ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਚੇਤ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਕੁਝ ਨਿੱਜੀ ਸਕੂਲ ਉਡਾ ਰਹੇ ਨੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ

ਨਵਾਂਸ਼ਹਿਰ, 9 ਅਪ੍ਰੈਲ (ਹਰਵਿੰਦਰ ਸਿੰਘ)- ਕੋਵਿਡ ਦੇ ਵਧਦੇ ਹੋਏ ਕੇਸਾਂ ਦੀ ਲੜੀ ਨੂੰ ਤੋੜਨ ਲਈ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ | ਇਨ੍ਹਾਂ ਹੁਕਮਾਂ ਵਿਚ ਸਿਰਫ਼ ਸਕੂਲ ਸਟਾਫ ਹੀ ਸਕੂਲ ਵਿਚ ਆ ਕੇ ਨਵੇਂ ਦਾਖਲੇ ਜਾਂ ਬੱਚਿਆਂ ਨੂੰ ਆਨਲਾਈਨ ਸਕੂਲ ਤੋਂ ਪੜ੍ਹਾਈ ਕਰਵਾਈ ਜਾ ਸਕਦੀ ਹੈ ਪਰ ਇਸ ਦੇ ਉਲਟ ਅੱਜ ਇੱਥੋਂ ਦੇ ਮੂਸਾਪੁਰ ਰੋਡ 'ਤੇ ਸਥਿਤ ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਕਲਾਸਾਂ ਲਗਾ ਕੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ ਮਿਲੇ | ਮੀਡੀਆ ਕਰਮੀਆਂ ਦੇ ਪਹੁੰਚਣ 'ਤੇ ਸਕੂਲ ਦੀ ਪਿ੍ੰਸੀਪਲ ਨੇ ਕੈਮਰੇ ਅੱਗੇ ਆ ਕੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਲਰਕ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਨਵੇਂ ਦਾਖਲੇ ਕਰਕੇ ਸਕੂਲ ਸੱਦਿਆ ਜਾਂਦਾ ਹੈ | ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਕੋਈ ਵੀ ਸਕੂਲ ਬੱਚਿਆਂ ਨੂੰ ਸਕੂਲ ਸੱਦ ਕੇ ਕਲਾਸਾਂ ਲਗਾ ਕੇ ਪੜ੍ਹਾਈ ਨਹੀਂ ਕਰਵਾ ਸਕਦਾ ਤਾਂ ਉਨ੍ਹਾਂ ਕੋਈ ਸਪਸ਼ਟ ਜਵਾਬ ਦੇਣ ਨਾਲੋਂ ਇਕ-ਇਕ ਕਰਕੇ ਬੱਚਿਆਂ ਦੇ ਬੈਗ ਸਕੂਲ 'ਚ ਹੀ ਰੱਖ ਕੇ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ | ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਜ਼ਿਲ੍ਹਾ ਉੱਪ ਸਿੱਖਿਆ ਅਫਸਰ ਸੈਕੰਡਰੀ ਸ: ਅਮਰੀਕ ਸਿੰਘ ਉਕਤ ਸਕੂਲ ਪਹੁੰਚੇ ਜਿੱਥੇ ਉਨ੍ਹਾਂ ਨੇ ਪਿ੍ੰਸੀਪਲ ਨੂੰ ਪੱੁਛਿਆ ਕਿ ਕੀ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਵਲੋਂ ਜੋ ਹੁਕਮ ਸਕੂਲ ਵਿਚ ਵਿਦਿਆਰਥੀ ਨਹੀਂ ਸੱਦੇ ਜਾ ਸਕਦੇ, ਨਹੀਂ ਜਾਣਦੇ | ਸਕੂਲ ਵਿਚ ਸਾਰਾ ਘਟਨਾ ਕ੍ਰਮ ਦੇਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਸ਼ਿਕਾਇਤ ਭੇਜਣਗੇ ਅਤੇ ਉੱਥੋਂ ਆਏ ਅਗਲੇ ਆਦੇਸ਼ਾਂ 'ਤੇ ਕਾਰਵਾਈ ਕੀਤੀ ਜਾਵੇਗੀ |

ਸੱਲ੍ਹ ਕਲਾਂ ਦੇ ਪ੍ਰਾਇਮਰੀ ਸਕੂਲ 'ਚੋਂ ਸਿਲੰਡਰ ਚੋਰੀ

ਕਟਾਰੀਆਂ, 9 ਅਪ੍ਰੈਲ (ਨਵਜੋਤ ਸਿੰਘ ਜੱਖੂ) - ਪਿੰਡ ਸੱਲ੍ਹ ਕਲਾਂ ਦੇ ਪ੍ਰਾਇਮਰੀ ਸਕੂਲ 'ਚੋਂ ਚੋਰਾਂ ਵਲੋਂ ਸਿਲੰਡਰ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਸਕੂਲ ਅਧਿਆਪਕਾ ਮੈਡਮ ਜਸਬੀਰ ਕੌਰ ਅਤੇ ਮਿਡ-ਡੇ-ਮੀਲ ਵਰਕਰ ਅਮਰੀਕ ਕੌਰ ਨੇ ਦੱਸਿਆ ਕਿ ਉਹ ਸਕੂਲ ਦੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਵੈਕਸੀਨ ਲਗਵਾਉਣ ਦੀ ਸ਼ੁਰੂਆਤ

ਨਵਾਂਸ਼ਹਿਰ, 9 ਅਪ੍ਰੈਲ (ਹਰਵਿੰਦਰ ਸਿੰਘ)- ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨਵਾਂਸ਼ਹਿਰ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਕੋਵਿਡ ਰੋਕੂ ਟੀਕੇ ਲਗਵਾਉਣ ਦੀ ਸ਼ੁਰੂਆਤ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਨੇ ਕਿਹਾ ਕਿ ਦਿਨੋ-ਦਿਨ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਗੀਤ 'ਨਸ਼ਿਆਂ 'ਚ ਕਰੀਂ ਨਾ ਤਬਾਹ' ਦੇ ਕਲਾਕਾਰਾਂ ਦਾ ਸਨਮਾਨ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਗਜੀਤ ਸਿੰਘ ਵਲੋਂ ਮੰਗ ਗੁਰਪ੍ਰਸ਼ਾਦ ਸਿੰਘ ਮੰਗਾ (ਜ਼ਿਲ੍ਹਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ) ਦੇ ਲਿਖੇ ਅਤੇ ਗਾਏ ਗੀਤ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਿਕਾਰਡ ...

ਪੂਰੀ ਖ਼ਬਰ »

ਗੁਣਾਚੌਰ ਸਕੂਲ 'ਚ ਕਰਵਾਇਆ ਵਿਕਾਸ ਕਾਰਜਾਂ ਦਾ ਉਦਘਾਟਨੀ ਸਮਾਗਮ

ਬੰਗਾ, 9 ਅਪ੍ਰੈਲ (ਕਰਮ ਲਧਾਣਾ) - ਸਰਕਾਰੀ ਹਾਈ ਸਕੂਲ ਗੁਣਾਚੌਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ 'ਚ ਵਾਧਾ ਕਰਦਿਆਂ ਗੁਣਾਚੌਰ ਵੈਲਫੇਅਰ ਸੁਸਾਇਟੀ ਤੇ ਪਿੰਡ ਦੇ ਐਨ. ਆਰ. ਆਈ ਵੀਰਾਂ ਵਲੋਂ ਸ਼ਾਨਦਾਰ ਬਾਥਰੂਮ ਉਸਾਰੀ ਤੇ ਹੋਰ ਵਿਕਾਸ ਕਾਰਜ ਵੀ ਕਰਵਾਏ ਗਏ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਮੁਕੰਦਪੁਰ ਪਿਛਲੇ 27 ਸਾਲਾਂ ਤੋਂ ਕਰ ਰਿਹੈ ਹਰ ਲੋੜਵੰਦ ਦੀ ਮਦਦ : ਪਿ੍ੰ: ਖਟਕੜ

ਮੁਕੰਦਪੁਰ, 9 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਲਾਇਨਜ਼ ਕਲੱਬ ਮੁਕੰਦਪੁਰ 321 ਡੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪ੍ਰਧਾਨ ਰਸ਼ਪਾਲ ਸਿੰਘ ਸਿਆਣ ਜਗਤਪੁਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਚੱਕਦਾਨਾ ਵਿਖੇ ਬਲਾਕ ਪੱਧਰੀ ਕਿਸਾਨ ਮੇਲਾ

ਉੜਾਪੜ/ਲਸਾੜਾ, 9 ਅਪ੍ਰੈਲ (ਲਖਵੀਰ ਸਿੰਘ ਖੁਰਦ) - ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਰਾਜ ਕੁਮਾਰ ਦੀ ਰਹਿਨੁਮਾਈ ਹੇਠ ਡਾ. ਕਰਨੈਲ ਸਿੰਘ ਖੇਤੀਬਾੜੀ ਅਫ਼ਸਰ ਔੜ ਦੀ ਪ੍ਰਧਾਨਗੀ ਹੇਠ 'ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ' ਮੁਹਿੰਮ ਤਹਿਤ ...

ਪੂਰੀ ਖ਼ਬਰ »

ਪਰਮਿੰਦਰ ਗੁੱਜਰ ਨੇ ਸੰਭਾਲਿਆ ਮਾਰਕਫੈੱਡ ਬਰਾਂਚ ਬਲਾਚੌਰ ਦੇ ਮੈਨੇਜਰ ਵਜੋਂ ਅਹੁਦਾ

ਬਲਾਚੌਰ, 9 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਮਾਰਕਫੈੱਡ ਬਰਾਂਚ ਬਲਾਚੌਰ ਦੇ ਨਵ-ਨਿਯੁਕਤ ਮੈਨੇਜਰ ਪਰਮਿੰਦਰ ਗੁੱਜਰ ਨੇ ਅੱਜ ਬਲਾਚੌਰ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਮਾਰਕਫੈੱਡ ਗੜ੍ਹਸ਼ੰਕਰ ਵਿਖੇ ਸੇਵਾਵਾਂ ਨਿਭਾਅ ਰਹੇ ਸਨ | ਅਹੁਦਾ ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਮੁਕੰਮਲ ਕੰਮ-ਕਾਜ ਠੱਪ ਰੱਖਣ ਦਾ ਐਲਾਨ

ਨਵਾਂਸ਼ਹਿਰ, 9 ਅਪ੍ਰੈਲ (ਹਰਵਿੰਦਰ ਸਿੰਘ)- ਅੱਜ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਵਾਂਸ਼ਹਿਰ ਦਾਣਾ ਮੰਡੀ ਵਿਖੇ ਹੋਈ ਮੀਟਿੰਗ 'ਚ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਅਤੇ ਆਗੂ ਮਲਵਿੰਦਰ ਸਿੰਘ ਮਹਾਲੋਂ ਨੇ ਕਿਹਾ ...

ਪੂਰੀ ਖ਼ਬਰ »

ਮੁਕੰਦਪੁਰ ਸਮਾਰਟ ਸਕੂਲ ਦੇ ਅਧਿਆਪਕ ਸਕੂਲ 'ਚ ਦਾਖਲੇ ਵਧਾਉਣ ਲਈ ਕਰ ਰਹੇ ਨੇ ਉਪਰਾਲੇ

ਮੁਕੰਦਪੁਰ, 9 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ...

ਪੂਰੀ ਖ਼ਬਰ »

ਬਿਨਾਂ ਮਾਸਕ ਤੋਂ ਘੁੰਮਦੇ ਵਾਹਨ ਚਾਲਕਾਂ ਦੇ ਚਲਾਨ ਕੱਟਣ ਦੀ ਬਜਾਏ ਮਾਸਕ ਵੰਡ ਕੇ ਕਰਵਾਈ ਕੋਰੋਨਾ ਸੈਂਪਲਿੰਗ

ਬਲਾਚੌਰ, 9 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਥਾਣਾ ਸਿਟੀ ਬਲਾਚੌਰ ਦੇ ਦੇ ਮੁਖੀ ਮੈਡਮ ਨਰੇਸ਼ ਕੁਮਾਰੀ ਵਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਤੇ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ ਨਿਵੇਕਲੀ ਪਹਿਲ ਕਰਦਿਆਂ ਜਿੱਥੇ ਨਾਕੇ ਦੌਰਾਨ ਬਿਨਾਂ ਮਾਸਕ ਤੋਂ ਘੁੰਮਦੇ 47 ਵਿਅਕਤੀਆਂ ...

ਪੂਰੀ ਖ਼ਬਰ »

ਕੇਂਦਰੀ ਟੀਮ ਨੇ ਕੋਵਿਡ ਦਾ ਫੈਲਾਅ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੇਂਦਰ ਸਰਕਾਰ ਦੇ ਮਾਹਿਰਾਂ ਦੀ ਦੋ ਮੈਂਬਰੀ ਟੀਮ ਵਲੋਂ ਕੋਵਿਡ ਮਹਾਂਮਾਰੀ ਦਾ ਫੈਲਾਅ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਖੁਸ਼ਹਾਲੀ ਦੇ ਰਾਖਿਆਂ ਦੀ ਪ੍ਰੇਰਨਾ 'ਤੇ ਝਿੱਕਾ 'ਚ ਹੋਇਆ ਕੋਵਿਡ ਟੀਕਾਕਰਨ

ਬੰਗਾ, 9 ਅਪ੍ਰੈਲ (ਕਰਮ ਲਧਾਣਾ) - ਪਿੰਡ ਲਧਾਣਾ ਝਿੱਕਾ ਦੇ ਉਪ ਸਿਹਤ ਕੇਂਦਰ ਵਿਖੇ ਸਾਬਕਾ ਸੈਨਿਕਾਂ ਦੀ ਜਥੇਬੰਦੀ ਖੁਸ਼ਹਾਲੀ ਦੇ ਰਾਖੇ (ਜੀ. ਓ. ਜੀ) ਦੀ ਪ੍ਰੇਰਨਾ ਸਦਕਾ ਲੋਕਾਂ ਨੇ ਵੱਡੀ ਗਿਣਤੀ ਵਿਚ ਕੋਵਿਡ-19 ਦੀ ਵੈਕਸੀਨ ਦਾ ਟੀਕਾਕਰਨ ਕਰਾਇਆ | ਸਿਵਲ ਹਸਪਤਾਲ ਸੁੱਜੋਂ ...

ਪੂਰੀ ਖ਼ਬਰ »

ਚਾਕੂ ਦੀ ਨੋਕ 'ਤੇ ਪੈਸੇ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਪੁਲਿਸ ਨੇ ਦਬੋਚਿਆ

ਬਲਾਚੌਰ, 9 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਵਾਰਡ ਨੰਬਰ-8 ਵਿਚ ਬੈਂਕ ਤੋਂ ਪੈਸੇ ਕਢਵਾ ਕੇ ਘਰ ਨੂੰ ਜਾ ਰਹੀ ਇਕ ਔਰਤ ਕੋਲੋਂ ਚਾਕੂ ਦੀ ਨੋਕ 'ਤੇ ਧਮਕਾ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕਰਨ ਦੀ ਖ਼ਬਰ ਹੈ ...

ਪੂਰੀ ਖ਼ਬਰ »

ਕੋਵਿਡ ਰੋਕੂ ਟੀਕਾਕਰਨ ਕੈਂਪ 14 ਨੂੰ

ਨਵਾਂਸ਼ਹਿਰ, 9 ਅਪ੍ਰੈਲ (ਹਰਵਿੰਦਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨਵਾਂਸ਼ਹਿਰ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਕੰਪਲੈਕਸ ਵਿਖੇ 14 ਅਪ੍ਰੈਲ ਦਿਨ ਬੱੁਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਕੋਵਿਡ ਰੋਕੂ ਟੀਕਾਕਰਨ ਕੈਂਪ ਲਗਾਇਆ ਜਾ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ 30 ਅਪ੍ਰੈਲ ਤੱਕ ਵੱਖ-ਵੱਖ ਪਾਬੰਦੀਆਂ ਲਾਗੂ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ: ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ਵਿਚ ਤੁਰੰਤ ਪ੍ਰਭਾਵ ਨਾਲ 30 ਅਪ੍ਰੈਲ ਤੱਕ ਪਾਬੰਦੀਆਂ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਜਾਰੀ ਆਦੇਸ਼ਾਂ ਅਨੁਸਾਰ ਸਾਰੇ ...

ਪੂਰੀ ਖ਼ਬਰ »

ਅੱਜ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ

ਨਵਾਂਸ਼ਹਿਰ, 9 ਅਪੈ੍ਰਲ (ਗੁਰਬਖਸ਼ ਸਿੰਘ ਮਹੇ)- ਜਸਟਿਸ ਅਜੈ ਤਿਵਾੜੀ, ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ: ਕੰਵਲਜੀਤ ਸਿੰਘ ਬਾਜਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 48 ਨਵੇਂ ਮਾਮਲੇ, ਦੋ ਮੌਤਾਂ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 48 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦ ਕਿ ਬਲਾਕ ਮੁਜੱਫਰਪੁਰ ਦੇ 82 ਸਾਲਾ ਵਿਅਕਤੀ ਦੀ ਪੀ.ਜੀ.ਆਈ.ਚੰਡੀਗੜ੍ਹ ਵਿਖੇ ਅਤੇ ਬਲਾਕ ਨਵਾਂਸ਼ਹਿਰ ਦੇ 54 ਸਾਲਾ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਰਣਵੀਰ ਸਿੰਘ ਰਾਣਾ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ

ਬੰਗਾ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਆਮ ਆਦਮੀ ਪਾਰਟੀ ਵਲੋਂ ਬੰਗਾ ਹਲਕੇ ਦੇ ਇੰਚਾਰਜ ਰਣਵੀਰ ਸਿੰਘ ਰਾਣਾ ਨੂੰ ਆਮ ਆਦਮੀ ਪਾਰਟੀ ਵਪਾਰ ਮੰਡਲ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ | ਬੰਗਾ ਹਲਕੇ ਦੇ ਸੀਨੀਅਰ ਆਗੂ ਬਲਵੀਰ ਕਰਨਾਣਾ ਨੂੰ ਐਸ. ਸੀ. ਵਿੰਗ ਦਾ ...

ਪੂਰੀ ਖ਼ਬਰ »

ਪੁਲਿਸ ਨੇ ਬਿਨਾਂ ਮਾਸਕ ਵਾਲੇ 751 ਵਿਅਕਤੀਆਂ ਦੇ ਕਰਵਾਏ ਕੋਵਿਡ ਟੈੱਸਟ, 92 ਦੇ ਕੱਟੇ ਚਲਾਨ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ...

ਪੂਰੀ ਖ਼ਬਰ »

ਸ਼ਰਾਬ ਕਾਰੋਬਾਰੀਆਂ ਦੇ ਕਰਿੰਦਿਆਂ ਦੀ ਗੁੰਡਾਗਰਦੀ ਵਿਰੱੁਧ ਚੱਕਾ ਜਾਮ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਅੱਜ ਇੱਥੋਂ ਦੇ ਚੰਡੀਗੜ੍ਹ ਚੌਕ ਵਿਖੇ ਪਿੰਡ ਕੁਲਾਮ ਦੇ ਵਸਨੀਕਾਂ ਜਿਨ੍ਹਾਂ 'ਚ ਵੱਡੇ ਪੱਧਰ 'ਤੇ ਔਰਤਾਂ ਅਤੇ ਵਿਅਕਤੀ ਸ਼ਾਮਲ ਸਨ, ਵੱਲੋਂ ਬੀਤੀ ਰਾਤ ਤੋਂ ਉਨ੍ਹਾਂ ਨੂੰ ਪੁਲਿਸ ਵਲੋਂ ਇਨਸਾਫ਼ ਨਾ ਦੇਣ ਦੇ ਵਿਰੋਧ ਵਿਚ ...

ਪੂਰੀ ਖ਼ਬਰ »

ਬੰਗਾ ਦਾਣਾ ਮੰਡੀ 'ਚ ਖਰੀਦ ਪ੍ਰਬੰਧ ਮੁਕੰਮਲ - ਸਕੱਤਰ

ਬੰਗਾ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਮਾਰਕੀਟ ਕਮੇਟੀ ਬੰਗਾ ਦੇ ਸਕੱਤਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੰਗਾ ਦਾਣਾ ਮੰਡੀ 'ਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਹਨ | ਹਾੜੀ ਸੀਜ਼ਨ 2021 ਦੀਆਂ ਤਿਆਰੀਆਂ ਮਿਥੇ ਸ਼ਡਿਊਲ ਮੁਤਾਬਿਕ ਤੇ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਨਾਲ ਸਾਈਕਲ ਸਵਾਰ ਦੀ ਮੌਤ

ਰੈਲਮਾਜਰਾ, 9 ਅਪ੍ਰੈਲ (ਸੁਭਾਸ਼ ਟੌਂਸਾ)- ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸਨਅਤੀ ਖੇਤਰ ਦੇ ਪਿੰਡ ਟੌਂਸਾ ਵਿਖੇ ਬੀਤੀ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵਲੋਂ ਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਕੇ ਮਾਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਾਈਕਲ ਸਵਾਰ ...

ਪੂਰੀ ਖ਼ਬਰ »

ਪੰਜਾਬ 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 228 'ਚੋਂ 157 (69 ਫ਼ੀਸਦੀ) ਅਸਾਮੀਆਂ ਖ਼ਾਲੀ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਸਰਕਾਰੀ ਸਕੂਲਾਂ ਰਾਹੀਂ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਜਨਤਕ ਸਿੱਖਿਆ ਦੇ ਵਿਕਾਸ ਅਤੇ ਵਾਧੇ ਲਈ ਰਾਜ ਦੇ ਕੁੱਲ ਘਰੇਲੂ ਉਤਪਾਦ (ਸਟੇਟ ਜੀ.ਡੀ.ਪੀ.) ਦਾ 6 ਪ੍ਰਤੀਸ਼ਤ ਖ਼ਰਚ ਕਰਨ ਦਾ ਚੋਣ ਵਾਅਦਾ ਕਰਨ ...

ਪੂਰੀ ਖ਼ਬਰ »

ਮਾਤਾ ਨਰਿੰਦਰ ਕੌਰ ਗਦਾਣੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ

ਬਹਿਰਾਮ, 9 ਅਪ੍ਰੈਲ (ਨਛੱਤਰ ਸਿੰਘ ਬਹਿਰਾਮ) - ਬਲਾਕ ਸੰਮਤੀ ਮੈਂਬਰ ਸੰਦੀਪ ਸਿੰਘ ਲਾਲੀ ਗਦਾਣੀ ਦੀ ਮਾਤਾ ਨਰਿੰਦਰ ਕੌਰ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭਾਈ ਸੁਖਜੀਵਨ ਸਿੰਘ ਝੰਡੇਰ ਖੁਰਦ ਦੇ ਕੀਰਤਨੀ ...

ਪੂਰੀ ਖ਼ਬਰ »

ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਸੜੋਆ, 9 ਅਪ੍ਰੈਲ (ਨਾਨੋਵਾਲੀਆ)- ਖੇਤੀਬਾੜੀ ਦਫ਼ਤਰ ਸੜੋਆ ਵਿਖੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਇਕ ਰੋਜ਼ਾ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੀ ਪ੍ਰਧਾਨਗੀ ਕਰਦਿਆਂ ਡਾ: ਜਗੀਰ ਸਿੰਘ ਖੇਤੀਬਾੜੀ ਅਫਸਰ ਸੜੋਆ ਤੇ ਸੁਰਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਗਾਡੇ ਗੋਤ ਜਠੇਰਿਆਂ ਦਾ ਮੇਲਾ ਕੱਲ੍ਹ

ਘੁੰਮਣਾਂ, 9 ਅਪ੍ਰੈਲ (ਮਹਿੰਦਰਪਾਲ ਸਿੰਘ) - ਪਿੰਡ ਭੁਲੇਵਾਲ ਰਾਠਾਂ ਵਿਖੇ ਗਾਡੇ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਗਾਡੇ ਭਾਈਚਾਰੇ ਵਲੋਂ ਸਰਕਾਰ ਦੀਆਂ ਦੱਸੀਆਂ ਹਦਾਇਤਾਂ ਮੁਤਾਬਿਕ ਰਹਿ ਕੇ 11 ਅਪ੍ਰੈਲ ਨੂੰ ਸ਼ਰਧਾ ਪੂਰਵਕ ਮਨਾਇਆ ਜਾਵੇਗਾ | ਪ੍ਰਧਾਨ ...

ਪੂਰੀ ਖ਼ਬਰ »

ਖਮਾਚੋਂ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ, ਰੇਸ਼ਮ ਸਿੰਘ ਥਾਂਦੀ ਪ੍ਰਧਾਨ ਬਣੇ

ਬੰਗਾ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਦੀ ਖਮਾਚੋਂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮ: ਸ਼ਹੀਦ ਭਗਤ ਸਿੰਘ ਨਗਰ, ਸਹਿਕਾਰੀ ਸਭਾ ਦੇ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਦੀ ਚੋਣ ਸਹਿਕਾਰੀ ਸਭਾ 'ਚ ਸੈਕਟਰੀ ਵਜੋਂ ਡਿਊਟੀ ਨਿਭਾ ਰਹੇ ਹਰਜਿੰਦਰ ਸਿੰਘ ਰੰਧਾਵਾ ਦੀ ...

ਪੂਰੀ ਖ਼ਬਰ »

ਕੋਵਿਡ ਰੋਕੂ ਵੈਕਸੀਨ ਪ੍ਰਤੀ ਭਰਮ-ਭੁਲੇਖੇ ਦੂਰ ਕਰਨ ਵਾਸਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਲਈ ਦੂਜੀ ਖ਼ੁਰਾਕ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੋਵਿਡ ਰੋਕੂ ਵੈਕਸੀਨ ਬਾਰੇ ਭਰਮ-ਭੁਲੇਖੇ ਦੂਰ ਕਰਨ ਅਤੇ ਯੋਗ ਵਿਅਕਤੀਆਂ ਨੂੰ ਖ਼ੁਦ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਤੰਦਰੁਸਤੀ ...

ਪੂਰੀ ਖ਼ਬਰ »

ਕੋਰੋਨਾ ਦੀ ਰੋਕਥਾਮ ਲਈ ਪਿੰਡ ਲਿੱਦੜ ਕਲਾਂ 'ਚ ਵਿਸ਼ੇਸ਼ ਕੈਂਪ ਰਾਹੀਂ ਟੀਕਾਕਰਨ

ਮੁਕੰਦਪੁਰ, 9 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਸਰਕਾਰੀ ਹਸਪਤਾਲ ਮੁਕੰਦਪੁਰ ਦੇ ਐਸ. ਐਮ. ਓ ਡਾ. ਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਚਲ ਰਹੀ ਹੈ | ...

ਪੂਰੀ ਖ਼ਬਰ »

ਸੰਧਵਾਂ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ

ਸੰਧਵਾਂ, 9 ਅਪ੍ਰੈਲ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਸਰਪੰਚ ਸਤਿਕਰਤਾਰ ਸਿੰਘ ਸੰਧੂ ਦੀ ਅਗਵਾਈ 'ਚ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ.ਕੇ. ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਤਾਂ ਜੋ ਪਿੰਡ ...

ਪੂਰੀ ਖ਼ਬਰ »

ਜਿੰਮ ਵਾਸਤੇ ਜਥੇਦਾਰ ਰਘਵੀਰ ਸਿੰਘ ਵਲੋਂ 50 ਹਜ਼ਾਰ ਸਹਾਇਤਾ

ਬੰਗਾ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਪਿੰਡ ਕੱਟ ਵਿਖੇ ਬਣੇ ਜਿੰਮ ਵਿਚ ਕੰਮ ਕਾਰ ਲਈ ਤੇ ਜਿੰਮ ਦੀ ਬਿਹਤਰੀ ਲਈ ਜੋਗਾ ਸਿੰਘ ਵਲੋਂ ਜਥੇ: ਰਘਵੀਰ ਸਿੰਘ ਦੀ ਅਗਵਾਈ ਵਿਚ 50 ਹਜ਼ਾਰ ਦੀ ਰਾਸ਼ੀ ਜਿੰਮ ਦੇ ਪ੍ਰਧਾਨ ਸੁਖਵਿੰਦਰ ਸਿੰਘ (ਸੁੱਖੀ ਕੱਟ) ਤੇ ਖਜ਼ਾਨਚੀ ਅਰਜਨ ...

ਪੂਰੀ ਖ਼ਬਰ »

ਰੁੜਕੀ ਮੁਗਲਾਂ ਵਿਖੇ ਖ਼ੂਨਦਾਨ ਕੈਂਪ ਲਗਾਇਆ

ਮਜਾਰੀ/ਸਾਹਿਬਾ, 9 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਖ਼ੂਨਦਾਨ ਲਹਿਰ ਨੂੰ ਸਮਰਪਿਤ ਪ੍ਰਸਿੱਧ ਸਮਾਜ ਸੇਵੀ ਸੰਸਥਾ ਬੀ.ਡੀ.ਸੀ. ਨਵਾਂਸ਼ਹਿਰ ਦੇ ਬਲੱਡ ਬੈਂਕ ਦੀ ਟੀਮ ਵਲੋਂ ਡਾ: ਅਜੇ ਬੱਗਾ ਦੀ ਦੇਖ-ਰੇਖ ਵਿਚ ਪਿੰਡ ਰੁੜਕੀ ਮੁਗਲਾਂ ਵਿਖੇ ਸਮੂਹ ਨਗਰ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਸਕੂਲੀ ਬੱਚਿਆਂ ਦੀ ਮਦਦ

ਬੰਗਾ, 9 ਅਪ੍ਰੈਲ (ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਵੱਖ-ਵੱਖ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵੱਖ-ਵੱਖ ਸਾਮਾਨ ਭੇਟ ਕੀਤਾ ਗਿਆ | ਕਲੱਬ ਦੇ ਪ੍ਰਧਾਨ ਲਾਇਨ ਡਾ: ਰਾਮ ਧੰਨ ਪੁੰਨ ਦੀ ਅਗਵਾਈ 'ਚ ਕਰਵਾਏ ਇਸ ਸਹਾਇਤਾ ਵੰਡ ਸਮਾਗਮ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਬੰਗਾ ਦੀ ਮੀਟਿੰਗ

ਬੰਗਾ, 9 ਅਪ੍ਰੈਲ (ਕਰਮ ਲਧਾਣਾ) - ਕਿਰਤੀ ਕਿਸਾਨ ਯੂਨੀਅਨ ਬੰਗਾ ਦੀ ਮੀਟਿੰਗ ਜਰਨੈਲ ਸਿੰਘ ਕਾਹਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਸ਼ਹੀਦ ਭਗਤ ਸਿੰਘ ਨਗਰ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ 'ਤੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਰਗਾਪੁਰ ਲੋਕ ਦੇ ਅਰਪਣ ਕੀਤਾ

ਨਵਾਂਸ਼ਹਿਰ, 9 ਅਪ੍ਰੈਲ (ਹਰਿੰਦਰ ਸਿੰਘ, ਹਰਵਿੰਦਰ ਸਿੰਘ)- ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਰਗਾਪੁਰ ਦੀ ਨਵੀਂ ਬਣੀ ਇਮਾਰਤ ਦਾ ਹਲਕਾ ਵਿਧਾਇਕ ਨਵਾਂਸ਼ਹਿਰ ਨੇ ਉਦਘਾਟਨ ਕਰਕੇ ਲੋਕਾਈ ਨੂੰ ਅਰਪਿਤ ਕੀਤਾ | ਇਸ ਮੌਕੇ ਅੰਗਦ ਸਿੰਘ ਨੇ ਪਿੰਡ ਅਤੇ ਇਲਾਕਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX