ਤਾਜਾ ਖ਼ਬਰਾਂ


ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਕੀਤੀ ਦੋਸਤੀ, ਫਿਰ ਮਿਲਣ ਦੇ ਬਹਾਨੇ 25 ਲੋਕਾਂ ਨੇ ਕੀਤਾ ਸਮੂਹਿਕ ਜਬਰ ਜਨਾਹ
. . .  7 minutes ago
ਪਲਵਲ (ਹਰਿਆਣਾ) 14 ਮਈ - ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਦੋਸਤੀ ਕੀਤੀ ਗਈ ਅਤੇ ਬਾਅਦ ਵਿਚ ਉਸ ਨਾਲ ਜਬਰ ਜਨਾਹ ਕੀਤਾ ਗਿਆ...
ਵਿਧਾਇਕ ਚੌਧਰੀ ਮੰਗੂਪੁਰ ਵਲੋਂ ਕੋਰੋਨਾ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਅੰਗਰਕਸ਼ਕ ਕਿੱਟਾਂ
. . .  26 minutes ago
ਬਲਾਚੌਰ, 14 ਮਈ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ ਹਲਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਮਾਜ ਸੇਵਾ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਗੱਡ ਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਪੀੜਤਾਂ ਲਈ ਨਿੱਜੀ ਤੌਰ 'ਤੇ ਅੰਗਰਕਸ਼ਕ...
ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਧਰਨਾ
. . .  35 minutes ago
ਲੱਖੋ ਕੇ ਬਹਿਰਾਮ, 14 ਮਈ (ਰਾਜਿੰਦਰ ਸਿੰਘ ਹਾਂਡਾ) - ਬੀਤੀ ਕੱਲ੍ਹ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਲੱਖੋ ...
ਕੋਰੋਨਾ ਇਕ ਜੀਵ ਹੈ ਅਤੇ ਉਸ ਨੂੰ ਵੀਂ ਜਿਉਣ ਦਾ ਅਧਿਕਾਰ ਹੈ - ਤ੍ਰਿਵੇਂਦਰ ਰਾਵਤ
. . .  about 1 hour ago
ਨਵੀਂ ਦਿੱਲੀ ,14 ਮਈ - ਕੋਰੋਨਾ ਸੰਕਟ ਦੇ ਵਿਚਕਾਰ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਕ ਅਜੀਬ ਬਿਆਨ ਦਿੱਤਾ...
ਬਾਘਾ ਪੁਰਾਣਾ ਦੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸਵਾਹ
. . .  about 1 hour ago
ਬਾਘਾਪੁਰਾਣਾ,14 ਮਈ (ਬਲਰਾਜ ਸਿੰਗਲਾ) ਬਾਘਾ ਪੁਰਾਣਾ ਨੇੜਲੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਅੱਗ ਲੱਗਣ ਦਾ...
ਕਿਸਾਨਾਂ ਦੇ ਖਾਤੇ ਵਿਚ ਪਾਈ ਗਈ 8 ਵੀਂ ਕਿਸ਼ਤ
. . .  about 1 hour ago
ਨਵੀਂ ਦਿੱਲੀ , 14 ਮਈ - ਪ੍ਰਧਾਨ ਮੰਤਰੀ ਮੋਦੀ ਸਮੇਤ ਬਾਕੀ ਮੰਤਰੀਆਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਗਰਾਮ ਹੋ ਰਿਹਾ ਹੈ | ਜਿਸ ਵਿਚ ਕੇਂਦਰੀ ਖੇਤੀਬਾੜੀ ...
ਮਾਨਾਂ ਵਾਲਾ ਡਰੇਨ ਦੇ ਪੁਲ ਵਿਚ ਪਏ ਖੱਡਿਆਂ ਕਾਰਨ ਪਲਟਿਆ ਟਰੱਕ
. . .  about 1 hour ago
ਮਾਨਾਂ ਵਾਲਾ, 14 ਮਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂ ਵਾਲਾ
ਪਤੀ ਵਲੋਂ ਪਤਨੀ ਦਾ ਕਤਲ
. . .  about 1 hour ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਆਤਮ ਨਗਰ ਵਿਚ ਅੱਜ ਸਵੇਰੇ ਪਤੀ ਵਲੋਂ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਮੁੱਖ ਮੰਤਰੀ ਦਾ ਵੱਡਾ ਐਲਾਨ
. . .  45 minutes ago
ਚੰਡੀਗੜ੍ਹ , 14 ਮਈ - ਈਦ - ਉਲ - ਫ਼ਿਤਰ ਦੇ ਦਿਹਾੜੇ ਉੱਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਮਲੇਰਕੋਟਲਾ ਲਈ...
ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਦਾ ਕੋਰੋਨਾ ਵਾਇਰਸ ਦੇ ਕਾਰਨ ਦਿਹਾਂਤ
. . .  about 2 hours ago
ਨਵੀਂ ਦਿੱਲੀ, 14 ਮਈ - ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਦਾ ਕੋਰੋਨਾ ਵਾਇਰਸ ਦੇ...
ਆਸਟ੍ਰੇਲੀਆ: ਮੈਡੀਕਲ ਸਪਲਾਈ ਅਤੇ ਉਪਕਰਨ ਵਾਲੀ ਇਕ ਹੋਰ ਉਡਾਣ ਸਿਡਨੀ ਤੋਂ ਹੋਈ ਰਵਾਨਾ
. . .  about 2 hours ago
ਆਸਟ੍ਰੇਲੀਆ, 14 ਮਈ - ਆਸਟਰੇਲੀਅਨ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਭਾਰਤ ਦੀ ਸਹਾਇਤਾ ਲਈ ਮੈਡੀਕਲ ...
ਪਹਿਲਾ ਆਕਸੀਜਨ ਐਕਸਪ੍ਰੈੱਸ ਆਕਸੀਜਨ ਲੈ ਕੇ ਦੁਰਗਾਪੁਰ ਤੋਂ ਚੇਨਈ ਪਹੁੰਚਿਆ
. . .  about 3 hours ago
ਤਾਮਿਲਨਾਡੂ , 14 ਮਈ - ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲਾ ਆਕਸੀਜਨ ਐਕਸਪ੍ਰੈੱਸ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,43,144 ਆਏ ਨਵੇਂ ਮਾਮਲੇ , 4,000 ਮੌਤਾਂ
. . .  about 3 hours ago
ਨਵੀਂ ਦਿੱਲੀ, 14 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 3,43,144 ਨਵੇਂ ...
ਮੁਸਲਮਾਨ ਭਾਈਚਾਰੇ ਵਲੋਂ ਅੰਮ੍ਰਿਤਸਰ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ
. . .  about 3 hours ago
ਅੰਮ੍ਰਿਤਸਰ,14 ਮਈ (ਜਸਵੰਤ ਸਿੰਘ ਜੱਸ )- ਈਦ-ਉਲ-ਫਿਤਰ ਦਾ ਦਿਹਾੜਾ ਅੱਜ ਮੁਸਲਮਾਨ ਭਾਈਚਾਰੇ ਵਲੋਂ...
ਪ੍ਰਧਾਨ ਮੰਤਰੀ ਕਿਸਾਨ ਅਧੀਨ ਵਿੱਤੀ ਲਾਭ ਦੀ 8ਵੀਂ ਕਿਸ਼ਤ ਕਰਨਗੇ ਜਾਰੀ
. . .  about 3 hours ago
ਨਵੀਂ ਦਿੱਲੀ,14 ਮਈ - ਪ੍ਰਧਾਨ ਮੰਤਰੀ ਮੋਦੀ ਅੱਜ ਪ੍ਰਧਾਨ ਮੰਤਰੀ ਕਿਸਾਨ ਅਧੀਨ ਵਿੱਤੀ ਲਾਭ ਦੀ...
ਜਪਾਨ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਟੋਕਯੋ ,14 ਮਈ - ਜਪਾਨ ਦੇ ਹੋਨਸ਼ੁ ਦੇ ਪੂਰਬੀ ਤਟ ਨੇੜੇ ਅੱਜ ਸਵੇਰੇ 05.28 ਵਜੇ ਰਿਕਟਰ ਪੈਮਾਨੇ 'ਤੇ...
ਈਦ-ਉਲ-ਫਿਤਰ ਦੇ ਮੌਕੇ: ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ
. . .  about 3 hours ago
ਨਵੀਂ ਦਿੱਲੀ, 14 ਮਈ - ਈਦ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ...
ਉੱਤਰਾਖੰਡ: (ਪੀ.ਡੀ.ਐੱਸ.) ਦੀਆਂ ਸਾਰੀਆਂ ਦੁਕਾਨਾਂ 14 ਮਈ ਤੋਂ 18 ਮਈ ਤੱਕ 3 ਘੰਟੇ (ਸਵੇਰੇ 7 ਵਜੇ ਤੋਂ 10 ਵਜੇ) ਲਈ ਖੁੱਲ੍ਹਣਗੀਆਂ
. . .  about 3 hours ago
ਉੱਤਰਾਖੰਡ ,14 ਮਈ - ਉੱਤਰਾਖੰਡ ਪਬਲਿਕ ਡਿਸਟ੍ਰੀਬਿਊਟ ਸਿਸਟਮ (ਪੀ.ਡੀ.ਐੱਸ.) ਦੀਆਂ ਸਾਰੀਆਂ...
ਗੁਜਰਾਤ: ਅਨਾਥ ਬੱਚਿਆਂ ਨੂੰ 4,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੀ ਘੋਸ਼ਣਾ
. . .  about 3 hours ago
ਗੁਜਰਾਤ, 14 ਮਈ - ਗੁਜਰਾਤ ਸਰਕਾਰ ਨੇ ਅਨਾਥ ਬੱਚਿਆਂ ਨੂੰ 4,000 ਰੁਪਏ ਪ੍ਰਤੀ ਮਹੀਨਾ ...
ਕਰਨਾਟਕਾ : ਸਾਰੇ ਕੈਬਨਿਟ ਮੰਤਰੀਆਂ ਦੀ 1 ਸਾਲ ਦੀ ਤਨਖ਼ਾਹ ਕੋਵਿਡ-19 ਰਾਹਤ ਫ਼ੰਡ 'ਚ ਕੀਤੀ ਜਾਵੇ ਦਾਨ
. . .  about 4 hours ago
ਕਰਨਾਟਕਾ, 14 ਮਈ - ਕੋਵਿਡ-19 ਦੇ ਮਹਾਂਮਾਰੀ ਦੇ ਵਾਧੇ ਦੇ ਮੱਦੇਨਜ਼ਰ ਕਰਨਾਟਕਾ ਸਰਕਾਰ ਨੇ ਆਦੇਸ਼....
ਅਮਰੀਕਾ 'ਚ ਵੱਡੀ ਰਾਹਤ, ਜੋ ਲੋਕ ਲਗਵਾ ਚੁੱਕੇ ਕੋਰੋਨਾ ਟੀਕਾ ਉਹ ਬਿਨਾ ਮਾਸਕ ਆ ਸਕਦੇ ਬਾਹਰ - ਸੀ.ਡੀ.ਸੀ.
. . .  about 3 hours ago
ਅਮਰੀਕਾ , 14 ਮਈ - ਸੀ.ਡੀ.ਸੀ.(ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕੇ ...
1 ਪੰਜਾਬੀ ਸਮੇਤ 3 ਜਣਿਆਂ ਤੋਂ 30 ਲੱਖ ਡਾਲਰ ਦੇ ਨਸ਼ੇ ਅਤੇ ਨਕਦੀ ਬਰਾਮਦ
. . .  about 4 hours ago
ਕੈਲਗਰੀ, 14 ਮਈ (ਜਸਜੀਤ ਸਿੰਘ ਧਾਮੀ) - ਐਲਰਟ ਕੈਲਗਰੀ ਦੇ ਸੰਗਠਿਤ ਜੁਰਮ ਅਤੇ ਗਿਰੋਹ ਦੀ ਟੀਮ ਨੇ ...
ਅੱਜ ਦਾ ਵਿਚਾਰ
. . .  about 5 hours ago
ਅੱਜ ਦਾ ਵਿਚਾਰ
ਮਨੀਪੁਰ ਦੇ ਭਾਜਪਾ ਮੁਖੀ ਐਸ. ਟੇਕੇਂਦਰ ਸਿੰਘ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਅਸਮ ਦੇ ਨਾਗਾਓਂ ਵਿਚ 18 ਹਾਥੀਆਂ ਦੀ ਮੌਤ
. . .  1 day ago
ਦਿਸਪੁਰ, 13 ਮਈ - ਅਸਮ ਦੇ ਨਾਗਾਓਂ ਵਿਚ 18 ਹਾਥੀ ਮਰੇ ਹੋਏ ਪਾਏ ਗਏ ਹਨ। ਜੰਗਲਾਤ ਮੰਤਰੀ ਪਰਿਮਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 18 ਹਾਥੀਆਂ ਦੀ ਮੌਤ ਬਿਜਲੀ ਡਿੱਗਣ ਨਾਲ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 26 ਚੇਤ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਿਜਲੀ ਮੁਲਾਜ਼ਮਾਂ ਦੀ ਸੀ.ਐਮ.ਡੀ.ਏ. ਵੇਣੂ ਪ੍ਰਸ਼ਾਦ ਨਾਲ ਮੀਟਿੰਗ

ਬਟਾਲਾ, 7 ਅਪ੍ਰੈਲ (ਬੁੱਟਰ)- ਬਿਜਲੀ ਮੁਲਾਜ਼ਮਾਂ ਦੀ ਵਿਸ਼ੇਸ਼ ਮੀਟਿੰਗ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ.ਏ. ਵੇਣੂ ਪ੍ਰਸਾਦ ਨਾਲ ਹੋਈ | ਮੀਟਿੰਗ ਦੌਰਾਨ ਵੇਣੂ ਪ੍ਰਸਾਦ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਲਈ ਬਣਾਏ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਤੇ ਅਫ਼ਸਰਾਂ ਨੂੰ ਵੀ ਤਨਖਾਹ ਸਕੇਲ ਜਾਰੀ ਕਰ ਕੇ ਬਣਦਾ ਬਕਾਇਆ ਜਾਰੀ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਬਿਜਲੀ ਨਿਗਮ ਵਿਚ 10 ਹਜ਼ਾਰ ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਹਨ ਤੇ 2632 ਟੈਕਨੀਕਲ ਤੇ ਕਲੈਰੀਕਲ ਆਸਾਮੀਆਂ ਵੀ ਜਲਦੀ ਭਰੀਆਂ ਜਾਣਗੀਆਂ | ਇਹ ਵੀ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦਾ ਏ.ਪੀ.ਐੱਫ. ਇੰਪਲਾਇਰ ਸ਼ੇਅਰ 10 ਫ਼ੀਸਦੀ ਦੀ ਬਜਾਏ 14 ਫ਼ੀਸਦੀ ਕੀਤਾ ਜਾਵੇਗਾ ਤੇ ਮਿ੍ਤਕ ਕਰਮਚਾਰੀਆਂ ਦੇ 253 ਵਾਰਸਾਂ ਨੂੰ ਨੌਕਰੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਜਾਣਗੇ | ਇਹ ਵੀ ਫ਼ੈਸਲਾ ਕੀਤਾ ਗਿਆ ਕਿ ਭਾਰਤ ਬੰਦ ਦੌਰਾਨ ਹੜਤਾਲ ਕਰਨ ਵਾਲੇ ਕਰਮਚਾਰੀਆਂ ਦਾ ਸਮਾਂ ਰੈਗੂਲਰ ਕਰ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਲਾਇਨਮੈਨ ਤੋਂ ਜੇ.ਈ. ਦੀ ਤਰੱਕੀ 25 ਅਪ੍ਰੈਲ ਤੱਕ ਕਰ ਦਿੱਤੀ ਜਾਵੇਗੀ | ਇਸ ਮੌਕੇ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜੀਨੀਅਰ ਸੰਜੀਵ ਸੂਦ, ਨਿਗਰਾਨ ਐਚ.ਆਰ.ਬੀ. ਸੁਧੀਰ ਕੁਮਾਰ, ਮੁੱਖ ਲੇਖਾ ਅਫ਼ਸਰ ਬੀ.ਐਸ. ਗੁਰਮ, ਹਰਭਜਨ ਸਿੰਘ ਪਿਲਖਨੀ, ਗੁਰਵੇਲ ਸਿੰਘ ਬੱਲਪੁਰੀਆਂ, ਜਰਨੈਲ ਸਿੰਘ ਚੀਮਾ, ਨਰਿੰਦਰ ਸਿੰਘ ਸੈਣੀ, ਮਹਿੰਦਰ ਸਿੰਘ ਰੇੜਕੇ, ਦਵਿੰਦਰ ਸਿੰਘ ਪਸ਼ੌੜ, ਕਮਲ ਕੁਮਾਰ ਪਟਿਆਲਾ ਤੇ ਮਨਜੀਤ ਸਿੰਘ ਚਾਹਲ ਆਦਿ ਹਾਜ਼ਰ ਸਨ |

ਪਾਕਿਸਤਾਨ ਜਾਣ ਦੀ ਤਾਂਘ 'ਚ 25 ਤੋਲੇ ਸੋਨਾ ਤੇ ਚਾਂਦੀ ਸਮੇਤ ਲੜਕੀ ਕਾਬੂ

ਡੇਰਾ ਬਾਬਾ ਨਾਨਕ, 7 ਅਪ੍ਰੈਲ (ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ)- ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸ਼ੱਕੀ ਹਾਲਤ 'ਚ ਲੱਖਾਂ ਰੁਪਏ ਦੇ ਗਹਿਣਿਆਂ ਸਮੇਤ ਘੁੰਮ ਰਹੀ 25 ਸਾਲਾ ਲੜਕੀ ਨੂੰ ਮਹਿਲਾ ਪੁਲਿਸ ਦੀ ਮਦਦ ਨਾਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਖੇ ...

ਪੂਰੀ ਖ਼ਬਰ »

ਕਾਂਗਰਸ ਦੇ ਝੂਠੇ ਵਾਅਦਿਆਂ ਤੇ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁਖੀ-ਮਾਹਲ

ਬਟਾਲਾ, 7 ਅਪ੍ਰੈਲ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਭੈਣੀ ਮੀਆਂ ਖਾਂ ਤੋਂ ਸਰਕਲ ਪ੍ਰਧਾਨ ਰਮਨ ਠਾਕੁਰ ਤੇ ਵਿਜੇ ਸੇਠੀ ਦੀ ਸਾਂਝੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ, ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਕÏਮੀ ਜਥੇਬੰਦਕ ਸਕੱਤਰ ...

ਪੂਰੀ ਖ਼ਬਰ »

ਵਿਦੇਸ਼ 'ਚ ਫੁੱਟਪਾਥ 'ਤੇ ਮਿਲਿਆ ਢਡਿਆਲਾ ਨਜ਼ਾਰਾ ਦਾ ਨੌਜਵਾਨ

ਬਟਾਲਾ, 7 ਅਪ੍ਰੈਲ (ਸਚਲੀਨ ਸਿੰਘ ਭਾਟੀਆ, ਹਰਦੇਵ ਸਿੰਘ ਸੰਧੂ)- ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਏ ਬਟਾਲਾ ਦੇ ਨੇੜਲੇ ਪਿੰਡ ਢਡਿਆਲਾ ਨਜ਼ਾਰਾ ਦਾ ਨੌਜਵਾਨ ਦੀ ਹਾਲਤ ਖਰਾਬ ਹੋ ਚੁੱਕੀ ਹੈ | ਉੱਥੇ ਰਹਿਣ ਵਾਲੇ ਪੰਜਾਬੀਆਂ ਨੇ ਉਸ ਦੀ ਵੀਡੀਓ ਵਾਇਰਲ ਕੀਤੀ, ਜਿਸ ਤੋਂ ...

ਪੂਰੀ ਖ਼ਬਰ »

ਮੰਤਰੀ ਬਾਦਲ ਦੀ ਰਿਹਾਇਸ਼ 'ਤੇ ਮੰਤਰੀ ਬਾਜਵਾ ਤੇ ਹੋਰ ਵਿਧਾਇਕਾਂ ਵਲੋਂ ਮੀਟਿੰਗ

ਬਟਾਲਾ, 7 ਅਪ੍ਰੈਲ (ਕਾਹਲੋਂ)- ਚੰਡੀਗੜ੍ਹ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ 'ਤੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ, ਸ੍ਰੀ ...

ਪੂਰੀ ਖ਼ਬਰ »

ਨਵੀਆਂ ਪਾਬੰਦੀਆਂ ਦੇ ਚਲਦਿਆਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਲਲਕਾਰਿਆ

ਵਡਾਲਾ ਗ੍ਰੰਥੀਆਂ, 7 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)- ਸੂਬੇ ਭਰ 'ਚ ਕਿਸਾਨ ਜਥੇਬੰਦੀਆਂ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਮਹਾਂਪੰਚਾਇਤਾਂ ਨੇ ਪੰਜਾਬ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ, ਜਿਸ ਕਰ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ...

ਪੂਰੀ ਖ਼ਬਰ »

ਟੀਮ ਗਲੋਬਲ ਇਮੀਗ੍ਰੇਸ਼ਨ ਨੇ ਵਿਦਿਆਰਥਣ ਦਾ ਲਗਵਾਇਆ ਆਸਟ੍ਰੇਲੀਆ ਸਪਾਊਸ ਵੀਜ਼ਾ

ਗੁਰਦਾਸਪੁਰ, 7 ਅਪ੍ਰੈਲ (ਆਰਿਫ਼)- ਜ਼ਿਲ੍ਹੇ ਦੀ ਨਾਮਵਰ ਸੰਸਥਾ ਟੀਮ ਗਲੋਬਲ ਇਮੀਗਰੇਸ਼ਨ ਵਲੋਂ ਜਿੱਥੇ ਪਿਛਲੇ ਸਮੇਂ ਵਿਦਿਆਰਥੀਆਂ ਦੇ ਧੜਾ-ਧੜ ਕੈਨੇਡਾ ਦੇ ਸਟੱਡੀ ਵੀਜ਼ੇ ਲਗਵਾਏ ਗਏ ਹਨ, ਉੱਥੇ ਹੀ ਸੰਸਥਾ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਪਾਊਸ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਵਲੋਂ ਸ਼ਹਿਰ 'ਚ ਰੋਸ ਮਾਰਚ ਅੱਜ-ਡਾ: ਮੋਹਿਤ ਮਹਾਜਨ

ਗੁਰਦਾਸਪੁਰ, 7 ਅਪ੍ਰੈਲ (ਆਰਿਫ਼)- ਫੈੱਡਰੇਸ਼ਨ ਆਫ਼ ਨਿੱਜੀ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਅਤੇ ਸਹਿਯੋਗੀ ਐਸੋਸੀਏਸ਼ਨ ਰਾਸਾ, ਕਾਸਾ, ਪੂਸਾ (ਬੀ), ਈ.ਸੀ.ਐਸ, ਪੀ.ਪੀ.ਐਸ.ਓ, ਏ.ਪੀ.ਐਸ, ਪੀ.ਪੀ.ਐਸ.ਏ ਦੇ ਸੰਯੁਕਤ ਸੱਦੇ ਤਹਿਤ 8 ਅਪ੍ਰੈਲ ਨੰੂ ਪੰਜਾਬ ਦੇ ਸਕੂਲਾਂ ਵਲੋਂ ...

ਪੂਰੀ ਖ਼ਬਰ »

ਮਹਾਂਪੰਚਾਇਤ ਲਈ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਨੇ ਲੋਕਾਂ ਨੂੰ ਕੀਤਾ ਲਾਮਬੰਦ

ਬਟਾਲਾ, 7 ਅਪ੍ਰੈਲ (ਹਰਦੇਵ ਸਿੰਘ ਸੰਧੂ)- ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੀ ਇਕੱਤਰਤਾ ਪਿੰਡ ਹਰਦੋਝੰਡੇ ਵਿਖੇ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ ਤੇ ਜਨਰਲ ਸਕੱਤਰ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਵਿਚ ਹੋਈ | ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 8 ...

ਪੂਰੀ ਖ਼ਬਰ »

ਕਿਸਾਨ ਮੋਰਚੇ ਦੇ 185ਵੇਂ ਦਿਨ 103ਵਾਂ ਜਥਾ ਭੁੱਖ ਹੜਤਾਲ 'ਤੇ

ਗੁਰਦਾਸਪੁਰ, 7 ਅਪ੍ਰੈਲ (ਪੰਕਜ ਸ਼ਰਮਾ)- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕਿਸਾਨ ਮੋਰਚੇ ਦੇ 185ਵੇਂ ਦਿਨ ਅੱਜ 103ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ ਜਿਸ ਵਿਚ ਪੰਜਾਬ ਕਿਸਾਨ ਯੂਨੀਅਨ ਵਲੋਂ ਲਖਬੀਰ ਸਿੰਘ, ਅਮਨਦੀਪ ਸਿੰਘ, ਜਗਤਾਰ ਸਿੰਘ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

8 ਵਿਸ਼ੇਸ਼ ਕੋਚਿੰਗ ਨਾਲ ਵਿਦਿਆਰਥੀਆਂ ਨੂੰ ਬਣਾਇਆ ਜਾਂਦਾ ਪੀ.ਟੀ.ਈ. ਟੈਸਟ ਦੇ ਕਾਬਲ-ਕੰਗ
ਪੀ.ਟੀ.ਈ. ਸ਼ਾਨਦਾਰ ਸੇਵਾਵਾਂ 'ਚ ਵੀ ਨਾਂਅ ਚਮਕਾ ਰਹੀ ਔਜੀ ਹੱਬ ਸੰਸਥਾ

ਗੁਰਦਾਸਪੁਰ, 7 ਅਪੈ੍ਰਲ (ਆਰਿਫ਼)- ਪੰਜਾਬ ਦੇ ਸੈਂਕੜੇ ਹੀ ਵਿਦਿਆਰਥੀ ਹਨ, ਜੋ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਸੰਜੋਈ ਬੈਠੇ ਹਨ | ਇਨ੍ਹਾਂ ਵਿਦਿਆਰਥੀਆਂ ਦੇ ਸੁਪਨਿਆਂ ਨੰੂ ਪੰਜਾਬ ਦੀ ਨਾਮਵਰ ਸੰਸਥਾ ਔਜੀ ਹੱਬ ਇਮੀਗਰੇਸ਼ਨ ਵਲੋਂ ਮਿਹਨਤ ਨਾਲ ਪੂਰਾ ਕੀਤਾ ਜਾ ...

ਪੂਰੀ ਖ਼ਬਰ »

ਹਲਕਾ ਦੀਨਾਨਗਰ ਦੇ ਪੰਚਾਂ, ਸਰਪੰਚਾਂ ਤੇ ਕਾਂਗਰਸੀ ਅਹੁਦੇਦਾਰਾਂ ਦੀ ਮੀਟਿੰਗ

ਪੁਰਾਣਾ ਸ਼ਾਲਾ, 7 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸਰਕਲ ਪੁਰਾਣਾ ਸ਼ਾਲਾ, ਤਾਲਿਬਪੁਰ ਪੰਡੋਰੀ ਤੇ ਨਵਾਂ ਸ਼ਾਲਾ ਸਰਕਲ ਨਾਲ ਸਬੰਧਿਤ ਕਾਂਗਰਸੀ ਅਹੁਦੇਦਾਰਾਂ ਤੇ ਪੰਚਾਂ, ਸਰਪੰਚਾਂ ਦੀ ਸਾਂਝੀ ਮੀਟਿੰਗ ਨਵਾਂ ਸ਼ਾਲਾ ਵਿਖੇ ਹੋਈ ...

ਪੂਰੀ ਖ਼ਬਰ »

ਭੱਠਾ ਮਜ਼ਦੂਰ ਯੂਨੀਅਨ ਦੀ ਲੇਬਰ ਅਫ਼ਸਰ ਨਾਲ ਮੀਟਿੰਗ

ਗੁਰਦਾਸਪੁਰ, 7 ਅਪ੍ਰੈਲ (ਪੰਕਜ ਸ਼ਰਮਾ)- ਭੱਠਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਸਬੰਧੀ ਲਾਲ ਝੰਡਾ ਪੰਜਾਬ ਭੱਠਾ ਯੂਨੀਅਨ ਵਲੋਂ ਬੀਤੀ 18 ਮਾਰਚ ਨੰੂ ਅਸਿਸਟੈਂਟ ਲੇਬਰ ਕਮਿਸ਼ਨ ਨੰੂ ਮੰਗ ਪੱਤਰ ਦਿੱਤਾ ਸੀ ਜਿਸ ਦੇ ਸਬੰਧ ਵਿਚ ਲੇਬਰ ਕਮਿਸ਼ਨਰ ਦੀ ਮੌਜੂਦਗੀ ਵਿਚ ਭੱਠਾ ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ 'ਚ ਠਾਕੁਰ ਸਿੰਘ ਊਧਨਵਾਲ ਵਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ

ਬਟਾਲਾ, 7 ਅਪ੍ਰੈਲ (ਕਾਹਲੋਂ)- ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਜਥੇ. ਠਾਕੁਰ ਸਿੰਘ ਊਧਨਵਾਲ ਵਲੋਂ ਸ਼ਹਿਰ ਸ੍ਰੀ ਹਰਿਗੋਬਿੰਦਪੁਰ ਵਿਖੇ ਸਾਬਕਾ ਕੌਸਲਰ ਧਰਮ ਸਿੰਘ ਅਤੇ ਸਾਬਕਾ ਸਰਪੰਚ ਗੁਰਮੀਤ ਕੌਰ ਦੇ ਗ੍ਰਹਿ ਵਿਖੇ ਵਿਧਾਨ ਸਭਾ 2022 ਦੀਆਂ ਚੋਣਾਂ ...

ਪੂਰੀ ਖ਼ਬਰ »

ਸ੍ਰੀ ਨੰਗਲੀ ਸਕੂਲ ਦੇ ਸਮੂਹ ਸਟਾਫ਼ ਨੇ ਟੀਕੇ ਲਗਵਾਏ

ਗੁਰਦਾਸਪੁਰ, 7 ਅਪ੍ਰੈਲ (ਆਰਿਫ਼)- ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਡਿਫੈਂਸ ਰੋਡ ਗੁਰਦਾਸਪੁਰ ਦੀ ਪਿ੍ੰ. ਪੂਨਮ ਕਪਿਲਾ ਦੀ ਪ੍ਰਧਾਨਗੀ 'ਚ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਮੂਹ ਵਰਕਰਾਂ ਨੰੂ ਕੋਰੋਨਾ ਟੀਕਾਕਰਨ ਦੀ ਪਹਿਲੀ ਖ਼ੁਰਾਕ ਲਗਾਈ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 88 ਨਵੇਂ ਮਾਮਲੇ, 3 ਮੌਤਾਂ

ਗੁਰਦਾਸਪੁਰ, 7 ਅਪ੍ਰੈਲ (ਸੁਖਵੀਰ ਸਿੰਘ ਸੈਣੀ)- ਜ਼ਿਲ੍ਹਾ ਗੁਰਦਾਸਪੁਰ 'ਚ ਅੱਜ 88 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਅੱਜ ਹੋਈਆਂ 3 ਮੌਤਾਂ ਨਾਲ ਮੌਤਾਂ ਦਾ ਕੁੱਲ ਅੰਕੜਾ 373 ਹੋ ਗਿਆ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਹਰਭਜਨ ਰਾਮ ਮਾਂਡੀ ਨੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦੀ ਮੰਗ

ਦੀਨਾਨਗਰ, 7 ਅਪ੍ਰੈਲ (ਸੰਧੂ, ਸੋਢੀ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਦੀਨਾਨਗਰ ਵਿਖੇ ਹੋਈ ਜਿਸ 'ਚ ਪੁਰਾਣੀ ਪੈਨਸ਼ਨ ਬਹਾਲੀ ਨੰੂ ਲੈ ਕੇ ਸਮੂਹ ਕਰਮਚਾਰੀਆਂ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ...

ਪੂਰੀ ਖ਼ਬਰ »

ਹਾਊਸ ਫੈੱਡ ਤੋਂ ਐਨ.ਓ.ਸੀ. ਲੈਣ ਲਈ 9 ਸਾਲਾਂ ਤੋਂ ਖੱਜਲ ਖ਼ੁਆਰੀ

ਬਹਿਰਾਮਪੁਰ, 7 ਅਪ੍ਰੈਲ (ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਜੁੱਗੋ ਚੱਕ ਟਾਂਡਾ ਦੇ ਬਲਦੇਵ ਸਿੰਘ ਹਾਊਸ ਫੈੱਡ ਤੋਂ ਲਿਆ ਕਰਜ਼ਾ ਉਤਾਰ ਦੇਣ ਦੇ ਬਾਵਜੂਦ ਵੀ ਐਨ.ਓ.ਸੀ. ਦਾ ਸਰਟੀਫਿਕੇਟ ਲੈਣ ਲਈ ਖੱਜਲ ਖ਼ੁਆਰ ਹੋ ਰਹੇ ਹਨ | ਇਸ ਸਬੰਧੀ ਬਲਦੇਵ ...

ਪੂਰੀ ਖ਼ਬਰ »

ਸਤਿੰਦਰ ਸਿੰਘ ਠੇਕੇਦਾਰ ਦੀ ਅਗਵਾਈ 'ਚ ਬੀ.ਸੀ. ਵਿੰਗ ਦੀ ਮੀਟਿੰਗ

ਘੁਮਾਣ, 7 ਅਪ੍ਰੈਲ (ਬੰਮਰਾਹ)-ਪਿੰਡ ਦਕੋਹਾ ਵਿਖੇ ਬੀ.ਸੀ. ਵਿੰਗ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਵਿਚ ਇਕ ਵਿਸ਼ਾਲ ਮੀਟਿੰਗ ਪਿੰਡ ਦਕੋਹਾ ਵਿਖੇ ਕਰਵਾਈ ਗਈ, ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਸੂਬਾਈ ਜਨਰਲ ਸਕੱਤਰ ਸੁੱਚਾ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਬਟਾਲਾ, 7 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸੁਸ਼ੋਭਿਤ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 9ਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਪੰਜਾਬ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ-ਵਿੱਤ ਮੰਤਰੀ ਦਾ ਫੂਕਿਆ ਪੁਤਲਾ

ਘੁਮਾਣ, 7 ਅਪ੍ਰੈਲ (ਬੰਮਰਾਹ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਵਲੋਂ ਸੂਬਾ ਸਰਕਾਰ ਦੀਆਂ ਸਿੱਖਿਆ, ਸਕੂਲ ਅਤੇ ਅਧਿਆਪਕ ਮਾਰੂ ਨੀਤੀਆਂ ਵਿਰੁੱਧ ਫ਼ੈਸਲਾਕੁਨ ਲੜਾਈ ਲੜਨ ਦਾ ਅਹਿਦ ਲਿਆ ਗਿਆ ...

ਪੂਰੀ ਖ਼ਬਰ »

ਪਿੰਡ ਨਾਨੋਵਾਲ ਖੁਰਦ 'ਚ ਮਾਈ ਭਾਗੋ ਇਕਾਈ ਗਠਨ

ਭੈਣੀ ਮੀਆਂ ਖਾਂ, 7 ਅਪ੍ਰੈਲ (ਜਸਬੀਰ ਸਿੰਘ ਬਾਜਵਾ)- ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਜ਼ੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਵਲੋਂ ਪਿੰਡ ਨਾਨੋਵਾਲ ਖੁਰਦ 'ਚ ਨਵੀਂ ਮਾਈ ਭਾਗੋ ਇਕਾਈ ਦਾ ਗਠਨ ਪ੍ਰਧਾਨ ਸੋਹਨ ਸਿੰਘ ਗਿੱਲ, ਗੁਰਪ੍ਰੀਤ ਕÏਰ ਕੋਟਲੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਸਾਰੇ ਵਾਅਦੇ ਪੂਰੇ ਕੀਤੇ-ਹੈਰੀ

ਊਧਨਵਾਲ, 7 ਅਪ੍ਰੈਲ (ਪਰਗਟ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ, ਸਾਰੇ ਇਕ-ਇਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਸਪੁੱਤਰ ਹਰਵਿੰਦਰ ਸਿੰਘ ਹੈਰੀ ਨੇ ਪਿੰਡ ...

ਪੂਰੀ ਖ਼ਬਰ »

ਜਨਤਾ ਕੈਪਟਨ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਕਾਹਲੀ-ਚੇਅ: ਖੁਸ਼ਹਾਲਪੁਰ

ਕੋਟਲੀ ਸੂਰਤ ਮੱਲ੍ਹੀ, 7 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਸ਼ੋ੍ਰਮਣੀ ਅਕਾਲੀ ਦਲ ਆਗੂ ਤੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਅੱਜ ਨੇੜਲੇ ਪਿੰਡ ਚੱਕ ਮਹਿਮਾ ਦੇ ਗੁਰਦੁਆਰਾ ਬਾਬਾ ਮਹਿਮਾ ਸਾਹਿਬ ਵਿਖੇ ਸਰਬਜੀਤ ਸਿੰਘ ਸਾਬੀ ਵਲੋਂ ਕਰਵਾਏ ਗਏ ਇਕ ...

ਪੂਰੀ ਖ਼ਬਰ »

'ਆਪ' ਵਲੋਂ ਬਿਜਲੀ ਬਿੱਲਾਂ ਸਬੰਧੀ ਕਾਂਗਰਸ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਫ਼ਤਹਿਗੜ੍ਹ ਚੂੜੀਆਂ, 7 ਅਪ੍ਰੈਲ (ਧਰਮਿੰਦਰ ਸਿੰਘ ਬਾਠ)- ਫ਼ਤਹਿਗੜ੍ਹ ਚੂੜੀਆਂ 'ਚ 'ਆਪ' ਨੇ ਬਿਜਲੀ ਬਿੱਲਾਂ ਦੇ ਵਿਰੋਧ 'ਚ ਕਾਂਗਰਸ ਸਰਕਾਰ ਵਿਰੱੁਧ ਰੋਸ ਮੁਜ਼ਾਹਰਾ ਕੀਤਾ ਅਤੇ ਬਿਜਲੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ | 'ਆਪ' ਦੇ ਸੀਨੀਅਰ ਆਗੂ ਬਲਬੀਰ ਸਿੰਘ ...

ਪੂਰੀ ਖ਼ਬਰ »

ਵਿਧਾਇਕ ਲਾਡੀ ਦੇ ਯਤਨਾਂ ਸਦਕਾ ਹਲਕੇ ਦੀ ਨੁਹਾਰ ਬਦਲਣ ਲੱਗੀ-ਰਾਜੂ ਮਾੜੀ ਪੰਨਵਾਂ

ਸ੍ਰੀ ਹਰਿਗੋਬਿੰਦਪੁਰ, 7 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਾੜੀ ਪੰਨੜਾਂ ਦੇ ਟਕਸਾਲੀ ਸੀਨੀਅਰ ਕਾਂਗਰਸੀ ਆਗੂ ਲਖਬੀਰ ਸਿੰਘ ਰਾਜੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਜੋ ਪਿਛਲੇ ਕਈ ਸਾਲਾਂ ਤੋਂ ਵਿਕਾਸ ...

ਪੂਰੀ ਖ਼ਬਰ »

ਮਾਈ ਭਾਗੋ ਸੇਵਾ ਸੁਸਾਇਟੀ ਨੇ ਮੁਫ਼ਤ ਰਾਸ਼ਨ ਵੰਡਿਆ

ਧਾਰੀਵਾਲ, 7 ਅਪ੍ਰੈਲ (ਰਮੇਸ਼ ਨੰਦਾ)- ਮਾਈ ਭਾਗੋ ਸੇਵਾ ਸੁਸਾਇਟੀ ਸੋਹਲ (ਯੂ.ਕੇ.) ਵਲੋਂ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ | ਸੁਸਾਇਟੀ ਦੇ ਪ੍ਰਧਾਨ ਤਲਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਯੂ.ਕੇ. ਦੀਆਂ ਸਿੱਖ ਸੰਗਤਾਂ ਵਲੋਂ ਆਪਣੀ ਨੇਕ ਕਮਾਈ 'ਚੋਂ ...

ਪੂਰੀ ਖ਼ਬਰ »

ਕਾਦੀਆਂ ਮਹਾਂਰੈਲੀ ਲਈ 40 ਗੱਡੀਆਂ ਦਾ ਕਾਫ਼ਲਾ ਰਵਾਨਾ

ਪੁਰਾਣਾ ਸ਼ਾਲਾ, 7 ਅਪ੍ਰੈਲ (ਅਸ਼ੋਕ ਸ਼ਰਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬੀਬੀ ਸੁੰਦਰੀ ਛੰਭ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ੌਜੀ ਤੇ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਾਦੀਆਂ ਮਹਾਂਰੈਲੀ ਵਿਚ 40 ਗੱਡੀਆਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ...

ਪੂਰੀ ਖ਼ਬਰ »

ਸਲਾਰੀਆ ਜਨ ਸੇਵਾ ਫਾਊਾਡੇਸ਼ਨ ਨੌਜਵਾਨਾਂ ਨੂੰ ਦੇਵੇਗੀ ਰੁਜ਼ਗਾਰ-ਸਵਰਨ ਸਲਾਰੀਆ

ਕਿਲ੍ਹਾ ਲਾਲ ਸਿੰਘ, 7 ਅਪ੍ਰੈਲ (ਬਲਬੀਰ ਸਿੰਘ)- ਲੋਕ ਸਭਾ ਹਲਕਾ ਗੁਰਦਾਸਪੁਰ 'ਚੋਂ ਬੇਰੁਜ਼ਗਾਰੀ ਖ਼ਤਮ ਕਰਨਾ ਮੇਰਾ ਪਹਿਲਾ ਫ਼ਰਜ਼ ਹੈ ਤੇ ਸਾਡੀ ਬਣਾਈ ਸਲਾਰੀਆ ਜਨ ਸੇਵਾ ਫਾਊਾਡੇਸ਼ਨ ਵਲੋਂ ਲਗਾਤਾਰ ਆਰਥਿਕ ਪੱਖ ਤੋਂ ਕਮਜ਼ੋਰ ਵਿਅਕਤੀਆਂ ਦੇ ਪਰਿਵਾਰਾਂ ਨਾਲ ਸੰਪਰਕ ...

ਪੂਰੀ ਖ਼ਬਰ »

ਕਿਸਾਨ ਟਰਾਂਸਫਾਰਮਾਂ ਹੇਠੋਂ ਪਹਿਲਾਂ ਕਣਕ ਵੱਢਣ-ਐਸ.ਡੀ.ਓ.

ਦੋਰਾਂਗਲਾ, 7 ਅਪ੍ਰੈਲ (ਚੱਕਰਾਜਾ)- ਕਣਕ ਦੀ ਫ਼ਸਲ ਨੂੰ ਕੋਈ ਅੱਗ ਲੱਗਣ ਜਿਹੀ ਘਟਨਾ ਨਾ ਵਾਪਰੇ ਇਸ ਲਈ ਵਿਭਾਗ ਤੋਂ ਇਲਾਵਾ ਕਿਸਾਨ ਵੀ ਸੁਰੱਖਿਆ ਵਰਤਣ | ਇਹ ਪ੍ਰਗਟਾਵਾ ਪਾਵਰਕਾਮ ਉਪ ਮੰਡਲ ਅਫ਼ਸਰ ਦੋਰਾਂਗਲਾ ਇੰਜੀ: ਕੰਵਲਜੀਤ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸੁਖਵਿੰਦਰ ਕੌਰ ਵਲੋਂ ਜ਼ਿਲ੍ਹਾ ਪ੍ਰਧਾਨ ਘੁੰਮਣ ਦਾ ਵਿਸ਼ੇਸ਼ ਸਨਮਾਨ

ਸ੍ਰੀ ਹਰਿਗੋਬਿੰਦਪੁਰ, 7 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਤੋਂ ਅਕਾਲੀ ਦਲ (ਬ) ਦੀ ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬੀਬਾ ਸੁਖਵਿੰਦਰ ਕੌਰ ਵਲੋਂ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੂੰ ਪ੍ਰਧਾਨ ਬਣਨ 'ਤੇ ...

ਪੂਰੀ ਖ਼ਬਰ »

ਹੱਕੀ ਮੰਗਾਂ ਲਈ ਨੰਬਰਦਾਰ ਯੂਨੀਅਨ ਵਲੋਂ ਰੋਸ ਦਾ ਪ੍ਰਗਟਾਵਾ

ਡੇਰਾ ਬਾਬਾ ਨਾਨਕ, 7 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਦੇ ਸਬੰਧ 'ਚ ਦੀ ਰੈਵੀਨਿਊ ਨੰਬਰਦਾਰ ਯੂਨੀਅਨ (ਪੰਜਾਬ) ਵਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਨੰਬਰਦਾਰ ...

ਪੂਰੀ ਖ਼ਬਰ »

ਦੀਨਾਨਗਰ ਦਫ਼ਤਰ 'ਚ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ

ਦੀਨਾਨਗਰ, 7 ਅਪ੍ਰੈਲ (ਸੰਧੂ/ਸੋਢੀ)- ਭਾਜਪਾ ਐਸ.ਪੀ. ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੁੰਡਲ ਦੀ ਪ੍ਰਧਾਨਗੀ ਹੇਠ ਦੀਨਾਨਗਰ ਦਫ਼ਤਰ ਵਿਖੇ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਮੋਹਣ ਲਾਲ, ਤਰਸੇਮ ਲਾਲ, ਦਲੀਪ ਚੰਦ, ਜੋਗਿੰਦਰਪਾਲ, ਬਲਵਿੰਦਰ ...

ਪੂਰੀ ਖ਼ਬਰ »

ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ਡੇਅਰੀਵਾਲ ਦਰੋਗਾ, 7 ਅਪ੍ਰੈਲ (ਹਰਦੀਪ ਸਿੰਘ ਸੰਧੂ)- ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕੱਲੂ ਸੋਹਲ ਵਿਚ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਪਿੰਡ ਦੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਸਰਪੰਚ ਰਣਜੀਤ ਸਿੰਘ ਨੇ ਵਿਧਾਇਕ ਬਾਜਵਾ ...

ਪੂਰੀ ਖ਼ਬਰ »

ਕੈਪਟਨ ਸਰਕਾਰ ਪਿੰਡਾਂ ਦੇ ਵਿਕਾਸ ਮੁਕੰਮਲ ਕਰਨ ਪ੍ਰਤੀ ਵਚਨਬੱਧ-ਤਿ੍ਪਤਰਜਿੰਦਰ ਬਾਜਵਾ

ਨੌਸ਼ਹਿਰਾ ਮੱਝਾ ਸਿੰਘ, 7 ਅਪ੍ਰੈਲ (ਤਰਸੇਮ ਸਿੰਘ ਤਰਾਨਾ)- ਕੈਪਟਨ ਸਰਕਾਰ ਚੋਣ ਵਾਅਦੇ ਮੁਤਾਬਿਕ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਪ੍ਰਤੀ ਵਚਨਬੱਧ ਹੈ | ਇਹ ਪ੍ਰਗਟਾਵਾ ਨਜ਼ਦੀਕੀ ਪਿੰਡ ਕਲੇਰ ਕਲਾਂ ਵਿਖੇ ਸਰਪੰਚ ਬਲਰਾਜ ...

ਪੂਰੀ ਖ਼ਬਰ »

ਸਿਲਟਰ ਇਜੈਕਟਰ ਦੀ ਹਾਲਤ ਸੁਧਾਰਨ ਦੀ ਮੰਗ

ਪੁਰਾਣਾ ਸ਼ਾਲਾ, 7 ਅਪ੍ਰੈਲ (ਅਸ਼ੋਕ ਸ਼ਰਮਾ)- ਨਹਿਰ ਅੱਪਰਬਾਰੀ ਦੁਆਬ 'ਤੇ ਬਣੇ ਸਿਲਟਰ ਇਜੈਕਟਰ ਦੀ ਹਾਲਤ ਕਾਫ਼ੀ ਖਸਤਾ ਹੋਈ ਪਈ ਹੈ | ਨਹਿਰੀ ਵਿਭਾਗ ਗੁਰਦਾਸਪੁਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ | ਜਦੋਂ ਕਿ ਸਿਲਟਰ ਇਜੈਕਟਰ ਦੇ ਲੱਗੇ ਸ਼ਟਰ ਵੀ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਸੰਪਰਕ ਸੜਕ 'ਤੇ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਰਾਹਗੀਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 7 ਅਪ੍ਰੈਲ (ਅਸ਼ੋਕ ਸ਼ਰਮਾ)- ਬਲਾਕ ਗੁਰਦਾਸਪੁਰ ਅੰਦਰ ਪੈਂਦੇ ਪਿੰਡ ਤਾਲਿਬਪੁਰ ਤੋਂ ਲਾਹੜੀ ਵੀਰਾਂ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਰਾਹਗੀਰ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਆਉਣ ਦੇ ਨਾਲ ਨਵੀਂ ਬਣੀ ਸੜਕ ਟੁੱਟਣੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਬਟਾਲਾ, 7 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸੁਸ਼ੋਭਿਤ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 9ਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਸਾਰੇ ਵਾਅਦੇ ਪੂਰੇ ਕੀਤੇ-ਹੈਰੀ

ਊਧਨਵਾਲ, 7 ਅਪ੍ਰੈਲ (ਪਰਗਟ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ, ਸਾਰੇ ਇਕ-ਇਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਸਪੁੱਤਰ ਹਰਵਿੰਦਰ ਸਿੰਘ ਹੈਰੀ ਨੇ ਪਿੰਡ ...

ਪੂਰੀ ਖ਼ਬਰ »

ਮੋਮਬੱਤੀਆਂ ਜਗਾ ਕੇ ਸਕੂਲ ਖੁੱਲ੍ਹਣ ਦੀ ਕੀਤੀ ਅਰਦਾਸ

ਪੰਜਗਰਾਈਆਂ, 7 ਅਪ੍ਰੈਲ (ਬਲਵਿੰਦਰ ਸਿੰਘ)- ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਅਤੇ ਇਸ ਦੀਆਂ ਸਹਿਯੋਗੀ ਐਸੋਸੀਏਸ਼ਨਾਂ ਰਾਸਾ, ਕਾਸਾ, ਪੂਸਾ (ਬੀ) ਈ.ਸੀ.ਐਸ., ਪੀ.ਪੀ.ਐਸ.ਓ., ਏ.ਪੀ.ਐਸ., ਪੀ.ਪੀ.ਐਸ.ਏ. ਦੇ ਸਾਂਝੇ ਸੱਦੇ 'ਤੇ ਸ਼ਾਮ 5 ਤੋਂ 6 ...

ਪੂਰੀ ਖ਼ਬਰ »

ਕਾਦੀਆਂ ਮਹਾਂਰੈਲੀ ਲਈ 40 ਗੱਡੀਆਂ ਦਾ ਕਾਫ਼ਲਾ ਰਵਾਨਾ

ਪੁਰਾਣਾ ਸ਼ਾਲਾ, 7 ਅਪ੍ਰੈਲ (ਅਸ਼ੋਕ ਸ਼ਰਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬੀਬੀ ਸੁੰਦਰੀ ਛੰਭ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ੌਜੀ ਤੇ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਾਦੀਆਂ ਮਹਾਂਰੈਲੀ ਵਿਚ 40 ਗੱਡੀਆਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦੀ ਮੰਗ

ਦੀਨਾਨਗਰ, 7 ਅਪ੍ਰੈਲ (ਸੰਧੂ, ਸੋਢੀ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਦੀਨਾਨਗਰ ਵਿਖੇ ਹੋਈ ਜਿਸ 'ਚ ਪੁਰਾਣੀ ਪੈਨਸ਼ਨ ਬਹਾਲੀ ਨੰੂ ਲੈ ਕੇ ਸਮੂਹ ਕਰਮਚਾਰੀਆਂ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ...

ਪੂਰੀ ਖ਼ਬਰ »

ਗੁਰੂ ਨਾਭਾ ਦਾਸ ਸੇਵਾ ਸਮਿਤੀ ਵਲੋਂ ਸ਼ੋਭਾ ਯਾਤਰਾ

ਪਠਾਨਕੋਟ, 7 ਅਪ੍ਰੈਲ (ਚੌਹਾਨ)- ਸ੍ਰੀ ਗੁਰੂ ਨਾਭਾ ਦਾਸ ਸੇਵਾ ਸੰਮਤੀ ਵਲੋਂ ਗੋਸੁਆਮੀ ਸ੍ਰੀ ਗੁਰੂ ਨਾਭਾ ਦਾਸ ਦੇ ਜਨਮ ਦਿਵਸ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਨਾਭਾ ਦਾਸ ਚੌਕ ਪਠਾਨਕੋਟ ਤੋਂ ਕੱਢੀ ਗਈ, ਜਿਸ 'ਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ 'ਚ ਹਿੱਸਾ ...

ਪੂਰੀ ਖ਼ਬਰ »

ਗੁਰੂ ਨਾਭਾ ਦਾਸ ਦੇ ਜਨਮ ਦਿਵਸ 'ਤੇ ਸ਼ੋਭਾ ਯਾਤਰਾ

ਪਠਾਨਕੋਟ, 7 ਅਪ੍ਰੈਲ (ਚੌਹਾਨ)- ਗੋਸੁਆਮੀ ਸ੍ਰੀ ਗੁਰੂ ਨਾਭਾ ਦਾਸ ਦੇ ਜਨਮ ਦਿਵਸ ਨੰੂ ਸਮਰਪਿਤ ਸ਼ੋਭਾ ਯਾਤਰਾ ਮਹੰਤ ਵਿਸ਼ਨੰੂ ਗਿਰੀ ਦੀ ਰਹਿਨੁਮਾਈ ਅਤੇ ਪ੍ਰਧਾਨ ਰਮੇਸ਼ ਕੁੱਕ ਦੀ ਪ੍ਰਧਾਨਗੀ ਹੇਠ ਗੁਰੂ ਨਾਭਾ ਦਾਸ ਚੌਕ ਤੋਂ ਹਵਨ ਯੱਗ ਕਰਕੇ ਸ਼ੁਰੂ ਹੋਈ ਯਾਤਰਾ ਦੀ ...

ਪੂਰੀ ਖ਼ਬਰ »

ਮੁਹੰਮਦ ਗੁਲਜ਼ਾਰ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਿਆ

ਪਠਾਨਕੋਟ, 7 ਅਪ੍ਰੈਲ (ਚੌਹਾਨ)- ਮੁਹੰਮਦ ਗੁਲਜ਼ਾਰ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦਾ ਅਹੁਦਾ ਸੰਭਾਲ ਲਿਆ ਹੈ | ਸਭ ਤੋਂ ਪਹਿਲਾਂ ਉਹ ਕੋਰਟ ਕੰਪਲੈਕਸ ਮਲਕਪੁਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਸਾਰੇ ਜੱਜ ਸਾਹਿਬਾਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ...

ਪੂਰੀ ਖ਼ਬਰ »

ਅਮਿਤ ਸਿੰਘ ਮੰਟੂ ਵਲੋਂ ਆਈ.ਟੀ.ਆਈ. ਨਿਆੜੀ ਦਾ ਉਦਘਾਟਨ

ਧਾਰਕਲਾਂ, 7 ਅਪ੍ਰੈਲ (ਨਰੇਸ਼ ਪਠਾਨੀਆ)- ਧਾਰਕਲਾਂ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਆਈ.ਟੀ.ਆਈ. ਖੋਲ੍ਹਣ ਦੀ ਉਡੀਕ ਸੀ | ਅੱਜ ਲੋਕਾਂ ਦੀ ਮੰਗ ਨੰੂ ਪੂਰੇ ਕਰਦੇ ਹੋਏ ਨਿਆੜੀ ਪਿੰਡ ਵਿਚ ਕਾਂਗਰਸ ਦੇ ਆਗੂ ਠਾਕੁਰ ਅਮਿਤ ਸਿੰਘ ਮੰਟੂ ਵਲੋਂ ਸਰਕਾਰੀ ਆਈ.ਟੀ.ਆਈ. ਦੇ ਨਿਰਮਾਣ ਦਾ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚਾ ਵਲੋਂ ਵਿਧਾਇਕ ਦੇ ਘਰ ਦਾ ਘਿਰਾਓ

ਪਠਾਨਕੋਟ, 7 ਅਪ੍ਰੈਲ (ਸੰਧੂ)- ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਜ਼ਿਲ੍ਹਾ ਪਠਾਨਕੋਟ ਵਲੋਂ ਸੂਬੇ ਅੰਦਰ ਕਾਨੰੂਨ ਵਿਵਸਥਾ ਨੰੂ ਲੈ ਕੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਵੀਨਾ ਪਰਮਾਰ ਦੀ ਅਗਵਾਈ ਵਿਚ ਰੋਸ ਰੈਲੀ ਸਥਾਨਿਕ ਭਗਵਾਨ ਵਾਲਮੀਕੀ ਚੌਕ ਤੋਂ ਕੱਢੀ ਗਈ ...

ਪੂਰੀ ਖ਼ਬਰ »

ਜੀ.ਓ.ਜੀ. ਨੇ ਦੁਨੇਰਾ ਸਿਹਤ ਕੇਂਦਰ ਦੀ ਕੀਤੀ ਜਾਂਚ

ਧਾਰਕਲਾਂ, 7 ਅਪ੍ਰੈਲ (ਨਰੇਸ਼ ਪਠਾਨੀਆ)- ਜੀ.ਓ.ਜੀ. ਮੈਂਬਰ ਪ੍ਰੀਤਮ ਚੰਦ ਸ਼ਰਮਾ, ਕੁਲਦੀਪ ਸਿੰਘ, ਕਿਸ਼ੋਰੀ ਤੇ ਮਹਿੰਦਰ ਸਿੰਘ ਨੇ ਮੁੱਢਲੇ ਸਿਹਤ ਕੇਂਦਰ ਦੁਨੇਰਾ ਦਾ ਅਚਾਨਕ ਦੌਰਾ ਕਰਕੇ ਜਾਂਚ ਕੀਤੀ | ਜੀ.ਓ.ਜੀ. ਮੈਂਬਰ ਨੇ ਦੱਸਿਆ ਕਿ ਧਾਰ ਬਲਾਕ ਦੇ ਸਾਰੇ ਸਿਹਤ ...

ਪੂਰੀ ਖ਼ਬਰ »

ਪਠਾਨਕੋਟ 'ਚ ਕੋਰੋਨਾ ਨਾਲ ਇਕ ਮੌਤ 94 ਨਵੇਂ ਮਾਮਲੇ

ਪਠਾਨਕੋਟ, 7 ਅਪ੍ਰੈਲ (ਆਸ਼ੀਸ਼ ਸ਼ਰਮਾ)- ਪਠਾਨਕੋਟ ਵਿਚ ਸਿਹਤ ਵਿਭਾਗ ਨੰੂ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 94 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਤੇ ਇਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ | ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ. ਡਾ: ...

ਪੂਰੀ ਖ਼ਬਰ »

ਪੀ.ਐੱਚ.ਸੀ. ਹਸਪਤਾਲ ਘਿਆਲਾ ਨੰੂ ਕੁਰਸੀਆਂ ਭੇਟ

ਡਮਟਾਲ, 7 ਅਪ੍ਰੈਲ (ਰਾਕੇਸ਼ ਕੁਮਾਰ)- ਪਿੰਡ ਘਿਆਲਾ ਦੇ ਪੀ.ਐਚ.ਸੀ. ਹਸਪਤਾਲ ਵਿਖੇ ਬ੍ਰਾਹਮਣ ਸਭਾ ਦੇ ਪ੍ਰਧਾਨ ਕਰਮਚੰਦ ਵਲੋਂ ਹਸਪਤਾਲ ਨੰੂ 10 ਕੁਰਸੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਪਿੰਡਾਂ ਤੋਂ ਆਉਣ ਵਾਲੇ ਮਰੀਜ਼ਾਂ ਨੰੂ ਸਟਾਫ਼ ਵਲੋਂ ...

ਪੂਰੀ ਖ਼ਬਰ »

ਡੈਮ ਔਸਤੀ 8ਵੇਂ ਦਿਨ ਟਾਵਰ ਤੋਂ ਹੇਠਾਂ ਆਏ

ਸ਼ਾਹਪੁਰ ਕੰਢੀ, 7 ਅਪ੍ਰੈਲ (ਰਣਜੀਤ ਸਿੰਘ)-ਰੁਜ਼ਗਾਰ ਦੀ ਮੰਗ ਨੰੂ ਲੈ ਕੇ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੇ ਦੋ ਮੈਂਬਰ ਜਿਹੜੇ ਟੈਲੀਫੋਨ ਟਾਵਰ 'ਤੇ ਚੜ੍ਹੇ ਸਨ, ਉਹ ਕੱਲ੍ਹ ਰਾਤ ਹੇਠਾਂ ਉਤਰ ਆਏ | ਔਸਤੀ ਹੇਠਾਂ ਆਉਣ ਤੋਂ ਪਹਿਲਾਂ ਮੰਗ ਕਰ ਰਹੇ ਸਨ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX