ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  about 1 hour ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  about 2 hours ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  about 2 hours ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 minute ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  about 3 hours ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  about 4 hours ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  about 4 hours ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  about 4 hours ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  about 4 hours ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  about 5 hours ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  about 5 hours ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 5 hours ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  about 5 hours ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  about 5 hours ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  about 5 hours ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  about 5 hours ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  about 6 hours ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  about 6 hours ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  about 6 hours ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  about 6 hours ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  about 7 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  about 7 hours ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਦੇ ਸੰਸਥਾਪਕ ਐਕਸੀਅਨ ਸੇਵਾ ਸਿੰਘ ਘੁੰਮਣ ਦੀ ਮਨਾਈ ਬਰਸੀ

ਬਟਾਲਾ, 7 ਮਾਰਚ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਗਰਲਜ਼ ਕਾਲਜ ਨਿੱਕੇ ਘੁੰਮਣ ਦੇ ਸੰਸਥਾਪਕ ਐਕਸੀਅਨ ਸੇਵਾ ਸਿੰਘ ਘੁੰਮਣ ਦੀ 27ਵੀਂ ਬਰਸੀ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਤੇ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੁੱਲੇ੍ਹ ਪੰਡਾਲ 'ਚ ਦਰਬਾਰ ਸਜਾਇਆ ਗਿਆ, ਜਿਸ 'ਚ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ, ਭਾਈ ਜਸਵੰਤ ਸਿੰਘ ਦਿਆਲਗੜ੍ਹ, ਭਾਈ ਅਮਰਜੀਤ ਸਿੰਘ, ਅਨਮੋਲ ਆਪਣੇ ਇਲਾਹੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਬਾਬਾ ਤਰਨਜੀਤ ਸਿੰਘ ਐਕਸੀਅਨ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਹ ਇਕ ਸੇਵਾ ਦੇ ਪੁੰਜ ਸਨ ਤੇ ਉਨ੍ਹਾਂ ਦੇ ਦਿਲ ਅੰਦਰ ਕਿਸੇ ਲਈ ਕੁਝ ਕਰਨ ਦਾ ਜਜ਼ਬਾ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ ਕਾਲਜ ਬਣਵਾਉਣ ਲਈ ਸੋਚਿਆ | ਐਕਸੀਅਨ ਸਾਹਿਬ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਇਲਾਕੇ ਦੀਆਂ ਲੜਕੀਆਂ ਨੂੰ ਦੂਰ ਪੜਨ ਲਈ ਸ਼ਹਿਰ ਜਾਣਾ ਪੈਂਦਾ ਸੀ, ਜਿਸ ਦੇ ਕਾਰਨ ਬਹੁਤ ਸਾਰੇ ਮਾਪੇ ਆਪਣੀਆਂ ਬੱਚੀਆਂ ਨੂੰ ਸ਼ਹਿਰ ਨਹੀਂ ਸੀ ਭੇਜਦੇ, ਜਿਸ ਨਾਲ ਲੜਕੀਆਂ ਨੂੰ ਪੜ੍ਹਾਈ ਕਰਨ ਦਾ ਮੌਕਾ ਨਹੀਂ ਸੀ ਮਿਲਦਾ | ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਬਾਬਾ ਅਮਰੀਕ ਸਿੰਘ ਨੇ ਬਹੁਤ ਸਾਥ ਦਿੱਤਾ ਤੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਦਿਨ-ਰਾਤ ਇਕ ਕਰ ਕੇ ਕੁਝ ਕੁ ਸਮੇਂ 'ਚ ਹੀ ਵਿਸ਼ਾਲ ਇਮਾਰਤ ਖੜੀ ਕਰ ਦਿੱਤੀ | ਬਾਬਾ ਤਰਨਜੀਤ ਸਿੰਘ ਨੇ ਦੱਸਿਆ ਕਿ ਐਕਸੀਅਨ ਸਾਹਿਬ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਇਨਸਾਨ ਸਨ ਤੇ ਚੰਗੇ ਬੰਦਿਆਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਹੈ | ਇਸ ਸਬੰਧੀ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਸਾਡੀ ਸੰਸਥਾ 'ਚ ਐਕਸੀਅਨ ਸਾਹਿਬ ਦੀ ਸੋਚ ਸਦਕਾ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ, ਸੰਤ ਬਾਬਾ ਬਸਤਾ ਸਿੰਘ ਗਰਲਜ ਹੋਸਟਲ, ਸੰਤ ਬਾਬਾ ਹਜ਼ਾਰਾ ਸਿੰਘ ਸੀਨੀ: ਸੈਕੰ: ਸਕੂਲ, ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ, ਸੰਤ ਬਾਬਾ ਹਜ਼ਾਰਾ ਸਿੰਘ ਹਾਕੀ ਅਕੈਡਮੀ, ਮਾਤਾ ਸਾਹਿਬ ਕੌਰ ਸੰਗੀਤ ਅਕੈਡਮੀ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਹਜ਼ਾਰਾਂ ਹੀ ਵਿਦਿਆਰਥੀ ਵਿਦਿਆ ਲੈ ਕੇ ਚੰਗੇ ਮੁਕਾਮ 'ਤੇ ਪਹੁੰਚ ਗਏ ਹਨ | ਇਸ ਮੌਕੇ ਸਰਪੰਚ ਤਰਸੇਮ ਸਿੰਘ ਘੁੰਮਣ, ਰਛਪਾਲ ਸਿੰਘ ਘੁੰਮਣ ਮੈਂਬਰ, ਡਾ. ਕੁਲਜੀਤ ਸਿੰਘ ਲੰਬਰਦਾਰ, ਗੁਰਦੇਵ ਸਿੰਘ ਰੰਧਾਵਾ, ਸੁਰਜੀਤ ਸਿੰਘ ਪਲਾਕ, ਮਾ: ਨਵਰੂਪ ਸਿੰਘ ਗੋਲਡੀ, ਪ੍ਰਭਦਿਆਲ ਸਿੰਘ ਵੜੈਚ, ਹਰਦੇਵ ਸਿੰਘ ਘੁੰਮਣ, ਬੀਰਾ ਸਿੰਘ ਵੜੈਚ, ਗੁਰਬਚਨ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਪਿ੍ੰਸੀਪਲ ਲੱਖਾ ਸਿੰਘ, ਪ੍ਰੋ: ਗੁਰਪ੍ਰੀਤ ਸਿੰਘ, ਮੋਹਨਦੀਪ ਕੌਰ, ਪਰਮਜੀਤ ਕੌਰ, ਮਨਜੋਤ ਕੌਰ, ਤਰਲੋਕ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ ਲੱਡੂ ਆਦਿ ਹਾਜ਼ਰ ਹੋਏ |

ਮਾਪੇ-ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ

ਗੁਰਦਾਸਪੁਰ, 7 ਮਾਰਚ (ਆਰਿਫ਼)-ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ 'ਚ ਸਰਕਾਰੀ ਅੱਪਰ ਪ੍ਰਾਇਮਰੀ ਸਕੂਲਾਂ (6ਵੀਂ ਤੋਂ 12ਵੀਂ) ਦੇ ਵਿਦਿਆਰਥੀਆਂ ਦੀ ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨਾਲ ਉਨ੍ਹਾਂ ...

ਪੂਰੀ ਖ਼ਬਰ »

ਸ੍ਰੀ ਰਾਮ ਮੰਦਰ ਨੌਸ਼ਹਿਰਾ ਤੋਂ ਬਲਾਕ ਪੱਧਰੀ ਸਜਾਈ ਸ਼ੋਭਾ ਯਾਤਰਾ

ਪੁਰਾਣਾ ਸ਼ਾਲਾ, 7 ਮਾਰਚ (ਅਸ਼ੋਕ ਸ਼ਰਮਾ)-ਪਿੰਡ ਨੌਸ਼ਹਿਰਾ ਬਹਾਦਰ ਦੇ ਸ੍ਰੀ ਰਾਮ ਮੰਦਰ ਤੋਂ ਭੋਲੇ ਦੀ ਫ਼ੌਜ ਕਰੇਗੀ ਮੌਜ ਵਲੋਂ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਆਰੰਭਤਾ ਮਹੰਤ ਰਮੇਸ਼ ਦਾਸ ਪ੍ਰਧਾਨ ਪੰਜਾਬ ਵੈਸ਼ਨਵ ਵਿਰਕਤ ਮੰਡਲ ਦਰਬਾਰ ਸ੍ਰੀ 1008 ...

ਪੂਰੀ ਖ਼ਬਰ »

ਜੋੜ ਮੇਲੇ ਦੇ 7ਵੇਂ ਦਿਨ ਵੀ ਸੰਗਤਾਂ 'ਚ ਭਾਰੀ ਉਤਸ਼ਾਹ

ਡੇਰਾ ਬਾਬਾ ਨਾਨਕ, 7 ਮਾਰਚ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਦੀ ਪਾਵਨ ਧਰਤੀ 'ਤੇ ਚੱਲ ਰਹੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਅੱਜ ਵੀ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਅੰਗ ਵਸਤਰ ਸ੍ਰੀ ਚੋਲਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਮਾਰਟ ਸਕੂਲ ਡੇਹਰੀਵਾਲ ਦਰੋਗਾ 'ਚ ਸਾਲਾਨਾ ਸਮਾਗਮ

ਡੇਹਰੀਵਾਲ ਦਰੋਗਾ, 7 ਮਾਰਚ (ਹਰਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਡੇਹਰੀਵਾਲ ਦਰੋਗਾ 'ਚ ਸਾਲਾਨਾ ਸਮਾਗਮ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤÏਰ 'ਤੇ ਪੁੱਜੇ ਐਸ. ਐਸ. ਐਸ. ਬੋਰਡ ਦੇ ਮੈਂਬਰ ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ ਨੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਧਾਰੀਵਾਲ ਵਿਖੇ 10 ਤੱਕ ਬਣਨਗੇ ਸਿਹਤ ਬੀਮਾ ਕਾਰਡ-ਚੇਅਰਮੈਨ ਗਿੱਲ

ਧਾਰੀਵਾਲ, 7 ਮਾਰਚ (ਜੇਮਸ ਨਾਹਰ)-ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਨਾਲ ਜੋੜਨ ਤੇ ਉਨ੍ਹਾਂ ਦੇ ਇਲਾਜ ਲਈ ਬਣਾਏ ਜਾ ਰਹੇ ਸਿਹਤ ਬੀਮਾ ਕਾਰਡ ਮਾਰਕੀਟ ਕਮੇਟੀ ਧਾਰੀਵਾਲ ਵਿਖੇ ਵੀ ਬਣਾਏ ਜਾ ਰਹੇ ਹਨ, ਜਿਸ 'ਚ ਵੱਧ ਤੋਂ ਵੱਧ ਲਾਭਪਾਤਰੀ ...

ਪੂਰੀ ਖ਼ਬਰ »

ਕੋਰੋਨਾ ਕਾਰਨ 2 ਦੀ ਮੌਤ, 69 ਨਵੇਂ ਮਾਮਲੇ

ਗੁਰਦਾਸਪੁਰ, 7 ਮਾਰਚ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ | ਰੋਜ਼ਾਨਾ ਹੀ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ | ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਪਾਜ਼ੀਟਿਵ ਦੇ 69 ...

ਪੂਰੀ ਖ਼ਬਰ »

ਪੁਲਿਸ ਦੀ ਗੱਡੀ ਅੰਦਰ ਗੋਲੀ ਚੱਲੀ, ਏ. ਐਸ. ਆਈ. ਦੀ ਮੌਤ

ਬਟਾਲਾ, 7 ਮਾਰਚ (ਸਚਲੀਨ ਸਿੰਘ ਭਾਟੀਆ)-ਅੱਡਾ ਧਿਆਨਪੁਰ ਨੇੜੇ ਰੈਪਿਡ ਪੁਲਿਸ ਦੀ ਗੱਡੀ ਅੰਦਰ ਗੋਲੀ ਚੱਲਣ ਨਾਲ ਭੇਦਭਰੀ ਹਾਲਤ 'ਚ ਇਕ ਏ. ਐਸ. ਆਈ. ਦੀ ਮੌਤ ਹੋ ਗਈ | ਪੁਲਿਸ ਦੇ ਅਨੁਸਾਰ ਏ. ਐਸ. ਆਈ. ਆਪਣੀ ਬੰਦੂਕ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ...

ਪੂਰੀ ਖ਼ਬਰ »

ਕਾਂਗਰਸ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ- ਗੁਰਬਚਨ ਸਿੰਘ ਬੱਬੇਹਾਲੀ

ਦੀਨਾਨਗਰ, 7 ਮਾਰਚ (ਸੰਧੂ/ਸ਼ਰਮਾ/ਸੋਢੀ)-ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੀਨਾਨਗਰ ਦੇ ਪਿੰਡ ਭਟੋਆ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਦਲਬੀਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਿਸ਼ੇਸ਼ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪਿੰਡਾਂ 'ਚ ਲਾਲ ਲਕੀਰ ਦੇ ਅੰਦਰ ਘਰਾਂ ਦੇ ਮਾਲਕਾਂ ਨੂੰ ਦੇਵੇਗੀ ਮਾਲਕੀ ਹੱਕ-ਬਾਜਵਾ

ਬਟਾਲਾ, 7 ਮਾਰਚ (ਕਾਹਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਹੁਤ ਜਲਦੀ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਲਾਲ ਲਕੀਰ ਦੇ ਅੰਦਰ ਘਰਾਂ ਦੇ ਮਾਲਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣਗੇ | ਉਨ੍ਹਾਂ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਦਿੱਤੇ ਜਾਣ ਵਾਲੇ ਰੋਸ ਧਰਨੇ ਦੇ ਸਬੰਧ 'ਚ ਕਾਕੀ ਵਲੋਂ ਮੀਟਿੰਗ

ਧਾਰੀਵਾਲ, 7 ਮਾਰਚ (ਜੇਮਸ ਨਾਹਰ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ-6 ਵਿਖੇ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਕੰਵਲਪ੍ਰੀਤ ਸਿੰਘ ਕਾਕੀ ਵਲੋਂ ਅਕਾਲੀ ਵਰਕਰ ਬਲਵਿੰਦਰ ਸਿੰਘ ਮੱਲ੍ਹੀ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ | ਇਸ ਦੌਰਾਨ ਅਹਿਮ ਵਿਚਾਰਾਂ ਕਰਦਿਆਂ ਕਾਕੀ ਨੇ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਵਲੋਂ ਪਿੰਡ ਸਿੱਧਵਾਂ ਦੇ ਸ਼ਮਸ਼ਾਨਘਾਟ ਦੇ ਰਸਤੇ ਦਾ ਉਦਘਾਟਨ

ਗੁਰਦਾਸਪੁਰ, 7 ਮਾਰਚ (ਭਾਗਦੀਪ ਸਿੰਘ ਗੋਰਾਇਆ)-ਹਲਕਾ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਇਥੋਂ ਨਜ਼ਦੀਕੀ ਪਿੰਡ ਸਿਧਵਾਂ ਵਿਖੇ ਨਵੇਂ ਬਣੇ ਸ਼ਮਸ਼ਾਨਘਾਟ ਤੇ ਇਸ ਨੂੰ ਜਾਂਦੇ ਰਸਤੇ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਪਾਹੜਾ ਨੇ ਕਿਹਾ ਕਿ ...

ਪੂਰੀ ਖ਼ਬਰ »

'ਪੰਜਾਬ ਮੰਗਦਾ ਹੈ ਜਵਾਬ' ਤਹਿਤ ਦਿੱਤਾ ਜਾਣ ਵਾਲਾ ਧਰਨਾ ਲਾਮਿਸਾਲ ਹੋਵੇਗਾ-ਚੇਅਰਮੈਨ ਖੁਸ਼ਹਾਲਪੁਰ

ਡੇਰਾ ਬਾਬਾ ਨਾਨਕ, 7 ਮਾਰਚ (ਵਿਜੇ ਸ਼ਰਮਾ)-ਕਾਂਗਰਸ ਸਰਕਾਰ ਦੀਆਂ ਪਿਛਲੇ ਚਾਰ ਸਾਲ ਦੀਆਂ ਵਾਅਦਾ ਖਿਲਾਫ਼ੀਆਂ ਤੇ ਲੱਕ ਤੋੜਵੀਂ ਮਹਿੰਗਾਈ ਖਿਲਾਫ਼ ਸ਼ੋ੍ਰਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਮੁਹਿੰਮ 'ਪੰਜਾਬ ਮੰਗਦਾ ਹੈ ਜਵਾਬ' ਤਹਿਤ ਸੂਬੇ ਭਰ ਅੰਦਰ ਦਿੱਤੇ ਜਾ ਰਹੇ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਰੰਧਾਵਾ ਵਲੋਂ ਪਿੰਡ ਚੈਨੇਵਾਲ 'ਚ ਅਕਾਲੀ ਵਰਵਰਾਂ ਦੀ ਵਿਸ਼ਾਲ ਮੀਟਿੰਗ

ਕੋਟਲੀ ਸੂਰਤ ਮੱਲ੍ਹੀ, 7 ਮਾਰਚ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਅਕਾਲੀ ਆਗੂ ਇੰਦਰਜੀਤ ਸਿੰਘ ਰੰਧਾਵਾ ਨੇ ਨੇੜਲੇ ਪਿੰਡ ਚੈਨੇਵਾਲ 'ਚ ਅਕਾਲੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ...

ਪੂਰੀ ਖ਼ਬਰ »

ਘੁਮਾਣ ਵਿਖੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਦੇਣਗੇ ਰੋਸ ਧਰਨਾ-ਤਰਲੋਕ ਬਾਠ

ਘੁਮਾਣ, 7 ਮਾਰਚ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਮੁੱਚੇ ਅਕਾਲੀ ਦਲ ਦੇ ਵਰਕਰ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਘੁਮਾਣ ਦੇ ਚੌਕ 'ਚ ਵਿਸ਼ਾਸ ਰੋਸ ਧਰਨਾ ਦੇਣਗੇ | ਇਹ ਪ੍ਰਗਟਾਵਾ ਪੰਜਾਬ ਐਗਰੋ ਦੇ ਸਾ: ਚੇਅਰਮੈਨ ਤਰਲੋਕ ਸਿੰਘ ਬਾਠ ਨੇ ਕੀਤਾ | ...

ਪੂਰੀ ਖ਼ਬਰ »

ਸ੍ਰੀ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ਸਮਰਪਿਤ 8 ਰੋਜ਼ਾ ਧਾਰਮਿਕ ਸਮਾਗਮ

ਕੋਟਲੀ ਸੂਰਤ ਮੱਲ੍ਹੀ, 7 ਮਾਰਚ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਪ੍ਰਮੇਸਰ ਨਗਰ, ਗਾਜੀਨੰਗਲ, ਅੱਡਾ ਕੋਟਲੀ ਸੂਰਤ ਮੱਲ੍ਹੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ...

ਪੂਰੀ ਖ਼ਬਰ »

ਗੁ: ਤਪ ਅਸਥਾਨ ਮਲਕਪੁਰ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ 21 ਨੂੰ -ਬਾਬਾ ਸੁਖਵਿੰਦਰ ਸਿੰਘ

ਬਟਾਲਾ, 7 ਮਾਰਚ (ਕਾਹਲੋਂ)-ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਕਰਦਿਆਂ ਧਾਰਮਿਕ ਸੰਪਰਦਾਇ ਦੇ ਸੰਤ-ਮਹਾਂਪੁਰਸ਼ਾਂ ਨੂੰ ਅਦੇਸ਼ ਕੀਤਾ ਸੀ ਕਿ ਇਕ ਮਹੀਨੇ ਦੇ ਅੰਦਰ-ਅੰਦਰ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਸਿਕੰਦਰ ਸਿੰਘ ਭੱਟੀਵਾਲ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਬਣਾਇਆ

ਘੁਮਾਣ, 7 ਮਾਰਚ (ਬੰਮਰਾਹ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪਿੰਡ ਭੱਟੀਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰੰਘਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਮੀਕੇ ਦੀ ਪ੍ਰਧਾਨਗੀ ਹੇਠ ਕਿਸਾਨ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਜਿਥੇ ...

ਪੂਰੀ ਖ਼ਬਰ »

ਅੱਜ ਦੇ ਕਾਹਨੂੰਵਾਨ ਵਿਖੇ ਅਕਾਲੀ ਦਲ ਦੇ ਰੋਸ ਧਰਨੇ 'ਚ ਲੋਕ ਵਧ-ਚੜ੍ਹ ਕੇ ਸ਼ਾਮਿਲ ਹੋਣਗੇ-ਕਾਕੀ, ਗੋਰਾ, ਜੀਂਦੜ, ਜਫ਼ਰਵਾਲ

ਘੱਲੂਘਾਰਾ ਸਾਹਿਬ, 7 ਮਾਰਚ (ਮਿਨਹਾਸ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ ਤੋਂ ਮੁਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਭਰ ਅੰਦਰ ਹਲਕਾ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ | ਇਸ ਦੀ ਤਿਆਰੀ ਵਜੋਂ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਕਾਦੀਆਂ 'ਚ ਕਾਂਗਰਸ ਦੇ ਝੂਠੇ ਵਾਅਦਿਆਂ ਦੇ ਵਿਰੋਧ 'ਚ ਰੋਸ ਧਰਨਾ ਅੱਜ-ਮਾਹਲ

ਬਟਾਲਾ, 7 ਮਾਰਚ (ਕਾਹਲੋਂ)-ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦੇ ਰੋਸ ਵਜੋਂ ਕਾਦੀਆਂ ਥਾਣੇ ਵਾਲੇ ਚÏਕ 'ਚ 8 ਮਾਰਚ ਨੂੰ ਰੋਸ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਕÏਮੀ ਜਥੇਬੰਦਕ ਸਕੱਤਰ ਸ: ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਸ਼੍ਰੋਮਣੀ ...

ਪੂਰੀ ਖ਼ਬਰ »

ਕਾਲੇ ਕਾਨੰੂਨਾਂ ਖ਼ਿਲਾਫ਼ ਰੇਲਵੇ ਸਟੇਸ਼ਨ 'ਤੇ ਧਰਨੇ ਜਾਰੀ

ਗੁਰਦਾਸਪੁਰ, 7 ਮਾਰਚ (ਗੁਰਪ੍ਰਤਾਪ ਸਿੰਘ)-ਕਾਲੇ ਕਾਨੰੂਨਾਂ ਖ਼ਿਲਾਫ਼ ਕਿਸਾਨ, ਮਜ਼ਦੂਰਾਂ ਵਲੋਂ ਰੇਲਵੇ ਸਟੇਸ਼ਨ 'ਤੇ ਲਗਾਇਆ ਦਿਨ ਰਾਤ ਦਾ ਪੱਕਾ ਮੋਰਚੇ 158ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਕਿਸਾਨ ਕੁਲਦੀਪ ਸਿੰਘ ਸਾਧੂਚੱਕ, ਜਗਤਾਰ ...

ਪੂਰੀ ਖ਼ਬਰ »

ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਦੀ ਮੌਤ

ਗੁਰਦਾਸਪੁਰ, 7 ਮਾਰਚ (ਭਾਗਦੀਪ ਸਿੰਘ ਗੋਰਾਇਆ)-ਪਿੰਡ ਬੰਦੇਸ਼ਾ ਤੋਂ ਕਿਸੇ ਦੇ ਮੋਟਰਸਾਈਕਲ ਦੀ ਸਰਵਿਸ ਕਰਨ ਲਈ ਘਰੋਂ ਨਿਕਲੇ ਮੋਟਰਸਾਈਕਲ ਵਿਅਕਤੀ ਦੀ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋਣ 'ਤੇ ਉਕਤ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ...

ਪੂਰੀ ਖ਼ਬਰ »

67 ਲੱਖ ਦੀ ਲਾਗਤ ਨਾਲ ਪਿੰਡ ਤਿੱਬੜ ਤੋਂ ਤਿੱਬੜੀ ਮਾਰਗ ਦਾ ਹੋਵੇਗਾ ਨਵ ਨਿਰਮਾਣ-ਵਿਧਾਇਕ ਪਾਹੜਾ

ਤਿੱਬੜ, 7 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ | ਜਿਸ ਤਹਿਤ ਸਥਾਨਕ ਕਸਬਾ ਤਿੱਬੜ ਤੋਂ ਪਿੰਡ ਤਿੱਬੜੀ ਨੰੂ ਜਾਣ ਵਾਲੀ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀ ਤੇ ਅਧਿਆਪਕ ਤੇਜ਼ੀ ਨਾਲ ਆ ਰਹੇ ਹਨ ਕੋਰੋਨਾ ਪਾਜ਼ੀਟਿਵ

ਗੁਰਦਾਸਪੁਰ, 7 ਮਾਰਚ (ਗੁਰਪ੍ਰਤਾਪ ਸਿੰਘ)-ਕੋਰੋਨਾ ਦੇ ਇਕ ਵਾਰ ਫਿਰ ਦੁਬਾਰਾ ਇਕੋਦਮ ਵਧੇ ਪ੍ਰਭਾਵ ਕਾਰਨ ਜਿਥੇ ਆਮ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਦੇ ਮਾਮਲੇ ਵੱਧ ਰਹੇ ਹਨ | ਉਥੇ ਹੁਣ ਸਕੂਲਾਂ ਅੰਦਰ ਵੀ ਵਿਦਿਆਰਥੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ...

ਪੂਰੀ ਖ਼ਬਰ »

ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਰਕਰਾਂ ਸਮੇਤ ਬਟਾਲਾ 'ਚ ਦੇਵਾਂਗੇ ਅੱਜ ਧਰਨਾ-ਲੋਧੀਨੰਗਲ

ਕਾਲਾ ਅਫਗਾਨਾ, 7 ਮਾਰਚ (ਅਵਤਾਰ ਸਿੰਘ ਰੰਧਾਵਾ)-ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਮੁਹਤਬਰ ਅਕਾਲੀ ਵਰਕਰਾਂ ਦੀ ਇਕ ਸੰਖੇਪ ਮੀਟਿੰਗ ਆਪਣੇ ਗ੍ਰਹਿ ਪਿੰਡ ਲੋਧੀਨੰਗਲ ਵਿਖੇ ਬੁਲਾਈ ਗਈ | ਇਸ ਮੌਕੇ ਸ: ਲੋਧੀਨੰਗਲ ਨੇ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਨੇ ਪਿੰਡ ਸੁਜਾਨਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਪਲਾਟ ਵੰਡੇ

ਧਾਰੀਵਾਲ, 7 ਮਾਰਚ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਸੁਜਾਨਪੁਰ ਵਿਖੇ ਅਵਾਸ਼ ਯੋਜਨਾ ਤਹਿਤ 24 ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵਲੋਂ ਵੰਡੇ ਗਏ | ਪਿੰਡ ਵਿਖੇ ਮੁਹਤਬਰ ਬਲਜੀਤ ਸਿੰਘ ਦੀ ਅਗਵਾਈ ਵਿਚ ਹੋਏ ਸਮਾਗਮ ...

ਪੂਰੀ ਖ਼ਬਰ »

ਲੋਕ ਸੱਭਿਆਚਾਰਕ ਪਿੜ ਵਲੋਂ ਮਹਿਲਾ ਦਿਵਸ 'ਤੇ ਗਿੱਧੇ ਪ੍ਰਤੀ ਸੈਮੀਨਾਰ

ਗੁਰਦਾਸਪੁਰ, 7 ਮਾਰਚ (ਆਰਿਫ਼)-ਪੰਜਾਬੀ ਸੱਭਿਆਚਾਰ ਦੀ ਜਿੰਦ ਜਾਣ ਮੰਨੀ ਜਾਣ ਵਾਲੀ ਸਿਰਮੌਰ ਸੰਸਥਾ ਲੋਕ ਸੱਭਿਆਚਾਰਕ ਪਿੜ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਡਿਤ ਮੋਹਣ ਲਾਲ ਐਸ. ਡੀ. ਕਾਲਜ ਵਿਖੇ ਗਿੱਧੇ 'ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਪਿੜ ਦੇ ...

ਪੂਰੀ ਖ਼ਬਰ »

ਆਸਥਾ ਤੇ ਇਤਿਹਾਸ ਦਾ ਸੁਮੇਲ ਹੈ ਬਟਾਲਾ ਤੋਂ ਚੱਲਦੀ ਇਕ ਦਿਨਾ ਯਾਤਰਾ

ਬਟਾਲਾ, 7 ਮਾਰਚ (ਕਾਹਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵਲੋਂ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਲਈ ਸ਼ੁਰੂ ਕੀਤੇ ਇਕ ਰੋਜ਼ਾ ਟੂਰ ਪ੍ਰੋਗਰਾਮ ਤਹਿਤ ਅੱਜ ਵੀ ਬਟਾਲਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਨੌਜਵਾਨ ਗਿ੍ਫ਼ਤਾਰ

ਗੁਰਦਾਸਪੁਰ, 7 ਮਾਰਚ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਐਸ. ਐਚ. ਓ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਸੁਖਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗੰਦਾ ਨਾਲਾ ਪੁਲੀ ...

ਪੂਰੀ ਖ਼ਬਰ »

ਪਿੰਡਾਂ ਦੀਆਂ ਫਿਰਨੀਆਂ ਅਤੇ ਸੰਪਰਕ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੀ ਮੰਗ

ਪੁਰਾਣਾ ਸ਼ਾਲਾ, 7 ਮਾਰਚ (ਅਸ਼ੋਕ ਸ਼ਰਮਾ)-ਦਰਿਆ ਬਿਆਸ ਪੁਲਿਸ ਨਾਕਾ ਦਾਊਵਾਲ ਦੀ ਸੰਪਰਕ ਸੜਕ ਧਨੋਆ ਪੱਤਣ ਤੇ ਪਿੰਡ ਪੁਰਾਣਾ ਸ਼ਾਲਾ ਦੀ ਫਿਰਨੀ 'ਤੇ ਮੋਟੇ ਪੱਥਰ ਪਾ ਦਿੱਤੇ ਹੋਏ ਹਨ ਅਤੇ ਅਜੇ ਤੱਕ ਪ੍ਰੀਮਿਕਸ ਨਾ ਪੈਣ ਕਰਕੇ ਕਿਸਾਨਾਂ ਅਤੇ ਹੋਰ ਲੋਕਾਂ ਨੰੂ ਅਨੇਕਾਂ ...

ਪੂਰੀ ਖ਼ਬਰ »

ਪਿੰਡ ਤਿੱਬੜ ਦੇ ਲੋਕ ਤੇ ਦੁਕਾਨਦਾਰ ਖ਼ਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ

ਤਿੱਬੜ, 7 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)-ਗੁਰਦਾਸਪੁਰ ਤੋਂ ਸ੍ਰੀਹਰਿਗੋਬਿੰਦਪੁਰ ਮਾਰਗ ਜੋ ਕਿ ਪਿਛਲੇ ਕਈ ਸਾਲਾਂ ਤੋਂ ਆਪਣੀ ਬਦਤਰ ਹਾਲਤ ਕਰਕੇ ਚਰਚਾ ਵਿਚ ਚੱਲ ਰਿਹਾ ਹੈ, ਦੀ ਨਵ ਉਸਾਰੀ ਅਤੇ ਮੁਰੰਮਤ ਲਈ ਸਬੰਧਿਤ ਲੋਕਾਂ ਵਾਸਤੇ ਊਠ ਦਾ ਬੁਲ ਬਣਿਆ ਪਿਆ ਹੈ | ਇਸ ...

ਪੂਰੀ ਖ਼ਬਰ »

ਲੰਗਰਾਂ ਦੀ ਸੇਵਾ ਕਰਨ ਵਾਲੇ ਪ੍ਰਬੰਧਕਾਂ ਦਾ ਜਥੇ: ਸ਼ਾਹਪੁਰ ਵਲੋਂ ਸਨਮਾਨ

ਕੋਟਲੀ ਸੂਰਤ ਮੱਲ੍ਹੀ, 7 ਮਾਰਚ (ਕੁਲਦੀਪ ਸਿੰਘ ਨਾਗਰਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪੈਦਲ ਆ ਰਹੀਆਂ ਸੰਗਤਾਂ (ਸੰਗ) ਦੀ ਟਹਿਲ ਸੇਵਾ ਕਰਨ ਲਈ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

ਕਾਹਨੂੰਵਾਨ, 7 ਮਾਰਚ (ਜਸਪਾਲ ਸਿੰਘ ਸੰਧੂ)-ਪੈਨਸ਼ਨਰ ਐਸਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ਼ਹੀਦੀ ਪਾਰਕ ਵਿਚ ਹੋਈ | ਇਸ ਸਬੰਧੀ ਐਸੋਸੀਏਸ਼ਨ ਦੇ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਜੋ ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਪਿੰਡ ਨਾਰਦਾਂ ਦੀ ਵਿਕਾਸ ਕੰਮਾਂ ਕਾਰਨ ਬਦਲੀ ਨੁਹਾਰ–ਸਰਪੰਚ ਗੁਰਦੀਪ ਸਿੰਘ

ਪੁਰਾਣ ਸ਼ਾਲਾ, 7 ਮਾਰਚ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਉਂਦੇ ਪਿੰਡ ਨਾਰਦਾਂ ਵਿਖੇ ਸਰਪੰਚ ਗੁਰਦੀਪ ਸਿੰਘ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਨਾਰਦਾਂ ਵਿਖੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ, ਜਿਸ ਨਾਲ ਪਿੰਡ ਦੀ ਨੁਹਾਰ ਬਦਲ ਗਈ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੀ ਯਾਦ 'ਚ 6ਵਾਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ 19 ਨੂੰ

ਬਟਾਲਾ, 7 ਮਾਰਚ (ਕਾਹਲੋਂ)- ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ 6ਵਾਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ 19 ਮਾਰਚ ਨੂੰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਸਮਾਗਮ ਦੇ ਮੁੱਖ ...

ਪੂਰੀ ਖ਼ਬਰ »

ਕੈਪਟਨ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੰੂ ਗੁੰਮਰਾਹ ਕੀਤਾ-ਬੱਬੇਹਾਲੀ

ਦੋਰਾਂਗਲਾ, 7 ਮਾਰਚ (ਚੱਕਰਾਜਾ)- ਸੂਬੇ ਅੰਦਰਲੀ ਕੈਪਟਨ ਸਰਕਾਰ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵੱਡੇ-ਵੱਡੇ ਵਾਅਦਿਆਂ ਨੰੂ ਅੱਜ ਸਰਕਾਰ ਦੇ 4 ਸਾਲ ਦੇ ਕਰੀਬ ਬੀਤਣ ਦੇ ਬਾਵਜੂਦ ਵੀ ਪੂਰਾ ਕਰਕੇ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਗਈ ਹੈ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਚੋਣ ਵਾਅਦੇ ਮੁਤਾਬਿਕ ਕੈਪਟਨ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਵਾਉਣ ਪ੍ਰਤੀ ਵਚਨਬੱਧ- ਕੈਬਨਿਟ ਮੰਤਰੀ ਬਾਜਵਾ

ਨੌਸ਼ਹਿਰਾ ਮੱਝਾ ਸਿੰਘ, 7 ਮਾਰਚ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਕੀਤੇ ਚੋਣ ਵਾਅਦੇ ਮੁਤਾਬਿਕ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹਨ ਤੇ ਪਿੰਡ-ਪਿੰਡ ਛੱਪੜਾਂ ਦੀ ਸਫ਼ਾਈ-ਖੁਦਾਈ ਤੇ ਥਾਪਰ ਮਾਡਲ ਤਹਿਤ ਛੱਪੜ ਬਣਾਉਣ ਸਮੇਤ ਹੋਰ ਵਿਕਾਸ ਕਾਰਜਾਂ ...

ਪੂਰੀ ਖ਼ਬਰ »

ਗੋਲਡਨ ਗਰੁੱਪ ਵਲੋਂ ਸੇਵਾ-ਮੁਕਤ ਹੋਏ ਏ.ਡੀ.ਸੀ. ਸੰਧੂ ਦਾ ਵਿਸ਼ੇਸ਼ ਸਨਮਾਨ

ਗੁਰਦਾਸਪੁਰ, 7 ਮਾਰਚ (ਆਰਿਫ਼)- ਜ਼ਿਲੇ੍ਹ ਅੰਦਰ ਐੱਸ.ਡੀ.ਐਮ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਤੇਜਿੰਦਰਪਾਲ ਸਿੰਘ ਸੰਧੂ ਨੰੂ ਸੇਵਾ ਮੁਕਤ ਹੋਣ 'ਤੇ ਉਨ੍ਹਾਂ ਦੇ ਸਨਮਾਨ ਵਜੋਂ ਗੋਲਡਨ ਗਰੁੱਪ ਵਲੋਂ ਸ਼ਾਨਦਾਰ ਸਮਾਗਮ ...

ਪੂਰੀ ਖ਼ਬਰ »

ਰੋਸ ਧਰਨੇ ਲਈ ਹਰੇਕ ਵਰਗ ਪੱਬਾਂ ਭਾਰ-ਮਾਹਲ

ਧਾਰੀਵਾਲ, 7 ਮਾਰਚ (ਜੇਮਸ ਨਾਹਰ)- ਪੰਜਾਬ ਵਿਚਲੀ ਕੈਪਟਨ ਦੀ ਕਾਂਗਰਸ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ 'ਪੰਜਾਬ ਮੰਗਦਾ ਜਵਾਬ' ਦੇ ਨਾਅਰੇ ਹੇਠ 8 ਮਾਰਚ ਨੂੰ ਦਿੱਤੇ ਜਾਣ ਵਾਲੇ ਹਲਕਾ ਪੱਧਰੀ ਰੋਸ ...

ਪੂਰੀ ਖ਼ਬਰ »

ਕੁਝ ਦਿਨਾਂ ਤੱਕ ਹਲਕਾ ਡੇਰਾ ਬਾਬਾ ਨਾਨਕ ਦਾ ਇੰਚਾਰਜ ਸਾਹਮਣੇ ਆ ਜਾਵੇਗਾ-ਰੰਧਾਵਾ

ਡੇਰਾ ਬਾਬਾ ਨਾਨਕ, 7 ਮਾਰਚ (ਅਵਤਾਰ ਸਿੰਘ ਰੰਧਾਵਾ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਨੇ ਪਿੰਡ ਸ਼ਾਮਪੁਰਾ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ...

ਪੂਰੀ ਖ਼ਬਰ »

ਸਿੰੰਘੂ ਬਾਰਡਰ 'ਤੇ ਅੱਜ ਮਹਿਲਾ ਦਿਵਸ 'ਤੇ ਪੈਦਲ ਮਾਰਚ ਕੀਤਾ ਜਾਵੇਗਾ-ਬੀਬੀ ਦਵਿੰਦਰ ਕੌਰ

ਘੱਲੂਘਾਰਾ ਸਾਹਿਬ, 7 ਮਾਰਚ (ਮਿਨਹਾਸ)- ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਮਾਝੇ ਦੀਆਂ ਬੀਬੀਆਂ ਵਲੋਂ 8 ਮਾਰਚ ਮਹਿਲਾ ਦਿਵਸ ਮÏਕੇ ਸਿੰੰਘੂ ਬਾਰਡਰ ਦਿੱਲੀ ਵਿਖੇ ਪੈਦਲ ਮਾਰਚ ਕਿਸਾਨਾਂ ਭਰਾਵਾਂ ਦੇ ਹੱਕ ਵਿਚ ਕੱਢਿਆ ਜਾਵੇਗਾ | ਇਸ ਸਬੰਧੀ ਬੀਬੀ ਦਵਿੰਦਰ ...

ਪੂਰੀ ਖ਼ਬਰ »

ਕੋਹਿਨੂਰ ਕਲੱਬ ਅਮਰੀਕਾ ਵਲੋਂ ਸ਼ਹੀਦ ਕਿਸਾਨ ਦੇ ਪਰਿਵਾਰ ਦੀ 1 ਲੱਖ ਰੁ: ਦੀ ਮਦਦ

ਅਲੀਵਾਲ, 7 ਮਾਰਚ (ਸੁੱਚਾ ਸਿੰਘ ਬੁੱਲੋਵਾਲ)- ਅੱਜ ਕੋਹਿਨੂਰ ਕਲੱਬ ਅਮਰੀਕਾ ਵਾਲਿਆਂ ਨੇ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨ ਡਾਕਟਰ ਮਲਕੀਤ ਸਿੰਘ ਦੇ ਪਰਿਵਾਰ ਦੀ ਇਕ ਲੱਖ ਰੁਪਏ ਨਾਲ ਮਦਦ ਕੀਤੀ | ਜਾਣਕਾਰੀ ਅਨੁਸਾਰ ਬੀਤੇ ਦਿਨੀ ਮਲਕੀਤ ਸਿੰਘ ਪੁੱਤਰ ਨਰਿੰਦਰ ...

ਪੂਰੀ ਖ਼ਬਰ »

ਕੇਂਦਰ ਸਿੱਖਾਂ ਦੇ ਨਿੱਜੀ ਮਾਮਲਿਆਂ 'ਚ ਦਖ਼ਲ ਦੇਣਾ ਬੰਦ ਕਰੇ-ਸੋਨੂੰ ਲੰਗਾਹ

ਕਲਾਨੌਰ, 7 ਮਾਰਚ (ਪੁਰੇਵਾਲ)- ਬੀਤੇ ਦਿਨ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਪਾਕਿਤਸਾਨ 'ਚ ਹੋਣ ਵਾਲੇ ਸ਼ਤਾਬਦੀ ਸਮਾਗਮਾਂ 'ਚ ਸ਼ਿਕਰਤ ਕਰਨ ਜਾ ਰਹੇ ਜਥੇ ਨੂੰ ਰੋਕਣ ਵਰਗੀਆਂ ਕੋਝੀਆਂ ਚਾਲਾਂ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਸਿੱਖਾਂ ਦੇ ਨਿੱਜੀ ...

ਪੂਰੀ ਖ਼ਬਰ »

ਸੁਣਨ ਸ਼ਕਤੀ ਤੋਂ ਵਾਂਝੇ 50 ਜਣਿਆਂ ਨੂੰ ਡਿਜੀਟਲ ਮਸ਼ੀਨਾਂ ਵੰਡੀਆਂ-ਡਾ. ਅਠਵਾਲ

ਕਲਾਨੌਰ, 7 ਮਾਰਚ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ 'ਚ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਅਠਵਾਲ ਦੀ ਸੁਯੋਗ ਅਗਵਾਈ ਹੇਠ ਵਰਲਡ ਹੀਅਰਿੰਗ ਡੇ ਮਨਾਇਆ ਗਿਆ, ਜਿਸ 'ਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਦਾ ਸਾਲ 2021 ਦਾ ਕੈਲੰਡਰ ਜਾਰੀ

ਬਟਾਲਾ, 7 ਮਾਰਚ (ਹਰਦੇਵ ਸਿੰਘ ਸੰਧੂ)-ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸਰਫ਼ ਬਟਾਲਾ ਦਾ ਸਾਲ 2021 ਦਾ ਕੈਲੰਡਰ ਸਿੱਖ ਧਰਮ ਦੇ ਵਿਦਵਾਨ ਡਾ. ਸਰਬਇੰਦਰ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਭਾਈ ਗੁਰਦਾਸ ਚੇਅ:, ਪੰਜਾਬੀ ਯੂਨੀਵਰਸਿਟੀ ...

ਪੂਰੀ ਖ਼ਬਰ »

ਸੂਰ ਫਾਰਮਿੰਗ ਦੀ ਸਿਖਲਾਈ ਮੁਕੰਮਲ

ਗੁਰਦਾਸਪੁਰ, 7 ਮਾਰਚ (ਸੁਖਵੀਰ ਸਿੰਘ ਸੈਣੀ)- ਨਜ਼ਦੀਕੀ ਪਿੰਡ ਸੱਦਾ ਵਿਖੇ ਸਥਿਤ ਸਰਕਾਰੀ ਸੂਰ ਨਸਲਕਸ਼ੀ ਫਾਰਮ ਵਿਖੇ ਸੂਰ ਪਾਲਨ ਸਬੰਧੀ ਪੰਜ ਰੋਜ਼ਾ ਟਰੇਨਿੰਗ ਅੱਜ ਸਮਾਪਤ ਹੋ ਗਈ | ਇਸ ਸਬੰਧੀ ਫਾਰਮ ਇੰਚਾਰਜ ਡਾ: ਤੁਸ਼ਾਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਡਿਪਟੀ ...

ਪੂਰੀ ਖ਼ਬਰ »

ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹਰ ਵਰਗ-ਮਨੀਸ਼ ਗਿੱਲ

ਗੁਰਦਾਸਪੁਰ, 7 ਮਾਰਚ (ਭਾਗਦੀਪ ਸਿੰਘ ਗੋਰਾਇਆ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪੂਰਾ ਦੇਸ਼ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਜਦੋਂ ਕਿ ਲਗਾਤਾਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧ ਰਹੀਆਂ ਬੇਤਹਾਸ਼ਾ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਮੰਗਾਂ ਸਬੰਧੀ ਮੀਟਿੰਗ

ਗੁਰਦਾਸਪੁਰ, 7 ਮਾਰਚ (ਆਰਿਫ਼)-ਪੰਜਾਬ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਅਜੀਤ ਸਿੰਘ ਬੱਬੇਹਾਲੀ ਦੀ ਪ੍ਰਧਾਨਗੀ ਹੇਠ ਨੰਬਰਦਾਰ ਹਾਲ ਵਿਖੇ ਹੋਈ ਜਿਸ ਵਿਚ ਜ਼ਿਲ੍ਹੇ ਦੇ ਅਹੁਦੇਦਾਰ ਅਤੇ ਨੰਬਰਦਾਰ ਹਾਜ਼ਰ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਡੀ.ਡੀ.ਆਈ. ਸਕੂਲ ਫਤਹਿਗੜ੍ਹ ਚੂੜੀਆਂ 'ਚ ਕੈਰੀਅਰ ਗਾਇਡੈਂਸ ਸਬੰਧੀ ਕੈਂਪ

ਫਤਹਿਗੜ੍ਹ ਚੂੜੀਆਂ, 7 ਮਾਰਚ (ਧਰਮਿੰਦਰ ਸਿੰਘ ਬਾਠ)-ਡੀ.ਡੀ.ਆਈ. ਸਕੂਲ ਫਤਹਿਗੜ੍ਹ ਚੂੜੀਆਂ ਦੇ ਬੱਚਿਆਂ ਦਾ ਅੰਮਿ੍ਤਸਰ ਗਰੁੱਪ ਆਫ ਕਾਲਜ ਵਿਖੇ ਕੈਰੀਅਰ ਗਾਇਡੈਂਸ ਕੈਂਪ ਪਿ੍ੰ. ਗੁਰਪਾਲ ਕੌਰ ਤੁਲੀ, ਸਾਇੰਸ ਅਤੇ ਕਾਮਰਸ ਪ੍ਰਾਜੈਕਟ ਮੁਖੀ ਬਲਜਿੰਦਰ ਸਿੰਘ ਬੱਲ ਅਤੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੁਇਜ਼ ਮੁਕਾਬਲਾ ਅੱਜ

ਗੁਰਦਾਸਪੁਰ, 7 ਮਾਰਚ (ਆਰਿਫ਼)- ਮੁੱਖ ਚੋਣ ਅਫ਼ਸਰ ਪੰਜਾਬ ਵਲੋ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਚੋਣਾਂ ਅਤੇ ਰਾਜਨੀਤੀ ਵਿਚ ਮਹਿਲਾਵਾਂ ਦੀ ਭੂਮਿਕਾ ਦੇ ਵਿਸ਼ੇ ਸਬੰਧੀ ਚੋਣ ਸਾਖਰਤਾ ਕਲੱਬ ਈ.ਐੱਲ.ਸੀ. ਇੰਚਾਰਜਾਂ ਅਤੇ ਕੈਂਪਸ ਅੰਬੈਸਡਰਾਂ ਲਈ ਆਨਲਾਈਨ ਮੁਕਾਬਲਾ 8 ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 21 ਨੂੰ -ਡੀ.ਸੀ.

ਗੁਰਦਾਸਪੁਰ, 7 ਮਾਰਚ (ਆਰਿਫ਼)- ਆਜ਼ਾਦੀ ਘੁਲਾਟੀਆਂ ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਭ ਵਿਖੇ 21 ਮਾਰਚ ਨੂੰ ਸਮਾਗਮ ਕਰਵਾਇਆ ਜਾਵੇਗਾ, ਜਿਸ 'ਚ ਜ਼ਿਲੇ੍ਹ ਦੀਆਂ ਰਾਜਨੀਤਕ, ਧਾਰਮਿਕ ਤੇ ਸਮਾਜਿਕ ...

ਪੂਰੀ ਖ਼ਬਰ »

ਕਲਾਨੌਰ 'ਚ ਮੇਲਾ ਮਹਾਂਸ਼ਿਵਰਾਤਰੀ 10 ਤੋਂ

ਕਲਾਨੌਰ, 7 ਮਾਰਚ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਰ 'ਚ ਮੇਲਾ ਮਹਾਂਸ਼ਿਵਰਾਤਰੀ 10 ਤੋਂ 12 ਮਾਰਚ ਤੱਕ ਸ਼ਰਧਾਪੂਰਵਕ ਮਨਾਇਆ ਜਾਵੇਗਾ | ਇਸ ਸਬੰਧੀ ਪ੍ਰਾਚੀਨ ਸ਼ਿਵ ਮੰਦਿਰ 'ਚ ਪ੍ਰਭਾਤਫ਼ੇਰੀਆਂ ਸ਼ੁਰੂ ਕੀਤੀਆਂ ਗਈਆਂ ਹਨ | ਭਗਵਾਨ ਸ਼ਿਵ ਜੀ ...

ਪੂਰੀ ਖ਼ਬਰ »

13 ਦੇ ਗੁਰਮਤਿ ਸਮਾਗਮ 'ਚ ਪੰਥ ਪ੍ਰਸਿੱਧ ਜਥੇ ਹਾਜ਼ਰੀ ਭਰਨਗੇ-ਨਿਸ਼ਾਨ ਸਿੰਘ ਕਾਹਲੋਂ

ਪੰਜਗਰਾਈਆਂ, 7 ਮਾਰਚ (ਬਲਵਿੰਦਰ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਪੂਰ ਐਵੀਨਿਊ ਕਾਲੋਨੀ ਉਮਰਪੁਰਾ ਬਟਾਲਾ ਵਿਖੇ 13 ਮਾਰਚ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬਹੁਤ ਹੀ ਸ਼ਰਧਾ-ਭਾਵਨਾ ਅਤੇ ...

ਪੂਰੀ ਖ਼ਬਰ »

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਵਲੋਂ ਰੋਸ ਰੈਲੀ

ਦੀਨਾਨਗਰ, 7 ਮਾਰਚ (ਸੰਧੂ, ਸੋਢੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਦੀਨਾਨਗਰ ਸਬ ਡਵੀਜ਼ਨ ਵਿਖੇ ਨੇਕ ਚੰਦ ਦੀ ਪ੍ਰਧਾਨਗੀ ਵਿਚ ਕਰਮਚਾਰੀਆਂ ਵਲੋਂ ਵਿਸ਼ਾਲ ਰੈਲੀ ਕੀਤੀ ਗਈ | ਰੈਲੀ ਨੰੂ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਦੇ ਯਤਨਾਂ ਸਦਕਾ ਹਲਕੇ ਦਾ ਹੋ ਰਿਹਾ ਸਰਬਪੱਖੀ ਵਿਕਾਸ-ਸਰਪੰਚ ਹੱਲਾ

ਗੁਰਦਾਸਪੁਰ, 7 ਮਾਰਚ (ਭਾਗਦੀਪ ਸਿੰਘ ਗੋਰਾਇਆ)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਯਤਨਾਂ ਸਦਕਾ ਗੁਰਦਾਸਪੁਰ ਸ਼ਹਿਰ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਸਰਵਪੱਖੀ ਵਿਕਾਸ ਹੋ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਹੱਲਾ ਦੇ ਸਰਪੰਚ ...

ਪੂਰੀ ਖ਼ਬਰ »

ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਕੱਢਿਆ ਢੋਲ ਮਾਰਚ

ਦੀਨਾਨਗਰ, 7 ਮਾਰਚ (ਜਸਬੀਰ ਸਿੰਘ ਸੰਧੂ)-ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਤੇ ਖੇਤ ਮਜ਼ਦੂਰ ਯੂਨੀਅਨ ਵਲੋਂ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੰੂ ਰੈਗੂਲਰ ਕਰਨ, ਨਵੇਂ ਬਣੇ ਖੇਤੀ ਬਿੱਲਾਂ ਤੇ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਲਮੀਨੀ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 7 ਮਾਰਚ (ਸੰਧੂ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਲਮੀਨੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਮੀਰਪੁਰੀ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਤੇ ਪ੍ਰਚਾਰਕ ਭਾਈ ...

ਪੂਰੀ ਖ਼ਬਰ »

ਕਿਸਾਨਾਂ ਦੇ ਨਾਲ ਧੱਕਾ ਤੇ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦੀ ਮਾਰ ਹੇਠ ਦਬਾ ਰਹੀ ਹੈ ਕੇਂਦਰ-ਕਰਨੈਲ ਸਿੰਘ ਗੁਸਾਈਾਪੁਰ

ਪਠਾਨਕੋਟ, 7 ਮਾਰਚ (ਸੰਧੂ)-ਕੇਂਦਰ ਸਰਕਾਰ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਦੇਸ਼ ਦੇ ਕਿਸਾਨਾਂ 'ਤੇ ਜ਼ਬਰਦਸਤੀ ਥੋਪ ਕੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੇ ਦੇਸ਼ ਦੇ ਅੰਦਰ ਮਹਾਂ ...

ਪੂਰੀ ਖ਼ਬਰ »

ਪਠਾਨਕੋਟ 'ਚ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ

ਪਠਾਨਕੋਟ, 7 ਮਾਰਚ (ਆਸ਼ੀਸ ਸ਼ਰਮਾ)-ਪਠਾਨਕੋਟ 'ਚ ਸਿਹਤ ਵਿਭਾਗ ਨੰੂ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 13 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ | ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ. ਐਮ. ਓ. ਡਾ: ਰਾਕੇਸ਼ ਸਰਪਾਲ ਨੇ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਯੂਥ ਕਾਂਗਰਸ ਨੇ ਕੀਤਾ ਪ੍ਰਦਰਸ਼ਨ

ਪਠਾਨਕੋਟ, 7 ਮਾਰਚ (ਸੰਧੂ)-ਜ਼ਿਲ੍ਹਾ ਯੂਥ ਕਾਂਗਰਸ ਵਲੋਂ ਵਧੀਆਂ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਜ਼ਿਲ੍ਹਾ ਯੂਥ ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨ ਤੋਸ਼ਿਤ ਮਹਾਜਨ ਦੀ ਅਗਵਾਈ 'ਚ ਕੇਂਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਮੀਰਥਲ ਚੌਕ ਨੇੜੇ ਤੇਲ ਟੈਂਕਰ ਤੇ ਟਿੱਪਰ ਵਿਚਕਾਰ ਟੱਕਰ, ਇਕ ਦੀ ਮੌਤ

ਡਮਟਾਲ, 7 ਮਾਰਚ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਮੀਰਥਲ ਦੇ ਚੌਕ 'ਚ ਤੇਲ ਟੈਂਕਰ ਤੇ ਟਿੱਪਰ ਦਰਮਿਆਨ ਹੋਈ ਟੱਕਰ ਵਿਚ ਤੇਲ ਟੈਂਕਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਤੇਲ ਟੈਂਕਰ ਜੋ ਕਿ ਜਲੰਧਰ ਵੱਲ ਜਾ ਰਿਹਾ ਸੀ ਤੇ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਸੁਜਾਨਪੁਰ ਦੀ ਨਵੀਂ ਕਾਰਜਕਾਰਨੀ ਦੀ ਚੋਣ

ਸੁਜਾਨਪੁਰ, 7 ਮਾਰਚ (ਜਗਦੀਪ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਸੁਜਾਨਪੁਰ ਵਲੋਂ ਸਾਲਾਨਾ ਚੋਣ ਸੂਬਾ ਅਫ਼ਸਰ ਸੰਜੀਵ ਸ਼ਰਮਾ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਹੋਈ | ਸਾਲ 2021-22 ਲਈ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਤੇ ਕੈਸ਼ੀਅਰ ਦੀ ਚੋਣ ਕੀਤੀ ਗਈ | ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਲਮੀਨੀ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 7 ਮਾਰਚ (ਸੰਧੂ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਲਮੀਨੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਮੀਰਪੁਰੀ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਤੇ ਪ੍ਰਚਾਰਕ ਭਾਈ ...

ਪੂਰੀ ਖ਼ਬਰ »

ਪਿੰਡ ਬੁੰਗਲ ਵਿਖੇ ਲੋਕਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ

ਧਾਰਕਲਾਂ, 7 ਮਾਰਚ (ਨਰੇਸ਼ ਪਠਾਨੀਆ)-ਧਾਰਕਲਾਂ ਦੇ ਪਿੰਡ ਬੁੰਗਲ ਵਿਖੇ ਸੁਜਾਨਪੁਰ ਹਲਕੇ ਦੇ ਸਾਬਕਾ ਕਾਂਗਰਸੀ ਸਕੱਤਰ ਅਮਿਤ ਮੰਟੂ ਦੀ ਅਗਵਾਈ 'ਚ ਕਾਂਗਰਸੀ ਕਾਰਕੁਨਾਂ ਤੇ ਸਥਾਨਕ ਲੋਕਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਡੀਜ਼ਲ, ਪੈਟਰੋਲ, ...

ਪੂਰੀ ਖ਼ਬਰ »

ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਅਵਤਾਰ ਸਿੰਘ ਕਲੇਰ ਵਲੋਂ ਮੰਤਰੀ ਰੰਧਾਵਾ ਨਾਲ ਮੁਲਾਕਾਤ

ਪਠਾਨਕੋਟ, 7 ਮਾਰਚ (ਅ. ਬ.)-ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਅਵਤਾਰ ਸਿੰਘ ਕਲੇਰ ਤੇ ਬੈਂਕ ਦੇ ਡਾਇਰੈਕਟਰ ਵਿਜੇ ਬਾਗ਼ੀ ਨੇ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੰੂ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਧਾਰੋਵਾਲੀ ਵਿਖੇ ਮਿਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX