ਤਾਜਾ ਖ਼ਬਰਾਂ


ਜੈਸਮੀਨ ਕੌਰ ਮੰਡੇਰ ਟੋਕੀਓ ਉਲੰਪਿਕ 'ਚ ਕੈਨੇਡਾ ਦੀ ਫੁੱਟਬਾਲ ਟੀਮ (ਲੜਕੀਆਂ) ਨਾਲ ਸਹਾਇਕ ਕੋਚ ਵਜੋਂ ਨਿਭਾਅ ਰਹੀ ਸੇਵਾਵਾਂ
. . .  1 day ago
ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਹੋਇਆ ਕਾਰ ਬੰਬ ਧਮਾਕਾ
. . .  1 day ago
ਅਮਰੀਕਾ ਵਿਚ ਪੈਂਟਾਗਨ ਤੋਂ ਤਾਲਾਬੰਦੀ ਹਟਾਈ , ਨਜ਼ਦੀਕੀ ਮੈਟਰੋ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਲਿਆ ਫੈਸਲਾ
. . .  1 day ago
ਨਵੀਂ ਦਿੱਲੀ, 3 ਅਗਸਤ - ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਕੋਲ ਗੋਲੀਬਾਰੀ ਦੇ ਬਾਅਦ ਪੈਂਟਾਗਨ ਵਿਚ ਤਾਲਾਬੰਦੀ ਹਟਾ ਦਿੱਤੀ ਗਈ ਹੈ। ਰੱਖਿਆ ਮੁੱਖ ਦਫਤਰ ਦੇ ਅੰਦਰ ਅਤੇ ਆਲੇ ਦੁਆਲੇ ਤਾਲਾਬੰਦੀ ...
ਰਣਜੀਤ ਸਾਗਰ ਡੈਮ 'ਚ ਅਜੇ ਵੀ ਬਚਾਅ ਕਾਰਜ ਜਾਰੀ
. . .  1 day ago
12ਵੀਂ ਨਾਨ ਮੈਡੀਕਲ ’ਚੋਂ ਸੌ ਫੀਸਦੀ ਅੰਕ ਲੈਣ ਵਾਲੀ ਛੋਟੇ ਕਿਸਾਨ ਦੀ ਬੇਟੀ ਦਾ ਸਨਮਾਨ
. . .  1 day ago
ਬੁਢਲਾਡਾ , 3 ਅਗਸਤ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਬੀਤੇ ਦਿਨ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆ ਦੇ ਸਾਇੰਸ ਗਰੁੱਪ ’ਚੋਂ ...
ਬੇਰ ਕਲਾਂ 'ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ, 30 ਪਸ਼ੂ ਮਰੇ, ਸੈਂਕੜੇ ਗੰਭੀਰ
. . .  1 day ago
ਮਲੌਦ (ਲੁਧਿਆਣਾ), 3 ਅਗਸਤ ( ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਵੱਡਾ ਹਮਲਾ ਹੋਇਆ, ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ...
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਕੀਤਾ ਸਨਮਾਨਿਤ
. . .  1 day ago
ਨਵੀਂ ਦਿੱਲੀ, 3 ਅਗਸਤ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ...
ਪਾਤੜਾਂ ਵਿਚ ਖਾਲੀ ਪਲਾਟ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬ ਕੇ ਬੱਚੇ ਦੀ ਮੌਤ
. . .  1 day ago
ਪਾਤੜਾਂ , 3 ਅਗਸਤ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੀ ਜ਼ੋਰਾ ਬਸਤੀ ਵਿਚ ਖਾਲੀ ਪਏ ਪਲਾਟ ਵਿਚ ਖੇਡਣ ਆਏ ਵੀਵਾਨ ਕੁਮਾਰ (6) ਪੁੱਤਰ ਮਿੰਕਲ ਕੁਮਾਰ ਦੀ ਬਰਾਸਤੀ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਜਾਣ ਨਾਲ ...
ਮਾਮਲਾ ਆਰ.ਟੀ.ਆਈ ਦੇ ਕੇਸ ਵਿਚ ਠੋਸ ਜੁਆਬ ਨਾ ਦੇਣ ਦਾ , 10 ਹਜ਼ਾਰ ਦਾ ਜੁਰਮਾਨਾ
. . .  1 day ago
ਫਤਿਹਗੜ੍ਹ ਚੂੜੀਆਂ, 3 ਅਗਸਤ (ਐੱਮ. ਐੱਸ. ਫੁੱਲ )- ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਨੂੰ ਆਰ.ਟੀ.ਆਈ. ਦੇ ਇਕ ਕੇਸ ਵਿਚ ...
ਹਾਰ ਨਾਲ ਨਿਰਾਸ਼ਾ, ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ : ਹਾਕੀ ਖਿਡਾਰੀ ਹਾਰਦਿਕ ਦੇ ਪਿਤਾ
. . .  1 day ago
ਬਟਾਲਾ, 3 ਅਗਸਤ (ਸਚਲੀਨ ਸਿੰਘ ਭਾਟੀਆ)-ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਚਾਹੇ ਸੈਮੀਫਾਈਨਲ 'ਚ ਬੈਲਜੀਅਮ ਦੇ ਹੱਥੋਂ ਹਾਰ ਮਿਲੀ ਹੈ, ਪਰ ਸਾਡੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੂਰਾ ਪਰਿਵਾਰ ਇਸ ਹਾਰ 'ਤੇ ਨਿਰਾਸ਼ ਜ਼ਰੂਰ ...
ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  1 day ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  1 day ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  1 day ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  1 day ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  1 day ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  1 day ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  1 day ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  1 day ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  1 day ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  1 day ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  1 day ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਫੱਗਣ ਸੰਮਤ 552

ਜਲੰਧਰ

ਡੀ. ਸੀ. ਸਾਹਿਬ ਕੋਰੋਨਾ ਰਾਤ ਨੂੰ ਨਹੀਂ, ਦਿਨ ਸਮੇਂ ਲੋਕਾਂ ਤੇ ਸਕੂਲੀ ਬੱਚਿਆਂ 'ਚ ਫੈਲਦੈ

ਜਲੰਧਰ ਛਾਉਣੀ, 6 ਮਾਰਚ (ਪਵਨ ਖਰਬੰਦਾ)-ਕੋਰੋਨਾ ਮਹਾਂਮਾਰੀ ਕਾਰਨ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਤੇ ਅੱਜ ਭਾਵੇਂ ਭਾਰਤ ਦੇ ਵਿਗਿਆਨਕਾਂ ਵਲੋਂ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਵੈਕਸੀਨ ਤਿਆਰ ਕਰ ਲਈ ਗਈ ਹੈ ਤੇ ਦੇਸ਼ ਦੇ ਕਈ ਰਾਜਾਂ 'ਚ ਇਸ ਵੈਕਸੀਨ ਨੂੰ ਲਗਾਉਣ ਦੇ ਪਹਿਲੇ ਤੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਅਜੇ ਵੀ ਇਸ ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਖ਼ਤਮ ਨਹੀਂ ਹੋਈ ਹੈ ਤੇ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਅੱਜ ਵੀ ਵੱਡੀ ਗਿਣਤੀ 'ਚ ਲੋਕ ਇਸ ਮਹਾਮਾਰੀ ਦੀ ਲਪੇਟ 'ਚ ਆ ਕੇ ਬਿਮਾਰ ਹੋ ਰਹੇ ਤੇ ਹਜ਼ਾਰਾਂ ਲੋਕ ਰੋਜ਼ਾਨਾਂ ਹੀ ਆਪਣੀਆਂ ਜਾਨਾਂ ਗੁਆ ਰਹੇ ਹਨ, ਜਿਸ ਦੀ ਸਭ ਤੋਂ ਵੱਡੀ ਮਿਸਾਲ ਜਲੰਧਰ ਜ਼ਿਲ੍ਹੇ ਦੇ ਅਧੀਨ ਆਉਂਦੇ ਖੇਤਰਾਂ 'ਚ ਰੋਜ਼ਾਨਾਂ ਵੱਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੈ | ਦੱਸਣਯੋਗ ਹੈ ਕਿ ਕਰੀਬ 5 ਮਹੀਨੇ ਬਾਅਦ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਮਹਾਂਮਾਰੀ ਨਾਲ ਪੀੜਤ ਮਰੀਜ਼ਾਂ ਤੇ ਸਕੂਲੀ ਬੱਚਿਆਂ ਸਮੇਤ ਸਟਾਫ਼ ਮੈਂਬਰਾਂ ਦੀ ਗਿਣਤੀ 'ਚ ਵਾਧਾ ਹੋਣ ਕਾਰਨ ਜਿਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਿਆ ਹੋਇਆ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਹੀ ਜ਼ਿਲਿ੍ਹਆਂ ਦੇ ਡੀ. ਸੀ. ਨੂੰ ਕਰਫ਼ਿਊ ਲਾਉਣ ਸਬੰਧੀ ਛੋਟ ਦਿੱਤੀ ਹੋਈ ਹੈ, ਜਿਸ ਦੇ ਤਹਿਤ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਹੁਕਮ ਕੀਤੇ ਗਏ ਹਨ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਅਣਮਿੱਥੇ ਸਮੇਂ ਤੱਕ ਕਰਫਿਊ ਲੱਗੇਗਾ | ਡਿਪਟੀ ਕਮਿਸ਼ਨਰ ਵਲੋਂ ਕਰਫਿਊ ਨਾਲ ਸਬੰਧਤ ਜਾਰੀ ਕੀਤੇ ਗਏ ਹੁਕਮਾਂ 'ਤੇ ਅੱਜ ਲੋਕਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦਿਨ ਦੇ ਸਮੇਂ ਲੋਕ ਇਕ ਦੂਜੇ ਦੇ ਸੰਪਰਕ 'ਚ ਆ ਰਹੇ ਹਨ ਨਾ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ | ਲੋਕਾਂ ਨੇ ਇਹ ਵੀ ਕਿਹਾ ਹੈ ਅਕਸਰ ਦੇਖਣ 'ਚ ਆਇਆ ਹੈ ਕਿ ਸਕੂਲਾਂ 'ਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਨਾ ਹੋਣ ਕਾਰਨ ਤੇ ਸੈਨੇਟਾਈਜ਼ਰ ਦਾ ਪ੍ਰਯੋਗ ਘੱਟ ਹੋਣ ਕਾਰਨ ਸਕੂਲਾਂ 'ਚ ਸਟਾਫ਼ ਮੈਂਬਰ ਤੇ ਬੱਚੇ ਇਸ ਦੀ ਲਪੇਟ 'ਚ ਆ ਰਹੇ ਹਨ, ਜਿਸ ਕਾਰਨ ਕਈ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਵੀ ਕੀਤੇ ਗਏ ਹਨ ਤੇ ਦੇਖਣ 'ਚ ਆ ਰਿਹਾ ਹੈ ਕਿ ਇਸ ਮਹਾਂਮਾਰੀ ਦੀ ਮੁੜ ਪਕੜ ਬਣਨ ਕਾਰਨ ਕਈ ਲੋਕ ਮਾਰੇ ਵੀ ਜਾ ਰਹੇ ਹਨ | ਲੋਕਾਂ ਨੇ ਡੀ. ਸੀ. ਘਨਸ਼ਿਆਮ ਥੋਰੀ ਪਾਸੋਂ ਮੰਗ ਕੀਤੀ ਹੈ ਕਿ ਜੇਕਰ ਤੁਸੀਂ ਸੱਚ 'ਚ ਕੋਈ ਕਾਰਵਾਈ ਕਰਕੇ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਛੋਟੇ-ਛੋਟੇ ਬੱਚਿਆਂ ਨੂੰ ਇਸ ਮਹਾਂਮਾਰੀ ਦੀ ਲਪੇਟ 'ਚ ਆਉਣ ਤੋਂ ਬਚਾਇਆ ਜਾ ਸਕੇ | ਲੋਕਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਇਸ ਬਿਮਾਰੀ 'ਤੇ ਪੂਰੀ ਤਰ੍ਹਾਂ ਨੱਥ ਨਹੀਂ ਪਾਈ ਜਾਂਦੀ ਹੈ ਤਾਂ ਉਸ ਸਮੇਂ ਤੱਕ ਸਕੂਲੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਦੀ ਕਰਵਾਈ ਜਾਵੇ |
ਕੀ ਕਹਿੰਦੇ ਹਨ ਡੀ. ਸੀ. ਘਨਸ਼ਿਆਮ ਥੋਰੀ
ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਕੂਲਾਂ 'ਚ ਬੱਚਿਆਂ ਤੇ ਸਟਾਫ਼ ਮੈਂਬਰਾਂ ਦੇ ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਆਉਣ ਤੇ ਇਸ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਉਨ੍ਹਾਂ ਦੇ ਵੀ ਧਿਆਨ 'ਚ ਆਏ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਪੰਜਾਬ ਸਰਕਾਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ, ਜਿਸ ਸਬੰਧੀ ਅੱਜ ਉਨ੍ਹਾਂ ਦੀ ਚੀਫ ਸਕੱਤਰ (ਸਿੱਖਿਆ) ਕ੍ਰਿਸ਼ਨ ਕੁਮਾਰ ਨਾਲ ਵੀ ਗੱਲਬਾਤ ਹੋਈ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬੰਦ ਕਰਵਾਉਣ ਤੇ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਹੀ ਫੈਸਲਾ ਲਿਆ ਜਾਣਾ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਾਫ਼ੀ ਗੰਭੀਰਤਾ ਦਿਖਾਈ ਜਾ ਰਹੀ ਹੈ |

ਜ਼ਿਲ੍ਹਾ ਜਲੰਧਰ 'ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲਾਗੂ

ਜਲੰਧਰ, 6 ਮਾਰਚ (ਚੰਦੀਪ ਭੱਲਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕੇਸਾਂ 'ਚ ਮੁੜ ਤੋਂ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਨੂੰ ਧਿਆਨ 'ਚ ਰੱਖਦੇ ਹੋਏ ਤੇ ਇਸ ਫੈਲਾਅ ਨੂੰ ਰੋਕਣ ਤੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਡੀ. ਸੀ. ਘਨਸ਼ਿਆਮ ਥੋਰੀ ਨੇ ਸੀ. ਆਰ. ਪੀ. ਸੀ. 1873 ਦੀ ਧਾਰਾ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 3 ਮਰੀਜ਼ਾਂ ਦੀ ਮੌਤ, 154 ਨਵੇਂ ਮਾਮਲੇ ਹੋਰ ਮਿਲੇ

ਜਲੰਧਰ, 6 ਮਾਰਚ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 3 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 733 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 154 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁਲ ਗਿਣਤੀ 22410 ਹੋ ਗਈ ਹੈ | ...

ਪੂਰੀ ਖ਼ਬਰ »

ਡਰੱਗ ਤੇ ਐਕਸਾਈਜ਼ ਐਕਟ ਕੇਸਾਂ 'ਚ ਕੈਮੀਕਲ ਰਿਪੋਰਟਾਂ ਵਿਚ ਦੇਰੀ ਕਰ ਕੇ ਪੈਂਡਿੰਗ ਟ੍ਰਾਇਲ ਦੇ ਸੁਧਰਨਗੇ ਹਾਲਾਤ

ਚੰਡੀਗੜ੍ਹ, 6 ਮਾਰਚ (ਬਿ੍ਜੇਂਦਰ ਗੌੜ)-ਸ਼ਰਾਬ ਤੇ ਹੋਰ ਸੈਂਪਲਾਂ ਦੀ ਟੈਸਟਿੰਗ 'ਚ ਤੇਜ਼ੀ ਲਿਆਉਣ ਨੂੰ ਲੈ ਕੇ ਪੰਜਾਬ ਸਰਕਾਰ ਜਲੰਧਰ ਵਿਚ ਇਕ ਨਵੀਂ ਕੈਮੀਕਲ ਲੈਬੋਰੇਟਰੀ ਖੋਲ੍ਹਣ ਜਾ ਰਹੀ ਹੈ | ਮੌਜੂਦਾ ਸਮੇਂ 'ਚ ਪੰਜਾਬ ਵਿਚ ਵਿਸਰਾ ਤੇ ਖ਼ੂਨ ਵਿਚ ਅਲਕੋਹਲ ਦੇ ਸੈਂਪਲ ...

ਪੂਰੀ ਖ਼ਬਰ »

ਨਗਰ ਨਿਗਮ ਨੇ ਵੈਸਟ ਹਲਕੇ 'ਚ ਕੱਢੀ ਸਾਈਕਲ ਰੈਲੀ

ਜਲੰਧਰ, 6 ਮਾਰਚ (ਸ਼ਿਵ)-ਸਵੱਛ ਸਰਵੇਖਣ 2021 ਦੇ ਪ੍ਰਤੀ ਜਾਗਰੂਕ ਕਰਨ ਲਈ ਨਗਰ ਨਿਗਮ ਵਲੋਂ ਵੈਸਟ ਹਲਕੇ 'ਚ ਸਾਈਕਲ ਰੈਲੀ ਕੱਢੀ ਗਈ | ਸਾਈਕਲ ਰੈਲੀ ਨੂੰ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਰਵਾਨਾ ਕਰਦੇ ਹੋਏ ਕਿਹਾ ਕਿ ਸ਼ਹਿਰ ਦੀ ...

ਪੂਰੀ ਖ਼ਬਰ »

ਮੈੜੀ ਮੇਲੇ ਲਈ ਜ਼ਿਲ੍ਹੇ 'ਚੋਂ ਜਾਣ ਵਾਲੇ ਸ਼ਰਧਾਲੂ ਆਪਣੀ ਕੋਵਿਡ-19 ਨੈਗੇਟਿਵ ਰਿਪੋਰਟ ਨਾਲ ਲੈ ਕੇ ਜਾਣ-ਡੀ. ਸੀ.

ਜਲੰਧਰ, 6 ਮਾਰਚ (ਚੰਦੀਪ ਭੱਲਾ)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪ੍ਰਸਿੱਧ ਧਾਰਮਿਕ ਸਥਾਨ ਮੈੜੀ ਸਥਿਤ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿਖੇ 21 ਤੋਂ 31 ਮਾਰਚ ਤੱਕ ਹੋਲੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ 'ਚ ਜ਼ਿਲ੍ਹਾ ਜਲੰਧਰ 'ਚੋਂ ਜਾਣ ਵਾਲੇ ...

ਪੂਰੀ ਖ਼ਬਰ »

ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਾਈਕ੍ਰੋ-ਕੰਟੇਨਮੈਂਟ ਜ਼ੋਨਾਂ 'ਚ ਕਰਫ਼ਿਊ ਵਰਗੀ ਸਖ਼ਤੀ ਵਰਤਣ ਦੀ ਲੋੜ-ਡੀ. ਸੀ.

ਜਲੰਧਰ, 6 ਮਾਰਚ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਅਧਿਕਾਰੀਆਂ ਨੂੰ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਮੁੱਚੇ ਮਾਈਕਰੋ-ਕੰਟੇਨਮੈਂਟ ਜ਼ੋਨਾਂ 'ਚ ਕਰਫਿਊ ਵਰਗੀ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ | ਮੁੱਖ ਸਕੱਤਰ ਵਿਨੀ ਮਹਾਜਨ ...

ਪੂਰੀ ਖ਼ਬਰ »

ਨਾਜਾਇਜ਼ ਕਾਲੋਨੀਆਂ ਦੀ ਅਜੇ ਤੱਕ ਬਿਲਡਿੰਗ ਵਿਭਾਗ ਨੇ ਨਹੀਂ ਬਣਾਈ ਸੂਚੀ

ਜਲੰਧਰ, 6 ਮਾਰਚ (ਸ਼ਿਵ ਸ਼ਰਮਾ)-ਨਾਜਾਇਜ਼ ਕਾਲੋਨੀਆਂ ਤੋਂ ਫ਼ੀਸ ਵਸੂਲੀ ਕਰਨ ਲਈ ਕਿਸ ਤਰ੍ਹਾਂ ਨਾਲ ਬਿਲਡਿੰਗ ਵਿਭਾਗ ਕੰਮ ਕਰਦਾ ਹੈ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਵਲੋਂ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਉਨ੍ਹਾਂ ...

ਪੂਰੀ ਖ਼ਬਰ »

ਕਾਰ ਦੀ ਸਪੁਰਦਗੀ ਬਦਲੇ 5 ਹਜ਼ਾਰ ਰਿਸ਼ਵਤ ਲੈਂਦਾ ਏ. ਐਸ. ਆਈ. ਗਿ੍ਫ਼ਤਾਰ

ਜਲੰਧਰ, 6 ਮਾਰਚ (ਐੱਮ. ਐੱਸ. ਲੋਹੀਆ)-ਰੋਬਿਨ ਵਰਮਾ ਪੁੱਤਰ ਕੇਵਲ ਕਿ੍ਸ਼ਨ ਵਾਸੀ ਉਂਕਾਰ ਨਗਰ ਗੁਰਦਾਸਪੁਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਵਿਭਾਗ ਦੀ ਟੀਮ ਨੇ ਥਾਣਾ ਡਵੀਜ਼ਨ ਨੰਬਰ 6 ਦੇ ਏ. ਐਸ. ਆਈ. ਮਨਮੋਹਣ ਕ੍ਰਿਸ਼ਨ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ...

ਪੂਰੀ ਖ਼ਬਰ »

ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਜਲੰਧਰ 'ਚ ਕਤਲ ਹੋਣਾ ਹੋਈ ਆਮ ਗੱਲ

ਮਕਸੂਦਾਂ, 6 ਮਾਰਚ (ਲਖਵਿੰਦਰ ਪਾਠਕ)-ਹਾਲੇ ਸਵੇਰੇ-ਸਵੇਰੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਪੜ੍ਹ ਕੇ ਜਲੰਧਰ ਦੇ ਲੋਕ ਹੈਰਾਨ ਹੋ ਹੀ ਰਹੇ ਸਨ ਕਿ ਉਨ੍ਹਾਂ ਦਾ ਸ਼ਹਿਰ ਜਲੰਧਰ ਪੰਜਾਬ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਐਲਾਨਿਆ ਗਿਆ ਹੈ | ਬਾਵਜੂਦ ਇਸ ਦੇ ਜਿਥੇ ਕਤਲ ਹੋਣਾ ਹੁਣ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਮੇਜਰ ਸਿੰਘ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ

ਜਲੰਧਰ, 6 ਮਾਰਚ (ਜਸਪਾਲ ਸਿੰਘ, ਹਰਵਿੰਦਰ ਸਿੰਧ ਫੁੱਲ, ਰਣਜੀਤ ਸਿੰਘ ਸੋਢੀ)-ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ...

ਪੂਰੀ ਖ਼ਬਰ »

ਸ਼ੋਕ ਸਭਾ 'ਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ

ਜਲੰਧਰ, 6 ਮਾਰਚ (ਹਰਵਿੰਦਰ ਸਿੰਘ ਫੁੱਲ)-ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਹੰਗਾਮੀ ਸ਼ੋਕ ਸਭਾ 'ਚ ਉੱਘੇ ਪੱਤਰਕਾਰ ਮੇਜਰ ਸਿੰਘ, ਗ਼ਜ਼ਲਗੋ ਰਾਜਿੰਦਰ ਪਰਦੇਸੀ, ਜਮਹੂਰੀ ਲਹਿਰ ਦੀ ਸ਼ਖ਼ਸੀਅਤ ਪ੍ਰੋ: ਨਿਰੰਜਨ ਸਿੰਘ ਢੇਸੀ, ਅਧਿਆਪਕ ਤੇ ਕਿਸਾਨ ਲਹਿਰ ਦੇ ਆਗੂ ਦਾਤਾਰ ...

ਪੂਰੀ ਖ਼ਬਰ »

ਜੀ. ਆਰ. ਪੀ. ਨੇ ਸਪੈਸ਼ਲ ਅਭਿਆਨ ਤਹਿਤ 5 ਭਗੌੜਿਆਂ ਨੂੰ ਕੀਤਾ ਕਾਬੂ

ਜਲੰਧਰ, 6 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਪੈਸ਼ਲ ਅਭਿਆਨ ਤਹਿਤ ਤੇ ਸੰਜੀਵ ਕਾਲੜਾ (ਆਈ.ਪੀ.ਐਸ) ਸਪੈਸ਼ਲ ਡੀ. ਜੀ. ਪੀ. ਰੇਲਵੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ. ਆਰ. ਪੀ. ਦੇ ਐਸ. ਐਚ. ਓ. ਧਰਮਿੰਦਰ ਕਲਿਆਣ ਦੀ ਅਗਵਾਈ 'ਚ ਬਣਾਈਆਂ ਗਈਆਂ ...

ਪੂਰੀ ਖ਼ਬਰ »

ਸਵ. ਹਰਜੀਤ ਸਿੰਘ ਬਿੱਲਾ ਸੇਠ ਨਮਿਤ ਸ਼ਰਧਾਂਜਲੀ ਸਮਾਗਮ

ਜਮਸ਼ੇਰ ਖ਼ਾਸ, 6 ਮਾਰਚ (ਅਵਤਾਰ ਤਾਰੀ)-ਜਮਸ਼ੇਰ ਖ਼ਾਸ ਦੇ ਕਿਸਾਨ ਆਗੂ ਹਰਜੀਤ ਸਿੰਘ ਬਿੱਲਾ ਸੇਠ ਨਮਿਤ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਰਾਮ ਝਰੋਖਾ ਪੱਤੀ ਮਾਨਾ ਜਮਸ਼ੇਰ ਖ਼ਾਸ ਵਿਖੇ ਕਰਵਾਇਆ ਗਿਆ | ਇਸ ਮੌਕੇੇ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX