ਤਾਜਾ ਖ਼ਬਰਾਂ


ਮਹਾਰਾਸ਼ਟਰ 'ਚ ਮਾਨਸੂਨ ਕਾਰਨ ਮਚੀ ਤਬਾਹੀ, 113 ਮੌਤਾਂ, 100 ਲਾਪਤਾ, ਉਧਵ ਠਾਕਰੇ ਨੇ ਕੀਤਾ ਦੌਰਾ
. . .  5 minutes ago
ਮੁੰਬਈ, 25 ਜੁਲਾਈ - ਮਹਾਰਾਸ਼ਟਰ 'ਚ ਹੜ੍ਹਾਂ, ਜ਼ਮੀਨ ਖਿਸਕਣ ਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ 113 ਲੋਕਾਂ ਦੀ ਮੌਤ ਹੋਈ ਹੈ ਤੇ 100 ਲੋਕ ਲਾਪਤਾ ਹਨ। ਅੱਜ ਸੂਬੇ ਦੇ ਮੁੱਖ ਮੰਤਰੀ ਉਧਵ ਠਾਕਰੇ ਚਿਪਲਨ...
ਅੱਤਵਾਦੀਆਂ ਨੇ ਪੁਲਿਸ ਵਾਲੇ ਕੋਲੋਂ ਖੋਹੀ ਏ.ਕੇ.47
. . .  26 minutes ago
ਸ੍ਰੀਨਗਰ, 25 ਜੁਲਾਈ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਖੁਦਵਾਣੀ ਇਲਾਕੇ ਵਿਚ ਅੱਤਵਾਦੀਆਂ ਵਲੋਂ ਪੁਲਿਸ ਮੁਲਾਜ਼ਮ ਕੋਲੋਂ ਏ.ਕੇ.47...
ਭਲਕੇ ਤੇ 9 ਅਗਸਤ ਨੂੰ 200 ਮਹਿਲਾਵਾਂ ਚਲਾਉਣਗੀਆਂ ਕਿਸਾਨ ਸੰਸਦ - ਰਾਕੇਸ਼ ਟਿਕੈਤ
. . .  59 minutes ago
ਨਵੀਂ ਦਿੱਲੀ, 25 ਜੁਲਾਈ - ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨਕਾਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਕਿ ਭਲਕੇ ਤੇ 9 ਅਗਸਤ ਨੂੰ ਜੰਤਰ ਮੰਤਰ ਵਿਖੇ ਮਹਿਲਾ ਸੰਸਦ ਚੱਲੇਗੀ। 200 ਮਹਿਲਾਵਾਂ...
ਮਹਿਲਾ ਮੁੱਕੇਬਾਜ਼ ਮੈਰੀਕਾਮ ਦਾ ਜਿੱਤ ਤੋਂ ਆਗਾਜ਼, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਵੀ ਜਿੱਤਿਆ ਆਪਣਾ ਮੁਕਾਬਲਾ
. . .  about 1 hour ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਦੀ ਸ਼ੁਰੂਆਤੀ ਗੇੜ ਵਿਚ ਡੋਮੀਨਿਕਨ ਗਣਰਾਜ ਦੀ ਮਿਗੂਐਲੀਨਾ ਹਨਾਰਡੇਜ਼ ਗਰਸੀਆ ਨੂੰ ਹਰਾ ਦਿੱਤਾ ਹੈ। ਉੱਥੇ ਹੀ, ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ...
ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  about 1 hour ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  about 2 hours ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  about 2 hours ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  about 2 hours ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 3 hours ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 3 hours ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 3 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 3 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 3 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 4 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 4 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 4 hours ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 4 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 4 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 4 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 4 hours ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 4 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਦਿੱਲੀ / ਹਰਿਆਣਾ

ਦਿੱਲੀ ਧਰਨਿਆਂ 'ਤੇ ਬੈਠੇ ਕਿਸਾਨਾਂ ਦੀ ਹਾੜ੍ਹੀ ਦੀ ਵਾਢੀ ਲਈ ਕਿਸਾਨ ਆਗੂਆਂ ਨੇ ਕੀਤਾ ਹੈਲਪ ਨੰਬਰ ਜਾਰੀ

ਸਿਰਸਾ, 3 ਮਾਰਚ (ਪਰਦੀਪ ਸਚਦੇਵਾ)-ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨਾਂ ਦੀ ਇਕ ਮੀਟਿੰਗ ਜਨਤਾ ਭਵਨ 'ਚ ਹੋਈ | ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਕਾਰਜਕਾਰੀ ਸੂਬਾਈ ਪ੍ਰਧਾਨ ਕਮਰ ਸਿੰਘ ਤੇ ਸੰਗਠਨ ਸਕੱਤਰ ਹਰਪਾਲ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ | ਮੀਟਿੰਗ ਸਿਕੰਤਰ ਸਿੰਘ ਰੋੜੀ ਨੂੰ ਭਾਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੇ ਕਿਸਾਨ ਦਿੱਲੀ ਬਾਰਡਰਾਂ 'ਤੇ ਧਰਨਾ ਦੇ ਰਹੇ ਹਨ, ਉਨ੍ਹਾਂ ਕਿਸਾਨਾਂ ਦੀ ਹਾੜੀ ਦੀ ਫ਼ਸਲ ਦੀ ਸਾਂਭ ਸੰਭਾਲ ਤੇ ਵਾਢੀ ਦਾ ਕੰਮ ਨੌਜਵਾਨ ਕਰਨਗੇ | ਇਸ ਦੇ ਲਈ ਬਕਾਇਦਾ ਇਕ ਕਿਸਾਨ ਹੈਲਪ ਨੰਬਰ ਵੀ ਜਾਰੀ ਕੀਤੀ ਗਿਆ ਹੈ | ਕਿਸਾਨ ਆਗੂ ਲੱਖਵਿੰਦਰ ਸਿੰਘ ਲੱਖਾ ਤੇ ਸਿਕੰਤਰ ਸਿੰਘ ਰੋੜੀ ਨੇ ਦੱਸਿਆ ਹੈ ਕਿ ਜਿਹੜੇ ਕਿਸਾਨ ਦਿੱਲੀ ਬਾਰਡਰਾਂ 'ਤੇ ਧਰਨਾ ਦੇ ਰਹੇ ਹਨ, ਉਨ੍ਹਾਂ ਕਿਸਾਨਾਂ ਦੀ ਹਾੜੀ ਦੀ ਫ਼ਸਲ ਦੀ ਸਾਂਭ ਸੰਭਾਲ ਤੇ ਵਾਢੀ, ਉਹ ਕਿਸਾਨ ਕਰਨਗੇ, ਜਿਹੜੇ ਕਿਸਾਨ ਦਿੱਲੀ ਧਰਨੇ 'ਤੇ ਨਹੀਂ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਇਸ ਲਈ ਬਕਾਇਦਾ ਇਕ ਕਿਸਾਨ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਹੜਾ ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਵੀ ਦੱਸਿਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਭਾਵੇਂ ਸਰ੍ਹੋਂ ਦੀ ਵਾਢੀ ਦਾ ਕੰਮ ਹੋਵੇ ਜਾਂ ਕਣਕ ਨੂੰ ਪਾਣੀ ਲਾਉਣ ਜਾਂ ਫਿਰ ਉਸ ਦੀ ਵਾਢੀ ਦਾ ਕੰਮ ਹੋਵੇ, ਇਸ ਯੂਨੀਅਨ ਨਾਲ ਜੁੜੇ ਨੌਜਵਾਨ ਇਹ ਸਾਰਾ ਕੰਮ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਮਗਰੋਂ ਕਰਨਗੇ | ਉਨ੍ਹਾਂ ਨੇ ਦੱਸਿਆ ਕਿ ਜਿਹੜੇ ਨੌਜਵਾਨ ਇਹ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਕਿਸਾਨਾਂ ਦੇ ਨਾਂ ਪਤੇ ਤੇ ਮੋਬਾਈਲ ਨੰਬਰ ਨੋਟ ਕੀਤੇ ਜਾ ਰਹੇ ਹਨ | ਮੀਟਿੰਗ ਵਿੱਚ ਮੈਕਸ ਸਾਹੂਵਾਲਾ, ਕੌਰ ਸਿੰਘ, ਜੋਤੀ ਬਰਾੜ, ਨਿਸ਼ਾਨ ਸਿੰਘ, ਮਨਜੀਤ, ਲਵਦੀਪ ਝੱਬਰ ਰਾੀਆਂ, ਸੋਮਾ ਐਲਨਾਬਾਦ, ਗੁਰੀ ਸੇਖੋਂ ਮੱਲੇਕਾਂ, ਗੁਰਲਾਲ ਭੰਗੂ, ਬਿਟਫ਼ ਰੋੜੀ ਤੇ ਅਮਨ ਆਦਿ ਮੌਜੂਦ ਸਨ¢

ਅਧਿਆਪਕ ਸਭ ਪ੍ਰਤੀਸ਼ਤ ਮਿਸ਼ਨ ਦੀ ਪ੍ਰਾਪਤੀ ਲਈ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਉਣ- ਲਾਸਾਨੀ

ਕਪੂਰਥਲਾ, 3 ਮਾਰਚ (ਅਮਰਜੀਤ ਕੋਮਲ)-ਸਿੱਖਿਆ ਵਿਭਾਗ ਵਲੋਂ ਅੱਜ ਜ਼ਿਲ੍ਹੇ ਦੇ 529 ਐਲੀਮੈਂਟਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਮਿਲਣੀ ਦੌਰਾਨ ਅਧਿਆਪਕਾਂ ਨੇ ਬੱਚਿਆਂ ਦੇ ਮਾਪਿਆਂ ਨੂੰ ...

ਪੂਰੀ ਖ਼ਬਰ »

ਪੰਜਾਬ ਦੀ ਪਾਵਨ ਧਰਤੀ ਸੰਤਾਂ ਮਹਾਪੁਰਸ਼ਾਂ, ਪੀਰਾਂ ਪੈਗ਼ੰਬਰਾਂ ਦੀ ਮਹਾਨ ਧਰਤੀ ਹੈ- ਡੀ. ਐੱਸ. ਪੀ. ਬੱਲ

ਸੁਲਤਾਨਪੁਰ ਲੋਧੀ 3 ਮਾਰਚ (ਨਰੇਸ਼ ਹੈਪੀ, ਥਿੰਦ)-ਪੰਜਾਬ ਦੀ ਪਾਵਨ ਧਰਤੀ ਜਿੱਥੇ ਅਨੇਕਾਂ ਹੀ ਸੰਤਾਂ ਮਹਾਪੁਰਸ਼ਾਂ ਪੀਰਾਂ ਪੈਗ਼ੰਬਰਾਂ ਫ਼ੱਕਰਾਂ ਨੇ ਅਵਤਾਰ ਲਿਆ ਤੇ ਉਨ੍ਹਾਂ ਦੀ ਯਾਦ ਵਿਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਜਿੱਥੇ ਸਾਨੂੰ ਦਰਬਾਰ ਵਿਚ ਨਤਮਸਤਕ ਹੋਣ ...

ਪੂਰੀ ਖ਼ਬਰ »

ਵਿਆਹ ਸਮਾਗਮ ਮੌਕੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਲੈ ਕੇ ਇਕ ਗਿ੍ਫ਼ਤਾਰ

ਕਪੂਰਥਲਾ, 3 ਮਾਰਚ (ਸਡਾਨਾ)-ਇਕ ਵਿਆਹ ਸਮਾਗਮ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ਸਬੰਧੀ ਥਾਣਾ ਫੱਤੂਢੀਂਗਾ ਪੁਲਿਸ ਵਲੋਂ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ.ਡੀ. ਸਰਬਜੀਤ ਰਾਏ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਦੀ ਯਾਦ 'ਚ ਕਰਵਾਏ ਜਾਣਗੇ ਸਮਾਗਮ- ਉਪਿੰਦਰਜੀਤ ਕੌਰ

ਸੁਲਤਾਨਪੁਰ ਲੋਧੀ, 3 ਮਾਰਚ (ਨਰੇਸ਼ ਹੈਪੀ, ਥਿੰਦ)-ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਸਮੇਂ ਵਾਪਰੇ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ...

ਪੂਰੀ ਖ਼ਬਰ »

ਨਗਰ ਪਾਲਿਕਾ ਦੇ ਐਮ.ਈ. ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਸਿਰਸਾ, 3 ਮਾਰਚ (ਪਰਦੀਪ ਸਚਦੇਵਾ)-ਨਗਰ ਪਾਲਿਕਾ ਕਾਲਾਂਵਾਲੀ 'ਚ ਤਾਇਨਾਤ ਐਮ.ਈ. ਫੂਲ ਸਿੰਘ ਦਾ ਸਿਰਸਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦਿਹਾਂਤ ਹੋ ਗਿਆ | ਫੂਲ ਸਿੰਘ ਦੇ ਕੋਲ ਕਾਲਾਂਵਾਲੀ ਸਮੇਤ ਡੱਬਵਾਲੀ, ਐਲਨਾਬਾਦ ਅਤੇ ਰਾਣੀਆਂ ਨਗਰ ਪਾਲਿਕਾਂ ਦਾ ਐਡੀਸ਼ਨਲ ...

ਪੂਰੀ ਖ਼ਬਰ »

ਰੇਵਾੜੀ-ਫਾਜ਼ਿਲਕਾ ਰੇਲ ਮਾਰਗ 'ਤੇ ਚੱਲਣਗੀਆਂ ਯਾਤਰੀ ਗੱਡੀਆਂ

ਸਿਰਸਾ, 3 ਮਾਰਚ (ਪਰਦੀਪ ਸਚਦੇਵਾ)-ਉੱਤਰ-ਪੱਛਮ ਰੇਲਵੇ ਨੇ ਆਉਣ ਵਾਲੀ ਚਾਰ ਤੋਂ ਸੱਤ ਮਾਰਚ ਦੇ ਵਿਚਕਾਰ ਬੰਦ ਪਈਆਂ ਸੱਤ ਪੈਸੇਂਜਰ ਟਰੇਨਾਂ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਚਲਾਉਣ ਦਾ ਫ਼ੈਸਲਾ ਕੀਤਾ ਹੈ | ਇਨ੍ਹਾਂ ਗੱਡੀਆਂ 'ਚ ਕੋਈ ਬੁਕਿੰਗ ਨਹੀਂ ਹੋਵੇਗੀ | ...

ਪੂਰੀ ਖ਼ਬਰ »

ਰਾਮ ਮੰਦਰ ਉਸਾਰੀ 'ਚ ਸਹਿਯੋਗ ਰਾਸ਼ੀ ਦੇ ਕੇ ਮੁਸਲਮਾਨ ਸਮਾਜ ਨੇ ਦਿੱਤਾ ਭਾਈਚਾਰੇ ਦਾ ਸੁਨੇਹਾ

ਸਿਰਸਾ, 3 ਮਾਰਚ (ਪਰਦੀਪ ਸਚਦੇਵਾ)-ਸ੍ਰੀ ਰਾਮ ਮੰਦਰ ਉਸਾਰੀ ਫੰਡ ਸਮਰਪਣ ਮੁਹਿੰਮ ਦੇ ਅੰਤਮ ਦਿਨ ਮੰਡੀ ਕਾਲਾਂਵਾਲੀ ਦੇ ਵਾਰਡ ਨੰਬਰ ਤਿੰਨ ਅਤੇ ਚਾਰ ਦੇ ਆਰੀਆ ਸਮਾਜ ਮੁਹੱਲਾ, ਪ੍ਰਾਇਮਰੀ ਸਕੂਲ ਖੇਤਰ ਅਤੇ ਮਸਜਿਦ ਦੇ ਨੇੜੇ ਤੇੜੇ ਦੇ ਖੇਤਰ ਵਿੱਚ ਫੰਡ ਇਕੱਠਾ ਕੀਤਾ ਗਿਆ ...

ਪੂਰੀ ਖ਼ਬਰ »

ਲਾਵਾਰਸ ਹਾਲਾਤ 'ਚ ਮਿਲੀ ਵਿਅਕਤੀ ਦੀ ਲਾਸ਼

ਸਿਰਸਾ, 3 ਮਾਰਚ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਪੁਲਿਸ ਹੁੱਡਾ ਦੇ ਸੈਕਟਰ ਤਿੰਨ ਵਿੱਚ ਸਰਕਾਰੀ ਗਰਲਜ਼ ਸਕੂਲ ਦੇ ਕੋਲ ਝਾੜੀਆਂ 'ਚੋਂ ਲਾਵਾਰਿਸ ਹਾਲਤ 'ਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ | ਜਿਸਦੀ ਸ਼ਿਨਾਖਤ ਮਲਕੀਤ ਸਿੰਘ ਪਿੰਡ ...

ਪੂਰੀ ਖ਼ਬਰ »

-ਪੁਲਿਸ ਨੇ ਗੁੰਮਸ਼ੁਦਾ ਦਾ ਮਾਮਲਾ ਸੁਲਝਾਇਆ-

ਮਿ੍ਤਕ ਦੇ ਜੇਠ ਨੇ ਹੱਤਿਆ ਕਰਕੇ ਨਹਿਰ 'ਚ ਸੁੱਟੀ ਸੀ ਲਾਸ਼

ਏਲਨਾਬਾਦ, 3 ਮਾਰਚ (ਜਗਤਾਰ ਸਮਾਲਸਰ)-ਹਲਕੇ ਦੇ ਪਿੰਡ ਮਿੱਠੀ ਸੁਰੇਰਾ ਤੋਂ ਪਿਛਲੀ 23 ਫਰਵਰੀ ਨੂੰ ਗੁੰਮ ਹੋਈ ਇੱਕ ਵਿਅਹੁਤਾ ਔਰਤ ਦੀ ਲਾਸ਼ ਅੱਜ ਸਥਾਨਿਕ ਪੁਲਿਸ ਨੇ ਰਾਜਸਥਾਨ ਕੈਲਾਨ ਨਹਿਰ ਵਿੱਚ ਸੂਰਤਗੜ੍ਹ ਦੇ ਨਜ਼ਦੀਕ ਬਿਰਧਵਾਲ ਹੈੱਡ ਤੋਂ ਬਰਾਮਦ ਕੀਤੀ ਹੈ | ...

ਪੂਰੀ ਖ਼ਬਰ »

ਕਾਲਾਂਵਾਲੀ 'ਚ ਅਦਾਲਤ ਸ਼ੁਰੂ ਕਰਨ ਲਈ ਜੱਜਾਂ ਵਲੋਂ ਥਾਵਾਂ ਦਾ ਨਿਰੀਖਣ

ਸਿਰਸਾ, 3 ਮਾਰਚ (ਪਰਦੀਪ ਸਚਦੇਵਾ)-ਸਬ ਡਿਵੀਜਨ ਕਾਲਾਂਵਾਲੀ 'ਚ ਅਦਾਲਤ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਇਸ ਸਬੰਧ 'ਚ ਸਿਰਸਾ ਸ਼ੈਸਨ ਜੱਜ ਰਾਜੇਸ਼ ਕੁਮਾਰ ਮਲਹੋਤਰਾ ਅਤੇ ਏਸੀਜੇਏ ਸਵੀਤਾ ਕੁਮਾਰੀ ਨੇ ਕਾਲਾਂਵਾਲੀ ਦੇ ਵੱਖ-ਵੱਖ ਸਥਾਨਾਂ ਦਾ ਨਿਰੀਖਣ ਕੀਤਾ ...

ਪੂਰੀ ਖ਼ਬਰ »

ਮੋਹਨ ਭਾਗਵਤ ਵਲੋਂ ਦਿੱਤਾ ਅਖੰਡ ਭਾਰਤ ਦੇ ਮੁੜ ਨਿਰਮਾਣ ਦਾ ਬਿਆਨ ਸ਼ਲਾਘਾਯੋਗ : ਤੇਜਪਾਲ ਸਿੰਘ

ਸ਼ਾਹਬਾਦ ਮਾਰਕੰਡਾ, 3 ਮਾਰਚ (ਅਵਤਾਰ ਸਿੰਘ)-ਅਕਾਲ ਉਸਤਤਿ ਚੈਰੀਟੇਬਲ ਟਰੱਸਟ ਕੁਰੂਕਸ਼ੇਤਰ ਦੇ ਚੇਅਰਮੈਨ, ਪੰਥਕ ਚਿੰਤਕ ਅਤੇ ਕੌਮਾਂਤਰੀ ਕਥਾ ਵਾਚਕ ਗਿਆਨੀ ਤੇਜਪਾਲ ਸਿੰਘ ਨੇ ਕਿਹਾ ਕਿ ਮੋਹਨ ਭਾਗਵਤ ਵਲੋਂ ਬੀਤੇ ਦਿਨੀਂ ਦਿੱਤੇ ਗਏ ਅਖੰਡ ਭਾਰਤ ਦੇ ਮੁੜ ਨਿਰਮਾਣ ਦਾ ...

ਪੂਰੀ ਖ਼ਬਰ »

ਭਰਾ ਨੇ ਆਪਣੇ ਹੀ ਭਰਾ 'ਤੇ ਪੈਟਰੋਲ ਪਾ ਕੇ ਅੱਗ ਲਗਾਈ

ਨਵੀਂ ਦਿੱਲੀ, 3 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਵਾਨਾ ਜ਼ਿਲ੍ਹੇ 'ਚ ਇਕ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ | ਇਕ ਨੌਜਵਾਨ ਨੇ ਆਪਣੇ ਹੀ ਭਰਾ ਦੇ ਘਰ ਆ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ | ਅੱਗ ਲਗਾਉਣ ਵਾਲਾ ਨੌਜਵਾਨ ਮੌਕੇ ਤੋਂ ...

ਪੂਰੀ ਖ਼ਬਰ »

ਚਾਂਦਨੀ ਚੌਕ ਦੇ ਪੁਨਰਵਾਸ ਪ੍ਰੀਯੋਜਨਾ ਦੇ ਦੂਸਰੇ ਚਰਨ ਦਾ ਕੰਮ ਸ਼ੁਰੂ

ਨਵੀਂ ਦਿੱਲੀ, 3 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਚਾਂਦਨੀ ਚੌਕ ਪੁਨਰਵਾਸ ਪ੍ਰੀਯੋਜਨਾ ਦੇ ਪਹਿਲੇ ਚਰਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਨੇ ਦੂਸਰੇ ਚਰਨ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਵਿਚ ਨੇਤਾ ਜੀ ਸੁਭਾਸ਼ ਮਾਰਗ, ਸ਼ਿਆਮਾ ਪ੍ਰਸਾਦ ...

ਪੂਰੀ ਖ਼ਬਰ »

ਕੇ.ਜੀ. ਤੋਂ 8ਵੀਂ ਕਲਾਸ ਦੇ ਬੱਚੇ ਹੋਣਗੇ ਅਗਲੀ ਕਲਾਸ 'ਚ ਪ੍ਰਮੋਟ

ਨਵੀਂ ਦਿੱਲੀ, 3 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਨਿੱਜੀ, ਨਗਰ ਨਿਗਮ ਅਤੇ ਹੋਰ ਸੰਗਠਨਾਂ ਸੁਸਾਇਟੀਆਂ ਦੇ ਅਧੀਨ ਆਏ ਸਕੂਲ ਦੇ ਕੇ.ਜੀ. ਤੋਂ 8ਵੀਂ ਕਲਾਸ ਦੇ ਬੱਚਿਆਂ ਨੂੰ ਪ੍ਰਮੋਟ ਕਰਨ ਪ੍ਰਤੀ ਇਕ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿਚ ...

ਪੂਰੀ ਖ਼ਬਰ »

ਮੁਸਲਿਮ ਵਿਦਿਆਰਥਣ ਨੇ ਪੰਜਾਬੀ ਵਿਚ ਪੀ. ਐੱਚ. ਡੀ. ਦੀ ਡਿਗਰੀ ਲਈ

ਨਵੀਂ ਦਿੱਲੀ, 3 ਮਾਰਚ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦੀ ਖੋਜਾਰਥਣ ਉਮੇ ਐਮਨ ਨੇ ਪਹਿਲੀ ਮੁਸਲਿਮ ਖੋਜਾਰਥਣ ਵਜੋਂ ਵਿਭਾਗ ਤੋਂ ਪੰਜਾਬੀ ਵਿਚ ਪੀ.ਐੱਚ.ਡੀ. ਕਰਨ ਦਾ ਮਾਣ ਹਾਸਲ ਕੀਤਾ ਹੈ | ਉਸ ਨੇ ਆਪਣੀ ਪੀ.ਐੱਚ.ਡੀ. ਨਿਗਰਾਨ ਡਾ. ਰਵਿੰਦਰ ...

ਪੂਰੀ ਖ਼ਬਰ »

ਬਾਦਲ ਦਲ ਅਤੇ ਕਮੇਟੀ ਪ੍ਰਬੰਧਕਾਂ ਦੇ ਦਿੱਲੀ ਗੁਰਦੁਆਰਾ ਚੋਣਾਂ ਲਮਕਾਉਣ ਦੇ ਮਨਸੂਬੇ ਫੇਲ੍ਹ ਹੋਏ-ਸ਼ੰਟੀ

ਨਵੀਂ ਦਿੱਲੀ, 3 ਮਾਰਚ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਸ਼ੰਟੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਦਿੱਲੀ ਗੁਰਦੁਆਰਾ ਚੋਣਾਂ ਬਾਰੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਖਾਰਜ ਹੋਣ ਉਪਰੰਤ ਜਿੱਥੇ ਅਪ੍ਰੈਲ ...

ਪੂਰੀ ਖ਼ਬਰ »

ਕਮੇਟੀ ਪ੍ਰਬੰਧਕਾਂ ਨੇ ਨਾਕਾਮੀ ਲੁਕਾਉਣ ਲਈ 'ਸੁਪਰ ਸਪੈਸ਼ਲਿਟੀ ਹਸਪਤਾਲ' ਨੂੰ 'ਡਾਇਲਸਿਸ ਕੇਂਦਰ' ਵਿਚ ਤਬਦੀਲ ਕੀਤਾ-ਕਾਰਜਕਾਰਨੀ ਮੈਂਬਰ

ਨਵੀਂ ਦਿੱਲੀ, 3 ਮਾਰਚ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਬਾਰੇ ਸਾਰੇ ਫੈਸਲੇ ਲੈਣ ਵਾਲੀ 'ਕਾਰਜਕਾਰਣੀ ਕਮੇਟੀ' ਦੇ ਹੀ 5 ਮੈਂਬਰਾਂ ਅਤੇ 1 ਸੀਨੀਅਰ ਮੈਂਬਰ ਵਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਭਿ੍ਸ਼ਟਾਚਾਰ,ਬੇਨਿਯਮੀਆਂ ਅਤੇ ...

ਪੂਰੀ ਖ਼ਬਰ »

ਦਿੱਲੀ 'ਚ 12 ਏ.ਟੀ.ਐੱਮ. ਤੋੜ ਕੇ ਪੈਸੇ ਕੱਢਣ ਵਾਲੇ ਗਰੋਹ ਦਾ ਮੁਖੀ ਗਿ੍ਫ਼ਤਾਰ

ਨਵੀਂ ਦਿੱਲੀ, 3 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦਿੱਲੀ ਦੇ ਏ.ਟੀ.ਐੱਮ. ਤੋੜਨ ਦੇ 12 ਮਾਮਲਿਆਂ ਸਬੰਧੀ ਹਰਿਆਣਾ ਦੇ ਰਹਿਣ ਵਾਲੇ ਵਕੀਲ (32) ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਸ ਦਾ ਗਰੋਹ ਹੁਣ ਤੱਕ ਦਿੱਲੀ 'ਚੋਂ ...

ਪੂਰੀ ਖ਼ਬਰ »

ਟੂਲਕਿਟ ਮਾਮਲਾ : ਨਿਕਿਤਾ ਜੈਕਬ ਦੀ ਪਟੀਸ਼ਨ ਸਬੰਧੀ ਦਿੱਲੀ ਪੁਲਿਸ ਨੂੰ ਇਕ ਹਫ਼ਤੇ ਦਾ ਸਮਾਂ

ਨਵੀਂ ਦਿੱੱਲੀ, 3 ਮਾਰਚ (ਜਗਤਾਰ ਸਿੰਘ)-ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਬੰਧਿਤ ਟੂਲਕਿਟ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਮਾਮਲੇ 'ਚ ਦਿਸ਼ਾ ਰਵੀ ਨਾਲ ਸਹਿ-ਦੋਸ਼ੀ ਨਿਕਿਤਾ ਜੈਕਬ ਦੀ ਅਗਾਊਾ ਜ਼ਮਾਨਤ ਪਟੀਸ਼ਨ 'ਤੇ ਜਵਾਬ ਦੇਣ ਲਈ ...

ਪੂਰੀ ਖ਼ਬਰ »

ਜੰਮੂ 'ਚ ਕਾਂਗਰਸੀਆਂ ਨੇ ਗ਼ੁਲਾਮ ਅਲੀ ਆਜ਼ਾਦ ਦਾ ਪੁਤਲਾ ਫੂਕਿਆ

ਸ੍ਰੀਨਗਰ, 3 ਮਾਰਚ (ਮਨਜੀਤ ਸਿੰਘ)- 2 ਦਿਨ ਪਹਿਲੇ ਕਾਂਗਰਸ ਦੇ ਨਾਰਾਜ਼ ਗੁਟ ਜੀ-23 ਨਾਲ ਸਬੰਧਿਤ ਕੁਝ ਸੰਸਦ ਮੈਂਬਰਾਂ ਵਲੋਂ ਗੁਲਾਮ ਨਬੀ ਆਜ਼ਾਦ ਨਾਲ ਜੰਮੂ 'ਚ ਸ਼ਾਂਤੀ ਰੈਲੀ 'ਚ ਭਾਗ ਲੈਣ ਅਤੇ ਨਰਿੰਦਰ ਮੋਦੀ ਦੀ ਸ਼ਲਾਘਾ ਕਰਨ ਬਾਅਦ ਕਾਂਗਰਸ 'ਚ ਗੁਟਬੰਦੀ ਸਾਹਮਣੇ ਆ ਗਈ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX