ਤਾਜਾ ਖ਼ਬਰਾਂ


ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  7 minutes ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  11 minutes ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  18 minutes ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  25 minutes ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਕੋਰੋਨਾ ਕਾਰਨ ਭਾਰਤ 'ਚ ਫਸੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੀ ਪਹਿਲੀ ਉਡਾਣ
. . .  about 1 hour ago
ਮੈਲਬੌਰਨ,15 ਮਈ - ਕੋਰੋਨਾ ਦੇ ਚਲਦਿਆਂ ਆਸਟ੍ਰੇਲੀਆ ਵਲੋਂ ਹਵਾਈ ਯਾਤਰਾ 'ਤੇ ਲਗਾਈ ਗਈ ਪਾਬੰਦੀ ਹਟਾਉਣ ਤੋਂ ਬਾਅਦ ਅੱਜ ਭਾਰਤ ਤੋਂ ਪਹਿਲੀ ਹਵਾਈ ਉਡਾਣ ਯਾਤਰੀਆਂ...
ਪੱਛਮੀ ਬੰਗਾਲ ਵਿਚ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ
. . .  about 1 hour ago
ਕੋਲਕਾਤਾ,15 ਮਈ - ਪੱਛਮੀ ਬੰਗਾਲ ਦੀ ਸਰਕਾਰ ਨੇ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ ਦਾ ਸੂਬੇ...
ਕੋਰੋਨਾ ਦਾ ਪ੍ਰਭਾਵ ਦਿੱਲੀ ਵਿਚ ਘਟ ਰਿਹਾ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ ,15 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਬਾਰੇ ਦੱਸਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿਚ, ਦਿੱਲੀ ਵਿਚ 6500 ਮਾਮਲੇ ਸਾਹਮਣੇ ...
ਉੱਤਰ ਪ੍ਰਦੇਸ਼ : 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ
. . .  about 2 hours ago
ਲਲਿਤਪੁਰ,(ਉੱਤਰ ਪ੍ਰਦੇਸ਼) 15 ਮਈ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇਕ 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ...
ਸੰਪਰਦਾਇ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
. . .  about 3 hours ago
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ) - ਸਿੱਖ ਕੌਮ ਦੀ ਉੱਚ ਧਾਰਮਿਕ ਸ਼ਖ਼ਸੀਅਤ,ਸੰਪਰਦਾਇ ਮਸਤੂਆਣਾ ਦੇ ਮੁਖੀ ਸੰਤ ਬਾਬਾ ਛੋਟਾ ਸਿੰਘ ਜੀ ਜੋ ਬੀਤੇ ਦਿਨਾਂ ਵਿਚ ਕੋਰੋਨਾ...
ਕੋਟਕ ਮਹਿੰਦਰਾ ਬੈਂਕ ਦੇ ਕੈਸ਼ ਦੀ ਲੁੱਟ ਖੋਹ ਦੇ ਮਾਮਲੇ 'ਚ ਸਹਾਇਕ ਮੈਨੇਜਰ ਸਮੇਤ ਦੋ ਗ੍ਰਿਫ਼ਤਾਰ, ਤਿੰਨ 'ਤੇ ਮੁਕੱਦਮਾ ਦਰਜ਼
. . .  about 3 hours ago
ਜਲਾਲਾਬਾਦ, 15 ਮਈ (ਕਰਨ ਚੁਚਰਾ) - ਬੀਤੀ 12 ਮਈ ਨੂੰ ਜਲਾਲਾਬਾਦ - ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਸੈਦੋਕਾ ਨਜ਼ਦੀਕ ਕੋਟਕ ਮਹਿੰਦਰਾ ਬੈਂਕ ਦੀ 45 ਲੱਖ ਰੁਪਏ ਦੀ ਕੈਸ਼ ਦੀ ਲੁੱਟ ਖੋਹ ਦੇ ਮਾਮਲੇ...
12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ
. . .  about 4 hours ago
ਪਠਾਨਕੋਟ, 15 ਮਈ (ਸੰਧੂ ) - ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ...
ਚੀਨ ਨੇ ਲਾਲ ਗ੍ਰਹਿ 'ਤੇ ਭੇਜਿਆ ਰੋਵਰ - ਝੂਰੋਂਗ
. . .  about 4 hours ago
ਬੀਜਿੰਗ,15 ਮਈ - ਚੀਨ ਵਲੋਂ ਲਾਲ ਗ੍ਰਹਿ 'ਤੇ ਰੋਵਰ ਭੇਜਣ ਨਾਲ ਉਹ ਇਤਿਹਾਸ ਦਾ ਦੂਸਰਾ ਦੇਸ਼ ਬਣ ਗਿਆ ਹੈ । ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦਿੱਤੀ ...
ਪ੍ਰਧਾਨ ਮੰਤਰੀ ਆਉਣ ਵਾਲੇ ਚੱਕਰਵਾਤ ਤੌਕਤੇ ਵਿਰੁੱਧ ਅੱਜ ਇਕ ਮਹੱਤਵਪੂਰਨ ਮੀਟਿੰਗ ਕਰਨਗੇ
. . .  about 4 hours ago
ਨਵੀਂ ਦਿੱਲੀ, 15 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਚੱਕਰਵਾਤ ਤੌਕਤੇ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,26,098 ਕੋਰੋਨਾ ਦੇ ਨਵੇਂ ਮਾਮਲੇ, 3,890 ਮੌਤਾਂ
. . .  about 4 hours ago
ਨਵੀਂ ਦਿੱਲੀ, 15 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 3,26,098 ਕੋਰੋਨਾ ਦੇ ...
ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਨਹੀਂ ਰਹੇ
. . .  about 5 hours ago
ਅੰਮ੍ਰਿਤਸਰ, 15 ਮਈ (ਰਾਜੇਸ਼ ਸ਼ਰਮਾ) : ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦੀ ਅੱਜ ਮੌਤ...
ਜੰਮੂ ਪ੍ਰਸ਼ਾਸਨ ਨੇ ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
. . .  about 5 hours ago
ਪ੍ਰਧਾਨ ਮੰਤਰੀ ਕੇਅਰ ਫ਼ੰਡ ਦੀ ਵਰਤੋਂ ਕੋਵਿਡ-19 ਟੀਕਾ ਖ਼ਰੀਦਣ ਤੇ ਆਕਸੀਜਨ ਪਲਾਂਟ ਲਈ ਕੀਤੀ ਜਾਵੇ
. . .  about 1 hour ago
ਨਵੀਂ ਦਿੱਲੀ,15 ਮਈ - ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ...
ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਘਾਤਕ - ਡਬਲਯੂ.ਐੱਚ.ਓ. ਮੁਖੀ
. . .  about 5 hours ago
ਨਵੀਂ ਦਿੱਲੀ, 15 ਮਈ - ਡਬਲਯੂ.ਐੱਚ.ਓ. ਦੇ ਮੁਖੀ ਟੇਡਰੋਸ ...
ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਈਡਨ ਲਈ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ
. . .  about 5 hours ago
ਵਾਸ਼ਿੰਗਟਨ, 15 ਮਈ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਮੰਤਰੀ ਮੰਡਲ ਲਈ ਚੁਣੇ ਗਏ ਭਾਰਤੀ...
ਡੀ.ਆਰ.ਡੀ.ਓ. ਦੀ ਕੋਰੋਨਾ ਦਵਾਈ 2 ਡੀ.ਜੀ. ਅਗਲੇ ਹਫ਼ਤੇ ਹੋਵੇਗੀ ਲਾਂਚ
. . .  about 6 hours ago
ਨਵੀਂ ਦਿੱਲੀ, 15 ਮਈ - ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਡੀ.ਆਰ.ਡੀ.ਓ. ...
ਇਜ਼ਰਾਈਲ ਰਾਕੇਟ ਹਮਲੇ 'ਚ ਮਾਰੀ ਗਈ ਕੇਰਲ ਦੀ ਔਰਤ ਦੀ ਮ੍ਰਿਤਕ ਦੇਹ ਪਹੁੰਚੀ ਦਿੱਲੀ
. . .  about 6 hours ago
ਨਵੀਂ ਦਿੱਲੀ, 15 ਮਈ - ਇਸ ਹਫ਼ਤੇ ਫ਼ਲਸਤੀਨੀ ਰਾਕੇਟ ਹਮਲੇ ਵਿਚ ਮਰਨ ਵਾਲੀ ਕੇਰਲ ਦੀ ਇਕ ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਬੰਗਾ ਨੇੜੇ ਪਿੰਡ ਜੰਡਿਆਲਾ ਵਿਖੇ ਖੇਤਾਂ ਦੇ ਖੂਹ ਵਿਚੋਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ/ਗੁਰਜਿੰਦਰ ਸਿੰਘ ਗੁਰੂ) - ਬਲਾਕ ਬੰਗਾ ਦੇ ਪਿੰਡ ਜੰਡਿਆਲਾ 'ਚ ਦੇਰ ਰਾਤ ਖੇਤਾਂ ਵਿਚੋਂ ਖੂਹ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ...
45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  1 day ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  1 day ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਤਰਨਤਾਰਨ

ਝਬਾਲ ਵਿਖੇ ਸ਼ਹੀਦ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਕਾਨਫਰੰਸ 13 ਨੂੰ -ਜਸਪਾਲ ਝਬਾਲ

ਝਬਾਲ, 3 ਮਾਰਚ (ਸੁਖਦੇਵ ਸਿੰਘ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਚੱਲ ਰਹੇ ਸ਼ਾਂਤਮਈ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਸਾਬਕਾ ਵਿਧਾਇਕ ਮਰਹੂਮ ਕਾਮਰੇਡ ਦਰਸ਼ਨ ਸਿੰਘ ਝਬਾਲ ਦੀ ਯਾਦ ਨੂੰ ਸਮਰਪਿਤ ਜਮੂਹਰੀ ਕਿਸਾਨ ਸਭਾ ਵਲੋਂ ਝਬਾਲ ਵਿਖੇ 13 ਮਾਰਚ ਨੂੰ ਕਾਨਫ਼ਰੰਸ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮੂਹਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ ਨੇ ਦੱਸਿਆ ਕਿ ਦੇਸ਼ ਨਿੱਜੀਕਰਨ, ਉਦਾਰੀਕਰਨ ਨੀਤੀਆਂ ਕਾਰਨ ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ | ਇਸ ਵਿਚੋਂ ਨਿਕਲਣ ਲਈ ਇਨ੍ਹਾਂ ਨੀਤੀਆਂ ਦਾ ਜਥੇਬੰਦ ਹੋ ਕੇ ਵਿਰੋਧ ਕਰਨਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸਾਥੀ ਮੰਗਤ ਰਾਮ ਪਾਸਲਾ ਸੰਬੋਧਨ ਕਰਨਗੇ | ਇਸ ਮੌਕੇ ਬਲਦੇਵ ਸਿੰਘ ਪੰਡੋਰੀ, ਮੱਖਣ ਸਿੰਘ ਖੈਰਦੀ ਆਦਿ ਹਾਜ਼ਰ ਸਨ |

ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਪੰਜ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ...

ਪੂਰੀ ਖ਼ਬਰ »

ਵਿਸ਼ਵ ਸੁਨਣ ਸ਼ਕਤੀ ਦਿਵਸ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮਨਾਇਆ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)-ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਵਿਸ਼ਵ ਸੁਣਨ ਸ਼ਕਤੀ ਦਿਵਸ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮਨਾਇਆ ਗਿਆ ਅਤੇ ਇਸ ਦੇ ਨਾਲ ਹੀ ਡਾ. ਰੋਹਿਤ ਮਹਿਤਾ ਵਲੋਂ ਆਰ.ਬੀ.ਐੱਸ.ਕੇ ਪ੍ਰੋਗਰਾਮ ਅਧੀਨ ਇਕ ਛੋਟੇ ...

ਪੂਰੀ ਖ਼ਬਰ »

ਲੜਕੀ ਨੂੰ ਭਜਾਉਣ 'ਤੇ ਇਕ ਵਿਅਕਤੀ ਖਿਲਾਫ਼ ਕੇਸ ਦਰਜ

ਤਰਨ ਤਾਰਨ, 3 ਮਾਰਚ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਇਕ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖੇ ਕਸਬਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੇਸ਼ ਵਿਚੋਂ ਗਰੀਬੀ ਨਹੀਂ ਗਰੀਬ ਹੀ ਖਤਮ ਕਰ ਦੇਵੇਗੀ-ਸਾਬਕਾ ਵਿਧਾਇਕ ਮੰਨਾ

ਮੀਆਂਵਿੰਡ, 3 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)- ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਜਿਸ ਤਰ੍ਹਾਂ ਦੇਸ਼ ਵਿਚ ਆਪਣੀਆਂ ਮਨਮਾਨੀਆਂ ਕਰਨ ਲਈ ਪ੍ਰਫੂਲਿਤ ਕਰ ਰਹੀ ਹੈ ਉਸ ਨਾਲ ਦੇਸ਼ ਦੇ ਗਰੀਬ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਇਹ ਸ਼ਬਦ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਘਰ ਚੋਂ ਸੋਨਾ ਅਤੇ ਨਕਦੀ ਚੋਰੀ ਕਰਨ 'ਤੇ ਔਰਤ ਸਮੇਤ 2 ਖਿਲਾਫ਼ ਕੇਸ ਦਰਜ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਘਰ ਚੋਂ ਨਗਦੀ ਅਤੇ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਇਕ ਔਰਤ ਸਮੇਤ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਜਸਬੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਠਰੂ ...

ਪੂਰੀ ਖ਼ਬਰ »

ਤਰਨ ਤਾਰਨ ਵਿਚ ਇਕ ਅਧਿਆਪਕ ਅਤੇ 8 ਬੱਚਿਆਂ ਸਮੇਤ 12 ਕੋਰੋਨਾ ਪਾਜ਼ੀਟਿਵ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)¸ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਅਤੇ ਰੋਜ਼ਾਨਾ ਹੀ ਕੋਵਿਡ-19 ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਖੋਲ੍ਹਣ ਦੇ ਦਿੱਤੇ ਹੁਕਮਾਂ ਦਾ ਅਸਰ ਵੀ ...

ਪੂਰੀ ਖ਼ਬਰ »

100 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

ਗੋਇੰਦਵਾਲ ਸਾਹਿਬ, 3 ਮਾਰਚ (ਸਕੱਤਰ ਸਿੰਘ ਅਟਵਾਲ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੁੂ ਨਾਨਕ ਦੇਵ ਜੀ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ( ਪਾਕਿਸਤਾਨ ) ਵਿਖੇ 100 ਸਾਲ ਪਹਿਲਾਂ ਵਾਪਰੇ ਸ਼ਹੀਦੀ ਸਾਕੇ ਨੂੰ ਸਮਰਪਿਤ ਇਤਿਹਾਸਕ ਕਸਬਾ ...

ਪੂਰੀ ਖ਼ਬਰ »

ਨਵੇਂ ਵੋਟਰਾਂ ਨੂੰ ਈ-ਐਪਿਕ ਡਾਊਨਲੋਡ ਕਰਵਾਉਣ ਲਈ 6 ਅਤੇ 7 ਮਾਰਚ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਜ਼ਿਲ੍ਹਾ ਚੋਣ ਅਫ਼ਸਰ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ 'ਤੇ ਨਵੇਂ ਬਣੇ ਵੋਟਰਾਂ ਨੂੰ ਆਪਣੇ ਵੋਟ ਨਾਲ ਸਬੰਧਤ ਸੇਵਾਵਾਂ ਲੈਣ ਦੀ ਪ੍ਰਣਾਲੀ ਨੂੰ ਹੋਰ ਡਿਜ਼ੀਟਲ ਰੂਪ ਦਿੰਦਿਆਂ ਈ-ਐਪਿਕ ਕਾਰਡ ...

ਪੂਰੀ ਖ਼ਬਰ »

ਪਿੰਡ ਨਬੀਪੁਰ ਤੋਂ ਦਿੱਲੀ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਹੋਣ ਲਈ ਜਮਹੂਰੀ ਕਿਸਾਨ ਸਭਾ ਦਾ ਜਥਾ ਰਵਾਨਾ

ਹਰੀਕੇ ਪੱਤਣ, 3 ਮਾਰਚ (ਸੰਜੀਵ ਕੁੰਦਰਾ)- ਦਿੱਲੀ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਪਿੰਡ ਨਬੀਪੁਰ ਤੋਂ ਜਮਹੂਰੀ ਕਿਸਾਨ ਸਭਾ ਦਾ ਜਥਾ ਰਵਾਨਾ ਹੋਇਆ | ਇਹ ਜਥਾ ਜਗਤਾਰ ਸਿੰਘ ਸਰਪੰਚ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ਼ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਵਲੋਂ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਤਰਨ ਤਾਰਨ, 3 ਮਾਰਚ (ਵਿਕਾਸ ਮਰਵਾਹਾ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਤਰਨ ਤਾਰਨ ਦੇ ਅਧਿਆਪਕਾਂ ਵਲੋਂ ਡੀ.ਸੀ. ਕੰਪਲੈਕਸ ਤਰਨ ਤਾਰਨ ਵਿਖੇ ਸਿੱਖਿਆ ਵਿਭਾਗ ਅੰਦਰ ਅਫਸਰਸ਼ਾਹੀ ਵਲੋਂ ਅਧਿਆਪਕਾਂ ਤੇ ਨਾਨ ਟੀਚਿੰਗ ਦੀ ਅਸਾਮੀਆਂ ਘਟਾਉਣ ਵਿਰੁੱਧ, ...

ਪੂਰੀ ਖ਼ਬਰ »

ਸੂਰਤ ਸਿੰਘ ਲਾਈਨਮੈਨ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਤਰਨ ਤਾਰਨ, 3 ਮਾਰਚ (ਪਰਮਜੀਤ ਜੋਸ਼ੀ)¸ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੀ ਨੌਸ਼ਹਿਰਾ ਪੰਨੂੰਆਂ ਸਬ ਡਵੀਜਨ ਵਿਚ ਤਾਇਨਾਤ ਸੂਰਤ ਸਿੰਘ ਲਾਈਨਮੈਨ ਦੀ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਹੋ ਗਈ | ਅੱਜ ਉਸ ਦੇ ਵੱਡੇ ਪੁੱਤਰ ਦੇ ਵਿਦੇਸ਼ ਤੋਂ ਪਰਤਣ 'ਤੇ ...

ਪੂਰੀ ਖ਼ਬਰ »

ਪ੍ਰਧਾਨ ਗੁਰਬਾਜ ਸਿੰਘ ਸਿਧਵਾਂ ਦੀ ਅਗਵਾਈ ਹੇਠ ਕਿਸਾਨ ਸੰਘਰਸ਼ ਕਮੇਟੀ ਦਾ ਜਥਾ ਦਿੱਲੀ ਲਈ ਰਵਾਨਾ

ਖਾਲੜਾ, 3 ਮਾਰਚ (ਜੱਜਪਾਲ ਸਿੰਘ)¸ ਕੇਂਦਰ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਬਣਾਏ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਲੱਗੇ ਧਰਨੇ ਵਿਚ ਹਿੱਸਾ ਲੈਣ ਲਈ ਕਿਸਾਨ ਸੰਘਰਸ਼ ਕਮੇਟੀ ਦਾ ਜਥਾ ਪ੍ਰਧਾਨ ਗੁਰਬਾਜ ਸਿੰਘ ਸਿਧਵਾਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ ਦੇ ਸਮਾਗਮ ਸਬੰਧੀ ਖੇਮਕਰਨ ਵਿਖੇ ਮੀਟਿੰਗ ਹੋਈ

ਖੇਮਕਰਨ, 3 ਮਾਰਚ (ਰਾਕੇਸ਼ ਬਿੱਲਾ)¸ਸਾਕਾ ਨੀਲਾ ਤਾਰਾ ਦੌਰਾਨ 1984 ਵਿਚ ਬਹਾਦਰੀ ਨਾਲ ਸ਼ਹੀਦ ਹੋਏ ਸ਼ਹੀਦ ਭਾਈ ਅਮਰੀਕ ਸਿੰਘ ਦਾ ਜਨਮ ਦਿਹਾੜਾ 5 ਤੇ 6 ਮਾਰਚ ਨੂੰ ਗੁਰਦੁਆਰਾ ਖ਼ਾਲਸਾ ਦਰਬਾਰ ਪਿੰਡ ਭੂਰਾ ਕੋਹਨਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ...

ਪੂਰੀ ਖ਼ਬਰ »

ਪਹੂਵਿੰਡ ਦੀ ਗੁਰਦੁਆਰਾ ਕਮੇਟੀ ਅਤੇ ਦਲਿਤ ਭਾਈਚਾਰੇ 'ਚ ਪਿਆ ਵਿਵਾਦ ਆਪਸੀ ਸਹਿਮਤੀ ਨਾਲ ਸੁਲਝਿਆ

ਭਿੱਖੀਵਿੰਡ, 3 ਮਾਰਚ (ਬੌਬੀ)-ਪਿਛਲੇ ਦਿਨਾਂ ਤੋਂ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਦੀ ਲੋਕਲ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਦਲਿਤ ਭਾਈਚਾਰੇ ਵਿਚ ਗੁਰਦੁਆਰਾ ਸਾਹਿਬ ਜੀ ਦੇ ਪਿੰਡ ਵਾਲੇ ਪਾਸੇ ਲੱਗਦੇ ਗੇਟ ਬੰਦ ਕਰਨ ਅਤੇ ਗੁਰਦੁਆਰਾ ...

ਪੂਰੀ ਖ਼ਬਰ »

ਬਾਵਾ ਸੰਧੂ ਨੇ ਮਿੰਟੂ ਛਾਪੜੀ ਨਾਲ ਕੀਤਾ ਦੁੱਖ ਸਾਂਝਾ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)- ਇਕਬਾਲ ਸਿੰਘ ਗਿੱਲ ਪੁੱਤਰ ਮਨਜਿੰਦਰ ਸਿੰਘ ਮਿੰਟੂ ਦੀ ਬੇਵਕਤ ਹੋਈ ਮੌਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਸੰਦੀਪ ਸਿੰਘ ਬਾਵਾ ਸੰਧੂ ਨੇ ਮਨਜਿੰਦਰ ਸਿੰਘ ਮਿੰਟੂ ਵਾਸੀ ਛਾਪੜੀ ਸਾਹਿਬ ਨਾਲ ਅਤੇ ਸਮੁੱਚੇ ...

ਪੂਰੀ ਖ਼ਬਰ »

ਪਿੰਡ ਸਭਰਾ ਵਿਖੇ 190 ਲਾਭਪਾਤਰੀਆਂ ਨੂੰ ਰਾਸ਼ਨ ਵਾਲੇ ਸਮਾਰਟ ਕਾਰਡ ਵੰਡੇ

ਪੱਟੀ, 3 ਮਾਰਚ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਪੰਜਾਬ ਸਰਕਾਰ ਵਲੋਂ ਸਸਤੀ ਕਣਕ, ਦਾਲ ਆਦਿ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਉਣ ਲਈ ਸਮਾਰਟ ਕਾਰਡ ਬਣਾਏ ਜਾ ਰਹੇ ਹਨ | ਇਸੇ ਲੜੀ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਭਰਾ ਵਿਖੇ ਹਲਕਾ ਵਿਧਾਇਕ ਹਰਮਿੰਦਰ ਸਿੰਘ ...

ਪੂਰੀ ਖ਼ਬਰ »

ਗ੍ਰਾਂਟ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਦੰਗਾ ਪੀੜਤ ਪਰਿਵਾਰ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)-ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਭਰ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਕਾਰਨ ਹਜ਼ਾਰਾਂ ਪਰਿਵਾਰ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚੋਂ ਉਜੜ ਕੇ ਪੰਜਾਬ ਆ ਗਏ | ਇਨ੍ਹਾਂ ਪੀੜਤ ਪਰਿਵਾਰਾਂ ਦੀ ਸਹੂਲਤ ਲਈ ਸਰਕਾਰ ਵਲੋਂ ...

ਪੂਰੀ ਖ਼ਬਰ »

ਬਲਵੀਰ ਕੌਰ ਨੂੰ ਸੇਵਾਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੰਨੂੰਆਂ ਤੋਂ ਸ੍ਰੀਮਤੀ ਬਲਵੀਰ ਕੌਰ ਪੰਜਾਬੀ ਮਿਸਟ੍ਰੈਸ ਸੇਵਾਮੁਕਤ ਹੋ ਗਏ ਹਨ | ਉਨ੍ਹਾਂ ਦੀ ਸੇਵਾਮੁਕਤੀ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਪਿੰ੍ਰਸੀਪਲ ਸੁਖਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸਾਨੂੰ ਸਭ ਨੂੰ ਮਿਲਕੇ ਕਿਸਾਨੀ ਅੰਦੋਲਨ 'ਚ ਸਹਿਯੋਗ ਦੇਣਾ ਚਾਹੀਦਾ ਹੈ-ਭਰੋਵਾਲ

ਤਰਨ ਤਾਰਨ, 3 ਮਾਰਚ (ਲਾਲੀ ਕੈਰੋਂ)¸ਸੇਵਾ ਦਾ ਜਨੂੰਨ ਵਿਰਲਿਆਂ ਦੇ ਹਿੱਸੇ ਹੀ ਆਉਂਦਾ ਹੈ, ਜੋ ਆਪਾ ਤਿਆਗ ਲੋਕਾਂ ਦੀ ਸੇਵਾ ਕਰਦੇ ਹਨ ਤੇ ਅਜਿਹੀ ਸੇਵਾ ਕਰਕੇ ਮਾਝੇ ਦਾ ਮਾਣ ਵਧਾ ਰਹੇ ਨੇ ਡਾ. ਸਵੈਮਾਨ ਸਿੰਘ ਪੱਖੋਕੇ ਜੋ ਅਮਰੀਕਾ 'ਚ ਦਿਲਾਂ ਦੇ ਰੋਗਾਂ ਦੇ ਮਾਹਿਰ ਦੇ ਤੌਰ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਦੇ ਬਾਨੀ ਕਾਮਰੇਡ ਦਰਸ਼ਨ ਸਿੰਘ ਝਬਾਲ ਦੀ ਬਰਸੀ 'ਤੇ ਦਿਹਾਤੀ ਮਜ਼ਦੂਰ ਸਭਾ ਵੱਡੇ ਪੱਧਰ 'ਤੇ ਸ਼ਾਮਿਲ ਹੋਵੇਗੀ-ਦਾਊਦ, ਦਰਾਜਕੇ, ਭੈਲ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)-ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭੈਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਕਮੇਟੀ ਮੈਂਬਰਾਂ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ...

ਪੂਰੀ ਖ਼ਬਰ »

ਕੋਵਿਡ-19 ਸਬੰਧੀ ਵੈਕਸੀਨ ਲਗਾਉਣ ਲਈ ਸੇਵਾ ਕੇਂਦਰਾਂ ਵਿਚ ਵੀ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)¸ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਟੀਕਾਕਰਨ ਦੇ ਤੀਜੇ ਪੜਾਅ ਤਹਿਤ 60 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦੇ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ | ਅਜਿਹੇ ...

ਪੂਰੀ ਖ਼ਬਰ »

ਨੌਸ਼ਹਿਰਾ ਢਾਲਾ ਸਕੂਲ 'ਚ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

ਸਰਾਏ ਅਮਾਨਤ ਖਾਂ, 3 ਮਾਰਚ (ਨਰਿੰਦਰ ਸਿੰਘ ਦੋਦੇ)-ਚੀਫ਼ ਖਾਲਸਾ ਦੀਵਾਨ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸੀ.ਸੈਕੰ.ਪਬਲਿਕ ਸਕੂਲ ਨੌਸ਼ਹਿਰਾ ਢਾਲਾ ਵਿਖੇ ਨੌਂਵੀਂ ਅਤੇ ਗਿਆਰਵੀਂ ਜਮਾਤ ਵਲੋਂ ਦਸਵੀਂ ਤੇ ਬਾਰਵੀਂ ਜਮਾਤ ਦੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੇ ਤੇਲ ਤੇ ਰਸੋਈ ਗੈਸ ਦੀਆ ਕੀਮਤਾਂ 'ਚ ਵਾਧਾ ਕਰਕੇ ਲੋਕਾਂ ਦਾ ਲੱਕ ਤੋੜਿਆ-ਕਿਸਾਨ ਆਗੂ

ਸਰਾਏ ਅਮਾਨਤ ਖਾਂ, 3 ਮਾਰਚ (ਨਰਿੰਦਰ ਸਿੰਘ ਦੋਦੇ)-ਕੇਂਦਰ ਸਰਕਾਰ ਵਲੋਂ ਤੇਲ ਤੇ ਰਸੋਈ ਗੈਸ ਦੀ ਕੀਮਤਾਂ 'ਚ ਭਾਰੀ ਵਾਧਾ ਕਰਕੇ ਦੇਸ਼ ਦੀ ਗਰੀਬ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਤੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਮਜਦੂਰ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕਈ ਤਰ੍ਹਾਂ ...

ਪੂਰੀ ਖ਼ਬਰ »

ਇੰਦਰਜੀਤ ਕੌਰ ਧੂੰਦਾ ਦੇ ਦਿਹਾਂਤ 'ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਗੋਇੰਦਵਾਲ ਸਾਹਿਬ, 3 ਮਾਰਚ (ਸਕੱਤਰ ਸਿੰਘ ਅਟਵਾਲ)¸ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਧੂੰਦਾ ਦੀ ਧਰਮ ਪਤਨੀ ਅਤੇ ਹੀਰਾ ਸਿੰਘ ਸੇਠੀ ਦੀ ਮਾਤਾ ਸਰਦਾਰਨੀ ਇੰਦਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਜਤਿੰਦਰ ਸਿੰਘ ...

ਪੂਰੀ ਖ਼ਬਰ »

ਔਰਤ ਦਿਵਸ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿਚ ਮਨਾਇਆ ਜਾਵੇਗਾ-ਰੁਪਿੰਦਰ ਮਾੜੀ ਮੇਘਾ

ਹਰੀਕੇ ਪੱਤਣ, 3 ਮਾਰਚ (ਸੰਜੀਵ ਕੁੰਦਰਾ)¸ਨਿੱਤ ਦਿਨ ਵਧ ਰਹੀ ਮਹਿੰਗਾਈ ਦੇ ਵਿਰੋਧ ਵਿਚ ਪੰਜਾਬ ਇਸਤਰੀ ਸਭਾ ਨੇ ਪਿੰਡ ਕਿਰਤੋਵਾਲ ਅਤੇ ਜਿੰਦਾਂਵਾਲ ਵਿਖੇ ਮੀਟਿੰਗਾਂ ਕੀਤੀਆਂ | ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਸੂਬਾਈ ਮੀਤ ਸਕੱਤਰ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਰਟੌਲ ਵਲੋਂ ਸ਼ਫੀਪੁਰ ਵਿਖੇ ਹੋ ਰਹੇ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ

ਤਰਨ ਤਾਰਨ, 3 ਮਾਰਚ (ਲਾਲੀ ਕੈਰੋਂ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਸ਼ਫੀਪੁਰ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਤੌਰ 'ਤੇ ਪੁੱਜੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਉੱਘੇ ਕਾਂਗਰਸੀ ਆਗੂ ...

ਪੂਰੀ ਖ਼ਬਰ »

ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਵਿਖੇ ਖੇਤੀ ਕਰਜ਼ਾ ਸਮਾਗਮ ਕਰਵਾਇਆ

ਹਰੀਕੇ ਪੱਤਣ, 3 ਮਾਰਚ (ਸੰਜੀਵ ਕੁੰਦਰਾ)¸ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਵਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਕੇ.ਵੀ.ਕੇ. ਤਰਨ ਤਾਰਨ ਪਿੰਡ ਬੂਹ ਵਿਖੇ ਕਿਸਾਨਾਂ ਨੂੰ ਖੇਤੀ ਕਰਜ਼ਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕ੍ਰੈਡਿਟ ਲਿੰਕੇਜ ਪ੍ਰੋਗਰਾਮ ਦਾ ...

ਪੂਰੀ ਖ਼ਬਰ »

ਦਿਵਿਆਂਗਜਨਾਂ ਨੂੰ ਉਪਕਰਣ ਦੇਣ ਸਬੰਧੀ ਲਗਾਏ ਕੈਂਪ ਦੌਰਾਨ 241 ਲਾਭਪਾਤਰੀਆਂ ਦੀ ਕੀਤੀ ਗਈ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ

ਪੱਟੀ, 3 ਮਾਰਚ (ਬੋਨੀ ਕਾਲੇਕੇ, ਖਹਿਰਾ)¸ਆਰਟੀਫੀਸ਼ੀਅਲ ਲਿੰਬਸ ਮੈਨੂੰਫਿਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪੱਟੀ ਵਿਖੇ ਕੈਂਪ ਦਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਪੰਜਵੜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਝਬਾਲ, 3 ਮਾਰਚ (ਸਰਬਜੀਤ ਸਿੰਘ)- ਸਰਕਾਰੀ ਹਾਈ ਸਮਾਰਟ ਸਕੂਲ ਪੰਜਵੜ ਵਿਖੇ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ | ਉਪਰੰਤ 2019-20 ਸਾਲ ਦੌਰਾਨ ਚੱਲੇ ਆਨਲਾਈਨ ਸੈਸ਼ਨ 'ਚ ਪੜ੍ਹਾਈ ਤੇ ਹੋਰ ਗਤੀਵਿਧੀਆਂ ਦੇ ਜੇਤੂ ...

ਪੂਰੀ ਖ਼ਬਰ »

ਜੀ.ਓ.ਜੀ. ਤਹਿਸੀਲ ਖਡੂਰ ਸਾਹਿਬ ਦੀ ਹੋਈ ਮੀਟਿੰਗ

ਖਡੂਰ ਸਾਹਿਬ, 3 ਮਾਰਚ ( ਰਸ਼ਪਾਲ ਸਿੰਘ ਕੁਲਾਰ)-ਤਹਿਸੀਲ ਦਫ਼ਤਰ ਖਡੂਰ ਸਾਹਿਬ ਵਿਖੇ ਜੀ.ਓ.ਜੀ ਦੀ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਤਹਿਸੀਲ ਹੈਡ ਕੈਪਟਨ ਬਿਕਰਮਜੀਤ ਸਿੰਘ ਨੇ ਕੀਤੀ | ਇਸ ਮੌਕੇ ਜੀ.ਓ.ਜੀ. ਨੂੰ ਪਿੰਡ ਵਾਈਜ 311, ਯੂ.ਡੀ.ਆਈ.ਡੀ. ਕਾਰਡ ਵੰਡੇ ਗਏ ਜੋ ਖਡੂਰ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਦੀ 15 ਦੀ ਫ਼ਿਰੋਜ਼ਪੁਰ ਮਹਾਂ ਰੈਲੀ 'ਚ ਵੱਡੀ ਗਿਣਤੀ 'ਚ ਪੁੱਜਣਗੇ ਨੌਜਵਾਨ-ਮੁਨੀਮ

ਤਰਨ ਤਾਰਨ, 3 ਮਾਰਚ (ਲਾਲੀ ਕੈਰੋਂ)- ਕਿਸਾਨ- ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੇੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਫਿਰੋਜਪੁਰ ਦੀ ਦਾਣਾ ਮੰਡੀ ਵਿਖੇ 15 ਮਾਰਚ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਤਰਨ ਤਾਰਨ ਤੋਂ ਵੱਡੀ ਗਿਣਤੀ 'ਚ ਨੌਜਵਾਨ ਸਮੂਲੀਅਤ ਕਰਨਗੇ | ਇਹ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਲੜੀਵਾਰ ਭੁੱਖ ਹੜਤਾਲ

ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)¸ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨਾ, ਪੇ ਕਮਿਸ਼ਨ ਲਾਗੂ ਨਾ ਕਰਨਾ, ਡੀ.ਏ. ਦੀਆਂ ਕਿਸ਼ਤਾਂ ਤੇ ਬਕਾਇਆ ਨਾ ਦੇਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ ਆਦਿ ਨੂੰ ਮੰਨਣ ਪ੍ਰਤੀ ...

ਪੂਰੀ ਖ਼ਬਰ »

ਨਵ–ਨਿਯੁਕਤ ਜ਼ਿਲ੍ਹਾ ਪ੍ਰਧਾਨ ਡਿਆਲ ਦਾ ਸਰਕਲ ਪ੍ਰਧਾਨਾਂ ਵਲੋਂ ਸਨਮਾਨ

ਤਰਨ ਤਾਰਨ, 3 ਮਾਰਚ (ਲਾਲੀ ਕੈਰੋਂ)¸ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਜ਼ਿਲ੍ਹਾ ਤਰਨ ਤਾਰਨ ਦੇ ਦੂਜੀ ਵਾਰ ਲਗਾਤਾਰ ਪ੍ਰਧਾਨ ਬਣੇ ਸਾ: ਸਰਪੰਚ ਬਖਸ਼ੀਸ਼ ਸਿੰਘ ਡਿਆਲ ਦਾ ਉਨ੍ਹਾਂ ਦੇ ਗ੍ਰਹਿ ਤਰਨ ਤਾਰਨ ਵਿਖੇ ਸਰਕਲ ਪ੍ਰਧਾਨ ਖਡੂਰ ਸਾਹਿਬ ਗੁਰਮੀਤ ਸਿੰਘ ਕੱਲਾ ...

ਪੂਰੀ ਖ਼ਬਰ »

ਆਸ ਪੰਜਾਬ ਪਾਰਟੀ 7 ਮਾਰਚ ਨੂੰ ਭਿੱਖੀਵਿੰਡ ਚੌਂਕ 'ਚ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਫੂਕੇਗੀ

ਖਾਲੜਾ, 3 ਮਾਰਚ (ਜੱਜਪਾਲ ਸਿੰਘ ਜੱਜ)- ਦਿਨ ਬ ਦਿਨ ਵਧ ਰਹੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਆਸ ਪੰਜਾਬ ਪਾਰਟੀ 7 ਮਾਰਚ ਨੂੰ ਭਿੱਖੀਵਿੰਡ ਚੌਂਕ ਵਿਖੇ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਆਸ ਪੰਜਾਬ ਪਾਰਟੀ ਦੇ ਸੂਬਾ ਸਕੱਤਰ ਅਜੇ ...

ਪੂਰੀ ਖ਼ਬਰ »

ਸੀ.ਐੱਚ.ਸੀ ਕੈਰੋਂ ਵਿਖੇ ਕੰਨਾਂ ਦੀਆਂ ਬੀਮਾਰੀਆਂ ਸਬੰਧੀ ਮੈਡੀਕਲ ਕੈਂਪ ਲਗਾਇਆ

ਪੱਟੀ, 3 ਮਾਰਚ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਸਿਵਲ ਸਰਜਨ ਤਰਨਤਾਰਨ ਡਾ. ਰੋਹਿਤ ਮਹਿਤਾ ਦੇ ਨਿਰਦੇਸ਼ਾਂ ਮੁਤਾਬਿਕ ਐੱਸ.ਐੱਮ.ਓ. ਕੈਰੋਂ ਡਾਕਟਰ ਸੰਜੀਵ ਕੁਮਾਰ ਕੋਹਲੀ ਦੀ ਅਗਵਾਈ ਵਿਚ ਸੀ.ਐੱਚ.ਸੀ. ਕੈਰੋਂ ਵਿਚ ਕੰਨਾਂ ਦੀਆ ਬੀਮਾਰੀਆਂ ਸਬੰਧੀ ਮੈਡੀਕਲ ਕੈਂਪ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸੀ.ਸੈ.ਪਬਲਿਕ ਸਕੂਲ ਝਬਾਲ ਨੂੰ ਮਿਲੀ ਐੱਨ.ਸੀ.ਸੀ. ਦੀ ਮਾਨਤਾ

ਝਬਾਲ, 3 ਮਾਰਚ (ਸਰਬਜੀਤ ਸਿੰਘ)-ਚੀਫ਼ ਖਾਲਸਾ ਦੀਵਾਨ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸਨ ਸੀ.ਸੈਕੰ.ਪਬਲਿਕ ਸਕੂਲ ਝਬਾਲ ਲਈ ਬੜੀ ਮਾਣ ਦੀ ਗੱਲ ਹੈ ਕਿ ਸਕੂਲ ਨੂੰ 11 ਵੀਂ ਪੰਜਾਬ ਬਟਾਲੀਅਨ ਐੱਨ.ਸੀ.ਸੀ ਅੰਮਿ੍ਤਸਰ ਵਲੋਂ ਸੀਨੀਅਰ ...

ਪੂਰੀ ਖ਼ਬਰ »

ਪਿੰਡ ਜਹਾਂਗੀਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਕਮੇਟੀ ਦਾ ਕੀਤਾ ਗਠਨ

ਖਡੂਰ ਸਾਹਿਬ, 3 ਮਾਰਚ (ਰਸ਼ਪਾਲ ਸਿੰਘ ਕੁਲਾਰ)¸ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਕਮੇਟੀ ਪਿੰਡ ਜਹਾਂਗੀਰ ਵਿਖੇ ਚੁਣੀ ਗਈ | ਜਿਸ ਵਿਚ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦੇ ਪ੍ਰਧਾਨ ਰਛਪਾਲ ਸਿੰਘ, ਜਰਨਲ ਸਕੱਤਰ ਸੁਰਜੀਤ ਸਿੰਘ, ਖਜਾਨਚੀ ਅਮਰੀਕ ਸਿੰਘ, ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਮੋਰਚੇ ਸਬੰਧੀ ਪਿੰਡਾਂ ਵਿਚ ਮੀਟਿੰਗਾਂ ਜਾਰੀ

ਅਮਰਕੋਟ, 3 ਮਾਰਚ (ਗੁਰਚਰਨ ਸਿੰਘ ਭੱਟੀ)-ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਜੋਨ ਭਾਈ ਤਾਰੂ ਸਿੰਘ ਜੀ ਪੂਹਲਾ ਭਿੱਖੀਵਿੰਡ ਵਲੋਂ ਪਿੰਡ ਮਨਾਵਾ, ਚੀਮਾ ਖੁਰਦ/ਅਮੀਰਕੇ, ਨਵਾ ਪਿੰਡ ਫਤਿਹਪੁਰ, ਡਿੱਬੀਪੁਰਾ/ਦਾਊਦਪੁਰਾ ਤੇ ਚੂੰਘ ਵਿਖੇ ਰਣਜੀਤ ਸਿੰਘ ਚੀਮਾ ਤੇ ...

ਪੂਰੀ ਖ਼ਬਰ »

ਸੀ.ਐੱਚ.ਸੀ. ਮੀਆਂਵਿੰਡ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ

ਮੀਆਂਵਿੰਡ, 3 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)- ਸਿਵਲ ਸਰਜਨ ਡਾ.ਰੋਹਿਤ ਮਹਿਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵੀਨ ਖੁੰਗਰ ਦੀ ਅਗਵਾਈ ਹੇਠ ਕਮਿਊਨਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਵਿਸਵ ਸੁਣਨ ਸ਼ਕਤੀ ਦਿਵਸ ਮਨਾਇਆ ਗਿਆ | ਜਿਸ ਵਿਚ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਚੰਬਾ ਕਲਾਂ ਵਿਖੇ ਆਂਗਣਵਾੜੀ ਸੈਂਟਰ ਦਾ ਕੀਤਾ ਉਦਘਾਟਨ

ਚੋਹਲਾ ਸਾਹਿਬ, 3 ਮਾਰਚ (ਬਲਵਿੰਦਰ ਸਿੰਘ)¸ਇਥੋਂ ਨਜ਼ਦੀਕੀ ਪਿੰਡ ਚੰਬਾ ਕਲਾਂ ਵਿਖੇ ਨਵੇਂ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਆਂਗਣਵਾੜੀ ਸੈਂਟਰ ਦਾ ਉਦਘਾਟਨ ਜਸਵਿੰਦਰ ਸਿੰਘ ਬਲਾਕ ਐਜੂਕੇਸ਼ਨ ਅਫ਼ਸਰ ਚੋਹਲਾ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX