ਤਾਜਾ ਖ਼ਬਰਾਂ


ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  22 minutes ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  26 minutes ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਡਾ. ਸੁਖਬੀਰ ਕੌਰ ਮਾਹਲ ਬਣੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਨਰੇਰੀ ਡਾਇਰੈਕਟਰ
. . .  31 minutes ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀਆਂ ਅਕਾਦਮਿਕ ਅਤੇ ਪ੍ਰਬੰਧਕੀ ਗਤੀਵਿਧੀਆਂ ਲਈ ਸੁਖਬੀਰ ਕੌਰ ਮਾਹਲ ਨੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ...
ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿਖਾਈ ਚਿਖਾ ਨੂੰ ਅਗਨੀ
. . .  about 1 hour ago
ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਬੀਤੇ ਕੱਲ੍ਹ ਪੀ.ਜੀ.ਆਈ. ਚੰਡੀਗੜ੍ਹ ਤੋਂ ਦੁਬਾਰਾ ਪੋਸਟ ਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ...
ਸਾਂਝੇ ਦੂਰਸੰਚਾਰ ਸਰੋਤ ਵਾਲਾ ਇਕ ਬੀ.ਪੀ.ਓ. ਸੈਂਟਰ ਹੁਣ ਵਿਸ਼ਵ ਭਰ ਵਿਚ ਸਥਿਤ ਗਾਹਕਾਂ ਨੂੰ ਦਵੇਗਾ ਸੇਵਾ
. . .  about 1 hour ago
ਨਵੀਂ ਦਿੱਲੀ, 23 ਜੂਨ - ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਓ.ਐਸ.ਪੀ. (ਹੋਰ ਸੇਵਾ ਪ੍ਰਦਾਤਾ) ਵਿਚਕਾਰ ਅੰਤਰ ਨੂੰ...
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਰੱਦ
. . .  about 1 hour ago
ਪਠਾਨਕੋਟ, 23 ਜੂਨ (ਸੰਧੂ ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਜਸਵਿੰਦਰ ਸਿੰਘ ਨੇ ਕਿਹਾ...
ਝੋਨੇ ਲਈ ਅੱਠ ਘੰਟੇ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਹਲਵਾਰਾ ਦੇ ਕਿਸਾਨਾਂ ਨੇ 66 ਕੇ ਵੀ ਸਬ ਸਟੇਸ਼ਨ ਸੁਧਾਰ ਉਪ ਮੰਡਲ ਦਾ ਕੀਤਾ ਘਿਰਾਓ
. . .  about 1 hour ago
ਗੁਰੂਸਰ ਸੁਧਾਰ, (ਲੁਧਿਆਣਾ) 23 ਜੂਨ (ਬਲਵਿੰਦਰ ਸਿੰਘ ਧਾਲੀਵਾਲ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਪ੍ਰੀਤ ਸਿੰਘ ਹਲਵਾਰਾ, ਪ੍ਰਧਾਨ ਜਤਿੰਦਰ ਸਿੰਘ ਜੋਤੀ ...
ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦਾ ਰੋਸ ਮਾਰਚ, ਪੁਲਿਸ ਨੇ ਰੋਕਿਆ
. . .  about 2 hours ago
ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ) - ਐੱਨ.ਐੱਸ. ਕਯੂ. ਐੱਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ 22 ਜੂਨ ਦੀ ਮੀਟਿੰਗ ਬੇਸਿੱਟਾ ਨਿਕਲਣ...
ਬੀ. ਡੀ. ਪੀ. ਓ. ਗੁਰੂਹਰਸਹਾਏ ਦੇ ਸਾਰੇ ਕਰਮਚਾਰੀ ਕਲਮ ਛੋੜ ਹੜਤਾਲ 'ਤੇ
. . .  about 2 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ 'ਚ ਸੋਧ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦੇ ਸਦੇ ਅਨੁਸਾਰ...
ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ - ਰਾਵਤ
. . .  about 2 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਕਾਦੀਆਂ ਤੋਂ...
ਲਾਹੌਰ 'ਚ ਹੋਏ ਬੰਬ ਧਮਾਕਾ 'ਚ ਇੱਕ ਦੀ ਮੌਤ, 16 ਜ਼ਖ਼ਮੀ
. . .  about 2 hours ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਆਬਾਦੀ ਜੌਹਰ ਟਾਊਨ ਵਿਖੇ ਅੱਜ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ...
ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦੇ ਪੂਰੇ ਕਰਨ ਲਈ ਹਾਈਕਮਾਨ ਨੇ ਦਿੱਤਾ ਅੰਤਿਮ ਸਮਾਂ (ਡੈੱਡਲਾਈਨ) - ਰਾਵਤ
. . .  about 3 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ...
ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ 'ਤੇ ਕਿਸਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਕੀਤਾ ਜਾਮ, ਗਰਿੱਡ ਘੇਰਿਆ
. . .  about 3 hours ago
ਫੁੱਲਾਂਵਾਲ, 23 ਜੂਨ (ਮਨਜੀਤ ਸਿੰਘ ਦੁੱਗਰੀ) - ਝੋਨੇ ਦੀ ਬਿਜਾਈ ਲਈ ਸਰਕਾਰ ਵਲੋਂ ਨਿਰਧਾਰਿਤ ਕੀਤੀ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ 'ਤੇ ਸ਼ਹੀਦ ਕਰਤਾਰ...
ਪੈਸਿਆਂ ਦੇ ਲੈਣ ਦੇਣ ਬਦਲੇ ਗੋਸਲਾਂ 'ਚ ਤਿੰਨ ਵਿਅਕਤੀ ਟੈਂਕੀ 'ਤੇ ਚੜ੍ਹੇ
. . .  about 3 hours ago
ਮਲੌਦ (ਲੁਧਿਆਣਾ), 23 ਜੂਨ (ਨਿਜ਼ਾਮਪੁਰ/ਚਾਪੜਾ) - ਮਲੌਦ ਲਾਗਲੇ ਪਿੰਡ ਗੋਸਲਾਂ ਵਿਖੇ ਪੀੜਤ ਵਿਅਕਤੀਆਂ ਦੇ ਪਿਤਾ ...
2022 ਵਿਚ ਕਾਂਗਰਸ ਇਕੱਠੀ ਹੋ ਕੇ ਚੋਣ ਲੜੇ - ਸੁਨੀਲ ਜਾਖੜ
. . .  about 4 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਬਾਹਰ ਆਏ ਜਿਸ ਦੌਰਾਨ...
ਪੰਜਾਬ ਵਿਚ ਚਲ ਰਹੇ ਕਾਂਗਰਸ ਦੇ ਸਿਆਸੀ ਕਲੇਸ਼ ਨੂੰ ਸੁਲਝਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ
. . .  about 4 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਵਿਚ ...
ਬਿਜਲੀ ਸਪਲਾਈ ਪੂਰੀ ਨਾ ਮਿਲਣ 'ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ ਮੁੱਖ ਮਾਰਗ ਜਾਮ
. . .  about 4 hours ago
ਖੋਸਾ ਦਲ ਸਿੰਘ, 23 ਜੂਨ (ਮਨਪ੍ਰੀਤ ਸਿੰਘ ਸੰਧੂ) - ਕਿਸਾਨਾਂ ਵਲੋਂ ਝੋਨੇ ਦੀ ਲਵਾਈ ਜੋਰਾ 'ਤੇ ਜਾਰੀ ਹੈ, ਪਰ ਕਿਸਾਨਾਂ ਨੂੰ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲ ...
ਕੋਟ ਈਸੇ ਖਾਂ 'ਚ ਕਿਸਾਨਾਂ ਨੇ ਮੇਨ ਸੜਕ ਕੀਤੀ ਜਾਮ
. . .  about 4 hours ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਝੋਨੇ ਦੀ ਲੁਆਈ ਦੇ ਚੱਲਦਿਆਂ ਮੋਟਰਾਂ 'ਤੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਜ਼ਿਲ੍ਹਾ ...
ਇਕ ਹਫ਼ਤੇ ਵਿਚ ਸਾਰਾ ਮਾਮਲਾ ਹੱਲ ਹੋ ਜਾਵੇਗਾ - ਬਾਜਵਾ
. . .  about 4 hours ago
ਨਵੀਂ ਦਿੱਲੀ, 23 ਜੂਨ - ਰਾਹੁਲ ਗਾਂਧੀ ਦੇ ਘਰ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਹੋਏ ਸਨ । ਮੀਡੀਆ ਨਾਲ ਗੱਲਬਾਤ ਕਰਦੇ ਹੋਏ, ...
ਗੁਰੂ ਹਰ ਸਹਾਏ : ਤਿੰਨ ਦਿਨਾਂ ਤੋਂ ਬਿਜਲੀ ਬੰਦ ਹੋਣ ਦੇ ਚਲਦੇ ਕਿਸਾਨਾਂ ਲਾਇਆ ਫ਼ਿਰੋਜ਼ਪੁਰ - ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਧਰਨਾ
. . .  about 5 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਝੋਨੇ ਦੇ ਸੀਜ਼ਨ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਖੇਤੀ ਸੈਕਟਰ ਲਈ ਥ੍ਰੀ ਫੇਸ ਬਿਜਲੀ ਨਾ ਮਿਲਣ ਕਾਰਨ ਵੱਖ - ਵੱਖ ...
ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਪੂਰੀ, ਜੇਲ੍ਹ ਤੋਂ ਰਿਹਾ ਕਰਨ ਦੇ ਆਦੇਸ਼
. . .  about 5 hours ago
ਚੰਡੀਗੜ੍ਹ, 23 ਜੂਨ (ਰਾਮ ਸਿੰਘ ਬਰਾੜ): ਦਿੱਲੀ ਸਰਕਾਰ ਨੇ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਹੈ ...
ਭਾਰਤ ਵਿਚ 50,848 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  about 5 hours ago
ਨਵੀਂ ਦਿੱਲੀ, 23 ਜੂਨ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 50,848 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ...
ਕੋਰੋਨਾਵਾਇਰਸ : ਭਾਰਤ ਵਿਚ ਡੈਲਟਾ ਪਲੱਸ ਦੇ 40 ਮਾਮਲੇ ਹੋਏ ਦਰਜ
. . .  about 5 hours ago
ਨਵੀਂ ਦਿੱਲੀ, 23 ਜੂਨ - ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਭਾਰਤ ਵਿਚ ਨਾਵਲ ਕੋਰੋਨਾਵਾਇਰਸ ਦੇ ਡੈਲਟਾ ਪਲੱਸ ਦੇ 40 ਮਾਮਲੇ...
ਖੰਨਾ ਵਿਚ ਵੱਡਾ ਹਾਦਸਾ ਹੋਣੋਂ ਟਲਿਆ
. . .  about 7 hours ago
ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ) - ਖੰਨਾ 'ਚ ਬੱਸ ਸਟੈਂਡ ਦੇ ਸਾਹਮਣੇ ਅੱਜ ਮੁਰੰਮਤ ਅਧੀਨ ਪੁਲ ਦੇ ਉੱਪਰ ਦੋ ਟਰੱਕ ਆਹਮੋ ਸਾਹਮਣੇ ਟਕਰਾ ਗਏ ਪਰ ਖ਼ੁਸ਼ਕਿਸਮਤੀ ਨਾਲ ਟਰੱਕ...
ਰੇਤ ਨਾਲ ਭਰੇ ਟਰੱਕ ਨੇ ਕੁਚਲਿਆ ਮੋਟਰਸਾਈਕਲ ਸਵਾਰ
. . .  about 7 hours ago
ਜਲੰਧਰ, 23 ਜੂਨ - ਜਲੰਧਰ ਦੇ ਲੰਮਾ ਪਿੰਡ ਚੌਕ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੇਤ ਨਾਲ ਭਰੇ ਟਰੱਕ ਨੇ ਕੁਚਲ ਦਿੱਤਾ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਨਿਵਾਸੀ ਗੁਲਮਰਗ ਕਾਲੋਨੀ ਲੰਮਾ ਪਿੰਡ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਫੱਗਣ ਸੰਮਤ 552

ਜਲੰਧਰ

21 ਕਰੋੜ ਦੇ ਸਮਾਰਟ ਚੌਕਾਂ ਦੀ ਜਾਂਚ ਸ਼ੁਰੂ, ਨੋਡਲ ਅਫ਼ਸਰ ਤੋਂ ਅਦਾਇਗੀ ਦੀ ਨਹੀਂ ਮਿਲੀ ਜਾਣਕਾਰੀ

ਜਲੰਧਰ, 2 ਮਾਰਚ (ਸ਼ਿਵ ਸ਼ਰਮਾ)-ਨਿਗਮ ਦੇ ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ 21.68 ਕਰੋੜ ਦੀ ਲਾਗਤ ਨਾਲ ਸਮਾਰਟ ਸਿਟੀ ਫ਼ੰਡਾਂ ਨਾਲ ਬਣ ਰਹੇ 11 ਚੌਕਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਆਪਣੀ ਜਾਂਚ ਦੇ ਪਹਿਲੇ ਦਿਨ ਹੀ ਨਿਗਮ ਦਫਤਰ 'ਚ ਬੈਠੇ ਤੇ ਸਮਾਰਟ ਪ੍ਰਾਜੈਕਟਾਂ ਦੇ ਨੋਡਲ ਅਫ਼ਸਰ ਐਸ. ਈ. ਇੰਜੀ. ਰਜਨੀਸ਼ ਡੋਗਰਾ ਤੋਂ ਇਹ ਜਾਣਕਾਰੀ ਨਹੀਂ ਮਿਲੀ ਕਿ ਠੇਕੇਦਾਰ ਦੀ ਕਿੰਨੀ ਜ਼ਮਾਨਤੀ ਰਕਮ ਜਮਾਂ ਹੋਈ ਹੈ ਤੇ ਹੁਣ ਤੱਕ ਕਿੰਨੀ ਅਦਾਇਗੀ ਹੋ ਚੁੱਕੀ ਹੈ | ਚੇਅਰਮੈਨ ਹੁਣ ਸਾਰੀ ਜਾਣਕਾਰੀ ਲੈਣ ਲਈ ਪਰਸੋਂ ਨੂੰ ਸਮਾਰਟ ਸਿਟੀ ਕੰਪਨੀ ਦੇ ਦਫਤਰ ਜਾ ਕੇ ਫਾਈਲ ਹਾਸਲ ਕਰਨਗੇ | ਇੰਜੀ. ਡੋਗਰਾ ਸਮੇਤ ਹੋਰ ਅਫ਼ਸਰਾਂ ਨੂੰ ਪ੍ਰਾਜੈਕਟਾਂ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ | ਦਕੋਹਾ ਉਨ੍ਹਾਂ ਕੋਲ ਕੀਤੀ ਜਾ ਰਹੀ ਅਦਾਇਗੀ ਬਾਰੇ ਜਾਣਕਾਰੀ ਲੈਣ ਲਈ ਗਏ ਸਨ | ਦਕੋਹਾ ਦਾ ਕਹਿਣਾ ਸੀ ਕਿ 21.68 ਕਰੋੜ ਦੀ ਲਾਗਤ ਨਾਲ ਚੌਕਾਂ 'ਤੇ ਵੱਡੀ ਰਕਮਾਂ ਖ਼ਰਚ ਕੀਤੀਆਂ ਜਾ ਰਹੀਆਂ ਹਨ | ਨਿਗਮ ਦੇ ਅਫ਼ਸਰ ਜੇਕਰ ਸਮਾਰਟ ਪ੍ਰਾਜੈਕਟਾਂ ਦੇ ਨੋਡਲ ਅਫ਼ਸਰ ਬਣਾਏ ਗਏ ਹਨ ਪਰ ਉਨ੍ਹਾਂ ਨੂੰ ਸਮਾਰਟ ਸਿਟੀ ਕੰਪਨੀ ਵਲੋਂ ਕੀਤੀ ਜਾ ਰਹੀ ਅਦਾਇਗੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ | ਦਕੋਹਾ ਦਾ ਕਹਿਣਾ ਸੀ ਕਿ ਸਮਾਰਟ ਸਿਟੀ ਦੇ ਦਫਤਰ ਜਾ ਕੇ ਉਹ ਸਾਰੀ ਜਾਣਕਾਰੀ ਲੈ ਕੇ ਨਿਗਮ 'ਚ ਮੌਜੂਦ ਨੋਡਲ ਅਫ਼ਸਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਤੋਂ ਇਲਾਵਾ ਆਪਣੀ ਟੀਮ ਦੇ ਨਾਲ ਮੌਕੇ 'ਤੇ ਜਾ ਕੇ ਚੌਕਾਂ ਦੀ ਜਾਂਚ ਕਰਨਗੇ | ਦਕੋਹਾ ਦਾ ਕਹਿਣਾ ਸੀ ਕਿ ਇਕ ਠੇਕੇਦਾਰ ਨੂੰ ਸਾਰਾ ਕੰਮ ਦਿੱਤਾ ਗਿਆ ਹੈ | ਉਹ ਜਾਣਕਾਰੀ ਹਾਸਲ ਕਰਨਗੇ ਕਿ 21.68 ਕਰੋੜ ਦੇ ਕੰਮ ਲਈ ਕਿੰਨੀ ਜ਼ਮਾਨਤੀ ਰਕਮ ਲਈ ਗਈ ਹੈ | ਚੇਤੇ ਰਹੇ ਕਿ ਦਕੋਹਾ ਤੇ ਹੋਰ ਕੌਂਸਲਰਾਂ ਨੇ ਸਮਾਰਟ ਚੌਕਾਂ ਦੇ ਕੰਮ 'ਤੇ ਸਵਾਲ ਉਠਾਏ ਸਨ |
ਐਨ. ਓ. ਸੀ. ਮਿਲਣ ਤੋਂ ਬਾਅਦ ਵਾਰਡਾਂ 'ਚ ਸ਼ੁਰੂ ਹੋਣਗੇ ਕੰਮ
ਜਲੰਧਰ-ਵਾਰਡਾਂ 'ਚ ਗਲੀਆਂ ਸੜਕਾਂ ਸਮੇਤ ਹੋਰ ਰਹਿ ਗਏ ਕੰਮ ਪੂਰੇ ਕਰਨ ਲਈ ਬੀ. ਐਂਡ. ਆਰ. ਵਿਭਾਗ ਨੇ ਸੀਵਰ ਪਾਉਣ ਦੇ ਮਾਮਲੇ 'ਚ ਨਿਗਮ ਦੇ ਓ. ਐਂਡ. ਐਮ. ਤੋਂ ਐਨ. ਓ. ਸੀ. ਮੰਗੀ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਕਿਹੜੀਆਂ ਸੜਕਾਂ ਨੂੰ ਸੀਵਰ ਪਾਉਣ ਲਈ ਪੁੱਟਿਆ ਜਾਣਾ ਹੈ ਤਾਂ ਜੋ ਸੜਕਾਂ, ਗਲੀਆਂ ਦਾ ਨਿਰਮਾਣ ਦਾ ਕੰਮ ਸ਼ੁਰੂ ਹੋ ਸਕੇ | ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ ਇਹ ਜਾਣਕਾਰੀ ਲੈਣ ਲਈ ਵਿਭਾਗ ਨੂੰ ਕਿਹਾ ਹੈ | ਜਾਣਕਾਰੀ ਮੁਤਾਬਕ ਜਿਨ੍ਹਾਂ ਹਲਕਿਆਂ 'ਚ ਬਕਾਇਆ ਕੰਮ ਹੋਣੇ ਰਹਿ ਗਏ ਹਨ, ਉਨਾਂ ਵਿਚ ਉੱਤਰੀ ਹਲਕੇ ਦੇ 37 ਲੱਖ ਦੇ, ਵੈਸਟ ਹਲਕੇ 'ਚ 80.85 ਲੱਖ, ਕਰਤਾਰਪੁਰ ਹਲਕੇ ਦੇ 55.40 ਲੱਖ, ਕੇਂਦਰੀ ਹਲਕੇ ਦੇ 1.89, ਕੈਂਟ ਹਲਕੇ ਦੇ 1.67 ਕਰੋੜ ਦੇ ਕੰਮ ਬਕਾਇਆ ਪਏ ਹਨ | ਦਕੋਹਾ ਦਾ ਕਹਿਣਾ ਸੀ ਕਿ ਜੇਕਰ ਪਹਿਲਾਂ ਕੰਮ ਸ਼ੁਰੂ ਕਰਵਾ ਦਿੱਤੇ ਜਾਣ ਤਾਂ ਸੀਵਰ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਕਰ ਕੇ ਹੁਣ ਪਹਿਲਾਂ ਹੀ ਐਨ. ਓ. ਸੀ. ਮੰਗੀ ਹੈ | ਹੁਣ ਨਹਿਰੀ ਪਾਣੀ ਪ੍ਰਾਜੈਕਟ ਲਈ ਪਾਈਪਾਂ ਵੀ ਆ ਗਈਆਂ ਹਨ | ਪ੍ਰਾਜੈਕਟ ਨੂੰ ਪੂਰਾ ਕਰਨ ਲਈ ਤਿੰਨ ਸਾਲ ਦਾ ਸਮਾਂ ਲੱਗਣਾ ਹੈ ਤਾਂ ਕੰਮ ਕਰਵਾ ਦਿੱਤਾ ਜਾਵੇਗਾ | 3 ਸਾਲ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ | ਸ਼ਹਿਰੀ ਵਾਤਾਵਰਨ ਤਹਿਤ ਵਿਧਾਇਕਾਂ ਦੇ 25-25 ਕਰੋੜ ਦੀ ਲਾਗਤ ਨਾਲ ਹੋ ਰਹੇ ਕੰਮਾਂ ਬਾਰੇ ਉਨਾਂ ਦੱਸਿਆ ਕਿ ਬਾਅਦ 'ਚ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਸੀਵਰ ਨਾ ਪਾਉਣ ਬਾਰੇ ਐਨ. ਓ. ਲਈ ਜਾਵੇਗੀ |

ਸਵੇਰੇ 5 ਵਜੇ ਕੀਤੀਆਂ ਮਿਸ਼ਨ ਕੰਪਾਊਾਡ ਬਾਹਰ ਬਣੀਆਂ 6 ਦੁਕਾਨਾਂ ਸੀਲ

ਜਲੰਧਰ, 2 ਮਾਰਚ (ਸ਼ਿਵ)-ਬਿਲਡਿੰਗ ਵਿਭਾਗ ਦੀ ਐਡਹਾਕ ਕਮੇਟੀ ਵਲੋਂ ਵਾਰ-ਵਾਰ ਨਾਜਾਇਜ਼ ਕਾਲੋਨੀਆਂ ਤੋਂ 50 ਕਰੋੜ ਦੀ ਵਸੂਲੀ ਕਰਨ ਲਈ ਚਾਹੇ ਅਜੇ ਤੱਕ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਵਸੂਲੀ ਲਈ ਕੋਈ ਤੇਜ਼ੀ ਨਹੀਂ ਦਿਖਾਈ ਹੈ ਪਰ ਮਿਸ਼ਨ ਕੰਪਾੳਾੂਡ ਦੇ ਬਾਹਰ ...

ਪੂਰੀ ਖ਼ਬਰ »

ਅੱਧੀ ਰਾਤ ਨੂੰ 21 ਸਾਲਾਂ ਭਾਣਜੇ ਨੇ ਆਪਣੇ ਮਾਮਿਆਂ ਦੇ ਕਤਲ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਮਕਸੂਦਾਂ, 2 ਮਾਰਚ (ਲਖਵਿੰਦਰ ਪਾਠਕ)-ਪਾਸ਼ ਇਲਾਕਾ ਗ੍ਰੇਟਰ ਕੈਲਾਸ਼ 'ਚ ਕੌਂਸਲਰ ਸਤਿੰਦਰਜੀਤ ਕੌਰ ਖ਼ਾਲਸਾ ਦੇ ਘਰ ਨੇੜੇ ਬਣ ਰਹੀ ਸ਼ੀਸ਼ੇ ਦੇ ਵਪਾਰੀ ਦੀ ਆਲੀਸ਼ਾਨ ਕੋਠੀ 'ਚ ਕਤਲ ਦੀ ਵਾਰਦਾਤ ਨੇ ਨਾ ਸਿਰਫ਼ ਕੋਠੀ ਮਾਲਕ ਨੂੰ ਹਿਲਾ ਕੇ ਰੱਖ ਦਿੱਤਾ ਬਲਕਿ ਪੂਰਾ ਪੁਲਿਸ ...

ਪੂਰੀ ਖ਼ਬਰ »

ਕਾਰ 'ਚੋਂ 15 ਪੇਟੀਆਂ ਸ਼ਰਾਬ ਬਰਾਮਦ, ਢਾਬਾ ਮਾਲਕ ਗਿ੍ਫ਼ਤਾਰ

ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਇਕ ਕਾਰ 'ਚੋਂ 15 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਕਾਰ ਚਾਲਕ ਢਾਬਾ ਮਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੰਦੀਪ ਅਰੋੜਾ ਉਰਫ਼ ਸ਼ਨਮ (30) ਪੁੱਤਰ ਨਰੇਸ਼ ...

ਪੂਰੀ ਖ਼ਬਰ »

ਪੰਚਾਇਤ ਸਕੱਤਰ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਈਨੋਵਾਲ ਦੀ ਮਹਿਲਾ ਸਰਪੰਚ, ਪਤੀ ਤੇ ਪੰਚ ਗਿ੍ਫ਼ਤਾਰ

ਸ਼ਾਹਕੋਟ, 2 ਮਾਰਚ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ ਦੇ ਪਿੰਡ ਈਨੋਵਾਲ ਦੀ ਮਹਿਲਾ ਸਰਪੰਚ, ਉਸ ਦੇ ਪਤੀ ਤੇ ਇਕ ਪੰਚ ਵਲੋਂ ਪੰਚਾਇਤ ਸਕੱਤਰ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਸ਼ਾਹਕੋਟ ਪੁਲਿਸ ਵਲੋਂ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਹੈ | ਇਸ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 2 ਵਿਅਕਤੀਆਂ ਦੀ ਮੌਤ, 60 ਨਵੇਂ ਮਾਮਲੇ

ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 2 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 718 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 60 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁਲ ਗਿਣਤੀ 21796 ਹੋ ਗਈ ਹੈ | ...

ਪੂਰੀ ਖ਼ਬਰ »

ਝਾਰਖੰਡ ਤੋਂ ਨਸ਼ਾ ਲਿਆ ਕੇ ਵੇਚਣ ਵਾਲੇ 2 ਤਸਕਰਾਂ ਕੋਲੋਂ 7 ਕਿਲੋ ਅਫ਼ੀਮ ਬਰਾਮਦ

ਸ਼ਾਹਕੋਟ, 2 ਮਾਰਚ (ਸੁਖਦੀਪ ਸਿੰਘ, ਸਚਦੇਵਾ, ਬਾਂਸਲ)-ਡੀ. ਐੱਸ. ਪੀ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਦੀ ਅਗਵਾਈ ਤੇ ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ 2 ਨਸ਼ਾ ਤਸਕਰਾਂ ਨੂੰ 7 ਕਿਲੋਗ੍ਰਾਮ ਅਫ਼ੀਮ ਸਮੇਤ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 2 ਵਿਅਕਤੀਆਂ ਦੀ ਮੌਤ, 60 ਨਵੇਂ ਮਾਮਲੇ

ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 2 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 718 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 60 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁਲ ਗਿਣਤੀ 21796 ਹੋ ਗਈ ਹੈ | ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਨੇ ਕਰਜ਼ ਮੁਆਫ਼ੀ ਲਈ ਦਿੱਤਾ ਧਰਨਾ

ਜਲੰਧਰ, 2 ਮਾਰਚ (ਮੇਜਰ ਸਿੰਘ)-ਅੱਜ ਇੱਥੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਕਾਂਗਰਸ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਂਦੇ ਹੋਏ ਪਹਿਲਾਂ ਵਾਂਗ ਲੋਲੀਪੋਪ ਦੇਣ ਦੀ ਥਾਂ ਵਾਅਦਿਆਂ ਨੂੰ ਅਮਲੀ ਜਾਮਾ ਦਿਵਾਉਣ ਲਈ ਸ਼ਹਿਰ ਵਿਚ ...

ਪੂਰੀ ਖ਼ਬਰ »

ਖਾਦ ਬੀਜ ਤੇ ਦਵਾਈ ਡੀਲਰਾਂ ਦੀ ਮੀਟਿੰਗ

ਜਲੰਧਰ, 2 ਮਾਰਚ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਜਲੰਧਰ 'ਚ ਖਾਦ ਬੀਜ ਤੇ ਦਵਾਈ ਡੀਲਰਾਂ ਦੀਆਂ ਵਿਸ਼ੇਸ਼ ਮੀਟਿੰਗਾਂ ਕਰਦੇ ਹੋਏ ਉਨ੍ਹਾਂ ਨੂੰ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਹੀ ਇਨ੍ਹਾਂ ਵਸਤਾਂ ਦੀ ਵਿਕਰੀ ਕਰਨ ਲਈ ਕਿਹਾ ਜਾ ਰਿਹਾ ਹੈ | ਡਾ: ਸੁਰਿੰਦਰ ਸਿੰਘ ਮੁੱਖ ...

ਪੂਰੀ ਖ਼ਬਰ »

ਹੋਲਾ-ਮਹੱਲਾ ਮੌਕੇ ਲਗਾਏ ਜਾਣ ਵਾਲੇ ਲੰਗਰ ਪ੍ਰਤੀ ਸੰਗਤਾਂ 'ਚ ਉਤਸ਼ਾਹ-ਰਾਣਾ

ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਹੋਲਾ ਮਹੱਲਾ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸ਼ਹੀਦ ਊਧਮ ਸਿੰਘ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਸੁੱਚੀ ਪਿੰਡ ਲਾਗੇ 27 ਮਾਰਚ ਤੋਂ 30 ਮਾਰਚ ਤੱਕ ਲਗਾਏ ਜਾਣ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 2 ਮਾਰਚ (ਐੱਮ. ਐ ੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਜਗਮੋਹਨ ਸਿੰਘ ਨੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਆਉਂਦੇ ਸਾਰੇ ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ 'ਚ, ਵਿਆਹਾਂ-ਸ਼ਾਦੀਆਂ ਦੇ ਪ੍ਰੋਗਰਾਮਾਂ 'ਚ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ 'ਚ ...

ਪੂਰੀ ਖ਼ਬਰ »

ਸ਼ਰਮਾ ਮੈਡੀਕਲ ਸਟੋਰ ਤੋਂ 12,926 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬਰਾਮਦ

ਜਲੰਧਰ, 2 ਮਾਰਚ (ਐੱਮ.ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਨਾਰਕੋਟਿਕ ਸੈੱਲ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ 'ਤੇ ਕੀਤੀ ਕਾਰਵਾਈ ਦੌਰਾਨ ਟ੍ਰਾਂਸਪੋਰਟ ਨਗਰ ਚੱਲ ਰਹੀ ਸ਼ਰਮਾ ਮੈਡੀਕਲ ਸਟੋਰ 'ਤੋਂ 12,926 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਵਿਦਿਆਰਥੀ ਇਨੋਵੇਸ਼ਨ ਮੁਕਾਬਲੇ 'ਸਮਾਰਟ ਇੰਡੀਆ ਹੈਕਾਥਾਨ-2020' 'ਚ ਜੇਤੂ

ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਐਲ. ਪੀ. ਯੂ. 'ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ 'ਟੀਮ ਇਲੈਕਟਰਾਨਿਕਾ' ਨੇ ਲਗਾਤਾਰ ਦੂਜੀ ਵਾਰ ਦੁਨੀਆ ਦੀ ਸਭ ਤੋਂ ਵੱਡੀ ਓਪਨ ਇਨੋਵੇਸ਼ਨ ਪ੍ਰਤੀਯੋਗਤਾ 'ਸਮਾਰਟ ਇੰਡੀਆ ਹੈਕਾਥਾਨ ਦੇ ਹਾਰਡਵੇਅਰ ਐਡੀਸ਼ਨ-2020' 'ਚ ਸ਼ਾਨਦਾਰ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾ ਕੇ ਲੈ ਜਾਣ ਵਾਲਾ ਗਿ੍ਫ਼ਤਾਰ

ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਨਾਬਾਲਗਾ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੀ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਲੜਕੀ ਬਰਾਮਦ ਕਰ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ | ਇਸ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਲੰਮਾ ਪਿੰਡ ਨਾਲ ਲੱਗਦੇ ਪਿ੍ਥਵੀ ਨਗਰ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ਵਿਖੇ ਸਮੂਹ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ...

ਪੂਰੀ ਖ਼ਬਰ »

ਭਾਕਿਯੂ ਦੀ ਕਿਸਾਨ ਮਸਲਿਆਂ 'ਤੇ ਮੀਟਿੰਗ

ਕਰਤਾਰਪੁਰ, 2 ਮਾਰਚ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਚ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਅਤੇ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਸਿੰਘ ਕਾਲਾ ਖੇੜਾ ਦੀ ਪ੍ਰਧਾਨਗੀ ਹੇਠ ਹੋਈ ...

ਪੂਰੀ ਖ਼ਬਰ »

ਤੇਲ ਤੇ ਗੈਸ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਵਕੀਲਾਂ ਨੇ ਕੀਤਾ ਰੋਸ ਜਾਹਿਰ

ਜਲੰਧਰ, 2 ਮਾਰਚ (ਚੰਦੀਪ ਭੱਲਾ)-ਪਿਛਲੇ ਕੁਝ ਦਿਨਾਂ ਤੋਂ ਤੇਲ ਤੇ ਗੈਸ ਦੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਕੀਮਤਾਂ ਖ਼ਿਲਾਫ਼ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਆਪਣਾ ਰੋਸ ਜਾਹਿਰ ਕੀਤਾ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੀਮਤਾਂ 'ਚ ਵਾਧੇ ਨੂੰ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ

ਜਲੰਧਰ, 2 ਮਾਰਚ (ਚੰਦੀਪ ਭੱਲਾ)-ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸੌ ਫੀਸਦੀ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਵਿਭਾਗਾਂ ਤੇ ਲੋਕ ਨੁਮਾਇੰਦਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਪੰਜਾਬ ਸਰਕਾਰ ਦੀ ਇਸ ...

ਪੂਰੀ ਖ਼ਬਰ »

ਸਨਅਤਕਾਰਾਂ ਨੇ ਜਲੰਧਰ ਲਈ ਮੰਗਿਆ ਨਵਾਂ ਫੋਕਲ ਪੁਆਇੰਟ

ਜਲੰਧਰ, 2 ਮਾਰਚ (ਸ਼ਿਵ)-ਕਈ ਸਾਲਾਂ ਤੋਂ ਜਲੰਧਰ 'ਚ ਨਵਾਂ ਫੋਕਲ ਪੁਆਇੰਟ ਨਾ ਕੱਟੇ ਜਾਣ ਤੋਂ ਜਲੰਧਰ ਦੇ ਸਨਅਤਕਾਰਾਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਤਿੰਨ ਹੋਰ ਸ਼ਹਿਰਾਂ 'ਚ ਫੋਕਲ ਪੁਆਇੰਟ ਤਾਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਭਲਕੇ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ

ਅੰਮਿ੍ਤਸਰ, 2 ਮਾਰਚ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਪੀ.ਐਫ.ਯੂ.ਸੀ.ਟੀ.ਓ.) ਵਲੋਂ 4 ਮਾਰਚ ਨੂੰ ਸਮੂਹਿਕ ਇਤਫਾਕੀਆ ਛੁੱਟੀ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦਾ ...

ਪੂਰੀ ਖ਼ਬਰ »

ਰਕੇਸ਼ ਟਿਕੈਤ ਨੂੰ ਮਿਲੇ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਗਿੱਲ

ਲਾਂਬੜਾ, 2 ਮਾਰਚ (ਪਰਮੀਤ ਗੁਪਤਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਮੇਜਰ ਸਿੰਘ ਗਿੱਲ ਵਲੋਂ ਕਿਸਾਨੀ ਅੰਦੋਲਨ ਦੌਰਾਨ ਚੱਲ ਰਹੇ ਮੁੱਦਿਆਂ ਨੂੰ ਲੈ ਕੇ ਦਿੱਲੀ ਮੋਰਚੇ ਦੇ ਦਿੱਗਜ ਕਿਸਾਨ ਆਗੂ ਰਕੇਸ਼ ਟਿਕੈਤ ਨਾਲ ਵਿਸ਼ੇਸ਼ ...

ਪੂਰੀ ਖ਼ਬਰ »

ਸਰਕਾਰੀ ਸਕੂਲ ਆਦਰਸ਼ ਨਗਰ ਨੂੰ ਪ੍ਰਵਾਸੀ ਭਾਰਤੀ ਨੇ ਭੇਟ ਕੀਤਾ ਫ਼ਰਨੀਚਰ

ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਦਰਸ਼ ਨਗਰ ਵਿਖੇ ਪਿ੍ੰਸੀਪਲ ਖੁਸ਼ਦੀਪ ਕੌਰ ਦੀ ਯੋਗ ਅਗਵਾਈ 'ਚ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਐਸ. ਐਸ. ਟੀਚਰ ਕਮਲਜੀਤ ਬੰਗਾ ਦੇ ਪ੍ਰੇਰਨਾ ਸਦਕਾ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ...

ਪੂਰੀ ਖ਼ਬਰ »

ਡੀ. ਐਸ. ਸਪੋਰਟਸ ਵਲੋਂ ਖੇਡਾਂ ਸਬੰਧੀ ਮੀਟਿੰਗ

ਜਲੰਧਰ, 2 ਮਾਰਚ (ਸਾਬੀ)-ਜ਼ਿਲ੍ਹਾ ਜਲੰਧਰ ਦੇ ਡੀ. ਐਮ. ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਜਲੰਧਰ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਬੈਠਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਕੀਤੀ | ਬੈਠਕ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਪੰਜਾਬ ਸਟੇਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਜਲੰਧਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 2 ਮਾਰਚ (ਸਾਬੀ)-32ਵੀਂ ਪੰਜਾਬ ਸਟੇਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਪਟਿਆਲਾ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਦਿਲਬਾਗ ਸਿੰਘ ਕਾਹਲੋਂ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਗੁ: ਸੈਂਟਰਲ ਟਾਊਨ 'ਚ ਭਾਰੀ ਰੌਣਕਾਂ

ਜਲੰਧਰ, 2 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਤੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਬੀਤੀ ਰਾਤ ਸ੍ਰੀ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਈ-ਸਭਿਆਟੇਕ 'ਚ 207 ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਈ-ਸਭਿਆਟੈਕ 2021 ਸਮਾਗਮ ਕਰਵਾਇਆ ਗਿਆ | ਇਸ ਈ-ਸਭਿਆਟੈੱਕ 2021 ਦੇ ਪਹਿਲੇ ਰਾਊਾਡ ਦੇ ਸਾਰੇ ਮੁਕਾਬਲੇ ਆਨਲਾਈਨ ਕਰਵਾਏ ਗਏ, ਜਿਸ 'ਚ ਪੰਜਾਬ, ਹਿਮਾਚਲ ਅਤੇ ਜੰਮੂ ਤੋਂ 207 ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ

ਹੈਰੋਇਨ ਦੇ ਮਾਮਲੇ 'ਚ ਕੈਦ ਜਲੰਧਰ, 2 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਰਬਜੀਤ ਸਿੰਘ ਉਰਫ ਤੋਤਾ ਪੁੱਤਰ ਮੱਖਣ ਸਿੰਘ ਵਾਸੀ ਕਲਿਆਣਪੁਰ, ਫਿਲੌਰ ਨੂੰ 3 ਮਹੀਨੇ ਦੀ ਕੈਦ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਈ-ਸਭਿਆਟੇਕ 'ਚ 207 ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਈ-ਸਭਿਆਟੈਕ 2021 ਸਮਾਗਮ ਕਰਵਾਇਆ ਗਿਆ | ਇਸ ਈ-ਸਭਿਆਟੈੱਕ 2021 ਦੇ ਪਹਿਲੇ ਰਾਊਾਡ ਦੇ ਸਾਰੇ ਮੁਕਾਬਲੇ ਆਨਲਾਈਨ ਕਰਵਾਏ ਗਏ, ਜਿਸ 'ਚ ਪੰਜਾਬ, ਹਿਮਾਚਲ ਅਤੇ ਜੰਮੂ ਤੋਂ 207 ...

ਪੂਰੀ ਖ਼ਬਰ »

ਅਫਸਰਾਂ ਦਾ ਅਕਸ ਖਰਾਬ ਕਰਨਾ ਮੰਦਭਾਗਾ-ਕਾਲਾ

ਜਲੰਧਰ, 2 ਮਾਰਚ (ਸ਼ਿਵ)-ਸ਼ਾਸਤਰੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ ਨੇ ਆਪਣਾ ਇਕ ਬਿਆਨ ਜਾਰੀ ਕਰ ਕੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਖ਼ਿਲਾਫ਼ ਸਿਆਸੀ ਆਗੂਆਂ ਵਲੋਂ ਬਿਆਨਬਾਜ਼ੀ ਕਰਨ ਨੂੰ ਮੰਦਭਾਗਾ ਦੱਸਦਿਆਂ ...

ਪੂਰੀ ਖ਼ਬਰ »

ਪਸਾੜੀਆਂ ਸਕੂਲ ਦਾ ਅਧਿਆਪਕ ਆਇਆ ਕੋਰੋਨਾ ਪਾਜ਼ੀਟਿਵ, ਸਕੂਲ ਕੀਤਾ ਬੰਦ

ਸ਼ਾਹਕੋਟ, 2 ਮਾਰਚ (ਸਚਦੇਵਾ)-ਪੰਜਾਬ 'ਚ ਸਕੂਲ ਮੁੜ ਖੁੱਲ੍ਹਣ ਮਗਰੋਂ ਬਹੁਤ ਸਾਰੇ ਸਕੂਲਾਂ ਦੇ ਅਧਿਆਪਕ ਤੇ ਬੱਚੇ ਕੋਰੋਨਾ ਪਾਜ਼ੀਟਿਵ ਆ ਰਹੇ ਹਨ, ਜਿਸ ਕਰਕੇ ਸਕੂਲ ਬੰਦ ਹੋ ਰਹੇ ਹਨ | ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਸਾੜੀਆਂ (ਬਲਾਕ ਨਕੋਦਰ-1) ਦੇ ਅਧਿਆਪਕ ਦੀ ਕੋਰੋਨਾ ...

ਪੂਰੀ ਖ਼ਬਰ »

ਪਿੰਡ ਪੁਆਦੜਾ ਵਿਖੇ ਜੋੜ ਮੇਲਾ 5 ਨੂੰ

ਬਿਲਗਾ, 2 ਮਾਰਚ (ਮਨਜਿੰਦਰ ਸਿੰਘ ਜੌਹਲ)-ਇਥੋਂ ਨਜ਼ਦੀਕੀ ਪਿੰਡ ਪੁਆਦੜਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਅਸਥਾਨ ਵਿਖੇ ਸਮੂਹ ਐਨ. ਆਰ. ਆਈਜ਼ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ 5 ਮਾਰਚ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ...

ਪੂਰੀ ਖ਼ਬਰ »

ਖਡਿਆਲਾ ਸੈਣੀਆਂ ਸੰਗ ਤੋਂ ਆ ਰਹੇ 6 ਵਿਅਕਤੀ ਹਾਦਸੇ ਦੌਰਾਨ ਜ਼ਖ਼ਮੀ

ਭੋਗਪੁਰ, 2 ਮਾਰਚ (ਕਮਲਜੀਤ ਸਿੰਘ ਡੱਲੀ)-ਡੇਰਾ ਬਾਬਾ ਨਾਨਕ ਵਿਖੇ ਖਡਿਆਲਾ ਸੈਣੀਆਂ ਤੋਂ ਗਏ ਸੰਗ ਤੋਂ ਆ ਰਹੇ ਸਵਿਫਟ ਕਾਰ 'ਚ ਸਵਾਰ 1 ਬੱਚੇ ਸਮੇਤ 6 ਵਿਅਕਤੀ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਇੰਡੀਗੋ ...

ਪੂਰੀ ਖ਼ਬਰ »

ਸਰਕਾਰੀ ਸਕੂਲ ਭੋਗਪੁਰ ਵਿਖੇ ਕੋਵਿਡ-19 ਦੇ ਸੈਂਪਲ ਲਏ

ਭੋਗਪੁਰ, 2 ਮਾਰਚ (ਕਮਲਜੀਤ ਸਿੰਘ ਡੱਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭੋਗਪੁਰ ਵਿਖੇ ਕੋਵਿਡ-19 ਦੇ ਟੈਸਟ ਕੀਤੇ ਗਏ | ਇਸ ਸਬੰਧੀ ਡਾ: ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਕੂਲ 'ਚ ਸਟਾਫ਼ ਤੇ ਵਿਦਿਆਰਥੀਆਂ ਦੇ ਕੁਲ 153 ਟੈਸਟ ਕੀਤੇ ਗਏ | ਉਨ੍ਹਾਂ ਦੇ ਸੈਂਪਲਾਂ ਦੀ ...

ਪੂਰੀ ਖ਼ਬਰ »

ਨੂਰਮਹਿਲ ਥਾਣੇ ਦੀ ਇਮਾਰਤ ਸਬੰਧੀ ਮੁੱਖ ਮੰਤਰੀ ਵਲੋਂ ਡੀ. ਸੀ. ਨੂੰ ਹੁਕਮ

ਨੂਰਮਹਿਲ, 2 ਮਾਰਚ (ਜਸਵਿੰਦਰ ਸਿੰਘ ਲਾਂਬਾ)-ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਨੂਰਮਹਿਲ ਥਾਣੇ ਦੀ ਇਮਾਰਤ ਦੀ ਉਸਾਰੀ ਨੂੰ ਮੁਕੰਮਲ ਕਰਨ ਲਈ ਇਲਾਕਾ ਨਿਵਾਸੀਆ ਦੀ ਮੰਗ 'ਤੇ ਕਾਰਵਾਈ ਕਰਨ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਹਨ | ਇਕ ਲਿਖਤੀ ...

ਪੂਰੀ ਖ਼ਬਰ »

ਨੂਰਮਹਿਲ 'ਚ ਵੱਡੇ-ਵੱਡੇ ਹਾਰਨ, ਨੀਲੀ ਬੱਤੀ ਲਗਾ ਕੇ ਸੜਕਾਂ 'ਤੇ ਘੁੰਮ ਰਹੇ ਨੇ ਨੌਜਵਾਨ, ਪੁਲਿਸ ਬੇਖ਼ਬਰ

ਨੂਰਮਹਿਲ, 2 ਮਾਰਚ (ਜਸਵਿੰਦਰ ਸਿੰਘ ਲਾਂਬਾ)-ਅੱਜ ਕੱਲ੍ਹ ਨੂਰਮਹਿਲ ਦੇ ਬਾਜ਼ਾਰਾਂ 'ਚ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਸ਼ਰੇਆਮ ਕਾਨੂੰਨ ਦੀਆ ਧੱਜੀਆ ਉਡਾਉਦੇਂ ਨਜ਼ਰ ਆ ਰਹੇ ਹਨ | ਇਨ੍ਹਾਂ ਲੋਕਾਂ ਵਲੋਂ ਮੋਟਰਸਾਈਕਲਾਂ 'ਤੇ ਵੱਡੇ-ਵੱਡੇ ਹਾਰਨ ਲਗਾ ਰੱਖੇ ਹੋਏ ਹਨ | ...

ਪੂਰੀ ਖ਼ਬਰ »

29 ਵਾਰਡ 'ਚ ਗੰਦੇ ਪਾਣੀ ਤੋਂ ਭੜਕੇ ਲੋਕ, ਕਾਂਗਰਸੀ ਕੌਂਸਲਰ ਦੀ ਅਗਵਾਈ 'ਚ ਨਕੋਦਰ ਰੋਡ 'ਤੇ ਪ੍ਰਦਰਸ਼ਨ

ਜਲੰਧਰ, 2 ਮਾਰਚ (ਸ਼ਿਵ)-ਸ਼ਹਿਰ 'ਚ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਨਾਲ ਲੋਕਾਂ 'ਚ ਤਾਂ ਰੋਸ ਪਾਇਆ ਜਾ ਰਿਹਾ ਹੈ ਸਗੋਂ ਹੁਣ ਕਾਂਗਰਸੀ ਕੌਂਸਲਰ ਵੀ ਨਿਗਮ ਦੀ ਕਾਰਜਪ੍ਰਣਾਲੀ ਦੇ ਖ਼ਿਲਾਫ਼ ਸੜਕਾਂ 'ਤੇ ਆ ਗਏ ਹਨ | ਵਾਰਡ ਨੰਬਰ 29 ਦੇ ਕਈ ਇਲਾਕਿਆਂ 'ਚ ...

ਪੂਰੀ ਖ਼ਬਰ »

ਏਕਤਾ ਨਗਰ ਦੇ ਨਾਲ ਲੱਗਦੇ ਮੁਹੱਲਿਆਂ 'ਚ ਅਵਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਏਕਤਾ ਨਗਰ ਤੇ ਇਸ ਦੇ ਨਾਲ ਲੱਗਦੇ ਭਾਰਤ ਨਗਰ, ਸਤਨਾਮ ਨਗਰ, ਚੁਗਿੱਟੀ, ਅਵਤਾਰ ਨਗਰ, ਗੁਰੂ ਨਾਨਕਪੁਰਾ ਤੇ ਬਸ਼ੀਰਪੁਰਾ 'ਚ ਆਵਾਰਾ ਕੁੱਤਿਆਂ ਦੀ ਵਧੀ ਹੋਈ ਗਿਣਤੀ ਕਾਰਨ ਇਲਾਕੇ ਦੇ ਲੋਕ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਜੇ.ਸੀ. ਕਲੱਬ ਆਦਮਪੁਰ ਦੇ ਨਵੇਂ ਪ੍ਰਧਾਨ ਬਣੇ ਸੰਦੀਪ ਗੋਇਲ

ਆਦਮਪੁਰ, 2 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਜੇ. ਸੀ. ਕਲੱਬ ਆਦਮਪੁਰ ਦਾ ਤਾਜਪੋਸੀ ਸਮਾਰੋਹ ਜੇ. ਸੀ. ਮਾਨਵ ਕੌਚਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ | ਸਮਾਰੋਹ ਦੌਰਾਨ ਸਾਲ 2021-22 ਦੀ ਪ੍ਰਧਾਨਗੀ ਦਾ ਤਾਜ ਜੇ. ਸੀ. ਸੰਦੀਪ ਗੋਇਲ ਦੇ ਸਿਰ ਸਜਾਇਆ ਸਮਾਰੋਹ 'ਚ ਮੁੱਖ ਮਹਿਮਾਨ ...

ਪੂਰੀ ਖ਼ਬਰ »

ਚੁਗਿੱਟੀ ਵਸਨੀਕਾਂ ਵਲੋਂ ਗਲੀਆਂ ਬਣਾਉਣ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਵਾਰਡ ਨੰ. 14 ਅਧੀਨ ਆਉਂਦੇ ਮੁਹੱਲਾ ਚੁਗਿੱਟੀ ਵਿਖੇ ਕੁਝ ਦਿਨ ਪਹਿਲਾਂ ਪੁੱਟੀਆਂ ਗਈਆਂ ਗਲੀਆਂ ਨੂੰ ਦੁਬਾਰਾ ਬਣਾਉਣ ਦੀ ਮੰਗ ਇਲਾਕਾ ਵਸਨੀਕਾਂ ਵਲੋਂ ਸਰਕਾਰ ਤੋਂ ਕੀਤੀ ਗਈ ਹੈ | ਇਸ ਸਬੰਧੀ ਜਗਨ ਨਾਥ, ਬਿਧੀ ਚੰਦ, ਸ਼ਿਵ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਕਰਵਾਉਣ ਵਾਲਿਆਂ ਨੂੰ ਹੋਈ ਪ੍ਰੇਸ਼ਾਨੀ, ਸਿਵਲ ਹਸਪਤਾਲ 'ਚ ਹੰਗਾਮਾ

ਜਲੰਧਰ, 2 ਮਾਰਚ (ਐੱਮ.ਐੱਸ. ਲੋਹੀਆ)-ਸਰਕਾਰ ਵਲੋਂ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ 'ਚ 60 ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਲਗਾਏ ਜਾਣ ਵਾਲੇ ਟੀਕਿਆਂ ਦੇ ਐਲਾਨ ਤੋਂ ਬਾਅਦ ਬਜ਼ੁਰਗਾਂ 'ਚ ਟੀਕਾਕਰਨ ਕਰਵਾਉਣ ਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ | ਅੱਜ ਇਸ ਮੁਹਿੰਮ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX