ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਚੇਤ ਸੰਮਤ 553

ਖੰਨਾ / ਸਮਰਾਲਾ

ਜੰਡਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ 'ਚ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦਾ 5 ਕਰੋੜ 23 ਲੱਖ ਦਾ ਬਜਟ ਪਾਸ

ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਜਿਸ ਵਿਚ ਖੰਨਾ, ਸਮਰਾਲਾ, ਮਾਛੀਵਾੜਾ, ਜਗਰਾਓ, ਦੋਰਾਹਾ, ਪਾਇਲ, ਮਲੌਦ ਆਦਿ ਬਲਾਕ ਵੀ ਸ਼ਾਮਿਲ ਹਨ, ਦੇ ਜਨਰਲ ਹਾਊਸ ਦੀ ਮੀਟਿੰਗ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰੀਸ਼ਦ ਦਾ ਬਜਟ ਸਾਲ 2021-22 ਦਾ 5,23,47,402 ਰੁਪਏ ਦਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ | ਚੇਅਰਮੈਨ ਜੰਡਾਲੀ ਨੇ ਦੱਸਿਆ ਕਿ ਪੰਚਾਇਤ ਸੰਮਤੀ ਸਮਰਾਲਾ ਦਾ 1,67,0,596, ਸ੍ਰੀ ਮਾਛੀਵਾੜਾ ਸਾਹਿਬ 2,78,50,000 ਰੁਪਏ, ਖੰਨਾ 2,25,89,312, ਸਿਧਵਾਂ ਬੇਟ 2,42,15,366 ਰੁਪਏ, ਸੁਧਾਰ 1,61,41,423 ਰੁਪਏ, ਡੇਹਲੋਂ 1,03,00,000 ਰੁਪਏ, ਲੁਧਿਆਣਾ-2 2,42,35,357 ਰੁਪਏ, ਮਲੌਦ 1,14,27,183, ਜਗਰਾਓ 2,38,57,000 ਰੁਪਏ, ਦੋਰਾਹਾ 98,35,000 ਰੁਪਏ, ਰਾਏਕੋਟ 81,80,000 ਰੁਪਏ, ਪੱਖੋਵਾਲ 1,52,20,800 ਅਤੇ ਲੁਧਿਆਣਾ-1 ਦਾ 1,72,00,004 ਰੁਪਏ ਦੇ ਵਾਧੇ ਦਾ ਬਜਟ ਸਮੂਹ ਹਾਊਸ ਵਲੋਂ ਪ੍ਰਵਾਨ ਕੀਤਾ ਗਿਆ | ਇਸ ਲਈ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਅਤੇ ਸਮੂਹ ਪੰਚਾਇਤ ਸੰਮਤੀਆਂ ਦਾ ਕੁੱਲ 22,77,54,041 ਰੁਪਏ ਦਾ ਸਾਲਾਨਾ 2021-22 ਦਾ ਬਜਟ ਸਮੂਹ ਹਾਊਸ ਵਲੋਂ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ | ਇਸ ਦੇ ਨਾਲ ਹੀ ਮਗਨਰੇਗਾ ਸਕੀਮ ਤਹਿਤ ਜ਼ਿਲ੍ਹਾ ਲੁਧਿਆਣਾ ਦਾ ਸਾਲ 2021-22 ਦਾ ਕੁੱਲ 124,00 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਤੇ ਹਾਊਸ ਵਲੋਂ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ | ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਵਲੋਂ ਮੀਟਿੰਗ ਵਿਚ ਹਾਜ਼ਰ ਸਮੂਹ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪੂਰਾ ਬਣਦਾ ਆਦਰ ਸਤਿਕਾਰ ਦਿੱਤਾ ਜਾਵੇ | ਮੀਟਿੰਗ ਵਿਚ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਸੰਦੀਪ ਕੁਮਾਰ ਆਈ. ਏ. ਐੱਸ., ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਰਣਜੀਤ ਸਿੰਘ, ਸੁਪਰਡੰਟ ਸਿਕੰਦਰ ਸਿੰਘ ਮੌਜੂਦ ਸਨ | ਬਜਟ ਪ੍ਰਵਾਨ ਕਰਨ ਸਮੇਂ ਵਾਈਸ ਚੇਅਰਪਰਸਨ ਪਰਮਜੀਤ ਕੌਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਮਨਦੀਪ ਸਿੰਘ (ਰਿੰਕੀ), ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬੱਦੋਵਾਲ, ਬਲਵੀਰ ਸਿੰਘ ਬਾੜੇਵਾਲ, ਹਰਜਿੰਦਰ ਸਿੰਘ ਇਕੋਲਾਹਾ, ਗੁਰਦੇਵ ਸਿੰਘ ਲਾਪਰਾਂ, ਦਰਸ਼ਨ ਸਿੰਘ ਲੱਖਾ, ਹਰਪਾਲ ਸਿੰਘ ਘੁੰਗਰਾਲੀ, ਗੁਰਮੇਲ ਕੌਰ, ਅਮਨਦੀਪ ਕੌਰ, ਬਲਵਿੰਦਰ ਸਿੰਘ, ਕਮਲਜੀਤ ਕੌਰ, ਰਮਨੀਤ ਸਿੰਘ ਗਿੱਲ, ਸੁਖਵਿੰਦਰ ਕੌਰ, ਅਮਨਦੀਪ ਕੌਰ, ਮਨਜੀਤ ਕੌਰ ਚੇਅਰਪਰਸਨ ਪੰ. ਸੰ. ਪੱਖੋਵਾਲ, ਅਜਮੇਰ ਸਿੰਘ ਚੇਅਰਮੈਨ ਪੰ. ਸੰ. ਸਮਰਾਲਾ, ਬਲਵੀਰ ਸਿੰਘ ਚੇਅਰਮੈਨ ਪੰਚਾਇਤ ਸੰਮਤੀ ਲੁਧਿਆਣਾ-2, ਸਤਨਾਮ ਸਿੰਘ ਸੋਨੀ ਚੇਅਰਮੈਨ ਪੰ. ਸੰ. ਖੰਨਾ, ਬਲਜੀਤ ਕੌਰ ਚੇਅਰਪਰਸਨ ਪੰ. ਸੰ. ਮਲੌਦ, ਸਿਮਰਨਜੀਤ ਕੌਰ ਚੇਅਰਪਰਸਨ ਪੰ. ਸੰ. ਸ੍ਰੀ ਮਾਛੀਵਾੜਾ ਸਾਹਿਬ, ਬਲਵਿੰਦਰ ਕੌਰ ਚੇਅਰਪਰਸਨ ਪੰ. ਸੰ. ਜਗਰਾਓ, ਲਖਵਿੰਦਰ ਸਿੰਘ ਪੰ. ਸੰ. ਸਿੱਧਵਾਂ ਬੇਟ, ਸੁਖਦੇਵ ਸਿੰਘ ਚੇਅਰਮੈਨ ਪੰ. ਸੰ. ਲੁਧਿਆਣਾ-1, ਵਰਿੰਦਰ ਕੌਰ ਚੇਅਰਪਰਸਨ ਪੰ. ਸੰ. ਡੇਹਲੋਂ, ਕ੍ਰਿਪਾਲ ਸਿੰਘ ਚੇਅਰਮੈਨ ਪੰ. ਸੰ. ਰਾਏਕੋਟ ਹਾਜਰ ਰਹੇ |

ਪੱਤਰਕਾਰ ਕਵਿਤਾ ਖੁੱਲਰ ਦੇ ਪਿਤਾ ਨਿਰਮਲਪਾਲ ਵਰਮਾ ਦਾ ਅੰਤਿਮ ਸੰਸਕਾਰ

 ਲੁਧਿਆਣਾ, 9 ਅਪ੍ਰੈਲ (ਪੁਨੀਤ ਬਾਵਾ)-'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਕਵਿਤਾ ਖੁੱਲਰ ਦੇ ਪਿਤਾ ਤੇ ਦੀਪਕ ਖੁੱਲਰ ਦੇ ਸਹੁਰਾ ਨਿਰਮਲਪਾਲ ਵਰਮਾ (74) ਦਾ 8 ਅਪ੍ਰੈਲ ਨੂੰ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ, ...

ਪੂਰੀ ਖ਼ਬਰ »

ਕੌਂਸਲਰ ਪੱਪੂ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਬਣੇ ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਬਲਜੀਤ ਕੌਰ ਬਣੇ ਮੀਤ ਪ੍ਰਧਾਨ

ਦੋਰਾਹਾ, 9 ਅਪ੍ਰੈਲ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਦੋਰਾਹਾ ਨਗਰ ਕੌਂਸਲ ਦੇ ਚੁਣੇ ਗਏ ਕੌਂਸਲਰਾਂ ਦੀ ਇਕੱਤਰਤਾ ਹਲਕਾ ਪਾਇਲ ਦੇ ਵਿਧਾਨਕਾਰ ਲਖਵੀਰ ਸਿੰਘ ਲੱਖਾ ਦੀ ਪ੍ਰਧਾਨਗੀ ਹੇਠ ਤੇ ਐੱਸ. ਡੀ. ਐਮ. ਪਾਇਲ ਮਨਕੰਵਲ ਸਿੰਘ ਚਾਹਲ ਦੀ ਹਾਜ਼ਰੀ ਵਿਚ ਬੁਲਾਈ ਗਈ, ਜਿਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮਰਾਲਾ ਤੇ ਮਾਛੀਵਾੜਾ ਬਲਾਕ ਇਕਾਈਆਂ ਦੀ ਚੋਣ

ਸਮਰਾਲਾ, 9 ਅਪ੍ਰੈਲ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮਾਛੀਵਾੜਾ ਤੇ ਸਮਰਾਲਾ ਬਲਾਕਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ ਹੈ ¢ਜਥੇਬੰਦੀ ਵਲੋਂ ਇਹ ਚੋਣ ਯੂਨੀਅਨ ਦੇ ਸੀਨੀਅਰ ਆਗੂ ਹਰਦੀਪ ਸਿੰਘ ਗਿਆਸਪੁਰਾ ਦੀ ਪ੍ਰਧਾਨਗੀ ਹੇਠ ਘੁਲਾਲ ਟੋਲ ਪਲਾਜ਼ਾ ...

ਪੂਰੀ ਖ਼ਬਰ »

ਖੰਨਾ ਅਨਾਜ ਮੰਡੀ 'ਚ ਕਣਕ ਦੀ ਖ਼ਰੀਦ ਦੇ ਪ੍ਰਬੰਧ ਮੁਕੰਮਲ- ਚੇਅਰਮੈਨ ਰਸੂਲੜਾ

ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਸਰਕਾਰੀ ਖ਼ਰੀਦ ਸਬੰਧੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਖ਼ਰੀਦ ਪ੍ਰਬੰਧਾਂ ਬਾਰੇ ਖੰਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਕੁਲਵੰਤ ਸਿੰਘ ਨੇ ਐੱਸ.ਐੱਚ.ਓ. ਵਜੋਂ ਅਹੁਦਾ ਸੰਭਾਲਿਆ

ਸਮਰਾਲਾ, 9 ਅਪ੍ਰੈਲ (ਰਾਮ ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਥਾਨਕ ਥਾਣੇ ਦੇ ਨਵੇਂ ਨਿਯੁਕਤ ਹੋਏ ਐੱਸ.ਐੱਚ.ਓ. ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ ਤੇ ਹਰ ਫ਼ਰਿਆਦੀ ਨੂੰ ਪਹਿਲ ਦੇ ਆਧਾਰ 'ਤੇ ...

ਪੂਰੀ ਖ਼ਬਰ »

ਕਰਮਜੀਤ ਕੌਰ ਝੱਮਟ ਤੇ ਰਵਿੰਦਰ ਸਿੰਘ ਝੱਮਟ ਹਾਊਸਫੈੱਡ ਦੇ ਡਾਇਰੈਕਟਰ ਬਣੇ

ਮਲੌਦ, 9 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਸਰਕਲ ਦਿਹਾਤੀ ਦੇ ਪ੍ਰਧਾਨ ਅਤੇ ਪੀ.ਏ.ਡੀ.ਬੀ. ਬੈਂਕ ਮਲੌਦ ਦੇ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ ਦੀ ਪਤਨੀ ਕਰਮਜੀਤ ਕੌਰ ਤੇ ਰਵਿੰਦਰ ਸਿੰਘ ਝੱਮਟ ਹਾਊਸਫੈੱਡ ਡੇਹਲੋਂ ਦੇ ਡਾਇਰੈਕਟਰ ਬਣੇ | ਇਸ ਮੌਕੇ ...

ਪੂਰੀ ਖ਼ਬਰ »

ਐੱਸ. ਡੀ. ਐਮ. ਤੇ ਐੱਸ. ਐਮ. ਓ. ਦੀ ਅਗਵਾਈ 'ਚ ਟੀਕਾਕਰਨ ਕੈਂਪ

ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਅੱਜ ਵਿੱਦਿਅਕ ਸੰਸਥਾ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਸ. ਡੀ. ਐਮ. ਹਰਬੰਸ ਸਿੰਘ ਦੀ ਅਗਵਾਈ 'ਚ ਸਿਵਲ ਹਸਪਤਾਲ ਖੰਨਾ ਦੇ ਐੱਸ. ਐਮ. ਓ. ਡਾ. ਸਤਪਾਲ ਤੇ ਉਨ੍ਹਾਂ ਦੀ ਟੀਮ ਮੈਂਬਰ ਸ਼ਾਂਤੀ ਪਿ੍ਆ ਜੋਸ਼ੀ, ਮਲਕੀਤ ਕੌਰ ...

ਪੂਰੀ ਖ਼ਬਰ »

4 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ 3 ਖ਼ਿਲਾਫ ਮਾਮਲਾ ਦਰਜ

ਖੰਨਾ, 9 ਅਪ੍ਰੈਲ (ਮਨਜੀਤ ਸਿੰਘ ਧੀਮਾਨ)-4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਖੰਨਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ 1 ਵਿਖੇ ਸ਼ਿਕਾਇਤ ਕਰਤਾ ...

ਪੂਰੀ ਖ਼ਬਰ »

ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਹਰੀ ਖਾਦ ਅਹਿਮ ਭੂਮਿਕਾ ਨਿਭਾਉਂਦੀ ਹੈ - ਏ. ਡੀ. ਓ.

ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬ 'ਚ ਕਣਕ-ਝੋਨਾ ਫ਼ਸਲੀ ਚੱਕਰ, ਰਸਾਇਣਿਕ ਖਾਦਾਂ 'ਤੇ ਜ਼ਿਆਦਾ ਨਿਰਭਰਤਾ ਕਾਰਨ ਭੂਮੀ 'ਚ ਖੁਰਾਕੀ ਤੱਤਾਂ ਦੀ ਲਗਾਤਾਰ ਘਾਟ ਆ ਰਹੀ ਹੈ | ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਕਿਸਾਨ ਹਰੀ ਖਾਦ ਦੀ ਵਰਤੋਂ ਨੂੰ ਤਰਜੀਹ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਨੇ ਮਾਤਾ ਨਸੀਬ ਕੌਰ ਸਹਾਰਨਮਾਜਰਾ ਦੇ ਦਿਹਾਂਤ 'ਤੇ ਕੀਤਾ ਦੁੱਖ ਸਾਂਝਾ

ਮਲੌਦ, 9 ਅਪ੍ਰੈਲ (ਸਹਾਰਨ ਮਾਜਰਾ)-ਪਿੰਡ ਸਹਾਰਨ ਮਾਜਰਾ ਦੇ ਸਭ ਤੋਂ ਵਡੇਰੀ ਉਮਰ 116 ਸਾਲਾਂ ਮਾਤਾ ਸੁਰਜੀਤ ਕੌਰ ਉਰਫ਼ ਨਸੀਬ ਕੌਰ ਦੇ ਦਿਹਾਂਤ 'ਤੇ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋ, ਮੈਂਬਰ ਲੋਕ ਸਭਾ ਡਾਕਟਰ ਅਮਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ...

ਪੂਰੀ ਖ਼ਬਰ »

ਵੱਖ -ਵੱਖ ਆਗੂਆਂ ਨੇ ਹਰਦੇਵ ਸਿਆੜ ਨਾਲ ਕੀਤਾ ਦੁੱਖ ਦਾ ਇਜ਼ਹਾਰ

ਮਲੌਦ, 9 ਅਪ੍ਰੈਲ (ਸਹਾਰਨ ਮਾਜਰਾ)- ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਠੇਕੇਦਾਰ ਹਰਦੇਵ ਸਿੰਘ ਸਿਆੜ ਦੀ ਹਮਸਫ਼ਰ ਸੁਪਤਨੀ ਬੀਬੀ ਕਰਮਜੀਤ ਕੌਰ (46) ਦਾ ਭਰ ਜਵਾਨੀ 'ਚ ਅਚਾਨਕ ਦਿਹਾਂਤ ਹੋਣ 'ਤੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ, ਜ਼ਿਲ੍ਹਾ ਜਥੇਦਾਰ ...

ਪੂਰੀ ਖ਼ਬਰ »

ਕਾਲੇ ਕਾਨੰੂਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਦੀ ਹਮਾਇਤ ਜਾਰੀ ਰਹੇਗੀ

ਦੋਰਾਹਾ, 9 ਅਪ੍ਰੈਲ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਦਿੱਲੀ ਵਿਖੇ ਕਿਸਾਨ ਅੰਦੋਲਨ ਨੂੰ ਸਿਖ਼ਰਾਂ 'ਤੇ ਲਿਜਾਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ, ਕੇਂਦਰ ਸਰਕਾਰ ਤੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ...

ਪੂਰੀ ਖ਼ਬਰ »

ਸਦਭਾਵਨਾ, ਸ਼ਾਂਤੀ, ਪਿਆਰ ਤੇ ਮਿਹਨਤਕਸ਼ਾਂ ਦਾ 'ਪਿੰਡ ਰਾਣਵਾਂ'

ਸਥਾਨ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਰਾਣਵਾਂ | ਮਨੋਜ ਕੁਮਾਰ 94170-44424 ਮਾਛੀਵਾੜਾ ਸਾਹਿਬ - ਆਜ਼ਾਦੀ ਤੋਂ ਪਹਿਲਾਂ ਦਾ ਵਸਿਆ ਬਲਾਕ ਮਾਛੀਵਾੜਾ ਦਾ ਰਾਣਵਾਂ ਪਿੰਡ ਅੱਜ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ, ਸਮਾਂ ਬਦਲਿਆ ਤੇ ਇਸ ਨਿੱਕੇ ਜਿਹੇ ਪਿੰਡ ਨੇ ਆਪਣੀ ...

ਪੂਰੀ ਖ਼ਬਰ »

ਐੱਸ.ਡੀ.ਐਮ. ਦੀ ਅਗਵਾਈ 'ਚ ਟੀਕਾਕਰਨ ਕੈਂਪ

ਈਸੜੂ, 9 ਅਪ੍ਰੈਲ (ਬਲਵਿੰਦਰ ਸਿੰਘ)-ਪੰਜਾਬ 'ਚ ਕੋਰੋਨਾ ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਕੋਟਲਾ ਢੱਕ ਵਿਖੇ ਐੱਸ.ਐਮ.ਓ. ਮਾਨੂੰਪੁਰ ਡਾ. ਰਵੀ ਦੱਤ ਦੀ ਅਗਵਾਈ 'ਚ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ¢ ਜਿਸ 'ਚ ਐੱਸ.ਡੀ.ਐਮ. ਖੰਨਾ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਕਿਸਾਨ ਖ਼ੁਦ ਵੀ ਧਿਆਨ ਦੇਣ- ਐੱਸ.ਡੀ.ਓ.

ਮਲੌਦ, 9 ਅਪ੍ਰੈਲ (ਨਿਜ਼ਾਮਪੁਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਦਫ਼ਤਰ ਧਮੋਟ ਦੇ ਐੱਸ. ਡੀ. ਓ. ਸੋਹਿੰਦਰ ਸਿੰਘ ਨੇ ਕਿਹਾ ਕਿ ਚਾਲੂ ਹੋਣ ਵਾਲੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕਿਸਾਨ ਵਰਗ ਦੀ ਪੱਕੀ ਫ਼ਸਲ ਲਈ ਬਿਜਲੀ ਬੋਰਡ ਆਪਣੀ ਜ਼ਿੰਮੇਵਾਰੀ ...

ਪੂਰੀ ਖ਼ਬਰ »

ਦੀ ਸੇਖਾ ਬਹੁਮੰਤਵੀ ਸਹਿਕਾਰੀ ਸਭਾ ਦੇ ਦਲਜੀਤ ਸਿੰਘ ਸੇਖਾ ਪ੍ਰਧਾਨ ਬਣੇ

ਮਲੌਦ, 9 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਸੇਖਾ ਦੀ 9 ਮੈਂਬਰੀ ਕਮੇਟੀ ਦੀ ਚੋਣ ਹੋਈ, ਜਿਸ 'ਚ ਦਲਜੀਤ ਸਿੰਘ ਸੇਖਾ ਪ੍ਰਧਾਨ ਤੇ ਯੂਥ ਆਗੂ ਗੁਰਦੀਪ ਸਿੰਘ ਮੀਤ ਪ੍ਰਧਾਨ ਚੁਣੇ ਗਏ ਤੇ ਇਸ ਤੋਂ ਇਲਾਵਾ ਕਮਲਜੀਤ ਸਿੰਘ, ਕੁਲਦੀਪ ਸਿੰਘ, ...

ਪੂਰੀ ਖ਼ਬਰ »

ਪਿ੍ੰਸੀਪਲ ਜਗਦੇਵ ਸਿੰਘ ਗਰੇਵਾਲ ਨਹੀਂ ਰਹੇ

ਦੋਰਾਹਾ, 9 ਅਪ੍ਰੈਲ (ਜਸਵੀਰ ਝੱਜ)-ਪਿੰ੍ਰਸੀਪਲ ਜਗਦੇਵ ਸਿੰਘ ਗਰੇਵਾਲ (10 ਜਨਵਰੀ 1946, 66 ਚੱਕ, ਪਾਕਿਸਤਾਨ) ਆਪਣੀ ਜੀਵਨ ਯਾਤਰਾ ਸੰਪੂਰਨ ਕਰਦੇ ਹੋਏ 3 ਅਪ੍ਰੈਲ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦੀ ਸੁਪਤਨੀ ਧੰਨਇੰਦਰਪ੍ਰਕਾਸ਼ ਕੌਰ, ਸਪੁੱਤਰ ਵਸੁਦੇਵਜੀਵਦ ...

ਪੂਰੀ ਖ਼ਬਰ »

ਪੱਤਰਕਾਰ ਮੰਗਲੀ ਨੂੰ ਸਦਮਾ, ਮਾਤਾ ਦਾ ਦਿਹਾਂਤ

ਕੁਹਾੜਾ, 9 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਪੱਤਰਕਾਰ ਅਮਰਜੀਤ ਸਿੰਘ ਮੰਗਲੀ ਦੇ ਸਤਿਕਾਰਯੋਗ ਮਾਤਾ ਗੁਰਮੀਤ ਕੌਰ (72) ਜਿਨ੍ਹਾਂ ਦਾ ਬੀਤੀ ਦਿਨ ਅਚਾਨਕ ਦਿਹਾਂਤ ਹੋ ਗਿਆ | ਮਾਤਾ ਗੁਰਮੀਤ ਕੌਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਮੰਗਲੀ ਉਬਚੀ ਦੀ ਸਮਸ਼ਾਨਘਾਟ ਵਿਖੇ ...

ਪੂਰੀ ਖ਼ਬਰ »

ਘਣਗਸ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਰਾੜਾ ਸਾਹਿਬ, 9 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਆਪ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਨਿਰਦੇਸ਼ਾਂ ਤਹਿਤ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਡਾ, ਪੰਜਾਬ ਪ੍ਰਧਾਨ ਭਗਵੰਤ ਮਾਨ ਸੰਸਦ ਮੈਂਬਰ, ਵਿਰੋਧੀ ...

ਪੂਰੀ ਖ਼ਬਰ »

ਨੰਬਰਦਾਰਾਂ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਪਾਇਲ, 9 ਅਪ੍ਰੈਲ (ਰਜਿੰਦਰ ਸਿੰਘ)-ਨੰਬਰਦਾਰ ਐਸੋਸੀਏਸ਼ਨ ਗ਼ਾਲਿਬ ਸਬ ਡਵੀਜ਼ਨ ਪਾਇਲ ਦੇ ਨੰਬਰਦਾਰਾਂ ਵਲੋਂ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਤੇ ਐਕਟਿੰਗ ਪ੍ਰਧਾਨ ਗੁਰਦੀਪ ਸਿੰਘ ਥਾਪੜਾ ਦੀ ਅਗਵਾਈ 'ਚ ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ ਨੂੰ ਮੰਗ ਪੱਤਰ ਦੇ ਕੇ ਮੰਗ ...

ਪੂਰੀ ਖ਼ਬਰ »

ਬੀਜਾ ਚੌਂਕ ਤੋਂ ਕੇ. ਐਮ. ਪੀ. ਰੋਡ ਜਾਮ ਕਰਨ ਲਈ ਰਵਾਨਾ ਹੋਏ ਜਥੇ

ਬੀਜਾ, 9 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਨੂੰ ਮੁੱਖ ਰੱਖਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਰਜਿੰਦਰ ਸਿੰਘ ਕੋਟ ਪਨੈਚ, ਗੁਰਮੇਲ ਸਿੰਘ ਸਿਹੋੜਾ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ਤੋਂ 10 ਅਪ੍ਰੈਲ ਨੂੰ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਕਾਲਜ 'ਚ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਬੂਟੇ ਲਗਾਏ

ਕੁਹਾੜਾ, 9 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਕਾਲਜ ਆਫ਼ ਐਜੂਕੇਸ਼ਨ ਦੇ ਐਨ.ਐੱਸ.ਐੱਸ ਯੂਨਿਟ ਕੋਟ ਗੰਗੂ ਰਾਏ ਤੇ ਈਕੋ ਕਲੱਬ ਵਲੋਂ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਗ੍ਰਾਮ ਪੰਚਾਇਤ ਤੇ ਸਰਕਾਰੀ ਨਰਸਰੀ ਵਣ ਵਿਭਾਗ ਦੇ ਅਫ਼ਸਰ ਜਸਵੀਰ ਸਿੰਘ ਰਾਏ ਦੇ ...

ਪੂਰੀ ਖ਼ਬਰ »

ਲਿਬੜਾ ਵਲੋਂ ਟੀਕਾ ਲਗਵਾ ਕੇ ਵੈਕਸੀਨ ਕੈਂਪ ਦਾ ਉਦਘਾਟਨ

ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਪਿੰਡ ਲਿਬੜਾ ਵਿਖੇ ਸਿਹਤ ਵਿਭਾਗ ਖੰਨਾ ਵਲੋਂ ਕੋਵਿਡ-19 ਦੇ ਟੀਕਾ ਕਰਨ ਦਾ ਵੈਕਸੀਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 80 ਦੇ ਕਰੀਬ ਪਿੰਡ ਵਾਸੀਆਂ ਨੇ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ | ਇਸ ਮੌਕੇ ਬਲਾਕ ਯੂਥ ਕਾਂਗਰਸ ਖੰਨਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੀਟਿੰਗ

ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪਿੰਡ ਮਲਕਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨਵੇਂ ਨਵੇਂ ਕਾਨੂੰਨ ਤੇ ਸ਼ਰਤਾਂ ਲਾ ਕੇ ਕਿਸਾਨੀ ਨੂੰ ਤਬਾਹ ਕਰਨ ...

ਪੂਰੀ ਖ਼ਬਰ »

ਏ.ਐੱਸ.ਮਾਡਰਨ ਸਕੂਲ 'ਚ ਕੋਰੋਨਾ ਵੈਕਸੀਨੇਸ਼ਨ ਕੈਂਪ

ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਏ.ਐੱਸ.ਮਾਡਰਨ ਸੀਨੀਅਰ ਸੈਕੰਡਰੀ ਸਕੂਲ 'ਚ ਅੱਜ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ ਗਿਆ | ਕੈਂਪ 'ਚ ਸਕੂਲ ਦੇ ਟੀਚਿੰਗ, ਨਾਨ-ਟੀਚਿੰਗ ਤੇ ਦਰਜਾ ਚਾਰ ਦੇ ਕਰਮਚਾਰੀਆਂ ਨੇ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਕਮੇਟੀ ਵਲੋਂ ਕਣਕ ਖ਼ਰੀਦ ਸਬੰਧੀ ਪ੍ਰਬੰਧ ਮੁਕੰਮਲ

ਡੇਹਲੋਂ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਅਧੀਨ ਪੈਂਦੇ ਖ਼ਰੀਦ ਕੇਂਦਰਾਂ ਅੰਦਰ ਕਣਕ ਦੀ ਖ਼ਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ¢ ਇਹ ਪ੍ਰਗਟਾਵਾ ਦਫ਼ਤਰ ਵਿਖੇ ਹੋਈ ਮੀਟਿੰਗ ਸਮੇਂ ਚੇਅਰਮੈਨ ਰਣਜੀਤ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX