ਤਾਜਾ ਖ਼ਬਰਾਂ


ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ
. . .  27 minutes ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ...
ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  48 minutes ago
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)- ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸੈਮੀ ਫਾਈਨਲ ਵਿਚ ਪੁੱਜੀ, ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
. . .  about 1 hour ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ
. . .  59 minutes ago
ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ...
ਸੀ.ਬੀ.ਐੱਸ.ਈ. ਨੇ 12 ਵੀਂ ਜਮਾਤ ਦੇ ਨਤੀਜੇ ਕੀਤੇ ਐਲਾਨ, 99.37% ਵਿਦਿਆਰਥੀ ਪਾਸ
. . .  about 1 hour ago
ਨਵੀਂ ਦਿੱਲੀ,30 ਜੁਲਾਈ - ਸੀ.ਬੀ.ਐੱਸ.ਈ. ਨੇ 12 ...
ਸਾਬਕਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਫੁੱਲੂਖੇੜਾ ਦਾ ਕਾਂਗਰਸੀ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  about 2 hours ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਲੰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਝਟਕਿਆਂ ਦਾ ਦੌਰ ਲਗਾਤਾਰ ਜਾਰੀ ਹੈ...
ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲਾ, ਜਵਾਨ ਜ਼ਖ਼ਮੀ
. . .  about 2 hours ago
ਸ੍ਰੀਨਗਰ, 30 ਜੁਲਾਈ - ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ...
ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  about 2 hours ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  about 3 hours ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  about 3 hours ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
2022 ਦੀਆਂ ਚੋਣਾਂ ਵਿਚ ਲੋਕ ਅਕਾਲੀ-ਬਸਪਾ ਗੱਠਜੋੜ ਦਾ ਸਾਥ ਦੇਣਗੇ - ਜਸਵੀਰ ਸਿੰਘ ਗੜ੍ਹੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (ਰਣਜੀਤ ਸਿੰਘ ਢਿੱਲੋਂ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅੱਜ ਸਵੇਰੇ ਸ੍ਰੀ ਮੁਕਤਸਰ...
ਲੋਕ ਸਭਾ ਦੀ ਕਾਰਵਾਈ 2 ਅਗਸਤ ਸਵੇਰੇ 11 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 30 ਜੁਲਾਈ - ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ...
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੀ ਲੜਕੀ ਨੂੰ ਢਾਈ ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਣੀ 'ਚੋਂ ਬਾਹਰ ਕੱਢਿਆ
. . .  about 3 hours ago
ਪਠਾਨਕੋਟ, 30 ਜੁਲਾਈ (ਸੰਧੂ ) - ਪਠਾਨਕੋਟ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਮੀਨੀ ਦੇ ਨੇੜੇ ਅੱਜ ਸਵੇਰੇ 9 ਵਜੇ ਇਕ ਹਾਦਸਾ ਵਾਪਰ...
ਵਰਕਰਾਂ ਅਤੇ ਹੈਲਪਰਾਂ ਨੇ ਮੁੜ ਮਲਿਆ ਵਿੱਤ ਮੰਤਰੀ ਦਾ ਬੂਹਾ
. . .  about 4 hours ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਅੱਜ ਮੁੜ ਵਜੀਰ-ਏ-ਖਜ਼ਾਨਾ...
ਸੜਕ ਹਾਦਸੇ ਵਿਚ ਦਾਦੇ ਪੋਤੇ ਦੀ ਮੌਤ, ਇੱਕ ਜ਼ਖ਼ਮੀ
. . .  about 4 hours ago
ਪੱਟੀ,30 ਜੁਲਾਈ - (ਅਵਤਾਰ ਸਿੰਘ ਖਹਿਰਾ,ਬੋਨੀ ਕਾਲੇਕੇ) - ਇੱਥੇ ਇੱਕ ਕਾਰ ਅਤੇ ਜੁਗਾੜੂ ਮੋਟਰਸਾਈਕਲ ਵਿਚ ਹੋਈ ਟੱਕਰ ਦੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 30 ਜੁਲਾਈ - ਲੋਕ ਸਭਾ ਦੇ ਵਿਹੜੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਕਾਂਗਰਸ ਦੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ ਤੱਕ ...
ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ, ਆਇਰਲੈਂਡ ਨੂੰ ਦਿੱਤੀ ਮਾਤ
. . .  about 5 hours ago
ਟੋਕੀਓ, 30 ਜੁਲਾਈ - ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ...
ਸਬ-ਡਵੀਜ਼ਨ ਤਪਾ ਦੇ ਜਤਿੰਦਰਪਾਲ ਸਿੰਘ ਹੋਣਗੇ ਨਵੇਂ ਡੀ. ਐੱਸ. ਪੀ.
. . .  about 5 hours ago
ਤਪਾ ਮੰਡੀ, 30 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਚੱਲਦਿਆਂ ਡੀ. ਐੱਸ. ਪੀ. ਦੀਆਂ ਹੋਈਆਂ ਬਦਲੀਆਂ ਤਹਿਤ ਸਬ-ਡਵੀਜ਼ਨ ...
ਅੱਜ ਦੁਪਹਿਰ 2 ਵਜੇ ਸੀ.ਬੀ.ਐੱਸ.ਈ. 12 ਵੀਂ ਜਮਾਤ ਦਾ ਆਵੇਗਾ ਨਤੀਜਾ
. . .  about 5 hours ago
ਨਵੀਂ ਦਿੱਲੀ, 30 ਜੁਲਾਈ - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) 12 ਵੀਂ ਜਮਾਤ ਦਾ...
ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਰਾਜਮਾਰਗ ਜਾਮ
. . .  1 minute ago
ਸ਼ਿਮਲਾ (ਹਿਮਾਚਲ ਪ੍ਰਦੇਸ਼),30 ਜੁਲਾਈ - ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ...
ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਟੋਕੀਓ ਉਲੰਪਿਕ ਦੇ ਸੈਮੀਫਾਈਨਲ 'ਚ ਪੁੱਜੀ, ਇਕ ਹੋਰ ਤਗਮਾ ਹੋਇਆ ਪੱਕਾ
. . .  about 6 hours ago
ਟੋਕੀਓ, 30 ਜੁਲਾਈ - ਟੋਕੀਓ ਉਲੰਪਿਕ 'ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ ਬਣਾ ਲਿਆ ਹੈ। ਲਵਲੀਨਾ ਨੇ 69 ਕਿੱਲੋ ਵਰਗ ਕੁਆਟਰ ਫਾਈਨਲ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਨਿਐਨ ਚਿਨ ਚੇਨ ਨੂੰ ਮਾਤ ਦਿੱਤੀ ਹੈ...
ਜੰਮੂ ਕਸ਼ਮੀਰ 'ਚ ਸ਼ੱਕੀ ਪਾਕਿਸਤਾਨੀ ਡਰੋਨਾਂ ਦੇ ਵਿਖਾਈ ਦੇਣ ਦਾ ਸਿਲਸਿਲਾ ਜਾਰੀ
. . .  about 7 hours ago
ਸ੍ਰੀਨਗਰ, 30 ਜੁਲਾਈ - ਜੰਮੂ-ਕਸ਼ਮੀਰ ਵਿਚ ਸ਼ੱਕੀ ਡਰੋਨ ਵਿਖਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਦੇਰ ਰਾਤ ਵੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਤਿੰਨ ਵੱਖ-ਵੱਖ ਸਥਾਨਾਂ 'ਤੇ ਸ਼ੱਕੀ ਪਾਕਿਸਤਾਨੀ ਡਰੋਨ ਵੇਖੇ ਗਏ। ਜਿਨ੍ਹਾਂ 'ਤੇ ਸੁਰੱਖਿਆ ਬਲਾਂ ਵਲੋਂ ਫਾਈਰਿੰਗ ਕੀਤੀ ਗਈ...
ਲਾਹੌਲ-ਸਪਿਤੀ 'ਚ ਫਸੇ ਹੋਏ ਹਨ ਕੁੱਲ 204 ਸੈਲਾਨੀ
. . .  about 7 hours ago
ਸ਼ਿਮਲਾ, 30 ਜੁਲਾਈ - ਹਿਮਾਚਲ ਪ੍ਰਦੇਸ਼ ਆਫ਼ਤ ਇੰਤਜ਼ਾਮੀਆਂ ਅਥਾਰਿਟੀ ਮੁਤਾਬਿਕ ਭਾਰੀ ਮੀਂਹ ਕਾਰਨ ਆਈਆਂ ਆਫ਼ਤਾਂ ਦੇ ਚੱਲਦਿਆਂ ਲਾਹੌਲ-ਸਪਿਤੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਕੁੱਲ 204 ਸੈਲਾਨੀ ਫਸੇ ਹੋਏ ਹਨ...
ਦੀਪਿਕਾ ਕੁਮਾਰੀ ਉਲੰਪਿਕ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਤੀਰਅੰਦਾਜ਼
. . .  about 8 hours ago
ਨਵੀਂ ਦਿੱਲੀ, 30 ਜੁਲਾਈ - ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ਵਿਚ ਹਰਾ ਕੇ ਟੋਕੀਓ ਉਲੰਪਿਕ ਮਹਿਲਾ ਸਿੰਗਲਜ਼ ਦੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552

ਸੰਪਾਦਕੀ

ਬਹੁਤ ਦੇਰ ਬਾਅਦ...

ਪੰਜਾਬ ਸਰਕਾਰ ਅਤੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਪਾਣੀ ਦੇ ਡੂੰਘੇ ਹੋ ਰਹੇ ਸੰਕਟ ਦੀ ਯਾਦ ਬਹੁਤ ਦੇੇਰ ਬਾਅਦ ਆਈ ਹੈ। ਅਸੀਂ ਇਸ ਬਾਰੇ ਲਗਪਗ ਤਿੰਨ ਦਹਾਕਿਆਂ ਤੋਂ ਲਿਖਦੇ ਰਹੇ ਹਾਂ ਅਤੇ ਆਪਣੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਰਹੇ ਹਾਂ। ਅਨੇਕਾਂ ਵਾਰ ਪੰਜਾਬ ਕੋਲ ਬਚੀ ਇਸ ਕੀਮਤੀ ਚੀਜ਼ ਨੂੰ ਸਾਂਭਣ ਲਈ ਸੁਝਾਅ ਦਿੰਦੇ ਰਹੇ ਹਾਂ। ਪਰ ਤਤਕਾਲੀ ਸਰਕਾਰਾਂ ਦੇ ਕੰਨਾਂ 'ਤੇ ਜੂੰਅ ਨਹੀਂ ਸਰਕੀ। ਇਸੇ ਅਰਸੇ ਵਿਚ ਸਿਆਸਤਦਾਨਾਂ ਅਤੇ ਅਧਿਕਾਰੀਆਂ ਵਲੋਂ ਕਦੇ-ਕਦਾਈਂ ਇਸ ਸਬੰਧੀ ਬਿਆਨ ਜ਼ਰੂਰ ਆਉਂਦੇ ਰਹੇ। ਕਈ ਵਾਰ ਕਈ ਯੋਜਨਾਵਾਂ ਦਾ ਵੀ ਐਲਾਨ ਕੀਤਾ ਜਾਂਦਾ ਰਿਹਾ ਪਰ ਇਹ ਕਾਰਵਾਈਆਂ ਕਾਗਜ਼ੀ ਹੀ ਸਾਬਤ ਹੋਈਆਂ। ਅਮਲੀ ਰੂਪ ਵਿਚ ਸਰਕਾਰਾਂ ਜੇਕਰ ਇਸ ਮਸਲੇ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ ਤਾਂ ਸਮਾਜ ਅਤੇ ਲੋਕਾਂ ਦੀ ਇਸ ਪ੍ਰਤੀ ਗੁਨਾਹ ਭਰਪੂਰ ਬੇਧਿਆਨੀ ਨੇ ਵੀ ਮਸਲੇ ਨੂੰ ਹੋਰ ਗੰਭੀਰ ਕਰ ਦਿੱਤਾ ਹੈ।
ਅੱਜ ਸੂਬੇ ਵਿਚ ਜੋ ਜ਼ਮੀਨ ਹੇਠਲੇ ਪਾਣੀ ਦੀ ਹਾਲਤ ਹੈ, ਉਸ ਨੂੰ ਦੇਖਦਿਆਂ ਤਾਂ ਇਹ ਲੱਗਣ ਲੱਗਾ ਹੈ ਕਿ ਸਾਡੀਆਂ ਆਉਂਦੀਆਂ ਪੀੜ੍ਹੀਆਂ ਪਾਣੀ ਦੀ ਬੂੰਦ-ਬੂੰਦ ਲਈ ਤਰਸਣਗੀਆਂ। ਸੂਬੇ ਵਿਚ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ। ਜ਼ਮੀਨ ਰੇਗਿਸਤਾਨ ਵਿਚ ਤਬਦੀਲ ਹੋ ਜਾਵੇਗੀ। ਇਸ ਛੋਟੇ ਜਿਹੇ ਖਿੱਤੇ ਵਿਚ ਰਹਿਣਾ ਮੁਹਾਲ ਹੋ ਜਾਵੇਗਾ। ਹੈਰਾਨੀ ਇਸ ਗੱਲ ਦੀ ਰਹੀ ਹੈ ਕਿ ਕਿਸੇ ਵੀ ਧਿਰ ਵਲੋਂ ਇਸ ਸੰਕਟ ਦੀ ਗੰਭੀਰਤਾ ਵੱਲ ਧਿਆਨ ਨਹੀਂ ਦਿੱਤਾ ਗਿਆ। ਜੇਕਰ ਖੇਤੀ ਖੇਤਰ ਵਿਚ ਪਾਣੀ ਦੀ ਬੇਤਹਾਸ਼ਾ ਵਰਤੋਂ ਕੀਤੀ ਜਾਂਦੀ ਰਹੀ ਹੈ ਤਾਂ ਇਸ ਮਾਮਲੇ ਵਿਚ ਸਨਅਤੀ ਖੇਤਰ ਵੀ ਪਿੱਛੇ ਨਹੀਂ ਹੈ। ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿਚ ਜਿਸ ਬੇਦਰਦੀ ਨਾਲ ਇਸ ਨਿਆਮਤ ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਉਸ ਨਾਲ ਪਛਤਾਵਾ ਹੀ ਪੱਲੇ ਪੈਂਦਾ ਹੈ। ਅੱਜ ਹਾਲਾਤ ਇਹ ਹੈ ਕਿ ਪੰਜਾਬ ਦੇ 140 ਦੇ ਕਰੀਬ ਬਲਾਕਾਂ 'ਚੋਂ 110 ਦੇ ਕਰੀਬ ਬਲਾਕ 'ਡਾਰਕ ਜ਼ੋਨ' ਐਲਾਨੇ ਜਾ ਚੁੱਕੇ ਹਨ। ਤਿੰਨ ਦਹਾਕੇ ਪਹਿਲਾਂ ਧਰਤੀ ਹੇਠਲਾ ਕੁਝ ਕੁ ਫੁੱਟ ਡੂੰਘਾ ਪਾਣੀ ਅੱਜ ਪਾਤਾਲ ਨਾਲ ਜਾ ਲੱਗਾ ਹੈ। ਆਉਂਦੇ ਦੋ ਦਹਾਕਿਆਂ ਵਿਚ ਕਦੇ ਕਹੀ ਜਾਂਦੀ ਸਾਡੀ ਜ਼ਰਖੇਜ਼ ਧਰਤੀ ਬੰਜਰ ਵਿਚ ਬਦਲਣ ਲੱਗ ਪਵੇਗੀ। ਦੇਸ਼ ਭਰ ਵਿਚ ਵੀ ਆਬਾਦੀ ਲਗਾਤਾਰ ਵਧ ਰਹੀ ਹੈ। ਹਰ ਕਿਸਮ ਦੇ ਸਰੋਤ ਲਗਾਤਾਰ ਘਟਦੇ ਜਾ ਰਹੇ ਹਨ। ਨਾ ਸਾਡਾ ਆਬਾਦੀ ਨੂੰ ਸਥਿਰ ਰੱਖਣ 'ਤੇ ਕੋਈ ਪਹਿਰਾ ਹੈ ਅਤੇ ਨਾ ਹੀ ਸਰੋਤਾਂ ਨੂੰ ਵਧਾਉਣ ਤੇ ਬਚਾਉਣ ਦਾ ਕੋਈ ਫ਼ਿਕਰ ਹੈ। ਗੱਲ ਪਾਣੀ ਦੀ ਚੱਲ ਰਹੀ ਸੀ। ਅੱਜ ਸਾਡੀ ਧਰਤੀ 'ਤੇ ਨਦੀਆਂ ਨਾਲੇ ਵੀ ਸੁੱਕੇ ਦਿਖਾਈ ਦੇਣ ਲੱਗੇ ਹਨ। ਜੇਕਰ ਦਰਿਆਵਾਂ ਵਿਚ ਪਾਣੀ ਬਚਿਆ ਹੈ ਤਾਂ ਉਹ ਏਨਾ ਗੰਧਲਾ ਤੇ ਜ਼ਹਿਰੀਲਾ ਹੋ ਚੁੱਕਾ ਹੈ ਕਿ ਉਸ ਨੂੰ ਆਦਮੀ ਤਾਂ ਕੀ, ਜਾਨਵਰ ਵੀ ਪੀ ਨਹੀਂ ਸਕਦੇ।
ਦਰਿਆਵਾਂ ਦੇ ਪਾਣੀਆਂ ਨੂੰ ਸ਼ੁੱਧ ਕਰਨ ਲਈ ਸਰਕਾਰਾਂ ਨੇ ਅਨੇਕਾਂ ਯੋਜਨਾਵਾਂ ਲਿਆਂਦੀਆਂ ਹਨ ਪਰ ਸਥਿਤੀ ਵਿਚ ਰੱਤੀ ਭਰ ਵੀ ਫ਼ਰਕ ਨਹੀਂ ਪਿਆ। ਇਥੋਂ ਤੱਕ ਕਿ ਪਾਕਿਸਤਾਨ ਨੂੰ ਜਾਂਦੇ ਅਤੇ ਸਮੁੰਦਰ ਵਿਚ ਡਿਗਦੇ ਪਾਣੀ ਦੀ ਸ਼ੁੱਧਤਾ ਬਚਾਉਣ ਤੋਂ ਵੀ ਅਸੀਂ ਅਸਮਰੱਥ ਰਹੇ ਹਾਂ। ਸਾਡੇ ਜਲ ਸਰੋਤ ਵਿਭਾਗ ਫਾਡੀ ਬਣੇ ਰਹੇ ਹਨ। ਕਈ ਵਾਰ ਪੰਜਾਬ ਦੇ ਆਗੂ ਅਤੇ ਅਧਿਕਾਰੀ ਇਜ਼ਰਾਈਲ ਵਰਗੇ ਮੁਲਕ ਦੀਆਂ ਯਾਤਰਾਵਾਂ ਕਰਦੇ ਰਹੇ ਹਨ। ਇਸ ਛੋਟੇ ਜਿਹੇ ਦੇਸ਼ ਵਿਚ ਪਾਣੀ ਦੀ ਕਿੱਲਤ ਨਾਲ ਉਹ ਕਿਵੇਂ ਨਜਿੱਠਦੇ ਹਨ ਇਸ ਬਾਰੇ ਦੇਖਦੇ ਹਨ ਪਰ ਵਾਪਸ ਆ ਕੇ ਜਹਾਜ਼ੋਂ ਉਤਰਦਿਆਂ ਹੀ ਇਹ ਸਭ ਕੁਝ ਭੁੱਲ-ਭੁਲਾ ਦਿੱਤਾ ਜਾਂਦਾ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਵਿਚ ਅਜਿਹੀ ਹੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਕੇਂਦਰੀ ਜਲ ਮੰਤਰਾਲੇ ਨੇ ਵੀ ਪਿਛਲੇ ਲੰਮੇ ਸਮੇਂ ਤੋਂ ਪ੍ਰਾਂਤਕ ਸਰਕਾਰਾਂ ਨੂੰ ਇਸ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਚਿੱਠੀਆਂ ਲਿਖੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਮੇਤ ਬਹੁਤੀਆਂ ਰਾਜ ਸਰਕਾਰਾਂ ਇਸ ਪੱਖ ਤੋਂ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਪੰਜਾਬ ਦੀ ਹਾਲਤ ਇਹ ਹੈ ਕਿ ਇਸ ਛੋਟੇ ਜਿਹੇ ਸੂਬੇ ਕੋਲ ਹੋਰ ਕੋਈ ਖਣਿਜ ਪਦਾਰਥ ਨਹੀਂ ਹਨ। ਪਾਣੀ ਨਾਲ ਹੀ ਇਸ ਦੀ ਖੇਤੀ ਦਾ ਕੰਮਕਾਰ ਚਲਦਾ ਹੈ ਪਰ ਉਹ ਵੀ ਇਸ ਦੇ ਹੱਥੋਂ ਲਗਪਗ ਖੁਸ ਹੀ ਗਿਆ ਹੈ। ਪਾਣੀ ਨੂੰ ਕਿਵੇਂ ਬਚਾਉਣਾ ਹੈ, ਵਾਧੂ ਪਾਣੀ ਨੂੰ ਧਰਤੀ ਹੇਠ ਕਿਵੇਂ ਵਾਪਸ ਭੇਜਣਾ (ਰੀਚਾਰਜ ਕਰਨਾ) ਹੈ, ਮੀਂਹ ਦੇ ਪਾਣੀ ਨੂੰ ਸੰਭਾਲ ਕੇ ਉਸ ਨੂੰ ਕਿਵੇਂ ਵਰਤੋਂ ਵਿਚ ਲਿਆਉਣਾ ਹੈ, ਇਸ ਸਬੰਧੀ ਕਦੀ ਵੀ ਕੋਈ ਠੋਸ ਯੋਜਨਾਵਾਂ ਸਾਹਮਣੇ ਨਹੀਂ ਆਈਆਂ। ਤਤਕਾਲੀ ਸਰਕਾਰਾਂ ਇਸ ਸਬੰਧੀ ਦਾਅਵੇ ਜ਼ਰੂਰ ਕਰਦੀਆਂ ਰਹੀਆਂ ਹਨ। ਮੰਨ ਲਓ ਜੇਕਰ ਅਸੀਂ ਸੌ ਫ਼ੀਸਦੀ ਪਾਣੀ ਦੀ ਵਰਤੋਂ ਹਰ ਖੇਤਰ ਵਿਚ ਕਰਦੇ ਹਾਂ ਤਾਂ ਪਾਣੀ ਸਬੰਧੀ ਸਰਕਾਰਾਂ ਦੀਆਂ ਯੋਜਨਾਵਾਂ ਰਾਹੀਂ ਸਿਰਫ 10 ਫ਼ੀਸਦੀ ਤੋਂ ਵੀ ਘੱਟ ਪਾਣੀ ਧਰਤੀ ਹੇਠ ਰਚਾਉਣ ਦੇ ਸਮਰੱਥ ਹੋਏ ਹਾਂ। ਕੇਂਦਰ ਦੀ ਅਟੱਲ ਭੂਮੀ ਜਲ ਯੋਜਨਾ ਦਾ ਲਾਭ ਲੈਣ ਵਿਚ ਪੰਜਾਬ ਪੂਰੀ ਤਰ੍ਹਾਂ ਪਛੜ ਗਿਆ ਹੈ।
ਅਸੀਂ ਖੇਤੀਬਾੜੀ ਦੇ ਖੇਤਰ ਵਿਚ ਵਿਭਿੰਨਤਾ ਲਿਆਉਣ ਤੋਂ ਵੀ ਅਸਮਰੱਥ ਰਹੇ ਹਾਂ। ਸਿਰਫ ਦੋ ਫ਼ਸਲਾਂ ਤੱਕ ਹੀ ਸਿਮਟ ਕੇ ਰਹਿ ਗਏ ਹਾਂ। ਨੇੜ ਭਵਿੱਖ ਵਿਚ ਕੀ ਇਹ ਫ਼ਸਲਾਂ ਵੀ ਇਸ ਧਰਤੀ 'ਤੇ ਉੱਗ ਸਕਣਗੀਆਂ, ਇਸ 'ਤੇ ਵੀ ਇਕ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਵਿਧਾਇਕ ਅਮਨ ਅਰੋੜਾ ਨੇ ਵਿਧਾਨ ਸਭਾ ਵਿਚ ਗੱਲ ਕਰਦਿਆਂ ਸਿਆਸਤਦਾਨਾਂ ਵਲੋਂ ਇਸ ਸਬੰਧੀ ਅਪਣਾਈ ਗਈ ਦੋਗਲੀ ਨੀਤੀ ਦਾ ਵਿਸਥਾਰਤ ਜ਼ਿਕਰ ਕੀਤਾ ਹੈ। ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਪਾਣੀ ਦੇ ਸੰਕਟ ਬਾਰੇ ਹਮੇਸ਼ਾ ਫ਼ਿਕਰਮੰਦ ਰਹੇ ਹਨ। ਅਸੀਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਵੀ ਇਸ ਗੱਲ 'ਤੇ ਪ੍ਰਸੰਸਾ ਕਰਦੇ ਹਾਂ, ਜਿਨ੍ਹਾਂ ਨੇ ਇਸ ਅਹਿਮ ਮਸਲੇ ਨੂੰ ਵਿਧਾਨ ਸਭਾ ਵਿਚ ਉਠਾਇਆ ਹੈ। ਚਾਹੇ ਇਸ ਵਿਸ਼ੇ 'ਤੇ ਬਹਿਸ ਤੋਂ ਬਾਅਦ ਇਕ ਕਮੇਟੀ ਦੇ ਗਠਨ ਦਾ ਐਲਾਨ ਜ਼ਰੂਰ ਕੀਤਾ ਗਿਆ ਹੈ ਪਰ ਅਸੀਂ ਇਹ ਗੱਲ ਸਪੱਸ਼ਟ ਤੌਰ 'ਤੇ ਆਖ ਸਕਦੇ ਹਾਂ ਕਿ ਅਮਲੀ ਰੂਪ ਵਿਚ ਠੋਸ ਕਦਮ ਚੁੱਕਣ ਤੋਂ ਬਗੈਰ ਇਸ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਇਸ ਸੰਕਟ ਲਈ ਸਰਕਾਰ ਅਤੇ ਸਮਾਜ ਦੋਵੇਂ ਹੀ ਜ਼ਿੰਮੇਵਾਰ ਹਨ। ਦੋਵਾਂ ਨੂੰ ਹੀ ਸੁਚੇਤ ਰੂਪ ਵਿਚ ਇਸ ਗੰਭੀਰ ਮਸਲੇ ਪ੍ਰਤੀ ਤਤਪਰਤਾ ਦਿਖਾਉਣ ਦੀ ਜ਼ਰੂਰਤ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

ਕੀ ਕੇਂਦਰ ਦਾ ਸਿੱਖਾਂ ਪ੍ਰਤੀ ਅਜੋਕਾ ਵਤੀਰਾ ਸਹੀ ਹੈ ?

1947 ਈ: ਵਿਚ ਭਾਰਤ ਵਿਚੋਂ ਬਰਤਾਨਵੀ ਬਸਤੀਵਾਦੀ ਰਾਜ-ਕਾਲ ਦੇ ਅੰਤ ਸਮੇਂ ਪਾਕਿਸਤਾਨ ਦੀ ਸਿਰਜਣਾ ਅਤੇ ਬਰਤਾਨਵੀ ਪੰਜਾਬ ਦੀ ਵੰਡ ਨੇ ਸਿੱਖਾਂ ਦੀ ਹੋਣੀ ਉੱਪਰ ਦੂਰ ਰਸੀ ਪ੍ਰਭਾਵ ਛੱਡੇ। ਇਸੇ ਅਮਲ ਵਿਚ ਦੱਖਣੀ ਏਸ਼ੀਆ ਦੀਆਂ ਕੂਟਨੀਤਕ ਤਰਜੀਹਾਂ ਵਿਚ ਵੱਡੀ ਤਬਦੀਲੀ ਆਈ। ...

ਪੂਰੀ ਖ਼ਬਰ »

ਬੱਚੇ ਘਰੋਂ ਕਿਉਂ ਭੱਜਦੇ ਹਨ?

ਬੱਚੇ ਦਾ ਘਰੋਂ ਕਿਸੇ ਵੀ ਰੂਪ ਵਿਚ ਚਲੇ ਜਾਣਾ, ਅਤਿ ਦੁਖਦਾਈ ਘਟਨਾ ਹੈ। ਮਾਪਿਆਂ, ਰਿਸ਼ਤੇਦਾਰਾਂ ਜਾਂ ਸਕੇ-ਸਬੰਧੀਆਂ ਲਈ ਆਪਣੇ ਬੱਚੇ ਦਾ ਵਿਛੋੜਾ, ਇਕ ਸਦਮੇ ਤੋਂ ਘੱਟ ਨਹੀਂ ਹੁੰਦਾ। ਕਈ ਮਾਪੇ ਤਾਂ ਇਸ ਸੱਟ ਨੂੰ ਨਾ ਬਰਦਾਸ਼ਤ ਕਰਦੇ ਹੋਏ ਖ਼ੁੁਦ ਵੀ ਮੌਤ ਦੇ ਮੂੰਹ ਚਲੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX