ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਅੱਜ ਇਕ ਉੱਚ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ 'ਚ ਬਚਤ ਭਵਨ ਵਿਖੇ ਹੋਈ, ਜਿਸ 'ਚ ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ.ਪੀ.ਸੀ.ਬੀ.) ਨੂੰ ਜ਼ਿਲ੍ਹੇ 'ਚ ਬਿਨ੍ਹਾਂ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.) ਦੇ ਕੰਮ ਕਰਨ ਵਾਲੇ ਤੇ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਈ.ਟੀ.ਪੀ. ਲਗਾਉਣ ਦੀ ਆਖਰੀ ਮਿਤੀ 31 ਮਾਰਚ ਸੀ ਤੇ ਜਿਨ੍ਹਾਂ ਹਸਪਤਾਲਾਂ ਨੇ ਈ.ਟੀ.ਪੀ. ਨਹੀਂ ਲਗਾਏ, ਉਨ੍ਹਾਂ ਖਿਲਾਫ਼ ਹੁਣ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਸਪਤਾਲਾਂ ਦਾ ਨਿਰੀਖਣ ਕਰਨ ਤੇ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਦੇ ਨਿਯਮਾਂ ਦੀ ਸਹੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ | ਸ੍ਰੀ ਸ਼ਰਮਾ ਨੇ ਬੁੱਢੇ ਨਾਲੇ ਦੇ ਆਲੇ-ਦੁਆਲੇ ਗੈਰਕਾਨੂੰਨੀ ਕਲੋਨੀਆਂ, ਡੇਅਰੀਆਂ ਤੇ ਹੋਰ ਬੁਨਿਆਦੀ ਢਾਂਚਿਆਂ ਖਿਲਾਫ਼ ਕਾਰਵਾਈ ਕਰਦਿਆਂ ਕੁੱਝ ਵਿਭਾਗਾਂ ਦੇ ਮਾੜੇ ਕੰਮਾਂ 'ਤੇ ਵੀ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਕੰਮ ਕਾਜ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜਣਗੇ | ਸ੍ਰੀ ਸ਼ਰਮਾ ਨੇ ਕਿਹਾ ਕਿ ਬੁੱਢੇ ਨਾਲੇ ਵਿਚੋਂ ਨਿਕਲਣ ਵਾਲੀ ਰਹਿੰਦ ਖ਼ੂਹੰਦ ਨੂੰ ਸੋਧਣ ਲਈ ਪੰਜਾਬ ਸਰਕਾਰ ਵਲੋਂ ਸਾਂਝੇ ਪਾਣੀ ਸੋਧਣ ਵਾਲੇ ਪਲਾਂਟ (ਸੀ.ਈ.ਟੀ.ਪੀ.) ਲਈ 66 ਕੇ.ਵੀ. ਸਬ ਸਟੇਸ਼ਨ ਵੀ ਮੰਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਕੰਮ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ |
ਉਨ੍ਹਾਂ ਨੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਗਰਾਮ ਦੇ ਕੰਮ ਕਾਜ਼ ਦਾ ਵੀ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਘਰਾਂ ਵਿਚੋਂ ਕੂੜਾ ਚੁੱਕਣ, ਕੂੜੇਦਾਨਾਂ ਦੀ ਵੰਡ, ਪਲਾਸਟਿਕ ਵਿਰੁੱਧ ਕਾਰਵਾਈ ਬਾਰੇ ਗੱਲਬਾਤ ਕੀਤੀ | ਇਸ ਮੌਕੇ ਅਮਿਤ ਬਾਂਬੀ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਸੰਦੀਪ ਸਿੰਘ ਗੜ੍ਹਾ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ, ਸ਼ਵਾਤੀ ਟਿਵਾਣਾ ਸੰਯੁਕਤ ਕਮਿਸ਼ਨਰ ਨਗਰ ਨਿਗਮ, ਸੰਦੀਪ ਬਹਿਲ ਸੀਨੀਅਰ ਵਾਤਾਵਰਣ ਇੰਜਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸੰਦੀਪ ਕੁਮਾਰ, ਸਮਿਤਾ ਆਦਿ ਹਾਜ਼ਰ ਸਨ |
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਕਤਲ ਦੇ ਮਾਮਲੇ 'ਚ ਲੋੜੀਂਦੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਟਿੱਬਾ ਦੇ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਕਵਿਤਾ ਖੁੱਲਰ ਦੇ ਪਿਤਾ ਤੇ ਦੀਪਕ ਖੁੱਲਰ ਦੇ ਸਹੁਰਾ ਨਿਰਮਲਪਾਲ ਵਰਮਾ (74) ਦਾ 8 ਅਪ੍ਰੈਲ ਨੂੰ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ, ...
ਲੁਧਿਆਣਾ, 9 ਅਪ੍ਰੈਲ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਕਿਉਂਕਿ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ...
ਲੁਧਿਆਣਾ, 9 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਭਲਾਈ ਦੇ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ | ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਅਕਾਲ ਮਾਰਕੀਟ ਸ਼ਾਪਕੀਪਰ ਐਸੋਸੀਏਸ਼ਨ ਦੇ ਚੇਅਰਮੈਨ ਅਰਵਿੰਦਰ ਸਿੰਘ ਟੋਨੀ ਨੇ ...
ਲੁਧਿਆਣਾ, 10 ਅਪ੍ਰੈਲ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਬਚਤ ਭਵਨ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬਸੇਰਾ ਯੋਜਨਾ ਤਹਿਤ ਸ਼ਹਿਰ ਦੀਆਂ 8 ਝੁੱਗੀਆਂ ਵਾਲੇ ਇਲਾਕੇ ਵਿਚ ...
ਹੰਬੜਾਂ, 9 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਪਿੰਡ ਸਲੇਮਪੁਰ ਢਾਹਾ ਦੇ ਸਰਕਾਰੀ ਸਕੂਲ 'ਚੋਂ ਚੋਰਾਂ ਵਲੋਂ ਬੀਤੀ ਰਾਤ ਸਮੇਂ ਦੋ ਬੈਟਰੇ ਤੇ ਇਨਵਰਟਰ ਚੋਰੀ ਕਰ ਲਏ ਜਾਣ ਸਮਾਚਾਰ ਮਿਲਿਆ ਹੈ, ਸਲੇਮਪੁਰ ਢਾਹਾ ਵਿਖੇ ਜੋ ਪ੍ਰਾਇਮਰੀ ਤੇ ਮਿਡਲ ਸਰਕਾਰੀ ਸਕੂਲ ਦੋਵੇਂ ਇਕੱਠੇ ...
ਲੁਧਿਆਣਾ, 9 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਕਾਫ਼ੀ ਸਖਤ ਮੂਡ 'ਚ ਨਜ਼ਰ ਆ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸ ਦੇ ਨਾਲ ਨਾਲ ਰਸੋਈ ਗੈਸ ਦਾ ਦੁਰਉਪਯੋਗ ਤੇ ਰੀਫਿਲਿੰਗ ਰੋਕਣ ਲਈ ਵੀ ...
ਲੁਧਿਆਣਾ, 9 ਅਪ੍ਰੈਲ (ਜੋਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਪੈਟਰੌਲ ਪੰਪਾਂ ਦੀ ਅਚਨਚੇਤ ਚੈਕਿੰਗ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ ਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਤੇ ਆਉਣ ਵਾਲੇ ਦਿਨਾਂ 'ਚ ਖੁਰਾਕ ਸਪਲਾਈ ਅਧਿਕਾਰੀਆਂ ਵਲੋਂ ਅਚਨਚੇਤ ...
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਇਕ ਬੰਦੀ ਪਾਸੋਂ ਅਫੀਮ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਅਧਿਕਾਰੀਆਂ ਵਲੋਂ ਬੀਤੀ ਸ਼ਾਮ ਜਦੋਂ ਜੇਲ੍ਹ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬੰਦੀ ਹੀਰਾ ...
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਰੂਸ ਅੰਬੈਸੀ ਤੋਂ ਸਸਤੀਆਂ ਕਾਰਾਂ ਦਿਵਾਉਣ ਦਾ ਝਾਂਸਾ ਦੇ ਕੇ 8 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਚਾਰ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਿੰਡ ਬਾਜੇਕਾਂ ਦੇ ਰਹਿਣ ਵਾਲੇ ...
ਲੁਧਿਆਣਾ, 9 ਅਪ੍ਰੈਲ (ਸਲੇਮਪੁਰੀ)-ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫਰੰਟ ਦੇ ਕਨਵੀਨਰਜ਼ ਸੁਖਚੈਨ ਸਿੰਘ ਖਹਿਰਾ, ਸੱਜਣ ਸਿੰਘ, ਸਤੀਸ਼ ਰਾਣਾ, ਕਰਮ ਸਿੰਘ ਧਨੋਆ, ...
ਇਯਾਲੀ/ਥਰੀਕੇ, 9 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਸਮੂਹ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ 'ਤੇ ਪਹਿਰਾ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ 'ਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਾਣਾ ਮੰਡੀਆਂ 'ਚ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਸਥਾਨਕ ਗਿੱਲ ਰੋਡ ਸਥਿਤ ਰਾਸ਼ਟਰੀ ਕੌਸ਼ਲ ਵਿਕਾਸ ਤੇ ਉਧਮਿਤਾ ਖ਼ੇਤਰੀ ਨਿਰਦੇਸ਼ਕ ਆਪਣੀਆਂ ਵੱਖ-ਵੱਖ ਕੌਸ਼ਲ ਵਿਕਾਸ ਦੀਆਂ ਗਤੀਵਿਧੀਆਂ ਤੋਂ ਇਲਾਵਾ ਖੇਤੀਬਾੜੀ ਦੇ ਖ਼ੇਤਰ 'ਚ ਪ੍ਰਦੇਸ਼ ਹਿੱਤ ਵਿਚ ਹੋਰ ਵੀ ਕੰਮ ਕਰ ਰਿਹਾ ਹੈ | ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਸਥਾਨਕ ਗਿੱਲ ਰੋਡ ਲੋਹਾ ਮਾਰਕੀਟ ਵਲੋਂ ਤੇਜਿੰਦਰ ਧਵਨ ਉਪ ਚੈਅਰਮੈਨ ਵਪਾਰ ਸੱੈਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਮੀਟਿੰਗ ਸੱਦੀ ਗਈ, ਜਿਸ 'ਚ ਪੰਜਾਬ ਸਰਕਾਰ ਦੇ ਪੱਛੜੀ ਸ਼੍ਰੇਣੀ ਜ਼ਮੀਨ ਵਿਕਾਸ ਤੇ ਵਿੱਤ ਨਿਗਮ ...
ਮੁੱਲਾਂਪੁਰ-ਦਾਖਾ, 9 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਫਤਿਹਗੜ੍ਹ ਸਾਹਿਬ, ਲੁਧਿਆਣਾ ਤੇ ਮਾਲਵਾ ਜ਼ੋਨ-2 ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਆਪ ਪਾਰਟੀ ਦੇ ਮਿਹਨਤੀ ਤੇ ਸੀਨੀਅਰ ਆਗੂ ਗੁਰਜੀਤ ਸਿੰਘ ਗਿੱਲ ਨੂੰ ਪਾਰਟੀ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਪੰਜਾਬ ਦੇ 6 ਸ਼ਹਿਰਾਂ 'ਚ ਹਵਾ ਦੀ ਗੁਣਵੱਤਾ ਮਾਪਣ ਲਈ ਬਣਾਏ ਗਏ 'ਏਅਰ ਕੁਆਲਿਟੀ ਸਟੇਸ਼ਨਾਂ' 'ਚ ਹਵਾ ਗੁਣਵੱਤਾ ਮਾਪੀ ਗਈ ਹੈ | ਫ਼ਰਵਰੀ 2021 'ਚ 149 ਦੇ ਮੁਕਾਬਲੇ ਮਾਰਚ 2021 'ਚ ਪੰਜਾਬ ਦੀ ਹਵਾ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫਿਕੋ ਸਕੱਤਰੇਤ ਜੈਮਲ ਰੋਡ ਜਨਤਾ ਨਗਰ ਵਿਖੇ ਦੋ ਦਿਨਾਂ ਕੋਰੋਨਾ ਟੀਕਾਕਰਨ ਕੈਂਪ ਅੱਜ ਤੋਂ ਸ਼ੁਰੂ ਕਰ ...
ਲੁਧਿਆਣਾ, 9 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਿਗਮ ਯੋਜਨਾਕਾਰ ਸੁਰਿੰਦਰ ਸਿੰਘ ਬਿੰਦਰਾ ਨੇ ਚਾਰਾਂ ਜ਼ੋਨਾ ਦੇ ਸਹਾਇਕ ਨਿਗਮ ਯੋਜਨਾਕਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਭਵਿੱਖ 'ਚ ਕੋਈ ਵੀ ਇਮਾਰਤ ਸੀਲ ਨਾ ਕੀਤੀ ਜਾਵੇ | ਬਲਕਿ ਪੰਜਾਬ ਮਿਊਾਸਪਲ ਐਕਟ 1976 ਦੀ ਧਾਰਾ 269 (1) ...
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾੜੇਵਾਲ ਸੜਕ 'ਤੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਸ਼ੱਕੀ ਹਲਾਤ 'ਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਂਚ ਅਧਿਕਾਰੀ ਗਿਆਨ ਸਿੰਘ ਨੇ ਦੱਸਿਆ ਕਿ ...
ਲੁਧਿਆਣਾ, 9 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਸੀ ਅਧੀਨ ਪੈਂਦੇ ਇਲਾਕਿਆਂ ਦੀਆਂ ਮੁੱਖ ਸੜਕਾਂ ਦਾ ਕਰੋੜਾਂ ਦੀ ਲਾਗਤ ਨਾਲ ਜਲਦੀ ਨਵ ਨਿਰਮਾਣ ਹੋਵੇਗਾ ਜਿਸ ਲਈ ਵਿੱਤ ਤੇ ਠੇਕਾ ਕਮੇਟੀ ਵਲੋਂ ਐਸਟੀਮੇਟਸ ਪਾਸ ਕਰ ਦਿੱਤੇ ਗਏ ਹਨ ਤੇ ਟੈਂਡਰ ਲਗਾਉਣ ਲਈ ...
ਲੁਧਿਆਣਾ, 9 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੀ ਸਿਟੀ ਲੈਵਲ ਟੈਕਨੀਕਲ ਕਮੇਟੀ ਦੀ ਮੀਟਿੰਗ ਕਮਿਸ਼ਨਰ ਕਮ ਸੀ. ਈ. ਓ. ਸਮਾਰਟ ਸਿਟੀ ਪ੍ਰਦੀਪ ਕੁਮਾਰ ਸਭਰਵਾਲ ਦੀ ਅਗਵਾਈ ਹੇਠ ਹੋਈ ਜਿਸ 'ਚ ਸ਼ਹਿਰ 'ਚ ਬਨਣ ਵਾਲੀਆਂ ਇਮਾਰਤਾਂ ਤੇ ਸੜਕ ...
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਮੁਨੀਸ਼ ਸਿੰਘਲ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਨਿਆਇਕ ਕੰਪਲੈਕਸ 'ਚ ਕੋਵਿਡ ਟੀਕਾਕਰਣ ਕੈਂਪ ਦੀ ਸ਼ੁਰੂਆਤ ਕੀਤੀ | ਇਹ ਕੈਂਪ ਜ਼ਿਲ੍ਹਾ ਬਾਰ ...
ਲੁਧਿਆਣਾ, 9 ਅਪ੍ਰੈਲ (ਸਲੇਮਪੁਰੀ)-ਸਿਵਲ ਸਰਜਨ ਦਫ਼ਤਰ ਦੀ ਮਾਸ ਮੀਡੀਆ ਟੀਮ ਵਲੋਂ ਜ਼ਿਲ੍ਹਾ ਲੁਧਿਆਣਾ 'ਚ ਅੱਜ ਵੱਖ-ਵੱਖ ਧਾਰਮਿਕ ਆਗੂਆਂ ਨਾਲ ਮੁਲਾਕਾਤ ਕਰਦਿਆਂ ਅਪੀਲ ਕੀਤੀ ਕਿ ਉਹ ਟੀਕਾਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਅੱਗੇ ਆਉਣ | ਇਸ ਮੌਕੇ ਟੀਮ ਦੇ ...
ਲੁਧਿਆਣਾ, 9 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਚਲ ਰਹੀ ਹਫ਼ਤਾਵਾਰੀ ਕੀਰਤਨ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਵੱਡੀਆਂ ਸਨਅਤਾਂ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਤੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਵਲੋਂ ਸੇਵਾ ਸਦਨ ਸੁਸਾਇਟੀ ਵਲੋਂ ਵਿਵੇਕ ਮੱਗੋ ਦੀ ਅਗਵਾਈ ਵਿਚ ਸਥਾਨਕ ਕਸ਼ਮੀਰ ਨਗਰ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫਿਕੋ ਸਕੱਤਰੇਤ ਜੈਮਲ ਰੋਡ ਜਨਤਾ ਨਗਰ ਵਿਖੇ ਦੋ ਦਿਨਾਂ ਕੋਰੋਨਾ ਟੀਕਾਕਰਨ ਕੈਂਪ ਅੱਜ ਤੋਂ ਸ਼ੁਰੂ ਕਰ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਕੈਂਸਰ ਪੀੜਤਾਂ ਨੂੰ ਇਲਾਜ ਲਈ ਤੇ ਗਰੀਬ ਤੇ ਲੋੜਵੰਦਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ, ਵਿਧਾਇਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ...
ਲੁਧਿਆਣਾ, 9 ਅਪੈ੍ਰਲ (ਪੁਨੀਤ ਬਾਵਾ)-ਭਾਜਪਾ ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨਾਂ ਦੀ ਸਲਾਹ ਨਾਲ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕੁਸ਼ਾਗਰ ...
ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਆਪਣੀ ਚੋਣ ਮੁਹਿੰਮ ਕਈ ਮਹੀਨਿਆਂ ਤੋਂ ਚਾਲੂ ਕਰਨ ਦੇ ਨਾਲ-ਨਾਲ ਬੂਥ ਪੱਧਰ 'ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX