ਤਾਜਾ ਖ਼ਬਰਾਂ


ਮਨੀਪੁਰ ਦੇ ਭਾਜਪਾ ਮੁਖੀ ਐਸ. ਟੇਕੇਂਦਰ ਸਿੰਘ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਅਸਮ ਦੇ ਨਾਗਾਓਂ ਵਿਚ 18 ਹਾਥੀਆਂ ਦੀ ਮੌਤ
. . .  1 day ago
ਦਿਸਪੁਰ, 13 ਮਈ - ਅਸਮ ਦੇ ਨਾਗਾਓਂ ਵਿਚ 18 ਹਾਥੀ ਮਰੇ ਹੋਏ ਪਾਏ ਗਏ ਹਨ। ਜੰਗਲਾਤ ਮੰਤਰੀ ਪਰਿਮਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 18 ਹਾਥੀਆਂ ਦੀ ਮੌਤ ਬਿਜਲੀ ਡਿੱਗਣ ਨਾਲ ...
ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਲੜਾਈ ਦੌਰਾਨ ਚੱਲੀ ਗੋਲੀ
. . .  1 day ago
ਲੁਧਿਆਣਾ ,13 ਮਈ {ਪਰਮਿੰਦਰ ਸਿੰਘ ਆਹੂਜਾ}- ਭਾਈ ਰਣਧੀਰ ਸਿੰਘ ਨਗਰ ਵਿਚ ਅੱਜ ਰਾਤ ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਚੱਲੀ ਗੋਲੀ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ । ਸੂਚਨਾ ਮਿਲਦਿਆਂ ...
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਹੋਇਆ ਕੋਰੋਨਾ
. . .  1 day ago
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪਿਛਲੇ ਕਾਫ਼ੀ ਸਮੇਂ ਤੋਂ ਡਿਪਟੀ ਕਮਿਸ਼ਨਰ ਸ. ਸੰਧੂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕ ...
ਜ਼ਿਲਾ ਫ਼ਾਜ਼ਿਲਕਾ ਵਿਚ 10 ਮੌਤਾਂ ਨਾਲ , 511 ਵਿਅਕਤੀ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ, 13 ਮਈ(ਦਵਿੰਦਰ ਪਾਲ ਸਿੰਘ)-ਜ਼ਿਲਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਕਾਰਨ ਅੱਜ ਜ਼ਿਲੇ ਵਿਚ 10 ਵਿਅਕਤੀਆਂ ਦੀ ਮੌਤ ਹੋ ਜਾਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 6 ਮੌਤਾਂ, 363 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 13 ਮਈ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 363 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਕਾਰਨ 3 ਔਰਤਾਂ ਸਮੇਤ 6 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ...
ਸ੍ਰੀ ਮੁਕਤਸਰ ਸਾਹਿਬ ’ਚ ਅੱਜ ਕੋਰੋਨਾ ਨਾਲ 15 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਮਹਾਂਮਾਰੀ ਨੇ ਸ਼ਹਿਰਾਂ ਤੋਂ ਇਲਾਵਾ ਹੁਣ ਪਿੰਡਾਂ ਵਿਚ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ ਤੇ ਅੱਜ ਕੋਰੋਨਾ ਨਾਲ 15 ਮੌਤਾਂ ਹੋਣ ਦਾ ਸਮਾਚਾਰ ...
ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਵਲੋਂ ਸਖਤ ਨਿਖੇਧੀ
. . .  1 day ago
ਅੰਮ੍ਰਿਤਸਰ, 13 ਮਈ (ਜੱਸ) -ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਕੇਸਾਂ ਦੀ ਕੀਤੀ ਬੇਅਦਬੀ ਦੀ ਸਖਤ ਨਿਖੇਧੀ ਕੀਤੀ ...
ਅਸਮਾਨੀ ਬਿਜਲੀ ਡਿੱਗਣ ਨਾਲ ਨੌਜਾਵਾਨ ਦੀ ਮੌਕੇ ਤੇ ਮੌਤ ,6 ਹੋਰ ਨੌਜਵਾਨਾਂ ਨੂੰ ਵੀ ਲੱਗੇ ਬਿਜਲੀ ਦੇ ਝੱਟਕੇ
. . .  1 day ago
ਘਨੌਰ, 13 ਮਈ (ਜਾਦਵਿੰਦਰ ਸਿੰਘ ਜੋਗੀਪੁਰ)- ਪੰਜਾਬ-ਹਰਿਆਣਾ ਬਾਰਡਰ ਦੇ ਨੇੜਲੇ ਪਿੰਡ ਹਰਪਾਲਾਂ ’ਚ ਇੱਕ ਨੌਜਵਾਨ ਦੀ ਅਸਮਾਨੀ ਬਿਜਲੀ ਡਿਗਣ ਨਾਲ ਮੌਕੇ’ਤੇ ਮੌਤ ਹੋ ਜਾਣ ਦੀ ਖ਼ਬਰ ਹੈ। ਖ਼ਰਾਬ ਮੌਸਮ ਦੇ ਚਲਦੇ ...
ਰਮੇਸ਼ ਪਵਾਰ ਬਣੇ ਮਹਿਲਾ ਟੀਮ ਇੰਡੀਆ ਦੇ ਸੀਨੀਅਰ ਕੋਚ
. . .  1 day ago
ਨਵੀਂ ਦਿੱਲੀ , 13 ਮਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਰਮੇਸ਼ ਪਵਾਰ ਨੂੰ ਮਹਿਲਾ ...
ਪਠਾਨਕੋਟ ਵਿਚ ਕੋਰੋਨਾ ਦੇ 206 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 13 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 532 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 13 ਮਈ ( ਰੇਸ਼ਮ ਸਿੰਘ )- ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 532 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਕੁੱਲ ਮਾਮਲਿਆਂ ਦੀ ਗਿਣਤੀ...
25 ਸਹਾਇਕ ਜ਼ਿਲ੍ਹਾ ਅਟਾਰਨੀ ਦੇ ਤਬਾਦਲੇ
. . .  1 day ago
ਲੁਧਿਆਣਾ,13 ਮਈ (ਪਰਮਿੰਦਰ ਸਿੰਘ ਆਹੂਜਾ) ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ...
ਲੁਧਿਆਣਾ 'ਚ ਕੋਰੋਨਾ ਨਾਲ 35 ਮੌਤਾਂ
. . .  1 day ago
ਲੁਧਿਆਣਾ,13 ਮਈ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ 'ਚ ਅੱਜ ਕੋਰੋਨਾ ਨਾਲ 35 ਮੌਤਾਂ ਹੋ ਗਈਆਂ ਹਨ। ਜਿਸ ਵਿਚ 25 ਮੌਤਾਂ ...
ਜੇਲ੍ਹ ਐਕਟ 1894 ਦੇ ਤਹਿਤ ਪੰਜਾਬ ਜੇਲ੍ਹ ਨਿਯਮਾਂ, 2021 ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 13 ਮਈ (ਬਿਕਰਮਜੀਤ ਸਿੰਘ ਮਾਨ ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਹੋਈ ਬੈਠਕ ਵਿਚ ...
ਸੜਕ ਦੁਰਘਟਨਾ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋਏ ਨੌਜਵਾਨ ਦੀ ਮੌਤ
. . .  1 day ago
ਤਰਨਤਾਰਨ,13 ਮਈ (ਵਿਕਾਸ ਮਰਵਾਹਾ) ਬੀਤੇ ਦਿਨੀਂ ਕੱਲ੍ਹ 12 ਮਈ ਨੂੰ ਸਵੇਰੇ ਤੜਕਸਾਰ ਸਵਾ ਅੱਠ ਵਜੇ ਤਰਨਤਾਰਨ...
ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਵਰਕਰਾਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਜ਼ਾਹਿਰ
. . .  1 day ago
ਤਪਾ ਮੰਡੀ, 13 ਮਈ (ਵਜੇ ਸ਼ਰਮਾ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਇਆ ਪੀ.ਐੱਚ.ਸੀ ਤਪਾ....
ਪੁਲਿਸ ਨੇ ਸਖ਼ਤੀ ਨਾਲ ਕਰਵਾਏ ਗੁਰੂ ਹਰ ਸਹਾਏ ਦੇ ਬਾਜ਼ਾਰ ਬੰਦ
. . .  1 day ago
ਗੁਰੂ ਹਰ ਸਹਾਏ,13 ਮਈ (ਹਰਚਰਨ ਸਿੰਘ ਸੰਧੂ) ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਅੰਦਰ ਦੁਕਾਨਾਂ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਖੇਤੀ ਮਸ਼ੀਨਰੀ ਦੇਣ ਲਈ 26 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ
. . .  1 day ago
ਬੁਢਲਾਡਾ, 13 ਮਈ (ਸਵਰਨ ਸਿੰਘ ਰਾਹੀ) - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 'ਕਾਮਯਾਬ ਕਿਸਾਨ-ਖੁਸ਼ਹਾਲ ਕਿਸਾਨ' ਮਿਸ਼ਨ ਤਹਿਤ ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਵੱਖ-ਵੱਖ...
ਮੋਗਾ ਵਿਚ ਕੋਰੋਨਾ ਦਾ ਧਮਾਕਾ, 181 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 13 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਇਕੋ ਦਿਨ 181 ਕੋਰੋਨਾ ਪੀੜਤ ਕੇਸ ਸਾਹਮਣੇ ਆਏ ਹਨ । ਮਰੀਜ਼ਾਂ ਦੀ ਕੁੱਲ...
ਭੀਲੋਵਾਲ ਪੱਕਾ ਦੀ ਦਾਣਾ ਮੰਡੀ 'ਚ ਕਣਕ ਭਾਰੀ ਮਾਤਰਾ 'ਚ ਹੋ ਰਹੀ ਖ਼ਰਾਬ
. . .  1 day ago
ਲੋਪੋਕੇ, 13 ਮਈ (ਗੁਰਵਿੰਦਰ ਸਿੰਘ ਕਲਸੀ) - ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀ 62 ਆੜ੍ਹਤਾਂ ਦੀ ਵਿਸ਼ਾਲ ਦਾਣਾ ਮੰਡੀ ਭੀਲੋਵਾਲ ਪੱਕਾ ਜਿਸ ਦੇ ਬਹੁਤ ਸਾਰੇ ਕੱਚੇ ਫੜ ਹਨ...
ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ ,13 ਮਈ - ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਸ਼੍ਰੋਮਣੀ...
ਸਿੱਖਿਆ ਵਿਭਾਗ ਵਲੋਂ 550 ਮਾਸਟਰਾਂ ਨੂੰ ਤਰੱਕੀ ਦੇ ਕੇ ਲੈਕਚਰਾਰ ਬਣਾਇਆ
. . .  1 day ago
ਪੋਜੇਵਾਲ ਸਰਾਂ, 13 ਮਈ (ਨਵਾਂਗਰਾਈਂ) - ਸਿੱਖਿਆ ਵਿਭਾਗ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ 550 ਮਾਸਟਰ/ਮਿਸਟ੍ਰੈਸ ਨੂੰ ਤਰੱਕੀ ਦੇ ਕੇ 10300-34800+5400 ਦੇ ਗਰੇਡ ਵਿਚ ਲੈਕਚਰਾਰ...
ਨਸ਼ੇੜੀ ਪਿਉ ਨੇ ਨਸ਼ੇ ਲਈ ਹੋਰ ਪੈਸੇ ਨਾ ਮਿਲਣ 'ਤੇ ਜਵਾਨ ਧੀ ਨੂੰ ਮਾਰੀ ਗੋਲੀ
. . .  1 day ago
ਜਲਾਲਾਬਾਦ,13 ਮਈ (ਜਤਿੰਦਰ ਪਾਲ ਸਿੰਘ) - ਜਲਾਲਾਬਾਦ ਨੇੜੇ ਪੈਂਦੇ ਪਿੰਡ ਬਾਹਮਣੀ ਵਾਲਾ ਵਿਖੇ ਨਸ਼ੇੜੀ ਪਿਉ ਵਲ਼ੋਂ ਜਵਾਨ ਧੀ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ...
ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਵਧੀ ਤਾਲਾਬੰਦੀ
. . .  1 day ago
ਪਟਨਾ ,13 ਮਈ - ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਤਾਲਾਬੰਦੀ ਨੂੰ ਵਧਾ ਦਿੱਤਾ ਗਿਆ ਹੈ । ਹੁਣ 16 ਮਈ ਤੋਂ 25 ਮਈ ਤੱਕ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਫੱਗਣ ਸੰਮਤ 552

ਕਪੂਰਥਲਾ / ਫਗਵਾੜਾ

ਬਠਿੰਡਾ ਜਾਮਨਗਰ ਐਕਸਪੈੱ੍ਰਸ ਵੇਅ ਲਈ ਸਰਵੇ ਕਰਨ ਆਈ ਟੀਮ ਦਾ ਕਿਸਾਨਾਂ ਵਲੋਂ ਜ਼ਬਰਦਸਤ ਘਿਰਾਓ

ਸੁਲਤਾਨਪੁਰ ਲੋਧੀ, 24 ਫਰਵਰੀ (ਪ.ਪ. ਰਾਹੀਂ)- ਭਾਰਤ ਮਾਲਾ ਪ੍ਰੋਜੈਕਟ ਤਹਿਤ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਉਸਾਰੇ ਜਾ ਰਹੇ ਬਠਿੰਡਾ ਜਾਮਨਗਰ ਐਕਸਪੈੱ੍ਰਸ ਵੇਅ ਲਈ ਸਰਵੇ ਕਰ ਰਹੀ ਟੀਮ ਦਾ ਅੱਜ ਪਿੰਡ ਰਣਧੀਰ ਪੁਰ ਨੇੜੇ ਕਿਸਾਨਾਂ ਵੱਲੋਂ ਐਕਸਪੈੱ੍ਰਸ ਵੇਅ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ੋਰਦਾਰ ਘਿਰਾਓ ਕੀਤਾ ਗਿਆ | ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸੇ ਵਿਚ ਲਏ ਤੋਂ ਬਿਨਾਂ ਹੀ ਨੈਸ਼ਨਲ ਹਾਈਵੇ ਅਥਾਰਿਟੀ ਲਗਾਤਾਰ ਸਰਵੇਖਣ ਕਰਵਾ ਰਹੀ ਹੈ | ਕਿਸਾਨਾਂ ਨੇ ਦੋਸ਼ ਲਾਇਆ ਕਿ ਸੰਘਰਸ਼ ਕਮੇਟੀ ਵੱਲੋਂ ਬਕਾਇਦਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੱਸਣ ਦੇ ਬਾਵਜੂਦ ਵੀ ਕੰਪਨੀ ਦੇ ਕਰਮਚਾਰੀ ਸਰਵੇ ਕਰ ਰਹੇ ਹਨ | ਇਸ ਮੌਕੇ ਐਕਸਪੈੱ੍ਰਸ ਵੇਅ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਦਿਆਲ ਸਿੰਘ ਸੈਦਪੁਰ ਅਤੇ ਮੀਤ ਪ੍ਰਧਾਨ ਬਖ਼ਸ਼ੀਸ਼ ਸਿੰਘ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਨਾਲ ਵੱਡਾ ਖਿਲਵਾੜ ਕਰ ਰਹੀ ਹੈ | ਕੰਪਨੀ ਦੇ ਕਰਮਚਾਰੀ ਬਿਨਾਂ ਕੋਈ ਆਗਿਆ ਲਏ ਹੀ ਕਿਸਾਨਾਂ ਦੇ ਖੇਤਾਂ ਵਿਚ ਸਰਵੇ ਕਰਨ ਆਈ ਜਾਂਦੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਰਵੇ ਦਾ ਕੰਮ ਰੁਕ ਨਹੀਂ ਰਿਹਾ | ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ੋਨ 'ਤੇ ਸੂਚਿਤ ਕੀਤਾ ਪਰ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ | ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਉਹ ਹੁਣ ਕਿਸੇ ਵੀ ਅਧਿਕਾਰੀ ਜਾਂ ਕੰਪਨੀ ਦੇ ਕਰਮਚਾਰੀ ਨੂੰ ਖੇਤਾਂ ਵਿਚ ਵੜਨ ਨਹੀਂ ਦੇਣਗੇ | ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ | ਇਸ ਮੌਕੇ ਤਰਸੇਮ ਸਿੰਘ, ਮਨਜੀਤ ਸਿੰਘ ਗਿੱਲਾਂ, ਪਿਆਰਾ ਸਿੰਘ, ਰਣਜੀਤ ਸਿੰਘ ਮੈਰੀਪੁਰ, ਕਮਲਜੀਤ ਸਿੰਘ ਮੈਰੀਪੁਰ, ਮਲਕੀਤ ਸਿੰਘ, ਰਣਜੀਤ ਸਿੰਘ, ਸੁੱਚਾ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਮਿਸ਼ਨ ਰੈੱਡ ਸਕਾਈ ਤਹਿਤ ਰੁਜ਼ਗਾਰ ਦੇ ਸਮਰੱਥ ਬਣਾਇਆ ਜਾਵੇਗਾ- ਡਾ: ਚਾਰੂਮਿਤਾ

ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਮਿਸ਼ਨ ਰੈੱਡ ਸਕਾਈ ਸ਼ੁਰੂ ਕੀਤਾ ਗਿਆ ਹੈ | ਇਹ ਡਾ: ਚਾਰੂਮਿਤਾ ਐਸ.ਡੀ.ਐਮ. ਕਮ ਨੋਡਲ ਅਫ਼ਸਰ ਮਿਸ਼ਨ ...

ਪੂਰੀ ਖ਼ਬਰ »

ਜੇਤੂ ਕੌਂਸਲਰਾਂ ਨੇ ਹਲਕਾ ਵਿਧਾਇਕ ਨੂੰ ਗੁਲਦਸਤੇ ਭੇਟ ਕਰਕੇ ਕੀਤੀ ਜਿੱਤ ਦੀ ਖ਼ੁਸ਼ੀ ਸਾਂਝੀ

ਕਪੂਰਥਲਾ, 24 ਫਰਵਰੀ (ਸਡਾਨਾ)- ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 10 ਤੋਂ ਕਾਂਗਰਸ ਦੇ ਜੇਤੂ ਰਹੇ ਉਮੀਦਵਾਰ ਅਜਮੇਰ ਸਿੰਘ ਸੰਨੀ ਤੇ ਵਾਰਡ ਨੰਬਰ 11 ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਨਰਜੀਤ ਕੌਰ ਵਲੋਂ ਆਪਣੇ ਪਰਿਵਾਰ ਤੇ ਸਮਰਥਕਾਂ ਸਮੇਤ ਹਲਕਾ ਵਿਧਾਇਕ ਰਾਣਾ ...

ਪੂਰੀ ਖ਼ਬਰ »

ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੀਟਿੰਗ

ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)- ਸ਼੍ਰੋਮਣੀ ਕਮੇਟੀ ਦੇ ਆਗੂਆਂ ਤੇ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ | ਸੰਬੋਧਨ ਕਰਦਿਆਂ ਡਾ: ਉਪਿੰਦਰਜੀਤ ਕੌਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ 59 ਮਾਮਲੇ ਆਏ ਸਾਹਮਣੇ, 2 ਵਿਅਕਤੀਆਂ ਦੀ ਮੌਤ

ਕਪੂਰਥਲਾ, 24 ਫਰਵਰੀ (ਸਡਾਨਾ)- ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 59 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਦੋ ਵਿਅਕਤੀਆਂ ਦੀ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ ਮੌਤ ਹੋ ਗਈ | ਪਾਜ਼ੀਟਿਵ ਆਉਣ ਵਾਲੇ ਵਿਅਕਤੀਆਂ ਵਿਚ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਇਕ 47 ਸਾਲਾ ...

ਪੂਰੀ ਖ਼ਬਰ »

ਕੇਂਦਰ ਵਲੋਂ ਗ੍ਰਾਂਟ ਭੇਜਣ ਦੇ ਬਾਵਜੂਦ ਨਹੀਂ ਖੋਲ੍ਹੇ ਜਾ ਰਹੇ ਗਲੀਆਂ ਦੀ ਉਸਾਰੀ ਦੇ ਟੈਂਡਰ- ਅਰੁਣ ਖੋਸਲਾ

ਫਗਵਾੜਾ, 24 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾ ਸਦਕਾ ਮੋਦੀ ਸਰਕਾਰ ਵਲੋਂ 17.50 ਲੱਖ ਰੁਪਏ ਦੀ ਗ੍ਰਾਂਟ ਭੇਜਣ ਦੇ ਬਾਵਜੂਦ ਵੀ ਕਾਰਪੋਰੇਸ਼ਨ ਫਗਵਾੜਾ ਵਲੋਂ ਗੋਬਿੰਦਪੁਰਾ ਤੇ ਪਹਿਚਾਣ ਨਗਰ ਦੀਆਂ ਗਲੀਆਂ ਦੀ ਉਸਾਰੀ ਲਈ ...

ਪੂਰੀ ਖ਼ਬਰ »

ਪੇਂਡੂ ਿਲੰਕ ਰੋਡ ਪਰਮਿਟ ਸਿਸਟਮ ਤਹਿਤ ਜ਼ਿਲ੍ਹੇ 'ਚ 70 ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਵੰਡੇ

ਕਪੂਰਥਲਾ, 24 ਫਰਵਰੀ (ਅਮਰਜੀਤ ਕੋਮਲ)- ਪੰਜਾਬ ਸਰਕਾਰ ਦੇ ਘਰ-ਘਰ ਮਿਸ਼ਨ ਰੁਜ਼ਗਾਰ ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਵਿਚ ਵੱਖ-ਵੱਖ ਥਾਵਾਂ 'ਤੇ ਬੇਰੁਜ਼ਗਾਰ 70 ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਗਏ | ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਰਾਵਲਪਿੰਡੀ ਵੇਈਾ ਦੇ ਚੱਲ ਰਹੇ ਕੰਮ ਦਾ ਕੀਤਾ ਮੁਆਇਨਾ

ਫਗਵਾੜਾ, 24 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਬੀ.ਡੀ.ਪੀ.ਓ. ਦਫ਼ਤਰ ਦੇ ਏ.ਪੀ.ਓ. ਮਗਨਰੇਗਾ ਚਰਨਜੀਤ ਸਿੰਘ ਅਤੇ ਤਲਵਿੰਦਰ ਸਿੰਘ ਭੁੱਲਰ ਜੀ.ਆਰ.ਐਸ. ਨੇ ਪਿੰਡ ਰਾਵਲਪਿੰਡੀ ਤੋਂ ਵਾਹਦ ਵਿਚਕਾਰ ਵੇਈਾ ਦੀ ਸਫ਼ਾਈ ਤੇ ਬੰਨ੍ਹ ਲਗਾਉਣ ਦੇ ਜੰਗੀ ਪੱਧਰ 'ਤੇ ਚੱਲ ਰਹੇ ਕੰਮ ਦਾ ...

ਪੂਰੀ ਖ਼ਬਰ »

ਵਾਲਮੀਕੀ ਮੱਜ਼ਬੀ ਸਿੱਖ ਮੋਰਚਾ ਵਲੋਂ ਰੋਸ ਮਾਰਚ

ਭੁਲੱਥ, 24 ਫਰਵਰੀ (ਮਨਜੀਤ ਸਿੰਘ ਰਤਨ)-ਵਾਲਮੀਕੀ ਮੱਜਬੀ ਸਿੱਖ ਮੋਰਚਾ ਪੰਜਾਬ ਵਲੋਂ ਕਸਬਾ ਭੁਲੱਥ ਵਿਖੇ ਵੱਡੀ ਗਿਣਤੀ ਵਿਚ ਇਕੱਠ ਕੀਤਾ ਗਿਆ ਤੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਤੇ ਆਪਣੀਆਂ ਮੰਗਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਕਪੂਰਥਲਾ, 24 ਫਰਵਰੀ (ਸਡਾਨਾ)-ਥਾਣਾ ਕੋਤਵਾਲੀ ਮੁਖੀ ਹਰਿੰਦਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਸੁਰਿੰਦਰ ਸਿੰਘ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਨਿਜ਼ਾਮਪੁਰ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਕਸ਼ਮੀਰ ...

ਪੂਰੀ ਖ਼ਬਰ »

ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 24 ਫਰਵਰੀ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਡਿਪਟੀ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਬੈਰਕਾਂ ਦੀ ਤਲਾਸ਼ੀ ...

ਪੂਰੀ ਖ਼ਬਰ »

ਗੋਰਾ ਗਿੱਲ ਤੇ ਹੋਰਨਾਂ ਵਲੋਂ ਬੀਬੀ ਕੁਲਵੰਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਬੇਗੋਵਾਲ, 24 ਫਰਵਰੀ (ਸੁਖਜਿੰਦਰ ਸਿੰਘ)- ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਕਾਂਗਰਸ ਆਗੂ ਜਸਵੀਰ ਸਿੰਘ ਸੈਕਟਰੀ ਦੇ ਭਰਜਾਈ ਕੁਲਵੰਤ ਕੌਰ ਪਤਨੀ ਦਲਜੀਤ ਸਿੰਘ ਸੈਕਟਰੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ...

ਪੂਰੀ ਖ਼ਬਰ »

ਪਿੰਡ ਪਲਾਹੀ ਵਿਖੇ ਲਗਾਏ ਗਏ ਰੋਡ ਸੇਫ਼ਟੀ ਟਰੈਫ਼ਿਕ ਗਲਾਸ

ਫਗਵਾੜਾ, 24 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਪਿੰਡ ਪਲਾਹੀ ਵਿਖੇ ਇਕ ਨਵੀਂ ਪਹਿਲ ਕਦਮੀ ਕਰਦਿਆਂ ਕਰ ਸੇਵਾ ਸੁਸਾਇਟੀ ਵਲੋਂ ਪਿੰਡ ਪਲਾਹੀ ਦੀ ਪੰਚਾਇਤ ਦੇ ਸਹਿਯੋਗ ਨਾਲ ਰੋਡ ਸੇਫ਼ਟੀ ਟਰੈਫ਼ਿਕ ਗਲਾਸ ਪਿੰਡ ਦੇ ਚੌਰਾਹਿਆਂ 'ਚ ਲਗਾਏ ਗਏ ਤਕਿ ਤੇਜ਼ ਗਤੀ ਨਾਲ ਹੋ ਰਹੀਆਂ ...

ਪੂਰੀ ਖ਼ਬਰ »

ਮਹੰਤ ਜਗਦੀਸ਼ ਗਿਰੀ ਦੀ ਬਰਸੀ ਮੰਦਰ ਸਿੰਘ ਭਵਾਨੀ ਵਿਖੇ ਮਨਾਈ

ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)-ਮਹੰਤ ਜਗਦੀਸ਼ ਗਿਰੀ ਦੀ ਪਹਿਲੀ ਬਰਸੀ ਦੇ ਸਬੰਧ ਵਿਚ ਅੱਜ ਮੰਦਰ ਸਿੰਘ ਭਵਾਨੀ ਸੁਲਤਾਨਪੁਰ ਲੋਧੀ ਵਿਖੇ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮੂਹ ਸੰਤ ਸਮਾਜ ਅਤੇ ਦਸ਼ਨਾਮ ਸ੍ਰੀ ਪੰਚ ਜੂਨਾਂ ਭੇਖ ਗੁਸਾਈਆਂ ...

ਪੂਰੀ ਖ਼ਬਰ »

ਡੀ.ਟੀ.ਐਫ. ਦੀ ਅਗਵਾਈ 'ਚ ਅਧਿਆਪਕਾ ਦਾ ਕਾਫ਼ਲਾ ਪੈਨਸ਼ਨ ਬਹਾਲੀ ਸਬੰਧੀ ਸੰਘਰਸ਼ 'ਚ ਸ਼ਾਮਿਲ ਹੋਵੇਗਾ- ਔਜਲਾ

ਕਪੂਰਥਲਾ, 24 ਫਰਵਰੀ (ਵਿ.ਪ੍ਰ.) - ਡੈਮੋਕਰੇਟਿਕ ਟੀਚਰ ਫ਼ਰੰਟ (ਡੀ.ਟੀ.ਐਫ.) ਪੰਜਾਬ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਬੰਧੀ ਚੱਲ ਰਹੇ ਸੰਘਰਸ਼ ਦਾ ਪੂਰਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ | ਪਾਰਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਕਿਸਾਨਾਂ ਦੀ ਰਿਹਾਈ ਲਈ ਕਿਰਤੀ ਕਿਸਾਨ ਯੂਨੀਅਨ ਨੇ ਮੋਦੀ ਦਾ ਪੁਤਲਾ ਫੂਕਿਆ

ਫੱਤੂਢੀਂਗਾ, 24 ਫਰਵਰੀ (ਬਲਜੀਤ ਸਿੰਘ)- ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਝੂਠੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰਨ ਦੇ ਵਿਰੋਧ 'ਚ ਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ...

ਪੂਰੀ ਖ਼ਬਰ »

ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ 'ਗਰਾਂਟ ਇਨ ਏਡ' ਜ਼ਿਲ੍ਹਾ ਪੱਧਰੀ ਕਮੇਟੀ ਦੇ ਮੈਂਬਰ ਨਾਮਜ਼ਦ

ਭੰਡਾਲ ਬੇਟ, 24 ਫਰਵਰੀ (ਜੋਗਿੰਦਰ ਸਿੰਘ ਜਾਤੀਕੇ)- ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਲੋਂ ਬਿਰਧ ਘਰਾਂ ਲਈ ਗੈਰ ਸਰਕਾਰੀ ਸੰਸਥਾਵਾਂ ਨੂੰ ਗਰਾਂਟ ਇਨ ਏਡ ਜਾਰੀ ਕਰਨ ਸੰਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਉੱਘੇ ਸਮਾਜ ਸੇਵੀ ਨੈਸ਼ਨਲ ...

ਪੂਰੀ ਖ਼ਬਰ »

ਮੇਲਾ ਦੇਖਣ ਗਏ ਪਤੀ ਪਤਨੀ ਲਾਪਤਾ

ਭੰਡਾਲ ਬੇਟ, 24 ਫਰਵਰੀ (ਜੋਗਿੰਦਰ ਸਿੰਘ ਜਾਤੀਕੇ)- ਗੁਰਦੁਆਰਾ ਗੁਰਸਰ ਸਾਹਿਬ ਵਿਖੇ ਬੀਤੇ ਦਿਨੀ ਘਰੋਂ ਮੇਲਾ ਦੇਖਣ ਗਏ ਪਤੀ ਪਤਨੀ ਦੇ ਲਾਪਤਾ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਥਾਣਾ ਫੱਤੂਢੀਂਗਾ ਅਧੀਨ ਪੈਂਦੇ ਪਿੰਡ ਸੁਰਖਪੁਰ ਨਿਵਾਸੀ ਬਾਬਾ ਟੱਲ ਦਾਸ ਦਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਕਪੂਰਥਲਾ, 24 ਫਰਵਰੀ (ਸਡਾਨਾ)-ਥਾਣਾ ਸਿਟੀ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਦੀ ਅਗਵਾਈ ਹੇਠ ਹਵਾਲਦਾਰ ਗੁਰਦੇਵ ਸਿੰਘ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪੁਲਿਸ ਪਾਰਟੀ ਨੇ ਮੁਹੱਲਾ ਮਹਿਤਾਬਗੜ੍ਹ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਜਤਿਨ ...

ਪੂਰੀ ਖ਼ਬਰ »

ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ 'ਚ ਵਾਧਾ ਕਰਕੇ ਲੋਕਾਂ 'ਤੇ ਹੋਰ ਆਰਥਿਕ ਬੋਝ ਪਾ ਰਹੀ ਹੈ-ਗੁਰਪਾਲ ਸਿੰਘ

ਕਪੂਰਥਲਾ, 24 ਫਰਵਰੀ (ਵਿ.ਪ੍ਰ.)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਆਮ ਲੋਕਾਂ 'ਤੇ ਆਰਥਿਕ ਬੋਝ ਪਾਇਆ ਹੈ | ਜਿਸ ਨੂੰ ਲੈ ਕੇ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਤਲਵੰਡੀ ਚੌਧਰੀਆਂ, 24 ਫਰਵਰੀ (ਪਰਸਨ ਲਾਲ ਭੋਲਾ)-ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਵਸ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਸਮੂਹ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਅਰਦਾਸ ਉਪਰੰਤ ਦੀਵਾਨ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਨੇ ਸਰਕਾਰੀ ਸਕੂਲ ਲਈ ਭੇਜੀ ਆਰਥਿਕ ਮੱਦਦ

ਖਲਵਾੜਾ, 24 ਫਰਵਰੀ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਪਿੰਡ ਚੱਕ ਪ੍ਰੇਮਾ ਦੀ ਡਿਵੈਲਪਮੈਂਟ ਲਈ ਪ੍ਰਵਾਸੀ ਭਾਰਤੀਆਂ ਵਲੋਂ ਭੇਜੀ ਕਰੀਬ 81 ਹਜ਼ਾਰ ਦੀ ਰਾਸ਼ੀ ਅੱਜ ਗੁਰਵਿੰਦਰ ਸਿੰਘ ਕੁਲਾਰ, ਗੁਲਜਿੰਦਰ ਸਿੰਘ ਕੁਲਾਰ ਤੋਂ ਇਲਾਵਾ ਐਨ.ਆਰ.ਆਈ. ਵੀਰਾਂ ਕੁਲਵੰਤ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)- ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ 75000 ਮਿਲੀਲੀਟਰ ਨਾਜਾਇਜ਼ ਸ਼ਰਾਬ ਸਣੇ 1 ਮੋਟਰ ਸਾਈਕਲ ਚਾਲਕ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਐਸ ਐਚ ਓ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਬਣਨਗੇ 28 ਤੱਕ 3.76 ਲੱਖ ਈ ਕਾਰਡ-ਡਾ: ਸਾਰਿਕਾ ਦੁੱਗਲ

ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਪੰਜਾਬ ਸਰਕਾਰ ਵਲੋਂ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕਾਂ ਨੂੰ ਉੱਚ ਪਾਏ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਣਾਉਣ ਲਈ ਮੁਹਿਮ 28 ਫਰਵਰੀ ਤੱਕ ਚਲਾਈ ਜਾ ਰਹੀ ਹੈ | ਡਾ: ਸਾਰਿਕਾ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ 'ਤੇ ਕੀਤਾ ਜਾ ਰਿਹਾ ਲਗਾਤਾਰ ਵਾਧਾ ਨਿੰਦਣਯੋਗ - ਜੈਰਾਮਪੁਰ

ਢਿਲਵਾਂ, 19 ਫਰਵਰੀ (ਸੁਖੀਜਾ, ਪ੍ਰਵੀਨ)- ਉੱਘੇ ਕਿਸਾਨ ਆਗੂ ਪਲਵਿੰਦਰ ਸਿੰਘ ਜੈਰਾਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ 'ਤੇ ਲਗਾਤਾਰ ਕੀਤਾ ਜਾ ਰਿਹਾ ਵਾਧਾ ਨਿੰਦਣਯੋਗ ਹੈ | ਡੀਜ਼ਲ, ਪੈਟਰੋਲ ਅਤੇ ਗੈਸ ...

ਪੂਰੀ ਖ਼ਬਰ »

ਕੋਰੋਨਾ ਬਾਰੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ-ਡਾ: ਸੀਮਾ

ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਕੋਰੋਨਾ ਮਹਾਂਮਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ | ਇਹ ਗੱਲ ਡਾ: ਸੀਮਾ ਸਿਵਲ ਸਰਜਨ ਕਪੂਰਥਲਾ ਨੇ ਇਕ ਬਿਆਨ ਵਿਚ ਕਹੀ | ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸ ਸਾਡੇ ਲਈ ਚਿੰਤਾ ਦਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਮਾਗਮ ਗੁਰਦੁਆਰਾ ਅੰਤਰਯਾਮਤਾ ਸਾਹਿਬ 'ਚ ਅੱਜ

ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)- ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਲੋਟੀਆ ਮੁਹੱਲਾ ਸੁਲਤਾਨਪੁਰ ਲੋਧੀ ਦੀ ਸਮੂਹ ਸੰਗਤ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਅੰਤਰਯਾਮਤਾ ਸਾਹਿਬ ਵਿਖੇ ਕੱਲ੍ਹ ...

ਪੂਰੀ ਖ਼ਬਰ »

ਨਿਆਂ ਪਾਲਿਕਾ ਦੇ ਅਧਿਕਾਰੀ ਤੇ ਵਿਧਾਇਕ ਰਾਣਾ ਹੋਏ ਮਹਾਂਮਾਈ ਦੇ ਚਰਨਾਂ 'ਚ ਨਤਮਸਤਕ

ਕਪੂਰਥਲਾ, 24 ਫਰਵਰੀ (ਦੀਪਕ ਬਜਾਜ)- ਸ੍ਰੀ ਸਤਨਰਾਇਣ ਮੰਦਿਰ ਵਿਖੇ ਬਿਰਾਜਮਾਨ ਮਹਾਂਮਾਈ ਦੀਆਂ ਜੋਤਾਂ ਦੇ ਦਰਸ਼ਨਾਂ ਨੂੰ ਲੈ ਕੇ ਸ਼ਰਧਾਲੂਆਂ ਵਿਚ ਉਤਸ਼ਾਹ ਹਰ ਰੋਜ਼ ਦੁੱਗਣਾ ਹੁੰਦਾ ਦਿਖਾਈ ਦੇ ਰਿਹਾ ਹੈ | ਅੱਜ ਪੂਰੇ ਸ਼ਹਿਰ ਵਲੋਂ ਮਹਾਂਮਾਈ ਨੂੰ ਭੋਗ ਲਗਵਾਇਆ ਗਿਆ | ...

ਪੂਰੀ ਖ਼ਬਰ »

ਯੂਥ ਕਾਂਗਰਸ ਵਲੋਂ ਪ੍ਰੋਜੈਕਟ ਸਿਦਕ ਤਹਿਤ ਕੀਤੀ ਗਈ ਸਫ਼ਾਈ

ਭੁਲੱਥ, 24 ਫਰਵਰੀ (ਮਨਜੀਤ ਸਿੰਘ ਰਤਨ)-ਐਡਵੋਕੇਟ ਹਰਸਿਮਰਨ ਸਿੰਘ ਘੰੁਮਣ ਪ੍ਰਧਾਨ ਯੂਥ ਕਾਂਗਰਸ ਹਲਕਾ ਭੁਲੱਥ ਵਲੋਂ ਪ੍ਰੋਜੈਕਟ ਸਿਦਕ ਤਹਿਤ ਕਸਬਾ ਭੁਲੱਥ 'ਚ ਕਾਂਗਰਸ ਦਫ਼ਤਰ ਤੋਂ ਬਾਈਪਾਸ ਦੀ ਸਫ਼ਾਈ ਕੀਤੀ ਗਈ | ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਐਡਵੋਕੇਟ ...

ਪੂਰੀ ਖ਼ਬਰ »

ਪਲਾਹੀ ਦੇ ਕੇਂਦਰੀ ਸਹਿਕਾਰੀ ਬੈਂਕ ਵਿਖੇ ਵਿੱਤੀ ਸਾਖਰਤਾ ਕੈਂਪ

ਫਗਵਾੜਾ, 24 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਕੇਂਦਰੀ ਸਹਿਕਾਰੀ ਬੈਂਕ ਕਪੂਰਥਲਾ ਦੇ ਜ਼ਿਲ੍ਹਾ ਮੈਨੇਜਰ ਗੁਲਜ਼ਾਰ ਸਿੰਘ ਦੇ ਨਿਰਦੇਸ਼ਾਂ ਅਧੀਨ ਬ੍ਰਾਂਚ ਪਲਾਹੀ ਵਿਖੇ ਵਿੱਤੀ ਸਾਖਰਤਾ ਕੈਂਪ ਨਾਬਾਰਡ ਦੇ ਸਹਿਯੋਗ ਨਾਲ ਲਗਾਇਆ ਗਿਆ | ਬੈਂਕ ਦੇ ਸਹਾਇਕ ਮੈਨੇਜਰ ...

ਪੂਰੀ ਖ਼ਬਰ »

ਬਸਪਾ ਦੀ ਮੀਟਿੰਗ 'ਚ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀਆਂ ਕੀਮਤਾਂ 'ਚ ਵਾਧੇ ਦੀ ਨਿੰਦਾ

ਕਪੂਰਥਲਾ, 24 ਫਰਵਰੀ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੀ ਇਕ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਪੈਟਰੋਲ ਡੀਜ਼ਲ, ਘਰੇਲੂ ਗੈਸ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਕੀਤੇ ਗਏ ...

ਪੂਰੀ ਖ਼ਬਰ »

ਨਗਰ ਕੌਂਸਲ ਚੋਣਾਂ 'ਚ ਸੈਮੀ ਫਾਈਨਲ ਜਿੱਤਿਆ, 2022 'ਚ ਫਾਈਨਲ ਵੀ ਜਿੱਤਾਂਗੇ- ਸੱਦੂਵਾਲ

ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)- ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਨਗਰ ਕੌਂਸਲ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰ ਕੇ ਸੱਤਾ ਦਾ ਸੈਮੀਫਾਈਨਲ ਮੈਚ ਜਿੱਤ ਲਿਆ ਹੈ ਤੇ 2022 'ਚ ਵਿਧਾਨ ਸਭਾ ਚੋਣਾਂ ਦਾ ...

ਪੂਰੀ ਖ਼ਬਰ »

ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦੀ ਮੀਟਿੰਗ 'ਚ ਲੋੜਵੰਦਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ

ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਮੀਟਿੰਗ ਪਾਰਟੀ ਦੇ ਦਫ਼ਤਰ ਵਿਚ ਸੂਬਾਈ ਪ੍ਰਧਾਨ ਸਰਵਣ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਗਰੀਬ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ...

ਪੂਰੀ ਖ਼ਬਰ »

ਸੁਖਸ਼ਿੰਦਰ ਸ਼ਿੰਦਾ ਦੇ 'ਦ ਵਰਡਲ ਇਜ਼ ਵਾਚਿੰਗ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਕਾਲਾ ਸੰਘਿਆਂ, 24 ਫਰਵਰੀ (ਬਲਜੀਤ ਸਿੰਘ ਸੰਘਾ)-ਕਿਸਾਨ ਦੇ ਹੱਕ 'ਚ ਏਕ ਬਾਜ਼ ਕੰਪਨੀ ਵੱਲੋਂ ਸੁਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਰੀਲੀਜ਼ ਕੀਤਾ ਗਿਆ ਗੀਤ 'ਦ ਵਰਡਲ ਇਜ਼ ਵਾਚਿੰਗ' ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਵਿਚ ਅੰਤਰਰਾਸ਼ਟਰੀ ਪੱਧਰ ...

ਪੂਰੀ ਖ਼ਬਰ »

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਰੋਸ ਵਜੋਂ ਭਾਰਤੀ ਆਮ ਜਨਤਾ ਪਾਰਟੀ ਵਲੋਂ ਰੋਸਮਾਰਚ

ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਭਾਰਤੀ ਆਮ ਜਨਤਾ ਪਾਰਟੀ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੇ ਰੋਸ ਵਜੋਂ ਪਾਰਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨਾਹਰ, ਜ਼ਿਲ੍ਹਾ ਪ੍ਰਧਾਨ ਸੋਨੂੰ ਪੰਡਿਤ ਤੇ ਹਲਕਾ ਇੰਚਾਰਜ ਕੁਲਵਿੰਦਰ ਕੌਰ ...

ਪੂਰੀ ਖ਼ਬਰ »

ਪਿੰਡ ਮਹਿਮਦਪੁਰ ਵਿਖੇ ਸਾਲਾਨਾ ਗੁਰਮਤਿ ਸਮਾਗਮ 26, 27 ਤੇ 28 ਫਰਵਰੀ ਨੂੰ

ਭੁਲੱਥ, 24 ਫਰਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਪਿੰਡ ਮਹਿਮਦਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਡਾ: ਨਿਰਮਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ 27 ਨੂੰ ਗੁਰੂ ਰਵਿਦਾਸ ਪੁਰਬ ਮਨਾਉਣ ਦਾ ਸੱਦਾ

ਜਲੰਧਰ, 24 ਫਰਵਰੀ (ਮੇਜਰ ਸਿੰਘ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ (ਦੁਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਬੀ.ਕੇ.ਯੂ. ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟ ਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਉੱਪ ਚੇਅਰਮੈਨ ਜਰਨੈਲ ...

ਪੂਰੀ ਖ਼ਬਰ »

ਬੰਦੀਆਂ ਨੂੰ ਖੇਡਾਂ, ਯੋਗ ਤੇ ਉਸਾਰੂ ਗਤੀਵਿਧੀਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ- ਕਿਸ਼ੋਰ ਕੁਮਾਰ

ਕਪੂਰਥਲਾ, 24 ਫਰਵਰੀ (ਅਮਰਜੀਤ ਕੋਮਲ)- ਕੇਂਦਰੀ ਜੇਲ੍ਹ ਵਿਚ ਬੰਦ ਬੰਦੀਆਂ ਨੂੰ ਖੇਡਾਂ, ਯੋਗ ਤੇ ਉਸਾਰੂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ | ਇਹ ਸ਼ਬਦ ਕਿਸ਼ੋਰ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਨੇ ਜੁਡੀਸ਼ੀਅਲ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਹਰ ਕਾਡਰ 'ਚ ਕੰਮ ਕਰਦੇ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ-ਡੀ.ਟੀ.ਐਫ.

ਕਪੂਰਥਲਾ, 24 ਫਰਵਰੀ (ਵਿ.ਪ੍ਰ.)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਰੱਕੀਆਂ ਦੇ ਕੋਟੇ ਨੂੰ ਸੀਮਤ ਕਰਨ ਤੇ ਤਰੱਕੀਆਂ ਲਟਕਾਉਣ ਦੀ ਨੀਤੀ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ

ਫੱਤੂਢੀਂਗਾ, 24 ਫਰਵਰੀ (ਬਲਜੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ 'ਪਗੜੀ ਸੰਭਾਲ ਜੱਟਾ' ਦਿਨ ਮਨਾਇਆ ਗਿਆ | ਇਸ ਮੌਕੇ ਸ. ਅਜੀਤ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਰਜਿੰਦਰ ਸਿੰਘ ...

ਪੂਰੀ ਖ਼ਬਰ »

ਵਾਰਡ 6 ਦੇ ਅਧੂਰੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ-ਜੋਤੀ ਧੀਰ

ਕਪੂਰਥਲਾ, 24 ਫਰਵਰੀ (ਵਿ.ਪ੍ਰ.)-ਵਾਰਡ ਨੰਬਰ 6 ਤੋਂ ਵੱਡੇ ਬਹੁਮਤ ਨਾਲ ਜੇਤੂ ਰਹਿ ਕੇ ਕੌਂਸਲਰ ਚੁਣੀ ਗਈ ਜੋਤੀ ਧੀਰ ਪਤਨੀ ਡਾ: ਰਾਜੀਵ ਧੀਰ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਆਪਣੀ ਜਿੱਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਉਹ ...

ਪੂਰੀ ਖ਼ਬਰ »

ਮਿਆਣੀ ਸਕੂਲ ਦੀ ਨੁਹਾਰ ਬਦਲਣ ਲਈ ਪੰਚਾਇਤ ਦਾ ਵਿਸ਼ੇਸ਼ ਸਨਮਾਨ

ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)-ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਬਹਾਦਰ ਵਿਖੇ ਸਕੂਲ ਇੰਚਾਰਜ ਸੁਖਬੀਰ ਕੌਰ ਦੀ ਅਗਵਾਈ ਹੇਠ ਸਰਪੰਚ ਗੁਲਜ਼ਾਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਸਕੂਲ ਦੇ ਵਿਕਾਸ ਕਾਰਜ ਕਰਵਾ ਕੇ ਨੁਹਾਰ ਬਦਲਣ ਲਈ ਉਨ੍ਹਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX