ਤਾਜਾ ਖ਼ਬਰਾਂ


ਈ. ਜੀ. ਐਸ. ਵਲੰਟੀਅਰ ਦੀ ਕੋਰੋਨਾ ਨਾਲ ਮੌਤ, ਸਰਕਾਰ ਦੇਵੇ ਨੌਕਰੀ ਤੇ ਮੁਆਵਜ਼ਾ
. . .  5 minutes ago
ਤਪਾ ਮੰਡੀ, 6 ਮਈ (ਵਿਜੇ ਸ਼ਰਮਾ) - ਸੂਬੇ ਅੰਦਰ ਮਹਾਂਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ । ਜਿਸ ਤਹਿਤ ਸੂਬੇ ਅੰਦਰ ਹਰ ਰੋਜ਼ ਮੌਤਾਂ ਹੋ ਰਹੀਆ ਹਨ | ਇਸੇ ਦੇ ਚੱਲਦਿਆਂ ਸਰਕਾਰੀ ਪ੍ਰਾਇਮਰੀ ਸਕੂਲ ...
ਵਪਾਰੀ ਆਗੂ ਰਾਕੇਸ਼ ਗੁਪਤਾ ਦੇ ਖ਼ਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ
. . .  41 minutes ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਵਪਾਰੀਆਂ ਦੀ ਅਗਵਾਈ ਕਰ ਰਹੇ ਰਾਕੇਸ਼ ਗੁਪਤਾ ਦੇ ਉੱਪਰ ਪੁਲਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰ ਲਿਆ ਗਿਆ...
ਸੂਬਾ ਸਰਕਾਰ ਦੀਆਂ ਪਾਬੰਦੀਆਂ ਦੇ ਉਲਟ ਪਟਿਆਲਾ ਵਿਚ ਦੁਕਾਨਦਾਰਾਂ ਨੇ ਵਪਾਰਕ ਸਥਾਨ ਖੋਲ੍ਹਣੇ ਸ਼ੁਰੂ ਕੀਤੇ
. . .  52 minutes ago
ਪਟਿਆਲਾ , 6 ਮਈ (ਅਮਰਬੀਰ ਸਿੰਘ ਆਹਲੂਵਾਲੀਆ ) - ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਦੀਆਂ ਸ਼ਰਤਾਂ ਤੋਂ ਨਾਖ਼ੁਸ਼ ਵਪਾਰੀਆਂ ਵਲੋਂ ਅੱਜ ਆਪਣੇ ਵਪਾਰਕ ਸਥਾਨ ਖੋਲ੍ਹਣ...
ਕਣਕ ਦੀ ਲਿਫ਼ਟਿੰਗ ਨਾ ਹੋਣ ਦਾ ਮਾਮਲਾ - ਮਜ਼ਦੂਰਾਂ ਨੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਸਬੰਧਿਤ ਖ਼ਰੀਦ ਏਜੰਸੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
. . .  about 1 hour ago
ਤਪਾ ਮੰਡੀ, 6 ਮਈ (ਪ੍ਰਵੀਨ ਗਰਗ) - ਇਲਾਕੇ ਦੀ ਬਾਹਰਲੀ ਅਨਾਜ ਮੰਡੀ ਜੋ ਕਿ ਤਪਾ ਤਾਜੋ ਰੋਡ 'ਤੇ ਸਥਿਤ ਹੈ, ਵਿਖੇ ਲਿਫ਼ਟਿੰਗ ਨਾ ਹੋਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ...
ਕੋਰੋਨਾ ਦਾ ਕਹਿਰ - 24 ਘੰਟਿਆਂ ਵਿਚ 4,12,262 ਨਵੇਂ ਕੋਰੋਨਾ ਦੇ ਮਾਮਲੇ
. . .  about 1 hour ago
ਨਵੀਂ ਦਿੱਲੀ, 6 ਮਈ - ਭਾਰਤ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ...
ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਤੇਲ ਦੇ ਰੇਟ ਫਿਰ ਵਧਣੇ ਹੋਏ ਸ਼ੁਰੂ
. . .  about 1 hour ago
ਖੋਸਾ ਦਲ ਸਿੰਘ (ਫ਼ਿਰੋਜ਼ਪੁਰ) , 6 ਮਈ (ਮਨਪ੍ਰੀਤ ਸਿੰਘ ਸੰਧੂ) - ਦੇਸ਼ ਦੇ ਪੰਜ ਰਾਜਾਂ ਵਿਚ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ...
ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
. . .  about 3 hours ago
ਨਵੀਂ ਦਿੱਲੀ, 6 ਮਈ - ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦੀ ਮੰਗਲਵਾਰ ਰਾਤ ਨੂੰ ਤਬੀਅਤ...
ਆਸਾਰਾਮ ਬਾਪੂ ਦੀ ਵਿਗੜੀ ਹਾਲਤ
. . .  about 3 hours ago
ਜੋਧਪੁਰ, 6 ਮਈ - ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਆਸਾਰਾਮ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ...
ਕੋਰੋਨਾ ਨੇ ਲਈ ਨੌਜਵਾਨ ਦੀ ਜਾਨ
. . .  about 3 hours ago
ਲੌਂਗੋਵਾਲ, 6 ਮਈ (ਸ.ਸ.ਖੰਨਾ, ਵਿਨੋਦ) - ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਰੰਧਾਵਾ ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਪਟਿਆਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ...
ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਢੇਰ, ਇਕ ਨੇ ਕੀਤਾ ਆਤਮ ਸਮਰਪਣ
. . .  about 3 hours ago
ਸ਼ੋਪੀਆਂ, 6 ਮਈ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਮਾਰੇ ਗਏ ਹਨ। ਜਦਕਿ ਇਕ ਅੱਤਵਾਦੀ ਨੇ ਆਤਮ ਸਮਰਪਣ ਕੀਤਾ ਹੈ। ਇਹ ਮੁੱਠਭੇੜ ਵਿਚ ਦੱਖਣੀ ਕਸ਼ਮੀਰ ਸਥਿਤ ਸ਼ੋਪੀਆਂ ਜ਼ਿਲ੍ਹੇ ਦੇ ਕਾਨੀਗਾਮ ਇਲਾਕੇ...
ਅੱਜ ਦਾ ਵਿਚਾਰ
. . .  about 4 hours ago
ਸੰਯੁਕਤ ਕਿਸਾਨ ਮੋਰਚੇ ਵਲੋਂ ਫੈਸਲਾ : 8 ਮਈ ਨੂੰ ਸੂਬੇ ਭਰ 'ਚ ਕੋਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਦਾ ਖੁੱਲ੍ਹ ਕੇ ਕਰਨਗੇ ਵਿਰੋਧ
. . .  1 day ago
ਅੰਮ੍ਰਿਤਸਰ ,5 ਮਈ ( ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸਿੰਘੂ-ਬਾਰਡਰ 'ਤੇ ਹੋਈ। ਇਸ ਮੀਟਿੰਗ ...
ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ
. . .  1 day ago
ਨਵੀਂ ਦਿੱਲੀ, 5 ਮਈ - ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਣ 'ਤੇ ਖ਼ਾਲਸਾ ਏਡ ਨੇ ਬ੍ਰਿਟਿਸ਼ ਏਅਰਵੇਜ਼ ਦਾ ਧੰਨਵਾਦ ਕੀਤਾ ਹੈ , ਕਿਉਂਕਿ ਉਨ੍ਹਾਂ ਨੇ ਕੋਈ ਕਿਰਾਇਆ ਨਹੀਂ ...
ਆਕਸੀਜਨ ਪਲਾਂਟ ਲਗਵਾਉਣ ’ਚ ਸਰਬਤ ਦਾ ਭਲਾ ਟਰਸਟ ਨੇ ਵਧਾਇਆ ਹੱਥ
. . .  1 day ago
ਪਟਿਆਲਾ , 5 ਮਈ {ਅਮਨਦੀਪ ਸਿੰਘ}- ਔਖ ਦੀ ਘੜੀ ’ਚ ਇਕ ਵਾਰ ਫਿਰ ਸਰਬਤਾ ਦਾ ਭਲਾ ਟਰਸਟ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਟਰਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਊਣ ’ਚ ਆਪਣੇ ...
ਆਸਾਮ ਦੇ ਸੋਨੀਤਪੁਰ ਵਿਚ ਭੂਚਾਲ ਦੇ ਝਟਕੇ, ਤੀਬਰਤਾ 3.5
. . .  1 day ago
ਕੋਰੋਨਾ ਦੇ ਕਾਰਨ 3 ਲੋਕ ਸਭਾ ਅਤੇ 8 ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਮੁਲਤਵੀ
. . .  1 day ago
ਨਵੀਂ ਦਿੱਲੀ, 5 ਮਈ - ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਾਦਰਾ ਅਤੇ ਨਗਰ ਹਵੇਲੀ, ਖੰਡਵਾ (ਮੱਧ ਪ੍ਰਦੇਸ਼) ਅਤੇ ਮੰਡੀ (ਹਿਮਾਚਲ ਪ੍ਰਦੇਸ਼) ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੀਆਂ 8 ਵਿਧਾਨ ਸਭਾ ...
ਸਿਹਤ ਮੰਤਰੀ ਸਤੇਂਦਰ ਜੈਨ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਰੋਨਾ ਕੇਅਰ ਸੈਂਟਰ ਦਾ ਦੌਰਾ
. . .  1 day ago
ਨਵੀਂ ਦਿੱਲੀ, 5 ਮਈ - ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਦੌਰਾ ...
ਫਿਲਮ 'ਲੂਡੋ' ਅਤੇ 'ਜੱਗਾ ਜਾਸੂਸ' ਦੇ ਸੰਪਾਦਕ ਅਜੇ ਸ਼ਰਮਾ ਦੀ ਕੋਰੋਨਾ ਨਾਲ ਮੌਤ
. . .  1 day ago
ਨਵੀਂ ਦਿੱਲੀ, 5 ਮਈ - ਬਾਲੀਵੁੱਡ ਫਿਲਮਾਂ 'ਲੂਡੋ' ਅਤੇ 'ਜੱਗਾ ਜਾਸੂਸ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਸੰਪਾਦਕ ਅਜੇ ਸ਼ਰਮਾ ਦੀ ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ...
ਹਰਸਿਮਰਤ ਕੌਰ ਬਾਦਲ ਨੇ ਐਚ. ਐਮ. ਈ. ਐਲ. ਰਿਫਾਇਨਰੀ ਨਾਲ ਆਕਸੀਜਨ ਲਈ ਕੀਤਾ ਤਾਲਮੇਲ
. . .  1 day ago
ਬਠਿੰਡਾ , 5 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚ. ਐਮ. ਈ. ਐਲ. ਰਿਫਾਇਨਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 932 ਨਵੇਂ ਮਾਮਲੇ ਆਏ ਸਾਹਮਣੇ, 18 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 5 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 35108 ਹੋ ...
ਕੋਰੋਨਾ ਨਾਲ ਗਈ 5 ਹੋਰ ਲੋਕਾਂ ਦੀ ਜਾਨ, ਆਏ 112 ਨਵੇਂ ਮਾਮਲੇ
. . .  1 day ago
ਮੋਗਾ , 5 ਮਈ (ਗੁਰਤੇਜ ਸਿੰਘ ਬੱਬੀ)- ਅੱਜ ਕੋਰੋਨਾ ਨਾਲ ਜ਼ਿਲ੍ਹੇ ’ਚੋਂ 5 ਹੋਰ ਲੋਕਾਂ ਦੀ ਜਾਨ ਚਲੀ ਗਈ । ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 112 ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਦੀ ਕੁੱਲ ਗਿਣਤੀ 5945 ਹੋਣ ਦੇ ਨਾਲ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 9 ਹੋਰ ਮਰੀਜ਼ਾਂ ਦੀ ਮੌਤ, 268 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 60 ਸਾਲਾ ...
ਆਈ.ਐਨ.ਐਸ. ਤਲਵਾੜ ਬਹਿਰੀਨ ਤੋਂ 54 ਟਨ ਆਕਸੀਜਨ ਦੀ ਪਹਿਲੀ ਖੇਪ ਲੈ ਭਾਰਤ ਪੁੱਜਾ
. . .  1 day ago
ਨਵੀਂ ਦਿੱਲੀ, 5 ਮਈ - ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧੇ ਕਾਰਨ ਜੀਵਨ ਬਚਾਉਣ ਵਾਲੀ ਗੈਸ ਦੀ ਵੱਡੀ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਆਪ੍ਰੇਸ਼ਨ ਸਮੁੰਦਰ ਸੇਤੂ -2 ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ, ਭਾਰਤੀ ...
ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ਡਿਊਟੀ ਲਈ ਅਸਰਦਾਰ
. . .  1 day ago
ਚੰਡੀਗੜ੍ਹ , 5 ਮਈ - ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ...
ਤਾਮਿਲਨਾਡੂ ਦੇ ਸਰਕਾਰੀ ਹਸਪਤਾਲ ਵਿਚ 13 ਮਰੀਜ਼ਾਂ ਦੀ ਮੌਤ
. . .  1 day ago
ਚੇਨਈ, 5 ਮਈ - ਤਾਮਿਲਨਾਡੂ ਦੇ ਚੇਂਗਲਪੱਟੂ ਦੇ ਇਕ ਸਰਕਾਰੀ ਹਸਪਤਾਲ ਵਿਚ ਪਿਛਲੇ 24 ਘੰਟਿਆਂ ਵਿਚ 13 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਆਕਸੀਜਨ ਦੀ ਘਾਟ ਦਾ ਕਾਰਨ ਦੱਸਿਆ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 16 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਬੰਗਾ 'ਚ ਨਗਰ ਕੀਰਤਨ ਸਜਾਇਆ
ਬੰਗਾ, 26 ਫਰਵਰੀ (ਜਸਬੀਰ ਸਿੰਘ ਨੂਰਪੁਰ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ 'ਤੇ ਗੁਰਦੁਆਰਾ ਗੁਰੂ ਰਵਿਦਾਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਗੜ੍ਹਸ਼ੰਕਰ ਚੌਕ, ਗੁਰੂ ਤੇਗ ਬਹਾਦਰ ਗੇਟ, ਰੇਲਵੇ ਰੋਡ, ਮੁਕੰਦਪੁਰ ਰੋਡ, ਬੱਸ ਸਟੈਂਡ ਆਦਿ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਵੱਖ-ਵੱਖ ਜਥਿਆਂ ਵਲੋਂ ਗੁਰਬਾਣੀ ਦਾ ਗਾਇਨ ਕੀਤਾ ਗਿਆ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ, ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ, ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਹਲਕਾ ਬੰਗਾ, ਦਰਬਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ, ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਤ ਕੁਲਵੰਤ ਰਾਮ ਭਰੋਮਜਾਰਾ, ਡਾ: ਬਖਸ਼ੀਸ਼ ਸਿੰਘ, ਡਾ: ਹਰਪ੍ਰੀਤ ਸਿੰਘ ਕੈਂਥ, ਬਸਪਾ ਆਗੂ ਪ੍ਰਵੀਨ ਬੰਗਾ, ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕੀਮਤੀ ਸੱਦੀ, ਮਨਜਿੰਦਰ ਮੋਹਣ ਬੌਬੀ, ਹਰੀਪਾਲ, ਚੇਅਰਮੈਨ ਹਰਮੇਸ਼ ਵਿਰਦੀ, ਬਲਜੀਤ ਰਾਏ ਪ੍ਰਧਾਨ, ਅਸ਼ੋਕ ਕੁਮਾਰ, ਜਗਦੀਸ਼ ਸਿੰਘ, ਵਿੰਦਰ ਕੁਮਾਰ, ਡੋਗਰ ਰਾਮ, ਸਰਵਨ ਕੁਮਾਰ, ਜਸਬੀਰ ਸਿੰਘ ਮੈਨੇਜਰ, ਹਰਮੇਲ ਲਾਲ, ਸੋਖੀ ਰਾਮ ਬੱਜੋਂ, ਵਿਜੇ ਮਜਾਰੀ ਆਦਿ ਹਾਜ਼ਰ ਸਨ |
ਗਰਲੇ ਢਾਹਾ ਦੀਆਂ ਸੰਗਤਾਂ ਨੇ ਸਜਾਏ ਨਗਰ ਕੀਰਤਨ
ਜਾਡਲਾ, (ਬੱਲੀ)-ਪਿੰਡ ਗਰਲੇ ਢਾਹਾ ਦੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸਭਾ ਤੇ ਸਮੂਹ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਗਰਲੇ ਢਾਹਾ ਤੋਂ ਆਰੰਭ ਹੋ ਕੇ ਪਿੰਡ ਠਠਿਆਲਾ ਢਾਹਾ, ਬੀਰੋਵਾਲ, ਉਟਾਲ, ਗੜ੍ਹੀ ਕਾਨੂੰਗੋਆਂ, ਖਾਨਪੁਰ ਕੁੱਲੇਵਾਲ ਤੋਂ ਹੁੰਦਾ ਹੋਇਆ ਵਾਪਸ ਗਰਲੇ ਢਾਹਾ ਵਿਖੇ ਸਮਾਪਤ ਹੋਇਆ | ਵੱਖ-ਵੱਖ ਪਿੰਡ ਵਾਸੀਆਂ ਵਲੋਂ ਪੰਜਾਂ ਪਿਆਰਿਆਂ ਦਾ ਸਿਰੋਪਾਓ ਭੇਟ ਕਰਕੇ ਸਤਿਕਾਰ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਪਿੰਡ ਵਾਸੀਆਂ ਵਲੋਂ ਸੰਗਤਾਂ ਦੀ ਸੇਵਾ ਲਈ ਥਾਂ-ਥਾਂ ਚਾਹ ਪਕੌੜੇ, ਫਲਾਂ, ਪ੍ਰਸ਼ਾਦੇ ਤੇ ਹੋਰ ਪਦਾਰਥਾਂ ਦੇ ਲੰਗਰ ਲਾਏ ਗਏ | ਨਗਰ ਕੀਰਤਨ 'ਚ ਭਾਈ ਜਸਵਿੰਦਰ ਸਿੰਘ ਬੈਂਸ ਸਿੰਬਲ ਮਜਾਰਾ ਵਾਲਿਆਂ ਦੇ ਢਾਡੀ ਜਥੇ ਤੇ ਗਾਇਕ ਬੂਟਾ ਕੋਹਿਨੂਰ ਨੇ ਵੱਖ-ਵੱਖ ਪਿੰਡਾਂ ਵਿਚ ਠਹਿਰਾਓ ਦੌਰਾਨ ਗੁਰੂ ਜੀ ਦੇ ਇਨਕਲਾਬੀ ਜੀਵਨ ਫ਼ਲਸਫ਼ੇ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੰੂ ਨਿਹਾਲ ਕੀਤਾ | ਨਗਰ ਕੀਰਤਨ 'ਚ ਸਰਪੰਚ ਜਸਵੰਤ ਸਿੰਘ, ਭਗਤ ਦਰਸ਼ਨ ਰਾਮ, ਬੱਲੀ ਸਿੰਘ, ਜੋਗਾ ਸਿੰਘ, ਬਾਬੂ ਪੂਰਨ ਚੰਦ, ਬਾਲੂ ਰਾਮ, ਬਲਦੇਵ ਰਾਮ, ਬਲਜਿੰਦਰ ਸਿੰਘ ਭੋਲਾ, ਡਾ: ਸੁੱਚਾ ਰਾਮ, ਰਜਿੰਦਰਪਾਲ, ਅਵਤਾਰ ਚੰਦ, ਸੀਤਲ ਰਾਮ, ਸੁਲੱਖਣ ਸਿੰਘ, ਗੁਰਮੁਖ ਸਿੰਘ, ਡਾ: ਗੁਰਪ੍ਰੀਤ ਸਿੰਘ, ਸੁੱਚਾ ਰਾਮ, ਦਿਲਬਾਗ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ |
ਰਾਹੋਂ ਵਿਖੇ ਨਗਰ ਕੀਰਤਨ ਸਜਾਇਆ
ਰਾਹੋਂ, (ਬਲਬੀਰ ਸਿੰਘ ਰੂਬੀ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਖ਼ੁਸ਼ੀਆਂ ਅੰਦਰ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਸਜਾਏ ਗਏ | ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਮੁਹੱਲਾ ਮਕਬਰਾ, ਮੁਹੱਲਾ ਅਰਨਹਾਲੀ, ਮੁਹੱਲਾ ਖੋਸਲਾ ਤੋਂ ਹੁੰਦਾ ਹੋਇਆ ਬੱਸ ਸਟੈਂਡ, ਫਿਲੌਰ ਰੋਡ, ਮੁਹੱਲਾ ਰੋਤਾਂ, ਮੁਹੱਲਾ ਸਰਹੰਦੀਆਂ ਤੋਂ ਮੁਹੱਲਾ ਪਹਾੜ ਸਿੰਘ, ਲਾਲਿਆਂ ਦੀ ਕੋਠੀ ਉਪਰੰਤ ਦਿੱਲੀ ਗੇਟ ਤੋਂ ਮੁਹੱਲਾ ਸਰਾਫ਼ਾਂ ਤੋਂ ਹੁੰਦੇ ਹੋਇਆ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਸਮਾਪਤੀ ਕੀਤੀ | ਨਗਰ ਕੀਰਤਨ 'ਚ ਗਤਕਾ ਪਾਰਟੀ ਨੇ ਗਤਕੇ ਦੇ ਜੌਹਰ ਦਿਖਾਏ | ਹਾਜ਼ਰ ਸੰਗਤਾਂ 'ਚ ਡਾ: ਨਛੱਤਰ ਪਾਲ, ਹੇਮੰਤ ਰਨਦੇਵ ਸਾਬਕਾ ਨਗਰ ਕੌਂਸਲ ਪ੍ਰਧਾਨ, ਪ੍ਰਸ਼ੋਤਮ ਚੱਢਾ, ਮੁਖ਼ਤਿਆਰ ਮੁੱਖਾ, ਬਲਦੇਵ ਭਾਰਤੀ, ਸੁਭਾਸ਼ ਗੋਰਾ, ਅਮਰਜੀਤ ਸਿੰਘ ਬਿੱਟਾ, ਮਾ: ਦੇਸ ਰਾਜ, ਬਿਮਲਾ ਦੇਵੀ, ਅਮਰਜੀਤ ਸੂੰੰਢ, ਜਨਕ ਰਾਜ, ਡਾ: ਪਰਮਜੀਤ ਸੋਨੀ ਕੁਮਾਰ, ਰਾਮੇਸ਼ ਜੱਸਲ, ਕਸਤੂਰੀ ਲਾਲ, ਬਲਬੀਰ ਚੰਦ, ਅਰਸ਼ਦੀਪ ਭਾਰਤੀ, ਨਵਜੋਤ ਕੌਰ ਭਾਰਤੀ ਆਦਿ ਵੀ ਹਾਜ਼ਰ ਸਨ | ਸੰਗਤਾਂ ਵਲੋਂ ਥਾਂ-ਥਾਂ 'ਤੇ ਛੋਲੇ ਪੂਰੀਆਂ ਅਤੇ ਫਲ ਫਰੂਟ ਦੇ ਲੰਗਰ ਲਗਾਏ ਗਏ |
ਸਾਹਿਬਾ ਵਿਖੇ ਨਗਰ ਕੀਰਤਨ ਸਜਾਇਆ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਪਿੰਡ ਸਾਹਿਬਾ ਦੀ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਦਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਇਸੇ ਜਗ੍ਹਾ ਸਮਾਪਤ ਹੋਇਆ | ਇਸ ਮੌਕੇ ਪੰਜਾਬੀ ਐੱਸ. ਐੱਸ. ਆਜ਼ਾਦ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਬਲਜੀਤ ਸਿੰਘ ਭਾਰਾਪੁਰ, ਮਾ: ਚੰਨਣ ਰਾਮ, ਡਾ: ਹੰਸਰਾਜ, ਡਾ: ਚਮਨ ਲਾਲ, ਗੁਰਸੇਵਕ ਰਾਮ, ਮੰਗਤ ਰਾਮ, ਅਮਰਜੀਤ ਸਿੰਘ ਤਿੰਨੇ ਏ. ਐੱਸ. ਆਈ., ਬਚਿੱਤਰ ਸਿੰਘ ਭਾਰਾਪੁਰ, ਰਘਵੀਰ ਸਿੰਘ ਰਾਣਾ, ਮਨੋਜ ਕੁਮਾਰ, ਬਿੱਲੂ, ਜੀਤੀ ਆਦਿ ਹਾਜ਼ਰ ਸਨ |
ਪੱਲੀ ਝਿੱਕੀ 'ਚ ਨਗਰ ਕੀਰਤਨ
ਪੱਲੀ ਝਿੱਕੀ, (ਕੁਲਦੀਪ ਸਿੰਘ ਪਾਬਲਾ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਰਵਿਦਾਸ ਪੱਲੀ ਝਿੱਕੀ ਵਿਖੇ ਸਮੂਹ ਪ੍ਰਬੰਧਕ ਕਮੇਟੀ, ਨਗਰ ਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਰਹਿਨੁਮਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਤੋਂ ਰਵਾਨਾ ਹੋ ਕੇ ਪਿੰਡ ਦੀ ਪਰਿਕਰਮਾ ਕਰਦੇ ਹੋਏ ਵੱਖ-ਵੱਖ ਪੰਡਾਲਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਗਿਆਨੀ ਹਰਦੀਪ ਸਿੰਘ ਸਾਧੜਾ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ, ਸਰਪੰਚ ਬਲਕਾਰ ਸਿੰਘ, ਰਾਮ ਲੁਭਾਇਆ ਵਾਈਸ ਪ੍ਰਧਾਨ, ਹਰਦੀਪ ਰਾਮ, ਬਲਵੀਰ ਚੰਦ, ਰਾਮ ਪਾਲ, ਸਰੂਪ ਸਿੰਘ ਫੌਜੀ, ਬਲਜਿੰਦਰ ਕੁਮਾਰ, ਬਿੰਦੂ, ਭਾਈ ਹਰਭੱਜ ਸਿੰਘ, ਪਰਮਜੀਤ ਸਿੰਘ ਬਿੱਲਾ, ਸਗਲੀ ਰਾਮ, ਬਾਬਾ ਦਰਸ਼ਨ ਸਿੰਘ, ਬਾਬਾ ਚੈਂਚਲ ਰਾਮ, ਜੋਗਿੰਦਰ ਰਾਮ, ਹਰਵਿੰਦਰ ਸਿੰਘ ਖਾਲਸਾ, ਵਨੀਤ ਮੁਮਣ, ਕਸ਼ਮੀਰ ਸਿੰਘ, ਤਰਸੇਮ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਅੱਡੇ ਵਾਲਾ, ਬਲਵੀਰ ਸਿੰਘ ਨੰਬਰਦਾਰ, ਬਾਬਾ ਮਲਕੀਤ ਸਿੰਘ ਆਦਿ ਹਾਜ਼ਰ ਸਨ |
ਝਿੰਗੜਾਂ ਵਿਖੇ ਨਗਰ ਕੀਰਤਨ ਸਜਾਇਆ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਝਿੰਗੜਾਂ ਵਲੋਂ ਨਗਰ ਵਾਸੀ ਤੇ ਐਨ. ਆਰ. ਆਈਜ਼ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਉਪਰੰਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਰਸਤੇ 'ਚ ਸੰਗਤਾਂ ਨਗਰ ਕੀਰਤਨ ਦਾ ਜਿਥੇ ਭਰਵਾਂ ਸਵਾਗਤ ਕਰ ਰਹੀਆਂ ਸਨ ਉਥੇ ਸੇਵਾਦਾਰਾਂ ਵਲੋਂ ਸੰਗਤਾਂ ਦੇ ਛੱਕਣ ਲਈ ਫਲ ਫਰੂਟ ਚਾਹ ਪਕੌੜਿਆਂ ਦੇ ਨਾਲ ਸੇਵਾ ਕੀਤੀ ਜਾ ਰਹੀ ਸੀ | ਇਸ ਮੌਕੇ ਲਗਾਏ ਗਏ ਵੱਖ-ਵੱਖ ਪੜ੍ਹਾਵਾਂ 'ਚ ਕੀਰਤਨੀ, ਢਾਡੀ ਜਥਿਆਂ ਵਲੋਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾ ਰਿਹਾ ਸੀ | ਸਕੱਤਰ ਰਾਮ ਲੁਭਾਇਆ ਕਲਸੀ ਤੇ ਸੁਰਿੰਦਰ ਸਿੰਘ ਛਿੰਦਾ ਨੇ ਨਗਰ ਕੀਰਤਨ 'ਚ ਸ਼ਾਮਿਲ ਸਮੂਹ ਸੰਗਤਾਂ ਢਾਡੀ ਜਥੇ ਤੇ ਕਲਾਕਾਰਾਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਸੋਹਣ ਸਿੰਘ ਕਲਸੀ, ਸੁਰਜੀਤ ਸਿੰਘ ਝਿੰਗੜ, ਸੁਰਜੀਤ ਸਿੰਘ ਬੰਬੇ, ਭੁਪਿੰਦਰ ਸਿੰਘ ਬੂਟਾ, ਸੁੱਚਾ ਸਿੰਘ ਝਿੰਗੜ, ਸੁਰਿੰਦਰ ਸਿੰਘ, ਨਿਰਮਲ ਸਿੰਘ ਮਹਿਮੀ, ਭੁਪਿੰਦਰ ਸਿੰਘ ਤੇਜਾ, ਰਣਜੀਤ ਸਿੰਘ ਝਿੰਗੜ, ਜਸਵਿੰਦਰ ਸਿੰਘ ਢੰਡਾ, ਨਿਰਮਲ ਸਿੰਘ ਢੰਡਾ, ਬਲਦੇਵ ਸਿੰਘ ਮਹਿਮੀ, ਕਿ੍ਸ਼ਨ ਕੁਮਾਰ, ਮਲਕੀਤ ਸਿੰਘ, ਦਿਵਿਆ ਕੁਲਦੀਪ ਸਿੰਘ, ਮਦਨ ਸਿੰਘ, ਸਤਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨਗਰ ਕੀਰਤਨ 'ਚ ਸ਼ਾਮਿਲ ਸਨ |
ਨੌਰਾ ਵਿਖੇ ਨਗਰ ਕੀਰਤਨ ਸਜਾਇਆ
ਪੱਲੀ ਝਿੱਕੀ, (ਕੁਲਦੀਪ ਸਿੰਘ ਪਾਬਲਾ)-ਪਿੰਡ ਨੌਰਾ ਵਿਖੇ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਦੀ ਸਮੂਹ ਪ੍ਰਬੰਧਕ ਕਮੇਟੀ, ਨਗਰ ਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਰਹਿਨੁਮਾਈ ਹੇਠ ਸਜਾਏ ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਨਗਰ ਕੀਰਤਨ ਦੇ ਵੱਖ-ਵੱਖ ਪੰਡਾਲਾਂ 'ਤੇ ਰਾਗੀ ਜਥਿਆਂ ਵਲੋਂ ਕੀਰਤਨ ਤੇ ਗੁਰਮਤਿ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਸਰਪੰਚ ਮਨਦੀਪ ਕੌਰ, ਪ੍ਰਧਾਨ ਗੁਰਚਰਨ ਸਿੰਘ ਫੌਜੀ, ਸਵਰਨਾ ਰਾਮ ਗੁਰੂ, ਮੇਜਰ ਰਾਮ, ਮਾ. ਗਿਆਨ ਚੰਦ ਗੁਰੂ, ਸੁਖਜਿੰਦਰ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਪੰਚ, ਮਿੱਤ ਸਿੰਘ ਪੰਚ, ਬਿਕਰਮਜੀਤ ਪੰਚ, ਜਿੰਦਾ ਪੰਚ, ਗੋਬਿੰਦ ਲਾਲ, ਮਾ. ਹਣਸ ਰਾਜ, ਰਾਮ ਆਸਰਾ, ਰਾਜ ਕੁਮਾਰ ਗੁਰੂ, ਪ੍ਰਵੀਨ ਗੁਰੂ, ਸ਼ਿੰਗਾਰਾ ਰਾਮ, ਦਰਸ਼ਨ ਰਾਮ ਗੁੁਰੂ, ਚਮਨ ਲਾਲ ਬੈਂਸ, ਗੁਦਾਵਰ ਲਾਲ, ਬਿੱਲਾ ਸੰਧੀ, ਬਲਦੇਵ ਭਾਟੀਆ, ਬਲਵੀਰ ਰਾਮ ਬੈਂਸ ਤੇ ਨਗਰ ਵਾਸੀ ਹਾਜ਼ਰ ਸਨ |
ਮਹਿੰਦੀਪੁਰ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਪਿੰਡ ਮਹਿੰਦੀਪੁਰ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਪਿੰਡ ਮਹਿੰਦੀਪੁਰ ਦੀ ਨਗਰ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਗੜ੍ਹਸ਼ੰਕਰ ਰੋਡ ਰਾਹੀਂ ਮੱੁਖ ਚੌਕ ਬਲਾਚੌਰ ਗਹੂੰਣ ਰੋਡ, ਸੈਣੀ ਮੁਹੱਲਾ ਤੋਂ ਹੁੰਦਾ ਹੋਇਆ ਰੋਪੜ ਰੋਡ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਮਹਿੰਦੀਪੁਰ ਵਿਖੇ ਆ ਕੇ ਸਮਾਪਤ ਹੋਇਆ | ਨਗਰ ਕੀਰਤਨ ਦਾ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਗਲੀ ਮੁਹੱਲਿਆਂ 'ਚ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ ਵਿਚ ਚੱਲ ਰਹੀਆਂ ਸੰਗਤਾਂ ਨੂੰ ਫਲ ਦੁੱਧ ਮੇਵੇ ਤੇ ਮਿਠਾਈ ਦੇ ਲੰਗਰ ਛਕਾ ਕੇ ਸੇਵਾ ਕੀਤੀ ਗਈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਦਿਲਬਾਗ ਰਾਏ, ਤਾਰਾ ਚੰਦ ਕੈਸ਼ੀਅਰ, ਸੁਖਦੇਵ ਰਾਜ ਉਪ ਪ੍ਰਧਾਨ, ਨਗਰ ਕਾੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ, ਕੌਂਸਲਰ ਲਾਲ ਬਹਾਦੁਰ ਗਾਂਧੀ, ਪਰਵਿੰਦਰ ਸਿੰਘ ਪੰਮਾ, ਸੋਢੀ ਸਿੰਘ, ਜੋਗਿੰਦਰ ਚੇਲਾ, ਮਨਜੀਤ ਬੇਦੀ ਸਮੇਤ ਨੌਜਵਾਨ ਸਭਾ ਮਹਿੰਦੀਪੁਰ ਦੇ ਪ੍ਰਧਾਨ ਜਤਿੰਦਰ ਕੁਮਾਰ ਸੋਨੂੰ, ਗਗਨ, ਕਾਲਾ, ਸੋਨੀ, ਹਨੀ, ਗੌਰਵ ਭਾਟੀਆ, ਕੁਲਵਿੰਦਰ, ਸੁਰਿੰਦਰ ਭੱਟੀ, ਸਮੇਤ ਬਹੁ-ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਫਰਾਲਾ ਸਕੂਲ 'ਚ ਸਮਾਗਮ
ਸੰਧਵਾਂ, (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੀ ਖੁਸ਼ੀ 'ਚ ਕਾਰਜਗਾਰੀ ਪਿ੍ੰ: ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ 'ਚ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ | ਸਕੂਲ ਦੇ ਬੱਚਿਆਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਤ ਸ਼ਬਦ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਸਮਾਗਮ ਦੌਰਾਨ ਲੈਕ. ਰਾਮ ਪ੍ਰਕਾਸ਼ ਝੰਡੇਰ, ਮੈਡਮ ਪਰਮਿੰਦਰ ਕੌਰ ਬਾਂਸਲ ਤੇ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਨੇ ਕੇਕ ਕੱਟਣ ਦੀ ਰਸਮ ਸਾਂਝੇ ਤੌਰ 'ਤੇ ਅਦਾ ਕੀਤੀ | ਮੈਡਮ ਜਸਵਿੰਦਰ ਕੌਰ ਜਲੰਧਰ, ਲੈਕ. ਰਾਮ ਪ੍ਰਕਾਸ਼, ਭਗਵਾਨ ਦਾਸ ਜੱਸੋਮਜਾਰਾ ਤੇ ਮੈਡਮ ਪਰਮਿੰਦਰ ਕੌਰ ਝੰਡੇਰ ਆਦਿ ਬੁਲਾਰਿਆਂ ਨੇ ਗੁਰੂ ਰਵਿਦਾਸ ਜੀ ਦੀ ਤਸਵੀਰ 'ਤੇ ਫੁੱਲਾਂ ਦੀ ਵਰਖਾ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਲ ਸਫਲ ਕਰਨਾ ਚਾਹੀਦਾ ਹੈ | ਸਮਾਗਮ ਦੌਰਾਨ ਸ਼ਬਦ ਪੇਸ਼ ਕਰਨ ਵਾਲੇ ਬੱਚਿਆਂ ਦੀ ਮੁਕੇਸ਼ ਕੁਮਾਰ ਸਾਰੰਗਲ ਨੇ ਨਕਦ ਰਾਸ਼ੀ ਦੇ ਕੇ ਹੌਂਸਲਾ ਅਫਜਾਈ ਕੀਤੀ | ਇਸ ਮੌਕੇ ਲੈਕ. ਹਰਬੰਸ ਲਾਦੀਆਂ, ਮੈਡਮ ਸਰੋਜ ਰਾਣੀ, ਹਰਵਿੰਦਰ ਮਾਨ, ਗੁਰਬਖਸ਼ ਕੌਰ ਹਕੂਮਤਪੁਰ, ਰਮਨਦੀਪ ਕੌਰ ਜੌਹਲਾ, ਸੁਰਿੰਦਰ ਕੌਰ ਕਾਹਲੋਂ, ਜਸਵਿੰਦਰ ਕੌਰ, ਨੀਲਮ, ਰੇਸ਼ਮ ਕੌਰ, ਪਰਮਿੰਦਰ ਕੌਰ ਫਰਾਲਾ, ਭਗਵਾਨ ਦਾਸ, ਵਿਕਰਮ ਡਡਵਾਲ, ਜਸਵਿੰਦਰ ਸਿੰਘ, ਕੋਚ ਮਦਨ ਲਾਲ ਕਾਲੂਪੁਰ, ਦਲਜੀਤ ਸਿੰਘ, ਰਵੀ ਬਸਰਾ ਮੁੰਨਾ, ਚਰਨਜੀਤ ਕੰਗਰੌੜ, ਬਾਬੂ ਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਉੜਾਪੜ ਵਿਖੇ ਨਗਰ ਕੀਰਤਨ
ਉੜਾਪੜ/ਲਸਾੜਾ, (ਲਖਵੀਰ ਸਿੰਘ ਖੁਰਦ)-ਗੁਰੂ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਉੜਾਪੜ ਦੀਆਂ ਸਮੂਹ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਤੋਂ ਕਈ ਦਿਨ ਪਹਿਲਾਂ ਅਮਿ੍ਤ ਵੇਲੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ | ਜਿਸ 'ਚ ਸੰਗਤਾਂ ਵਲੋਂ ਗੁਰੂ ਸਾਹਿਬ ਜੀ ਦੀ ਉਸਤੱਤ ਵਿਚ ਗੁਰਬਾਣੀ ਸ਼ਬਦ ਉਚਾਰਣ ਕੀਤੇ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਰਦਾਸ ਕਰਨ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਘੱਗ ਮੁਹੱਲਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਦੀ ਆਰੰਭਤਾ ਜੈਕਾਰਿਆਂ ਦੀ ਗੂੰਜ ਵਿਚ ਹੋਈ | ਪਿੰਡ ਵਾਸੀਆਂ ਵਲੋਂ ਸਾਰੇ ਪਿੰਡ ਨੂੰ ਸੁੰਦਰ ਗੇਟਾਂ ਨਾਲ ਸਜਾਇਆ ਗਿਆ | ਵੱਖ-ਵੱਖ ਪੜ੍ਹਾਵਾਂ 'ਤੇ ਪੰਥ ਦੇ ਪ੍ਰਸਿੱਧ ਢਾਡੀ ਬੀਬੀ ਬਲਵਿੰਦਰ ਕੌਰ ਖੈਹਿਰਾ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਫਲਸਫੇ ਨੂੰ ਢਾਡੀ ਵਾਰਾਂ ਰਾਹੀਂ ਸੁਣਾ ਕੇ ਨਿਹਾਲ ਕੀਤਾ | ਸੇਵਾਦਾਰਾਂ ਵਲੋਂ ਸੰਗਤਾਂ ਲਈ ਚਾਹ ਪਕੌੜਿਆਂ ਤੇ ਫਲ ਫਰੂਟਾਂ ਦੇ ਲੰਗਰ ਲਗਾਏ ਗਏ | ਪ੍ਰਬੰਧਕ ਜਗਤ ਸਿੰਘ, ਹੰਸਾ ਸਿੰਘ ਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ 'ਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਅਤੇ ਨੌਜਵਾਨ ਵੀਰਾਂ ਦਾ ਧੰਨਵਾਦ ਕੀਤਾ ਗਿਆ | ਗੁਰਦੁਆਰਾ ਸ਼ਹੀਦ ਗੰਜ ਕਮੇਟੀ ਦੇ ਪ੍ਰਧਾਨ ਮਹਿੰਗਾ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਅਪੀਲ ਕੀਤੀ | ਸਟੇਜ ਸਕੱਤਰ ਦੀ ਸੇਵਾ ਸੁਖਵਿੰਦਰ ਸਿੰਘ ਵਲੋਂ ਨਿਭਾਈ ਗਈ | ਇਸ ਮੌਕੇ ਹੈੱਡ ਗ੍ਰੰਥੀ ਜਗਤ ਸਿੰਘ, ਪ੍ਰਧਾਨ ਹੰਸਾ ਸਿੰਘ, ਐਡਵੋਕੇਟ ਜਸਪਾਲ ਕਲੇਰ, ਅਮਰਜੀਤ ਪੱਪੂ, ਤਰਸੇਮ ਸਿੰਘ, ਕਸ਼ਮੀਰ ਚੰਦ, ਅਮਰਜੀਤ ਸਿੰਘ, ਬਾਵਾ ਸਿੰਘ, ਤਰਲੋਕ ਸਿੰਘ, ਰਮਨ ਕਲੇਰ ਆਦਿ ਵੀ ਹਾਜਰ ਸਨ |
ਆਲੋਵਾਲ 'ਚ ਨਗਰ ਕੀਰਤਨ
ਸੜੋਆ, (ਨਾਨੋਵਾਲੀਆ)-ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਆਲੋਵਾਲ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਗੁਰੂ ਘਰ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੇ ਪਿੱਛੇ-ਪਿੱਛੇ ਨੌਜਵਾਨਾਂ ਦਾ ਕੀਰਤਨੀ ਜਥਾ ਤੇ ਬੀਬੀਆਂ ਦੀ ਭਜਨ ਮੰਡਲ ਗੁਰਬਾਣੀ ਦਾ ਕੀਰਤਨ ਕਰ ਰਹੀ ਸੀ | ਨਗਰ ਕੀਰਤਨ ਦੇ ਸਵਾਗਤ ਵਿਚ ਸੰਗਤਾਂ ਵਲੋਂ ਪਿੰਡ ਦੇ ਚਾਰੇ ਪਾਸੇ ਨੂੰ ਸਜਾਇਆ ਹੋਇਆ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵਾਲੇ ਵਾਹਨ ਤੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰੂ ਮਹਿਮਾ ਦਾ ਗੁਣਗਾਨ ਕਰ ਰਹੇ ਸਨ | ਨਗਰ ਕੀਰਤਨ ਵਿਚ ਹਾਜ਼ਰ ਸੰਗਤਾਂ ਲਈ ਵੱਖ-ਵੱਖ ਪਰਿਵਾਰਾਂ ਵਲੋਂ ਥਾਂ-ਥਾਂ ਕਈ ਲੰਗਰ ਲਗਾਏ ਹੋਏ ਸਨ |
ਸੜੋਆ ਵਿਖੇ ਸ਼ੋਭਾ ਯਾਤਰਾ ਸਜਾਈ
ਸੜੋਆ, (ਨਾਨੋਵਾਲੀਆ)-ਗੁਰੂ ਰਵਿਦਾਸ ਆਦਿ ਦੁਆਰਾ ਪ੍ਰਬੰਧਕ ਕਮੇਟੀ ਪਿੰਡ ਸੜੋਆ ਵਲੋਂ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦੇ ਸਾਲਾਨਾ ਜਨਮ ਦਿਹਾੜੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਸ਼ੋਭਾ ਯਾਤਰਾ ਮੌਕੇ ਗੁਰੂ ਰਵਿਦਾਸ ਦੇ ਸਰੂਪ ਨੰੂ ਸੁੰਦਰ ਪਾਲਕੀ ਵਿਚ ਸਜਾਇਆ ਹੋਇਆ ਸੀ | ਸਿਵਲ ਵੈਟਨਰੀ ਹਸਪਤਾਲ ਸੜੋਆ ਦੇ ਨਜ਼ਦੀਕ ਸਜਾਏ ਦੀਵਾਨ ਮੌਕੇ ਪ੍ਰਸਿੱਧ ਲੋਕ ਗਾਇਕ ਸੋਨੀ ਸਾਗਰ ਐਂਡ ਪਾਰਟੀ ਵਲੋਂ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਮਹੱਲਾ ਵਾਸੀਆਂ ਵਲੋਂ ਸੰਗਤਾਂ ਲਈ ਦੁੱਧ, ਚਾਹ ਤੇ ਫਲਾਂ ਦੇ ਲੰਗਰ ਵੀ ਲਗਾਏ ਗਏ ਸਨ | ਇਸ ਮੌਕੇ ਗੁਰੂ ਘਰ ਵਲੋਂ ਭਾਈ ਪਰਵੀਨ ਭਟੋਆ, ਜਗਤਾਰ ਸਿੰਘ ਤੇ ਕਮੇਟੀ ਪ੍ਰਧਾਨ ਮਹਿੰਦਰ ਪਾਲ ਵਲੋਂ ਸੰਗਤਾਂ ਨੂੰ ਅਵਤਾਰ ਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਸੋਹਣ ਲਾਲ ਕੈਸ਼ੀਅਰ, ਹੁਸਨ ਲਾਲ, ਜਗਤਾਰ ਸਿੰਘ, ਨਰਿੰਦਰ ਕਲੇਰ, ਮਨਦੀਪ ਸਿੱਧੂ, ਹਰਿੰਦਰ ਕਲੇਰ, ਜੱਸੀ ਐਮਾ, ਬਿੱਟੂ ਟੈਂਟ ਵਾਲੇ, ਬਲਵਿੰਦਰ ਕੌਰ ਸੰਮਤੀ ਮੈਂਬਰ, ਸੁੱਚਾ ਸਿੰਘ, ਚਮਨ ਲਾਲ, ਬਖ਼ਸ਼ੀ ਰਾਮ ਨੰਬਰਦਾਰ, ਰਾਜ ਕੁਮਾਰ, ਗੁਰਦਿਆਲ ਚੰਦ, ਨਰੇਸ਼ ਕੁਮਾਰ ਸੜੋਆ, ਕੁਲਵਿੰਦਰ ਕਿੰਦੋ, ਚੰਨਣ ਰਾਮ, ਸੂਬੇਦਾਰ ਵੇਦ ਪ੍ਰਕਾਸ਼, ਮਸਤ ਰਾਮ, ਹਰਭਜਨ ਲਾਲ, ਮਾ: ਦੌਲਤ ਰਾਮ, ਬਬੀਤਾ ਰਾਣੀ, ਅਜੀਤ ਕੌਰ, ਮੀਨੂੰ ਰਾਣੀ ਤੇ ਕੁਸ਼ੱਲਿਆ ਦੇਵੀ ਵੀ ਹਾਜ਼ਰ ਸਨ |

ਧਾਰਮਿਕ ਸਮਾਗਮ ਅੱਜ

ਬਹਿਰਾਮ, 26 ਫਰਵਰੀ (ਸਰਬਜੀਤ ਸਿੰਘ ਚਕਰਾਮੂੰ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਬਾਹਰਲੀ ਅਬਾਦੀ ਸਰਹਾਲਾ ਰਾਣੂੰਆਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ...

ਪੂਰੀ ਖ਼ਬਰ »

ਗੰਨੇ ਦੀ ਟਰਾਲੀ ਪਲਟੀ, ਟਰੈਕਟਰ ਡਿਵਾਈਡਰ 'ਤੇ ਚੜਿ੍ਹਆ

ਜਾਡਲਾ, 26 ਫਰਵਰੀ (ਬੱਲੀ)-ਇੱਥੋਂ 3 ਕਿੱਲੋਮੀਟਰ ਦੂਰ ਠਠਿਆਲਾ ਢਾਹਾ ਪਿੰਡ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਗੰਨੇ ਦੀ ਭਰੀ ਟਰਾਲੀ ਪਲਟ ਗਈ ਤੇ ਟਰੈਕਟਰ ਡਰਾਈਵਰ 'ਤੇ ਜਾ ਚੜਿ੍ਹਆ ਪਰ ਚਾਲਕ ਦਾ ਬਚਾਅ ਹੋ ਗਿਆ | ਪਤਾ ਲੱਗਾ ਹੈ ਕਿ ਗੰਨੇ ਦੀ ਟਰਾਲੀ ਭਰ ਕੇ ਟਰੈਕਟਰ ਰਾਹੀਂ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਸਿਆਣਾ ਦੇ ਇੰਚਾਰਜ ਤੇ ਸਟਾਫ਼ ਨੇ ਲਗਵਾਈ ਕੋਰੋਨਾ ਵੈਕਸੀਨ

ਬਲਾਚੌਰ, 26 ਫਰਵਰੀ (ਸ਼ਾਮ ਸੁੰਦਰ ਮੀਲੂ)-ਸਰਕਾਰੀ ਮਿਡਲ ਸਕੂਲ ਸਿਆਣਾ ਦੇ ਇੰਚਾਰਜ ਵਿਨੋਦ ਕੁਮਾਰ ਨੇ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਸਿਵਲ ਹਸਪਤਾਲ ਬਲਾਚੌਰ ਵਿਖੇ ਐਸ. ਐਮ. ਓ ਡਾ: ਕੁਲਵਿੰਦਰ ਮਾਨ ਦੀ ਦੇਖ ਰੇਖ ਹੇਠ ਲਗਵਾਇਆ ਗਿਆ ...

ਪੂਰੀ ਖ਼ਬਰ »

ਬੱਸ ਸਟੈਂਡ ਸਬੰਧੀ ਮਸਲਾ ਐਸ.ਡੀ.ਐਮ. ਦਫ਼ਤਰ ਬੰਗਾ ਪੁੱਜਾ

ਬੰਗਾ, 26 ਫਰਵਰੀ (ਕਰਮ ਲਧਾਣਾ, ਮਨਜੀਤ ਸਿੰਘ ਜੱਬੋਵਾਲ)-ਇਲਾਕੇ ਦੇ ਪਿੰਡ ਕਾਹਮਾ, ਭੂਤਾਂ, ਬੈਂਸਾ ਤੇ ਮੰਗੂਵਾਲ ਪਿੰਡਾਂ ਦੇ ਲੋਕਾਂ ਦਾ ਇਕ ਵਫਦ ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ, ਹਰੀ ਰਾਮ ਰਸੂਲਪੁਰੀ ਆਗੂ ਪੇਂਡੂ ਮਜ਼ਦੂਰ ਯੂਨੀਅਨ ਤੇ ...

ਪੂਰੀ ਖ਼ਬਰ »

ਨਵਾਂਸ਼ਹਿਰ ਵਿਖੇ ਨਹੀਂ ਦਿਸਿਆ ਬੰਦ ਦਾ ਅਸਰ, ਬਾਜ਼ਾਰ ਰਹੇ ਆਮ ਵਾਂਗ ਖੁੱਲੇ੍ਹ

ਨਵਾਂਸ਼ਹਿਰ, 26 ਫਰਵਰੀ (ਹਰਿੰਦਰ ਸਿੰਘ)-ਬੀਤੇ ਕੱਲ੍ਹ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਵਪਾਰੀ ਵਰਗ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਨੂੰ ਦੇਖਦਿਆਂ ਅੱਜ ਨਵਾਂਸ਼ਹਿਰ ਵਿਖੇ ਇਸ ਦਾ ਅਸਰ ਮਨਫ਼ੀ ਪਾਇਆ ਗਿਆ | ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 89 ਮਾਮਲੇ ਆਏ ਸਾਹਮਣੇ, 2 ਮੌਤਾਂ

ਨਵਾਂਸ਼ਹਿਰ, 26 ਫਰਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 89 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦ ਕਿ ਬਲਾਕ ਮੁਜੱਫ਼ਰਪੁਰ ਦਾ 68 ਸਾਲਾ ਵਿਅਕਤੀ ਜੋ ਕਿ ਬੀ. ਪੀ. ਤੇ ਸ਼ੂਗਰ ਕਾਰਨ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ...

ਪੂਰੀ ਖ਼ਬਰ »

644 ਸਾਲਾਂ 'ਚ ਹੁਕਮਰਾਨ ਗੁਰੂਆਂ ਦਾ ਸੁਪਨਾ ਪੂਰਾ ਨਾ ਕਰ ਸਕੇ-ਗੜ੍ਹੀ

ਜਲੰਧਰ, 26 ਫਰਵਰੀ (ਅਜੀਤ ਬਿਊਰੋ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਜਲੰਧਰ ਦੀ ਸ਼ੋਭਾ ਯਾਤਰਾ ਵਿਖੇ ਸ਼ਾਮਿਲ ਹੁੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੰਚ ਤੋਂ ਸੰਦੇਸ਼ ਦਿੰਦਿਆ ਕਿਹਾ ਕਿ ਗੁਰੂ ਜੀ ਦੇ 644ਵੇਂ ...

ਪੂਰੀ ਖ਼ਬਰ »

ਪੱਤਰਕਾਰ ਐਸ. ਅਸ਼ੋਕ ਭੌਰਾ ਨਾਲ ਰੂ- ਬ-ਰੂ ਅੱਜ

ਬੰਗਾ, 26 ਫਰਵਰੀ (ਕਰਮ ਲਧਾਣਾ)-ਮਾਤਾ ਗੁਜਰੀ ਕਾਲਜ ਬੰਗਾ ਵਲੋਂ ਐਸ. ਅਸ਼ੋਕ ਭੌਰਾ ਨਾਲ ਰੂ-ਬ-ਰੂ ਸਮਾਗਮ 27 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਸਵੀਰ ਸਿੰਘ ਖਾਨਖਾਨਾ ਤੇ ਮੋਹਣ ਬੀਕਾ ਨੇ ਦੱਸਿਆ ਕਿ ਸਥਾਨ ਮੰਢਾਲੀ ਭਵਨ ਵਿਖੇ ਇਹ ਪ੍ਰੋਗਰਾਮ ਦੁਪਹਿਰ 1 ਵਜੇ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਦੇ ਮੁਲਾਜ਼ਮ ਨੂੰ ਪਿਸਤੌਲ ਵਿਖਾਉਣ ਦਾ ਮਾਮਲਾ ਭਖਿਆ

ਨਵਾਂਸ਼ਹਿਰ, 26 ਫਰਵਰੀ (ਗੁਰਬਖਸ਼ ਸਿੰਘ ਮਹੇ)-ਅੱਜ ਸਵੇਰੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਪਣੇ ਕਿਸੇ ਨਜ਼ਦੀਕੀਆਂ ਨੂੰ ਨਾਲ ਲੈ ਕੇ ਆਏ ਇਕ ਵਿਅਕਤੀ ਵਲੋਂ ਹਸਪਤਾਲ ਦੇ ਮੁਲਾਜ਼ਮ ਨੂੰ ਡੱਬ 'ਚ ਰੱਖਿਆ ਪਿਸਤੌਲ ਵਿਖਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ | ਮਾਮਲੇ ਨੂੰ ...

ਪੂਰੀ ਖ਼ਬਰ »

ਅਰਵਿੰਦ ਕੇਜਰੀਵਾਲ ਦੀ 21 ਦੀ ਆਮਦ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ-ਸੰਦੋਆ

ਨਵਾਂਸ਼ਹਿਰ, 26 ਫਰਵਰੀ (ਗੁਰਬਖਸ਼ ਸਿੰਘ ਮਹੇ)-ਆਮ ਆਦਮੀ ਪਾਰਟੀ ਜ਼ਿਲ੍ਹਾ ਨਵਾਂਸ਼ਹਿਰ ਦੀ ਮੀਟਿੰਗ ਸ਼ਿਵਕਰਨ ਚੇਚੀ ਜ਼ਿਲ੍ਹਾ ਪ੍ਰਧਾਨ ਤੇ ਮਨੋਹਰ ਲਾਲ ਗਾਬਾ ਜ਼ਿਲ੍ਹਾ ਸੈਕਟਰੀ ਦੀ ਅਗਵਾਈ 'ਚ ਨਵਾਂਸ਼ਹਿਰ ਵਿਖੇ ਹੋਈ | ਜਿਸ 'ਚ ਅਮਰਜੀਤ ਸਿੰਘ ਸੰਦੋਆ ਵਿਧਾਇਕ ਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਚੌਧਰੀ ਮਦਨ ਲਾਲ ਹੱਕਲਾ ਡਾਇਰੈਕਟਰ ਨਿਯੁਕਤ

ਕਾਠਗੜ੍ਹ, 26 ਫਰਵਰੀ (ਬਲਦੇਵ ਸਿੰਘ ਪਨੇਸਰ)-ਇਲਾਕੇ ਦੇ ਉੱਘੇ ਕਾਂਗਰਸੀ ਆਗੂ ਸਪੈਸ਼ਲ ਇਨਵਾਇਟੀ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੌਧਰੀ ਮਦਨ ਲਾਲ ਹੱਕਲਾ ਨੂੰ ਪੰਜਾਬ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਵਿਜੈ ਕੁਮਾਰ ਦਾ ਦਿਹਾਂਤ

ਬੰਗਾ, 26 ਫਰਵਰੀ (ਕਰਮ ਲਧਾਣਾ)-ਸਥਾਨਕ ਸਾਗਰ ਗੇਟ ਮੁਹੱਲਾ ਦੇ ਨਿਵਾਸੀ ਹੋਣਹਾਰ ਕੰਪਿਊਟਰ ਅਧਿਆਪਕ ਵਿਜੈ ਕੁਮਾਰ (42) ਪੁੱਤਰ ਦੇਵੀ ਦਿਆਲ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਵਿਖੇ ਸੇਵਾ ਨਿਭਾਅ ਰਹੇ ਸਨ, ਬੀਤੀ ਰਾਤ ਗੁਰਦਿਆਂ ਦੀ ਨਾਮੁਰਾਦ ਬਿਮਾਰੀ ...

ਪੂਰੀ ਖ਼ਬਰ »

ਬਲਾਚੌਰ 'ਚ ਕੋਵਿਡ ਹੁਕਮਾਂ ਤੇ ਨੇਮਾਂ ਦੀ ਉਲੰਘਣਾ ਸਬੰਧੀ ਤਿੰਨ ਮਾਮਲੇ ਦਰਜ

ਬਲਾਚੌਰ, 26 ਫਰਵਰੀ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)- ਜ਼ਿਲ੍ਹੇ 'ਚ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਵਲੋਂ ਜਾਰੀ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਬਲਾਚੌਰ ਵਿਖੇ ਕੋਵਿਡ ਸਬੰਧੀ ਜਾਰੀ ਹੁਕਮਾਂ ਤੇ ...

ਪੂਰੀ ਖ਼ਬਰ »

ਐਤਵਾਰ ਨੂੰ ਵੀ ਜ਼ਿਲੇ੍ਹ ਦੇ ਸਮੂਹ ਸੇਵਾ ਕੇਂਦਰ ਕਾਰਡ ਬਣਾਉਣ ਲਈ ਖੁੱਲ੍ਹਣਗੇ

ਨਵਾਂਸ਼ਹਿਰ, 26 ਫਰਵਰੀ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਜ਼ਿਲੇ੍ਹ ਦੇ ਸਮੂਹ 17 ਸੇਵਾ ਕੇਂਦਰ 28 ਫਰਵਰੀ ਨੂੰ ਵੀ ਸਵੇਰੇ 9 ਤੋਂ ਸ਼ਾਮ 5 ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX