ਤਾਜਾ ਖ਼ਬਰਾਂ


ਮਾਤਾ ਮਹਿੰਦਰ ਕੌਰ ਤਲਵੰਡੀ ਨੂੰ ਸੇਜਲ ਅੱਖਾਂ ਨਾਲ ਹੰਝੂਆਂ ਭਰੀ ਅੰਤਿਮ ਵਿਦਾਇਗੀ
. . .  1 day ago
ਮਹਿਲ ਕਲਾਂ,ਰਾਏਕੋਟ, 30 ਜੁਲਾਈ (ਅਵਤਾਰ ਸਿੰਘ ਅਣਖੀ,ਬਲਵਿੰਦਰ ਸਿੰਘ ਲਿੱਤਰ)- ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਧਰਮ ਪਤਨੀ ਬੀਬੀ ਮਹਿੰਦਰ ਕੌਰ ਤਲਵੰਡੀ ਦਾ ਅੰਤਿਮ ਸੰਸਕਾਰ ...
ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਤੀਸਰੇ ਰਾਊਂਡ ਵਿਚ 4313 ਬਦਲੀਆਂ ਦੇ ਹੁਕਮ ਜਾਰੀ ਕੀਤੇ - ਵਿਜੇ ਇੰਦਰ ਸਿੰਗਲਾ
. . .  1 day ago
ਪੋਜੇਵਾਲ ਸਰਾਂ ,30 ਜੁਲਾਈ(ਨਵਾਂਗਰਾਈਂ)-ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਤਹਿਤ ਅਧਿਆਪਕਾਂ ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਤੀਸਰੇ ਰਾਊਂਡ ਵਿਚ 4313 ਕਰਮਚਾਰੀਆਂ ਦੀਆਂ ਬਦਲੀਆਂ ਦੇ ਹੁਕਮ ...
ਪਿੰਡ ਨਿਹਾਲੂਵਾਲ (ਬਰਨਾਲਾ) 'ਚ ਗ੍ਰੰਥੀ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ,30 ਜੁਲਾਈ (ਅਵਤਾਰ ਸਿੰਘ ਅਣਖੀ)- ਪਿੰਡ ਨਿਹਾਲੂਵਾਲ (ਬਰਨਾਲਾ) ਵਿਖੇ ਗੁਰਦੁਆਰਾ ਬੇਗਮਪੁਰਾ 'ਚ ਗਰੰਥੀ ਵਜੋਂ ਸੇਵਾ ਨਿਭਾਅ ਰਹੇ ਨੌਜਵਾਨ ਪਰਮਜੀਤ ਸਿੰਘ ਵਾਸੀ ਚਕਰ ਵਲੋਂ ਕਮਰੇ ...
ਸੋਨ ਤਗਮਾ ਲਿਆਉਣ 'ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 2 . 25 ਕਰੋੜ ਰੁਪਏ -ਰਾਣਾ ਸੋਢੀ ਦਾ ਐਲਾਨ
. . .  1 day ago
ਚੰਡੀਗੜ੍ਹ , 30 ਜੁਲਾਈ - ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਹੈ ਕਿ ਟੋਕੀਓ ਉਲੰਪਿਕ 'ਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵਲੋਂ ਸੋਨ ਤਗਮਾ ਜਿੱਤਣ 'ਤੇ ਹਰ ਖਿਡਾਰੀ ਨੂੰ ...
ਬੀਬੀ ਗੁਰਜੀਤ ਕੌਰ ਕੋਟ ਖ਼ਾਲਸਾ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਛੇਹਰਟਾ,30 ਜੁਲਾਈ (ਵਡਾਲੀ)- ਵਿਧਾਨ ਸਭਾ ਹਲਕਾ ਪੱਛਮੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਦੀ ਸਿਫ਼ਾਰਸ਼ ’ਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਵਲੋਂ ...
ਝੋਨਾ ਡੁੱਬਣ 'ਤੇ ਕਿਸਾਨਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਕੌਮੀ ਮਾਰਗ 'ਤੇ ਲਾਇਆ ਧਰਨਾ
. . .  1 day ago
ਸ਼ੁਤਰਾਣਾ, 30 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਨੀਵੇਂ ਇਲਾਕਿਆਂ 'ਚ ਬਰਸਾਤੀ ਪਾਣੀ ਵਿਚ ਡੁੱਬੀ ਹੋਈ ਝੋਨੇ ਦੀ ਫ਼ਸਲ ਕਾਰਨ ਰੋਹ ਵਿਚ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ...
ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦੀ ਲੋਕ ਸਭਾ ਸਪੀਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 30 ਜੁਲਾਈ - ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਦਿਤੇ ਗਏ ਬਿਆਨ ਕਿ ਕਿਸਾਨੀ ਅੰਦੋਲਨ ਵਿਚ ...
ਸੁਨਾਮ 'ਚ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਭਲਕੇ ਹੋਵੇਗੀ ਲੋਕ ਅਰਪਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ,30 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 30 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ...
ਮਾਛੀਵਾੜਾ ਇਲਾਕੇ ਵਿਚ ਫਿਰ ਕੋਰੋਨਾ ਨੇ ਰਫ਼ਤਾਰ ਫੜੀ
. . .  1 day ago
ਮਾਛੀਵਾੜਾ ਸਾਹਿਬ, 30 ਜੁਲਾਈ (ਮਨੋਜ ਕੁਮਾਰ) - ਕਾਫ਼ੀ ਦਿਨਾਂ ਦੀ ਰਾਹਤ ਤੋਂ ਬਾਦ ਇਕ ਵਾਰ ਫਿਰ ਮਾਛੀਵਾੜਾ ਇਲਾਕੇ ਵਿਚ ਕੋਰੋਨਾ ਨੇ...
ਭਾਰਤ ਅਤੇ ਚੀਨ ਦਰਮਿਆਨ 12ਵੇਂ ਗੇੜ ਦੀ ਗੱਲਬਾਤ ਕੱਲ੍ਹ
. . .  1 day ago
ਨਵੀਂ ਦਿੱਲੀ, 30 ਜੁਲਾਈ - ਭਾਰਤੀ ਫ਼ੌਜ ਦੇ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਅਤੇ ਚੀਨ ਦਰਮਿਆਨ 12ਵੇਂ ...
ਪੰਜਾਬ ਦੇ ਖੇਡ ਮੰਤਰੀ ਦਾ ਉਲੰਪਿਕ ਵਿਚ ਗਏ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ
. . .  1 day ago
ਚੰਡੀਗੜ੍ਹ, 30 ਜੁਲਾਈ - ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਘੋਸ਼ਣਾ ਕੀਤੀ ਹੈ ਕਿ ਟੋਕੀਓ ਉਲੰਪਿਕਸ ਵਿਚ ਹਿੱਸਾ...
ਸਰਕਾਰੀ ਕੰਨਿਆ ਸਕੂਲ ਮਮਦੋਟ ਵਿਚੋਂ ਮਿਲਿਆ ਬੰਬ
. . .  1 day ago
ਮਮਦੋਟ, 30 ਜੁਲਾਈ (ਸੁਖਦੇਵ ਸਿੰਘ ਸੰਗਮ) - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਦੇ ਵਿਹੜੇ ਵਿਚੋਂ ਅੱਜ ਬੰਬ ਮਿਲਣ ਨਾਲ ...
ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਜਾਪਾਨ ਨੂੰ 5-3 ਗੋਲਾਂ ਦੇ ਫ਼ਰਕ ਨਾਲ ਹਰਾਇਆ
. . .  1 day ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਆਸਟ੍ਰੇਲੀਆ ਤੋਂ ਵੱਡੇ ਗੋਲ ਫ਼ਰਕ ਨਾਲ ਹਾਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ...
ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਵਾਲੇ ਭਾਜਪਾ ਵਿਧਾਇਕ ਮੁਅੱਤਲ
. . .  1 day ago
ਨਵੀਂ ਦਿੱਲੀ, 30 ਜੁਲਾਈ - ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਅੱਜ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ...
ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ...
ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)- ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸੈਮੀ ਫਾਈਨਲ ਵਿਚ ਪੁੱਜੀ, ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
. . .  1 day ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ
. . .  1 day ago
ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ...
ਸੀ.ਬੀ.ਐੱਸ.ਈ. ਨੇ 12 ਵੀਂ ਜਮਾਤ ਦੇ ਨਤੀਜੇ ਕੀਤੇ ਐਲਾਨ, 99.37% ਵਿਦਿਆਰਥੀ ਪਾਸ
. . .  1 day ago
ਨਵੀਂ ਦਿੱਲੀ,30 ਜੁਲਾਈ - ਸੀ.ਬੀ.ਐੱਸ.ਈ. ਨੇ 12 ...
ਸਾਬਕਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਫੁੱਲੂਖੇੜਾ ਦਾ ਕਾਂਗਰਸੀ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਲੰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਝਟਕਿਆਂ ਦਾ ਦੌਰ ਲਗਾਤਾਰ ਜਾਰੀ ਹੈ...
ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲਾ, ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 30 ਜੁਲਾਈ - ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ...
ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  1 day ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  1 day ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  1 day ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਬਣੀ ਮੋਬਾਈਲ ਫ਼ੋਨਾਂ ਦੀ ਖਾਣ

ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)-ਨਸ਼ੀਲੇ ਪਦਾਰਥਾਂ ਤੇ ਮੋਬਾਈਲ ਫ਼ੋਨਾਂ ਦੀ ਲਗਾਤਾਰ ਬਰਾਮਦਗੀ ਨਾਲ ਸੁਰਖ਼ੀਆਂ 'ਚ ਚੱਲ ਰਹੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਬੰਦ ਅੱਧੀ ਦਰਜਨ ਹਵਾਲਾਤੀਆਂ ਕੋਲੋਂ ਬੀਤੀ ਰਾਤ ਫਿਰ ਵੱਖ-ਵੱਖ ਕੰਪਨੀਆਂ ਦੇ ਸੱਤ ਮੋਬਾਈਲ ਫ਼ੋਨ ਸਮੇਤ ਬੈਟਰੀਆਂ ਤੇ ਸਿੰਮ ਕਾਰਡ ਮਿਲਣ ਨਾਲ ਜੇਲ੍ਹ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ | ਸਿਟੀ ਪੁਲਿਸ ਨੂੰ ਭੇਜੀ ਇਤਲਾਹ ਵਿਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜੇਲ੍ਹ ਗਾਰਦ ਨਾਲ 3 ਬਲਾਕ ਦੀ ਬੈਰਕ ਨੰਬਰ 6 ਵਿਚ ਕੀਤੀ ਤਲਾਸ਼ੀ ਦੌਰਾਨ ਹਵਾਲਾਤੀ ਕੇਸ਼ਵ ਕੁਮਾਰ ਪੁੱਤਰ ਨਛੱਤਰ ਸਿੰਘ ਵਾਸੀ ਨੂਰਪੁਰ ਥਾਣਾ ਸਦਰ ਜ਼ੀਰਾ ਕੋਲੋਂ ਇਕ ਸੈਮਸੰਗ ਕੰਪਨੀ ਦੀ ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਬੈਟਰੀ ਅਤੇ ਸਿੰਮ ਕਾਰਡ, ਹਵਾਲਾਤੀ ਗੁਰਸ਼ਰਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮੰਦਰ ਥਾਣਾ ਕੋਟ ਈਸੇ ਖਾਂ ਕੋਲੋਂ ਇਕ ਰੈਡਮੀ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਏਅਰਟੈੱਲ ਕੰਪਨੀ ਦਾ ਸਿੰਮ ਕਾਰਡ, ਹਵਾਲਾਤੀ ਚਰਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਅਹਿਮਦ ਢੰਡੀ ਥਾਣਾ ਮਮਦੋਟ ਕੋਲੋਂ ਰੈਡਮੀ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਵੀ.ਆਈ, ਹਵਾਲਾਤੀ ਸਤਪਾਲ ਸਿੰਘ ਉਰਫ਼ ਲੱਡੂ ਪੁੱਤਰ ਤੇਜਾ ਸਿੰਘ ਵਾਸੀ ਈਸਾ ਪੰਜ ਗਰਾਈ ਕੋਲੋਂ ਰੀਅਲ ਮੀ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਏਅਰਟੈੱਲ ਕੰਪਨੀ ਦਾ ਸਿੰਮ ਕਾਰਡ, ਹਵਾਲਾਤੀ ਕਰਨਬੀਰ ਸਿੰਘ ਉਰਫ਼ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਧਾਰਾ ਸਿੰਘ ਵਾਸੀ ਜੋਧ ਸਿੰਘ ਵਾਲਾ ਹਾਲ ਡਿੱਬੀਪੁਰਾ ਥਾਣਾ ਵਲਟੋਹਾ ਕੋਲੋਂ ਓਪੋ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਏਅਰਟੈੱਲ ਕੰਪਨੀ ਦਾ ਸਿੰਮ ਕਾਰਡ, ਹਵਾਲਾਤੀ ਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਫ਼ਤਿਹਪੁਰ ਮਾਨੀਆਂ ਥਾਣਾ ਲੰਬੀ ਕੋਲੋਂ ਰੈਡਮੀ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਏਅਰਟੈੱਲ ਕੰਪਨੀ ਦਾ ਸਿੰਮ ਕਾਰਡ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਇਕ ਸੈਮਸੰਗ ਕੰਪਨੀ ਦਾ ਕੀ-ਪੈਡ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਦੋ ਸਿੰਮਾਂ ਬੈਰਕ ਵਿਚ ਲੱਗੇ ਟੀ.ਵੀ ਕੋਲੋਂ ਬਰਾਮਦ ਹੋਇਆ, ਜਿਸ ਸਬੰਧੀ ਜੇਲ੍ਹ ਅਧਿਕਾਰੀਆਂ ਵਲੋਂ ਥਾਣਾ ਸਿਟੀ ਪੁਲਿਸ ਨੂੰ ਕਾਰਵਾਈ ਕਰਨ ਸਬੰਧੀ ਲਿਖਿਆ ਗਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ 13 ਦਿਨਾਂ ਵਿਚ ਇਸ ਕੇਂਦਰੀ ਜੇਲ੍ਹ ਅੰਦਰੋਂ ਦੋ ਦਰਜਨ ਦੇ ਕਰੀਬ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋ ਚੁੱਕੇ ਹਨ | ਇਸ ਦੀ ਪੁਸ਼ਟੀ ਕਰਦਿਆਂ ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਨੇ ਕਿਹਾ ਕਿ ਬੀਤੀ 19 ਫਰਵਰੀ ਨੂੰ ਜੇਲ੍ਹ ਅੰਦਰ ਮੋਬਾਈਲ ਫ਼ੋਨ ਪਹੁੰਚਾਉਣ ਜਾਂਦੇ ਨਾਈਟ ਡਿਊਟੀ ਵਾਰਡਰ ਦੀ ਗਿ੍ਫ਼ਤਾਰੀ ਤੋਂ ਬਾਅਦ ਲਗਾਤਾਰ ਜੇਲ੍ਹ ਦੀ ਕੀਤੀ ਜਾ ਰਹੀ ਤਲਾਸ਼ੀ ਦੌਰਾਨ ਇਹ ਬਰਾਮਦਗੀਆਂ ਹੋ ਰਹੀਆਂ ਹਨ | ਓਧਰ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੀ ਸੂਚਨਾ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

ਸਾਂਝਾ ਅਧਿਆਪਕ ਮੋਰਚਾ ਵਲੋਂ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ

ਫ਼ਿਰੋਜ਼ਪੁਰ, 3 ਮਾਰਚ (ਤਪਿੰਦਰ ਸਿੰਘ)-ਸਾਂਝਾ ਅਧਿਆਪਕ ਮੋਰਚਾ ਫ਼ਿਰੋਜ਼ਪੁਰ ਵਲੋਂ ਅੱਜ ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਕਾਡਰ ਦੀਆਂ ਹਜ਼ਾਰਾਂ ਪੋਸਟਾਂ ਦਾ ਭੋਗ ਪਾਉਣ ਦੇ ਵਿਰੁੱਧ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਅਰਥੀ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਕੁੱਲਗੜ੍ਹੀ, 3 ਮਾਰਚ (ਸੁਖਜਿੰਦਰ ਸਿੰਘ ਸੰਧੂ)- ਨਜ਼ਦੀਕੀ ਪਿੰਡ ਨਾਜੂ ਸ਼ਾਹ ਦਾ ਵਾਸੀ ਸੁਖਦੇਵ ਸਿੰਘ ਪੁੱਤਰ ਮਹਿਲ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਉਹ ਫ਼ਿਰੋਜ਼ਪੁਰ ਸ਼ਹਿਰ ਦੇ ਆਜ਼ਾਦ ਨਗਰ 'ਚ ਗਲੀ ਨੰਬਰ 4 ਵਿਖੇ ਚੱਲ ਰਹੇ ਕੰਮ 'ਤੇ ਗਿਆ ਸੀ | ਉਸ ਨੇ ਆਪਣਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ

ਮੱਲਾਂਵਾਲਾ, 3 ਮਾਰਚ (ਗੁਰਦੇਵ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਮੀਟਿੰਗ ਮਨਮੋਹਨ ਸਿੰਘ ਥਿੰਦ ਸੰਗਠਨ ਸਕੱਤਰ ਪੰਜਾਬ ਅਤੇ ਕੁਲਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੁਖਦੇਵ ਸਿੰਘ ਜਨਰਲ ਸਕੱਤਰ ਬਲਾਕ ...

ਪੂਰੀ ਖ਼ਬਰ »

ਪੰਜਾਬ ਐਂਡ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਫ਼ਰੰਟ ਵਲੋਂ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

ਫ਼ਿਰੋਜ਼ਪੁਰ, 3 ਮਾਰਚ (ਤਪਿੰਦਰ ਸਿੰਘ)-ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਪੰਜਾਬ ਦੇ ਦਿੱਤੇ ਸੱਦੇ 'ਤੇ ਅੱਜ ਦੂਜੇ ਦਿਨ ਵੀ ਮੁਲਾਜ਼ਮ ਵਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਕਿਸ਼ਨ ਚੰਦ ਜਾਗੋਵਾਲੀਆ ਦੀ ਪ੍ਰਧਾਨਗੀ ਹੇਠ ਸ਼ਾਮਲ ਹੋਏ | ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲਾਂ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ-ਬਰਾੜ

ਫ਼ਿਰੋਜ਼ਸ਼ਾਹ, 3 ਮਾਰਚ (ਸਰਬਜੀਤ ਸਿੰਘ ਧਾਲੀਵਾਲ)- ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਗਰੁੱਪ ਵਿਚ ਅੰਮਿ੍ਤਸਰ, ਬਠਿੰਡਾ, ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ), ਗੁਰਦਾਸਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਘਾਂਬਦਾ (ਸੰਗਰੂਰ) ਅਤੇ ਤਲਵਾੜਾ (ਹੁਸ਼ਿਆਰਪੁਰ) ...

ਪੂਰੀ ਖ਼ਬਰ »

ਰੇਲ ਗੱਡੀ ਨਾਲ ਟਕਰਾਉਣ ਕਾਰਨ ਬਜ਼ੁਰਗ ਮਹਿਲਾ ਦੀ ਮੌਤ

ਫ਼ਿਰੋਜ਼ਪੁਰ, 3 ਮਾਰਚ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼ਹਿਰੀ ਹਲਕੇ ਅਧੀਨ ਆਉਂਦੇ ਪਿੰਡ ਆਸਲ ਨੇੜੇ ਰੇਲਵੇ ਸਟੇਸ਼ਨ ਦੇ ਰੇਲ ਗੱਡੀ ਨਾਲ ਬਜ਼ੁਰਗ ਮਹਿਲਾ ਦੇ ਟਕਰਾਉਣ ਉਪਰੰਤ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜੀ.ਆਰ.ਪੀ. ਦੇ ਸਹਾਇਕ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ, 2 ਦਿਨਾ ਰਿਮਾਂਡ 'ਤੇ

ਮਮਦੋਟ, 3 ਮਾਰਚ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਨੇ ਇਕ ਨਸ਼ਾ ਤਸਕਰ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਸ਼ੱਕੀ ...

ਪੂਰੀ ਖ਼ਬਰ »

ਮਿਡ-ਡੇ ਮੀਲ ਕੁੱਕਾਂ ਦੀਆਂ ਮੰਗਾਂ ਨੂੰ ਲੈ ਕੇ ਰੈਲੀ 7 ਨੂੰ

ਫ਼ਿਰੋਜ਼ਪੁਰ, 3 ਮਾਰਚ (ਤਪਿੰਦਰ ਸਿੰਘ)- ਮਿਡ-ਡੇ ਮੀਲ ਕੁੱਕ ਯੂਨੀਅਨ ਸਬੰਧਿਤ ਇੰਟਕ ਦੀ ਰੈਲੀ 7 ਮਾਰਚ ਦਿਨ ਐਤਵਾਰ ਨੂੰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਫ਼ਿਰੋਜ਼ਪੁਰ ਵਿਖੇ ਮੀਟਿੰਗ ਕਰਨ ਉਪਰੰਤ ਕੀਤੀ ਜਾਵੇਗੀ | ਜਥੇਬੰਦੀ ਅਨੁਸਾਰ ਰੈਲੀ ਦੀ ਅਗਵਾਈ ਜ਼ਿਲ੍ਹਾ ਮੋਗਾ ...

ਪੂਰੀ ਖ਼ਬਰ »

ਦੜਾ ਸੱਟਾ ਲਾਉਂਦਾ ਪੁਲਿਸ ਨੇ ਦਬੋਚਿਆ, ਦੜੇ ਦੀ ਰਾਸ਼ੀ ਬਰਾਮਦ

ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)-ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਨੇ ਫ਼ਿਰੋਜ਼ਪੁਰ ਸ਼ਹਿਰ ਵਿਚ ਦੜਾ ਸੱਟਾ ਲਾਉਂਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 730 ਰੁਪਏ ਦੜੇ ਦੀ ਰਾਸ਼ੀ ਬਰਾਮਦ ਕੀਤੀ ਹੈ, ਜਿਸ ਖ਼ਿਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ...

ਪੂਰੀ ਖ਼ਬਰ »

15 ਦੀ ਕਿਸਾਨ ਮਹਾਂਰੈਲੀ ਲਈ ਪਿੰਡ-ਪਿੰਡ ਲੱਗਣ ਲੱਗੇ ਸੁਨੇਹੇ

ਗੁਰੂਹਰਸਹਾਏ, 3 ਮਾਰਚ (ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਗੁਰੂਹਰਸਹਾਏ ਦੀ ਮੀਟਿੰਗ ਗੁਰਦੁਆਰਾ ਸੰਗਤਸਰ ਮਾਦੀ ਕੇ ਵਿਖੇ ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦੇ ਹੋਏ ਸੂਬਾ ਕਮੇਟੀ ਦੇ ਮੀਤ ...

ਪੂਰੀ ਖ਼ਬਰ »

ਕੈਂਪ ਲਗਾ ਕੇ ਨਿਵੇਕਲੇ ਢੰਗ ਰਾਹੀਂ ਨਸ਼ੇੜੀਆਂ ਨੂੰ ਦੱਸੇ ਨਸ਼ਾ ਛੱਡਣ ਦੇ ਢੰਗ

ਗੁਰੂਹਰਸਹਾਏ, 3 ਮਾਰਚ (ਹਰਚਰਨ ਸਿੰਘ ਸੰਧੂ)-ਓਟ ਸੈਂਟਰ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਪੰਜਾਬ ਸਰਕਾਰ ਦੇ ਮਿਸ਼ਨ ਰੈੱਡ ਸਕਾਈ ਤਹਿਤ ਨਸ਼ੇ ਦੀ ਬਿਮਾਰੀ ਨਾਲ ਜੂਝ ਰਹੇ ਨੌਜਵਾਨਾਂ ਨੂੰ ਸੇਧ ਦੇਣ ਲਈ ਇਕ ਕੈਂਪ ਲਗਾਇਆ ਗਿਆ | ਇਹ ਕੈਂਪ ਐੱਸ.ਐਮ.ਓ. ਬਲਵੀਰ ਕੁਮਾਰ ...

ਪੂਰੀ ਖ਼ਬਰ »

ਐੱਚ. ਕੇ. ਐਲ ਹਸਪਤਾਲ 'ਚ ਖ਼ੂਨਦਾਨ ਕੈਂਪ 6 ਨੂੰ

ਗੁਰੂਹਰਸਹਾਏ, 3 ਮਾਰਚ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਦੇ ਐੱਚ. ਕੇ. ਐਲ. ਹਸਪਤਾਲ 'ਚ 6 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9.30 ਵਜੇ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ 'ਆਪ' ਆਗੂ ਦੀਪਕ ਸ਼ਰਮਾ ਗੁਰੂਹਰਸਹਾਏ ਨੇ ਇਸ ਕੈਂਪ ਵਿਚ ਸਾਰਿਆਂ ਨੂੰ ਵੱਧ-ਚੜ੍ਹ ਕੇ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥਣ ਨੂੰ ਬਲੈਕਮੇਲ ਕਰਨ ਦੇ ਮਾਮਲੇ 'ਚ ਇਕ ਨੌਜਵਾਨ ਦੀ ਗਿ੍ਫ਼ਤਾਰੀ 'ਤੇ ਰੋਕ

ਫ਼ਿਰੋਜ਼ਪੁਰ, 3 ਮਾਰਚ (ਰਾਕੇਸ਼ ਚਾਵਲਾ)-ਸਕੂਲੀ ਵਿਦਿਆਰਥਣ ਨੂੰ ਅਸ਼ਲੀਲ ਫ਼ੋਟੋ ਦਾ ਹਵਾਲਾ ਦੇ ਕੇ ਬਲੈਕਮੇਲ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਪੁਲਿਸ ਨੂੰ ਲੋੜੀਂਦੇ ਇਕ ਨੌਜਵਾਨ ਦੀ ਗਿ੍ਫ਼ਤਾਰੀ 'ਤੇ ਜ਼ਿਲ੍ਹਾ ਅਦਾਲਤ ਨੇ ਰੋਕ ਲਗਾਈ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਟਰਾਈ ਲੈਣ ਬਹਾਨੇ ਈ ਸਕੂਟਰ ਲੈ ਜਾਣ ਵਾਲੇ 3 ਗਿ੍ਫ਼ਤਾਰ

ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਟਰਾਈ ਲੈਣ ਦੇ ਬਹਾਨੇ ਈ ਸਕੂਟਰ ਲੈਣ ਜਾਣ ਦੇ ਦੋਸ਼ ਵਿਚ ਸਿਟੀ ਥਾਣਾ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਭੁਪਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਵਿਰੁੱਧ 15 ਦੀ ਫ਼ਿਰੋਜ਼ਪੁਰ ਕਿਸਾਨ ਮਹਾਂ ਰੈਲੀ ਸਬੰਧੀ ਕਿਸਾਨ-ਮਜ਼ਦੂਰ ਕਮੇਟੀ ਪੰਜਾਬ ਵਲੋਂ ਵਿਚਾਰਾਂ

ਜ਼ੀਰਾ, 3 ਮਾਰਚ (ਮਨਜੀਤ ਸਿੰਘ ਢਿੱਲੋਂ)-ਦਾਣਾ ਮੰਡੀ ਫ਼ਿਰੋਜ਼ਪੁਰ ਵਿਖੇ 15 ਮਾਰਚ ਨੂੰ ਕੀਤੀ ਜਾ ਰਹੀ ਕਿਸਾਨ ਮਹਾਂ ਰੈਲੀ ਸਬੰਧੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ਼ੀਹਣੀ ਸਾਹਿਬ ਪਿੰਡ ਮਿਹਰ ਸਿੰਘ ਵਾਲਾ ਵਿਖੇ ਜ਼ੋਨ ਪ੍ਰਧਾਨ ...

ਪੂਰੀ ਖ਼ਬਰ »

ਕਿਸਾਨਾਂ ਲਈ ਫ਼ਸਲਾਂ ਤੇ ਨਸਲਾਂ ਬਚਾਉਣ ਦਾ ਸਮਾਂ-ਉਗਰਾਹਾਂ

ਕੁੱਲਗੜ੍ਹੀ, 3 ਮਾਰਚ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਵਲੂਰ ਰਿਲਾਇੰਸ ਪੰਪ ਉੱਪਰ ਚੱਲ ਰਹੇ ਰੋਸ ਧਰਨੇ ਨੂੰ ਅੱਜ 154 ਦਿਨ ਹੋ ਗਏ ਹਨ | ਇਸ ਧਰਨੇ ਦੌਰਾਨ ਪ੍ਰਧਾਨ ਭਾਗ ਸਿੰਘ ਮਰਖਾਈ ...

ਪੂਰੀ ਖ਼ਬਰ »

ਨਸੀਬ ਸਿੰਘ ਸੰਧੂ ਨੇ ਬੂੜ ਸਿੰਘ ਦੇ ਪਰਿਵਾਰ ਦੇ ਨਾਲ ਕੀਤਾ ਦੁੱਖ ਸਾਂਝਾ

ਗੁਰੂਹਰਸਹਾਏ, 3 ਮਾਰਚ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਬੂਲਾ ਰਾਏ ਹਿਠਾੜ ਵਿਖੇ ਬੀਤੇ ਦਿਨੀਂ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਦੇ ਹੀ ਰਹਿਣ ਵਾਲੇ ਵਿਅਕਤੀ ਬੂੜ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਅੱਜ ਬੂੜ ਸਿੰਘ ਦੇ ...

ਪੂਰੀ ਖ਼ਬਰ »

ਵਿਸ਼ਵ ਸੁਣਨ ਸ਼ਕਤੀ ਦਿਹਾੜੇ 'ਤੇ ਆਮ ਲੋਕਾਂ ਨੂੰ ਕੰਨਾਂ ਸਬੰਧੀ ਰੋਗਾਂ ਤੇ ਸੰਭਾਲ ਲਈ ਕੀਤਾ ਜਾਗਰੂਕ

ਮਮਦੋਟ, 3 ਮਾਰਚ (ਸੰਗਮ)-ਘੱਟ ਸੁਣਾਈ ਦੇਣਾ ਜਾਂ ਉੱਚਾ ਸੁਣਨਾ ਵੀ ਗੰਭੀਰ ਬਿਮਾਰੀ ਹੈ ਅਤੇ ਇਸ ਦਾ ਸਮਾਂ ਰਹਿੰਦਿਆਂ ਇਲਾਜ ਕਰਵਾਉਣਾ ਅਤਿ ਜ਼ਰੂਰੀ ਹੈ | ਸਿਵਲ ਹਸਪਤਾਲ ਮਮਦੋਟ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਹਾੜੇ 'ਤੇ ਕੰਨਾਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕਤਾ ...

ਪੂਰੀ ਖ਼ਬਰ »

ਛੋਟੇ-ਛੋਟੇ ਬੱਚਿਆਂ ਨੇ ਆਪਣੇ ਅੰਦਾਜ਼ 'ਚ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ

ਗੁਰੂਹਰਸਹਾਏ, 3 ਮਾਰਚ (ਕਪਿਲ ਕੰਧਾਰੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਜਿੱਥੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਵੱਖ-ਵੱਖ ਬੋਰਡਾਂ 'ਤੇ ਡਟੇ ਹੋਏ ਸਨ | ਉੱਥੇ ਹੀ ਅੱਜ ਹਲਕਾ ਗੁਰੂਹਰਸਹਾਏ ਵਿਚ ...

ਪੂਰੀ ਖ਼ਬਰ »

ਰੇਲਵੇ ਦੇ ਉੱਚ ਅਧਿਕਾਰੀਆਂ ਦੀ ਹੋਈ ਆਨਲਾਈਨ ਕਾਨਫ਼ਰੰਸ

ਫ਼ਿਰੋਜ਼ਪੁਰ, 3 ਮਾਰਚ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਡਵੀਜ਼ਨ ਦੇ ਅਧਿਕਾਰੀਆਂ ਸਮੇਤ ਉੱਤਰੀ ਰੇਲਵੇ ਦੇ ਸੀਨੀਅਰ ਡਿਪਟੀ ਜਨਰਲ ਮੈਨੇਜਰ (ਐੱਸ.ਡੀ.ਜੀ.ਐਮ.) ਮੈਡਮ ਚੰਦਰਲੇਖਾ ਮੁਖਰਜੀ ਦੀ ਪ੍ਰਧਾਨਗੀ ਹੇਠ ਇਕ ਆਨਲਾਈਨ ਕਾਨਫ਼ਰੰਸ ਕੀਤੀ ਗਈ | ਕਾਨਫ਼ਰੰਸ ਵਿਚ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਸ਼ੇਰਖਾਂ ਵਿਖੇ ਖੋਲਿ੍ਹਆ ਦਫ਼ਤਰ

ਕੁੱਲਗੜ੍ਹੀ, 3 ਮਾਰਚ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਨਜ਼ਦੀਕੀ ਪਿੰਡ ਸ਼ੇਰਖਾਂ ਵਿਖੇ ਦਫ਼ਤਰ ਖੋਲਿ੍ਹਆ ਗਿਆ ਹੈ | ਮਨਮੋਹਨ ਸਿੰਘ ਸੰਗਠਨ ਸਕੱਤਰ ਪੰਜਾਬ, ਕੁਲਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸੁਖਦੇਵ ਸਿੰਘ ਜਨਰਲ ਸਕੱਤਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

ਜ਼ੀਰਾ, 3 ਮਾਰਚ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਸੁਖਦੇਵ ਸਿੰਘ ਸਨ੍ਹੇਰ ਬਲਾਕ ਪ੍ਰਧਾਨ ਜ਼ੀਰਾ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਦੌਰਾਨ ਇਕ ਸਾਂਝਾ ਮਤਾ ਪਾਸ ਕਰਕੇ ਪਾਵਰਕਾਮ ਵਿਭਾਗ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ...

ਪੂਰੀ ਖ਼ਬਰ »

ਅਮਿੱਟ ਛਾਪ ਛੱਡ ਗਿਆ ਗੱਟੀ ਰਾਜੋ ਕੇ ਦਾ ਕਬੱਡੀ ਟੂਰਨਾਮੈਂਟ

ਫ਼ਿਰੋਜ਼ਪੁਰ, 3 ਮਾਰਚ (ਤਪਿੰਦਰ ਸਿੰਘ)-ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਮੰਤਵ ਤਹਿਤ ਹਿੰਦ-ਪਾਕਿ ਸਰਹੱਦ ਦੇ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਲੋਂ ਪਿ੍ੰਸੀਪਲ ਡਾ: ਸਤਿੰਦਰ ...

ਪੂਰੀ ਖ਼ਬਰ »

ਕਈ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ

ਮੱਲਾਂਵਾਲਾ, 3 ਮਾਰਚ (ਗੁਰਦੇਵ ਸਿੰਘ)-ਕਸਬਾ ਮੱਲਾਂਵਾਲਾ ਵਿਖੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਸੁਖਦੇਵ ਸਿੰਘ ਫ਼ੌਜੀ ਅਤੇ ਦਰਸ਼ਨ ਦਾਦੀ ਦੀ ਪੇ੍ਰਰਨਾ ਸਦਕਾ 13 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਆਮ ...

ਪੂਰੀ ਖ਼ਬਰ »

ਰੇਲ ਵਿਭਾਗ ਦੀ 'ਅਣਚਾਹੀ ਘਟਨਾ ਦੀ ਨਿਗਰਾਨੀ' ਦੇ ਵਿਸ਼ੇ 'ਤੇ ਵਿਸ਼ੇਸ਼ ਆਨਲਾਈਨ ਬੈਠਕ

ਫ਼ਿਰੋਜ਼ਪੁਰ, 3 ਮਾਰਚ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਧੀਕ ਮੈਂਬਰ, ਵਪਾਰਕ, ਰੇਲਵੇ ਬੋਰਡ, ਦਿੱਲੀ ਮੁਕੇਸ਼ ਨਿਗਮ ਦੀ ਪ੍ਰਧਾਨਗੀ ਹੇਠ ਆਨਲਾਈਨ ਮੀਟਿੰਗ 'ਅਣਚਾਹੇ ਘਟਨਾ ਦੀ ...

ਪੂਰੀ ਖ਼ਬਰ »

ਆੜ੍ਹਤੀ ਦੀ ਦੁਕਾਨ 'ਚੋਂ ਡੇਢ ਲੱਖ ਦੀ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਨਵੀਂ ਅਨਾਜ ਮੰਡੀ ਸਥਿਤ ਇਕ ਆੜ੍ਹਤੀ ਦੀ ਦੁਕਾਨ 'ਚੋਂ ਕਰੀਬ ਡੇਢ ਲੱਖ ਰੁਪਏ ਦੀ ਚੋਰੀ ਕਰਨ ਦੇ ਦੋਸ਼ ਵਿਚ ਸਿਟੀ ਥਾਣਾ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ...

ਪੂਰੀ ਖ਼ਬਰ »

ਨੌਜਵਾਨ ਸੁਖਚੈਨ ਸਿੰਘ ਕਿਸਾਨਾਂ ਲਈ ਬਣਿਆ ਪ੍ਰੇਰਨਾ ਸਰੋਤ

ਫ਼ਾਜ਼ਿਲਕਾ, 3 ਮਾਰਚ (ਅਮਰਜੀਤ ਸ਼ਰਮਾ)-ਇਕ ਪਾਸੇ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਸੂਬੇ ਅੰਦਰ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਤੋਂ ਨਿਕਲ ਕੇ ਦੂਜੀਆਂ ਫ਼ਸਲਾਂ ਲਗਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ, ਉੱਥੇ ਹੀ ਪਿਛਲੇ ਲੰਮੇ ਸਮੇਂ ਤੋਂ ਫੁੱਲਾਂ ਦੀ ਕਾਸ਼ਤ ਕਰ ...

ਪੂਰੀ ਖ਼ਬਰ »

1971 ਦੀ ਜੰਗ ਵਿਚ ਦੇਸ਼ ਦੀ ਜਿੱਤ ਦੀ ਪ੍ਰਤੀਕ ਵਿਜੈ ਮਸ਼ਾਲ ਪਹੁੰਚੀ ਅਬੋਹਰ ਮੇਜਰ ਸੁਰਿੰਦਰ ਪ੍ਰਸ਼ਾਦ ਦੀ ਸ਼ਹਾਦਤ ਨੂੰ ਕੀਤਾ ਨਮਨ

ਅਬੋਹਰ,3 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਜਸ਼ਨਾਂ ਦੇ 50 ਸਾਲ ਪੂਰੇ ਹੋਣ 'ਤੇ ਇਸ ਸਾਲ ਨੂੰ ਭਾਰਤੀ ਫ਼ੌਜ ਅਤੇ ਦੇਸ਼ ਵਾਸੀਆਂ ਵਲੋਂ ਸਵਰਣਿਮ ਵਿਜੈ ਸਾਲ ਵਜੋਂ ਮਨਾਇਆ ਜਾ ਰਿਹਾ ਅਤੇ ਇਸ ਸਬੰਧੀ ਚਾਰ ਵਿਜੈ ਮਸ਼ਾਲਾਂ ...

ਪੂਰੀ ਖ਼ਬਰ »

ਬਜਟ ਸੈਸ਼ਨ ਦੌਰਾਨ ਜ਼ੀਰਾ ਨੇ ਮੁੱਖ ਮੰਤਰੀ ਨੂੰ ਇਲਾਕੇ ਦੀਆਂ ਲੋੜਾਂ ਤੋਂ ਜਾਣੂੰ ਕਰਵਾਇਆ

ਜ਼ੀਰਾ, 3 ਮਾਰਚ (ਜੋਗਿੰਦਰ ਸਿੰਘ ਕੰਡਿਆਲ)-ਪੰਜਾਬ ਸਰਕਾਰ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਿਧਾਨ ਸਭਾ ਪੁੱਜੇ, ਜਿੱਥੇ ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਜ਼ੀਰਾ ਹਲਕੇ ਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ

ਫ਼ਿਰੋਜ਼ਪੁਰ, 3 ਮਾਰਚ (ਜਸਵਿੰਦਰ ਸਿੰਘ ਸੰਧੂ)-ਸੂਬਾ ਹੈੱਡ ਕੁਆਰਟਰ ਦੁਆਰਾ ਪ੍ਰਾਪਤ ਹਦਾਇਤਾਂ 'ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ ਨੂੰ ਸਮਰਪਿਤ ਇਕ ਜਾਗਰੂਕਤਾ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾ: ਮੀਨਾਕਸ਼ੀ ਅਬਰੋਲ ਦੀ ...

ਪੂਰੀ ਖ਼ਬਰ »

ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਕੱਲ੍ਹ ਕਾਂਵੜੀਆਂ ਦਾ ਜਥਾ ਹੋਵੇਗਾ ਗੁਰੂਹਰਸਹਾਏ ਤੋਂ ਰਵਾਨਾ

ਗੁਰੂਹਰਸਹਾਏ, 3 ਮਾਰਚ (ਕਪਿਲ ਕੰਧਾਰੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਸ੍ਰੀ ਸ਼ਿਵ ਕਾਂਵੜ ਸੇਵਾ ਸੰਘ ਗੁਰੂਹਰਸਹਾਏ ਵਲੋਂ 30ਵੀਂ ਡਾਕ ਕਾਂਵੜ ਯਾਤਰਾ ਗੁਰੂਹਰਸਹਾਏ ਤੋਂ ਹਰਿਦੁਆਰ ਦੇ ਲਈ 5 ਮਾਰਚ ...

ਪੂਰੀ ਖ਼ਬਰ »

ਬੂਲ੍ਹਾ ਰਾਏ ਉਤਾੜ ਦੇ ਵਿਕਾਸ ਕਾਰਜਾਂ ਲਈ ਰਾਣਾ ਸੋਢੀ ਨੇ ਭੇਜਿਆ ਚੈੱਕ

ਗੋਲੂ ਕਾ ਮੋੜ, 3 ਮਾਰਚ (ਸੁਰਿੰਦਰ ਸਿੰਘ ਪੁਪਨੇਜਾ)-ਪੰਜਾਬ ਸਰਕਾਰ ਵਲੋਂ ਪਿੰਡਾਂ ਦਾ ਵਿਕਾਸ ਕਰਵਾ ਕੇ ਪਿੰਡਾਂ ਦੀ ਨੁਹਾਰ ਬਦਲਣ ਲਈ ਅਨੇਕਾਂ ਕਾਰਜ ਆਰੰਭੇ ਹੋਏ ਹਨ | ਇਸੇ ਲੜੀ ਤਹਿਤ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਤਰਫ਼ੋਂ ਹਲਕਾ ਗੁਰੂਹਰਸਹਾਏ ਦੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ 51 ਵਿਅਕਤੀਆਂ ਨੇ ਲਗਵਾਈ ਕੋਵੀਸ਼ੀਲਡ ਵੈਕਸੀਨ

ਗੁਰੂਹਰਸਹਾਏ, 3 ਮਾਰਚ (ਕਪਿਲ ਕੰਧਾਰੀ)-ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਡਾ: ਬਲਬੀਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਕੋਵੀਸ਼ੀਲਡ ਵੈਕਸੀਨੇਸ਼ਨ ਲਈ ਸੈਸ਼ਨ ਲਗਾਏ ਜਾ ਰਹੇ ਹਨ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਬਲਬੀਰ ਕੁਮਾਰ ਨੇ ...

ਪੂਰੀ ਖ਼ਬਰ »

28ਵਾਂ 2 ਰੋਜ਼ਾ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸਮਾਪਤ

ਫ਼ਿਰੋਜ਼ਪੁਰ, 3 ਮਾਰਚ (ਜਸਵਿੰਦਰ ਸਿੰਘ ਸੰਧੂ)-ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨੂੰ ਸਮਰਪਿਤ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਪ੍ਰਧਾਨ ਹਰਪਾਲ ਸਿੰਘ ਭੁੱਲਰ ਦੀ ਦੇਖ-ਰੇਖ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਸੀਡ ਫਾਰਮ ਦੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਅਬੋਹਰ, 3 ਮਾਰਚ (ਕੁਲਦੀਪ ਸਿੰਘ ਸੰਧੂ)-ਸਰਕਾਰੀ ਸਮਾਰਟ ਹਾਈ ਸਕੂਲ ਸੀਡ ਫਾਰਮ ਕੱਖਾ ਦੇ ਅਧਿਆਪਕ ਜਤਿੰਦਰਪਾਲ ਸਿੰਘ ਨੂੰ ਸਿੱਖਿਆ ਵਿਭਾਗ ਵਲੋਂ ਚਲਾਏ ਗਏ ਪ੍ਰਾਜੈਕਟ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫਲਤਾ ਦੇ ਲਈ ਲਗਾਤਾਰ ਐਕਸਟਰਾ ਕਲਾਸਾਂ ਲਗਾਉਣ ਅਤੇ ਅਧਿਆਪਕਾ ...

ਪੂਰੀ ਖ਼ਬਰ »

ਵਿਆਹੁਤਾ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਮੰਡੀ ਘੁਬਾਇਆ, 3 ਮਾਰਚ (ਅਮਨ ਬਵੇਜਾ)-ਚੌਕੀ ਘੁਬਾਇਆ ਦੇ ਅਧੀਨ ਪੈਂਦੇ ਪਿੰਡ ਭੰਬਾ ਵਟੂ ਉਤਾੜ ਦੀ ਇੱਕ ਵਿਆਹੁਤਾ ਔਰਤ ਦੇ ਬਿਆਨਾਂ 'ਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਖ਼ਾਲੀ ਪਏ ਕਮਰੇ 'ਚ ਲਿਜਾ ਕੇ ਜਬਰ ਜਨਾਹ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਬਾਘਾਪੁਰਾਣਾ ਰੈਲੀ 'ਚ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਹਜ਼ਾਰਾ ਵਰਕਰ ਹੋਣਗੇ ਸ਼ਾਮਿਲ-ਕੰਬੋਜ

ਜਲਾਲਾਬਾਦ, 3 ਮਾਰਚ (ਜਤਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੀ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਹੋਣ ਵਾਲੇ ਕਿਸਾਨ ਮਹਾਂ ਸੰਮੇਲਨ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਹਜ਼ਾਰਾ ਵਰਕਰ ਸ਼ਾਮਿਲ ਹੋਣਗੇ | ਇਹ ਪ੍ਰਗਟਾਵਾ ਸੁਖਵਿੰਦਰ ਸਿੰਘ ਕੰਬੋਜ ਸਾਬਕਾ ਜ਼ਿਲ੍ਹਾ ਯੂਥ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਮਿਸ਼ਨ 2022 ਫ਼ਤਹਿ ਕਰੇਗੀ-ਗੋਲਡੀ ਕੰਬੋਜ

ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਟਰੇਡ ਵਿੰਗ ਆਗੂ ਅਰੁਣ ਵਧਵਾ ਦੇ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਇਕ ਸਾਲ ਪੂਰਾ ਹੋਣ 'ਤੇ ਇਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਬੱਲੂਆਣਾ, ਅਬੋਹਰ, ਜਲਾਲਾਬਾਦ ਤੇ ਫ਼ਾਜ਼ਿਲਕਾ ਵਿਧਾਨ ...

ਪੂਰੀ ਖ਼ਬਰ »

ਅਖਿਲ ਭਾਰਤੀ ਸੰਯੁਕਤ ਬਾਬਰੀ ਕਿਸਾਨ ਮਹਾਂ ਸਭਾ ਦੀ ਬੈਠਕ ਹੋਈ

ਅਬੋਹਰ, 3 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਅਖਿਲ ਭਾਰਤੀ ਸੰਯੁਕਤ ਬਾਬਰੀ ਕਿਸਾਨ ਮਹਾਂ ਸਭਾ ਦੀ ਬੈਠਕ ਵਾਰਡ ਨੰਬਰ 11 ਵਿਚ ਬਾਵਰੀ ਧਰਮਸ਼ਾਲਾ ਵਿਚ ਹੋਈ | ਰਾਸ਼ਟਰੀ ਮੰਤਰੀ ਮੰਗਤ ਰਾਮ ਬਾਵਰੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਸੁਭਾਸ਼ ਮਿਸਤਰੀ, ਕੌਂਸਲਰ ਰਣਜੀਤ ...

ਪੂਰੀ ਖ਼ਬਰ »

ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਯੂਥ ਕਲੱਬ ਦਾ ਗਠਨ

ਅਬੋਹਰ, 3 ਮਾਰਚ (ਕੁਲਦੀਪ ਸਿੰਘ ਸੰਧੂ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ''ਤੇ ਚਲਾਏ ਜਾ ਰਹੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਰਾਭਾ ਨਗਰ ਵਿਚ ਸਰਾਭਾ ਨਗਰ ਯੂਥ ਕਲੱਬ ਦਾ ਗਠਨ ਕੀਤਾ ਗਿਆ ਜਿਸ ਦਾ ਪ੍ਰਧਾਨ ਨਿਰਮਲ ਸਿੰਘ ਨੂੰ ਬਣਾਇਆ | ਨਸ਼ਾ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਮੂਲਿਆਵਾਲੀ ਦੇ ਵਿਦਿਆਰਥੀ ਸੰਨੀ ਨੇ ਬਾਕਸਿੰਗ 'ਚ ਜਿੱਤਿਆ ਚਾਂਦੀ ਦਾ ਤਗਮਾ

ਮੰਡੀ ਅਰਨੀਵਾਲਾ, 3 ਮਾਰਚ (ਨਿਸ਼ਾਨ ਸਿੰਘ ਸੰਧੂ)-ਪੰਜਾਬ ਪਬਲਿਕ ਸਕੂਲ ਮੂਲਿਆਵਾਲੀ ਦੀ ਨੌਵੀਂ ਜਮਾਤ ਦੇ ਵਿਦਿਆਰਥੀ ਸੰਨ੍ਹੀ ਪੁੱਤਰ ਗੋਬਿੰਦ ਸਿੰਘ ਨੇ ਬਾਕਸਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਸ਼ਹੀਦ ਨਾਇਕ ਅਮਰ ਸ਼ੇਰ ਸਿੰਘ ਦੀ ਬਰਸੀ ਭਲਕੇ

ਮੰਡੀ ਰੋੜਾਂਵਾਲੀ, 3 ਮਾਰਚ (ਮਨਜੀਤ ਸਿੰਘ ਬਰਾੜ)-ਉਪ ਮੰਡਲ ਫ਼ਾਜ਼ਿਲਕਾ ਦੇ ਪਿੰਡ ਜੋੜਕੀ ਅੰਧੇਵਾਲੀ ਨਿਵਾਸੀ ਸੁਖਮੰਦਰ ਸਿੰਘ ਦੇ ਪੁੱਤਰ ਅਮਰ ਸ਼ੇਰ ਸਿੰਘ ਜੋ ਫ਼ੌਜ ਵਿਚ ਨੌਕਰੀ ਕਰਦਿਆਂ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ ਦੀ ਤੀਸਰੀ ਬਰਸੀ 5 ਮਾਰਚ ਦਿਨ ਸ਼ੁੱਕਰਵਾਰ ...

ਪੂਰੀ ਖ਼ਬਰ »

ਐਸ.ਐਮ.ਓ. ਵਲੋਂ ਈ ਕਾਰਡ ਬਣਾਉਣ ਦੀ ਅਪੀਲ

ਮੰਡੀ ਲਾਧੂਕਾ, 3 ਮਾਰਚ (ਰਾਕੇਸ਼ ਛਾਬੜਾ)-ਮੁਫ਼ਤ ਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਲੋਕ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਈ ਕਾਰਡ ਬਣਾਉਣ | ਇਹ ਜਾਣਕਾਰੀ ਪੀ. ਐਚ. ਸੀ. ਜੰਡਵਾਲਾ ਭੀਮੇਸ਼ਾਹ ਦੀ ਐਸ. ਐਮ. ਓ. ਡਾ: ਬਬੀਤਾ ਨੇ ਦਿੱਤੀ | ਉਨ੍ਹਾਂ ਕਿਹਾ ਹੈ ਕਿ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ

ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਡਾ. ਸੁਖਬੀਰ ਸਿੰਘ ਬਲ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਅੱਜ ਬਲਾਕ ਅਬੋਹਰ-2 ਅਧੀਨ ਪੈਂਦੇ ਸਰਕਾਰੀ ...

ਪੂਰੀ ਖ਼ਬਰ »

ਬੀ.ਐੱਡ ਕਾਲਜ ਦਾ ਐਮ. ਐੱਡ ਦਾ ਨਤੀਜਾ ਰਿਹਾ ਸ਼ਾਨਦਾਰ

ਜਲਾਲਾਬਾਦ, 3 ਮਾਰਚ (ਜਤਿੰਦਰ ਪਾਲ ਸਿੰਘ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ ਤੇ ਸਥਿਤ ਬੀ.ਐੱਡ ਕਾਲਜ ਦੀ ਐਮ.ਐੱਡ ਦਾ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਰਣਜੀਤ ਕੌਰ ਭੱਲਾ ਨੇ ਦੱਸਿਆ ਕਿ ਕਾਲਜ ਦਾ ਨਤੀਜਾ ਸ਼ਾਨਦਾਰ ...

ਪੂਰੀ ਖ਼ਬਰ »

ਓ.ਬੀ.ਸੀ. ਅਧਿਕਾਰ ਚੇਤਨਾ ਮੰਚ ਦੀ ਬੈਠਕ

ਅਬੋਹਰ,3 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਓ.ਬੀ.ਸੀ ਅਧਿਕਾਰ ਚੇਤਨਾ ਮੰਚ ਦੀ ਬੈਠਕ ਢਾਣੀ ਵਿਸ਼ੇਸ਼ਰਨਾਥ ਨਿਵਾਸੀ ਸੁਨੀਲ ਸ਼ਾਹ ਪੰਚਾਇਤ ਮੈਂਬਰ ਦੇ ਘਰ ਹੋਈ | ਬੈਠਕ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾ ਪ੍ਰਧਾਨ ਸੁਭਾਸ਼ ਸ਼ਾਕਿਆ ਨੇ ਕਿਹਾ ਕਿ ਜੋਤੀ ਬਾ ਫੂਲੇ ਅਤੇ ...

ਪੂਰੀ ਖ਼ਬਰ »

ਇੰਡੀਅਨ ਟੀਮ ਦੇ ਗਨਸ਼ੂਟਿੰਗ ਕੋਚ ਮੈਡਮ ਵੀਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਦਿੱਤੇ ਟਿਪਸ

ਜਲਾਲਾਬਾਦ, 3 ਮਾਰਚ (ਕਰਨ ਚੁਚਰਾ)-ਆਪਣੇ ਰੁਝੇਵੇਂ ਭਰੇ ਸਮੇਂ 'ਚ ਕੁੱਝ ਕੀਮਤੀ ਪਲ ਕੱਢ ਕੇ ਇੰਡੀਅਨ ਟੀਮ ਦੀ ਗਨਸ਼ੂਟਿੰਗ ਕੋਚ ਮੈਡਮ ਵੀਰਪਾਲ ਕੌਰ ਜੋ ਕਿ ਇੰਟਰਨੈਸ਼ਨਲ ਜੂਰੀ ਵੀ ਹਨ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਵਿਖੇ ਪਹੁੰਚੇ | ਉਨ੍ਹਾਂ ਦਾ ਸਕੂਲ ...

ਪੂਰੀ ਖ਼ਬਰ »

ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ

ਅਬੋਹਰ, 3 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਜਿੱਥੇ ਪੂਰੇ ਵਿਸ਼ਵ ਅੰਦਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਜਾ ਰਿਹਾ ਹੈ | ਉੱਥੇ ਹੀ ਜੰਗਲੀ ਜੀਵ ਰੇਂਜ ਅਬੋਹਰ ਦੇ ਵਣ ਰੇਂਜ ਅਫਸਰ ਅਨੀਤਾ ਕੰਬੋਜ ਅਤੇ ਸਮੂਹ ਸਟਾਫ਼ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX