ਤਾਜਾ ਖ਼ਬਰਾਂ


ਮਹਿਲਾ ਮੁੱਕੇਬਾਜ਼ ਮੈਰੀਕਾਮ ਦਾ ਜਿੱਤ ਤੋਂ ਆਗਾਜ਼, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਵੀ ਜਿੱਤਿਆ ਆਪਣਾ ਮੁਕਾਬਲਾ
. . .  2 minutes ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਦੀ ਸ਼ੁਰੂਆਤੀ ਗੇੜ ਵਿਚ ਡੋਮੀਨਿਕਨ ਗਣਰਾਜ ਦੀ ਮਿਗੂਐਲੀਨਾ ਹਨਾਰਡੇਜ਼ ਗਰਸੀਆ ਨੂੰ ਹਰਾ ਦਿੱਤਾ ਹੈ। ਉੱਥੇ ਹੀ, ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ...
ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  27 minutes ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  44 minutes ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  59 minutes ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  about 1 hour ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 1 hour ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 2 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 2 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 2 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 2 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 3 hours ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 3 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 3 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 3 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 3 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 3 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 3 hours ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 3 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 4 hours ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਸ੍ਰੀਨਗਰ, 25 ਜੁਲਾਈ - ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿਚ ਇਕ ਅੱਤਵਾਦੀ...
ਅੱਜ 11ਵਜੇ ਫਿਰ ਹੋਵੇਗੀ ਮੋਦੀ ਕੇ 'ਮਨ ਕੀ ਬਾਤ'
. . .  about 6 hours ago
ਨਵੀਂ ਦਿੱਲੀ, 25 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਹੋਣਗੇ। ਇਹ 'ਮਨ ਕੀ ਬਾਤ' ਦਾ 79ਵਾਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਮੋਗਾ

ਟੋਲ-ਪਲਾਜ਼ਾ ਚੰਦ ਪੁਰਾਣਾ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ ਜਾਰੀ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਟੋਲ-ਪਲਾਜ਼ਾ ਚੰਦ ਪੁਰਾਣਾ ਵਿਖੇ ਲਗਾਇਆ ਪੱਕਾ ਮੋਰਚਾ ਜਾਰੀ ਹੈ ਜਿਸ ਵਿਚ ਕਿਸਾਨ, ਮਜ਼ਦੂਰ, ਔਰਤਾਂ ਤੇ ਨੌਜਵਾਨ ਵੱਡੇ ਪੱਧਰ 'ਤੇ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਪ੍ਰਧਾਨ ਗੁਰਦਾਸ ਸਿੰਘ ਸੇਖਾ, ਹਰਮੰਦਰ ਸਿੰਘ ਡੇਮਰੂ ਨੇ ਦੱਸਿਆ ਕਿ ਸੰਘਰਸ਼ ਵਿਚ ਵਿੱਛੜ ਗਏ ਕਿਸਾਨ ਨਿਰਭੈ ਸਿੰਘ ਘੋਲੀਆਂ ਖ਼ੁਰਦ ਦਾ ਓਨਾ ਚਿਰ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਰਕਾਰ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ, ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਸਾਰੇ ਕਰਜ਼ੇ 'ਤੇ ਲਕੀਰ ਨਹੀਂ ਮਾਰਦੀ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵਲੋਂ ਡੀ.ਸੀ. ਦਫ਼ਤਰ ਮੋਗਾ ਦਾ ਵੱਡੇ ਪੱਧਰ 'ਤੇ ਘਿਰਾਓ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਗੁਰਤੀਰ ਸਿੰਘ ਚੀਦਾ, ਸਰਵਨ ਸਿੰਘ ਮਾੜੀ, ਬੱਬੂ ਸੇਖਾ, ਬੀਬੀ ਬਲਜਿੰਦਰ ਕੌਰ ਡੇਮਰੂ, ਗੁਰਮੀਤ ਕੌਰ ਬੁੱਧ ਸਿੰਘ ਵਾਲਾ, ਮਹਿਕਦੀਪ ਕੌਰ ਨੱਥੋਕੇ, ਸੁਖਜੀਤ ਕੌਰ ਬੁੱਕਣ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ |

ਵਾਰਦਾਤਾਂ ਕਰਨ ਵਾਲੇ ਗਰੋਹ ਦੇ 7 ਮੈਂਬਰ ਕਾਬੂ, ਤਿੰਨ ਦੋਸ਼ੀ ਫ਼ਰਾਰ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)- ਸਬ ਡਵੀਜ਼ਨ ਬਾਘਾ ਪੁਰਾਣਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ 7 ਮੈਂਬਰ ਕਾਬੂ ਕੀਤੇ ਗਏ ਤੇ ਇਨ੍ਹਾਂ ਦੇ ਤਿੰਨ ਸਾਥੀ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਐਡੀਡਾਸ ਦੇ ਸ਼ੋਅ ਰੂਮ 'ਤੇ ਚੋਰਾਂ ਨੇ ਬੋਲਿਆ ਧਾਵਾ

ਮੋਗਾ, 3 ਮਾਰਚ (ਗੁਰਤੇਜ ਸਿੰਘ)-ਬੀਤੀ ਰਾਤ ਸਥਾਨਕ ਸ਼ਹਿਰ ਦੇ ਪ੍ਰਤਾਪ ਰੋਡ ਸਥਿਤ ਇਕ ਐਡੀਡਾਸ ਦੇ ਸ਼ੋਅ ਰੂਮ 'ਤੇ ਚੋਰਾਂ ਵਲੋਂ ਧਾਵਾ ਬੋਲ ਕੇ ਦੁਕਾਨ ਅੰਦਰੋਂ ਐਡੀਡਾਸ ਦੇ ਮਹਿੰਗੇ ਬੂਟ ਅਤੇ ਨਗਦੀ ਚੋਰੀ ਕਰਨ ਲੈਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਉਕਤ ਸ਼ੋਅ ਰੂਮ ...

ਪੂਰੀ ਖ਼ਬਰ »

ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਹਾਇਤਾ ਨੰਬਰ ਮੁੜ ਕੀਤੇ ਚਾਲੂ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਨੇ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰਨ ਦਿੱਤੇ ਹਨ ਜਿਸ ਦੇ ਚੱਲਦਿਆਂ ਜ਼ਿਲ੍ਹਾ ...

ਪੂਰੀ ਖ਼ਬਰ »

ਬੋਰੀਆਂ ਦੀ ਢਿਗ ਥੱਲੇ ਆ ਜਾਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਮੋਗਾ, 3 ਮਾਰਚ (ਗੁਰਤੇਜ ਸਿੰਘ)-ਬੀਤੀ ਸ਼ਾਮ ਵੇਅਰ ਹਾਊਸ ਦੇ ਗੁਦਾਮਾਂ ਵਿਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਬੋਰੀ ਦੀਆਂ ਪੁਲੰਥ (ਢਿਗ) ਹੇਠਾਂ ਆ ਜਾਣ 'ਤੇ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਬਲਜੀਤ ਸਿੰਘ (24 ਸਾਲ) ਪੁੱਤਰ ਜਗਰੂਪ ਸਿੰਘ ਵਾਸੀ ਜੈਮਲ ਵਾਲਾ ...

ਪੂਰੀ ਖ਼ਬਰ »

ਲੋਪੋ ਕਾਲਜ ਵਲੋਂ ਆਨਲਾਈਨ ਭਾਸ਼ਣ ਤੇ ਕਵਿਤਾ ਉਚਾਰਨ ਮੁਕਾਬਲਾ

ਨਿਹਾਲ ਸਿੰਘ ਵਾਲਾ, 3 ਮਾਰਚ (ਸੁਖਦੇਵ ਸਿੰਘ ਖ਼ਾਲਸਾ)- ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਰਹਿਨੁਮਾਈ ਹੇਠ ਨਾਮਵਰ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਫ਼ਾਰ ਵਿਮੈਨ ਲੋਪੋ (ਮੋਗਾ) ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ

ਬੱਧਨੀ ਕਲਾਂ, 3 ਮਾਰਚ (ਸੰਜੀਵ ਕੋਛੜ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਦਰਸ਼ਨ ਸਿੰਘ ਹਿੰਮਤਪੁਰਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਈ | ਮਟਿੰਗ ਦੌਰਾਨ ਦਰਸ਼ਨ ਸਿੰਘ ਘੋਲੀਆਂ ਅਤੇ ...

ਪੂਰੀ ਖ਼ਬਰ »

ਬਿਜਲੀ ਵਿਭਾਗ ਵਲੋਂ ਪਾਣੀ ਤੇ ਬਿਜਲੀ ਬਚਾਉਣ ਦਾ ਦਿੱਤਾ ਹੋਕਾ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 3 ਮਾਰਚ (ਟਿਵਾਣਾ, ਖ਼ਾਲਸਾ, ਮਾਣੂੰਕੇ)-ਮਾਲਵੇ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਵਿਖੇ ਬਿਜਲੀ ਵਿਭਾਗ ਦੇ ਐਕਸੀਅਨ (ਵਧੀਕ ਨਿਗਰਾਨ) ਜਗਤਾਰ ਸਿੰਘ ਦੀ ਅਗਵਾਈ ਹੇਠ ਲੋਕਾਂ ਨਾਲ ਗੁਰਦੁਆਰਾ ਦੀਨਾ ਸਾਹਿਬ ਵਿਖੇ ਇਕ ਮਿਲਣੀ ਕੀਤੀ ਗਈ ਅਤੇ ...

ਪੂਰੀ ਖ਼ਬਰ »

ਸਾਬਕਾ ਰਾਜ ਸੂਚਨਾ ਕਮਿਸ਼ਨਰ ਨੇ ਕੋਵਿਡ-19 ਵੈਕਸੀਨ ਲਗਵਾਈ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਅਤੇ ਉਨ੍ਹਾਂ ਦੀ ਧਰਮ-ਪਤਨੀ ਸਰਬਜੀਤ ਕੌਰ ਬਰਾੜ ਨੇ ਨੋਡਲ ਅਫ਼ਸਰ ਡਾਕਟਰ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਵੈਕਸੀਨ ਕੋਵਿਡ-19 ਦਾ ਟੀਕਾ ਲਗਵਾਇਆ ...

ਪੂਰੀ ਖ਼ਬਰ »

ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਛੇਵਾਂ ਤਨਖ਼ਾਹ ਕਮਿਸ਼ਨ ਤੁਰੰਤ ਬਕਾਇਆ ਸਮੇਤ ਲਾਗੂ ਕਰੇ ਪੰਜਾਬ ਸਰਕਾਰ

ਕੋਟ ਈਸੇ ਖਾਂ, 3 ਮਾਰਚ (ਨਿਰਮਲ ਸਿੰਘ ਕਾਲੜਾ)-ਪੰਜਾਬ ਦੇ ਮੁਲਾਜ਼ਮਾਂ 'ਤੇ ਅੱਜ ਤੱਕ ਪੰਜ ਤਨਖ਼ਾਹ ਕਮਿਸ਼ਨ ਲਾਗੂ ਕੀਤੇ ਜਾ ਚੁੱਕੇ ਹਨ ਅਤੇ ਹੁਣ 2006 ਤੋਂ ਬਾਅਦ ਪਹਿਲੀਆਂ ਰਵਾਇਤਾਂ ਅਨੁਸਾਰ ਦਸ ਸਾਲ ਬਾਅਦ ਛੇਵਾਂ ਤਨਖ਼ਾਹ ਕਮਿਸ਼ਨ 2016 ਤੋਂ ਪੰਜਾਬ ਦੇ ਮੁਲਾਜ਼ਮਾਂ 'ਤੇ ...

ਪੂਰੀ ਖ਼ਬਰ »

ਈ-ਐਪਿਕ ਕਾਰਡ ਬਾਰੇ ਜਾਗਰੂਕਤਾ ਫੈਲਾਉਣ ਲਈ 6 ਅਤੇ 7 ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ 01.01.2021 ਦੇ ਆਧਾਰ ਤੇ ਨਵੇ ਬਣੇ ਵੋਟਰਾਂ ਨੂੰ ਆਪਣੇ ਵੋਟ ...

ਪੂਰੀ ਖ਼ਬਰ »

ਭੁਲੇਖੇ ਨਾਲ ਜ਼ਹਿਰੀਲੀ ਦਵਾਈ ਖਾ ਲੈਣ ਕਾਰਨ ਵਿਅਕਤੀ ਦੀ ਮੌਤ

ਮੋਗਾ, 3 ਮਾਰਚ (ਗੁਰਤੇਜ ਸਿੰਘ)-ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਇਕ ਵਿਅਕਤੀ ਵਲੋਂ ਆਪਣੇ ਘਰ ਵਿਚ ਦਵਾਈ ਦੇ ਭੁਲੇਖੇ ਕੋਈ ਜ਼ਹਿਰੀਲੀ ਦਵਾਈ ਖਾ ਲੈਣ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਚਮਕੌਰ ਸਿੰਘ (50 ਸਾਲ) ਪੁੱਤਰ ਗੁਰਦੇਵ ਸਿੰਘ ਵਾਸੀ ...

ਪੂਰੀ ਖ਼ਬਰ »

ਇਨਸੈਨੇਟਰੀ ਪਖਾਨਿਆਂ ਨੂੰ ਸੈਨੇਟਰੀ ਪਖਾਨਿਆਂ ਵਿਚ ਕੀਤਾ ਜਾਵੇਗਾ ਤਬਦੀਲ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੈਨੂਅਲ ਸਕਵੈਂਜਰ ਐਕਟ 2013 ਦੀ ਧਾਰਾ 5 ਦੇ ਅਨੁਸਾਰ ਇਨਸੈਨੇਟਰੀ ਪਖਾਨੇ ਬਣਾਉਣ ਅਤੇ ਮੈਨੂਅਲ ਸਕਵੈਂਜਰ ਦਾ ਕੰਮ ਕਰਨ 'ਤੇ ਪਾਬੰਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ...

ਪੂਰੀ ਖ਼ਬਰ »

ਬੋਰੀਆਂ ਦੀ ਢਿਗ ਥੱਲੇ ਆ ਜਾਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਮੋਗਾ, 3 ਮਾਰਚ (ਗੁਰਤੇਜ ਸਿੰਘ)-ਬੀਤੀ ਸ਼ਾਮ ਵੇਅਰ ਹਾਊਸ ਦੇ ਗੁਦਾਮਾਂ ਵਿਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਬੋਰੀ ਦੀਆਂ ਪੁਲੰਥ (ਢਿਗ) ਹੇਠਾਂ ਆ ਜਾਣ 'ਤੇ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਬਲਜੀਤ ਸਿੰਘ (24 ਸਾਲ) ਪੁੱਤਰ ਜਗਰੂਪ ਸਿੰਘ ਵਾਸੀ ਜੈਮਲ ਵਾਲਾ ...

ਪੂਰੀ ਖ਼ਬਰ »

ਧਾਰਮਿਕ ਤੇ ਨੈਤਿਕ ਸਿੱਖਿਆ ਸਮੇਂ ਦੀ ਲੋੜ-ਹਰਦੀਪ ਸਿੰਘ ਲੋਪੋ

ਨਿਹਾਲ ਸਿੰਘ ਵਾਲਾ, 3 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਸਤਿਨਾਮ ਸਰਬ ਕਲਿਆਣ ਟਰੱਸਟ (ਰਜਿ.) ਚੰਡੀਗੜ੍ਹ ਵਲੋਂ ਸੁਪਰਵਾਈਜ਼ਰ ਭਾਈ ਹਰਦੀਪ ਸਿੰਘ ਲੋਪੋ ਦੀ ਰਹਿਨੁਮਾਈ ਹੇਠ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਬੱਚੀ ਦੀ ਮੌਤ

ਮੋਗਾ, 3 ਮਾਰਚ (ਗੁਰਤੇਜ ਸਿੰਘ)-ਬੀਤੇ ਦਿਨ ਹੋਏ ਸੜਕ ਹਾਦਸੇ ਵਿਚ ਇਕ ਡੇਢ ਸਾਲਾ ਬੱਚੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਰਾਜਬੀਰ ਕੌਰ (ਉਮਰ ਡੇਢ ਸਾਲ) ਪੁੱਤਰੀ ਸੁਖਦੀਪ ਸਿੰਘ ਵਾਸੀ ਸਮਾਧ ਭਾਈ ਜੋ ਕਿ ਆਪਣੇ ਪਿਤਾ ਨਾਲ ਪਿੰਡ ਵਿਚ ਪੈਦਲ ਜਾ ਰਹੇ ਸਨ ...

ਪੂਰੀ ਖ਼ਬਰ »

ਦਿੱਲੀ-ਕਟੜਾ ਹਾਈਵੇ ਲਈ ਸਰਕਾਰ ਵਲੋਂ ਕੌਡੀਆਂ ਦੇ ਭਾਅ ਖੋਹੀਆਂ ਜਾਂ ਰਹੀਆਂ ਜ਼ਮੀਨਾਂ ਨੂੰ ਲੈ ਕੇ ਕਿਸਾਨ ਹੋਏ ਲਾਮਬੰਦ

ਧਰਮਕੋਟ, 3 ਮਾਰਚ (ਪਰਮਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਬਣਵਾਏ ਜਾ ਰਹੇ ਕਟੜਾ ਹਾਈਵੇ ਲਈ ਕੋਡੀਆਂ ਦੇ ਭਾਅ ਖੋਹੀਆਂ ਜਾਂ ਰਹੀਆਂ ਜ਼ਮੀਨਾਂ ਨੂੰ ਲੈ ਕੇ ਮਾਲਕ ਆਪਣੀਆਂ ਜ਼ਮੀਨਾਂ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਪਰ ਸਰਕਾਰ ਨੂੰ ਕੋਡੀਆਂ ਦੇ ਭਾਅ ਜ਼ਮੀਨ ...

ਪੂਰੀ ਖ਼ਬਰ »

ਸਤਿੰਦਰਪਾਲ ਸਿੰਘ ਬਿੱਟੂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਮੋਗਾ, 3 ਮਾਰਚ (ਸਟਾਫ ਰਿਪੋਰਟਰ)-ਗੋਲਡਨ ਟਰੈਵਲਜ਼ ਐਡਵਾਈਜ਼ਰ ਦੇ ਡਾਇਰੈਕਟਰ ਸੰਦੀਪ ਕੁਮਾਰ ਸਨੀ ਢੰਡ ਦੇ ਸਤਿਕਾਰਯੋਗ ਪਿਤਾ ਤੇ ਗੋਲਡਨ ਐਜੂਕੇਸ਼ਨ ਦੇ ਐਮ.ਡੀ. ਤੇ ਚੇਅਰਮੈਨ ਹੋਲੀ ਹਾਰਟ ਸਕੂਲ ਸੁਭਾਸ਼ ਪਲਤਾ ਦੇ ਨਜ਼ਦੀਕੀ ਰਿਸ਼ਤੇਦਾਰ ਸਤਿੰਦਰਪਾਲ ਸਿੰਘ ਬਿੱਟੂ ...

ਪੂਰੀ ਖ਼ਬਰ »

ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਲ ਕੀਤੇ 6.5 ਬੈਂਡ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ)-ਕਰੀਅਰ ਜੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਹੈ, ਜੋ ਵਿਦਿਆਰਥੀਆਂ ਨੂੰ ਆਈਲਟਸ ਦੀ ਤਿਆਰੀ ਕਰਵਾਉਣ ਵਾਸਤੇ ਜਾਣੀ ਜਾਂਦੀ ਹੈ | ਵੱਡੀ ਗਿਣਤੀ 'ਚ ਵਿਦਿਆਰਥੀ ਇਸ ਸੰਸਥਾ ਤੋਂ ਵਧੀਆ ਬੈਂਡ ਪ੍ਰਾਪਤ ਕਰ ਕੇ ਆਪਣੇ ਵਿਦੇਸ਼ ਜਾਣ ...

ਪੂਰੀ ਖ਼ਬਰ »

ਨਾਬਾਲਗ ਲੜਕੇ ਨਾਲ ਕੁਕਰਮ ਕਰਨ ਵਾਲਾ ਦੋਸ਼ੀ ਕਾਬੂ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਪੁਲਿਸ ਵਲੋਂ ਨਬਾਲਗ ਲੜਕੇ ਨਾਲ ਕੁਕਰਮ ਕਰਨ ਵਾਲਾ ਲੜਕਾ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਸੰਤੂ ਵਾਲਾ (ਸੁਖਾਨੰਦ) ਦੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਲੜਕਾ ਜਿਸ ਦੀ ਜਨਮ ਮਿਤੀ 5-4-2011 ਉਮਰ ਕਰੀਬ 9 ਸਾਲ 8 ਮਹੀਨੇ ਹੈ ...

ਪੂਰੀ ਖ਼ਬਰ »

150 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

ਨਿਹਾਲ ਸਿੰਘ ਵਾਲਾ, 3 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਡੀ.ਐਸ.ਪੀ. ਪਰਸਨ ਸਿੰਘ ਨਿਹਾਲ ਸਿੰਘ ਵਾਲਾ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਕਿਸ਼ਨਪੁਰਾ ਕਲਾਂ, 3 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸਬ-ਡਵੀਜ਼ਨ ਧਰਮਕੋਟ ਦੀ ਮੀਟਿੰਗ ਪ੍ਰਧਾਨ ਮਾਸਟਰ ਟਹਿਲ ਸਿੰਘ ਦੀ ਪ੍ਰਧਾਨਗੀ ਹੇਠ ਇੱਥੇ ਬੱਸ ਸਟੈਂਡ ਵਿਖੇ ਹੋਈ ਜਿਸ ਵਿਚ ਪੰਜਾਬ ਦੇ ਮੁਲਾਜ਼ਮਾਂ ...

ਪੂਰੀ ਖ਼ਬਰ »

ਵਿਵੇਕ ਆਸ਼ਰਮ ਵਿਖੇ 8 ਮਾਰਚ ਦੇ ਸਾਲਾਨਾ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ 'ਤੇ-ਬਾਬਾ ਮਹਿੰਦਰ ਦਾਸ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਵਿਵੇਕ ਆਸ਼ਰਮ ਮੱਲੇਵਾਲਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਮਹਿੰਦਰ ਦਾਸ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਯਾਦਗਾਰ ਸ਼ਹੀਦ ਨੈਬ ਸਿੰਘ ਗਿੱਲ ਦਾ 32ਵਾਂ ਸਥਾਪਨਾ ਦਿਵਸ ਅਤੇ ਸੱਚਖੰਡ ਵਾਸੀ ਸੰਤ ਬਾਬਾ ਕਰਨੈਲ ਦਾਸ ਦੇ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਓਵਰਆਲ 6.5 ਬੈਂਡ ਕੀਤੇ ਪ੍ਰਾਪਤ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਇੱਥੇ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਬਹੁਤ ਘੱਟ ਸਮੇਂ ਵਿਚ ...

ਪੂਰੀ ਖ਼ਬਰ »

ਮੋਹਨ ਦਾਸ ਬਾਵਾ ਦੀ ਪੁਸਤਕ 'ਝੁੱਗੀ ਵਿਚ ਰੱਬ' ਕੀਤੀ ਜਾਰੀ

ਕੋਟ ਈਸੇ ਖਾਂ, 3 ਮਾਰਚ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਭਗਤੀ ਵਾਲੇ ਜੀਵਨ 'ਤੇ ਆਧਾਰਿਤ ਪਿੰਡ ਤਲਵੰਡੀ ਨੌਂ ਬਹਾਰ ਦੇ ਵਸਨੀਕ ਪ੍ਰਸਿੱਧ ਲੇਖਕ ਮੋਹਨ ਦਾਸ ਬਾਵਾ ਦੀ ਲਿਖੀ ਪੁਸਤਕ 'ਝੁੱਗੀ ਵਿਚ ਰੱਬ' ਉਨ੍ਹਾਂ ਦੇ ...

ਪੂਰੀ ਖ਼ਬਰ »

ਸੀ.ਐਚ.ਸੀ. ਕੋਟ ਈਸੇ ਖਾਂ ਵਿਖੇ 30 ਲੋਕਾਂ ਨੂੰ ਕੋਵਾਸ਼ੀਲਡ ਵੈਕਸੀਨ ਲਗਾਈ

ਕੋਟ ਈਸੇ ਖਾਂ, 3 ਮਾਰਚ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਸਿਹਤ ਵਿਭਾਗ ਪੰਜਾਬ, ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਕੇਸ਼ ਬਾਲੀ ਦੀ ਅਗਵਾਈ ਹੇਠ ਅੱਜ ਇੱਥੇ ਕਮਿਊਨਿਟੀ ਹੈਲਥ ਸੈਂਟਰ ਵਿਖੇ 30 ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਸਮਾਰਟ ਸਕੂਲ ਲਈ ਵਿਸ਼ੇਸ਼ ਸਹਿਯੋਗ

ਅਜੀਤਵਾਲ, 3 ਮਾਰਚ (ਹਰਦੇਵ ਸਿੰਘ ਮਾਨ)-ਦੇਸ਼ ਭਗਤ ਗ਼ਦਰੀ ਬਾਬੇ ਯਾਦਗਾਰ ਕਮੇਟੀ ਢੁੱਡੀਕੇ ਦੇ ਸਰਪ੍ਰਸਤ ਸਵਰਨ ਸਿੰਘ ਭੱਲੂ (ਕੈਨੇਡੀਅਨ) ਵਲੋਂ ਢੁੱਡੀਕੇ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਨੂੰ ਵਿਸ਼ੇਸ਼ ਸਹਿਯੋਗ ਦਿੰਦਿਆਂ ਮੈਟ ਅਤੇ ਸਫ਼ਾਈ ਲਈ ਵੈਕਿਊਮ ਕਲੀਨਰ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਵਲੋਂ ਗਊ ਭਲਾਈ ਕੈਂਪ ਦਾ ਆਯੋਜਨ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਧੀਕ ਮੁੱਖ ਸਕੱਤਰ ਵੀ. ਕੇ. ਜੰਜੂਆ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਐਚ. ਐਸ. ਕਾਹਲੋਂ ਦੀ ...

ਪੂਰੀ ਖ਼ਬਰ »

ਸਮਾਜ ਸੇਵਾ ਸੁਸਾਇਟੀ ਰਜਿ. ਮੋਗਾ ਵਲੋਂ ਸਾਲਾਨਾ ਸਮਾਗਮ 7 ਨੂੰ -ਸਨਿਆਸੀ

ਮੋਗਾ, 3 ਮਾਰਚ (ਜਸਪਾਲ ਸਿੰਘ ਬੱਬੀ)-ਸਮਾਜ ਸੇਵਾ ਸੁਸਾਇਟੀ ਰਜਿ. ਮੋਗਾ ਵਲੋਂ ਸਾਲਾਨਾ ਸਮਾਗਮ ਦੌਰਾਨ 15 ਲਾਵਾਰਸ ਮਿ੍ਤਕ ਦੇਹਾਂ ਦੀ ਆਤਮਿਕ ਸ਼ਾਂਤੀ ਲਈ ਮਿਤੀ 7 ਮਾਰਚ ਦਿਨ ਐਤਵਾਰ ਸਵੇਰੇ 10:30 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੁਸਾਂਝ ਰੋਡ ਮੋਗਾ ਵਿਖੇ ...

ਪੂਰੀ ਖ਼ਬਰ »

ਬਾਘਾ ਪੁਰਾਣਾ ਪੁਲਿਸ ਵਲੋਂ ਲਾਹਣ ਸਮੇਤ ਇਕ ਕਾਬੂ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਪੁਲਿਸ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਇਆ ਖ਼ਾਸ ਮੁਖ਼ਬਰ ਦੀ ਸੂਚਨਾ ਮਿਲਣ 'ਤੇ ਕੱਚਾ ਰਸਤਾ ਚੰਨੂਵਾਲਾ ਰੋਡ ਪਿੰਡ ਫੂਲੇਵਾਲਾ ਵਾਸੀ ਬੋਹੜ ਸਿੰਘ ਦੇ ਘਰ ...

ਪੂਰੀ ਖ਼ਬਰ »

ਮਾਤਾ ਗੁਰਨਾਮ ਕੌਰ ਸਰਾਂ ਮੱਦੋਕੇ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤਵਾਲ/ਨਿਹਾਲ ਸਿੰਘ ਵਾਲਾ, 3 ਮਾਰਚ (ਹਰਦੇਵ ਸਿੰਘ ਮਾਨ, ਸੁਖਦੇਵ ਸਿੰਘ ਖ਼ਾਲਸਾ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਮੰਦਰ ਸਿੰਘ ਮੱਦੋਕੇ ਅਤੇ ਬਲਦੇਵ ਸਿੰਘ ਦੇ ਸਤਿਕਾਰਯੋਗ ਮਾਤਾ ਗੁਰਨਾਮ ਕੌਰ ਮੱਦੋਕੇ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ...

ਪੂਰੀ ਖ਼ਬਰ »

ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਕਿਸ਼ਨਪੁਰਾ ਕਲਾਂ, 3 ਮਾਰਚ (ਅਮੋਲਕ ਸਿੰਘ ਕਲਸੀ)-ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਅਰਿਹੰਤ ਗਰੁੱਪ ਇੰਡੀਆ ਵਲੋਂ ਬਲੂਮ ਕੈਂਪ ਦੇ ਨਾਂਅ ਹੇਠ ਨੌਵੀਂ ਜਮਾਤ ਦੇ ਸਾਇੰਸ ਵਿਸ਼ੇ 'ਤੇ ਕਰਵਾਏ ਆਨਲਾਈਨ ਕੰਪੀਟੀਸ਼ਨ ...

ਪੂਰੀ ਖ਼ਬਰ »

ਗੀਤਾ ਭਵਨ ਮੋਗਾ ਵਿਵਾਦ…..
ਸਾਧਵੀਆਂ ਨੇ ਲਗਾਇਆ ਗੀਤਾ ਭਵਨ ਟਰੱਸਟ ਦੇ ਮੁਖੀ 'ਤੇ ਧੋਖੇ ਨਾਲ ਵਸੀਅਤ ਆਪਣੇ ਨਾਂਅ ਕਰਵਾਉਣ ਦਾ ਦੋਸ਼

ਮੋਗਾ, 3 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਸਵਾਮੀ ਵੇਦਾਤਾਂ ਨੰਦ ਵਲੋਂ ਵਸਾਇਆ ਸ਼ਹਿਰ ਵਾਸੀਆਂ ਦੀ ਆਸਥਾ ਦਾ ਵੱਡਾ ਕੇਂਦਰ ਸ੍ਰੀ ਗੀਤਾ ਭਵਨ ਪਵਨ ਧਾਮ ਹਰਿਦੁਆਰ ਉਸ ਸਾਲ 2011 ਵਿਚ ਉਸ ਸਮੇਂ ਵਿਵਾਦਾਂ ਵਿਚ ਆ ਗਿਆ ਸੀ ਜਦੋਂ ਸਵਾਮੀ ਵੇਦਾਤਾਂ ਨੰਦ ਬ੍ਰਹਮਲੀਨ ...

ਪੂਰੀ ਖ਼ਬਰ »

ਪੁਲਿਸ ਵਲੋਂ ਭਗੌੜਾ ਵਿਅਕਤੀ ਕਾਬੂ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਪੁਲਿਸ ਥਾਣਾ ਬਾਘਾ ਪੁਰਾਣਾ ਹੇਠਲੀ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਜਸਵੰਤ ਸਿੰਘ ਸਹਾਇਕ ਥਾਣੇਦਾਰ ਵਲੋਂ ਅਦਾਲਤ ਦਾ ਭਗੌੜਾ ਵਿਅਕਤੀ ਰਾਜ ਕੁਮਾਰ ਉਰਫ਼ ਰਾਜੂ ਕਸਾਈ ਵਾਸੀ ਸ਼ਾਂਤ ਨਗਰ ਬਾਘਾ ਰੋਡ ਵਾਸੀ ਰਾਮਾ ਮੰਡੀ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸਬ-ਡਵੀਜ਼ਨ ਮੋਗਾ ਦੀ ਮੀਟਿੰਗ ਹੋਈ

ਮੋਗਾ, 3 ਮਾਰਚ (ਜਸਪਾਲ ਸਿੰਘ ਬੱਬੀ)-ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸਬ-ਡਵੀਜ਼ਨ ਮੋਗਾ ਦੀ ਮੀਟਿੰਗ ਪ੍ਰਧਾਨ ਪ੍ਰੇਮ ਕੁਮਾਰ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਇਸ ਮੌਕੇ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ...

ਪੂਰੀ ਖ਼ਬਰ »

ਜੀਤ ਸਿੰਘ ਨੱਥੂਵਾਲਾ ਦੀ ਮਿ੍ਤਕ ਦੇਹ ਪਿੰਡ ਪੁੱਜੀ

ਨੱਥੂਵਾਲਾ ਗਰਬੀ, 3 ਮਾਰਚ (ਸਾਧੂ ਰਾਮ ਲੰਗੇਆਣਾ)-ਸਥਾਨਕ ਵਾਸੀ ਜੀਤ ਸਿੰਘ ਪੁੱਤਰ ਲਾਲ ਸਿੰਘ ਜੋ ਪਿਛਲੇ ਦਿਨੀਂ ਕੰੁਡਲੀ ਬਾਰਡਰ ਦਿੱਲੀ ਵਿਖੇ ਧਰਨੇ ਵਿਚ ਪਹੁੰਚੇ ਹੋਏ ਸਨ ਤੇ ਉੱਥੇ ਹੀ ਸੜਕ ਹਾਦਸੇ ਵਿਚ 1 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ, ਦੀ ਮਿ੍ਤਕ ਦੇਹ ਅੱਜ ਪਿੰਡ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਵਰਲਡ ਵਾਈਲਡ ਲਾਈਫ਼ ਦਿਵਸ ਸੰਬੰਧੀ ਸਮਾਗਮ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਵਰਲਡ ਵਾਇਲਡ ਲਾਈਫ਼ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਪਿੰਡਾਂ ਦੀਆਂ ਕਮੇਟੀਆਂ ਅਤੇ ਪੰਚਾਇਤ ਨੂੰ ਵਾਟਰ ਟਰੀਟਮੈਂਟ ਪਲਾਂਟ ਬਾਰੇ ਜਾਣਕਾਰੀ ਦਿੱਤੀ

ਬੱਧਨੀ ਕਲਾਂ, 3 ਮਾਰਚ (ਸੰਜੀਵ ਕੋਛੜ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਪਿੰਡ ਦੌਧਰ ਵਿਖੇ ਨਹਿਰੀ ਪਾਣੀ 'ਤੇ ਆਧਾਰਿਤ ਬਣੇ ਪ੍ਰੋਜੈਕਟ ਉੱਪਰ ਕਲੱਸਟਰ 3 ਦੇ 9 ਪਿੰਡਾਂ ਦੀ ਗਰਾਮ ਪੰਚਾਇਤ, ਜਲ ਸਪਲਾਈ ਤੇ ...

ਪੂਰੀ ਖ਼ਬਰ »

ਸਕੂਲਾਂ 'ਚ ਪੋਸਟਾਂ ਦੇ ਉਜਾੜੇ ਵਿਰੁੱਧ ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਧਰਮਕੋਟ, 3 ਮਾਰਚ (ਪਰਮਜੀਤ ਸਿੰਘ)-ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਵਪਾਰੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਰਾਹ 'ਤੇ ਚੱਲਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਤੇ ਨਾਨ ਟੀਚਿੰਗ ਦੀਆਂ ਅਸਾਮੀਆਂ ਨੂੰ ਲਗਾਤਾਰ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ

ਧਰਮਕੋਟ, 3 ਮਾਰਚ (ਪਰਮਜੀਤ ਸਿੰਘ)-ਗੋਲਡਨ ਐਜੂਕੇਸ਼ਨ ਸ਼ਹਿਰ ਦੀ ਪ੍ਰਸਿੱਧ ਤੇ ਪੁਰਾਣੀ ਵਿੱਦਿਅਕ ਸੰਸਥਾ ਹੈ, ਜੋ ਵਿਦਿਆਰਥੀਆਂ ਨੂੰ ਉਚ ਪੱਧਰੀ ਤਕਨੀਕ ਨਾਲ ਆਈਲਟਸ ਦੀ ਸਿੱਖਿਆ ਪ੍ਰਦਾਨ ਕਰਵਾ ਰਹੀ ਹੈ | ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਸੁਭਾਸ਼ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਦੇ ਵਿਦਿਆਰਥੀ ਨੇ ਓਵਰਆਲ 6.5 ਬੈਂਡ ਕੀਤੇ ਹਾਸਲ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਸਥਾਨਕ ਕੋਟਕਪੂਰਾ ਸੜਕ ਉੱਪਰ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਦੇ ਵਿਦਿਆਰਥੀ ਜਤਿੰਦਰ ਢਿੱਲੋਂ ਪੁੱਤਰ ਬਸੰਤ ਸਿੰਘ ਵਾਸੀ ਲੰਗੇਆਣਾ ਖ਼ੁਰਦ ਨੇ ਓਵਰਆਲ 6.5 ਬੈਂਡ ਹਾਸਲ ਕੀਤੇ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਨਾਲ ਸਬੰਧਿਤ ਪੇਂਟਿੰਗ ਮੁਕਾਬਲੇ ਕਰਵਾਏ

ਫ਼ਰੀਦਕੋਟ, 3 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਦੀ ਦੇ ਜੀਵਨ ਅਤੇ ਫਲਸਫੇ ਨਾਲ ਸਬੰਧਿਤ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਡੇਰਾ ਬਾਬਾ ਰੁੱਖੜ ਦਾਸ ਸੇਖਾ ਕਲਾਂ ਵਿਖੇ ਸਰੋਵਰ ਦੀ ਚੱਲ ਰਹੀ ਸੇਵਾ ਦੇ ਕਾਰਜ ਮੁਕੰਮਲ ਹੋਏ

ਠੱਠੀ ਭਾਈ, 3 ਮਾਰਚ (ਜਗਰੂਪ ਸਿੰਘ ਮਠਾੜੂ)- ਪ੍ਰਸਿੱਧ ਸਥਾਨ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਸੇਖਾ ਕਲਾਂ ਦੇ ਪ੍ਰਧਾਨ ਨੰਬਰਦਾਰ ਗੁਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸਮੁੱਚੀ ਕਮੇਟੀ ਵਲੋਂ ਡੇਰੇ ਵਿਚ ਚੱਲ ਰਹੇ ਸਰੋਵਰ ਵਿਚ ਨਵੀਂ ਟਾਈਲ ਲਾਉਣ ਦੀ ਸੇਵਾ ਦਾ ...

ਪੂਰੀ ਖ਼ਬਰ »

ਅਨੰਦ ਸਾਗਰ ਪਬਲਿਕ ਸਕੂਲ 'ਚ ਵਿਦਾਇਗੀ ਸਮਾਰੋਹ ਕਰਵਾਇਆ

ਸਮਾਧ ਭਾਈ, 3 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸੰਤ ਬਾਬਾ ਭਜਨ ਸਿੰਘ ਨਾਨਕਸਰ ਪਟਿਆਲੇ ਵਾਲੇ ਤੇ ਚੇਅਰਪਰਸਨ ਬੀਬੀ ਕਰਤਾਰ ਕੌਰ ਦੁਆਰਾ ਚਲਾਈ ਜਾ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ਪਬਲਿਕ ਸਕੂਲ ਰੌਂਤਾ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਨਵੀਨ ਤਕਨੀਕਾਂ ਨਾਲ ਜੋੜ ਕੇ ਉਤਪਾਦਨ ਤੇ ਰੋਜ਼ਗਾਰ ਦੇ ਮੌਕੇ ਵਧਾਉਣ ਦਾ ਟੀਚਾ-ਡਿਪਟੀ ਕਮਿਸ਼ਨਰ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ/ਜਸਪਾਲ ਸਿੰਘ ਬੱਬੀ)-ਦੇਸ਼ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਲਿਆਂਦੀ ਗਈ ਹੈ, ਜੋ ਕਿ ਦੇਸ ਵਿਚ ਨੀਲੀ ਕ੍ਰਾਂਤੀ ਲਿਆਉਣ ਲਈ ਠੋਸ ਕਦਮ ਸਾਬਿਤ ਹੋਵੇਗੀ | ...

ਪੂਰੀ ਖ਼ਬਰ »

ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਕੱਢੀ ਸ਼ੋਭਾ ਯਾਤਰਾ ਦਾ ਥਾਂ-ਥਾਂ ਨਿੱਘਾ ਸਵਾਗਤ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਸਥਾਨਕ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ (ਮਾਲ ਸਾਹਿਬ) ਵਿਖੇ 11 ਮਾਰਚ ਨੂੰ ਮਨਾਈ ਜਾ ਰਹੀ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਮੰਦਿਰ ਕਮੇਟੀ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਦੂਸਰੇ ਦਿਨ ਵੀ ਸਮੂਹਿਕ ਹੜਤਾਲ

ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਝੰਡੇ ਹੇਠ ਅੱਜ ਦੂਜੇ ਦਿਨ ਸਮੂਹਿਕ ਭੁੱਖ ਹੜਤਾਲ ਵਿਚ 51 ਵਿਅਕਤੀ ਬੈਠੇ ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਰਿਟਾਇਰਡ ਰੈਵੀਨਿਊ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅੱਜ ਚੰਡੀਗੜ੍ਹ 'ਚ ਕਰਨੀਆਂ ਪ੍ਰਦਰਸ਼ਨ-ਜ਼ਿਲ੍ਹਾ ਪ੍ਰਧਾਨ

ਨਿਹਾਲ ਸਿੰਘ ਵਾਲਾ, 3 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਹੱਕੀ ਮੰਗਾਂ ਲਈ 4 ਮਾਰਚ ਨੂੰ 34 ਸੈਕਟਰ ਚੰਡੀਗੜ੍ਹ ਵਿਖੇ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਦੇ ਦਫ਼ਤਰ ਅੱਗੇ ਰੋਸ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲਾ ਪੁਲਿਸ ਵਲੋਂ ਕਾਬੂ

ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ)-ਪੁਲਿਸ ਥਾਣਾ ਬਾਘਾ ਪੁਰਾਣਾ ਹੇਠਲੇ ਪਿੰਡ ਘੋਲੀਆ ਕਲਾਂ ਵਿਖੇ ਇਕ ਨਾਬਾਲਗ ਲੜਕੀ ਨਾਲ ਛੇੜ ਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਦੋਸ਼ੀ ਯਾਦਵਿੰਦਰ ਸਿੰਘ ਉਰਫ਼ ਯਾਦੂ ਵਾਸੀ ਘੋਲੀਆ ਕਲਾਂ ਨੂੰ ਕਾਬੂ ਕਰਕੇ ਉਸ ...

ਪੂਰੀ ਖ਼ਬਰ »

ਜਗਰੂਪ ਸਿੰਘ ਤਾਰੇ ਠਾਣੇਕਾ ਨਮਿਤ ਪਾਠ ਦਾ ਭੋਗ ਭਲਕੇ

ਸਮਾਧ ਭਾਈ, 3 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਤਾਰੇ ਠਾਣੇਕੇ ਪਰਿਵਾਰ ਦੀ ਨਾਮਵਰ ਸ਼ਖ਼ਸੀਅਤ ਜਗਰੂਪ ਸਿੰਘ ਰੂਪਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਸਮਾਜ ਸੇਵੀ ਮਨਦੀਪ ਸਿੰਘ ਪੰਚ, ਮਹਿੰਦਰ ਸਿੰਘ ਪੰਚ, ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਨੇ ਆਲਟੋ ਕਾਰ ਨੂੰ ਲਗਾਈ ਅੱਗ

ਨਿਹਾਲ ਸਿੰਘ ਵਾਲਾ, 3 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦੇ ਬਾਹਰਲੇ ਘਰ ਖੜੀ ਆਲਟੋ ਕਾਰ ਨੂੰ ਅੱਗ ਲਗਾ ਦਿੱਤੀ | ਮੌਕੇ 'ਤੇ ਇਕੱਤਰ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਮਲੋਟ, 3 ਮਾਰਚ (ਪਾਟਿਲ)-ਮਲੋਟ ਬੁਰਜ਼ਾ ਸੜਕ 'ਤੇ ਸਥਿਤ ਇਕ ਢਾਣੀ 'ਤੇ ਰਹਿੰਦੇ ਨੌਜਵਾਨ ਨੇ ਬੀਤੀ ਰਾਤ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਇਕੱਤਰ ਜਾਣਕਾਰੀ ਅਨੁਸਾਰ ਬੁਰਜ਼ਾ ਰੋਡ ਸਥਿਤ ਢਾਣੀ 'ਤੇ ਰਹਿਣ ਵਾਲਾ ਨੌਜਵਾਨ ਲਵਪ੍ਰੀਤ ਸਿੰਘ (23) ਬੀਤੀ ਰਾਤ ਆਪਣੇ ...

ਪੂਰੀ ਖ਼ਬਰ »

ਕੋਰੋਨਾ ਨੇ ਫੜੀ ਰਫ਼ਤਾਰ, ਆਏ 18 ਮਾਮਲੇ

ਮੋਗਾ, 3 ਮਾਰਚ (ਗੁਰਤੇਜ ਸਿੰਘ)-ਭਾਵੇਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਤੋਂ ਰਾਹਤ ਮਿਲੀ ਸੀ ਪਰ ਪਿਛਲੇ ਹਫ਼ਤਿਆਂ ਤੋਂ ਕੋਰੋਨਾ ਨੇ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ ਅਤੇ ਲਗਾਤਾਰ ਨਵੇ ਮਾਮਲੇ ਆ ਰਹੇ ਹਨ | ਬੀਤੇ ਦਿਨ 15 ਮਾਮਲੇ ਨਵੇਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX