ਬਠਿੰਡਾ, 9 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਬੂੰਦੀ ਰਾਜਸਥਾਨ ਤੋਂ ਕਣਕ ਦੇ ਭਰੇ 3 ਟਰੱਕਾਂ ਨੂੰ ਮਾਰਕੀਟ ਕਮੇਟੀ ਬਠਿੰਡਾ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ | ਦਾਣਾ ਮੰਡੀ ਵਿਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕਣਕ ਨਾਲ ਭਰੇ ਹੋਏ 3 ਟਰੱਕ ਜਿਨ੍ਹਾਂ ਵਿਚੋਂ ਹਰੇਕ ਟਰੱਕ ਵਿਚ ਕਰੀਬ 300 ਕੁਇੰਟਲ ਤੋਂ ਲੈ ਕੇ 350 ਕੁਇੰਟਲ ਕਣਕ ਸੀ, ਦਾਣਾ ਮੰਡੀ ਬਠਿੰਡਾ ਵਿਖੇ ਪੁੱਜੀ | ਇਸ ਮੌਕੇ ਕਿਸਾਨ ਆਗੂ ਨੈਬ ਸਿੰਘ ਨੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੋਈ ਹੈ, ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ੂ ਪਤਾ ਲੱਗਿਆ ਵੱਡੀ ਗਿਣਤੀ ਵਿਚ ਬਾਹਰੀ ਰਾਜਾਂ ਤੋਂ ਸਸਤੇ ਭਾਅ ਕਣਕ ਖ਼ਰੀਦ ਕੇ ਇੱਥੇ ਲਿਆਂਦੀ ਗਈ ਹੈ | ਉਨ੍ਹਾਂ ਕਿਹਾ ਕਿ ਵਪਾਰੀਆਂ ਵਲੋਂ ਮਿਲੀਭੁਗਤ ਕਰਕੇ ਕਿਸਾਨਾਂ ਦੇ ਨਾਂਅ ਪਾ ਕੇ ਇਸ ਕਣਕ ਨੂੰ ਐਮ.ਐਸ.ਪੀ. 'ਤੇ ਇੱਥੇ ਵੇਚਿਆ ਜਾਣਾ ਸੀ, ਪਰ ਉਨ੍ਹਾਂ ਨੂੰ ਇਸ ਦਾ ਪਤਾ ਲੱਗਣ 'ਤੇ ਉਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ | ਉਨ੍ਹਾਂ ਕਿਹਾ ਕਿ ਅਗਰ ਬਾਹਰੀ ਰਾਜਾਂ ਤੋਂ ਇੰਝ ਹੀ ਕਣਕ ਬਾਹਰੀ ਰਾਜਾਂ ਤੋਂ ਆਉਂਦੀ ਹੈ ਤਾਂ ਉਹ ਇਸ ਦਾ ਸਖ਼ਤ ਵਿਰੋਧ ਕਰਨਗੇ ਅਤੇ ਵਪਾਰੀਆਂ 'ਤੇ ਪੁਲਿਸ ਕਾਰਵਾਈ ਕਰਵਾਉਣਗੇ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮੰਡੀਆਂ ਵਿਚ ਪਹਿਰਾ ਲਗਾ ਦਿੱਤਾ ਹੈ ਕਿ ਉਹ ਵਪਾਰੀਆਂ ਵਲੋਂ ਕਿਸੇ ਵੀ ਪਾਸੋਂ ਬਾਹਰੀ ਰਾਜਾਂ ਤੋਂ ਕਣਕ ਨੂੰ ਲਿਆ ਕੇ ਇੱਥੇ ਨਹੀਂ ਵਿਕਣ ਦਿੱਤਾ ਜਾਵੇਗਾ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਿੱਥੋਂ ਇਹ ਕਣਕ ਆਈ ਹੈ, ਉਥੇ ਵਾਪਸ ਭੇਜੀ ਜਾਵੇ ਅਤੇ ਉਥੋਂ ਮੰਗਵਾਉਣ ਵਾਲੇ ਵਪਾਰੀਆਂ 'ਤੇ ਕਾਰਵਾਈ ਕੀਤੀ ਜਾਵੇ | ਡਕੌਦਾ ਜਥੇਬੰਦੀ ਦੇ ਆਗੂ ਸੁਖਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹੋਰਨਾਂ ਗਰੀਬ ਕਿਸਾਨ ਪਰਿਵਾਰਾਂ ਦੀ ਦੀ ਕਣਕ ਦੀ ਸਸਤੇ ਭਾਅ ਖ਼ਰੀਦ ਕੇ ਇੱਥੇ ਐਮ.ਐਸ.ਪੀ. ਜੋ 1925 ਹੈ 'ਤੇ ਵੇਚਣ ਲਈ ਲਿਆਏ ਹਨ, ਕਿਸਾਨ ਆਗੂਆਂ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਹੋਰਨਾਂ ਰਾਜਾਂ ਤੋਂ ਕਣਕ ਲਿਆ ਕੇ ਇਥੇ ਵੇਚਣ ਨਹੀਂ ਦਿੱਤੀ ਜਾਵੇਗੀ | ਉਧਰ ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਵਲੋਂ 3 ਟਰੱਕ ਜਬਤ ਕਰਕੇ ਪੁਲਿਸ ਹਵਾਲੇ ਕਰ ਦਿੱਤੇ ਹਨ, ਜਿਨ੍ਹਾਂ ਵਿਚ 307 ਕੁਇੰਟਲ ਤੋਂ ਲੈ ਕੇ 337 ਕੁਇੰਟਲ ਕਣਕ ਲੋਡ ਕੀਤੀ ਹੋਈ ਸੀ ਅਤੇ ਇਸ ਤੋਂ ਇਲਾਵਾ ਕੁੱਝ ਖੁੱਲ੍ਹੀ ਵੀ ਕਣਕ ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਣਕ ਆਖਿਰ ਕਿਸ ਲਈ ਲਿਆਂਦੀ ਗਈ ਸੀ, ਵਿੱਕਰੀ ਲਈ ਜਾਂ ਮੰਡੀ ਵਿਚ ਵੇਚਣ ਲਈ |
ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਥਾਣਾ ਕੈਨਾਲ ਕਾਲੋਨੀ, ਬਠਿੰਡਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 20 ਕਿਲੋਗ੍ਰਾਮ ਸੁੱਕੀ ਭੰਗ ਸਮੇਤ ਗਿ੍ਫ਼ਤਾਰ ਕੀਤਾ ਹੈ | ਸਹਾਇਕ ਥਾਣੇਦਾਰ ਗੁਰਮੁੱਖ ਸਿੰਘ ਮੁਤਾਬਿਕ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸਥਾਨਕ ਸੰਜੇ ...
ਗੋਨਿਆਣਾ, 9 ਅਪ੍ਰੈਲ (ਲਛਮਣ ਦਾਸ ਗਰਗ)-ਇਕ ਖੇਤ ਵਿਚੋਂ ਟਰਾਂਸਫ਼ਾਰਮਰ ਦੀ ਭੰਨ ਤੋੜ ਕਰਕੇ ਹੋਏ ਨੁਕਸਾਨ ਦੇ ਤਹਿਤ ਖੇਤ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |ਦਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਠੇ ...
ਰਾਮਾਂ ਮੰਡੀ, 9 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)-ਸਥਾਨਕ ਮਲਕਾਣਾ ਰੋਡ 'ਤੇ ਦੇਰ ਸ਼ਾਮ ਸੜਕ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਜਿਸ ਦੀ ਸੂਚਨਾ ਮਿਲਦੇ ਹੀ ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਹੈਲਪਲਾਇਨ ਸੁਸਾਇਟੀ ਦੇ ਮੈਂਬਰ ਬੋਬੀ ਸਿੰਗਲਾ, ਵਿੱਕੀ ...
ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਲਾਈਨੋ ਪਾਰ ਪਰਸਰਾਮ ਨਗਰ ਵਿਚ ਫ਼ਰਨੀਚਰ ਦੀ ਦੁਕਾਨ ਚਲਾਉਣ ਵਾਲੇ ਇਕ ਵਿਅਕਤੀ ਨਾਲ ਅਲਮਾਰੀਆਂ ਅਤੇ ਜ਼ਮੀਨ ਦੀ ਖ਼ਰੀਦ ਮਾਮਲੇ ਵਿਚ 75 ਲੱਖ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ...
ਮੌੜ ਮੰਡੀ, 9 ਅਪ੍ਰੈਲ (ਲਖਵਿੰਦਰ ਸਿੰਘ)-ਬੀਤੇ ਦਿਨੀਂ ਸਥਾਨਕ ਤਲਵੰਡੀ ਸਾਬੋ ਸੜਕ ਉੱਤੇ ਬਣੇ ਰੇਲਵੇ ਪੁਲ ਕੋਲ ਸੁੰਨੀ ਜਗ੍ਹਾ ਤੋਂ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਸ਼ਨਾਖ਼ਤ ਕਰਨਵੀਰ ਸਿੰਘ (20 ਸਾਲ) ਪੁੱਤਰ ਕਾਲਾ ਸਿੰਘ ਵਾਸੀ ਮੌੜ ਮੰਡੀ ਵਜੋਂ ਹੋਈ | ਦੱਸਿਆ ...
ਰਾਮਾਂ ਮੰਡੀ, 9 ਅਪ੍ਰੈਲ (ਤਰਸੇਮ ਸਿੰਗਲਾ)-ਦੋ ਦਰਜਨ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ ਇਕ ਨਿੱਜੀ ਕੰਪਨੀ ਦੇ 4 ਮੁਲਾਜ਼ਮਾਂ ਨੂੰ ਰਾਮਸਰਾ ਰਜਵਾਹਾ ਪੁੱਲ 'ਤੇ ਘੇਰ ਕੇ ਕੀਤੇ ਜਾਨਲੇਵਾ ਹਮਲੇ 'ਚ ਚਾਰੇ ਵਿਅਕਤੀਆਂ ਦੇ ਲਹੂ ਲੁਹਾਣ ਹੋ ਜਾਣ ਦਾ ...
ਬਠਿੰਡਾ, 9 ਅਪ੍ਰੈਲ (ਅਵਤਾਰ ਸਿੰਘ)-ਸਥਾਨਕ ਬੀਬੀ ਵਾਲਾ ਚੌਕ ਨੇੜੇ ਨਵਦੀਪ ਜਵੈਲਰਜ਼ ਦੀ ਦੁਕਾਨ ਨੂੰ ਰਾਤ ਦੇ ਸਮੇਂ ਅੱਗ ਲੱਗਣ ਦਾ ਪਤਾ ਸਵੇਰ ਸਮੇਂ ਲੱਗਿਆ ਤਾਂ ਫਾਇਰ ਬਿ੍ਗੇਡ ਵਾਲਿਆਂ ਨੂੰ ਇਤਲਾਹ ਦਿੱਤੀ ਗਈ ਤਾਂ ਫਾਇਰ ਵਾਲੀ ਗੱਡੀ ਪਹੁੰਚੀ ਅਤੇ ਫਾਇਰ ਬਿ੍ਗੇਡ ...
ਬਠਿੰਡਾ, 9 ਅਪ੍ਰੈਲ (ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਚ ਇਲਾਜ ਅਧੀਨ ਨਛੱਤਰ ਸਿੰਘ (50) ਨਿਵਾਸੀ ਪਿੰਡ ਸੇਮਾ ਦਾਖ਼ਲ ਸਨ ਅਤੇ ਸਥਾਨਕ ਕੁਸ਼ਟ ਆਸ਼ਰਮ ਵਿਚ ਇਕਾਂਤਵਾਸ ਸੋਨਾ ਰਾਮ (65) ਸਾਲ ਦੀ ਮੌਤ ਹੋਣ 'ਤੇ ਸਿਹਤ ਵਿਭਾਗ ਨਾਲ ਸਬੰਧਿਤ ...
ਭੁੱਚੋ ਮੰਡੀ, 9 ਅਪ੍ਰੈਲ (ਬਿੱਕਰ ਸਿੰਘ ਸਿੱਧੂ)-ਦੋ ਧੜਿ੍ਹਆਂ ਵਿਚ ਵੰਡੀ ਟਰੱਕ ਆਪ੍ਰੇਟਰਾਂ ਯੂਨੀਅਨ ਦੇ ਦੋਨਾਂ ਧੜਿ੍ਹਆਂ ਵਿਚ ਚੌਲਾਂ ਦੀ ਢੋ ਢੁਆਈ ਨੂੰ ਲੈ ਕੇ ਅੱਜ ਰੇੜਕਾ ਉਸ ਸਮੇਂ ਵਧ ਗਿਆ ਜਦੋਂ ਇੱਕ ਧੜੇ੍ਹ ਨੇ ਦੂਸਰੇ ਧੜੇ੍ਹ ਵਾਲਿਆਂ ਦੇ ਚੌਲ ਢੋ ਰਹੇ ਚਾਰ ...
ਲਹਿਰਾ ਮੁਹੱਬਤ, 9 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਨਗਰ ਪੰਚਾਇਤ ਲਹਿਰਾ ਮੁਹੱਬਤ ਦੀ ਪੱਤੀ ਦੁੱਲਚੀ ਵਾਰਡ ਨੰ 5 ਵਿਚ ਸਹਿਕਾਰੀ ਸਭਾ ਦੀ ਖਾਲੀ ਪਈ ਇਮਾਰਤ ਦੀ ਥਾਂ ਨੂੰ ਸਾਂਝੇ ਕਾਰਜਾਂ ਲਈ ਵਰਤਣ ਦੀ ਮੰਗ ਕਰਦਿਆਂ ਨਾਜਾਇਜ਼ ਕਬਜ਼ੇ ਖ਼ਿਲਾਫ਼ ਰੋਸ ਵਿਖਾਵਾ ਕੀਤਾ | ਇਸ ...
ਬਠਿੰਡਾ, 9 ਅਪ੍ਰੈਲ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕ ਦੁਰਘਟਨਾ ਵਿਚ ਜ਼ਖ਼ਮੀ ਹੋਣ ਦੀਆਂ ਸੂਚਨਾ ਮਿਲਣ ਕਾਰਨ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਰਕਰਾਂ ਵਲੋਂ ਆਪਣੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ...
ਤਲਵੰਡੀ ਸਾਬੋ, 9 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਵਲੋਂ ਦਿਲਜੀਤ ਸਿੰਘ ਬੇਦੀ ਦੀ ...
ਰਾਮਪੁਰਾ ਫੂਲ, 9 ਅਪ੍ਰੈਲ (ਗੁਰਮੇਲ ਸਿੰਘ ਵਿਰਦੀ)-ਸਥਾਨਕ ਰੇਲਵੇ ਸਟੇਸਨ ਦੇ ਨਾਲ ਲੱਗੇ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਕਾਨੂੰਨਾਂ ਨੂੰ ਰੱਦ ਕਰਾਉਣ ਲਈ 191ਵੇਂ ਦਿਨ ਵਿਚ ਪੁੱਜ ਗਿਆ | ਸਟੇਜ ਸੰਚਾਲਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ...
ਬਠਿੰਡਾ, 9 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਲੈਫਟੀਨੈਟ ਜਰਨਲ ਏ.ਐਸ.ਭਿੰਡਰ ਜਰਨਲ ਅਫ਼ਸਰ ਕਮਾਂਡਿੰਗ ਐਂਡ ਚੀਫ਼ ਸਪਤ ਸ਼ਕਤੀ ਕਮਾਂਡ ਵਲੋਂ ਕੀਤਾ ਚੇਤਕ ਕੋਰ ਦਾ ਦੌਰਾ | ਇਸ ਮੌਕੇ ਲੈਫ਼ਟੀਨੈਂਟ ਜਰਨਲ ਐਮ.ਕੇ.ਮਾਗੋ, ਜਰਨਲ ਆਫ਼ੀਸਰ ਕਮਾਂਡਿੰਗ ਚੇਤਕ ਕੋਰ ਵੀ ਉਨ੍ਹਾਂ ...
ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਦੀ ਅਨਾਜ ਮੰਡੀ ਵਿਚ ਬਾਹਰਲੇ ਸੂਬਿਆਂ ਤੋਂ ਆਈ ਕਣਕ ਦਾ ਲੱਖਾਂ ਦੀ ਗਿਣਤੀ ਵਿਚ ਗੱਟਿਆਂ ਦਾ ਸਟਾਕ ਫੜਿਆ ਗਿਆ, ਜੋ ਕਿਸਾਨਾਂ ਨੇ ਆਪਣੀ ਹਿੰਮਤ ਨਾਲ ਇਸ ਗੌਰਖ-ਧੰਦੇ ਦਾ ਪਰਦਾਫਾਸ਼ ਕੀਤਾ | ਆਮ ਆਦਮੀ ...
ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ, ਪੰਜਾਬ ਵਲੋਂ ਪਾਰਟੀ ਦਾ ਵਿਸਥਾਰ ਕਰਦਿਆਂ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਨਵੀਆਂ ਨਿਯੁਕਤੀਆਂ ਤਹਿਤ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ...
ਗੁਰਦਰਸ਼ਨ ਸਿੰਘ ਲੁੱਧੜ 99880-28982 ਨਥਾਣਾ- ਪੁਰਾਤਨ ਕਾਲ ਦੇ ਦਿੱਲੀ ਲਾਹੌਰ ਮਾਰਗ 'ਤੇ ਰਤਨਸਰ ਦੀ ਢਾਬ ਨਗਰ ਨਥਾਣਾ ਆਬਾਦ ਹੋਣ ਦਾ ਮੁੱਢਲਾ ਸ੍ਰੋਤ ਬਣੀ | ਪ੍ਰਸਿੱਧ ਯੋਗੀ ਰਾਜ ਬਾਬਾ ਕਾਲੂ ਨਾਥ ਨੇ 16ਵੀਂ ਸਦੀ ਵਿਚ ਇਸ ਢਾਬ ਕਿਨਾਰੇ ਤਪੱਸਿਆ ਸ਼ੁਰੂ ਕੀਤੀ | ਇਲਾਕੇ ਦੇ ਲੋਕ ...
ਰਾਮਾਂ ਮੰਡੀ, 9 ਅਪੈ੍ਰਲ (ਤਰਸੇਮ ਸਿੰਗਲਾ)-ਪੰਜ ਸੂਬਿਆਂ ਵਿਚ ਹੋਣ ਜਾ ਰਹੀਆਂ ਚੋਣਾਂ ਰੱਦ ਕੀਤੇ ਜਾਣ ਦੀ ਮੰਗ ਕਰਦੇ ਹੋਏ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਸਟੇਟ ਚੇਅਰਮੈਨ ਲਵ ਕੁਮਾਰ ਗਰਗ ਨੇ ਕਿਹਾ ਕਿ ਜਦ ਸੂਬਾਈ ਸਰਕਾਰਾਂ, ਰਾਜਨੀਤਕ ਪਾਰਟੀਆਂ ਅਤੇ ਵੋਟਾਂ ...
ਮੌੜ ਮੰਡੀ, 9 ਅਪ੍ਰੈਲ (ਲਖਵਿੰਦਰ ਸਿੰਘ ਮੌੜ)-ਮੌੜ ਮੰਡੀ ਸ਼ਹਿਰ ਵਿਚ ਜਿੱਥੇ ਆਵਾਰਾ ਪਸ਼ੂਆਂ ਨੇ ਸ਼ਹਿਰ ਦੀਆਂ ਗਲੀਆਂ ਮੱਲ ਰੱਖੀਆਂ ਹਨ, ਉੱਥੇ ਖ਼ੰੂਖ਼ਾਰ ਕੁੱਤੇ ਵੀ ਲੋਕਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣ ਰਹੇ ਹਨ | ਹਰ ਗਲੀ ਮੁਹੱਲੇ ਵਿਚ ਇਨ੍ਹਾਂ ਦੀ ਗਿਣਤੀ ...
ਬਠਿੰਡਾ, 9 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਹੇਠ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੁਆਰਾ ਪੀਣ ਵਾਲੇ ...
ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਕਨਵੀਨਰ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਕਨਵੀਨਰ ਨੇ 10 ਅਪ੍ਰੈਲ ਨੂੰ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ...
ਚਾਉਕੇ, 9 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਪੰਜਾਬ ਕਾਂਗਰਸ ਕਿਸਾਨ ਸੈਲ ਦੇ ਸਾਬਕਾ ਜਨਰਲ ਸਕੱਤਰ ਸਿੱਪੀ ਭਾਕਰ ਸੀਨੀਅਰ ਆਗੂ ਹਲਕਾ ਮੌੜ ਵਲੋਂ ਪਿੰਡ ਜਿਉਂਦ ਵਿਖੇ ਸਰਪੰਚ ਗੁਰਦੀਪ ਸਿੰਘ ਜਿਉਂਦ ਦੇ ਘਰ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ...
ਰਾਮਾਂ ਮੰਡੀ, 9 ਅਪੈ੍ਰਲ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਕਰੋੜਾ ਰੁਪਏ ਦੀ ਲਾਗਤ ਨਾਲ ਰਾਮਾਂ ਮੰਡੀ ਵਿਚ ਨਵੀਆਂ ਆਰ. ਆਰ. ਸੀ. ਸੀ ਦੀਆਂ ਗਲੀਆਂ ਬਣਾਈਆਂ ਜਾ ਰਹੀਆਂ, ਪ੍ਰੰਤੂ ਸਬੰਧਿਤ ਠੇਕੇਦਾਰ ਵਲੋਂ ਘਟੀਆਂ ਮਟੀਰੀਅਲ ਵਰਤਣ ਦੇ ਕਾਰਨ 10 ਦਿਨ ਪਹਿਲਾਂ ਬਣੀਆਂ ...
ਬਠਿੰਡਾ, 9 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਡੇਂਗੂ ਅਤੇ ਮਲੇਰੀਆਂ ਤੋਂ ਬਚਾਅ ਲਈ ਆਮ ਲੋਕਾਂ ਨੰੂ ਜਾਗਰੂਕ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੀਟਿੰਗ ਵਿਚ ਪਿਛਲੇ ਸਾਲ ਡੇਂਗੂ ਅਤੇ ਮਲੇਰੀਆ ਸਬੰਧੀ ...
ਬਠਿੰਡਾ/ਸੰਗਤ ਮੰਡੀ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ/ਅੰਮਿ੍ਤਪਾਲ ਸ਼ਰਮਾ)-ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ, ਬਠਿੰਡਾ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਪੀਰਕੋਟ, ਪਰਮਿੰਦਰ ਸਿੰਘ ਡੀ.ਐਸ.ਓ, ਨੈਬ ਸਿੰਘ ਬਰਾੜ, ਵਿਨੋਦ ਮਿੱਤਲ, ਪਿ੍ੰਸੀਪਲ ਹਰਿੰਦਰ ਸਿੰਘ ਮੰਡੀ ...
ਬਠਿੰਡਾ, 9 ਅਪ੍ਰੈਲ (ਅਵਤਾਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਦੇ ਚੌਥੇ ਦਿਨ ਸ਼ਾਮ ਦੇ ਦੀਵਾਨ ਸਥਾਨਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ...
ਤਲਵੰਡੀ ਸਾਬੋ, 9 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਨਿਹੰਗ ਸਿੰਘ ਦਲਾਂ ਪੰਥਾਂ ਦੇ ਮੁਖੀ ਜਥੇਦਾਰਾਂ ਨੇ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX