ਤਾਜਾ ਖ਼ਬਰਾਂ


ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ
. . .  24 minutes ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ...
ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  45 minutes ago
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)- ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸੈਮੀ ਫਾਈਨਲ ਵਿਚ ਪੁੱਜੀ, ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
. . .  1 minute ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ
. . .  56 minutes ago
ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ...
ਸੀ.ਬੀ.ਐੱਸ.ਈ. ਨੇ 12 ਵੀਂ ਜਮਾਤ ਦੇ ਨਤੀਜੇ ਕੀਤੇ ਐਲਾਨ, 99.37% ਵਿਦਿਆਰਥੀ ਪਾਸ
. . .  about 1 hour ago
ਨਵੀਂ ਦਿੱਲੀ,30 ਜੁਲਾਈ - ਸੀ.ਬੀ.ਐੱਸ.ਈ. ਨੇ 12 ...
ਸਾਬਕਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਫੁੱਲੂਖੇੜਾ ਦਾ ਕਾਂਗਰਸੀ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  1 minute ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਲੰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਝਟਕਿਆਂ ਦਾ ਦੌਰ ਲਗਾਤਾਰ ਜਾਰੀ ਹੈ...
ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲਾ, ਜਵਾਨ ਜ਼ਖ਼ਮੀ
. . .  about 2 hours ago
ਸ੍ਰੀਨਗਰ, 30 ਜੁਲਾਈ - ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ...
ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  about 2 hours ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  about 3 hours ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  about 3 hours ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
2022 ਦੀਆਂ ਚੋਣਾਂ ਵਿਚ ਲੋਕ ਅਕਾਲੀ-ਬਸਪਾ ਗੱਠਜੋੜ ਦਾ ਸਾਥ ਦੇਣਗੇ - ਜਸਵੀਰ ਸਿੰਘ ਗੜ੍ਹੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (ਰਣਜੀਤ ਸਿੰਘ ਢਿੱਲੋਂ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅੱਜ ਸਵੇਰੇ ਸ੍ਰੀ ਮੁਕਤਸਰ...
ਲੋਕ ਸਭਾ ਦੀ ਕਾਰਵਾਈ 2 ਅਗਸਤ ਸਵੇਰੇ 11 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 30 ਜੁਲਾਈ - ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ...
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੀ ਲੜਕੀ ਨੂੰ ਢਾਈ ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਣੀ 'ਚੋਂ ਬਾਹਰ ਕੱਢਿਆ
. . .  about 3 hours ago
ਪਠਾਨਕੋਟ, 30 ਜੁਲਾਈ (ਸੰਧੂ ) - ਪਠਾਨਕੋਟ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਮੀਨੀ ਦੇ ਨੇੜੇ ਅੱਜ ਸਵੇਰੇ 9 ਵਜੇ ਇਕ ਹਾਦਸਾ ਵਾਪਰ...
ਵਰਕਰਾਂ ਅਤੇ ਹੈਲਪਰਾਂ ਨੇ ਮੁੜ ਮਲਿਆ ਵਿੱਤ ਮੰਤਰੀ ਦਾ ਬੂਹਾ
. . .  about 4 hours ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਅੱਜ ਮੁੜ ਵਜੀਰ-ਏ-ਖਜ਼ਾਨਾ...
ਸੜਕ ਹਾਦਸੇ ਵਿਚ ਦਾਦੇ ਪੋਤੇ ਦੀ ਮੌਤ, ਇੱਕ ਜ਼ਖ਼ਮੀ
. . .  about 4 hours ago
ਪੱਟੀ,30 ਜੁਲਾਈ - (ਅਵਤਾਰ ਸਿੰਘ ਖਹਿਰਾ,ਬੋਨੀ ਕਾਲੇਕੇ) - ਇੱਥੇ ਇੱਕ ਕਾਰ ਅਤੇ ਜੁਗਾੜੂ ਮੋਟਰਸਾਈਕਲ ਵਿਚ ਹੋਈ ਟੱਕਰ ਦੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 30 ਜੁਲਾਈ - ਲੋਕ ਸਭਾ ਦੇ ਵਿਹੜੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਕਾਂਗਰਸ ਦੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ ਤੱਕ ...
ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ, ਆਇਰਲੈਂਡ ਨੂੰ ਦਿੱਤੀ ਮਾਤ
. . .  about 5 hours ago
ਟੋਕੀਓ, 30 ਜੁਲਾਈ - ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ...
ਸਬ-ਡਵੀਜ਼ਨ ਤਪਾ ਦੇ ਜਤਿੰਦਰਪਾਲ ਸਿੰਘ ਹੋਣਗੇ ਨਵੇਂ ਡੀ. ਐੱਸ. ਪੀ.
. . .  about 5 hours ago
ਤਪਾ ਮੰਡੀ, 30 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਚੱਲਦਿਆਂ ਡੀ. ਐੱਸ. ਪੀ. ਦੀਆਂ ਹੋਈਆਂ ਬਦਲੀਆਂ ਤਹਿਤ ਸਬ-ਡਵੀਜ਼ਨ ...
ਅੱਜ ਦੁਪਹਿਰ 2 ਵਜੇ ਸੀ.ਬੀ.ਐੱਸ.ਈ. 12 ਵੀਂ ਜਮਾਤ ਦਾ ਆਵੇਗਾ ਨਤੀਜਾ
. . .  about 5 hours ago
ਨਵੀਂ ਦਿੱਲੀ, 30 ਜੁਲਾਈ - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) 12 ਵੀਂ ਜਮਾਤ ਦਾ...
ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਰਾਜਮਾਰਗ ਜਾਮ
. . .  about 5 hours ago
ਸ਼ਿਮਲਾ (ਹਿਮਾਚਲ ਪ੍ਰਦੇਸ਼),30 ਜੁਲਾਈ - ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ...
ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਟੋਕੀਓ ਉਲੰਪਿਕ ਦੇ ਸੈਮੀਫਾਈਨਲ 'ਚ ਪੁੱਜੀ, ਇਕ ਹੋਰ ਤਗਮਾ ਹੋਇਆ ਪੱਕਾ
. . .  about 6 hours ago
ਟੋਕੀਓ, 30 ਜੁਲਾਈ - ਟੋਕੀਓ ਉਲੰਪਿਕ 'ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ ਬਣਾ ਲਿਆ ਹੈ। ਲਵਲੀਨਾ ਨੇ 69 ਕਿੱਲੋ ਵਰਗ ਕੁਆਟਰ ਫਾਈਨਲ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਨਿਐਨ ਚਿਨ ਚੇਨ ਨੂੰ ਮਾਤ ਦਿੱਤੀ ਹੈ...
ਜੰਮੂ ਕਸ਼ਮੀਰ 'ਚ ਸ਼ੱਕੀ ਪਾਕਿਸਤਾਨੀ ਡਰੋਨਾਂ ਦੇ ਵਿਖਾਈ ਦੇਣ ਦਾ ਸਿਲਸਿਲਾ ਜਾਰੀ
. . .  about 7 hours ago
ਸ੍ਰੀਨਗਰ, 30 ਜੁਲਾਈ - ਜੰਮੂ-ਕਸ਼ਮੀਰ ਵਿਚ ਸ਼ੱਕੀ ਡਰੋਨ ਵਿਖਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਦੇਰ ਰਾਤ ਵੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਤਿੰਨ ਵੱਖ-ਵੱਖ ਸਥਾਨਾਂ 'ਤੇ ਸ਼ੱਕੀ ਪਾਕਿਸਤਾਨੀ ਡਰੋਨ ਵੇਖੇ ਗਏ। ਜਿਨ੍ਹਾਂ 'ਤੇ ਸੁਰੱਖਿਆ ਬਲਾਂ ਵਲੋਂ ਫਾਈਰਿੰਗ ਕੀਤੀ ਗਈ...
ਲਾਹੌਲ-ਸਪਿਤੀ 'ਚ ਫਸੇ ਹੋਏ ਹਨ ਕੁੱਲ 204 ਸੈਲਾਨੀ
. . .  about 7 hours ago
ਸ਼ਿਮਲਾ, 30 ਜੁਲਾਈ - ਹਿਮਾਚਲ ਪ੍ਰਦੇਸ਼ ਆਫ਼ਤ ਇੰਤਜ਼ਾਮੀਆਂ ਅਥਾਰਿਟੀ ਮੁਤਾਬਿਕ ਭਾਰੀ ਮੀਂਹ ਕਾਰਨ ਆਈਆਂ ਆਫ਼ਤਾਂ ਦੇ ਚੱਲਦਿਆਂ ਲਾਹੌਲ-ਸਪਿਤੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਕੁੱਲ 204 ਸੈਲਾਨੀ ਫਸੇ ਹੋਏ ਹਨ...
ਦੀਪਿਕਾ ਕੁਮਾਰੀ ਉਲੰਪਿਕ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਤੀਰਅੰਦਾਜ਼
. . .  about 8 hours ago
ਨਵੀਂ ਦਿੱਲੀ, 30 ਜੁਲਾਈ - ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ਵਿਚ ਹਰਾ ਕੇ ਟੋਕੀਓ ਉਲੰਪਿਕ ਮਹਿਲਾ ਸਿੰਗਲਜ਼ ਦੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552

ਜਲੰਧਰ

ਮੇਅਰ-ਅਫ਼ਸਰਸ਼ਾਹੀ ਟਕਰਾਅ 'ਚ ਪ੍ਰਭਾਵਿਤ ਹੋ ਰਿਹਾ ਨਿਗਮ ਦਾ ਕੰਮਕਾਜ

ਜਲੰਧਰ, 5 ਮਾਰਚ (ਸ਼ਿਵ ਸ਼ਰਮਾ)-59 ਇਸ਼ਤਿਹਾਰੀ ਬੋਰਡਾਂ ਦੇ ਠੇਕੇ ਨੂੰ ਲੈ ਕੇ ਦੋ ਹਫ਼ਤੇ ਤੋਂ ਮੇਅਰ, ਸੱਤਾਧਾਰੀ ਕਾਂਗਰਸੀ ਆਗੂਆਂ ਦਾ ਅਫ਼ਸਰਸ਼ਾਹੀ ਨਾਲ ਚੱਲ ਰਿਹਾ ਟਕਰਾਅ ਠੰਢਾ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ ਜਿਸ ਕਰ ਕੇ ਇਸ ਦਾ ਸਿੱਧਾ ਅਸਰ ਨਿਗਮ ਦਾ ਕੰਮਕਾਜ 'ਤੇ ਪੈ ਰਿਹਾ ਹੈ | ਇਸ ਨਾਲ ਮੌਜੂਦਾ ਵਿੱਤੀ ਵਰੇ੍ਹ ਦੇ ਆਖ਼ਰੀ ਮਹੀਨੇ 'ਚ ਵਸੂਲੀ 'ਤੇ ਤਾਂ ਅਸਰ ਪੈ ਹੀ ਰਿਹਾ ਹੈ ਸਗੋਂ ਲੋਕਾਂ ਦੇ ਮਸਲੇ ਹੋਣ ਦਾ ਕੰਮ ਲਟਕ ਗਿਆ ਹੈ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਹਾਲਾਤ ਤਾਂ ਇਹ ਹਨ ਕਿ ਕਾਂਗਰਸੀ ਕਬਜ਼ੇ ਵਾਲੀ ਨਗਰ ਨਿਗਮ ਤੋਂ ਕਾਂਗਰਸ ਦੇ ਕੌਂਸਲਰ ਹੀ ਨਾਰਾਜ਼ ਹਨ ਕਿ ਹੁਣ ਕਾਂਗਰਸੀ ਆਗੂ ਹੀ ਸ਼ਿਕਾਇਤਾਂ ਹੱਲ ਨਾ ਹੋਣ ਕਰ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ | ਬੀਤੇ ਦਿਨੀਂ ਵਾਰਡ ਨੰਬਰ 29 'ਚ ਕਾਂਗਰਸੀ ਕੌਂਸਲਰ ਪਰਮਜੀਤ ਕੌਰ ਬਾਗੜੀ, ਅਮਰੀਕ ਬਾਗੜੀ ਤੇ ਬੀਤੇ ਦਿਨੀਂ ਬਸਤੀ ਸ਼ੇਖ਼ ਜ਼ੋਨ ਦਾ ਕਾਂਗਰਸ ਦੇ ਕੌਂਸਲਰ ਪਤੀ ਦੀ ਅਗਵਾਈ 'ਚ ਖ਼ਰਾਬ ਪਾਣੀ ਸੀਵਰੇਜ ਸ਼ਿਕਾਇਤਾਂ ਹੱਲ ਨਾ ਹੋਣ ਕਰਕੇ ਦਫ਼ਤਰ ਦਾ ਘਿਰਾਓ ਕੀਤਾ | ਮੇਅਰ ਤੇ ਅਫ਼ਸਰਸ਼ਾਹੀ 'ਚ ਟਕਰਾਅ ਉਸ ਸਮੇਂ ਤੋਂ ਸ਼ੁਰੂ ਹੋਇਆ ਸੀ ਜਦੋਂ ਸਮੇਂ ਸਿਰ ਆਮਦਨ ਦੇਣ ਵਾਲੇ ਤੇ 59 ਇਸ਼ਤਿਹਾਰੀ ਬੋਰਡਾਂ ਲਗਾਉਣ ਵਾਲੀ ਕੰਪਨੀ ਕ੍ਰਿਏਟਿਵ ਡਿਜ਼ਾਈਨਰ ਦਾ ਠੇਕਾ 19 ਫਰਵਰੀ ਦੀ ਹਾਊਸ ਦੀ ਮੀਟਿੰਗ 'ਚ ਰੱਦ ਕਰ ਦਿੱਤਾ ਗਿਆ ਸੀ ਤਾਂ ਇਸ ਮੀਟਿੰਗ ਨੂੰ ਗੈਰ ਕਾਨੂੰਨੀ ਕਹਿਣ ਵਾਲੇ ਤੇ ਬਾਈਕਾਟ ਕਰਨ ਵਾਲੇ ਅਫ਼ਸਰਾਂ ਨੂੰ ਮੇਅਰ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ ਸੀ | ਚੇਤੇ ਰਹੇ ਕਿ ਮੇਅਰ ਜਗਦੀਸ਼ ਰਾਜਾ ਤੇ ਸੱਤਾਧਾਰੀ ਕਾਂਗਰਸੀ ਕੌਂਸਲਰਾਂ ਨੇ ਇਸ ਠੇਕੇ 'ਚ 4 ਕਰੋੜ ਦਾ ਨੁਕਸਾਨ ਦਾ ਦੋਸ਼ ਲਗਾਉਂਦੇ ਹੋਏ ਇਸ 'ਚ ਅਫ਼ਸਰਾਂ ਦੀ ਮਿਲੀਭੁਗਤ ਦਾ ਦੋਸ਼ ਲਗਾਇਆ ਸੀ | ਕਾਰਵਾਈ ਹੋਣ ਦੀ ਹਦਾਇਤ ਤੋਂ ਨਾਰਾਜ਼ ਬਾਈਕਾਟ ਕਰਨ ਵਾਲੇ ਅਫ਼ਸਰ ਵੀ ਮੇਅਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਆ ਗਏ ਸਨ | ਉਨ੍ਹਾਂ ਨੇ ਕਿਹਾ ਕਿ ਸੀ ਕਿ ਜੇਕਰ ਕਿਸੇ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ ਤਾਂ ਉਹ ਨਿਗਮ ਠੱਪ ਕਰਨਗੇ | ਮੇਅਰ ਤੇ ਸਮਰਥਕ ਕੌਂਸਲਰਾਂ 'ਚ ਇਸ ਗੱਲ ਦਾ ਰੋਸ ਹੈ ਕਿ ਮੇਅਰ ਦੇ ਕਹਿਣ 'ਤੇ ਤਾਂ ਬਾਈਕਾਟ ਕਰਨ ਵਾਲੇ ਅਫ਼ਸਰਾਂ ਨੂੰ ਤਾਂ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਹੋਏ ਸਗੋਂ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਜ਼ਰੂਰ ਕਾਂਗਰਸੀ ਕੌਂਸਲਰ ਨੀਰਜਾ ਜੈਨ 'ਤੇ ਮਾਣਹਾਨੀ ਦਾ ਦਾਅਵਾ ਕਰ ਦਿੱਤਾ ਸੀ | ਇਸ ਤੋਂ ਨਾਰਾਜ਼ ਮੇਅਰ ਤੇ ਕਾਂਗਰਸੀ ਕੌਂਸਲਰਾਂ ਨੇ ਬੀਤੇ ਦਿਨੀਂ ਸੁਨੀਲ ਜਾਖੜ ਸਮੇਤ ਮੰਤਰੀ ਨੂੰ ਅਫ਼ਸਰਸ਼ਾਹੀ ਦੀ ਸ਼ਿਕਾਇਤ ਕੀਤੀ ਸੀ ਜਿਸ ਕਰ ਕੇ ਇਹ ਟਕਰਾਅ ਹੋਰ ਵਧ ਗਿਆ ਹੈ | ਮਾਮਲੇ 'ਚ ਤਾਂ ਮੇਅਰ ਜਗਦੀਸ਼ ਰਾਜਾ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਕੌਂਸਲਰ ਹਨ ਜਦ ਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਵਿਧਾਇਕ ਨੇ ਮੇਅਰ ਦੇ ਇਸ ਸਟੈਂਡ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ ਹੈ | ਦੱਸਿਆ ਤਾਂ ਇਹ ਵੀ ਜਾਂਦਾ ਹੈ ਕਿ ਕਈ ਵਿਧਾਇਕ ਇਸ ਟਕਰਾਅ ਤੋਂ ਕਾਫ਼ੀ ਨਾਰਾਜ਼ ਹਨ | ਅਗਲੇ ਸਾਲ ਚੋਣਾਂ ਹਨ ਤੇ ਕਈ ਕਾਂਗਰਸੀ ਆਗੂ ਮੰਨਦੇ ਹਨ ਕਿ ਇਸ ਨਾਲ ਕਾਂਗਰਸ ਦੇ ਅਕਸ ਨੂੰ ਗਹਿਰਾ ਧੱਕਾ ਪਹੁੰਚ ਰਿਹਾ ਹੈ | ਆਪਣੇ ਮਸਲੇ ਹੱਲ ਨਾ ਹੋਣ 'ਤੇ ਹੁਣ ਤਾਂ ਕਈ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਨਿਗਮ 'ਚ ਲਿਆਉਣ ਦਾ ਕੰਮ ਬੰਦ ਕਰ ਦਿੱਤਾ ਹੈ | ਇਸੇ ਚੱਲ ਰਹੇ ਟਕਰਾਅ ਕਰ ਕੇ 9.32 ਕਰੋੜ ਦਾ ਟੈਂਡਰ ਸਿਰੇ ਨਹੀਂ ਚੜ ਸਕਿਆ ਹੈ | ਕਾਂਗਰਸੀ ਕਬਜ਼ੇ ਵਾਲੀ ਨਿਗਮ 'ਚ ਇਸ ਵੇਲੇ ਕਾਂਗਰਸੀ ਆਗੂ ਹੀ ਅਫ਼ਸਰਾਂ ਨਾਲ ਉਲਝੇ ਪਏ ਹਨ ਜਦ ਕਿ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੈ | ਨਿਗਮ 'ਚ ਤਾਂ ਇਹ ਵੀ ਚਰਚਾ ਹੋ ਰਹੀ ਹੈ ਕਿ ਇਸ ਮਾਮਲੇ 'ਚ ਅਫ਼ਸਰਾਂ ਖ਼ਿਲਾਫ਼ ਕਿਸੇ ਤਰਾਂ ਦੀ ਕੋਈ ਕਾਰਵਾਈ ਨਾ ਹੋਣ ਕਰਕੇ ਮੇਅਰ ਵੀ ਅਲੱਗ-ਥਲੱਗ ਪੈ ਗਏ ਹਨ ਕਿਉਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਵੱਡੇ ਆਗੂ ਦਾ ਸਾਥ ਉਨ੍ਹਾਂ ਨੂੰ ਨਹੀਂ ਮਿਲਿਆ ਹੈ | ਹੋਰ ਤਾਂ ਹੋਰ ਹੁਣ ਨਿਗਮ ਕੰਪਲੈਕਸ 'ਚ ਦਿਨ ਭਰ ਸੁੰਨਸਾਨ ਪਈ ਰਹਿੰਦੀ ਹੈ ਕਿਉਂਕਿ ਮਸਲਿਆਂ ਦੀ ਸੁਣਵਾਈ ਨਾ ਹੋਣ ਕਰ ਕੇ ਕਈ ਲੋਕਾਂ ਨੇ ਤਾਂ ਨਿਗਮ ਵਿਚ ਆਉਣਾ ਹੀ ਛੱਡ ਦਿੱਤਾ ਹੈ | ਕਈ ਲੋਕਾਂ ਦਾ ਕਹਿਣਾ ਹੈ ਕਿ ਮੇਅਰ ਸਮੇਤ ਕੇਈ ਕਾਂਗਰਸੀ ਆਗੂਆਂ ਨੂੰ ਸ਼ਹਿਰ ਦੀ ਸਫ਼ਾਈ ਤੇ ਹੋਰ ਸਮੱਸਿਆਵਾਂ ਹੱਲ ਕਰਵਾਉਣ ਲਈ ਸਮਾਂ ਨਹੀਂ ਹੈ ਜਿਸ ਕਰ ਕੇ ਲੋਕਾਂ 'ਚ ਭਾਰੀ ਰੋਸ ਹੈ |
ਕਾਂਗਰਸ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਕਰਨ ਤੋਂ ਫਿਰ ਭੜਕੇ ਮੁਲਾਜ਼ਮ, ਕਿਹਾ ਕਾਰਵਾਈ ਹੋਈ ਤਾਂ ਠੱਪ ਹੋਵੇਗੀ ਨਿਗਮ
ਜਲੰਧਰ-ਇਸ਼ਤਿਹਾਰੀ ਬੋਰਡਾਂ ਦੇ ਠੇਕੇ ਨੂੰ ਲੈ ਕੇ ਅਫ਼ਸਰਾਂ ਦੀ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੋਂ ਮੇਅਰ ਜਗਦੀਸ਼ ਰਾਜਾ ਤੇ ਕਾਂਗਰਸੀ ਕੌਂਸਲਰਾਂ ਵਲੋਂ ਸ਼ਿਕਾਇਤਾਂ ਕਰਨ 'ਤੇ ਇਕ ਵਾਰ ਫਿਰ ਨਿਗਮ ਯੂਨੀਅਨਾਂ ਰੋਸ 'ਚ ਆ ਗਈਆਂ ਹਨ | ਨਿਗਮ ਕੰਪਲੈਕਸ 'ਚ ਇਕੱਠੀਆਂ ਹੋਈਆਂ ਨਿਗਮ ਯੂਨੀਅਨਾਂ ਦੇ ਆਗੂਆਂ ਨੇ ਇਕ ਵਾਰ ਫਿਰ ਮੇਅਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਜੇਕਰ ਇਸ ਮਾਮਲੇ 'ਚ ਬਿਨਾਂ ਵਜਾ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਨਿਗਮ 'ਚ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ | ਨਿਗਮ ਯੂਨੀਅਨਾਂ ਨੇ ਇਸ ਮਾਮਲੇ ਵਿਚ ਦੁਬਾਰਾ ਸੋਮਵਾਰ ਦੁਪਹਿਰ ਨੂੰ ਮੀਟਿੰਗ ਸੱਦ ਲਈ ਹੈ | ਮੀਟਿੰਗ 'ਚ ਚੰਦਨ ਗਰੇਵਾਲ, ਰਾਜਨ ਗੁਪਤਾ, ਮਨਦੀਪ ਸਿੰਘ ਮਿੱਠੂ, ਇੰਜੀ. ਰਜਨੀਸ਼ ਡੋਗਰਾ, ਡਾ: ਸ੍ਰੀ ਕ੍ਰਿਸ਼ਨ ਸ਼ਰਮਾ, ਮਹੀਪ ਸਰੀਨ, ਬੰਟੂ ਸਭਰਵਾਲ, ਡਾ: ਰਾਜ ਕਮਲ ਤੇ ਹੋਰ ਹਾਜ਼ਰ ਸਨ | ਦੱਸਿਆ ਜਾਂਦਾ ਹੈ ਕਿ ਨਿਗਮ ਯੂਨੀਅਨਾਂ ਦੇ ਆਗੂਆਂ ਦੀ ਮੀਟਿੰਗ 'ਚ ਸਾਰੇ ਉਨ੍ਹਾਂ ਦੀਆਂ ਸ਼ਿਕਾਇਤਾਂ ਲਗਾਉਣ ਤੋਂ ਕਾਫ਼ੀ ਨਾਰਾਜ਼ ਸਨ ਕਿ ਕਿਸੇ ਤਰ੍ਹਾਂ ਦੀ ਕੋਈ ਬੇਨਿਯਮੀ ਨਹੀਂ ਹੋਈ ਹੈ ਤੇ ਇਨ੍ਹਾਂ ਇਸ਼ਤਿਹਾਰੀ ਬੋਰਡਾਂ ਦੇ ਠੇਕੇ 'ਚ ਆਪਣੇ ਹਿਤਾਂ ਕਰਕੇ ਮੁਲਾਜ਼ਮਾਂ, ਅਫ਼ਸਰਾਂ 'ਤੇ ਗ਼ਲਤ ਦੋਸ਼ ਲਗਾਏ ਗਏ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ | ਮੇਅਰ ਜਗਦੀਸ਼ ਰਾਜਾ ਤੇ ਕੌਂਸਲਰਾਂ ਵਲੋਂ ਅਫ਼ਸਰਾਂ ਦੀਆਂ ਸ਼ਿਕਾਇਤਾਂ ਲਗਾਉਣ ਤੇ ਨਿਗਮ ਦੀਆਂ ਯੂਨੀਅਨਾਂ ਵਲੋਂ ਦੁਬਾਰਾ ਇਸ ਮਾਮਲੇ 'ਚ ਸਖ਼ਤ ਸਟੈਂਡ ਲਏ ਜਾਣ ਤੋਂ ਬਾਅਦ ਇਹ ਟਕਰਾਅ ਹੁਣ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ | ਚੇਤੇ ਰਹੇ ਕਿ ਇਸ ਮਸਲੇ 'ਤੇ ਨਿਗਮ ਯੂਨੀਅਨਾਂ ਪਹਿਲਾਂ ਵੀ ਮੀਟਿੰਗਾਂ ਕਰ ਚੁੱਕੀਆਂ ਹਨ |

4 ਸਾਲਾਂ 'ਚ ਵਿਧਾਇਕ ਬੇਰੀ ਵੀ ਨਹੀਂ ਹੱਲ ਕਰਵਾ ਸਕੇ ਰਾਮਾ ਮੰਡੀ ਫਲਾਈ ਓਵਰ 'ਤੇ ਲੱਗਣ ਵਾਲੇ ਕੂੜੇ ਦਾ

ਜਲੰਧਰ ਛਾਉਣੀ, 5 ਮਾਰਚ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ ਫਲਾਈ ਓਵਰ 'ਤੇ ਬੀਤੇ ਕਈ ਸਾਲਾਂ ਤੋਂ ਲੱਗਣ ਵਾਲੇ ਕੂੜੇ ਦੇ ਢੇਰ ਦਾ ਸੱਤਾ 'ਚ ਆਉਣ ਉਪਰੰਤ 4 ਸਾਲਾਂ 'ਚ ਵੀ ਵਿਧਾਇਕ ਰਜਿੰਦਰ ਬੇਰੀ ਤੇ ਇਲਾਕੇ ਦੇ ਕੌਂਸਲਰ ਇਸ ਦਾ ਹੱਲ ਨਹੀਂ ਕੱਢ ਸਕੇ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ ਔਰਤ ਸਮੇਤ 3 ਦੀ ਮੌਤ, 122 ਮਰੀਜ਼ ਹੋਰ ਮਿਲੇ

ਜਲੰਧਰ, 5 ਮਾਰਚ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ ਇਕ ਔਰਤ ਸਮੇਤ 3 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 730 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 122 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁਲ ਗਿਣਤੀ 22256 ਪਹੁੰਚ ਗਈ ਹੈ | ...

ਪੂਰੀ ਖ਼ਬਰ »

ਡੀ. ਸੀ. ਵਲੋਂ ਕਾਨੀਆਂ ਤੇ ਬਘੇਲਾ ਵਿਖੇ ਕੈਟਲ ਪੌਂਡ ਤੇ ਜਲ ਸਪਲਾਈ ਯੋਜਨਾ ਲਈ 84.53 ਲੱਖ ਦੀ ਰਾਸ਼ੀ ਮਨਜ਼ੂਰ

ਜਲੰਧਰ, 5 ਮਾਰਚ (ਚੰਦੀਪ ਭੱਲਾ)-ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਤੇ ਪੀਣ ਵਾਲੇ ਪਾਣੀ ਦੀ ਢੁੱਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ਾਹਕੋਟ ਬਲਾਕ ਦੇ ਪਿੰਡ ਕਾਨੀਆਂ 'ਚ ਕੈਟਲ ਪੌਂਡ ਬਣਾਉਣ ਤੇ ਨਕੋਦਰ ਬਲਾਕ ਦੇ ਪਿੰਡ ...

ਪੂਰੀ ਖ਼ਬਰ »

ਜਥੇ: ਮੰਨਣ ਦੀ ਅਗਵਾਈ 'ਚ ਅਕਾਲੀ ਦਲ ਵਲੋਂ 3 ਜਗ੍ਹਾ 'ਤੇ ਲਗਾਏ ਜਾਣਗੇ 8 ਨੂੰ ਧਰਨੇ

ਜਲੰਧਰ 5 ਮਾਰਚ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ 8 ਮਾਰਚ ਦੇ ਦਿੱਤੇ ਵਿਧਾਨ ਸਭਾ ਹਲਕੇਵਾਰ ਧਰਨਿਆਂ ਦੀ ਕੜੀ 'ਚ ਜ਼ਿਲ੍ਹਾ ਅਕਾਲੀ ਜਥਾ ਜਲੰਧਰ ਸ਼ਹਿਰੀ ਵਲੋਂ ਜਲੰਧਰ ਸ਼ਹਿਰ 'ਚ 3 ਜਗ੍ਹਾ ਧਰਨੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਸਥਾਨਕ ਅਕਾਲੀ ਦਲ ਦਫਤਰ ...

ਪੂਰੀ ਖ਼ਬਰ »

4 ਕਿੱਲੋ ਅਫ਼ੀਮ ਤੇ 50 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ 2 ਗਿ੍ਫ਼ਤਾਰ

ਜਲੰਧਰ, 5 ਮਾਰਚ (ਐੱਮ. ਐੱਸ. ਲੋਹੀਆ)-ਗੁਜਰਾਤ ਦੇ ਬੜੌਦਾ ਸ਼ਹਿਰ ਤੋਂ ਟਰੱਕ 'ਚ ਲਿਆਂਦੇ ਪਲਾਸਟਿਕ ਦਾਣੇ 'ਚ ਲੁਕੋ ਕੇ ਰੱਖੀ 4 ਕਿੱਲੋ ਅਫ਼ੀਮ ਤੇ 50 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਟਰੱਕ ਚਾਲਕ ਤੇ ਸਹਾਇਕ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼-1 ਦੀ ਟੀਮ ਨੇ ...

ਪੂਰੀ ਖ਼ਬਰ »

ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ ਜਲੰਧਰ

ਜਲੰਧਰ, 5 ਮਾਰਚ (ਐੱਮ. ਐੱਸ. ਲੋਹੀਆ)-'ਈਜ਼ ਆਫ ਲਿਵਿੰਗ ਇੰਡੈਕਸ 2020' ਦੀ 10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ 'ਚ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ ਜਲੰਧਰ, ਦੇਸ਼ ਦੇ 62 ਸ਼ਹਿਰਾਂ 'ਚੋਂ 32ਵਾਂ ਸੁਰੱਖਿਅਤ ਸ਼ਹਿਰ ਚੁਣਿਆ ਗਿਆ ਹੈ | ਜਲੰਧਰ ...

ਪੂਰੀ ਖ਼ਬਰ »

ਟਰੱਕ ਤੇ ਸਾਈਕਲ ਹਾਦਸੇ 'ਚ ਸਾਈਕਲ ਸਵਾਰ ਜ਼ਖ਼ਮੀ

ਜਲੰਧਰ, 5 ਮਾਰਚ (ਸ਼ੈਲੀ)-ਦੇਰ ਰਾਤ ਨਦੋਕਰ ਚੌਕ ਵਿਖੇ ਹੋਏ ਹਾਦਸੇ ਦੌਰਾਨ ਇਕ ਸਾਈਕਲ ਸਵਾਰ ਟਰੱਕ ਦੀ ਲਪੇਟ ਵਿਚ ਆ ਗਿਆ | ਇਸ ਦੌਰਾਨ ਸਾਈਕਲ ਸਵਾਰ ਨੇ ਸਮਝਦਾਰੀ ਨਾਲ ਆਪਣੀ ਜਾਨ ਬਚਾਈ ਪਰ ਉਸ ਦੀ ਸਾਈਕਲ ਟਰੱਕ ਦੇ ਥੱਲੇ ਆ ਕੇ ਨੁਕਸਾਨੀ ਗਈ | ਇਸ ਦੌਰਾਨ ਉਥੇ ਕੁਝ ਲੋਕਾਂ ...

ਪੂਰੀ ਖ਼ਬਰ »

ਨਕੋਦਰ ਤੋਂ ਚੋਰੀ ਕੀਤੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਹੇ 2 ਵਿਅਕਤੀ ਗਿ੍ਫ਼ਤਾਰ

ਜਲੰਧਰ, 5 ਮਾਰਚ (ਐੱਮ. ਐੱਸ. ਲੋਹੀਆ)-ਨਕੋਦਰ ਤੋਂ ਚੋਰੀ ਕੀਤੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਹੇ ਦੋ ਵਿਅਕਤੀਆਂ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਲਾਡੋਵਾਲੀ ਰੋਡ 'ਤੇ ਕਾਰਵਾਈ ਕਰਦੇ ਹੋਏ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ ...

ਪੂਰੀ ਖ਼ਬਰ »

ਬੇਰੀ ਨੇ ਵਿਧਾਨ ਸਭਾ 'ਚ ਉਠਾਇਆ ਡਰਾਈਵਿੰਗ ਲਾਇਸੈਂਸਾਂ ਦੀ ਅਪੁਆਇੰਟਮੈਂਟਾਂ ਦਾ ਮਸਲਾ

ਜਲੰਧਰ, 5 ਮਾਰਚ (ਸ਼ਿਵ)-ਰੀਨਿਊ ਤੇ ਡੁਪਲੀਕੇਟ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਅਪੁਆਇੰਟਮੈਂਟਾਂ ਮਿਲਣ ਨੂੰ ਲੋਕਾਂ ਨੂੰ ਆ ਰਹੀ ਪੇ੍ਰਸ਼ਾਨੀ ਦਾ ਮਸਲਾ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਵਿਧਾਨ ਸਭਾ 'ਚ ਉਠਾਇਆ ਹੈ ਤੇ ਕਿਹਾ ਹੈ ਕਿ ਲੋਕਾਂ ਨੂੰ ...

ਪੂਰੀ ਖ਼ਬਰ »

ਤੇਲ ਕੀਮਤਾਂ 'ਚ ਵਾਧੇ ਖ਼ਿਲਾਫ਼ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਜਲੰਧਰ, 5 ਮਾਰਚ (ਜਸਪਾਲ ਸਿੰਘ)-ਸਥਾਨਕ ਗੜ੍ਹਾ ਚੌਕ ਵਿਖੇ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਵਲੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਹੋਏ ਬੇਤਹਾਸ਼ਾ ਵਾਧੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ | ...

ਪੂਰੀ ਖ਼ਬਰ »

ਇਕ ਲੁਟੇਰਾ ਮਹੀਨਾ ਪਹਿਲਾਂ ਆਇਆ ਸੀ ਜ਼ਮਾਨਤ 'ਤੇ ਬਾਹਰ ਮੋਬਾਈਲ ਖੋਹ ਕੇ ਭੱਜਦੇ ਦੋ ਲੁਟੇਰੇ ਕਾਬੂ

ਮਕਸੂਦਾਂ, 5 ਮਾਰਚ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੀ ਟਰਾਂਸਪੋਰਟ ਚੌਕ-ਪਠਾਨਕੋਟ ਚੌਕ ਰੋਡ 'ਤੇ ਪੈਦਲ ਆ ਰਹੀ ਇਕ ਲੜਕੀ ਦਾ ਮੋਬਾਈਲ ਖੋਹ ਕੇ ਭੱਜ ਰਹੇ ਦੋ ਲੁਟੇਰੇ ਲੜਕੀ ਦੀ ਦਲੇਰੀ ਤੇ ਮੌਕੇ 'ਤੇ ਮੌਜੂਦ ਲੋਕਾਂ ਦੀ ਮੁਸਤੈਦੀ ਕਾਰਨ ਕਾਬੂ ਕਰ ਲਏ ਗਏ | ਕਾਬੂ ...

ਪੂਰੀ ਖ਼ਬਰ »

ਮੋਬਾਈਲ ਖੋਹ ਕੇ ਭੱਜਦੇ ਦੋ ਲੁਟੇਰੇ ਕਾਬੂ

ਮਕਸੂਦਾਂ, 5 ਮਾਰਚ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੀ ਟਰਾਂਸਪੋਰਟ ਚੌਕ-ਪਠਾਨਕੋਟ ਚੌਕ ਰੋਡ 'ਤੇ ਪੈਦਲ ਆ ਰਹੀ ਇਕ ਲੜਕੀ ਦਾ ਮੋਬਾਈਲ ਖੋਹ ਕੇ ਭੱਜ ਰਹੇ ਦੋ ਲੁਟੇਰੇ ਲੜਕੀ ਦੀ ਦਲੇਰੀ ਤੇ ਮੌਕੇ 'ਤੇ ਮੌਜੂਦ ਲੋਕਾਂ ਦੀ ਮੁਸਤੈਦੀ ਕਾਰਨ ਕਾਬੂ ਕਰ ਲਏ ਗਏ | ਕਾਬੂ ...

ਪੂਰੀ ਖ਼ਬਰ »

ਵਸੂਲੀ ਲਈ ਜੀ. ਐਸ. ਟੀ. ਵਿਭਾਗ ਵਲੋਂ ਨੋਟਿਸ ਭੇਜਣੇ ਸ਼ੁਰੂ, ਸਨਅਤਕਾਰਾਂ 'ਚ ਰੋਸ

ਜਲੰਧਰ, 5 ਮਾਰਚ (ਸ਼ਿਵ)-ਪੰਜਾਬ ਟਰੇਡਰ ਫੋਰਮ ਦੇ ਰਵਿੰਦਰ ਧੀਰ, ਅਮਿੱਤ ਸਹਿਗਲ, ਬਲਜੀਤ ਸਿੰਘ ਆਹਲੂਵਾਲੀਆ, ਅਰੁਣ ਬਜਾਜ, ਵਿਪਨ ਪਰਿੰਜਾ, ਸੁਰੇਸ਼ ਗੁਪਤਾ, ਸੰਦੀਪ ਗਾਂਧੀ, ਰਾਕੇਸ਼ ਗੁਪਤਾ ਤੇ ਹੋਰ ਮੈਂਬਰਾਂ ਨੇ ਪੰਜਾਬ ਸਟੇਟ ਵਿਕਾਸ ਕਰ ਦੇ ਨਾਂਅ 'ਤੇ ਜੀ. ਐਸ. ਟੀ. ਵਿਭਾਗ ...

ਪੂਰੀ ਖ਼ਬਰ »

ਬੇਲਾਰੂਸ ਦੇ ਅਥਲੈਟਿਕ ਕੋਚ ਨਿਕੋਲਾਈ ਸਨੇਸਾਰੇਵ ਦੀ ਐਨ. ਆਈ. ਐਸ. ਵਿਖੇ ਮੌਤ

ਜਲੰਧਰ, 5 ਮਾਰਚ (ਸਾਬੀ)-ਭਾਰਤੀ ਅਥਲੈਟਿਕਸ ਫੈਡਰੇਸ਼ਨ ਵਲੋਂ ਐਨ. ਆਈ. ਐਸ. ਪਟਿਆਲਾ ਵਿਖੇ ਕਰਵਾਈ ਇੰਡੀਅਨ ਗਰੈਂਡ ਪਿਕਸ ਅਥਲੈਟਿਕਸ ਮੀਟ 'ਚ ਹਿੱਸਾ ਲੈਣ ਆਏ ਬੈਗਲੌਰ ਤੋਂ ਅਥਲੈਟਿਕਸ ਦੇ ਵਿਦੇਸ਼ੀ ਕੋਚ ਨਿਕੋਲਾਈ ਸਵੇਸਰੇਵ ਦੀ ਇੰਟਰਨੈਸ਼ਨਲ ਹੋਸਟਲ ਵਿਖੇ ਰਾਤ ਵੇਲੇ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਕੀਤਾ ਖੂਨਦਾਨ

ਜਲੰਧਰ, 5 ਮਾਰਚ (ਰਣਜੀਤ ਸਿੰਘ ਸੋਢੀ)-ਲੋਕਾਂ 'ਚ ਖ਼ੂਨਦਾਨ ਦੀ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਸੀ. ਟੀ. ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਨੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 100 ਤੋਂ ਵੀ ਵੱਧ ਵਿਦਿਆਰਥੀਆਂ ਤੇ ...

ਪੂਰੀ ਖ਼ਬਰ »

ਬੇਲਾਰੂਸ ਦੇ ਅਥਲੈਟਿਕ ਕੋਚ ਨਿਕੋਲਾਈ ਸਨੇਸਾਰੇਵ ਦੀ ਐਨ. ਆਈ. ਐਸ. ਵਿਖੇ ਮੌਤ

ਜਲੰਧਰ, 5 ਮਾਰਚ (ਸਾਬੀ)-ਭਾਰਤੀ ਅਥਲੈਟਿਕਸ ਫੈਡਰੇਸ਼ਨ ਵਲੋਂ ਐਨ. ਆਈ. ਐਸ. ਪਟਿਆਲਾ ਵਿਖੇ ਕਰਵਾਈ ਇੰਡੀਅਨ ਗਰੈਂਡ ਪਿਕਸ ਅਥਲੈਟਿਕਸ ਮੀਟ 'ਚ ਹਿੱਸਾ ਲੈਣ ਆਏ ਬੈਗਲੌਰ ਤੋਂ ਅਥਲੈਟਿਕਸ ਦੇ ਵਿਦੇਸ਼ੀ ਕੋਚ ਨਿਕੋਲਾਈ ਸਵੇਸਰੇਵ ਦੀ ਇੰਟਰਨੈਸ਼ਨਲ ਹੋਸਟਲ ਵਿਖੇ ਰਾਤ ਵੇਲੇ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ 'ਚ ਸਮੀਰ ਮਿਸਟਰ ਤੇ ਦੀਕਸ਼ਾ ਬਣੀ ਮਿਸ ਫਰੈਸ਼ਰ

ਜਲੰਧਰ, 5 ਮਾਰਚ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੋਜੀ 'ਚ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਸੀਨੀਅਰ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਲੜੀਵਾਰ ਭੁੱਖ ਹੜਤਾਲ ਦੇ ਤੀਜੇ ਦਿਨ ਪੈਨਸ਼ਨਰਾਂ ਨੇ ਮੋਰਚਾ ਸੰਭਾਲਿਆ

ਜਲੰਧਰ, 5 ਮਾਰਚ (ਹਰਵਿੰਦਰ ਸਿੰਘ ਫੱੁਲ)-ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਦਿੱਤੇ ਸੱਦੇ ਅਨੁਸਾਰ ਜ਼ਿਲ੍ਹਾ ਕੰਪਲੈਕਸ ਜਲੰਧਰ ਦੇ ਸਾਹਮਣੇ ਪੁੱਡਾ ਗਰਾਊਾਡ 'ਚ ਪੰਜਾਬ ਪੈਨਸ਼ਨਰਜ ਵੈੱਲਫੇਅਰ ਅਸੋਸੀਏਸ਼ਨ ਦੇ ਮੈਂਬਰ ਪ੍ਰਧਾਨ ਪਿਆਰਾ ...

ਪੂਰੀ ਖ਼ਬਰ »

ਲਾਂਬੜਾ ਖੇਤਰ 'ਚੋਂ ਉਤਾਰੇ 15 ਬਿਜਲੀ ਮੀਟਰਾਂ 'ਚੋਂ ਲੱਭੇ 20 ਹਜ਼ਾਰ ਬਿਜਲੀ ਯੂਨਿਟ, 2 ਲੱਖ ਜੁਰਮਾਨਾ

ਜਲੰਧਰ, 5 ਮਾਰਚ (ਸ਼ਿਵ ਸ਼ਰਮਾ)-ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਨੇ ਕੁਝ ਸਮਾਂ ਪਹਿਲਾਂ ਹੀ ਲਾਂਬੜਾ ਖੇਤਰ 'ਚੋਂ ਕੁਲ ਉਤਾਰੇ ਗਏ 18 ਬਿਜਲੀ ਮੀਟਰਾਂ 'ਚੋਂ 15 ਉਨ੍ਹਾਂ ਮੀਟਰਾਂ ਦੀ ਜਾਂਚ 'ਚ 20 ਹਜ਼ਾਰ ਦੇ ਕਰੀਬ ਛੁਪਾਏ ਗਏ ਬਿਜਲੀ ਦੇ ਯੂਨਿਟਾਂ ਦਾ ਪਤਾ ਲਗਾਇਆ ਸੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਦਾ ਰਾਜ ਮਿਸਤਰੀ ਗਿ੍ਫ਼ਤਾਰ, ਚੋਰੀਸ਼ੁਦਾ 3 ਮੋਟਰਸਾਈਕਲ ਬਰਾਮਦ

ਜਲੰਧਰ, 5 ਮਾਰਚ (ਐੱਮ. ਐੱਸ. ਲੋਹੀਆ)-ਬੂਟਾ ਪਿੰਡ 'ਚ ਮੁਰਗਿਆਂ ਦੀ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰ ਕੇ ਲੈ ਜਾ ਰਹੇ ਰਾਜ ਮਿਸਤਰੀ ਨੂੰ ਕਾਬੂ ਕਰ ਕੇ ਲੋਕਾਂ ਨੇ ਪੁਲਿਸ ਦੇ ਹਵਾਲੇ ਕੀਤਾ, ਪੁਲਿਸ ਨੇ ਜਿਸ ਕੋਲੋਂ ਚੋਰੀਸ਼ੁਦਾ 2 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ ...

ਪੂਰੀ ਖ਼ਬਰ »

'ਆਪ' ਵਲੋਂ ਗੈਸ ਤੇ ਤੇਲ ਕੀਮਤਾਂ 'ਚ ਵਾਧੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

ਜਲੰਧਰ, 5 ਮਾਰਚ (ਜਸਪਾਲ ਸਿੰਘ)-ਦੇਸ਼ 'ਚ ਵਧ ਰਹੀਆਂ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਡੀ. ਸੀ. ਦਫਤਰ ਦੇ ਬਾਹਰ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਮਾਂ-ਬੋਲੀ ਨੂੰ ਸਮਰਪਿਤ ਪੰਜਾਬੀ ਜਾਗਿ੍ਤੀ ਮਾਰਚ ਭਲਕੇ

ਜਲੰਧਰ, 5 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਜਾਗਿ੍ਤੀ ਮੰਚ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਜਾਣ ਵਾਲਾ ਪੰਜਾਬੀ ਜਾਗਿ੍ਤੀ ਮਾਰਚ ਇਸ ਵਾਰ 7 ਮਾਰਚ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX