ਤਾਜਾ ਖ਼ਬਰਾਂ


ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  6 minutes ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  12 minutes ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  27 minutes ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  39 minutes ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  45 minutes ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ 'ਚ ਲੱਗੇ ਭੂਚਾਲ ਦੇ ਝਟਕੇ
. . .  55 minutes ago
ਹਿਮਾਚਲ ਪ੍ਰਦੇਸ਼, 08 ਮਈ - ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਚ ਲੱਗੇ ਭੂਚਾਲ ਦੇ ਝਟਕੇ...
ਕੇਰਲਾ ਵਿਚ 9 ਦਿਨਾਂ ਦਾ ਲਾਕਡਾਊਨ ਹੋਇਆ ਲਾਗੂ
. . .  about 1 hour ago
ਕੇਰਲਾ,08 ਮਈ - ਕੇਰਲਾ ਵਿਚ ਅੱਜ ਤੋਂ 9 ਦਿਨਾਂ ਦਾ ਲਾਕਡਾਊਨ ਲਾਗੂ ...
ਕੋਰੋਨਾ ਦਾ ਕਹਿਰ - ਹੁਣ ਜਾਨਵਰ ਵੀ ਆਉਣ ਲੱਗੇ ਕੋਰੋਨਾ ਪਾਜ਼ੀਟਿਵ
. . .  about 1 hour ago
ਉੱਤਰ ਪ੍ਰਦੇਸ਼, 08 ਮਈ - ਉੱਤਰ ਪ੍ਰਦੇਸ਼ ਇਟਾਵਾ ਸਫ਼ਾਰੀ ਪਾਰਕ ਵਿਚ 2 ਸ਼ੇਰਨੀਆਂ ਕੋਰੋਨਾ ਪਾਜ਼ੀਟਿਵ ਆਈਆਂ ...
ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਪ੍ਰਸਤਾਵਿਤ ਮੁਲਾਕਾਤ ਨੇ ਅਮਰੀਕਾ-ਰੂਸ ਸੰਬੰਧਾਂ 'ਚ ਚੰਗਾ ਕਦਮ ਅੱਗੇ ਵਧਾਇਆ - ਜੋ-ਬਾਈਡਨ
. . .  about 1 hour ago
ਅਮਰੀਕਾ,08 ਮਈ - ਜੋ-ਬਾਈਡਨ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  1 day ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  1 day ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  1 day ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  1 day ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  1 day ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  1 day ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  1 day ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 day ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  1 day ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਪ੍ਰਦਾਨ ਕੀਤੀ ਜਾਵੇ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਓ. ਪੀ. ਸੋਨੀ ਨਾਲ ਖ਼ਾਸ ਮੀਟਿੰਗ 'ਚ ਕਿਹਾ ਹੈ ਕਿ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ...
ਪੰਜਾਬ ਵਿਚ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਤੱਕ ਦੀ ਵੈਕਸੀਨ ਸੋਮਵਾਰ ਤੋਂ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚੋਂ 18-45 ਸਾਲਾਂ ਵਰਗ ਦੇ ਪਹਿਲਕਦਮੀ ਸਮੂਹਾਂ ਨੂੰ ਟੀਕਾ ਲਗਾਉਣ ਦੀ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਫਰੀਦਕੋਟ

ਸੂਰਜ ਭਾਰਦਵਾਜ ਤੇ ਚੇਅਰਮੈਨ ਪਵਨ ਗੋਇਲ ਨੇ ਪੰਜ ਨੌਜਵਾਨਾਂ ਨੂੰ ਵੰਡੇ ਪੇਂਡੂ ਬੱਸਾਂ ਦੇ ਪਰਮਿਟ

ਜੈਤੋ, 25 ਫ਼ਰਵਰੀ (ਭੋਲਾ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ 'ਸੀਮਾ ਰਹਿਤ ਬੱਸ ਪਰਮਿਟ' ਪਾਲਿਸੀ ਤਹਿਤ ਜੈਤੋ ਦੇ ਅਲਾਇੰਸ ਇੰਟਰਨੈਸ਼ਨਲ ਸਕੂਲ ਵਿਖੇ ਇਕ ਸਮਾਗਮ ਦੌਰਾਨ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੇ ਜਵਾਈ ਤੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਵਲੋਂ ਜੈਤੋ ਇਲਾਕੇ ਦੇ ਪੰਜ ਨੌਜਵਾਨਾਂ ਜਸਪਾਲ ਸਿੰਘ, ਬੇਅੰਤ ਸਿੰਘ, ਬਸੰਤ ਸਿੰਘ, ਗੁਰਜੀਤ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਪੇਂਡੂ ਬੱਸਾਂ ਦੇ ਪਰਮਿਟ ਵੰਡੇ | ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਨੇ ਕਿਹਾ ਕਿ ਅੱਜ ਭਾਵੇਂ ਪੰਜਾਬ ਸਰਕਾਰ ਵਲੋਂ 3000 ਪਰਮਿਟ ਜਾਰੀ ਕੀਤੇ ਜਾ ਰਹੇ ਹਨ, ਪਰ ਇਸ ਸਾਲ ਦੇ ਅੰਤ ਤੱਕ 8000 ਹੋਰ ਪਰਮਿਟ ਜਾਰੀ ਹੋਣਗੇ ਜਿਸ ਨਾਲ ਇਸ ਸਾਲ ਦੇ ਅੰਤ ਤੱਕ ਕੁੱਲ 11000 ਪਰਮਿਟ ਵੰਡੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਉੱਪਰ ਰੁਜ਼ਗਾਰ ਅਤੇ ਸਵੈ ਨਿਰਭਰਤਾ ਦੇ ਮੌਕੇ ਪੈਦਾ ਹੋਣਗੇ | ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਚੱਲਦਿਆਂ ਹੋਇਆਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਦੇ ਮਹਿਕਮੇ ਵਲੋਂ ਅਪਣਾਈ ਪਾਰਦਰਸ਼ੀ ਪ੍ਰਣਾਲੀ ਤਹਿਤ ਪਹਿਲੀ ਵਾਰ ਅਖਬਾਰਾਂ ਵਿਚ ਮਿੰਨੀ ਬੱਸ ਪਰਮਿਟਾਂ ਲਈ ਜਨਤਕ ਨੋਟਿਸ ਜਾਰੀ ਕੀਤਾ ਗਿਆ | ਇਸ ਮੌਕੇ ਨਾਇਬ ਤਹਿਸੀਲਦਾਰ ਜੈਤੋ ਹੀਰਾਵੰਤੀ, ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਸੂਰਘੂਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਮਿਹਰ ਸਿੰਘ ਕਰੀਰਵਾਲੀ, ਦੀ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਬਿਸ਼ਨੰਦੀ, ਪ੍ਰਦੀਪ ਕੁਮਾਰ ਗਰਗ ਮਲੋਟ ਵਾਲੇ, ਸੁਖਬਿੰਦਰ ਪਾਲ 'ਬਿੰਦਰ ਗਰਗ', ਜਗਦੀਸ਼ ਰਾਏ ਘਣੀਆ, ਐਮ.ਸੀ. ਖੁਸ਼ੀ ਰਾਮ, ਮਾਰਕੀਟ ਕਮੇਟੀ ਜੈਤੋ ਦੇ ਮੈਂਬਰ ਸੁਖਪਾਲ ਸਿੰਘ 'ਪਾਲੀ ਬਰਾੜ' ਕੋਠੇ ਕਿਹਰ ਸਿੰਘ ਵਾਲੇ ਤੇ ਮੈਂਬਰ ਬਹਾਦਰ ਸਿੰਘ ਚੈਨਾ, ਪ੍ਰੇਮਪਾਲ ਸਿੰਘ ਢਿੱਲੋਂ ਗੁਰੂਸਰ, ਗੁਰਬਾਜ ਸਿੰਘ ਬਰਾੜ ਕਰੀਰਵਾਲੀ, ਕਮਲ ਬਾਗੜੀ, ਬੱਬਲਾ ਦੁਲਾਰੀਆ, ਪਰਮਜੀਤ ਸਿੰਘ, ਐਸ. ਡੀ.ਐਮ. ਰੀਡਰ ਬਾਜ਼ ਸਿੰਘ, ਪਟਵਾਰੀ ਸੁਖਮੰਦਰ ਸਿੰਘ ਆਦਿ ਹਾਜ਼ਰ ਸਨ |

ਗੈਂਗਸਟਰ ਸਾਵਨ ਜੇਡੀ ਨੂੰ ਅਦਾਲਤ ਨੇ 1 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ

ਫ਼ਰੀਦਕੋਟ, 25 ਫ਼ਰਵਰੀ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਵਲੋਂ 11 ਨਵੰਬਰ 2020 ਨੂੰ ਇੱਥੇ ਹੋਈ ਇਕ ਗੋਲੀਬਾਰੀ ਮਾਮਲੇ 'ਚ ਹਰਿਆਣਾ ਦੇ ਗੈਂਗਸਟਰ ਸਾਵਨ ਜੇਡੀ ਨੂੰ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਵਿੰਦਰ ਸਿੰਧੀਆ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ ਵਲੋਂ ...

ਪੂਰੀ ਖ਼ਬਰ »

ਡੀਜ਼ਲ-ਪੈਟਰੋਲ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਵਲੋਂ ਰੋਸ ਪ੍ਰਦਰਸ਼ਨ

ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਕੇਂਦਰ ਸਰਕਾਰ ਵਲੋਂ ਆਏ ਦਿਨ ਵਧਾਈਆਂ ਜਾ ਰਹੀਆਂ ਤੇਲ, ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ ਕੋਟਕਪੂਰਾ ਹਲਕੇ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਵਰਕਰਾਂ ...

ਪੂਰੀ ਖ਼ਬਰ »

ਸਰਕਾਰ ਨੇ ਮਹਿੰਗਾਈ ਨੂੰ ਠੱਲ੍ਹ ਨਾ ਪਾਈ ਤਾਂ ਲੋਕ ਸੰਘਰਸ਼ ਕਰਨਗੇ-ਡਾ. ਗੁੁਰਚਰਨ ਭਗਤੂਆਣਾ

ਜੈਤੋ, 25 ਫਰਵਰੀ (ਗੁਰਚਰਨ ਸਿੰਘ ਗਾਬੜੀਆ)-ਕੇਂਦਰ ਦੀ ਭਾਜਪਾ ਸਰਕਾਰ ਨੇ ਗ਼ਰੀਬ ਵਰਗ ਦਾ ਮਹਿੰਗਾਈ ਨਾਲ ਲੱਕ ਤੋੜਕੇ ਰੱਖ ਦਿੱਤਾ ਹੈ, ਦੇ ਵਿਰੁੱਧ ਪਿੰਡਾਂ ਵਿਚ ਲੋਕ ਸਰਕਾਰ ਵਿਰੁੱਧ ਇਕੱਠੇ ਹੋਣੋ ਸ਼ੁਰੂ ਹੋ ਗਏ ਹਨ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਹਨ ...

ਪੂਰੀ ਖ਼ਬਰ »

ਅਰੋੜਾ ਮਹਾਂਸਭਾ ਨੇ ਕਰਵਾਇਆ ਪਰਿਵਾਰ ਮਿਲਣ ਸਮਾਰੋਹ

ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ)-ਅਰੋੜਾ ਮਹਾਂਸਭਾ ਕੋਟਕਪੂਰਾ ਵਲੋਂ ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਪਰਿਵਾਰ ਮਿਲਨ ਸਮਾਰੋਹ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਅਰੋੜਾ ਬਰਾਦਰੀ ਦੇ ਪੂਰਵਜ਼ ਸ੍ਰੀ ਅਰੂਟ ਜੀ ਮਹਾਰਾਜ ਦੇ ਸਰੂਪ ਅੱਗੇ ਜੋਤ ਜਗਾ ਕੇ ...

ਪੂਰੀ ਖ਼ਬਰ »

ਕੋਰੋਨਾ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਖੇਡਿਆ

ਫ਼ਰੀਦਕੋਟ, 25 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸੂਚਨਾ ਅਤੇ ਪ੍ਰਸ਼ਾਰਨ ਮੰਤਰਾਲਾ ਭਾਰਤ ਸਰਕਾਰ ਵਲੋਂ ਅੱਜ ਦਸ਼ਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਜੀਵੇ ਪੰਜਾਬ ਰੰਗਮੰਚ ਦੇ ਡਾਇਰੈਕਟਰ ਸਰਬਜੀਤ ਸਿੰਘ ਟੀਟੂ ਦੀ ਟੀਮ ਵਲੋਂ ਕੋਰੋਨਾ ਬਾਰੇ ਬੱਚਿਆਂ ਨੂੰ ਜਾਗਰੂਕ ...

ਪੂਰੀ ਖ਼ਬਰ »

ਪੰਜਾਬ ਪਾਵਰਕਾਮ ਮਿ੍ਤਕ ਸੰਘਰਸ਼ ਕਮੇਟੀ ਦੀ ਮੀਟਿੰਗ

ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ)-ਪੰਜਾਬ ਪਾਵਰਕਾਮ ਮੁਲਾਜ਼ਮ ਮਿ੍ਤਕ ਸੰਘਰਸ਼ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਕੋਟਕਪੂਰਾ ਵਿਖੇ ਹੋਈ | ਮੀਟਿੰਗ 'ਚ ਇਹ ਚਰਚਾ ਕੀਤੀ ਗਈ ਕਿ ਬਿਜਲੀ ਬੋਰਡ 'ਚ ਸਾਲ 2010 ਤੋਂ ਪਹਿਲਾਂ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਨੇ ...

ਪੂਰੀ ਖ਼ਬਰ »

ਸਾਬਕਾ ਕੌਂਸਲਰ ਬਲਵੰਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਗਿੱਦੜਬਾਹਾ, 25 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਏ.ਐਸ.ਆਈ. ਭੁਪਿੰਦਰ ਸਿੰਘ ਮਾਨ ਤੇ ਸਾਬਕਾ ਰਾਸ਼ਟਰੀ ਕ੍ਰਿਕਟ ਖਿਡਾਰੀ ਪਰਮਵੀਰ ਸਿੰਘ ਮਾਨ ਦੀ ਮਾਤਾ ਬਲਵੰਤ ਕੌਰ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਪਤਨੀ ਮਾਸਟਰ ਹਰਬੰਸ ਸਿੰਘ ਮਾਨ ਵਾਸੀ ਗਿੱਦੜਬਾਹਾ ਦਾ ਦਿਹਾਂਤ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਲੋਕ ਵਿਰੋਧੀ-ਸੰਦੀਪ ਕੁਮਾਰ ਰੋਮਾਣਾ

ਜੈਤੋ, 25 ਫ਼ਰਵਰੀ (ਭੋਲਾ ਸ਼ਰਮਾ)-ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਹੀ ਨਹੀਂ ਦਿੱਤਾ, ਸਗੋਂ ਆਮ ਵਿਅਕਤੀ 'ਤੇ ਕਰੋੜਾਂ ਰੁਪਏ ਦਾ ਬੋਝ ਪਾ ਕੇ ਮਹਿੰਗਾਈ ਦੇ ਆਲਮ ਵਿਚ ਡੁਬੋ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਐੱਸ .ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬਣੇ ਬਾਬਾ ਦਲੀਪ ਸਿੰਘ ਮਾਂਗਟਕੇਰ

ਸ੍ਰੀ ਮੁਕਤਸਰ ਸਾਹਿਬ, 25 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਐੱਸ.ਸੀ. ਵਿੰਗ ਵਲੋਂ ਨਵੇਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਬਾਬਾ ਦਲੀਪ ਸਿੰਘ ਮਾਂਗਟਕੇਰ ਨੂੰ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬਣਾਇਆ ਗਿਆ ਹੈ | ਅੱਜ 'ਅਜੀਤ' ਉੱਪ-ਦਫ਼ਤਰ ...

ਪੂਰੀ ਖ਼ਬਰ »

ਭਾਈ ਰਾਹੁਲ ਸਿੰਘ ਸਿੱਧੂ ਨੇ ਵੰਡੇ ਮਿੰਨੀ ਬੱਸਾਂ ਦੇ ਪਰਮਿਟ

ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਕੋਟਕਪੂਰਾ ਹਲਕੇ ਦੇ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਕੋਟਕਪੂਰਾ ਹਲਕੇ ਨਾਲ ਸਬੰਧਿਤ 10 ਵਿਅਕਤੀਆਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਵੰਡਣ ਮੌਕੇ ਕਾਂਗਰਸ ਪਾਰਟੀ ਦੀ ਸਰਕਾਰ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਬ ਸੈਂਟਰਾਂ ਦਾ ਦੌਰਾ

ਕੋਟਕਪੂਰਾ, 25 ਫ਼ਰਵਰੀ (ਮੋਹਰ ਗਿੱਲ, ਮੇਘਰਾਜ)-ਪ੍ਰੀਤ ਮਹਿੰਦਰ ਸਿੰਘ ਸਹੋਤਾ ਵਧੀਕ ਡਿਪਟੀ ਕਮਿਸ਼ਨਰ (ਵਿ) ਫ਼ਰੀਦਕੋਟ ਵਲੋਂ ਵੱਖ-ਵੱਖ ਪਿੰਡਾਂ ਦਾ ਅਚਨਚੇਤ ਦੌਰਾ ਕੀਤਾ ਗਿਆ | ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੇ ਸਬਸਿਡਰੀ ਹੈਲਥ ਸੈਂਟਰ ਚੰਦਬਾਜਾ, ...

ਪੂਰੀ ਖ਼ਬਰ »

ਸਿਹਤ ਬੀਮਾ ਕਾਰਡਾਂ ਲਈ ਕਿਸਾਨ ਹੋ ਰਹੇ ਹਨ ਖੱਜਲ ਖੁਆਰ

ਬਰਗਾੜੀ, 25 ਫਰਵਰੀ (ਲਖਵਿੰਦਰ ਸ਼ਰਮਾ)-ਪੰਜਾਬ ਸਰਕਾਰ ਨੇ ਪਿਛਲੇ ਸਮੇਂ ਪੰਜਾਬ ਦੇ ਕਿਸਾਨਾਂ ਲਈ ਸਿਹਤ ਬੀਮਾ ਕਾਰਡ ਬਣਾਉਣ ਦਾ ਨਿਰਣਾ ਲਿਆ ਸੀ ਜਿਸ ਤਹਿਤ ਕਿਸਾਨਾਂ ਨੇ ਆਪਣੇ ਆੜ੍ਹਤੀਆਂ ਰਾਹੀਂ ਜੇ ਫਾਰਮ ਆਦਿ ਦੇ ਅਧਾਰ ਦੇ ਮਾਰਕੀਟ ਕਮੇਟੀ ਕੋਟਕਪੂਰਾ ਵਿਚ ਫਾਰਮ ...

ਪੂਰੀ ਖ਼ਬਰ »

ਕਟਾਰੀਆ ਕੰਡਾ ਫ਼ੈਕਟਰੀ 'ਚ ਅਚਾਨਕ ਅੱਗ ਲੱਗੀ

ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ)-ਇੱਥੋਂ ਦੀ ਜਲਾਲੇਆਣਾ ਸੜਕ 'ਤੇ ਸਥਿਤ ਕਟਾਰੀਆ ਕੰਡਾ ਫ਼ੈਕਟਰੀ 'ਚ ਚੱਲ ਰਹੀ ਕੰਵਲ ਰਾਈਸ ਮਿੱਲ 'ਚ ਅਚਨਚੇਤ ਅੱਗ ਲੱਗ ਗਈ | ਅੱਗ ਲੱਗਣ ਦਾ ਕਾਰਨ ਸਮਝ ਨਹੀਂ ਆਇਆ | ਅੱਗ ਲੱਗਣ ਕਾਰਨ ਝੋਨਾ ਅਤੇ ਝੋਨਾ ਸੁਕਾਉਣ ਵਾਲੀ ਡਰਾਈ ਮਸ਼ੀਨ ...

ਪੂਰੀ ਖ਼ਬਰ »

ਐਕਸ ਸਰਵਿਸਮੈਨ ਵੈੱਲਫੇਅਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ

ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਸਮੂਹ ਆਗੂਆਂ ਤੇ ਮੈਂਬਰਾਂ ਨੇ ਹਿੱਸਾ ਲਿਆ | ਆਗੂਆਂ ਵਲੋਂ ਕੇਂਦਰ ...

ਪੂਰੀ ਖ਼ਬਰ »

ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਮੌਕੇ ਕੋਟਕਪੂਰਾ 'ਚ ਨਿਰੰਕਾਰੀ ਮਿਸ਼ਨ ਨੇ ਲਗਾਏ ਬੂਟੇ

ਕੋਟਕਪੂਰਾ, 25 ਫਰਵਰੀ (ਜਸਵੰਤ ਸਿੰਘ ਪੁਰਬਾ)- ਨਿਰੰਕਾਰੀ ਬਾਬਾ ਹਰਦੇਵ ਸਿੰਘ ਮਹਾਰਾਜ ਦੇ ਜਨਮ ਦਿਨ ਨੂੰ ਸਮਰਪਿਤ ਨਿਰੰਕਾਰੀ ਮਿਸ਼ਨ ਬਰਾਂਚ ਕੋਟਕਪੂਰਾ ਵਲੋਂ ਸ਼ਹਿਰ ਵਿਚ ਵੱਖ ਵੱਖ ਥਾਵਾਂ 'ਤੇ ਛਾਂਦਾਰ ਪੌਦੇ ਲਗਾਏ ਗਏ | ਜ਼ਿਕਰਯੋਗ ਹੈ ਕਿ ਹਰ ਸਾਲ 23 ਫਰਵਰੀ ਨੂੰ ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਤਹਿਤ ਮਾਰਕੀਟ ਕਮੇਟੀਆਂ 'ਚ ਕਿਸਾਨਾਂ ਦੇ ਈ-ਕਾਰਡ ਬਣਾਉਣ ਦਾ ਕੰਮ ਜਾਰੀ-ਕੁਲਬੀਰ ਮੱਤਾ

ਫ਼ਰੀਦਕੋਟ, 25 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ 22 ਜ਼ਿਲਿ੍ਹਆਂ ਦੀਆਂ 154 ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਅੰਦਰ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਇਹ ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਮੱਤਾ ਜ਼ਿਲ੍ਹਾ ਮੰਡੀ ...

ਪੂਰੀ ਖ਼ਬਰ »

10 ਕਰੋੜ ਰੁਪਏ ਦੀ ਲਾਗਤ ਵਾਲੇ ਫ਼ਰੀਦਕੋਟ-ਫ਼ਿਰੋਜ਼ਪੁਰ ਰੋਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ-ਕੁਸ਼ਲਦੀਪ ਸਿੰਘ ਢਿੱਲੋਂ

ਫ਼ਰੀਦਕੋਟ, 25 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਰਾਜ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜਿੱਥੇ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋੜ ਅਨੁਸਾਰ ਪੁਰਾਣੀਆਂ ਸੜਕਾਂ ਦਾ ਨਵੀਨੀਕਰਨ ਕਰ ਕੇ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਨੇ ਵਿਕਾਸ ਕੰਮਾਂ, ਲੋਕ ਭਲਾਈ ਸਕੀਮਾਂ ਆਦਿ ਦਾ ਲਿਆ ਜਾਇਜ਼ਾ

ਫ਼ਰੀਦਕੋਟ, 25 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਜੀਤ ਸਿੰਘ ਵਲੋਂ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕੰਮਾਂ, ਲੋਕ ਭਲਾਈ ਸਕੀਮਾਂ ਆਦਿ ਦੇ ਕੰਮਾਂ ਦੀ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਸੂਬਾ ...

ਪੂਰੀ ਖ਼ਬਰ »

'ਆਪ' ਵਰਕਰਾਂ ਵਲੋਂ ਮਹਿੰਗਾਈ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਸ਼ਰਨ

ਜੈਤੋ, 25 ਫਰਵਰੀ (ਗੁਰਚਰਨ ਸਿੰਘ ਗਾਬੜੀਆ)-ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਵਲੋਂ ਆਸਮਾਨੀ ਛੂਹ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਸਥਾਨਕ ਬਾਜਾਖਾਨਾ ਚੌਂਕ 'ਚ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰਾਂ ਦੇ ਵਿਰੁੱਧ ਨਾਅਰੇਬਾਜ਼ੀ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅਰਥੀ ਫੂਕ ਮੁਜ਼ਾਹਰਾ

ਫ਼ਰੀਦਕੋਟ, 25 ਫ਼ਰਵਰੀ (ਸਰਬਜੀਤ ਸਿੰਘ)-ਸੀ.ਪੀ.ਐਫ਼. ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਐਨ.ਪੀ.ਐਸ. ਤਹਿਤ ਭਰਤੀ ਹੋਏ ਮੁਲਾਜ਼ਮਾਂ 'ਤੇ ਲਾਗੂ ਕੀਤੇ ਵਿੱਤ ਵਿਭਾਗ, ਪੰਜਾਬ ਸਰਕਾਰ ਦੇ 4% ਹਿੱਸੇ 'ਤੇ ਲਗਾਏ ਟੈਕਸ ਵਾਲੇ ਪੱਤਰ ਨੂੰ ਰੱਦ ਕਰਾਉਣ ਅਤੇ ਐਨ.ਪੀ.ਐਸ ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਤਹਿਤ ਮਾਰਕੀਟ ਕਮੇਟੀਆਂ 'ਚ ਕਿਸਾਨਾਂ ਦੇ ਈ-ਕਾਰਡ ਬਣਾਉਣ ਦਾ ਕੰਮ ਜਾਰੀ-ਕੁਲਬੀਰ ਮੱਤਾ

ਫ਼ਰੀਦਕੋਟ, 25 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ 22 ਜ਼ਿਲਿ੍ਹਆਂ ਦੀਆਂ 154 ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਅੰਦਰ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਇਹ ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਮੱਤਾ ਜ਼ਿਲ੍ਹਾ ਮੰਡੀ ...

ਪੂਰੀ ਖ਼ਬਰ »

ਵਰਿੰਦਰਜੀਤ ਸਿੰਘ ਨੇ ਐੱਸ. ਆਰ. ਦਾ ਖ਼ਿਤਾਬ ਆਪਣੇ ਨਾਂਅ ਕੀਤਾ

ਸ੍ਰੀ ਮੁਕਤਸਰ ਸਾਹਿਬ, 25 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਔਡੈਕਸ ਕਲੱਬ ਪੈਰਿਸੀਅਨ (ਫਰਾਂਸ) ਦੀ ਭਾਰਤੀ ਇਕਾਈ ਔਡੈਕਸ ਇੰਡੀਆ ਰੈਂਡੋਨਿਉਰ ਵਲੋਂ ਕਰਵਾਈ ਜਾਣ ਵਾਲੀ ਐੱਸ.ਆਰ. (ਸੁਪਰ ਰੈਂਡੋਨਿਉਰ) ਸੀਰੀਜ਼ ਦੇ ਖ਼ਿਤਾਬ ਨੂੰ ਮੁਕਤਸਰ ਰਾਈਡਰਜ਼ ਕਲੱਬ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰ ਰਾਇ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਪੰਜਗਰਾਈਾ ਕਲਾਂ, 25 ਫਰਵਰੀ (ਕੁਲਦੀਪ ਸਿੰਘ ਗੋਂਦਾਰਾ)-ਮਿਲੇਨੀਅਮ ਵਰਲਡ ਸਕੂਲ ਵਿਖੇ ਸ੍ਰੀ ਗੁਰੂ ਹਰ ਰਾਇ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਜਾਪ ਕੀਤਾ ਅਤੇ ਸ਼ਬਦ ਗਾਇਨ ਕੀਤਾ | ਸ਼ਬਦ ਗਾਇਨ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਪੰਜਗਰਾਈਾ ਕਲਾਂ ਦੀ ਮਹੀਨਾਵਾਰ ਮੀਟਿੰਗ

ਪੰਜਗਰਾਈਾ ਕਲਾਂ, 25 ਫਰਵਰੀ (ਕੁਲਦੀਪ ਸਿੰਘ ਗੋਂਦਾਰਾ)-ਮੈਡੀਕਲ ਪ੍ਰੈਕਟੀਸ਼ਨਰ ਬਲਾਕ ਪੰਜਗਰਾਈਾ ਕਲਾਂ ਵਲੋਂ ਮਹੀਨਾਵਾਰ ਮੀਟਿੰਗ ਡਾ: ਮੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਡਾ: ਬਲਬੀਰ ਕੌਰ ਪੀਨਾ ਦੇ ਗ੍ਰਹਿ ਕੋਟਸੁਖੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਵਾਰਡ ਦਾ ਬਹੁਪੱਖੀ ਵਿਕਾਸ ਕਰਵਾਉਣਾ ਮੇਰਾ ਸੁਪਨਾ-ਕੌ ਾਸਲਰ ਸੱਗੂ

ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ)-ਕੋਟਕਪੂੁਰਾ ਸ਼ਹਿਰ ਦੇ ਵਾਰਡ ਨੰਬਰ 6 ਦੇ ਰਹਿੰਦੇ ਵਿਕਾਸ ਕੰਮਾਂ ਨੂੰ ਮੁਕੰਮਲ ਕਰਵਾਉਣਾ ਅਤੇ ਹੋਰ ਜਨਤਕ ਸਮੱਸਿਆਵਾਂ ਨੂੰ ਪੱਕੇ ਤੌਰ 'ਤੇ ਹੱਲ ਕਰਵਾ ਕੇ ਵਾਰਡ ਦਾ ਬਹੁਪੱਖੀ ਵਿਕਾਸ ਕਰਵਾਉਣਾ ਮੇਰਾ ਸੁਪਨਾ ਹੈ | ਇਹ ...

ਪੂਰੀ ਖ਼ਬਰ »

ਅੰਤਰ-ਕਾਲਜ ਯੁਵਕ ਮੇਲੇ 'ਚ ਯੂਨੀਵਰਸਿਟੀ ਕਾਲਜ ਜੈਤੋ ਨੇ ਜਿੱਤੇ ਅੱਠ ਇਨਾਮ

ਜੈਤੋ, 25 ਫ਼ਰਵਰੀ (ਭੋਲਾ ਸ਼ਰਮਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਫ਼ਰੀਦਕੋਟ, ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ੋਨ ਦਾ ਅੰਤਰ-ਕਾਲਜ ਯੁਵਕ ਮੇਲਾ-2021 ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਕਰਵਾਇਆ ਗਿਆ ਜਿਸ ਵਿਚ 35 ਕਾਲਜਾਂ ਦੇ 400 ਪ੍ਰਤੀਯੋਗੀ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ-ਗੁਰਜੰਟ ਬਰਾੜ ਸੂਰਘੂਰੀ

ਜੈਤੋ, 25 ਫ਼ਰਵਰੀ (ਭੋਲਾ ਸ਼ਰਮਾ)-ਲੋਕ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਦੇਸ਼ ਦੇ ਨਾਗਰਿਕਾਂ ਦੀ ਸ਼ੁਰੂ ਕੀਤੀ ਗਈ ਭਾਰੀ ਲੁੱਟ-ਖਸੁੱਟ ਤੋਂ ਬਹੁਤ ਔਖੇ ਹਨ ਅਤੇ ਆਮ ਗਰੀਬ ਜਨਤਾ ਨੂੰ ਦੀਵਾਲੀਆ ਕਰਨ ਵੱਲ ਸੇਧਤ ਕੇਂਦਰ ਦੀਆਂ ਉਲਟ ਆਰਥਿਕ ਨੀਤੀਆਂ ਅਤੇ ਫ਼ੈਸਲਿਆਂ ਨੂੰ ...

ਪੂਰੀ ਖ਼ਬਰ »

ਐਸ. ਆਈ. ਜਗਤਾਰ ਸਿੰਘ, ਏ. ਐਸ. ਆਈ. ਬਲਜਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

ਜੈਤੋ, 25 ਫਰਵਰੀ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੁਲਿਸ ਦੇ ਐਸ.ਆਈ. ਜਗਤਾਰ ਸਿੰਘ, ਏ.ਐਸ.ਆਈ ਬਲਜਿੰਦਰ ਸਿੰਘ, ਸੁਖਮੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਉਸ ਵਕਤ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਮੁਖਤਿਆਰ ਕੌਰ (85) ਧਰਮ-ਪਤਨੀ ਵਰਿਆਮ ਸਿੰਘ ਦੀ ...

ਪੂਰੀ ਖ਼ਬਰ »

ਰੇਹੜੀ/ਫੜ੍ਹੀ ਵਾਲਿਆਂ ਨੂੰ ਪ੍ਰਧਾਨ ਮੰਤਰੀ ਆਤਮ ਨਿਰਭਰ ਨਿਧੀ ਸਕੀਮ ਤਹਿਤ ਕਰਜ਼ੇ ਦਿਵਾਏ ਜਾਣਗੇ-ਸੇਤੀਆ

ਫ਼ਰੀਦਕੋਟ, 25 ਫਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਪ੍ਰਾਈਮ ਮਨਿਸਟਰ ਸਟਰੀਟ ਵੈਂਡਰਜ਼ ਆਤਮ ਨਿਰਭਰ ਨਿਧੀ ਸਕੀਮ ਤਹਿਤ ਰੇਹੜੀ/ਫੜ੍ਹੀ ਲਾਉਣ ਵਾਲਿਆਂ ਨੂੰ ਬੈਂਕਾਂ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਦੱਸ ਹਜ਼ਾਰ ਰੁਪਏ ਤੱਕ ਦਾ ਕਰਜ਼ਾ ਦਵਾ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX