ਤਾਜਾ ਖ਼ਬਰਾਂ


ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  48 minutes ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  54 minutes ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  about 1 hour ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  about 1 hour ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  about 1 hour ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  about 1 hour ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਹਿਮਾਚਲ ਪ੍ਰਦੇਸ਼, 08 ਮਈ - ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਚ ਲੱਗੇ ਭੂਚਾਲ ਦੇ ਝਟਕੇ...
ਕੇਰਲਾ ਵਿਚ 9 ਦਿਨਾਂ ਦਾ ਲਾਕਡਾਊਨ ਹੋਇਆ ਲਾਗੂ
. . .  about 2 hours ago
ਕੇਰਲਾ,08 ਮਈ - ਕੇਰਲਾ ਵਿਚ ਅੱਜ ਤੋਂ 9 ਦਿਨਾਂ ਦਾ ਲਾਕਡਾਊਨ ਲਾਗੂ ...
ਕੋਰੋਨਾ ਦਾ ਕਹਿਰ - ਹੁਣ ਜਾਨਵਰ ਵੀ ਆਉਣ ਲੱਗੇ ਕੋਰੋਨਾ ਪਾਜ਼ੀਟਿਵ
. . .  about 2 hours ago
ਉੱਤਰ ਪ੍ਰਦੇਸ਼, 08 ਮਈ - ਉੱਤਰ ਪ੍ਰਦੇਸ਼ ਇਟਾਵਾ ਸਫ਼ਾਰੀ ਪਾਰਕ ਵਿਚ 2 ਸ਼ੇਰਨੀਆਂ ਕੋਰੋਨਾ ਪਾਜ਼ੀਟਿਵ ਆਈਆਂ ...
ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਪ੍ਰਸਤਾਵਿਤ ਮੁਲਾਕਾਤ ਨੇ ਅਮਰੀਕਾ-ਰੂਸ ਸੰਬੰਧਾਂ 'ਚ ਚੰਗਾ ਕਦਮ ਅੱਗੇ ਵਧਾਇਆ - ਜੋ-ਬਾਈਡਨ
. . .  about 2 hours ago
ਅਮਰੀਕਾ,08 ਮਈ - ਜੋ-ਬਾਈਡਨ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  1 day ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  1 day ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  1 day ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  1 day ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  1 day ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  1 day ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  1 day ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 day ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  1 day ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਰੁੱਖ ਲਗਾਉਣਾ ਅਤੇ ਪਾਣੀ ਦੀ ਉਚਿਤ ਵਰਤੋਂ ਕਰਨਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ। ਵਿਨੋਬਾ ਭਾਵੇ

ਅੰਮ੍ਰਿਤਸਰ

ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਘਿਰਾਓ

ਰਾਮ ਤੀਰਥ, ਅੰਮਿ੍ਤਸਰ, 5 ਮਾਰਚ (ਧਰਵਿੰਦਰ ਸਿੰਘ ਔਲਖ, ਸੁਰਿੰਦਰਪਾਲ ਸਿੰਘ ਵਰਪਾਲ)- ਐਸ.ਸੀ. ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿਥੇ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਹਰਦਿਆਲ ਸਿੰਘ ਔਲਖ ਦੀ ਅਗਵਾਈ ਹੇਠ ਭਾਜਪਾ ਦੇ ਸਥਾਨਕ ਆਗੂਆਂ ਬਲਕਾਰ ਸਿੰਘ ਸੋਹਲ ਹਲਕਾ ਇੰਚਾਰਜ ਰਾਜਾਸਾਂਸੀ, ਗੁਰਪਾਲ ਸਿੰਘ ਸੰਧੂ, ਸੰਦੀਪ ਕੁਮਾਰ ਜਸਤਰਵਾਲ (ਦੋਵੇਂ ਜਨਰਲ ਸਕੱਤਰ), ਸ਼ਬੇਗ ਸਿੰਘ ਗਿੱਲ ਜ਼ਿਲ੍ਹਾ ਮੀਤ ਪ੍ਰਧਾਨ, ਕੁਲਦੀਪ ਸਿੰਘ ਚਵਿੰਡਾ, ਕੁਲਦੀਪ ਸਿੰਘ ਭੀਲੋਵਾਲ, ਪਵਨ ਕੁਮਾਰ ਅਜਨਾਲਾ, ਹਰਪਾਲ ਸਿੰਘ ਸਿੱਧੂ, ਗੁਰਪਿੰਦਰ ਸਿੰਘ ਮਾਹਲ, ਸੁਭਾਸ਼ ਕੁਮਾਰ ਜਸਤਰਵਾਲ, ਦਵਿੰਦਰਵੀਰ ਸਿੰਘ ਲੋਪੋਕੇ, ਭੁਪਿੰਦਰ ਸਿੰਘ ਖੈਰਾਬਾਦ, ਗੁਰਸ਼ਰਨ ਸਿੰਘ ਔਲਖ, ਡਾ: ਹਰਜਿੰਦਰ ਸਿੰਘ ਸਿੱਧੂ, ਵਰੁਨ ਸਹਿਦੇਵ, ਦਲਜੀਤ ਸਿੰਘ ਲੋਪੋਕੇ, ਸ਼ੁਭਨੀਤ ਸਿੰਘ ਸਿੱਧੂ, ਗੁਰਵੇਲ ਸਿੰਘ ਉੱਪਲ ਆਦਿ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਜ਼ੀਰ ਅਨਿਲ ਜੋਸ਼ੀ ਤੇ ਸਾਬਕਾ ਮੇਅਰ ਸ਼ਵੇਤ ਮਲਿਕ ਵੀ ਮੌਜੂਦ ਸਨ | ਉਨ੍ਹਾਂ ਨੇ ਭਗਵਾਨ ਵਾਲਮੀਕਿ ਮੰਦਰ 'ਚ ਮੱਥਾ ਟੇਕਿਆ ਅਤੇ ਅਰਦਾਸ ਕੀਤੀ | ਜਿਥੇ ਜੀ.ਐਮ. ਪਵਿੰਦਰ ਕਲਿਆਣ ਅਤੇ ਮਹੰਤ ਬੱਬਲਾ ਦਾਸ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਕਿਸਾਨ ਸੰਘਰਸ਼ ਸਬੰਧੀ ਪੁੱਛੇ ਸੁਆਲਾਂ ਨੂੰ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਇੱਥੇ ਕੋਈ ਸਿਆਸੀ ਗੱਲ ਨਹੀਂ ਕਰਨਗੇ | ਭਾਜਪਾ ਆਗੂਆਂ ਦੇ ਆਉਣ ਦੀ ਕਨਸੋਅ ਮਿਲਣ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ ਨੇ ਰਾਮ ਤੀਰਥ ਅੱਡੇ 'ਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਅਤੇ ਅਨਿਲ ਜੋਸ਼ੀ ਦੀ ਗੱਡੀ ਘੇਰ ਕੇ ਉਨ੍ਹਾਂ ਨਾਲ ਤਿੱਖੇ ਸਵਾਲ-ਜਵਾਬ ਕੀਤੇ | ਅਨਿਲ ਜੋਸ਼ੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ 'ਚ ਹਨ ਪਰ ਇੰਜ ਵਿਰੋਧ ਕਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਸਗੋਂ ਇਸ ਦਾ ਹੱਲ ਮਿਲ ਬੈਠ ਕੇ ਹੀ ਕੱਢਿਆ ਜਾ ਸਕਦਾ ਹੈ | ਜਵਾਬ 'ਚ ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ ਨੇ ਕਿਹਾ ਕਿ ਜੇਕਰ ਉਹ ਕਿਸਾਨਾਂ ਦੇ ਹੱਕ 'ਚ ਹਨ ਤਾਂ ਭਾਜਪਾ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਨਾਲ ਬੈਠਣ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਮੋਦੀ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਚੜ੍ਹਦੀ ਕਲਾ ਨਾਲ ਚੱਲਦਾ ਰਹੇਗਾ ਅਤੇ ਉਹ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ | ਇਸ ਸਮੇਂ ਰਜਵੰਤ ਸਿੰਘ ਵਡਾਲਾ, ਤਰਸੇਮ ਸਿੰਘ ਬਲੱਗਣ, ਦਿਲਬਾਗ ਸਿੰਘ, ਗੁਰਜੀਤ ਸਿੰਘ ਕੋਹਾਲੀ, ਸੁਖਦੇਵ ਸਿੰਘ ਪਹਿਲਵਾਨ ਹਾਜ਼ਰ ਸਨ |
ਦੂਸਰੇ ਰਸਤੇ ਭਾਜਪਾ ਆਗੂ ਹੋਏ ਫ਼ਰਾਰ
ਕਿਸਾਨਾਂ ਦੇ ਵਿਰੋਧ ਦਾ ਪਤਾ ਲੱਗਣ 'ਤੇ ਵਿਜੇ ਸਾਂਪਲਾ ਤੇ ਸ਼ਵੇਤ ਮਲਿਕ ਬੀ.ਐੱਸ.ਐੱਫ. ਦੇ ਸਦਾ ਹੀ ਬੰਦ ਰਹਿਣ ਵਾਲੇ ਗੇਟ ਖੁੱਲ੍ਹਵਾ ਕੇ ਦੂਸਰੇ ਪਾਸੇ ਰਾਹੀਂ ਫ਼ਰਾਰ ਹੋ ਗਏ ਅਤੇ ਭਾਜਪਾ ਆਗੂਆਂ ਨਾਲ ਅੱਗੇ ਹੋ ਹੋ ਕੇ ਤਸਵੀਰਾਂ ਖਿਚਵਾਉਣ ਵਾਲੇ ਆਗੂ ਤੇ ਵਰਕਰ ਵੀ ਅੱਡੀਆਂ ਨੂੰ ਥੁੱਕ ਲਾ ਕੇ ਭੱਜੇ |

ਇਮਰਾਨ ਖ਼ਾਨ 'ਤੇ ਵਰਿ੍ਹਆ ਪਾਕਿ ਚੋਣ ਕਮਿਸ਼ਨ¸ਕਿਹਾ, ਹਰ ਸਿਆਸਤਦਾਨ 'ਚ ਹਾਰ ਮੰਨਣ ਦੀ ਹਿੰਮਤ ਹੋਣੀ ਚਾਹੀਦੀ

ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਆਪਣੇ ਦੇਸ਼ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਝਾੜ ਲਗਾਈ ਹੈ | ਚੋਣ ਕਮਿਸ਼ਨ ਨੇ ਆਪਣੇ ਬਿਆਨ 'ਚ ਇਮਰਾਨ ਖ਼ਾਨ 'ਤੇ ਵਰ੍ਹਦਿਆਂ ਕਿਹਾ ਕਿ ਇਕ ਹੀ ਚੋਣ 'ਚ ਜਿੱਤ ਮਿਲੀ ...

ਪੂਰੀ ਖ਼ਬਰ »

ਚਾਲੂ ਭੱਠੀ, ਲਾਹਣ ਤੇ ਸ਼ਰਾਬ ਸਮੇਤ ਇਕ ਕਾਬੂ

ਰਾਮ ਤੀਰਥ, 5 ਮਾਰਚ (ਧਰਵਿੰਦਰ ਸਿੰਘ ਔਲਖ)- ਐੱਸ.ਐੱਸ.ਪੀ.ਦਿਹਾਤੀ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਅੱਜ ਪਿੰਡ ਖਿਆਲਾ ਕਲਾਂ ਵਿਖੇ ਛਾਪੇਮਾਰੀ ਕਰਕੇ ਰਾਮ ਤੀਰਥ ਪੁਲਿਸ ਨੇ ਚੌਕੀ ਇੰਚਾਰਜ ਬਲਵਿੰਦਰ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਇਕ ਵਾਰ ਫਿਰ ਭਾਜਪਾ ਆਗੂ ਸ਼ਵੇਤ ਮਲਿਕ ਦਾ ਕਿਸਾਨਾਂ ਨੇ ਕੀਤਾ ਵਿਰੋਧ

ਅੰਮਿ੍ਤਸਰ, 5 ਮਾਰਚ (ਹਰਮਿੰਦਰ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ)- ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਇਕ ਵਾਰ ਮੁੜ ਕਿਸਾਨਾਂ ਦਾ ਉਸ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਅੱਜ ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਚੱਲ ਰਹੇ ...

ਪੂਰੀ ਖ਼ਬਰ »

ਅੰਮਿਤਸਰ ਦੇ ਹਵਾਈ ਅੱਡੇ 'ਤੇ ਦੁਬਈ ਤੋਂ ਪੁੱਜੀ ਉਡਾਣ 'ਚੋਂ 247 ਗ੍ਰਾਮ ਸੋਨਾ ਬਰਾਮਦ

ਰਾਜਾਸਾਂਸੀ, 5 ਮਾਰਚ (ਹੇਰ/ਹਰਦੀਪ ਸਿੰਘ ਖੀਵਾ)- ਅੰਮਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਸਪਾਈਸ ਜੈੱਟ ਰਾਹੀਂ ਏਥੇ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵਲੋਂ 247 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ | ...

ਪੂਰੀ ਖ਼ਬਰ »

ਹੁਣ ਜਨਰਲ ਗੁਰਦਾ ਖਰਾਬ ਮਰੀਜ਼ ਵੀ ਕਰਵਾ ਸਕਣਗੇ ਸਿਵਲ ਹਸਪਤਾਲ ਵਿਖੇ ਡਾਇਲਸਿਸ

ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)- ਇਥੇ ਜਲਿ੍ਹਆਂਵਾਲਾ ਸਿਵਲ ਹਸਪਤਾਲ ਵਿਖੇ ਹੁਣ ਆਮ ਮਰੀਜ਼ ਵੀ ਡਾਇਲਸਿਸ ਕਰਵਾ ਸਕਣਗੇ ਇਸ ਤੋਂ ਪਹਿਲਾਂ ਇਥੇ ਕੇਵਲ ਹੈਪੇਟਾਈਟਸ ਮਰੀਜ਼ਾਂ ਦਾ ਹੀ ਡਾਇਲਸਿਸ ਕੀਤਾ ਜਾਂਦਾ ਸੀ | ਮਿਲੇ ਵੇਰਵਿਆਂ ਅਨੁਸਾਰ ਇਥੇ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਅਸਲਾ ਲਾਇਸੰਸ ਲੈਣ ਲਈ ਲਈ ਡੋਪ ਟੈਸਟ ਦੀਆਂ ਨਕਲੀ ਰਿਪੋਰਟਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ

ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)-ਅਸਲਾ ਲਾਇਸੰਸ ਹਾਸਲ ਕਰਨ ਲਈ ਜ਼ਰੂਰੀ ਕਰਾਰ ਦਿੱਤੇ ਗਏ ਡੋਪ ਟੈਸਟ ਦੀਆਂ ਨਕਲੀ ਰਿਪੋਰਟਾਂ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਨਸ਼ਾ ਕਰਨ ਵਾਲੇ ਨਸ਼ਈ ਵੀ ਆਸਾਨੀ ਨਾਲ ਅਸਲਾ ਲਾਇਸੰਸ ਹਾਸਲ ਕਰਕੇ ਹਥਿਆਰ ਖ੍ਰੀਦ ਰਹੇ ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰ ਯੂਨੀਅਨ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਅਹਿਮ ਮੀਟਿੰਗ

ਅੰਮਿ੍ਤਸਰ, 5 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਾਇਮਰੀ ਪੱਧਰ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਈ.ਟੀ.ਯੂ. ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਨਾਲ ਜਥੇਬੰਦੀ ਦੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ 'ਚ ਹੋਈ | ਇਸ ...

ਪੂਰੀ ਖ਼ਬਰ »

ਮਹਿੰਦਰਾ ਐਂਡ ਮਹਿੰਦਰਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਲਈ 'ਥਾਰ' ਗੱਡੀ ਭੇਟ

ਅੰਮਿ੍ਤਸਰ, 5 ਮਾਰਚ (ਜੱਸ)- ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਨਾਮਵਰ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵਲੋਂ ਆਪਣੀ 'ਥਾਰ' ਗੱਡੀ ਸ੍ਰੀ ਦਰਬਾਰ ਸਾਹਿਬ ਲਈ ਭੇਟ ਕੀਤੀ ਗਈ | ਇਸ ਮੌਕੇ ਕੰਪਨੀ ਦੇ ਪ੍ਰਧਾਨ ਹੇਮੰਤ ...

ਪੂਰੀ ਖ਼ਬਰ »

ਜੀ.ਐਨ.ਡੀ.ਯੂ. 'ਚ ਕੌਮਾਂਤਰੀ ਔਰਤ ਦਿਵਸ ਮਨਾਇਆ

ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਔਰਤ ਕਰਮਚਾਰੀਆਂ ਵਲੋਂ ਅੱਜ ਇਥੇ ਮਹਾਰਾਜਾ ਰਣਜੀਤ ਸਿੰਘ ਭਵਨ ਦੇ ਆਡੀਟੋਰੀਅਮ ਵਿਖੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਵਲੋਂ ਮੀਟਿੰਗ ਦੌਰਾਨ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਗਟਾਵਾ

ਬਾਬਾ ਬਕਾਲਾ ਸਾਹਿਬ, 5 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਰਛਪਾਲ ਸਿੰਘ ਜਲਾਲ ਉਸਮਾਂ ਦੀ ਪ੍ਰਧਾਨਗੀ ਹੇੇਠ ਹੋਈ, ਜਿਸ ਵਿਚ ਜ਼ਿਲ੍ਹ੍ਹਾ ਪ੍ਰਧਾਨ ਕੁਲਵੰਤ ਸਿੰਘ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਤਹਿਸੀਲ ਬਾਬਾ ਬਕਾਲਾ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 5 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਮੀਟਿੰਗ ਪ੍ਰਧਾਨ ਮੱਖਣ ਸਿੰਘ ਬੱਲ ਦੀ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਹਲਕਾ ਉਤਰੀ ਵਿਚ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ- ਬੋਪਾਰਾਏ

ਵੇਰਕਾ, 5 ਮਾਰਚ (ਪਰਮਜੀਤ ਸਿੰਘ ਬੱਗਾ)- ਬੀਤੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਲੋਕਾਂ ਨੂੰ ਕਈ ਪ੍ਰਕਾਰ ਦੇ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਦੀ ਸੂਬਾ ਸਰਕਾਰ ਅਤੇ ਹਲਕਾ ਵਿਧਾਇਕ ਵਲੋਂ ਕੋਈ ਸਾਰ ਨਾ ਲਏ ਜਾਣ ਕਾਰਣ ਵਿਕਾਸ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਕੋਰੋਨਾ ਟੈਸਟ ਪਹਿਲ ਦੇ ਅਧਾਰ 'ਤੇ ਕੀਤੇ ਜਾਣ

ਰਮਦਾਸ, 5 ਮਾਰਚ (ਜਸਵੰਤ ਸਿੰਘ ਵਾਹਲਾ)- ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਵਿਖੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਣ 'ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਸਕੂਲ ਪੜ੍ਹਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਮੁੱਖ ਮੈਨੇਜਰ ਵਜੋਂ ਗੁਰਿੰਦਰ ਸਿੰਘ ਮਥਰੇਵਾਲ ਨੇ ਸੇਵਾ ਸੰਭਾਲੀ

ਅੰਮਿ੍ਤਸਰ, 5 ਮਾਰਚ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਕਮੇਟੀ ਵਲੋਂ ਅੱਜ ਲਏ ਗਏ ਇੱਕ ਅਹਿਮ ਫੈਸਲੇ ਤਹਿਤ ਧਰਮ ਪ੍ਰਚਾਰ ਕਮੇਟੀ 'ਚ ਮੀਤ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਗੁਰਿੰਦਰ ਸਿੰਘ ਮਥਰੇਵਾਲ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਮੈਨੇਜਰ ਨਿਯੁਕਤ ਕੀਤਾ ਗਿਆ ...

ਪੂਰੀ ਖ਼ਬਰ »

ਕਿਸਾਨ ਆਗੂ ਮਾ: ਦਾਤਾਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ

ਅੰਮਿ੍ਤਸਰ, 5 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਰਣਜੀਤ ਐਵੀਨਿਊ ਅੰਮਿ੍ਤਸਰ ਦੀ ਗਰਾਉਂਡ 'ਚ ਮਾਸਟਰ ਦਾਤਾਰ ਸਿੰਘ ਨਮਿੱਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਨੇ ਖੇਤੀ ਕਾਨੂੰਨ ਰੱਦ, ...

ਪੂਰੀ ਖ਼ਬਰ »

ਨੌਸਰਬਾਜ਼ ਵਲੋਂ ਅਨੌਖੇ ਢੰਗ ਨਾਲ ਠੱਗੀ ਮਾਰਨ ਲਈ ਬੱਚੇ ਨੂੰ ਕੀਤਾ ਅਗਵਾ

ਚੇਤਨਪੁਰਾ, 5 ਮਾਰਚ (ਮਹਾਂਬੀਰ ਸਿੰਘ ਗਿੱਲ)- ਨੌਸਰਬਾਜ਼ ਵਲੋਂ ਕੁੁਝ ਪੈਸਿਆਂ ਦੀ ਖ਼ਾਤਰ ਇਕ ਬੱਚੇ ਨੂੰ ਅਗਵਾ ਕਰਕੇ ਇਕ ਹਜ਼ਾਰ ਰੁਪਏ ਠੱਗੀ ਮਾਰਨ ਦੀ ਖ਼ਬਰ ਹੈ | ਇਸ ਸਬੰਧੀ ਹੁਸ਼ਿਆਰ ਸਿੰਘ ਪ੍ਰੀਤਮ ਸਿੰਘ ਵਾਸੀ ਚੇਤਨਪੁਰਾ ਨੇ ਦੱਸਿਆ ਕੇ ਬੀਤੀ ਨੂੰ ਸ਼ਾਮ ਇਕ ਠੱਗ ...

ਪੂਰੀ ਖ਼ਬਰ »

ਗੋਲਡਨ ਗੇਟ ਨਿਊ ਅੰਮਿ੍ਤਸਰ ਤੋਂ ਕਿਸਾਨਾਂ-ਮਜ਼ਦੂਰਾਂ ਦਾ ਜਥਾ ਦਿੱਲੀ ਦੇ ਕੰੁਡਲੀ ਬਾਰਡਰ ਲਈ ਰਵਾਨਾ

ਸੁਲਤਾਨਵਿੰਡ, 5 ਮਾਰਚ (ਗੁਰਨਾਮ ਸਿੰਘ ਬੁੱਟਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੈਂਕੜਿਆ ਕਿਸਾਨਾਂ, ਮਜਦੂਰਾਂ, ਨੌਜਵਾਨਾਂ ਦਾ ਇਕ ਵੱਡਾ ਜਥਾ ਅੱਜ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ...

ਪੂਰੀ ਖ਼ਬਰ »

ਕੋਰੋਨਾ ਦੇ 42 ਨਵੇਂ ਮਾਮਲੇ ਮਿਲੇ, ਇਕ ਮਰੀਜ਼ ਦੀ ਮੌਤ

ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)- ਕੋਰੋਨਾ ਦੇ ਅੱਜ 42 ਨਵੇਂ ਮਾਮਲੇ ਮਿਲੇ ਹਨ ਜਦੋਂ ਕਿ ਇਕ ਹੋਰ ਮਰੀਜ਼ ਦੀ ਅੱਜ ਕੋਰੋਨਾ ਨਾਲ ਮੌਤ ਹੋ ਗਈ ਹੈ | ਮਿ੍ਤਕ ਮਰੀਜ਼ ਦੀ ਸ਼ਨਾਖਤ ਜੋਗਿੰਦਰ ਸਿੰਘ (72) ਵਾਸੀ ਕੋਟ ਖ਼ਾਲਸਾ ਗੁਰੂ ਰਾਮਦਾਸ ਨਗਰ ਵਜੋਂ ਹੋਈ ਹੈ ਜੋ ਕਿ ਮਹਾਜ਼ਨ ਨਾਮ ...

ਪੂਰੀ ਖ਼ਬਰ »

ਵੱਡੀ ਮਾਤਰਾ 'ਚ ਲਾਹਣ, ਨਾਜਾਇਜ਼ ਦੇਸੀ ਸ਼ਰਾਬ, ਬਰਾਮਦ- 11 ਜਣੇ ਕਾਬੂ, 4 ਫਰਾਰ

ਅਜਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ.ਪ੍ਰਸ਼ੋਤਮ)- ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐਸ.ਐਸ.ਪੀ. ਧਰੁਵ ਦਹੀਆ ਦੀ ਅਗਵਾਈ ਵਿਚ ਅੱਜ ਸਵੇਰੇ ਤੜਕਸਾਰ ਇਥੋਂ ਨੇੜਲੇ ਪਿੰਡ ਲੱਖੂਵਾਲ ਵਿਖੇ ਭਾਰੀ ਪੁਲਿਸ ਬਲ ਸਮੇਤ ਛਾਪੇਮਾਰੀ ਕਰ ਕੇ ਹਜ਼ਾਰਾਂ ਲੀਟਰ ...

ਪੂਰੀ ਖ਼ਬਰ »

ਯੂਥ ਕਾਂਗਰਸ ਹਲਕਾ ਅਜਨਾਲਾ ਵਲੋਂ ਮੋਦੀ ਸਰਕਾਰ ਖ਼ਿਲਾਫ਼ ਪੁਤਲਾ ਸਾੜ ਪ੍ਰਦਰਸ਼ਨ

ਅਜਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਡੀਜ਼ਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਅੱਜ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਯੂਥ ਕਾਂਗਰਸ ਹਲਕਾ ਅਜਨਾਲਾ ਦੇ ਕਾਰਕੁੰਨਾਂ ...

ਪੂਰੀ ਖ਼ਬਰ »

ਵਿਜੇ ਸਾਂਪਲਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 5 ਮਾਰਚ (ਹਰਮਿੰਦਰ ਸਿੰਘ)- ਅਨੁਸੂਚਿਤ ਜਾਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ ਆਪਣਾ ਅਹੁਦਾ ਸੰਭਾਲਣ ਤੋਂ ਬਾਆਦ ਅੱਜ ਅੰਮਿ੍ਤਸਰ ਪਹੁੰਚੇ ਜਿਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਅਤੇ ਸਥਾਨਕ ਸਰਕਟ ...

ਪੂਰੀ ਖ਼ਬਰ »

ਮਜੀਠੀਆ ਦੀ ਰਹਿਨੁਮਾਈ 'ਚ 8 ਨੂੰ ਹੋਣ ਵਾਲੇ ਅਕਾਲੀ ਦਲ ਦੇ ਰੋਸ ਮੁਜ਼ਾਹਰੇ 'ਚ ਵਰਕਰ ਵੱਡੀ ਗਿਣਤੀ 'ਚ ਹੋਣਗੇ ਸ਼ਾਮਿਲ- ਲਖਬੀਰ ਗਿੱਲ

ਜੇਠੂਵਾਲ, 5 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜਿਹੜੇ ਸਾਲ ਬੀਤਣ ਦੇ ਬਾਵਜੂਦ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ...

ਪੂਰੀ ਖ਼ਬਰ »

ਗੋਲਡਨ ਗੇਟ ਵਿਖੇ ਦਿੱਤਾ ਜਾਵੇਗਾ ਸੂਬਾ ਸਰਕਾਰ ਖ਼ਿਲਾਫ਼ ਹਲਕਾ ਅਕਾਲੀ ਵਰਕਰਾਂ ਵਲੋਂ ਰੋਸ ਧਰਨਾ- ਗੁਰਪ੍ਰੀਤ ਰੰਧਾਵਾ

ਵੇਰਕਾ, 5 ਮਾਰਚ (ਪਰਮਜੀਤ ਸਿੰਘ ਬੱਗਾ)- ਪੰਜਾਬ ਦੀ ਸੱਤਾ 'ਤੇ ਕਾਬਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਵਿਚਲੀ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਨਾਕਾਮ ਕਾਰਗੁਜ਼ਾਰੀ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ...

ਪੂਰੀ ਖ਼ਬਰ »

ਮੇਅਰ ਤੇ ਕਮਿਸ਼ਨਰ ਵਲੋਂ 120 ਲਾਭਪਾਤਰੀਆਂ ਨੂੰ ਅਵਾਸ ਯੋਜਨਾ ਤਹਿਤ 60 ਲੱਖ ਦੀ ਰਾਸ਼ੀ ਕੀਤੀ ਜਾਰੀ

ਅੰਮਿ੍ਤਸਰ, 5 ਮਾਰਚ (ਹਰਮਿੰਦਰ ਸਿੰਘ)- ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਯੋਗ ਪਾਏ ਗਏ 120 ਲਾਭਪਾਤਰੀਆਂ ਨੂੰ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਵਲੋਂ ਨਵੇਂ ਮਕਾਨ ਬਨਾਉਣ ਜਾਂ ਮਕਾਨਾਂ ਦੀ ਉਸਾਰੀ ਦੇ ਵਾਧੇ ਲਈ ਵਿੱਤੀ ਸਹਾਇਤਾ ਦੇ ਤੌਰ ...

ਪੂਰੀ ਖ਼ਬਰ »

ਮੱਤੇਨੰਗਲ ਉਪਮੰਡਲ ਇੰਜੀਨੀਅਰ ਐਸੋਸੀਏਸ਼ਨ ਦੇ ਚੇਅਰਮੈਨ ਨਿਯੁੁਕਤ

ਚਵਿੰਡਾ ਦੇਵੀ, 5 ਮਾਰਚ (ਸਤਪਾਲ ਸਿੰਘ ਢੱਡੇ)- ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਐਸੋਸੀਏਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ ਉਸਾਰੀ ਉਪ ਮੰਡਲ ਦੇ ਇੰਜਨੀਅਰ ਵੀ. ਕੇ. ਕਪੂਰ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਾਰਜਕਾਰੀ ਮੈਂਬਰਾਂ ਵਲੋਂ ਨਵੀਂ ...

ਪੂਰੀ ਖ਼ਬਰ »

ਜਗਦੇਵ ਕਲਾਂ 'ਚ ਗੁਰਮਤਿ ਸਮਾਗਮ ਅੱਜ

ਜਗਦੇਵ ਕਲਾਂ, 5 ਮਾਰਚ (ਸ਼ਰਨਜੀਤ ਸਿੰਘ ਗਿੱਲ)- ਗੁਰਮਤਿ ਪ੍ਰਚਾਰ ਸਭਾ ਜਗਦੇਵ ਕਲਾਂ (ਰਜਿ:) ਵਲੋਂ ਸਮੂਹ ਨਗਰ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਅਨੇਕਾਂ ਗੁਰੂ ਦੁਲਾਰੇ ਸਿੱਖਾਂ ਦੀ ਲਾਸਾਨੀ ਸ਼ਹਾਦਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX