ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਚੇਤ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਸਪਾਰਕਿੰਗ ਨਾਲ ਲੱਗੀ ਅੱਗ, ਕਰੀਬ 15 ਕਿਲ੍ਹੇ ਕਣਕ ਸੜ ਕੇ ਸੁਆਹ

ਮਕੇਰੀਆਂ, ਨੰਗਲ ਬਿਹਾਲਾਂ, 9 ਅਪ੍ਰੈਲ (ਐਨ.ਐੱਸ.ਰਾਮਗੜ੍ਹੀਆ, ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਦਗਣ ਵਿਖੇ ਅੱਗ ਲੱਗਣ ਕਾਰਨ ਕਰੀਬ 15 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਅਤੇ ਪਿੰਡ ਸਿੰਘੋਵਾਲ ਦੇ ਇਕ ਕਿਸਾਨ ਦਾ ਟਰੈਕਟਰ ਅੱਗ ਬੁਝਾਉਂਦੇ ਸਮੇਂ ਅੱਗ ਦੀ ਲਪੇਟ ਵਿਚ ਆਉਣ ਕਾਰਨ ਭਾਰੀ ਨੁਕਸਾਨਿਆ ਗਿਆ | ਜਾਣਕਾਰੀ ਅਨੁਸਾਰ ਪਿੰਡ ਦਗਣ ਦੇ ਇਕ ਕਿਸਾਨ ਦੇ ਖੇਤ 'ਚ ਲੱਗੇ ਟਰਾਂਸਫ਼ਾਰਮਰ ਤੋਂ ਸਪਾਰਕਿੰਗ ਹੋਣ ਕਾਰਨ ਨਜ਼ਦੀਕ ਗੁੱਜਰਾਂ ਵਲੋਂ ਪਰਾਲੀ ਲਗਾਏ ਗਏ ਢੇਰ ਨੂੰ ਅੱਗ ਦੀ ਚਗਿੰਆੜੀ ਪੈ ਗਈ ਤੇ ਮਿੰਟਾਂ-ਸਕਿੰਟਾਂ ਵਿਚ ਅੱਗ ਮੱਚ ਗਈ | ਹਵਾ ਚੱਲਣ ਕਾਰਨ ਅੱਗ ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਦੀ ਪੱਕੀ ਖੜੀ ਕਣਕ ਦੀ ਫ਼ਸਲ 'ਚ ਫੈਲ ਗਈ ਅਤੇ ਤੇਜ਼ੀ ਨਾਲ ਅੱਗੇ ਵਧਣ ਲੱਗੀ | ਇਸ ਸਮੇਂ ਖੇਤਾਂ ਵਿਚ ਕੰਮ ਕਰਦੇ ਪਿੰਡ ਸਿੰਘੋਵਾਲ, ਬੰਬੋਵਾਲ, ਖ਼ਿਜ਼ਰਪੁਰ ਅਤੇ ਦਗਣ ਦੇ ਲੋਕਾਂ ਨੂੰ ਪਤਾ ਲੱਗਣ 'ਤੇ ਉਹ ਮਿੰਟਾਂ ਵਿਚ ਆਪਣੇ ਟਰੈਕਟਰਾਂ ਸਮੇਤ ਅੱਗ ਬੁਝਾਉਣ ਲਈ ਪਹੁੰਚ ਗਏ | ਇਸ ਸਮੇਂ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਬਖ਼ਸ਼ੀਸ਼ ਸਿੰਘ ਦੀ ਕਰੀਬ 6 ਕਿੱਲਾ, ਦਰਸ਼ਨ ਸਿੰਘ ਕਰੀਬ 2 ਕਿਲ੍ਹੇ, ਬਲਬੀਰ ਸਿੰਘ, ਰਘਵੀਰ ਸਿੰਘ 3 ਕਿੱਲੇ 1 ਕਨਾਲ, ਵਿਨੋਦ ਕੁਮਾਰ 4 ਕਨਾਲ, ਪ੍ਰਦੀਪ ਸਿੰਘ, ਸੰਧਿਆ ਦਾਸ ਡੇਢ ਕਿਲ੍ਹਾ, ਮਹਿੰਦਰ ਸਿੰਘ 6 ਕਨਾਲ, ਦਰਸ਼ਨ ਸਿੰਘ 2 ਕਨਾਲ, ਵਕੀਲ ਸਿੰਘ 1 ਕਿਲ੍ਹਾ, ਬਲਵਿੰਦਰ ਸਿੰਘ ਆਦਿ 4 ਕਨਾਲ ਤੋਂ ਇਲਾਵਾ ਇਕ ਕਿਸਾਨ ਦਾ 1 ਕਨਾਲ ਕਮਾਦ ਵੀ ਸੜ ਗਿਆ ਤੇ ਕਰੀਬ ਇਸ ਅੱਗ ਨਾਲ ਕਰੀਬ 15 ਕਿੱਲੇ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹਨ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ | ਇਸ ਸਮੇਂ ਪਿੰਡ ਸਿੰਘੋਵਾਲ ਦੇ ਵਸਨੀਕ ਸਤਨਾਮ ਸਿੰਘ ਪੁੱਤਰ ਮੰਗਤ ਰਾਮ ਦਾ ਨਵਾਂ ਟਰੈਕਟਰ ਵੀ ਅੱਗ ਦੀ ਭੇਟ ਚੜ੍ਹ ਗਿਆ ਅਤੇ ਉਸ ਦੇ ਟਾਇਰਾਂ ਸਮੇਤ ਅੱਗ ਬੁਝਾਉਂਦੇ ਸਮੇਂ ਕਾਫ਼ੀ ਨੁਕਸਾਨ ਹੋਇਆ | ਇਸ ਸਮੇਂ ਸੂਚਨਾ ਮਿਲਣ 'ਤੇ ਪਿੰਡ ਸਿੰਘੋਵਾਲ ਦੀ ਸਰਪੰਚ ਸੰਗੀਤਾ ਰਾਣੀ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਇਤਲਾਹ ਦਿੱਤੀ | ਪਿੰਡ ਦਗਨ ਦੇ ਸਰਪੰਚ ਪਵਨ ਸ਼ਰਮਾ ਨੇ ਮੌਕੇ 'ਤੇ ਦੱਸਿਆ ਕਿ ਦੋ-ਤਿੰਨ ਸਾਲਾਂ ਤੋਂ ਲਗਾਤਾਰ ਖੇਤ ਤੋਂ ਅੱਗ ਲੱਗ ਰਹੀ ਹੈ ਤੇ ਅੱਜ ਵੀ ਜਦੋਂ ਬਿਜਲੀ ਆਈ ਤਾਂ ਕਰੀਬ 5.30 ਵਜੇ ਇਸ ਟਰਾਂਸਫ਼ਾਰਮਰ ਵਾਲੇ ਖੇਤ ਤੋਂ ਹੀ ਅੱਗ ਅੱਗੇ ਵਧੀ | ਦੂਸਰੇ ਪਾਸੇ ਲੋਕਾਂ ਵਿਚ ਇਸ ਗੱਲ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਜਦੋਂ ਕਣਕ ਦੀ ਫ਼ਸਲ ਦੀ ਕਟਾਈ ਦਾ ਸੀਜ਼ਨ ਹੁੰਦਾ ਹੈ, ਬਿਜਲੀ ਦੀਆਂ ਤਾਰਾਂ ਉਸ ਵੇਲੇ ਹੀ ਸਪਾਰਕ ਕਿਉਂ ਕਰਦੀਆਂ ਹਨ? ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਗ ਨਾਲ ਸੜਕ ਚੁੱਕੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਪੀੜਤ ਕਿਸਾਨਾਂ ਨੂੰ ਦਿੱਤਾ ਜਾਵੇ | ਇਸ ਸਮੇਂ ਐੱਸ.ਡੀ.ਐਮ. ਮੁਕੇਰੀਆਂ ਸ੍ਰੀ ਅਸ਼ੋਕ ਸ਼ਰਮਾ ਵਲੋਂ ਸੂਚਨਾ ਮਿਲਣ 'ਤੇ ਤੁਰੰਤ ਪਟਵਾਰੀ ਤੇ ਗਿਰਦਾਵਰ ਨੂੰ ਘਟਨਾ ਸਥਲ 'ਤੇ ਭੇਜਿਆ ਗਿਆ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਵੇਰਵਾ ਇਕੱਠਾ ਕੀਤਾ | ਇਸ ਸਮੇਂ ਬਿਜਲੀ ਵਿਭਾਗ ਦੇ ਐੱਸ.ਡੀ.ਓ. ਤੇ ਉਨ੍ਹਾਂ ਦੇ ਜੇ.ਈ. ਅਤੇ ਹੋਰ ਲਾਈਨਮੈਨ ਵੀ ਮੁਕੇਰੀਆਂ ਦਫ਼ਤਰ ਤੋਂ ਉੱਥੇ ਪਹੁੰਚ ਚੁੱਕੇ ਸਨ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਸਨ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਓ. ਬਿਜਲੀ ਬੋਰਡ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਅੱਗ ਟਰਾਂਸਫ਼ਾਰਮਰ ਦੀ ਸਪਾਰਕ ਨਾਲ ਨਹੀਂ ਲੱਗੀ ਜਾਪਦੀ, ਉਨ੍ਹਾਂ ਨੇ ਇੱਥੇ ਪਹੁੰਚ ਕੇ ਆਲ਼ੇ ਦੁਆਲੇ ਦੇ ਕਿਸਾਨਾਂ ਅਤੇ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ ਹੈ ਅਤੇ ਪਤਾ ਚੱਲਿਆ ਹੈ ਕਿ ਜਿਸ ਗੁੱਜਰ ਨੇ ਟਰਾਂਸਫ਼ਾਰਮਰ ਦੇ ਲਾਗੇ ਪਰਾਲੀ ਦਾ ਢੇਰ ਲਗਾਇਆ ਹੋਇਆ ਹੈ, ਉਹ ਅੱਗ ਲੱਗਣ ਤੋਂ ਕੁੱਝ ਮਿੰਟ ਪਹਿਲਾਂ ਹੀ ਪਰਾਲੀ ਲੈ ਕੇ ਗਿਆ ਸੀ ਤੇ ਸਾਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਬੀੜੀ ਵਗ਼ੈਰਾ ਉੱਥੇ ਸੁੱਟਣ ਨਾਲ ਜਾਂ ਕਿਸੇ ਹੋਰ ਕਾਰਨ ਕਰਕੇ ਵੀ ਇਹ ਅੱਗ ਲੱਗੀ ਹੋਵੇ |

ਸ਼ਹਿਰ ਵਾਸੀ ਸਰਬੱਤ ਬੀਮਾ ਯੋਜਨਾ ਦਾ ਕਾਰਡ ਜ਼ਰੂਰ ਬਣਾਉਣ ਤੇ ਵੈਕਸੀਨ ਵੀ ਲਗਵਾਉਣ - ਐੱਸ.ਡੀ.ਐਮ. ਅਸ਼ੋਕ ਸ਼ਰਮਾ

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਅੱਜ ਨਗਰ ਕੌਂਸਲ ਮੁਕੇਰੀਆਂ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਕ ਵਿਸ਼ੇਸ਼ ਕੈਂਪ ਐੱਸ.ਡੀ.ਐਮ. ਮੁਕੇਰੀਆਂ ਅਸ਼ੋਕ ਸ਼ਰਮਾ ਦੀ ਅਗਵਾਈ 'ਚ ਲਗਾਇਆ ਗਿਆ, ਜਿਸ ਵਿਚ ਉਨ੍ਹਾਂ ਪਹੁੰਚ ਕੇ ਜਿੱਥੇ ਕੈਂਪ ਦਾ ਸ਼ੁੱਭ ਅਰੰਭ ਕੀਤਾ ...

ਪੂਰੀ ਖ਼ਬਰ »

ਐੱਸ.ਪੀ.ਐਨ. ਕਾਲਜ ਵਿਚ ਪੋਸ਼ਣ ਪੰਦਰਵਾੜਾ ਮਨਾਇਆ

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਐੱਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਭਾਰਤ ਸਰਕਾਰ ਦੇ ਨਾਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਪੋਸ਼ਣ ਪਖਵਾੜਾ' ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਹੋਮ-ਸਾਇੰਸ ਵਿਭਾਗ ਵਲੋਂ ਪੌਸ਼ਟਿਕ ਭੋਜਨ ਦੇ ਮਹੱਤਵ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋ ਸਮਾਰਟ ਸਕੂਲ ਦਸੂਹਾ ਵਿਖੇ ਦਾਖਲਾ ਮੁਹਿੰਮ ਦੀ ਸ਼ੁਰੂਆਤ

ਦਸੂਹਾ, 9 ਅਪ੍ਰੈਲ (ਭੁੱਲਰ)- ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤਹਿਤ ਗੁਰਸ਼ਰਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਉਪ ਜ਼ਿਲ੍ਹਾ ਸਿੱਖਿਆਂ ਅਫ਼ਸਰ ਸ੍ਰੀ ਰਕੇਸ਼ ਕੁਮਾਰ ਤੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ਼ਲਿੰਦਰ ਠਾਕੁਰ ਦੀ ਯੋਗ ਅਗਵਾਈ ...

ਪੂਰੀ ਖ਼ਬਰ »

ਕੇਂਦਰੀ ਮਾਹਿਰ ਡਾਕਟਰਾਂ ਦੀ 2 ਮੈਂਬਰੀ ਟੀਮ ਵਲੋਂ ਸਿਵਲ ਹਸਪਤਾਲ ਦਾ ਦੌਰਾ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੇਂਦਰੀ ਸਿਹਤ ਮੰਤਰਾਲਾ ਵਲੋਂ ਜ਼ਿਲ੍ਹੇ 'ਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਨ ਲਈ ਭੇਜੀ ਗਈ ਦੋ ਮੈਂਬਰੀ ਮਾਹਿਰ ਡਾਕਟਰਾਂ ਦੀ ਟੀਮ ਨੈਸ਼ਨਲ ਸੈਂਟਰ ਫ਼ਾਰ ਡਸਿਜਜ਼ ਕੰਟਰੋਲ ਦੇ ਐਡਵਾਈਜ਼ਰ ਡਾ: ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ 10 ਅਪ੍ਰੈਲ ਤੋਂ ਪਰ ਨਹੀਂ ਪਹੁੰਚਿਆ ਮੰਡੀਆਂ 'ਚ ਬਾਰਦਾਨਾ

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਭਾਵੇਂ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ 10 ਅਪ੍ਰੈਲ ਤੋਂ ਦਾਣਾ ਮੰਡੀਆਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ ਪਰ ਦਾਣਾ ਮੰਡੀਆਂ ਵਿਚ ਸਰਕਾਰੀ ਖ਼ਰੀਦ ਪ੍ਰਬੰਧਾਂ ਨੂੰ ਪੂਰਾ ਕਰਨ ਵਿਚ ਅਜੇ ਵੀ ਖ਼ਰੀਦ ਏਜੰਸੀਆਂ ਗੰਭੀਰ ਦਿਖਾਈ ...

ਪੂਰੀ ਖ਼ਬਰ »

ਮੁਕੇਰੀਆਂ ਹਾਈਡਲ ਪ੍ਰਾਜੈਕਟ ਨਹਿਰ ਦੀ ਮੁਰੰਮਤ ਦੇ ਕੰਮ 'ਚ ਵਰਤੀ ਜਾ ਰਹੀ ਵੱਡੀ ਲਾਪਰਵਾਹੀ

ਹਾਜੀਪੁਰ, 9 ਅਪ੍ਰੈਲ (ਪੁਨੀਤ ਭਾਰਦਵਾਜ)- ਮੁਕੇਰੀਆਂ ਹਾਈਡਲ ਪ੍ਰਾਜੈਕਟ ਨਹਿਰ ਜਿਸ 'ਤੇ ਪੰਜ ਪਾਵਰ ਹਾਊਸ ਚੱਲਦੇ ਹਨ, ਦੀ ਪਿਛਲੇ ਲੰਬੇ ਸਮੇਂ ਤੋਂ ਤਰਸਯੋਗ ਹਾਲਤ ਨੂੰ ਸੁਧਾਰਨ ਵਾਸਤੇ ਪਿਛਲੇ ਕੁੱਝ ਦਿਨਾਂ ਤੋਂ ਉਕਤ ਨਹਿਰ ਨੂੰ ਬੰਦ ਕਰਕੇ ਨਹਿਰ ਦੀ ਮੁਰੰਮਤ ਦਾ ਕੰਮ ...

ਪੂਰੀ ਖ਼ਬਰ »

ਐਡਵੋਕੇਟ ਘੁੰਮਣ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸੀਨੀਅਰ ਆਗੂਆਂ ਵਲੋਂ ਸਨਮਾਨ

ਦਸੂਹਾ, 9 ਅਪ੍ਰੈਲ (ਭੁੱਲਰ)- ਆਮ ਆਦਮੀ ਪਾਰਟੀ ਵਲੋਂ ਯੂਥ ਵਿੰਗ ਦੇ ਨਵੇਂ ਬਣਾਏ ਗਏ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦਾ ਸੀਨੀਅਰ ਆਗੂਆਂ ਵਲੋਂ ਜਗਮੋਹਨ ਸਿੰਘ ਘੁੰਮਣ ਦੀ ਅਗਵਾਈ 'ਚ ਸਨਮਾਨ ਕੀਤਾ ਗਿਆ | ਇਸ ਮੌਕੇ ਆਗੂਆਂ ਵਲੋਂ ਸਿਰਪਾਉ ਪਾ ਦੇ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ 13 ਲੱਖ ਰੁਪਏ ਠੱਗੇ

ਹੁਸ਼ਿਆਰਪੁਰ, 9 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਵਿਦੇਸ਼ ਭੇਜਣ ਦੇ ਨਾਂਅ 'ਤੇ 13 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਮੇਹਟੀਆਣਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਕੀਤੀ ਸ਼ਿਕਾਇਤ 'ਚ ਕਰਮਜੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਮੱਕੀ ਨਾਲ ਭਰੀ ਮੁੱਖ ਦਾਣਾ ਮੰਡੀ, ਕਿੱਥੇ ਰੱਖੀ ਜਾਵੇਗੀ ਕਣਕ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਵਿਖੇ ਕਣਕ ਦੀ ਖ਼ਰੀਦ ਦੇ ਦਾਅਵੇ ਤਾਂ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਹਨ ਪਰ ਨਾ ਤਾਂ ਕਿਸਾਨਾਂ ਅਤੇ ਨਾ ਹੀ ਆੜ੍ਹਤੀਆਂ ਨੂੰ ਸਮਝ ਆ ਰਿਹਾ ਹੈ ਕਿ ਆਖਿਰ ਕਣਕ ਆਈ ਤਾਂ ਰੱਖੀ ਕਿੱਥੇ ਜਾਵੇਗੀ ਕਿਉਂਕਿ ...

ਪੂਰੀ ਖ਼ਬਰ »

117 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 6 ਦੀ ਮੌਤ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹੇ 'ਚ 117 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 14945 ਤੇ 6 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 617 ਹੋ ਗਈ ਹੈ | ਸਿਵਲ ਸਰਜਨ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ 10 ਅਪ੍ਰੈਲ ਤੋਂ ਪਰ ਨਹੀਂ ਪਹੁੰਚਿਆ ਮੰਡੀਆਂ 'ਚ ਬਾਰਦਾਨਾ

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਭਾਵੇਂ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ 10 ਅਪ੍ਰੈਲ ਤੋਂ ਦਾਣਾ ਮੰਡੀਆਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ ਪਰ ਦਾਣਾ ਮੰਡੀਆਂ ਵਿਚ ਸਰਕਾਰੀ ਖ਼ਰੀਦ ਪ੍ਰਬੰਧਾਂ ਨੂੰ ਪੂਰਾ ਕਰਨ ਵਿਚ ਅਜੇ ਵੀ ਖ਼ਰੀਦ ਏਜੰਸੀਆਂ ਗੰਭੀਰ ਦਿਖਾਈ ...

ਪੂਰੀ ਖ਼ਬਰ »

ਗਾਲੋਵਾਲ ਬਾਹਗਾ ਦਾ ਨਗਰ ਕੀਰਤਨ ਰੱਦ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)- ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮੂਹ ਸੰਗਤ ਦੇ ਸਹਿਯੋਗ ਨਾਲ 11 ਅਪ੍ਰੈਲ ਦਿਨ ਐਤਵਾਰ ਨੂੰ ਗੁਰੂ ਘਰ ਗਾਲੋਵਾਲ ਬਾਹਗਾ ਤੋਂ ਸਜਾਇਆ ਜਾਣ ਵਾਲਾ ਨਗਰ ਕੀਰਤਨ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ...

ਪੂਰੀ ਖ਼ਬਰ »

ਐੱਸ.ਪੀ.ਐਨ. ਕਾਲਜ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬੀਨਾਰ

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ ਇਤਿਹਾਸ ਅਤੇ ਪੰਜਾਬੀ ਵਿਭਾਗ ਨੇ ਸਾਂਝੇ ਤੌਰ 'ਤੇ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਵੈਬੀਨਾਰ ਕਰਵਾਇਆ | ਵੈਬੀਨਾਰ ਦਾ ਆਰੰਭ ਕਰਦਿਆਂ ...

ਪੂਰੀ ਖ਼ਬਰ »

ਮਾਈਕਰੋ ਕੰਟੋਨਮੈਂਟ ਜ਼ੋਨ ਐਲਾਨੇ ਪਿੰਡ ਬੋਦਲ ਵਿਖੇ ਕੋਰੋਨਾ ਸੈਂਪਲਿੰਗ ਜਾਰੀ

ਦਸੂਹਾ, 9 ਅਪ੍ਰੈਲ (ਭੁੱਲਰ)- ਮਾਈਕ੍ਰੋ ਕੰਟੋਨਮੈਂਟ ਜ਼ੋਨ ਐਲਾਨੇ ਪਿੰਡ ਬੋਦਲ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ.ਐਮ.ਓ. ਡਾ: ਐੱਸ.ਪੀ. ਸਿੰਘ, ਨੋਡਲ ਅਫ਼ਸਰ ਡਾ: ਰਾਜਨ ਵਰਮਾ ਦੀ ਅਗਵਾਈ ਹੇਠ ਪਿੰਡ ਵਿਚ ਸਰਵੇ ਕੀਤਾ ਜਾ ਰਿਹਾ ਹੈ | ਇਸ ਸਬੰਧੀ ਡਾ: ਐੱਸ.ਪੀ. ...

ਪੂਰੀ ਖ਼ਬਰ »

ਗੁਰਦੁਆਰਾ ਗਰਨਾ ਸਾਹਿਬ ਵਿਖੇ ਵਿਸਾਖੀ ਸਬੰਧੀ 13 ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ - ਮੈਨੇਜਰ

ਦਸੂਹਾ, 9 ਅਪ੍ਰੈਲ (ਭੁੱਲਰ)- ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵਿਸਾਖੀ ਦੇ ਤਿਉਹਾਰ ਸਬੰਧੀ ਪੰਜਾਬ ਸਰਕਾਰ ਦੀਆਂ ਮਿਲੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ 13 ਅਪ੍ਰੈਲ ਨੂੰ ...

ਪੂਰੀ ਖ਼ਬਰ »

ਖਾਣ-ਪੀਣ ਵਾਲੇ ਪਦਾਰਥਾਂ ਦੀ ਸ਼ੁਰੂ ਹੋਵੇਗੀ ਮਾਈਕ੍ਰੋ ਟੈਸਟਿੰਗ-ਡਾ: ਲਖਵੀਰ

ਹੁਸ਼ਿਆਰਪੁਰ, 9 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਖਾਣ-ਪੀਣ ਵਾਲੇ ਪਦਾਰਥਾਂ ਦੀ ਸ਼ੁੱਧਤਾ, ਮਿਆਰ ਅਤੇ ਕੁਆਲਟੀ ਜਾਂਚਣ ਲਈ ਸਟੇਟ ਫੂਡ ਕਮਿਸ਼ਨਰ ਪੰਜਾਬ ਵਲੋਂ ਜ਼ਿਲ੍ਹੇ ਵਿੱਚ 3 ਵੱਡੇ ਫਰਿੱਜ, ਇਕ ਚਿੱਲਰ ਅਤੇ 2 ਕੈਰੀਅਰ ਉਪਲਬੱਧ ਕਰਵਾਏ ਗਏ ਹਨ ਤਾਂ ਜੋ ...

ਪੂਰੀ ਖ਼ਬਰ »

ਵਿਕਸਤ ਪਿੰਡਾਂ 'ਚ ਵੱਖਰੀ ਪਛਾਣ ਰੱਖਦਾ ਪਿੰਡ ਹਮਜ਼ਾ

ਚੰਦਨ ਕੌਸ਼ਲ 9888777119 ਦਸੂਹਾ - ਦਸੂਹਾ ਦੇ ਮਿਆਣੀ ਰੋਡ 'ਤੇ ਸਥਿਤ ਪਿੰਡ ਹਮਜ਼ਾ ਦੀ ਵੀ ਇੱਕ ਨਿਵੇਕਲੀ ਪਹਿਚਾਣ ਹੈ, ਪਿੰਡ ਹਮਜ਼ਾ ਇਲਾਕੇ ਅੰਦਰ ਆਪਣੇ ਆਪ 'ਚ ਬਹੁਤ ਵਿਕਸਤ ਪਿੰਡ ਨਾਲ ਜਾਣਿਆ ਜਾਂਦਾ ਹੈ | ਇਸ ਪਿੰਡ ਵਿਚ ਕਦੇ ਵੀ ਮੁੱਢਲੀਆਂ ਜ਼ਰੂਰਤਾਂ ਦੀ ਕਮੀ ਵੇਖਣ ਨੂੰ ...

ਪੂਰੀ ਖ਼ਬਰ »

ਪਿੰਡ ਮਹਿਤਾਬਪੁਰ ਵਿਖੇ ਖ਼ੂਨਦਾਨ ਕੈਂਪ 14 ਨੂੰ

ਗੜ੍ਹਸ਼ੰਕਰ, 9 ਅਪ੍ਰੈਲ (ਧਾਲੀਵਾਲ)- ਪਿੰਡ ਮਹਿਤਾਬਪੁਰ ਵਿਖੇ ਦੀ ਮਹਿਤਾਬਪੁਰ ਵੈੱਲਫੇਅਰ ਸੁਸਾਇਟੀ ਵਲੋਂ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ 14 ਅਪ੍ਰੈਲ ਨੂੰ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪਰਮਿੰਦਰ ਕੁਮਾਰ, ਅਮਰੀਕ ਸਿੰਘ ...

ਪੂਰੀ ਖ਼ਬਰ »

ਪਾਣੀ ਦੀ ਸੰਭਾਲ ਸਬੰਧੀ ਜਾਗਰੂਕਤਾ ਵੈਬੀਨਾਰ ਕਰਵਾਇਆ

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ (ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ) ਵਲੋਂ ਰਾਸ਼ਟਰੀ ਜਲ ਮਿਸ਼ਨ, ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ 'ਕੈਚ ਦ ਰੇਨ' ਜਾਗਰੂਕਤਾ ਮੁਹਿੰਮ ਤਹਿਤ ਇਕ ਵੈਬੀਨਾਰ ਲੜੀ ਕਰਵਾਈ ਗਈ | ...

ਪੂਰੀ ਖ਼ਬਰ »

ਕਿਸਾਨ ਸਿਖਲਾਈ ਕੈਂਪ ਲਗਾਇਆ

ਦਸੂਹਾ, 9 ਅਪ੍ਰੈਲ (ਕੌਸ਼ਲ)- ਖੇਤੀਬਾੜੀ ਵਿਭਾਗ ਪੰਜਾਬ ਬਲਾਕ ਦਸੂਹਾ ਦੇ ਪਿੰਡ ਜਲਾਲ ਚੱਕ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਮਨਜੀਤ ਸਿੰਘ, ਖੇਤੀਬਾੜੀ ਅਫ਼ਸਰ (ਟਰੇਨਿੰਗ) ਹੁਸ਼ਿਆਰਪੁਰ ਨੇ ਕੀਤੀ | ਹਰਮਨਦੀਪ ਸਿੰਘ, ...

ਪੂਰੀ ਖ਼ਬਰ »

ਬੀ.ਪੀ.ਈ.ਓ. ਦੀਆਂ 228 'ਚੋਂ 157 ਅਸਾਮੀਆਂ ਖਾਲੀ ਹੋਣਾ ਬੱਚਿਆਂ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ- ਜੀ.ਟੀ.ਯੂ.

ਹੁਸ਼ਿਆਰਪੁਰ, 9 ਅਪ੍ਰੈਲ (ਹਰਪ੍ਰੀਤ ਕੌਰ)- ਗੌਰਮਿੰਟ ਟੀਚਰਜ਼ ਯੂਨੀਅਨ (ਜੀ.ਟੀ.ਯੂ) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਅੱਜ ਇੱਥੇ ਹੋਈ ਵਰਚੂਅਲ ਮੀਟਿੰਗ ਦੌਰਾਨ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ...

ਪੂਰੀ ਖ਼ਬਰ »

ਇੰਦੂ ਬਾਲਾ ਵਲੋਂ ਪਿੰਡ ਮੰਝਪੁਰ ਦੇ ਪਾਰਕ ਤੇ ਗਲੀਆਂ-ਨਾਲੀਆਂ ਦਾ ਉਦਘਾਟਨ

ਭੰਗਾਲਾ, 9 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)- ਭੰਗਾਲਾ ਦੇ ਪਿੰਡ ਮੰਝਪੁਰ ਵਿਖੇ ਵਿਧਾਇਕਾ ਮੈਡਮ ਇੰਦੂ ਬਾਲਾ ਵਲੋਂ ਨਵੇਂ ਬਣੇ ਪਾਰਕ ਅਤੇ ਪਿੰਡ ਦੀਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਉਚੇਚੇ ਤੌਰ 'ਤੇ ਪਿ੍ੰਸੀਪਲ ਗੁਰਦਿਆਲ ਸਿੰਘ, ...

ਪੂਰੀ ਖ਼ਬਰ »

ਝਿੰਗੜ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

ਦਸੂਹਾ, 9 ਅਪ੍ਰੈਲ ( ਭੁੱਲਰ, ਕੌਸ਼ਲ)- ਖੇਤੀਬਾੜੀ ਵਿਭਾਗ ਪੰਜਾਬ ਬਲਾਕ ਦਸੂਹਾ ਦੇ ਪਿੰਡ ਝਿੰਗੜ ਕਲਾਂ ਵਿਖੇ ਆਤਮਾ ਸਕੀਮ ਅਧੀਨ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਕਿਰਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਟਰੇਨਿੰਗ) ...

ਪੂਰੀ ਖ਼ਬਰ »

ਐਡਵੋਕੇਟ ਘੰੁਮਣ ਨੂੰ 'ਆਪ' ਦਾ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ ਕਰਨ 'ਤੇ ਖ਼ੁਸ਼ੀ ਦੀ ਲਹਿਰ

ਤਲਵਾੜਾ, 9 ਅਪ੍ਰੈਲ (ਅਜੀਤ ਪ੍ਰਤੀਨਿਧੀ)- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਇੰਚਾਰਜ ਜਰਨੈਲ ਸਿੰਘ ਵਲੋਂ ਦਸੂਹਾ ਦੇ ਐਡਵੋਕੇਟ ਸ. ਕਰਮਵੀਰ ਸਿੰਘ ਘੰੁਮਣ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਦਸੂਹਾ ਨੂੰ ਪਾਰਟੀ ਦਾ ਜ਼ਿਲ੍ਹਾ ...

ਪੂਰੀ ਖ਼ਬਰ »

ਡਾ: ਮਿਨਹਾਸ ਦਾ ਮਿਸ਼ਨ ਫ਼ਤਿਹ ਵਾਰਿਅਰ ਸਿਲਵਰ ਸਰਟੀਫਿਕੇਟ ਨਾਲ ਸਨਮਾਨ

ਦਸੂਹਾ, 9 ਅਪ੍ਰੈਲ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਲੈਕਚਰਾਰ ਸਰੀਰਕ ਸਿੱਖਿਆ, ਡਾ. ਕੁਲਦੀਪ ਸਿੰਘ ਮਿਨਹਾਸ ਸਟੇਟ ਅਵਾਰਡੀ ਦਾ ਮਿਸ਼ਨ ਫ਼ਤਿਹ ਵਾਰਿਅਰ ਬਰਾਉਂਜ਼ ਸਰਟੀਫਿਕੇਟ ਤੇ ਮਿਸ਼ਨ ਫ਼ਤਿਹ ਵਾਰਿਅਰ ਸਿਲਵਰ ਸਰਟੀਫਿਕੇਟ ...

ਪੂਰੀ ਖ਼ਬਰ »

ਪਾਠਕ ਗੋਤ ਜਠੇਰਿਆਂ ਦਾ ਮੇਲਾ ਅੱਜ

ਜਲੰਧਰ, 9 ਅਪ੍ਰੈਲ (ਅ. ਬ.)-ਪਾਠਕ ਜਠੇਰੇ ਮੇਲਾ ਦਾਦੀ ਧਾਰੀ ਜੀ 10 ਅਪ੍ਰੈਲ, ਦਿਨ ਸਨਿਚਰਵਾਰ ਨੂੰ ਪਿੰਡ ਮਾਣਕੋ ਅੱਡਾ ਕਠਾਰ 'ਚ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸ਼ਾਮ ਪਾਠਕ ਤੇ ਅਮਿਤ ਪਾਠਕ ਨੇ ਦਿੱਤੀ | ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੀਟਿੰਗ ਮੁਲਤਵੀ

ਐਮਾਂ ਮਾਂਗਟ, 9 ਅਪ੍ਰੈਲ (ਗੁਰਾਇਆ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਜੋ 12 ਅਪ੍ਰੈਲ ਨੂੰ ਹੋਣੀ ਸੀ, ਉਹ ਹੁਣ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਰੱਦ ਕਰ ਦਿੱਤੀ ਗਈ ਹੈ | ਦਲਵੀਰ ਸਿੰਘ ਬਿਸ਼ਨਪੁਰ ਨੇ ਦੱਸਿਆ ਕਿ ਅਗਲੀ ਮੀਟਿੰਗ ਦੀ ਮਿਤੀ ...

ਪੂਰੀ ਖ਼ਬਰ »

ਸੁਪਰਵਾਈਜ਼ਰਾਂ ਤੇ ਮਾਸਟਰ ਟ੍ਰੇਨਰਾਂ ਨੂੰ ਗਰੂੜਾ, ਵੋਟਰ ਹੈਲਪਲਾਈਨ ਤੇ ਪੀ. ਡਬਲਿਯੂ.ਡੀ. ਐਪ. ਦੀ ਸਿਖਲਾਈ ਦਿੱਤੀ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਦੀ ਪ੍ਰਧਾਨਗੀ ਵਿਚ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਖੇਤਰਾਂ ਦੇ ਸਮੂਹ ਸੁਪਰਵਾਈਜ਼ਰਾਂ, ਮਾਸਟਰ ਟ੍ਰੇਨਰਾਂ, ਸਮੂਹ ਸਵੀਪ ਨੋਡਲ ...

ਪੂਰੀ ਖ਼ਬਰ »

ਸਮਾਰਟ ਸਕੂਲ ਨਸਰਾਲਾ 'ਚ ਦਾਖ਼ਲਾ ਮੁਹਿੰਮ ਸ਼ੁਰੂ

ਨਸਰਾਲਾ, 9 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਸਰਾਲਾ ਵਿਖੇ ਪਿ੍ੰ. ਕਰੁਣ ਸ਼ਰਮਾ ਦੀ ਅਗਵਾਈ 'ਚ ਸਕੂਲ ਦੀ ਸਮੁੱਚੀ ਟੀਮ ਵਲੋਂ ਸਕੂਲ ਦੇ ਮੇਨ ਗੇਟ ਦੇ ਸਾਹਮਣੇ ਟੈਂਟ ਲਗਾ ਕੇ ਸਪੀਕਰ 'ਤੇ ਅਨਾਉਂਸਮੈਂਟ ਕਰਦਿਆਂ ਦਾਖਲਾ ਮੁਹਿੰਮ ...

ਪੂਰੀ ਖ਼ਬਰ »

ਨੰਗਲ ਦਾਤਾ ਦੇ ਸਰਪੰਚ ਤੇ 3 ਪੰਚਾਂ ਸਮੇਤ ਕਈ ਵਿਅਕਤੀ 'ਆਪ' 'ਚ ਸ਼ਾਮਿਲ

ਗੜ੍ਹਦੀਵਾਲਾ, 9 ਅਪ੍ਰੈਲ (ਚੱਗਰ)- ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਖੇ ਕੀਤੇ ਗਏ ਵਿਕਾਸ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਸਵੀਰ ਸਿੰਘ ਰਾਜਾ ਗਿੱਲ ਅਤੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਕਸਬਾ ਗੜ੍ਹਦੀਵਾਲਾ ਦੇ ਪਿੰਡ ਨੰਗਲ ਦਾਤਾ ਦੇ ਵਾਸੀ ...

ਪੂਰੀ ਖ਼ਬਰ »

ਸ੍ਰੀ ਛਤਚੰਡੀ ਮਹਾਂ ਯੱਗ 13 ਤੋਂ

ਹੁਸ਼ਿਆਰਪੁਰ, 9 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)- ਸ੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਹੁਸ਼ਿਆਰਪੁਰ ਵਲੋਂ ਸ੍ਰੀਮਦ ਦੇਵੀ ਭਾਗਵਤ ਤੇ ਸ੍ਰੀ ਛਤਚੰਡੀ ਮਹਾਂ ਯੱਗ 13 ਤੋਂ 22 ਅਪ੍ਰੈਲ ਤੱਕ ਸਿੱਧ ਪੀਠ ਮਾਂ ਕਾਮਾਖਿਆ ਦੇਵੀ-ਸ੍ਰੀ ਕਾਮੇਸ਼ਵਰ ਮਹਾਂਦੇਵ ਮੰਦਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX