ਤਾਜਾ ਖ਼ਬਰਾਂ


ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  3 minutes ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  22 minutes ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  51 minutes ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  about 1 hour ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  about 2 hours ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  about 2 hours ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  about 2 hours ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  about 2 hours ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  about 1 hour ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 2 hours ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  about 2 hours ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  about 3 hours ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਪ੍ਰਦਾਨ ਕੀਤੀ ਜਾਵੇ
. . .  about 3 hours ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਓ. ਪੀ. ਸੋਨੀ ਨਾਲ ਖ਼ਾਸ ਮੀਟਿੰਗ 'ਚ ਕਿਹਾ ਹੈ ਕਿ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ...
ਪੰਜਾਬ ਵਿਚ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਤੱਕ ਦੀ ਵੈਕਸੀਨ ਸੋਮਵਾਰ ਤੋਂ
. . .  about 3 hours ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚੋਂ 18-45 ਸਾਲਾਂ ਵਰਗ ਦੇ ਪਹਿਲਕਦਮੀ ਸਮੂਹਾਂ ਨੂੰ ਟੀਕਾ ਲਗਾਉਣ ਦੀ ...
ਕੋਰੋਨਾ ਸੰਕਟ 'ਚ ਜਰਮਨੀ ਤੋਂ ਦੂਜੀ ਖੇਪ ਭਾਰਤ ਪੁੱਜੀ , ਆਕਸੀਜਨ ਪਲਾਂਟ ਸਮਾਨ ਸ਼ਾਮਿਲ
. . .  about 3 hours ago
ਪਠਾਨਕੋਟ ਵਿਚ ਕੋਰੋਨਾ ਦੇ 436 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਪਠਾਨਕੋਟ, 7 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ | ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ...
ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਸੁੱਟਿਆ ਗਰਨੇਡ
. . .  about 4 hours ago
ਸ਼੍ਰੀਨਗਰ : ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਨਵਾ ਬਾਜ਼ਾਰ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟਿਆ...
ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  about 4 hours ago
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 20570 ਅਤੇ 7 ਮਰੀਜ਼ਾਂ...
ਮੋਗਾ ਵਿਚ ਕੋਰੋਨਾ ਪੀੜਤ 81 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮੋਗਾ, 7 ਮਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 81 ਹੋਰ ਕੋਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ...
ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ - ਏਮਜ਼ ਅਧਿਕਾਰੀ
. . .  about 4 hours ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ ਹੈ, ਉਸ ਦਾ ਏਮਜ਼ ਵਿਖੇ ਕੋਰੋਨਾ ਦਾ ਇਲਾਜ ਚਲ ਰਿਹਾ ਹੈ ...
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਮੌਕੇ ਖੁੱਲ੍ਹ ਕੇ ਕਾਂਗਰਸ ਦੀ ਫੁੱਟ ਸਾਹਮਣੇ ਆਈ
. . .  about 5 hours ago
ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਵਿਖੇ ਕਾਂਗਰਸ ਦੀ ਆਪਸੀ ਫੁੱਟ ਉਸ ਵੇਲ੍ਹੇ ਸਾਹਮਣੇ ਆ ਗਈ ਜਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ 17 ਕੌਂਸਲਰਾਂ ਵਾਲੀ ਜੈਤੋ ਨਗਰ ਕੌਂਸਲ ਦੀ...
ਚੰਡੀਗੜ੍ਹ : ਵਿੱਦਿਅਕ ਸੰਸਥਾਵਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  about 5 hours ago
ਚੰਡੀਗੜ੍ਹ , 7 ਮਈ ( ਸੁਰਿੰਦਰਪਾਲ ਸਿੰਘ ) - ਚੰਡੀਗੜ੍ਹ ਵਿਚ ਵਿੱਦਿਅਕ ਸੰਸਥਾਵਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਦੇ ਮੁਤਾਬਿਕ ਵਿੱਦਿਅਕ ਸੰਸਥਾਵਾਂ , ਕੋਚਿੰਗ ਸੈਂਟਰ ਅਤੇ ...
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ
. . .  about 5 hours ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਸ ਨੂੰ ਏਮਜ਼ ਹਸਪਤਾਲ...
ਮਾਯਾਵਤੀ ਨੇ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ 'ਤੇ ਕੀਤੀ ਟਿੱਪਣੀ
. . .  about 6 hours ago
ਲਖਨਊ, 7 ਮਈ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਯਾਵਤੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਸੰਪਾਦਕੀ

ਕਾਂਗਰਸ ਦੀ ਮਜ਼ਬੂਤੀ ਲਈ

ਕੌਮੀ ਪਾਰਟੀ ਕਾਂਗਰਸ ਅੰਦਰ ਚਿਰਾਂ ਤੋਂ ਧੁਖ ਰਿਹਾ ਕਲੇਸ਼ ਜਗ ਜ਼ਾਹਰ ਹੋਣ ਲੱਗਾ ਹੈ। ਉੱਠਦਾ ਧੂੰਆਂ ਤਾਂ ਹਰ ਕੋਈ ਦੇਖਦਾ ਰਿਹਾ ਹੈ ਪਰ ਹੁਣ ਇਹ ਬਲਣ ਦੇ ਪੜਾਅ 'ਤੇ ਪੁੱਜ ਗਿਆ ਲਗਦਾ ਹੈ। ਪਿਛਲੇ ਸਾਲ ਅਗਸਤ ਦੇ ਮਹੀਨੇ ਵਿਚ ਕਾਂਗਰਸ ਦੇ 23 ਪ੍ਰਮੁੱਖ ਆਗੂਆਂ ਨੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਉਨ੍ਹਾਂ ਨੇ ਕਾਂਗਰਸ ਵਿਚ ਲਗਾਤਾਰ ਆ ਰਹੇ ਨਿਘਾਰ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਅੰਦਰ ਆਪਾ ਪੜਚੋਲ ਕਰਨ ਲਈ ਵੀ ਕਿਹਾ ਸੀ। ਕਾਂਗਰਸ ਕਾਰਜਕਾਰਨੀ ਦੀਆਂ ਚੋਣਾਂ ਮੁੜ ਕਰਵਾਉਣ ਦੀ ਅਪੀਲ ਵੀ ਕੀਤੀ ਸੀ। ਕਾਰਜਕਾਰਨੀ ਬਾਰੇ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਇਸ ਦੇ ਮੈਂਬਰ ਚੋਣਾਂ ਰਾਹੀਂ ਨਹੀਂ ਚੁਣੇ ਜਾਂਦੇ ਸਗੋਂ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਨਾਮਜ਼ਦਗੀ ਹੀ ਹੁੰਦੀ ਹੈ। ਬਹੁਤ ਸਾਰੇ ਮੈਂਬਰ ਕਾਂਗਰਸ ਕਾਰਜਕਾਰਨੀ ਵਿਚ ਅਜਿਹੇ ਹੁੰਦੇ ਹਨ ਜੋ ਵੱਡੇ ਪਾਰਟੀ ਆਗੂਆਂ ਦੇ ਜੀ ਹਜ਼ੂਰੀਏ ਹੀ ਬਣੇ ਰਹਿੰਦੇ ਹਨ।
ਸਾਲ 2014 ਵਿਚ ਨਰਿੰਦਰ ਮੋਦੀ ਦੇ ਹਕੂਮਤ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਲਗਾਤਾਰ ਵਧਦੇ ਪ੍ਰਭਾਵ ਅੱਗੇ ਕਾਂਗਰਸ ਹਮੇਸ਼ਾ ਲੜਖੜਾਉਂਦੀ ਹੀ ਨਜ਼ਰ ਆਈ ਹੈ। ਪਿਛਲੇ ਕਈ ਸਾਲਾਂ ਤੋਂ ਪਾਰਟੀ ਦੀ ਕਮਾਨ ਜਾਂ ਤਾਂ ਸੋਨੀਆ ਗਾਂਧੀ ਅਤੇ ਜਾਂ ਰਾਹੁਲ ਗਾਂਧੀ ਕੋਲ ਹੀ ਰਹੀ ਹੈ। ਪਿਛਲੇ 6 ਸਾਲਾਂ ਤੋਂ ਭਾਜਪਾ ਅਤੇ ਮੋਦੀ ਦੀ ਝੁੱਲੀ ਹਨੇਰੀ ਕਰਕੇ ਇਹ ਸੰਭਲਦੀ ਨਜ਼ਰ ਨਹੀਂ ਆਈ। ਇਸੇ ਸਮੇਂ ਵਿਚ ਰਾਹੁਲ ਗਾਂਧੀ ਵੱਡੀ ਚਰਚਾ ਦਾ ਵਿਸ਼ਾ ਜ਼ਰੂਰ ਬਣੇ ਰਹੇ ਹਨ। ਵੱਖ-ਵੱਖ ਚੋਣਾਂ ਵਿਚ ਉਨ੍ਹਾਂ ਦੀ ਬਿਆਨਬਾਜ਼ੀ ਅਕਸਰ ਹਲਕੇ ਪੱਧਰ ਦੀ ਹੀ ਰਹੀ ਹੈ। ਚਾਹੇ ਇਹ ਰਾਫੇਲ ਸੌਦਾ ਹੋਵੇ, ਚਾਹੇ ਵੱਡੇ ਸਰਮਾਏਦਾਰਾਂ ਦਾ ਮੁੱਦਾ ਹੋਵੋ, ਚਾਹੇ ਚੀਨ ਦਾ ਮੁੱਦਾ ਹੋਵੇ ਅਤੇ ਚਾਹੇ ਲੱਦਾਖ ਦਾ ਹੋਵੇ, ਰਾਹੁਲ ਦੇ ਬਿਆਨ ਉਨ੍ਹਾਂ ਦੇ ਕੱਚਘਰੜ ਹੋਣ ਦਾ ਹੀ ਪ੍ਰਭਾਵ ਦਿੰਦੇ ਰਹੇ ਹਨ। ਬਹੁਤੀ ਵਾਰ ਪਾਰਟੀ ਨੂੰ ਰਾਹੁਲ ਦੇ ਬਚਾਅ ਲਈ ਵੀ ਆਉਣਾ ਪੈਂਦਾ ਰਿਹਾ ਹੈ। ਲਗਾਤਾਰ ਹੁੰਦੀਆਂ ਹਾਰਾਂ ਨੂੰ ਵੇਖਦਿਆਂ ਰਾਹੁਲ ਨੇ ਸਾਲ 2019 ਵਿਚ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਸਮੇਂ ਵੀ ਇਹ ਉਮੀਦ ਜਾਗੀ ਸੀ ਕਿ ਕਿਸੇ ਹੋਰ ਪ੍ਰੋੜ੍ਹ ਤੇ ਪ੍ਰਬੁੱਧ ਆਗੂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਜਾਵੇਗੀ ਪਰ ਆਮ ਬਣੇ ਪ੍ਰਭਾਵ ਵਾਂਗ ਪਾਰਟੀ ਦਹਾਕਿਆਂ ਤੋਂ ਨਹਿਰੂ-ਗਾਂਧੀ ਪਰਿਵਾਰ ਦੇ ਪ੍ਰਭਾਵ 'ਚੋਂ ਨਹੀਂ ਉੱਭਰ ਸਕੀ। ਰੁਹਾਲ ਵਲੋਂ ਅਸਤੀਫ਼ਾ ਦੇਣ ਤੋਂ ਲੰਮੇ ਸਮੇਂ ਬਾਅਦ ਚਾਹੇ ਸੋਨੀਆ ਗਾਂਧੀ ਨੂੰ ਅਸਥਾਈ ਪ੍ਰਧਾਨ ਬਣਾ ਦਿੱਤਾ ਗਿਆ ਸੀ ਭਾਵੇਂ ਕਿ ਆਪਣਾ ਅਸਤੀਫ਼ਾ ਦੇਣ ਸਮੇਂ ਰਾਹੁਲ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਅੱਗੋਂ ਲਈ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਪਾਰਟੀ ਦੇ ਇਸ ਅਹੁਦੇ ਲਈ ਉਮੀਦਵਾਰ ਨਹੀਂ ਹੋਵੇਗਾ। ਪਰ ਇਸ ਦੇ ਬਾਵਜੂਦ ਸੋਨੀਆ ਗਾਂਧੀ ਹੀ ਪ੍ਰਧਾਨ ਬਣੀ ਆ ਰਹੀ ਹੈ ਅਤੇ ਪਰਦੇ ਪਿੱਛੇ ਤੋਂ ਰਾਹੁਲ ਗਾਂਧੀ ਵੀ ਆਪਣੇ ਪ੍ਰਭਾਵ ਦੀ ਵਰਤੋਂ ਕਰਦਾ ਰਿਹਾ ਹੈ। ਇਹ ਪਰਿਵਾਰ ਕਦੀ ਵੀ ਸ਼ਕਤੀ ਤੋਂ ਬਾਹਰ ਨਹੀਂ ਹੋਇਆ। ਚਾਹੇ ਇਹ ਸ਼ਕਤੀ ਸਰਕਾਰ ਦੀ ਰਹੀ ਹੋਵੇ, ਚਾਹੇ ਪਾਰਟੀ ਦੀ। ਇਸ ਪਰਿਵਾਰ ਦਾ ਜਲਵਾ ਹਮੇਸ਼ਾ ਬਣਿਆ ਰਿਹਾ ਹੈ। ਇਕ ਪੁਰਾਣੀ, ਵੱਡੀ ਅਤੇ ਕੌਮੀ ਪਾਰਟੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੀ। ਪਿਛਲੇ ਸਾਲ ਅਗਸਤ ਵਿਚ 23 ਆਗੂਆਂ ਦੀ ਚਿੱਠੀ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ। ਉਸ ਵਿਚ ਵੀ ਸੰਗਠਨਾਤਮਕ ਚੋਣਾਂ ਕਰਵਾਉਣ ਅਤੇ ਵੱਡੇ ਅਹੁਦਿਆਂ 'ਤੇ ਨਿਯੁਕਤੀ ਦੀ ਗੱਲ ਚੱਲੀ ਸੀ। ਕੁਝ ਤਲਖ ਕਲਾਮੀ ਅਤੇ ਵਿਰੋਧ ਤੋਂ ਬਾਅਦ ਇਸ ਸਾਲ ਮਈ ਵਿਚ ਸੰਗਠਨ ਦੀਆਂ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਬਾਅਦ ਵਿਚ ਇਹ ਚੋਣਾਂ ਜੂਨ ਵਿਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਜੋ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਪਹਿਲਾਂ ਹੋ ਸਕਣ।
ਹੁਣ ਇਨ੍ਹਾਂ ਰਾਜਾਂ ਦੀਆਂ ਚੋਣਾਂ ਦਾ ਐਲਾਨ ਵੀ ਹੋ ਚੁੱਕਾ ਹੈ। ਨਤੀਜਿਆਂ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਬਦਲਾਅ ਲਈ ਰਸਤਾ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਪਰ ਜਿਸ ਤਰ੍ਹਾਂ ਦੋ ਦਰਜਨ ਦੇ ਕਰੀਬ ਵੱਡੇ ਆਗੂ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ, ਜਿਸ ਤਰ੍ਹਾਂ ਦਾ ਆਲੋਚਨਾਤਮਕ ਰਵੱਈਆ ਉਨ੍ਹਾਂ ਨੇ ਅਪਣਾਇਆ ਹੈ, ਉਸ ਤੋਂ ਲਗਦਾ ਹੈ ਕਿ ਆਉਂਦੇ ਸਮੇਂ ਵਿਚ ਰਾਹੁਲ ਗਾਂਧੀ ਜਾਂ ਇਸ ਪਰਿਵਾਰ 'ਚੋਂ ਕਿਸੇ ਹੋਰ ਵੱਡੇ ਆਗੂ ਦਾ ਪਾਰਟੀ ਵਿਚ ਉੱਭਰਨਾ ਮੁਸ਼ਕਿਲ ਹੋ ਜਾਵੇਗਾ। ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਕਾਂਗਰਸ ਵਲੋਂ ਉਸ ਨੂੰ ਮੁੜ ਰਾਜ ਸਭਾ ਲਈ ਨਾਮਜ਼ਦ ਨਹੀਂ ਕੀਤਾ ਗਿਆ। ਆਜ਼ਾਦ ਨੇ ਆਪਣੇ ਹਲਕੇ ਜੰਮੂ ਵਿਚ ਸ਼ਾਂਤੀ ਸੰਮੇਲਨ ਦੇ ਨਾਂਅ 'ਤੇ ਇਕੱਠ ਕੀਤਾ। ਇਸ ਵਿਚ ਅਨੰਦ ਸ਼ਰਮਾ, ਭੁਪਿੰਦਰ ਸਿੰਘ ਹੁੱਡਾ, ਕਪਿੱਲ ਸਿੱਬਲ, ਮਨੀਸ਼ ਤਿਵਾੜੀ ਅਤੇ ਰਾਜ ਬੱਬਰ ਜਿਹੇ ਚਰਚਿਤ ਆਗੂ ਸ਼ਾਮਿਲ ਹੋਏ। ਇਸ ਸੰਮੇਲਨ 'ਚੋਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਬਗਾਵਤੀ ਸੁਰਾਂ ਸੁਣਾਈ ਦਿੱਤੀਆਂ ਹਨ। ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਆਗੂਆਂ ਨੇ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕੀਤੀ। ਪਾਰਟੀ ਦੀ ਬਿਹਤਰੀ ਲਈ ਆਪਣੇ ਯਤਨ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਆਉਂਦੇ ਦਿਨਾਂ ਵਿਚ ਇਸ ਧੜੇ ਵਲੋਂ ਲਗਾਤਾਰ ਸੰਮੇਲਨ ਅਤੇ ਮੀਟਿੰਗਾਂ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ। ਜਿਥੇ ਪਾਰਟੀ ਅੰਦਰ ਪੈਦਾ ਹੋਈ ਇਹ ਅਸੰਤੁਸ਼ਟੀ ਪਾਰਟੀ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦੀ ਹੈ, ਉਥੇ ਨਹਿਰੂ-ਗਾਂਧੀ ਪਰਿਵਾਰ ਦੀ ਇਜਾਰੇਦਾਰੀ ਲਈ ਵੀ ਇਹ ਇਕ ਗੰਭੀਰ ਚੁਣੌਤੀ ਬਣਨ ਦੀ ਸੰਭਾਵਨਾ ਰੱਖਦੀ ਹੈ। ਜੇ ਇਸ ਕੌਮੀ ਪਾਰਟੀ ਵਿਚ ਅਜਿਹਾ ਕੁਝ ਹੀ ਚਲਦਾ ਰਿਹਾ ਤਾਂ ਇਹ ਪੂਰੀ ਤਰ੍ਹਾਂ ਹਾਸ਼ੀਏ 'ਤੇ ਆ ਜਾਏਗੀ, ਜਿਸ ਨੂੰ ਦੁਬਾਰਾ ਉਠਾ ਸਕਣਾ ਮੁਸ਼ਕਿਲ ਹੋ ਜਾਏਗਾ। ਪਾਰਟੀ ਨੂੰ ਆਪਣੀ ਮਜ਼ਬੂਤੀ ਲਈ ਅਤੇ ਸੀਨੀਅਰ ਲੀਡਰਾਂ ਅੰਦਰ ਵਧ ਰਹੀ ਅਸੰਤੁਸ਼ਟੀ ਨੂੰ ਦੂਰ ਕਰਨ ਲਈ ਸਮੇਂ ਸਿਰ ਵੱਡੇ ਕਦਮ ਉਠਾਉਣੇ ਪੈਣਗੇ।

-ਬਰਜਿੰਦਰ ਸਿੰਘ ਹਮਦਰਦ

ਕੀ ਕੇਂਦਰ ਸਰਕਾਰ ਰਾਜੇਵਾਲ ਵਲੋਂ ਉਠਾਏ ਸਵਾਲਾਂ ਦਾ ਜਵਾਬ ਦੇਵੇਗੀ?

 ਕਿਸਾਨ ਅੰਦੋਲਨ ਦਾ ਰੋਜ਼ਨਾਮਚਾ-4 ਪਾਠਕ ਇਹ ਸੋਚ ਰਹੇ ਹੋਣਗੇ ਕਿ ਮੈਂ ਇਸ ਅਖਬਾਰ ਵਿਚ ਕਿਸਾਨ ਅੰਦੋਲਨ ਦਾ ਰੋਜ਼ਨਾਮਚਾ ਕਦੋਂ ਤੱਕ ਲਿਖਦਾ ਰਹਾਂਗਾ। ਇਸੇ ਦਰਮਿਆਨ ਲੋਕ ਸਭਾ ਵਿਚ ਬਜਟ ਪੇਸ਼ ਹੋ ਚੁੱਕਾ ਹੈ। ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿਚ ਚੋਣਾਂ ਦੀਆਂ ਤਰੀਕਾਂ ਦਾ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ-ਆਪਣੇ ਖਜ਼ਾਨੇ ਭਰਨ ਲੱਗੀਆਂ ਹਨ ਸਰਕਾਰਾਂ

ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅਤੇ ਟੈਕਸ ਤੈਅ ਕਰਨ ਦੀ ਨੀਤੀ ਹਮੇਸ਼ਾ ਹੀ ਇਕ ਪਹੇਲੀ ਬਣੀ ਰਹੀ ਹੈ। ਕਰੀਬ ਇਕ ਦਹਾਕਾ ਪਹਿਲਾਂ ਤੱਕ ਭਾਰਤ ਵਿਚ ਡੀਜ਼ਲ ਅਤੇ ਦੋ ਦਹਾਕੇ ਪਹਿਲਾਂ ਤੱਕ ਪੈਟਰੋਲ ਦੀਆਂ ਕੀਮਤਾਂ ਪੂਰੇ ਤੌਰ 'ਤੇ ਸਰਕਾਰਾਂ ਵਲੋਂ ਤੈਅ ...

ਪੂਰੀ ਖ਼ਬਰ »

ਸਿੱਖ ਭਾਈਚਾਰੇ ਲਈ ਕਿਉਂ ਮਹੱਤਵਪੂਰਨ ਹੈ ਬਰਤਾਨੀਆ ਦੀ ਮਰਦਮਸ਼ੁਮਾਰੀ?

ਬਰਤਾਨੀਆ ਵਿਚ ਹਰ 10 ਸਾਲ ਬਾਅਦ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ। ਇਸ ਵਾਰ ਸਕਾਟਲੈਂਡ ਨੂੰ ਛੱਡ ਕੇ ਬਰਤਾਨੀਆ ਦੇ ਬਾਕੀ ਹਿੱਸਿਆਂ ਭਾਵ ਇੰਗਲੈਂਡ, ਵੇਲਜ਼ ਅਤੇ ਨਾਰਦਨ ਆਇਰਲੈਂਡ ਵਿਚ ਇਹ ਮਰਦਮਸ਼ੁਮਾਰੀ ਕੀਤੀ ਜਾ ਰਹੀ ਹੈ। 21 ਮਾਰਚ, 2021 ਮਰਦਮਸ਼ੁਮਾਰੀ ਦਿਵਸ ਵਜੋਂ ਮਨਾਇਆ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX