ਤਾਜਾ ਖ਼ਬਰਾਂ


ਬੀ.ਸੀ.ਸੀ.ਆਈ ਨੇ ਨਵੀਂ ਆਈ.ਪੀ.ਐਲ. ਟੀਮਾਂ ਲਈ ਆਈ.ਟੀ.ਟੀ. ਦਸਤਾਵੇਜ਼ ਖਰੀਦਣ ਦੀ ਮਿਤੀ 5 ਅਕਤੂਬਰ ਤੋਂ ਵਧਾ ਕੇ 10 ਅਕਤੂਬਰ ਕੀਤੀ
. . .  1 day ago
ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 185 ਦੌੜਾਂ ਬਣਾ ਕੇ ਆਲ ਆਊਟ
. . .  1 day ago
ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  1 day ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  1 day ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  1 day ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  1 day ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  1 day ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  1 day ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  1 day ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  1 day ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  1 day ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  1 day ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  1 day ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  1 day ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  1 day ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  1 day ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  1 day ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 22 ਫੱਗਣ ਸੰਮਤ 552

ਸੰਪਾਦਕੀ

ਬਦਲਾ-ਲਊ ਭਾਵਨਾ

ਜੰੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ, 5 ਅਗਸਤ 2019 ਨੂੰ ਕੇਂਦਰ ਸਰਕਾਰ ਵਲੋਂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਅਤੇ ਇਸ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਰਾਜਾਂ ਵਿਚ ਵੰਡਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਗਿਆ ਸੀ। ਉਨ੍ਹਾਂ ਦੇ ਇਕ ਅਜਿਹੇ ਹੀ ਬਿਆਨ ਵਿਰੁੱਧ ਕੁਝ ਲੋਕਾਂ ਨੇ ਸੁਪਰੀਮ ਕੋਰਟ ਵਿਚ 'ਜਨਤਕ ਹਿਤ' ਵਿਚ ਰਿਟ ਦਾਖ਼ਲ ਕਰਕੇ ਉਨ੍ਹਾਂ 'ਤੇ ਦੇਸ਼ ਧ੍ਰੋਹ ਦਾ ਕੇਸ ਚਲਾਉਣ ਅਤੇ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਰਿਟ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਫਾਰੂਕ ਅਬਦੁੱਲਾ ਵਿਰੁੱਧ ਦੇਸ਼ ਧ੍ਰੋਹ ਦਾ ਕੋਈ ਦੋਸ਼ ਸਾਬਤ ਨਹੀਂ ਹੁੰਦਾ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਫ਼ੈਸਲਿਆਂ ਵਿਰੁੱਧ ਵਿਚਾਰ ਪ੍ਰਗਟ ਕਰਨਾ ਦੇਸ਼ ਧ੍ਰੋਹ ਨਹੀਂ ਹੈ। ਸਰਬਉੱਚ ਅਦਾਲਤ ਨੇ ਰਿਟ ਦਾਖ਼ਲ ਕਰਨ ਵਾਲਿਆਂ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਇਕ ਵੱਖਰਾ ਦੇਸ਼ ਬਣ ਗਿਆ ਸੀ। ਉਸ ਸਮੇਂ ਤੋਂ ਹੀ ਜੰਮੂ-ਕਸ਼ਮੀਰ ਦਾ ਮਸਲਾ ਗੰਭੀਰ ਰੂਪ ਵਿਚ ਸਾਹਮਣੇ ਖੜ੍ਹਾ ਰਿਹਾ ਹੈ। ਚਾਹੇ ਉਸ ਸਮੇਂ ਪਾਕਿਸਤਾਨ ਨੇ ਇਸ ਰਾਜ ਦਾ ਵੱਡਾ ਹਿੱਸਾ ਹਥਿਆ ਲਿਆ ਸੀ ਪਰ ਇਸ ਸਭ ਕੁਝ ਦੇ ਬਾਵਜੂਦ ਉਹ ਇਸ ਸਾਰੇ ਪ੍ਰਾਂਤ 'ਤੇ ਆਪਣਾ ਦਾਅਵਾ ਕਰਦਾ ਆਇਆ ਹੈ। ਉਸ ਸਮੇਂ ਦੇ ਡੋਗਰਾ ਸ਼ਾਸਕ ਹਰੀ ਸਿੰਘ ਨੇ ਭਾਰਤ ਨਾਲ ਰਲਣ ਦਾ ਐਲਾਨ ਕਰ ਦਿੱਤਾ ਸੀ ਪਰ ਇਸ ਸੂਬੇ ਵਿਚ ਮੁਸਲਿਮ ਬਹੁਗਿਣਤੀ ਹੋਣ ਕਾਰਨ ਪਾਕਿਸਤਾਨ ਇਸ 'ਤੇ ਆਪਣਾ ਹੱਕ ਜਤਾਉਂਦਾ ਰਿਹਾ ਹੈ। ਅੱਜ ਵੀ ਭਾਰਤ ਵਿਚ ਮੁਸਲਮਾਨਾਂ ਦੀ ਆਬਾਦੀ 22 ਕਰੋੜ ਤੋਂ ਵਧੇਰੇ ਹੈ। ਇਹ ਆਬਾਦੀ ਪਾਕਿਸਤਾਨ ਦੇ ਮੁਸਲਮਾਨਾਂ ਤੋਂ ਕਿਤੇ ਜ਼ਿਆਦਾ ਹੈ। ਕਸ਼ਮੀਰ ਦੇ ਮਸਲੇ 'ਤੇ ਪਾਕਿਸਤਾਨ ਨਾਲ ਕਈ ਜੰਗਾਂ ਵੀ ਹੋ ਚੁੱਕੀਆਂ ਹਨ। ਪਾਕਿਸਤਾਨ ਵਲੋਂ ਭੇਜੇ ਜਾਂਦੇ ਅੱਤਵਾਦੀਆਂ ਨੇ ਹੁਣ ਤੱਕ ਇਸ ਸੂਬੇ ਨੂੰ ਵੀ ਅਤੇ ਭਾਰਤ ਨੂੰ ਵੀ ਲਹੂ ਲੁਹਾਨ ਕੀਤੀ ਰੱਖਿਆ ਹੈ। ਜੰਮੂ-ਕਸ਼ਮੀਰ ਦੇ ਭਾਰਤ ਵਿਚ ਸ਼ਾਮਿਲ ਹੋਣ ਤੋਂ ਛੇਤੀ ਬਾਅਦ ਇਸ ਨੂੰ ਧਾਰਾ 370 ਰਾਹੀਂ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ। ਇਸ ਬਾਰੇ ਹਮੇਸ਼ਾ ਦੇਸ਼ ਵਿਚ ਵੱਖ-ਵੱਖ ਰਾਵਾਂ ਰਹੀਆਂ ਹਨ। ਕੇਂਦਰ ਦੀਆਂ ਸਰਕਾਰਾਂ ਵਲੋਂ ਇਸ ਸੂਬੇ ਦੇ ਹਾਲਾਤ ਨੂੰ ਠੀਕ ਕਰਨ ਲਈ ਲਗਾਤਾਰ ਯਤਨ ਜਾਰੀ ਰਹੇ ਹਨ। ਹੁਣ ਤੱਕ ਇਸ ਸੂਬੇ 'ਤੇ ਕਰੋੜਾਂ ਨਹੀਂ ਅਰਬਾਂ ਰੁਪਏ ਖ਼ਰਚੇ ਜਾ ਚੁੱਕੇ ਹਨ। ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਰਹਿੰਦੇ ਲੋਕਾਂ ਦੇ ਵੀ ਇਸ ਬੇਹੱਦ ਗੁੰਝਲਦਾਰ ਹੋ ਚੁੱਕੇ ਮਸਲੇ ਬਾਰੇ ਆਪੋ-ਆਪਣੇ ਵਿਚਾਰ ਹਨ। ਅਸੀਂ ਹਮੇਸ਼ਾ ਇਸ ਗੱਲ ਦੇ ਹਮਾਇਤੀ ਰਹੇ ਹਾਂ ਕਿ ਜੇਕਰ ਦੇਸ਼ ਦੇ ਕਿਸੇ ਇਕ ਖਿੱਤੇ ਵਿਚ ਕਿਸੇ ਇਕ ਧਰਮ ਨੂੰ ਮੰਨਣ ਵਾਲੇ ਲੋਕ ਬਹੁਗਿਣਤੀ ਵਿਚ ਹਨ ਤਾਂ ਇਸ ਆਧਾਰ 'ਤੇ ਉਨ੍ਹਾਂ ਦਾ ਦੇਸ਼ ਤੋਂ ਵੱਖ ਹੋਣ ਦਾ ਵਿਚਾਰ ਸਹੀ ਨਹੀਂ ਹੈ। ਕਿਸੇ ਵੀ ਹੀਲੇ ਵਸੀਲੇ ਅਤੇ ਖ਼ਾਸ ਤੌਰ 'ਤੇ ਵਿਦੇਸ਼ਾਂ 'ਚੋਂ ਭੇਜੇ ਜਾਂਦੇ ਹਥਿਆਰਾਂ ਦੇ ਬਲਬੂਤੇ ਸਬੰਧਿਤ ਰਾਜ ਨੂੰ ਦੇਸ਼ 'ਚੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਨੂੰ ਦੇਸ਼ ਦੀ ਪ੍ਰਭੂਸੱਤਾ ਦਾ ਵੀ ਵਿਰੋਧ ਮੰਨਿਆ ਜਾਏਗਾ। ਅਜਿਹੀ ਮੰਗ ਮੰਨੇ ਜਾਣ ਨਾਲ ਸਮੁੱਚੇ ਦੇਸ਼ ਵਿਚ ਇਸ ਦਾ ਅਸਰ ਪੈ ਸਕਦਾ ਹੈ ਅਤੇ ਹੋਰਾਂ ਪਾਸਿਆਂ ਤੋਂ ਵੀ ਅਜਿਹੀਆਂ ਮੰਗਾਂ ਉੱਠਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ। ਅਸੀਂ ਇਸ ਗੱਲ ਦੇ ਵੀ ਹਮਾਇਤੀ ਰਹੇ ਹਾਂ ਕਿ ਦੇਸ਼ ਵਿਚ ਕਿਸੇ ਵੀ ਖਿੱਤੇ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾਣੇ ਚਾਹੀਦੇ ਸਗੋਂ ਇਸ ਦੀ ਥਾਂ ਜਿਹੜੇ ਇਲਾਕੇ ਆਰਥਿਕ ਤੌਰ 'ਤੇ ਪਛੜੇ ਰਹੇ ਹਨ, ਉਨ੍ਹਾਂ ਨੂੰ ਵੱਡੀਆਂ ਅਤੇ ਵਧੇਰੇ ਯੋਜਨਾਵਾਂ ਬਣਾ ਕੇ ਦੂਸਰੇ ਹਿੱਸਿਆਂ ਦੇ ਬਰਾਬਰ ਕੀਤਾ ਜਾਣਾ ਚਾਹੀਦਾ ਹੈ। ਵਿਕਾਸ ਦੀ ਤੋਰ ਸਮੁੱਚੇ ਦੇਸ਼ ਵਿਚ ਬਰਾਬਰ ਚੱਲਣੀ ਚਾਹੀਦੀ ਹੈ।
ਜੰਮੂ-ਕਸ਼ਮੀਰ ਦਾ ਮਸਲਾ ਬੇਹੱਦ ਉਲਝਿਆ ਰਿਹਾ ਹੈ। ਭਾਜਪਾ ਕੌਮੀ ਪੱਧਰ 'ਤੇ ਹਮੇਸ਼ਾ ਇਸ ਦੇ ਹੱਕ ਵਿਚ ਰਹੀ ਹੈ ਕਿ ਇਸ ਦਾ ਵਿਕਾਸ ਹੋਰਾਂ ਸੂਬਿਆਂ ਦੇ ਨਾਲ ਬਰਾਬਰਤਾ ਦੇ ਆਧਾਰ 'ਤੇ ਹੀ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਵਲੋਂ ਸੂਬੇ 'ਚੋਂ ਧਾਰਾ 370 ਹਟਾਉਣ ਦਾ ਐਲਾਨ ਵੀ ਇਸ ਸੋਚ ਦੀ ਹੀ ਕੜੀ ਹੈ। ਜਿਹੜੇ ਲੋਕ ਇਸ ਸੋਚ ਨਾਲ ਸਹਿਮਤ ਨਹੀਂ, ਖ਼ਾਸ ਤੌਰ 'ਤੇ ਕਸ਼ਮੀਰ ਦੀ ਲੀਡਰਸ਼ਿਪ ਹਮੇਸ਼ਾ ਇਸ ਧਾਰਾ ਨੂੰ ਬਣਾਈ ਰੱਖਣ ਦੇ ਹੱਕ ਵਿਚ ਰਹੀ ਹੈ, ਉਨ੍ਹਾਂ ਵਲੋਂ ਸਖ਼ਤ ਪ੍ਰਤੀਕਰਮ ਆਉਣਾ ਕੁਦਰਤੀ ਹੈ। ਇਸੇ ਦਿਸ਼ਾ ਵਿਚ ਹੀ ਫਾਰੂਕ ਅਬਦੁੱਲਾ ਦੇ ਬਿਆਨਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਸਬੰਧੀ ਸੁਪਰੀਮ ਕੋਰਟ ਨੇ ਸਪੱਸ਼ਟ ਰੂਪ ਵਿਚ ਇਹ ਕਿਹਾ ਹੈ ਕਿ ਫਾਰੂਕ ਅਬਦੁੱਲਾ ਵਲੋਂ ਜਤਾਏ ਗਏ ਇਸ ਵਿਰੋਧ ਨੂੰ ਬਗ਼ਾਵਤ ਨਹੀਂ ਕਿਹਾ ਜਾ ਸਕਦਾ। ਆਉਂਦੇ ਸਮੇਂ ਵਿਚ ਵੀ ਅਜਿਹੇ ਵਿਵਾਦਾਂ ਦਾ ਉੱਠਣਾ ਕੁਦਰਤੀ ਹੈ, ਜਿਨ੍ਹਾਂ ਬਾਰੇ ਦੇਸ਼ ਦੇ ਹਿਤਾਂ ਵਿਚ ਸਾਰੀਆਂ ਪਾਰਟੀਆਂ ਨੂੰ ਮਿਲ ਬੈਠ ਕੇ ਇਕ ਸਾਂਝੀ ਰਾਏ ਬਣਾਉਣ ਦੀ ਜ਼ਰੂਰਤ ਹੈ। ਦੂਜੇ ਪਾਸੇ ਅਸੀਂ ਕੇਂਦਰ ਸਰਕਾਰ ਦੀਆਂ ਪਿਛਲੇ ਦਿਨਾਂ ਵਿਚ ਅਨੇਕਾਂ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਕੀਤੀਆਂ ਗਈਆਂ ਬਦਲਾ-ਲਊ ਕਾਰਵਾਈਆਂ ਦਾ ਵੀ ਵਿਰੋਧ ਕਰਦੇ ਹਾਂ। ਅਜਿਹੀ ਨੀਤੀ ਲੋਕਤੰਤਰੀ ਪਰੰਪਰਾਵਾਂ ਅਤੇ ਪ੍ਰਕਿਰਿਆਵਾਂ 'ਤੇ ਵੱਡੀ ਸੱਟ ਮਾਰਨ ਵਾਲੀ ਸਾਬਤ ਹੋ ਸਕਦੀ ਹੈ।

-ਬਰਜਿੰਦਰ ਸਿੰਘ ਹਮਦਰਦ

ਕੀ ਪੰਜਾਬ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਹਨ ?

'ਬੁਲੰਦੀ ਦੇਰ ਤਕ ਕਿਸ ਸਖ਼ਸ਼ ਕੇ ਹਿੱਸੇ ਮੇਂ ਰਹਿਤੀ ਹੈ। ਬਹੁਤ ਊਂਚੀ ਇਮਾਰਤ ਹਰ ਘੜੀ ਖ਼ਤਰੇ ਮੇਂ ਰਹਿਤੀ ਹੈ।' ਰਾਜਨੀਤੀ ਵਿਚ ਭਾਵੇਂ ਕੋਈ ਕਿੰਨੇ ਵੀ ਵੱਡੇ ਸਿਖ਼ਰ 'ਤੇ ਪਹੁੰਚ ਜਾਏ ਪਰ ਉਸ ਨੂੰ ਇਹ ਫ਼ਿਕਰ ਵੱਢ-ਵੱਢ ਕੇ ਖਾਈ ਜਾਂਦਾ ਹੈ ਕਿ ਕਿਤੇ ਉਸ ਦੀ ਕੁਰਸੀ ਕੋਈ ਹੋਰ ...

ਪੂਰੀ ਖ਼ਬਰ »

ਖਾਦਾਂ, ਖਾਣੇ ਅਤੇ ਸਰੀਰ

ਕੁਦਰਤ ਦਾ ਇਕ ਨਿਯਮ ਹੈ ਬਦਲਾਅ, ਜੋ ਕਿ ਹਰ ਵਸਤੂ, ਪਦਾਰਥ, ਮੌਸਮ ਹਰ ਚੀਜ਼ ਵਿਚ ਵਾਪਰਦਾ ਹੈ। ਜਿਵੇਂ ਸਿਆਣੇ ਕਹਿੰਦੇ ਹਨ 'ਪਾਣੀ ਵਗਦਾ ਹੀ ਚੰਗਾ ਲਗਦਾ ਹੈ, ਖੜ੍ਹਾ ਤਾਂ ਪਾਣੀ ਵੀ ਮੁਸ਼ਕ ਜਾਂਦਾ ਹੈ'। ਇਸੇ ਤਰ੍ਹਾਂ ਇਨਸਾਨੀ ਜੀਵਨ ਵਿਚ ਹਰ ਰੋਜ਼ ਬਦਲਾਅ ਆਉਂਦੇ ਰਹਿੰਦੇ ਹਨ, ...

ਪੂਰੀ ਖ਼ਬਰ »

ਕੇਂਦਰੀ ਸਿਹਤ ਮੰਤਰੀ ਵਲੋਂ ਗ਼ੈਰ-ਵਿਗਿਆਨਕ ਅਮਲਾਂ ਨੂੰ ਅੱਗੇ ਵਧਾਉਣਾ ਸਹੀ ਨਹੀਂ

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਨੇ ਸਿਹਤ ਮੰਤਰੀ ਦੁਆਰਾ ਕੋਰੋਨਾ ਦੀ ਰੋਕਥਾਮ ਅਤੇ ਇਲਾਜ ਲਈ ਬਾਬਾ ਰਾਮਦੇਵ ਦੀ ਅਖੌਤੀ ਦਵਾਈ ਕੋਰੋਨਿਲ ਨੂੰ ਉਤਸ਼ਾਹਿਤ ਕਰਨ 'ਤੇ ਬਹੁਤ ਉਚਿਤ ਇਤਰਾਜ਼ ਜਤਾਏ ਹਨ। ਸਿਹਤ ਮੰਤਰੀ ਡਾ: ਹਰਸ਼ ਵਰਧਨ ਆਧੁਨਿਕ ਮੈਡੀਕਲ ਪ੍ਰਣਾਲੀ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX