ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਵੱਡਾ ਹਾਦਸਾ, ਕਈ ਮੌਤਾਂ ਹੋਣ ਦਾ ਖ਼ਦਸ਼ਾ
. . .  1 minute ago
ਕਿੰਨੌਰ , 25 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਵੱਡਾ ਹਾਦਸਾ ਵਾਪਰਿਆ ਹੈ। ਪੱਥਰਾਂ ਦੀ ਚਪੇਟ 'ਚ ਵਾਹਨਾਂ ਦੇ ਆਉਣ ਕਾਰਨ 9 ਸੈਲਾਨੀਆਂ ਦੀ...
ਮਹਾਰਾਸ਼ਟਰ 'ਚ ਮਾਨਸੂਨ ਕਾਰਨ ਮਚੀ ਤਬਾਹੀ, 113 ਮੌਤਾਂ, 100 ਲਾਪਤਾ, ਉਧਵ ਠਾਕਰੇ ਨੇ ਕੀਤਾ ਦੌਰਾ
. . .  14 minutes ago
ਮੁੰਬਈ, 25 ਜੁਲਾਈ - ਮਹਾਰਾਸ਼ਟਰ 'ਚ ਹੜ੍ਹਾਂ, ਜ਼ਮੀਨ ਖਿਸਕਣ ਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ 113 ਲੋਕਾਂ ਦੀ ਮੌਤ ਹੋਈ ਹੈ ਤੇ 100 ਲੋਕ ਲਾਪਤਾ ਹਨ। ਅੱਜ ਸੂਬੇ ਦੇ ਮੁੱਖ ਮੰਤਰੀ ਉਧਵ ਠਾਕਰੇ ਚਿਪਲਨ...
ਅੱਤਵਾਦੀਆਂ ਨੇ ਪੁਲਿਸ ਵਾਲੇ ਕੋਲੋਂ ਖੋਹੀ ਏ.ਕੇ.47
. . .  35 minutes ago
ਸ੍ਰੀਨਗਰ, 25 ਜੁਲਾਈ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਖੁਦਵਾਣੀ ਇਲਾਕੇ ਵਿਚ ਅੱਤਵਾਦੀਆਂ ਵਲੋਂ ਪੁਲਿਸ ਮੁਲਾਜ਼ਮ ਕੋਲੋਂ ਏ.ਕੇ.47...
ਭਲਕੇ ਤੇ 9 ਅਗਸਤ ਨੂੰ 200 ਮਹਿਲਾਵਾਂ ਚਲਾਉਣਗੀਆਂ ਕਿਸਾਨ ਸੰਸਦ - ਰਾਕੇਸ਼ ਟਿਕੈਤ
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨਕਾਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਕਿ ਭਲਕੇ ਤੇ 9 ਅਗਸਤ ਨੂੰ ਜੰਤਰ ਮੰਤਰ ਵਿਖੇ ਮਹਿਲਾ ਸੰਸਦ ਚੱਲੇਗੀ। 200 ਮਹਿਲਾਵਾਂ...
ਮਹਿਲਾ ਮੁੱਕੇਬਾਜ਼ ਮੈਰੀਕਾਮ ਦਾ ਜਿੱਤ ਤੋਂ ਆਗਾਜ਼, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਵੀ ਜਿੱਤਿਆ ਆਪਣਾ ਮੁਕਾਬਲਾ
. . .  about 1 hour ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਦੀ ਸ਼ੁਰੂਆਤੀ ਗੇੜ ਵਿਚ ਡੋਮੀਨਿਕਨ ਗਣਰਾਜ ਦੀ ਮਿਗੂਐਲੀਨਾ ਹਨਾਰਡੇਜ਼ ਗਰਸੀਆ ਨੂੰ ਹਰਾ ਦਿੱਤਾ ਹੈ। ਉੱਥੇ ਹੀ, ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ...
ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  about 1 hour ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  about 2 hours ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  about 2 hours ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  about 2 hours ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 3 hours ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 3 hours ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 4 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 4 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 4 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 4 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 4 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 4 hours ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 4 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 4 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 4 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਲੁਧਿਆਣਾ

ਪੀ.ਟੀ.ਆਈ. ਸਮੇਤ ਸਰਕਾਰੀ ਸਕੂਲਾਂ 'ਚੋਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਦਾ ਵਿਰੋਧ

ਲੁਧਿਆਣਾ, 3 ਮਾਰਚ (ਅਮਰੀਕ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਨਿੱਜੀਕਰਨ, ਕੇਂਦਰੀਕਰਨ ਤੇ ਵਪਾਰੀਕਰਨ ਨੀਤੀ ਨੂੰ ਉਤਸ਼ਾਹਿਤ ਕਰਨ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਲੁਧਿਆਣਾ ਇਕਾਈ ਵਲੋਂ ਮਿਨੀ ਸੈਕਟਰੀਏਟ ਦੇ ਬਾਹਰ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ | ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਵੀਨ ਕੁਮਾਰ, ਚਰਨ ਸਿੰਘ ਸਰਾਭਾ, ਜਸਵੀਰ ਸਿੰਘ ਅਕਾਲਗੜ੍ਹ, ਜਗਪਾਲ ਸਿੰਘ, ਰੁਪਿੰਦਰਪਾਲ ਸਿੰਘ, ਬਿਆਸ ਲਾਲ, ਜਗਦੀਪ ਸਿੰਘ ਜੌਹਲ, ਰਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਸਿੱਖਿਆ ਵਿਰੋਧੀ ਰੈਸ਼ਨੇਲਾਈਜੇਸ਼ਨ ਨੀਤੀ ਰੋਕ ਕੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚੋਂ ਸਾਰੇ ਕਾਂਡਰਾ ਦੀਆਂ ਵਿਸ਼ਾ ਵਾਈਜ਼ ਤੇ ਜਮਾਤ ਅਨੁਸਾਰ ਖਾਲੀ ਅਸਾਮੀਆਂ ਭਰੀਆਂ ਜਾਣ, ਮਿਡਲ ਸਕੂਲਾਂ 228 ਪੀ. ਟੀ. ਆਈ. ਨੂੰ ਧੱਕੇ ਨਾਲ ਬੀ. ਪੀ. ਈ.ਓ. ਦਫ਼ਤਰਾਂ ਵਿਚ ਸ਼ਿਫਟ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ |

ਰਾਈਡ ਏਸ਼ੀਆ ਪ੍ਰਦਰਸ਼ਨੀ-2021 'ਚ ਪਹੁੰਚਣ ਵਾਲਿਆਂ ਲਈ ਕੋਰੋਨਾ ਨੈਗੇਟਿਵ ਰਿਪੋਰਟ ਦੀ ਨਹੀਂ ਲੋੜ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਉਡਾਣ ਮੀਡੀਆ ਐਂਡ ਕਮਿਉਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਵਲੋਂ 19 ਮਾਰਚ ਤੋਂ 21 ਮਾਰਚ ਤੱਕ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਦੂਸਰੀ ਕੌਮਾਂਤਰੀ ਪੱਧਰ ਦੀ ਰਾਈਡ ਏਸ਼ੀਆ ਪ੍ਰਦਰਸ਼ਨੀ-2021 ਲਗਾਈ ਜਾ ਰਹੀ ਹੈ | ਜਿਸ 'ਚ ਦੇਸ਼ ਭਰ ਤੋਂ ਹਿੱਸਾ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦੇ 2 ਮੈਂਬਰ ਲੱਖਾਂ ਰੁਪਏ ਮੁੱਲ ਦੇ ਵਾਹਨਾਂ ਸਮੇਤ ਕਾਬੂ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਬਰਾਮਦ ਕੀਤੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜਾਇਦਾਦ ਦੇ ਮਾਮਲੇ 'ਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ 4 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਜਾਇਦਾਦ ਦੇ ਮਾਮਲੇ 'ਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਦੋ ਵੱਖ-ਵੱਖ ਮਾਮਲਿਆਂ 'ਚ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਸੰਤ ਫਤਿਹ ਸਿੰਘ ...

ਪੂਰੀ ਖ਼ਬਰ »

ਜਾਅਲੀ ਆਮਦਨ ਕਰ ਰਿਟਰਨ ਭਰਨ ਦੇ ਮਾਮਲੇ 'ਚ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਜਾਅਲੀ ਆਮਦਨ ਕਰ ਰਿਟਰਨ ਭਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ...

ਪੂਰੀ ਖ਼ਬਰ »

ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਸਾਬਕਾ ਮੇਅਰ ਦਾ ਲੜਕਾ ਜ਼ਖ਼ਮੀ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਿਪਸ ਮਾਰਕੀਟ 'ਚ ਅੱਜ ਸ਼ਰ੍ਹੇਆਮ ਦਿਨ ਦਿਹਾੜੇ ਤਿੰਨ ਹਥਿਆਰਬੰਦ ਨੌਜਵਾਨਾਂ ਵਲੋਂ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਲੜਕੇ ਅਮਨਦੀਪ ਸਿੰਘ ਗੋਹਲਵੜੀਆ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ...

ਪੂਰੀ ਖ਼ਬਰ »

ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਕੇਸ ਦਰਜ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਾਹਨੇਵਾਲ ਹਵਾਈ ਅੱਡੇ 'ਤੇ ਤਾਇਨਾਤ ਸਹਾਇਕ ਪ੍ਰਬੰਧਕ ...

ਪੂਰੀ ਖ਼ਬਰ »

6 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਹਾਂ ਸਿੰਘ ਨਗਰ ਵਿਚ ਬੀਮਾਰ ਘੋੜੀ ਵੇਚਣ ਦੇ ਮਾਮਲੇ ਵਿਚ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਹਾਂ ਸਿੰਘ ਨਗਰ ...

ਪੂਰੀ ਖ਼ਬਰ »

ਪਸਾਰ ਅਧਿਕਾਰੀਆਂ ਲਈ ਪੀ.ਏ.ਯੂ. ਵਿਖੇ ਸਿਖ਼ਲਾਈ ਕੋਰਸ ਦੀ ਸ਼ੁਰੂਆਤ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਮਧੂ ਮੱਖੀਆਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਪਸਾਰ ਮਾਹਿਰਾਂ ਲਈ ਰਾਸ਼ਟਰੀ ਬਾਗਬਾਨੀ ਮਿਸ਼ਨ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਿਖਲਾਈ ਕੋਰਸ ਆਰੰਭ ਹੋਇਆ ਹੈ | ਇਸ 'ਚ ...

ਪੂਰੀ ਖ਼ਬਰ »

ਲੋੜਵੰਦ ਔਰਤਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ

ਲੁਧਿਆਣਾ, 3 ਮਾਰਚ (ਕਵਿਤਾ ਖੁੱਲਰ)-ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸ੍ਰੀ ਕੀਰਤਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਮਾਸਟਰ ਤਰਲੋਚਨ ਸਿੰਘ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਸਲੂਜਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਗੁਰੂ ਸਹਿਬਾਨ ਵਲੋਂ ਬਖਸ਼ੇ ਸੇਵਾ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 3 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਲੋਂ ਭੁੱਖ ਹੜਤਾਲ ਸ਼ੁਰੂ

ਲੁਧਿਆਣਾ, 3 ਮਾਰਚ (ਸਲੇਮਪੁਰੀ)-ਡਿਪਟੀ ਕਮਿਸ਼ਨਰ ਕੰਪਲੈਕਸ ਦੇ ਮੁੱਖ ਗੇਟ 'ਤੇ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਜੁਆਇੰਟ ਫਰੰਟ ਦੇ ਫ਼ੈਸਲੇ ਅਨੁਸਾਰ 11 ਮੁਲਾਜ਼ਮ ਤੇ ਪੈਨਸ਼ਨਰਜ ਮੈਂਬਰਾਂ ਵਲੋਂ ਭੁੱਖ ਹੜਤਾਲ ਆਰੰਭ ਕੀਤੀ ਗਈ ਹੈ | ਅੱਜ ਦੀ ਭੁੱਖ ਹੜਤਾਲ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਦੇ ਰਾਮਪਾਲ ਨੇੜੇ ਹੋਏ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਜਨਤਾ ਨਗਰ ਦੇ ਰਹਿਣ ਵਾਲੇ ਮੋਹਨ ਸਿੰਘ ਵਜੋਂ ਕੀਤੀ ਗਈ ਹੈ | ਉਸ ਦੀ ...

ਪੂਰੀ ਖ਼ਬਰ »

ਵਿਧਾਇਕ ਬੈਂਸ ਤੇ ਕੌਂਸਲਰ ਕਲੇਰ ਨੇ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ

ਡਾਬਾ/ਲੁਹਾਰਾ, 3 ਮਾਰਚ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 36, ਗਲੀ ਨੰਬਰ 8, ਪ੍ਰੀਤ ਨਗਰ ਨੇੜੇ ਮਾਤਾ ਗੁਜਰੀ ਗੁਰਦੁਆਰਾ ਸ਼ਿਮਲਾਪੁਰੀ, ਹਲਕਾ ਦੱੱਖਣੀ ਠੇਕੇਦਾਰ ਆਰ.ਕੇ. ਬਿਲਡਰਜ਼ ਕੰਮ ਦੀ ਅਨੁਮਾਨਤ ਲਾਗਤ 1 ਕਰੋੜ 10 ਲੱਖ ਆਰ.ਐਮ.ਸੀ ਪਾਉਣ ਦਾ ਉਦਘਾਟਨ ਕੀਤਾ ਗਿਆ | ਕੁੱਲ 10 ...

ਪੂਰੀ ਖ਼ਬਰ »

ਪੁਲਿਸ ਵਲੋਂ ਨਸ਼ਾ ਤਸਕਰ ਦੀ 41 ਲੱਖ ਰੁਪਏ ਦੀ ਜਾਇਦਾਦ ਜ਼ਬਤ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਦੀ 41 ਲੱਖ 79 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ...

ਪੂਰੀ ਖ਼ਬਰ »

ਵਾਰਡ ਨੰਬਰ 39 ਦੇ ਖੇਡ ਸਟੇਡੀਅਮ ਦਾ ਨਾਂਅ ਜੱਸਾ ਸਿੰਘ ਰਾਮਗੜ੍ਹੀਆ ਰੱਖਿਆ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ ਦੇ ਵਾਰਡ ਨੰਬਰ 39 ਵਿਖੇ ਬਣ ਰਹੇ ਸਟੇਡੀਅਮ ਦਾ ਨਾਂਅ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜ ਜੱਸਾ ਸਿੰਘ ਰਾਮਗੜੀਆ ਦੇ ਨਾਂਅ 'ਤੇ ਰੱਖਿਆ ਗਿਆ ਹੈ, ਸਟੇਡੀਅਮ ਦਾ ਨ ਾਂਅ ਰੱਖਣ ਲਈ ਇਲਾਕਾ ਕੌਂਸਲਰ ਜਸਪ੍ਰੀਤ ਕੌਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ 3 ਗਿ੍ਫ਼ਤਾਰ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੀਤੀ ਛਾਪਾਮਾਰੀ ਦੌਰਾਨ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਮੁੰਡੀਆਂ ਸਾਥੀਆਂ ਸਮੇਤ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਭਾਮੀਆਂ ਕਲਾਂ, 3 ਮਾਰਚ (ਜਤਿੰਦਰ ਭੰਬੀ)-ਲੋਕ ਇਨਸਾਫ ਪਾਰਟੀ ਦੇ ਹਲਕਾ ਸਾਹਨੇਵਾਲ ਦੇ ਇੰਚਾਰਜ ਤੇ ਦਿਹਾਤੀ-2 ਦੇ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ ਪਾਰਟੀ ਅਹੁਦੇਦਾਰਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਨੇ ਜਿੱਥੇ ਪਾਰਟੀ ਦੀ ...

ਪੂਰੀ ਖ਼ਬਰ »

ਸਰਵਿਸ ਲੇਨ ਦੀ ਵਿਵਸਥਾ ਨੂੰ ਸੁਧਾਰਨ ਦੀ ਮੰਗ

ਢੰਡਾਰੀ ਕਲਾਂ, 3 ਮਾਰਚ (ਪਰਮਜੀਤ ਸਿੰਘ ਮਠਾੜੂ)-ਲੋਕਲ ਟ੍ਰੈਫਿਕ ਨੂੰ ਚੱਲਣ ਵਾਸਤੇ ਜੀ.ਟੀ. ਰੋਡ ਦੇ ਦੋਨੋਂ ਪਾਸੇ ਸਰਵਿਸ ਲੇਨ ਬਣਾਈ ਗਈ ਹੁੰਦੀ ਹੈ | ਲੰਬੀ ਦੂਰੀ ਦਾ ਟ੍ਰੈਫਿਕ ਤਾਂ ਪੁਲਾਂ ਦੇ ਉੱਪਰ ਦੀ ਨਿਕਲ ਜਾਂਦਾ ਹੈ, ਪਰ ਸਰਵਿਸ ਲੇਨ ਦੀ ਭੈੜੀ ਵਿਵਸਥਾ ਕਰਕੇ ...

ਪੂਰੀ ਖ਼ਬਰ »

3 ਅਧਿਆਪਕਾਂ ਤੇ 2 ਡਾਕਟਰਾਂ ਸਮੇਤ 86 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਲੁਧਿਆਣਾ, 3 ਮਾਰਚ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਜਾਣ ਕਾਰਨ ਲੋਕਾਂ ਵਿਚ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਜਦ ਕਿ ਪਿਛਲੇ ਇਕ ਹਫ਼ਤੇ ਤੋਂ ...

ਪੂਰੀ ਖ਼ਬਰ »

ਵਪਾਰ ਦੇ ਮਾਮਲੇ 'ਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ 5 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਪਾਰ ਦੇ ਮਾਮਲੇ 'ਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ 'ਚ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਗੁਰਕੀਰਤ ਸਿੰਘ ਵਾਸੀ ਮਾਡਲ ਟਾਊਨ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ 3 ਭਗੌੜੇ ਕਾਬੂ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ 3 ਭਗੌੜਿਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ...

ਪੂਰੀ ਖ਼ਬਰ »

ਨਾਰੀ ਏਕਤਾ ਆਸਰਾ ਸੰਸਥਾ 8 ਨੂੰ ਸਿੰਘੂ ਬਾਰਡਰ ਵਿਖੇ ਮਨਾਏਗੀ 'ਮਹਿਲਾ ਦਿਵਸ'

ਲੁਧਿਆਣਾ, 3 ਮਾਰਚ (ਕਵਿਤਾ ਖੁੱਲਰ)-ਨਾਰੀ ਏਕਤਾ ਆਸਰਾ ਸੰਸਥਾ ਇਸ ਵਾਰ 'ਮਹਿਲਾ ਦਿਵਸ' ਦਿੱਲੀ ਦੇ ਸਿੰਘੂ ਬਾਰਡ ਵਿਖੇ 8 ਮਾਰਚ ਨੂੰ ਮਨਾਏਗੀ | ਇਹ ਜਾਣਕਾਰੀ ਸੰਸਥਾ ਦੀ ਪ੍ਰਧਾਨ ਮਧੂ ਵਰਮਾ ਤੇ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਸੰਸਥਾ ...

ਪੂਰੀ ਖ਼ਬਰ »

ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਕੈਂਟ ਵਿਖੇ ਭਰਤੀ ਰੈਲੀ 15 ਨੂੰ

ਲੁਧਿਆਣਾ, 3 ਮਾਰਚ (ਕਵਿਤਾ ਖੁੱਲਰ)-ਸਿੱਖ ਰੈਜੀਮੈਂਟਲ ਸੈਂਟਰ ਵਲੋਂ ਯੂਨਿਟ ਹੈਡਕੁਆਟਰਜ਼ ਕੋਟਾ ਅਧੀਨ ਸੇਵਾ ਅਧੀਨ ਸੈਨਿਕਾਂ ਦੇ ਪੁੱਤਰਾਂ/ਸਾਬਕਾ ਸੈਨਿਕਾਂ ਦੇ ਪੁੱਤਰਾਂ/ਵਿਧਵਾ ਦੇ ਪੁੱਤਰਾਂ/ਯੁੱਧ 'ਚ ਵਿਧਵਾ ਦੇ ਪੁੱਤਰਾਂ ਤੇ ਜਨਰਲ ਡਿਊਟੀ ਲਈ ਸੈਨਿਕਾਂ ਦੇ ...

ਪੂਰੀ ਖ਼ਬਰ »

ਐਨੀਮਲ ਬਾਇਓਤਕਨਾਲੌਜੀ ਕਾਲਜ ਗਡਵਾਸੂ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਰਮ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਬਾਇਓਤਕਨਾਲੋਜੀ ਕਾਲਜ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਆਪਣਾ ਪਹਿਲਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਵਿਸ਼ੇਸ਼ ਦਿਵਸ 'ਤੇ ਜਿੱਥੇ ਕਾਲਜ ਪਰਿਵਾਰ ਨੇ ਆਪਣੇ ਆਰੰਭਕ ਦਿਨਾਂ ਨੂੰ ਯਾਦ ...

ਪੂਰੀ ਖ਼ਬਰ »

ਪੀ.ਐਸ.ਆਈ.ਈ.ਸੀ. ਵਲੋਂ ਫੋਕਲ ਪੁਆਇੰਟ ਫੇਜ਼-8 ਦੇ ਪਲਾਟ ਹੋਲਡਰਾਂ ਨੂੰ ਭੇਜੇ ਨੋਟਿਸਾਂ ਦਾ ਵਿਰੋਧ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਪੰਜਾਬ ਰਾਜ ਉਦਯੋਗ ਤੇ ਨਿਰਯਾਤ ਨਿਗਮ ਲਿਮਟਿਡ (ਪੀ.ਐਸ.ਆਈ.ਈ.ਸੀ.) ਵਲੋਂ ਫ਼ੋਕਲ ਪੁਆਇੰਟ ਫੇਜ਼-8 ਦੇ ਪਲਾਟ ਧਾਰਕ ਸਅਤਕਾਰਾਂ ਨੂੰ 830 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵਾਧੂ ਅਦਾਇਗੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ, ਜਿਸ ਦਾ ...

ਪੂਰੀ ਖ਼ਬਰ »

ਐਲ.ਈ.ਡੀ. ਲਾਈਟਾਂ ਨਾ ਲਗਾਉਣ ਤੋਂ ਪ੍ਰੇਸ਼ਾਨ ਕੌਂਸਲਰ ਵਲੋਂ ਪ੍ਰਦਰਸ਼ਨ ਤੇ ਭੁੱਖ ਹੜਤਾਲ ਦੀ ਚਿਤਾਵਨੀ

ਲੁਧਿਆਣਾ, 3 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ 29 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਕੌਂਸਲਰ ਸ਼੍ਰੀਮਤੀ ਪ੍ਰਭਜੋਤ ਕੌਰ ਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਐਸ.ਐਸ. ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 3 ਦਿਨਾਂ ਦੇ ਅੰਦਰ ਅੰਦਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ੁਕਰਾਨਾ ਸਮਾਗਮ

ਲੁਧਿਆਣਾ, 3 ਮਾਰਚ (ਕਵਿਤਾ ਖੁੱਲਰ)-ਮੌਜੂਦਾ ਸਮੇਂ 'ਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੋ ਵੱਡਮੁੱਲੇ ਕਾਰਜ ਸੁਰਜੀਤ ਸਿੰਘ ਵਲੋਂ ਨਿਸ਼ਕਾਮ ਰੂਪ ਵਿਚ ਕੀਤੇ ਜਾ ਰਹੇ ਹਨ | ਉਹ ਸਮੁੱਚੀ ਕੌਮ ਲਈ ਪ੍ਰੇਰਣਾ ਦਾ ਸਰੋਤ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦੇ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ

ਲੁਧਿਆਣਾ, 3 ਮਾਰਚ (ਕਵਿਤਾ ਖੁੱਲਰ)-ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਪ੍ਰਚੰਡ ਕਰਨ ਦੇ ਮਕਸਦ ਤਹਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ | ਇਸ ਦੌਰਾਨ ਬੀਬੀ ਜਸਪ੍ਰੀਤ ਕੌਰ ਤੇ ਭਾਈ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਕੀਤੀ ਚਰਚਾ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਲਾਈਵ ਪ੍ਰੋਗਰਾਮ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ | ਖੇਤੀ ਮਾਹਿਰਾਂ ਨੇ ਕਿਸਾਨਾਂ ਨਾਲ ਖੇਤੀਬਾੜੀ ...

ਪੂਰੀ ਖ਼ਬਰ »

ਪੀ.ਏ.ਯੂ. ਦਾ ਪੈਨਸ਼ਨਰਜ਼ ਤੇ ਮੁਲਾਜ਼ਮ ਮੇਲਾ ਕਿਸਾਨ ਅੰਦੋਲਨ ਨੂੰ ਹੋਵੇਗਾ ਸਮਰਪਿਤ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਰੂਪ ਸਿੰਘ ਰੂਪਾ ਦੇ ਸੁਝਾਅ 'ਤੇ ਸ਼ੁਰੂ ਕੀਤੇ ਗਏ ਪੈਨਸ਼ਨਰਜ਼ ਤੇ ਮੁਲਾਜ਼ਮ ਮੇਲੇ ਦਾ 7ਵਾਂ ਮੇਲਾ ਕਿਸਾਨ ਅੰਦੋਲਨ ਨੂੰ ਸਮਰਪਿਤ ਹੋਵੇਗਾ, ਜਿਸ 'ਚ ਪੀ.ਏ.ਯੂ. ਇੰਪਲਾਈਜ਼ ਯੂਨੀਅਨ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਲੁਧਿਆਣਾ ਦੇ ਵਾਸੀਆਂ ਨਾਲ ਗੱਲਬਾਤ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸ਼ਾਮ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਵਸਨੀਕਾਂ ਨਾਲ ਗੱਲਬਾਤ ਕੀਤੀ ਤੇ ਦੱਸਿਆ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ...

ਪੂਰੀ ਖ਼ਬਰ »

ਨਗਰ ਨਿਗਮ ਪ੍ਰਸ਼ਾਸਨ ਨੇ ਅਵਾਰਾ ਜਾਨਵਰਾਂ ਦੀ ਸਾਂਭ-ਸੰਭਾਲ ਲਈ ਦੋ ਨਵੇਂ ਸ਼ੈੱਡ ਬਣਾਏ

ਲੁਧਿਆਣਾ, 3 ਮਾਰਚ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਘੁੰਮਦੇ ਅਵਾਰਾ ਜਾਨਵਰਾਂ ਦੀ ਸਮੱਸਿਆ ਹੱਲ ਕਰਨ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਪਿੰਡ ਬੁਰਜ ਪਵਾਤ ਵਿਖੇ ਸਥਿਤ ਗਊਸ਼ਾਲਾ 'ਚ ਬਣਾਏ ਸ਼ੈਡਾਂ ਦਾ ਉਦਘਾਟਨ ਮੇਅਰ ਬਲਕਾਰ ਸਿੰਘ ਸੰਧੂ ਤੇ ਕਮਿਸ਼ਨਰ ਪ੍ਰਦੀਪ ਕੁਮਾਰ ...

ਪੂਰੀ ਖ਼ਬਰ »

ਡਰਾਈਵਿੰਗ ਲਾਇਸੰਸ ਦੀ ਵੀ ਪਾਸਪੋਰਟ ਵਾਂਗ ਤਤਕਾਲ ਸੇਵਾ ਸ਼ੁਰੂ ਹੋਵੇ-ਚੋਪੜਾ

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਉੱਪ ਪ੍ਰਧਾਨ ਰਜਨੀਸ਼ ਚੋਪੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾਂ ਪੰਜਾਬ 'ਚ ਪਾਸਪੋਰਟ ਦੀ ਤਰਜ਼ 'ਤੇ ...

ਪੂਰੀ ਖ਼ਬਰ »

ਬੀ.ਐੱਸ.ਐੱਨ.ਐੱਲ. ਮਹਿਕਮੇ ਦੀ ਲੱਖਾਂ ਰੁਪਏ ਮੁੱਲ ਦੀ ਤਾਰ ਚੋਰੀ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੀ.ਵੀ.ਆਈ.ਪੀ ਇਲਾਕੇ ਮਾਲ ਰੋਡ 'ਤੇ ਚੋਰਾਂ ਵਲੋਂ ਬੀ ਐਸ ਐਨ ਐਲ ਦੀ ਲੱਖਾਂ ਰੁਪਏ ਮੁੱਲ ਦੀ ਤਾਰ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਚੋਰਾਂ ਵਲੋਂ ਬੀ ਐਸ ਐਨ ਐਲ ਵਲੋਂ ਜ਼ਮੀਨ ਦੇ ...

ਪੂਰੀ ਖ਼ਬਰ »

ਆਰਤੀ ਸਟੀਲ ਚੌਕ ਤੋਂ ਫੋਕਲ ਪੁਆਇੰਟ ਜਾਣ ਵਾਲੀ ਸੜਕ ਦਾ ਬੁਰਾ ਹਾਲ

ਢੰਡਾਰੀ ਕਲਾਂ, 3 ਮਾਰਚ (ਪਰਮਜੀਤ ਸਿੰਘ ਮਠਾੜੂ)-ਆਰਤੀ ਸਟੀਲ ਚੌਕ ਤੋਂ ਫੋਕਲ ਪੁਆਇੰਟ ਤੱਕ ਜਾਣ ਵਾਲੀ ਸੜਕ ਦਾ ਨਾਮੋ ਨਿਸ਼ਾਨ ਖਤਮ ਹੋ ਚੁੱਕਿਆ ਹੈ | ਜਗ੍ਹਾ ਜਗ੍ਹਾ ਤੋਂ ਸੜਕ ਟੁੱਟ ਚੁੱਕੀ ਹੈ ਤੇ ਲੋਕਾਂ ਨੂੰ ਆਪਣੀਆਂ ਗੱਡੀਆਂ ਕੱਢਣ ਵਾਸਤੇ ਕੱਚੇ ਰਸਤੇ ਤੋਂ ਹੋ ਕੇ ਹੀ ...

ਪੂਰੀ ਖ਼ਬਰ »

ਮੁੱਖ ਕੂੜਾ ਘਰ 'ਚ ਇਕੱਤਰ ਕੂੜਾ ਤੇ ਸੀ. ਐਂਡ ਡੀ ਪਲਾਂਟ ਸਥਾਪਤ ਨਾ ਹੋਣਾ ਪ੍ਰਸ਼ਾਸਨ ਦੀ ਮਿਹਨਤ 'ਤੇ ਫੇਰ ਸਕਦਾ ਹੈ ਪਾਣੀ

ਲੁਧਿਆਣਾ, 3 ਮਾਰਚ (ਅਮਰੀਕ ਸਿੰਘ ਬੱਤਰਾ)-ਕੇਂਦਰ ਸਰਕਾਰ ਵਲੋਂ 10 ਲੱਖ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ ਵਿਚ ਸਫਾਈ ਦਾ ਪੱਧਰ ਜਾਨਣ ਲਈ ਕਰਵਾਏ ਜਾ ਰਹੇ ਸਵੱਛਤਾ ਸਰਵੇਖਣ 2021 ਤਹਿਤ ਸ਼ਹਿਰ ਦੀ ਰੈਕਿੰਗ 'ਚ ਸੁਧਾਰ ਲਿਆਉਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਪਿਛਲੇ ਕਈ ...

ਪੂਰੀ ਖ਼ਬਰ »

ਪਾਸਪੋਰਟ ਦਫ਼ਤਰ ਲੁਧਿਆਣਾ 'ਤੇ ਖੱਜਲ ਖੁਆਰ ਕਰਨ ਦਾ ਲਗਾਇਆ ਦੋਸ਼

ਲੁਧਿਆਣਾ, 3 ਮਾਰਚ (ਪੁਨੀਤ ਬਾਵਾ)-ਪਾਸਪੋਰਟ ਦਫ਼ਤਰ ਲੁਧਿਆਣਾ 'ਤੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਪੱਤਰਕਾਰ ਨੇ ਪਾਸਪੋਰਟ ਦਫ਼ਤਰ ਲੁਧਿਆਣਾ ਦੇ ਅਧਿਕਾਰੀਆਂ 'ਤੇ ਖੱਜਲ ਖੁਆਰ ਕਰਨ ਦਾ ਦੋਸ਼ ਲਗਾਇਆ ਗਿਆ ਹੈ ਤੇ ਆਨਲਾਈਨ ਸਮਾਂ ਲੈਣ ਤੋਂ ਬਾਅਦ ਵੀ ਲੁਧਿਆਣਾ ਪਾਸਪੋਰਟ ...

ਪੂਰੀ ਖ਼ਬਰ »

ਸੜਕ ਦੇ ਨਿਰਮਾਣ 'ਚ ਦੇਰੀ ਹੋਣ ਕਾਰਨ ਕਮਿਸ਼ਨਰ ਨੇ ਲਗਾਈ ਬੀ ਐਂਡ ਆਰ ਸ਼ਾਖਾ ਅਧਿਕਾਰੀਆਂ ਦੀ ਕਲਾਸ

ਲੁਧਿਆਣਾ, 3 ਮਾਰਚ (ਅਮਰੀਕ ਸਿੰਘ ਬੱਤਰਾ)-ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਚੁਣੇ ਹੋਏ ਪ੍ਰਤੀਨਿਧਾਂ ਵਲੋਂ ਦੱਸੀਆਂ ਜਾਂਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ 'ਤੇ ਹੱਲ ਕੀਤੀਆਂ ਜਾਣ ਤੇ ਕੌਂਸਲਰਾਂ ...

ਪੂਰੀ ਖ਼ਬਰ »

-ਸਾਬਕਾ ਕੌਂਸਲਰ ਦੇ ਘਰੋਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦਾ ਮਾਮਲਾ-
ਕਿਰਾਏਦਾਰਾਂ ਦੀ ਸੂਚਨਾ ਨਾ ਦੇਣ ਦੇ ਦੋਸ਼ ਤਹਿਤ ਸਾਬਕਾ ਕੌਂਸਲਰ ਦੀ ਪਤਨੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਛਾਉਣੀ ਮੁਹੱਲਾ ਵਿਚ ਪੁਲਿਸ ਵਲੋਂ ਬੀਤੇ ਦਿਨ ਸਾਬਕਾ ਕੌਂਸਲਰ ਸਤੀਸ਼ ਨਾਗਰ ਦੇ ਘਰ ਕੀਤੀ ਛਾਪਾਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਨੂੰ ਨਾ ...

ਪੂਰੀ ਖ਼ਬਰ »

ਗਰਭ ਨਿਰਧਾਰਨ ਟੈਸਟ ਕਰਨ ਵਾਲੇ ਹਸਪਤਾਲ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਅਲਟਰਾ ਸਾਊਾਡ ਮਸ਼ੀਨ ਕੀਤੀ ਸੀਲ

ਲੁਧਿਆਣਾ, 3 ਮਾਰਚ (ਸਲੇਮਪੁਰੀ)-ਮੰਗਲਵਾਰ ਦੇਰ ਰਾਤ ਨੂੰ ਹਰਿਆਣਾ ਨਾਲ ਸਬੰਧਿਤ ਅੰਬਾਲਾ ਦੇ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਇਕ ਟੀਮ ਜਿਸ ਵਿਚ ਮੈਡੀਕਲ ਅਫਸਰ ਡਾ. ਕੌਸ਼ਲ, ਡਾ. ਸਮੀਰ, ਏ. ਐਸ. ਐਸ. ਐਮ. ਡਾ. ਵਿਜੇ ਵਰਮਾ ਸਮੇਤ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਧਣ ਕਾਰਨ ਲੋਕ ਨਾਰਾਜ਼ -ਜੋਲੀ

ਲੁਧਿਆਣਾ, 3 ਮਾਰਚ (ਜੁਗਿੰਦਰ ਸਿੰਘ ਅਰੋੜਾ)-ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕਾਂ ਦੇ ਮਨਾਂ 'ਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਇਕ ਤਰ੍ਹਾਂ ਨਾਲ ਹਾਹਾਕਾਰ ਜਿਹੀ ...

ਪੂਰੀ ਖ਼ਬਰ »

ਬਿਨ੍ਹਾਂ ਵਰਦੀ ਤੋਂ ਦਿੱਤੀ ਜਾ ਰਹੀ ਰਸੋਈ ਗੈਸ ਦੀ ਸਪਲਾਈ

ਲੁਧਿਆਣਾ, 3 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਘਰ ਘਰ ਰਸੋਈ ਗੈਸ ਦੀ ਡਿਲੀਵਰੀ ਦੇਣ ਵਾਲੇ ਅਨੇਕਾਂ ਹੀ ਰੇਹੜਾ ਚਾਲਕ ਕਥਿਤ ਤੌਰ 'ਤੇ ਬਿਨ੍ਹਾਂ ਵਰਦੀ ਤੋਂ ਰਸੋਈ ਗੈਸ ਦੀ ਸਪਲਾਈ ਦੇ ਰਹੇ ਹਨ | ਅਨੇਕਾਂ ਕੋਲ ਹੀ ਮੌਕੇ 'ਤੇ ਨਾਪ ਤੋਲ ਵਾਲਾ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਨੇ ਰਾਸ਼ਨ ਡੀਪੂ ਮੁਅੱਤਲ ਕੀਤੇ

ਲੁਧਿਆਣਾ, 3 ਮਾਰਚ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਕਾਫ਼ੀ ਸਖਤ ਮੂਡ ਵਿਚ ਨਜ਼ਰ ਆ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਰਾਸ਼ਨ ਡਿਪੂਆਂ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਪਿਛਲੇ ਸਮੇਂ 'ਚ ਇਨ੍ਹਾਂ ਕਾਰਵਾਈਆਂ ਦੌਰਾਨ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਐਂਟੀਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਦਿੰਦਿਆਂ ਐਂਟੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX