ਤਾਜਾ ਖ਼ਬਰਾਂ


ਜੈਸਮੀਨ ਕੌਰ ਮੰਡੇਰ ਟੋਕੀਓ ਉਲੰਪਿਕ 'ਚ ਕੈਨੇਡਾ ਦੀ ਫੁੱਟਬਾਲ ਟੀਮ (ਲੜਕੀਆਂ) ਨਾਲ ਸਹਾਇਕ ਕੋਚ ਵਜੋਂ ਨਿਭਾਅ ਰਹੀ ਸੇਵਾਵਾਂ
. . .  1 day ago
ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਹੋਇਆ ਕਾਰ ਬੰਬ ਧਮਾਕਾ
. . .  1 day ago
ਅਮਰੀਕਾ ਵਿਚ ਪੈਂਟਾਗਨ ਤੋਂ ਤਾਲਾਬੰਦੀ ਹਟਾਈ , ਨਜ਼ਦੀਕੀ ਮੈਟਰੋ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਲਿਆ ਫੈਸਲਾ
. . .  1 day ago
ਨਵੀਂ ਦਿੱਲੀ, 3 ਅਗਸਤ - ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਕੋਲ ਗੋਲੀਬਾਰੀ ਦੇ ਬਾਅਦ ਪੈਂਟਾਗਨ ਵਿਚ ਤਾਲਾਬੰਦੀ ਹਟਾ ਦਿੱਤੀ ਗਈ ਹੈ। ਰੱਖਿਆ ਮੁੱਖ ਦਫਤਰ ਦੇ ਅੰਦਰ ਅਤੇ ਆਲੇ ਦੁਆਲੇ ਤਾਲਾਬੰਦੀ ...
ਰਣਜੀਤ ਸਾਗਰ ਡੈਮ 'ਚ ਅਜੇ ਵੀ ਬਚਾਅ ਕਾਰਜ ਜਾਰੀ
. . .  1 day ago
12ਵੀਂ ਨਾਨ ਮੈਡੀਕਲ ’ਚੋਂ ਸੌ ਫੀਸਦੀ ਅੰਕ ਲੈਣ ਵਾਲੀ ਛੋਟੇ ਕਿਸਾਨ ਦੀ ਬੇਟੀ ਦਾ ਸਨਮਾਨ
. . .  1 day ago
ਬੁਢਲਾਡਾ , 3 ਅਗਸਤ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਬੀਤੇ ਦਿਨ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆ ਦੇ ਸਾਇੰਸ ਗਰੁੱਪ ’ਚੋਂ ...
ਬੇਰ ਕਲਾਂ 'ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ, 30 ਪਸ਼ੂ ਮਰੇ, ਸੈਂਕੜੇ ਗੰਭੀਰ
. . .  1 day ago
ਮਲੌਦ (ਲੁਧਿਆਣਾ), 3 ਅਗਸਤ ( ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਵੱਡਾ ਹਮਲਾ ਹੋਇਆ, ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ...
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਕੀਤਾ ਸਨਮਾਨਿਤ
. . .  1 day ago
ਨਵੀਂ ਦਿੱਲੀ, 3 ਅਗਸਤ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ...
ਪਾਤੜਾਂ ਵਿਚ ਖਾਲੀ ਪਲਾਟ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬ ਕੇ ਬੱਚੇ ਦੀ ਮੌਤ
. . .  1 day ago
ਪਾਤੜਾਂ , 3 ਅਗਸਤ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੀ ਜ਼ੋਰਾ ਬਸਤੀ ਵਿਚ ਖਾਲੀ ਪਏ ਪਲਾਟ ਵਿਚ ਖੇਡਣ ਆਏ ਵੀਵਾਨ ਕੁਮਾਰ (6) ਪੁੱਤਰ ਮਿੰਕਲ ਕੁਮਾਰ ਦੀ ਬਰਾਸਤੀ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਜਾਣ ਨਾਲ ...
ਮਾਮਲਾ ਆਰ.ਟੀ.ਆਈ ਦੇ ਕੇਸ ਵਿਚ ਠੋਸ ਜੁਆਬ ਨਾ ਦੇਣ ਦਾ , 10 ਹਜ਼ਾਰ ਦਾ ਜੁਰਮਾਨਾ
. . .  1 day ago
ਫਤਿਹਗੜ੍ਹ ਚੂੜੀਆਂ, 3 ਅਗਸਤ (ਐੱਮ. ਐੱਸ. ਫੁੱਲ )- ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਨੂੰ ਆਰ.ਟੀ.ਆਈ. ਦੇ ਇਕ ਕੇਸ ਵਿਚ ...
ਹਾਰ ਨਾਲ ਨਿਰਾਸ਼ਾ, ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ : ਹਾਕੀ ਖਿਡਾਰੀ ਹਾਰਦਿਕ ਦੇ ਪਿਤਾ
. . .  1 day ago
ਬਟਾਲਾ, 3 ਅਗਸਤ (ਸਚਲੀਨ ਸਿੰਘ ਭਾਟੀਆ)-ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਚਾਹੇ ਸੈਮੀਫਾਈਨਲ 'ਚ ਬੈਲਜੀਅਮ ਦੇ ਹੱਥੋਂ ਹਾਰ ਮਿਲੀ ਹੈ, ਪਰ ਸਾਡੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੂਰਾ ਪਰਿਵਾਰ ਇਸ ਹਾਰ 'ਤੇ ਨਿਰਾਸ਼ ਜ਼ਰੂਰ ...
ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  1 day ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  1 day ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  1 day ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  1 day ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  1 day ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  1 day ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  1 day ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  1 day ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  1 day ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  1 day ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  1 day ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਫੱਗਣ ਸੰਮਤ 552

ਬਠਿੰਡਾ

ਮਲੂਕਾ ਵਲੋਂ ਭਲਕ ਦੇ ਰੋਸ ਧਰਨੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਪੱਧਰੀ ਮੀਟਿੰਗ

ਮੌੜ ਮੰਡੀ, 6 ਮਾਰਚ (ਗੁਰਜੀਤ ਸਿੰਘ ਕਮਾਲੂ)-ਸੂਬੇ ਵਿਚ ਫੈਲੀ ਮਹਿੰਗਾਈ, ਤੇਲ ਦੀਆਂ ਕੀਮਤਾਂ ਵਿਚ ਵਾਧੇ, ਬਿਜਲੀ ਦੇ ਬਿੱਲਾਂ ਵਿਚ ਦਿਨ-ਬ-ਦਿਨ ਕੀਤੇ ਜਾ ਰਹੇ ਵਾਧੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਪੂਰੇ ਸੂਬੇ ਅੰਦਰ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ਼ 8 ਮਾਰਚ ਨੂੰ ਹਲਕਾ ਪੱਧਰੀ ਰੋਸ ਦਿਖਾਵੇ ਕਰ ਰਿਹਾ ਹੈ | ਇਸ ਨੂੰ ਲੈ ਕੇ ਹਲਕਾ ਮੌੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹਲਕਾ ਮੌੜ ਦੇ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਮੌੜ ਮੰਡੀ ਵਿਖੇ ਰੱਖੀ | ਇਸ ਮੀਟਿੰਗ ਵਿਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਝੂਠ ਬੋਲ ਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਨੇ 4 ਸਾਲ ਦੇ ਸ਼ਾਸ਼ਨ ਕਾਲ ਵਿਚ ਇਕ ਵੀ ਲੋਕ ਭਲਾਈ ਦਾ ਕੰਮ ਨਹੀਂ ਕੀਤਾ ਨਾ ਹੀ ਕੋਈ ਵਿਕਾਸ ਕਾਰਜ ਕੀਤਾ ਹੈ | ਇਸ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਨੇ ਸਿਰਫ਼ ਲੋਕਾਂ ਨੂੰ ਕੁੱਟਿਆ ਅਤੇ ਲੱੁਟਿਆ ਹੈ | ਇਸ ਸਰਕਾਰ ਦੇ ਮੰਤਰੀਆਂ ਨੇ ਰੇਤੇ ਬੱਜਰੀ ਅਤੇ ਨਜਾਇਜ਼ ਸ਼ਰਾਬ ਦੇ ਧੰਦੇ ਬਹੁਤ ਧੜੱਲੇ ਨਾ ਕੀਤੇ ਹਨ ਅਤੇ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਹੈ | ਲੋਕਾਂ ਤੇ ਟੈਕਸਾਂ ਦਾ ਵਾਧੂ ਬੋਝ ਪਾਇਆ ਹੈ | ਸੂਬੇ ਅੰਦਰ ਪੈਟਰੋਲੀਅਮ ਪਦਾਰਥਾਂ ਅਤੇ ਬਿਜਲੀ ਦੇ ਰੇਟ ਬਾਕੀ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਹਨ | ਹੋਰ ਤਾਂ ਹੋਰ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਸੁਧਾਰ ਕਾਨੂੰਨ ਜੋ ਕਿ ਦੇਸ਼ ਦੇ ਕਿਸਾਨਾਂ ਦਾ ਗਲਾ ਘੁੱਟਣ ਵਾਲੇ ਹਨ | ਇੰਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਕੈਪਟਨ ਅਮਰਿੰਦਰ ਸਿੰਘ ਕੇਂਦਰ ਕੋਲ ਭੁਗਤੇ ਹਨ | ਮਲੂਕਾ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਬਿਜਲੀ ਦੇ ਬਿੱਲ ਅੱਧੇ ਕੀਤੇ ਜਾਣਗੇ | ਪਿੰਡਾਂ ਅੰਦਰ ਸੀਵਰੇਜ ਸਿਸਟਮ ਲਗਾਇਆ ਜਾਵੇਗਾ, ਗਲੀਆਂ ਵਿਚ ਇੰਟਰਲੌਕ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ | ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਜਾਰੀ ਕੀਤੇ ਜਾਣਗੇ ਅਤੇ ਪਿਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਵੀ ਵਜ਼ੀਫ਼ੇ ਲਾਗੂ ਕੀਤੇ ਜਾਣਗੇ | ਅਖ਼ੀਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਸਾਰੇ ਸੂਬੇ ਅੰਦਰ ਅਕਾਲੀ ਦਲ ਸਰਕਾਰ ਖਿਲਾਫ਼ 8 ਮਾਰਚ ਨੂੰ ਰੋਸ ਧਰਨੇ ਕਰ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਐਸ. ਡੀ. ਐਮ. ਮੌੜ ਦੇ ਦਫ਼ਤਰ ਅੱਗੇ ਪਹੁੰਚ ਕੇ ਸਰਕਾਰ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨਗੇ | ਇਸ ਮੌਕੇ ਕੰਵਰਜੀਤ ਸਿੰਘ ਬੰਟੀ ਰਾਮਨਗਰ, ਹਰਭਜਨ ਸਿੰਘ ਮਾਈਸਰਖਾਨਾ, ਹਰਵਿੰਦਰ ਸਿੰਘ ਕਾਕਾ ਬੁਰਜ, ਕੁਲਦੀਪ ਸਿੰਘ ਬੁਰਜ ਸਰਕਲ ਪ੍ਰਧਾਨ, ਜਗਸੀਰ ਸਿੰਘ ਮਾਹਲ, ਰਵੀ ਕੁਮਾਰ ਉੱਭਾ, ਸੁਖਚੈਨ ਸਿੰਘ ਸਾਬਕਾ ਪ੍ਰਧਾਨ, ਰਾਜ ਕੁਮਾਰ ਰਾਜੂ ਸ਼ਹਿਰੀ ਪ੍ਰਧਾਨ, ਓਮ ਪ੍ਰਕਾਸ਼ ਘੁੰਮਣ, ਬਲਵੀਰ ਸਿੰਘ ਚਾਉਕੇ, ਜਸਵੀਰ ਸਿੰਘ ਬਦਿਆਲਾ ਸਰਕਲ ਪ੍ਰਧਾਨ, ਜਥੇਦਾਰ ਸਾਧੂ ਸਿੰਘ ਕੋਟਲੀ, ਚਰਨਜੀਤ ਸਿੰਘ ਥੰਮਣਗੜ੍ਹ, ਗੁਰਮੇਲ ਸਿੰਘ ਮਾਈਸਰਖਾਨਾ, ਸਿੰਦਰ ਸਿੰਘ ਮਾਈਸਰਖਾਨਾ, ਸੁਖਜੀਵਨ ਸਿੰਘ ਮਾਈਸਰਖਾਨਾ, ਜਗਦੀਸ਼ ਸਿੰਘ ਗੋਗਾ, ਸੁਖਜਿੰਦਰ ਸਿੰਘ ਸੁੱਖੀ ਘੁੰਮਣ ਬਲਾਕ ਸੰਮਤੀ ਮੈਂਬਰ, ਹਰਜਿੰਦਰ ਸਿੰਘ ਕੱਪੀ, ਗੁਰਪ੍ਰੀਤ ਸਿੰਘ ਮੰਟੀ, ਹਰਵਿੰਦਰ ਸਿੰਘ ਹੈਪੀ ਜੈਦ, ਅੰਮਿ੍ਤਪਾਲ ਸਿੰਘ ਹਨੀ, ਚਰਨਜੀਤ ਸਿੰਘ ਸਾਬਕਾ ਸਰਪੰਚ ਭਾਈ ਬਖਤੌਰ ਆਦਿ ਤੋਂ ਇਲਾਵਾ ਵਰਕਰ ਹਾਜ਼ਰ ਸਨ |

ਮਾਮਲਾ ਤਨਖਾਹਾਂ ਨਾ ਦੇਣ ਤੇ ਨੌਕਰੀ ਬਹਾਲੀ ਦਾ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਨੇ 28ਵੇਂ ਦਿਨ ਦਫ਼ਤਰ ਦੇ ਘਿਰਾਓ ਦੌਰਾਨ ਕੀਤੀ ਨਾਅਰੇਬਾਜ਼ੀ

ਲਹਿਰਾ ਮੁਹੱਬਤ, 6 ਮਾਰਚ (ਸੁਖਪਾਲ ਸਿੰਘ ਸੁੱਖੀ)- ਲਹਿਰਾ ਬੇਗਾ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਪ੍ਰਬੰਧਕ ਕੰਪਨੀ ਖਿਲਾਫ਼ ਲਾਇਆ ਧਰਨਾ 46ਵੇਂ ਦਿਨ 'ਚ ਸ਼ਾਮਿਲ ਤੇ ਦਫ਼ਤਰ ਦੇ 28ਵੇਂ ਦਿਨ ਘਿਰਾਓ ਦੌਰਾਨ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਟੋਲ ਪਲਾਜ਼ਾ ਕਰਮਚਾਰੀ ...

ਪੂਰੀ ਖ਼ਬਰ »

ਕਾਂਗਰਸ ਦੀ ਵਾਅਦਾ ਖ਼ਿਲਾਫ਼ੀ 'ਚ ਵੱਡੇ ਪੱਧਰ 'ਤੇ 8 ਮਾਰਚ ਨੂੰ ਫੂਲ ਕਚਹਿਰੀਆਂ ਵਿਖੇ ਦਿੱਤਾ ਜਾਵੇਗਾ ਰੋਸ ਧਰਨਾ-ਮਲੂਕਾ

ਮਹਿਰਾਜ, 6 ਮਾਰਚ (ਸੁਖਪਾਲ ਮਹਿਰਾਜ)- ਕਾਂਗਰਸ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸੱਤਾ ਹਾਸਲ ਕਰਨ ਲਈ ਸੂਬੇ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ | ਉਨ੍ਹਾਂ ਨੰੂ ਯਾਦ ਕਰਵਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਕਾਂਗਰਸ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਬੰਦ 5 ਹਵਾਲਾਤੀਆਂ ਤੋਂ 3 ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ

ਬਠਿੰਡਾ, 6 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਬੰਦ ਇਕ ਹਵਾਲਾਤੀ ਗੈਂਗਸਟਰ ਸਮੇਤ 5 ਹਵਾਲਾਤੀਆਂ ਤੋਂ 3 ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ | ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਦਰ ਸਿੰਘ ਦੇ ਬਿਆਨਾਂ ਉੱਪਰ ...

ਪੂਰੀ ਖ਼ਬਰ »

ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਸੂਬਾ ਪੱਧਰੀ ਇਜਲਾਸ ਸੰਗਰੂਰ ਵਿਖੇ

ਬਠਿੰਡਾ, 6 ਮਾਰਚ (ਅਵਤਾਰ ਸਿੰਘ)- ਪੀ ਡਬਲਿਊ ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਰਸਨ ਸਿੰਘ ਬੇਲੂਮਾਜਰਾ ਨੇ ਪ੍ਰਧਾਨਗੀ ਕਰਦਿਆਂ ਕਿਹਾ ਕਿ ਜਥੇਬੰਦੀ ਪੀ ਡਬਲਿਊ ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ...

ਪੂਰੀ ਖ਼ਬਰ »

ਮਾਤਾ ਹਰਦੀਪ ਕੌਰ ਦੇ ਪੁੱਤਰ ਜੱਸੂ ਕੋਟਸ਼ਮੀਰ ਦੇ ਸਮਾਜ ਸੇਵੀ ਕੰਮਾਂ ਦੀ ਬਦੌਲਤ ਮਾਤਾ ਨੂੰ ਸਰਬਸੰਮਤੀ ਨਾਲ ਕੌ ਾਸਲਰ ਚੁਣਿਆ

ਕੋਟਫੱਤਾ, 6 ਮਾਰਚ (ਰਣਜੀਤ ਸਿੰਘ ਬੁੱਟਰ)- ਨਗਰ ਪੰਚਾਇਤ ਕੋਟਸ਼ਮੀਰ ਦੇ ਹੋਏ ਚੁਣਾਵ ਲਈ ਵਾਰਡ-3 ਤੋਂ ਮਾਤਾ ਹਰਦੀਪ ਕੌਰ ਨੂੰ ਸਰਬਸੰਮਤੀ ਨਾਲ ਕੌਂਸਲਰ ਚੁਣਿਆ ਗਿਆ | ਮਾਤਾ ਦੀ ਚੋਣ ਵਿਚ ਉਨ੍ਹਾਂ ਦੇ ਪੁੱਤਰ ਸਮਾਜ ਸੇਵੀ ਨੌਜਵਾਨ ਜਸਪ੍ਰੀਤ ਸਿੰਘ ਜੱਸੂ ਕੋਟਸ਼ਮੀਰ ਦੇ ...

ਪੂਰੀ ਖ਼ਬਰ »

ਲੜਕੀਆਂ ਦੀ 9ਵੀਂ ਸੂਬਾ ਪੱਧਰੀ ਗਤਕਾ ਚੈਂਪੀਅਨਸ਼ਿਪ ਭਾਈ ਡੱਲ ਸਿੰਘ ਗਤਕਾ ਅਕੈਡਮੀ ਦਮਦਮਾ ਸਾਹਿਬ ਵਿਖੇ ਆਰੰਭ

ਤਲਵੰਡੀ ਸਾਬੋ, 6 ਮਾਰਚ (ਰਣਜੀਤ ਸਿੰਘ ਰਾਜੂ) ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ 9 ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ (ਲੜਕੀਆਂ) ਅੱਜ ਸਥਾਨਕ ਭਾਈ ਡੱਲ ਸਿੰਘ ਗੱਤਕਾ ਅਕੈਡਮੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਜ਼ਖ਼ਮੀ

ਬਠਿੰਡਾ, 6 ਮਾਰਚ (ਅਵਤਾਰ ਸਿੰਘ)- ਸਥਾਨਕ ਸੰਤਪੁਰਾ ਰੋਡ 'ਤੇ ਦੋ ਮੋਟਰ ਸਾਈਕਲ ਅਤੇ ਆਟੋ ਦੀ ਟੱਕਰ ਨਾਲ ਦੋ ਨੌਜਵਾਨ ਜ਼ਖ਼ਮੀ ਹੋ ਗਏ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਲਾਈਫ਼ ਸੇਵਿੰਗ ਬਿ੍ਗੇਡ ਦੀ ਟੀਮ ਮੈਂਬਰ ਰਜਿੰਦਰ ਕੁਮਾਰ ਅਤੇ ਟੇਕ ਚੰਦ ਘਟਨਾ ਸਥਾਨ ਪਹੁੰਚੇ ਅਤੇ ...

ਪੂਰੀ ਖ਼ਬਰ »

ਬਠਿੰਡਾ ਰੈਲੀ ਖੇਤੀ ਕਾਨੂੰਨਾਂ ਦੀ ਵਾਪਸੀ, ਕਰਜ਼ਾ ਮੁਆਫ਼ੀ ਸਮੇਤ ਸੰਘਰਸ਼ਾਂ ਦਾ ਦੇਵੇਗੀ ਹੋਕਾ- ਨਸਰਾਲੀ

ਚਾਉਕੇ , 6 ਮਾਰਚ (ਮਨਜੀਤ ਸਿੰਘ ਘੜੈਲੀ)-ਮੋਦੀ ਹਕੂਮਤ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੀ ਵਾਪਸੀ, ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਰੱਦ ਕਰਵਾਉਣ, ਦਲਿਤਾਂ 'ਤੇ ਵਧ ਰਹੇ ਅੱਤਿਆਚਾਰ ਬੰਦ ਕਰਨ, ਫਾਈਨਾਂਸ ਕੰਪਨੀਆਂ ਸਮੇਤ ਖੇਤ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ...

ਪੂਰੀ ਖ਼ਬਰ »

ਮਾਸਕ ਅਤੇ ਸਮਾਜਿਕ ਦੂਰੀ ਦੀ ਡਰਾਮੇਬਾਜ਼ੀ ਤੋਂ ਪਹਿਲਾਂ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਵਾਏ ਸਰਕਾਰ

ਰਾਮਾਂ ਮੰਡੀ, 6 ਮਾਰਚ (ਤਰਸੇਮ ਸਿੰਗਲਾ)- ਦੁਆਰਾ ਵੱਧ ਰਹੇ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਡਰਾਮੇਬਾਜ਼ੀ ਤੋਂ ਪਹਿਲਾ ਖੇਤੀ ਕਾਨੂੰਨ ਰੱਦ ਕਰਕੇ ਕੇਂਦਰ ਸਰਕਾਰ ਦਿੱਲੀ ਕਿਸਾਨੀ ਅੰਦੋਲਨ ਨੂੰ ...

ਪੂਰੀ ਖ਼ਬਰ »

ਗਰਮ ਹਵਾਵਾਂ ਤੋਂ ਬਚਣ ਲਈ ਲੋਕ ਪਹਿਲਾਂ ਤੋਂ ਹੀ ਰੱਖਣ ਅਗਾਊਾ ਤਿਆਰੀਆਂ- ਡਿਪਟੀ ਕਮਿਸ਼ਨਰ

ਬਠਿੰਡਾ, 6 ਮਾਰਚ (ਕੰਵਲਜੀਤ ਸਿੰਘ ਸਿੱਧੂ)- ਗਰਮ ਹਵਾਵਾਂ ਤੋਂ ਬਚਣ ਲਈ ਲੋਕ ਨੂੰ ਪਹਿਲਾਂ ਤੋਂ ਹੀ ਅਗਾਊਾ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ | ਆਉਣ ਵਾਲੇ 2-3 ਮਹੀਨਿਆਂ 'ਚ ਗਰਮੀ ਦਾ ਮੌਸਮ ਹੋ ਜਾਣਾ ਹੈ ਅਤੇ ਗਰਮੀ ਦੇ ਮੌਸਮ ਵਿਚ ਗਰਮ ਹਵਾਵਾਂ ਵੀ ਚਲਦੀਆਂ ਹਨ ਜਿਸ ਨਾਲ ...

ਪੂਰੀ ਖ਼ਬਰ »

ਅਸ਼ੋਕ ਕੁਮਾਰ ਚੌਹਾਨ ਨੇ ਕੇਂਦਰੀ ਜੇਲ੍ਹ ਬਠਿੰਡਾ ਦਾ ਕੀਤਾ ਦੌਰਾ

ਬਠਿੰਡਾ, 6 ਮਾਰਚ (ਕੰਵਲਜੀਤ ਸਿੰਘ ਸਿੱਧੂ)- ਆਉਣ ਵਾਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਨਾਉਣ ਲਈ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਸਹਿਤ-ਚੈਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮਲਜੀਤ ਲਾਂਬਾ ਦੀ ਰਹਿਨੁਮਾਈ ਹੇਠ ਸੀ.ਜੇ.ਐਮ.-ਸਹਿਤ-ਸਕੱਤਰ, ਜ਼ਿਲ੍ਹਾ ...

ਪੂਰੀ ਖ਼ਬਰ »

ਨਿਕੰਮਾ ਰਾਜ ਟੋਹਾਣੇ ਦਾ, ਇਕੋ ਭਾਅ ਆਟੇ ਦਾਣੇ ਦਾ ਮੋਦੀ ਨੇ ਕਮਾਲ ਕਰ ਵਿਖਾਇਆ 30 ਕਿੱਲੋਮੀਟਰ ਤੱਕ ਦੂਰੀ ਦੇ ਵਿਚਕਾਰ ਸਾਰੇ ਸਟੇਸ਼ਨਾਂ ਦਾ ਇਕੋ ਰੇਲ ਕਿਰਾਇਆ

ਰਾਮਾਂ ਮੰਡੀ, 6 ਮਾਰਚ (ਤਰਸੇਮ ਸਿੰਗਲਾ)- 'ਨਿਕੰਮਾ ਰਾਜ ਟੋਹਾਣੇ ਦਾ ਇਕੋ ਭਾਅ ਆਟੇ ਦਾਣੇ ਦਾ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦੀਆਂ ਪੁਰਾਣੀ ਇਸ ਕਹਾਵਤ ਉਸ ਸਮੇਂ ਸੱਚ ਕਰ ਵਿਖਾਇਆ ਜਦ ਪਿਛਲੇ ਕਰੀਬ ਇਕ ਸਾਲ ਤੋਂ ਬੰਦ ਪਈਆ ਰੇਲਗੱਡੀਆਂ ਨੂੰ ਦੁਆਰਾ ਚਾਲੂ ਕਰਨ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਭਗਤਾ ਭਾਈਕਾ, 6 ਮਾਰਚ (ਸੁਖਪਾਲ ਸਿੰਘ ਸੋਨੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਐੱਮ. ਐੱਡ. ਸਮੈਸਟਰ ਚੌਥਾ ਦੇ ਨਤੀਜੇ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀ ਵਿਦਿਆਰਥਣ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਬੇਵਕਤ ਮੌਤ 'ਤੇ ਸਾਹਿਤਕ ਤੇ ਸਮਾਜਿਕ ਖੇਤਰ 'ਚ ਸੋਗ ਦੀ ਲਹਿਰ

ਭਾਗੀਵਾਂਦਰ, 6 ਮਾਰਚ (ਮਹਿੰਦਰ ਸਿੰਘ ਰੂਪ)-ਅਜੀਤ ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਜਿਨ੍ਹਾਂ ਦਾ ਪੱਤਰਕਾਰਤਾ ਦੇ ਖੇਤਰ 'ਚ ਕਾਫ਼ੀ ਨਾਂਅ ਚਲਦਾ ਰਿਹਾ ਹੈ ਦੀ ਹੋਈ ਬੇਵਕਤੀ ਮੌਤ 'ਤੇ ਹਰ ਪੰਜਾਬ ਵਾਸੀ ਗਹਿਰੇ ਸਦਮੇ 'ਚ ਹੈ | ਕਿਸਾਨ ਸੰਘਰਸ਼ ਦੀ ਕਵਰੇਜ 'ਚ ਮੋਹਰੀ ਰਹੇ ...

ਪੂਰੀ ਖ਼ਬਰ »

5 ਸਰਕਾਰੀ ਸਕੂਲਾਂ ਦੀਆਂ 7 ਅਧਿਆਪਕਾਵਾਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਬਠਿੰਡਾ, 6 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲ੍ਹੇ ਦੇ 5 ਸਰਕਾਰੀ ਸਕੂਲਾਂ ਦੀਆਂ 7 ਅਧਿਆਪਕਾਵਾਂ ਸਮੇਤ 8 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਪਾਜ਼ੀਟਿਵਾਂ ਵਿਚ ਸਰਕਾਰੀ ਹਾਈ ਸਕੂਲ, ਜਨਤਾ ਨਗਰ, ਬਠਿੰਡਾ ਦੀਆਂ ਦੋ ਅਧਿਆਪਕਾਵਾਂ, ਸਰਕਾਰੀ ...

ਪੂਰੀ ਖ਼ਬਰ »

ਬਠਿੰਡਾ ਸ਼ਹਿਰੀ ਹਲਕੇ ਦਾ ਧਰਨਾ ਸਰਕਟ ਹਾਊਸ ਕੋਲ ਕੱਲ੍ਹ-ਸਿੰਗਲਾ

ਬਠਿੰਡਾ, 6 ਮਾਰਚ (ਸ.ਰਿ)-ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਹਲਕਾਵਾਰ ਧਰਨੇ 8 ਮਾਰਚ ਨੂੰ ਸਵੇਰੇ 10.00 ਵਜੇ ...

ਪੂਰੀ ਖ਼ਬਰ »

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਦੋ ਵਿਭਾਗਾਂ ਨੂੰ ਡੀ.ਐਸ.ਟੀ-ਫ਼ਿਸਟ 2020 ਗ੍ਰਾਂਟ ਲਈ ਚੁਣਿਆ

ਬਠਿੰਡਾ, 6 ਮਾਰਚ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਰਸਾਇਣ ਵਿਗਿਆਨ ਵਿਭਾਗ ਅਤੇ ਬਨਸਪਤੀ ਵਿਗਿਆਨ ਵਿਭਾਗ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀ.ਐਸ.ਟੀ) ਵਲੋਂ ਯੂਨੀਵਰਸਿਟੀ ਅਤੇ ਉੱਚ ਵਿਦਿਅਕ ਸੰਸਥਾਵਾਂ ...

ਪੂਰੀ ਖ਼ਬਰ »

ਦਿੱਲੀ ਕ੍ਰਾਈਮ ਬ੍ਰਾਂਚ ਪੁਲਿਸ ਵਲੋਂ ਮਿ੍ਤਕ ਕਿਸਾਨ ਦੇ ਨਾਂਅ ਪੇਸ਼ ਹੋਣ ਦਾ ਨੋਟਿਸ ਕਾਨੂੰਨ ਦਾ ਭੱਦਾ ਮਜ਼ਾਕ-ਯੋਧਾ ਸਿੰਘ ਨੰਗਲਾ

ਰਾਮਾਂ ਮੰਡੀ, 6 ਮਾਰਚ (ਤਰਸੇਮ ਸਿੰਗਲਾ)-ਬੀਤੇ ਗਣਤੰਤਰ ਦਿਵਸ 'ਤੇ ਦਿੱਲੀ ਵਿਖੇ ਕਿਸਾਨੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਚ ਵਾਪਰੀ ਹਿੰਸਾ ਦੀ ਘਟਨਾ ਦੇ ਮਾਮਲੇ 'ਚ ਦਿੱਲੀ ਕਰਾਈਮ ਬ੍ਰਾਂਚ ਪੁਲਿਸ ਵਲੋਂ ਕਿਸਾਨਾਂ ਨੂੰ ਦਿੱਲੀ ਪੁੱਛਗਿੱਛ ਲਈ ਸ਼ਾਮਿਲ ਹੋਣ ਲਈ ...

ਪੂਰੀ ਖ਼ਬਰ »

ਪਿੰਡ ਮਹਿਰਾਜ ਦੇ ਸਰਕਾਰੀ ਕੰਨਿਆ ਸਕੂਲ ਦੀ ਅਧਿਆਪਕ ਆਈ ਕੋਰੋਨਾ ਪਾਜ਼ੀਟਿਵ

ਮਹਿਰਾਜ, 6 ਮਾਰਚ (ਸੁਖਪਾਲ ਮਹਿਰਾਜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜ਼ਟਿਵ ਆਉਣ ਨਾਲ ਜਿਥੇ ਸਕੂਲ ਦੇ ਵਿਦਿਆਰਥੀਆਂ ਸਮੇਤ ਸਟਾਫ਼ ...

ਪੂਰੀ ਖ਼ਬਰ »

ਅੱਜ ਦੀ ਪਟਿਆਲਾ ਰੈਲੀ 'ਚ ਸ਼ਾਮਿਲ ਹੋਣਗੀਆਂ ਆਸ਼ਾ ਵਰਕਰਾਂ

ਬਠਿੰਡਾ, 6 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ (ਸਬੰਧਿਤ ਡੀ.ਐਮ.ਐਫ਼.) ਜ਼ਿਲ੍ਹਾ ਇਕਾਈ, ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰੰਜਣਾ ਰਾਣੀ ਦੀ ਪ੍ਰਧਾਨਗੀ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਸੂਬਾ ਸਰਕਾਰ 'ਤੇ ਸਿਹਤ ਅਤੇ ਸਿੱਖਿਆ ਦੇ ਖੇਤਰ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼ • ਮਿਡ ਡੇ ਮੀਲ ਦਾ ਖ਼ਰਚ ਖ਼ੁਦ ਚੱਕ ਰਹੇ ਨੇ ਅਧਿਆਪਕ- ਮਲੂਕਾ

ਬਠਿੰਡਾ, 6 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਮਲੂਕਾ ਨੇ ਸੂਬਾ ਸਰਕਾਰ 'ਤੇ ਸਿਹਤ ਅਤੇ ਸਿੱਖਿਆ ਦੀਆਂ ਸੇਵਾਵਾਂ ਨੂੰ ਲੈ ਕੇ ਗੈਰ ਸੰਜੀਦਾ ਹੋਣ ਦੇ ਦੋਸ਼ ...

ਪੂਰੀ ਖ਼ਬਰ »

13 ਨੂੰ ਹੋਵੇਗਾ ਬੀ. ਐਫ. ਜੀ. ਆਈ. ਸਕਾਲਰਸ਼ਿਪ ਯੋਗਤਾ ਟੈਸਟ

ਬਠਿੰਡਾ, 6 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ 13 ਮਾਰਚ 2021 ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ...

ਪੂਰੀ ਖ਼ਬਰ »

ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਔਰਤਾਂ ਵਲੋਂ ਲਾਮਬੰਦੀ

ਨਥਾਣਾ, 6 ਮਾਰਚ (ਗੁਰਦਰਸ਼ਨ ਲੁੱਧੜ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 8 ਮਾਰਚ ਨੂੰ ਦਿੱਲੀ ਦੇ ਗ਼ਦਰੀ ਗੁਲਾਬ ਕੌਰ ਚੌਕ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦੀ ਤਿਆਰੀ ਤਹਿਤ ਪਿੰਡ ...

ਪੂਰੀ ਖ਼ਬਰ »

'ਆਪ' ਵਲੋਂ ਅਨਿਲ ਠਾਕੁਰ ਬਠਿੰਡਾ ਟਰੇਡ ਵਿੰਗ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

ਬਠਿੰਡਾ, 6 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਆਮ ਆਦਮੀ ਪਾਰਟੀ, ਪੰਜਾਬ ਨੇ ਆਪਣੇ ਸੰਗਠਨ ਦਾ ਵਿਸਥਾਰ ਕਰਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਟਰੇਡ ਵਿੰਗ ਦੇ ਨਵੇਂ ਨਿਯੁਕਤ ਕੀਤੇ ...

ਪੂਰੀ ਖ਼ਬਰ »

ਖੁਸ਼ਬਾਜ ਜਟਾਣਾ ਵਲੋਂ ਪਿੰਡ ਭਗਵਾਨਗੜ੍ਹ ਵਿਖੇ ਤਿਆਰ ਇੰਟਰਲਾਕਿੰਗ ਗਲੀਆਂ ਦਾ ਉਦਘਾਟਨ

ਰਾਮਾਂ ਮੰਡੀ, 6 ਫਰਵਰੀ (ਤਰਸੇਮ ਸਿੰਗਲਾ, ਅਮਰਜੀਤ ਸਿੰਘ ਲਹਿਰੀ)- ਹਲਕਾ ਇੰਚਾਰਜ ਅਤੇ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸ੍ਰ. ਖੁਸ਼ਬਾਜ ਸਿੰਘ ਜਟਾਣਾ ਵਲੋਂ ਅੱਜ ਨੇੜਲੇ ਪਿੰਡ ਭਗਵਾਨਗੜ੍ਹ ਵਿਖੇ ਕਰੀਬ ਪੰਜਾਹ ਲੱਖ ਰੁਪਏ ਦੀ ਗਰਾਂਟ ਨਾਲ ਇੰਟਰਲਾਕਿੰਗ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX