ਤਾਜਾ ਖ਼ਬਰਾਂ


ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ ਕੰਟੇਨਰ ਭਾਰਤ ਲੈ ਕੇ ਆਇਆ
. . .  8 minutes ago
ਨਵੀਂ ਦਿੱਲੀ ,10 ਮਈ - ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ...
ਅੱਜ ਦਾ ਵਿਚਾਰ
. . .  31 minutes ago
ਅੱਜ ਦਾ ਵਿਚਾਰ
ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਆਜ਼ਮ ਖਾਨ ਦੀ ਜੇਲ੍ਹ ਵਿਚ ਸਿਹਤ ਵਿਗੜੀ, ਲਖਨਊ ਸ਼ਿਫਟ ਕਰਨ ਦੀਆਂ ਤਿਆਰੀਆਂ
. . .  1 day ago
ਲਖਨਊ ,9 ਮਈ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਸਿਹਤ ਅੱਜ ਅਚਾਨਕ ਖ਼ਰਾਬ ਹੋ ਗਈ ਹੈ। ਆਜ਼ਮ ਖਾਨ ਦੀ ਰਿਪੋਰਟ 1 ਮਈ ਨੂੰ ਕੋਰੋਨਾ ਸਕਾਰਾਤਮਕ ਆਈ ਹੈ...
ਅੰਮ੍ਰਿਤਸਰ 'ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 9 ਮਈ { ਜੱਸ }- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 37241 ਹੋ ਗਏ ...
ਮੀਂਹ ਨਾਲ ਆਏ ਤੇਜ਼ ਤੁਫ਼ਾਨ ਕਾਰਨ ਬਿਜਲੀ ਗੁੱਲ ਤੇ ਆਵਾਜਾਈ ਵੀ ਹੋਈ ਪ੍ਰਭਾਵਿਤ
. . .  1 day ago
ਨਸਰਾਲਾ, 9 ਮਈ (ਸਤਵੰਤ ਸਿੰਘ ਥਿਆੜਾ)-ਸ਼ਾਮ ਨੂੰ ਅਚਾਨਕ ਬਣੇ ਬੱਦਲਾਂ ਨਾਲ ਪਏ ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਤੇਜ਼ ਤੁਫ਼ਾਨ ਨਾਲ ਡਿੱਗੇ ਦਰਖਤਾਂ ਦੇ ਕਾਰਨ ਨਸਰਾਲਾ (ਹੁਸ਼ਿਆਰਪੁਰ) ਤੇ ਇਸ ਦੇ ਨਾਲ ...
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਸਾਈਬਰ ਕੈਫ਼ੇ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਮਈ { ਚਿਰਾਗ਼ ਸ਼ਰਮਾ}- ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਜਸਬੀਰ ਸਿੰਘ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਤੋਂ ਪਹਿਲਾਂ ਪਰਖ
. . .  1 day ago
ਨਵੀਂ ਦਿੱਲੀ, 9 ਮਈ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਿਤ ਕੀਤੇ ਗੁਰੂ ਤੇਗ ਬਹਾਦਰ ਕੋਰੋਨਾ ...
5 ਕਾਰ ਸਵਾਰਾਂ ਵਲੋਂ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਦੀ ਖੋਹ
. . .  1 day ago
ਪਾਤੜਾਂ ,9 ਮਈ (ਜਗਦੀਸ਼ ਸਿੰਘ ਕੰਬੋਜ)- ਮਠਿਆਈ ਵਾਲੀਆਂ ਮਸ਼ੀਨਾਂ ਦਿਵਾਉਣ ਦੇ ਬਹਾਨੇ ਪਾਤੜਾਂ ਵਿਖੇ 5 ਕਾਰ ਸਵਾਰ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ । ਖੋਹ ਦਾ ਸ਼ਿਕਾਰ ਹੋਏ ਮੋਹਾਲੀ ਦੇ ਸ਼ਿਵ ਸ਼ੰਕਰ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ , 32 ਮੌਤਾਂ
. . .  1 day ago
ਲੁਧਿਆਣਾ ,9 ਮਈ {ਪਰਮਿੰਦਰ ਸਿੰਘ ਆਹੂਜਾ }- ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਅੱਜ ਕੋਰੋਨਾ ਕਾਰਨ 32 ਵਿਅਕਤੀਆਂ ਦੀ ਮੌਤ ਹੋ ਗਈ , ਜਿਨ੍ਹਾਂ ਵਿੱਚੋਂ 22 ਵਿਅਕਤੀ ਲੁਧਿਆਣਾ ਨਾਲ ਸਬੰਧਤ ਹਨ ...
ਛੇਤੀ ਹੀ ਸਰਕਾਰੀ ਹਸਪਤਾਲਾਂ ਵਿਚ 18-45 ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਟੀਕਾ- ਸੋਨੀ
. . .  1 day ago
ਅੰਮਿ੍ਤਸਰ, 9 ਮਈ {ਜੱਸ } - ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਵੱਲੋਂ ਸੂਬੇ ਨੂੰ ਇਕ ਲੱਖ ਖੁਰਾਕਾਂ ਮਿਲ ਰਹੀਆਂ ਹਨ, ਜਿਸ ਕਾਰਨ ਛੇਤੀ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ 18-45 ਸਾਲ ਉਮਰ ਵਰਗ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦਾ ਕਹਿਰ ਜਾਰੀ , 9 ਹੋਰ ਮੌਤਾਂ, 326 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 9 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 1, ਮਲੋਟ 3, ਪਿੰਡ ਮਾਨ ...
ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ 300 ਮੀਟਰਕ ਟਨ ਵਧਾਉਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 9 ਮਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਕਸੀਜਨ ਦੇ ਕੁਲ ਕੋਟੇ ਨੂੰ ਵਧਾ ਕੇ 300 ਮੀਟ੍ਰਿਕ ਟਨ ਕਰਨ ਦੀ ਮੰਗ ਕੀਤੀ ਅਤੇ ਅਤੇ ਕਿਹਾ ਹੈ ਕਿ ਸੂਬੇ ...
ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਮੁੰਬਈ, 9 ਮਈ -ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕਰੋਨਾ ਕਾਰਨ ਦਿਹਾਂਤ ਹੋ ਗਿਆ । ਨਿਰਦੇਸ਼ਕ ਅਤੇ ਗੁਰੂ ਅਰਵਿੰਦ ਗੌੜ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੁਆਰਾ ਖਬਰ ਦੀ ਪੁਸ਼ਟੀ ਕੀਤੀ ...
ਮੋਗਾ ਵਿਚ ਕੋਰੋਨਾ ਦਾ ਕਹਿਰ ਜਾਰੀ , 2 ਮੌਤਾਂ , ਆਏ 113 ਮਾਮਲੇ ਸਾਹਮਣੇ
. . .  1 day ago
ਮੋਗਾ , 9 ਮਈ (ਗੁਰਤੇਜ ਸਿੰਘ ਬੱਬੀ)- ਮੋਗਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਅੱਜ ਦੋ ਹੋਰ ਕੀਮਤੀ ਜਾਨਾਂ ਕੋਰੋਨਾ ਦੀ ਭੇਟ ਚੜ੍ਹ ਗਈਆਂ । ਇਕੋ ਦਿਨ ਕੋਰੋਨਾ ਦੇ 113 ਹੋਰ ਮਾਮਲੇ ਸਾਹਮਣੇ ਆਏ ...
ਸਿੱਖਾਂ ਦੀ ਸੇਵਾ ਨੂੰ ਸਲਾਮ , ਕਿਹਾ ਅਮਿਤਾਭ ਬਚਨ ਨੇ , ਦਿੱਤਾ 2 ਕਰੋੜ ਦਾ ਦਾਨ
. . .  1 day ago
ਮੁੰਬਈ , 9 ਮਈ - ਬਾਲੀਵੁੱਡ ਦੇ ਮਹਾਨ ਨਾਇਕ ਅਮਿਤਾਭ ਬਚਨ ਨੇ ਕਿਹਾ ਹੈ ਕਿ ਸਿੱਖਾਂ ਦੀ ਸੇਵਾ ਨੂੰ ਸਲਾਮ ਹੈ । ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ...
ਵਿਜੀਲੈਂਸ ਵਲੋਂ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਨ ਦੇ ਮਾਮਲੇ ਵਿਚ ਪਟਵਾਰੀ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਐਸ.ਏ.ਐਸ.ਨਗਰ , 9 ਮਈ (ਜਸਬੀਰ ਸਿੰਘ ਜੱਸੀ) - ਵਿਜੀਲੈਂਸ ਵਲੋਂ ਪਿੰਡ ਮਾਜਰੀ ਦੀ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਾਉਣ ਅਤੇ ਇੰਤਕਾਲ ਚੜ੍ਹਾਉਣ ਦੇ ਮਾਮਲੇ ਵਿਚ...
ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਚੱਲ ਰਹੀ ਹਕੂਮਤ - ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੂਬੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਸੋਸ਼ਲ ਮੀਡੀਆ ਦੇ ਰਾਹੀਂ ਇਕ ਵਾਰ ਫਿਰ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ...
ਜ਼ਿਲ੍ਹਾ ਫ਼ਿਰੋਜ਼ਪੁਰ 'ਚ ਦੁਕਾਨਾਂ ਖੋਲ੍ਹਣ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਫ਼ਿਰੋਜ਼ਪੁਰ, 9 ਮਈ (ਤਪਿੰਦਰ ਸਿੰਘ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਵਲੋਂ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖ ਕੇ ਪੱਤਰ ਜਾਰੀ ਕੀਤਾ ਗਿਆ...
ਅਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਕਾਰਨ ਇਕ ਮੌਤ
. . .  1 day ago
ਸਿਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ) - ਲਾਗਲੇ ਪਿੰਡ ਤਿਹਾੜਾ ਦੇ ਖੇਤਾਂ ਵਿਚ ਤੂੜੀ ਦੀ ਢਿਗ ਲਿਪ ਰਹੇ ਵਿਅਕਤੀਆਂ 'ਤੇ ਅਚਾਨਕ ਅਸਮਾਨੀ ਬਿਜਲੀ ਪੈ ਗਈ। ਜਿਸ ਕਾਰਨ 60 ਸਾਲਾ ਅਜੈਬ ਸਿੰਘ ਦੀ ਮੌਤ ਹੋ...
ਆੜ੍ਹਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਤੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਵਲੋਂ ਨਾਅਰੇਬਾਜ਼ੀ, ਕਿਹਾ ਆੜ੍ਹਤੀ ਨੂੰ ਫਸਾਇਆ ਗਿਆ ਨਾਜਾਇਜ਼
. . .  1 day ago
ਰਾਜਾਸਾਂਸੀ, 9 ਮਈ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਵਲੋਂ ਅਟਾਰੀ ਮੰਡੀ ਦੇ ਇਕ ਆੜ੍ਹਤੀ ਨੂੰ 420 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਸ 'ਤੇ ਮੁਕੱਦਮਾ ਦਰਜ...
ਕੋਰੋਨਾ ਦੀ ਮੌਜੂਦਾ ਸਥਿਤੀ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਵੱਖ ਵੱਖ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . .  1 day ago
ਨਵੀਂ ਦਿੱਲੀ, 9 ਮਈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਵਿਚਕਾਰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਵੱਖ ਵੱਖ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਇਸੇ ਕੜੀ ਤਹਿਤ...
ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਦਾ ਹੋਇਆ ਦਿਹਾਂਤ
. . .  1 day ago
ਅੰਮ੍ਰਿਤਸਰ, 10 ਮਈ (ਸੁਰਿੰਦਰ ਕੋਛੜ) - ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਅਤੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਆਰਿਫ਼ ਦਾ ਲਾਹੌਰ...
ਡਾ. ਰਾਜ ਕੁਮਾਰ ਵੇਰਕਾ ਵਲੋਂ 165 ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ 2500 ਰੁਪਏ ਵੰਡੇ ਗਏ
. . .  1 day ago
ਖਾਸਾ (ਅੰਮ੍ਰਿਤਸਰ), 9 ਮਈ (ਗੁਰਨੇਕ ਸਿੰਘ ਪੰਨੂ) - ਅੱਜ ਇੰਡਿਆ ਗੇਟ ਦੇ ਨਜ਼ਦੀਕ ਬੀ.ਆਰ ਰਿਜ਼ਾਰਟ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਹਲਕਾ ਪੱਛਮੀ ਦੇ 165 ਕੋਰੋਨਾ ਪੀੜਤ ਪਰਿਵਾਰਾਂ ਨੂੰ 1 ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ ਅਤੇ 2500 ਰੁਪਏ...
ਪੁਲਿਸ ਨੇ ਰਿਮਾਂਡ 'ਤੇ ਲਿਆਂਦੇ ਵਿਅਕਤੀ ਕੋਲੋਂ ਇਕ ਕਿੱਲੋ 350 ਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 9 ਮਈ (ਨਰਿੰਦਰ ਸਿੰਘ ਦੋਦੇ) - ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਰਿਮਾਂਡ 'ਤੇ ਲਿਆਂਦੇ ਵਿਅਕਤੀ ਪਲਵਿੰਦਰ ਸਿੰਘ ਉਰਫ ਸਾਬੀ ਵਾਸੀ ਨੌਸ਼ਹਿਰਾ ਢਾਲਾ ਤੋਂ ਇਕ ਕਿੱਲੋ 350 ਗ੍ਰਾਮ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਭਵਿੱਖ ਦਾ ਅਨੁਮਾਨ ਲਗਾਉਣ ਲਈ ਅਤੀਤ ਦਾ ਅਧਿਐਨ ਕਰੋ। -ਕੰਫਿਊਸ਼ੀਅਸ

ਸੰਪਾਦਕੀ

ਭਾਰਤ-ਚੀਨ ਸਬੰਧ ਸਾਹਸ ਨਾਲ ਅੱਗੇ ਵਧਣ ਦੀ ਨੀਤੀ

ਪਿਛਲੇ ਦਹਾਕਿਆਂ ਵਿਚ ਭਾਰਤ ਅਤੇ ਚੀਨ ਦੇ ਸਬੰਧ ਅਜੀਬੋ-ਗ਼ਰੀਬ ਬਣੇ ਰਹੇ ਹਨ। ਸਰਹੱਦੀ ਮਸਲਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਨੂੰ ਕਰੀਬ 60 ਸਾਲ ਹੋ ਚੁੱਕੇ ਹਨ। ਇਸ ਲੰਮੇ ਅਰਸੇ ਵਿਚ ਵੀ ਇਹ ਮਸਲਾ ਹੱਲ ਨਹੀਂ ਹੋ ਸਕਿਆ। 1962 ਦੀ ਜੰਗ ਤੋਂ ਬਾਅਦ ਇਨ੍ਹਾਂ ਰਿਸ਼ਤਿਆਂ ਵਿਚ ਲੜਖੜਾਉਂਦਾ ਭਾਰਤ ਹਾਲੇ ਤੱਕ ਵੀ ਸੰਭਲ ਨਹੀਂ ਸਕਿਆ। ਉਸ ਲੜਾਈ ਤੋਂ ਬਾਅਦ ਭਾਰਤੀ ਆਗੂਆਂ ਨੂੰ ਵੀ ਮੁੜ ਸੁਲ੍ਹਾ-ਸਫ਼ਾਈ ਲਈ ਅੱਗੇ ਵਧਣ ਲਈ ਮਜਬੂਰ ਹੋਣਾ ਪਿਆ। ਚਾਹੇ ਇਸ ਸਾਰੇ ਸਮੇਂ ਵਿਚ ਚੀਨ ਦੇ ਮੇਚ ਦਾ ਹੋਣ ਲਈ ਵੀ ਦੇਸ਼ ਵਿਚ ਵੱਡੀ ਤਿਆਰੀ ਕੀਤੀ ਜਾਂਦੀ ਰਹੀ ਹੈ ਪਰ ਹਾਲੇ ਵੀ ਫ਼ੌਜੀ ਖੇਤਰ ਤੋਂ ਇਲਾਵਾ ਅਸੀਂ ਚੀਨ ਤੋਂ ਅਨੇਕਾਂ ਮਸਲਿਆਂ ਵਿਚ ਪਿੱਛੇ ਹਾਂ। ਇਸੇ ਸਮੇਂ ਵਿਚ ਜਿਥੇ ਲੋਕਤੰਤਰੀ ਢੰਗ ਨਾਲ ਭਾਰਤ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ, ਉਥੇ ਚੀਨ ਨੇ ਆਪਣੇ ਦੇਸ਼ ਦੇ ਤਾਨਾਸ਼ਾਹੀ ਸ਼ਿਕੰਜੇ ਨੂੰ ਹੀ ਬਰਕਰਾਰ ਰੱਖਿਆ ਹੈ। ਪਰ ਇਸ ਦੇ ਬਾਵਜੂਦ ਸਿਆਸੀ ਖੇਤਰ ਤੋਂ ਇਲਾਵਾ ਹੋਰ ਬਹੁਤੇ ਖੇਤਰਾਂ ਵਿਚ ਉਹ ਭਾਰਤ ਨੂੰ ਪਛਾੜਦਾ ਆਇਆ ਹੈ। ਹਾਲੇ ਵੀ ਉਸ ਨੇ 40,000 ਵਰਗ ਕਿਲੋਮੀਟਰ ਭਾਰਤੀ ਰਕਬੇ 'ਤੇ ਕਬਜ਼ਾ ਕੀਤਾ ਹੋਇਆ ਹੈ। ਬਹੁਤ ਸਾਰੇ ਹੋਰ ਭਾਰਤੀ ਖੇਤਰਾਂ 'ਤੇ ਵੀ ਉਹ ਲਗਾਤਾਰ ਆਪਣਾ ਦਾਅਵਾ ਜਤਾ ਰਿਹਾ ਹੈ। ਉਸ ਦੀ ਲਗਾਤਾਰ ਅੜੀ ਨਾਲ ਸਰਹੱਦੀ ਮਸਲੇ ਨੇ ਹੱਲ ਤਾਂ ਕੀ ਹੋਣਾ ਸੀ, ਸਗੋਂ ਇਹ ਹੋਰ ਵੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ।
ਪਿਛਲੇ ਸਾਲ ਗਲਵਾਨ ਘਾਟੀ ਵਿਚ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦੀਆਂ ਜੋ ਖੂਨੀ ਝੜਪਾਂ ਹੋਈਆਂ ਅਤੇ ਉਸ ਤੋਂ ਬਾਅਦ ਜਿਵੇਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਇਕ-ਦੂਜੇ ਦੇ ਆਹਮੋ-ਸਾਹਮਣੇ ਆ ਖੜ੍ਹੀਆਂ ਹੋਈਆਂ ਸਨ, ਉਸ ਨੇ ਸਰਹੱਦੀ ਮਸਲੇ ਨੂੰ ਵੀ ਵਧੇਰੇ ਉਲਝਾ ਦਿੱਤਾ ਸੀ। ਪਿਛਲੇ ਸਾਲ ਖੂਨੀ ਝੜਪਾਂ ਤੋਂ ਬਾਅਦ ਸਰਕਾਰ ਨੇ ਗੱਜ-ਵੱਜ ਕੇ ਇਹ ਐਲਾਨ ਕੀਤਾ ਸੀ ਕਿ ਉਹ ਚੀਨ ਨਾਲ ਆਪਸੀ ਵਪਾਰ ਬੰਦ ਕਰ ਦੇਵੇਗੀ। ਆਪਣਾ ਸਖ਼ਤ ਰੁਖ਼ ਦਿਖਾਉਂਦੇ ਹੋਏ ਕਈ ਦਰਜਨ ਚੀਨੀ ਮੋਬਾਈਲ ਐਪਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਪਿਛਲੀ ਦੀਵਾਲੀ ਤੋਂ ਪਹਿਲਾਂ ਲਗਾਤਾਰ ਚੀਨ ਦਾ ਮਾਲ ਨਾ ਖ਼ਰੀਦਣ ਅਤੇ ਨਾ ਵਰਤਣ ਦਾ ਪ੍ਰਚਾਰ ਵੀ ਕੀਤਾ ਜਾਂਦਾ ਰਿਹਾ ਸੀ ਪਰ ਇਸ ਦੇ ਬਾਵਜੂਦ ਦੀਵਾਲੀ ਦੇ ਦਿਨਾਂ ਵਿਚ ਹੀ ਬਲਬਾਂ ਤੇ ਹੋਰ ਰੌਸ਼ਨੀਆਂ ਦੇ ਸਾਮਾਨ ਨੂੰ ਲੈ ਕੇ ਦੋਵਾਂ ਵਿਚ ਕਰੋੜਾਂ ਦਾ ਵਪਾਰ ਹੋਇਆ ਸੀ। ਪਾਬੰਦੀਆਂ ਦੇ ਬਾਵਜੂਦ 40,000 ਕਰੋੜ ਰੁਪਏ ਤੋਂ ਵਧੇਰੇ ਦੇ ਭਾਂਡੇ, ਗਹਿਣੇ, ਵਾਹਨਾਂ ਦੇ ਪੁਰਜ਼ੇ ਅਤੇ ਬਿਜਲਈ ਸਾਮਾਨ ਇਧਰ ਆਇਆ ਸੀ। ਤੱਥਾਂ ਮੁਤਾਬਿਕ ਚਾਹੇ ਸਾਲ 2020 ਵਿਚ ਦੋਵਾਂ ਦਾ ਵਪਾਰ ਸਾਲ 2019 ਤੋਂ ਘੱਟ ਸੀ ਪਰ ਇਸ ਦੇ ਬਾਵਜੂਦ ਉਧਰੋਂ 600 ਅਰਬ ਰੁਪਏ ਦਾ ਮਾਲ ਇਧਰ ਆਉਣਾ ਅਤੇ ਇਸ ਦੇ ਅਨੁਪਾਤ ਵਿਚ ਭਾਰਤ ਵਲੋਂ ਇਸ ਤੋਂ ਕਿਤੇ ਘੱਟ ਮਾਲ ਚੀਨ ਜਾਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਪ੍ਰਧਾਨ ਮੰਤਰੀ ਦੇ 'ਆਤਮ-ਨਿਰਭਰ ਭਾਰਤ' ਸਬੰਧੀ ਬਿਆਨਾਂ ਅਤੇ ਹਕੀਕਤਾਂ ਵਿਚ ਹਾਲੇ ਵੱਡਾ ਅੰਤਰ ਹੈ। ਪੂਰਾ ਜ਼ੋਰ ਲਗਾਉਣ, ਚੀਨੀ ਕੰਪਨੀਆਂ ਨੂੰ ਮਨਜ਼ੂਰੀਆਂ ਨਾ ਦੇਣ ਅਤੇ ਉਨ੍ਹਾਂ ਦੇ ਮਾਲ ਨੂੰ ਨਿਰਉਤਸ਼ਾਹਿਤ ਕਰਨ ਦੇ ਬਾਵਜੂਦ ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਵੀ ਭਾਰਤ ਦਾ ਚੀਨ ਨਾਲ ਵਪਾਰ ਦੁਨੀਆ ਦੇ ਸਭ ਦੇਸ਼ਾਂ ਤੋਂ ਜ਼ਿਆਦਾ ਹੈ। ਇਸ ਖੇਤਰ ਵਿਚ ਇਸ ਦਾ ਦੂਸਰਾ ਭਾਈਵਾਲ ਅਮਰੀਕਾ ਹੈ ਅਤੇ ਤੀਸਰਾ ਸੰਯੁਕਤ ਅਰਬ ਅਮੀਰਾਤ ਹੈ ਪਰ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਪਾਰ ਦੀ ਰਕਮ ਨੂੰ ਜੋੜ ਕੇ ਵੀ ਚੀਨ ਨਾਲ ਵਪਾਰ ਦੀ ਰਕਮ ਕਿਤੇ ਵਧੇਰੇ ਬਣ ਜਾਂਦੀ ਹੈ। ਚਾਹੇ ਇਸੇ ਸਾਲ ਵਿਚ ਭਾਰਤ ਦੀ ਚੀਨ ਨੂੰ ਬਰਾਮਦ ਵੀ 16 ਫ਼ੀਸਦੀ ਦੇ ਕਰੀਬ ਵਧੀ ਹੈ ਪਰ ਦੋਵਾਂ ਦਾ ਅੰਤਰ ਕਿਤੇ ਵਧੇਰੇ ਹੈ।
ਇਸ ਗੱਲ ਦੀ ਸਮਝ ਆਉਣੀ ਵੀ ਮੁਸ਼ਕਿਲ ਹੈ ਕਿ ਇਕ ਪਾਸੇ ਚੀਨ ਵਪਾਰ ਦੇ ਖੇਤਰ ਵਿਚ ਦੁਨੀਆ ਭਰ ਦੇ ਦੇਸ਼ਾਂ ਨਾਲ ਸਮਝੌਤੇ ਕਰ ਰਿਹਾ ਹੈ ਤੇ ਇਸ ਨੀਤੀ ਨੂੰ ਵੱਧ ਤੋਂ ਵੱਧ ਫੈਲਾਉਣ ਦਾ ਯਤਨ ਕਰ ਰਿਹਾ ਹੈ ਪਰ ਦੂਜੇ ਪਾਸੇ ਆਪਣੇ ਹੀ ਗੁਆਂਢੀ ਦੇਸ਼ਾਂ ਨਾਲ ਇਹ ਸਰਹੱਦੀ ਝਗੜਿਆਂ ਵਿਚ ਉਲਝਿਆ ਹੋਇਆ ਹੈ ਜਦੋਂ ਕਿ ਇਸ ਦਾ ਖੇਤਰਫਲ ਭਾਰਤ ਜਿਹੇ ਵੱਡੇ ਦੇਸ਼ ਨਾਲੋਂ ਵੀ ਤਿੰਨ ਗੁਣਾ ਵਧੇਰੇ ਹੈ। ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਸੰਦਰਭ ਵਿਚ ਚੀਨ ਪ੍ਰਤੀ ਭਾਰਤ ਵਲੋਂ ਹੁਣ ਅਪਣਾਏ ਸਖ਼ਤ ਰੁਖ਼ ਦੀ ਅਸੀਂ ਪ੍ਰਸੰਸਾ ਕਰਦੇ ਹਾਂ। ਜਿਸ ਤਰ੍ਹਾਂ ਦਾ ਸਾਹਸ ਆਪਸੀ ਸਬੰਧਾਂ ਵਿਚ ਭਾਰਤ ਸਰਕਾਰ ਨੇ ਦਿਖਾਇਆ ਹੈ, ਉਹ ਕਾਇਮ ਰਹਿਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਬਰਾਬਰੀ ਦੇ ਅਹਿਸਾਸ ਨੂੰ ਕਾਇਮ ਰੱਖਦਿਆਂ ਜੇਕਰ ਏਸ਼ੀਆ ਦੇ ਦੋਵੇਂ ਵੱਡੇ ਮੁਲਕਾਂ ਵਿਚ ਮੁੜ ਸਬੰਧ ਚੰਗੇ ਬਣਾਉਣ ਦੀ ਗੱਲ ਤੁਰਦੀ ਹੈ ਤਾਂ ਉਸ ਪ੍ਰਤੀ ਵੀ ਭਾਰਤ ਨੂੰ ਹਾਂ-ਪੱਖੀ ਵਤੀਰਾ ਧਾਰਨ ਕਰਨਾ ਚਾਹੀਦਾ ਹੈ। ਅਜਿਹਾ ਬਣਿਆ ਮਾਹੌਲ ਹੀ ਦੋਵਾਂ ਦੇਸ਼ਾਂ ਅਤੇ ਖ਼ਾਸ ਤੌਰ 'ਤੇ ਭਾਰਤ ਦੇ ਵਿਕਾਸ ਲਈ ਹੋਰ ਚੰਗੇ ਹਾਲਾਤ ਸਿਰਜਣ ਵਿਚ ਹੀ ਸਹਾਈ ਹੋ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਦਿਸ਼ਾ ਰਵੀ ਟੂਲਕਿੱਟ ਮਾਮਲਾ-ਦਿੱਲੀ ਪੁਲਿਸ ਦੀ ਸਮੁੱਚੀ ਕਾਰਜਸ਼ੈਲੀ ਦੀ ਆਜ਼ਾਦਾਨਾ ਜਾਂਚ ਦੀ ਲੋੜ

ਜਦੋਂ ਤੋਂ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਹੀ ਦੇਸ਼ ਵਿਚ ਸਰਕਾਰ ਤੋਂ ਵੱਖਰੀ ਰਾਏ ਰੱਖਣ ਵਾਲੇ ਲੋਕਾਂ ਵਿਰੁੱਧ ਦੇਸ਼ ਧ੍ਰੋਹ, ਇਰਾਦਾ ਕਤਲ (ਧਾਰਾ 307) ਅਤੇ ਗ਼ੈਰ-ਕਾਨੂੰਨੀ ਕਾਰਵਾਈਆਂ ਰੋਕਣ ਸਬੰਧੀ ਕਾਨੂੰਨ ...

ਪੂਰੀ ਖ਼ਬਰ »

ਸਿਮਰੋ ਸ੍ਰੀ ਹਰਿਰਾਇ...

 ਅੱਜ ਲਈ ਵਿਸ਼ੇਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜ ਸਪੁੱਤਰ ਸਨ। ਬਾਬਾ ਅਟੱਲ ਰਾਇ ਜੀ, ਬਾਬਾ ਅਣੀ ਰਾਇ, ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ ਅਤੇ ਸ੍ਰੀ (ਗੁਰੂ) ਤੇਗ ਬਹਾਦਰ ਜੀ। ਬਾਬਾ ਗੁਰਦਿੱਤਾ ਜੀ ਦੇ ਦੋ ਸਪੁੱਤਰ ਸਨ। ਬਾਬਾ ਧੀਰਮੱਲ ਜੀ ਅਤੇ (ਗੁਰੂ) ...

ਪੂਰੀ ਖ਼ਬਰ »

ਕੈਂਸਰ ਬੈਲਟ ਮਾਲਵਾ ਖੇਤਰ ਦਾ ਜ਼ਹਿਰੀਲਾ ਪਾਣੀ

ਕਥਿਤ ਤੌਰ 'ਤੇ ਖੇਤੀਬਾੜੀ ਵਿਚ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਦੀ ਲਗਾਤਾਰ ਵਰਤੋਂ ਕਾਰਨ ਕੈਂਸਰ ਬਿਮਾਰੀ ਮੁੱਖ ਤੌਰ 'ਤੇ ਪੰਜਾਬ ਦੇ ਮਾਲਵਾ ਖੇਤਰ ਵਿਚ ਫੈਲ ਗਈ ਹੈ। ਇਹ ਜ਼ਹਿਰੀਲੇ ਪਦਾਰਥ ਖਿੱਤੇ ਦੇ ਪਾਣੀ ਦੇ ਟੇਬਲ ਨਾਲ ਰਲ ਗਏ ਹਨ ਅਤੇ ਉਸ ਪਾਣੀ ਦੀ ਵਰਤੋਂ ...

ਪੂਰੀ ਖ਼ਬਰ »

ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੇ ਸਿਰਜਿਆ ਸੀ ਮੌਜੂਦਾ ਮੰਡੀਕਰਨ

ਜਨਮ ਦਿਨ 'ਤੇ ਵਿਸ਼ੇਸ਼ ਜਿਹੜੇ ਆਪਣਾ ਇਤਿਹਾਸ ਯਾਦ ਨਹੀਂ ਰੱਖਦੇ ਉਹ ਭਵਿੱੱਖ ਵਿਚ ਉਸ ਨੂੰ ਦੁਹਰਾਉਣ ਦੀ ਸਜ਼ਾ ਭੁਗਤਦੇ ਹਨ -ਜਾਰਜ ਸਨਤਾਇਨਾ ਅੱਜ ਪੰਜਾਬ ਦੇ ਪਹਿਲੇ ਗ਼ੈਰ-ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ 122ਵੇਂ ਜਨਮ ਦਿਹਾੜੇ ਨੂੰ ਮਨਾਉਂਦਿਆਂ ਇਹ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX