ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਚੇਤ ਸੰਮਤ 553

ਪਹਿਲਾ ਸਫ਼ਾ

ਕੋਟਕਪੂਰਾ ਗੋਲੀਕਾਂਡ : ਹਾਈਕੋਰਟ ਵਲੋਂ ਐਸ.ਆਈ.ਟੀ. ਦੀ ਜਾਂਚ ਰਿਪੋਰਟ ਰੱਦ

ਕੁੰਵਰ ਵਿਜੇ ਪ੍ਰਤਾਪ ਤੋਂ ਬਿਨਾਂ ਨਵੀਂ ਐਸ.ਆਈ.ਟੀ. ਬਣਾਉਣ ਦਾ ਆਦੇਸ਼
ਬਿ੍ਜੇਂਦਰ ਗੌੜ
ਚੰਡੀਗੜ੍ਹ, 9 ਅਪ੍ਰੈਲ - ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਅਹਿਮ ਸੁਣਵਾਈ ਕਰਦੇ ਹੋਏ ਐਸ.ਆਈ.ਟੀ. ਵਲੋਂ ਕੀਤੀ ਗਈ ਜਾਂਚ ਨੂੰ ਰੱਦ ਕਰਦੇ ਹੋਏ ਪੰਜਾਬ ਸਰਕਾਰ ਨੂੰ ਇਕ ਨਵੀਂ ਐਸ. ਆਈ. ਟੀ. ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ, ਜੋ ਆਈ.ਪੀ.ਐਸ. ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਗੈਰ ਹੋਵੇ | ਹਾਈਕੋਰਟ ਨੇ ਮਾਮਲੇ 'ਚ ਸਾਬਕਾ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਤੇ ਇਕ ਹੋਰ ਪੁਲਿਸ ਅਧਿਕਾਰੀ ਰਛਪਾਲ ਸਿੰਘ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਆਦੇਸ਼ ਜਾਰੀ ਕੀਤੇ ਹਨ | ਇਨ੍ਹਾਂ ਵਲੋਂ ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਫਿਰ ਤੋਂ ਦਰਜ ਐਫ.ਆਈ.ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ | ਇਸ ਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੇਸ ਦੀ ਜਾਂਚ ਤੋਂ ਹਟਾਉਣ ਦੀ ਵੀ ਮੰਗ ਰੱਖੀ ਗਈ ਸੀ | ਹਾਈਕੋਰਟ ਦੇ ਜਸਟਿਸ ਰਾਜਬੀਰ ਸਹਿਰਾਵਤ ਦੀ ਬੈਂਚ ਨੇ ਇਹ ਆਦੇਸ਼ ਜਾਰੀ ਕੀਤੇ ਹਨ | ਬੈਂਚ ਨੂੰ ਦੱਸਿਆ ਗਿਆ ਕਿ 7 ਅਗਸਤ 2018 ਨੂੰ ਹੱਤਿਆ ਦੇ ਯਤਨ, ਸੱਟ ਪਹੁੰਚਾਉਣ, ਸਬੂਤਾਂ ਨਾਲ ਛੇੜਛਾੜ ਤੇ ਅਪਰਾਧਕ ਸਾਜਿਸ਼ ਰਚਣ ਸਮੇਤ ਹੋਰ ਧਾਰਾਵਾਂ ਤਹਿਤ ਕੋਟਕਪੁਰਾ ਥਾਣੇ 'ਚ ਦਰਜ ਐਫ.ਆਈ.ਆਰ. ਗੈਰ-ਕਾਨੂੰਨੀ ਸੀ | ਪਟੀਸ਼ਨਰ ਪੱਖ ਵਲੋਂ ਪੇਸ਼ ਸੀਨੀਅਰ ਵਕੀਲ ਆਰ.ਐਸ. ਚੀਮਾ ਤੇ ਅਰਸ਼ਦੀਪ ਸਿੰਘ ਚੀਮਾ ਨੇ ਕਿਹਾ ਕਿ ਇਸ ਮਾਮਲੇ 'ਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ 14 ਅਕਤੂਬਰ 2015 ਨੂੰ ਪਹਿਲਾਂ ਹੀ ਕੇਸ ਦਰਜ ਹੋ ਚੁੱਕਾ ਸੀ | ਕਿਹਾ ਗਿਆ ਕਿ ਜਾਂਚ ਏਜੰਸੀ ਨੂੰ ਆਦੇਸ਼ ਦਿੱਤੇ ਜਾਣ ਕਿ ਸ਼ੁਰੂ 'ਚ ਦਰਜ ਹੋਏ ਕੇਸ ਦੀ ਹੀ ਜਾਂਚ ਕੀਤੀ ਜਾਵੇ | ਇਸ ਦੇ ਨਾਲ ਹੀ ਐਸ.ਆਈ.ਟੀ. ਦੀ ਅੰਤਿਮ ਜਾਂਚ ਰਿਪੋਰਟ ਨੂੰ ਵੀ ਖ਼ਾਰਜ ਕਰਨ ਦੀ ਮੰਗ ਰੱਖੀ ਗਈ ਸੀ | ਕਿਹਾ ਗਿਆ ਕਿ ਘਟਨਾ 'ਚ ਪਹਿਲਾਂ ਦਰਜ ਐਫ.ਆਈ.ਆਰ. 'ਚ ਤਿੰਨ ਸਾਲਾਂ ਦੇ ਅੰਤਰਾਲ ਬਾਅਦ ਦੂਜੀ ਐਫ.ਆਈ.ਆਰ. ਦਰਜ ਕੀਤੀ ਗਈ ਹੈ | ਬਾਅਦ 'ਚ ਦਰਜ ਕੇਸ ਨੂੰ ਕਾਨੂੰਨੀ ਸਿਧਾਂਤਾਂ ਖਿਲਾਫ਼ ਦੱਸਿਆ ਗਿਆ | ਇਹ ਵੀ ਕਿਹਾ ਗਿਆ ਕਿ ਬਾਅਦ 'ਚ ਦਰਜ ਕੇਸ 'ਚ ਜਾਂਚ ਟੀਮ ਨੇ 2015 'ਚ ਦਰਜ ਕੇਸ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਜਾਂਚ ਕੀਤੀ, ਜਿਸ 'ਚ 50 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਲੱਗੀਆਂ ਸੱਟਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ | ਕਿਹਾ ਗਿਆ ਕਿ ਐਸ.ਆਈ.ਟੀ. ਵਲੋਂ ਸੀ.ਆਰ.ਪੀ.ਸੀ. ਦੀ ਧਾਰਾ 173 ਤਹਿਤ ਪੇਸ਼ ਰਿਪੋਰਟ ਗੈਰ-ਕਾਨੂੰਨੀ ਤੇ ਸਥਾਈ ਨਹੀਂ ਹੈ ਕਿਉਂਕਿ ਇਸ 'ਤੇ ਕਿਸੇ ਵੀ ਉਸ ਅਫ਼ਸਰ ਦੇ ਦਸਤਖ਼ਤ ਨਹੀਂ ਹਨ, ਜੋ ਇਹ ਕਰਨ ਦਾ ਹੱਕ ਰੱਖਦਾ ਹੋਵੇ | ਇਹ ਵੀ ਕਿਹਾ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ 23 ਮਈ ਨੂੰ ਐਸ.ਆਈ.ਟੀ. ਦੇ ਮੈਂਬਰ ਨਹੀਂ ਸਨ, ਜਦੋਂ ਉਨ੍ਹਾਂ ਵਲੋਂ ਇਸ ਰਿਪੋਰਟ 'ਤੇ ਦਸਤਖ਼ਤ ਕੀਤੇ ਗਏ ਸਨ |

ਨਹੀਂ ਰਹੇ ਪਿ੍ੰਸ ਫ਼ਿਲਿਪ

ਲੰਡਨ/ਲੈਸਟਰ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਯੂ.ਕੇ. ਦੀ ਮਹਾਰਾਣੀ ਐਲੀਜ਼ਾਬੈੱਥ ਦੂਜੀ ਦੇ ਪਤੀ ਡਿਊਕ ਆਫ ਐਡਿਨਬਰਗ ਪਿ੍ੰਸ ਫਿਲਿਪ (99) ਦਾ ਵਿੰਡਸਰ ਕਾਸਲ 'ਚ ਦਿਹਾਂਤ ਹੋ ਗਿਆ | ਸੋਗ ਦੀ ਇਸ ਘੜੀ 'ਚ ਬਿ੍ਟੇਨ ਵਿਚ ਇਤਿਹਾਸਕ ਇਮਾਰਤਾਂ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ | ਲੰਡਨ ਸਥਿਤ ਬਕਿੰਘਮ ਪੈਲੇਸ ਨੇ ਇਹ ਜਾਣਕਾਰੀ ਸਾਂਝੀ ਕੀਤੀ | ਪਿ੍ੰਸ ਫਿਲਿਪ ਤੇ ਮਹਾਰਾਣੀ ਐਲੀਜ਼ਾਬੈੱਥ ਕਰੀਬ 73 ਸਾਲਾਂ ਤੋਂ ਹਮਸਫ਼ਰ ਸਨ | ਪਿ੍ੰਸ ਫਿਲਿਪ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ | ਇਨਫੈਕਸ਼ਨ ਕਾਰਨ ਉਨ੍ਹਾਂ ਨੂੰ 16 ਫਰਵਰੀ ਨੂੰ ਲੰਡਨ ਦੇ ਕਿੰਗ ਐਡਵਰਡ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ | ਬਾਅਦ 'ਚ ਸੈਂਟ ਬਾਰਥੋਲੋਮੇਵ ਦੇ ਦਿਲ ਰੋਗ ਮਾਹਰ ਦੇ ਵਿਸ਼ੇਸ਼ ਹਸਪਤਾਲ ਲਿਜਾਇਆ ਗਿਆ | ਫਿਰ ਵਾਪਸ ਕਿੰਗ ਐਡਵਰਡ ਹਸਪਤਾਲ ਲਿਆਂਦਾ ਗਿਆ ਸੀ | ਇਲਾਜ ਬਾਅਦ 16 ਮਾਰਚ ਨੂੰ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਮਿਲ ਗਈ ਸੀ | ਉਨ੍ਹਾਂ ਦੇ ਇਨਫੈਕਸ਼ਨ ਤੇ ਦਿਲ ਸਬੰਧੀ ਰੋਗ ਦਾ ਇਲਾਜ ਚੱਲ ਰਿਹਾ ਸੀ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ, ਵਿਰੋਧੀ ਧਿਰ ਦੇ ਨੇਤਾ ਕੀਰਸਟਾਰਮਰ, ਐਮ. ਪੀ. ਵਰਿੰਦਰ ਸ਼ਰਮਾ, ਐਮ. ਪੀ. ਤਨਮਨਜੀਤ ਸਿੰਘ ਢੇਸੀ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਨੇ ਪਿ੍ੰਸ ਫਿਲਿਪ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ |
73 ਸਾਲ ਦਾ ਸਾਥ ‘ਟੁੱਟਾ

ਪਿ੍ੰਸ ਫਿਲਿਪ ਤੇ ਮਹਾਰਾਣੀ ਐਲੀਜ਼ਾਬੇਥ ਦੇ ਮਿਲਾਪ ਦੀ ਕਹਾਣੀ ਵੀ ਬੇਮਿਸਾਲ ਹੈ | ਐਲੀਜ਼ਾਬੇਥ ਦੀ ਕੈਡਿਟ ਫਿਲਿਪ ਮਾਊਾਟਬੈਟਨ ਨਾਲ ਪਹਿਲੀ ਮੁਲਾਕਾਤ 1934 'ਚ ਹੋਈ ਅਤੇ ਦੋਵੇਂ ਇਕ ਦੂਜੇ ਵੱਲ ਖਿੱਚੇ ਗਏ | ਦੋਵਾਂ ਦੇ ਮਿਲਾਪ ਦੀ ਕਹਾਣੀ ਦੀ ਸ਼ੁਰੂਆਤ ਇਕ ਪੱਤਰ ਲਿਖਣ ਨਾਲ ਹੋਈ ਅਤੇ ਆਖਰਕਾਰ ਫਿਲਿਪ ਨੇ ਐਲੀਜ਼ਾਬੇਥ ਦਾ ਹੱਥ ਮੰਗ ਲਿਆ | ਦੋਵਾਂ ਨੇ 1946 'ਚ ਗੁਪਤ ਤਰੀਕੇ ਨਾਲ ਮੰਗਣੀ ਕੀਤੀ ਅਤੇ ਵਿਆਹ 20 ਨਵੰਬਰ, 1947 ਨੂੰ ਵੈਸਟਮਿੰਸਟਰ ਐਬੀ ਵਿਖੇ ਹੋਇਆ | ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਾਹੀ ਪਰਿਵਾਰ ਵਿਚ ਇਹ ਪਹਿਲਾ ਸਮਾਰੋਹ ਸੀ | ਦੋਵਾਂ ਦੀ ਜਿੰਦਗੀ ਦਾ ਸਫਰ ਵੀ ਸ਼ਾਨਦਾਰ ਸੀ | ਐਲੀਜ਼ਾਬੇਥ ਤੇ ਫਿਲਿਪ ਨੇ ਹਰ ਉਤਰਾਅ-ਚੜਾਅ ਦਾ ਸਾਹਮਣਾ ਕੀਤਾ | ਐਲੀਜ਼ਾਬੇਥ ਨੇ ਵਿਆਹ ਦੀ 50ਵੀਂ ਵਰ੍ਹ•ੇਗੰਢ 'ਤੇ ਫਿਲਿਪ ਦੀ ਤਾਕਤ ਦਾ ਵੀ ਜ਼ਿਕਰ ਕੀਤਾ | ਫਿਲਿਪ ਨੇ ਐਲੀਜ਼ਾਬੇਥ ਨੂੰ ਬਹੁਤ ਸਾਰੀਆਂ ਰਾਜਨੀਤਿਕ ਤੇ ਸਮਾਜਿਕ ਚੁਣੌਤੀਆਂ ਨੂੰ ਦੂਰ ਕਰਨ ਵਿਚ ਮਦਦ ਕੀਤੀ | ਫਿਲਿਪ ਸੀ ਜਿਸ ਨੇ 1953 ਵਿਚ ਮਹਾਂਰਾਣੀ ਦੀ ਤਾਜਪੋਸ਼ੀ ਦੇ ਸਿੱਧੇ ਪ੍ਰਸਾਰਣ 'ਤੇ ਜ਼ੋਰ ਦਿੱਤਾ ਸੀ | ਜਦੋਂ ਐਲੀਜ਼ਾਬੇਥ 25 ਸਾਲ ਦੀ ਉਮਰ ਵਿਚ ਰਾਣੀ ਬਣ ਗਈ, ਫਿਲਿਪ ਉਸ ਦੇ ਨਾਲ ਰਿਹਾ | ਉਹ ਟੀ.ਵੀ. 'ਤੇ ਇੰਟਰਵਿਊ ਦੇਣ ਵਾਲਾ ਪਹਿਲਾ ਸ਼ਾਹੀ ਮੈਂਬਰ ਵੀ ਸੀ | ਇਨ੍ਹਾਂ 73 ਸਾਲਾਂ 'ਚ ਦੋਵੇਂ ਹਰ ਕਦਮ 'ਤੇ ਇਕ ਦੂਜੇ ਨਾਲ ਰਹੇ | ਫਿਲਿਪ ਨੇ ਐਲੀਜ਼ਾਬੇਥ ਨਾਲ ਤਿੰਨ ਵਾਰ 1961, 1983 ਅਤੇ 1997 ਵਿਚ ਭਾਰਤ ਦਾ ਦੌਰਾ ਕੀਤਾ | 1997 'ਚ ਉਹ ਅੰਮਿ੍ਤਸਰ ਜਲਿ੍ਹਆਂਵਾਲਾ ਬਾਗ ਵੀ ਗਏ ਸਨ |

ਵਾਦੀ 'ਚ ਅੰਸਾਰ ਗਜ਼ਵਤ-ਉਲ-ਹਿੰਦ ਦਾ ਚੀਫ਼ ਕਮਾਂਡਰ ਹਲਾਕ

24 ਘੰਟਿਆਂ 'ਚ 7 ਅੱਤਵਾਦੀ ਹਲਾਕ
ਮਨਜੀਤ ਸਿੰਘ

ਸ੍ਰੀਨਗਰ, 9 ਅਪ੍ਰੈਲ-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਅਤੇ ਤਰਾਲ ਇਲਾਕਿਆਂ 'ਚ ਪਿਛਲੇ 24 ਘੰਟਿਆਂ ਦੌਰਾਨ 2 ਵੱਖ-ਵੱਖ ਮੁਕਾਬਲਿਆਂ 'ਚ ਗਜ਼ਵਤ ਉਲ ਹਿੰਦ (ਏ. ਜੀ. ਐਚ.) ਦੇ ਚੀਫ਼ ਕਮਾਂਡਰ ਇਮਤਿਆਜ਼ ਅਹਿਮਦ ਸ਼ਾਹ ਸਮੇਤ 7 ਅੱਤਵਾਦੀ ਮਾਰੇ ਗਏ, ਜਦਕਿ ਸੁਰੱਖਿਆ ਬਲਾਂ ਦੇ ਇਕ ਅਧਿਕਾਰੀ ਸਮੇਤ 4 ਜਵਾਨ ਜ਼ਖ਼ਮੀ ਹੋ ਗਏ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੰਜ ਅੱਤਵਾਦੀ ਸ਼ੋਪੀਆਂ ਆਪ੍ਰੇਸ਼ਨ ਦੌਰਾਨ ਮਾਰੇ ਗਏ, ਜਦਕਿ 2 ਅੱਤਵਾਦੀ ਪੁਲਵਾਮਾ ਜ਼ਿਲੇ੍ਹ ਦੇ ਤਰਾਲ ਇਲਾਕੇ ਸਥਿਤ ਨੌਬਾਗ 'ਚ ਮੁਕਾਬਲੇ ਦੌਰਾਨ ਮਾਰੇ ਗਏ | ਸੂਤਰਾਂ ਅਨੁਸਾਰ ਸ਼ੋਪੀਆਂ ਇਲਾਕੇ ਦੇ ਜਾਨ ਮੁਹੱਲੇ 'ਚ ਵੀਰਵਾਰ ਦੇਰ ਸ਼ਾਮ ਸ਼ੁਰੂ ਹੋਇਆ ਮੁਕਾਬਲਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ | ਮਸਜਿਦ 'ਚ ਲੁਕੇ ਹੋਏ 2 ਅੱਤਵਾਦੀਆਂ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਉਨ੍ਹਾਂ ਨੂੰ ਮੁਕਾਬਲੇ ਦੌਰਾਨ ਮਾਰ ਦਿੱਤਾ | ਇਨ੍ਹਾਂ ਨੂੰ ਕਈ ਵਾਰ ਆਤਮ ਸਮਰਪਣ ਕਰਨ ਦੇ ਲਈ ਕਿਹਾ ਗਿਆ ਜਿਸ ਦੇ ਲਈ ਇਕ ਅੱਤਵਾਦੀ ਦੇ ਭਰਾ ਅਤੇ ਮਸਜਿਦ ਦੇ ਇਮਾਮ ਨੂੰ ਮਸਜਿਦ ਦੇ ਅੰਦਰ ਭੇਜ ਕੇ ਇਨ੍ਹਾਂ ਨੂੰ ਆਤਮ ਸਮਰਪਰਣ ਕਰਨ ਲਈ ਕਿਹਾ ਗਿਆ, ਪਰ ਇਨ੍ਹਾਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਤੇ ਗੋਲੀਬਾਰੀ ਜਾਰੀ ਰੱਖੀ | ਇਨ੍ਹਾਂ ਦੇ ਮਾਰੇ ਜਾਣ ਦੇ ਬਾਅਦ ਪੁਲਿਸ ਮੁਤਾਬਿਕ ਸ਼ੋਪੀਆਂ ਮੁਕਾਬਲੇ 'ਚ ਹਿਜ਼ਬੁਲ ਦੇ 2, ਲਸ਼ਕਰ ਦਾ ਇਕ ਅਤੇ ਏ.ਜੀ.ਐਚ. ਦੇ 2 ਸਮੇਤ 5 ਅੱਤਵਾਦੀ ਮਾਰੇ ਜਾਣ ਦੇ ਬਾਅਦ ਮੁਕਾਬਲਾ ਸਮਾਪਤ ਹੋ ਗਿਆ | ਸ਼ਰਾਰਤੀ ਤੱਤਾਂ ਨੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕਰਦੇ ਆਪ੍ਰੇਸ਼ਨ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ | ਜਿਸ 'ਚ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮੁਹੰਮਦ ਯੂਨਿਸ ਖਾਂਡੇ ਤਰਾਲ, ਮੁਜ਼ਮਿਲ ਤਾਂਤਰੇ, ਬਾਸਤ ਅਹਿਮਦ (ਦੋਵੇਂ ਵਾਸੀ ਰਾਮਨਗੀ ਸ਼ੋਪੀਆਂ), ਆਦਿਲ ਲੋਨ ਕਾਸ਼ੀਪੋਰਾ, ਜਦਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ | ਇਨ੍ਹਾਂ ਦੇ ਕਬਜ਼ੇ 'ਚੋਂ 7 ਏ.ਕੇ. ਰਾਈਫਲਾਂ ਤੇ 2 ਪਿਸਤੌਲਾਂ ਸਮੇਤ ਹੋਰ ਅਸਲਾ ਬਰਾਮਦ ਕੀਤਾ ਗਿਆ | ਡੀ.ਜੀ.ਪੀ. ਦਿਲਬਾਗ ਸਿੰਘ ਮੁਤਾਬਿਕ ਦੱਖਣੀ ਕਸ਼ਮੀਰ 'ਚ ਅੰਸਾਰ ਗਜ਼ਾਵਤ ਉਲ ਹਿੰਦ ਦੇ ਚੀਫ ਕਮਾਂਡਰ ਦੇ ਮਾਰੇ ਜਾਣ ਦੇ ਬਾਅਦ ਇਸ ਦਾ ਲਗਪਗ ਸਫਾਇਆ ਹੋ ਗਿਆ ਹੈ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਸ਼ੱੁਕਰਵਾਰ ਨੂੰ ਦੱਸਿਆ ਕਿ ਹੁਣ ਜ਼ਿਲ੍ਹਾ ਐਸ.ਐਸ.ਪੀ. ਮੀਡੀਆ ਨੂੰ ਮੁਕਾਬਿਲਆਂ ਦੇ ਬਾਰੇ ਜਾਣਕਾਰੀ ਦਿਆ ਕਰਨਗੇ |

ਕੇਂਦਰ ਦੀ ਘੁਰਕੀ ਤੋਂ ਬਾਅਦ ਪੰਜਾਬ ਸਰਕਾਰ ਵੀ ਸਿੱਧੀ ਅਦਾਇਗੀ ਲਈ ਹੋਈ ਤਿਆਰ

• ਆੜ੍ਹਤ ਭਰਾਈ, ਤੁਲਾਈ, ਸਿਲਾਈ, ਢੁਆਈ ਮਿਲੇਗੀ ਆੜ੍ਹਤੀਆਂ ਨੂੰ • ਆੜ੍ਹਤੀਆਂ ਨੂੰ ਖ਼ਰੀਦ ਪ੍ਰਕਿਰਿਆ ਤੇ ਅਦਾਇਗੀ 'ਚ ਬਹਾਲ ਰੱਖਿਆ ਜਾਵੇਗਾ-ਆਸ਼ੂ • ਸਰਕਾਰ ਦੀ ਆੜ੍ਹਤੀਆਂ ਨਾਲ ਮੀਟਿੰਗ ਬੇਸਿੱਟਾ ਰਹੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 9 ਅਪ੍ਰੈਲ -ਕੇਂਦਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਦਿੱਤੀ ਘੁਰਕੀ ਦੇ ਬਾਅਦ ਪੰਜਾਬ ਸਰਕਾਰ ਵਲੋਂ ਵੀ ਕਿਸਾਨਾਂ ਨੂੰ ਕਣਕ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ | ਕੇਂਦਰ ਦੇ ਕਠੋਰ ਰਵੱਈਏ ਨੂੰ ਮੁੱਖ ਰੱਖਦਿਆਂ ਰਾਜ ਸਰਕਾਰ ਸਰਕਾਰੀ ਖ਼ਰੀਦ ਮੁੱਲ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਪਾਵੇਗੀ, ਜਦੋਂਕਿ ਆੜ੍ਹਤ ਤੋਂ ਇਲਾਵਾ ਭਰਾਈ, ਤੁਲਾਈ, ਸਿਲਾਈ, ਢੁਆਈ ਦੀ ਰਾਸ਼ੀ ਆੜ੍ਹਤੀਆਂ ਦੇ ਖਾਤਿਆਂ 'ਚ ਜਾਵੇਗੀ | ਅੱਜ ਸਰਕਾਰ ਦੀ ਆੜ੍ਹਤੀਆਂ ਨਾਲ ਵੀ ਮੀਟਿੰਗ ਹੋਈ ਜੋ ਕਿ ਬੇਸਿੱਟਾ ਰਹੀ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਰੀਦ ਪ੍ਰਕਿਰਿਆ ਦੀ ਸ਼ੁਰੂਆਤ ਵਰਚੂਅਲ ਤੌਰ 'ਤੇ ਕਰਨਗੇ, ਜਦੋਂਕਿ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਰਾਜਪੁਰਾ ਤੋਂ ਕਣਕ ਦੀ ਬਕਾਇਦਾ ਖ਼ਰੀਦ ਦੀ ਸ਼ੁਰੂਆਤ ਕਰਨਗੇ | ਆਸ਼ੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੀ ਖ਼ਰੀਦ ਲਈ ਸਮੁੱਚੇ ਪ੍ਰਬੰਧ ਹੋ ਗਏ ਹਨ ਤੇ ਰਾਜ ਸਰਕਾਰ ਕੇਂਦਰ ਦੇ ਨਾਂਹਪੱਖੀ ਰਵੱਈਏ ਦੇ ਬਾਵਜੂਦ ਆੜ੍ਹਤੀਆਂ ਨੂੰ ਖ਼ਰੀਦ ਪ੍ਰਕਿਰਿਆ ਤੇ ਅਦਾਇਗੀ 'ਚੋਂ ਬਾਹਰ ਨਹੀਂ ਕਰੇਗੀ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਲਈ ਅਪਣਾਏ ਜਾਣ ਵਾਲੇ ਢੰਗ ਤਰੀਕੇ ਤੇ ਫ਼ਾਰਮੂਲੇ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰ ਤੱਕ ਖ਼ਰੀਦ ਫ਼ਾਰਮੂਲੇ ਸਬੰਧੀ ਸਭ ਕੁਝ ਸਪੱਸ਼ਟ ਹੋ ਜਾਵੇਗਾ ਪਰ ਜਾਣਕਾਰ ਸੂਤਰਾਂ ਅਨੁਸਾਰ ਰਾਜ ਸਰਕਾਰ ਖ਼ਰੀਦ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਤੋਂ ਪਹਿਲਾਂ ਆੜ੍ਹਤੀਆਂ ਤੋਂ ਵੀ ਇਤਰਾਜ਼ ਮੰਗਣ ਵਰਗਾ ਫ਼ਾਰਮੂਲਾ ਵਿਚਾਰ ਸਕਦੀ ਹੈ ਤਾਂ ਜੋ ਆੜ੍ਹਤੀਆਂ ਵਲੋਂ ਕਿਸਾਨਾਂ ਨੂੰ ਦਿੱਤਾ ਜਾਂਦਾ ਐਡਵਾਂਸ ਜਾਂ ਕਰਜ਼ਾ ਸੁਰੱਖਿਅਤ ਰਹਿ ਸਕੇ | ਹਾਲਾਂਕਿ, ਕੁਝ ਕਿਸਾਨ ਜਥੇਬੰਦੀਆਂ ਆੜ੍ਹਤੀਆਂ ਵਲੋਂ ਐਡਵਾਂਸ ਦੇ ਨਾਂਅ 'ਤੇ ਕਿਸਾਨਾਂ ਤੋਂ ਲਏ ਜਾਂਦੇ ਵੱਡੇ ਸੂਦ ਤੇ ਕਿਸਾਨਾਂ ਨੂੰ ਕਰਜ਼ਿਆਂ ਹੇਠ ਦੱਬਣ ਦਾ ਦੋਸ਼ ਲਗਾਉਂਦਿਆਂ ਫ਼ਸਲਾਂ ਦੀ ਖ਼ਰੀਦ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੀ ਮੰਗ ਕਰਦੀਆਂ ਰਹੀਆਂ ਹਨ |
ਮੁੱਖ ਮੰਤਰੀ ਵਲੋਂ ਮੀਟਿੰਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਤਿੰਨ ਮੰਤਰੀਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਫੂਡ ਵਿਭਾਗ ਦੇ ਦੂਜੇ ਸੀਨੀਅਰ ਅਧਿਕਾਰੀਆਂ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਆਦਿ ਨਾਲ ਮੀਟਿੰਗ ਕੀਤੀ, ਜਿਸ 'ਚ ਮੁੱਖ ਮੰਤਰੀ ਨੂੰ ਮੰਤਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸੇ ਵੀ ਕੀਮਤ 'ਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਮੁੱਦੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਤੇ ਕੇਂਦਰੀ ਮੰਤਰੀ ਵਲੋਂ ਕੱਲ੍ਹ ਉਨ੍ਹਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਜਦੋਂ 15 ਰਾਜ ਸਰਕਾਰਾਂ ਸਿੱਧੀ ਅਦਾਇਗੀ ਕਰ ਰਹੀਆਂ ਹਨ ਤਾਂ ਇਕੱਲਾ ਪੰਜਾਬ ਅਜਿਹਾ ਕਿਉਂ ਨਹੀਂ ਕਰ ਸਕਦਾ? ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦਾ ਕਹਿਣਾ ਸੀ ਕਿ ਉਹ ਸਿੱਧੀ ਅਦਾਇਗੀ ਤੋਂ ਬਿਨਾਂ ਪੰਜਾਬ 'ਚ ਕਣਕ ਦੀ ਖ਼ਰੀਦ ਹੀ ਨਹੀਂ ਕਰਨਗੇ | ਹਾਲਾਂਕਿ, ਮੀਟਿੰਗ 'ਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਕੇਂਦਰ ਦੇ ਰਵੱਈਏ ਦਾ ਤਿੱਖਾ ਵਿਰੋਧ ਕੀਤਾ ਤੇ ਕਿਹਾ ਜਿਨ੍ਹਾਂ 15 ਰਾਜਾਂ 'ਚ ਸਿੱਧੀ ਅਦਾਇਗੀ ਹੋ ਰਹੀ ਹੈ, ਉਨ੍ਹਾਂ 'ਚ ਖ਼ਰੀਦੀ ਜਾਂਦੀ ਫ਼ਸਲ ਸਾਰਿਆਂ ਰਾਜਾਂ ਨੂੰ ਮਿਲਾ ਕੇ ਵੀ ਪੰਜਾਬ ਨਾਲੋਂ ਘੱਟ ਹੈ | ਉਨ੍ਹਾਂ 131 ਕਰੋੜ ਦੇ ਆੜ੍ਹਤੀਆਂ ਦੇ ਬਕਾਏ ਦਾ ਵੀ ਮੁੱਦਾ ਉਠਾਇਆ, ਜਿਸ 'ਤੇ ਸਰਕਾਰ ਵਲੋਂ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਅਦਾਇਗੀ ਲਈ ਚਾਰਾਜੋਈ ਜਾਰੀ ਹੈ ਅਤੇ ਇਹ ਛੇਤੀ ਹੀ ਸੰਭਵ ਹੋ ਸਕੇਗੀ | ਉਨ੍ਹਾਂ ਆੜ੍ਹਤ ਨੂੰ 46 ਰੁਪਏ ਪ੍ਰਤੀ ਕੁਇੰਟਲ ਮਗਰਲੇ ਡੇਢ ਸਾਲ ਤੋਂ ਫਿਕਸ ਕਰਨ ਦਾ ਮੁੱਦਾ ਵੀ ਉਠਾਇਆ ਤੇ ਕਿਹਾ ਕਿ ਆੜ੍ਹਤ ਨੂੰ ਖ਼ਰੀਦ ਮੁੱਲ ਨਾਲ ਜੋੜ ਕੇ ਰੱਖਿਆ ਜਾਣਾ ਚਾਹੀਦਾ ਹੈ | ਮੀਟਿੰਗ ਦੌਰਾਨ ਕੇਂਦਰ ਦੇ ਰਵੱਈਏ ਨੂੰ ਮੁੱਖ ਰੱਖ ਕੇ ਫ਼ੈਸਲਾ ਲਿਆ ਗਿਆ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨਾ ਸਰਕਾਰ ਦੀ ਮਜਬੂਰੀ ਹੋਵੇਗੀ ਪਰ ਆੜ੍ਹਤੀਆਂ ਨੂੰ ਵੀ ਸਰਕਾਰ ਵਲੋਂ ਪੂਰਾ ਇਨਸਾਫ਼ ਮਿਲੇਗਾ ਤੇ ਉਨ੍ਹਾਂ ਨਾਲ ਸਬੰਧਤ ਮਸਲਿਆਂ ਨੂੰ ਵੀ ਨਜਿੱਠਣ ਲਈ ਸਰਕਾਰ ਵਚਨਬੱਧ ਹੈ, ਕਿਉਂਕਿ ਸੂਬੇ 'ਚ ਆੜ੍ਹਤੀਆਂ ਤੋਂ ਬਿਨਾਂ ਖ਼ਰੀਦ ਪ੍ਰਕਿਰਿਆ ਨਹੀਂ ਚੱਲ ਸਕਦੀ | ਵਿਜੇ ਕਾਲੜਾ ਨੇ ਮੀਟਿੰਗ 'ਚ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਗੱਲਬਾਤ ਤੇ ਮੀਟਿੰਗ ਕਰਕੇ ਸਰਕਾਰ ਨੂੰ ਆਪਣੇ ਫ਼ੈਸਲੇ ਤੋਂ ਜਾਣੂੰ ਕਰਵਾਉਣਗੇ ਪਰ ਪਤਾ ਲੱਗਾ ਹੈ ਕਿ ਅੱਜ ਦੇਰ ਰਾਤ ਤੱਕ ਫੂਡ ਸਪਲਾਈ ਮੰਤਰੀ ਆਸ਼ੂ ਆੜ੍ਹਤੀਆ ਐਸੋਸੀਏਸ਼ਨ ਨਾਲ ਲਗਾਤਾਰ ਸੰਪਰਕ 'ਚ ਸਨ ਤਾਂ ਜੋ ਆੜ੍ਹਤੀਆਂ ਨੂੰ ਖ਼ਰੀਦ ਪ੍ਰਕਿਰਿਆ 'ਚ ਸ਼ਾਮਿਲ ਰੱਖਿਆ ਜਾ ਸਕੇ ਤੇ ਉਨ੍ਹਾਂ ਨੂੰ ਹੜਤਾਲ 'ਤੇ ਜਾਣ ਤੋਂ ਰੋਕਿਆ ਜਾ ਸਕੇ | ਰਾਜ ਦੇ ਮੁੱਖ ਸਕੱਤਰ ਵਿਨੀ ਮਹਾਜਨ ਵਲੋਂ ਵੀ ਖ਼ਰੀਦ ਪ੍ਰਕਿਰਿਆ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਜਿਸ 'ਚ ਬਠਿੰਡਾ ਵਿਖੇ ਦੂਜੇ ਰਾਜਾਂ ਤੋਂ ਕਣਕ ਦੇ ਪੰਜਾਬ 'ਚ ਵਿਕਣ ਲਈ ਆਏ 25-30 ਟਰੱਕਾਂ ਦਾ ਮੁੱਦਾ ਵੀ ਉਠਾਇਆ ਗਿਆ ਤੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਪੁਲਿਸ ਵਲੋਂ ਐਫ਼.ਆਈ.ਆਰ. ਦਰਜ ਕਰਕੇ ਟਰੱਕ ਕਬਜ਼ੇ 'ਚ ਲੈ ਲਏ ਗਏ ਹਨ | ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਕਿਹਾ ਕਿ ਉਨ੍ਹਾਂ ਦੇ ਖੇਤਰ 'ਚ ਬਾਹਰੋਂ ਆਉਣ ਵਾਲੀ ਅਜਿਹੀ ਕਣਕ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤੇ ਪੁਲਿਸ ਅਧਿਕਾਰੀਆਂ ਨੂੰ ਅਜਿਹੀ ਕਣਕ ਜ਼ਬਤ ਕਰਨ ਤੇ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਪਹਿਲਾਂ ਹੀ ਆਦੇਸ਼ ਦਿੱਤੇ ਹੋਏ ਹਨ | ਮੁੱਖ ਸਕੱਤਰ ਵਲੋਂ ਡਿਪਟੀ ਕਮਿਸ਼ਨਰਾਂ ਨਾਲ ਲਈ ਇਸ ਮੀਟਿੰਗ 'ਚ ਦੱਸਿਆ ਗਿਆ ਕਿ ਸੂਬੇ 'ਚ ਕੁੱਲ 132 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਹੈ, ਜਦੋਂਕਿ ਇਸ ਵੇਲੇ ਕਣਕ ਕੇਵਲ ਪਟਿਆਲਾ, ਰਾਜਪੁਰਾ, ਫ਼ਤਹਿਗੜ੍ਹ ਤੇ ਮੋਹਾਲੀ ਆਦਿ ਜ਼ਿਲਿ੍ਹਆਂ ਦੀਆਂ ਮੰਡੀਆਂ 'ਚ ਆਉਣੀ ਸ਼ੁਰੂ ਹੋਈ ਹੈ | ਇਹ ਵੀ ਪਤਾ ਲੱਗਾ ਹੈ ਕਿ ਕੱਲ੍ਹ ਮੰਡੀਆਂ 'ਚ ਪਹਿਲੇ ਦਿਨ ਖ਼ਰੀਦ ਸ਼ੁਰੂ ਹੋਣ ਮੌਕੇ ਸਰਕਾਰ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੀਆਂ ਮੰਡੀਆਂ 'ਚ ਜਾਣ ਲਈ ਕਿਹਾ ਗਿਆ ਹੈ ਤਾਂ ਜੋ ਖ਼ਰੀਦ ਪ੍ਰਕਿਰਿਆ ਤੇ ਕਿਸਾਨਾਂ ਨਾਲ ਸਬੰਧਤ ਮੁੱਦਿਆਂ 'ਤੇ ਧਿਆਨ ਰੱਖਿਆ ਜਾ ਸਕੇ |

ਪੰਜਾਬ 'ਚ ਕਣਕ ਦੀ ਖ਼ਰੀਦ ਅੱਜ ਤੋਂ

ਸੂਬੇ ਦੀਆਂ ਸਾਰੀਆਂ 154 ਮਾਰਕੀਟ ਕਮੇਟੀਆਂ 'ਚ ਕੋਰੋਨਾ ਰੋਕੂ ਟੀਕਾਕਰਨ ਕੈਂਪ ਸਥਾਪਿਤ
ਚੰਡੀਗੜ੍ਹ, 9 ਅਪ੍ਰੈਲ (ਅਜੀਤ ਬਿਊਰੋ)- ਕੋਵਿਡ-19 ਮਹਾਂਮਾਰੀ ਦਰਮਿਆਨ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਨੂੰ ਨਿਰਵਿਘਨ ਤੇ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਨੇ ਸੂਬੇ ਭਰ 'ਚ ਸਾਰੀਆਂ 154 ਮਾਰਕੀਟ ਕਮੇਟੀਆਂ 'ਚ ਕੋਵਿਡ-19 ਰੋਕੂ ਟੀਕਾਕਰਨ ਕੈਂਪ ਸਥਾਪਿਤ ਕੀਤੇ ਹਨ ਤਾਂ ਕਿ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਅਨਾਜ ਮੰਡੀਆਂ 'ਚ ਆਉਣ ਵਾਲੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ-19 ਤੋਂ ਬਚਾਅ ਦਾ ਟੀਕਾ ਲਾਇਆ ਜਾ ਸਕੇ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਮੰਡੀ ਬੋਰਡ ਨੇ ਮਹਾਂਮਾਰੀ ਦੇ ਔਖੇ ਸਮੇਂ ਦੌਰਾਨ ਕਣਕ ਦੀ ਖ਼ਰੀਦ ਦੇ ਚੁਣੌਤੀਪੂਰਨ ਕਾਰਜ ਲਈ ਪੁਖ਼ਤਾ ਤਿਆਰੀਆਂ ਕੀਤੀਆਂ ਹਨ | ਚੇਅਰਮੈਨ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਕੋਵਿਡ ਸਬੰਧੀ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੇ 5600 ਅਧਿਕਾਰੀਆਂ/ ਕਰਮਚਾਰੀਆਂ ਨੂੰ 10,000 ਮਾਸਕ (ਐਨ-95) ਅਤੇ ਸੈਨੀਟਾਈਜ਼ਰਾਂ ਦੀਆਂ 10,000 ਬੋਤਲਾਂ ਮੁਹੱਈਆ ਕਰਵਾਈਆਂ ਹਨ | ਇਸ ਤੋਂ ਇਲਾਵਾ ਮੰਡੀ ਬੋਰਡ ਨੇ ਖ਼ਰੀਦ ਕੇਂਦਰਾਂ ਉੱਪਰ ਆਪਣੀ ਫ਼ਸਲ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਇਕ ਲੱਖ ਮਾਸਕ ਤੇ 35,000 ਲੀਟਰ ਸੈਨੀਟਾਈਜ਼ਰ ਦਾ ਵੀ ਇੰਤਜ਼ਾਮ ਕੀਤਾ ਹੈ | ਲਾਲ ਸਿੰਘ ਨੇ ਕਿਹਾ ਕਿ ਮੰਡੀਆਂ 'ਚ ਭੀੜ-ਭੜੱਕਾ ਰੋਕਣ ਲਈ ਅਨਾਜ ਮੰਡੀਆਂ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ ਗਈ ਹੈ ਤੇ ਇਸ ਸੀਜ਼ਨ ਦੌਰਾਨ 130 ਲੱਖ ਮੀਟ੍ਰਕ ਟਨ ਕਣਕ ਖ਼ਰੀਦਣ ਦਾ ਟੀਚਾ ਹੈ | ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਨੇ ਇਸ ਸੀਜ਼ਨ ਦੌਰਾਨ ਪੀਣ ਵਾਲਾ ਸਾਫ਼ ਪਾਣੀ ਅਤੇ ਸਾਫ-ਸਫਾਈ ਤੋਂ ਇਲਾਵਾ ਪਾਸ ਜਾਰੀ ਕਰਨ ਲਈ ਰੂਪ-ਰੇਖਾ ਉਲੀਕੀ ਹੈ | ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵਲੋਂ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਪਾਸ ਜਾਰੀ ਕੀਤੇ ਜਾਣਗੇ |

ਅੱਤਵਾਦੀਆਂ ਵਲੋਂ ਫ਼ੌਜੀ ਜਵਾਨ ਦੀ ਹੱਤਿਆ

ਸ੍ਰੀਨਗਰ, 9 ਅਪ੍ਰੈਲ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਅੱਤਵਾਦ ਗ੍ਰਸਤ ਇਲਾਕੇ 'ਚ ਅੱਤਵਾਦੀਆਂ ਨੇ ਘਰ ਛੱੁਟੀ 'ਤੇ ਆਏ ਟੀ.ਏ. ਖੇਤਰੀ ਆਰਮੀ ਦੇ ਜਵਾਨ 'ਤੇ ਗੋਲੀ ਚਲਾ ਦਿੱਤੀ, ਜੋ ਹਸਪਤਾਲ 'ਚ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ | ਪੁਲਿਸ ਅਨੁਸਾਰ ਅੱਤਵਾਦੀਆਂ ਨੇ ਅਨੰਤਨਾਗ ਦੇ ਬਿਜਬਿਹਾੜਾ ਦੇ ਜਬਲੀਪੋਰਾ ਪਿੰਡ 'ਚ ਛੱੁਟੀ ਆਏ ਟੀ.ਏ. ਦੇ ਜਵਾਨ ਮੁਹੰਮਦ ਸਲੀਮ ਆਖੂਨ 'ਤੇ ਸ਼ੁੱਕਰਵਾਰ ਦੁਪਹਿਰ ਨੂੰ ਘਰ ਦੇ ਨਜ਼ਦੀਕ ਗੋਲੀਆਂ ਚਲਾ ਕੇ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ, ਜਿਸ ਦੌਰਾਨ ਉਸ ਨੂੰ ਨਜ਼ਦੀਕ ਦੇ ਸਬ ਜ਼ਿਲ੍ਹਾ ਹਸਪਤਾਲ ਅਨੰਤਨਾਗ ਪਹੁੰਚਾਇਆ ਗਿਆ, ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ |

ਬੰਗਾਲ 'ਚ ਚੌਥੇ ਗੇੜ ਲਈ 44 ਸੀਟਾਂ 'ਤੇ ਵੋਟਾਂ ਅੱਜ

ਕੋਲਕਾਤਾ, 9 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਵਿਧਾਨ ਸਭਾ ਦੇ ਚੌਥੇ ਗੇੜ ਲਈ 10 ਅਪ੍ਰੈਲ ਨੂੰ ਕੂਚਬਿਹਾਰ ਜ਼ਿਲ੍ਹੇ ਦੀਆਂ 9, ਅਲੀਪੁਰਦੁਆਰ ਦੀਆਂ 5, ਦੱਖਣੀ 24 ਪਰਗਨਾ ਦੀਆਂ 11, ਹਾਵੜਾ ਦੀਆਂ 9 ਅਤੇ ਹੁਗਲੀ ਜ਼ਿਲ੍ਹੇ ਦੀਆਂ 10 ਸੀਟਾਂ ਸਮੇਤ 44 ਸੀਟਾਂ 'ਤੇ ਵੋਟਾਂ ਪੈਣਗੀਆਂ | ਇੱਥੇ 373 ਉਮੀਦਵਾਰ ਅਤੇ 1,15,81,022 ਵੋਟਰ ਹਨ | ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ, ਸਾਬਕਾ ਕ੍ਰਿਕਟ ਖਿਡਾਰੀ ਮਨੋਜ ਤਿਵਾੜੀ, ਰਾਜ ਦੇ ਮੰਤਰੀ ਅਰੂਪ ਵਿਸ਼ਵਾਸ, ਸੰਸਦ ਮੈਂਬਰ ਲਾਕੇਟ ਚੈਟਰਜੀ ਦੇ ਨਾਲ ਹੀ ਵੈਸ਼ਾਲੀ ਡਾਲਮੀਆ, ਰਤਨਾ ਚੈਟਰਜੀ, ਰਥਿਨ ਚੱਕਰਵਰਤੀ ਮੁੱਖ ਉਮੀਦਵਾਰ ਹਨ | ਖਾਸ ਗੱਲ ਇਹ ਹੈ ਕਿ 11 ਵਿਧਾਨ ਸਭਾ ਸੀਟਾਂ 'ਤੇ ਮਹਿਲਾ ਵੋਟਰ ਮਰਦਾਂ ਨਾਲੋਂ ਵੱਧ ਹਨ | ਤੀਜੇ ਗੇੜ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਅਧੀਰ ਚੌਧਰੀ ਨੇ ਸੀ.ਪੀ.ਐਮ. ਨਾਲ ਮਿਲ ਕੇ ਚੋਣ ਪ੍ਰਚਾਰ ਆਰੰਭ ਕੀਤਾ, ਤਾਂ ਪੰਜਵੇਂ ਗੇੜ ਲਈ ਰਾਹੁਲ ਗਾਂਧੀ ਬੰਗਾਲ 'ਚ ਚੋਣ ਪ੍ਰਚਾਰ ਕਰਨ ਆਉਣ ਵਾਲੇ ਹਨ |

15 ਤੋਂ 44 ਸਾਲ ਉਮਰ ਵਰਗ ਦੇ ਲੋਕ ਕੋਰੋਨਾ ਦਾ ਵੱਧ ਸ਼ਿਕਾਰ ਹੋ ਰਹੇ ਹਨ- ਹਰਸ਼ ਵਰਧਨ

ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ)-ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਦੱਸਿਆ ਕਿ ਪੰਜਾਬ ਸਮੇਤ 11 ਰਾਜਾਂ 'ਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ 'ਚ 15 ਤੋਂ 44 ਸਾਲ ਉਮਰ ਵਰਗ ਦੇ ਲੋਕ ਵਾਇਰਸ ਦੀ ਲਾਗ ਦਾ ਵੱਧ ਸ਼ਿਕਾਰ ਹੋ ਰਹੇ ਹਨ, ਜਦੋਂਕਿ ...

ਪੂਰੀ ਖ਼ਬਰ »

ਭਾਰਤ ਦੀ ਇਜਾਜ਼ਤ ਤੋਂ ਬਗ਼ੈਰ ਅਮਰੀਕੀ ਜਲ ਸੈਨਾ ਨੇ ਲਕਸ਼ਦੀਪ ਨੇੜੇ ਸਮੁੰਦਰ 'ਚ ਚਲਾਇਆ ਆਪਰੇਸ਼ਨ

ਵਾਸ਼ਿੰਗਟਨ, 9 ਅਪ੍ਰੈਲ (ਏਜੰਸੀ)- ਅਮਰੀਕੀ ਜਲ ਸੈਨਾ ਨੇ ਨਵੀਂ ਦਿੱਲੀ ਦੀ ਅਗਾਊਾ ਇਜਾਜ਼ਤ ਤੋਂ ਬਗੈਰ ਭਾਰਤ ਦੇ ਵਾਧੂ ਸਮੁੰਦਰੀ ਦਾਅਵਿਆਂ ਨੂੰ ਚੁਣੌਤੀ ਦਿੰਦੇ ਹੋਏ ਲਕਸ਼ਦੀਪ ਨੇੜੇ ਭਾਰਤੀ ਪਾਣੀਆਂ 'ਚ 'ਫਰੀਡਮ ਆਫ ਨੈਵੀਗੇਸ਼ਨ' ਆਪਰੇਸ਼ਨ ਚਲਾਇਆ | ਇਸ ਸਬੰਧੀ ...

ਪੂਰੀ ਖ਼ਬਰ »

ਹੋਰ ਵਿਵਾਦਤ ਇਲਾਕਿਆਂ 'ਚੋਂ ਫੌਜਾਂ ਦੀ ਵਾਪਸੀ ਨੂੰ ਲੈ ਕੇ ਭਾਰਤ-ਚੀਨ ਵਿਚਾਲੇ ਗੱਲਬਾਤ

ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ, ਉਪਮਾ ਡਾਗਾ ਪਾਰਥ)- ਪੂਰਬੀ ਲੱਦਾਖ 'ਚ ਰਹਿੰਦੇ ਵਿਵਾਦਤ ਇਲਾਕਿਆਂ ਜਿਵੇਂ ਹਾਟ ਸਪਰਿੰਗਜ਼, ਗੋਗਰਾ ਤੇ ਦੇਪਸਾਂਗ 'ਚੋਂ ਫੌਜਾਂ ਦੀ ਵਾਪਸੀ ਪ੍ਰਕਿਰਿਆ ਨੂੰ ਅੱਗੇ ਲੈ ਕੇ ਜਾਣ ਸਬੰਧੀ ਸ਼ੁੱਕਰਵਾਰ ਨੂੰ ਭਾਰਤ ਤੇ ਚੀਨ ਨੇ ਇਕ ਹੋਰ ਦੌਰ ...

ਪੂਰੀ ਖ਼ਬਰ »

ਸੁਰੱਖਿਅਤ ਖ਼ਰੀਦ ਤੇ ਮੰਡੀਕਰਨ ਬਾਰੇ ਦਿਸ਼ਾ ਨਿਰਦੇਸ਼ ਜਾਰੀ

ਚੰਡੀਗੜ੍ਹ, 9 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਕਣਕ ਦੀ ਸੁਰੱਖਿਅਤ ਖ਼ਰੀਦ ਤੇ ਮੰਡੀਕਰਨ ਬਾਰੇ ਸਲਾਹ ਜਾਰੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਤੇ ...

ਪੂਰੀ ਖ਼ਬਰ »

ਆੜ੍ਹਤੀਆ ਐਸੋਸੀਏਸ਼ਨ ਨਾਲ ਗੱਲਬਾਤ ਜਾਰੀ- ਆਸ਼ੂ

ਮੁੱਖ ਮੰਤਰੀ ਅੱਜ ਕਰਨਗੇ ਸਮੁੱਚੀ ਨੀਤੀ ਬਾਰੇ ਐਲਾਨ ਖ਼ੁਰਾਕ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਰਾਤ 'ਅਜੀਤ' ਨੂੰ ਦੱਸਿਆ ਕਿ ਆੜ੍ਹਤੀਆ ਐਸੋਸੀਏਸ਼ਨ ਨਾਲ ਵੀ ਆਪਸੀ ਮਸਲਿਆਂ ਨੂੰ ਨਜਿੱਠਣ ਲਈ ਗੱਲਬਾਤ ਅਜੇ ਜਾਰੀ ਹੈ ਅਤੇ ਇਸ ਸਬੰਧੀ ਵੀ ਸਵੇਰ ਤੱਕ ...

ਪੂਰੀ ਖ਼ਬਰ »

ਪੰਜਾਬ 'ਚ 3459 ਨਵੇਂ ਮਾਮਲੇ, 56 ਹੋਰ ਮੌਤਾਂ

ਚੰਡੀਗੜ੍ਹ, 9 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਦੇ ਅੱਜ 3459 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 56 ਹੋਰ ਮੌਤਾਂ ਦਰਜ ਕੀਤੀਆਂ ਹਨ | ਅੱਜ ਹੋਈਆਂ ਮੌਤਾਂ 'ਚੋਂ ਅੰਮਿ੍ਤਸਰ ਤੋਂ 9, ਬਠਿੰਡਾ ਤੇ ਫਰੀਦਕੋਟ ਤੋਂ 2-2 , ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਮਮਤਾ ਨੂੰ ਨੋਟਿਸ

ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ)-ਕੇਂਦਰੀ ਹਥਿਆਰਬੰਦ ਬਲਾਂ ਖਿਲਾਫ਼ ਮਮਤਾ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਗਲਤ, ਭੜਕਾਊ ਤੇ ਅਸੰਜਮੀ ਗਰਦਾਨਦਿਆਂ ਚੋਣ ਕਮਿਸ਼ਨ ਨੇ ਉਸ (ਮਮਤਾ) ਖਿਲਾਫ਼ ਨੋਟਿਸ ਜਾਰੀ ਕੀਤਾ ਹੈ, ਦੂਜੇ ਪਾਸੇ ਤਿ੍ਣਮੂਲ ਕਾਂਗਰਸ ਪ੍ਰਧਾਨ ਨੇ ...

ਪੂਰੀ ਖ਼ਬਰ »

1.31 ਲੱਖ ਨਵੇਂ ਮਾਮਲੇ, 780 ਹੋਰ ਮੌਤਾਂ

ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ)-ਦੇਸ਼ 'ਚ ਕੋਰੋਨਾ ਵਾਇਰਸ ਬੇਲਗਾਮ ਹੁੰਦਾ ਦਿਖਾਈ ਦੇ ਰਿਹਾ ਹੈ। ਬੀਤੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਵਾਇਰਸ ਦੇ ਇਕ ਵਾਰ ਫਿਰ ਰਿਕਾਰਡ ਸਭ ਤੋਂ ਵੱਧ 1,31,968 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਵਾਇਰਸ ਤੋਂ ਪੀੜਤ ਕੁੱਲ ਮੁਰੀਜ਼ਾਂ ਦਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX