ਤਾਜਾ ਖ਼ਬਰਾਂ


ਪਟਿਆਲਾ ਵਿਚ ਪੁਲਿਸ ਰਾਹੀਂ ਮੁਨਿਆਦੀ ਕਰਵਾ ਕੇ ਦੁਕਾਨਾਂ ਬੰਦ ਕਰਵਾਉਣ ਦੀ ਕਵਾਇਦ ਆਰੰਭ
. . .  46 minutes ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਜਿਸ ਤਰ੍ਹਾਂ ਵਪਾਰੀਆਂ ਵਲੋਂ ਲਾਮਬੰਦ ਹੋ ਕੇ ਸਰਕਾਰ ਦੁਆਰਾ ਤਾਲਾਬੰਦੀ ਦੀਆਂ ਨਿਰਧਾਰਿਤ ਸ਼ਰਤਾਂ ਦੇ ਉਲਟ ...
ਈ. ਜੀ. ਐਸ. ਵਲੰਟੀਅਰ ਦੀ ਕੋਰੋਨਾ ਨਾਲ ਮੌਤ, ਸਰਕਾਰ ਦੇਵੇ ਨੌਕਰੀ ਤੇ ਮੁਆਵਜ਼ਾ
. . .  35 minutes ago
ਤਪਾ ਮੰਡੀ, 6 ਮਈ (ਵਿਜੇ ਸ਼ਰਮਾ, ਪ੍ਰਵੀਨ ਗਰਗ) - ਸੂਬੇ ਅੰਦਰ ਮਹਾਂਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ । ਜਿਸ ਤਹਿਤ ਸੂਬੇ ਅੰਦਰ ਹਰ ਰੋਜ਼ ਮੌਤਾਂ ਹੋ ਰਹੀਆ ਹਨ | ਇਸੇ ਦੇ ਚੱਲਦਿਆਂ ਸਰਕਾਰੀ ਪ੍ਰਾਇਮਰੀ ਸਕੂਲ ...
ਵਪਾਰੀ ਆਗੂ ਰਾਕੇਸ਼ ਗੁਪਤਾ ਦੇ ਖ਼ਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ
. . .  about 1 hour ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਵਪਾਰੀਆਂ ਦੀ ਅਗਵਾਈ ਕਰ ਰਹੇ ਰਾਕੇਸ਼ ਗੁਪਤਾ ਦੇ ਉੱਪਰ ਪੁਲਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰ ਲਿਆ ਗਿਆ...
ਸੂਬਾ ਸਰਕਾਰ ਦੀਆਂ ਪਾਬੰਦੀਆਂ ਦੇ ਉਲਟ ਪਟਿਆਲਾ ਵਿਚ ਦੁਕਾਨਦਾਰਾਂ ਨੇ ਵਪਾਰਕ ਸਥਾਨ ਖੋਲ੍ਹਣੇ ਸ਼ੁਰੂ ਕੀਤੇ
. . .  about 1 hour ago
ਪਟਿਆਲਾ , 6 ਮਈ (ਅਮਰਬੀਰ ਸਿੰਘ ਆਹਲੂਵਾਲੀਆ ) - ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਦੀਆਂ ਸ਼ਰਤਾਂ ਤੋਂ ਨਾਖ਼ੁਸ਼ ਵਪਾਰੀਆਂ ਵਲੋਂ ਅੱਜ ਆਪਣੇ ਵਪਾਰਕ ਸਥਾਨ ਖੋਲ੍ਹਣ...
ਕਣਕ ਦੀ ਲਿਫ਼ਟਿੰਗ ਨਾ ਹੋਣ ਦਾ ਮਾਮਲਾ - ਮਜ਼ਦੂਰਾਂ ਨੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਸਬੰਧਿਤ ਖ਼ਰੀਦ ਏਜੰਸੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 minute ago
ਤਪਾ ਮੰਡੀ, 6 ਮਈ (ਪ੍ਰਵੀਨ ਗਰਗ) - ਇਲਾਕੇ ਦੀ ਬਾਹਰਲੀ ਅਨਾਜ ਮੰਡੀ ਜੋ ਕਿ ਤਪਾ ਤਾਜੋ ਰੋਡ 'ਤੇ ਸਥਿਤ ਹੈ, ਵਿਖੇ ਲਿਫ਼ਟਿੰਗ ਨਾ ਹੋਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ...
ਕੋਰੋਨਾ ਦਾ ਕਹਿਰ - 24 ਘੰਟਿਆਂ ਵਿਚ 4,12,262 ਨਵੇਂ ਕੋਰੋਨਾ ਦੇ ਮਾਮਲੇ
. . .  about 2 hours ago
ਨਵੀਂ ਦਿੱਲੀ, 6 ਮਈ - ਭਾਰਤ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ...
ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਤੇਲ ਦੇ ਰੇਟ ਫਿਰ ਵਧਣੇ ਹੋਏ ਸ਼ੁਰੂ
. . .  about 2 hours ago
ਖੋਸਾ ਦਲ ਸਿੰਘ (ਫ਼ਿਰੋਜ਼ਪੁਰ) , 6 ਮਈ (ਮਨਪ੍ਰੀਤ ਸਿੰਘ ਸੰਧੂ) - ਦੇਸ਼ ਦੇ ਪੰਜ ਰਾਜਾਂ ਵਿਚ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ...
ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
. . .  about 4 hours ago
ਨਵੀਂ ਦਿੱਲੀ, 6 ਮਈ - ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦੀ ਮੰਗਲਵਾਰ ਰਾਤ ਨੂੰ ਤਬੀਅਤ...
ਆਸਾਰਾਮ ਬਾਪੂ ਦੀ ਵਿਗੜੀ ਹਾਲਤ
. . .  about 4 hours ago
ਜੋਧਪੁਰ, 6 ਮਈ - ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਆਸਾਰਾਮ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ...
ਕੋਰੋਨਾ ਨੇ ਲਈ ਨੌਜਵਾਨ ਦੀ ਜਾਨ
. . .  about 4 hours ago
ਲੌਂਗੋਵਾਲ, 6 ਮਈ (ਸ.ਸ.ਖੰਨਾ, ਵਿਨੋਦ) - ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਰੰਧਾਵਾ ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਪਟਿਆਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ...
ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਢੇਰ, ਇਕ ਨੇ ਕੀਤਾ ਆਤਮ ਸਮਰਪਣ
. . .  about 4 hours ago
ਸ਼ੋਪੀਆਂ, 6 ਮਈ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਮਾਰੇ ਗਏ ਹਨ। ਜਦਕਿ ਇਕ ਅੱਤਵਾਦੀ ਨੇ ਆਤਮ ਸਮਰਪਣ ਕੀਤਾ ਹੈ। ਇਹ ਮੁੱਠਭੇੜ ਵਿਚ ਦੱਖਣੀ ਕਸ਼ਮੀਰ ਸਥਿਤ ਸ਼ੋਪੀਆਂ ਜ਼ਿਲ੍ਹੇ ਦੇ ਕਾਨੀਗਾਮ ਇਲਾਕੇ...
ਅੱਜ ਦਾ ਵਿਚਾਰ
. . .  about 5 hours ago
ਸੰਯੁਕਤ ਕਿਸਾਨ ਮੋਰਚੇ ਵਲੋਂ ਫੈਸਲਾ : 8 ਮਈ ਨੂੰ ਸੂਬੇ ਭਰ 'ਚ ਕੋਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਦਾ ਖੁੱਲ੍ਹ ਕੇ ਕਰਨਗੇ ਵਿਰੋਧ
. . .  1 day ago
ਅੰਮ੍ਰਿਤਸਰ ,5 ਮਈ ( ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸਿੰਘੂ-ਬਾਰਡਰ 'ਤੇ ਹੋਈ। ਇਸ ਮੀਟਿੰਗ ...
ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ
. . .  1 day ago
ਨਵੀਂ ਦਿੱਲੀ, 5 ਮਈ - ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਣ 'ਤੇ ਖ਼ਾਲਸਾ ਏਡ ਨੇ ਬ੍ਰਿਟਿਸ਼ ਏਅਰਵੇਜ਼ ਦਾ ਧੰਨਵਾਦ ਕੀਤਾ ਹੈ , ਕਿਉਂਕਿ ਉਨ੍ਹਾਂ ਨੇ ਕੋਈ ਕਿਰਾਇਆ ਨਹੀਂ ...
ਆਕਸੀਜਨ ਪਲਾਂਟ ਲਗਵਾਉਣ ’ਚ ਸਰਬਤ ਦਾ ਭਲਾ ਟਰਸਟ ਨੇ ਵਧਾਇਆ ਹੱਥ
. . .  1 day ago
ਪਟਿਆਲਾ , 5 ਮਈ {ਅਮਨਦੀਪ ਸਿੰਘ}- ਔਖ ਦੀ ਘੜੀ ’ਚ ਇਕ ਵਾਰ ਫਿਰ ਸਰਬਤਾ ਦਾ ਭਲਾ ਟਰਸਟ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਟਰਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਊਣ ’ਚ ਆਪਣੇ ...
ਆਸਾਮ ਦੇ ਸੋਨੀਤਪੁਰ ਵਿਚ ਭੂਚਾਲ ਦੇ ਝਟਕੇ, ਤੀਬਰਤਾ 3.5
. . .  1 day ago
ਕੋਰੋਨਾ ਦੇ ਕਾਰਨ 3 ਲੋਕ ਸਭਾ ਅਤੇ 8 ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਮੁਲਤਵੀ
. . .  1 day ago
ਨਵੀਂ ਦਿੱਲੀ, 5 ਮਈ - ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਾਦਰਾ ਅਤੇ ਨਗਰ ਹਵੇਲੀ, ਖੰਡਵਾ (ਮੱਧ ਪ੍ਰਦੇਸ਼) ਅਤੇ ਮੰਡੀ (ਹਿਮਾਚਲ ਪ੍ਰਦੇਸ਼) ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੀਆਂ 8 ਵਿਧਾਨ ਸਭਾ ...
ਸਿਹਤ ਮੰਤਰੀ ਸਤੇਂਦਰ ਜੈਨ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਰੋਨਾ ਕੇਅਰ ਸੈਂਟਰ ਦਾ ਦੌਰਾ
. . .  1 day ago
ਨਵੀਂ ਦਿੱਲੀ, 5 ਮਈ - ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਦੌਰਾ ...
ਫਿਲਮ 'ਲੂਡੋ' ਅਤੇ 'ਜੱਗਾ ਜਾਸੂਸ' ਦੇ ਸੰਪਾਦਕ ਅਜੇ ਸ਼ਰਮਾ ਦੀ ਕੋਰੋਨਾ ਨਾਲ ਮੌਤ
. . .  1 day ago
ਨਵੀਂ ਦਿੱਲੀ, 5 ਮਈ - ਬਾਲੀਵੁੱਡ ਫਿਲਮਾਂ 'ਲੂਡੋ' ਅਤੇ 'ਜੱਗਾ ਜਾਸੂਸ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਸੰਪਾਦਕ ਅਜੇ ਸ਼ਰਮਾ ਦੀ ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ...
ਹਰਸਿਮਰਤ ਕੌਰ ਬਾਦਲ ਨੇ ਐਚ. ਐਮ. ਈ. ਐਲ. ਰਿਫਾਇਨਰੀ ਨਾਲ ਆਕਸੀਜਨ ਲਈ ਕੀਤਾ ਤਾਲਮੇਲ
. . .  1 day ago
ਬਠਿੰਡਾ , 5 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚ. ਐਮ. ਈ. ਐਲ. ਰਿਫਾਇਨਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 932 ਨਵੇਂ ਮਾਮਲੇ ਆਏ ਸਾਹਮਣੇ, 18 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 5 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 35108 ਹੋ ...
ਕੋਰੋਨਾ ਨਾਲ ਗਈ 5 ਹੋਰ ਲੋਕਾਂ ਦੀ ਜਾਨ, ਆਏ 112 ਨਵੇਂ ਮਾਮਲੇ
. . .  1 day ago
ਮੋਗਾ , 5 ਮਈ (ਗੁਰਤੇਜ ਸਿੰਘ ਬੱਬੀ)- ਅੱਜ ਕੋਰੋਨਾ ਨਾਲ ਜ਼ਿਲ੍ਹੇ ’ਚੋਂ 5 ਹੋਰ ਲੋਕਾਂ ਦੀ ਜਾਨ ਚਲੀ ਗਈ । ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 112 ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਦੀ ਕੁੱਲ ਗਿਣਤੀ 5945 ਹੋਣ ਦੇ ਨਾਲ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 9 ਹੋਰ ਮਰੀਜ਼ਾਂ ਦੀ ਮੌਤ, 268 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 60 ਸਾਲਾ ...
ਆਈ.ਐਨ.ਐਸ. ਤਲਵਾੜ ਬਹਿਰੀਨ ਤੋਂ 54 ਟਨ ਆਕਸੀਜਨ ਦੀ ਪਹਿਲੀ ਖੇਪ ਲੈ ਭਾਰਤ ਪੁੱਜਾ
. . .  1 day ago
ਨਵੀਂ ਦਿੱਲੀ, 5 ਮਈ - ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧੇ ਕਾਰਨ ਜੀਵਨ ਬਚਾਉਣ ਵਾਲੀ ਗੈਸ ਦੀ ਵੱਡੀ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਆਪ੍ਰੇਸ਼ਨ ਸਮੁੰਦਰ ਸੇਤੂ -2 ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ, ਭਾਰਤੀ ...
ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ਡਿਊਟੀ ਲਈ ਅਸਰਦਾਰ
. . .  1 day ago
ਚੰਡੀਗੜ੍ਹ , 5 ਮਈ - ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 16 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਸੰਪਾਦਕੀ

ਚੋਣਾਂ ਦਾ ਐਲਾਨ

ਚੋਣ ਕਮਿਸ਼ਨ ਵਲੋਂ ਚਾਰ ਰਾਜਾਂ ਅਤੇ ਇਕ ਕੇਂਦਰੀ ਪ੍ਰਸ਼ਾਸਿਤ ਪ੍ਰਦੇਸ਼ ਵਿਚ ਚੋਣਾਂ ਦੇ ਐਲਾਨ ਨੇ ਸਿਆਸੀ ਫਿਜ਼ਾ ਵਿਚ ਵੱਡੀ ਸਰਗਰਮੀ ਲਿਆਂਦੀ ਹੈ। ਉਂਜ ਤਾਂ ਵਿਧਾਨ ਸਭਾਵਾਂ ਦੀ ਮਿਤੀ ਪੁੱਗਣ ਤੋਂ ਪਹਿਲਾਂ ਇਨ੍ਹਾਂ ਚੋਣਾਂ ਦਾ ਐਲਾਨ ਹੋਣਾ ਇਕ ਆਮ ਗੱਲ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਵੇਖਿਆ ਜਾ ਸਕਦਾ ਹੈ, ਉਸ ਵਿਚ ਕੁਝ ਕਾਰਨਾਂ ਕਰਕੇ ਇਨ੍ਹਾਂ ਰਾਜਾਂ ਦੀਆਂ ਚੋਣਾਂ ਦਾ ਮਹੱਤਵ ਜ਼ਰੂਰ ਵਧ ਗਿਆ ਹੈ। ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਸਰਕਾਰ ਦਾ ਦੂਜਾ ਕਾਰਜਕਾਲ ਚੱਲ ਰਿਹਾ ਹੈ। ਚੋਣਾਂ ਭਾਵੇਂ ਸਥਾਨਕ ਪੱਧਰ 'ਤੇ ਸੱਤਾਧਾਰੀ ਰਹੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਅਤੇ ਹੋਰ ਸਥਾਨਕ ਮੁੱਦਿਆਂ 'ਤੇ ਹੋਣਗੀਆਂ ਪਰ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਵੀ ਇਨ੍ਹਾਂ ਨੂੰ ਪ੍ਰਭਾਵਿਤ ਕਰੇਗੀ। ਚਾਹੇ ਹਰ ਰਾਜ ਦੀ ਸਥਿਤੀ ਵੱਖੋ-ਵੱਖਰੀ ਹੈ ਪਰ ਇਨ੍ਹਾਂ ਨੂੰ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ 'ਤੇ ਵੀ ਇਕ ਤਰ੍ਹਾਂ ਨਾਲ ਫਤਵਾ ਮੰਨਿਆ ਜਾਵੇਗਾ। ਕਿਉਂਕਿ ਇਨ੍ਹਾਂ ਵਿਚ ਭਾਜਪਾ ਦੀ ਟੇਕ ਵਧੇਰੇ ਕਰਕੇ ਸ੍ਰੀ ਮੋਦੀ ਉੱਪਰ ਹੀ ਰਹੇਗੀ ਤੇ ਉਹ ਹੀ ਕੇਂਦਰ ਬਿੰਦੂ ਬਣ ਕੇ ਉੱਭਰਨਗੇ।
ਚਾਹੇ ਇਨ੍ਹਾਂ 'ਚੋਂ ਕੁਝ ਰਾਜਾਂ ਵਿਚ ਸਰਕਾਰਾਂ ਵੱਖੋ-ਵੱਖਰੀ ਪਾਰਟੀ ਦੀਆਂ ਹਨ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਦੀ ਹਕੂਮਤ ਹੈ। ਕੇਰਲ ਵਿਚ ਸਰਕਾਰ ਦੀ ਅਗਵਾਈ ਮਾਰਕਸੀ ਪਾਰਟੀ ਕਰ ਰਹੀ ਹੈ। ਆਸਾਮ ਵਿਚ ਭਾਜਪਾ ਦਾ ਪ੍ਰਸ਼ਾਸਨ ਹੈ। ਤਾਮਿਲਨਾਡੂ ਵਿਚ ਏ.ਆਈ.ਏ.ਡੀ.ਐਮ.ਕੇ. ਦੀ ਹਕੂਮਤ ਹੈ ਅਤੇ ਪੁਡੂਚੇਰੀ ਵਿਚ ਕਾਂਗਰਸੀ ਮੁੱਖ ਮੰਤਰੀ ਨੂੰ ਪਾਰਟੀ ਅੰਦਰੋਂ ਬਗਾਵਤ ਹੋਣ ਕਾਰਨ ਘੱਟ ਗਿਣਤੀ ਵਿਚ ਰਹਿ ਜਾਣ ਕਰਕੇ ਅਸਤੀਫ਼ਾ ਦੇਣਾ ਪਿਆ ਹੈ। ਇਨ੍ਹਾਂ ਵਿਚ ਸਭ ਤੋਂ ਵਧੇਰੇ ਸੀਟਾਂ ਪੱਛਮੀ ਬੰਗਾਲ ਦੀਆਂ ਹਨ, ਜਿਸ ਦੀ ਵਿਧਾਨ ਸਭਾ ਦੇ 294 ਵਿਧਾਇਕ ਹਨ। ਤਾਮਿਲਨਾਡੂ ਦੀ ਵਿਧਾਨ ਸਭਾ ਵਿਚ 234 ਵਿਧਾਇਕ ਹਨ, ਕੇਰਲ ਦੀ ਅਸੈਂਬਲੀ ਦੀਆਂ ਸੀਟਾਂ 140 ਹਨ, ਆਸਾਮ ਦੀਆਂ 126 ਅਤੇ ਪੁਡੂਚੇਰੀ ਦੀਆਂ 30 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਪੱਛਮੀ ਬੰਗਾਲ ਵਿਚ ਪਿਛਲੇ ਲੰਮੇ ਸਮੇਂ ਤੋਂ ਬੜਾ ਸਖ਼ਤ ਸਿਆਸੀ ਮਾਹੌਲ ਬਣਿਆ ਰਿਹਾ ਹੈ। ਪਿਛਲੇ 10 ਸਾਲਾਂ ਤੋਂ ਮਮਤਾ ਬੈਨਰਜੀ ਇਥੇ ਹਕੂਮਤ ਚਲਾ ਰਹੀ ਹੈ। ਚਾਹੇ ਭਾਜਪਾ ਦਾ ਵੋਟ ਬੈਂਕ 10 ਸਾਲ ਪਹਿਲਾਂ ਇਥੇ ਨਾਮਾਤਰ ਹੀ ਸੀ ਪਰ ਹੁਣ ਉਸ ਨੇ ਇਕ ਲੰਮਾ ਸਫ਼ਰ ਤੈਅ ਕਰਕੇ ਇਸ ਰਾਜ ਵਿਚ ਆਪਣੀ ਪੈਂਠ ਬਣਾ ਲਈ ਹੈ। ਇਸ ਵਾਰ ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚ ਬਣਿਆ ਦਿਖਾਈ ਦਿੰਦਾ ਹੈ ਜਦੋਂ ਕਿ ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਆਪਣੀ ਹੋਂਦ ਬਚਾਉਣ ਦੀ ਲੜਾਈ ਲੜਦੀਆਂ ਨਜ਼ਰ ਆ ਰਹੀਆਂ ਹਨ। ਸਾਲ 2014 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੂੰ ਇਥੋਂ ਸਿਰਫ 2 ਸੀਟਾਂ ਹੀ ਮਿਲੀਆਂ ਸਨ। ਪਰ 2018 ਵਿਚ ਭਾਜਪਾ ਨੂੰ ਇਥੋਂ ਲੋਕ ਸਭਾ ਦੀਆਂ 18 ਸੀਟਾਂ ਮਿਲ ਗਈਆਂ ਸਨ। ਉਸ ਦਾ ਵੋਟ ਫ਼ੀਸਦੀ ਵੀ 10 ਫ਼ੀਸਦੀ ਤੋਂ ਵਧ ਕੇ 40 ਫ਼ੀਸਦੀ ਹੋ ਗਿਆ ਸੀ ਜਦ ਕਿ ਇਸੇ ਸਮੇਂ ਖੱਬੇ ਪੱਖੀਆਂ ਅਤੇ ਕਾਂਗਰਸ ਦੀ ਵੋਟ ਫ਼ੀਸਦੀ ਕਾਫੀ ਘਟ ਗਈ ਸੀ। 10 ਸਾਲ ਪਹਿਲਾਂ ਮਮਤਾ ਨੇ ਖੱਬੇ ਪੱਖੀਆਂ ਤੋਂ ਪਰਿਵਤਨ ਦੇ ਨਾਂਅ 'ਤੇ ਤਾਕਤ ਖੋਹ ਲਈ ਸੀ। ਹੁਣ ਭਾਜਪਾ ਵੀ ਪਰਿਵਰਤਨ ਦੇ ਨਾਂਅ 'ਤੇ ਉਸ ਵਿਰੁੱਧ ਚੋਣ ਲੜ ਰਹੀ ਹੈ। ਉਸ ਨੇ ਇਕ ਵਾਰ ਤਾਂ ਇਨ੍ਹਾਂ ਚੋਣਾਂ ਲਈ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਹੈ ਅਤੇ ਮਮਤਾ ਲਈ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਆਸਾਮ ਵਿਚ ਪਿਛਲੇ ਪੰਜ ਸਾਲ ਤੋਂ ਭਾਜਪਾ ਹਕੂਮਤ ਚਲਾ ਰਹੀ ਹੈ। ਇਸ ਤੋਂ ਪਹਿਲਾਂ ਤਿੰਨ ਕਾਰਜਕਾਲਾਂ ਤੱਕ ਇਥੇ ਕਾਂਗਰਸ ਦਾ ਰਾਜ ਰਿਹਾ ਸੀ। ਚਾਹੇ ਇਸ ਵਾਰ ਵੀ ਮੁਕਾਬਲਾ ਦੋਵਾਂ ਪਾਰਟੀਆਂ ਵਿਚ ਹੀ ਦਿਖਾਈ ਦਿੰਦਾ ਹੈ ਪਰ ਪਿਛਲੇ ਸਮੇਂ ਵਿਚ ਭਾਜਪਾ ਦੀ ਮੋਦੀ ਸਰਕਾਰ ਨੇ ਇਸ ਸੂਬੇ ਵਿਚ ਵਿਕਾਸ ਦੇ ਕੰਮਾਂ ਦੀ ਝੜੀ ਲਗਾ ਦਿੱਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਸਾਮ ਫੇਰੀਆਂ ਦੀ ਕਾਫ਼ੀ ਚਰਚਾ ਹੁੰਦੀ ਰਹੀ ਹੈ।
ਤਾਮਿਲਨਾਡੂ ਵਿਚ ਏ.ਆਈ.ਏ. ਡੀ.ਐਮ.ਕੇ. ਦੀ ਅਗਵਾਈ ਵਿਚ ਪਲਿਨੀਸਵਾਮੀ ਮੁੱਖ ਮੰਤਰੀ ਹਨ। ਉਨ੍ਹਾਂ ਦਾ ਕੇਂਦਰ ਵਿਚ ਭਾਜਪਾ ਨਾਲ ਸਾਥ ਰਿਹਾ ਹੈ। ਇਸ ਵਾਰ ਡੀ.ਐਮ.ਕੇ. ਦੇ ਆਗੂ ਐਮ.ਕੇ. ਸਟਾਲਿਨ ਦਾ ਸੂਬੇ ਦੀ ਸਿਆਸਤ ਵਿਚ ਵੱਡਾ ਉਭਾਰ ਵੇਖਿਆ ਜਾ ਰਿਹਾ ਹੈ। ਜੈਲਲਿਤਾ ਦੀ ਸਹਿਯੋਗੀ ਰਹੀ ਸ਼ਸ਼ੀਕਲਾ ਵੀ ਹੁਣ ਜੇਲ੍ਹ ਤੋਂ ਬਾਹਰ ਆ ਗਈ ਹੈ। ਉਸ ਦਾ ਵੱਡਾ ਅਸਰ ਵੀ ਏ.ਆਈ.ਏ.ਡੀ.ਐਮ.ਕੇ. ਦੀ ਸਿਆਸਤ 'ਤੇ ਵੇਖਿਆ ਜਾਏਗਾ, ਉਸ ਵਲੋਂ ਇਸ ਪਾਰਟੀ ਦੀਆਂ ਚੋਣਾਂ ਦੀਆਂ ਗਿਣਤੀਆਂ-ਮਿਣਤੀਆਂ ਵਿਚ ਵੱਡਾ ਅਸਰ ਪਾਉਣ ਦੀ ਸੰਭਾਵਨਾ ਹੈ, ਭਾਵੇਂ ਕਿ ਏ.ਆਈ.ਏ.ਡੀ.ਐਮ.ਕੇ. ਮੌਜੂਦਾ ਲੀਡਰਸ਼ਿਪ ਨਾਲ ਉਨ੍ਹਾਂ ਦੇ ਤਿੱਖੇ ਮਤਭੇਦ ਵੀ ਹਨ। ਪੁਡੂਚੇਰੀ ਵਿਚ ਕਾਂਗਰਸ ਦੀ ਸਰਕਾਰ ਦੇ ਵਿਧਾਇਕਾਂ ਦੀ ਆਪਸੀ ਫੁੱਟ ਕਾਰਨ ਘੱਟ ਗਿਣਤੀ ਵਿਚ ਰਹਿ ਜਾਣ ਕਰਕੇ ਲੱਗੇ ਰਾਸ਼ਟਰਪਤੀ ਰਾਜ ਵਿਚ ਇਸ ਪਾਰਟੀ ਲਈ ਮੁੜ ਕੇ ਪੈਰਾਂ ਸਿਰ ਹੋ ਸਕਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਆਉਂਦੀ 2 ਮਈ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਨਿਕਲਣ ਤੋਂ ਬਾਅਦ ਜਿਥੇ ਸਿਆਸਤ ਵਿਚ ਨਵੇਂ ਸਮੀਕਰਨਾਂ ਦੇ ਉਭਰਨ ਦੀ ਸੰਭਾਵਨਾ ਹੈ, ਉਥੇ ਕੇਂਦਰ ਸਰਕਾਰ 'ਤੇ ਵੀ ਇਨ੍ਹਾਂ ਨਤੀਜਿਆਂ ਦਾ ਅਸਰ ਪ੍ਰਤੱਖ ਪਿਆ ਦਿਖਾਈ ਦੇਵੇਗਾ, ਜੋ ਨਵੀਂ ਸਿਆਸੀ ਸਫ਼ਬੰਦੀ ਨੂੰ ਵੀ ਜਨਮ ਦੇਣ ਦੇ ਸਮਰੱਥ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

ਗੁਰੂ ਰਵਿਦਾਸ ਦੀ ਬਾਣੀ ਵਿਚ ਬਰਾਬਰੀ ਵਾਲੇ ਸਮਾਜ ਦਾ ਸੰਕਲਪ

ਆਗਮਨ ਦਿਵਸ 'ਤੇ ਵਿਸ਼ੇਸ਼ ਸ੍ਰੀ ਗੁਰੂ ਰਵਿਦਾਸ ਜੀ ਦਾ ਆਗਮਨ 14ਵੀਂ ਸਦੀ ਦੇ ਉਨ੍ਹਾਂ ਹਨੇਰਗਰਦੀ ਵਾਲੇ ਸਮਿਆਂ ਵਿਚ ਹੋਇਆ, ਜਦੋਂ ਸ਼ੂਦਰਾਂ ਅਤੇ ਅਛੂਤਾਂ ਦਾ ਜੀਣਾ ਡਰ, ਦੁੱਖਾਂ, ਚਿੰਤਾਵਾਂ ਤੇ ਕਸ਼ਟਾਂ ਭਰਿਆ ਸੀ। ਉਨ੍ਹਾਂ ਨੂੰ ਹਰ ਥਾਂ ਧਿਰਕਾਰਿਆ ਅਤੇ ਫਿਟਕਾਰਿਆ ...

ਪੂਰੀ ਖ਼ਬਰ »

ਮਹਾਨ ਸੁਤੰਤਰਤਾ ਸੰਗਰਾਮੀ-ਚੰਦਰ ਸ਼ੇਖਰ ਆਜ਼ਾਦ

ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਅੰਗਰੇਜ਼ਾਂ ਖਿਲਾਫ਼ ਭਾਰਤੀ ਸੁਤੰਤਰਤਾ ਸੰਗਰਾਮ ਵਿਚ ਅਨੇਕਾਂ ਕ੍ਰਾਂਤੀਕਾਰੀ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਇਕ ਮਹਾਨ ਸੁਤੰਤਰਤਾ ਸੰਗਰਾਮੀ ਚੰਦਰ ਸ਼ੇਖਰ ਆਜ਼ਾਦ ਹਨ। ਚੰਦਰ ਸ਼ੇਖਰ ਅਜ਼ਾਦ ਦਾ ਜਨਮ 23 ਜੁਲਾਈ, 1906 ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX