ਤਾਜਾ ਖ਼ਬਰਾਂ


ਬੰਗਾ ਨੇੜੇ ਪਿੰਡ ਜੰਡਿਆਲਾ ਵਿਖੇ ਖੇਤਾਂ ਦੇ ਖੂਹ ਵਿਚੋਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ/ਗੁਰਜਿੰਦਰ ਸਿੰਘ ਗੁਰੂ) - ਬਲਾਕ ਬੰਗਾ ਦੇ ਪਿੰਡ ਜੰਡਿਆਲਾ 'ਚ ਦੇਰ ਰਾਤ ਖੇਤਾਂ ਵਿਚੋਂ ਖੂਹ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ...
45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  1 day ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  1 day ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  1 day ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਕਾਰਨ 11 ਮੌਤਾਂ, 403 ਆਏ ਪਾਜ਼ੀਟਿਵ ਕੇਸ, ਫ਼ਾਜ਼ਿਲਕਾ 'ਚ 9 ਮੌਤਾਂ, 449 ਆਏ ਨਵੇਂ ਕੇਸ
. . .  1 day ago
ਸ੍ਰੀ ਮੁਕਤਸਰ ਸਾਹਿਬ/ਫ਼ਾਜ਼ਿਲਕਾ, 14 ਮਈ (ਰਣਜੀਤ ਸਿੰਘ ਢਿੱਲੋਂ/ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤੇ ਅੱਜ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ...
ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਸ੍ਰੀ ਮੁਕਤਸਰ ਸਾਹਿਬ - ਸ਼ਨਿੱਚਰਵਾਰ ਨੂੰ ਅਧਿਆਪਕ ਵੀ ਨਹੀਂ ਜਾਣਗੇ ਸਕੂਲ - ਡੀ.ਈ.ਓ.
. . .  1 day ago
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ) - ਭਾਵੇਂ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਹਨ, ਪਰ ਅਧਿਆਪਕ ਸਕੂਲ ਵਿਚ ਹਾਜ਼ਰ ਹੁੰਦੇ ਹਨ, ਪਰ ਡਿਪਟੀ ਕਮਿਸ਼ਨਰ ਸ੍ਰੀ...
ਸਰਨਾ ਤੇ ਜੀ. ਕੇ. ਦੱਸਣ ਕਿ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਖ਼ਿਲਾਫ਼ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ : ਹਰਮੀਤ ਕਾਲਕਾ
. . .  1 day ago
ਨਵੀਂ ਦਿੱਲੀ, 14 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  1 day ago
ਲੁਧਿਆਣਾ,14 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ | ਜਿਸ ਵਿਚ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ...
ਮੋਗਾ ਵਿਚ 70 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨੇ ਇਕ ਹੋਰ ਜਾਨ ਨਿਗਲ਼ ਲਈ ਅਤੇ ਅੱਜ 70 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ...
ਹਰਸਿਮਰਤ ਕੌਰ ਬਾਦਲ ਵਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
. . .  1 day ago
ਬਠਿੰਡਾ, 14 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ...
ਬੀ.ਐੱਸ.ਐਫ. ਨੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਹਥਿਆਰ ਕੀਤੇ ਬਰਾਮਦ
. . .  1 day ago
ਸਾਂਬਾ (ਜੰਮੂ-ਕਸ਼ਮੀਰ), 14 ਮਈ - ਬਾਰਡਰ ਸਿਕਿਉਰਿਟੀ ਫੋਰਸ (ਬੀ.ਐੱਸ.ਐਫ.) ਦੇ ਜਵਾਨਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਦੁਆਰਾ...
ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਸਾਥੀ ਸਮੇਤ ਗ੍ਰਿਫ਼ਤਾਰ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਪੂਰੀ ਬਿਜਲੀ ਸਪਲਾਈ ਨਾ ਮਿਲਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
. . .  1 day ago
ਖੋਸਾ ਦਲ ਸਿੰਘ,14 ਮਈ (ਮਨਪ੍ਰੀਤ ਸਿੰਘ ਸੰਧੂ) - ਵੱਖ - ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਅਜੀਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਿਰਫ਼ 2 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ...
ਅਫ਼ਗ਼ਾਨਿਸਤਾਨ ਦੀ ਇਕ ਮਸਜਿਦ ਅੰਦਰ ਹੋਇਆ ਧਮਾਕਾ
. . .  1 day ago
ਕਾਬੁਲ (ਅਫ਼ਗ਼ਾਨਿਸਤਾਨ), 14 ਮਈ - ਅਫ਼ਗ਼ਾਨਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਬੁਲ ਮਸਜਿਦ 'ਤੇ ਹੋਏ ਬੰਬ ਧਮਾਕੇ ਵਿਚ 4 ਸ਼ਰਧਾਲੂ ਮਾਰੇ ਗਏ ਹਨ...
ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਗਾਟਵਾਲੀ ਦਾ ਕੋਰੋਨਾ ਕਾਰਨ ਦਿਹਾਂਤ
. . .  1 day ago
ਤਲਵੰਡੀ ਸਾਬੋ,14 ਮਈ (ਰਣਜੀਤ ਸਿੰਘ ਰਾਜੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਅੱਜ ਕੋਰੋਨਾ...
ਘਰੇਲੂ ਝਗੜੇ ਦੇ ਚੱਲਦਿਆਂ 23 ਸਾਲਾ ਦੇ ਨੌਜਵਾਨ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 14 ਮਈ (ਅਮਨ ਬਵੇਜਾ, ਕਰਨ ਚੁਚਰਾ) - ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਗਹਿਲੇਵਾਲਾ ਵਿਖੇ 23 ਸਾਲਾਂ ਦੇ ਨੌਜਵਾਨ ਫ਼ੌਜੀ ਨੂੰ ਗੋਲੀ ਲੱਗਣ ...
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ
. . .  1 day ago
ਤਪਾ ਮੰਡੀ,14 ਮਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਹੁਕਮਾ ਅਤੇ ਸਿਵਲ ਸਰਜਨ ਹਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ...
ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਦਿੱਤੇ ਗਏ ਮੁਫ਼ਤ ਆਕਸੀਜਨ ਕੰਸਟਰੇਟਰ
. . .  1 day ago
ਨਵੀਂ ਦਿੱਲੀ ,14 ਮਈ ( ਦਵਿੰਦਰ ਸਿੰਘ ) - ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਆਕਸੀਜਨ ਕੰਸਟਰੇਟਰ...
ਟੋਭੇ 'ਚ ਪੰਜ ਬੱਚੇ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ - ਦੋ ਦੀ ਭਾਲ ਜਾਰੀ
. . .  1 day ago
ਕੁਹਾੜਾ (ਲੁਧਿਆਣਾ), 14 ਮਈ (ਸੰਦੀਪ ਸਿੰਘ ਕੁਹਾੜਾ) - ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨ ਗੜ੍ਹ ਦੇ ਛੱਪੜ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਵਾਪਰ ਗਈ...
3 ਕਾਰ ਸਵਾਰਾਂ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
. . .  1 day ago
ਸੁਲਤਾਨਪੁਰ ਲੋਧੀ,14 ਮਈ (ਲਾਡੀ, ਹੈਪੀ ,ਥਿੰਦ) - ਸਮਗਲਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਆਈ ਪਰਮਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆ ਦੀ ਅਗਵਾਈ ਵਿਚ ਇਕ ਵੱਡੀ...
ਕੋਟਲੀ ਸੱਕਾ ਤੋਂ ਪੁਲਿਸ ਵਲੋਂ 1000 ਲੀਟਰ ਲਾਹਣ ਬਰਾਮਦ
. . .  1 day ago
ਓਠੀਆਂ,14 ਮਈ - (ਗੁਰਵਿੰਦਰ ਸਿੰਘ) ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਓਠੀਆਂ ਦੇ ਇੰਚਾਰਜ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਫੱਗਣ ਸੰਮਤ 552

ਸ੍ਰੀ ਮੁਕਤਸਰ ਸਾਹਿਬ

ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਅਤੇ ਯੂਟੀ. ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਲਾਠੀਚਾਰਜ ਦੇ ਵਿਰੋਧ ਵਿਚ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿਚ ਮਿਡ-ਡੇ-ਮੀਲ ਵਰਕਰਾਂ, ਜੰਗਲਾਤ ਵਰਕਰਾਂ, ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ, ਟੈਕਨੀਕਲ ਕਾਮਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਅਤੇ ਪਟਿਆਲਾ ਰੈਲੀ ਵਿਖੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਤੋਂ ਭੱਜੀ ਹੋਈ ਹੈ | ਮਾਣ ਭੱਤੇ ਵਾਲੇ, ਕੱਚੇ ਅਤੇ ਕੰਟਰੈਕਟ ਵਰਕਰ ਪੱਕੇ ਹੋਣ ਨੂੰ ਉਡੀਕ ਰਹੇ ਹਨ, ਰੈਗੂਲਰ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਨਾਲ-ਨਾਲ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਉਡੀਕਦੇ ਉਡੀਕਦੇ ਰਿਟਾ: ਹੋ ਰਹੇ ਹਨ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਇਨ੍ਹਾਂ ਮੰਗਾਂ ਪ੍ਰਤੀ ਅੱਖਾਂ ਮੀਟੀ ਬੈਠੀ ਹੈ | ਇਸ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਤੇ ਨਾ ਸਿਰਫ ਰੋਕ ਲਾਈ ਹੈ, ਸਗੋਂ ਉਨ੍ਹਾਂ ਤੇ ਵਿਕਾਸ ਕਰ ਵਰਗੇ ਨਵੇਂ ਬੋਝ ਪਾਏ ਹਨ | ਇਨ੍ਹਾਂ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਲੋਂ ਡੰਡੇ ਦੇ ਜ਼ੋਰ ਨਾਲ ਦਬਾਅ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਜੀ ਸਿੰਘ, ਰਮਨਜੀਤ ਕੌਰ, ਜਗਸੀਰ ਸਿੰਘ, ਪ੍ਰਮਾਤਮਾ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ ਨੇ ਵੀ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਕੀਤੀ ਗਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਮੁਲਾਜ਼ਮ ਮੰਗਾਂ ਪੂਰੀਆਂ ਕਰਨ ਲਈ ਕਿਹਾ | ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਵਿੰਦਰ ਝਬੇਲਵਾਲੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਾਜਵਿੰਦਰ ਸਿੰਘ, ਕਰਨਬੀਰ ਸਿੰਘ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ | ਇਸ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਬਾਜ਼ਾਰ ਵਿਚ ਦੀ ਜ਼ੋਰਦਾਰ ਨਾਅਰੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਕੋਟਕਪੂਰਾ ਚੌਂਕ ਵਿਖੇ ਪਹੁੰਚ ਕੇ ਅਰਥੀ ਨੂੰ ਲਾਂਬੂ ਲਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਕੁਮਾਰ, ਸੁਭਾਸ਼ ਚੰਦਰ, ਰਵਿੰਦਰ ਸਿੰਘ, ਗੁਰਮੀਤ ਕੌਰ, ਜੋਗਿੰਦਰ ਸਿੰਘ ਸਮਾਘ, ਮੱਖਣ ਸਿੰਘ, ਵੀਰਪਾਲ ਕੌਰ, ਗੁਲਾਬ ਸਿੰਘ ਮਲੋਟ, ਨਵਦੀਪ ਸਿੰਘ, ਗੁਰਮੇਲ ਸਿੰਘ, ਮਨਦੀਪ ਸਿੰਘ ਵੀ ਹਾਜ਼ਰ ਸਨ |

ਸ਼ੋ੍ਰਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਦੀ ਲੋਕ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਧਰਨਾ

ਫ਼ਰੀਦਕੋਟ, 8 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪਣੇ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ ਹਲਕਾ ਵਾਈਜ਼ ਧਰਨਿਆਂ ਦੀ ਸਿਲਸਿਲੇ ਵਿਚ ਫ਼ਰੀਦਕੋਟ ਵਿਧਾਨ ਸਭਾ ਹਲਕੇ ਦਾ ਧਰਨਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਦਿੱਤਾ ਗਿਆ | ਇਸ ਧਰਨੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਵਿਸ਼ਵ ਕਾਲਾ ਮੋਤੀਆ ਰੋਕਥਾਮ ਹਫ਼ਤੇ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਵਲੋਂ ਅੰਨ੍ਹੇਪਣ ਨੂੰ ਦੂਰ ਕਰਨ ਲਈ ਚਲਾਏ ਜਾ ਰਹੇ ਕੌਮੀ ਅੰਨ੍ਹਾਪਣ ਰੋਕਥਾਮ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ: ਪ੍ਰਭਜੀਤ ...

ਪੂਰੀ ਖ਼ਬਰ »

ਪੰਜਾਬ ਅਤੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਅਤੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਅੱਜ ਆਪਣੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਸਥਾਨਕ ਮੀਨਾਰ-ਏ-ਮੁਕਤੇ ਵਿਖੇ ਇਕੱਠੇ ਹੋ ਕੇ ਭਰਵੀਂ ਰੈਲੀ ਕੀਤੀ ਗਈ ਅਤੇ ...

ਪੂਰੀ ਖ਼ਬਰ »

ਮੁਲਾਜ਼ਮ ਤੇ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਮੁਲਾਜ਼ਮ ਤੇ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਪਾਵਰਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ | ਇਸ ਮੌਕੇ ਪਟਿਆਲਾ ਵਿਖੇ ਮਾਰਚ ਕਰ ਰਹੇ ਮੁਲਾਜ਼ਮਾਂ ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨ ਪੂਰਾ ਦਾ ਦਾਖਲਾ ਮੁਹਿੰਮ ਸਬੰਧੀ ਪੋਸਟਰ ਜਾਰੀ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਚਲਾਈ ਜਾ ਰਹੀ ਦਾਖਲਾ ਮੁਹਿੰਮ ਈਚ ਵਨ ਬਰਿੰਗ ਵਨ ਦੇ ਚੱਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਪ੍ਰਭਜੋਤ ਕੌਰ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰਾ ...

ਪੂਰੀ ਖ਼ਬਰ »

ਕੌਮਾਂਤਰੀ ਔਰਤ ਦਿਵਸ ਮੌਕੇ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਅੱਜ ਕੌਮਾਂਤਰੀ ਔਰਤ ਦਿਵਸ 'ਤੇ ਇਸਤਰੀ ਤੇ ਬਾਲ ਭਲਾਈ ਸੰਸਥਾ ਪੰਜਾਬ ਅਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਔਰਤਾਂ ਤੇ ਵੱਧ ਰਹੇ ਅਤਿਆਚਾਰਾਂ ਉੱਤੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ...

ਪੂਰੀ ਖ਼ਬਰ »

ਦਸਮੇਸ਼ ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਦਸਮੇਸ਼ ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਪ੍ਰੋ: ਗੁਰਵੀਰ ਸਿੰਘ ਨੇ ਔਰਤ ਦਾ ਸਮਾਜ ਨੂੰ ਕੀ ਯੋਗਦਾਨ ਹੈ, ਬਾਰੇ ਆਪਣੇ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ

ਮਲੋਟ, 8 ਮਾਰਚ (ਪਾਟਿਲ, ਅਜਮੇਰ ਸਿੰਘ ਬਰਾੜ)-ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਐਨ.ਐਸ.ਐਸ. ਯੂਨਿਟ ਅਤੇ ਸਿਵਲ ਹਸਪਤਾਲ ਮਲੋਟ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ | ਇਸ ਸਮੇਂ ਰਸ਼ਮੀ ਚਾਵਲਾ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਮਲੋਟ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨਾਲ 12 ਨੂੰ ਪਟਿਆਲਾ ਘੇਰਨ ਜਾਵਾਂਗੇ-ਹਰਜਿੰਦਰ ਸਿੰਘ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਹਰਮਹਿੰਦਰ ਪਾਲ)-ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਰੋਡਵੇਜ/ਪਨਬਸ ਦੇ 18 ਡੀਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ | ਡੀਪੂ ਸ੍ਰੀ ਮੁਕਤਸਰ ਸਾਹਿਬ ਦੇ ਗੇਟ 'ਤੇ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਬਾਦਲ ਨੇ ਜਥੇ: ਕੋਲਿਆਂਵਾਲੀ ਦਾ ਪੁੱਛਿਆ ਹਾਲ-ਚਾਲ

ਮਲੋਟ, 8 ਮਾਰਚ (ਅਜਮੇਰ ਸਿੰਘ ਬਰਾੜ)-ਪੰਜਾਬ ਐਗਰੋ ਫ਼ੂਡ ਗ੍ਰੇਨ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ: ਦਿਆਲ ਸਿੰਘ ਕੋਲਿਆਂਵਾਲੀ ਜੋ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਹਨ, ਦਾ ਹਾਲ ਜਾਣਨ ਲਈ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਮਲੋਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਮਲੋਟ, 8 ਮਾਰਚ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਨੇ ਕੀਤੀ | ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ...

ਪੂਰੀ ਖ਼ਬਰ »

ਜਿਨ੍ਹਾਂ ਪੈਨਸ਼ਨਰਾਂ ਦੇ ਕੇਸ ਏ.ਜੀ. ਪੰਜਾਬ ਵੱਲ ਲੰਬਿਤ ਪਏ ਹਨ ਉਹ 15 ਮਾਰਚ ਤੱਕ ਜਾਣਕਾਰੀ ਦੇਣ- ਖੀਵਾ

ਫ਼ਰੀਦਕੋਟ, 8 ਮਾਰਚ (ਸਤੀਸ਼ ਬਾਗ਼ੀ)-ਸਿਵਲ ਪੈਨਸ਼ਨਰਜ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਜਿਨ੍ਹਾਂ ਪੈਨਸ਼ਨਰਜ਼ ਦੇ ਕੇਸ ਏ.ਜੀ. ਪੰਜਾਬ ਚੰਡੀਗੜ੍ਹ ਵੱਲ ਲੰਬਿਤ ਪਏ ਹਨ ਉਹ 15 ਮਾਰਚ ਤੱਕ ਇਨ੍ਹਾਂ ...

ਪੂਰੀ ਖ਼ਬਰ »

ਪਿੰਡ ਗੋਨਿਆਣਾ ਵਿਖੇ ਤੀਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਗੋਨਿਆਣਾ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਟੂਰਨਾਮੈਂਟ ਕਮੇਟੀ ਵਲੋਂ ਤੀਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ 48 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ ਪਿੰਡ ...

ਪੂਰੀ ਖ਼ਬਰ »

ਪਿੰਡ ਗੋਨਿਆਣਾ ਵਿਖੇ ਤੀਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਗੋਨਿਆਣਾ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਟੂਰਨਾਮੈਂਟ ਕਮੇਟੀ ਵਲੋਂ ਤੀਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ 48 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ ਪਿੰਡ ...

ਪੂਰੀ ਖ਼ਬਰ »

ਬੀਬੀ ਕਰਨ ਕੌਰ ਬਰਾੜ ਵਲੋਂ ਮੁਸ਼ਕਿਲਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਨੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਮੌੜ ਰੋਡ ਸਥਿਤ ਗੈਸਟ ਹਾਊੁਸ ਵਿਖੇ ਜਨ ਸਿਹਤ ਵਿਭਾਗ ਅਤੇ ਨਗਰ ਕੌਂਸਲ ...

ਪੂਰੀ ਖ਼ਬਰ »

ਕੌਮਾਂਤਰੀ ਔਰਤ ਦਿਵਸ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਅੱਜ ਜ਼ਿਲ੍ਹਾ ਪੱਧਰੀ ਸਮਾਗਮ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਨਲਾਇਨ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਸ੍ਰੀਮਤੀ ...

ਪੂਰੀ ਖ਼ਬਰ »

ਕੌਮਾਂਤਰੀ ਔਰਤ ਦਿਵਸ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਅੱਜ ਜ਼ਿਲ੍ਹਾ ਪੱਧਰੀ ਸਮਾਗਮ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਨਲਾਇਨ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਸ੍ਰੀਮਤੀ ...

ਪੂਰੀ ਖ਼ਬਰ »

ਕੇਂਦਰ ਦੀ ਪੰਜਾਬ ਪ੍ਰਤੀ ਬੇਰੁਖ਼ੀ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਵਧੀਆ ਬਜਟ ਪੇਸ਼ ਕੀਤਾ-ਹਨੀ ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖ਼ੀ ਦੇ ਬਾਵਜੂਦ ਪੰਜਾਬ ਦੀ ਕਾਂਗਰਸ ਸਰਕਾਰ ਨੇ ਵਧੀਆ ਬਜਟ ਪੇਸ਼ ਕਰਕੇ ਪੰਜਾਬ ਵਾਸੀਆਂ ਨੂੰ ਰਾਹਤ ਦਿੱਤੀ ਹੈ ਅਤੇ ਪੰਜਾਬ ਦਾ ਹਰ ਵਰਗ ਵਿੱਤ ਮੰਤਰੀ ਮਨਪ੍ਰੀਤ ਸਿੰਘ ...

ਪੂਰੀ ਖ਼ਬਰ »

ਪਿੰਡ ਲੁਬਾਣਿਆਂਵਾਲੀ ਵਿਖੇ ਔਰਤ ਦਿਵਸ ਮੌਕੇ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਲੁਬਾਣਿਆਂਵਾਲੀ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਅੱਜ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਪ੍ਰਮੁੱਖ ਬੁਲਾਰੇ ਅਤੇ ਉੱਘੇ ਸਿਆਸੀ ਆਗੂ ਰਜਿੰਦਰ ਸਿੰਘ ਰਾਜਾ ਨੇ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਣੇ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਚੋਰੀ ਦਾ ਮੋਟਰਸਾਇਕਲ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਯਾਦਵਿੰਦਰ ਕੌਰ ਵਾਸੀ ਪਿੰਡ ਜੰਡੋਕੇ (ਸ੍ਰੀ ਮੁਕਤਸਰ ਸਾਹਿਬ) ਦਾ ਸਟੱਡੀ ਵੀਜ਼ਾ ਕੈਨੇਡਾ ਲਈ ਲਗਵਾ ਕੇ ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਂਦਾ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਦੜਾ ਸੱਟਾ ਲਗਵਾਉਂਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 510 ਰੁਪਏ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲਾਹਣ ਅਤੇ ਸ਼ਰਾਬ ਸਮੇਤ ਇਕ ਕਾਬੂ

ਮੰਡੀ ਬਰੀਵਾਲਾ, 8 ਮਾਰਚ (ਨਿਰਭੋਲ ਸਿੰਘ)-ਪੁਲਿਸ ਨੇ ਬਲਦੇਵ ਸਿੰਘ ਉਰਫ ਕਾਲਾ ਪੁੱਤਰ ਕੁੰਦਨ ਸਿੰਘ ਵਾਸੀ ਵੱਟੂ ਨੂੰ ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਉਸਦੇ ਵਿਰੁੱਧ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ | ਕੁਲਦੀਪ ਕੌਰ ਇੰਸਪੈਕਟਰ ਪੁਲਿਸ ...

ਪੂਰੀ ਖ਼ਬਰ »

ਕਿਸਾਨਾਂ ਨੂੰ ਦਿੱਤਾ ਜਾਵੇਗਾ ਮੂੰਗੀ ਦਾ ਸੁਧਰਿਆ ਹੋਇਆ ਬੀਜ-ਖੇਤੀਬਾੜੀ ਵਿਭਾਗ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਤੇ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਬਿਜਾਈ ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ.ਸੁਡਰਵਿਲੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਪੁਲਿਸ ਦੇ ਏ.ਐੱਸ.ਆਈ. ਗੁਰਜੰਟ ਸਿੰਘ, ਏ.ਐੱਸ.ਆਈ. ਰਘੂਬੀਰ ਸਿੰਘ, ਏ.ਐੱਸ.ਆਈ. ਇਕਬਾਲ ਸਿੰਘ, ਗੁਰਸੇਵਕ ਸਿੰਘ ਹੈੱਡ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਮਲੋਟ ਵਿਖੇ ਕਰਵਾਏ ਪੇਂਟਿੰਗ ਮੁਕਾਬਲੇ

ਮਲੋਟ, 8 ਮਾਰਚ (ਪਾਟਿਲ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਮਲੋਟ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੀ ਝੁੱਗੀ ਸਮੇਤ ਸਾਰਾ ਸਾਮਾਨ ਸੜਿਆ

ਮੰਡੀ ਲੱਖੇਵਾਲੀ, 8 ਮਾਰਚ (ਮਿਲਖ ਰਾਜ)-ਨਜ਼ਦੀਕੀ ਕਸਬਾ ਪੰਨੀਵਾਲਾ ਫੱਤਾ ਦੀ ਅਨਾਜ ਮੰਡੀ ਵਿਖੇ ਝੁੱਗੀ ਪਾ ਕੇ ਮਿਹਨਤ ਮਜ਼ਦੂਰੀ ਕਰਨ ਵਾਲੇ ਬਨਵਾਰੀ ਲਾਲ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਪਿਆ, ਜਦੋਂ ਬੀਤੀ ਅੱਧੀ ਰਾਤ ਸਮੇਂ ਉਸ ਦੀ ਝੁੱਗੀ ਨੂੰ ਅੱਗ ਲੱਗ ਗਈ ਅਤੇ ...

ਪੂਰੀ ਖ਼ਬਰ »

5 ਕਿੱਲੋਮੀਟਰ ਤੇ 800 ਮੀਟਰ 'ਚ ਸੋਨ ਤਗਮੇ ਜਿੱਤੇ

ਮਲੋਟ, 8 ਮਾਰਚ (ਪਾਟਿਲ)-ਜਲੰਧਰ ਵਿਚ ਹੋਈਆਂ ਪੰਜਾਬ ਸਟੇਟ ਮਾਸਟਰ ਗੇਮਾਂ ਵਿਚ ਮਲੋਟ ਦੇ ਪਲੰਬਰ ਮਿਸਤਰੀ ਨੇ ਸੋਨੇ ਅਤੇ ਸਿਲਵਰ ਤਗਮੇ ਜਿੱਤ ਕੇ ਆਪਣਾ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ | ਲਵਲੀ ਯੂਨੀਵਰਸਿਟੀ ਦੇ ਮੈਦਾਨ ਵਿਚ ਹੋਈਆਂ ਗੇਮਾਂ ਵਿਚ ਵਜਿੰਦਰ ਕੁਮਾਰ ...

ਪੂਰੀ ਖ਼ਬਰ »

ਕਿੱਕ ਬਾਕਸਿੰਗ ਮੁਕਾਬਲਿਆਂ 'ਚ ਮੰਡੀ ਕਿੱਲਿਆਂਵਾਲੀ ਸਰਕਾਰੀ ਸਕੂਲ ਨੇ ਤਗਮਿਆਂ ਦੀ ਝੜੀ ਲਗਾਈ

ਮੰਡੀ ਕਿੱਲਿਆਂਵਾਲੀ, 8 ਮਾਰਚ (ਇਕਬਾਲ ਸਿੰਘ ਸ਼ਾਂਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਦੀ ਕਿੱਕ ਬਾਕਸਿੰਗ ਦੀ ਟੀਮ ਨੇ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ 2021 ਵਿਚ ਕਿੱਕ ਬਾਕਸਿੰਗ 'ਚ ਤਗਮੇ ਜਿੱਤਣ ਦੀ ਝੜੀ ਲਗਾ ਦਿੱਤੀ | ਸਰਕਾਰੀ ਕਸਬੇ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX