ਤਾਜਾ ਖ਼ਬਰਾਂ


ਮਨੀਪੁਰ ਦੇ ਭਾਜਪਾ ਮੁਖੀ ਐਸ. ਟੇਕੇਂਦਰ ਸਿੰਘ ਦਾ ਕੋਰੋਨਾ ਨਾਲ ਦਿਹਾਂਤ
. . .  about 1 hour ago
ਅਸਮ ਦੇ ਨਾਗਾਓਂ ਵਿਚ 18 ਹਾਥੀਆਂ ਦੀ ਮੌਤ
. . .  about 1 hour ago
ਦਿਸਪੁਰ, 13 ਮਈ - ਅਸਮ ਦੇ ਨਾਗਾਓਂ ਵਿਚ 18 ਹਾਥੀ ਮਰੇ ਹੋਏ ਪਾਏ ਗਏ ਹਨ। ਜੰਗਲਾਤ ਮੰਤਰੀ ਪਰਿਮਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 18 ਹਾਥੀਆਂ ਦੀ ਮੌਤ ਬਿਜਲੀ ਡਿੱਗਣ ਨਾਲ ...
ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਲੜਾਈ ਦੌਰਾਨ ਚੱਲੀ ਗੋਲੀ
. . .  about 2 hours ago
ਲੁਧਿਆਣਾ ,13 ਮਈ {ਪਰਮਿੰਦਰ ਸਿੰਘ ਆਹੂਜਾ}- ਭਾਈ ਰਣਧੀਰ ਸਿੰਘ ਨਗਰ ਵਿਚ ਅੱਜ ਰਾਤ ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਚੱਲੀ ਗੋਲੀ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ । ਸੂਚਨਾ ਮਿਲਦਿਆਂ ...
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਹੋਇਆ ਕੋਰੋਨਾ
. . .  about 3 hours ago
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪਿਛਲੇ ਕਾਫ਼ੀ ਸਮੇਂ ਤੋਂ ਡਿਪਟੀ ਕਮਿਸ਼ਨਰ ਸ. ਸੰਧੂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕ ...
ਜ਼ਿਲਾ ਫ਼ਾਜ਼ਿਲਕਾ ਵਿਚ 10 ਮੌਤਾਂ ਨਾਲ , 511 ਵਿਅਕਤੀ ਹੋਏ ਕੋਰੋਨਾ ਪਾਜ਼ੀਟਿਵ
. . .  about 3 hours ago
ਫ਼ਾਜ਼ਿਲਕਾ, 13 ਮਈ(ਦਵਿੰਦਰ ਪਾਲ ਸਿੰਘ)-ਜ਼ਿਲਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਕਾਰਨ ਅੱਜ ਜ਼ਿਲੇ ਵਿਚ 10 ਵਿਅਕਤੀਆਂ ਦੀ ਮੌਤ ਹੋ ਜਾਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 6 ਮੌਤਾਂ, 363 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਕਪੂਰਥਲਾ, 13 ਮਈ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 363 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਕਾਰਨ 3 ਔਰਤਾਂ ਸਮੇਤ 6 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ...
ਸ੍ਰੀ ਮੁਕਤਸਰ ਸਾਹਿਬ ’ਚ ਅੱਜ ਕੋਰੋਨਾ ਨਾਲ 15 ਹੋਰ ਮੌਤਾਂ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਮਹਾਂਮਾਰੀ ਨੇ ਸ਼ਹਿਰਾਂ ਤੋਂ ਇਲਾਵਾ ਹੁਣ ਪਿੰਡਾਂ ਵਿਚ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ ਤੇ ਅੱਜ ਕੋਰੋਨਾ ਨਾਲ 15 ਮੌਤਾਂ ਹੋਣ ਦਾ ਸਮਾਚਾਰ ...
ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਵਲੋਂ ਸਖਤ ਨਿਖੇਧੀ
. . .  about 4 hours ago
ਅੰਮ੍ਰਿਤਸਰ, 13 ਮਈ (ਜੱਸ) -ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਕੇਸਾਂ ਦੀ ਕੀਤੀ ਬੇਅਦਬੀ ਦੀ ਸਖਤ ਨਿਖੇਧੀ ਕੀਤੀ ...
ਅਸਮਾਨੀ ਬਿਜਲੀ ਡਿੱਗਣ ਨਾਲ ਨੌਜਾਵਾਨ ਦੀ ਮੌਕੇ ਤੇ ਮੌਤ ,6 ਹੋਰ ਨੌਜਵਾਨਾਂ ਨੂੰ ਵੀ ਲੱਗੇ ਬਿਜਲੀ ਦੇ ਝੱਟਕੇ
. . .  about 5 hours ago
ਘਨੌਰ, 13 ਮਈ (ਜਾਦਵਿੰਦਰ ਸਿੰਘ ਜੋਗੀਪੁਰ)- ਪੰਜਾਬ-ਹਰਿਆਣਾ ਬਾਰਡਰ ਦੇ ਨੇੜਲੇ ਪਿੰਡ ਹਰਪਾਲਾਂ ’ਚ ਇੱਕ ਨੌਜਵਾਨ ਦੀ ਅਸਮਾਨੀ ਬਿਜਲੀ ਡਿਗਣ ਨਾਲ ਮੌਕੇ’ਤੇ ਮੌਤ ਹੋ ਜਾਣ ਦੀ ਖ਼ਬਰ ਹੈ। ਖ਼ਰਾਬ ਮੌਸਮ ਦੇ ਚਲਦੇ ...
ਰਮੇਸ਼ ਪਵਾਰ ਬਣੇ ਮਹਿਲਾ ਟੀਮ ਇੰਡੀਆ ਦੇ ਸੀਨੀਅਰ ਕੋਚ
. . .  about 5 hours ago
ਨਵੀਂ ਦਿੱਲੀ , 13 ਮਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਰਮੇਸ਼ ਪਵਾਰ ਨੂੰ ਮਹਿਲਾ ...
ਪਠਾਨਕੋਟ ਵਿਚ ਕੋਰੋਨਾ ਦੇ 206 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਪਠਾਨਕੋਟ, 13 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 532 ਨਵੇਂ ਮਾਮਲੇ ਸਾਹਮਣੇ ਆਏ
. . .  about 5 hours ago
ਅੰਮ੍ਰਿਤਸਰ , 13 ਮਈ ( ਰੇਸ਼ਮ ਸਿੰਘ )- ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 532 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਕੁੱਲ ਮਾਮਲਿਆਂ ਦੀ ਗਿਣਤੀ...
25 ਸਹਾਇਕ ਜ਼ਿਲ੍ਹਾ ਅਟਾਰਨੀ ਦੇ ਤਬਾਦਲੇ
. . .  about 5 hours ago
ਲੁਧਿਆਣਾ,13 ਮਈ (ਪਰਮਿੰਦਰ ਸਿੰਘ ਆਹੂਜਾ) ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ...
ਲੁਧਿਆਣਾ 'ਚ ਕੋਰੋਨਾ ਨਾਲ 35 ਮੌਤਾਂ
. . .  about 5 hours ago
ਲੁਧਿਆਣਾ,13 ਮਈ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ 'ਚ ਅੱਜ ਕੋਰੋਨਾ ਨਾਲ 35 ਮੌਤਾਂ ਹੋ ਗਈਆਂ ਹਨ। ਜਿਸ ਵਿਚ 25 ਮੌਤਾਂ ...
ਜੇਲ੍ਹ ਐਕਟ 1894 ਦੇ ਤਹਿਤ ਪੰਜਾਬ ਜੇਲ੍ਹ ਨਿਯਮਾਂ, 2021 ਨੂੰ ਪ੍ਰਵਾਨਗੀ
. . .  about 5 hours ago
ਚੰਡੀਗੜ੍ਹ, 13 ਮਈ (ਬਿਕਰਮਜੀਤ ਸਿੰਘ ਮਾਨ ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਹੋਈ ਬੈਠਕ ਵਿਚ ...
ਸੜਕ ਦੁਰਘਟਨਾ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋਏ ਨੌਜਵਾਨ ਦੀ ਮੌਤ
. . .  about 6 hours ago
ਤਰਨਤਾਰਨ,13 ਮਈ (ਵਿਕਾਸ ਮਰਵਾਹਾ) ਬੀਤੇ ਦਿਨੀਂ ਕੱਲ੍ਹ 12 ਮਈ ਨੂੰ ਸਵੇਰੇ ਤੜਕਸਾਰ ਸਵਾ ਅੱਠ ਵਜੇ ਤਰਨਤਾਰਨ...
ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਵਰਕਰਾਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਜ਼ਾਹਿਰ
. . .  about 6 hours ago
ਤਪਾ ਮੰਡੀ, 13 ਮਈ (ਵਜੇ ਸ਼ਰਮਾ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਇਆ ਪੀ.ਐੱਚ.ਸੀ ਤਪਾ....
ਪੁਲਿਸ ਨੇ ਸਖ਼ਤੀ ਨਾਲ ਕਰਵਾਏ ਗੁਰੂ ਹਰ ਸਹਾਏ ਦੇ ਬਾਜ਼ਾਰ ਬੰਦ
. . .  about 6 hours ago
ਗੁਰੂ ਹਰ ਸਹਾਏ,13 ਮਈ (ਹਰਚਰਨ ਸਿੰਘ ਸੰਧੂ) ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਅੰਦਰ ਦੁਕਾਨਾਂ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਖੇਤੀ ਮਸ਼ੀਨਰੀ ਦੇਣ ਲਈ 26 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ
. . .  about 6 hours ago
ਬੁਢਲਾਡਾ, 13 ਮਈ (ਸਵਰਨ ਸਿੰਘ ਰਾਹੀ) - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 'ਕਾਮਯਾਬ ਕਿਸਾਨ-ਖੁਸ਼ਹਾਲ ਕਿਸਾਨ' ਮਿਸ਼ਨ ਤਹਿਤ ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਵੱਖ-ਵੱਖ...
ਮੋਗਾ ਵਿਚ ਕੋਰੋਨਾ ਦਾ ਧਮਾਕਾ, 181 ਨਵੇਂ ਮਾਮਲੇ ਆਏ ਸਾਹਮਣੇ
. . .  about 7 hours ago
ਮੋਗਾ, 13 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਇਕੋ ਦਿਨ 181 ਕੋਰੋਨਾ ਪੀੜਤ ਕੇਸ ਸਾਹਮਣੇ ਆਏ ਹਨ । ਮਰੀਜ਼ਾਂ ਦੀ ਕੁੱਲ...
ਭੀਲੋਵਾਲ ਪੱਕਾ ਦੀ ਦਾਣਾ ਮੰਡੀ 'ਚ ਕਣਕ ਭਾਰੀ ਮਾਤਰਾ 'ਚ ਹੋ ਰਹੀ ਖ਼ਰਾਬ
. . .  about 7 hours ago
ਲੋਪੋਕੇ, 13 ਮਈ (ਗੁਰਵਿੰਦਰ ਸਿੰਘ ਕਲਸੀ) - ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀ 62 ਆੜ੍ਹਤਾਂ ਦੀ ਵਿਸ਼ਾਲ ਦਾਣਾ ਮੰਡੀ ਭੀਲੋਵਾਲ ਪੱਕਾ ਜਿਸ ਦੇ ਬਹੁਤ ਸਾਰੇ ਕੱਚੇ ਫੜ ਹਨ...
ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ
. . .  about 7 hours ago
ਚੰਡੀਗੜ੍ਹ ,13 ਮਈ - ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਸ਼੍ਰੋਮਣੀ...
ਸਿੱਖਿਆ ਵਿਭਾਗ ਵਲੋਂ 550 ਮਾਸਟਰਾਂ ਨੂੰ ਤਰੱਕੀ ਦੇ ਕੇ ਲੈਕਚਰਾਰ ਬਣਾਇਆ
. . .  about 7 hours ago
ਪੋਜੇਵਾਲ ਸਰਾਂ, 13 ਮਈ (ਨਵਾਂਗਰਾਈਂ) - ਸਿੱਖਿਆ ਵਿਭਾਗ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ 550 ਮਾਸਟਰ/ਮਿਸਟ੍ਰੈਸ ਨੂੰ ਤਰੱਕੀ ਦੇ ਕੇ 10300-34800+5400 ਦੇ ਗਰੇਡ ਵਿਚ ਲੈਕਚਰਾਰ...
ਨਸ਼ੇੜੀ ਪਿਉ ਨੇ ਨਸ਼ੇ ਲਈ ਹੋਰ ਪੈਸੇ ਨਾ ਮਿਲਣ 'ਤੇ ਜਵਾਨ ਧੀ ਨੂੰ ਮਾਰੀ ਗੋਲੀ
. . .  about 7 hours ago
ਜਲਾਲਾਬਾਦ,13 ਮਈ (ਜਤਿੰਦਰ ਪਾਲ ਸਿੰਘ) - ਜਲਾਲਾਬਾਦ ਨੇੜੇ ਪੈਂਦੇ ਪਿੰਡ ਬਾਹਮਣੀ ਵਾਲਾ ਵਿਖੇ ਨਸ਼ੇੜੀ ਪਿਉ ਵਲ਼ੋਂ ਜਵਾਨ ਧੀ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ...
ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਵਧੀ ਤਾਲਾਬੰਦੀ
. . .  about 7 hours ago
ਪਟਨਾ ,13 ਮਈ - ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਤਾਲਾਬੰਦੀ ਨੂੰ ਵਧਾ ਦਿੱਤਾ ਗਿਆ ਹੈ । ਹੁਣ 16 ਮਈ ਤੋਂ 25 ਮਈ ਤੱਕ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਫੱਗਣ ਸੰਮਤ 552

ਸ੍ਰੀ ਮੁਕਤਸਰ ਸਾਹਿਬ

ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ. ਸੁਡਰਵਿਲੀ ਦੇ ਦਿਸ਼ਾ-ਨਿਰਦੇਸ਼ ਅਤੇ ਹਰਵਿੰਦਰ ਸਿੰਘ ਚੀਮਾ ਉੱਪ ਕਪਤਾਨ ਪੁਲਿਸ (ਸ.ਡ.) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਮੋਹਨ ਲਾਲ ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ, ਜਦੋਂ ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ | ਇਸ ਸਬੰਧੀ ਜ਼ਿਲ੍ਹਾ ਪੁਲਿਸ ਹੈੱਡ-ਕੁਆਰਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ.ਸੁਡਰਵਿਲੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਸਥਾਨਕ ਅਬੋਹਰ ਰੋਡ ਬਾਈਪਾਸ ਵਿਖੇ ਨਾਕੇ 'ਤੇ ਮੌਜੂਦ ਸਨ, ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸ਼ਮਸ਼ੇਰ ਸਿੰਘ ਉਰਫ਼ ਸ਼ੰਮਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਭੁੱਲਰ (ਸ੍ਰੀ ਮੁਕਤਸਰ ਸਾਹਿਬ) ਜੋ ਨਸ਼ੇ ਕਰਨ ਦਾ ਆਦੀ ਹੈ ਅਤੇ ਆਪਣੇ ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਅਤੇ ਉਸ ਨੇ ਅੱਜ ਵੀ ਮੋਟਰਸਾਈਕਲ ਚੋਰੀ ਕੀਤਾ ਹੈ ਅਤੇ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ, ਤਾਂ ਉਕਤ ਵਿਅਕਤੀ ਕਾਬੂ ਆ ਸਕਦਾ ਹੈ | ਇਤਲਾਹ ਭਰੋਸੇਯੋਗ ਹੋਣ 'ਤੇ ਪੁਲਿਸ ਨੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਸ਼ਮਸ਼ੇਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਚੋਰੀ ਕੀਤਾ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ ਗਿਆ | ਡੂੰਘਾਈ ਨਾਲ ਪੁੱਛ-ਗਿੱਛ ਕਰਨ 'ਤੇ ਦੋਸ਼ੀ ਨੇ ਦੱਸਿਆ ਕਿ ਉਸ ਨੇ ਕੁਝ ਮੋਟਰਸਾਈਕਲ ਮਨਦੀਪ ਸਿੰਘ ਉਰਫ਼ ਪੈਡੀ ਪੁੱਤਰ ਮੀਰਾ ਸਿੰਘ ਵਾਸੀ ਪਿੰਡ ਦੋਦਾ ਨੂੰ ਵੇਚੇ ਹਨ, ਜਿਸ 'ਤੇ ਦੋਸ਼ੀ ਮਨਦੀਪ ਸਿੰਘ ਉਰਫ਼ ਪੈਡੀ ਉਕਤ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ | ਹੋਰ ਤਫ਼ਤੀਸ਼ ਦੌਰਾਨ ਦੋਸ਼ੀ ਸ਼ਮਸ਼ੇਰ ਸਿੰਘ ਕੋਲੋਂ ਜਾਅਲੀ ਤਿਆਰ ਕੀਤੀਆਂ ਨੰਬਰ ਪਲੇਟਾਂ ਬਰਾਮਦ ਹੋਈਆਂ, ਜਿਸ 'ਤੇ ਵੀ ਮੁਕੱਦਮਾ ਦਰਜ ਕੀਤਾ ਗਿਆ | ਦੋਸ਼ੀ ਨੇ ਦੱਸਿਆ ਕਿ ਉਸ ਨੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ 3 ਮੋਟਰਸਾਈਕਲ, ਐੱਚ.ਡੀ.ਐੱਫ਼.ਸੀ. ਬੈਂਕ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਤੋਂ 2, ਨਾਕਾ ਨੰਬਰ 4 ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ 1 ਅਤੇ ਡੀ.ਸੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੋਂ 1 ਮੋਟਰਸਾਈਕਲ ਚੋਰੀ ਕੀਤਾ ਹੈ ਅਤੇ ਪੁਲਿਸ ਵਲੋਂ ਉਸ ਕੋਲੋਂ ਹੁਣ ਤੱਕ ਕੁੱਲ 7 ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ਮਸ਼ੇਰ ਸਿੰਘ ਖ਼ਿਲਾਫ਼ ਪੁਲਿਸ ਥਾਣਾ ਜੈਤੋ (ਫ਼ਰੀਦਕੋਟ) ਵਿਖੇ ਮੁਕੱਦਮਾ ਦਰਜ ਹੈ ਅਤੇ ਉਸ ਦੇ ਕਬਜ਼ੇ ਵਿਚੋਂ 3 ਮੋਟਰਸਾਈਕਲ ਬਰਾਮਦ ਕਰਵਾਏ ਗਏ ਸਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀ ਮਨਦੀਪ ਸਿੰਘ ਉਰਫ਼ ਪੈਡੀ ਤੁਰ-ਫਿਰ ਕੇ ਫ਼ੇਰੀ ਲਗਾ ਕੇ ਕਬਾੜ ਦਾ ਕੰਮ ਕਰਦਾ ਹੈ ਅਤੇ ਉਹ ਨਸ਼ੇ ਵਗ਼ੈਰਾ (ਨਸ਼ੀਲੀਆਂ ਗੋਲੀਆਂ) ਖਾਣ ਦਾ ਆਦੀ ਹੈ | ਮਨਦੀਪ ਸਿੰਘ ਦੋਸ਼ੀ ਸ਼ਮਸ਼ੇਰ ਸਿੰਘ ਦਾ ਮਾਸਟਰਮਾਈਾਡ ਹੈ ਅਤੇ ਇਹ ਦੋਵੇਂ ਮਿਲ ਕੇ ਮੋਟਰਸਾਈਕਲ ਵਗ਼ੈਰਾ ਚੋਰੀ ਕਰਦੇ ਹਨ ਅਤੇ ਜਾਅਲੀ ਨੰਬਰ ਪਲੇਟਾਂ ਤਿਆਰ ਕਰਕੇ ਮੋਟਰਸਾਈਕਲ ਅੱਗੇ ਵੇਚ ਕੇ ਪ੍ਰਾਪਤ ਹੋਏ ਪੈਸਿਆਂ ਨਾਲ ਆਪਣੇ ਨਸ਼ੇ ਦੀ ਪੂਰਤੀ ਕਰਦੇ ਹਨ | ਤਫ਼ਤੀਸ਼ ਦੌਰਾਨ ਦੋਸ਼ੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਕੋਲ ਵੀ ਚੋਰੀ ਦੇ ਹੋਰ 4 ਮੋਟਰਸਾਈਕਲ ਹੋਣ ਬਾਰੇ ਪਤਾ ਲੱਗਾ ਹੈ | ਸ੍ਰੀਮਤੀ ਡੀ.ਸੁਡਰਵਿਲੀ ਨੇ ਦੱਸਿਆ ਕਿ ਦੋਸ਼ੀ ਮਨਦੀਪ ਸਿੰਘ ਦੀ ਉਕਤ ਮੁਕੱਦਮੇ ਵਿਚ ਗਿ੍ਫ਼ਤਾਰੀ ਲਈ ਟੀਮ ਦਾ ਗਠਨ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਕੇ ਤਫ਼ਤੀਸ਼ ਮੁਕੰਮਲ ਕੀਤੀ ਜਾਵੇਗੀ |

ਜੇਲ੍ਹਾਂ 'ਚ ਬੰਦ ਨਿਰਦੋਸ਼ ਕਿਸਾਨਾਂ ਦੀ ਰਿਹਾਈ ਤੇ ਦਰਜ ਝੂਠੇ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਪੁਲਿਸ ਵਲੋਂ ਜੇਲ੍ਹਾਂ 'ਚ ਬੰਦ ਕੀਤੇ ਨਿਰਦੋਸ਼ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਦਰਜ ਝੂਠੇ ਕੇਸ ਰੱਦ ਕਰਨ ਦੀ ਮੰਗ ਨੂੰ ...

ਪੂਰੀ ਖ਼ਬਰ »

ਪਿੰਡ ਆਸਾ ਬੁੱਟਰ ਦਾ ਕਬੱਡੀ ਬੁਲਾਰਾ ਦਿੱਲੀ ਤਿਹਾੜ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ

ਦੋਦਾ, 24 ਫਰਵਰੀ (ਰਵੀਪਾਲ)-ਹਲਕੇ ਦੇ ਪਿੰਡ ਆਸਾ ਬੁੱਟਰ ਦਾ ਕਿਸਾਨ ਜਸਵਿੰਦਰ ਸਿੰਘ ਅੱਜ ਤਿਹਾੜ ਜੇਲ੍ਹ ਦਿੱਲੀ ਤੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਪਿੰਡ ਪੁੱਜਣ 'ਤੇ ਲੋਕਾਂ ਨੇ ਕਈ ਥਾਵਾਂ 'ਤੇ ਸਵਾਗਤ ਕਰਦੇ ਜਸਵਿੰਦਰ ਸਿੰਘ ਦੇ ਹੱਕ ਅਤੇ ਕੇਂਦਰ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਡਿੰਪੀ ਢਿੱਲੋਂ ਦੀ ਅਗਵਾਈ 'ਚ ਸੈਂਕੜੇ ਲੋਕਾਂ ਵਲੋਂ ਫ਼ਰੀਦਕੋਟ ਖੁਦਕੁਸ਼ੀ ਗੋਲੀ ਕਾਂਡ ਨੂੰ ਲੈ ਕੇ ਪੈਦਲ ਰੋਸ ਮਾਰਚ

ਗਿੱਦੜਬਾਹਾ, 24 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਫ਼ਰੀਦਕੋਟ ਖੁਦਕੁਸ਼ੀ ਗੋਲੀ ਕਾਂਡ 'ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਾਮਜ਼ਦ ਕਰਨ ਅਤੇ ਉਸਦੇ ਰਿਸ਼ਤੇਦਾਰ ਡੰਪੀ ਵਿਨਾਇਕ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀਮਤੀ ਸਵਰਨਜੀਤ ਕੌਰ ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ...

ਪੂਰੀ ਖ਼ਬਰ »

100 ਗ੍ਰਾਮ ਹੈਰੋਇਨ, ਇਕ ਪਿਸਟਲ ਤੇ 90 ਹਜ਼ਾਰ ਡਰੱਗ ਮਨੀ ਸਮੇਤ ਦੋ ਕਾਬੂ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ.ਸੁਡਰਵਿਲੀ ਦੀ ਅਗਵਾਈ ਹੇਠ ਰਾਜਪਾਲ ਸਿੰਘ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਜਸਮੀਤ ਸਿੰਘ ਉੱਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਅਤੇ ਇੰਸਪੈਕਟਰ ...

ਪੂਰੀ ਖ਼ਬਰ »

ਪੈਟਰੋਲ ਤੇ ਡੀਜ਼ਲ ਦੇ ਭਾਅ ਵਧਾ ਕੇ ਸਰਕਾਰ ਨੇ ਲੋਕਾਂ ਦਾ ਜਿਉਣਾ ਕੀਤਾ ਦੁੱਭਰ-ਹਨੀ ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜਦ ਤੋਂ ਕੇਂਦਰ ਵਿਚ ਮੋਦੀ ਸਰਕਾਰ ਆਈ ਹੈ ਪੈਟਰੋਲ 'ਤੇ ਡੀਜ਼ਲ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੇ ਭਾਅ ਘੱਟ ਹੋਣ ਦੇ ਬਾਵਜੂਦ ਅੱਜ ਡੀਜ਼ਲ ਅਤੇ ...

ਪੂਰੀ ਖ਼ਬਰ »

ਡੀ. ਈ. ਓ. ਵਲੋਂ ਪ੍ਰੀ-ਪ੍ਰਾਇਮਰੀ ਕਮਰੇ ਦਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਲੁਹਾਰਾ ਵਿਖੇ ਸਕੂਲ ਦੇ ਪ੍ਰੀ-ਪ੍ਰਾਇਮਰੀ ਕਮਰੇ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਬੇਦੀ, ਬੀ.ਪੀ.ਈ.ਓ. ...

ਪੂਰੀ ਖ਼ਬਰ »

ਸੁਰਾਂ ਦੇ ਸਿਕੰਦਰ ਦੇ ਤੁਰ ਜਾਣ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ

ਮਲੋਟ, 24 ਫ਼ਰਵਰੀ (ਅਜਮੇਰ ਸਿੰਘ ਬਰਾੜ)-ਪ੍ਰਸਿੱਧ ਲੋਕ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਸੰਗੀਤ ਜਗਤ 'ਚ ਸੋਗ ਲਹਿਰ ਦੀ ਦੌੜ ਗਈ | ਮਲੋਟ ਵਿਖੇ ਗੱਲਬਾਤ ਦੌਰਾਨ ਨਾਮਵਰ ਪੰਜਾਬੀ ਫ਼ਿਲਮ ਸਟਾਰ ਗੁੱਗੂ ਗਿੱਲ ਨੇ ਸਰਦੂਲ ਸਿਕੰਦਰ ਦੀ ਮੌਤ 'ਤੇ ਦੁੱਖ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 28 ਤੱਕ ਬਣਨਗੇ ਕਾਰਡ-ਐਸ. ਡੀ. ਐਮ.

ਗਿੱਦੜਬਾਹਾ, 24 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਇੱਕ ਮੀਟਿੰਗ ਐਸ.ਡੀ.ਐਮ. ਓਮ ਪ੍ਰਕਾਸ਼ ਦੀ ਅਗਵਾਈ ਵਿਚ ਸਬੰਧਿਤ ਅਧਿਕਾਰੀ ਨਾਲ ਹੋਈ | ਐਸ.ਡੀ.ਐਮ. ਓਮ ਪ੍ਰਕਾਸ਼ ਨੇ ਸਬੰਧਿਤ ...

ਪੂਰੀ ਖ਼ਬਰ »

ਪੰਜਾਬ ਮਾਸਟਰਜ਼ ਅਥਲੈਟਿਕ ਮੀਟ ਵਿਚ ਤੀਜਾ ਸਥਾਨ ਹਾਸਲ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਦੋ ਰੋਜ਼ਾ ਪੰਜਾਬ ਮਾਸਟਰਜ਼ ਐਥਲੈਟਿਕ ਮੀਟ ਪਿਛਲੇ ਦਿਨੀਂ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਮਸਤੂਆਣਾ ਵਿਖੇ ਕਰਵਾਈ ਗਈ, ਜਿਸ ਵਿਚ ਪੰਜਾਬ ਪੱਧਰ ਦੇ 35 ਸਾਲ ਤੋਂ ਉੱਪਰ ਵੱਖ-ਵੱਖ ਗਰੁੱਪਾਂ ਵਿਚ ਅਥਲੀਟਾਂ ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਂਦਾ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਦੜਾ ਸੱਟਾ ਲਗਵਾਉਂਦੇ ਇਕ ਵਿਅਕਤੀ ਨੂੰ 670 ਰੁਪਏ ਸਣੇ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਸੂਚਨਾ ...

ਪੂਰੀ ਖ਼ਬਰ »

ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼-ਕਮਲ ਕੁਮਾਰ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਰੋਡਵੇਜ਼/ਪਨਬੱਸ ਦੇ 18 ਡੀਪੂਆਂ ਅੱਗੇ ਦਿੱਤੇ ਗਏ ਗੇਟ ਰੈਲੀਆਂ ਦੇ ਸੱਦੇ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਡੀਪੂ ਅੱਗੇ ਗੇਟ ਰੈਲੀ ਕੀਤੀ ...

ਪੂਰੀ ਖ਼ਬਰ »

ਜੰਗਲਾਤ ਕਾਮੇ 2 ਤੋਂ ਵਿਭਾਗ ਅਤੇ ਮੰਤਰੀ ਖ਼ਿਲਾਫ਼ ਵਿੱਢਣਗੇ ਭਖਵਾਂ ਸੰਘਰਸ਼

ਮੰਡੀ ਕਿੱਲਿਆਂਵਾਲੀ, 24 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪੰਜਾਬ ਵਿਚ ਚੋਣ ਵਰ੍ਹੇ ਕਾਰਨ ਮੁਲਾਜ਼ਮ ਜਥੇਬੰਦੀਆਂ ਹੱਕੀ ਮੰਗਾਂ ਦੀ ਆਸ ਨੂੰ ਪਰਵਾਨ ਚੜ੍ਹਾਉਣ ਲਈ ਸੰਘਰਸ਼ ਅਤੇ ਸਿਆਸੀ ਆਗੂਆਂ ਤੱਕ ਪਹੁੰਚ ਦੇ ਦੋਵੇਂ ਰਾਹ ਅਪਣਾ ਰਹੀਆਂ ਹਨ | ਜੰਗਲਾਤ ਵਿਭਾਗ ਦੇ ਕਰੀਬ ...

ਪੂਰੀ ਖ਼ਬਰ »

ਪੰਜਾਬ ਵਿਚ ਮਿੰਨੀ ਬੱਸ ਪਰਮਿਟ ਵੰਡਣ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਇਆ ਜਾ ਰਿਹਾ ਹੈ | ਇਹ ਜਾਣਕਾਰੀ ਅਰਵਿੰਦਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਂਪ 'ਚ ਕੈਡਿਟਾਂ ਨੂੰ ਸਰਟੀਫਿਕੇਟ ਵੰਡੇ

ਮਲੋਟ, 24 ਫਰਵਰੀ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਵਿਚ 20 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਜੇ.ਵੀ. ਸਿੰਘ ਦੀ ਅਗਵਾਈ ਵਿਚ ਚੱਲ ਰਹੇ ਐਨ.ਸੀ.ਸੀ. ਦੇ ਪੰਜ ਰੋਜ਼ਾ ਸਾਲਾਨਾ ਟਰੇਨਿੰਗ ਕੈਂਪ ਦੇ ਤੀਜੇ ਦਿਨ ਕੈਡਿਟਾਂ ਨੇ ਵੱਧ ਚੜ੍ਹ ਕੇ ਭਾਗ ਲਿਆ | ਅੱਜ ਬਟਾਲੀਅਨ ਦੇ ...

ਪੂਰੀ ਖ਼ਬਰ »

ਖੇਡਾਂ 'ਚ ਭਾਗ ਲੈ ਕੇ ਮਲੋਟ ਦਾ ਨਾਂਅ ਰੌਸ਼ਨ ਕਰ ਰਹੇ ਹਨ ਡਾ-ਰਮੇਸ਼ ਕੁਮਾਰ

ਮਲੋਟ, 24 ਫ਼ਰਵਰੀ (ਅਜਮੇਰ ਸਿੰਘ ਬਰਾੜ)-ਪਿਛਲੇ ਲੰਬੇ ਸਮੇਂ ਤੋਂ ਖੇਡਾਂ ਨਾਲ ਜੁੜੇ ਮਲੋਟ ਦੇ ਪਟੇਲ ਨਗਰ ਨਿਵਾਸੀ ਡਾ: ਰਮੇਸ਼ ਕੁਮਾਰ ਨੇ ਹਾਲ ਦੀ ਘੜੀ 'ਚ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈਆਂ 41ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ 5 ਹਜ਼ਾਰ ਮੀਟਰ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਹਰਮਹਿੰਦਰ ਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡਾਂ ਵਿਚ ਖੇਤ ਮਜ਼ਦੂਰਾਂ ਦੇ ਜ਼ਿਆਦਾ ਬਿੱਲ ਆਉਣ ਕਾਰਨ ਪੱੁਟੇ ਜਾ ਰਹੇ ਮੀਟਰ ਰੁਕਵਾਉਣ ਅਤੇ ਬਿਜਲੀ ਦੇ ਬਿੱਲ ਮੁਆਫ਼ ਕਰਵਾਉਣ ਲਈ ਐਕਸੀਅਨ ਦਫ਼ਤਰ ਸ੍ਰੀ ਮੁਕਤਸਰ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ.ਪੀ. ਸਿੰਘ ਉਬਰਾਏ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਡੇਰਾ ਭਾਈ ਮਸਤਾਨ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 24 ਫਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ 4 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੇ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਿੱਧੂ ਕਢਾਈ ਸੈਂਟਰ ਵਲੋਂ ਕਢਾਈ, ਸਿਲਾਈ ਦਾ ਹੁਨਰ ਪ੍ਰਾਪਤ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਦੇ ਲਈ ਸਥਾਨਕ ਮਲੋਟ ...

ਪੂਰੀ ਖ਼ਬਰ »

ਪੀ. ਟੀ. ਆਈ. ਅਧਿਆਪਕਾਂ ਦੀਆਂ ਅਸਾਮੀਆਂ ਸਮਾਪਤ ਕਰਨ ਦੀ ਸਖ਼ਤ ਨਿਖੇਧੀ

ਮਲੋਟ, 24 ਫਰਵਰੀ (ਪਾਟਿਲ)-ਪੰਜਾਬ ਸਿੱਖਿਆ ਵਿਭਾਗ ਨੇ ਤਾਜ਼ਾ ਹੁਕਮਾਂ ਰਾਹੀਂ ਸਰਕਾਰੀ ਮਿਡਲ ਸਕੂਲਾਂ 'ਚੋਂ ਪੀ.ਟੀ.ਆਈ. ਅਧਿਆਪਕਾਂ ਨੂੰ ਸ਼ਿਫਟ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰਾਂ ਵਿਚ ਭੇਜਣ ਦਾ ਫ਼ਰਮਾਨ ਜਾਰੀ ਕੀਤਾ ਹੈ | ਵਿਭਾਗ ਦੇ ਇਸ ਫ਼ੈਸਲੇ ਨਾਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX