ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੋਰੋਨਾ ਦੇ 427 ਨਵੇਂ ਮਾਮਲੇ ਆਏ ਸਾਹਮਣੇ, 17 ਦੀ ਮੌਤ
. . .  1 day ago
ਅੰਮ੍ਰਿਤਸਰ, 17 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 427 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ...
ਮਾਮੂਲੀ ਝਗੜੇ ਦੌਰਾਨ ਸਾਬਕਾ ਫੌਜੀ ਦੀ ਮੌਤ
. . .  1 day ago
ਰਾਜਾਸਾਂਸੀ/ਹਰਸ਼ਾ ਛੀਨਾ, 17 ਮਈ (ਹਰਦੀਪ ਸਿੰਘ ਖੀਵਾ, ਕੜਿਆਲ)- ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਵਿਚਲਾ ਕਿਲਾ ਵਿਖੇ ਪਾਣੀ ਦੀ ਟੈਂਕੀ ਦੀ ਸਾਂਭ ਸੰਭਾਲ ਲਈ ਤਾਇਨਾਤ ਇਕ ਸਾਬਕਾ ਫੌਜੀ ...
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਰਲੇਵੇਂ ਤੋਂ ਬਾਅਦ ਹੋਂਦ 'ਚ ਆਇਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ
. . .  1 day ago
ਚੰਡੀਗੜ੍ਹ , 17 ਮਈ - ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਤੋਂ ਬਾਅਦ ਅੱਜ ਸਾਂਝੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ...
ਬਦਰੀਨਾਥ ਮੰਦਰ ਦੇ ਦਰਵਾਜ਼ੇ ਕੱਲ੍ਹ ਸਵੇਰੇ ਖੁੱਲ੍ਹਣਗੇ
. . .  1 day ago
ਦੇਹਰਾਦੂਨ, 17 ਮਈ - ਉੱਤਰਾਖੰਡ ਦੇ ਗੜ੍ਹਵਾਲ ਹਿਮਾਲਿਆ ਵਿਚ ਸਥਿਤ ਵਿਸ਼ਵ ਪ੍ਰਸਿੱਧ ਭਗਵਾਨ ਬਦਰੀਨਾਥ ਮੰਦਰ ਦੇ ਦਰਵਾਜ਼ੇ ਕੱਲ੍ਹ ਸਵੇਰੇ 4: 15 ਵਜੇ ਖੁੱਲ੍ਹਣਗੇ। ਇਸ ਦੇ ਮੱਦੇਨਜ਼ਰ, ਮੰਦਰ ਪੂਰੀ ਤਰ੍ਹਾਂ ...
ਫ਼ਰੀਦਕੋਟ ’ਚ ਅੱਜ 211 ਆਏ ਕੋਰੋਨ ਦੇ ਨਵੇਂ ਕੇਸ, 5 ਦੀ ਮੌਤ
. . .  1 day ago
ਫ਼ਰੀਦਕੋਟ, 17 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਜ਼ਿਲ੍ਹੇ ’ਚ ਅੱਜ ਕਰੋਨਾ ਦੇ 211 ਮਾਮਲੇ ਸਾਹਮਣੇ ਆਉਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਦੋਂ ਕਿ ਅੱਜ 5 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ, 619 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 17 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਮਹਾਂਮਾਰੀ ਕਾਰਨ 9 ਹੋਰ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ...
ਆਕਸੀਜਨ ਦੀ ਪਹਿਲੀ ਖੇਪ ਪੰਜਾਬ ਪੁੱਜੀ
. . .  1 day ago
ਪਟਵਾਰੀ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਸੰਗਰੂਰ, 17 ਮਈ ( ਦਮਨਜੀਤ ਸਿੰਘ )- ਵਿਜੀਲੈਂਸ ਪੁਲਿਸ ਸੰਗਰੂਰ ਵਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਜਗਸੀਰ ਸਿੰਘ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਸੰਗਰੂਰ ਦੇ ਡੀ. ਐਸ. ਪੀ. ਸਤਨਾਮ ਸਿੰਘ ਵਿਰਕ ਨੇ ...
ਚੱਕਰਵਾਤੀ ਤੂਫਾਨ ' ਤੌਕਤੇ’ ਕਾਰਨ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਚੇਤਾਵਨੀ
. . .  1 day ago
ਆਰਥਿਕ ਤੰਗੀ ਨਾਲ ਜੂਝ ਰਹੇ ਕਿਰਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ, 17 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਹੀ ਨੇੜਲੇ ਪਿੰਡ ਨੀਲੋਵਾਲ ਦੇ ਆਰਥਿਕ ਤੰਗੀ ਨਾਲ ਜੂਝ ਰਹੇ ਇਕ ਕਿਰਤੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 72 ਨਵੇਂ ਕੇਸ, 5 ਮੌਤਾਂ
. . .  1 day ago
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 72 ਨਵੇਂ ਕੇਸ ਸਾਹਮਣੇ ਆਏ ਹਨ ਅਤੇ 5 ਹੋਰ ਮਰੀਜ਼ਾਂ ਦੀ ਮੌਤ ਹੋਈ...
ਸ਼ਾਹਕੋਟ ਪੁਲਿਸ ਨੇ 505 ਗ੍ਰਾਮ ਹੈਰੋਇਨ ਸਮੇਤ ਕੀਨੀਆ ਦੀ ਔਰਤ ਅਤੇ ਕਾਰ ਚਾਲਕ ਨੂੰ ਕੀਤਾ ਕਾਬੂ
. . .  1 day ago
ਸ਼ਾਹਕੋਟ, 17 ਮਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਸ਼ਾਹਕੋਟ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕੀਨੀਆ ਦੀ ਔਰਤ ਅਤੇ ਕਾਰ ਚਾਲਕ ਨੂੰ 505 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ...
ਲੁਧਿਆਣਾ ਵਿਚ ਕੋਰੋਨਾ ਨਾਲ 28 ਮੌਤਾਂ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 28 ਮੌਤਾਂ ਹੋ ਗਈਆਂ ਹਨ, ਜਿਸ ਵਿਚ 20 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਸਕੂਲਾਂ ਦੇ ਉਜਾੜੇ ਤੇ ਨਵੀਂ ਸਿੱਖਿਆ ਨੀਤੀ ਦੇ ਵਿਰੋਧ 'ਚ ਅਧਿਆਪਕਾਂ ਵਲੋਂ ਮੁਜ਼ਾਹਰਾ
. . .  1 day ago
ਗੜ੍ਹਸ਼ੰਕਰ, 17 ਮਈ (ਧਾਲੀਵਾਲ) - ਸਾਂਝਾ ਅਧਿਆਪਕ ਮੋਰਚੇ ਪੰਜਾਬ ਦੇ ਸੂਬਾਈ ਸੱਦੇ 'ਤੇ ਇੱਥੇ ਅਧਿਆਪਕਾਂ ਵਲੋਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਅਤੇ ਮੋਦੀ ਸਰਕਾਰ ਦੀ ਨਿੱਜੀਕਰਨ ...
ਟਰੱਕ ਤੇ ਐਕਟਿਵਾ ਦੀ ਟੱਕਰ 'ਚ ਲੜਕੀ ਦੀ ਮੌਤ, ਇਕ ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 17 ਮਈ (ਧਾਲੀਵਾਲ) - ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ 'ਤੇ ਪੁਲਿਸ ਸਟੇਸ਼ਨ ਨਜ਼ਦੀਕ ਟਰੱਕ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ 'ਚ ਐਕਟਿਵਾ...
ਕੋਰੋਨਾ ਨੇ ਲਈਆਂ 4 ਹੋਰ ਜਾਨਾਂ, ਆਏ 90 ਨਵੇਂ ਮਾਮਲੇ
. . .  1 day ago
ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ 4 ਹੋਰ ਜੀਵਨ ਕੋਰੋਨਾ ਦੀ ਭੇਟ ਚੜ੍ਹ ਗਏ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 159 ਹੋ ਗਿਆ ...
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਖੱਟਰ ਦਾ ਪੁਤਲਾ ਫੂਕਿਆ
. . .  1 day ago
ਟਿਕਰੀ ਸਰਹੱਦ (ਦਿੱਲੀ),17 ਮਈ ( ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ 'ਤੇ ਕਰਵਾਏ ...
ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ ਛੇ ਡੇਰਾ ਪ੍ਰੇਮੀਆਂ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
ਫ਼ਰੀਦਕੋਟ, 17 ਮਈ (ਜਸਵੰਤ ਸਿੰਘ ਪੁਰਬਾ) - ਸਿੱਟ ਵਲੋਂ ਐਤਵਾਰ ਸ਼ਾਮ ਨੂੰ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਛੇ ਡੇਰਾ ਪ੍ਰੇਮੀਆਂ ਨੂੰ ਅੱਜ ਫ਼ਰੀਦਕੋਟ ਦੀ...
ਮਾਮਲਾ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ 'ਤੇ ਮਾਮਲਾ ਦਰਜ ਕਰਨ ਦਾ
. . .  1 day ago
ਨਾਭਾ, 17 ਮਈ (ਕਰਮਜੀਤ ਸਿੰਘ) - ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਅੱਜ ਨਾਭਾ ਦੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ...
ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਰੋਕਣ / ਮੁਅੱਤਲ ਕਰਨ ਦੀ ਅਪੀਲ 'ਤੇ ਦਿੱਲੀ ਹਾਈ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਨਵੀਂ ਦਿੱਲੀ , 17 ਮਈ - ਦਿੱਲੀ ਹਾਈ ਕੋਰਟ ਨੇ ਕੇਂਦਰੀ ਵਿਸਟਾ ਪ੍ਰਾਜੈਕਟ ਦੇ ਨਿਰਮਾਣ ਕਾਰਜ ਨੂੰ ਰੋਕਣ / ਮੁਅੱਤਲ ਕਰਨ ਦੀ ਅਪੀਲ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ...
ਤਹਿਸੀਲ ਦਫ਼ਤਰ ਵਿਚ ਤੈਨਾਤ ਸੇਵਾਦਾਰ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਤੇ ਤਹਿਸੀਲ ਪੱਛਮੀ ਦਫ਼ਤਰ ਵਿਚ ਤਾਇਨਾਤ ਇਕ ਸੇਵਾਦਾਰ ਨੂੰ ਵਿਜੀਲੈਂਸ ਬਿਊਰੋ ਵਲੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ...
ਬੇਅਦਬੀ ਮਾਮਲੇ ਵਿਚ ਪਹਿਲਾਂ ਵਾਂਗੂ ਇਕ ਵਾਰ ਫਿਰ ਕੈਪਟਨ ਸਰਕਾਰ ਦੀ ਡਰਾਮੇਬਾਜ਼ੀ ਸ਼ੁਰੂ - ਦਿਉਲ
. . .  1 day ago
ਸੰਗਰੂਰ, 17 ਮਈ (ਧੀਰਜ ਪਸ਼ੋਰੀਆ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਬੇਅਦਬੀ ਮਾਮਲੇ ਵਿਚ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਅਸਲ ਦੋਸ਼ੀਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 17 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਸ਼ਾਮ ਹੋਏ ਸੜਕ ਹਾਦਸੇ 'ਚ ਨੇੜਲੇ ਪਿੰਡ ਬਿਸ਼ਨਪੁਰਾ ਦੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ...
ਬੀਬੀ ਜਗੀਰ ਕੌਰ ਵਲੋਂ ਖ਼ੂਨਦਾਨ ਲਈ ਸ਼ੁਰੂ ਕੀਤੀ ਮੋਬਾਈਲ ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਅੰਮ੍ਰਿਤਸਰ, 17 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਅੰਦਰ ਖ਼ੂਨਦਾਨ ਕੈਂਪ ਲਗਾਉਣ ਲਈ ਤਿਆਰ ਕਰਵਾਈ ਗਈ ਆਧੁਨਿਕ ਸਹੂਲਤਾਂ ਵਾਲੀ ਇਕ ਵਿਸ਼ੇਸ਼ ਬੱਸ...
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਦੀ ਰਾਜਾਂ ਦੇ ਸਿੱਖਿਆ ਸਕੱਤਰਾਂ ਨਾਲ ਹੋਈ ਵਰਚੂਅਲ ਮੀਟਿੰਗ
. . .  1 day ago
ਨਵੀਂ ਦਿੱਲੀ , 17 ਮਈ - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਸਾਰੇ ਰਾਜਾਂ ਦੇ ਸਿੱਖਿਆ ਸਕੱਤਰਾਂ ਨਾਲ ਇਕ ਵਰਚੂਅਲ ਮੀਟਿੰਗ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 26 ਚੇਤ ਸੰਮਤ 553

ਦਿੱਲੀ / ਹਰਿਆਣਾ

ਰਿਟਾਇਰਡ ਕਰਮਚਾਰੀ ਸੰਘ ਹਰਿਆਣਾ ਨੇ ਮੰਗਾਂ ਨੂੰ ਲੈ ਕੇ ਬੀ. ਡੀ. ਪੀ. ਓ. ਦਫ਼ਤਰ 'ਚ ਲਾਇਆ ਧਰਨਾ

ਏਲਨਾਬਾਦ, 7 ਅਪ੍ਰੈਲ (ਜਗਤਾਰ ਸਮਾਲਸਰ)-ਰਿਟਾਇਰਡ ਕਰਮਚਾਰੀ ਸੰਘ ਹਰਿਆਣਾ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਿਕ ਬੀ.ਡੀ.ਪੀ.ਓ. ਦਫ਼ਤਰ ਵਿੱਚ ਧਰਨਾ ਲਾਇਆ ਗਿਆ ਅਤੇ ਮੰਗਾਂ ਨਾਲ ਸਬੰਧਿਤ ਮੰਗ ਪੱਤਰ ਵੀ ਦਿੱਤਾ ਗਿਆ | ਬੀ.ਡੀ.ਪੀ.ਓ. ਦੀ ਗੈਰਹਾਜ਼ਰੀ ਵਿੱਚ ਇਹ ਮੰਗ ਪੱਤਰ ਦਫ਼ਤਰ ਦੇ ਕਰਮਚਾਰੀ ਰਾਮ ਜੀ ਲਾਲ ਨੂੰ ਦਿੱਤਾ ਗਿਆ | ਇਸ ਮੰਗ ਪੱਤਰ ਰਾਹੀ ਰਿਟਾਇਰਡ ਕਰਮਚਾਰੀ ਸੰਘ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਜੋ ਤਿੰਨ ਖੇਤੀਬਾੜੀ ਕਾਨੂੰਨ ਬਣਾਏ ਹਨ ਉਨ੍ਹਾਂ ਨੂੰ ਤੁਰੰਤ ਵਾਪਸ ਕੀਤਾ ਜਾਵੇਗਾ, ਐਮਐਸਪੀ ਤੇ ਕਨੂੰਨ ਬਣਾਕੇ ਫਸਲਾਂ ਦੀ ਖਰੀਦਦਾਰੀ ਨਿਸ਼ਚਿਤ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਫਸਲਾਂ ਦੇ ਮੁੱਲ ਸਵਾਮੀਨਾਥਨ ਕਮਿਸ਼ਨ ਦੀਆ ਸ਼ਿਫ਼ਾਸਰਾਂ ਅਨੁਸਾਰ ਦਿੱਤੇ ਜਾਣ¢ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣ | ਪੰਜਾਬ ਦੀ ਤਰਜ ਤੇ 65,70,75 ਅਤੇ 80 ਸਾਲ ਤੇ 5-10-15-25 ਪ੍ਰਤੀਸ਼ਤ ਪੈਨਸ਼ਨ ਦਾ ਵਾਧਾ ਕੀਤਾ ਜਾਵੇ | 20 ਸਾਲ ਦੇ ਸੇਵਾ ਕਾਲ ਤੇ ਅੰਤਿਮ ਤਨਖਾਹ ਅਤੇ ਪੈਨਸ਼ਨ 1 ਜਨਵਰੀ 2006 ਤੋਂ ਲਾਗੂ ਕੀਤੀ ਜਾਵੇ | ਮੈਡੀਕਲ ਭੱਤਾ 3000 ਰੁਪਏ ਦਿੱਤਾ ਜਾਵੇ, ਮੈਡੀਕਲ ਬਿੱਲ ਕਲੇਮ ਦਾ ਭਗਤਾਨ 15 ਦਿਨਾਂ ਵਿੱਚ ਕੀਤਾ ਜਾਵੇ ਅਤੇ ਮੈਡੀਕਲ ਕੈਸ਼ਲੇਸ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ | ਕਮੂਟੇਸ਼ਨ ਦੀ ਰਿਕਵਰੀ 15 ਸਾਲ ਦੀ ਬਜਾਏ 12 ਸਾਲ ਕੀਤੀ ਜਾਵੇ ਅਤੇ ਪੈਨਸ਼ਨ ਤੇ ਇਨਕਮ ਟੈਕਸ ਨਾ ਲੱਗੇ ਅਤੇ ਇਨਕਮ ਟੈਕਸ ਵਿੱਚ ਛੂਟ 8 ਲੱਖ ਤੱਕ ਵਧਾਈ ਜਾਵੇ | ਫੈਮਿਲੀ ਪੈਨਸ਼ਨਰ ਨੂੰ ਵੀ ਐਲ ਟੀ ਸੀ ਦਿੱਤੀ ਜਾਵੇ | ਸਾਰੇ ਕਾਮਗਾਰਾਂ ਨੂੰ ਘੱਟੋ-ਘੱਟ ਤਨਖਾਹ ਦੇ ਸਮਾਨ 18000 ਰੁਪਏ ਪੈਨਸ਼ਨ ਦਿੱਤੀ ਜਾਵੇ | ਨਵੀਂ ਪੈਨਸ਼ਨ ਸਕੀਮ ਵਾਪਸ ਲੈ ਕੇ ਸਾਰੇ ਕਰਮਚਾਰੀਆਂ ਦੀ ਪੰਜਾਬ ਦੀ ਤਰਜ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ | ਬੁਢਾਪਾ ਪੈਨਸ਼ਨ ਅਤੇ ਕਿਸਾਨਾਂ ਦੀ ਪੈਨਸ਼ਨ ਘੱਟੋ-ਘੱਟ 5000 ਰੁਪਏ ਹੋਵੇ ਅਤੇ ਬਿਜਲੀ ਭੱਤਾ, ਸਿੱਖਿਆ ਭੱਤਾ, ਵਿਕਲਾਂਗ ਭੱਤਾ ਆਦਿ ਰੈਗੂਲਰ ਦੀ ਤਰਜ ਤੇ ਦਿੱਤਾ ਜਾਵੇ | ਬਜ਼ੁਰਗਾਂ ਨੂੰ ਸਸਤੇ ਰੇਟ ਅਤੇ ਆਸਾਨ ਕਿਸਤਾਂ ਤੇ ਮਕਾਨ ਬਣਾਕੇ ਦਿੱਤੇ ਜਾਣ | ਖਾਲੀ ਪਈਆ ਅਸਾਮੀਆਂ ਭਰੀਆ ਜਾਣ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ | ਨਿੱਜੀਕਰਨ ਤੇ ਰੋਕ ਲਗਾਈ ਜਾਵੇ | 1 ਜਨਵਰੀ 2016 ਤੋਂ ਪਹਿਲਾਂ ਰਿਟਾਇਰਡ ਹੋਏ ਕਰਮਚਾਰੀਆਂ ਦੇ ਰਿਵਾਇਜ ਪੈਨਸ਼ਨ ਕੇਸਾਂ ਦਾ ਜਲਦੀ ਨਿਪਟਾਰਾ ਕਰਵਾਇਆ ਜਾਵੇ | ਸਭ ਨੂੰ ਰੁਜਗਾਰ ਦਿੱਤਾ ਜਾਵੇ ਅਤੇ ਬੇਰੁਜਗਾਰਾਂ ਨੂੰ ਬੇਰੁਜਗਾਰੀ ਭੱਤਾ ਦਿੱਤਾ ਜਾਵੇ | ਅÏਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਦਾ ਇੰਤਜਾਮ ਕੀਤਾ ਜਾਵੇ | ਇਸ ਮÏਕੇ ਮਾਸਟਰ ਨਸੀਬ ਸਿੰਘ, ਸੁਰਜੀਤ ਸਿੰਘ ਰਾਠÏੜ, ਗੋਪਾਲ, ਕੁਲਵੰਤ ਪਟਵਾਰੀ | ਰਣਵੀਰ ਸਿੰਘ ਗੁੱਜਰ, ਰਾਜ ਕੁਮਾਰ ਗੁੱਜਰ, ਕ੍ਰਿਸ਼ਨ ਕੁਮਾਰ, ਸਤਪਾਲ, ਅਮਰਜੀਤ ਸਿੰਘ ਆਦਿ ਰਿਟਾਇਰਡ ਕਰਮਚਾਰੀ ਮÏਜੂਦ ਸਨ |

ਯਮੁਨਾ ਨਦੀ ਫਿਰ ਹੋਈ ਪ੍ਰਦੂਸ਼ਿਤ

ਨਵੀਂ ਦਿੱਲੀ, 7 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਯਮੁਨਾ ਨਦੀ ਪਿਛਲੇ ਸਾਲਾਂ ਵਿਚ ਅਕਸਰ ਪ੍ਰਦੂਸ਼ਿਤ ਹੁੰਦੀ ਰਹਿੰਦੀ ਹੈ ਅਤੇ ਹੁਣ ਇਸ ਵਾਰ ਵੀ ਇਸ ਵਿਚ ਪ੍ਰਦੂਸ਼ਣ ਵਧਣ ਲੱਗ ਪਿਆ ਹੈ | ਕਾਲਿੰਦੀ ਕੁੰਜ ਇਲਾਕੇ ਕੋਲ ਯਮੁਨਾ ਨਦੀ ਵਿਚ ਸਫੈਦ ਝੱਗ ਦੀ ਕਾਫ਼ੀ ਮਾਤਰਾ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 17, 998 ਕੁਇੰਟਲ ਕਣਕ ਦੀ ਆਮਦ

ਸਿਰਸਾ, 7 ਅਪ੍ਰੈਲ (ਅ.ਬ.)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਦੀਆਂ ਅਨਾਜ ਮੰਡੀਆਂ, ਸਬ ਯਾਰਡਾਂ ਅਤੇ ਖਰੀਦ ਕੇਂਦਰਾਂ ਉੱਤੇ 17, 998 ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ | ਸਿਰਸਾ ਅਨਾਜ ਮੰਡੀ ਵਿੱਚ 4820 ਕੁਇੰਟਲ, ਡੱਬਵਾਲੀ ਮੰਡੀ ਵਿੱਚ 2933 ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਲਿਆ ਸਰ੍ਹੋਂ ਦੀ ਖਰੀਦ ਦਾ ਜਾਇਜ਼ਾ

ਕਾਲਾਂਵਾਲੀ, 7 ਅਪ੍ਰੈਲ (ਅ.ਬ.)-ਐੱਸ.ਡੀ.ਐਮ. ਵਿਜੈ ਸਿੰਘ ਨੇ ਅੱਜ ਅਨਾਜ ਮੰਡੀ ਦੀ ਜਾਂਚ ਕਰਕੇ ਸਰ੍ਹੋਂ ਦੀ ਖਰੀਦ ਦਾ ਜਾਇਜ਼ਾ ਲਿਆ | ਐੱਸ.ਡੀ.ਐਮ. ਦੀ ਇਸ ਕਾਰਵਾਈ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਅਤੇ ਵਪਾਰੀਆਂ ਵਿੱਚ ਹਫੜਾ-ਦਫ਼ੜੀ ਦਾ ਮਾਹੌਲ ਬਣਿਆ ਰਿਹਾ | ਇਸ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਪੌਣੇ ਦੋ ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਕਾਲਾਂਵਾਲੀ, 7 ਅਪ੍ਰੈਲ (ਅ.ਬ.)-ਖੇਤਰ ਦੇ ਕਸਬਾ ਰੋੜੀ ਦੀ ਸੂਰਤੀਆ ਰੋਡ 'ਤੇ ਅੱਜ ਦੁਪਹਿਰ ਕਿਸਾਨ ਬੀਰ ਸਿੰਘ ਦੇ ਖੇਤ ਵਿੱਚ ਅੱਗ ਲੱਗਣ ਨਾਲ ਪੌਣੇ ਦੋ ਏਕੜ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ | ਇਸ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਖੇਤਾਂ ਵਿੱਚ ਕੰਮ ਕਰ ਰਹੇ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਸ਼ਾਹਬਾਦ ਮਾਰਕੰਡਾ, 7 ਅਪ੍ਰੈਲ (ਅਵਤਾਰ ਸਿੰਘ)-'ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ' ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਹਬਾਦ ਵਿਖੇ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਅਤੇ ਸਿੱਖ ਸੰਗਤਾਂ ਨੇ ਹਿੱਸਾ ਲਿਆ ...

ਪੂਰੀ ਖ਼ਬਰ »

ਸਰਕਾਰੀ ਪੋਲੀਟੈਕਨਿਕ ਇੰਸਟੀਚਿਊਟ ਧਾਂਗੜ 'ਚ ਪਲੇਸਮੈਂਟ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਫ਼ਤਿਹਾਬਾਦ, 7 ਅਪ੍ਰੈਲ (ਹਰਬੰਸ ਸਿੰਘ ਮੰਡੇਰ)-ਸਰਕਾਰੀ ਪੋਲੀਟੈਕਨਿਕ ਇੰਸਟੀਚਿਊਟ ਧਾਂਗੜ 'ਚ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਪਲੇਸਮੈਂਟ ਦੇ ਵਿਸ਼ਿਆਂ ਸਬੰਧੀ ਸੈਮੀਨਾਰ ਲਗਾਇਆ ਗਿਆ | ਸੈਮੀਨਾਰ 'ਚ ਡਾਇਰੈਕਟ ਆਈ ਬੰਗਲੌਰ ਅਤੇ ਗੋਜੇਕ ਇੰਡੋਨੇਸ਼ੀਆ ਦੇ ਕੰਪਨੀ ...

ਪੂਰੀ ਖ਼ਬਰ »

ਕੁਰੂਕਸ਼ੇਤਰ ਦੇ ਸੰਸਦ ਮੈਂਬਰ ਦੀ ਗੱਡੀ ਦਾ ਘਿਰਾਓ ਕਰਨ ਅਤੇ ਸ਼ੀਸ਼ਾ ਤੋੜਨ ਦੇ ਮਾਮਲੇ 'ਚ 4 ਮੁਲਜ਼ਮ ਗਿ੍ਫ਼ਤਾਰ

ਸ਼ਾਹਬਾਦ ਮਾਰਕੰਡਾ, 7 ਅਪ੍ਰੈਲ (ਅਵਤਾਰ ਸਿੰਘ)-ਬੀਤੇ ਦਿਨੀਂ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਨਾਰਾਇਣਗੜ੍ਹ ਜਦੋਂ ਸ਼ਾਹਬਾਦ ਵਿਖੇ ਕਿਸੇ ਨਿੱਜੀ ਕੰਮ ਲਈ ਇੰਦਰਜੀਤ ਪੁੱਤਰ ਮਦਨ ਲਾਲ ਵਾਸੀ ਮਾਜਰੀ ਮੁਹੱਲਾ ਦੇ ਗ੍ਰਹਿ ਵਿਖੇ ਆਏ ਸਨ ਤਾਂ ਇਸੇ ਦੌਰਾਨ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਫ਼ਸਲੀ ਪ੍ਰਬੰਧਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਨਾਜ ਮੰਡੀਆਂ ਦਾ ਦੌਰਾ

ਫ਼ਤਿਹਾਬਾਦ, 7 ਅਪ੍ਰੈਲ (ਹਰਬੰਸ ਸਿੰਘ ਮੰਡੇਰ)- ਐਸ.ਡੀ.ਐਮ. ਕੁਲਭੂਸਣ ਬੰਸਲ ਨੇ ਸਿਰਸਾ ਰੋਡ ਸਥਿਤ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਫ਼ਸਲ ਦੀ ਖ਼ਰੀਦ ਦਾ ਜਾਇਜ਼ਾ ਲਿਆ | ਐਸ.ਡੀ.ਐਮ. ਨੇ ਮੰਡੀਆਂ ਵਿਚ ਕਣਕ ਦੀ ਸਫ਼ਾਈ ਬਿਜਲੀ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ...

ਪੂਰੀ ਖ਼ਬਰ »

ਔਰਤ ਕੋਲੋਂ 28 ਹਜ਼ਾਰ ਰੁਪਏ ਖੋਹ ਕੇ ਮੋਟਰਸਾਈਕਲ ਸਵਾਰ ਫ਼ਰਾਰ

ਏਲਨਾਬਾਦ, 7 ਅਪ੍ਰੈਲ (ਜਗਤਾਰ ਸਮਾਲਸਰ)-ਸ਼ਹਿਰ ਦੇ ਵਾਰਡ ਨੰਬਰ 12 ਨਿਵਾਸੀ ਬਲਬੀਰ ਕÏਰ ਪਤਨੀ ਬਲੀ ਸਿੰਘ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਖਿਲਾਫ ਉਸ ਦਾ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਭੱਜਣ ਦੀ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ...

ਪੂਰੀ ਖ਼ਬਰ »

ਪਟੇਲ ਨਗਰ ਮੈਟਰੋ ਸਟੇਸ਼ਨ ਦੇ ਅੰਦਰ ਬਾਂਦਰ ਹੋਏ ਦਾਖ਼ਲ

ਨਵੀਂ ਦਿੱਲੀ, 7 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੁਝ ਇਲਾਕਿਆਂ ਵਿਚ ਬਾਂਦਰਾਂ ਦੇ ਹੋਣ 'ਤੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਪਟੇਲ ਚੌਕ ਮੈਟਰੋ ਸਟੇਸ਼ਨ ਦੇ ਆਸ-ਪਾਸ ਬਾਂਦਰਾਂ ਦੇ ਝੁੰਡ ਅਕਸਰ ਘੁੰਮਦੇ ਦੇਖੇ ਜਾਂਦੇ ਹਨ | ਇੱਥੇ ਰਿਜ਼ਰਵ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਐੱਮ.ਪੀ. ਰੋਡ ਜਾਮ ਕਰਨ 'ਚ ਲਵੇਗਾ ਹਿੱਸਾ

ਨਵੀਂ ਦਿੱਲੀ, 7 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਜਮਹੂਰੀ ਕਿਸਾਨ ਸਭਾ ਪੰਜਾਬ ਜਿਸ ਵਲੋਂ ਸਿੰਘੂ ਬਾਰਡਰ 'ਤੇ ਸ਼ੁਰੂ ਤੋਂ ਹੀ ਅੰਦੋਲਨ ਵਿਚ ਆਪਣਾ ਡੇਰਾ ਲਗਾਇਆ ਹੋਇਆ ਹੈ | ਇਨ੍ਹਾਂ ਵਲੋਂ ਸੈਂਕੜੇ ਵਰਕਰ 10 ਅਪ੍ਰੈਲ ਨੂੰ ਐੱਮ.ਪੀ. ਰੋਡ ਜਾਮ ਕਰਨ ਲਈ ਹਿੱਸਾ ਲੈਣਗੇ | ਇਹ ...

ਪੂਰੀ ਖ਼ਬਰ »

ਕਿਸਾਨਾਂ ਲਈ ਕੱਦੂ ਜਾਤੀ ਦੇ ਬੂਟਿਆਂ ਦੀ ਪਨੀਰੀ ਪੀ.ਏ.ਯੂ. 'ਚ ਉਪਲਬਧ

ਲੁਧਿਆਣਾ, 7 ਅਪ੍ਰੈਲ (ਪੁਨੀਤ ਬਾਵਾ)-ਸਬਜ਼ੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੱਦੂ ਜਾਤੀ ਦੀਆਂ ਵੱਖ-ਵੱਖ ਕਿਸਮਾਂ ਦੇ ਬੂਟਿਆਂ ਦੀ ਪਨੀਰੀ ਕਿਸਾਨਾਂ ਲਈ ਮੁਹੱਈਆ ਕਰਾਈ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਤਰਸੇਮ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਦੁਨੀਆ ਦੇ ਅਰਬਪਤੀ 60 ਫ਼ੀਸਦੀ ਜ਼ਿਆਦਾ ਅਮੀਰ ਹੋਏ ਫੋਰਬਸ ਸੂਚੀ: ਅਮਰੀਕਾ, ਚੀਨ ਤੋਂ ਬਾਅਦ ਭਾਰਤ 'ਚ ਸਭ ਤੋਂ ਜ਼ਿਆਦਾ ਅਰਬਪਤੀ

ਨਿਊਯਾਰਕ, 7 ਅਪ੍ਰੈਲ (ਪੀ. ਟੀ. ਆਈ.)-ਫੋਰਬਸ ਦੀ ਸੂਚੀ ਮੁਤਾਬਿਕ ਕੋਰੋਨਾ ਮਹਾਂਮਾਰੀ ਦੌਰਾਨ ਦੁਨੀਆਂ ਦੇ ਅਰਬਪਤੀਆਂ ਦੀ ਜਾਇਦਾਦ 'ਚ ਕਈ ਗੁਣਾ ਇਜ਼ਾਫਾ ਹੋਇਆ ਹੈ | ਫੋਰਬਸ ਨੇ ਹਾਲ ਹੀ 'ਚ ਸਾਲ 2021 ਲਈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ | ਇਸ ...

ਪੂਰੀ ਖ਼ਬਰ »

ਫੋਰਬਸ ਸੂਚੀ: ਅਮਰੀਕਾ, ਚੀਨ ਤੋਂ ਬਾਅਦ ਭਾਰਤ 'ਚ ਸਭ ਤੋਂ ਜ਼ਿਆਦਾ ਅਰਬਪਤੀ

ਨਿਊਯਾਰਕ, 7 ਅਪ੍ਰੈਲ (ਪੀ. ਟੀ. ਆਈ.)-ਫੋਰਬਸ ਦੀ ਸੂਚੀ ਮੁਤਾਬਿਕ ਕੋਰੋਨਾ ਮਹਾਂਮਾਰੀ ਦੌਰਾਨ ਦੁਨੀਆਂ ਦੇ ਅਰਬਪਤੀਆਂ ਦੀ ਜਾਇਦਾਦ 'ਚ ਕਈ ਗੁਣਾ ਇਜ਼ਾਫਾ ਹੋਇਆ ਹੈ | ਫੋਰਬਸ ਨੇ ਹਾਲ ਹੀ 'ਚ ਸਾਲ 2021 ਲਈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ | ਇਸ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਨੇ ਨੀਤੀਗਤ ਦਰਾਂ 'ਚ ਨਹੀਂ ਕੀਤਾ ਕੋਈ ਬਦਲਾਅ ਸਾਰੇ ਵਿੱਤੀ ਅਦਾਰਿਆਂ ਨੂੰ 50 ਹਜ਼ਾਰ ਕਰੋੜ ਦਾ ਨਵਾਂ ਉਧਾਰ ਦਿੱਤਾ ਜਾਵੇਗਾ

ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਦੇ ਵਧਦੇ ਹਾਲਾਤ ਨੂੰ ਵੇਖਦਿਆਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਨੇ ਵਿਆਜ ਦਰਾਂ 'ਚ ਕੋਈ ਬਦਲਾਅ ਨਾ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਮੁਤਾਬਿਕ ਰੈਪੋ ਰੇਟ 4 ਫ਼ੀਸਦੀ ਅਤੇ ਰਿਵਰਸ ਰੈਪੋ ਰੇਟ 3.5 ਫ਼ੀਸਦੀ ...

ਪੂਰੀ ਖ਼ਬਰ »

ਸਾਰੇ ਵਿੱਤੀ ਅਦਾਰਿਆਂ ਨੂੰ 50 ਹਜ਼ਾਰ ਕਰੋੜ ਦਾ ਨਵਾਂ ਉਧਾਰ ਦਿੱਤਾ ਜਾਵੇਗਾ

ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਦੇ ਵਧਦੇ ਹਾਲਾਤ ਨੂੰ ਵੇਖਦਿਆਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਨੇ ਵਿਆਜ ਦਰਾਂ 'ਚ ਕੋਈ ਬਦਲਾਅ ਨਾ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਮੁਤਾਬਿਕ ਰੈਪੋ ਰੇਟ 4 ਫ਼ੀਸਦੀ ਅਤੇ ਰਿਵਰਸ ਰੈਪੋ ਰੇਟ 3.5 ਫ਼ੀਸਦੀ ...

ਪੂਰੀ ਖ਼ਬਰ »

ਵਿਧਾਇਕ ਹਰਮਿੰਦਰ ਸਿੰਘ ਗਿੱਲ ਕੋਰੋਨਾ ਪਾਜ਼ੀਟਿਵ

ਹਰੀਕੇ ਪੱਤਣ/ਪੱਟੀ 7 ਅਪ੍ਰੈਲ (ਸੰਜੀਵ ਕੁੰਦਰਾ, ਬੋਨੀ ਕਾਲੇਕੇ)¸ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ, ਜਿਸ 'ਚ ਉਨ੍ਹਾਂ ਕਿਹਾ ਕਿ ਮੈਂ ਕੋਰੋਨਾ ...

ਪੂਰੀ ਖ਼ਬਰ »

ਨਕਸਲੀਆਂ ਨੇ ਕਮਾਂਡੋ ਨੂੰ ਅਗਵਾ ਕਰਨ ਦੀ ਗੱਲ ਕਬੂਲੀ

ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ)-ਨਕਸਲੀਆਂ ਵਲੋਂ ਬੀਤੇ ਦਿਨੀਂ ਜਾਰੀ ਕੀਤੇ ਇਕ ਬਿਆਨ 'ਚ ਦਾਅਵਾ ਕੀਤਾ ਗਿਆ ਕਿ ਛੱਤੀਸਗੜ੍ਹ ਦੇ ਜ਼ਿਲ੍ਹਾ ਬੀਜਾਪੁਰ ਵਿਚ ਹਾਲ ਹੀ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਦੌਰਾਨ ਉਨ੍ਹ ਾਂ ਵਲੋਂ ਸੀ. ਆਰ. ਪੀ. ਐੱਫ. ਦਾ ਇਕ ਜਵਾਨ ...

ਪੂਰੀ ਖ਼ਬਰ »

ਕਿਸਾਨਾਂ ਨੇ ਹਰਿਆਣਾ 'ਚ ਭਾਜਪਾ ਸੰਸਦ ਮੈਂਬਰ ਘੇਰਿਆ, ਕਾਰ ਦਾ ਸ਼ੀਸ਼ਾ ਤੋੜਿਆ

ਕੁਰੂਕਸ਼ੇਤਰ, 7 ਅਪ੍ਰੈਲ (ਏਜੰਸੀ)-ਹਰਿਆਣਾ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਉਸ ਸਮੇਂ ਭਾਜਪਾ ਸੰਸਦ ਮੈਂਬਰ ਦੀ ਕਾਰ ਰੋਕ ਕੇ ਸ਼ੀਸ਼ਾ ਤੋੜ ਦਿੱਤਾ ਜਦੋਂ ਉਹ ਇਕ ਭਾਜਪਾ ਵਰਕਰ ਦੇ ਘਰ ਤੋਂ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ | ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਦੱਸਿਆ ...

ਪੂਰੀ ਖ਼ਬਰ »

ਤਰੁਣ ਬਜਾਜ ਮਾਲ ਸਕੱਤਰ ਨਿਯੁਕਤ

ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ)-ਕੇਂਦਰ ਨੇ ਸੀਨੀਅਰ ਨੌਕਰਸ਼ਾਹ ਤਰੁਣ ਬਜਾਜ ਨੂੰ ਇਕ ਉੱਚ ਪੱਧਰੀ ਅਫਸਰਸ਼ਾਹੀ ਤਬਦੀਲੀ ਦੇ ਹਿੱਸੇ ਵਜੋਂ ਮਾਲ ਸਕੱਤਰ ਨਿਯੁਕਤ ਕੀਤਾ ਹੈ | ਬਜਾਜ, ਜੋ 1988 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.) ਦੇ ਹਰਿਆਣਾ ਕਾਡਰ ਦੇ ਅਧਿਕਾਰੀ ...

ਪੂਰੀ ਖ਼ਬਰ »

ਜਸਟਿਸ ਐੱਸ. ਵੀ. ਰਾਮੰਨਾ ਚੀਫ਼ ਜਸਟਿਸ ਨਿਯੁਕਤ

ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ)-ਜਸਟਿਸ ਐੱਸ.ਵੀ. ਰਾਮੰਨਾ ਭਾਰਤ ਦੇ 48ਵੇਂ ਚੀਫ਼ ਜਸਟਿਸ ਨਿਯੁਕਤ ਕੀਤੇ ਗਏ ਹਨ | ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੌਜੂਦਾ ਚੀਫ਼ ਜਸਟਿਸ ਐੱਸ.ਏ.ਬੋਬਡੇ ਵਲੋਂ ਅਗਲੇ ਚੀਫ਼ ਜਸਟਿਸ ਵਜੋਂ ਰਾਮੰਨਾ ਦੇ ਨਾਂਅ ਦੀ ਕੀਤੀ ...

ਪੂਰੀ ਖ਼ਬਰ »

ਡਾ: ਨਰਿੰਦਰ ਭਾਰਗਵ ਆਈ.ਪੀ.ਐਸ. ਵਜੋਂ ਪਦ ਉੱਨਤ

ਮਾਨਸਾ, 7 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਡਾ: ਨਰਿੰਦਰ ਭਾਰਗਵ ਨੂੰ ਕੇਂਦਰ ਸਰਕਾਰ ਨੇ ਆਈ.ਪੀ.ਐਸ. ਵਜੋਂ ਪਦ ਉੱਨਤ ਕੀਤਾ ਹੈ | ਇਨ੍ਹੀਂ ਦਿਨੀਂ ਉਹ ਐਸ.ਐਸ.ਪੀ. ਚੌਕਸੀ ਵਿਭਾਗ ਬਠਿੰਡਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ...

ਪੂਰੀ ਖ਼ਬਰ »

ਗੁਰਲਾਲ ਭਲਵਾਨ ਕਤਲ ਮਾਮਲੇ 'ਚ ਗਗਨਦੀਪ 3 ਦਿਨ ਦੇ ਪੁਲਿਸ ਰਿਮਾਂਡ 'ਤੇ

ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਇੱਥੇ 18 ਫ਼ਰਵਰੀ ਨੂੰ ਕਤਲ ਹੋਏ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਮਾਮਲੇ 'ਚ ਪੰਜਾਬ ਦੀਆਂ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਅਤੇ ਕਾਊਾਟਰ ਇੰਟੈਲੀਜੈਂਸੀ ਯੂਨਿਟ ...

ਪੂਰੀ ਖ਼ਬਰ »

ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਸੁਰਿੰਦਰ ਕੌਰ ਨਹੀਂ ਰਹੇ

ਗੁਰਾਇਆ, 7 ਅਪ੍ਰੈਲ (ਬਲਵਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਮੈਂਬਰ ਬੀਬੀ ਸੁਰਿੰਦਰ ਕੌਰ ਲੱਲੀਆ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਜਥੇਦਾਰ ਹਰਜਿੰਦਰ ...

ਪੂਰੀ ਖ਼ਬਰ »

ਬ੍ਰਹਮਪੁਰਾ ਵਲੋਂ ਗਠਿਤ 3 ਮੈਂਬਰੀ ਕਮੇਟੀ ਦੀ ਢੀਂਡਸਾ ਨਾਲ ਮੀਟਿੰਗ

ਚੰਡੀਗੜ੍ਹ, 7 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਬਣਾਈ ਤਿੰਨ ਮੈਂਬਰੀ ਏਕਤਾ ਕਮੇਟੀ ਨੇ ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ...

ਪੂਰੀ ਖ਼ਬਰ »

ਨਕਸਲੀਆਂ ਦੇ ਖ਼ਾਤਮੇ ਲਈ ਪ੍ਰਧਾਨ ਮੰਤਰੀ ਹਵਾਈ ਹਮਲਿਆਂ ਦਾ ਆਦੇਸ਼ ਦੇਣ

ਅਯੁੱਧਿਆ, 7 ਅਪ੍ਰੈਲ (ਏਜੰਸੀ)-ਛੱਤੀਸਗੜ੍ਹ 'ਚ ਬਸਤਰ ਨੇੜੇ ਨਕਸਲੀਆਂ ਨਾਲ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨ ਰਾਜ ਕੁਮਾਰ ਯਾਦਵ ਦੇ ਛੋਟੇ ਭਰਾ ਤੇ ਪੁੱਤਰ ਨੇ ਦੇਸ਼ ਨੂੰ ਨਕਸਲੀਆਂ ਤੋਂ ਛੁਟਕਾਰਾ ਦਿਵਾਉਣ ਲਈ ਨਕਸਲ ਗੜ੍ਹਾਂ 'ਤੇ ਹਵਾਈ ਹਮਲੇ ਕਰਨ ...

ਪੂਰੀ ਖ਼ਬਰ »

ਖੇਤੀਬਾੜੀ 'ਚ ਮੁਨਾਫ਼ਾ ਕਮਾਉਣ ਤੇ ਸਹਾਇਕ ਧੰਦੇ ਅਪਣਾਉਣ ਦੇ ਸੱਦੇ ਨਾਲ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸਮਾਪਤ

ਲੁਧਿਆਣਾ, 7 ਅਪ੍ਰੈਲ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਦਿਨਾਂ ਵਰਚੂਅਲ ਕਿਸਾਨ ਮੇਲਾ ਖੇਤੀਬਾੜੀ 'ਚ ਮੁਨਾਫ਼ਾ ਕਮਾਉਣ ਤੇ ਸਹਾਇਕ ਧੰਦੇ ਅਪਣਾਉਣ ਦਾ ਸੱਦਾ ਦੇ ਕੇ ਸਮਾਪਤ ਹੋ ਗਿਆ ਹੈ | ਕਿਸਾਨ ਮੇਲੇ ਦੇ ਦੂਸਰੇ ਦਿਨ ਮਾਹਿਰਾਂ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਭਾਰਤ ਸਰਹੱਦਾਂ 'ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹੈ- ਸੈਨਾ ਮੁਖੀ

ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ)—ਸੈਨਾ ਮੁਖੀ ਜਨਰਲ ਐਮ. ਐਮ. ਨਰਵਾਣੇ ਨੇ ਅੱਜ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ 'ਤੇ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੈਨਾ ਅਧਿਕਾਰੀ, ਜਿਹੜੇ ਸਿਖਲਾਈ ਅਧੀਨ ਚੱਲ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਪ੍ਰਸਥਿਤੀਆਂ ...

ਪੂਰੀ ਖ਼ਬਰ »

ਮੋਦੀ ਸਰਕਾਰ ਨੂੰ ਆੜ੍ਹਤੀਆਂ ਦੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ-ਵਿਜੇ ਕਾਲੜਾ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਅਤੇ ਸੂਬਾ ਸੀਨੀ: ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ ਨੇ ਬੀਤੇ ਕੱਲ੍ਹ ਸਥਾਨਕ ਨਵੀਂ ਦਾਣਾ ਮੰਡੀ 'ਚ ਹੋਏ 'ਮੰਡੀ ਬਚਾਓ, ਕਿਸਾਨ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਆਨੰਦ ਦੇ ਸੇਵਾ ਮੁਕਤ ਹੋਣ 'ਤੇ ਵਿਦਾਈ ਸਮਾਗਮ

ਰਤੀਆ,7 ਅਪ੍ਰੈਲ (ਬੇਅੰਤ ਕੌਰ ਮੰਡੇਰ)-ਖ਼ਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਦੇ ਪਿ੍ੰਸੀਪਲ ਡਾ: ਵਿਕਾਸ ਆਨੰਦ ਦੀ ਸੇਵਾ ਮੁਕਤੀ ਨੂੰ ਸਮਰਪਿਤ ਵਿਧਾਈ ਸਮਾਗਮ ਕਾਲਜ ਵਿਚ ਕੀਤਾ ਗਿਆ | ਡਾ: ਵਿਕਾਸ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਉਨ੍ਹਾਂ ਦੀ ਧਰਮ ...

ਪੂਰੀ ਖ਼ਬਰ »

ਕਿਸਾਨਾਂ 'ਤੇ ਲਾਠੀਚਾਰਜ ਕੀਤੇ ਜਾਣ ਦੇ ਵਿਰੋਧ 'ਚ ਕਾਂਗਰਸੀਆਂ ਨੇ ਸੌ ਾਪਿਆ ਮੰਗ ਪੱਤਰ

ਸਿਰਸਾ, 7 ਅਪ੍ਰੈਲ (ਅ.ਬ.)-ਰੋਹਤਕ 'ਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅੱਜ ਮਿੰਨੀ ਸਕੱਤਰੇਤ ਵਿੱਚ ਪਹੁੰਚ ਕੇ ਰਾਜਪਾਲ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਕਾਂਗਰਸੀ ਆਗੂ ਅਤੇ ਵਰਕਰ ਅੱਜ ਸਵੇਰੇ ਕਾਂਗਰਸ ਭਵਨ ਵਿੱਚ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਸਕੱਤਰ ਨੇ ਅਨਾਜ ਮੰਡੀ 'ਚ ਪ੍ਰਬੰਧਾਂ ਦਾ ਜਾਇਜ਼ਾ ਲਿਆ

ਰਤੀਆ, 7 ਅਪ੍ਰੈਲ (ਬੇਅੰਤ ਕੌਰ ਮੰਡੇਰ)-ਮਾਰਕੀਟ ਕਮੇਟੀ ਦੇ ਸਕੱਤਰ ਯਸ਼ਪਾਲ ਮਹਿਤਾ ਨੇ ਕਣਕ ਦੀ ਖ਼ਰੀਦ ਦੇ ਲਈ ਸ਼ਹਿਰ ਦੀ ਅਨਾਜ ਮੰਡੀ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ...

ਪੂਰੀ ਖ਼ਬਰ »

ਰਾਤ ਦੇ ਕਰਫ਼ਿਊ ਕਾਰਨ ਵਿਆਹ-ਸ਼ਾਦੀਆਂ ਵਾਲੇ ਲੋਕ ਹੋਏ ਪ੍ਰੇਸ਼ਾਨ

ਨਵੀਂ ਦਿੱਲੀ, 7 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ 'ਚ ਰਾਤ ਦਾ ਕਰਫ਼ਿਊ ਚੱਲ ਰਿਹਾ ਹੈ ਅਤੇ ਇਸ ਪ੍ਰਤੀ ਪੁਲਿਸ ਵੀ ਸਖ਼ਤੀ ਵਰਤ ਰਹੀ ਹੈ, ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਵਿਆਹ ਹਨ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲ ਹੋ ਰਹੀ ਹੈ, ਕਿਉਂਕਿ ...

ਪੂਰੀ ਖ਼ਬਰ »

ਹਰਿਆਣਾ ਕੰਬੋਜ ਸਭਾ ਅਤੇ ਸਰਵ ਕੰਬੋਜ ਸੁਸਾਇਟੀ ਦੀ ਬੈਠਕ

ਰਤੀਆ, 7 ਅਪ੍ਰੈਲ (ਬੇਅੰਤ ਕੌਰ ਮੰਡੇਰ)-ਹਰਿਆਣਾ ਕੰਬੋਜ ਸਭਾ ਅਤੇ ਸਰਵ ਕੰਬੋਜ ਸੁਸਾਇਟੀ ਦੀ ਬੈਠਕ ਪ੍ਰਧਾਨ ਰਾਕੇਸ਼ ਕੰਬੋਜ ਦੀ ਪ੍ਰਧਾਨਗੀ ਹੇਠ ਬੁਢਲਾਡਾ ਰੋਡ 'ਤੇ ਸਥਿਤ ਕੰਬੋਜ ਧਰਮਸ਼ਾਲਾ ਵਿਚ ਹੋਈ | ਜਿਸ ਵਿਚ ਕੰਬੋਜ ਸਮਾਜ ਤੋਂ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ...

ਪੂਰੀ ਖ਼ਬਰ »

ਬੈਂਕ ਮੈਨੇਜਰ ਨੂੰ ਅਗਵਾ ਕਰਕੇ 7 ਲੱਖ ਰੁਪਏ ਦੀ ਫਿਰੌਤੀ ਲੈਣ ਦੇ ਮਾਮਲੇ 'ਚ 4 ਗਿ੍ਫ਼ਤਾਰ, 2 ਫ਼ਰਾਰ

ਕਾਲਾਂਵਾਲੀ, 7 ਅਪ੍ਰੈਲ (ਅ.ਬ.)-ਸੀ.ਆਈ.ਏ. ਕਾਲਾਂਵਾਲੀ ਪਿੁਲਸ ਨੇ ਮਹੱਤਵਪੂਰਨ ਸੁਰਾਗ ਲਾ ਕੇ ਬੀਤੀ 5 ਅਪ੍ਰੈਲ ਨੂੰ ਪਿੰਡ ਲੱਕੜਵਾਲੀ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਮੈਨੇਜਰ ਕਮਲ ਕਟਾਰੀਆ ਨੂੰ ਅਗਵਾ ਕਰਕੇ ਸੱਤ ਲੱਖ ਰੁਪਏ ਦੀ ਫਿਰੌਤੀ ਲੈਣ ਦੀ ...

ਪੂਰੀ ਖ਼ਬਰ »

ਸੁਨੀਤਾ ਦੁੱਗਲ ਤੇ ਗੋਪਾਲ ਕਾਂਡਾ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

ਸਿਰਸਾ, 7 ਅਪ੍ਰੈਲ (ਅ.ਬ.)-ਨਗਰ ਪ੍ਰੀਸ਼ਦ ਦੀ ਚੇਅਰਪਰਸਨ ਦੀ ਚੋਣ ਪ੍ਰਕਿਰਿਆ ਦੌਰਾਨ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਹਰਿਆਣਾ ਲੋਕਹਿਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾ ਚਲਾਈਆਂ ਤੇ ਹਲਕਾ ...

ਪੂਰੀ ਖ਼ਬਰ »

ਭਾਜਪਾ ਨੂੰ ਹਰਾ ਹਲੋਪਾ ਹਮਾਇਤੀ ਬਣੀ ਨਗਰ ਪ੍ਰੀਸ਼ਦ ਦੀ ਚੇਅਰਪਰਸਨ

ਸਿਰਸਾ, 7 ਅਪ੍ਰੈਲ (ਅ.ਬ.)- ਪਿਛਲੇ ਢਾਈ ਸਾਲਾਂ ਤੋਂ ਲਮਕ ਰਹੀ ਨਗਰ ਪ੍ਰੀਸ਼ਦ ਦੀ ਚੇਅਰਪਰਸਨ ਦੀ ਚੋਣ ਆਖਿਰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦੇ ਚਲਦਿਆਂ ਹੋਈ ਜਿਸ 'ਚ ਭਾਜਪਾ ਹਮਾਇਤੀ ਉਮੀਦਵਾਰ ਨੂੰ ਹਲੋਪਾ ਨੇ ਦੋ ਵੋਟਾਂ ਦੇ ਫਰਕ ਨਾਲ ਹਰਾ ਕੇ ਚੇਅਰਮੈਨੀ ਦੀ ਕੁਰਸੀ 'ਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX