ਤਾਜਾ ਖ਼ਬਰਾਂ


ਕੋਰੋਨਾ ਦਾ ਪ੍ਰਭਾਵ ਦਿੱਲੀ ਵਿਚ ਘਟ ਰਿਹਾ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  26 minutes ago
ਨਵੀਂ ਦਿੱਲੀ ,15 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਬਾਰੇ ਦੱਸਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿਚ, ਦਿੱਲੀ ਵਿਚ 6500 ਮਾਮਲੇ ਸਾਹਮਣੇ ...
ਉੱਤਰ ਪ੍ਰਦੇਸ਼ : 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ
. . .  53 minutes ago
ਲਲਿਤਪੁਰ,(ਉੱਤਰ ਪ੍ਰਦੇਸ਼) 15 ਮਈ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇਕ 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ...
ਸੰਪਰਦਾਇ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
. . .  about 1 hour ago
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ) - ਸਿੱਖ ਕੌਮ ਦੀ ਉੱਚ ਧਾਰਮਿਕ ਸ਼ਖ਼ਸੀਅਤ,ਸੰਪਰਦਾਇ ਮਸਤੂਆਣਾ ਦੇ ਮੁਖੀ ਸੰਤ ਬਾਬਾ ਛੋਟਾ ਸਿੰਘ ਜੀ ਜੋ ਬੀਤੇ ਦਿਨਾਂ ਵਿਚ ਕੋਰੋਨਾ...
ਕੋਟਕ ਮਹਿੰਦਰਾ ਬੈਂਕ ਦੇ ਕੈਸ਼ ਦੀ ਲੁੱਟ ਖੋਹ ਦੇ ਮਾਮਲੇ 'ਚ ਸਹਾਇਕ ਮੈਨੇਜਰ ਸਮੇਤ ਦੋ ਗ੍ਰਿਫ਼ਤਾਰ, ਤਿੰਨ 'ਤੇ ਮੁਕੱਦਮਾ ਦਰਜ਼
. . .  about 1 hour ago
ਜਲਾਲਾਬਾਦ, 15 ਮਈ (ਕਰਨ ਚੁਚਰਾ) - ਬੀਤੀ 12 ਮਈ ਨੂੰ ਜਲਾਲਾਬਾਦ - ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਸੈਦੋਕਾ ਨਜ਼ਦੀਕ ਕੋਟਕ ਮਹਿੰਦਰਾ ਬੈਂਕ ਦੀ 45 ਲੱਖ ਰੁਪਏ ਦੀ ਕੈਸ਼ ਦੀ ਲੁੱਟ ਖੋਹ ਦੇ ਮਾਮਲੇ...
12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ
. . .  about 2 hours ago
ਪਠਾਨਕੋਟ, 15 ਮਈ (ਸੰਧੂ ) - ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ...
ਚੀਨ ਨੇ ਲਾਲ ਗ੍ਰਹਿ 'ਤੇ ਭੇਜਿਆ ਰੋਵਰ - ਝੂਰੋਂਗ
. . .  about 2 hours ago
ਬੀਜਿੰਗ,15 ਮਈ - ਚੀਨ ਵਲੋਂ ਲਾਲ ਗ੍ਰਹਿ 'ਤੇ ਰੋਵਰ ਭੇਜਣ ਨਾਲ ਉਹ ਇਤਿਹਾਸ ਦਾ ਦੂਸਰਾ ਦੇਸ਼ ਬਣ ਗਿਆ ਹੈ । ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦਿੱਤੀ ...
ਪ੍ਰਧਾਨ ਮੰਤਰੀ ਆਉਣ ਵਾਲੇ ਚੱਕਰਵਾਤ ਤੌਕਤੇ ਵਿਰੁੱਧ ਅੱਜ ਇਕ ਮਹੱਤਵਪੂਰਨ ਮੀਟਿੰਗ ਕਰਨਗੇ
. . .  about 2 hours ago
ਨਵੀਂ ਦਿੱਲੀ, 15 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਚੱਕਰਵਾਤ ਤੌਕਤੇ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,26,098 ਕੋਰੋਨਾ ਦੇ ਨਵੇਂ ਮਾਮਲੇ, 3,890 ਮੌਤਾਂ
. . .  about 3 hours ago
ਨਵੀਂ ਦਿੱਲੀ, 15 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 3,26,098 ਕੋਰੋਨਾ ਦੇ ...
ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਨਹੀਂ ਰਹੇ
. . .  about 3 hours ago
ਅੰਮ੍ਰਿਤਸਰ, 15 ਮਈ (ਰਾਜੇਸ਼ ਸ਼ਰਮਾ) : ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦੀ ਅੱਜ ਮੌਤ...
ਜੰਮੂ ਪ੍ਰਸ਼ਾਸਨ ਨੇ ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
. . .  about 3 hours ago
ਪ੍ਰਧਾਨ ਮੰਤਰੀ ਕੇਅਰ ਫ਼ੰਡ ਦੀ ਵਰਤੋਂ ਕੋਵਿਡ-19 ਟੀਕਾ ਖ਼ਰੀਦਣ ਤੇ ਆਕਸੀਜਨ ਪਲਾਂਟ ਕੀਤੀ ਜਾਵੇ
. . .  about 3 hours ago
ਨਵੀਂ ਦਿੱਲੀ,15 ਮਈ - ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ...
ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਘਾਤਕ - ਡਬਲਯੂ.ਐੱਚ.ਓ. ਮੁਖੀ
. . .  about 3 hours ago
ਨਵੀਂ ਦਿੱਲੀ, 15 ਮਈ - ਡਬਲਯੂ.ਐੱਚ.ਓ. ਦੇ ਮੁਖੀ ਟੇਡਰੋਸ ...
ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਈਡਨ ਲਈ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ
. . .  about 3 hours ago
ਵਾਸ਼ਿੰਗਟਨ, 15 ਮਈ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਮੰਤਰੀ ਮੰਡਲ ਲਈ ਚੁਣੇ ਗਏ ਭਾਰਤੀ...
ਡੀ.ਆਰ.ਡੀ.ਓ. ਦੀ ਕੋਰੋਨਾ ਦਵਾਈ 2 ਡੀ.ਜੀ. ਅਗਲੇ ਹਫ਼ਤੇ ਹੋਵੇਗੀ ਲਾਂਚ
. . .  about 4 hours ago
ਨਵੀਂ ਦਿੱਲੀ, 15 ਮਈ - ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਡੀ.ਆਰ.ਡੀ.ਓ. ...
ਇਜ਼ਰਾਈਲ ਰਾਕੇਟ ਹਮਲੇ 'ਚ ਮਾਰੀ ਗਈ ਕੇਰਲ ਦੀ ਔਰਤ ਦੀ ਮ੍ਰਿਤਕ ਦੇਹ ਪਹੁੰਚੀ ਦਿੱਲੀ
. . .  about 4 hours ago
ਨਵੀਂ ਦਿੱਲੀ, 15 ਮਈ - ਇਸ ਹਫ਼ਤੇ ਫ਼ਲਸਤੀਨੀ ਰਾਕੇਟ ਹਮਲੇ ਵਿਚ ਮਰਨ ਵਾਲੀ ਕੇਰਲ ਦੀ ਇਕ ...
ਅੱਜ ਦਾ ਵਿਚਾਰ
. . .  1 minute ago
ਅੱਜ ਦਾ ਵਿਚਾਰ
ਬੰਗਾ ਨੇੜੇ ਪਿੰਡ ਜੰਡਿਆਲਾ ਵਿਖੇ ਖੇਤਾਂ ਦੇ ਖੂਹ ਵਿਚੋਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ/ਗੁਰਜਿੰਦਰ ਸਿੰਘ ਗੁਰੂ) - ਬਲਾਕ ਬੰਗਾ ਦੇ ਪਿੰਡ ਜੰਡਿਆਲਾ 'ਚ ਦੇਰ ਰਾਤ ਖੇਤਾਂ ਵਿਚੋਂ ਖੂਹ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ...
45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  1 day ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  1 day ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  1 day ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਕਾਰਨ 11 ਮੌਤਾਂ, 403 ਆਏ ਪਾਜ਼ੀਟਿਵ ਕੇਸ, ਫ਼ਾਜ਼ਿਲਕਾ 'ਚ 9 ਮੌਤਾਂ, 449 ਆਏ ਨਵੇਂ ਕੇਸ
. . .  1 day ago
ਸ੍ਰੀ ਮੁਕਤਸਰ ਸਾਹਿਬ/ਫ਼ਾਜ਼ਿਲਕਾ, 14 ਮਈ (ਰਣਜੀਤ ਸਿੰਘ ਢਿੱਲੋਂ/ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤੇ ਅੱਜ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ...
ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਅੰਮ੍ਰਿਤਸਰ

ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਨੂੰ ਮਿਲੀ ਸਫਲਤਾ, 3 ਕਿੱਲੋਗ੍ਰਾਮ ਹੈਰੋਇਨ, 6349 ਨਸ਼ੀਲੇ ਕੈਪਸੂਲ ਤੇ ਇਕ ਕਿੱਲੋ ਅਫੀਮ ਬਰਾਮਦ

ਅੰਮਿ੍ਤਸਰ, 3 ਮਾਰਚ (ਰੇਸ਼ਮ ਸਿੰਘ)-ਸੂਬਾ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤਹਿਤ ਸ਼ਹਿਰ 'ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹਾਂ ਅੰਦਰ ਭੇਜਣ ਲਈ 25 ਫਰਵਰੀ ਤੋਂ 3 ਮਾਰਚ ਤੱਕ ਚਲਾਈ ਵਿਸ਼ੇ ਐਂਟੀ ਡਰੱਗ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ, ਜਿਸ ਤਹਿਤ ਪੁਲਿਸ ਨੇ 3 ਕਿੱਲੋਗ੍ਰਾਮ ਦੇ ਕਰੀਬ ਹੈਰੋਇਨ, 6349 ਨਸ਼ੀਲੇ ਕੈਪਸੂਲ, ਗੋਲੀਆਂ ਅਤੇ ਇਕ ਕਿੱਲੋ 200 ਗ੍ਰਾਮ ਅਫੀਮ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਅਤੇ ਇਸ ਦੇ ਨਾਲ ਹੀ 47 ਵਿਅਕਤੀਆਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਹ ਖੁਲਾਸਾ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਲਈ ਸਮੂਹ ਗਜਟਿਡ ਅਤੇ ਨਾਨ-ਗਜਟਿਡ ਅਤੇ ਥਾਣਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਜਿਹੜੇ ਖੇਤਰਾਂ 'ਚ ਨਸ਼ੇ ਦਾ ਧੰਦਾ ਚੱਲਦਾ ਹੈ, ਉਸ ਖੇਤਰ 'ਚ ਵਿਸ਼ੇਸ਼ ਮੁਹਿੰਮ ਚਲਾਉਣ ਲਈ ਭਗੌੜਿਆਂ ਦੀ ਪ੍ਰਾਪਰਟੀ ਫਰੀਜ਼ ਕਰਨ ਲਈ ਅਤੇ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਖਾਸ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ | ਇਸੇ ਤਹਿਤ ਇਕ ਅਪਰਾਧੀ ਨੂੰ ਜੰਮੂ-ਕਸ਼ਮੀਰ ਤੋਂ ਗਿ੍ਫਤਾਰ ਕਰਕੇ ਲਿਆਂਦਾ ਗਿਆ ਹੈ, ਜਿਸ ਦੇ ਜੰਮੂ-ਕਸ਼ਮੀਰ ਦੇ ਤਸਕਰਾਂ ਨਾਲ ਇਥੇ ਸਬੰਧ ਸਨ | ਇਸੇ ਦੌਰਾਨ 60 ਤਸਕਰਾਂ ਦੀ ਪ੍ਰਾਪਰਟੀ ਫਰੀਜ਼ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਵਿਅਕਤੀਆਂ ਜਿਨ੍ਹਾਂ 'ਚ ਲਵਪ੍ਰੀਤ ਸਿੰਘ ਉਰਫ ਪਿ੍ੰਸ ਉਰਫ ਰਜਾ ਵਾਸੀ ਗੁਰੂ ਨਾਨਕ ਕਲੋਨੀ ਤਰਨ ਤਾਰਨ ਰੋਡ, ਸ਼ਿਵਾ ਨੈਂਸੀ ਨੇੜੇ ਪਾਣੀ ਟੈਂਕੀ ਗਵਾਲ ਮੰਡੀ, ਦੀਦਾਰ ਸਿੰਘ ਉਰਫ ਬੰਟੀ ਪੀ. ਓ. ਵਾਲੀ ਗੁਮਟਾਲਾ ਰੋਡ, ਸਿਮਰਨ ਸਿੰਘ ਉਰਫ਼ ਬੱਗਾ ਵਾਸੀ ਭੈਣੀ ਮੀਆਂ ਖਾਨ ਜ਼ਿਲ੍ਹਾ ਗੁਰਦਾਸਪੁਰ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਾਸੀ ਗੁਮਾਨਪੁਰਾ, ਕਵਲਜੀਤ ਸਿੰਘ ਉਰਫ ਸੌਦੀ ਵਾਸੀ ਪ੍ਰੀਤ ਨਗਰ ਡੂੰਘਾਈ ਵਾਲਾ ਰੋਡ, ਵਰਿੰਦਰ ਉਰਵ ਸੰਲੀ ਵਾਸੀ ਛੇਹਰਟਾ, ਸ੍ਰੀਮਤੀ ਸੀਮਾ ਵਾਸੀ ਈਸ਼ਵਰ ਨਗਰ ਤਰਨ ਤਾਰਨ ਰੋਡ, ਜਰਮਨਜੀਤ ਸਿੰਘ ਉਰਫ ਜਰਮਨ ਵਾਸੀ ਗੋਹਲਵਾੜ ਤਰਨ ਤਾਰਨ, ਯਾਦਵਿੰਦਰ ਸਿੰਘ ਗੁਰਦੇਵ ਸਿੰਘ ਤੁੰਗਪਾਈ ਮੋਹਕਮਪੁਰਾ ਸ਼ਾਮਿਲ ਹਨ |
ਡੀ. ਸੀ. ਪੀ. ਭੰਡਾਲ ਵਲੋਂ ਅੰਦਰੂਨ ਸ਼ਹਿਰ 'ਚ ਮਾਰਚ- ਇਸੇ ਦੌਰਾਨ ਅੱਜ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਪੁਲਿਸ ਬਲਾਂ ਵਲੋਂ ਦੇਰ ਸ਼ਾਮ ਸ਼ਹਿਰ ਦੇ ਅੰਦਰੂਨ ਖੇਤਰਾਂ ਕਟੜਾ ਜੈਮਲ ਸਿੰਘ, ਗੁਰੂ ਬਾਜ਼ਾਰ, ਸ਼ਾਸਤਰੀ ਬਜ਼ਾਰ, ਚਿੱਟਾ ਕਟੜਾ, ਹਾਲ ਗੇਟ ਆਦਿ ਇਲਾਕਿਆਂ 'ਚ ਮਾਰਚ ਵੀ ਕੱਢਿਆ ਗਿਆ | ਸ. ਭੰਡਾਲ ਨੇ ਦੱਸਿਆ ਕਿ ਇਸ ਮਾਰਚ ਦਾ ਮਕਸਦ ਅਮਨ ਪੰਸਦ ਸ਼ਹਿਰੀਆਂ 'ਚ ਪੁਲਿਸ ਦਾ ਵਿਸ਼ਵਾਸ਼ ਬਹਾਲ ਕਰਨਾ ਅਤੇ ਨਸ਼ੇ ਦੇ ਤਸਕਰਾਂ ਜਾਂ ਹੋਰ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਲਈ ਚਿਤਾਵਨੀ ਦੇ ਤੌਰ 'ਤੇ ਜਾਵੇਗਾ ਅਤੇ ਜੋ ਵੀ ਗੈਰ-ਕਾਨੂੰਨੀ ਧੰਦੇ 'ਚ ਸ਼ਾਮਿਲ ਪਾਇਆ ਗਿਆ, ਉਹ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਭਵਿੱਖ 'ਚ ਵੀ ਇਸੇ ਤਰ੍ਹਾਂ ਜ਼ਾਰੀ ਰਹੇਗੀ | ਇਸ ਮੌਕੇ ਏ. ਡੀ. ਸੀ. ਪੀ. ਹਰਜੀਤ ਸਿੰਘ, ਏ. ਸੀ. ਪੀ. ਪ੍ਰਵੇਸ਼ ਚੋਪੜਾ ਆਦਿ ਆਧਿਕਾਰੀ ਸ਼ਾਮਿਲ ਸਨ |

50 ਗਰਾਮ ਹੈਰੋਇਨ ਸਮੇਤ 2 ਕਾਬੂ

ਰਾਜਾਸਾਂਸੀ, 3 ਮਾਰਚ (ਹੇਰ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ. ਸ੍ਰੀ ਧਰੁਵ ਦਹੀਆ ਦੀ ਅਗਵਾਈ 'ਚ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਥਾਣਾ ਕੰਬੋਅ ਦੀ ਪੁਲਿਸ ਨੇ 2 ਵਿਅਕਤੀਆਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ...

ਪੂਰੀ ਖ਼ਬਰ »

ਕੋਰੋਨਾ ਦੇ ਮਾਮਲਿਆਂ 'ਚ ਹੋਇਆ ਇਜ਼ਾਫਾ : ਕੋਰੋਨਾ ਦੇ 62 ਨਵੇਂ ਮਾਮਲੇ ਮਿਲੇ

ਅੰਮਿ੍ਤਸਰ, 3 ਮਾਰਚ (ਰੇਸ਼ਮ ਸਿੰਘ)-ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਜਿਸ ਤਹਿਤ ਅੱਜ ਇਕੋ ਦਿਨ 'ਚ ਹੀ 62 ਨਵੇਂ ਮਾਮਲੇ ਮਿਲੇ ਹਨ | ਅੱਜ ਮਿਲੇ 62 ਨਵੇਂ ਮਾਮਲਿਆਂ ਨਾਲ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 15,891 ਹੋ ਗਈ ਹੈ | ਇਨ੍ਹਾਂ 'ਚੋਂ ਹੁਣ ਤੱਕ 14,779 ...

ਪੂਰੀ ਖ਼ਬਰ »

ਪ੍ਰੋ: ਮਾਹਲ ਮੈਡੀਕਲ ਕਾਲਜ ਦੇ ਰੇਡੀਓਗ੍ਰਾਫਰ ਵਿਭਾਗ ਦੇ ਮੁਖੀ ਨਿਯੁਕਤ

ਅੰਮਿ੍ਤਸਰ, 3 ਮਾਰਚ (ਰੇਸ਼ਮ ਸਿੰਘ)- ਪ੍ਰੋ: ਗੁਰਿੰਦਰ ਸਿੰਘ ਮਾਹਲ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਰੇਡੀਓਗ੍ਰਾਫਰ ਵਿਭਾਗ ਦਾ ਮੁੱਖੀ ਨਿਯੁਕਤ ਕਰ ਦਿੱਤਾ ਗਿਆ ਹੈ | ਅੱਜ ਇਸ ਮੌਕੇ ਸਮੂਹ ਰੇਡੀਓਗ੍ਰਾਫਰ ਸਟਾਫ ਵਲੋਂ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਤੇ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਬਾਦਲ ਤੋਂ ਬਚਾਉਣ ਲਈ ਤੀਜਾ ਬਦਲ ਜ਼ਰੂਰੀ- ਜਥੇ. ਬ੍ਰਹਮਪੁਰਾ

ਅੰਮਿ੍ਤਸਰ, 3 ਮਾਰਚ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਬਾਦਲ ਤੋਂ ਬਚਾਉਣ ਲਈ ਪੰਜਾਬ 'ਚ ਤੀਜਾ ਬਦਲ ਜ਼ਰੂਰੀ ਹੈ | ਅੱਜ ਇੱਥੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਦੇ ਕਾਰਕੁੰਨਾਂ ਵਲੋਂ ਐੱਸ. ਡੀ. ਓ. ਰਮਦਾਸ ਤੇ ਐਕਸੀਅਨ ਅਜਨਾਲਾ ਵਿਰੁੱਧ ਰੋਸ ਧਰਨਾ

ਰਮਦਾਸ, 3 ਮਾਰਚ (ਜਸਵੰਤ ਸਿੰਘ ਵਾਹਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨਾਂ ਨੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਐਕਸੀਅਨ ਅਜਨਾਲਾ ਵਿਰੁੱਧ ਅਜਨਾਲਾ ਤੋਂ ਡੇਰਾ ਬਾਬਾ ਨਾਨਕ ਜਾਂਦੀ ...

ਪੂਰੀ ਖ਼ਬਰ »

ਛੇਹਰਟਾ ਡਾਕ ਘਰ 'ਚੋਂ ਮੋਟਰਸਾਈਕਲ ਚੋਰੀ

ਛੇਹਰਟਾ, 3 ਮਾਰਚ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਛੇਹਰਟਾ ਚੌਂਕ ਦੇ ਨੇੜੇ ਸਥਿਤ ਮੁੱਖ ਡਾਕਘਰ ਤੋਂ ਇਕ ਮੋਟਰਸਾਈਕਲ ਚੋਰੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ | ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਦੇ ਮਾਲਕ ਲਕਸ਼ ਸ਼ਰਮਾ ...

ਪੂਰੀ ਖ਼ਬਰ »

ਅਫੀਮ ਸਮੇਤ ਕਾਰ ਸਵਾਰ ਤਸਕਰ ਗਿ੍ਫ਼ਤਾਰ

ਅੰੰਮਿ੍ਤਸਰ, 3 ਮਾਰਚ (ਰੇਸ਼ਮ ਸਿੰਘ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਵਲੋਂ ਇਕ ਤਸਕਰ ਨੂੰ ਗਿ੍ਫ਼ਤਾਰ ਕਰਕੇ 1 ਕਿੱਲੋ 200 ਗ੍ਰਾਮ ਅਫੀਮ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਤਸਕਰ ਵਲੋਂ ਵਰਤੀ ਜਾ ਰਹੀ ਕਾਰ ਵੀ ਕਬਜ਼ੇ 'ਚ ਲੈ ਲਈ ...

ਪੂਰੀ ਖ਼ਬਰ »

ਸਰਪੰਚ ਵਰਪਾਲ ਕਲਾਂ ਵਲੋਂ ਬਹਿਕਾਂ ਨੂੰ ਜਾਂਦੇ 50 ਸਾਲਾਂ ਤੋਂ ਕੱਚੇ ਰਸਤੇ ਨੂੰ ਪੱਕਿਆਂ ਕਰਨ ਦੀ ਸ਼ੁਰੂਆਤ

ਚੱਬਾ, 3 ਮਾਰਚ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ. ਸੀ. ਵਲੋਂ ਪਿੰਡ ਵਰਪਾਲ ਕਲਾਂ ਦੀਆਂ ਬਹਿਕਾਂ ਨੂੰ ਜਾਂਦੇ ਅਧੂਰੇ ਪਏ ਕੱਚੇ ਰਸਤਿਆਂ ਨੂੰ ਪੱਕਿਆਂ ਕਰਨ ਲਈ ਜ਼ਾਰੀ ਕੀਤੀ ਗਈ ਰਾਸ਼ੀ ਨਾਲ ਸਭ ਕੱਚੇ ਰਸਤੇ ਪੱਕੇ ਕੀਤੇ ਜਾਣਗੇ | ਇਹ ...

ਪੂਰੀ ਖ਼ਬਰ »

ਗੁਰਮੀਤ ਸਿੰਘ ਡੇਹਰੀਵਾਲਾ ਪ੍ਰਧਾਨ, ਅਣਖੀ ਤੇ ਬਾਸਰਕੇ ਸਰਪ੍ਰਸਤ ਚੁਣੇ

ਤਰਸਿੱਕਾ, 3 ਮਾਰਚ (ਅਤਰ ਸਿੰਘ ਤਰਸਿੱਕਾ)-ਪੰਜਾਬੀ ਸਾਹਿਤ ਸਭਾ ਤਰਸਿੱਕਾ ਦੀ ਅੱਜ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਸਾਲਾਨਾ ਚੋਣ ਸਰਬਸੰਮਤੀ ਨਾਲ ਹੋਈ, ਜਿਸ 'ਚ ਗੁਰਮੀਤ ਸਿੰਘ ਡੇਹਰੀਵਾਲਾ ਪ੍ਰਧਾਨ, ਕੁਲਵੰਤ ਸਿੰਘ ਅਣਖੀ ਤੇ ਮਨਮੋਹਨ ਸਿੰਘ ਬਾਸਰਕੇ ਸਰਪ੍ਰਸਤ, ...

ਪੂਰੀ ਖ਼ਬਰ »

ਮਿਹੋਕਾ 'ਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ 55 ਮੈਂਬਰੀ ਇਕਾਈ ਦਾ ਗਠਨ

ਮਾਨਾਂਵਾਲਾ, 3 ਮਾਰਚ (ਗੁਰਦੀਪ ਸਿੰਘ ਨਾਗੀ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਿਥੇ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਅੰਦੋਲਨ ਚਲਾਇਆ ਜਾ ਰਿਹਾ ਹੈ, ਉੱਥੇ ਪਿੰਡ 'ਚ ਲੋਕ ਕਿਸਾਨ ਜਥੇਬੰਦੀਆਂ ਨਾਲ ਜੁੜ ...

ਪੂਰੀ ਖ਼ਬਰ »

ਪਿੰਡ ਰਾਮਪੁਰਾ ਦੇ ਇਤਿਹਾਸਕ ਗੁ: ਬਾਬਾ ਸੁਰ ਸਿੰਘ ਸ਼ਹੀਦ ਦੀ ਕਾਰ ਸੇਵਾ ਸ਼ੁਰੂ

ਰਾਜਾਸਾਂਸੀ, 3 ਮਾਰਚ (ਹਰਦੀਪ ਸਿੰਘ ਖੀਵਾ)-ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ ਦੇ ਪ੍ਰਬੰਧਾਂ ਹੇਠ ਚੱਲ ਰਹੇ ਇਤਿਹਾਸਕ ਗੁਰਦੁਆਰਾ ਬਾਬਾ ਸੁਰ ਸਿੰਘ ਸ਼ਹੀਦ ਰਾਮਪੁਰਾ (ਮੁਰਾਦਪੁਰ) ਦੀਆਂ ਨਵੀਆਂ ਇਮਾਰਤਾਂ ਦੇ ਨਿਰਮਾਣ ਦੀ ਕਾਰ ਸੇਵਾ ਮਹਾਂਪੁਰਸ਼ ਬਾਬਾ ਅਜੈਬ ...

ਪੂਰੀ ਖ਼ਬਰ »

ਹਵਾਈ ਅੱਡਾ ਰਾਜਾਸਾਂਸੀ ਵਿਖੇ ਸੁਰੱਖਿਆ ਫੋਰਸ ਸੀ. ਆਈ. ਐੱਸ. ਐੱਫ. ਨੇ ਖੇਡ ਮੇਲਾ ਕਰਵਾਇਆ

ਰਾਜਾਸਾਂਸੀ, 3 ਮਾਰਚ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਤਇਨਾਤ ਸੁਰੱਖਿਆ ਫੋਰਸ ਸੀ. ਆਈ. ਐੱਸ. ਐੱਫ. ਵਲੋਂ ਸੁਰੱਖਿਆ ਫੋਰਸ ਦੇ ਸਮੁੱਚੇ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਹਵਾਈ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਲੁਹਾਰਕਾ ਕਲਾਂ ਦੇ ਗੁ: ਬਾਬਾ ਜੀਵਨ ਸਿੰਘ ਦੀਆਂ ਇਮਾਰਤਾਂ ਲਈ 1 ਲੱਖ ਦਾ ਚੈੱਕ ਭੇਟ

ਰਾਜਾਸਾਂਸੀ, 3 ਮਾਰਚ (ਹਰਦੀਪ ਸਿੰਘ ਖੀਵਾ)-ਦਸਵੇਂ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਦੇਸ਼ ਅਤੇ ਕੌਮ ਤੋਂ ਸਰਬੰਸ ਵਾਰ ਦਿੱਤਾ ਗਿਆ, ਇਸ ਲਈ ਸਾਨੂੰ ਸਾਰਿਆਂ ਨੂੰ ਆਪਣਾ ਵਿਰਸਾ ਸੰਭਾਲਦੇ ਹੋਏ ਪਿੰਡ ਪੱਧਰ ਦੇ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਵਜੋਂ ਜਾਣਿਆ ਜਾਂਦਾ ਹੈ ਪਿੰਡ ਸੋਹੀਆਂ ਖੁਰਦ

ਮਿੱਤਰਪਾਲ ਸਿੰਘ ਰੰਧਾਵਾ 9915712298 ਜੇਠੂਵਾਲ-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ ਦੇ ਲਹਿੰਦੇ ਪਾਸੇ ਪਿੰਡ ਸੋਹੀਆ ਖੁਰਦ ਜੋ ਕਿ ਅਜ਼ਾਦੀ ਘੁਲਾਟੀਏ ਵਜੋਂ ਜਾਣਿਆ ਜਾਂਦਾ ਹੈ | ਇਸ ਪਿੰਡ ਦਾ ਵਸਨੀਕ ਅਜ਼ਾਦੀ ਘੁਲਾਟੀਏ ਬਾਪੂ ਸੋਹਨ ਸਿੰਘ ਬੱਲ ਜਿਸ ਨੇ ਕਿ ਦੇਸ਼ ਦੀ ਅਜ਼ਾਦੀ ...

ਪੂਰੀ ਖ਼ਬਰ »

ਸ਼ੈਲਰ 'ਚੋਂ 25 ਤੋੜੇ ਚੌਲਾਂ ਦੇ ਚੋਰੀ ਕਰਨ 'ਤੇ ਪਰਚਾ ਦਰਜ

ਸਠਿਆਲਾ, 3 ਮਾਰਚ (ਸਫਰੀ)-ਆਸਾ ਐਗਰੋ ਇੰਡ. (ਸ਼ੈਲਰ) ਸਠਿਆਲਾ ਵਿਚੋਂ ਚੌਲਾਂ ਦੇ ਤੋੜੇ ਚੋਰੀ ਕਰਨ 'ਤੇ ਪਰਚਾ ਦਰਜ ਕੀਤਾ ਗਿਆ ਹੈ | ਇਸ ਬਾਰੇ ਚੌਕੀ ਇੰਚਾਰਜ ਚਰਨ ਸਿੰਘ ਭਲਵਾਨ ਨੇ ਦੱਸਿਆ ਹੈ ਕਿ ਆਸਾ ਐਗਰੋ ਇੰਡ. (ਸ਼ੈਲਰ) ਦੇ ਮਾਲਕ ਹਰਸ਼ੰਕਰ ਸਿੰਘ ਪੁੱਤਰ ਹਰੀਪਾਲ ਸਿੰਘ ...

ਪੂਰੀ ਖ਼ਬਰ »

ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਮਾਂ-ਪੁੱਤਰ ਖ਼ਿਲਾਫ਼ ਮਾਮਲਾ ਦਰਜ

ਰਾਜਾਸਾਂਸੀ, 3 ਮਾਰਚ (ਹੇਰ)-ਪਿੰਡ ਅਦਲੀਵਾਲ ਦੀ ਰਹਿਣ ਵਾਲੀ ਇਕ ਨੌਜਵਾਨ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਤਹਿਤ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਭੜਾਈਵਾਲ ਦੇ ਰਹਿਣ ਵਾਲੇ ਮਾਂ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਰਾਜਾਸਾਂਸੀ ਤੋਂ ਪ੍ਰਾਪਤ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਤਰਸਿੱਕਾ, 3 ਮਾਰਚ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 500 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਸਬ ਇੰਸਪੈਕਟਰ ਗੁਰਵਿੰਦਰ ਸਿੰਘ ਐੱਸ. ਐੱਚ. ਓ. ਥਾਣਾ ਤਰਸਿੱਕਾ ਨੇ ਦੱਸਿਆ ਕਿ ਗਸ਼ਤ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ ਸਿੱਖ ਮਸਲਿਆਂ ਸਬੰਧੀ ਅਸ਼ੋਕ ਗਹਿਲੋਤ ਤੋਂ ਮੰਗਿਆ ਸਮਾਂ

ਅੰਮਿ੍ਤਸਰ, 3 ਮਾਰਚ (ਸ. ਰਿ.)-ਸ਼੍ਰੋਮਣੀ ਕਮੇਟੀ ਵਲੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ...

ਪੂਰੀ ਖ਼ਬਰ »

7ਵੇਂ ਤਨਖਾਹ ਕਮਿਸ਼ਨ ਲਈ ਅਧਿਆਪਕ ਕਰਨਗੇ ਯੂਨੀਵਰਸਿਟੀ ਅਤੇ ਕਾਲਜ ਪ੍ਰੀਖਿਆ ਦਾ ਬਾਈਕਾਟ

ਅੰਮਿ੍ਤਸਰ, 3 ਮਾਰਚ (ਰੇਸ਼ਮ ਸਿੰਘ)- ਯੂਨੀਵਰਸਿਟੀ ਅਤੇ ਕਾਲਜ਼ ਅਧਿਆਪਕਾਂ ਵਲੋਂ 7ਵੇਂ ਤਨਖ਼ਾਹ ਕਮਿਸ਼ਨ ਦੀ ਪ੍ਰਾਪਤੀ ਲਈ ਭਲਕੇ 4 ਮਾਰਚ ਨੂੰ ਸਮੂਹਿਕ ਛੁੱਟੀ ਲੈ ਕੇ ਪ੍ਰੀਖਿਆ ਡਿਊਟੀ ਦਾ ਬਾਈਕਾਟ ਕਰਕੇ ਚੰਡੀਗੜ੍ਹ ਰੋਸ ਧਰਨਾ ਦੇਣ ਦਾ ਐਲਾਨ ਕਰ ਦਿੱਤਾ | ਇਸ ਦੇ ਨਾਲ ...

ਪੂਰੀ ਖ਼ਬਰ »

ਘਰੋਂ ਭੱਜ ਕੇ ਆਏ ਨਾਬਾਲਗ ਹਰਿਆਵਣੀ ਬੱਚੇ ਨੂੰ ਪੁਲਿਸ ਨੇ ਕੀਤਾ ਪਰਿਵਾਰ ਹਵਾਲੇ

ਸੁਲਤਾਨਵਿੰਡ, 3 ਮਾਰਚ (ਗੁਰਨਾਮ ਸਿੰਘ ਬੁੱਟਰ)-ਪੁਲਿਸ ਚੌਕੀ ਦਰਸ਼ਨ ਐਵੀਨਿਊ ਦੀ ਪੁਲਿਸ ਵਲੋਂ ਘਰੋਂ ਭੱਜ ਕੇ ਆਏ ਇਕ ਨਾਬਾਲਗ ਬੱਚੇ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ਼ ਐਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਦੋਹਰਾ ਸੋਨ ਤਗਮਾ ਜੇਤੂ ਨੌਜਵਾਨ ਵਿਸ਼ਾਲ ਕੁਮਾਰ ਦਾ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ

ਰਾਜਾਸਾਂਸੀ/ਹਰਸ਼ਾ ਛੀਨਾ 3 ਮਾਰਚ (ਖੀਵਾ, ਕੜਿਆਲ)- ਨਿਪਾਲ ਵਿਚ ਹਾਲ ਹੀ ਇੰਟਰਨੈਸ਼ਨਲ ਯੂਥ ਗੇਮਜ਼ ਤੇ ਸਪੋਰਟਸ ਫ਼ੈੱਡਰੇਸ਼ਨ ਵਲੋਂ 2020-21 ਦੀਆਂ ਹੋਈਆਂ ਖੇਡਾਂ ਵਿਚ ਅੰਮਿ੍ਤਸਰ ਦੇ ਪਿੰਡ ਕੁੱਕੜਾਂ ਵਾਲਾ ਦਾ ਨੌਜਵਾਨ ਵਿਸ਼ਾਲ ਕੁਮਾਰ ਪੁੱਤਰ ਓਮ ਪ੍ਰਕਾਸ਼ ਦੋਹਰਾ ...

ਪੂਰੀ ਖ਼ਬਰ »

'ਆਪ' ਵਲੋਂ ਬਾਘਾ ਪੁਰਾਣਾ ਚਲੋ ਮੁਹਿੰਮ ਅਟਾਰੀ ਤੋਂ ਸ਼ੁਰੂ

ਅਟਾਰੀ, 3 ਮਾਰਚ (ਸੁਖਵਿੰਦਰਜੀਤ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਰੰਗਰੇਟਾ ਵਲੋਂ ਅਟਾਰੀ ਬੱਸ ਅੱਡੇ ਵਿਖੇ ਪਾਰਟੀ ਦੇ ਦਫਤਰ 'ਚ ਇਕ ਵਿਸ਼ਾਲ ਵਰਕਰ ਮੀਟਿੰਗ ਕੀਤੀ ਗਈ ਤੇ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਆਮ ...

ਪੂਰੀ ਖ਼ਬਰ »

ਸੁਪਾਰੀਵਿੰਡ ਦੀ ਅਗਵਾਈ 'ਚ ਚੰਡੀਗੜ੍ਹ ਰੈਲੀ ਵਾਸਤੇ ਅਕਾਲੀ ਵਰਕਰਾਂ ਦਾ ਕਾਫਲਾ ਰਵਾਨਾ

ਮਜੀਠਾ, 3 ਮਾਰਚ (ਮਨਿੰਦਰ ਸਿੰਘ ਸੋਖੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਸੂਬਾ ਵਾਸੀਆਂ ਨਾਲ ਕੀਤੇ ਝੂਠੇ ਵਾਅਦਿਆਂ ਨੂੰ ਯਾਦ ਕਰਵਾਉਣ ਦੇ ਮਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਚੰਡੀਗੜ੍ਹ ਦੀ 25 ਸੈਕਟਰ 'ਚ ਮਹਾਂ ਰੈਲੀ 'ਚ ...

ਪੂਰੀ ਖ਼ਬਰ »

ਡਾ. ਵੇਰਕਾ ਦੀ ਅਗਵਾਈ 'ਚ ਅਕਾਲੀ ਵਰਕਰਾਂ ਦਾ ਕਾਫ਼ਲਾ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਰਵਾਨਾ

ਛੇਹਰਟਾ, 3 ਮਾਰਚ (ਵਡਾਲੀ)-ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਨਾ ਵਾਅਦਾ ਪੂਰਾ ਕਰਨ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੱਛਮੀ ਅੰਮਿ੍ਤਸਰ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 160ਵੇਂ ਦਿਨ ਵੀ ਜਾਰੀ

ਜੰਡਿਆਲਾ ਗੁਰੂ, 3 ਮਾਰਚ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 160ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...

ਪੂਰੀ ਖ਼ਬਰ »

ਕੈਪਟਨ ਦੇ ਨਵ ਨਿਯੁਕਤ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੇ ਝੂਠੇ ਘੜੇ ਚੋਣ ਵਾਅਦਿਆਂ ਦਾ ਸੰਤਾਪ ਹੰਢਾ ਰਹੇ ਹਨ ਪੰਜਾਬ ਵਾਸੀ¸ਧਾਲੀਵਾਲ

ਅਜਨਾਲਾ, 3 ਮਾਰਚ (ਐਸ. ਪ੍ਰਸ਼ੋਤਮ)- ਅੱਜ ਇਥੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ ਦੀ ਪ੍ਰਧਾਨਗੀ 'ਚ ਹਲਕਾ ਅਜਨਾਲਾ ਦੇ ਬਲਾਕ ਪ੍ਰਧਾਨਾ, ਸੈਕਟਰ ਇੰਚਾਰਜਾਂ ਤੇ ਹੋਰਨਾ ਅਹੁਦੇਦਾਰਾਂ ਸਮੇਤ ਸਰਗਰਮ ਵਲੰਟੀਅਰਾਂ ਦੀ ਕੇਂਦਰੀ ਮੋਦੀ ਸਰਕਾਰ ਤੇ ...

ਪੂਰੀ ਖ਼ਬਰ »

ਪਾਕਿ ਵਲੋਂ ਐੱਫ਼.ਏ.ਟੀ.ਐੱਫ਼. ਨੂੰ ਇਕ ਮਹੀਨੇ 'ਚ ਦੇਣੀ ਹੋਵੇਗੀ ਨਵੀਂ ਰਿਪੋਰਟ

ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਵਿਸ਼ਵ ਵਿਆਪੀ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ਼.ਏ.ਟੀ.ਐੱਫ਼.) ਦੀ 27 ਸੂਤਰੀ ਕਾਰਜ ਯੋਜਨਾ ਦੇ ਬਕਾਇਆ ਤਿੰਨ ਨੁਕਤਿਆਂ ਨੂੰ ਪੂਰਾ ਕਰਨ ਲਈ ਪਾਕਿਸਤਾਨ ਨੂੰ ...

ਪੂਰੀ ਖ਼ਬਰ »

ਇਲਾਕਾ ਜੰਡ ਪੀਰ ਤੋਂ ਬਿਜਲੀ ਦੇ 2 ਮੀਟਰ ਚੋਰੀ

ਛੇਹਰਟਾ, 3 ਮਾਰਚ (ਸੁਰਿੰਦਰ ਸਿੰਘ ਵਿਰਦੀ)-ਬਿਜਲੀ ਵਿਭਾਗ ਵਲੋਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਮੀਟਰ ਬਾਹਰ ਲਗਾਏ ਗਏ ਹਨ, ਜਿਸ ਕਾਰਨ ਇਨ੍ਹਾਂ ਮੀਟਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਬਿਜਲੀ ਵਿਭਾਗ ਦੀ ਹੀ ਬਣਦੀ ਹੈ ਕਿਉਂਕਿ ਆਏ ਦਿਨ ਕਿਸੇ ਨਾ ਕਿਸੇ ਜਗ੍ਹਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਸੰਗਤ ਬਰੈਂਪਟਨ ਵਲੋਂ ਭਾਈ ਗੁਰਸੇਵਕ ਸਿੰਘ ਦਾ ਵਿਸ਼ੇਸ਼ ਸਨਮਾਨ

ਅੰਮਿ੍ਤਸਰ, 3 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਸੰਗਤ ਬਰੈਂਪਟਨ ਕੈਨੇਡਾ ਵਿਖੇ ਬਤੌਰ ਹੈੱਡ ਗ੍ਰੰਥੀ ਸੇਵਾਵਾਂ ਨਿਭਾਅ ਕੇ ਵਾਪਸ ਪੰਜਾਬ ਪਰਤ ਰਹੇ ਭਾਈ ਗੁਰਸੇਵਕ ਸਿੰਘ ਗ੍ਰੰਥੀ ਮੰਜੀ ਸਾਹਿਬ ਦੀਵਾਨ ਹਾਲ ਦਾ ਪ੍ਰਬੰਧਕ ...

ਪੂਰੀ ਖ਼ਬਰ »

ਭਗਤਾਂ ਵਾਲਾ ਡੰਪ 'ਤੇ ਲੱਗੀ ਅੱਗ ਲਈ ਵਿਧਾਇਕ ਤੇ ਸਰਕਾਰ ਜਿੰਮੇਵਾਰ-ਗਿੱਲ

ਅੰਮਿ੍ਤਸਰ, 3 ਮਾਰਚ (ਜੱਸ)-ਬੀਤੀ ਸ਼ਾਮ ਭਗਤਾਂ ਵਾਲਾ ਡੰਪ 'ਤੇ ਭਿਆਨਕ ਅੱਗ ਲੱਗ ਗਈ ਤੇ ਧੂੰਏ ਦੀ ਮਾਰ ਇਲਾਕੇ ਦੇ ਘਰਾਂ ਤੋਂ ਲੈ ਕੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੱਕ ਦੇਖੀ ਗਈ | ਇਸ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤਲਬੀਰ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ

ਅੰਮਿ੍ਤਸਰ, 3 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਸਾਂਝੇ ਅਧਿਆਪਕ ਮੋਰਚੇ ਵਲੋਂ ਕਨਵੀਨਰਜ਼ ਗੁਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ, ਬਲਜਿੰਦਰ ਸਿੰਘ ਮਾਨ, ਅਮਨ ਸ਼ਰਮਾ ਅਤੇ ਬਿਕਰਮਜੀਤ ਸਿੰਘ ਸ਼ਾਹ ਦੀ ਸਾਂਝੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਦਫਤਰ ਦੇ ਸਾਹਮਣੇ ਰੋਸ ...

ਪੂਰੀ ਖ਼ਬਰ »

-ਚਾਰ ਦਿਨਾ 'ਅੰਮਿ੍ਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ' ਜਾਰੀ-

400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਮੇਲੇ ਦਾ ਦੂਜਾ ਦਿਨ

ਅੰਮਿ੍ਤਸਰ, 3 ਮਾਰਚ (ਜਸਵੰਤ ਸਿੰਘ ਜੱਸ)¸ਸਥਾਨਕ ਖ਼ਾਲਸਾ ਕਾਲਜ ਵਿਖੇ ਚੱਲ ਰਹੇ 4 ਦਿਨਾ 'ਅੰਮਿ੍ਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ' ਦੇ ਦੂਸਰਾ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਰਿਹਾ | ਅੱਜ ਹੋਰਨਾਂ ਸਾਹਿਤਕ ...

ਪੂਰੀ ਖ਼ਬਰ »

ਦੋ ਅਧਿਆਪਕਾਂ ਤੇ ਇਕ ਵਿਦਿਆਰਥੀ ਸਮੇਤ 4 ਕੋਰੋਨਾ ਦੇ ਮਾਮਲੇ ਆਏ ਸਾਹਮਣੇ

ਅੰਮਿ੍ਤਸਰ, 3 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਸਕੂਲਾਂ 'ਚ ਕੋਰੋਨਾ ਦਾ ਪ੍ਰਛਾਵਾਂ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ | ਮਿਲੀ ਜਾਣਕਾਰੀ ਮੁਤਾਬਿਕ ਅੱਜ 3 ਵੱਖ-ਵੱਖ ਸਰਕਾਰੀ ਸਕੂਲਾਂ 'ਚ 4 ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਸਰਕਾਰੀ ਹਾਈ ਸਕੂਲ ਟਾਂਗਰਾ ...

ਪੂਰੀ ਖ਼ਬਰ »

ਸਿੰਧੀ ਹਿੰਦੂ ਕੁੜੀ ਨੂੰ ਇੰਜੀਨੀਅਰਿੰਗ 'ਚ ਮਿਲਿਆ ਸੋਨ ਤਗਮਾ

ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਸੂਬਾ ਸਿੰਧ ਦੀ ਦਿਨਸ਼ਾ ਵਾਂਕਵਾਨੀ ਪੁੱਤਰੀ ਦਸ਼ਵਨ ਵਾਂਕਵਾਨੀ ਨੇ ਸਾਫ਼ਟਵੇਅਰ ਇੰਜੀਨੀਅਰਿੰਗ 'ਚ ਯੂਨੀਵਰਸਿਟੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਜਿਸ ਦੇ ਲਈ ਯੂਨੀਵਰਸਿਟੀ ਵਲੋਂ ਸੋਨ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਪਾਕਿ 'ਚ 13 ਸਾਲਾ ਹਿੰਦੂ ਬੱਚੇ 'ਤੇ ਗੁਆਂਢੀ ਵਲੋਂ ਜਾਨਲੇਵਾ ਹਮਲਾ

ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਲਗਾਤਾਰ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਹਿੰਦੂ ਭਾਈਚਾਰੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਤਾਜ਼ਾ ਮਾਮਲਾ ਸਿੰਧ ਦੇ ਸੰਘਰ ਸ਼ਹਿਰ ਵਿਖੇ ਸ਼ਾਹੀ ਬਾਜ਼ਾਰ ਨੇੜੇ ...

ਪੂਰੀ ਖ਼ਬਰ »

ਇਸਤਾਂਬੁਲ-ਇਸਲਾਮਾਬਾਦ ਮਾਲ ਗੱਡੀ 9 ਸਾਲ ਬਾਅਦ 4 ਤੋਂ ਸ਼ੁਰੂ

ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਨੌਂ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਸਤਾਂਬੁਲ-ਇਸਲਾਮਾਬਾਦ ਮਾਲ ਗੱਡੀ ਨੂੰ ਇਕ ਵਾਰ ਫਿਰ ਤੋਂ 4 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਮਾਲ ਗੱਡੀ ਤਿੰਨ ਦੇਸ਼ਾਂ ਤੁਰਕੀ, ਈਰਾਨ ਅਤੇ ਪਾਕਿਸਤਾਨ ਦੇ ਮਾਲ ਰੇਲ ...

ਪੂਰੀ ਖ਼ਬਰ »

ਸ਼ਾਰਜਾਹ ਤੋਂ ਲਖਨਊ ਜਾ ਰਹੇ ਭਾਰਤੀ ਜਹਾਜ਼ ਨੂੰ ਪਾਕਿ 'ਚ ਕਰਨੀ ਪਈ ਐਮਰਜੈਂਸੀ ਲੈਂਡਿੰਗ

ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਸ਼ਾਰਜਾਹ ਤੋਂ ਲਖਨਊ ਜਾ ਰਹੇ ਇੰਡੀਗੋ ਏਅਰਲਾਇੰਸ ਦੇ ਇਕ ਭਾਰਤੀ ਜਹਾਜ਼ ਨੂੰ ਇਕ ਯਾਤਰੀ ਦੀ ਹਾਲਤ ਖ਼ਰਾਬ ਹੋਣ ਹੋ ਜਾਣ ਤੋਂ ਬਾਅਦ ਪਾਕਿਸਤਾਨ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅੰਦਰ ਇਕ ...

ਪੂਰੀ ਖ਼ਬਰ »

ਪਾਵਰਕਾਮ ਦੇ ਮਜੀਠਾ ਦਫਤਰ ਵਲੋਂ ਕਰੀਬ 13 ਲੱਖ ਦੀ ਬਕਾਇਆ ਰਾਸ਼ੀ ਦੀ ਉਗਰਾਹੀ

ਮਜੀਠਾ, 3 ਮਾਰਚ (ਮਨਿੰਦਰ ਸਿੰਘ ਸੋਖੀ)-ਪੰਜਾਬ ਰਾਜ ਪਾਵਰਕਾਮ ਲਿਮ: ਦੀ ਮੈਨੇਜਮੈਂਟ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਸਬ ਅਰਬਨ ਮੰਡਲ ਅੰਮਿ੍ਤਸਰ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਜਸਦੀਪ ਸਿੰਘ ਸੰਧੂ ਅਤੇ ਉੱਪ ਮੰਡਲ ਮਜੀਠਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ...

ਪੂਰੀ ਖ਼ਬਰ »

ਮੰਦਬੁੱਧੀ ਔਰਤ ਸਮੇਤ 2 ਵਿਅਕਤੀ ਭੇਦਭਰੀ ਹਾਲਤ 'ਚ ਲਾਪਤਾ

ਅੰਮਿ੍ਤਸਰ 26 ਫਰਵਰੀ (ਰੇਸ਼ਮ ਸਿੰਘ)-ਇਥੇ ਇਕ ਮੰਦਬੱੁਧੀ ਔਰਤ ਸਮੇਤ 2 ਵਿਅਕਤੀਆਂ ਦੇ ਭੇਦਭਰੇ ਹਾਲਾਤ 'ਚ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ | ਸਤਨਾਮ ਸਿੰਘ ਨੇ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੂੰ ਦੱਸਿਆ ਕਿ ਉਸ ਦੀ 30 ਸਾਲਾ ਧੀ ਭੋਲੀ ਜੋ ਕਿ ਮਾਨਸਿਕ ਤੌਰ 'ਤੇ ਠੀਕ ਨਹੀਂ ...

ਪੂਰੀ ਖ਼ਬਰ »

ਅੰਮਿ੍ਤਸਰ ਡੀ. ਸੀ. ਦਫਤਰ ਇੰਪਲਾਈਜ਼ ਐਸੋਸੀਏਸ਼ਨ ਦੀ ਦੋਫਾੜ ਹੋਈ ਬਾਡੀ ਦਾ ਸੂਬਾ ਕਮੇਟੀ ਨੇ ਲਿਆ ਨੋਟਿਸ

ਅੰਮਿ੍ਤਸਰ, 3 ਮਾਰਚ (ਰੇਸ਼ਮ ਸਿੰਘ)-ਅੰਮਿ੍ਤਸਰ ਡੀ. ਸੀ. ਦਫਤਰ ਇੰਪਲਾਈਜ਼ ਐਸੋਸੀਏਸ਼ਨ ਵਲੋਂ ਦੋਫਾੜ ਹੋਈ ਬਾਡੀ ਦਾ ਸੂਬਾ ਕਮੇਟੀ ਨੇ ਨੋਟਿਸ ਲਿਆ ਹੈ ਅਤੇ ਦੋਵਾਂ ਨੂੰ ਹੀ ਪੱਖ ਰੱਖਣ ਲਈ 6 ਮਾਰਚ ਨੂੰ ਫਿਰੋਜ਼ਪੁਰ ਵਿਖੇ ਸੱਦ ਲਿਆ ਗਿਆ ਹੈ | ਇਸ ਦੇ ਨਾਲ ਹੀ ਇਕ ਧਿਰ ਵਲੋਂ ...

ਪੂਰੀ ਖ਼ਬਰ »

ਨਾਮਧਾਰੀ ਸੰਗਤ ਵਲੋਂ ਸਤਿਗੁਰੂ ਰਾਮ ਸਿੰਘ ਦਾ 205ਵਾਂ ਜਨਮ ਦਿਹਾੜਾ ਬਸੰਤ ਮੇਲਾ ਮਨਾਇਆ

ਛੇਹਰਟਾ, 3 ਮਾਰਚ (ਵਡਾਲੀ)- ਸਮੂਹ ਨਾਮਧਾਰੀ ਸਾਧ ਸੰਗਤ ਛੇਹਰਟਾ ਵਲੋਂ ਸਤਿਗੁਰੂ ਰਾਮ ਸਿੰਘ ਦਾ 205ਵਾਂ ਜਨਮ ਦਿਹਾੜਾ ਬਸੰਤ ਮੇਲਾ ਗਲੀ ਨਾਮਧਾਰੀ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਸੂਬਾ ਅਮਰੀਕ ਸਿੰਘ, ਰਵਿੰਦਰ ਸਿੰਘ ਜੋਹਲ, ਜੀਤ ਸਿੰਘ, ਉਪਕਾਰ ਸਿੰਘ, ਜਤਿੰਦਰਪਾਲ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਕੈਪਟਨ ਦਾ ਸ਼ਾਹੀ ਸ਼ਹਿਰ ਪਟਿਆਲਾ ਘੇਰਨ ਦੀਆਂ ਤਿਆਰੀ ਜ਼ੋਰਾਂ 'ਤੇ

ਮਜੀਠਾ, 3 ਮਾਰਚ (ਮਨਿੰਦਰ ਸਿੰਘ ਸੋਖੀ)- ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਰਾਜ ਪਾਵਰਕਾਮ ਟਰਾਂਸਕੋ ਲਿਮ: ਵਲੋਂ ਅੱਜ ਤਿੰਨ ਮਾਰਚ ਦਿਨ ਬੁੱਧਵਾਰ ਨੂੰ ਮੁੱਖ ਮੰਤਰੀ ਪੰਜਾਬ ਅਤੇ ਬਿਜਲੀ ਮੰਤਰੀ ਦਾ ਸ਼ਾਹੀ ਸ਼ਹਿਰ ਪਟਿਆਲਾ ਘੇਰਨ ਦੀਆਂ ...

ਪੂਰੀ ਖ਼ਬਰ »

ਮਾਣ ਭੱਤੇ 'ਚ ਵਾਧੇ ਸਮੇਤ ਹੋਰ ਮੰਗਾਂ ਨਾ ਮੰਨੇ ਜਾਣ ਦੇ ਰੋਸ 'ਚ ਨੰਬਰਦਾਰਾਂ ਵਲੋਂ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ

ਅਜਨਾਲਾ, 3 ਮਾਰਚ (ਐਸ. ਪ੍ਰਸ਼ੋਤਮ)- ਅੱਜ ਇਥੇ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਬ ਗਰੁੱਪ) ਦੇ ਸੂਬਾ ਮੀਤ ਪ੍ਰਧਾਨ ਨੰਬਰਦਾਰ ਕੁਲਦੀਪ ਸਿੰਘ ਬੱਲ ਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਤੋਲਾਨੰਗਲ ਦੀ ਅਗਵਾਈ 'ਚ ਨੰਬਰਦਾਰਾਂ ਦੇ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਚ ਆਨਲਾਈਨ ਪੇਂਟਿੰਗ ਪ੍ਰਤੀਯੋਗਤਾ ਸ਼ੁਰੂ

ਅੰਮਿ੍ਤਸਰ, 3 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਪੇਂਟਿੰਗ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ | ਇਸ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 159ਵੇਂ ਦਿਨ 'ਚ ਦਾਖਲ

ਜੰਡਿਆਲਾ ਗੁਰੂ, 3 ਮਾਰਚ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 159ਵੇਂ ਦਿਨ 'ਚ ਦਾਖਲ ਹੋ ਗਿਆ ਜੋ ਜਥੇਬੰਦੀ ਦੇ ਐਲਾਨ ਮੁਤਾਬਿਕ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ...

ਪੂਰੀ ਖ਼ਬਰ »

ਵਿਸ਼ਵ ਮਾਨਵ ਰੂਹਾਨੀ ਕੇਂਦਰ ਵਲੋਂ ਹਸਪਤਾਲਾਂ 'ਚ ਮੈਡੀਕਲ ਉਪਕਰਨ ਭੇਟ

ਅੰਮਿ੍ਤਸਰ, 3 ਮਾਰਚ (ਜੱਸ)-ਵਿਸ਼ਵ ਮਾਨਵ ਰੂਹਾਨੀ ਕੇਂਦਰ ਜੋ ਕਿ ਇਕ ਲਾਭ ਰਹਿਤ, ਪਰਉਪਕਾਰੀ ਅਤੇ ਅਧਿਆਤਮਕ ਸੰਸਥਾ ਹੈ ਤੇ ਜਿਸ ਦਾ ਮੁੱਖ ਦਫਤਰ ਪਿੰਡ ਨਵਾਂ ਨਗਰ ਜ਼ਿਲ੍ਹ•ਾ ਪੰਚਕੂਲਾ, ਹਰਿਆਣਾ 'ਚ ਸਥਿਤ ਹੈ, ਨੇ ਮਨੁੱਖਤਾ ਦੀ ਸੇਵਾ ਦਾ ਕਾਰਜ ਕਰਦੇ ਹੋਏ ਜਲਿ੍ਹ•ਆਂਵਾਲਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਖੋਜ ਪ੍ਰਪੋਜ਼ਲ ਸਬੰਧੀ ਦੋ ਹਫ਼ਤਿਆਂ ਦੀ ਵਰਕਸ਼ਾਪ ਲਗਾਈ

ਅੰਮਿ੍ਤਸਰ, 3 ਮਾਰਚ (ਜੱਸ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਸਕੂਲ ਵਲੋਂ ਖੋਜ ਪ੍ਰਪੋਜ਼ਲ ਤਿਆਰ ਕਰਨ ਸਬੰਧੀ ਦੋ ਹਫ਼ਤਿਆਂ ਦੀ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦੌਰਾਨ 70 ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਖੋਜ ਸਬੰਧੀ ਕਾਰਜ ਕਰਨ ਲਈ ਜਾਣਕਾਰੀ ਮੁਹੱਈਆ ...

ਪੂਰੀ ਖ਼ਬਰ »

ਗਲੋਬਲ ਰੀਚ ਫਾਉਂਡੇਸ਼ਨ ਨੇ ਬੇਰੁਜ਼ਗਾਰ ਵਿਦਿਆਰਥੀਆਂ ਲਈ ਟ੍ਰੇਨਿੰਗ ਸੈਂਟਰ ਖੋਲਿ੍ਹਆ

ਅਟਾਰੀ, 3 ਮਾਰਚ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪਿਛਲੇ ਦੋ ਦਹਾਕਿਆਂ ਤੋਂ ਗੁਰਮਤਿ ਪ੍ਰਚਾਰ ਕਰ ਰਹੀ ਲੰਗਰ ਚਲੈ ਗੁਰ ਸ਼ਬਦ ਸੰਸਥਾ ਵਲੋਂ ਇਕ ਹੋਰ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ 'ਚ ਬੇਰੁਜ਼ਗਾਰ ਨੌਜਵਾਨਾਂ ਵਾਸਤੇ ਵੱਖ-ਵੱਖ ਫੋਰਸਾਂ ਵਿਚ ਭਰਤੀ ਹੋਣ ਲਈ ਇਕ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਇੰਸਪੈਕਟਰ ਨਰਿੰਦਰ ਸਿੰਘ ਦਾ ਸਨਮਾਨ

ਛੇਹਰਟਾ, 3 ਮਾਰਚ (ਵਡਾਲੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਸਰਕਲ ਬਾਸਰਕੇ ਗਿੱਲਾਂ ਦੇ ਮੁਹਤਬਰਾਂ ਵਲੋਂ ਯੂਥ ਕਾਂਗਰਸੀ ਆਗੂ ਦਿਲਸ਼ੇਰ ਸਿੰਘ ਗਿੱਲ ਬਾਸਰਕੇ, ਜੋਗਾ ਸਿੰਘ ਕੋਟਲੀ, ਰਣਜੀਤ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਬਿੱਟੂ ਬਾਸਰਕੇ ਵਲੋਂ ...

ਪੂਰੀ ਖ਼ਬਰ »

ਪਿੰਡ ਹਮਜਾ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਿਸ਼ਾਲ ਇਕੱਠ

ਮਜੀਠਾ, 3 ਮਾਰਚ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮਜੀਠਾ ਜ਼ੋਨ ਇਕਾਈ ਦੀ ਇਕ ਵਿਸ਼ੇਸ਼ ਇਕੱਤਰਤਾ ਪਿੰਡ ਹਮਜਾ ਵਿਖੇ ਜ਼ੋਨ ਪ੍ਰਧਾਨ ਮੁਖਤਾਰ ਸਿੰਘ ਭੰਗਵਾਂ ਅਤੇ ਕਿਰਪਾਲ ਸਿੰਘ ਕਲੇਰ ਦੀ ਅਗਵਾਈ 'ਚ ਹੋਈ, ਜਿਸ 'ਚ ਕਮੇਟੀ ਦੇ ਸੂਬਾ ...

ਪੂਰੀ ਖ਼ਬਰ »

ਵਜੀਰ ਭੁੱਲਰ ਤੋਂ ਜੀ. ਟੀ. ਰੋਡ ਨੂੰ ਜੋੜਦੀਆਂ ਸੰਪਰਕ ਸੜਕਾਂ ਨੂੰ ਬਣਾਉਣ ਦਾ ਰੱਖਿਆ ਨੀਂਹ ਪੱਥਰ

ਬਿਆਸ, 3 ਮਾਰਚ (ਪਰਮਜੀਤ ਸਿੰਘ ਰੱਖੜਾ)-ਪਿੰਡ ਵਜੀਰ ਭੁੱਲਰ ਨੇੜੇ ਵੱਖ-ਵੱਖ ਪਿੰਡਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਅਤੇ ਨਵੀਂ ਬਣ ਰਹੀ ਸਬ ਤਹਿਸੀਲ ਨੂੰ ਸਾਫ ਸੁਥਰਾ ਅਤੇ ਖੁੱਲ੍ਹਾ ਰਸਤਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜੀ. ਟੀ. ਰੋਡ ਵਜੀਰ ਭੁੱਲਰ, ਵਾਇਆ ਨਵੀਂ ਸਬ ...

ਪੂਰੀ ਖ਼ਬਰ »

ਸ਼ਿਵ ਸੈਨਾ ਬਾਲ ਠਾਕਰੇ ਸਪੋਰਟਸ ਸੈੱਲ ਵਲੋਂ ਛੇਵਾਂ ਬਾਡੀ ਬਿਲਡਰ ਮੁਕਾਬਲਾ

ਛੇਹਰਟਾ, 3 ਮਾਰਚ (ਸੁਰਿੰਦਰ ਸਿੰਘ ਵਿਰਦੀ)-ਸ਼ਿਵ ਸੈਨਾ ਬਾਲ ਠਾਕਰੇ ਦੇ ਵਲੋਂ ਸਪੋਰਟਸ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਵੇਲ ਨੀਟੂ ਦੀ ਪ੍ਰਧਾਨਗੀ ਹੇਠ ਸ਼ਿਵ ਨਗਰ ਇਸਲਾਮਾਬਾਦ ਵਿਖੇ ਛੇਵਾਂ ਓਪਨ ਪੰਜਾਬ ਬਾਡੀ ਬਿਲਡਰ ਮੁਕਾਬਲਾ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ...

ਪੂਰੀ ਖ਼ਬਰ »

ਚੇਅਰਮੈਨ ਫਿਰਵਰਿਆ ਵਲੋਂ ਐੱਚ. ਡੀ. ਐੱਫ. ਸੀ. ਬੈਂਕ ਦੀ ਨਵੀਂ ਇਮਾਰਤ ਦਾ ਉਦਘਾਟਨ

ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਸ਼ਹਿਰ ਦੇ ਮੁੱਖ ਬੱਸ ਅੱਡੇ ਨਜ਼ਦੀਕ ਐੱਚ.ਡੀ.ਐੱਫ.ਸੀ. ਬੈਂਕ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਦਿਲਬਾਗ ਸਿੰਘ ਫਿਰਵਰਿਆ ਵਲੋਂ ਕੀਤਾ ਗਿਆ | ਇਸ ਤੋਂ ਪਹਿਲਾਂ ਬੈਂਕ ...

ਪੂਰੀ ਖ਼ਬਰ »

12ਵੇਂ ਸਾਲਾਨਾ ਕੀਰਤਨ ਦਰਬਾਰ ਦੌਰਾਨ ਪੰਥ ਪ੍ਰਸਿੱਧ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ

ਬਿਆਸ, 3 ਮਾਰਚ (ਪਰਮਜੀਤ ਸਿੰਘ ਰੱਖੜਾ)-ਪਿੰਡ ਵਜੀਰ ਭੁੱਲਰ ਵਿਚ ਸਥਿਤ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਪ੍ਰਚਾਰ ਕਮੇਟੀ, ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 12ਵਾਂ ਸਾਲਾਨਾ ਧਾਰਮਿਕ ਕੀਰਤਨ ...

ਪੂਰੀ ਖ਼ਬਰ »

ਸਠਿਆਲਾ ਸਕੂਲ ਵਿਖੇ ਸੇਵਾ-ਮੁਕਤੀ 'ਤੇ ਸਮਾਗਮ ਕਰਵਾਇਆ

ਸਠਿਆਲਾ 3 ਮਾਰਚ (ਸਫਰੀ)-ਸ਼ਹੀਦ ਇੰਸ: ਰਘਬੀਰ ਸਿੰਘ ਸਰਕਾਰੀ ਸੀਨੀ: ਸੈਕੰਡਰੀ ਸਕੂਲ ਸਠਿਆਲਾ ਵਿਖੇ ਗਣਿਤ ਅਧਿਆਪਕਾ ਮੈਡਮ ਰਾਜਵਿੰਦਰ ਕੌਰ ਦੀ ਸੇਵਾ-ਮੁਕਤੀ 'ਤੇ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਹਰਗੋਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੈਡਮ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਵੇਰਕਾ, 3 ਮਾਰਚ (ਪਰਮਜੀਤ ਸਿੰਘ ਬੱਗਾ)- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਤਵੀਂ ਜੋਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਰਪੁਰਬ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਗੋਪਾਲ ਨਗਰ ਮਜੀਠਾ ਰੋਡ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਵਲੋਂ ਬਾਬਾ ਅਜੈਬ ਸਿੰਘ ਮੱਖਣਵਿੰਡੀ ਵਾਲਿਆਂ ਦਾ ਸਨਮਾਨ

ਨਵਾਂ ਪਿੰਡ, 3 ਮਾਰਚ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਵਲੋਂ ਹਾਲ ਹੀ 'ਚ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨਾਲ ਸਬੰਧਤ ਗੁਰੂ ਨਾਨਕ ਖ਼ਾਲਸਾ ਸ਼ਹੀਦੀ ਸੈਕੰ. ਸਕੂਲ ਫ਼ਤਿਹਪੁਰ ਰਾਜਪੂਤਾਂ ਵਿਖੇ ਮਨਾਈ ਗਈ ਸ਼ਹੀਦੀ ਸ਼ਤਾਬਦੀ ਮੌਕੇ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ

ਸਠਿਆਲਾ, 3 ਮਾਰਚ (ਸਫਰੀ)-ਥਾਣਾ ਬਿਆਸ ਅਧੀਨ ਪੈਂਦੀ ਪੁਲਿਸ ਚੌਕੀ ਸਠਿਆਲਾ ਵਲੋਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰਨ ਬਾਰੇ ਖ਼ਬਰ ਹੈ | ਇਸ ਬਾਰੇ ਚੌਕੀ ਇੰਚਾਰਜ ਚਰਨ ਸਿੰਘ ਭਲਵਾਨ ਨੇ ਦੱਸਿਆ ਹੈ ਕਿ ਪਿੰਡ ਖਾਨਪੁਰ ਦਾ ਇਕ ਵਿਅਕਤੀ ਨਾਜਾਇਜ਼ ਦੇਸੀ ਸ਼ਰਾਬ ਵੇਚਣ ਦਾ ...

ਪੂਰੀ ਖ਼ਬਰ »

ਸੰਤ ਹਰਦੇਵ ਸਿੰਘ ਸੰਗੀਤ ਵਿਦਿਆਲਾ ਨੇ ਦੂਸਰਾ ਪ੍ਰੋ. ਅਵਤਾਰ ਸਿੰਘ ਨਾਜ਼ ਸੰਗੀਤ ਮੇਲਾ ਕਰਵਾਇਆ

ਮਾਨਾਂਵਾਲਾ, 3 ਮਾਰਚ (ਗੁਰਦੀਪ ਸਿੰਘ ਨਾਗੀ)-ਸੰਤ ਹਰਦੇਵ ਸਿੰਘ ਸੰਗੀਤ ਵਿਦਿਆਲਾ, ਪੰਡੋਰੀ-ਮਹਿਮਾ (ਅੰਮਿ੍ਤਸਰ) ਵਲੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਅਤੇ ਭਾਈ ਅਜੈ ਸਿੰਘ ਰਾਠੌਰ ਬੰਬੇ ਵਾਲਿਆਂ ਦੀ ਰਹਿਨੁਮਾਈ ਹੇਠ ਦੂਸਰਾ ਪ੍ਰੋ. ਅਵਤਾਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਤਿੰਨਾਂ ਸੈਂਸਰਿਆਂ ਦੀਆਂ ਪੰਚਾਇਤਾਂ ਤੇ ਲੋਕਾਂ ਨਾਲ ਇਕੱਤਰਤਾ

ਜਗਦੇਵ ਕਲਾਂ, 3 ਮਾਰਚ (ਸ਼ਰਨਜੀਤ ਸਿੰਘ ਗਿੱਲ)-ਪਿੰਡ ਸੈਂਸਰਾ ਕਲਾਂ ਦੇ ਸਰਕਾਰੀ ਸਕੂਲ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਸੈਂਸਰਾ ਕਲਾਂ, ਸੈਂਸਰਾ ਖੁਰਦ (ਰਾਮਪੁਰਾ), ਸੈਂਸਰਾ ਖੁਰਦ (ਦਾਉਕੇ) ਦਾ ਸਾਂਝਾ ਇਕੱਠ ਕੀਤਾ ਗਿਆ, ਜਿਸ 'ਚ ਤਿੰਨਾਂ ਸੈਂਸਰਿਆਂ ਦੇ ਸਰਪੰਚ, ...

ਪੂਰੀ ਖ਼ਬਰ »

ਸਤਿਅਮ ਇੰਸਟੀਚਿਊਟ ਰਾਮ ਤੀਰਥ ਵਿਖੇ ਮਨਾਇਆ ਸਾਇੰਸ ਦਿਵਸ

ਰਾਮ ਤੀਰਥ, 3 ਮਾਰਚ (ਧਰਵਿੰਦਰ ਸਿੰਘ ਔਲਖ)- ਸਤਿਅਮ ਇੰਸਟੀਚਿਊਟ ਰਾਮ ਤੀਰਥ ਵਿਖੇ ਐੱਮ.ਡੀ. ਡਾ. ਰਜੇਸ਼ ਭਾਰਦਵਾਜ਼, ਐਗਜ਼ੀਕਿਊਟਿਵ ਐੱਮ.ਡੀ. ਮਿਰਦੁੱਲਾ ਭਾਰਦਵਾਜ਼ ਅਤੇ ਸਤਿਅਮ ਭਾਰਦਵਾਜ਼ ਦੀ ਅਗਵਾਈ ਹੇਠ ਉੱਘੇ ਖੋਜੀ, ਵਿਗਿਆਨੀ ਡਾ. ਸੀ.ਵੀ.ਰਮਨ ਦੀ ਯਾਦ ਵਿਚ ਕੌਮੀ ...

ਪੂਰੀ ਖ਼ਬਰ »

ਖੇਤ ਅਧਿਕਾਰੀ ਪ੍ਰਭਦੀਪ ਗਿੱਲ ਨੇ ਕਿਸਾਨਾਂ ਨੂੰ ਕੀਤਾ ਜਾਗਰੂਕ

ਚੇਤਨਪੁਰਾ, 3 ਮਾਰਚ (ਮਾਹਬੀਰ ਸਿੰਘ ਗਿੱਲ)- ਡਾਇਰੈਕਟਰ ਖੇਤੀਬਾੜੀ ਪੰਜਾਬ ਡਾ: ਸੁਖਦੇਵ ਸਿੰਘ ਸਿੱਧੂ ਅਤੇ ਮੁੱਖ ਖੇਤੀ ਅਫ਼ਸਰ ਡਾ: ਕੁਲਜੀਤ ਸਿੰਘ ਅਤੇ ਬਲਾਕ ਅਫ਼ਸਰ ਡਾ: ਅਵਤਾਰ ਸਿੰਘ ਬੁੱਟਰ ਦੀ ਅਗਵਾਈ ਹੇਠ ਵਿਸਥਾਰ ਅਫਸਰ ਡਾ: ਪ੍ਰਭਦੀਪ ਸਿੰਘ ਗਿੱਲ ਨੇ ਆਪਣੇ ਸਰਕਲ ...

ਪੂਰੀ ਖ਼ਬਰ »

ਜੋਸ਼ 'ਚ ਪੰਜਵਾਂ ਖੇਡ ਮੁਕਾਬਲਾ ਕਰਵਾਇਆ

ਓਠੀਆਂ, 3 ਮਾਰਚ (ਗੁਰਵਿੰਦਰ ਸਿੰਘ ਛੀਨਾ)- ਨਜ਼ਦੀਕ ਪੈਂਦੇ ਪਿੰਡ ਜੋਸ਼ ਦੇ ਵਾਸੀਆਂ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਨਾ ਪੈਣ ਅਤੇ ਨਰੋਈ ਸਿਹਤ ਲਈ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਕੀਤਾ ਜਾ ਰਿਹਾ ਹੈ | ਅੱਜ ਬਾਬਾ ਫਤਿਹ ਸਿੰਘ ਯੂਥ ਕਲੱਬ ...

ਪੂਰੀ ਖ਼ਬਰ »

ਮਿਡਲ ਸਕੂਲਾਂ 'ਚੋਂ ਪੀ.ਟੀ.ਆਈ ਅਧਿਆਪਕ ਦੀਆਂ 228 ਪੋਸਟਾਂ ਸ਼ਿਫਟ ਪੋਸਟ ਕਰਨ ਦੀ ਨਿਖੇਧੀ- ਪ੍ਰਧਾਨ ਮਾਨਾਵਾਲਾਂ

ਓਠੀਆਂ, 3 ਮਾਰਚ (ਗੁਰਵਿੰਦਰ ਸਿੰਘ ਛੀਨਾ)- ਪੰਜਾਬ ਸਕੂਲ ਸਿੱਖਿਆਂ ਵਿਭਾਗ ਵਲੋਂ ਸਰਕਾਰੀ ਮਿਡਲ ਸਕੂਲਾਂ ਵਿਚੋਂ 228 ਪੀ.ਟੀ.ਆਈ ਅਧਿਆਪਕਾਂ ਨੂੰ ਸ਼ਿਫ਼ਟ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰਾਂ ਵਿਚ ਭੇਜਣ ਦੇ ਜਾਰੀ ਕੀਤੇ ਗਏ ਨਾਦਰਸ਼ਾਹੀ ਫ਼ੁਰਮਾਨ ਦਾ ...

ਪੂਰੀ ਖ਼ਬਰ »

ਸ: ਰਣਧੀਰ ਸਿੰਘ ਮੂਧਲ ਏ. ਡੀ. ਸੀ. (ਵਿਕਾਸ) ਨੇ ਤਰਸਿੱਕਾ ਬਲਾਕ ਦਫ਼ਤਰ 'ਚ ਪੰਚਾਇਤ ਸੰਮਤੀ ਮੈਂਬਰਾਂ ਨਾਲ ਮੀਟਿੰਗ ਕੀਤੀ

ਤਰਸਿੱਕਾ, 3 ਮਾਰਚ (ਅਤਰ ਸਿੰਘ ਤਰਸਿੱਕਾ)- ਸ: ਰਣਧੀਰ ਸਿੰਘ ਮੂਧਲ ਏ.ਡੀ.ਸੀ (ਵਿਕਾਸ) ਨੇ ਉਚੇਚੇ ਤੌਰ 'ਤੇ ਬਲਾਕ ਦਫ਼ਤਰ ਤਰਸਿੱਕਾ ਵਿਖੇ ਪਹੁੰਚ ਕੇ ਪ੍ਰਸ਼ਾਸਨ ਅਧਿਕਾਰੀਆਂ ਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ 15ਵਾਂ ਵਿਤ ਕਮਿਸ਼ਨ ਤੇ ਪੰਚਾਇਤ ਸੰਮਤੀ ਦੇ ਬਜ਼ਟ ਬਾਰੇ ...

ਪੂਰੀ ਖ਼ਬਰ »

ਮਾਲੋਵਾਲ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਸ਼ਤਾਬਦੀ ਮਨਾਈ

ਟਾਂਗਰਾ, 3 ਮਾਰਚ (ਹਰਜਿੰਦਰ ਸਿੰਘ ਕਲੇਰ)-ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਪਿੰਡ ਮਾਲੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਾ ਮਨਾਇਆ ਗਿਆ | ਸ਼ਹੀਦਾਂ ਦੀ ਯਾਦ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਨੇ ਵਿਸ਼ੇਸ਼ ਕੈਂਪ ਲਗਾਇਆ

ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੇ ਬਚਾਅ ਅਤੇ ਇਸ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਲਈ ਸਰਕਾਰ ਵਲੋਂ ਕੀਤੀ ਤਾਲਾਬੰਦੀ ਦੌਰਾਨ ਪ੍ਰਭਾਵਿਤ ਹੋਏ ਰੇਹੜੀ ਫੜੀ ਵਾਲਿਆਂ ਨੂੰ ਲੋਨ ਮੁਹੱਈਆ ਕਰਵਾਉਣ ਲਈ ਨਗਰ ਪੰਚਾਇਤ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਲਈ ਪਿੰਡ ਪੱਧਰ ਦੀ ਨਿਗਰਾਨ ਕਮੇਟੀ ਦਾ ਗਠਨ

ਬੱਚੀਵਿੰਡ, 3 ਮਾਰਚ (ਬਲਦੇਵ ਸਿੰਘ ਕੰਬੋ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਲਿਆਂਦੇ ਕਾਨੂੰਨਾਂ ਦਾ ਵਿਰੋਧ ਦਿਨੋ-ਦਿਨ ਪ੍ਰਚੰਡ ਹੁੰਦਾ ਜਾ ਰਿਹਾ ਹੈ | ਇਸ ਤਹਿਤ ਹੀ ਪਿੰਡ ਕੱਕੜ ਵਿਖੇ ਕਿਸਾਨ ਸੰਘਰਸ਼ ਵਿਚ ਹਿੱਸੇਦਾਰੀ ਯਕੀਨੀ ਬਣਾਉਣ ਹਿੱਤ ਪਿੰਡ ਪੱਧਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX