ਤਾਜਾ ਖ਼ਬਰਾਂ


ਬੰਗਾ ਨੇੜੇ ਪਿੰਡ ਜੰਡਿਆਲਾ ਵਿਖੇ ਖੇਤਾਂ ਦੇ ਖੂਹ ਵਿਚੋਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ/ਗੁਰਜਿੰਦਰ ਸਿੰਘ ਗੁਰੂ) - ਬਲਾਕ ਬੰਗਾ ਦੇ ਪਿੰਡ ਜੰਡਿਆਲਾ 'ਚ ਦੇਰ ਰਾਤ ਖੇਤਾਂ ਵਿਚੋਂ ਖੂਹ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ...
45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  1 day ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  1 day ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  1 day ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਕਾਰਨ 11 ਮੌਤਾਂ, 403 ਆਏ ਪਾਜ਼ੀਟਿਵ ਕੇਸ, ਫ਼ਾਜ਼ਿਲਕਾ 'ਚ 9 ਮੌਤਾਂ, 449 ਆਏ ਨਵੇਂ ਕੇਸ
. . .  1 day ago
ਸ੍ਰੀ ਮੁਕਤਸਰ ਸਾਹਿਬ/ਫ਼ਾਜ਼ਿਲਕਾ, 14 ਮਈ (ਰਣਜੀਤ ਸਿੰਘ ਢਿੱਲੋਂ/ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤੇ ਅੱਜ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ...
ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਸ੍ਰੀ ਮੁਕਤਸਰ ਸਾਹਿਬ - ਸ਼ਨਿੱਚਰਵਾਰ ਨੂੰ ਅਧਿਆਪਕ ਵੀ ਨਹੀਂ ਜਾਣਗੇ ਸਕੂਲ - ਡੀ.ਈ.ਓ.
. . .  1 day ago
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ) - ਭਾਵੇਂ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਹਨ, ਪਰ ਅਧਿਆਪਕ ਸਕੂਲ ਵਿਚ ਹਾਜ਼ਰ ਹੁੰਦੇ ਹਨ, ਪਰ ਡਿਪਟੀ ਕਮਿਸ਼ਨਰ ਸ੍ਰੀ...
ਸਰਨਾ ਤੇ ਜੀ. ਕੇ. ਦੱਸਣ ਕਿ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਖ਼ਿਲਾਫ਼ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ : ਹਰਮੀਤ ਕਾਲਕਾ
. . .  1 day ago
ਨਵੀਂ ਦਿੱਲੀ, 14 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  1 day ago
ਲੁਧਿਆਣਾ,14 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ | ਜਿਸ ਵਿਚ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ...
ਮੋਗਾ ਵਿਚ 70 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨੇ ਇਕ ਹੋਰ ਜਾਨ ਨਿਗਲ਼ ਲਈ ਅਤੇ ਅੱਜ 70 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ...
ਹਰਸਿਮਰਤ ਕੌਰ ਬਾਦਲ ਵਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
. . .  1 day ago
ਬਠਿੰਡਾ, 14 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ...
ਬੀ.ਐੱਸ.ਐਫ. ਨੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਹਥਿਆਰ ਕੀਤੇ ਬਰਾਮਦ
. . .  1 day ago
ਸਾਂਬਾ (ਜੰਮੂ-ਕਸ਼ਮੀਰ), 14 ਮਈ - ਬਾਰਡਰ ਸਿਕਿਉਰਿਟੀ ਫੋਰਸ (ਬੀ.ਐੱਸ.ਐਫ.) ਦੇ ਜਵਾਨਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਦੁਆਰਾ...
ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਸਾਥੀ ਸਮੇਤ ਗ੍ਰਿਫ਼ਤਾਰ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਪੂਰੀ ਬਿਜਲੀ ਸਪਲਾਈ ਨਾ ਮਿਲਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
. . .  1 day ago
ਖੋਸਾ ਦਲ ਸਿੰਘ,14 ਮਈ (ਮਨਪ੍ਰੀਤ ਸਿੰਘ ਸੰਧੂ) - ਵੱਖ - ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਅਜੀਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਿਰਫ਼ 2 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ...
ਅਫ਼ਗ਼ਾਨਿਸਤਾਨ ਦੀ ਇਕ ਮਸਜਿਦ ਅੰਦਰ ਹੋਇਆ ਧਮਾਕਾ
. . .  1 day ago
ਕਾਬੁਲ (ਅਫ਼ਗ਼ਾਨਿਸਤਾਨ), 14 ਮਈ - ਅਫ਼ਗ਼ਾਨਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਬੁਲ ਮਸਜਿਦ 'ਤੇ ਹੋਏ ਬੰਬ ਧਮਾਕੇ ਵਿਚ 4 ਸ਼ਰਧਾਲੂ ਮਾਰੇ ਗਏ ਹਨ...
ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਗਾਟਵਾਲੀ ਦਾ ਕੋਰੋਨਾ ਕਾਰਨ ਦਿਹਾਂਤ
. . .  1 day ago
ਤਲਵੰਡੀ ਸਾਬੋ,14 ਮਈ (ਰਣਜੀਤ ਸਿੰਘ ਰਾਜੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਅੱਜ ਕੋਰੋਨਾ...
ਘਰੇਲੂ ਝਗੜੇ ਦੇ ਚੱਲਦਿਆਂ 23 ਸਾਲਾ ਦੇ ਨੌਜਵਾਨ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 14 ਮਈ (ਅਮਨ ਬਵੇਜਾ, ਕਰਨ ਚੁਚਰਾ) - ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਗਹਿਲੇਵਾਲਾ ਵਿਖੇ 23 ਸਾਲਾਂ ਦੇ ਨੌਜਵਾਨ ਫ਼ੌਜੀ ਨੂੰ ਗੋਲੀ ਲੱਗਣ ...
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ
. . .  1 day ago
ਤਪਾ ਮੰਡੀ,14 ਮਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਹੁਕਮਾ ਅਤੇ ਸਿਵਲ ਸਰਜਨ ਹਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ...
ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਦਿੱਤੇ ਗਏ ਮੁਫ਼ਤ ਆਕਸੀਜਨ ਕੰਸਟਰੇਟਰ
. . .  1 day ago
ਨਵੀਂ ਦਿੱਲੀ ,14 ਮਈ ( ਦਵਿੰਦਰ ਸਿੰਘ ) - ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਆਕਸੀਜਨ ਕੰਸਟਰੇਟਰ...
ਟੋਭੇ 'ਚ ਪੰਜ ਬੱਚੇ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ - ਦੋ ਦੀ ਭਾਲ ਜਾਰੀ
. . .  1 day ago
ਕੁਹਾੜਾ (ਲੁਧਿਆਣਾ), 14 ਮਈ (ਸੰਦੀਪ ਸਿੰਘ ਕੁਹਾੜਾ) - ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨ ਗੜ੍ਹ ਦੇ ਛੱਪੜ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਵਾਪਰ ਗਈ...
3 ਕਾਰ ਸਵਾਰਾਂ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
. . .  1 day ago
ਸੁਲਤਾਨਪੁਰ ਲੋਧੀ,14 ਮਈ (ਲਾਡੀ, ਹੈਪੀ ,ਥਿੰਦ) - ਸਮਗਲਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਆਈ ਪਰਮਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆ ਦੀ ਅਗਵਾਈ ਵਿਚ ਇਕ ਵੱਡੀ...
ਕੋਟਲੀ ਸੱਕਾ ਤੋਂ ਪੁਲਿਸ ਵਲੋਂ 1000 ਲੀਟਰ ਲਾਹਣ ਬਰਾਮਦ
. . .  1 day ago
ਓਠੀਆਂ,14 ਮਈ - (ਗੁਰਵਿੰਦਰ ਸਿੰਘ) ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਓਠੀਆਂ ਦੇ ਇੰਚਾਰਜ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਫੱਗਣ ਸੰਮਤ 552

ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਥਾੲੀਂ ਰੋਸ ਪ੍ਰਦਰਸ਼ਨ

ਪਟਿਆਲਾ, 8 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਦਫ਼ਤਰ ਡਿਪਟੀ ਕਮਿਸ਼ਨਰ ਪਟਿਆਲਾ ਸਾਹਮਣੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਅੱਜ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ | ਜਥੇਬੰਦੀ ਦੇ ਮੰਡਲ ਪ੍ਰਧਾਨ ਵੀਰਪਾਲ ਸਿੰਘ ਲੂੰਬਾ ਅਤੇ ਬਲਵੀਰ ਸਿੰਘ ਮੰਡੋਲੀ ਦੱਖਣ ਜ਼ੋਨ ਪ੍ਰਧਾਨ ਸਰਕਲ ਅਤੇ ਛੇ ਵਣ ਰੇਂਜਾਂ ਦੇ ਪ੍ਰਧਾਨ ਸਕੱਤਰ ਵਲੋਂ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਸੀ ਅਤੇ ਕਈ ਲੰਮੇ ਸਮੇਂ ਤੋਂ ਕੰਮ ਕਰਦੀਆਂ ਮਹਿਲਾ ਦਲਿਤ ਵਰਕਰਾਂ ਨਾਲ ਵੀ ਵਧੀਕੀਆਂ ਕੀਤੀਆਂ ਗਈਆਂ ਸੀ | ਜਿਸ ਨੂੰ ਲੈ ਕੇ ਜਥੇਬੰਦੀ ਬਹੁਤ ਗੰਭੀਰ ਹੈ | ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਵਾਰ-ਵਾਰ ਅਧਿਕਾਰੀਆਂ ਨੂੰ ਲਿਖਤ ਦੇਣ 'ਤੇ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ | ਜੇਕਰ ਰੇਂਜ ਮੰਡਲ ਦੇ ਅੰਦਰ ਭਿ੍ਸ਼ਟਾਚਾਰ ਕੁਰੱਪਸ਼ਨ ਦੀ ਗੱਲ ਕਰੀਏ ਤਾਂ ਹੱਦਾਂ ਹੀ ਪਾਰ ਹੋਈਆਂ ਪਈਆਂ ਹਨ | ਮਹਿਕਮੇ ਦਾ ਲਗਾਤਾਰ ਵਿਭਾਗੀ ਕੰਮ ਕਰਨ ਵਾਲਿਆਂ ਨੂੰ ਪਿਛਲੇ 10 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ | ਦੂਜੇ ਪਾਸੇ ਦੋ ਨੰਬਰ ਵਿਚੋਂ ਜਾਅਲੀ ਹਾਜ਼ਰੀ ਪਾ ਕੇ ਬੇਹਿਸਾਬਾ ਪੈਸਾ ਆਪਣੇ ਚਹੇਤਿਆਂ ਰਾਹੀਂ ਖਾਤਿਆਂ 'ਚ ਪਾ ਕੇ ਵਾਪਸ ਲੈ ਜਾਂਦੇ ਹਨ | ਵੱਡੀ ਪੱਧਰ ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਵਿੱਤੀ ਪੈਸੇ ਨੂੰ ਮਿਲੀ ਭੁਗਤ ਰਾਹੀਂ ਗਬਨ ਕਰਕੇ ਆਪਣੇ ਢਿੱਡ ਪਾਲ ਰਹੇ ਹਨ | ਇਸ ਲਈ ਵਾਤਾਵਰਨ ਨੂੰ ਬਚਾਉਣ ਲਈ ਭਿ੍ਸ਼ਟਾਚਾਰ ਨੰੂ ਫੈਲਾਉਣ ਵਾਲੇ ਦੋਸ਼ੀਆਂ ਨੂੰ ਤੁਰੰਤ ਬਰਖ਼ਾਸਤ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਜਥੇਬੰਦੀ ਮੰਗ ਕਰਦੀ ਹੈ ਅਤੇ ਨਾਲ ਰੁਕੀਆਂ ਤਨਖ਼ਾਹਾਂ ਜੋ ਲੰਮੇ ਸਮੇਂ ਤੋਂ ਵਿਤਕਰੇ ਦੀ ਭਾਵਨਾ ਕਰਕੇ ਨਹੀਂ ਦਿੱਤੀਆਂ ਗਈਆਂ ਉਹ ਵੀ ਬਿਨਾਂ ਦੇਰੀ ਤੋਂ ਦਵਾਇਆ ਜਾਣ ਅਤੇ ਜਨਵਰੀ 11 ਤੋਂ ਸਾਰੀਆਂ ਸਕੀਮਾਂ ਦੀ ਪਲਾਟ ਸਟੇਸ਼ਨਾਂ ਤੇ ਸੁੱਕੇ ਹਰੇ ਰੁੱਖਾਂ ਦੀ ਅਤੇ ਵਿਭਾਗੀ ਮਟੀਰੀਅਲ ਦੇ ਬਿੱਲਾਂ ਦੀ ਜਾਂਚ ਸਾਰਾ ਰਿਕਾਰਡ ਜ਼ਬਤ ਕਰਕੇ ਕੀਤੀ ਜਾਵੇ | ਲੱਖਾਂ ਰੁਪਏ ਦਾ ਘਪਲਾ ਸਾਹਮਣੇ ਆ ਜਾਵੇਗਾ | ਇਹ ਕਿਸ ਤਰ੍ਹਾਂ ਨਾਗਰਿਕ ਘੁਣ ਦੀ ਬਿਮਾਰੀ ਜੰਗਲਾਤ ਦੇ ਵਿੱਤੀ ਪੈਸੇ ਨੂੰ ਹੜੱਪ ਕਰ ਰਹੀ ਹੈ | ਜਦੋਂ ਤੱਕ ਇੱਕਤਰਫ਼ਾ ਕਾਰਵਾਈ ਨਹੀਂ ਕੀਤੀ ਜਾਂਦੀ ਰੋਸ ਧਰਨਾ ਜਾਰੀ ਰਹੇਗਾ | ਅਗਰ ਵਰਕਰਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਪ੍ਰਸ਼ਾਸਨ ਤੇ ਰੇਂਜ ਅਫਸਰ ਪਟਿਆਲਾ ਨਿੱਜੀ ਤੌਰ 'ਤੇ ਜਿੰਮੇਵਾਰ ਹੋਣਗੇ | ਇਸ ਮੌਕੇ ਜਗਤਾਰ ਸਿੰਘ ਨਾਭਾ, ਹਰਪ੍ਰੀਤ ਸਿੰਘ ਲੋਚਮਾ, ਬਲਵੀਰ ਖਾਂ ਭਾਦਸੋ, ਤਰਸੇਮ ਸਿੰਘ ਸਮਾਣਾ, ਜੀਤ ਖਾ, ਬਦਨ ਸਿੰਘ ਪਟਿਆਲਾ, ਹਰਮੇਸ਼, ਕਰਮ ਸਿੰਘ, ਜ਼ਸਵੰਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੌਜੂਦ ਸਨ |
ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਮਹਿੰਗਾਈ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਲਗਾਇਆ ਰੋਸ ਧਰਨਾ
ਨਾਭਾ, (ਅਮਨਦੀਪ ਸਿੰਘ ਲਵਲੀ)-ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦਿਨ ਪ੍ਰਤੀ ਦਿਨ ਵਾਧੇ ਦੇ ਵਿਰੋਧ 'ਚ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਕਾਂਗਰਸ ਵਲੋਂ ਵਿਕਾਸ ਦੇ ਨਾਂਅ 'ਤੇ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਲੁੱਟ ਚੋਣਾਂ ਸਮੇਂ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਾ ਕੀਤੇ ਜਾਣ ਦੇ ਖ਼ਿਲਾਫ਼ ਸ਼ਹਿਰ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਅਕਾਲੀ ਦਲ ਦੇ ਸਮੂਹ ਆਗੂਆਂ ਅਤੇ ਵਰਕਰਾਂ ਵਲੋਂ ਸਾਂਝੇ ਤੌਰ 'ਤੇ ਰੋਸ ਧਰਨਾ ਦਿੱਤਾ ਗਿਆ | ਕਬੀਰ ਦਾਸ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਸ ਸਮੇਂ ਨਿਕੰਮੀ ਸਰਕਾਰ ਹੈ | ਹਰ ਰੋਜ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੇ ਰੇਟ ਵਧਾਏ ਜਾ ਰਹੇ ਹਨ | ਆਰਥਿਕ ਬੋਝ ਪਾ ਕੇ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ | ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੋਵੇਂ ਮਿਲ ਕੇ ਚੱਲ ਰਹੇ ਹਨ | ਕਬੀਰ ਦਾਸ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ ਕਿਉਂਕਿ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ਼ ਨਹੀਂ ਹੋਇਆ, ਨਾ ਹੀ ਨਸ਼ਿਆਂ 'ਤੇ ਠੱਲ ਪਾਈ ਗਈ, ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ, ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਬਿਜਲੀ ਦੇ ਰੇਟਾਂ 'ਚ ਹਰ ਚੌਥੇ ਦਿਨ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਨੇ ਜਨਤਾ ਨੂੰ ਝੂਠੇ ਵਾਅਦੇ ਕਰਕੇ ਇਹ ਸੱਤਾ ਹਾਸਲ ਕੀਤੀ ਸੀ | ਕੈਪਟਨ ਸਰਕਾਰ ਦੇ ਮੰਤਰੀ ਵਿਕਾਸ ਦੇ ਨਾਂ ਤੇ ਸੂਬੇ ਪੰਜਾਬ ਵਿਚ ਵੱਡੀ ਲੁੱਟ ਕਰ ਰਹੇ ਨੇ ਯੂਥ ਅਕਾਲੀ ਆਗੂ ਵਿਕਰਮ ਚੌਹਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਨਾਭਾ 'ਚ ਵਿਕਾਸ ਦੇ ਨਾਂਅ 'ਤੇ ਕਰੋੜਾਂ ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਵੱਡਾ ਭਿ੍ਸ਼ਟਾਚਾਰ ਨਗਰ ਕੌਂਸਲ ਨਾਭਾ ਵਿੱਚ ਹੋ ਰਿਹਾ ਨਾਜਾਇਜ ਕਬਜੇ ਲਗਾਤਾਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਜਾਰੀ ਹਨ | ਇਸ ਮੌਕੇ ਸ਼ਹਿਰੀ ਪ੍ਰਧਾਨ ਰਾਜੇਸ ਬਾਂਸਲ ਬੱਬੂ, ਸੀਨੀਅਰ ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ ਐੱਮ.ਡੀ.ਐੱਮ.ਐੱਸ. ਕੰਬਾਇਨ, ਕੌਂਸਲਰ ਬਬਲੂ ਖੋਹਰਾ, ਕੌਂਸਲਰ ਮਨਿੰਦਰਪਾਲ ਸਿੰਘ ਸਨੀ. ਅਕਾਲੀ ਆਗੂ ਅਬਜਿੰਦਰ ਸਿੰਘ ਜੋਗੀ ਨਾਨੋਕੀ, ਅਨਿਲ ਗੁਪਤਾ ਪ੍ਰਧਾਨ ਵਪਾਰ ਵਿੰਗ, ਹਰਸਿਮਰਨ ਸਿੰਘ ਸਾਹਨੀ ਸਾਬਕਾ ਪ੍ਰਧਾਨ ਨਗਰ ਕੌਂਸਲ, ਸੰਦੀਪ ਸਿੰਘ ਯੂਥ ਅਕਾਲੀ ਆਗੂ, ਗੁਰਸੇਵਕ ਸਿੰਘ, ਸਮਸੇਰ ਸਿੰਘ ਚੌਧਰੀ ਮਾਜਰਾ, ਰਣਜੀਤ ਸਿੰਘ ਪੂਨੀਆ, ਚਰਨਜੀਤ ਸਿੰਘ ਵਿਰਕ ਸੀਨੀਅਰ ਅਕਾਲੀ ਆਗੂ, ਰਵਿੰਦਰ ਸਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਤੇਜ ਕੋਲ, ਅਮਨ ਕਕਰਾਲਾ, ਬਹਾਦਰ ਸਿੰਘ ਲੱਧਾਹੇੜੀ, ਰਣਜੀਤ ਸਿੰਘ ਸਾਬਕਾ ਸਰਪੰਚ ਦੋਦਾ, ਅੰਮਿ੍ਤ ਪਾਲ ਸਿੰਘ, ਗੁਰਮੀਤ ਸਿੰਘ ਕੋਟ, ਹਰਭਜਨ ਸਿੰਘ ਮੱਲੇਵਾਲ, ਸੁਖਵਿੰਦਰ ਸਿੰਘ ਛੀਂਟਾਵਾਲਾ, ਟਹਿਲ ਸਿੰਘ ਛੀਟਾਂਵਾਲਾ, ਪਰਮਜੀਤ ਸਿੰਘ ਥੂਹੀ, ਧਰਮ ਸਿੰਘ ਧਾਰੋਕੀ, ਜੇ.ਐਸ ਭੱਟੀ ਸਤਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ |
ਜਥੇਦਾਰ ਲਾਲਵਾ ਦੀ ਅਗਵਾਈ ਵਿਚ ਅਕਾਲੀ ਦਲ ਵਲੋਂ ਪਾਤੜਾਂ 'ਚ ਰੋਸ ਧਰਨਾ
ਪਾਤੜਾਂ, ਮਾਰਚ (ਨਿੱਜੀ ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਮੁੱਚੇ ਪੰਜਾਬ ਵਿਚ 'ਮੰਗਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ' ਦੇ ਨਾਮ 'ਤੇ ਹਰ ਹਲਕੇ ਵਿਚ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਕੜੀ ਤਹਿਤ ਹਲਕਾ ਸ਼ੁਤਰਾਣਾ ਦੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਇਕ ਰੋਸ ਧਰਨਾ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਦੀ ਅਗਵਾਈ ਵਿਚ ਪਾਤੜਾਂ ਵਿਖੇ ਲਾਇਆ ਗਿਆ ਅਤੇ ਸਰਕਾਰ ਦੇ ਨਾਂ ਇਕ ਮੰਗ ਪੱਤਰ ਤਹਿਸੀਲਦਾਰ ਪਾਤੜਾਂ ਨੂੰ ਦਿੱਤਾ ਗਿਆ | ਧਰਨੇ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ, ਹਰ ਘਰ ਵਿਚ ਨੌਕਰੀ, ਨੌਜਵਾਨਾਂ ਨੂੰ ਸਮਾਰਟਫੋਨ ਦੇਣੇ ਅਤੇ ਪੰਜਾਬ ਨੂੰ ਨਸ਼ਾਮੁਕਤ ਕਰਨ ਸਮੇਤ ਹੋਰ ਬਹੁਤ ਸਾਰੇ ਵਾਅਦੇ ਲੋਕਾਂ ਨਾਲ ਕੀਤੇ ਸਨ ਪਰ ਸਰਕਾਰ ਬਣਨ ਮਗਰੋਂ ਲੋਕਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਜਿੱਥੇ ਪੂਰਾ ਨਹੀਂ ਕੀਤਾ ਉੱਥੇ ਹੀ ਪੰਜਾਬ ਵਿਚ ਅਕਾਲੀ ਸਰਕਾਰ ਵਲੋਂ ਚਲਾਏ ਗਏ ਸਾਰੇ ਵਿਕਾਸ ਕਾਰਜ ਬੰਦ ਕਰ ਕੇ ਹੋਰ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ | ਇਸ ਲਈ ਪੰਜਾਬ ਦੇ ਹਰ ਵਰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਬਹੁਤ ਦੁਖੀ ਹੋ ਚੁੱਕਿਆ ਹੈ ਜਦੋਂ ਕਿ ਵਿਧਾਨ ਸਭਾ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਬਜਾਏ ਲੋਕਾਂ ਨੂੰ ਭਰਮਾਉਣ ਲਈ ਫਿਰ ਤੋਂ ਨਵੇਂ ਝੂਠ ਦਾ ਜਾਲ ਬੁਣਨ ਵਿਚ ਕਾਂਗਰਸ ਪਾਰਟੀ ਲੱਗੀ ਹੋਈ ਹੈ ਜਿਸ ਦਾ ਪਰਦਾਫਾਸ਼ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਮੁੱਚੇ ਪੰਜਾਬ ਦੇ ਹਲਕਿਆਂ ਵਿਚ ਅਕਾਲੀ ਦਲ ਵਲੋਂ ਇਹ ਧਰਨੇ ਦਿੱਤੇ ਗਏ ਹਨ ਅਤੇ ਧਰਨਿਆਂ ਤੋਂ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਰ ਹਲਕੇ ਵਿਚ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਗੁਰਦੀਪ ਸਿੰਘ ਖਾਂਗ, ਜੋਗਾ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਬਿਰਦੀ, ਵਿਨੋਦ ਜਿੰਦਲ, ਬਲਿਹਾਰ ਸਿੰਘ ਹਰਿਆਊ, ਗੋਬਿਦ ਸਿੰਘ ਵਿਰਦੀ, ਅਜਾਇਬ ਸਿੰਘ ਮੱਲੀ, ਕਿ੍ਸ਼ਨ ਸਿੰਘ ਦੁਗਾਲ, ਸੁਖਵਿੰਦਰ ਸਿੰਘ ਬਰਾਸ, ਰਛਪਾਲ ਸਿੰਘ ਬਰਾਸ, ਲਖਵਿੰਦਰ ਸਿੰਘ ਮੌਲਵੀਵਾਲਾ, ਸਤਪਾਲ ਸਿੰਘ ਦੁਤਾਲ, ਸੁਖਦੇਵ ਸਿੰਘ ਜਿਉਣਪੁਰਾ, ਨਾਜ਼ਰ ਸਿੰਘ ਕਕਰਾਲਾ, ਸੁਖਵਿੰਦਰ ਸਿੰਘ ਝੱਬਰ, ਦਵਿੰਦਰ ਸਿੰਘ ਗੋਗੀ, ਤੇਜਬੀਰ ਸਿੰਘ ਖਾਂਗ, ਗੁਰਿੰਦਰ ਸਿੰਘ ਭੰਗੂ, ਨਰਿੰਦਰ ਸਿੰਘ ਬਜਾਜ, ਗੁਰਪਿੰਦਰ ਸਿੰਘ ਕਾਲੇਕਾ ਆਦਿ ਮੌਜੂਦ ਸਨ |
ਮਹਿਲਾ ਦਿਵਸ ਮੌਕੇ ਬੀਬੀਆਂ ਨੇ ਕੱਢੀ ਕਿਸਾਨੀ ਸੰਘਰਸ਼ ਦੇ ਹੱਕ 'ਚ ਰੈਲੀ
ਨਾਭਾ, (ਕਰਮਜੀਤ ਸਿੰਘ)-ਸਥਾਨਕ ਗੁਰਦੁਆਰਾ ਸੰਗਤਸਰ ਹੀਰਾ ਮਹਿਲ ਵਿਖੇ ਸ਼ਹਿਰ ਦੀਆਂ ਬੀਬੀਆਂ ਵਲੋਂ ਮਹਿਲਾ ਦਿਵਸ ਮੌਕੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ 'ਚ ਕੇਂਦਰ ਸਰਕਾਰ ਦੇ ਖ਼ਿਲਾਫ਼ ਹੱਥਾਂ 'ਚ ਬੈਨਰ ਫੜ ਰੈਲੀ ਕੱਢੀ ਗਈ ਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੀਬੀਆਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਬਦਨਾਮ ਕਰਨ ਦੀ ਬਜਾਏ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਦਿਆਂ ਖੇਤੀ ਸਬੰਧੀ ਕਾਲੇ ਕਾਨੂੰਨ ਵਾਪਸ ਲਵੇ | ਉਨ੍ਹਾਂ ਕਿਹਾ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਪੂਨੀਆ, ਸਾਬਕਾ ਪ੍ਰਧਾਨ ਕਾਹਨ ਸਿੰਘ, ਬੀਬੀ ਅਮਰਜੀਤ ਕੌਰ ਖੱਟੜਾ , ਪਰਮਜੀਤ ਕੌਰ ਢੀਂਡਸਾ, ਜਸਮੀਤ ਕੌਰ, ਕੁਲਦੀਪ ਕੌਰ, ਗੁਰਦੀਪ ਕੌਰ, ਜੋਗਿੰਦਰ ਕੌਰ ਬਵੇਜਾ, ਕੰਲਮਿਦਰ ਕੌਰ, ਰੀਟਾ ਚੌਹਾਨ ਤੋਂ ਇਲਾਵਾ ਰਾਮ ਸਿੰਘ, ਜਸਪਾਲ ਸਿੰਘ, ਸੁਖਮਹਿੰਦਰ ਸਿੰਘ ਸੋਢੀ, ਸੁੱਖੀ ਦੀਵਾਨਾ ਤੇ ਵੱਡੀ ਗਿਣਤੀ 'ਚ ਬੀਬੀਆਂ ਮੌਜੂਦ ਸਨ |
ਅਕਾਲੀ ਦਲ ਵਲੋਂ ਧਰਨੇ ਦੌਰਾਨ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
ਸਮਾਣਾ, (ਗੁਰਦੀਪ ਸ਼ਰਮਾ)-'ਪੰਜਾਬ ਮੰਗਦਾ ਹਿਸਾਬ­' ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 8 ਮਾਰਚ ਨੂੰ ਪੰਜਾਬ ਭਰ ਵਿਚ ਤਹਿਸੀਲ ਪੱਧਰੀ ਧਰਨੇ ਲਗਾਉਣ ਦੇ ਐਲਾਨ ਤਹਿਤ ਸੋਮਵਾਰ ਨੂੰ ਤਹਿਸੀਲ ਕੰਪਲੈਕਸ ਸਮਾਣਾ ਮੂਹਰੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਧਰਨਾ ਲਾ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਇਕ ਮੰਗ ਪੱਤਰ ਵੀ ਐਸ.ਡੀ.ਐਮ. ਸਮਾਣਾ ਨਮਨ ਮੜਕਨ ਨੂੰ ਦਿੱਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਘਰ-ਘਰ ਨੌਕਰੀ ਦੇਣ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਵਰਗੇ ਅਨੇਕਾਂ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਜਿਸ ਦਾ ਹਿਸਾਬ ਉਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਾ ਪਵੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਆਪਣੇ ਰਾਜਕਾਲ ਦੌਰਾਨ ਜੋ ਸਕੀਮਾਂ ਲੋਕਾਂ ਦੀ ਭਲਾਈ ਲਈ ਬਣਾਈਆਂ ਸਨ ਹੁਣ ਉਨ੍ਹਾਂ ਸਕੀਮਾਂ ਦਾ ਹੀ ਨਾਮ ਬਦਲ ਕੇ ਕਾਂਗਰਸ ਲੋਕਾਂ ਨੂੰ ਭਰਮਾਉਣਾ ਚਾਹੰੁਦੀ ਹੈ, ਪਰ ਸੂਬੇ ਦੇ ਲੋਕ ਹੁਣ ਕਾਂਗਰਸ ਦੇ ਝੂਠੇ ਵਾਅਦਿਆਂ ਵਿਚ ਫ਼ਸਨ ਵਾਲੇ ਨਹੀਂ | ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪ ਹੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਪਣੇ ਵਲੋਂ ਹੀ ਕੀਤੇ ਗਏ ਵਾਅਦੇ ਪੂਰੇ ਨਹੀਂ ਕਰ ਸਕਦਾ ਉਸ ਤੋਂ ਪੰਜਾਬ ਵਾਸੀ ਕਿ ਆਸ ਰੱਖ ਸਕਦੇ ਹਨ | ਸ੍ਰ: ਰੱਖੜਾ ਨੇ ਕੇਂਦਰ ਸਰਕਾਰ ਨੂੰ ਦੋਵੇਂ ਹੱਥੀਂ ਲੈਦੇ ਕਿਹਾ ਕਿ ਪੈਟਰੋਲ, ਡੀਜ਼ਲ, ਗੈਸ ਸਲੰਡਰਾਂ ਵਿਚ ਭਾਰੀ ਵਾਧਾ ਕਰਕੇ ਲੋਕਾਂ ਤੇ ਭਾਰੀ ਬੋਝ ਪਾਇਆ ਹੈ ਅਤੇ ਖੇਤੀ ਦੇ ਕਾਲੇ ਕਾਨੂੰਨ ਬਣਾ ਕੇ ਦੇਸ਼ ਦੇ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਤਿਆਰ ਨਹੀਂ | ਇਸ ਮੌਕੇ ਅਕਾਲੀ ਦਲ ਸਮਾਣਾ ਦੇ ਸ਼ਹਿਰੀ ਪ੍ਰਧਾਨ ਸੁਭਾਸ਼ ਪੰਜਰਥ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਅਮਰਜੀਤ ਸਿੰਘ ਪੰਜਰਥ, ਅਸ਼ੋਕ ਮੋਦਗਿਲ, ਜਸਪਾਲ ਸਿੰਘ ਕਲਿਆਣ, ਮੈਡਮ ਰਾਜ ਨਾਗਰਾ, ਸੁਰਜੀਤ ਰਾਮ ਪੱਪੀ, ਹੀਰਾ ਸਿੰਘ ਕੋਮਲ, ਨਿਸ਼ਾਨ ਸਿੰਘ ਸੰਧੂ, ਬਲਦੇਵ ਸਿੰਘ ਰਾਜਲਾ, ਸੋਨੀ ਸਿੰਘ, ਸੁਖਵਿੰਦਰ ਸਿੰਘ ਦਾਨੀਪੁਰ, ਸੁਰੇਸ਼ ਭੋਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਵਲੋਂ ਕੀਤੀ ਗਈ ਗੁੰਡਾਗਰਦੀ ਅਤੇ ਧੱਕੇਸ਼ਾਹੀ ਦਾ ਭਾਂਡਾ ਹਲਕਾ ਵਿਧਾਇਕ ਦੇ ਸਿਰ ਭੰਨਦਿਆਂ ਆਖਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਇਸ ਦਾ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹਿਣ | ਇਸ ਧਰਨੇ ਵਿਚ ਦੀਦਾਰ ਸਿੰਘ ਅਚਰਾਲਾ, ਸੁਭਾਸ਼ ਗਰਗ, ਕੌਂਸਲਰ ਅਜੀਤ ਰਾਹੀ, ਹਰਜਿੰਦਰ ਸਿੰਘ ਬੱਲ, ਮਲਕੀਤ ਸਿੰਘ ਡਕਾਲਾ, ਭੁਪਿੰਦਰ ਸਿੰਘ ਡਕਾਲਾ, ਹੈਪੀ ਢੀਂਗਰਾ, ਜਗਤਾਰ ਸੰਧੂ, ਸੁਦਰਸ਼ਨ ਮਿੱਤਲ, ਜਸਵਿੰਦਰ ਸਿੰਘ ਕਾਹਨਗੜ੍ਹ, ਜਗਦੇਵ ਸਿੰਘ ਕੈਂਥ, ਰਣਧੀਰ ਸਿੰਘ ਜੋੜਾਮਾਜਰਾ, ਰਾਣਾ ਸੇਖੋਂ, ਅਮਰਜੀਤ ਸਿੰਘ ਗੁਰਾਇਆ, ਪ੍ਰਗਟ ਸਿੰਘ ਵਜੀਦਪੁਰ, ਗੁਰਦੀਪ ਸਿੰਘ ਬੰਮਣਾ ਸਾਬਕਾ ਸਰਪੰਚ, ਗੁਰਦੀਪ ਸਿੰਘ ਗਾਜੇਵਾਸ, ਗੋਪਾਲ ਸ਼ਰਮਾ, ਮਨਜੀਤ ਸਿੰਘ ਭੋਲਾ ਵੜੈਚਾਂ, ਜੋਗਿੰਦਰ ਸਿੰਘ ਟੋਡਰਪੁਰ, ਮੈਡਮ ਜਸਵੰਤ ਕੌਰ, ਮਸ਼ਹੂਰ ਸਿੰਘ ਮਿਆਲਾਂ, ਗੁਰਤੇਜ ਸਿੰਘ ਮਿਆਲਾਂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ ਵੀ ਯੂਥ ਵਰਕਰਾਂ ਸਣੇ ਹਾਜ਼ਰ ਸਨ |
ਮੁੱਖ ਮੰਤਰੀ ਨਿਵਾਸ ਵੱਲ ਧਰਨੇ ਲਗਾਉਣ ਗਏ 550 ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ
ਪਟਿਆਲਾ, (ਮਨਦੀਪ ਸਿੰਘ ਖਰੋੜ)-ਆਪਣੀ ਮੰਗਾ ਮਨਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਦਾ ਘਿਰਾਓ ਕਰਨ ਗਈਆਂ ਸੂਬੇ ਦੇ ਵੱਖ-ਵੱਖ ਮਹਿਕਿਆਂ ਨਾਲ ਸਬੰਧਤ ਮੁਲਾਜ਼ਮ ਜੱਥੇਬੰਦੀਆਂ ਦੇ 550 ਦੇ ਕਰੀਬ ਕਾਰਕੁਨਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਕੇਸ ਫਾਈਲ ਅਨੁਸਾਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਮੰਚ ਦੇ ਕਾਰਕੁਨ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਧੱਕੇ ਨਾਲ ਜਾਣ ਲਈ ਪੁਲਿਸ ਵਲੋ ਵਾਈ.ਪੀ.ਐਸ ਚੌਂਕ 'ਤੇ ਲਗਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਨ ਦੇ ਨਾਲ ਪੁਲਿਸ ਨਾਲ ਹੱਥੋ ਪਾਈ ਕਰਨ ਅਤੇ ਕੋਰੋਨਾ ਵਾਇਰਸ ਦੇ ਚੱਲਦਿਆਂ ਬਿਨਾਂ ਮਾਸਕ ਪਹਿਨੇ ਧਰਨੇ 'ਚ ਆਉਣ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਵੱਡਾ ਇਕੱਠ ਕਰਨ ਦੇ ਦੋਸ਼ ਪੁਲਿਸ ਨੇ ਲਗਾਏ ਹਨ | ਜਿਸ ਅਧਾਰ 'ਤੇ ਪੁਲਿਸ ਨੇ ਵਿਕਰਮਦੇਵ ਸਿੰਘ, ਹਰਦੀਪ ਸਿੰਘ ਟੋਡਰਪੁਰ, ਦਵਿੰਦਰ ਸਿੰਘ ਪੂਨੀਆ, ਭੁਪਿੰਦਰ ਸਿੰਘ, ਗੁਰਜੀਤ ਸਿੰਘ ਘੱਗਾ, ਗਗਨ ਰਾਣੂ, ਸੁਖਦੇਵ ਸਿੰਘ ਸੈਣੀ, ਜਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਸ਼ਬਨਮ, ਹਰਜੀਤ ਸਿੰਘ ਬਸੋਤਾ, ਲਾਲ, ਗੋਪਾਲ ਦੱਤ ਜੋਸ਼ੀ, ਰਵਿੰਦਰ ਲੂਥਰਾ, ਹਰਪਾਲ ਸਿੰਘ, ਸਤਪਾਲ ਭੈਣੀ, ਰਾਮ ਚੰਦ, ਸੁਰਿੰਦਰ ਕੰਬੋਜ, ਤਾਰਾ ਸਿੰਘ, ਲਖਵਿੰਦਰ ਕੋਰ, ਰਘੀਵਰ ਸਿੰਘ, ਸ਼ੀਸ਼ਮ, ਬੋਹਾ, ਬਲਵੀਰ, ਸਿਬੀਆ, ਪਰਮਜੀਤ, ਹਰਪਾਲ ਸਿੰਘ, ਅਮਨ ਕੰਬੋਜ, ਭੁਪਿੰਦਰ ਸਿੰਘ ਵੜੈਚ ਅਤੇ 500 ਅਣਪਛਾਤੇ ਧਰਨਾਕਾਰੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188, 269, 270, 353, 186, 345, 323 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ |
ਮਹਿੰਗਾਈ ਖ਼ਿਲਾਫ਼ ਹਲਕਾ ਸਨੌਰ ਦੇ ਅਕਾਲੀ ਵਰਕਰਾਂ ਨੇ ਪੋ੍ਰ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਦਿਤਾ ਧਰਨਾ
ਸਨੌਰ, (ਸੌਖਲ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੱਦੇ 'ਤੇ ਤੇਲ, ਰਸੋਈ ਗੈਸ, ਬਿਜਲੀ ਦੇ ਰੇਟਾਂ ਦੀਆਂ ਵੱਧ ਰਹੀਆਂ ਕੀਮਤਾਂ ਵਾਪਸ ਲੈਣ ਅਤੇ ਮਹਿੰਗਾਈ ਖ਼ਿਲਾਫ਼ ਸਨੌਰ ਹਲਕੇ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਨੇ ਸਾਬਕਾ ਸਾਂਸਦ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਜੌੜੀਆਂ ਸੜਕਾਂ ਵਿਖੇ ਧਰਨਾ ਦਿੱਤਾ ਗਿਆ ਤੇ ਇਕ ਮੰਗ ਪੱਤਰ ਤਹਿਸੀਲਦਾਰ ਕਰਮਜੀਤ ਸਿੰਘ ਰਾਹੀ ਪੰਜਾਬ ਸਰਕਾਰ ਨੂੰ ਭੇਜਿਆ | ਸਨੌਰ ਹਲਕੇ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਚੱਲ ਰਹੇ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਹੋਣ ਕਾਰਣ ਇਸ ਧਰਨੇ ਵਿਚ ਪੋ੍ਰ. ਪੇ੍ਰਮ ਸਿੰਘ ਚੰਦੂਮਾਜਰਾ ਪੁੱਜੇ ਸਨ | ਪ੍ਰੇਮ ਸਿੰਘ ਚੰਦੂਮਾਜਰਾ ਨੇ ਧਰਨੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੈਟ ਘੱਟ ਕਰੇ ਤਾਂ ਜੋ ਕੇਂਦਰ ਸਰਕਾਰ 'ਤੇ ਵੀ ਦਬਾਅ ਬਣਾਇਆ ਜਾ ਸਕੇ | ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਣ ਹਰੇਕ ਵਰਗ ਸੂਬਾ ਸਰਕਾਰ ਤੋਂ ਪ੍ਰੇਸ਼ਾਨ ਹੋ ਚੁਕਾ ਹੈ | ਉਨ੍ਹਾਂ ਕਿਹਾ ਕਿ ਅੱਜ ਸ਼ੋ੍ਰਮਣੀ ਅਕਾਲੀ ਦਲ ਸਮੂਚੇ ਪੰਜਾਬ 'ਚ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਵਿਰੋਧ ਕਰ ਰਿਹਾ ਹੈ | ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤਾ ਵਾਅਦਾ ਪੁਰਾ ਨਹੀਂ ਕੀਤਾ ਅਤੇ ਪੰਜਾਬ 'ਚ ਦੁਬਾਰਾ ਸੱਤਾ ਹਾਸਲ ਕਰਨ ਲਈ ਇੱਕ ਵੱਡੇ ਝੂਠੇ ਵਿਅਕਤੀ ਨੂੰ ਰਾਜਨੀਤੀ ਲਈ ਲਿਆਂਦਾ ਹੈ, ਪਰ ਕਿਸੇ ਕਿਸਾਨ, ਮਜ਼ਦੂਰ ਪੱਖੀ ਸੋਚ ਦੇ ਬੰਦੇ ਨੂੰ ਨਹੀਂ ਲਿਆਂਦਾ | ਚੰਦੂਮਾਜਰੇ ਨੇ ਅੱਗੇ ਕਿਹਾ ਕਿ ਉਹ ਦੇ ਕਹਿਣ ਤੇ ਸਰਕਾਰ ਦਾ ਰਹਿੰਦੇ ਸੱਤ ਅੱਠ ਮਹੀਨੇ ਦੇ ਕਾਰਜਕਾਲ ਨੂੰ ਦੇਖਦੇ ਹੋਏ ਅੱਜ ਬਜਟ ਸੈਸ਼ਨ ਦੌਰਾਨ ਸ਼ਗਨ ਸਕੀਮ 51 ਹਜਾਰ ਦੇਣ ਦਾ ਐਲਾਨ ਵਿੱਤ ਮੰਤਰੀ ਨੂੰ ਮਜਬੂਰ ਕੀਤਾ ਗਿਆ ਕਿ ਐਲਾਨ ਤਾਂ ਕਰੋ, ਪਰ ਇਹ ਸਾਰਾ ਇੱਕ ਝੂਠ ਦਾ ਪਲੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਸਰਕਾਰ ਨੇ ਰੁਜ਼ਗਾਰ ਤਾਂ ਕੀ ਦੇਣੇ ਸਨ ਸਗੋਂ ਕਈ ਸਰਕਾਰੀ ਮਹਿਕਮੇ ਹੀ ਭੰਗ ਕਰ ਦਿੱਤੇ ਗਏ ਹਨ | ਕਾਂਗਰਸ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ | ਜੋ ਕਿ ਲੋਕਾਂ ਦੇ ਸਾਹਮਣੇ ਹੈ | ਪੋ੍ਰ: ਨੇ ਆਖਿਆ ਕਿ ਗਰੀਬ ਲੋਕਾਂ ਨੂੰ ਮਿਲ ਰਹੀ ਦੋ ਰੁਪਏ ਕਿੱਲੋ ਆਟਾ ਦਾਲ ਸਕੀਮ, ਮੁਫ਼ਤ ਬਿਜਲੀ ਦੀ ਮਿਲਦੀ ਸਹੂਲਤ ਬਹੁਤੇ ਪਰਿਵਾਰਾਂ ਤੋਂ ਖੋ ਲਈ ਗਈ ਹੈ 'ਤੇ ਸੱਤਾ ਆਉਣ ਤੋਂ ਪਹਿਲਾਂ ਉਪਰੋਕਤ ਸਹੂਲਤਾਂ ਦੇਣ ਦੀ ਗੱਲ ਕਹੀ ਗਈ ਸੀ | ਇਸ ਮੌਕੇ ਉਨ੍ਹਾਂ ਪੰਜਾਬ ਦੇ ਬਜਟ ਸੈਸ਼ਨ ਦੀ ਗੱਲ ਕਰਦਿਆਂ ਕਿਹਾ ਕਿ ਬਜਟ ਨਿਰਾ ਝੂਠ ਦਾ ਪੁਲੰਦਾ ਹੈ | ਇਸ ਮੌਕੇ ਜਗਜੀਤ ਸਿੰਘ ਕੋਹਲੀ ਪੀ.ਏ, ਜਥੇਦਾਰ ਜਸਮੇਰ ਸਿੰਘ ਲਾਛੜੂ, ਹਰਫੁਲ ਸਿੰਘ ਬੋਸਰਕਲਾਂ, ਜਥੇਦਾਰ ਦੇਵਿੰਦਰ ਸਿੰਘ ਭਾਖਰ, ਗੁਲਜ਼ਾਰ ਸਿੰਘ ਭੂਨਰਹੇੜੀ ਨਿਰੰਜਨ ਸਿੰਘ ਫ਼ੌਜੀ, ਜਸਪ੍ਰੀਤ ਸਿੰਘ ਬੱਤਾ, ਜਸਵਿੰਦਰ ਸੰਘ ਬੱਤਾ, ਪ੍ਰੀਤਮ ਸਿੰਘ ਸਨੌਰ, ਕਰਮ ਸਿੰਘ ਬਾਂਗੜੂ, ਜਸਵਿੰਦਰ ਸਿੰਘ ਬ੍ਰਹਮਪੁਰ, ਸਾਹਿਬ ਸਿੰਘ ਚੁਹਟ, ਹਰਨੇਕ ਸਿੰਘ ਬਲਬੇੜਾ, ਜਸਵਿੰਦਰ ਸਿੰਘ ਮਾੜੂ, ਰਘਬੀਰ ਸਿੰਘ ਕਾਨਾਹੇੜੀ, ਤਰਸੇਮ ਸਿੰਘ ਕੋਟਲਾ, ਸੱਤਪਾਲ ਪੂਨੀਆ, ਕੁਲਦੀਪ ਸਿੰਘ ਚੋਰਾ, ਗੁਰਦਰਸ਼ਨ ਸਿੰਘ ਗਾਂਧੀ, ਗੁੱਡੂ ਪੰਜੇਟਾਂ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼ੋ੍ਰਮਣੀ ਕਮੇਟੀ, ਬਲਜਿੰਦਰ ਸਿੰਘ ਸਾਬਕਾ ਸਰਪੰਚ ਬਿਲਾਸਪੁਰ, ਕੁਲਦੀਪ ਸਿੰਘ ਨੰਬਰਦਾਰ, ਰਾਕੇਸ਼ ਮਿੱਤਲ, ਹਰੀ ਸਿੰਘ ਪੰਜੋਲਾ, ਹਰਵਿੰਦਰ ਸਿੰਘ ਡਡੋਆ, ਗੁਰਮੇਲ ਸਿੰਘ ਭੱਟੀਆਂ, ਬਲਵਿੰਦਰ ਪੱਪੀ, ਗੁਰਦੇਵ ਸਿੰਘ ਸਾਬਕਾ ਸਰਪੰਚ ਮਰਦਾਂਹੇੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਵਰਕਰ ਮੌਜੂਦ ਸਨ |
ਪੰਜਾਬ ਸਰਕਾਰ ਵਲੋਂ ਲਾਏ ਝੂਠੇ ਲਾਰਿਆਂ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ
ਰਾਜਪੁਰਾ, (ਰਣਜੀਤ ਸਿੰਘ)-ਅੱਜ ਇਥੇ ਮਿੰਨੀ ਸਕੱਤਰੇਤ ਦੇ ਗੇਟ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਸਾਬਕਾ ਮੈਂਬਰ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੁੂਮਾਜਰਾ ਹਾਜਰ ਵੀ ਪੁੱਜੇ ਹੋਏ ਸਨ | ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ 'ਚ ਸੁੂਬੇ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਅਤੇ ਇਕ ਵੀ ਵਾਅਦਾ ਪੂਰਾ ਨਹੀ ਕੀਤਾ | ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਦੇਣ ਦੀ ਗੱਲ ਕਹੀ ਸੀ | ਨੋਜਵਾਨਾਂ ਨੂੰ ਸਮਾਰਟ ਫੋਨ ਦੇਣ ਲਈ ਕਿਹਾ ਸੀ | ਨਸ਼ਾ ਖਤਮ ਕਰਨ ਦੀ ਗੱਲ ਵੀ ਸ਼ਰੇਆਮ ਕਹੀ ਗਈ ਸੀ | ਕਿਸਾਨਾਂ ਦੇ ਕਰਜਿਆਂ 'ਤੇ ਲਕੀਰ ਫੇਰਨ ਦੀ ਗੱਲ ਵੀ ਝੂਠ ਦੇ ਪੁਲੰਦੇ 'ਚ ਸ਼ਾਮਲ ਸੀ | ਆਗੁੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇਲ ਤੋਂ ਵੈਟ ਖਤਮ ਕਰ ਦੇਵੇ ਤਾਂ ਵੀ ਤੇਲ ਦੀਆਂ ਕੀਮਤਾਂ 'ਚ ਕਟੋਤੀ ਹੋ ਜਾਵੇਗੀ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ |ਆਗੁੂਆਂ ਦਾ ਕਹਿਣਾ ਹੈ ਕਿ ਸੁੂਬੇ ਦੇ ਲੋਕ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਨੂੰ ਸਬਕ ਸਿਖਾਉਣ ਲਈ ਤਿਆਰ ਬੈੇੇਠੇ ਹਨ | ਇਸ ਮੌਕੇ ਹੋਰਨਾਂ ਸਮੇਤ ਜਥੇਦਾਰ ਸੁਰਜੀਤ ਸਿੰਘ ਗੜੀ ,ਪ੍ਰਧਾਨ ਰਣਜੀਤ ਸਿੰਘ ਰਾਣਾ ,ਪ੍ਰਧਾਨ ਨਰਦੇਵ ਸਿੰਘ ਆਕੜੀ, ਪ੍ਰਧਾਨ ਅਬਰਿੰਦਰ ਸਿੰਘ ਕੰਗ, ਬੀਬੀ ਬਲਵਿੰਦਰ ਕੌਰ ਚੀਮਾ, ਜਸਵੀਰ ਸਿੰਘ ਜੱਸੀ, ਐਡਵੋਕੇਟ ਸ਼ਬੇਗ ਸਿੰਘ ਸੰਧੂ, ਅਮਿ੍ਤਪਾਲ ਸਿੰਘ ਖਾਲਸਾ, ਜਥੇਦਾਰ ਧਿਆਨ ਸਿੰਘ ਸੈਦਖੇੜੀ, ਬਲਵਿੰਦਰ ਸਿੰਘ ਨੇਪਰਾਂ, ਲਾਲੀ ਢੀਂਡਸਾ, ਹੈਪੀ ਹਸਨਪੁਰ, ਸਰਪੰਚ ਸਤਵਿੰਦਰ ਸਿੰਘ, ਸਿੁਰੰਦਰ ਸਿੰਘ ਘੁਮਾਣਾ, ਜਸਪਾਲ ਸਿੰਘ ਸ਼ੰਕਰਪੁਰ, ਜਗਜੀਤ ਸਿੰਘ ਬੰਟੀ ਅਤੇ ਹੋਰ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ |
ਭਾਦਸੋਂ ਵਿਖੇ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਵਿਰੁੱਧ ਧਰਨਾ
ਭਾਦਸੋਂ, (ਗੁਰਬਖ਼ਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੂਰੇ ਪੰਜਾਬ ਅੰਦਰ ਡੀਜ਼ਲ, ਪੈਟਰੋਲ 'ਤੇ ਗੈਸ ਦੀਆਂ ਵਧੀਆਂ ਕੀਮਤਾਂ, ਬਿਜਲੀ ਬਿਲ ਰੇਟ ਵਿੱਚ ਵਾਧਾ, 51000 ਸ਼ਗਨ ਸਕੀਮ, 2500 ਰੁਪਏ ਪੈਨਸ਼ਨ, ਕੱਟੇ ਗਏ ਰਾਸ਼ਨ ਕਾਰਡ, ਬੇਘਰੇ ਦਲਿਤਾਂ ਨੂੰ ਘਰ, ਐਸ.ਸੀ.ਬੀ.ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਤੇ ਕਰਜ਼ਾ ਮਾਫ਼ੀ ਦੇ ਝੂਠੇ ਵਾਅਦਿਆਂ ਵਾਲੀ ਕੈਪਟਨ ਦੀ ਕਾਂਗਰਸ ਸਰਕਾਰ ਵਿਰੁੱਧ ਰੋਸ ਧਰਨੇ ਦਿਤੇ ਜਾ ਰਹੇ ਹਨ | ਜਿਸ ਤਹਿਤ ਮਣੀ ਅਕਾਲੀ ਦਲ ਹਲਕਾ ਨਾਭਾ ਵਲੋਂ ਮੱਖਣ ਸਿੰਘ ਲਾਲਕਾ ਸਾਬਕਾ ਹਲਕਾ ਇੰਚਾਰਜ ਨਾਭਾ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ ਵਿਚ ਭਾਦਸੋਂ ਬੱਸ ਸਟੈਂਡ ਵਿਖੇ ਧਰਨਾ ਦਿਤਾ ਗਿਆ | ਜਿਸ ਨੂੰ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਵਲੋਂ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਝੂਠੇ ਵਾਅਦਿਆਂ ਦੇ ਸਹਾਰੇ ਸਰਕਾਰ ਬਣਾ ਕੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ ਹੈ | ਇਸ ਮੌਕੇ ਲਖਵੀਰ ਸਿੰਘ ਲੋਟ ਸਾਬਕਾ ਚੇਅਰਮੈਨ, ਗੁਰਜੰਟ ਸਿੰਘ ਸਹੌਲੀ ਸੀਨੀਅਰ ਅਕਾਲੀ ਆਗੂ, ਲਾਲ ਸਿੰਘ ਰਣਜੀਤਗੜ੍ਹ ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜੱਸਾ ਸਿੰਘ ਖੋਖ ਮੁੱਖ ਬੁਲਾਰਾ ਯੂਥ ਅਕਾਲੀ ਦਲ, ਜਥੇਦਾਰ ਪਿ੍ਥਵੀਰਾਜ ਸਿੰਘ ਢਿੱਲੋਂ ਸਰਪੰਚ, ਐਡਵੋਕੇਟ ਜਗਦੀਸ਼ ਸਿੰਘ ਲਾਲਕਾ, ਬੇਅੰਤ ਕੌਰ ਸਰਕਲ ਪ੍ਰਧਾਨ ਦੋਦਾ, ਗੁਰਜੰਟ ਸਿੰਘ ਮਟੌਰੜਾ, ਬਲਵੰਤ ਸਿੰਘ ਤਰਖੇੜੀ, ਸੁਰਿੰਦਰ ਸਿੰਘ ਜਿੰਦਲਪੁਰ, ਸੁਖਜਿੰਦਰ ਸਿੰਘ ਟੌਹੜਾ, ਹਰਨੈਬ ਸਿੰਘ ਭੜੀ, ਕਰਮ ਸਿੰਘ ਮਾਂਗੇਵਾਲ, ਮੇਜਰ ਸਿੰਘ ਮਟੋਰੜਾ, ਰੁਪਿੰਦਰ ਸਿੰਘ ਭਾਦਸੋਂ, ਲਖਵਿੰਦਰ ਸਿੰਘ ਰੂਪਰਾਏ, ਜਸਵਿੰਦਰ ਸਿੰਘ ਸੋਨੀ ਭੁੱਲਰ, ਮਨਪ੍ਰੀਤ ਸਿੰਘ ਮਨੀ ਭੁੱਲਰ, ਹਰਪ੍ਰੀਤ ਸਿੰਘ ਘੁੰਡਰ, ਬਲਵਿੰਦਰ ਸਿੰਘ ਮਿੱਠਾ, ਭੁਲਿੰਦਰ ਸਿੰਘ ਘੁੰਡਰ, ਭਿੰਦਾ ਘੁੰਡਰ, ਸੀਪਾ ਘੁੰਡਰ, ਜਗਦੀਪ ਸਿੰਘ ਖਨੌੜਾ, ਸ਼ਮਸ਼ੇਰ ਸਿੰਘ ਸਹੌਲੀ, ਤਾਰੀ ਖੰਟੀਆ, ਅਕਾਸ਼ ਸਹੌਲੀ, ਰਣਜੀਤ ਖਾਂ ਸਹੌਲੀ, ਮਹਿੰਦਰ ਸਿੰਘ ਦਰਗਾਪੁਰ, ਨੰਬਰਦਾਰ ਪ੍ਰੇਮ ਲਾਲਕਾ, ਪਰਗਟ ਸਿੰਘ ਹਰੀਗੜ੍ਹ, ਯਾਦਵਿੰਦਰ ਸਿੰਘ ਯਾਦੂ, ਗੁਰਪ੍ਰੀਤ ਸਿੰਘ, ਮੇਜਰ ਸਿੰਘ ਤੁੰਗਾਂ, ਗੁਰਵਿੰਦਰ ਸਿੰਘ ਮਿੰਟੂ ਕਮੇਲੀ, ਲੱਕੀ ਜਰਨੇਟਰ, ਸੁਖਦੇਵ ਸਿੰਘ ਖਿਜਰਪੁਰ, ਸੁਰਿੰਦਰ ਸਿੰਘ ਛਿੰਦਾ ਖਿਜਰਪੁਰ, ਅਜੈਬ ਸਿੰਘ, ਗੁਰਮੀਤ ਸਿੰਘ ਖੋਖ, ਅਵਤਾਰ ਸਿੰਘ ਟੌਹੜਾ, ਪਰਤਾਪ ਸਿੰਘ ਨਾਨੋਵਾਲ, ਸਤਨਾਮ ਸਿੰਘ ਕੌਂਸਲਰ, ਮੱਖਣ ਸਿੰਘ ਕੌਂਸਲਰ, ਨਾਜ਼ਰ ਸਿੰਘ ਜਿੰਦਲਪੁਰ, ਤੇਜਿੰਦਰ ਸਿੰਘ ਚਹਿਲ ਆਦਿ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ |
ਪੰਜਾਬ, ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਭੁੱਖ ਹੜਤਾਲ ਜਾਰੀ
ਪਟਿਆਲਾ, (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ, ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ 'ਕੌਮਾਂਤਰੀ' ਮਹਿਲਾ ਦਿਵਸ ਤੇ ਜ਼ਿਲ੍ਹਾ ਪ੍ਰਬੰਧ ਕੰਪਲੈਕਸ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ | ਇਸ 'ਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਅਮਲਾ ਦਰਜਾ ਤਿੰਨ, ਦਰਜਾ ਚਾਰ, ਪੈਨਸ਼ਨਰ ਅਤੇ ਕੰਟਰੈਕਟ, ਡੇਲੀਵੇਜਿਜ਼ ਸਮੇਤ ਆਊਟ ਸੋਰਸ ਕਰਮਚਾਰੀਆਂ, ਜਿਸ ਪੁਲਿਸ ਦੇ ਪੈਨਸ਼ਨਰ ਵੀ ਵੱਡੀ ਗਿਣਤੀ ਵਿਚ ਪਹੁੰਚੇ | ਇਸ ਮੌਕੇ ਇਕ ਵੱਡਾ ਜਥਾ ਸਮੂਹਕ ਭੁੱਖ ਹੜਤਾਲ 'ਤੇ ਵੀ ਬੈਠਾ, ਜਿਸ ਦੀ ਅਗਵਾਈ ਪੈਨਸ਼ਨਰ ਦੇ ਪ੍ਰਧਾਨ ਜਗਜੀਤ ਸਿੰਘ ਦੁਆ, ਜਨਰਲ ਸਕੱਤਰ ਗੁਰਦੀਪ ਸਿੰਘ ਵਾਲੀਆ, ਪੰਜਾਬ ਪੁਲਿਸ ਪੈਨਸ਼ਨਰ ਦੇ ਪ੍ਰਧਾਨ ਸੁਖਵਿੰਦਰ ਸਿੰਘ, ਕਰਨੈਲ ਸਿੰਘ ਚੌਥਾ ਦਰਜਾ ਕਰਮਚਾਰੀਆਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਬਲਵਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਜਲ ਸਰੋਤ ਕਲੈਰੀਕਲ ਦੇ ਪ੍ਰਧਾਨ ਖੁਸ਼ਵਿੰਦਰ ਕਪਿਲਾ, ਜਨਰਲ ਸਕੱਤਰ ਬਚਿੱਤਰ ਸਿੰਘ, ਪੰਜਾਬ ਲੋਕ ਨਿਰਮਾਣ ਵਿਭਾਗ ਮਨਿਸਟਰੀਅਲ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਸੀ.ਪੀ.ਐਫ. ਦੇ ਪ੍ਰਧਾਨ ਗੁਰਮੇਲ ਸਿੰਘ ਵਿਰਕ, ਜਸਵਿੰਦਰ ਸਿੰਘ, ਪੰਜਾਬ ਵਿਧਾਨ ਸਭਾ ਵਿੱਚ ਮੌਜੂਦਾ ਸਰਕਾਰ ਦਾ ਆਖ਼ਰੀ ਬਜਟ ਪੇਸ਼ ਹੋਣ ਤੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਵਿਸ਼ਾਲ ਇਕੱਠ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ 'ਚ ਔਰਤ ਮੁਲਾਜ਼ਮਾਂ ਨੇ ਤਾਂ ਵਿੱਤ ਮੰਤਰੀ ਵਿਰੱੁਧ ਕਿਰਨੇ ਪਾ ਕੇ ਨਾਅਰੇਬਾਜ਼ੀ ਕੀਤੀ | ਇਸ ਉਪਰੰਤ, ਸਮੂਹ ਇਕੱਠ ਨੇ ਵਿੱਤ ਮੰਤਰੀ ਦੀ ਅਰਥੀ ਮੋਢੀਆਂ ਤੇ ਚੁੱਕਕੇ ਕੰਪਲੈਕਸ 'ਚ ਮਾਰਚ ਕਰਦੇ ਹੋਏ, ਡੀ.ਸੀ. ਦਫ਼ਤਰ ਗੇਟ ਅੱਗੇ ਪਹੁੰਚ ਕੇ ਅਗਨ ਭੇਟ ਕੀਤੀ | ਇਸ ਮੌਕੇ ਮੁਲਾਜ਼ਮ ਮਹਿਲਾਵਾਂ ਨੇ 51 ਘੜੇ ਸਿਰ ਉੱਤੇ ਚੁੱਕ ਕੇ ਵਿਚ ਭੰਨੇ ਅਤੇ ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ਦੇ ਸਪੀਚ ਦੀ ਕਾਪੀ ਦਾ ਉਹ ਪੇਜ ਜਿੱਥੇ ਮੁਲਾਜ਼ਮਾਂ ਲਈ ਪੇ ਕਮਿਸ਼ਨ ਦਾ ਜ਼ਿਕਰ ਕੀਤਾ ਸੀ ਤੇ ਕਿਹਾ ਸੀ ਕਿ ਮੁਲਾਜ਼ਮਾਂ ਤੇ ਪੇ ਕਮਿਸ਼ਨ ਜੁਲਾਈ 2021 ਵਿੱਚ ਲਾਗੂ ਕੀਤਾ ਜਾਵੇਗਾ | ਇਸ ਮੌਕੇ ਤੇ ਮੁਲਾਜ਼ਮ ਆਗੂ ਹਾਜਰ ਸਨ ਉਨ੍ਹਾਂ ਵਿਚ ਮਾਧੋ ਲਾਲ, ਅਮਰ ਬਹਾਦਰ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਇੰਦਰ ਪਾਲ, ਕਰਨੈਲ ਚੰਦ, ਸੁਭਾਸ਼, ਜਗਜੀਤ ਸਿੰਘ ਲੱਡੂ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਰਾਇਵਾਲ, ਰਾਕੇਸ਼ ਸ਼ਰਮਾ, ਅਸ਼ੋਕ ਕੁਮਾਰ ਬਿੱਟੂ, ਦਰਸ਼ਨ ਸਿੰਘ ਘੱਗਾ ਆਦਿ ਹਾਜਰ ਸਨ |

ਹੋਟਲ ਹਵੇਲੀ ਦੀ ਪਾਰਕਿੰਗ 'ਚ ਖੜ੍ਹੀ ਕਾਰ 'ਚੋਂ ਲੈਪਟਾਪ ਚੋਰੀ

ਪਟਿਆਲਾ, 8 ਮਾਰਚ (ਮਨਦੀਪ ਸਿੰਘ ਖਰੋੜ)-ਸੰਗਰੂਰ ਰੋਡ 'ਤੇ ਸਥਿਤ ਹਵੇਲੀ ਹੋਟਲ ਦੀ 6 ਮਾਰਚ ਨੂੰ ਸ਼ਾਮੀ ਪਾਰਕਿੰਗ 'ਚ ਖੜੀ ਕਾਰ 'ਚੋਂ 2 ਲੈਪਟਾਪ ਅਤੇ 6 ਹਾਰਡ ਡਿਸਕ ਕੋਈ ਚੋਰੀ ਕਰਕੇ ਲੈ ਗਿਆ ਹੈ | ਉਕਤ ਸ਼ਿਕਾਇਤ ਰਿਸਬ ਵਾਸੀ ਹਰਿਆਣਾ ਨੇ ਥਾਣਾ ਪਸਿਆਣਾ 'ਚ ਦਰਜ ਕਰਵਾਈ ਸੀ | ...

ਪੂਰੀ ਖ਼ਬਰ »

ਜੇਲ੍ਹ 'ਚੋਂ 2 ਮੋਬਾਈਲ ਹੋਰ ਬਰਾਮਦ

ਪਟਿਆਲਾ, 8 ਮਾਰਚ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਗਸ਼ਤ ਦੌਰਾਨ ਜੇਲ੍ਹ ਪ੍ਰਸ਼ਾਸ਼ਨ ਨੂੰ ਦੋ ਮੋਬਾਈਲ ਬਰਾਮਦ ਹੋਏ ਹਨ | ਇਸ ਸਬੰਧੀ ਜੇਲ ਦੇ ਸਹਾਇਕ ਸੁਪਰਡੈਂਟ ਮਨਪ੍ਰੀਤ ਸਿੰਘ ਨੇ ਥਾਣਾ ਤਿ੍ਪੜੀ 'ਚ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ 'ਚ ਗਸ਼ਤ ਦੌਰਾਨ ...

ਪੂਰੀ ਖ਼ਬਰ »

ਵੇਵਜ ਐਜੂਕੇਸ਼ਨ ਪਟਿਆਲਾ ਦੇ ਵਿਦਿਆਰਥੀਆਂ ਨੇ ਆਈਲੈੱਟਸ ਪ੍ਰੀਖਿਆ ਵਿਚੋਂ ਬਾਜ਼ੀ ਮਾਰੀ

ਪਟਿਆਲਾ, 8 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਵੇਵਜ ਐਜੂਕੇਸ਼ਨ ਜੋ ਕਿ ਪਟਿਆਲਾ ਦੇ ਅਰਬਨ ਅਸਟੇਟ ਫੇਸ ਇੱਕ ਵਿਚ ਸਥਿਤ ਹੈ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈੱਟਸ ਦੀ ਪ੍ਰੀਖਿਆ ਵਿਚੋਂ ਉੱਚ ਬੈਂਡ ਪ੍ਰਾਪਤ ਕੀਤੇ ਹਨ | ਵੇਵਜ ਐਜੂਕੇਸ਼ਨ ਦੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿਤਾ ਮੌਜੂਦਾ ਸਰਕਾਰ ਖ਼ਿਲਾਫ਼ ਧਰਨਾ

ਪਟਿਆਲਾ, 8 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਵਲੋਂ ਤੇਲ ਦੀਆਂ ਕੀਮਤਾਂ, ਬਿਜਲੀ ਬਿਲਾਂ ਦੇ ਵਾਧੇ ਅਤੇ ਕਾਂਗਰਸ ਸਰਕਾਰ ਦੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ 'ਚ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਗੈਰ ਹਾਜ਼ਰੀ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ...

ਪੂਰੀ ਖ਼ਬਰ »

ਚੋਰੀ ਦੇ 7 ਮੋਬਾਈਲ, ਇਕ ਮੋਟਰਸਾਈਕਲ ਸਮੇਤ 4 ਕਾਬੂ

ਸਨੌਰ, 8 ਮਾਰਚ (ਸੋਖਲ)-ਐੱਸ.ਐੱਸ.ਪੀ ਪਟਿਆਲਾ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਡੀ.ਐੱਸ.ਪੀ ਦਿਹਾਤੀ ਅਜੈਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਨਾਮ ਸਿੰਘ ਘੁੰਮਣ ਮੁੱਖ ਅਫ਼ਸਰ ਸਨੌਰ ਦੀ ਨਿਗਰਾਨੀ ਹੇਠ ਪਿਛਲੇ ਦਿਨੀਂ ਵੱਖ-ਵੱਖ ਚੋਰੀ, ਖੋਹ ਸਬੰਧੀ ਮਾਮਲਾ ...

ਪੂਰੀ ਖ਼ਬਰ »

21 ਮਾਰਚ ਦੇ ਕਿਸਾਨ ਸੰਮੇਲਨ ਲਈ 'ਆਪ' ਵਰਕਰਾਂ 'ਚ ਭਾਰੀ ਉਤਸ਼ਾਹ

ਪਟਿਆਲਾ, 8 ਮਾਰਚ (ਅ.ਸ. ਆਹਲੂਵਾਲੀਆ)-ਆਮ ਆਦਮੀ ਪਾਰਟੀ ਵਲੋਂ 21 ਮਾਰਚ ਦੇ ਬਾਘਾ ਪੁਰਾਣਾ ਵਿਖੇ ਕੀਤੇ ਜਾ ਰਹੇ ਕਿਸਾਨ ਮਹਾਂ ਸੰਮੇਲਨ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ | ਇਸ ਦੀ ਤਿਆਰੀ ਲਈ ਹਰ ਵਾਰਡ ਅਤੇ ਪਿੰਡ ਵਿਚ ਮੀਟਿੰਗ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਜ਼ਿਲੇ੍ਹ ਦੇ 76 ਹੋਰ ਵਿਅਕਤੀਆਂ ਨੂੰ ਹੋਇਆ ਕੋਰੋਨਾ

ਪਟਿਆਲਾ, 8 ਮਾਰਚ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ ਚ 76 'ਚ ਕੋਵਿਡ ਪਾਜੀਟੀਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ | ਹੁਣ ਤੱਕ ਜ਼ਿਲੇ੍ਹ ਦੇ 17,775 ਵਿਅਕਤੀ ਕੋਰੋਨਾ ਦੀ ਚਪੇਟ 'ਚ ਆਏ ਹਨ | ਜਿਨ੍ਹਾਂ ਵਿਚੋਂ 16,528 ਕੋਵਿਡ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਸਮੇਂ ਕੋਰੋਨਾ ਦੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵਲੋਂ 90 ਕਰੋੜ ਰੁਪਏ ਦੀ ਗਰਾਂਟ ਦੇਣ ਦੀ ਤਜਵੀਜ਼

ਪਟਿਆਲਾ, 8 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ ਗਿਆ | ਇਸ ਬਜਟ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਸ ਵੱਲੋਂ ਤਿਆਰ ਕੀਤੀ ਕਰਜ ਦੇਣਦਾਰੀ ਦਾ ਹਿਸਾਬ ਬਰਾਬਰ ਕਰਨ ਲਈ 90 ਕਰੋੜ ਰੁਪਏ ਦੀ ਵਿਸ਼ੇਸ਼ ...

ਪੂਰੀ ਖ਼ਬਰ »

ਪੰਜਾਬ ਬਜਟ ਨਾਲ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 8 ਮਾਰਚ (ਸਾਹਿਬ ਸਿੰਘ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਸੂਬੇ ਦੇ ਵਿਕਾਸ ਵਿਚ ਮੀਲ ਪੱਥਰ ਕਰਾਰ ਦਿੰਦਿਆਂ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਹੈ ਕਿ ਆਰਥਿਕ ਔਕੜਾਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...

ਪੂਰੀ ਖ਼ਬਰ »

ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ

ਸਮਾਣਾ, 8 ਮਾਰਚ (ਸਾਹਿਬ ਸਿੰਘ)-ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ 'ਤੇ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ 'ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਨਹਿਰ ਦੇ ਡਿਵਾਈਡਰ ਨਾਲ ਟਕਰਾਉਣ 'ਤੇ ਦੋ ਨੌਜਵਾਨ ਭਾਖੜਾ ਨਹਿਰ 'ਚ ਡਿੱਗੇ

ਸਮਾਣਾ, 8 ਮਾਰਚ (ਹਰਵਿੰਦਰ ਸਿੰਘ ਟੋਨੀ)-ਦੇਰ ਸ਼ਾਮ ਪਿੰਡ ਧਨੇਠਾ ਨੇੜੇ ਇਕ ਮੋਟਰਸਾਈਕਲ ਦੇ ਭਾਖੜਾ ਨਹਿਰ ਦੇ ਪੁੱਲ 'ਤੇ ਬਣੇ ਡਿਵਾਈਡਰ ਨਾਲ ਟਕਰਾਉਣ ਕਾਰਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਬੁੜ੍ਹਕ ਕੇ ਨਹਿਰ 'ਚ ਜਾ ਡਿੱਗੇ, ਜਿਨ੍ਹਾਂ 'ਚੋਂ ਇਕ ਨੌਜਵਾਨ ਨੂੰ ਮੌਕੇ ...

ਪੂਰੀ ਖ਼ਬਰ »

ਮੈਡੀਕਲ ਕਾਲਜ 'ਚ 100 ਬੂਟੇ ਲਾ ਕੇ ਮਨਾਇਆ ਔਰਤ ਦਿਵਸ

ਪਟਿਆਲਾ, 8 ਮਾਰਚ (ਮਨਦੀਪ ਸਿੰਘ ਖਰੋੜ)-ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪਟਿਆਲਾ ਯੂਨਿਟ ਵਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਸਭ ਤੋਂ ਸੀਨੀਅਰ ਮਹਿਲਾ ਡਾਕਟਰ ਅਤੇ ਪ੍ਰੋਫੈਸਰ ਅਨਾਟਮੀ ਵਿਭਾਗ ਡਾ. ਸੁਭਾਸ਼ ਕੌਸ਼ਲ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਨਾਭਾ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਜਤਿੰਦਰ ਸਿੰਘ ਜੱਤੀ ਅਭੇਪੁਰ ਸਰਬਸੰਮਤੀ ਨਾਲ ਬਣੇ ਪ੍ਰਧਾਨ

ਨਾਭਾ, 8 ਮਾਰਚ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ 'ਚ ਸਥਿਤ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਅੰਦਰ ਬਣੀ ਵਪਾਰੀਆਂ ਦੀ ਆੜ੍ਹਤੀਆ ਐਸੋਸੀਏਸ਼ਨ ਨਾਭਾ ਦਾ ਜਤਿੰਦਰਜੀਤ ਸਿੰਘ ਜਤੀ ਸਪੁੱਤਰ ਸਵ. ਬਲਵਿੰਦਰ ਸਿੰਘ ਅਭੇਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ...

ਪੂਰੀ ਖ਼ਬਰ »

ਵੱਖ-ਵੱਖ ਕਾਲਜਾਂ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ ਕਰਵਾਏ

ਪਟਿਆਲਾ, 8 ਮਾਰਚ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਨੰਨ੍ਹੀ ਛਾਂ ਸੈੱਲ ਅਤੇ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਨਾਰੀ ਗੌਰਵ ਸਮਾਗਮ ਵਜੋਂ ਮਨਾਇਆ ਗਿਆ | ਕਾਲਜ ਵਲੋਂ ਇਹ ਦਿਵਸ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ...

ਪੂਰੀ ਖ਼ਬਰ »

ਕਾਲਾ ਮੋਤੀਆ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ 'ਚੋਂ ਇਕ-ਸਿਵਲ ਸਰਜਨ

ਪਟਿਆਲਾ , 8 ਮਾਰਚ (ਮਨਦੀਪ ਸਿੰਘ ਖਰੋੜ)-7 ਤੋਂ 13 ਮਾਰਚ ਤੱਕ ਮਨਾਏ ਜਾ ਰਹੇ ਗਲੋਕੋਮਾ ਹਫ਼ਤਾ ਤਹਿਤ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਡਾ. ਵਰਿੰਦਰ ਗਰਗ ਵਲੋਂ ਮਰੀਜ਼ਾਂ ਦਾ ਕਾਲਾ ਮੋਤੀਆ ਸਬੰਧੀ ਚੈੱਕਅਪ ਕੀਤਾ ਗਿਆ | ਇਸ ਸਬੰਧੀ ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਸਵ. ਪ੍ਰਗਟ ਸਿੰਘ ਢਿੱਲੋਂ ਨੂੰ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜਲੀ ਭੇਟ

ਸਮਾਣਾ, 8 ਮਾਰਚ (ਗੁਰਦੀਪ ਸ਼ਰਮਾ)-ਕਿਸਾਨ ਆਗੂ ਸਤਵਿੰਦਰ ਸਿੰਘ ਢਿੱਲੋਂ ਅਤੇ ਐਨ.ਆਰ.ਆਈ. ਭਚਿੰਦਰ ਸਿੰਘ ਭੋਲਾ ਢਿੱਲੋਂ ਦੇ ਸਤਿਕਾਰਯੋਗ ਪਿਤਾ ਪ੍ਰਗਟ ਸਿੰਘ ਢਿੱਲੋਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਸਵ: ਪ੍ਰਗਟ ਸਿੰਘ ਢਿੱਲੋਂ ਦੇ ਨਮਿਤ ਆਤਮਿਕ ਸ਼ਾਂਤੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਪਮੰਡਲ ਅਫ਼ਸਰ ਵਲੋਂ ਕਮਰੇ ਦਾ ਉਦਘਾਟਨ

ਸਮਾਣਾ, 8 ਮਾਰਚ (ਪ੍ਰੀਤਮ ਸਿੰਘ ਨਾਗੀ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮਾਣਾ-3 ਦੇ ਦਫ਼ਤਰ ਵਿਚ ਬਣੇ ਨਵੇਂ ਕਮਰੇ ਦਾ ਉਦਘਾਟਨ ਉਪਮੰਡਲ ਅਫ਼ਸਰ ਨਮਨ ਮੜਕਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਅਮਰਜੀਤ ਸਿੰਘ ਨੇ ਕੀਤਾ | ਮੱੁਖ ਮਹਿਮਾਨ ਦੇ ਤੌਰ ...

ਪੂਰੀ ਖ਼ਬਰ »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਕੀਤੀ ਵੀਡੀਓ ਕਾਨਫ਼ਰੰਸ ਵਿਚ ਪੰਜਾਬੀ ਯੂਨੀਵਰਸਿਟੀ ਨੇ ਲਿਆ ਭਾਗ

ਪਟਿਆਲਾ, 8 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੀਡੀਓ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਦੇਵੀਗੜ੍ਹ, 8 ਮਾਰਚ (ਰਾਜਿੰਦਰ ਸਿੰਘ ਮੌਜੀ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਮਘਰ ਸਾਹਿਬ ਇਸਰਹੇੜੀ ਵਿਖੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਹੀਰਾ ਬਾਗ ...

ਪੂਰੀ ਖ਼ਬਰ »

ਡੇਰਾ ਰੰਨੋ ਵਿਖੇ ਸਾਲਾਨਾ ਭੰਡਾਰਾ ਕਰਵਾਇਆ

ਭਾਦਸੋਂ, 8 ਮਾਰਚ (ਪ੍ਰਦੀਪ ਦੰਦਰਾਲ਼ਾ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਬਾਬਾ ਸ਼ਾਮ ਦਾਸ ਜੀ ਰੰਨੋ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਦਿਨਾਂ ਪ੍ਰਕਾਸ਼ ਕਰਕੇ ਭੋਗ ਪਾਏ ਗਏ | ਇਸ ਤੋਂ ਇਲਾਵਾ ਰਾਗੀ ਸਿੰਘਾਂ ...

ਪੂਰੀ ਖ਼ਬਰ »

ਪਿੰਡ ਮੱਲੇਵਾਲ ਪੱਤੀ 'ਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ

ਭਾਦਸੋਂ, 8 ਮਾਰਚ (ਪ੍ਰਦੀਪ ਦੰਦਰਾਲ਼ਾ)-ਭਾਦਸੋਂ ਦੇ ਨੇੜਲੇ ਪਿੰਡ ਮੱਲੇਵਾਲ ਪੱਤੀ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸਰਪੰਚ ਬਲਜਿੰਦਰ ਸਿੰਘ ਬਾਲੀ ਦੀ ਅਗਵਾਈ 'ਚ ਗਲ਼ੀਆਂ-ਨਾਲ਼ੀਆ ਦੇ ਪਾਣੀ ਨੂੰ ਅੰਡਰ ਗਰਾੳਾੂਡ ਕਰਨ ਲਈ ...

ਪੂਰੀ ਖ਼ਬਰ »

ਘਨੌਰ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਘਨੌਰ, 8 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ)-ਯੂਨੀਵਰਸਿਟੀ ਕਾਲਜ ਘਨੌਰ ਵਿਖੇ ਡਾ. ਲਖਵੀਰ ਸਿੰਘ ਗਿੱਲ ਪਿ੍ੰਸੀਪਲ ਯੂਨੀਵਰਸਿਟੀ ਕਾਲਜ ਘਨੌਰ ਦੀ ਅਗਵਾਈ 'ਚ ਮਨਾਏ ਗਏ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਡਾ. ਅੰਮਿ੍ਤਪਾਲ ਕੌਰ ਡੀਨ ਅਕਾਦਮਿਕ ਮਾਮਲੇ ਪੰਜਾਬੀ ...

ਪੂਰੀ ਖ਼ਬਰ »

ਮਹਿਲਾ ਦਿਵਸ ਮੌਕੇ ਪਿ੍ੰਸੀਪਲ ਸੁਦੇਸ਼ ਕੁਮਾਰੀ ਨੂੰ ਕੀਤਾ ਸਨਮਾਨਿਤ

ਡਕਾਲਾ, 8 ਮਾਰਚ (ਪਰਗਟ ਸਿੰਘ ਬਲਬੇੜ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੀ.ਡੀ.ਪੀ.ਓ. ਸਨੌਰ ਅਰਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਵਲੋਂ ਸਕੂਲ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਲੋਕ ਸਾਹਿਤ ਸੰਗਮ ਨੇ ਕਰਾਇਆ ਸਾਹਿਤਿਕ ਸਮਾਗਮ

ਰਾਜਪੁਰਾ, 8 ਮਾਰਚ (ਜੀ.ਪੀ. ਸਿੰਘ) ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਲੋਕ ਸਾਹਿੱਤ ਸੰਗਮ ਦੀ ਇਕ ਬੈਠਕ ਸਥਾਨਕ ਰੋਟਰੀ ਭਵਨ ਵਿਖੇ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ | ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ 'ਇੱਥੇ ਨਹੀਂ ਚਲਦੀ ਧੀਆਂ ਦੀ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਲਈ ਇਕ ਦੂਜੇ ਦੇ ਫ਼ੈਸਲਿਆਂ ਦਾ ਸਤਿਕਾਰ ਕਰਨਾ ਜ਼ਰੂਰੀ-ਡਾ. ਪ੍ਰੀਤੀ ਯਾਦਵ

ਪਟਿਆਲਾ, 8 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਜਲ ਸਲਪਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਇਕ ਸਾਂਝਾ ਸਮਾਰੋਹ ਕਰਕੇ ਦਿਹਾਤੀ ਖੇਤਰਾਂ 'ਚ ਮਹਿਲਾ ਸਰਪੰਚਾਂ ਸਮੇਤ ਆਪਣੇ ਪਿੰਡਾਂ ਦੇ ਵਿਕਾਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX