ਤਾਜਾ ਖ਼ਬਰਾਂ


ਵਪਾਰੀ ਆਗੂ ਰਾਕੇਸ਼ ਗੁਪਤਾ ਦੇ ਖ਼ਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ
. . .  7 minutes ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਵਪਾਰੀਆਂ ਦੀ ਅਗਵਾਈ ਕਰ ਰਹੇ ਰਾਕੇਸ਼ ਗੁਪਤਾ ਦੇ ਉੱਪਰ ਪੁਲਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰ ਲਿਆ ਗਿਆ...
ਸੂਬਾ ਸਰਕਾਰ ਦੀਆਂ ਪਾਬੰਦੀਆਂ ਦੇ ਉਲਟ ਪਟਿਆਲਾ ਵਿਚ ਦੁਕਾਨਦਾਰਾਂ ਨੇ ਵਪਾਰਕ ਸਥਾਨ ਖੋਲ੍ਹਣੇ ਸ਼ੁਰੂ ਕੀਤੇ
. . .  18 minutes ago
ਪਟਿਆਲਾ , 6 ਮਈ (ਅਮਰਬੀਰ ਸਿੰਘ ਆਹਲੂਵਾਲੀਆ ) - ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਦੀਆਂ ਸ਼ਰਤਾਂ ਤੋਂ ਨਾਖ਼ੁਸ਼ ਵਪਾਰੀਆਂ ਵਲੋਂ ਅੱਜ ਆਪਣੇ ਵਪਾਰਕ ਸਥਾਨ ਖੋਲ੍ਹਣ...
ਕਣਕ ਦੀ ਲਿਫ਼ਟਿੰਗ ਨਾ ਹੋਣ ਦਾ ਮਾਮਲਾ - ਮਜ਼ਦੂਰਾਂ ਨੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਸਬੰਧਿਤ ਖ਼ਰੀਦ ਏਜੰਸੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
. . .  37 minutes ago
ਤਪਾ ਮੰਡੀ, 6 ਮਈ (ਪ੍ਰਵੀਨ ਗਰਗ) - ਇਲਾਕੇ ਦੀ ਬਾਹਰਲੀ ਅਨਾਜ ਮੰਡੀ ਜੋ ਕਿ ਤਪਾ ਤਾਜੋ ਰੋਡ 'ਤੇ ਸਥਿਤ ਹੈ, ਵਿਖੇ ਲਿਫ਼ਟਿੰਗ ਨਾ ਹੋਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ...
ਕੋਰੋਨਾ ਦਾ ਕਹਿਰ - 24 ਘੰਟਿਆਂ ਵਿਚ 4,12,262 ਨਵੇਂ ਕੋਰੋਨਾ ਦੇ ਮਾਮਲੇ
. . .  about 1 hour ago
ਨਵੀਂ ਦਿੱਲੀ, 6 ਮਈ - ਭਾਰਤ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ...
ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਤੇਲ ਦੇ ਰੇਟ ਫਿਰ ਵਧਣੇ ਹੋਏ ਸ਼ੁਰੂ
. . .  about 1 hour ago
ਖੋਸਾ ਦਲ ਸਿੰਘ (ਫ਼ਿਰੋਜ਼ਪੁਰ) , 6 ਮਈ (ਮਨਪ੍ਰੀਤ ਸਿੰਘ ਸੰਧੂ) - ਦੇਸ਼ ਦੇ ਪੰਜ ਰਾਜਾਂ ਵਿਚ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ...
ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
. . .  about 2 hours ago
ਨਵੀਂ ਦਿੱਲੀ, 6 ਮਈ - ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦੀ ਮੰਗਲਵਾਰ ਰਾਤ ਨੂੰ ਤਬੀਅਤ...
ਆਸਾਰਾਮ ਬਾਪੂ ਦੀ ਵਿਗੜੀ ਹਾਲਤ
. . .  about 2 hours ago
ਜੋਧਪੁਰ, 6 ਮਈ - ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਆਸਾਰਾਮ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ...
ਕੋਰੋਨਾ ਨੇ ਲਈ ਨੌਜਵਾਨ ਦੀ ਜਾਨ
. . .  about 3 hours ago
ਲੌਂਗੋਵਾਲ, 6 ਮਈ (ਸ.ਸ.ਖੰਨਾ, ਵਿਨੋਦ) - ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਰੰਧਾਵਾ ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਪਟਿਆਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ...
ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਢੇਰ, ਇਕ ਨੇ ਕੀਤਾ ਆਤਮ ਸਮਰਪਣ
. . .  about 3 hours ago
ਸ਼ੋਪੀਆਂ, 6 ਮਈ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਮਾਰੇ ਗਏ ਹਨ। ਜਦਕਿ ਇਕ ਅੱਤਵਾਦੀ ਨੇ ਆਤਮ ਸਮਰਪਣ ਕੀਤਾ ਹੈ। ਇਹ ਮੁੱਠਭੇੜ ਵਿਚ ਦੱਖਣੀ ਕਸ਼ਮੀਰ ਸਥਿਤ ਸ਼ੋਪੀਆਂ ਜ਼ਿਲ੍ਹੇ ਦੇ ਕਾਨੀਗਾਮ ਇਲਾਕੇ...
ਅੱਜ ਦਾ ਵਿਚਾਰ
. . .  about 3 hours ago
ਸੰਯੁਕਤ ਕਿਸਾਨ ਮੋਰਚੇ ਵਲੋਂ ਫੈਸਲਾ : 8 ਮਈ ਨੂੰ ਸੂਬੇ ਭਰ 'ਚ ਕੋਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਦਾ ਖੁੱਲ੍ਹ ਕੇ ਕਰਨਗੇ ਵਿਰੋਧ
. . .  1 day ago
ਅੰਮ੍ਰਿਤਸਰ ,5 ਮਈ ( ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸਿੰਘੂ-ਬਾਰਡਰ 'ਤੇ ਹੋਈ। ਇਸ ਮੀਟਿੰਗ ...
ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ
. . .  1 day ago
ਨਵੀਂ ਦਿੱਲੀ, 5 ਮਈ - ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਣ 'ਤੇ ਖ਼ਾਲਸਾ ਏਡ ਨੇ ਬ੍ਰਿਟਿਸ਼ ਏਅਰਵੇਜ਼ ਦਾ ਧੰਨਵਾਦ ਕੀਤਾ ਹੈ , ਕਿਉਂਕਿ ਉਨ੍ਹਾਂ ਨੇ ਕੋਈ ਕਿਰਾਇਆ ਨਹੀਂ ...
ਆਕਸੀਜਨ ਪਲਾਂਟ ਲਗਵਾਉਣ ’ਚ ਸਰਬਤ ਦਾ ਭਲਾ ਟਰਸਟ ਨੇ ਵਧਾਇਆ ਹੱਥ
. . .  1 day ago
ਪਟਿਆਲਾ , 5 ਮਈ {ਅਮਨਦੀਪ ਸਿੰਘ}- ਔਖ ਦੀ ਘੜੀ ’ਚ ਇਕ ਵਾਰ ਫਿਰ ਸਰਬਤਾ ਦਾ ਭਲਾ ਟਰਸਟ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਟਰਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਊਣ ’ਚ ਆਪਣੇ ...
ਆਸਾਮ ਦੇ ਸੋਨੀਤਪੁਰ ਵਿਚ ਭੂਚਾਲ ਦੇ ਝਟਕੇ, ਤੀਬਰਤਾ 3.5
. . .  1 day ago
ਕੋਰੋਨਾ ਦੇ ਕਾਰਨ 3 ਲੋਕ ਸਭਾ ਅਤੇ 8 ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਮੁਲਤਵੀ
. . .  1 day ago
ਨਵੀਂ ਦਿੱਲੀ, 5 ਮਈ - ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਾਦਰਾ ਅਤੇ ਨਗਰ ਹਵੇਲੀ, ਖੰਡਵਾ (ਮੱਧ ਪ੍ਰਦੇਸ਼) ਅਤੇ ਮੰਡੀ (ਹਿਮਾਚਲ ਪ੍ਰਦੇਸ਼) ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੀਆਂ 8 ਵਿਧਾਨ ਸਭਾ ...
ਸਿਹਤ ਮੰਤਰੀ ਸਤੇਂਦਰ ਜੈਨ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਰੋਨਾ ਕੇਅਰ ਸੈਂਟਰ ਦਾ ਦੌਰਾ
. . .  1 day ago
ਨਵੀਂ ਦਿੱਲੀ, 5 ਮਈ - ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਦੌਰਾ ...
ਫਿਲਮ 'ਲੂਡੋ' ਅਤੇ 'ਜੱਗਾ ਜਾਸੂਸ' ਦੇ ਸੰਪਾਦਕ ਅਜੇ ਸ਼ਰਮਾ ਦੀ ਕੋਰੋਨਾ ਨਾਲ ਮੌਤ
. . .  1 day ago
ਨਵੀਂ ਦਿੱਲੀ, 5 ਮਈ - ਬਾਲੀਵੁੱਡ ਫਿਲਮਾਂ 'ਲੂਡੋ' ਅਤੇ 'ਜੱਗਾ ਜਾਸੂਸ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਸੰਪਾਦਕ ਅਜੇ ਸ਼ਰਮਾ ਦੀ ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ...
ਹਰਸਿਮਰਤ ਕੌਰ ਬਾਦਲ ਨੇ ਐਚ. ਐਮ. ਈ. ਐਲ. ਰਿਫਾਇਨਰੀ ਨਾਲ ਆਕਸੀਜਨ ਲਈ ਕੀਤਾ ਤਾਲਮੇਲ
. . .  1 day ago
ਬਠਿੰਡਾ , 5 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚ. ਐਮ. ਈ. ਐਲ. ਰਿਫਾਇਨਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 932 ਨਵੇਂ ਮਾਮਲੇ ਆਏ ਸਾਹਮਣੇ, 18 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 5 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 35108 ਹੋ ...
ਕੋਰੋਨਾ ਨਾਲ ਗਈ 5 ਹੋਰ ਲੋਕਾਂ ਦੀ ਜਾਨ, ਆਏ 112 ਨਵੇਂ ਮਾਮਲੇ
. . .  1 day ago
ਮੋਗਾ , 5 ਮਈ (ਗੁਰਤੇਜ ਸਿੰਘ ਬੱਬੀ)- ਅੱਜ ਕੋਰੋਨਾ ਨਾਲ ਜ਼ਿਲ੍ਹੇ ’ਚੋਂ 5 ਹੋਰ ਲੋਕਾਂ ਦੀ ਜਾਨ ਚਲੀ ਗਈ । ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 112 ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਦੀ ਕੁੱਲ ਗਿਣਤੀ 5945 ਹੋਣ ਦੇ ਨਾਲ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 9 ਹੋਰ ਮਰੀਜ਼ਾਂ ਦੀ ਮੌਤ, 268 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 60 ਸਾਲਾ ...
ਆਈ.ਐਨ.ਐਸ. ਤਲਵਾੜ ਬਹਿਰੀਨ ਤੋਂ 54 ਟਨ ਆਕਸੀਜਨ ਦੀ ਪਹਿਲੀ ਖੇਪ ਲੈ ਭਾਰਤ ਪੁੱਜਾ
. . .  1 day ago
ਨਵੀਂ ਦਿੱਲੀ, 5 ਮਈ - ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧੇ ਕਾਰਨ ਜੀਵਨ ਬਚਾਉਣ ਵਾਲੀ ਗੈਸ ਦੀ ਵੱਡੀ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਆਪ੍ਰੇਸ਼ਨ ਸਮੁੰਦਰ ਸੇਤੂ -2 ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ, ਭਾਰਤੀ ...
ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ਡਿਊਟੀ ਲਈ ਅਸਰਦਾਰ
. . .  1 day ago
ਚੰਡੀਗੜ੍ਹ , 5 ਮਈ - ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ...
ਤਾਮਿਲਨਾਡੂ ਦੇ ਸਰਕਾਰੀ ਹਸਪਤਾਲ ਵਿਚ 13 ਮਰੀਜ਼ਾਂ ਦੀ ਮੌਤ
. . .  1 day ago
ਚੇਨਈ, 5 ਮਈ - ਤਾਮਿਲਨਾਡੂ ਦੇ ਚੇਂਗਲਪੱਟੂ ਦੇ ਇਕ ਸਰਕਾਰੀ ਹਸਪਤਾਲ ਵਿਚ ਪਿਛਲੇ 24 ਘੰਟਿਆਂ ਵਿਚ 13 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਆਕਸੀਜਨ ਦੀ ਘਾਟ ਦਾ ਕਾਰਨ ਦੱਸਿਆ ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਪੂਰੀ ਤਾਲਾਬੰਦੀ ਨੂੰ ਨਕਾਰਿਆ
. . .  1 day ago
ਚੰਡੀਗੜ੍ਹ , 5 ਮਈ ( ਬਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਵਾਰ ਫਿਰ ਪੂਰੀ ਤਾਲਾਬੰਦੀ ਨੂੰ ਨਕਾਰ ਦਿੱਤਾ ਗਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਰਾਜ ਵਿਚ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 16 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਲੁਧਿਆਣਾ

ਸਤਿਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਸਜਾਈ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਧੰਨ-ਧੰਨ ਬੇਗਮਪੁਰੇ ਦੇ ਸਿਰਜਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ, ਬਸਤੀ ਜੋਧੇਵਾਲ ਚੌਕ ਸ੍ਰੀ ਗੁਰੂ ਰਵਿਦਾਸ ਲੁਧਿਆਣਾ ਤੋਂ ਜੁਗੋ ਜੁਗੋ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਰਵਿਦਾਸ ਮੰਦਿਰ ਸਭਾ ਦੇ ਪ੍ਰਧਾਨ ਜਿੰਦਰਪਾਲ ਦੜੌਚ ਅਤੇ ਅਹੁਦੇਦਾਰਾਂ ਦੀ ਅਗਵਾਈ ਹੇਠ ਸਜਾਈ ਗਈ | ਸ਼ੋਭਾ ਯਾਤਰਾ ਵਿਚ ਵੱਖ-ਵੱਖ ਮੁਹੱਲਿਆਂ ਦੀਆਂ ਗੁਰੂ ਰਵਿਦਾਸ ਸਭਾਵਾਂ, ਡਾ. ਅੰਬੇਡਕਰ ਸਭਾਵਾਂ, ਵਾਲਮੀਕਿ ਸਭਾਵਾਂ ਦੀਆਂ ਲਗਭਗ 500 ਦੇ ਕਰੀਬ ਝਾਕੀਆਂ, ਬੈਂਡ ਬਾਜੇ, ਹਾਥੀ-ਘੋੜੇ, ਭਜਨ ਮੰਡਲੀਆਂ, ਕੀਰਤਨੀ ਜੱਥਿਆਂ ਅਤੇ ਬੀਬੀਆਂ ਦੇ ਕੀਰਤਨੀ ਜੱਥਿਆਂ ਨੇ ਸ਼ਮੂਲੀਅਤ ਕੀਤੀ | ਸ਼ੋਭਾ ਯਾਤਰਾ ਦਾ ਉਦਘਾਟਨ ਪ੍ਰਧਾਨ ਜਿੰਦਰਪਾਲ ਦੜੌਚ, ਵਿਧਾਇਕ ਰਾਕੇਸ਼ ਪਾਂਡੇ, ਸੀਨੀਅਰ ਕਾਂਗਰਸੀ ਆਗੂ ਰਮਨਜੀਤ ਲਾਲੀ, ਜ਼ਿਲ੍ਹਾ ਕਾਂਗਰਸ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱੱਲੋਂ, ਅਕਾਲੀ ਆਗੂ ਵਿਜੈ ਦਾਨਵ, ਕੌਂਸਲਰ ਲਾਲਾ ਸੁਰਿੰਦਰ ਅਟਵਾਲ ਆਦਿ ਨੇ ਕੀਤਾ | ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਜੋਧੇਵਾਲ ਚੌਕ ਤੋਂ ਸ਼ੁਰੂ ਹੋ ਕੇ ਘਾਟੀ ਭਗਵਾਨ ਵਾਲਮੀਕਿ, ਡਵੀਜਨ ਨੰਬਰ-3, ਸੁਭਾਨੀ ਬਿਲਡਿੰਗ, ਜਗਰਾਉਂ, ਪੁਲ, ਰੇਲਵੇ ਸਟੇਸ਼ਨ, ਚੌਕ ਘੰਟਾਘਰ ਤੋਂ ਹੁੰਦੀ ਹੋਈ ਚੌੜਾ ਬਾਜ਼ਾਰ, ਡਵੀਜਨ ਨੰਬਰ-3, ਗਊਸ਼ਾਲਾ ਰੋਡ ਤੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਜੋਧੇਵਾਲ ਵਿਖੇ ਸੰਪਨ ਹੋਈ | ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਮਾਰਗਾਂ 'ਤੇ ਸੰਗਤਾਂ ਵਲੋਂ ਸੁੰਦਰ ਗੇਟ, ਝੰਡਿਆਂ, ਲਾਈਟਾਂ, ਫੁੱਲਾਂ ਦੀ ਸਜਾਵਟ ਅਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਤੇ ਸਟੇਜਾਂ ਲਗਾ ਕੇ ਸਵਾਗਤ ਕੀਤਾ | ਇਸ ਮੌਕੇ ਸ੍ਰੀ ਦੜੌਚ ਨੇ ਸਮਾਜਿਕ ਪਰਿਵਾਰਤਨ, ਮੁਕਤੀ ਦਾਤਾ, ਬੇਗਮਪੁਰੇ ਦੇ ਸੰਸਥਾਪਕ ਜਗਤ-ਪਿਤਾਮਾ ਸਤਿਗੁਰੂ ਰਵਿਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਸਮਾਜ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦੱਸੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਸਭਾ ਦੇ ਚੇਅਰਮੈਨ ਮੇਜਰ ਸਿੰਘ ਸੀਂਹਮਾਰ, ਸੀਨੀਅਰ ਮੀਤ ਪ੍ਰਧਾਨ ਡਾ. ਰਾਮਜੀਤ ਸੂਦ, ਜਨਰਲ ਸਕੱਤਰ ਨਰਿੰਦਰ ਰਾਏ ਬਿੱਟੂ, ਪ੍ਰਚਾਰ ਸਕੱਤਰ ਰਜਿੰਦਰ ਮੂਲਨਿਵਾਸੀ, ਦਰਸ਼ਨ ਸਿੰਘ ਗੰਗੜ ਸਟੋਰ ਇੰਚਾਰਜ, ਸੁੱਖਾ ਰਾਮ ਲਾਖਾ, ਰਮੇਸ਼ ਰਸੀਲਾ, ਜਸਵੀਰ ਕੁਮਾਰ ਲੱਧੜ, ਰਾਕੇਸ਼ ਪਰਾਸ਼ਰ, ਪ੍ਰੀਤ ਮਹਿੰਦਰ ਸਿੰਘ ਗਰੇਵਾਲ, ਸੰਨੀ ਕੁਮਾਰ ਤੋਂ ਇਲਾਵਾ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ | ਇਸ ਮੌਕੇ ਪ੍ਰਧਾਨ ਦੜੌਚ ਨੇ ਸ਼ੋਭਾ ਯਾਤਰਾ ਵਿਚ ਆਈਆਂ ਝਾਕੀਆਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਸ਼ਾਮਿਲ ਸਭਾਵਾਂ ਅਤੇ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਿੰਦਰਪਾਲ ਦੜੌਚ ਨੇ ਦੱਸਿਆ ਕਿ 27 ਫਰਵਰੀ ਨੂੰ ਸਵੇਰੇ 10.30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਆਰਤੀ ਉਚਾਰਣ ਅਤੇ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਗਾਇਕ ਐਸ. ਐਸ. ਆਜਾਦ ਅਤੇ ਕੰਠ ਕਲੇਰ ਗੁਰੂ ਜਸ ਗਾਇਨ ਕਰਕੇ ਸੰਗਤਾਂ ਨਿਹਾਲ ਕਰਨਗੇ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਨ |

ਦੂਸਰਾ ਮਹਾਨ ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ 4 ਨੂੰ

ਭਾਮੀਆਂ ਕਲਾਂ, 26 ਫਰਵਰੀ (ਜਤਿੰਦਰ ਭੰਬੀ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਦੂਸਰਾ ਮਹਾਨ ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ 4 ਮਾਰਚ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਤੋਂ ਰਾਤ 10 ਵਜੇ ਤੱਕ ਸਬਜ਼ੀ ...

ਪੂਰੀ ਖ਼ਬਰ »

'ਆਪ' ਨੂੰ ਮਿਲੀ ਮਜ਼ਬੂਤੀ, ਅਖਿਲ ਭਾਰਤੀ ਵਿਕਾਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਲੋਕ ਇਨਸਾਫ ਪਾਰਟੀ ਦੇ ਵੱਡੇ ਆਗੂ 'ਆਪ' 'ਚ ਸ਼ਾਮਿਲ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ, ਅਮਰੀਕ ਸਿੰਘ ਬੱਤਰਾ)-ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਲੋਕਾਂ ਤੋਂ ਮਿਲ ਰਹੇ ਜ਼ਬਰਦਸਤ ਸਮਰਥਨ ਕਾਰਨ ਰੋਜ਼ ਵੱਡੀਆਂ ਹਸਤੀਆਂ ਪਾਰਟੀ ਵਿਚ ਸ਼ਾਮਿਲ ਹੋ ਰਹੀਆਂ ਹਨ | ਅੱਜ 'ਆਪ' ਨੂੰ ਲੁਧਿਆਣਾ ਵਿਚ ਉਦੋਂ ਵੱਡੀ ਮਜ਼ਬਤੀ ਮਿਲੀ, ...

ਪੂਰੀ ਖ਼ਬਰ »

ਭਗਤ ਰਵਿਦਾਸ ਜੀ ਨੇ ਲਤਾੜੇ-ਪਛਾੜੇ ਸਮਾਜ ਨੂੰ ਜਾਗਰੂਕ ਕੀਤਾ- ਐਡਵੋਕੇਟ ਸਿੱਧੂ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-645ਵਰ੍ਹੇ ਪਹਿਲਾਂ ਸਮਾਜ ਦੇ ਭਿ੍ਸ਼ਟ ਪ੍ਰਬੰਧਾਂ ਖ਼ਿਲਾਫ਼ ਆਪਣੀ ਨੇਕ ਕਿਰਤ ਤੇ ਪ੍ਰਭੂ ਭਗਤੀ ਨਾਲ ਲਬਰੇਜ਼ ਸ਼੍ਰੋਮਣੀ ਭਗਤ ਰਵਿਦਾਸ ਜੀ ਨੇ ਸਮੇਂ ਦੇ ਹਾਕਮਾਂ ਨੂੰ ਵੰਗਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਦੋ ਔਰਤਾਂ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਆਜ਼ਾਦ ਨਗਰ ਵਿਚ ਸ਼ੱਕੀ ਹਾਲਾਤ ਵਿਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦੇ ਪੰਜ ਮੈਂਬਰ ਲੱਖਾਂ ਰੁਪਏ ਮੁੱਲ ਦੇ ਸਾਮਾਨ ਸਮੇਤ ਗਿ੍ਫ਼ਤਾਰ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ ਦੋ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਪੁਲਿਸ ...

ਪੂਰੀ ਖ਼ਬਰ »

ਦੇਹ ਵਪਾਰ ਦੇ ਅੱਡੇ 'ਤੇ ਛਾਪਾਮਾਰੀ ਦੌਰਾਨ ਸੰਚਾਲਿਕਾ ਸਮੇਤ ਪੰਜ ਗਿ੍ਫ਼ਤਾਰ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਮੁਹੱਲਾ ਕਰਮਸਰ ਕਾਲੋਨੀ ਵਿਚ ਦੇਹ ਵਪਾਰ ਦੇ ਅੱਡੇ 'ਤੇ ਛਾਪਾਮਾਰੀ ਕਰਕੇ ਸੰਚਾਲਿਕਾ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟਿੱਬਾ ਦੇ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਵਿਜੀਲੈਂਸ ਵਲੋਂ ਕੀਤੀ ਗਈ ਛਾਪਾਮਾਰੀ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਰੇਲਵੇ ਵਿਜੀਲੈਂਸ ਵਲੋਂ ਛਾਪਾਮਾਰੀ ਕੀਤੀ ਗਈ ਅਤੇ ਕੁੱਝ ਰਿਕਾਰਡ ਵੀ ਕਬਜ਼ੇ ਵਿਚ ਲੈ ਲਿਆ ਗਿਆ | ਜਾਣਕਾਰੀ ਅਨੁਸਾਰ ਹਾਲ ਦੀ ਘੜੀ ਰੇਲਵੇ ਵਿਭਾਗ ਦੇ ਅਧਿਕਾਰੀ ਇਸ ਸਬੰਧੀ ਕੁੱਝ ਵੀ ...

ਪੂਰੀ ਖ਼ਬਰ »

ਸ਼ੱਕੀ ਹਾਲਤ ਵਿਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅੰਬੇਦਕਰ ਨਗਰ ਵਿਚ ਇਕ ਬਾਰ੍ਹਵੀਂ 'ਚ ਪੜ੍ਹਦੇ ਵਿਦਿਆਰਥੀ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸ਼ਿਵਮ ਪਾਲ ਵਜੋਂ ਕੀਤੀ ਗਈ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਰੋਨਾ ਦਾ ਅੱਜ ਫਿਰ ਹੋਇਆ ਧਮਾਕਾ

ਲੁਧਿਆਣਾ, 26 ਫਰਵਰੀ (ਸਲੇਮਪੁਰੀ)-ਲੁਧਿਆਣਾ ਵਿਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਜਾਣ ਕਾਰਨ ਲੋਕਾਂ ਵਿਚ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਜਦ ਕਿ ਪਿਛਲੇ ਚਾਰ ਦਿਨਾਂ ...

ਪੂਰੀ ਖ਼ਬਰ »

ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੀ ਸਿਟੀ ਲੈਵਲ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ

ਲੁਧਿਆਣਾ, 26 ਫਰਵਰੀ (ਅਮਰੀਕ ਸਿੰਘ ਬੱਤਰਾ)-ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੀ ਸਿਟੀ ਲੈਵਲ ਟੈਕਨੀਕਲ ਕਮੇਟੀ ਦੀ ਮੀਟਿੰਗ ਸੀ.ਈ.ਓ. ਪ੍ਰਦੀਪ ਕੁਮਾਰ ਸਭਰਵਾਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਸ਼ਹਿਰ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਉਲੀਕੇ ...

ਪੂਰੀ ਖ਼ਬਰ »

ਨਵੀਂ ਪੈਨਸ਼ਨ ਸਕੀਮ ਤੋਂ ਦੁਖੀ ਮੁਲਾਜ਼ਮ ਕੱਲ੍ਹ ਪਟਿਆਲਾ 'ਚ ਗਰਜਣਗੇ- ਬਿਲਗਾ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਜਿੱਥੇ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ, ਉਹਨਾਂ 'ਚੋਂ ਕੋਈ ਪੂਰਾ ਤਾਂ ਕੀ ਵਫ਼ਾ ਕਰਨਾ ਸੀ, ਸਗੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਇਕ ਹੋਰ ਡੰਗ ਮਾਰ ਦਿੱਤਾ ਹੈ | ਉਪਰੋਕਤ ...

ਪੂਰੀ ਖ਼ਬਰ »

ਸਨਅਤੀ ਇਲਾਕਿਆਂ ਦੀ ਸੁਰੱਖਿਆ ਸਬੰਧੀ ਸੀਸੂ ਵਿਖੇ ਸਨਅਤਕਾਰਾਂ ਵਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਲੁਧਿਆਣਾ, 26 ਫਰਵਰੀ (ਪੁਨੀਤ ਬਾਵਾ)-ਸਨਅਤੀ ਇਲਾਕਿਆਂ ਦੀ ਸੁਰੱਖਿਆ ਸਬੰਧੀ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਸਨਅਤਕਾਰਾਂ ਨੇ ਪੁਲਿਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ | ਜਿਸ ਵਿਚ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ...

ਪੂਰੀ ਖ਼ਬਰ »

54000 ਆਂਗਣਵਾੜੀ ਮੁਲਾਜ਼ਮਾਂ ਦਾ ਰੁਜ਼ਗਾਰ ਲੱਗਿਆ ਦਾਅ 'ਤੇ

ਲੁਧਿਆਣਾ, 26 ਫਰਵਰੀ (ਸਲੇਮਪੁਰੀ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਸੂਬੇ ਦੇ ਸਾਰੇ ਹਲਕਿਆਂ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ | ਸੂਬੇ ਦੇ ਹੋਰਨਾਂ ਜ਼ਿਲਿ੍ਹਆਂ ਦੀ ਜ਼ਿਲ੍ਹਾ ਲੁਧਿਆਣਾ ਵਿਚ ਵੀ ਜਥੇਬੰਦੀ ਦੀ ਸੂਬਾਈ ਜਰਨਲ ...

ਪੂਰੀ ਖ਼ਬਰ »

ਆਜ਼ਾਦ ਸਮਾਜ ਪਾਰਟੀ ਵਲੋਂ ਸੁਭਾਨੀ ਬਿਲਡਿੰਗ ਚੌਕ ਵਿਖੇ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ

ਲੁਧਿਆਣਾ, 26 ਫ਼ਰਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬਸਤੀ ਜੋਧੇਵਾਲ ਵਲੋਂ ਕੱਢੀ ਗਈ, ਜਿਸ ਦਾ ਸੁਭਾਨੀ ਬਿਲਡਿੰਗ ਚੌਕ ਪੁੱਜਣ 'ਤੇ ਰਵਿਦਾਸ ਭਗਤਾਂ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀਆਂ ਸਕੀਮਾਂ ਦਾ ਕਰੈਡਿਟ ਲੈਣ ਲਈ ਕੈਪਟਨ ਉਨ੍ਹਾਂ ਸਕੀਮਾਂ ਦਾ ਨਾਂਅ ਬਦਲ ਰਹੇ ਹਨ-ਜੀਵਨ ਗੁਪਤਾ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਸਰਬੱਤ ਸਿਹਤ ਬੀਮਾ ਯੋਜਨਾ, ਜਿਸ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਵਿਚ ਮੁਫਤ ਕਰਵਾਇਆ ਜਾ ਸਕਦਾ ਹੈ, ਦਰਅਸਲ, ਕੇਂਦਰ ਦੀ ਮੋਦੀ ਸਰਕਾਰ ਵਲੋਂ ਪੂਰੇ ...

ਪੂਰੀ ਖ਼ਬਰ »

ਜਟਿਲ ਜੀ.ਐਸ.ਟੀ. ਪ੍ਰਣਾਲੀ ਦੇ ਵਿਰੋਧ 'ਚ ਮਹਾਂਨਗਰ ਦੇ ਵਪਾਰੀ ਤੇ ਕਾਰੋਬਾਰੀ ਸੜਕਾਂ 'ਤੇ ਉੱਤਰੇ

ਲੁਧਿਆਣਾ, 26 ਫਰਵਰੀ (ਪੁਨੀਤ ਬਾਵਾ)-ਜਟਿਲ ਜੀ.ਐਸ.ਟੀ. ਪ੍ਰਣਾਲੀ ਦੇ ਵਿਰੋਧ 'ਚ ਅੱਜ ਦੇਸ਼ ਭਰ ਵਿਚ ਸਨਅਤਕਾਰਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਤਹਿਤ ਲੁਧਿਆਣਾ ਦੇ ਵਪਾਰੀ ਤੇ ਕਾਰੋਬਾਰੀ ਸੜਕਾਂ 'ਤੇ ਉੱਤਰੇ | ਉਨ੍ਹਾਂ ਨੇ ਪੰਜਾਬ ਵਪਾਰ ਮੰਡਲ ਤੇ ...

ਪੂਰੀ ਖ਼ਬਰ »

'ਲਿਪ' ਤੇ ਕਾਂਗਰਸੀ ਆਗੂਆਂ ਦੇ ਆਪਸ 'ਚ ਉਲਝਣ ਕਾਰਨ ਸਥਿਤੀ ਤਣਾਅਪੂਰਨ ਬਣੀ

ਲੁਧਿਆਣਾ, 26 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਸੀ ਵਿਖੇ ਬੁੱਧਵਾਰ ਦੁਪਹਿਰ ਸਥਿਤੀ ਉਦੋਂ ਤਣਾਅਪੂਰਨ ਹੋ ਗਈ, ਜਦ ਵਾਰਡ-38 ਤੋਂ ਲੋਕ ਇਨਸਾਫ ਪਾਰਟੀ ਕੌਂਸਲਰ ਕੁਲਦੀਪ ਸਿੰਘ ਬਿੱਟਾ ਅਤੇ ਕਾਂਗਰਸ ਦੀ ਟਿਕਟ ਤੋਂ ਖੜੇ ਜਗਜੀਤ ਸਿੰਘ ਨੋਨੀ ਆਪਸ 'ਚ ਉਲਝ ਗਏ | ਸ. ...

ਪੂਰੀ ਖ਼ਬਰ »

ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ. ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂਾ ਬਖਸ਼ੇ ਸੇਵਾ ਸਕੰਲਪ ਤੇ ਪਹਿਰਾ ਦੇ ਕੇ ਮੁਨੱਖਤਾ ਦੀ ਸੇਵਾ ਕਰਨਾ ਸਭ ਤੋਂ ਉੱਤਮ ਸੇਵਾ ਹੈ | ...

ਪੂਰੀ ਖ਼ਬਰ »

ਬੈਂਸ ਨੇ ਨਿਰਮਲ ਨਗਰ ਦੀਆਂ ਗਲੀਆਂ ਬਣਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰ: 43 ਦੇ ਨਿਰਮਲ ਨਗਰ ਵਿਖੇ ਵਿਧਾਇਕ ਕੋਟੇ ਵਿਚੋਂ 74.35 ਲੱਖ ਰੁਪਏ ਦੀ ਲਾਗਤ ਨਾਲ ਸੀਮੈਂਟ ਵਾਲੀਆਂ ਗਲੀਆਂ ਬਣਾਉਣ ਦਾ ਕੰਮ ਸ਼ੁਰੂ ...

ਪੂਰੀ ਖ਼ਬਰ »

ਯੂਨਾਈਟਿਡ ਯੂਥ ਫੈੱਡਰੇਸ਼ਨ ਵਲੋਂ ਕਿਸਾਨ ਅੰਦੋਲਨ ਦੇ ਸੇਵਾਦਾਰ ਰਾਣਾ ਸਨਮਾਨਿਤ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਜਿਸ ਦਿਨ ਤੋਂ ਕੁੰਡਲੀ ਬਾਰਡਰ ਤੇ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਗੋਲਡਨ ਹੋਟਲ ਦੇ ਮਾਲਕ ਰਾਮ ਸਿੰਘ ਰਾਣਾ ਵਲੋਂ ਪੂਰਾ ਮਾਲ ਵਰਤਣ ਲਈ ਦਿੱਤੀ ਜਾ ਰਿਹਾ ਹੈ | ਉਨ੍ਹਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਥੋੜਾ ਸਮਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX