ਤਾਜਾ ਖ਼ਬਰਾਂ


ਵਪਾਰੀ ਆਗੂ ਰਾਕੇਸ਼ ਗੁਪਤਾ ਦੇ ਖ਼ਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ
. . .  9 minutes ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਵਪਾਰੀਆਂ ਦੀ ਅਗਵਾਈ ਕਰ ਰਹੇ ਰਾਕੇਸ਼ ਗੁਪਤਾ ਦੇ ਉੱਪਰ ਪੁਲਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰ ਲਿਆ ਗਿਆ...
ਸੂਬਾ ਸਰਕਾਰ ਦੀਆਂ ਪਾਬੰਦੀਆਂ ਦੇ ਉਲਟ ਪਟਿਆਲਾ ਵਿਚ ਦੁਕਾਨਦਾਰਾਂ ਨੇ ਵਪਾਰਕ ਸਥਾਨ ਖੋਲ੍ਹਣੇ ਸ਼ੁਰੂ ਕੀਤੇ
. . .  20 minutes ago
ਪਟਿਆਲਾ , 6 ਮਈ (ਅਮਰਬੀਰ ਸਿੰਘ ਆਹਲੂਵਾਲੀਆ ) - ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਦੀਆਂ ਸ਼ਰਤਾਂ ਤੋਂ ਨਾਖ਼ੁਸ਼ ਵਪਾਰੀਆਂ ਵਲੋਂ ਅੱਜ ਆਪਣੇ ਵਪਾਰਕ ਸਥਾਨ ਖੋਲ੍ਹਣ...
ਕਣਕ ਦੀ ਲਿਫ਼ਟਿੰਗ ਨਾ ਹੋਣ ਦਾ ਮਾਮਲਾ - ਮਜ਼ਦੂਰਾਂ ਨੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਸਬੰਧਿਤ ਖ਼ਰੀਦ ਏਜੰਸੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
. . .  39 minutes ago
ਤਪਾ ਮੰਡੀ, 6 ਮਈ (ਪ੍ਰਵੀਨ ਗਰਗ) - ਇਲਾਕੇ ਦੀ ਬਾਹਰਲੀ ਅਨਾਜ ਮੰਡੀ ਜੋ ਕਿ ਤਪਾ ਤਾਜੋ ਰੋਡ 'ਤੇ ਸਥਿਤ ਹੈ, ਵਿਖੇ ਲਿਫ਼ਟਿੰਗ ਨਾ ਹੋਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ...
ਕੋਰੋਨਾ ਦਾ ਕਹਿਰ - 24 ਘੰਟਿਆਂ ਵਿਚ 4,12,262 ਨਵੇਂ ਕੋਰੋਨਾ ਦੇ ਮਾਮਲੇ
. . .  about 1 hour ago
ਨਵੀਂ ਦਿੱਲੀ, 6 ਮਈ - ਭਾਰਤ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ...
ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਤੇਲ ਦੇ ਰੇਟ ਫਿਰ ਵਧਣੇ ਹੋਏ ਸ਼ੁਰੂ
. . .  about 1 hour ago
ਖੋਸਾ ਦਲ ਸਿੰਘ (ਫ਼ਿਰੋਜ਼ਪੁਰ) , 6 ਮਈ (ਮਨਪ੍ਰੀਤ ਸਿੰਘ ਸੰਧੂ) - ਦੇਸ਼ ਦੇ ਪੰਜ ਰਾਜਾਂ ਵਿਚ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ...
ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
. . .  about 2 hours ago
ਨਵੀਂ ਦਿੱਲੀ, 6 ਮਈ - ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦੀ ਮੰਗਲਵਾਰ ਰਾਤ ਨੂੰ ਤਬੀਅਤ...
ਆਸਾਰਾਮ ਬਾਪੂ ਦੀ ਵਿਗੜੀ ਹਾਲਤ
. . .  about 2 hours ago
ਜੋਧਪੁਰ, 6 ਮਈ - ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਆਸਾਰਾਮ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ...
ਕੋਰੋਨਾ ਨੇ ਲਈ ਨੌਜਵਾਨ ਦੀ ਜਾਨ
. . .  about 3 hours ago
ਲੌਂਗੋਵਾਲ, 6 ਮਈ (ਸ.ਸ.ਖੰਨਾ, ਵਿਨੋਦ) - ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਰੰਧਾਵਾ ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਪਟਿਆਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ...
ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਢੇਰ, ਇਕ ਨੇ ਕੀਤਾ ਆਤਮ ਸਮਰਪਣ
. . .  about 3 hours ago
ਸ਼ੋਪੀਆਂ, 6 ਮਈ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਮਾਰੇ ਗਏ ਹਨ। ਜਦਕਿ ਇਕ ਅੱਤਵਾਦੀ ਨੇ ਆਤਮ ਸਮਰਪਣ ਕੀਤਾ ਹੈ। ਇਹ ਮੁੱਠਭੇੜ ਵਿਚ ਦੱਖਣੀ ਕਸ਼ਮੀਰ ਸਥਿਤ ਸ਼ੋਪੀਆਂ ਜ਼ਿਲ੍ਹੇ ਦੇ ਕਾਨੀਗਾਮ ਇਲਾਕੇ...
ਅੱਜ ਦਾ ਵਿਚਾਰ
. . .  about 3 hours ago
ਸੰਯੁਕਤ ਕਿਸਾਨ ਮੋਰਚੇ ਵਲੋਂ ਫੈਸਲਾ : 8 ਮਈ ਨੂੰ ਸੂਬੇ ਭਰ 'ਚ ਕੋਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਦਾ ਖੁੱਲ੍ਹ ਕੇ ਕਰਨਗੇ ਵਿਰੋਧ
. . .  1 day ago
ਅੰਮ੍ਰਿਤਸਰ ,5 ਮਈ ( ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸਿੰਘੂ-ਬਾਰਡਰ 'ਤੇ ਹੋਈ। ਇਸ ਮੀਟਿੰਗ ...
ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ
. . .  1 day ago
ਨਵੀਂ ਦਿੱਲੀ, 5 ਮਈ - ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਣ 'ਤੇ ਖ਼ਾਲਸਾ ਏਡ ਨੇ ਬ੍ਰਿਟਿਸ਼ ਏਅਰਵੇਜ਼ ਦਾ ਧੰਨਵਾਦ ਕੀਤਾ ਹੈ , ਕਿਉਂਕਿ ਉਨ੍ਹਾਂ ਨੇ ਕੋਈ ਕਿਰਾਇਆ ਨਹੀਂ ...
ਆਕਸੀਜਨ ਪਲਾਂਟ ਲਗਵਾਉਣ ’ਚ ਸਰਬਤ ਦਾ ਭਲਾ ਟਰਸਟ ਨੇ ਵਧਾਇਆ ਹੱਥ
. . .  1 day ago
ਪਟਿਆਲਾ , 5 ਮਈ {ਅਮਨਦੀਪ ਸਿੰਘ}- ਔਖ ਦੀ ਘੜੀ ’ਚ ਇਕ ਵਾਰ ਫਿਰ ਸਰਬਤਾ ਦਾ ਭਲਾ ਟਰਸਟ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਟਰਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਊਣ ’ਚ ਆਪਣੇ ...
ਆਸਾਮ ਦੇ ਸੋਨੀਤਪੁਰ ਵਿਚ ਭੂਚਾਲ ਦੇ ਝਟਕੇ, ਤੀਬਰਤਾ 3.5
. . .  1 day ago
ਕੋਰੋਨਾ ਦੇ ਕਾਰਨ 3 ਲੋਕ ਸਭਾ ਅਤੇ 8 ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਮੁਲਤਵੀ
. . .  1 day ago
ਨਵੀਂ ਦਿੱਲੀ, 5 ਮਈ - ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਾਦਰਾ ਅਤੇ ਨਗਰ ਹਵੇਲੀ, ਖੰਡਵਾ (ਮੱਧ ਪ੍ਰਦੇਸ਼) ਅਤੇ ਮੰਡੀ (ਹਿਮਾਚਲ ਪ੍ਰਦੇਸ਼) ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੀਆਂ 8 ਵਿਧਾਨ ਸਭਾ ...
ਸਿਹਤ ਮੰਤਰੀ ਸਤੇਂਦਰ ਜੈਨ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਰੋਨਾ ਕੇਅਰ ਸੈਂਟਰ ਦਾ ਦੌਰਾ
. . .  1 day ago
ਨਵੀਂ ਦਿੱਲੀ, 5 ਮਈ - ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਦੌਰਾ ...
ਫਿਲਮ 'ਲੂਡੋ' ਅਤੇ 'ਜੱਗਾ ਜਾਸੂਸ' ਦੇ ਸੰਪਾਦਕ ਅਜੇ ਸ਼ਰਮਾ ਦੀ ਕੋਰੋਨਾ ਨਾਲ ਮੌਤ
. . .  1 day ago
ਨਵੀਂ ਦਿੱਲੀ, 5 ਮਈ - ਬਾਲੀਵੁੱਡ ਫਿਲਮਾਂ 'ਲੂਡੋ' ਅਤੇ 'ਜੱਗਾ ਜਾਸੂਸ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਸੰਪਾਦਕ ਅਜੇ ਸ਼ਰਮਾ ਦੀ ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ...
ਹਰਸਿਮਰਤ ਕੌਰ ਬਾਦਲ ਨੇ ਐਚ. ਐਮ. ਈ. ਐਲ. ਰਿਫਾਇਨਰੀ ਨਾਲ ਆਕਸੀਜਨ ਲਈ ਕੀਤਾ ਤਾਲਮੇਲ
. . .  1 day ago
ਬਠਿੰਡਾ , 5 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚ. ਐਮ. ਈ. ਐਲ. ਰਿਫਾਇਨਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 932 ਨਵੇਂ ਮਾਮਲੇ ਆਏ ਸਾਹਮਣੇ, 18 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 5 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 35108 ਹੋ ...
ਕੋਰੋਨਾ ਨਾਲ ਗਈ 5 ਹੋਰ ਲੋਕਾਂ ਦੀ ਜਾਨ, ਆਏ 112 ਨਵੇਂ ਮਾਮਲੇ
. . .  1 day ago
ਮੋਗਾ , 5 ਮਈ (ਗੁਰਤੇਜ ਸਿੰਘ ਬੱਬੀ)- ਅੱਜ ਕੋਰੋਨਾ ਨਾਲ ਜ਼ਿਲ੍ਹੇ ’ਚੋਂ 5 ਹੋਰ ਲੋਕਾਂ ਦੀ ਜਾਨ ਚਲੀ ਗਈ । ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 112 ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਦੀ ਕੁੱਲ ਗਿਣਤੀ 5945 ਹੋਣ ਦੇ ਨਾਲ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 9 ਹੋਰ ਮਰੀਜ਼ਾਂ ਦੀ ਮੌਤ, 268 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 60 ਸਾਲਾ ...
ਆਈ.ਐਨ.ਐਸ. ਤਲਵਾੜ ਬਹਿਰੀਨ ਤੋਂ 54 ਟਨ ਆਕਸੀਜਨ ਦੀ ਪਹਿਲੀ ਖੇਪ ਲੈ ਭਾਰਤ ਪੁੱਜਾ
. . .  1 day ago
ਨਵੀਂ ਦਿੱਲੀ, 5 ਮਈ - ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧੇ ਕਾਰਨ ਜੀਵਨ ਬਚਾਉਣ ਵਾਲੀ ਗੈਸ ਦੀ ਵੱਡੀ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਆਪ੍ਰੇਸ਼ਨ ਸਮੁੰਦਰ ਸੇਤੂ -2 ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ, ਭਾਰਤੀ ...
ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ਡਿਊਟੀ ਲਈ ਅਸਰਦਾਰ
. . .  1 day ago
ਚੰਡੀਗੜ੍ਹ , 5 ਮਈ - ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ...
ਤਾਮਿਲਨਾਡੂ ਦੇ ਸਰਕਾਰੀ ਹਸਪਤਾਲ ਵਿਚ 13 ਮਰੀਜ਼ਾਂ ਦੀ ਮੌਤ
. . .  1 day ago
ਚੇਨਈ, 5 ਮਈ - ਤਾਮਿਲਨਾਡੂ ਦੇ ਚੇਂਗਲਪੱਟੂ ਦੇ ਇਕ ਸਰਕਾਰੀ ਹਸਪਤਾਲ ਵਿਚ ਪਿਛਲੇ 24 ਘੰਟਿਆਂ ਵਿਚ 13 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਆਕਸੀਜਨ ਦੀ ਘਾਟ ਦਾ ਕਾਰਨ ਦੱਸਿਆ ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਪੂਰੀ ਤਾਲਾਬੰਦੀ ਨੂੰ ਨਕਾਰਿਆ
. . .  1 day ago
ਚੰਡੀਗੜ੍ਹ , 5 ਮਈ ( ਬਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਵਾਰ ਫਿਰ ਪੂਰੀ ਤਾਲਾਬੰਦੀ ਨੂੰ ਨਕਾਰ ਦਿੱਤਾ ਗਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਰਾਜ ਵਿਚ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 16 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਫਾਜ਼ਿਲਕਾ / ਅਬੋਹਰ

ਨਗਰ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਨਗਰ ਨਿਗਮ ਦੀ ਟੀਮ ਵਲੋਂ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ, ਜਸਵਿੰਦਰ ਸਿੰਘ, ਸਵੱਛ ਭਾਰਤ ਮਿਸ਼ਨ ਦੇ ਕੋਆਰਡੀਨੇਟਰ ਗੁਰਜਿੰਦਰ ਸਿੰਘ ਤੇ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਬਾਜ਼ਾਰ ਨੰਬਰ 9, 11 ਅਤੇ 12 ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਨਗਰ ਨਿਗਮ ਦੀ ਟੀਮ ਨੇ ਨਿਰਧਾਰਿਤ ਥਾਂ 'ਤੇ ਬਾਹਰ ਪਏ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ | ਬਾਜ਼ਾਰ ਨੰਬਰ 12 ਦੇ ਦੁਕਾਨਦਾਰਾਂ ਨੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਜਤਾਉਂਦੇ ਹੋਏ ਬਾਜ਼ਾਰ ਨੰਬਰ 12 ਦੇ ਬਾਹਰ ਧਰਨਾ ਲਗਾ ਦਿੱਤਾ ਪਰ ਦੋਵੇਂ ਧਿਰਾਂ ਆਪਣੀ-ਆਪਣੀ ਕਾਰਵਾਈ 'ਤੇ ਅੜੇ ਰਹੇ | ਅੰਤ ਵਿਚ ਫ਼ੈਸਲਾ ਹੋਇਆ ਦੋਵੇਂ ਧਿਰਾਂ ਨਗਰ ਨਿਗਮ ਵਿਚ ਆ ਕੇ ਗੱਲਬਾਤ ਕਰਨਗੇ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਨਗਰ ਨਿਗਮ ਦੀ ਟੀਮ ਕਰੀਬ ਚਾਰ ਟਰਾਲੀਆਂ ਤੇ ਇਕ ਜੇ.ਸੀ.ਬੀ. ਮਸ਼ੀਨ ਲੈ ਕੇ ਬਾਜ਼ਾਰਾਂ ਵਿਚ ਦਬਿਸ਼ ਦਿੱਤੀ ਤੇ ਨਿਰਧਾਰਿਤ ਥਾਂ ਤੋਂ ਬਾਹਰ ਲੱਗੇ ਸਾਮਾਨ, ਤਿਰਪਾਲਾਂ ਤੇ ਫਲੈਕਸਾਂ ਨੂੰ ਆਪਣੇ ਕਬਜ਼ੇ ਵਿਚ ਲੈਣਾ ਸ਼ੁਰੂ ਕਰ ਦਿੱਤਾ | ਨਗਰ ਨਿਗਮ ਦੀ ਇਹ ਕਾਰਵਾਈ ਬਾਜ਼ਾਰ ਨੰਬਰ 9 ਤੋਂ ਹੋਈ ਅਤੇ ਉਸ ਤੋਂ ਬਾਅਦ ਬਾਜ਼ਾਰ ਨੰਬਰ 11 ਤੇ 12 ਵਿਚ ਇਹ ਟੀਮ ਪੁੱਜੀ ਤੇ ਸਾਮਾਨ ਆਪਣੇ ਕਬਜ਼ੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਤਾਂ ਦੁਕਾਨਦਾਰਾਂ ਨੇ ਇਸ ਕਾਰਵਾਈ ਦਾ ਵਿਰੋਧ ਕਰਨ ਸ਼ੁਰੂ ਕਰ ਦਿੱਤਾ ਤੇ ਇਸ ਕਾਰਵਾਈ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਾਜ਼ਾਰ ਨੰਬਰ 12 ਦੇ ਬਾਹਰ ਧਰਨਾ ਲਗਾ ਦਿੱਤਾ | ਦੁਕਾਨਦਾਰਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਅਧਿਕਾਰੀ ਨਾਜਾਇਜ਼ ਸਾਮਾਨ ਉਠਾ ਰਹੇ ਹਨ | ਦੁਕਾਨਦਾਰਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਦਾ ਸਾਮਾਨ ਵਾਪਸ ਕਰਨ ਤੇ ਮੁਆਫ਼ੀ ਮੰਗਣ ਪਰ ਅਧਿਕਾਰੀਆਂ ਨੇ ਕਿਹਾ ਕਿ 2 ਫੁੱਟ ਤੋਂ ਜ਼ਿਆਦਾ ਥਾਂ ਤੇ ਤਿਰਪਾਲਾਂ ਹੋਰ ਸਾਮਾਨ ਲਗਾਉਣ ਦੀ ਆਗਿਆ ਨਹੀਂ ਹੈ ਜੋ ਵੀ ਇਸ ਦਾ ਉਲੰਘਣਾ ਕਰੇਗਾ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਦੋਨੇਂ ਆਪਣੀ-ਆਪਣੀ ਗੱਲ 'ਤੇ ਅੜੇ ਰਹੇ ਜਿਸ ਤੋਂ ਫ਼ੈਸਲਾ ਹੋਇਆ ਕਿ ਦੁਕਾਨਦਾਰ ਆਪਣੀ ਕਮੇਟੀ ਬਣਾ ਕੇ ਨਗਰ ਨਿਗਮ ਆ ਗਏ | ਇਸ ਮੌਕੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਨੇ ਕਿਹਾ ਕਿ ਅੱਜ ਜੋ ਵੀ ਕਾਰਵਾਈ ਕੀਤੀ ਗਈ ਉਹ ਬਾਜ਼ਾਰ ਦੇ ਦੁਕਾਨਦਾਰਾਂ ਦੀ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਾਰੇ ਦੁਕਾਨਦਾਰਾਂ ਨੂੰ ਦੋ ਫੁੱਟ ਥਾਂ 'ਤੇ ਹੀ ਸਾਮਾਨ ਰੱਖਣ ਦੀ ਆਗਿਆ ਆਗਿਆ ਹੋਵੇਗੀ ਜੋ ਇਸ ਦਾ ਪਾਲਨ ਨਹੀਂ ਕਰੇਗਾ ਉਸ ਦਾ ਬਾਹਰ ਰੱਖਿਆ ਸਾਮਾਨ ਕਬਜ਼ੇ ਵਿਚ ਲੈ ਕੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ |

-ਮਾਮਲਾ ਹੀਰਾਂ ਵਾਲੀ ਸ਼ਰਾਬ ਫ਼ੈਕਟਰੀ ਨਿਰਮਾਣ ਦਾ- ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੋਂ ਪਹਿਲਾਂ ਇਖ਼ਲਾਕੀ ਫ਼ਰਜ਼ ਸਮਝਦਿਆਂ ਲਾੜੇ ਨੇ ਜਨ ਅੰਦੋਲਨ 'ਚ ਕੀਤੀ ਸ਼ਿਰਕਤ

ਫ਼ਾਜ਼ਿਲਕਾ, 26 ਫ਼ਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਹੀਰਾਂ ਵਾਲੀ ਵਿਖੇ ਨਿਰਮਾਣ ਅਧੀਨ ਸ਼ਰਾਬ ਫ਼ੈਕਟਰੀ ਦਾ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ | ਇਲਾਕੇ ਨੂੰ ਇਸ ਕਹਿਰ ਤੋਂ ਬਚਾਉਣ ਲਈ ਹਰ ਵਰਗ ਆਪੋ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਿਹਾ ਹੈ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਜਲਾਲਾਬਾਦ, 26 ਫਰਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ 360 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ਹਿਰ ਵਿਚ ਗਸ਼ਤ ਕਰ ਰਹੀ ਸੀ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ 'ਚ ਕੋਰੋਨਾ ਦੇ 4 ਕੇਸ ਆਏ

ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਨਾਲ ਅੱਜ ਚਾਰ ਵਿਅਕਤੀ ਪੀੜਤ ਹੋਏ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਭਰ ਵਿਚ ਅੱਜ ਤੱਕ 3937 ਵਿਅਕਤੀ ਕੋਰੋਨਾ ਵਾਈਰਸ ਨਾਲ ਪੀੜਤ ਹੋਏ ਹਨ, ਜਿਨ੍ਹਾਂ ...

ਪੂਰੀ ਖ਼ਬਰ »

ਅਬੋਹਰ ਸ਼ਹਿਰ 'ਚ ਦਿਨ ਸਮੇਂ ਭਾਰੀ ਵਾਹਨਾਂ ਦਾ ਦਾਖ਼ਲਾ ਰੋਕਣ ਸਬੰਧੀ ਲੋਕਾਂ ਤੋਂ ਇਤਰਾਜ਼ ਮੰਗੇ

ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਏ. ਡੀ. ਸੀ. ਜਨਰਲ ਅਭੀਜੀਤ ਕਪਲਿਸ਼ ਨੇ ਸੀ.ਆਰ.ਪੀ.ਸੀ. ਦੀ ਧਾਰਾ 134 ਅਧੀਨ ਅਬੋਹਰ ਸ਼ਹਿਰ ਦੀ ਹਦੂਦ ਅੰਦਰ 4 ਮਾਰਚ 2021 ਤੋਂ ਸਵੇਰੇ 9 ਤੋਂ ਰਾਤ 9 ਵਜੇ ਤੱਕ ਭਾਰੀ ਵਾਹਨ ਜਿਵੇਂ ਟਰੈਕਟਰ ...

ਪੂਰੀ ਖ਼ਬਰ »

ਆਰ. ਓ. ਸਿਸਟਮ ਦੀ ਮੋਟਰ ਤੇ ਪੰਪ ਚੋਰੀ

ਮੰਡੀ ਲਾਧੂਕਾ, 26 ਫਰਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਤਰੋਬੜੀ 'ਚ ਚੋਰਾਂ ਨੇ ਧਾਵਾ ਬੋਲਦੇ ਹੋਏ ਪਿੰਡ 'ਚ ਲੱਗੇ ਆਰ. ਓ. ਸਿਸਟਮ ਦੀ ਮੋਟਰ ਤੇ ਪੰਪ ਚੋਰੀ ਕਰ ਲਿਆ | ਜਾਣਕਾਰੀ ਦਿੰਦੇ ਹੋਏ ਪਿੰਡ ਤਰੋਬੜੀ ਦੇ ਸਰਪੰਚ ਮੰਗਲ ਸਿੰਘ ,ਗੁਰਮੀਤ ਸਿੰਘ, ਕਾਰਜ ਸਿੰਘ, ਸ਼ਗਨ ਲਾਲ, ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਇਕ ਮਾਰਚ ਨੂੰ ਕਰੇਗਾ ਵਿਧਾਨ ਸਭਾ ਦਾ ਘਿਰਾਓ- ਹੈਰੀ ਸੰਧੂ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)- ਇਕ ਮਾਰਚ ਨੂੰ ਸ਼੍ਰੋਮਣੀ ਅਕਾਲੀ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸਨਿਚਰਵਾਰ ਤੇ ਐਤਵਾਰ ਨੂੰ ਵੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਦਫ਼ਤਰ ਖੁੱਲੇ੍ਹ ਰਹਿਣਗੇ- ਡੀ. ਸੀ.

ਫ਼ਾਜ਼ਿਲਕਾ, 26 ਫ਼ਰਵਰੀ (ਦਵਿੰਦਰ ਪਾਲ ਸਿੰਘ)-ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਆਰੰਭੀ ਮੁਹਿੰਮ ਤਹਿਤ ਸਨਿਚਰਵਾਰ ਅਤੇ ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ, ਕਾਮਨ ਸਰਵਿਸ ਕੇਂਦਰ ਤੇ ਮਾਰਕੀਟ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਭੇਦਭਰੀ ਹਾਲਤ 'ਚ ਜ਼ਖ਼ਮੀ ਮਿਲਿਆ ਵਿਅਕਤੀ

ਫ਼ਾਜ਼ਿਲਕਾ, 26 ਫ਼ਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਜੰਡ ਵਾਲਾ ਰੋਡ 'ਤੇ ਭੇਦਭਰੀ ਹਾਲਤ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਦੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਉਸ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਕੋਰੋਨਾ ਵੈਕਸੀਨ ਲਗਾਉਣ ਵਾਲੇ ਨੋਡਲ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਹਸਪਤਾਲ ਵਿਚ ਜਿੱਥੇ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਸੀਨੀਅਰ ਮੈਡੀਕਲ ਅਧਿਕਾਰੀ ਗਗਨਦੀਪ ਸਿੰਘ ਦੀ ਅਗਵਾਈ ਵਿਚ ਸੁਧਾਰ ਹੋ ਰਹੇ ਹਨ, ਉੱਥੇ ਕਈ ਡਾਕਟਰਾਂ ਤੇ ਸਟਾਫ਼ ਦੀ ਮਨਮਰਜ਼ੀ ਕਾਰਨ ਲੋਕਾਂ ਨੂੰ ...

ਪੂਰੀ ਖ਼ਬਰ »

ਸ਼ਰਾਬ ਫ਼ੈਕਟਰੀ ਨਿਰਮਾਣ ਦੇ ਵਿਰੋਧ ਵਿਚ ਫ਼ਾਜ਼ਿਲਕਾ 'ਚ ਕੱਢੀ ਰੋਸ ਰੈਲੀ

ਫ਼ਾਜ਼ਿਲਕਾ, 26 ਫ਼ਰਵਰੀ (ਅਮਰਜੀਤ ਸ਼ਰਮਾ)-ਪਿੰਡ ਹੀਰਾਂ ਵਾਲੀ ਸ਼ਰਾਬ ਫ਼ੈਕਟਰੀ ਨਿਰਮਾਣ ਦੇ ਵਿਰੋਧ ਵਿਚ ਚੱਲ ਰਹੇ ਸੰਘਰਸ਼ ਦੌਰਾਨ ਅੱਜ ਫ਼ਾਜ਼ਿਲਕਾ ਸ਼ਹਿਰ ਵਿਚ ਰੋਸ ਰੈਲੀ ਕੱਢੀ ਗਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੇ ਵੀ ਹਿੱਸਾ ਲਿਆ | ਜਿਨ੍ਹਾਂ ਨੇ ...

ਪੂਰੀ ਖ਼ਬਰ »

ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਦਾ ਮਹਾਤਮਾ ਹੰਸ ਰਾਜ ਪੁਰਸਕਾਰ ਨਾਲ ਸਨਮਾਨ

ਅਬੋਹਰ,26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇਲਾਕੇ ਵਿਚ ਸਿੱਖਿਆ ਦਾ ਚਾਨਣ ਵੰਡ ਰਹੇ ਨਾਮਵਰ ਡੀ. ਏ. ਵੀ ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਨੂੰ ਵਧੀਆ ਪਿ੍ੰਸੀਪਲ ਵਜੋਂ ਮਹਾਤਮਾ ਹੰਸ ਰਾਜ ਪੁਰਸਕਾਰ 2020 ਦੇ ਕੇ ਸਨਮਾਨਿਆ ਗਿਆ ਹੈ | ਉਨ੍ਹਾਂ ਨੂੰ ਇਹ ...

ਪੂਰੀ ਖ਼ਬਰ »

ਜੋਤੀ ਬੀ. ਐੱਡ. ਕਾਲਜ ਦੇ ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਫ਼ਾਜ਼ਿਲਕਾ, 26 ਫ਼ਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਜੋਤੀ ਬੀ. ਐੱਡ. ਕਾਲਜ ਦੇ ਬੀ.ਐੱਡ. (2019-21) ਦੇ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ. ਅਨੀਤਾ ਅਰੋੜਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥਣ ਵੈਸ਼ਾਲੀ ਨੇ 90 ਪ੍ਰਤੀਸ਼ਤ ਅੰਕ ਲੈ ਕੇ ਕਾਲਜ ...

ਪੂਰੀ ਖ਼ਬਰ »

ਪੀ. ਟੀ. ਆਈ. ਅਧਿਆਪਕਾਂ ਦੀ ਨਵੀਂ ਭਰਤੀ ਕਰਨ ਦੀ ਮੰਗ

ਮੰਡੀ ਲਾਧੂਕਾ, 26 ਫਰਵਰੀ (ਰਾਕੇਸ਼ ਛਾਬੜਾ)-ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰ ਨੂੰ ਸਕੂਲਾਂ ਵਿਚ ਪੀ.ਟੀ.ਆਈ. ਅਧਿਆਪਕਾਂ ਦੀ ਆਸਾਮੀ ਪੱਕੀ ਕਰਨੀ ਚਾਹੀਦੀ ਹੈ | ਪੀ.ਟੀ.ਆਈ. ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਅਸ਼ੋਕ ਕੰਬੋਜ ਨੇ ...

ਪੂਰੀ ਖ਼ਬਰ »

ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਵਿਦਿਆਰਥੀਆਂ 'ਚ ਸਲੋਗਨ ਮੁਕਾਬਲੇ ਕਰਵਾਏ

ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਵੱਖ-ਵੱਖ ਵਿਭਾਗਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਗਤੀਵਿਧੀਆਂ ਕਰਦੇ ਹੋਏ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟੇ੍ਰਟ ਵਲੋਂ ਅੰਦਰੂਨੀ ਇਕੱਤਰਤਾ 100 ਤੇ ਬਾਹਰੀ 200 ਵਿਅਕਤੀਆਂ ਤੋਂ ਘੱਟ ਰੱਖਣ ਦੇ ਹੁਕਮ ਜਾਰੀ

ਫਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ 1 ਮਾਰਚ ਤੋਂ ਸਮਾਜਿਕ, ਧਾਰਮਿਕ, ਖੇਡਾਂ, ਮਨੋਰੰਜਨ, ਅਕਾਦਮਿਕ, ਸਭਿਆਚਾਰਕ ਤੇ ਧਾਰਮਿਕ ਸਮਾਗਮਾਂ 'ਤੇ ਅੰਦਰੂਨੀ ਇਕੱਤਰਤਾ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਦੀ ਬੈਠਕ ਹੋਈ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਟੈਕਨੀਕਲ ਸਰਵਿਸ ਯੂਨੀਅਨ ਦੀ ਇਕ ਬੈਠਕ ਹੋਈ, ਜਿਸ ਵਿਚ ਖੂਈਆਂ ਸਰਵਰ ਵਲੋਂ ਕੁਸ਼ਾਲ ਚੰਦ ਲਾਈਨਮੈਨ ਨੂੰ ਜਬਰਨ ਰਿਲੀਵ ਕਰਨ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਬੁਲਾਰਿਆਂ ਨੇ ਫ਼ੈਸਲਾ ਲਿਆ ਕਿ ਇਸ ਦੇ ਵਿਰੋਧ ਵਿਚ 27 ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀ ਅਰਥੀ ਸਾੜੀ

ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਤੇ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਅੱਜ ਆਲ ਇੰਡੀਆ ਗੌਰਮਿੰਟ ਸਟੇਟ ਐਂਪਲਾਈਜ ਯੂਨੀਅਨ ਦੇ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਇੱਥੇ ਬੱਸ ਅੱਡੇ ਦੇ ਸਾਹਮਣੇ ਕੇਂਦਰ ਦੀ ...

ਪੂਰੀ ਖ਼ਬਰ »

ਜੇਲ੍ਹ 'ਚੋਂ ਰਿਹਾਅ ਹੋ ਕੇ ਪਿੰਡ ਪੁੱਜਣ 'ਤੇ ਨੌਜਵਾਨ ਕਿਸਾਨਾਂ ਦਾ ਨਿੱਘਾ ਸਵਾਗਤ

ਮੰਡੀ ਅਰਨੀਵਾਲਾ, 26 ਫਰਵਰੀ (ਨਿਸ਼ਾਨ ਸਿੰਘ ਸੰਧੂ)-ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲੇ ਕਿਸਾਨੀ ਸਘੰਰਸ਼ ਤੇ 26 ਜਨਵਰੀ ਦੀ ਲਾਲ ਕਿਲ੍ਹੇ ਦੀ ਘਟਨਾ ਮਗਰੋਂ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਿਸਾਨਾਂ ਵਿਚੋਂ ਫ਼ਾਜ਼ਿਲਕਾ ਜ਼ਿਲੇ੍ਹ ਨਾਲ ਸਬੰਧਿਤ ...

ਪੂਰੀ ਖ਼ਬਰ »

ਪਾਵਰ ਕਾਮ ਸੀ. ਐੱਚ. ਬੀ. ਠੇਕਾ ਕਾਮਿਆਂ ਵਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਬਠਿੰਡਾ ਦਫ਼ਤਰ ਅੱਗੇ ਧਰਨਾ 3 ਨੂੰ

ਫ਼ਾਜ਼ਿਲਕਾ, 26 ਫ਼ਰਵਰੀ (ਦਵਿੰਦਰ ਪਾਲ ਸਿੰਘ)-ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਫ਼ਾਜ਼ਿਲਕਾ ਵਲੋਂ ਡਵੀਜ਼ਨ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪਰਿਵਾਰਾਂ ਤੇ ਬੱਚਿਆਂ ਸਮੇਤ ਚੀਫ਼ ਇੰਜੀਨੀਅਰ ਜ਼ੋਨ ...

ਪੂਰੀ ਖ਼ਬਰ »

ਵੱਖ-ਵੱਖ ਮੰਦਰਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ

ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਵੱਖ-ਵੱਖ ਮੰਦਰਾਂ ਤੇ ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣ ਲਈ ਸ੍ਰੀ ਰਾਧੇ-ਰਾਧੇ ਬੱਸ ਯਾਤਰਾ ਵਲੋਂ ਇਕ ਬੱਸ ਸਿੱਧ ਸ੍ਰੀ ਹਨੂਮਾਨ ਮੰਦਰ ਫ਼ਾਜ਼ਿਲਕਾ ਤੋਂ ਰਵਾਨਾ ਹੋਈ | ਜਾਣਕਾਰੀ ਦਿੰਦਿਆਂ ਸਮਾਜਸੇਵੀ ਨਿਸ਼ਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮੰਡੀ ਰੋੜਾਂਵਾਲੀ 26 ਫਰਵਰੀ (ਮਨਜੀਤ ਸਿੰਘ ਬਰਾੜ)-ਪੁਲਿਸ ਚੌਂਕੀ ਲੱਧੂ ਵਾਲਾ ਉਤਾੜ ਵਲੋਂ ਇਕ ਵਿਅਕਤੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਲੱਧੂ ਵਾਲਾ ਉਤਾੜ ਦੇ ਐੱਸ. ਆਈ ਇਕਬਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਵਾਰਾ ਪਸ਼ੂ ਦੀ ਟੱਕਰ ਨਾਲ ਬਜ਼ੁਰਗ ਔਰਤ ਜ਼ਖ਼ਮੀ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਸ਼ਹਿਰ ਅੰਦਰ ਆਵਾਰਾ ਪਸ਼ੂ ਦਾ ਆਤੰਕ ਰੁਕਣ ਦਾ ਨਾਂਅ ਨਹੀਂ ਰਿਹਾ, ਜਿਸ ਦੇ ਚੱਲਦੇ ਆਏ ਦਿਨ ਇਹ ਆਵਾਰਾ ਪਸ਼ੂ ਸੜਕ 'ਤੇ ਚੱਲਣ ਵਾਲੇ ਲੋਕਾਂ ਨੂੰ ਜ਼ਖਮੀ ਕਰ ਰਹੇ ਹਨ | ਇਸੇ ਕੜੀ ਤਹਿਤ ਅੱਜ ਇਕ ਬਜ਼ੁਰਗ ਔਰਤ ਨੂੰ ਇਕ ਆਵਾਰਾ ਸਾਂਢ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਫ਼ਾਜ਼ਿਲਕਾ, 26 ਫ਼ਰਵਰੀ (ਅਮਰਜੀਤ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫ਼ਾਜ਼ਿਲਕਾ ਦੀ ਇਕ ਮੀਟਿੰਗ ਸੁੰਦਰ ਆਸ਼ਰਮ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਡਾ. ਸੀ. ਆਰ. ਸ਼ੰਕਰ, ਜ਼ਿਲ੍ਹਾ ਸਕੱਤਰ ਡਾ. ਪ੍ਰਸ਼ੋਤਮ ਸ਼ਰਮਾ, ਜ਼ਿਲ੍ਹਾ ਉਪ ...

ਪੂਰੀ ਖ਼ਬਰ »

ਤਿੰਨ ਰੋਜ਼ਾ ਖ਼ਾਲਸਾਈ ਸਮਾਗਮ 4 ਤੋਂ

ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)-ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਰਾਗੀ-ਢਾਡੀ ਜਥਿਆਂ, ਪਾਠੀ ਸਿੰਘਾਂ ਅਤੇ ਪ੍ਰਚਾਰਕਾਂ ਦੀ ਸਿਹਤ ਨੂੰ ਕਾਇਮ ਰੱਖਣ ਲਈ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਵਲੋਂ ...

ਪੂਰੀ ਖ਼ਬਰ »

ਕਾਂਗਰਸ ਦੇ ਰਾਜ 'ਚ 90 ਲੱਖ ਦੀਆਂ ਗ੍ਰਾਂਟਾਂ ਨਾਲ ਬਦਲੀ ਪਿੰਡ ਗਿੱਲ ਦੀ ਨੁਹਾਰ- ਲਾਡੀ ਗਹਿਰੀ

ਮੁੱਦਕੀ, 26 ਫਰਵਰੀ (ਭੁਪਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਗਿੱਲ ਵਿਖੇ ਕਾਂਗਰਸ ਦੇ ਰਾਜ ਵਿਚ 90 ਲੱਖ ਦੀਆਂ ਗਰਾਂਟਾਂ ਦੇ ਕੇ ਪਿੰਡ ਗਿੱਲ ਦੇ ਸਰਪੰਚ ਜਸਪ੍ਰੀਤ ਕੌਰ ਗਿੱਲ ਦੇ ਪਤੀ ਰਣਜੀਤ ਸਿੰਘ ਰਾਣਾ ਗਿੱਲ ਵਲੋਂ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀ ...

ਪੂਰੀ ਖ਼ਬਰ »

ਵਿਧਾਨ ਸਭਾ ਘਿਰਾਓ 'ਚ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਸ਼ਮੂਲੀਅਤ ਕਰਨਗੇ

ਫ਼ਿਰੋਜ਼ਪੁਰ, 26 ਫਰਵਰੀ (ਗੁਰਿੰਦਰ ਸਿੰਘ)-ਪੰਜਾਬ ਵਿਚੋਂ ਨਸ਼ੇ ਖ਼ਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਖਾਧੀ ਸਹੁੰ ਦਾ ਹਿਸਾਬ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ-25 ਵਿਚ ਮਹਾਂ ਰੈਲੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਖੇ ਐੱਸ. ਐੱਮ. ਸੀ. ਨੂੰ ਦਿੱਤੀ ਸਿਖ਼ਲਾਈ

ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਫ਼ਿਰੋਜ਼ਪੁਰ ਦੀ ਸਕੂਲ ਪ੍ਰਬੰਧਨ ਕਮੇਟੀ ਨੂੰ ਇਕ ਰੋਜ਼ਾ ਸਿਖ਼ਲਾਈ ਵਿਭਾਗੀ ਹਦਾਇਤਾਂ ਅਨੁਸਾਰ ਸਕੱਤਰ-ਕਮ-ਪਿ੍ੰਸੀਪਲ ਜਗਦੀਪ ਪਾਲ ਸਿੰਘ ਦੀ ਰਹਿਨੁਮਾਈ ਹੇਠ ਦਿੱਤੀ ਗਈ | ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਤਪਾਲ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਸੀਡ ਫਾਰਮ ਪੱਕਾ ਵਿਖੇ ਨਾਜਾਇਜ਼ ਵੇਚਣ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਹੋਮਿਓਪੈਥਿਕ ਕੈਂਪ ਲਗਾਇਆ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਦੇ ਹੋਮਿਓਪੈਥਿਕ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ. ਰਾਕੇਸ਼ ਗੋਇਲ ਦੀ ਦੇਖ-ਰੇਖ ਵਿਚ ਸਰਕਾਰੀ ਹਸਪਤਾਲ ਅਬੋਹਰ ਵਿਖੇ ਹੋਮਿਓਪੈਥਿਕ ਵਿੰਗ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ...

ਪੂਰੀ ਖ਼ਬਰ »

ਅਬੋਹਰ ਦੀ ਹਨੂੰਮਾਨਗੜ੍ਹ ਰੋਡ 'ਤੇ ਦੋ ਹਫ਼ਤਿਆਂ ਲਈ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਰੋਕ

ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਏ. ਡੀ. ਸੀ. ਜਨਰਲ ਅਭੀਜੀਤ ਕਪਲਿਸ਼ ਨੇ ਅਬੋਹਰ ਸ਼ਹਿਰ ਦੀ ਹਨੂੰਮਾਨਗੜ੍ਹ ਰੋਡ ਦੇ ਸੀਮੈਂਟਡ ਰੋਡ ਬਣਦੇ ਹੋਣ ਕਾਰਨ, ਇਸ ਸੜਕ 'ਤੇ 2 ਹਫ਼ਤਿਆਂ ਲਈ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਰੋਕ ...

ਪੂਰੀ ਖ਼ਬਰ »

ਦੁਰਗੇਸ਼ ਯਾਦਵ ਸੋਨੂੰ ਯੂਥ ਕਲੱਬ ਦੇ ਪ੍ਰਧਾਨ ਬਣੇ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਨ ਤੇ ਖੇਡਾਂ ਨੂੰ ਬੜਾਵਾ ਦੇਣ ਲਈ ਬੰਬੇ ਇੰਸਟੀਚਿਊਟ ਦੇ ਸੰਚਾਲਕ ਤੇ ਸਮਾਜ ਸੇਵੀ ਗਗਨ ਚੁੱਘ ਦੀ ਅਗਵਾਈ ਹੇਠ ਪਿੰਡਾਂ, ਢਾਣੀਆਂ ਤੇ ਸ਼ਹਿਰ ਦੇ ਵਾਰਡਾਂ ਵਿਚ ...

ਪੂਰੀ ਖ਼ਬਰ »

ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਸਾਇੰਸ ਮਾਸਟਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ | ਇਸ ਮੌਕੇ ਮਾਸਟਰ ਰਾਕੇਸ਼ ਕੁਮਾਰ ਨੇ ਬੱਚਿਆਂ ਨੂੰ ਚੰਦਰ ਸ਼ੇਖਰ ਵੈਂਕਟਰਮਨ ਦੀ ਮਹਾਨ ...

ਪੂਰੀ ਖ਼ਬਰ »

ਜੂਨੀਅਰ ਐੱਨ. ਸੀ. ਸੀ. ਕੈਡਿਟਾਂ ਦਾ ਸਰਟੀਫਿਕੇਟ ਟੈਸਟ ਲਿਆ

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਸਰਕਾਰੀ ਸਮਾਰਟ ਸਕੂਲ ਨਿਹਾਲ ਖੇੜਾ ਵਿਖੇ ਅੱਜ 2 ਪੰਜਾਬ ਆਈ ਕੰਪਨੀ ਐੱਨ.ਸੀ.ਸੀ. ਅਬੋਹਰ ਦੇ ਕਮਾਂਡਿੰਗ ਅਫ਼ਸਰ ਕਰਨਲ ਅਰਵਿੰਦ ਕੁਮਾਰ ਦੇ ਨਿਰਦੇਸ਼ਾਂ 'ਤੇ ਜੂਨੀਅਰ ਐੱਨ.ਸੀ.ਸੀ. ਦੇ ਕੈਡਟਾਂ ਦਾ ਸਰਟੀਫਿਕੇਟ ਟੈੱਸਟ ਲਿਆ ਗਿਆ | ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਜਥੇਬੰਦੀਆਂ ਵਲੋਂ ਮੀਟਿੰਗ

ਜਲਾਲਾਬਾਦ, 26 ਫਰਵਰੀ (ਜਤਿੰਦਰ ਪਾਲ ਸਿੰਘ)-ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਠੇਕਾ ਮੁਲਾਜ਼ਮ ਜਥੇਬੰਦੀਆਂ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਹੋਈ | ਮੀਟਿੰਗ ਵਿਚ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ, ਸੰਨ੍ਹੀ ਕੁਮਾਰ, ਜਲ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਫ਼ਾਜ਼ਿਲਕਾ, 26 ਫ਼ਰਵਰੀ (ਦਵਿੰਦਰ ਪਾਲ ਸਿੰਘ)-ਹੋਲੀ ਹਾਰਟ ਸਕੂਲ ਦੇ ਖਿਡਾਰੀਆਂ ਨੇ ਇੰਡੀਅਨ ਐਮਚਿਓਰ ਬਾਕਸਿੰਗ ਫੈਡਰੇਸ਼ਨ ਵਲੋਂ ਨਾਰਥ ਜ਼ੋਨ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਪ੍ਰਤੀਯੋਗਤਾ ਵਿਚ ਸੀਨੀਅਰ, ਯੂਥ, ਜੂਨੀਅਰ ਅਤੇ ਸਬ ਜੂਨੀਅਰ ...

ਪੂਰੀ ਖ਼ਬਰ »

ਦਾਨੀ ਸੱਜਣਾਂ ਵਲੋਂ ਰਾਮ ਮੰਦਰ ਨਿਰਮਾਣ ਲਈ ਰਾਸ਼ੀ ਭੇਟ

ਜਲਾਲਾਬਾਦ, 26 ਫਰਵਰੀ (ਕਰਨ ਚੁਚਰਾ)-ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਦਾਨੀ ਸੱਜਣ ਵੱਧ ਚੜ੍ਹ ਕੇ ਦਾਨ ਦੇਣ ਲਈ ਅੱਗੇ ਆ ਰਹੇ ਹਨ | ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਦਾਨੀ ਸੱਜਣਾਂ ਵਲੋਂ ਰਾਜੇਸ਼ ਨਾਰੰਗ ਨੂੰ ਦਾਨ ਰਾਸ਼ੀ ਸੌਂਪੀ ਗਈ | ਦਾਨ ਰਾਸ਼ੀ ਸੌਂਪਣ ਵਾਲਿਆਂ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX