ਤਾਜਾ ਖ਼ਬਰਾਂ


ਦਿੱਲੀ 'ਚ ਕੋਰੋਨਾ ਦੇ ਇਕ ਮਾਰਚ ਤੋਂ ਬਾਅਦ ਰਿਕਾਰਡ ਕੀਤੇ ਗਏ ਸਭ ਤੋਂ ਘੱਟ ਕੇਸ
. . .  about 1 hour ago
ਨਵੀਂ ਦਿੱਲੀ, 12 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿਚ ਅੱਜ 213 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਜੋ ਇਕ ਮਾਰਚ ਤੋਂ ਬਾਅਦ ਸਭ ਤੋਂ ਘੱਟ...
ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  about 3 hours ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 3 hours ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਅੰਮ੍ਰਿਤਸਰ ਵਿਚ 100 ਕੋਰੋਨਾ ਕੇਸ ਆਏ ਸਾਹਮਣੇ, 6 ਮੌਤਾਂ
. . .  about 4 hours ago
ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 100 ਕੇਸ ਸਾਹਮਣੇ ਆਏ ਹਨ ਅਤੇ 6 ਮਰੀਜ਼ਾਂ ਦੀ...
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
. . .  1 minute ago
ਜੋਗਾ,(ਮਾਨਸਾ) 12 ਜੂਨ (ਹਰਜਿੰਦਰ ਸਿੰਘ ਚਹਿਲ) - ਅੱਜ ਪਿੰਡ ਰੱਲਾ ਮਾਨਸਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਰਾਹਤ, ਆਏ ਨਵੇਂ 12 ਮਾਮਲੇ
. . .  about 5 hours ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਅੱਜ ਮਹਿਜ 12 ਮਾਮਲੇ ਹੀ ਸਾਹਮਣੇ ਆਏ ਹਨ ...
ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਨੇ ਕੋਲਕਾਤਾ ਵਿਚ ਰਹਿਣ ਲਈ ਕੀਤੇ ਸਨ ਜਾਅਲੀ ਦਸਤਾਵੇਜ਼ ਇਸਤੇਮਾਲ
. . .  about 5 hours ago
ਚੰਡੀਗੜ੍ਹ,12 ਜੂਨ - ਪੰਜਾਬ ਪੁਲਿਸ ਨੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਨੂੰ ਕੋਲਕਾਤਾ ਦੇ ਵਿਚ ਰਹਿਣ ਲਈ ਜਿਸ ਵਿਅਕਤੀ ਦੇ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ...
ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਦੋ ਦੀ ਮੌਤ
. . .  about 4 hours ago
ਗੁਰਾਇਆ,12 ਜੂਨ ( ਬਲਵਿੰਦਰ ਸਿੰਘ ) - ਗੁਰਾਇਆ ਦੇ ਨਜ਼ਦੀਕੀ ਬੜਾ ਪਿੰਡ ਵਿਖੇ ਇਕ ਮੋਟਰ 'ਤੇ ਸੁਤੇ ਪਏ ਦੋ ਪ੍ਰਵਾਸੀ ਮਜ਼ਦੂਰਾਂ ਦੇ ਜ਼ਹਿਰੀਲੀ ਚੀਜ਼ ਲੜਨ ਨਾਲ ਦੋਵਾਂ ਦੀ ਮੌਤ ਹੋ...
ਕਾਲੇ ਫੰਗਸ ਦੀ ਦਵਾਈ ਟੈਕਸ ਮੁਕਤ, ਕੋਰੋਨਾ ਟੀਕੇ 'ਤੇ 5% ਜੀ.ਐੱਸ.ਟੀ. ਬਰਕਰਾਰ
. . .  about 5 hours ago
ਨਵੀਂ ਦਿੱਲੀ, 12 ਜੂਨ - ਜੀ.ਐੱਸ.ਟੀ. ਕੌਂਸਲ ਨੇ ਸਨਿਚਰਵਾਰ ਨੂੰ ਕੋਰੋਨਾ ਨਾਲ ਸਬੰਧਿਤ ਰਾਹਤ ਸਮਗਰੀ ਬਾਰੇ ਮੰਤਰੀਆਂ ਦੇ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ...
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ 14 ਜੂਨ ਨੂੰ ਜਨਤਕ ਛੁੱਟੀ
. . .  about 6 hours ago
ਚੰਡੀਗੜ੍ਹ , 12 ਜੂਨ - ਚੰਡੀਗੜ੍ਹ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ...
ਅੰਮ੍ਰਿਤਸਰ 'ਚ ਇਕ ਵਿਅਕਤੀ ਵਲੋਂ ਘਰਵਾਲੀ ਅਤੇ ਜਵਾਨ ਧੀ ਦਾ ਕਤਲ
. . .  about 6 hours ago
ਅੰਮ੍ਰਿਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਖੇ ਅੱਜ ਅਸ਼ੋਕ ਕੁਮਾਰ ਨਾਮਕ ਇਕ ਵਿਅਕਤੀ ਵਲੋਂ ਆਪਣੀ ਘਰਵਾਲੀ ਮਨਜੀਤ ਕੌਰ (45) ਅਤੇ ਜਵਾਨ ਧੀ ਪਾਇਲ ਦਾ ਕਤਲ ਕਰਕੇ...
ਕਾਬੁਲ ਵਿਚ ਹੋਏ ਬੰਬ ਧਮਾਕੇ
. . .  about 6 hours ago
ਕਾਬੂਲ (ਅਫਗਾਨਿਸਤਾਨ), 12 ਜੂਨ - ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕਾਬੁਲ ਵਿਚ ਅੱਜ ਦੁਪਹਿਰ ਦੋ ਧਮਾਕੇ ਹੋਏ...
ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਹਲਫਨਾਮਾ ਦਾਖ਼ਲ ਕੀਤਾ
. . .  about 5 hours ago
ਨਵੀਂ ਦਿੱਲੀ ,12 ਜੂਨ -ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਇਕ ਹਲਫਨਾਮਾ ਦਾਖ਼ਲ ਕੀਤਾ...
ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਰੇਗਾ ਕੋਵੈਕਸਿਨ ਲਈ ਕਲੀਨਿਕਲ ਅਜ਼ਮਾਇਸ਼
. . .  about 6 hours ago
ਨਵੀਂ ਦਿੱਲੀ,12 ਜੂਨ - ਕੋਵੈਕਸਿਨ ਲਈ ਮਾਰਕੀਟਿੰਗ ਐਪਲੀਕੇਸ਼ਨ ਦਾ ਸਮਰਥਨ ਕਰਨ ਲਈ ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਲੀਨਿਕਲ...
100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਮਿਸ਼ਨ ਪ੍ਰਾਪਤੀ ਅਧੀਨ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
. . .  about 6 hours ago
ਰਾੜਾ ਸਾਹਿਬ, 12 ਜੂਨ (ਸਰਬਜੀਤ ਸਿੰਘ ਬੋਪਾਰਾਏ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਨ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਭੀਖੀ ਖੱਟੜਾ ਵਿਖੇ 100 ਫ਼ੀਸਦੀ...
ਤੇਜ਼ ਹਨੇਰੀ ਅਤੇ ਮੀਂਹ ਦੇ ਨਾਲ ਹਲਕੀ ਗੜੇਮਾਰੀ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 12 ਜੂਨ ( ਰਣਜੀਤ ਸਿੰਘ ਢਿੱਲੋਂ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਜਿੱਥੇ ਹਨੇਰੀ ਨਾਲ ਤੇਜ਼ ਬਾਰਸ਼ ਹੋ...
ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠ-ਜੋੜ ਮਹਿਜ ਸੱਤਾ ਪ੍ਰਾਪਤ ਕਰਨ ਦੀ ਲਾਲਸਾ - ਜਸਵੀਰ ਸਿੰਘ ਡਿੰਪਾ
. . .  about 7 hours ago
ਸੁਲਤਾਨਪੁਰ ਲੋਧੀ, 12 ਜੂਨ (ਲਾਡੀ, ਹੈਪੀ, ਥਿੰਦ) - ਸੁਲਤਾਨਪੁਰ ਲੋਧੀ ਵਿਖੇ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ...
ਸਾਢੇ 6 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
. . .  about 7 hours ago
ਲੁਧਿਆਣਾ,12 ਜੂਨ (ਪਰਮਿੰਦਰ ਸਿੰਘ ਆਹੂਜਾ) ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ...
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ : ਮਾਇਆਵਤੀ
. . .  about 7 hours ago
ਨਵੀਂ ਦਿੱਲੀ, 12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ ਹੈ। ਇਸ ਇਤਿਹਾਸਕ ਕਦਮ ਲਈ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਸ਼ ਸ਼ੁਰੂ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ
. . .  about 7 hours ago
ਸ੍ਰੀ ਮੁਕਤਸਰ ਸਾਹਿਬ 12 ਜੂਨ (ਰਣਜੀਤ ਸਿੰਘ ਢਿੱਲੋਂ ) ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਸਮਾਨ ਵਿਚ...
ਸਕਾਲਰਸ਼ਿਪ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ
. . .  about 7 hours ago
ਬਠਿੰਡਾ,12 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਪੰਜਾਬ ਦੇ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ...
ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਦਾ ਕੀਤਾ ਪਿੱਟ ਸਿਆਪਾ
. . .  about 8 hours ago
ਤਪਾ ਮੰਡੀ,12 ਜੂਨ (ਪ੍ਰਵੀਨ ਗਰਗ) ਸ਼ਹਿਰ ਦੀ ਅੰਬਰਸਰੀ ਅਤੇ ਯੋਗੀ ਬਸਤੀ ਨਿਵਾਸੀਆਂ ਵਲੋਂ....
ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਦੀ ਮੌਤ
. . .  about 8 hours ago
ਪੰਜਗਰਾਈਆਂ,12 ਜੂਨ (ਬਲਵਿੰਦਰ ਸਿੰਘ) ઠਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ 'ਤੇ ਰਹਿਣ ਵਾਲੇ 55 ਸਾਲਾ ...
ਜੰਮੂ ਕਸ਼ਮੀਰ : ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ
. . .  about 8 hours ago
ਸ੍ਰੀ ਨਗਰ, 12 ਜੂਨ - ਜੰਮੂ ਕਸ਼ਮੀਰ ਦੇ ਸੋਪੋਰ ਵਿਚ ਹੋਏ ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ ਹਨ...
ਕਸਬੇ ਅੰਦਰ ਬਣੇ ਗੰਦੇ ਟੋਭਿਆਂ 'ਚ ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਗੰਬੂਜਾ ਮੱਛੀਆਂ ਛੱਡੀਆਂ
. . .  about 8 hours ago
ਲੌਂਗੋਵਾਲ,12 ਜੂਨ ( ਸ.ਸ.ਖੰਨਾ,ਵਿਨੋਦ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸੰਗਰੂਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਚੇਤ ਸੰਮਤ 553

ਬਰਨਾਲਾ

ਰੇਲਵੇ ਸਟੇਸ਼ਨ, ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ

ਬਰਨਾਲਾ, 9 ਅਪੈ੍ਰਲ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਏ ਪੱਕੇ ਮੋਰਚੇ ਦੇ 191ਵੇਂ ਦਿਨ ਕਿਸਾਨ ਮਰਦ ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰ ਕੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ | ਧਰਨੇ ਨੂੰ ਬਲਵੰਤ ਸਿੰਘ ਉੱਪਲੀ, ਉਜਾਗਰ ਸਿੰਘ ਬੀਹਲਾ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ, ਨਛੱਤਰ ਸਿੰਘ ਸਹੌਰ, ਮਨਜੀਤ ਰਾਜ, ਗੁਰਮੇਲ ਸ਼ਰਮਾ, ਕੇਵਲ ਸਿੰਘ ਫਰਵਾਹੀ, ਗੋਰਾ ਸਿੰਘ ਢਿਲਵਾਂ ਤੇ ਨੇਕਦਰਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਪੰਜਾਬ ਦੇ ਚਾਰ ਮੰਤਰੀਆਂ ਨੇ ਸਰਕਾਰੀ ਖ਼ਰੀਦ 'ਤੇ ਲਾਈਆਂ ਬੇਲੋੜੀਆਂ ਸ਼ਰਤਾਂ ਬਾਰੇ ਕੇਂਦਰੀ ਮੰਤਰੀ ਨਾਲ ਮੀਟਿੰਗ ਕੀਤੀ ਪ੍ਰੰਤੂ ਕੇਂਦਰ ਸਰਕਾਰ ਨੇ ਮੀਟਿੰਗ 'ਚ ਪੂਰੀ ਤਰ੍ਹਾਂ ਨਾਂਹਪੱਖੀ ਸਟੈਂਡ ਲਿਆ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਸਰਕਾਰੀ ਖ਼ਰੀਦ ਬੰਦ ਕਰਨ ਲਈ ਬਹਾਨੇ ਬਣਾ ਰਹੀ ਹੈ | ਹਰ ਆਏ ਦਿਨ ਨਵੇਂ ਤੇ ਸਪੱਸ਼ਟ ਸੰਕੇਤ ਮਿਲ ਰਹੇ ਹਨ ਕਿ ਸਰਕਾਰੀ ਮੰਡੀਆਂ ਅਤੇ ਸਰਕਾਰੀ ਖ਼ਰੀਦ ਖਤਮ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ | ਕੇਂਦਰ ਸਰਕਾਰ ਨੇ ਫ਼ਸਲ ਵੇਚਣ ਲਈ ਫ਼ਰਦ ਜਮ੍ਹਾਬੰਦੀ ਪੇਸ਼ ਕਰਨ ਵਾਲੀ ਸ਼ਰਤ ਨੂੰ ਵੀ ਸਿਰਫ਼ ਛੇ ਮਹੀਨੇ ਲਈ ਅੱਗੇ ਪਾਇਆ ਹੈ | ਸਿੱਧੀ ਅਦਾਇਗੀ ਵਾਲੀ ਸ਼ਰਤ ਦਾ ਮੰਤਵ ਵੀ ਮੌਜੂਦਾ ਪ੍ਰਬੰਧ ਨੂੰ ਢਹਿ ਢੇਰੀ ਕਰ ਕੇ ਪ੍ਰਾਈਵੇਟ ਮੰਡੀਆਂ ਸਥਾਪਤ ਕਰਨਾ ਹੈ | ਐਮ.ਐਸ.ਪੀ. ਜਾਰੀ ਰਹੇਗੀ ਦਾ ਵਾਅਦਾ ਮਹਿਜ਼ ਇਕ ਜੁਮਲਾ ਬਣਦਾ ਜਾ ਰਿਹਾ ਹੈ | ਕਾਲੇ ਖੇਤੀ ਕਾਨੂੰਨਾਂ ਦਾ ਅਸਲੀ ਕਾਲਾ ਸੱਚ ਬਹੁਤ ਜਲਦੀ ਸਾਹਮਣੇ ਆ ਰਿਹਾ ਹੈ | ਇਸ ਲਈ ਆਪਣੀ ਹੋਂਦ ਤੇ ਸਭਿਆਚਾਰ ਨੂੰ ਬਚਾਉਣ ਲਈ ਕਿਸਾਨਾਂ ਕੋਲ ਇਕੋ ਇਕ ਚਾਰਾ ਇਹੀ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਖ਼ਰ ਤੱਕ ਸੰਘਰਸ਼ ਲੜਿਆ ਜਾਵੇ | ਇਸ ਮੌਕੇ ਸਰਕਲ ਪ੍ਰਧਾਨ ਰਣਧੀਰ ਸਿੰਘ ਰਹਿਲ, ਅੱਛਰਾ ਸਿੰਘ ਸੰਧੂ, ਤਾਰਾ ਸਿੰਘ ਗਿੱਲ, ਪੰਚ ਨਛੱਤਰ ਸਿੰਘ, ਕਾਕਾ ਸਿੰਘ ਫਰਵਾਹੀ, ਹਾਕਮ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਕੇਵਲ ਸਿੰਘ, ਜਸਪਾਲ ਕੌਰ, ਜਗਦੀਪ ਕੌਰ, ਗੁਰਬਚਨ ਕੌਰ, ਇੰਦਰਜੀਤ ਕੌਰ ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਵਿਖੇ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਬਰਨਾਲਾ ਰਾਏਕੋਟ ਰੋਡ 'ਤੇ ਪਿੰਡ ਸੰਘੇੜਾ ਤੇ ਭੱਦਲਵੱਢ ਵਿਚਕਾਰ ਰਿਲਾਇੰਸ ਪੈਟਰੋਲ ਪੰਪ 'ਤੇ ਲਗਾਤਾਰ ਧਰਨੇ ਜਾਰੀ ਹਨ | ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਮਾਸਟਰ ਰਣਜੀਤ ਸਿੰਘ ਟੱਲੇਵਾਲ, ਗੁਰਨਾਮ ਸਿੰਘ ਭੋਤਨਾ, ਅਮਰ ਸਿੰਘ ਪੱਖੋਕੇ, ਸੁਖਦੇਵ ਸਿੰਘ ਭੋਤਨਾ, ਮਾਸਟਰ ਗੁਰਚਰਨ ਸਿੰਘ, ਪ੍ਰੀਤਮ ਸਿੰਘ, ਮਨਜੀਤ ਸਿੰਘ ਬਖਤਗੜ੍ਹ ਅਤੇ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਨਵੇਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ ਅਤੇ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਪੱਖੀ ਨੀਤੀਆਂ ਬਣਾ ਕੇ ਪੰਜਾਬ ਤੇ ਹੋਰਨਾਂ ਸੂਬਿਆਂ ਦੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ | ਆਗੂਆਂ ਕਿਹਾ ਕਿ ਜਿਨਾ ਚਿਰ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਕਿਸਾਨ ਜਥੇਬੰਦੀਆਂ ਵਲੋਂ ਰਿਲਾਇੰਸ ਪਟਰੋਲ ਪੰਪਾਂ ਟੋਲ ਪਲਾਜਿਆਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ | ਇਸ ਮੌਕੇ ਪਰਮਿੰਦਰ ਕੌਰ ਭੋਤਨਾ, ਕੁਲਵੰਤ ਕੌਰ, ਗੁਰਮੀਤ ਕੌਰ, ਜਸਬੀਰ ਕੌਰ, ਨਸੀਬ ਕੌਰ, ਮੇਜਰ ਸਿੰਘ, ਨਾਹਰ ਸਿੰਘ, ਕਰਨੈਲ ਸਿੰਘ ਗੁੰਮਟੀ, ਕੁਲਵੰਤ ਸਿੰਘ ਗੰਗੋਹਰ, ਵਿਧੀ ਸਿੰਘ ਸੰਘੇੜਾ, ਬਲਰਾਜ ਸਿੰਘ ਹਮੀਦੀ ਆਦਿ ਹਾਜ਼ਰ ਸਨ |

ਜਵਾਨ ਜਗਦੀਪ ਸਿੰਘ ਦੇ ਅੰਤਿਮ ਸੰਸਕਾਰ 'ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਨਾ ਪਹੁੰਚਣਾ ਮੰਦਭਾਗੀ ਗੱਲ-ਬੀਹਲਾ

ਬਰਨਾਲਾ, 9 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)- ਪਿਛਲੇ ਦਿਨੀਂ ਬਰਨਾਲਾ ਦੇ ਜੰਮਪਲ ਭਾਰਤੀ ਫ਼ੌਜ ਦੇ ਜਵਾਨ ਜਗਦੀਪ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਵਲੋਂ ਆਪਣੀ ਸਮੁੱਚੀ ਟੀਮ ਨਾਲ ਜਾ ਕੇ ...

ਪੂਰੀ ਖ਼ਬਰ »

ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਤਹਿਤ 83 ਸਿਹਤ ਕੇਂਦਰਾਂ ਤੋਂ ਇਲਾਵਾ ਕੈਂਪਾਂ ਰਾਹੀਂ ਵੀ ਕੀਤਾ ਜਾ ਰਿਹੈ ਟੀਕਾਕਰਨ-ਡਿਪਟੀ ਕਮਿਸ਼ਨਰ

ਬਰਨਾਲਾ, 9 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਜਿੱਥੇ 83 ਟੀਕਾਕਰਨ ਸੈਂਟਰਾਂ ਵਿਚ ਇਹ ਸੁਵਿਧਾ ਮੁਹੱਈਆ ਕਰਾਈ ਜਾ ਰਹੀ ਹੈ, ਉੱਥੇ ਵੱਖ-ਵੱਖ ...

ਪੂਰੀ ਖ਼ਬਰ »

ਕੁਝ ਦਿਨਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ 'ਚ ਕਿਸਾਨਾਂ ਵਲੋਂ ਪਾਵਰਕਾਮ ਦਫ਼ਤਰ 'ਚ ਧਰਨਾ

ਤਪਾ ਮੰਡੀ, 9 ਅਪ੍ਰੈਲ (ਪ੍ਰਵੀਨ ਗਰਗ)- ਪਾਵਰਕਾਮ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਰੋਹ 'ਚ ਆਏ ਪਿੰਡ ਦਰਾਜ਼ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀ ਦੇ ਸਹਿਯੋਗ ਨਾਲ ਪਾਵਰਕਾਮ ਦਫ਼ਤਰ 'ਚ ਧਰਨਾ ਲਗਾ ਕੇ ਸਬੰਧਤ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਭਾਕਿਯੂ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟ ਯੂਨੀਅਨ ਵਲੋਂ ਕਲਾਲ ਮਾਜਰਾ 'ਚ ਵਿਦਿਆਰਥੀਆਂ ਤੇ ਮਾਪਿਆਂ ਨਾਲ ਵਿਚਾਰਾਂ

ਮਹਿਲ ਕਲਾਂ, 9 ਅਪ੍ਰੈਲ (ਤਰਸੇਮ ਸਿੰਘ ਗਹਿਲ)- ਪੰਜਾਬ ਸਟੂਡੈਂਟ ਯੂਨੀਅਨ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਲ ਮਾਜਰਾ ਵਿਖੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਭਰਵੇਂ ਇਕੱਠ ਵਿਚ ਮੀਟਿੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਕੋਵਿਡ-19 ਦਾ ਫੈਲਾਅ ਰੋਕਣ ਲਈ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ

ਬਰਨਾਲਾ, 9 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਚੰਡੀਗੜ੍ਹ ਵਲੋਂ ਰਾਜ ਵਿਚ ਕੋਵਿਡ-19 ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਾਰੀ ਨਵੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ...

ਪੂਰੀ ਖ਼ਬਰ »

ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਐਨੀਮਲ ਹੈਲਥ ਵਰਕਰ ਟ੍ਰੇਨਿੰਗ ਪ੍ਰੋਗਰਾਮ

ਹੰਡਿਆਇਆ, 9 ਅਪੈ੍ਰਲ (ਗੁਰਜੀਤ ਸਿੰਘ ਖੱੁਡੀ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਭਾਰਤ ਸਰਕਾਰ ਨਵੀਂ ਦਿੱਲੀ ਦਾ 38 ਦਿਨਾਂ ਦਾ ...

ਪੂਰੀ ਖ਼ਬਰ »

33 ਲੱਖ 40 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ 'ਚ 4 ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 9 ਅਪ੍ਰੈਲ (ਧਰਮਪਾਲ ਸਿੰਘ)- ਧਨੌਲਾ ਪੁਲਿਸ ਨੇ 33 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਦੋ ਔਰਤਾਂ ਸਮੇਤ ਚਾਰ ਜਣਿਆ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਧਨੌਲਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ...

ਪੂਰੀ ਖ਼ਬਰ »

ਪੈਰੋਲ 'ਤੇ ਰਿਹਾਅ ਕੈਦੀ ਵਾਪਸ ਨਹੀਂ ਆਇਆ, ਮਾਮਲਾ ਦਰਜ

ਬਰਨਾਲਾ, 9 ਅਪ੍ਰੈਲ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚ ਪੈਰੋਲ 'ਤੇ ਰਿਹਾਅ ਕੈਦੀ ਵਲੋਂ ਵਾਪਸ ਨਾ ਆਉਣ 'ਤੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ ਆਏ 34 ਹੋਰ ਨਵੇਂ ਕੇਸ

ਬਰਨਾਲਾ, 9 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਵਾਇਰਸ ਦੇ ਅੱਜ 34 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 10 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਬਰਨਾਲਾ ਤੋਂ 15, ਬਲਾਕ ਤਪਾ ਤੋਂ 2, ਬਲਾਕ ਧਨੌਲਾ ...

ਪੂਰੀ ਖ਼ਬਰ »

ਦੁਕਾਨ ਤੋਂ ਨਕਦੀ ਚੋਰੀ

ਬਰਨਾਲਾ, 9 ਅਪ੍ਰੈਲ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਨੇ ਦੁਕਾਨ ਤੋਂ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਇਕ ਵਿਰੱੁਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਸਤਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਯਦ ...

ਪੂਰੀ ਖ਼ਬਰ »

ਗੋਬਿੰਦ ਸਕੂਲ ਦਾ ਅੰਤਰਰਾਸ਼ਟਰੀ ਸੰਸਥਾ ਬਿ੍ਕਸਮਾਥ-ਕਾਮ ਨਾਲ ਸਮਝੌਤਾ

ਭਦੌੜ, 9 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸ)-ਇੱਥੋਂ ਦੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੇ ਵਿਦਿਆਰਥੀ ਦੇ ਗਿਆਨ ਵਿਚ ਹੋਰ ਵਾਧਾ ਕਰਨ ਦੇ ਮੰਤਵ ਨਾਲ ਬਿ੍ਕਸਮਾਥ-ਕਾਮ ਇਕ ਅੰਤਰਰਾਸ਼ਟਰੀ ਆਨਲਾਈਨ ਗਣਿਤ ਸੰਸਥਾ ਨਾਲ ਸਬੰਧ ਜੋੜੇ ਹਨ ਜਿਸ ਵਿਚ 7 ਦੇਸ਼ਾਂ ...

ਪੂਰੀ ਖ਼ਬਰ »

ਬਿਨਾਂ ਸਵਾਰਥ ਸਾਨੂੰ ਸਭ ਨੂੰ ਨਸ਼ਿਆਂ ਦੀ ਅੱਗ ਫੈਲਣ ਤੋਂ ਰੋਕਣ ਲਈ ਇੰਤਜ਼ਾਮ ਕਰਨੇ ਪੈਣੇ ਹਨ-ਸੰਦੀਪ ਗੋਇਲ

ਟੱਲੇਵਾਲ, 9 ਅਪ੍ਰੈਲ (ਸੋਨੀ ਚੀਮਾ)-ਅੱਜ ਤੋਂ 15 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ 'ਤੇ ਦਿੱਲੀ ਪੁਲਿਸ ਵਿਚ ਪੰਜਾਬੀ ਨੌਜਵਾਨ ਡਿਊਟੀ ਕਰਦੇ ਨਜ਼ਰ ਆਉਂਦੇ ਸਨ, ਪਰ ਉਹ ਸਥਾਨ ਅੱਜ ਦੂਜੇ ਰਾਜਾ ਦੇ ਨੌਜਵਾਨਾਂ ਨੇ ਸਾਂਭ ਲਿਆ ਹੈ, ਇਹ ਸਿਰਫ਼ ਨਸ਼ੇ ਵਰਗੀ ਅਲਾਮਤ ਕਾਰਨ ਹੋਇਆ ...

ਪੂਰੀ ਖ਼ਬਰ »

ਸ਼ਹਿਣਾ ਵਿਖੇ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਏ ਗਏ ਕੈਮਰਿਆਂ ਦਾ ਕੀਤਾ ਰਸਮੀ ਉਦਘਾਟਨ

ਸ਼ਹਿਣਾ, 9 ਅਪ੍ਰੈਲ (ਸੁਰੇਸ਼ ਗੋਗੀ)-ਸ਼ਹਿਣਾ ਵਿਚ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਅਤੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਸਮੁੱਚੇ ਪਿੰਡ ਵਿਚ ਲਗਾਏ ਗਏ ਕੈਮਰਿਆਂ ਦਾ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਕਣਕ ਦੀ ਆਮਦ ਸ਼ੁਰੂ- ਮੰਡੀ ਦੀ ਚਾਰ ਦੀਵਾਰੀ ਕਰਵਾਉਣ ਦੀ ਮੰਗ

ਹੰਡਿਆਇਆ, 9 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਅਤੇ ਖੁੱਡੀ ਕਲਾਂ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ | ਕਸਬਾ ਹੰਡਿਆਇਆ ਦੀ ਦਾਣਾ ਮੰਡੀ ਵਿਚ ਕਿਸਾਨਾਂ ਵਲੋਂ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ ਉਪਰੰਤ ਕਣਕ ਪੁੱਜਣੀ ਸ਼ੁਰੂ ਹੋ ਗਈ ਹੈ | ...

ਪੂਰੀ ਖ਼ਬਰ »

ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ

ਤਪਾ ਮੰਡੀ, 9 ਅਪ੍ਰੈਲ (ਪ੍ਰਵੀਨ ਗਰਗ)-ਸਿਵਲ ਸਰਜਨ ਬਰਨਾਲਾ ਡਾ: ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਸਿਹਤ ਬਲਾਕ ਤਪਾ ਅਧੀਨ ਸਬ ਡਵੀਜ਼ਨਲ ਹਸਪਤਾਲ ਤਪਾ ਅਤੇ ਪ੍ਰਾਇਮਰੀ ਹੈਲਥ ਸੈਂਟਰ ...

ਪੂਰੀ ਖ਼ਬਰ »

ਅਲਕੜਾ ਸਕੂਲ ਵਲੋਂ ਦਾਖ਼ਲਾ ਮੁਹਿੰਮ ਨੂੰ ਲੈ ਕੇ ਨਾਟਕ ਪੇਸ਼

ਭਦੌੜ, 9 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਮਿਡਲ ਸਕੂਲ ਅਲਕੜਾ ਵਲੋਂ ਚੱਲ ਰਹੇ ਦਾਖ਼ਲਿਆਂ ਨੂੰ ਲੈ ਕੇ ਨੁੱਕੜ ਨਾਟਕ ਰਾਹੀਂ ਸਕੂਲਾਂ ਅੰਦਰ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਵਿਸ਼ਾਲ ਖ਼ੂਨਦਾਨ ਕੈਂਪ 13 ਨੂੰ

ਤਪਾ ਮੰਡੀ, 9 ਅਪ੍ਰੈਲ (ਵਿਜੇ ਸ਼ਰਮਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਿਸਾਨ-ਮਜਦੂਰ ਅੰਦੋਲਨ ਨੂੰ ਸਮਰਪਿਤ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਪਿੰਡ ਢਿਲਵਾਂ ਦੇ ਸ੍ਰੀ ਗਣੇਸ਼ ਸ਼ਕਤੀ ਕਲੱਬ ਤੇ ਸਮੂਹ ਨਗਰ ਦੇ ਸਹਿਯੋਗ ਨਾਲ 13 ਅਪ੍ਰੈਲ ਨੂੰ ਲਾਇਆ ਜਾ ਰਿਹਾ ਹੈ | ਕਲੱਬ ...

ਪੂਰੀ ਖ਼ਬਰ »

ਜਗਦੀਸ਼ ਸਿੰਘ ਮੀਡੀਆ ਕੁਆਰਡੀਨੇਟਰ ਨਿਯੁਕਤ

ਸੰਗਰੂਰ, 9 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸਿੱਖਿਆ ਅਫ਼ਸਰ (ਅ.ਸ) ਸੰਗਰੂਰ ਨੇ ਜਗਦੀਸ਼ ਸਿੰਘ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬਾਸੀਅਰਕ ਬਲਾਕ ਸੁਨਾਮ-2 ਨੂੰ ਪ੍ਰਾਇਮਰੀ ਵਿੰਗ ਦਾ ਪਿੰ੍ਰਟ ਮੀਡੀਆ ਕੁਆਰਡੀਨੇਟਰ ਨਿਯੁਕਤ ਕੀਤਾ ਹੈ | ਜਗਦੀਸ਼ ਸਿੰਘ ਨੇ ...

ਪੂਰੀ ਖ਼ਬਰ »

ਸੂਬੇ ਦੇ ਲੋਕ ਪ੍ਰਸ਼ਾਂਤ ਕਿਸ਼ੋਰ ਦੁਆਰਾ ਤਿਆਰ ਕੀਤੀ ਜਾ ਰਹੀ ਝੂਠਾਂ ਦੀ ਪੰਡ ਪ੍ਰਤੀ ਭਲੀ ਭਾਂਤੀ ਜਾਣੂ ਹਨ- ਰਾਹੀ, ਕੀਤੂ ਤੇ ਘੁੰਨਸ

ਤਪਾ ਮੰਡੀ, 9 ਅਪ੍ਰੈਲ (ਪ੍ਰਵੀਨ ਗਰਗ)- ਸੂਬੇ ਦੀ ਕੈਪਟਨ ਸਰਕਾਰ ਨੇ 2017 ਦੀਆਂ ਚੋਣਾਂ ਦੇ ਮੈਨੀਫੈਸਟੋ ਦੌਰਾਨ ਕੀਤੇ ਵਾਅਦਿਆਂ ਦੇ ਆਧਾਰ 'ਤੇ ਜਿੱਥੇ ਪੰਜਾਬ 'ਚ ਸੱਤਾ ਹਾਸਲ ਕੀਤੀ ਸੀ, ਉੱਥੇ 2022 ਵਿਚ ਦੁਬਾਰਾ ਫਿਰ ਸੱਤਾ ਹਾਸਲ ਕਰਨ ਲਈ ਕੈਪਟਨ ਸਰਕਾਰ ਦੇ ਲੱਗੇ ਪਿ੍ੰਸੀਪਲ ...

ਪੂਰੀ ਖ਼ਬਰ »

ਛੀਨੀਵਾਲ ਕਲਾਂ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਛੀਨੀਵਾਲ ਕਲਾਂ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸੰਤ ਬਾਬਾ ਅਵਤਾਰ ਸਿੰਘ ...

ਪੂਰੀ ਖ਼ਬਰ »

ਮੁੱਖ ਯਾਰਡਾਂ 'ਚ ਕਣਕ ਦੀ ਆਮਦ ਨੇ ਫੜਿਆ ਜ਼ੋਰ

ਤਪਾ ਮੰਡੀ, 9 ਅਪ੍ਰੈਲ (ਪ੍ਰਵੀਨ ਗਰਗ)- ਮਾਰਕੀਟ ਕਮੇਟੀ ਤਪਾ ਵਲੋਂ ਕਣਕ ਦੀ ਆਮਦ ਨੂੰ ਲੈ ਕੇ ਮੰਡੀਆਂ 'ਚ ਭਾਵੇਂ ਸਾਰੇ ਪ੍ਰਬੰਧ ਮੁਕੰਮਲ ਹਨ ਜਿਸ ਦੇ ਚਲਦਿਆਂ ਇਲਾਕੇ ਦੇ ਮੁੱਖ ਯਾਰਡਾਂ 'ਚ ਕਣਕ ਦੀ ਆਮਦ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਪਰ ਅਨਾਜ ਮੰਡੀ 'ਚ ਫ਼ਸਲ ਲੈ ...

ਪੂਰੀ ਖ਼ਬਰ »

ਟਰਾਈਡੈਂਟ ਪੀ.ਸੀ.ਏ. ਅੰਤਰ ਜ਼ਿਲ੍ਹਾ ਅੰਡਰ-16 ਕ੍ਰਿਕਟ ਕੱਪ ਲੁਧਿਆਣਾ ਦੀ ਟੀਮ ਨੇ ਜਿੱਤਿਆ

ਬਰਨਾਲਾ, 9 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)- ਟਰਾਈਡੈਂਟ ਗਰੁੱਪ ਵਲੋਂ ਗਰੁੱਪ ਦੇ ਚੇਅਰਮੈਨ ਸ੍ਰੀ ਰਾਜਿੰਦਰ ਗੁਪਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਸਹਿਯੋਗ ਨਾਲ ਟਰਾਈਡੈਂਟ ਪੀ.ਸੀ.ਏ. ਅੰਤਰ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਖ਼ਿਲਾਫ਼ ਸਕੂਲ ਨੰੂ ਜਿੰਦਰਾ ਮਾਰ ਕੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ, 9 ਅਪ੍ਰੈਲ (ਤਰਸੇਮ ਸਿੰਘ ਗਹਿਲ, ਅਵਤਾਰ ਸਿੰੰਘ ਅਣਖੀ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਸਹਿਜੜਾ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਸਰਕਾਰੀ ਹਾਈ ਸਕੂਲ ਸਹਿਜੜਾ ਦੇ ਮੁੱਖ ਗੇਟ ਨੰੂ ਜਿੰਦਰਾ ਮਾਰ ਨਗਰ ਨਿਵਾਸੀਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX