ਤਾਜਾ ਖ਼ਬਰਾਂ


ਭਾਕਿਯੂ ( ਏਕਤਾ ) ਊਗਰਾਹਾਂ ਨੇ ਵਪਾਰੀਆਂ ਦੇ ਹੱਕ ਵਿਚ ਕੀਤਾ ਪ੍ਰਦਰਸ਼ਨ
. . .  27 minutes ago
ਨਾਭਾ, 8 ਮਈ (ਕਰਮਜੀਤ ਸਿੰਘ) - ਪੰਜਾਬ ਅੰਦਰ ਦਿਨੋਂ - ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੇ ਹੀ ਹੁਕਮ...
ਚੌਕ ਭਕਨਾ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਮੋਦੀ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੁਕਿਆ
. . .  38 minutes ago
ਖਾਸਾ,8 ਮਈ (ਗੁਰਨੇਕ ਸਿੰਘ ਪੰਨੂ) - ਕਰੋਨਾਂ ਮਹਾਂਮਾਰੀ ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕੀਤੀ ਗਈ ਸੀ । ਜਿਸ ਦੇ ਵਿਰੋਧ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ...
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਵੇਂ ਹੁਕਮ ਜਾਰੀ
. . .  48 minutes ago
ਫ਼ਾਜ਼ਿਲਕਾ,8 ਮਈ (ਪ੍ਰਦੀਪ ਕੁਮਾਰ) - ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 10 ਮਈ ਤੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਖੋਲ੍ਹਣ...
ਕਿਸਾਨ ਜਥੇਬੰਦੀਆਂ ਵਲੋਂ ਹੁਸ਼ਿਆਰਪੁਰ 'ਚ ਤਾਲਾਬੰਦੀ ਵਿਰੁੱਧ ਰੋਸ ਮਾਰਚ
. . .  about 1 hour ago
ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਤਾਲਾਬੰਦੀ ਦੇ ਵਿਰੋਧ 'ਚ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ...
ਮਹਿਲ ਕਲਾਂ (ਬਰਨਾਲਾ) ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਨੂੰ ਦਿਖਾਈ ਪਿੱਠ
. . .  about 1 hour ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦਾ ਸੱਦਾ....
ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਜੰਡਿਆਲਾ ਗੁਰੂ ਵਿਚ ਰੋਸ ਮਾਰਚ ਤੇ ਪੁਤਲਾ ਸਾੜਿਆ
. . .  about 1 hour ago
ਜੰਡਿਆਲਾ ਗੁਰੂ 8 ਮਈ( ਪਰਮਿੰਦਰ ਸਿੰਘ ਜੋਸਨ ) ਸੰਯੁਕਤ ਕਿਸਾਨ ਮੋਰਚੇ ਨੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦੇ ....
ਰਾਏਕੋਟ 'ਚ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲਿਆ ਵਪਾਰੀਆਂ ਦਾ ਸਾਥ, ਦੁਕਾਨਾਂ ਰਹੀਆਂ ਬੰਦ
. . .  about 1 hour ago
ਰਾਏਕੋਟ , 8 ਮਈ (ਸੁਸ਼ੀਲ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਲਾਕਡਾਊਨ ਦੌਰਾਨ ਦੁਕਾਨਾਂ ਖੁਲ੍ਹਵਾਉਣ ਲਈ ਬੀ.ਕੇ.ਯੂ. ਡਕੌਂਦਾ ਵਲੋਂ...
ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਕਰਨ ਦੇ ਦਿੱਤੇ ਆਦੇਸ਼
. . .  about 2 hours ago
ਬੱਧਨੀ ਕਲਾਂ, 08 ਮਈ - (ਸੰਜੀਵ ਕੋਛੜ) ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ...
ਨਵਜੋਤ ਸਿੱਧੂ ਨੇ ਮੁੜ ਘੇਰਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ
. . .  about 1 hour ago
ਅਬੋਹਰ,8 ਮਈ (ਕੁਲਦੀਪ ਸਿੰਘ ਸੰਧੂ) - ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਬੇਅਦਬੀ ਦੇ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਕੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਖ਼ਾਨਾ - ਜੰਗੀ ...
ਕਿਸਾਨ ਸੰਗਠਨਾਂ ਨੇ ਤਾਲਾਬੰਦੀ ਭੰਗ ਕਰਨ ਲਈ ਬਾਜ਼ਾਰਾਂ 'ਚ ਕੀਤਾ ਮੋਦੀ ਤੇ ਕੈਪਟਨ ਸਰਕਾਰਾਂ ਵਿਰੁੱਧ ਰੋਸ ਮਾਰਚ
. . .  about 2 hours ago
ਅਜਨਾਲਾ, 8 ਮਈ (ਐਸ. ਪ੍ਰਸ਼ੋਤਮ) - ਅਜਨਾਲਾ ਦੇ ਬਾਜ਼ਾਰਾਂ 'ਚ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਕਿਸਾਨ ਸੰਗਠਨਾਂ ਜਿੰਨਾਂ 'ਚ ਕਿਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ...
ਸੰਯੁਕਤ ਮੋਰਚੇ ਦੇ ਸੱਦੇ 'ਤੇ ਦੋਰਾਹਾ 'ਚ ਬਾਜ਼ਾਰ ਖੁਲ੍ਹਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੀਤਾ ਰੋਸ ਮਾਰਚ
. . .  about 2 hours ago
ਦੋਰਾਹਾ, 8 ਮਈ (ਜਸਵੀਰ ਝੱਜ)- ਸੰਯੁਕਤ ਕਿਸਾਨ ਮੋਰਚੇ ਵਲ਼ੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਦੋਰਾਹਾ....
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੁਕਾਨਾਂ ਖੁਲ੍ਹਵਾਈਆਂ
. . .  about 2 hours ago
ਲੋਪੋਕੇ, 8 ਮਈ (ਗੁਰਵਿੰਦਰ ਸਿੰਘ ਕਲਸੀ) - ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ ਵਲੋ...
ਸ਼ਰਾਬ ਦੇ ਠੇਕੇ ਖੋਲ੍ਹਣ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਾਬ ਦੇ ਠੇਕੇ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
. . .  about 2 hours ago
ਨੂਰਪੁਰ ਬੇਦੀ, 8 ਮਈ (ਹਰਦੀਪ ਸਿੰਘ ਢੀਂਡਸਾ) - ਪੰਜਾਬ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਦੁਕਾਨਾਂ ਬੰਦ ਰੱਖਣ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦੇ ਰੋਸ ਵਜੋਂ ਅੱਜ ਕਿਸਾਨ...
ਨਿਹਾਲ ਸਿੰਘ ਵਾਲਾ ਵਿਖੇ ਜਨਤਕ ਜਥੇਬੰਦੀਆਂ ਵਲੋਂ ਤਾਲਾਬੰਦੀ ਖ਼ਿਲਾਫ਼ ਲਗਾਇਆ ਰੋਸ ਧਰਨਾ
. . .  about 2 hours ago
ਨਿਹਾਲ ਸਿੰਘ ਵਾਲਾ, (ਮੋਗਾ), 8 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ) - ਦੁਕਾਨਦਾਰਾਂ, ਕਾਰੋਬਾਰੀਆਂ ਦੀਆਂ ਬੰਦ ਪਈਆਂ ਦੁਕਾਨਾਂ ਖੁਲ੍ਹਵਾਉਣ ਅਤੇ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ 'ਤੇ...
ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਕਸਬਾ ਚੋਗਾਵਾਂ ਦੇ ਦੁਕਾਨਦਾਰਾਂ ਦੇ ਹੱਕ ਵਿਚ ਕੀਤੀ ਰੋਸ ਰੈਲੀ
. . .  about 2 hours ago
ਚੋਗਾਵਾਂ, 8 ਮਈ (ਗੁਰਬਿੰਦਰ ਸਿੰਘ ਬਾਗੀ) - ਦੁਕਾਨਦਾਰਾਂ ਦੇ ਹੱਕ ਵਿਚ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨ...
ਅੰਮ੍ਰਿਤਸਰ ਵਿਚ ਕੋਰੋਨਾ ਦੇ ਚਲਦੇ ਜਾਰੀ ਹੋਈਆਂ ਹਦਾਇਤਾਂ
. . .  about 2 hours ago
ਅੰਮ੍ਰਿਤਸਰ , 8 ਮਈ - ਅੰਮ੍ਰਿਤਸਰ ਵਿਚ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ...
ਸੁਨਾਮ 'ਚ ਕਿਸਾਨਾਂ ਵਲੋਂ ਤਾਲਾਬੰਦੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪੰਜਾਬ ਦੀਆਂ 32 ਕਿਸਾਨ ...
ਸਲਮਾਨ ਖਾਨ ਐਫ. ਡਬਲਯੂ .ਆਈ .ਸੀ .ਈ. ਦੇ 25000 ਵਰਕਰਾਂ ਨੂੰ ਸਹਾਇਤਾ ਦੇਣਗੇ
. . .  about 3 hours ago
ਮੁੰਬਈ , 8 ਮਈ - (ਇੰਦਰਮੋਹਨ ਪੰਨੂੰ) - ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਦੇ ਨਾਲ ਜੁੜੇ ਫ਼ਿਲਮ ਅਤੇ ...
ਸੰਦੌੜ ਵਿਖੇ ਕਿਸਾਨਾਂ ਨੇ ਦੁਕਾਨਦਾਰਾਂ ਦੇ ਹੱਕ ਵਿਚ ਦਿੱਤਾ ਧਰਨਾ
. . .  about 3 hours ago
ਸੰਦੌੜ , 8 ਮਈ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਸ਼ਨੀਵਾਰ ਐਤਵਾਰ ਕੀਤੀ ਤਾਲਾਬੰਦੀ ਅਤੇ 15 ...
ਸੰਯੁਕਤ ਮੋਰਚੇ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ
. . .  about 3 hours ago
ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ) - ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦਾ ...
ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਵਲੋਂ ਆਤਮ ਹੱਤਿਆ
. . .  about 3 hours ago
ਲੌਂਗੋਵਾਲ, 8 ਮਈ (ਵਿਨੋਦ, ਖੰਨਾ) - ਨੇੜਲੇ ਪਿੰਡ ਮੰਡੇਰ ਖ਼ੁਰਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਪਿੰਡ ਦੇ ਨੇੜਿਉਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ...
ਅੰਮ੍ਰਿਤਸਰ 'ਚ ਕਿਸਾਨ ਤਾਂ ਨਿੱਤਰੇ, ਪਰ ਨਹੀ ਨਿੱਤਰੇ ਵਪਾਰੀ
. . .  about 3 hours ago
ਅੰਮ੍ਰਿਤਸਰ, 8 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ 'ਚ ...
ਤਾਲਾਬੰਦੀ ਦੌਰਾਨ ਕਿਸਾਨਾਂ ਨੇ ਖੁਲ੍ਹਵਾਇਆਂ ਦੁਕਾਨਾਂ
. . .  about 3 hours ago
ਮਮਦੋਟ, 8 ਮਈ (ਸੁਖਦੇਵ ਸਿੰਘ ਸੰਗਮ) - ਕੋਵਿਡ-19 ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਕਸਬਾ ਮਮਦੋਟ ਦੀਆਂ...
ਮਹਿਲ ਕਲਾਂ 'ਚ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਝੰਡਾ ਮਾਰਚ
. . .  about 4 hours ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਹਫ਼ਤਾਵਾਰੀ ...
ਬਾਜ਼ਾਰ ਖੁਲ੍ਹਵਾਉਣ ਲਈ ਸੰਗਰੂਰ ਦੀ ਮੰਡੀ 'ਚ ਇਕੱਠੇ ਹੋਏ ਸੈਂਕੜੇ ਕਿਸਾਨ
. . .  about 4 hours ago
ਸੰਗਰੂਰ, 8 ਮਈ ( ਦਮਨਜੀਤ ਸਿੰਘ ) - ਕਿਸਾਨਾਂ ਵਲੋਂ ਪੰਜਾਬ ਅੰਦਰ ਤਾਲਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਤਹਿਤ ਸੰਗਰੂਰ ਦੀ ਅਨਾਜ ਮੰਡੀ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 17 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। ਮਹਾਤਮਾ ਗਾਂਧੀ

ਫ਼ਤਹਿਗੜ੍ਹ ਸਾਹਿਬ

ਜ਼ਿਲ੍ਹੇ 'ਚ ਸ਼ਰਧਾ ਤੇ ਉਤਸ਼ਾਹ ਮਨਾਇਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ

ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਬਲਜਿੰਦਰ ਸਿੰਘ, ਰਾਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਗੁਰਦੁਆਰਿਆਂ, ਧਰਮਸ਼ਾਲਾਵਾਂ ਅਤੇ ਸੰਸਥਾਵਾਂ ਵਲੋਂ ਧਾਰਮਿਕ ਸਮਾਗਮ ਕਰਵਾ ਕੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਗੁਰੂ ਰਵਿਦਾਸ ਜੀ ਮਹਾਨ ਕਵੀ, ਚਿੰਤਕ ਅਤੇ ਸਮਾਜ ਸੁਧਾਰਕ ਸਨ, ਜਿੰਨਾਂ ਨੇ ਬਰਾਬਰੀ ਦਾ ਸੰਦੇਸ਼ ਦਿੰਦੇ ਹੋਏ ਆਪਸੀ ਭੇਦਭਾਵ ਨੂੰ ਖ਼ਤਮ ਕਰਨ 'ਤੇ ਜ਼ੋਰ ਦਿੱਤਾ | ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਗੁਰਦੁਆਰਾ ਰਵਿਦਾਸ ਭਵਨ ਪ੍ਰਬੰਧਕ ਕਮੇਟੀ, ਬ੍ਰਾਹਮਣ ਮਾਜਰਾ ਅਤੇ ਜੀ.ਟੀ. ਰੋਡ ਬਾੜਾ ਸਰਹਿੰਦ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਨ ਮੌਕੇ ਸੰਗਤਾਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਭਗਤੀ ਲਹਿਰ ਦੇ ਮਹਾਨ ਉਸਰੱਈਏ ਸਨ, ਜਿਨ੍ਹਾਂ ਦੀ ਵਿਚਾਰਧਾਰਾ ਅੱਜ ਦੇ ਸਮੇਂ ਵਿਚ ਵੀ ਪੂਰੀ ਤਰ੍ਹਾਂ ਸਾਰਥਕ ਹੈ, ਜਿਸ ਨੂੰ ਸਮਾਜ ਦੇ ਹਰੇਕ ਵਰਗ ਨੂੰ ਅਪਨਾਉਣ ਦੀ ਲੋੜ ਹੈ | ਗੁਰਦੁਆਰਾ ਰਵਿਦਾਸ ਭਵਨ ਪ੍ਰਬੰਧਕ ਕਮੇਟੀ, ਬ੍ਰਾਹਮਣ ਮਾਜਰਾ, ਵਿਖੇ ਕਰਵਾਏ ਸਮਾਗਮ 'ਚ ਕੌਂਸਲਰ ਜਗਜੀਤ ਸਿੰਘ ਕੋਕੀ, ਕੌਂਸਲਰ ਚਰਨਜੀਵ ਚੰਨਾ, ਪ੍ਰਧਾਨ ਲਾਭ ਸਿੰਘ, ਸੈਕਟਰੀ ਭਗਵਾਨ ਸਿੰਘ, ਸ਼ਮਸ਼ੇਰ ਸਿੰਘ, ਇੰਦਰਜੀਤ ਸਿੰਘ ਕਾਲਾ, ਅਮਰਜੀਤ ਸਿੰਘ, ਕੇਸਰ ਸਿੰਘ, ਰਣਜੀਤ ਸਿੰਘ ਪਿੱਲੀ, ਗੁਰਦਾਸ ਸਿੰਘ, ਜਸਪਾਲ ਸਿੰਘ, ਆਤਮਾ ਰਾਮ ਨੰਬਰਦਾਰ, ਦੀਪਕ ਧੀਮਾਨ, ਦੇਵੀ ਦਿਆਲ ਸਿੰਘ, ਬੀਰਦਵਿੰਦਰ ਸਿੰਘ, ਕੁਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ | ਜਦੋਂਕਿ ਜੀ.ਟੀ ਰੋਡ ਬਾੜਾ, ਸਰਹਿੰਦ ਵਿਖੇ ਕਰਵਾਏ ਸਮਾਗਮ ਦੌਰਾਨ ਕੌਂਸਲਰ ਅਰਵਿੰਦਰ ਸਿੰਘ ਬਿੱਟੂ, ਗੁਰਮੀਤ ਸਿੰਘ, ਨੇਤਰ ਸਿੰਘ, ਜਸਪਾਲ ਸਿੰਘ, ਸਤਪਾਲ ਸਿੰਘ, ਕੇਵਲ ਸਿੰਘ ਵੀ ਹਾਜ਼ਰ ਸਨ | ਇਸੇ ਤਰ੍ਹਾਂ ਸਰਹਿੰਦ ਮੰਡੀ ਵਿਖੇ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਕਮੇਟੀ ਪਟੇਲ ਨਗਰ, ਵਲੋਂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਇਸ ਸਮਾਗਮ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ, ਨਰੇਸ਼ ਵੈਦ ਕੌਮੀ ਸੈਕਟਰੀ ਆਲ ਇੰਡੀਆ ਇਲਾਹਾਬਾਦ ਇੰਪਲਾਈਜ਼ ਯੂਨੀਅਨ, ਗੁਰਵਿੰਦਰ ਸਿੰਘ ਢਿੱਲੋਂ ਮੁੱਖ ਬੁਲਾਰਾ 'ਆਪ' ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਚੇਅਰਮੈਨ ਲਛਮਣ ਦਾਸ ਜਤੀ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਪ੍ਰਧਾਨ ਅਮਰੀਕ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ, ਸੋਢੀ, ਕੌਂਸਲਰ ਪਵਨ ਕਾਲੜਾ, ਰਾਣਾ ਤਲਾਣੀਆਂ, ਕੇਦਾਰ ਨਾਥ, ਸਤਿਆ ਨਰਾਇਣ ਗੁਪਤਾ, ਐਡਵੋਕੇਟ ਜਤਿੰਦਰ ਪੇਸ਼ੀ, ਗੋਪਾਲ ਕ੍ਰਿਸ਼ਨ ਛੋਟਾ ਸਿੰਘ, ਭੀਮਾ, ਗੋਲੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਸਨ |
ਇਸੇ ਤਰ੍ਹਾਂ ਯੂਥ ਸ੍ਰੀ ਗੁਰੂ ਰਵਿਦਾਸ ਕਲੱਬ ਬ੍ਰਾਹਮਣ ਮਾਜਰਾ ਨੇੜੇ ਰੇਲਵੇ ਫਾਟਕ ਸਰਹਿੰਦ ਵਲੋਂ ਵੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਦੀਦਾਰ ਸਿੰਘ ਭੱਟੀ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸਾਬਕਾ ਕੌਂਸਲਰ ਬਲਵੀਰ ਵੈਲੀ, ਕਲੱਬ ਪ੍ਰਧਾਨ ਪਰਮ ਵੈਲੀ ਨੇ ਦੀਦਾਰ ਸਿੰਘ ਭੱਟੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ | ਸਮਾਗਮ ਵਿਚ ਗੁਰਸੇਵਕ ਸਿੰਘ, ਅਸ਼ੋਕ ਕੁਮਾਰ, ਰਣਜੀਤ ਸਿੰਘ, ਅਮਨਦੀਪ ਸਿੰਘ, ਰਾਜਿੰਦਰ ਸਿੰਘ, ਕੁਲਦੀਪ ਸਿੰਘ ਕਾਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ |
ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਮੁਹੱਲਾ ਬਾਬਾ ਫ਼ਤਹਿ ਸਿੰਘ ਨਗਰ ਤੇ ਪ੍ਰੀਤ ਨਗਰ ਵਿਚ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ | ਭਾਈ ਲਵਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ, ਸੈਕਟਰੀ ਪਿ੍ਤਪਾਲ ਸਿੰਘ ਜੱਸੀ ਵਲੋਂ ਨਵੇਂ ਚੁਣੇ ਕੌਂਸਲਰਾਂ ਅਮਨਦੀਪ ਸਿੰਘ ਬੈਨੀਪਾਲ ਤੇ ਦਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿਚ ਦਵਿੰਦਰ ਸਿੰਘ ਚੀਮਾ, ਬਲਦੇਵ ਸਿੰਘ, ਮੁਖ਼ਤਿਆਰ ਸਿੰਘ, ਗੁਰਸੇਵਕ ਸਿੰਘ, ਮਹਿੰਦਰ ਸਿੰਘ, ਬੀਬੀ ਸੁਰਿੰਦਰ ਕੌਰ, ਹਰਵਿੰਦਰ ਸਿੰਘ ਬੱਬਲ, ਪਰਵਿੰਦਰ ਸਿੰਘ ਦਿਓਲ, ਐਸ.ਐਸ ਬਾਠ, ਬਲਵਿੰਦਰ ਸਿੰਘ ਸੋਹੀ, ਕਿਰਪਾਲ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ |
ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਲਾਣੀਆਂ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ | ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਰਾਗੀ ਜਥਿਆਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ | ਸਮਾਗਮ ਵਿਚ ਮਨਪ੍ਰੀਤ ਸਿੰਘ ਜੋਨੀ, ਪੁਸ਼ਪਿੰਦਰ ਸਿੰਘ, ਪਰਮਿੰਦਰ ਸਿੰਘ ਮਾਨ, ਨਿਹਾਲ ਸਿੰਘ, ਕੁਲਦੀਪ ਸਿੰਘ, ਸੁਖਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ |
ਸ੍ਰੀ ਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਦਾ ਸੁਪਨਾ ਅੱਜ ਵੀ ਅਧੂਰਾ-ਰਾਜਾ
ਫ਼ਤਹਿਗੜ੍ਹ ਸਾਹਿਬ, (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ 'ਚੋਂ ਜਿੱਥੇ ਸਮਾਜ ਨੂੰ ਸਮਾਜਿਕ ਬਰਾਬਰਤਾ, ਆਰਥਿਕ ਭੇਦ ਭਾਵ ਰਹਿਤ ਅਤੇ ਦੂਰ-ਦਿ੍ਸ਼ਟੀ ਵਾਲੇ ਚੰਗੇ ਸਮਾਜ ਦੀ ਸਿਰਜਣਾ ਕਰਨ ਦਾ ਮਾਰਗ ਮਿਲਦਾ ਹੈ | ਉੱਥੇ ਹੀ 6 ਸਦੀਆਂ ਬੀਤ ਜਾਣ ਤੋਂ ਬਾਅਦ ਵੀ ਭਗਤ ਰਵਿਦਾਸ ਜੀ ਦਾ ਬੇਗਮਪੁਰਾ ਦਾ ਸੁਪਨਾ ਅੱਜ ਵੀ ਅਧੂਰਾ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਇੰਚਾਰਜ ਰਸ਼ਪਿੰਦਰ ਸਿੰਘ ਰਾਜਾ ਨੇ ਹਲਕੇ ਦੇ ਦਰਜਨਾਂ ਪਿੰਡਾਂ ਵਿਚ ਭਗਤ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਕਰਵਾਏ ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਲਗਵਾਉਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਪੂਰੀ ਮਨੁੱਖਤਾ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਬੇਗਮਪੁਰਾ ਵਰਗਾ ਰਾਜ ਕਾਇਮ ਕਰਨ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਸੁਖਦੇਵ ਸਿੰਘ ਦੇਬੀ, ਜਗਦੀਪ ਸਿੰਘ, ਗੁਰਸੇਵਕ ਸਿੰਘ, ਅਸ਼ੋਕ ਵੀ ਹਾਜ਼ਰ ਸਨ |
ਮੰਡੀ ਗੋਬਿੰਦਗੜ੍ਹ 'ਚ ਵੱਖ-ਵੱਖ ਥਾਈਾ ਮਨਾਇਆ ਜਨਮ ਦਿਹਾੜਾ
ਮੰਡੀ ਗੋਬਿੰਦਗੜ੍ਹ, (ਬਲਜਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਭਗਤ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਵਲੋਂ ਸਥਾਨਕ ਗਊਸ਼ਾਲਾ ਰੋਡ ਸਥਿਤ ਰਵਿਦਾਸ ਧਰਮਸ਼ਾਲਾ ਵਿਚ ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਜਿਸ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਸਮਾਗਮ ਵਿਚ ਜ਼ਿਲ੍ਹਾ ਯੋਜਨਾ ਬੋਰਡ ਫ਼ਤਿਹਗੜ੍ਹ ਸਾਹਿਬ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਰਾਜਿੰਦਰ ਬਿੱਟੂ ਕੌਂਸਲਰ ਤੇ ਉਪ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ, ਐਸੋਸੀਏਸ਼ਨ ਦੇ ਪ੍ਰਧਾਨ ਹਰਚੰਦ ਸਿੰਘ ਨਸਰਾਲੀ, ਸਕੱਤਰ ਕੁਲਵੰਤ ਸਿੰਘ ਮਹਿਤੋ ਅਤੇ ਬਹਾਦਰ ਸਿੰਘ ਬੁੱਗਾ ਨੇ ਸਮੁੱਚੇ ਸਮਾਜ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ | ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਰਾਗੀ ਜਥਿਆਂ, ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਨਵੇਂ ਚੁਣੇ ਕੌਂਸਲਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਿ੍ਸ਼ਨ ਕੁਮਾਰ ਬੌਵੀ ਵਰਮਾ, ਐਸੋਸੀਏਸ਼ਨ ਪ੍ਰਧਾਨ ਹਰਚੰਦ ਸਿੰਘ ਨਸਰਾਲੀ, ਉਪ ਪ੍ਰਧਾਨ ਰਣਧੀਰ ਸਿੰਘ, ਖ਼ਜ਼ਾਨਚੀ ਸੁਖਦੇਵ ਸਿੰਘ, ਸਕੱਤਰ ਕੁਲਵੰਤ ਸਿੰਘ ਮਹਿਤੋ, ਰਾਜਿੰਦਰ ਸਿੰਘ ਨਸਰਾਲੀ, ਨਿਰਭੈ ਸਿੰਘ, ਗੁਰਬਖ਼ਸ਼ ਸਿੰਘ ਸੰਗਤਪੁਰਾ, ਬਲਵੀਰ ਸਿੰਘ ਸੈਕਟਰੀ, ਬਹਾਦਰ ਸਿੰਘ ਬੁੱਗਾ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਘ ਸਰੋਏ, ਮਾਸਟਰ ਜਰਨੈਲ ਸਿੰਘ, ਅਮਰੀਕ ਸਿੰਘ ਮੰਡੇਰ, ਅਮਰੀਕ ਸਿੰਘ ਬਿਜਲੀ ਬੋਰਡ, ਕੌਂਸਲਰ ਬਖਸ਼ੀਸ਼ ਸਿੰਘ ਸੁੱਖੀ, ਮੋਹਨ ਗੁਪਤਾ, ਸੰਦੀਪ ਸਿੰਘ ਬੱਲ ਪ੍ਰਦੇਸ਼ ਸਕੱਤਰ ਕਾਂਗਰਸ, ਸੁਲਤਾਨ ਸਿੰਘ, ਡਾ ਸੱਤਿਆ ਰਾਣੀ, ਜਸਵੀਰ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ, ਨਾਜ਼ਰ ਸਿੰਘ ਸੰਤਨਗਰ, ਡਾ. ਭਲਵਿੰਦਰ ਸਿੰਘ ਗੋਗੀ, ਕਾਲਾ ਸਲਾਣੀ, ਬੀਬੀ ਅੰਗਰੇਜ਼ ਕੌਰ, ਕਮਲਜੀਤ ਕੌਰ, ਬੁੱਧ ਸਿੰਘ ਦਲੀਪ ਨਗਰ, ਰਾਜਿੰਦਰ ਸਿੰਘ ਇੰਸਪੈਕਟਰ, ਬਲਜੀਤ ਮਾਣਕ, ਬਲਦੇਵ ਸਿੰਘ, ਚਰਨਜੀਤ ਰਾਜੂ, ਹਰਪਿੰਦਰ ਭੂਰਾ, ਗੁਰਦੇਵ ਸਿੰਘ, ਬਸੰਤ ਸਿੰਘ, ਨਿੰਰਜਣ ਸਿੰਘ, ਅਵਤਾਰ ਸਿੰਘ ਗੁਰੂ ਕੀ ਨਗਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ |
ਇਸੇ ਤਰ੍ਹਾਂ ਸਥਾਨਕ ਮੁਹੱਲਾ ਨਸਰਾਲੀ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਚ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਨੇ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤੇ ਸ਼ਬਦਾਂ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਸੰਤ, ਰਾਜਿੰਦਰ ਸਿੰਘ, ਬਾਰਾ ਸਿੰਘ, ਸਾਬਕਾ ਕੌਂਸਲ ਪ੍ਰਧਾਨ ਨੰਬਰਦਾਰ ਹਰਪਾਲ ਸਿੰਘ ਨਸਰਾਲੀ, ਸਾਬਕਾ ਕੌਂਸਲਰ ਬੀਬੀ ਦਲਜੀਤ ਕੌਰ, ਸਤਪਾਲ ਸਿੰਘ ਸੱਤਾ ਅਤੇ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਵਲੋਂ ਨਵੇਂ ਚੁਣੇ ਕੌਂਸਲਰਾਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸਮਾਗਮ ਵਿਚ ਕੌਂਸਲਰ ਪੁਨੀਤ ਗੋਇਲ, ਅੰਜੂ ਬਾਲਾ, ਨਰਿੰਦਰ ਕੌਸ਼ਲ, ਰੀਟਾ ਸ਼ਰਮਾ, ਮਾਸਟਰ ਸੁਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਸਨ |
ਇਸੇ ਤਰ੍ਹਾਂ ਨਜ਼ਦੀਕੀ ਪਿੰਡ ਡਡਹੇੜੀ ਦੀ ਰਵਿਦਾਸ ਧਰਮਸ਼ਾਲਾ ਵਿਚ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨ© ਦਿਹਾੜਾ ਮਨਾਇਆ ਗਿਆ | ਜਿਸ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ | ਸਮਾਗਮ ਵਿਚ ਜ਼ਿਲ੍ਹਾ ਯੋਜਨਾ ਬੋਰਡ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਸਰਪੰਚ ਗੁਰਪ੍ਰੀਤ ਸਿੰਘ, ਜਗਰੂਪ ਸਿੰਘ ਘੁੰਮਣ ਤੋਂ ਇਲਾਵਾ ਪਿੰਡ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ |
ਪਿੰਡ ਦਾਦੂਮਾਜਰਾ ਵਿਖੇ ਸਮਾਗਮ
ਚੁੰਨ੍ਹੀ, (ਗੁਰਪ੍ਰੀਤ ਸਿੰਘ ਬਿਲਿੰਗ)-ਭਗਤ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਦਾਦੂਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ, ਕਿਸਾਨ ਆਗੂ ਹਰਜਿੰਦਰ ਸਿੰਘ ਬੈਦਵਾਣ, ਕਾਕਾ ਸਿੰਘ, ਗੁਰਮੇਲ ਸਿੰਘ, ਮਲਕੀਅਤ ਸਿੰਘ, ਪ੍ਰੀਤਮ ਸਿੰਘ, ਰਘਵੀਰ ਸਿੰਘ, ਮੱਖਣ ਸਿੰਘ, ਬਲਦੇਵ ਸਿੰਘ, ਰਣਧੀਰ ਸਿੰਘ, ਬਿੱਟੂ ਠੇਕੇਦਾਰ, ਨਰਦੇਵ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਪਿੰਡ ਡੰਗੇੜੀਆਂ ਵਿਖੇ ਵੀ ਜਨਮ ਦਿਹਾੜਾ ਮਨਾਇਆ ਗਿਆ |
ਪੰਜਾਬ ਕਾਲਜ ਚੁੰਨ੍ਹੀ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਚੁੰਨ੍ਹੀ, (ਗੁਰਪ੍ਰੀਤ ਸਿੰਘ ਬਿਲਿੰਗ)-ਪੰਜਾਬ ਗਰੁੱਪ ਆਫ਼ ਕਾਲਜ ਪਿੰਡ ਸਰਕੱਪੜਾ ਚੁੰਨ੍ਹੀ ਕਲਾਂ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਭਗਤ ਜੀ ਦੇ ਜੀਵਨ, ਸਲੋਕ ਅਤੇ ਰਚਨਾਵਾਂ ਆਦਿ ਨਾਲ ਸਬੰਧਿਤ ਆਪਣੇ ਵਿਚਾਰ ਪੇਸ਼ ਕੀਤੇ ਗਏ | ਉਪਰੰਤ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਭਗਤ ਜੀ ਦੇ ਪਿਆਰ, ਦਿਆ, ਸਹਿਣਸ਼ੀਲਤਾ, ਮਾਨਵਤਾ ਅਤੇ ਭਾਈਚਾਰੇ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦੀ ਜ਼ਰੂਰਤ ਹੈ | ਕਾਲਜ ਮੁਖੀ ਡਾ. ਸੁਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਧਰਮ, ਜਾਤੀ, ਰੰਗ ਅਤੇ ਨਸਲ ਵਰਗੀ ਛੋਟੀ ਸੋਚ ਤੋਂ ਉੱਤੇ ਉੱਠ ਕੇ ਸਮਾਜ ਵਿਚ ਵਿਚਰਨਾ ਚਾਹੀਦਾ ਹੈ |
ਖਮਾਣੋਂ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਖਮਾਣੋਂ, (ਮਨਮੋਹਣ ਸਿੰਘ ਕਲੇਰ)-ਭਗਤ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਰਵੀਦਾਸ ਮੰਦਿਰ ਸਾਹਮਣੇ ਖੰਨਾ ਬੱਸ ਸਟੈਂਡ ਖਮਾਣੋਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਸਿੰਘਾਂ ਵਲੋਂ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਖਮਾਣੋਂ ਦੇ ਵਾਰਡ ਨੰਬਰ 2 ਦੇ ਨਵੇਂ ਬਣੇ ਕੌਂਸਲਰ ਗੁਰਿੰਦਰ ਸਿੰਘ ਸੋਨੀ, ਵਾਰਡ ਨੰਬਰ 9 ਦੇ ਕੌਂਸਲਰ ਬਲਜੀਤ ਕੌਰ ਸਿੱਧੂ, ਰਾਜੀਵ ਆਹੂਜਾ ਕੌਂਸਲਰ ਵਾਰਡ ਨੰਬਰ 8, ਮਨਜੀਤ ਕੌਰ ਕੌਂਸਲਰ ਵਾਰਡ ਨੰਬਰ 11, ਸੁਖਵਿੰਦਰ ਸਿੰਘ ਕਾਕਾ ਕੌਂਸਲਰ ਵਾਰਡ ਨੰਬਰ 12 ਅਤੇ ਹਰਦੀਪ ਸਿੰਘ ਝੰਡਾ ਕੌਂਸਲਰ ਵਾਰਡ ਨੰਬਰ 13 ਅਤੇ ਹੋਰ ਮੁਹਤਬਰ ਸਖਸ਼ੀਅਤਾਂ ਨੂੰ ਰਵੀਦਾਸ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਉ ਸਾਹਿਬ ਸਨਮਾਨਿਤ ਕੀਤਾ ਗਿਆ | ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ |
ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਖਮਾਣੋਂ, (ਜੋਗਿੰਦਰ ਪਾਲ)-ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਖੇ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਦਿਲਬਾਰਾ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਭਾਈ ਗੁਰਨਾਮ ਸਿੰਘ ਰਾਣਵਾਂ ਵਾਲਿਆਂ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ | ਗਿਆਨੀ ਗੁਰਮੇਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਬੇਨਤੀ ਕੀਤੀ | ਇੰਜੀਨੀਅਰ ਦਿਲਪ੍ਰੀਤ ਸਿੰਘ ਲੋਹਟ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਜੀਵਨੀ ਤੋਂ ਸਿੱਖਿਆ ਲੈਣ ਲਈ ਪ੍ਰੇਰਿਆ | ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਸਿੰਘ, ਸ਼ੇਰ ਸਿੰਘ ਖ਼ਜ਼ਾਨਚੀ, ਮਨਦੀਪ ਸਿੰਘ ਘੁਮਾਣ, ਰਘਬੀਰ ਸਿੰਘ, ਦਰਸ਼ਨ ਸਿੰਘ, ਗਿਆਨੀ ਹਰਜੀਤ ਸਿੰਘ, ਗ੍ਰਾਮ ਸੇਵਕ ਲਛਮਣ ਸਿੰਘ, ਜਗੀਰ ਸਿੰਘ, ਆੜ੍ਹਤੀ ਗੁਰਦੇਵ ਸਿੰਘ, ਕੌਂਸਲਰ ਰਾਜੀਵ ਆਹੂਜਾ, ਮੇਵਾ ਸਿੰਘ, ਜਸਪਾਲ ਸਿੰਘ, ਇੰਦਰਜੀਤ ਸਿੰਘ, ਕਮਾਡੈਂਟ ਪ੍ਰੀਤਮ ਸਿੰਘ ਬਾਜਵਾ ਤੋਂ ਇਲਾਵਾ ਹੋਰ ਸੰਗਤ ਹਾਜ਼ਰ ਸੀ |
ਪਿੰਡ ਚਣੋਂ ਤੇ ਮੂਲੇਪੁਰ 'ਚ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਜਖਵਾਲੀ, (ਨਿਰਭੈ ਸਿੰਘ)-ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਪਿੰਡ ਚਣੋਂ ਤੇ ਮੂਲੇਪੁਰ ਵਿਖੇ ਮਨਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਨਾਗਰਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਪ੍ਰਬੰਧਕਾਂ ਵਲੋਂ ਬੀਬੀ ਨਾਗਰਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਹਰਿੰਦਰ ਸਿੰਘ ਮੂਲੇਪੁਰ, ਵਰਿੰਦਰ ਕੁਮਾਰ ਚਣੋਂ, ਪਿਰਥੀ ਸਿੰਘ, ਰਾਮ ਲਾਲ, ਅਮਰਜੀਤ ਸਿੰਘ ਸਾਬਕਾ ਫ਼ੌਜੀ, ਵਰਿੰਦਰ ਸਿੰਘ ਖ਼ਾਲਸਾ, ਜ਼ੈਲਦਾਰ ਸਿੰਘ, ਜੋਰਾ ਸਿੰਘ, ਮੱਘਰ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਦਿਆਲ ਸਿੰਘ, ਮੱਘਰ ਸਿੰਘ ਆਦਿ ਹਾਜ਼ਰ ਸਨ |
ਪਿੰਡ ਜੱਲੋਵਾਲ 'ਚ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਭੜੀ, (ਭਰਪੂਰ ਸਿੰਘ ਹਵਾਰਾ)-ਨੇੜਲੇ ਪਿੰਡ ਜੱਲੋਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਲੱਬ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਪਿੰਡ ਦੇ ਰਵਿਦਾਸ ਮੰਦਰ ਵਿਚ ਆਯੋਜਿਤ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਇਤਿਹਾਸਿਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਚਾਨਕ ਸਿੰਘ, ਭਾਈ ਬਲਵਿੰਦਰ ਸਿੰਘ ਤੇ ਭਾਈ ਜਸਵੰਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਅਤੇ ਕਥਾ ਵਖਿਆਣ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਿੰਡ ਦੀ ਜੰਮਪਲ ਪੀ.ਸੀ.ਐਸ. ਅਧਿਕਾਰੀ ਜਪਿੰਦਰ ਕੌਰ (ਈ.ਟੀ.ਓ.) ਫ਼ਤਹਿਗੜ੍ਹ ਸਾਹਿਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਕਲੱਬ ਦੇ ਪ੍ਰਧਾਨ ਰੌਸ਼ਨ ਸਿੰਘ, ਸਕੱਤਰ ਤੇ ਗਾਇਕ ਹਰਭਜਨ ਸਿੰਘ ਜੱਲੋਵਾਲ, ਸਰਪੰਚ ਗੁਰਮੀਤ ਸਿੰਘ, ਭਾਈ ਮੁਹੱਬਤ ਸਿੰਘ, ਭਾਈ ਬੱਚਿਤਰ ਸਿੰਘ, ਕਲੱਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ, ਖ਼ਜ਼ਾਨਚੀ ਨਸੀਬ ਸਿੰਘ, ਜਸਵਿੰਦਰ ਸਿੰਘ ਬੀਟਾ, ਏ.ਐਸ.ਆਈ. ਕਰਨੈਲ ਸਿੰਘ ਲੁਧਿਆਣਾ ਪੁਲਿਸ, ਹਰਜੀਤ ਸਿੰਘ, ਸੇਵਾਦਾਰ ਤੇਜਪਾਲ ਸਿੰਘ, ਕਰਨੈਲ ਸਿੰਘ, ਰਵਿੰਦਰ ਸਿੰਘ, ਦਲਜੀਤ ਸਿੰਘ, ਗੱਬਰ ਸਿੰਘ, ਬਲਦੇਵ ਸਿੰਘ ਪੇਂਟਰ, ਬਾਬਾ ਧਰਮਪਾਲ ਸਿੰਘ ਆਦਿ ਹਾਜ਼ਰ ਸਨ |
ਬਸੀ ਪਠਾਣਾਂ 'ਚ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਬਸੀ ਪਠਾਣਾਂ, (ਗੁਰਬਚਨ ਸਿੰਘ ਰੁਪਾਲ)-ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਇੱਥੇ ਮੁਹੱਲਾ ਜ਼ਰਖੇਲਾਂ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਿਲਸਿਲੇ ਵਿਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਮਗਰੋਂ ਦੁਪਹਿਰ ਅਤੇ ਰਾਤ ਦੇ ਧਾਰਮਿਕ ਦੀਵਾਨਾਂ ਵਿਚ ਰਾਗੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ, ਜੁਝਾਰ ਸਿੰਘ ਮਠਾੜੂ ਤੇ ਰਣਜੀਤ ਸਿੰਘ ਢਾਡੀ ਦੇ ਜਥੇ ਵਲੋਂ ਸਿੱਖ ਇਤਿਹਾਸ ਅਤੇ ਰਾਤ ਨੂੰ ਸੰਤ ਰੇਸ਼ਮ ਸਿੰਘ ਈਸ਼ਰਪੁਰੀ ਵਾਲਿਆਂ ਵਲੋਂ ਨਾਮ ਬਾਣੀ ਸਬੰਧੀ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਵਿਚ ਪੁੱਜੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਰੂਪਿੰਦਰ ਸਿੰਘ ਹੈਪੀ ਦਾ ਗੁਰਦੁਆਰਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਨਾਹਰਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ |
ਖ਼ਾਲਸਪੁਰ, ਮੰਡਲਾਂ ਅਤੇ ਸ਼ਹੀਦਗੜ੍ਹ ਵਿਖੇ ਵੀ ਮਨਾਇਆ ਜਨਮ ਦਿਹਾੜਾ
ਬਸੀ ਪਠਾਣਾਂ, (ਗੁਰਬਚਨ ਸਿੰਘ ਰੁਪਾਲ)-ਬੀਤੇ ਸਾਲਾਂ ਦੇ ਮੁਕਾਬਲੇ ਇਸ ਵਾਰ ਵਧੇਰੇ ਉਤਸ਼ਾਹ ਨਾਲ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬਸੀ ਪਠਾਣਾਂ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਖ਼ਾਲਸਪੁਰ, ਮੰਡਲਾਂ ਅਤੇ ਸ਼ਹੀਦਗੜ੍ਹ ਵਿਖੇ ਵੀ ਗੁਰੂ ਘਰਾਂ ਵਿਚ ਅਖੰਡ ਪਾਠਾਂ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਰੂਪਿੰਦਰ ਸਿੰਘ ਹੈਪੀ, ਐਡਵੋਕੇਟ ਹਰਨੇਕ ਸਿੰਘ ਦੀਵਾਨਾ ਅਤੇ ਐਡ. ਧਰਮਿੰਦਰ ਸਿੰਘ ਲਾਂਬਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਪ੍ਰਬੰਧਕ ਕਮੇਟੀਆਂ ਵਲੋਂ ਪੁੱਜੇ ਆਗੂਆਂ ਦਾ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨ ਕੀਤਾ ਗਿਆ | ਖਾਲਸਪੁਰ ਵਿਖੇ ਉਦਾਸੀਨ ਡੇਰਾ ਮੁੱਲਾਂਪੁਰ ਦੇ ਗੱਦੀ ਨਸ਼ੀਨ ਬਾਬਾ ਬਲਵਿੰਦਰ ਦਾਸ ਨੇ ਦੀਵਾਨ ਸਜਾਇਆ |
ਖਮਾਣੋਂ, (ਮਨਮੋਹਣ ਸਿੰਘ ਕਲੇਰ)-ਭਗਤ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਖਮਾਣੋਂ ਇਲਾਕੇ 'ਚ ਸੰਗਤਾਂ ਵਲੋਂ ਬਹੁਤ ਸ਼ਰਧਾ ਨਾਲ ਮਨਾਇਆ ਗਿਆ | ਰਵਿਦਾਸ ਮੰਦਰ ਖਮਾਣੋਂ, ਜਟਾਣਾ ਉੱਚਾ, ਨਾਨੋਵਾਲ ਕਲਾਂ, ਚੜ੍ਹੀ ਸਮੇਤ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਗੁਰੂ ਘਰਾਂ 'ਚ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਅਖੰਡ ਪਾਠ ਦੇ ਭੋਗ ਪਾਏ ਅਤੇ ਗੁਰਬਾਣੀ ਵਿਚਾਰ ਪ੍ਰਵਾਹ ਦੌਰਾਨ ਭਗਤ ਜੀ ਦੇ ਜੀਵਨ ਸਬੰਧੀ ਵੱਖ-ਵੱਖ ਗਿਆਨਵਾਨ ਵਿਅਕਤੀਆਂ ਵਲੋਂ ਚਾਨਣਾ ਪਾਇਆ ਗਿਆ | ਇਸ ਦੌਰਾਨ ਜਟਾਣਾ ਉੱਚਾ ਵਿਖੇ ਚਰਨਜੀਤ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ ਕਲੇਰ, ਗੁਰਨਾਮ ਸਿੰਘ, ਪਿੰਡ ਨਾਨੋਵਾਲ ਵਿਖੇ ਗੁਰਮੀਤ ਸਿੰਘ ਡਾਇਰੈਕਟਰ ਪੀ.ਏ.ਡੀ.ਬੀ. ਤੇ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਰਹੀ |

ਪੰਡ ਜਟਾਣਾ ਉੱਚਾ ਦੇ ਵਸਨੀਕ ਦੀ ਰਾਜਸਥਾਨ ਵਿਖੇ ਸੜਕ ਹਾਦਸੇ 'ਚ ਮੌਤ

ਜਟਾਣਾ ਉੱਚਾ, 27 ਫਰਵਰੀ (ਮਨਮੋਹਣ ਸਿੰਘ ਕਲੇਰ)-ਜ਼ਿਲ੍ਹੇ ਦੇ ਪਿੰਡ ਜਟਾਣਾ ਉੱਚਾ ਦੇ ਵਸਨੀਕ ਇਕ ਟਰੱਕ ਮਾਲਕ ਅਤੇ ਡਰਾਈਵਰ ਦੀ ਰਾਜਸਥਾਨ ਵਿਖੇ ਇਕ ਭਿਆਨਕ ਸੜਕੀ ਹਾਦਸੇ ਦੌਰਾਨ ਜਿਊਾਦੇ ਸੜ ਜਾਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ | ਰਾਜਸਥਾਨ ਦੇ ਜ਼ਿਲ੍ਹਾ ਚੁਰੂ ਦੇ ...

ਪੂਰੀ ਖ਼ਬਰ »

ਪਟਿਆਲਾ 'ਚ ਕੋਰੋਨਾ ਦੇ 69 ਨਵੇਂ ਕੇਸ ਆਏ ਸਾਹਮਣੇ

ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਕੋਰੋਨਾ ਦੇ 69 ਨਵੇਂ ਕੇਸ ਆਉਣ ਦੇ ਨਾਲ ਹੁਣ ਤੱਕ ਜ਼ਿਲ੍ਹੇ ਦੇ 17,072 ਵਿਅਕਤੀ ਕੋਰੋਨਾ ਦੀ ਲਪੇਟ 'ਚ ਆਏ ਹਨ | ਜਿਨ੍ਹਾਂ 'ਚੋਂ 16181 ਕੋਵਿਡ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਸਮੇਂ ਜ਼ਿਲ੍ਹੇ 'ਚ ਕੋਰੋਨਾ ਦੇ ਮੌਜੂਦਾ ਕੇਸਾਂ ਦੀ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਡਾ. ਅੰਬੇਡਕਰ ਦੀ ਮੁੂਰਤੀ ਨੂੰ ਨੁਕਸਾਨ ਪਹੁੰਚਾਇਆ

ਰਾਜਪੁਰਾ, 27 ਫਰਬਰੀ (ਰਣਜੀਤ ਸਿੰਘ)-ਦੇਰ ਸ਼ਾਮ ਇੱਥੋਂ ਦੇ ਫੁਹਾਰਾ ਚੌਕ ਨੇੜੇ ਲੱਗੀ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਨੁਕਸਾਨ ਪਹੁੰਚਾਉਣ 'ਤੇ ਸਥਿਤੀ ਤਣਾਅ ਪੂਰਨ ਹੋ ਗਈ | ਇਸ ਮੌਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ...

ਪੂਰੀ ਖ਼ਬਰ »

ਸ਼ਹਿਰ 'ਚ ਅਣ-ਅਧਿਕਾਰਤ ਫਲੈਕਸੀ ਬੋਰਡਾਂ ਦੀ ਭਰਮਾਰ

ਪਟਿਆਲਾ, 27 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਵਿਚਲੀਆਂ ਸੜਕਾਂ ਦੀਆਂ ਕੁਝ ਥਾਵਾਂ ਪੂਰੀ ਵਿਊਾਤਬੰਦੀ ਨਾਲ ਮਸ਼ਹੂਰੀ ਵਾਲੇ ਬੋਰਡ ਲਾਉਣ ਲਈ ਰਾਖਵੀਂਆਂ ਰੱਖੀਆਂ ਗਈਆਂ ਹਨ | ਜਿਨ੍ਹਾਂ 'ਤੇ ਮਸ਼ਹੂਰੀ ਕਰਨ ਵਾਲੇ ਅਦਾਰੇ ਆਪਣੇ ਬੋਰਡ ਖਰਚੇ ਤੋਂ ...

ਪੂਰੀ ਖ਼ਬਰ »

ਦਹਾਕਿਆਂ ਪਹਿਲਾਂ ਕੀਤੇ ਪੱਕੇ ਕਬਜ਼ੇ ਹਟਾਉਣ ਤੋਂ ਬਾਅਦ 10 ਫੁੱਟ ਵਾਲੀ ਸੜਕ ਨਜ਼ਰ ਆਉਣ ਲੱਗੀ 100 ਫੁੱਟ ਚੌੜੀ

ਪਟਿਆਲਾ, 27 ਫਰਵਰੀ (ਅ.ਸ. ਆਹਲੂਵਾਲੀਆ)-ਨਗਰ ਨਿਗਮ ਨੇ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੰਦਰ ਦਹਾਕਿਆਂ ਪਹਿਲਾਂ ਕੀਤੇ ਨਾਜਾਇਜ਼ ਕਬਜ਼ੇ ਵੀ ਹਟਾਉਣੇ ਆਰੰਭ ਕੀਤੇ ਹੋਏ ਹਨ | ਜਿਸ ਇਲਾਕੇ ਤੋਂ ਇਹ ਕਬਜ਼ੇ ਹਟਾਏ ਜਾਂਦੇ ਹਨ ਉੱਥੇ ਆਉਣ ਜਾਣ ਵਾਲੇ ...

ਪੂਰੀ ਖ਼ਬਰ »

ਦਿ ਸਲਾਣਾ ਜੀਵਨ ਸਿੰਘ ਵਾਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ: ਦੀ ਚੋਣ

ਅਮਲੋਹ, 27 ਫਰਵਰੀ (ਰਿਸ਼ੂ ਗੋਇਲ)-ਬਲਾਕ ਅਮਲੋਹ ਅਧੀਨ ਆਉਂਦੇ ਪਿੰਡ ਦਿ ਜੀਵਨ ਸਿੰਘ ਵਾਲਾ ਵਿਖੇ ਅੱਜ ਬਲਾਕ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਅਗਵਾਈ 'ਚ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ: ਦੇ ਮੈਂਬਰਾਂ ਦੀ ਅੱਜ ਚੋਣ ਕਰਵਾਈ ਗਈ | ਜਿਸ 'ਚ ਸੰਤੋਖ ਸਿੰਘ, ...

ਪੂਰੀ ਖ਼ਬਰ »

ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਬਲਜਿੰਦਰ ਸਿੰਘ)-ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਆਗੂਆਂ ਦੀ ਮੀਟਿੰਗ ਹੋਈ | ਜਿਸ 'ਚ ਜਥੇਬੰਦੀ ਦੇ ਸੱਦੇ 'ਤੇ ਬਜਟ ਸੈਸ਼ਨ ਦੌਰਾਨ 2 ਮਾਰਚ ਤੋਂ 10 ਮਾਰਚ ਤੱਕ ਚੰਡੀਗੜ੍ਹ ਮੋਹਾਲੀ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਦੀ ਅਗਵਾਈ 'ਚ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਇਆ-ਪਵਨ ਕਾਲੜਾ

ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦਾ ਕਾਂਗਰਸ ਪਾਰਟੀ ਵਲੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਦੇਖ-ਰੇਖ ਹੇਠ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਵਾਰਡ ਨੰਬਰ 18 ਦੇ ਗੁਰਦੇਵ ਨਗਰ ਵਿਖੇ 7 ਲੱਖ ਰੁਪਏ ...

ਪੂਰੀ ਖ਼ਬਰ »

ਸਹਾਇਕ ਫਾਊਾਡੇਸ਼ਨ ਤੇ ਕਿ੍ਸ਼ੀ ਵਿਗਿਆਨ ਕੇਂਦਰ ਨੇ ਲਾਇਆ ਕਿਸਾਨ ਜਾਗਰੂਕਤਾ ਕੈਂਪ

ਨੰਦਪੁਰ ਕਲੌੜ, 27 ਫਰਵਰੀ (ਜਰਨੈਲ ਸਿੰਘ ਧੁੰਦਾ)-ਇੰਡੀਆ ਪਰਿਆਵਰਣ ਸਹਾਇਕ ਫਾਊਾਡੇਸ਼ਨ ਵਲੋਂ ਕਿ੍ਸ਼ੀ ਵਿਗਿਆਨ ਕੇਂਦਰੀ ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਬਲਾਕ ਬਸੀ ਪਠਾਣਾਂ ਦੇ ਪਿੰਡ ਮੁਸਤਫਾਬਾਦ ਵਿਖੇ ਬੀਤੇ ਦਿਨੀਂ ਵਾਤਾਵਰਨ ਨੂੰ ਸੰਭਾਲਣ ਲਈ ਇਕ ਕੈਂਪ ...

ਪੂਰੀ ਖ਼ਬਰ »

ਟਰੱਕ ਆਪੇ੍ਰਟਰਜ਼ ਤੇ ਸਮਾਜਿਕ ਸੁਸਾਇਟੀ ਵਲੋਂ ਧਾਰਮਿਕ ਸਮਾਗਮ

ਬਸੀ ਪਠਾਣਾਂ, 27 ਫਰਵਰੀ (ਗੁਰਬਚਨ ਸਿੰਘ ਰੁਪਾਲ, ਗੌਤਮ)-ਅੱਜ ਇੱਥੇ ਬੱਸ ਅੱਡਾ ਖੇਤਰ 'ਚ ਮੁੱਖ ਸੜਕ 'ਤੇ ਸਥਿਤ ਬਸੀ ਪਠਾਣਾਂ ਟਰੱਕ ਆਪੇ੍ਰਟਰਜ਼ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧ 'ਚ ਅਖੰਡ ਪਾਠ ਦੇ ਭੋਗ ਉਪਰੰਤ ਭਾਈ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਕਰਵਾਏ ਜਾਣਗੇ ਬਾਲ ਪ੍ਰਤਿਭਾ ਮੇਲੇ-ਅਵਤਾਰ ਸਿੰਘ

ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਆਦੇਸ਼ਾਂ ਮੁਤਾਬਿਕ ਜ਼ਿਲੇ੍ਹ ਦੇ ਸਾਰੇ ਪ੍ਰਾਇਮਰੀ ਸਕੂਲਾਂ 'ਚ ਬਾਲ ਪ੍ਰਤਿਭਾ ਮੇਲੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਵਤਾਰ ਸਿੰਘ ਵਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਨੂੰ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਵਰਕਰਾਂ ਨੇ ਮੰਗ ਪੱਤਰ ਦਿੱਤਾ

ਜਖਵਾਲੀ, 27 ਫਰਵਰੀ (ਨਿਰਭੈ ਸਿੰਘ)-ਆਂਗਣਵਾੜੀ ਯੂਨੀਅਨ ਬਲਾਕ ਪ੍ਰਧਾਨ ਗੁਰਮੀਤ ਕੌਰ ਰੁੜਕੀ ਨੇ ਵਰਕਰ ਸਾਥਣਾਂ ਸਮੇਤ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਪਿੰਡ ਨਲੀਨੀ ਵਿਖੇ ਮੰਗ ਪੱਤਰ ਦਿੱਤਾ | ਇਸ ਮੌਕੇ ਬਲਾਕ ਪ੍ਰਧਾਨ ਗੁਰਮੀਤ ਕੌਰ ਰੁੜਕੀ ਨੇ ਪੱਤਰਕਾਰਾਂ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਨਵੀਂ ਮੈਂਬਰਸ਼ਿਪ ਸ਼ੁਰੂ

ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਬਲਜਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸਰਹਿੰਦ ਦੇ ਵਲੰਟੀਅਰਾਂ ਦੀ ਮਹੀਨਾਵਾਰ ਮੀਟਿੰਗ ਹੋਈ | ਜਾਣਕਾਰੀ ਦਿੰਦਿਆਂ ਬਲਦੇਵ ਜਲਾਲ ਨੇ ਦੱਸਿਆ ਕਿ ਅੰਧ ਵਿਸ਼ਵਾਸ ਮੁਕਤ ਸਮਾਜ ਦੀ ਸਿਰਜਣਾ ਲਈ ਕਾਰਜਸ਼ੀਲ ਤਰਕਸ਼ੀਲ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਬਲਜਿੰਦਰ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਕਮਲਜੀਤ ਸਿੰਘ ਬਾਸੀਆਂ, ਸੁਖਜਿੰਦਰ ਸਿੰਘ ਅਤੇ ਹਰਜਿੰਦਰਪਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਕੋ-ਕਨਵੀਨਰ ਮਲਾਗਰ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਖਮਾਣੋਂ ਦੀ ਮੀਟਿੰਗ

ਖਮਾਣੋਂ, 27 ਫਰਵਰੀ (ਜੋਗਿੰਦਰ ਪਾਲ)-ਮਾਰਕੀਟ ਕਮੇਟੀ ਖਮਾਣੋਂ ਦੀ ਮੀਟਿੰਗ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫ਼ਤਰ ਖਮਾਣੋਂ ਵਿਖੇ ਹੋਈ | ਇਸ ਮੀਟਿੰਗ 'ਚ ਫੋਕਲ ਪੁਆਇੰਟ ਬਰਵਾਲੀ ਵਿਖੇ ਸੜੇ ਹੋਏ ਬਿਜਲੀ ਮੀਟਰ ਸਬੰਧੀ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX