ਤਾਜਾ ਖ਼ਬਰਾਂ


ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਐਲਾਨਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ
. . .  4 minutes ago
ਹਰਸਾ ਛੀਨਾ, ਐੱਸ. ਏ. ਐੱਸ. ਨਗਰ, 17 ਮਈ (ਕੜਿਆਲ,ਕੇ. ਐੱਸ. ਰਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 8ਵੀਂ ਤੇ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ...
ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਆਏ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਨੇ ਪੁਲਿਸ ਬੈਰੀਕੇਡ ਤੋੜੇ
. . .  2 minutes ago
ਸੰਗਰੂਰ,17 ਮਈ (ਧੀਰਜ ਪਸ਼ੋਰੀਆ) ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ....
ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਪੰਜ ਕਿੱਲੋ ਅਫ਼ੀਮ ਸਮੇਤ ਤਿੰਨ ਨਸ਼ਾ ਤਸਕਰ ਕੀਤੇ ਕਾਬੂ
. . .  56 minutes ago
ਸੰਗਤ ਮੰਡੀ, 17 ਮਈ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਅਧੀਨ ਹਰਿਆਣਾ ਦੀ ਹੱਦ 'ਤੇ ਪੈਂਦੀ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ 5 ਕਿੱਲੋ ਅਫ਼ੀਮ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ...
ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਪੰਜਾਬ ਦੇ ਅਧਿਕਾਰੀਆਂ 'ਤੇ ਲਗਾਏ ਦੋਸ਼
. . .  about 1 hour ago
ਚੰਡੀਗੜ੍ਹ , 17 ਮਈ - (ਸੁਰਿੰਦਰ) - ਪੰਜਾਬ ਦੇ ਇਕ ਮੰਤਰੀ 'ਤੇ ਇਕ ਮਹਿਲਾ ਆਈ.ਐੱਸ. ਅਧਿਕਾਰੀ ਨੇ ਮੀ - ਟੂ ਦੇ ਤਹਿਤ ਇਲਜ਼ਾਮ ਲਾਇਆ ਸੀ। ਇਸ 'ਤੇ ਮਹਿਲਾ ਕਮਿਸ਼ਨ ਨੇ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ...
ਅਲ ਬਦਰ ਅੱਤਵਾਦੀ ਸੰਗਠਨ ਨਾਲ ਜੁੜੇ 2 ਅੱਤਵਾਦੀ ਮਾਰੇ ਗਏ
. . .  about 1 hour ago
ਨਵੀਂ ਦਿੱਲੀ , 17 ਮਈ - ਪੁਲਿਸ ਨੂੰ ਬੀਤੀ ਰਾਤ ਖਾਨਮੋਹ ਖੇਤਰ ਵਿਚ ਲੁਕੇ 2 ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ ਸੀ। ਆਰਮੀ ਅਤੇ ਸੀ.ਆਰ.ਪੀ.ਐਫ. ਵਲੋਂ ਖੇਤਰ ਨੂੰ ਘੇਰ ਲਿਆ ਗਿਆ...
ਟਾਂਗਰਾ ਵਿਖੇ ਮੁੱਖ ਮੰਤਰੀ ਖੱਟੜ ਦਾ ਪੁਤਲਾ ਸਾੜਿਆ
. . .  about 1 hour ago
ਟਾਂਗਰਾ , ਅੰਮ੍ਰਿਤਸਰ 17 ਮਈ (ਹਰਜਿੰਦਰ ਸਿੰਘ ਕਲੇਰ) - ਕਿਸਾਨ ਸੰਘਰਸ਼ ਕਮੇਟੀ ਸਰਕਲ ਟਾਂਗਰਾ ਦੇ ਪ੍ਰਧਾਨ ਅਮੋਲਕ ਜੀਤ ਸਿੰਘ ਨਰਾਇਣਗੜ੍ਹ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ...
8ਵੀਂ ਤੇ 10ਵੀਂ ਦਾ ਨਤੀਜਾ 2.30 ਵਜੇ ਘੋਸ਼ਿਤ ਹੋਵੇਗਾ
. . .  about 1 hour ago
ਪੋਜੇਵਾਲ ਸਰਾਂ, 17 ਮਈ (ਨਵਾਂਗਰਾਈਂ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 8ਵੀਂ ਤੇ 10ਵੀਂ ਬੋਰਡ ਦਾ ਨਤੀਜਾ ਅੱਜ 2:30 ਵਜੇ...
ਭਾਰਤ ਸਰਕਾਰ ਨੇ ਓ.ਐੱਨ.ਜੀ.ਸੀ. ਨੂੰ 1 ਲੱਖ ਆਕਸੀਜਨ ਸਿਲੰਡਰ ਖ਼ਰੀਦਣ ਦੀ ਦਿੱਤੀ ਜ਼ਿੰਮੇਵਾਰੀ
. . .  about 1 hour ago
ਨਵੀਂ ਦਿੱਲੀ, 17 ਮਈ - ਭਾਰਤ ਸਰਕਾਰ ਨੇ ਓ.ਐੱਨ.ਜੀ.ਸੀ.(ਤੇਲ ਅਤੇ ਕੁਦਰਤੀ ਗੈੱਸ ਨਿਗਮ) ਨੂੰ 1 ਲੱਖ ਆਕਸੀਜਨ ਸਿਲੰਡਰ ਖ਼ਰੀਦਣ ਦੀ ਜ਼ਿੰਮੇਵਾਰੀ ...
ਕਿਸਾਨ ਸੰਘਰਸ਼ ਕਮੇਟੀ ਨੇ ਮੋਦੀ ਅਤੇ ਖੱਟੜ ਦਾ ਪੁਤਲਾ ਫੂਕਿਆ
. . .  about 2 hours ago
ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਇੱਥੇ ਕਿਸਾਨ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ...
ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ - ਪਰਗਟ ਸਿੰਘ
. . .  about 2 hours ago
ਚੰਡੀਗੜ੍ਹ , 17 ਮਈ - ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਲਾਈਵ ਹੋ ਕੇ ਵੱਡੇ ਖ਼ੁਲਾਸੇ ਕੀਤੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਨੂੰ ਕੈਪਟਨ ਸੰਦੀਪ ਸੰਧੂ ਦਾ ਉਨ੍ਹਾਂ ਨੂੰ ਫ਼ੋਨ ਆਇਆ ਸੀ...
ਸਿਰਸਾ ਵਲੋਂ ਅਮਿਤਾਭ ਬੱਚਨ ਕੋਲੋਂ ਕਰੋੜਾਂ ਰੁਪਏ ਲੈਣ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ
. . .  about 2 hours ago
ਅੰਮ੍ਰਿਤਸਰ, 17 ਮਈ (ਰਾਜੇਸ਼ ਸ਼ਰਮਾ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਮਿਤਾਭ ਬੱਚਨ ਕੋਲੋਂ ਕਰੋੜਾਂ ਰੁਪਏ ਲੈਣ ਦਾ ਮਾਮਲਾ ਅੱਜ...
ਪੁਲਿਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਨੌਜਵਾਨ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 2 hours ago
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਦੋ...
ਐਂਟੀ-ਕੋਵੀਡ ਡਰੱਗ 2-ਡੀ.ਜੀ. ਦਾ ਇਸਤੇਮਾਲ ਸੀਮਤ ਢੰਗ ਨਾਲ ਹੋਵੇਗਾ - ਡਾ. ਜੀ. ਸਤੀਸ਼ ਰੈਡੀ (ਚੇਅਰਮੈਨ, ਡੀਆਰਡੀਓ)
. . .  about 2 hours ago
ਨਵੀਂ ਦਿੱਲੀ, 17 ਮਈ - ਡਾ. ਜੀ. ਸਤੀਸ਼ ਰੈਡੀ (ਚੇਅਰਮੈਨ, ਡੀਆਰਡੀਓ) ਨੇ ਦੱਸਿਆ ਹੈ ਕਿ ਐਂਟੀ-ਕੋਵੀਡ ਡਰੱਗ 2-ਡੀ.ਜੀ. ਦਾ ਪਹਿਲਾ ਅਤੇ ਦੂਜਾ ਬੈਚ ਸੀਮਤ ਢੰਗ ਨਾਲ ਵਰਤਿਆ ਜਾਏਗਾ...
ਡਾਕਟਰ ਸੁਭਾਸ਼ ਗੋਇਲ ਅਤੇ ਡਾਕਟਰ ਨਰਿੰਦਰਪਾਲ ਸਿੰਘ ਨੇ ਪਸ਼ੂ ਪਾਲਨ ਵਿਭਾਗ ਦੇ ਜੁਆਇੰਟ ਡਾਇਰੈਕਟਰਾਂ ਦੇ ਸੰਭਾਲੇ ਅਹੁਦੇ
. . .  about 3 hours ago
ਪਠਾਨਕੋਟ, 17 ਮਈ (ਸੰਧੂ) - ਅੱਜ ਲਾਈਵ ਕੰਪਲੈਕਸ ਪਸ਼ੂ ਪਾਲਨ ਵਿਭਾਗ ਦੇ ਮੁਖ ਦਫ਼ਤਰ ਵਿਚ ਡਾਕਟਰ ਸੁਭਾਸ਼ ਗੋਇਲ ਅਤੇ ਨਰਿੰਦਰਪਾਲ ਸਿੰਘ ਨੇ ਡਾਇਰੈਕਟਰ ਪਸ਼ੂ ਪਾਲਨ ਵਿਭਾਗ...
ਵਿਧਾਇਕ ਬੈਂਸ ਖ਼ਿਲਾਫ਼ ਅਕਾਲੀ ਦਲ ਦੇ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ
. . .  19 minutes ago
ਲੁਧਿਆਣਾ,17 ਮਈ (ਪੁਨੀਤ ਬਾਵਾ) - ਬੀਤੇ ਦਿਨੀਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਸ ਦੇ ਸਪੁੱਤਰ ਅਤੇ ਕੁਝ ਹੋਰ ਵਿਅਕਤੀਆਂ ਵਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ...
ਫ਼ੈਜ਼ਾਬਾਦ, ਅਫ਼ਗ਼ਾਨਿਸਤਾਨ ਦੇ ਦੱਖਣ-ਪੂਰਬ ਵਿਚ ਭੁਚਾਲ ਦੇ ਝਟਕੇ
. . .  about 3 hours ago
ਨਵੀਂ ਦਿੱਲੀ, 17 ਮਈ - ਫ਼ੈਜ਼ਾਬਾਦ, ਅਫ਼ਗ਼ਾਨਿਸਤਾਨ ਤੋਂ 156 ਕਿੱਲੋਮੀਟਰ ਦੱਖਣ-ਪੂਰਬ ਵਿਚ ਭੁਚਾਲ ਆਇਆ ਹੈ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ...
ਨਿਊਯਾਰਕ ਦੇ ਮੇਅਰ ਵਲੋਂ ਭਾਰਤ ਨੂੰ ਵੈਂਟੀਲੇਟਰ ਤੇ ਹੋਰ ਡਾਕਟਰੀ ਸਮਾਨ ਭੇਜਣ ਦਾ ਐਲਾਨ
. . .  about 4 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ) - ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸੀਓ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਦੀ ਦੂਸਰੀ ਲਹਿਰ ਦਾ ਮੁਕਾਬਲਾ ਕਰ ਰਹੇ ਭਾਰਤ ਨੂੰ ਉਨ੍ਹਾਂ ਵਲੋਂ ਕੋਵਿਡ-19 ਟੈੱਸਟ ਕਿੱਟਾਂ...
ਦੱਖਣੀ ਕੈਲੇਫੋਰਨੀਆ ਵਿਚ ਝਾੜੀਆਂ ਨੂੰ ਲੱਗੀ ਅੱਗ ਸੈਂਕੜੇ ਏਕੜਾਂ ਵਿਚ ਫੈਲੀ
. . .  about 4 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ) - ਲਾਸ ਏਂਜਲਸ ਕਾਊਂਟੀ ਨੇੜੇ ਦੱਖਣੀ ਕੈਲੇਫੋਰਨੀਆ ਵਿਚ ਝਾੜੀਆਂ ਨੂੰ ਲੱਗੀ ਅੱਗ ਹਜ਼ਾਰਾਂ ਏਕੜ ਵਿਚ ਫੈਲ ਗਈ, ਜਿਸ ਕਾਰਨ ਅਧਿਕਾਰੀਆਂ...
ਚੱਕਰਵਰਤੀ ਤੂਫ਼ਾਨ ''ਤੌਕਤੇ'' ਹੋਇਆ ਖ਼ਤਰਨਾਕ
. . .  about 4 hours ago
ਮੁੰਬਈ , 17 ਮਈ - ਚੱਕਰਵਰਤੀ ਤੂਫ਼ਾਨ ''ਤੌਕਤੇ'' ਦੇ ਮੱਦੇਨਜ਼ਰ ਦੇਸ਼ ਦੇ 5 ਸੂਬਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਭਾਰੀ ਬਾਰਸ਼ ਅਤੇ ਗਰਮ ਹਵਾਵਾਂ ...
ਬਾਘਾ ਪੁਰਾਣਾ 'ਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਸਮੇਂ ਸਿਰ ਨਹੀਂ ਪਹੁੰਚ ਰਿਹਾ ਕੋਰੋਨਾ ਵੈਕਸੀਨ ਲਗਾਉਣ ਵਾਲਾ ਸਟਾਫ਼
. . .  about 5 hours ago
ਬਾਘਾਪੁਰਾਣਾ 17 ਮਈ (ਬਲਰਾਜ ਸਿੰਗਲਾ) ਕੋਰੋਨਾ ਮਹਾਂਮਾਰੀ ਦਾ ਜਿਵੇਂ ਜਿਵੇਂ ਪ੍ਰਕੋਪ ਵਧ ਰਿਹਾ ਹੈ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 2,81,386 ਨਵੇਂ ਕੋਰੋਨਾ ਮਾਮਲੇ ਆਏ , 4,106 ਮੌਤਾਂ
. . .  about 5 hours ago
ਨਵੀਂ ਦਿੱਲੀ,17 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 2,81,386 ਨਵੇਂ...
ਅੱਜ 2- ਡੀ.ਜੀ. ਕੋਰੋਨਾ ਦਵਾਈ ਦਾ ਪਹਿਲਾ ਬੈਚ ਕੀਤਾ ਜਾਵੇਗਾ ਲਾਂਚ
. . .  about 5 hours ago
ਨਵੀਂ ਦਿੱਲੀ, 17 ਮਈ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੁਆਰਾ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀ.ਜੀ. ਦਾ...
ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਾ ਕਾਰੋਬਾਰੀ ਨਵਨੀਤ ਕਾਲਰਾ ਗ੍ਰਿਫ਼ਤਾਰ
. . .  about 6 hours ago
ਨਵੀਂ ਦਿੱਲੀ, 17 ਮਈ - ਦਿੱਲੀ ਪੁਲਿਸ ਨੇ ਐਤਵਾਰ ਦੇਰ ਰਾਤ ਗੁਰੂ ਗ੍ਰਾਮ ਦੇ ਸੋਹਣਾ ਵਿਚ ਇਕ ਫਾਰਮ ਹਾਊਸ ਤੋਂ ਆਕਸੀਜਨ ਸੰਕੇਤਕ ਦੀ ਕਾਲਾਬਾਜ਼ਾਰੀ ਕਰਨ ਦੇ ...
ਸ੍ਰੀਨਗਰ ਦੇ ਖਾਨਮੋਹ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ
. . .  about 6 hours ago
ਸ੍ਰੀਨਗਰ, 17 ਮਈ - ਜੰਮੂ ਕਸ਼ਮੀਰ ਦੇ ਸ੍ਰੀਨਗਰ ਦੇ ਖਾਨਮੋਹ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ....
ਅੱਜ ਸਵੇਰੇ 5 ਵਜੇ ਕੇਦਾਰਨਾਥ ਮੰਦਰ ਦੇ ਖੁੱਲ੍ਹੇ ਕਪਾਟ
. . .  about 6 hours ago
ਉੱਤਰਾਖੰਡ, 17 ਮਈ - ਕੇਦਾਰਨਾਥ ਮੰਦਰ ਦੇ ਕਪਾਟ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਫੱਗਣ ਸੰਮਤ 552

ਮਾਨਸਾ

ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 152ਵੇਂ ਦਿਨ ਵੀ ਧਰਨੇ ਜਾਰੀ

ਮਾਨਸਾ, 28 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਜ਼ਿਲ੍ਹੇ ਭਰ 'ਚ 152ਵੇਂ ਦਿਨ ਵੀ ਧਰਨੇ ਜਾਰੀ ਰਹੇ | ਕਿਸਾਨਾਂ, ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਐਮ.ਐੱਸ.ਪੀ. 'ਤੇ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ, ਜੇਲ੍ਹ ਵਿਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਝੂਠੇ ਪੁਲਿਸ ਕੇਸ ਖ਼ਾਰਜ ਕੀਤੇ ਜਾਣ | ਸਥਾਨਕ ਰੇਲਵੇ ਪਾਰਕ 'ਚ ਧਰਨੇ ਦੌਰਾਨ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਹਿਟਲਰ ਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੱਕੀ ਹੈ ਪਰ ਕਿਸਾਨ ਸੰਘਰਸ਼ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ | ਧਰਨੇ ਨੂੰ ਭਜਨ ਸਿੰਘ ਘੁੰਮਣ, ਇਕਬਾਲ ਸਿੰਘ ਮਾਨਸਾ, ਬੋਹੜ ਸਿੰਘ ਮਾਨਸਾ, ਤੇਜ਼ ਸਿੰਘ ਚਕੇਰੀਆਂ, ਮੱਖਣ ਸਿੰਘ ਉੱਡਤ, ਸਾਧੂ ਸਿੰਘ ਕੋਟਲੀ, ਬਲਵਿੰਦਰ ਸ਼ਰਮਾ ਖ਼ਿਆਲਾ, ਸੁਖਦੇਵ ਸਿੰਘ ਕੋਟਲੀ ਨੇ ਵੀ ਸੰਬੋਧਨ ਕੀਤਾ |
ਰਿਲਾਇੰਸ ਪੰਪ 'ਤੇ ਕਿਸਾਨ ਡਟੇ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਹਿੰਦਰ ਸਿੰਘ ਦਿਆਲਪੁਰਾ, ਸਤਪਾਲ ਸਿੰਘ ਬਰ੍ਹੇ, ਦਰਸ਼ਨ ਸਿੰਘ ਗੁਰਨੇ ਕਲਾਂ, ਸਵਰਨ ਸਿੰਘ ਬੋੜਾਵਾਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸੁਖਦੇਵ ਸਿੰਘ ਬੋੜਾਵਾਲ, ਕਾਮਰੇਡ ਹਰਦਿਆਲ ਸਿੰਘ ਦਾਤੇਵਾਸ ਅਤੇ ਸ਼ਿੰਗਾਰਾ ਸਿੰਘ ਦੋਦੜਾ ਨੇ ਕਿਹਾ ਕਿ ਦੇਸ਼ ਦੇ ਕਿਰਤੀਆਂ ਨੇ ਮੋਦੀ ਸਰਕਾਰ ਦੇ ਕੋਝੇ ਹੱਥਕੰਡਿਆਂ ਅਤੇ ਸਾਜ਼ਿਸ਼ਾਂ ਨੂੰ ਚੁਣੌਤੀ ਵਜੋਂ ਲਿਆ ਹੈ | ਇਸ ਕਰ ਕੇ ਇਨ੍ਹਾਂ ਸੂਬਿਆਂ ਸਮੇਤ ਪੂਰੇ ਦੇਸ਼ ਵਿਚੋਂ ਲੋਕ ਵਹੀਰਾਂ ਘੱਤ ਕੇ ਜਥਿਆਂ ਦੇ ਰੂਪ 'ਚ ਦਿੱਲੀ ਪਹੁੰਚ ਰਹੇ ਹਨ ਅਤੇ ਇਹ ਕਿਸਾਨ ਅੰਦੋਲਨ ਮੋਦੀ ਸਰਕਾਰ ਨੂੰ ਜੜੋਂ੍ਹ ਉਖਾੜ ਕੇ ਰੱਖ ਦੇਵੇਗਾ | ਇਸ ਮੌਕੇ ਬਲਵੀਰ ਸਿੰਘ ਗੁਰਨੇ ਖ਼ੁਰਦ, ਅਮਰੀਕ ਸਿੰਘ ਮੰਦਰਾਂ, ਜਵਾਲਾ ਸਿੰਘ ਗੁਰਨੇ, ਗੁਰਜੰਟ ਸਿੰਘ ਗੁਰਨੇ ਕਲਾਂ, ਭੋਲਾ ਸਿੰਘ ਗੁਰਨੇ, ਨਛੱਤਰ ਸਿੰਘ ਅਹਿਮਦਪੁਰ ਆਦਿ ਹਾਜ਼ਰ ਸਨ |
ਖੇਤੀ ਕਾਨੰੂਨਾਂ ਖ਼ਿਲਾਫ਼ ਸੰਘਰਸ਼ ਜਾਰੀ
ਬਰੇਟਾ ਤੋਂ ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ ਅਨੁਸਾਰ- ਖੇਤੀ ਕਾਨੰੂਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋੋਂ ਸਥਾਨਕ ਰੇਲਵੇ ਪਾਰਕਿੰਗ ਵਿਖੇ ਧਰਨਾ ਜਾਰੀ ਹੈ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੋ ਕੇ ਰਹਿ ਗਿਆ ਹੈ | ਇਸ ਸਰਕਾਰ ਖ਼ਿਲਾਫ਼ ਸਮੁੱਚੇ ਦੇਸ਼ ਅੰਦਰ ਰੋਸ ਫੈਲਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਆਉਣ ਵਾਲ਼ੇ ਦਿਨਾ ਵਿਚ ਸੰਘਰਸ਼ ਹੋਰ ਵੀ ਤੇਜ਼ ਹੋ ਜਾਵੇਗਾ ਅਤੇ ਕਿਸਾਨ ਕਾਲ਼ੇ ਕਾਨੂੰਨ ਵਾਪਸ ਕਰਵਾ ਕੇ ਹੀ ਦਿੱਲੀ ਤੋਂ ਪਰਤਣਗੇ | ਇਸ ਮੌਕੇ ਤਾਰਾ ਚੰਦ ਬਰੇਟਾ, ਛੱਜੂ ਸਿੰਘ ਬਰੇਟਾ, ਦਰਸ਼ਨ ਸਿੰਘ ਮੰਘਾਣੀਆਂ, ਜਗਰੂਪ ਸਿੰਘ ਮੰਘਾਣੀਆਂ, ਭੀਮ ਸਿੰਘ ਮੰਡੇਰ, ਜਗਮੇਲ ਸਿੰਘ ਕੁੱਲਰੀਆਂ, ਗੁਰਜੰਟ ਸਿੰਘ ਬਖਸੀਵਾਲ਼ਾ, ਮੇਜਰ ਸਿੰਘ ਦਰੀਆਪੁਰ, ਮਹਿੰਦਰ ਸਿੰਘ ਕੁੱਲਰੀਆਂ, ਗੁਰਮੀਤ ਕੌਰ ਮੰਡੇਰ ਨੇ ਸੰਬੋਧਨ ਕੀਤਾ |
ਪੰਪ ਦਾ ਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਹੈ | ਆਗੂਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੋਦੀ ਸਰਕਾਰ ਕੁੱਝ ਵੱਡੇ ਵਪਾਰੀਆਂ ਦੇ ਲਈ ਕੰਮ ਕਰ ਰਹੀ ਹੈ ਜਿਸ ਕਰ ਕੇ ਕਿਸਾਨਾਂ ਲਈ ਮਾੜੇ ਕਾਨੰੂਨ ਬਣਾ ਕੇ ਵੱਡੇ ਘਰਾਣਿਆਂ ਦਾ ਫ਼ਾਇਦਾ ਕੀਤਾ ਜਾ ਰਿਹਾ ਹੈ | ਇਸ ਮੌਕੇ ਆਗੂ ਮੇਜਰ ਸਿੰਘ ਗੋਬਿੰਦਪੁਰਾ, ਜਸਵਿੰਦਰ ਕੌਰ ਬਹਾਦਰਪੁਰ, ਸੁਖਦੇਵ ਸਿੰਘ ਕਿਸ਼ਨਗੜ੍ਹ, ਕਰਮਜੀਤ ਸਿੰਘ ਸੰਘਰੇੜੀ, ਲੀਲਾ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਨੇ ਸੰਬੋਧਨ ਕੀਤਾ |

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੜਕੀ ਵਲੋਂ ਖ਼ੁਦਕੁਸ਼ੀ

ਬੁਢਲਾਡਾ, 28 ਫਰਵਰੀ (ਸੁਨੀਲ ਮਨਚੰਦਾ)- ਨੇੜਲੇ ਪਿੰਡ ਗਰਨੇ ਖ਼ੁਰਦ ਵਿਖੇ ਇਕ ਨੌਜਵਾਨ ਲੜਕੀ ਵਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਹੈ | ਮਿ੍ਤਕ ਲੜਕੀ ਦੀ ਮਾਤਾ ਵਲੋਂ ਪੁਲਿਸ ਨੂੰ ਲਿਖਾਏ ਬਿਆਨਾਂ ਅਨੁਸਾਰ ਉਸ ਦੀ 21 ਸਾਲ ਦੀ ਲੜਕੀ ਜਸਵੀਰ ਕੌਰ (ਕਾਲਪਨਿਕ ਨਾਂਅ) ਜੋ ਬੀ.ਏ. ਕਰਨ ...

ਪੂਰੀ ਖ਼ਬਰ »

ਦੁਕਾਨ 'ਚ ਚੋਰੀ ਦੀ ਕੋਸ਼ਿਸ਼ ਨੂੰ ਅਸਫਲ ਬਣਾਇਆ

ਭੀਖੀ, 28 ਫਰਵਰੀ (ਬਲਦੇਵ ਸਿੰਘ ਸਿੱਧੂ)-ਭੀਖੀ ਦੀ ਮੁੱਖ ਸੜਕ 'ਤੇ ਬੀਤੀ ਰਾਤ ਇਕ ਰੈਡੀਮੇਡ ਕੱਪੜੇ ਦੀ ਦੁਕਾਨ ਵਿਚ ਚੋਰਾਂ ਵਲੋਂ ਕੀਤੀ ਚੋਰੀ ਦੀ ਕੋਸ਼ਿਸ਼ ਨੂੰ ਦੁਕਾਨ 'ਚ ਰਾਖੀ ਪਏ ਵਿਅਕਤੀਆਂ ਨੇ ਅਸਫਲ ਕਰ ਦਿੱਤਾ | ਜਾਣਕਾਰੀ ਅਨੁਸਾਰ ਇਕ ਕੱਪੜੇ ਦੀ ਦੁਕਾਨ ਵਿਚ ਕੁੱਝ ...

ਪੂਰੀ ਖ਼ਬਰ »

ਦਿੱਲੀ ਹਿੰਸਾ ਦੌਰਾਨ ਗਿ੍ਫ਼ਤਾਰ ਕੀਤੇ ਨੌਜਵਾਨਾਂ ਦਾ ਜ਼ਮਾਨਤ ਕਰਵਾ ਕੇ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ

ਮਾਨਸਾ 28 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- 29 ਜਨਵਰੀ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਪਿੰਡ ਪੇਰੋਂ ਦੇ ਕਿਸਾਨ ਜ਼ਮਾਨਤ ਕਰਵਾ ਕੇ ਪਿੰਡ ਪਹੁੰਚੇ, ਨਿੱਘਾ ਸਵਾਗਤ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਬੋਘ ਸਿੰਘ ਮਾਨਸਾ (ਪੰਜਾਬ) ਦੀ ਅਗਵਾਈ 'ਚ ਕਿਸਾਨਾਂ ਤੇ ...

ਪੂਰੀ ਖ਼ਬਰ »

ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ, 5 ਗਿ੍ਫ਼ਤਾਰ

ਮਾਨਸਾ, 28 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਲਾਹਣ ਤੇ ਨਜਾਇਜ਼ ਸ਼ਰਾਬ ਕਰ ਕੇ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਸੁਰੇਂਦਰ ਲਾਂਬਾ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸਦਰ ...

ਪੂਰੀ ਖ਼ਬਰ »

ਲੜਕੀ ਦਾ ਭਰੂਣ ਮਿਲਿਆ

ਬਠਿੰਡਾ, 28 ਫਰਵਰੀ (ਅਵਤਾਰ ਸਿੰਘ)- ਸਥਾਨਕ ਧੋਬੀਆਣਾ ਰੋਡ 'ਤੇ ਇਕ ਖਾਲੀ ਪਏ ਪਲਾਂਟ ਵਿਚ ਇਕ ਲੜਕੀ ਦਾ ਭਰੂਣ 5 ਕੁ ਮਹੀਨੇ ਦਾ ਪਿਆ ਹੋਣ ਦੀ ਖ਼ਬਰ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ | ਜਾਣਕਾਰੀ ਅਨੁਸਾਰ ਨੌਜਵਾਨ ਵੈੱਲਫੇਅਰ ਸੁਸਾਇਟੀ ਨੂੰ ਸੂਚਨਾ ਮਿਲੀ ਕਿ ਖਾਲੀ ਪਲਾਂਟ ...

ਪੂਰੀ ਖ਼ਬਰ »

ਜਿਸ ਦਾ ਗੁਰੂ ਨਹੀਂ ਉਸ ਦਾ ਤਾਂ ਜੀਵਨ ਸ਼ੁਰੂ ਨਹੀਂ-ਸਾਧਵੀ ਡਾ: ਸੁਨੀਤਾ

ਬੁਢਲਾਡਾ, 28 ਫਰਵਰੀ (ਰਾਹੀ)- ਸਥਾਨਕ ਐਸ. ਐਸ. ਜੈਨ ਸਭਾ ਵਿਖੇ ਜੈਨ ਮੱਤ ਦੇ ਮਹਾਨ ਸਾਧਵੀ ਮਥੁਰਾ ਦੇਵੀ ਮਹਾਰਾਜ ਦੀ ਯਾਦ 'ਚ ਸਭਾ ਕੀਤੀ ਗਈ ਜਿਸ ਨੰੂ ਸੰਬੋਧਨ ਕਰਦਿਆਂ ਡਾ: ਸਾਧਵੀ ਸੁਨੀਤਾ ਮਹਾਰਾਜ ਨੇ ਕਿਹਾ ਕਿ ਮਨੁੱਖੀ ਜੀਵਨ 'ਚ ਗੁਰੂ ਦੀ ਅਹਿਮ ਮਹੱਤਤਾ ਹੈ ਤੇ ਜਿਸ ਦਾ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਲੋਕ ਸਹਿਯੋਗ ਦੇ ਪਾਤਰ ਬਣਨ-ਥਾਣਾ ਮੁਖੀ

ਬੁਢਲਾਡਾ, 28 ਫਰਵਰੀ (ਸੁਨੀਲ ਮਨਚੰਦਾ)- ਨਸ਼ਿਆਂ ਦੇ ਮਾੜੇ ਨਤੀਜਿਆਂ ਤੋਂ ਜਾਗਰੂਕ ਕਰਨ ਵਾਸਤੇ ਜ਼ਿਲ੍ਹਾ ਪੁਲਿਸ ਵਲੋ ਮਨਾਏ ਜਾ ਰਹੇ ਨਸ਼ਾ ਵਿਰੋਧੀ ਹਫ਼ਤੇ ਤਹਿਤ ਸਥਾਨਕ ਕਰੈਕ ਆਈਲੈਟਸ ਸੈਂਟਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੰਬੋਧਨ ਕਰਦਿਆਂ ਥਾਣਾ ...

ਪੂਰੀ ਖ਼ਬਰ »

ਝੁਨੀਰ ਵਿਖੇ ਖਿਡਾਰੀ ਦੇ ਪਹੁੰਚਣ 'ਤੇ ਕੀਤਾ ਭਰਵਾਂ ਸਵਾਗਤ

ਝੁਨੀਰ, 28 ਫ਼ਰਵਰੀ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਵਿਖੇ ਖਿਡਾਰੀ ਹਰਮਨ ਸਿੰਘ ਦਾ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ | ਪਿੰਡ ਦਾਨੇਵਾਲਾ ਦੇ ਹਰਮਨ ਸਿੰਘ ਨੇ ਨਿਪਾਲ ਦੇ ਸ਼ਹਿਰ ਪੋਖਰਾ ਵਿਖੇ ਹੋਈਆਂ ਇੰਟਰਨੈਸ਼ਨਲ ਪੇਂਡੂ ਖੇਡਾਂ 'ਚ 1500 ਮੀਟਰ ...

ਪੂਰੀ ਖ਼ਬਰ »

ਮੀਡੀਆ ਕਲੱਬ ਸਰਦੂਲਗੜ੍ਹ ਨੇ ਖੂਨਦਾਨ ਕੈਂਪ ਲਗਾਇਆ

ਸਰਦੂਲਗੜ੍ਹ, 28 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਥਾਨਕ ਡੇਰਾ ਬਾਬਾ ਹੱਕਤਾਲਾ ਵਿਖੇ ਮੀਡੀਆ ਕਲੱਬ ਸਰਦੂਲਗੜ੍ਹ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਉਦਘਾਟਨ ਸੰਤ ਰਤਨ ਦਾਸ ਜਖੇਪਲ ਥੇਹ ਵਾਲੇ ਤੇ ਡੇਰਾ ਮੁਖੀ ਸੰਤ ਕੇਵਲ ਦਾਸ ਨੇ ਕੀਤਾ | ਇਸ ਦੌਰਾਨ 90 ...

ਪੂਰੀ ਖ਼ਬਰ »

ਪਿੰਡ ਰਾਏਪੁਰ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ

ਝੁਨੀਰ, 28 ਫਰਵਰੀ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਰਾਏਪੁਰ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਨੰਦ ਕਿਸ਼ੋਰ ਨੇ ਦੱਸਿਆ ਕਿ ਕੈਂਪ ਬਿਲਕੁਲ ਮੁਫ਼ਤ ਲਗਾਇਆ ਗਿਆ ਜਿਸ ਵਿਚ ਪਿੰਡ ...

ਪੂਰੀ ਖ਼ਬਰ »

ਦਿਲ ਦੇ ਰੋਗਾਂ ਦੀ ਜਾਂਚ ਸਬੰਧੀ ਮੁਫ਼ਤ ਕੈਂਪ ਲਗਾਇਆ

ਬੁਢਲਾਡਾ, 28 ਫਰਵਰੀ (ਸਵਰਨ ਸਿੰਘ ਰਾਹੀ)- ਸਥਾਨਕ ਸ਼ਿਵ ਸ਼ਕਤੀ ਸੇਵਾ ਮੰਡਲ ਵਲੋਂ ਡਾ: ਅੰਮਿ੍ਤਪਾਲ ਮੈਡੀਸਿਟੀ ਮਾਨਸਾ ਦੇ ਸਹਿਯੋਗ ਨਾਲ ਦਿਲ ਦੇ ਰੋਗਾਂ ਦੀ ਜਾਂਚ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿਚ ਡਾ: ਵਿਵੇਕ ਜਿੰਦਲ (ਡੀ. ਐਮ. ਕਾਰਡੋਲੋਜ਼ੀ) ਨੇ 1 ਸੌ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਯੂਥ ਵਿੰਗ ਸਰਕਲ ਕੋਟਧਰਮੂ ਤੇ ਬਹਿਣੀਵਾਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਮਾਨਸਾ/ਸਰਦੂਲਗੜ੍ਹ, 28 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ, ਜੀ.ਐਮ. ਅਰੋੜਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਹਰਿਆਵਲ ਵਿੰਗ ਯੂਥ ਵਿੰਗ ਸਰਕਲ ਕੋਟਧਰਮੂ ਅਤੇ ਬਹਿਣੀਵਾਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮਾਨਸਾ, 28 ਫਰਵਰੀ (ਧਾਲੀਵਾਲ)- ਸ੍ਰੀ ਗੁਰੂ ਰਵਿਦਾਸ ਕਮੇਟੀ ਪਿੰਡ ਮਲਕਪੁਰ ਵਲੋਂ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਸਹਿਤ ਰਮਦਾਸੀਆ ਪੱਤੀ ਦੀ ਧਰਮਸ਼ਾਲਾ ਵਿਚ ਮਨਾਇਆ ਗਿਆ | ...

ਪੂਰੀ ਖ਼ਬਰ »

ਕਿਰਪਾਲ ਸਿੰਘ ਚਹਿਲ ਨੇ ਗੱਡੀ ਸੀ ਪਿੰਡ ਨਰਿੰਦਰਪੁਰਾ ਦੀ ਮੋੜ੍ਹੀ

ਰਾਵਿੰਦਰ ਸਿੰਘ ਰਵੀ ਮੋ: 84270-16800 ਮਾਨਸਾ- ਸਥਾਨਕ ਸ਼ਹਿਰ ਤੋਂ 15 ਕਿੱਲੋਮੀਟਰ ਦੂਰ ਵਸੇ ਪਿੰਡ ਨਰਿੰਦਰਪੁਰਾ ਦੀ ਮੋੜ੍ਹੀ ਕਿਰਪਾਲ ਸਿੰਘ ਚਹਿਲ ਨੇ ਗੱਡੀ ਸੀ | ਚਹਿਲ ਗੋਤੀਆਂ ਨਾਲ ਸਬੰਧਿਤ ਇਸ ਪਿੰਡ 'ਚ ਸੰਪੂਰਨ ਸਿੰਘ, ਜਵਾਹਰ ਸਿੰਘ ਅਤੇ ਹਰਦਮ ਸਿੰਘ 3 ਪੱਤੀਆਂ ਵੀ ਹਨ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX