ਮੁੰਬਈ, 9 ਅਪ੍ਰੈਲ (ਏਜੰਸੀਆਂ)-ਭਾਰਤੀ ਜੋੜਾ ਅਮਰੀਕਾ 'ਚ ਆਪਣੇ ਘਰ ਵਿਚ ਮਿ੍ਤਕ ਪਾਇਆ ਗਿਆ | ਗੁਆਂਢੀਆਂ ਨੇ ਜੋੜੇ ਦੀ ਚਾਰ ਸਾਲਾ ਦੀ ਧੀ ਨੂੰ ਬਾਲਕਨੀ 'ਚ ਇਕੱਲੇ ਰੋਂਦਿਆ ਵੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਜੋੜੇ ਦੀ ਮੌਤ ਦਾ ਪਤਾ ਲੱਗਿਆ | ਪਰਿਵਾਰਕ ਸੂਤਰਾਂ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ | ਬਾਲਾਜੀ ਭਾਰਤ ਰੁਦਰਵਾਰ (32) ਅਤੇ ਉਸ ਦੀ ਪਤਨੀ ਆਰਤੀ ਬਾਲਾਜੀ ਰੁਦਰਵਾਰ (30) ਬੁੱਧਵਾਰ ਨੂੰ ਨਿਊ ਜਰਸੀ 'ਚ ਆਪਣੇ ਘਰ 'ਚ ਮਿ੍ਤਕ ਮਿਲੇ ਸਨ | ਉਨ੍ਹਾਂ ਦੇ ਗੁਆਂਢੀਆਂ ਨੇ ਲੜਕੀ ਨੂੰ ਰੋਂਦੇ ਵੇਖਿਆ ਅਤੇ ਸਥਾਨਕ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਘਰ 'ਚ ਦਾਖਲ ਹੋਈ | ਬਾਲਾਜੀ ਦੇ ਪਿਤਾ ਭਰਤ ਰੁਦਰਵਾਰ ਨੇ ਦੱਸਿਆ ਕਿ ਸਥਾਨਕ ਪੁਲਿਸ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ | ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ | ਅਮਰੀਕੀ ਪੁਲਿਸ ਨੇ ਕਿਹਾ ਕਿ ਉਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਰਿਵਾਰ ਨੂੰ ਮੌਤ ਦੇ ਕਾਰਨ ਦੱਸ ਸਕੇਗੀ | ਰੁਦਰਵਾਰ ਨੇ ਕਿਹਾ ਕਿ ਮੇਰੀ ਨੂੰਹ ਸੱਤ ਮਹੀਨੇ ਦੀ ਗਰਭਵਤੀ ਸੀ | ਅਸੀਂ ਉਸ ਦੇ ਘਰ ਗਏ ਅਤੇ ਦੁਬਾਰਾ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸਨ | ਮੈਨੂੰ ਮੌਤ ਦੇ ਕਾਰਨ ਦਾ ਪਤਾ ਨਹੀਂ ਹੈ | ਉਹ ਖੁਸ਼ ਸਨ ਅਤੇ ਉਨ੍ਹਾਂ ਦੇ ਗੁਆਂਢੀ ਵੀ ਚੰਗੇ ਸਨ | ਅਮਰੀਕੀ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਜ਼ਰੂਰੀ ਰਸਮਾਂ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਪਹੁੰਚਣ ਲਈ ਘੱਟੋ-ਘੱਟ 8 ਤੋਂ 10 ਦਿਨ ਲੱਗਣਗੇ | ਜੋੜੇ ਦੀ ਧੀ ਹੁਣ ਕਿਸੇ ਜਾਣਕਾਰ ਕੋਲ ਹੈ |
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਮਿਆਂਮਾਰ ਦੇ ਰਾਜਦੂਤ ਨੂੰ ਉਨ੍ਹਾਂ ਦੇ ਸਹਿਕਰਮੀਆਂ ਨੇ ਲੰਡਨ ਸਥਿਤ ਦਫ਼ਤਰ 'ਚ ਦਾਖਲ ਹੋਣ ਤੋਂ ਰੋਕਿਆ ਹੈ, ਰਾਜਦੂਤ ਕਿਆ ਜਵਾਰ ਮਿਨ ਨੇ ਕਿਹਾ ਕਿ ਮਿਆਂਮਾਰ ਦੇ ਫ਼ੌਜੀ ਰਾਜ ਦੇ ਵਫ਼ਾਦਾਰ ਡਿਪਲੋਮੈਟ ਨੇ ...
ਸਾਨ ਫਰਾਂਸਿਸਕੋ, 9 ਅਪ੍ਰੈਲ (ਐੱਸ. ਅਸ਼ੋਕ ਭੌਰਾ)-ਅਮਰੀਕੀ ਸੈਨੇਟ ਦੀ ਵਿਦੇਸ਼ ਨੀਤੀ ਕਮੇਟੀ ਨੇ ਵਿਸ਼ਵ ਭਰ ਵਿਚ ਮਨੁੱਖੀ ਅਧਿਕਾਰਾਂ ਦੇ ਮਾਮਲੇ, ਸੁਰੱਖਿਆ ਸਬੰਧੀ ਖਤਰੇ ਅਤੇ ਕੂੜ ਪ੍ਰਚਾਰ ਸਬੰਧੀ ਵਿਸ਼ਵ ਪੱਧਰ 'ਤੇ ਚੀਨ ਦੇ ਵਧ ਰਹੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਇਕ ...
ਸਿਆਟਲ, 9 ਅਪ੍ਰੈਲ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੀ ਟੈਕਸਾਸ ਸਟੇਟ ਦੇ ਬ੍ਰਾਇਨ ਸ਼ਹਿਰ 'ਚ ਇਕ ਸਨਅਤੀ ਇਲਾਕੇ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੂੰ ...
-ਮਾਮਲਾ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਦਾ-
ਓਸਲੋ, 9 ਅਪ੍ਰੈਲ (ਡਿੰਪਾ ਵਿਰਕ)-ਪਿਛਲੇ ਦਿਨੀਂ ਪ੍ਰਧਾਨ ਮੰਤਰੀ ਅਰਨਾ ਸੂਲਬਰਗ ਦੀ ਕਾਫ਼ੀ ਆਲੋਚਨਾ ਹੋਈ ਸੀ ਕਿ ਉਹ ਖ਼ੁਦ ਕੋਰੋਨਾ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ | ਅਸਲ ਵਿਚ ਪ੍ਰਧਾਨ ਮੰਤਰੀ ਈਸਟਰ ਦੀਆਂ ...
ਕੈਲਗਰੀ, 9 ਅਪ੍ਰੈਲ (ਹਰਭਜਨ ਸਿੰਘ ਢਿੱਲੋਂ)-ਸਾਲ 2018 'ਚ ਆਪਣੀ ਦੋਸਤ ਦਾ ਗੱਲਾ ਵੱਢ ਕੇ ਉਸ ਦੀ ਹੱਤਿਆ ਕਰਨ, ਆਪਣੀ ਮਾਂ ਅਤੇ ਮਤਰੇਏ ਪਿਤਾ ਦਾ ਛੁਰੇ ਮਾਰ ਕੇ ਕਤਲ ਕਰਨ ਦੇ ਦੋਸ਼ ਕਬੂਲ ਕਰ ਚੁੱਕੇ 27 ਸਾਲਾ ਡਸਟਿਨ ਡੂਥੀ ਨਾਮ ਦੇ ਵਿਅਕਤੀ ਨੂੰ 35 ਸਾਲ ਤੱਕ ਪੈਰੋਲ ਨਾ ਦੇਣ ਅਤੇ ...
ਕੈਲਗਰੀ, 9 ਅਪ੍ਰੈਲ (ਹਰਭਜਨ ਸਿੰਘ ਢਿੱਲੋਂ)-ਐਲਬਰਟਾ ਦੀ ਚੀਫ਼ ਮੈਡੀਕਲ ਅਫ਼ਸਰ ਆਫ਼ ਹੈਲਥ ਡਾ. ਡੀਨਾ ਹਿਨਸ਼ੌਅ ਦਾ ਕਹਿਣਾ ਹੈ ਕਿ ਸੂਬੇ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਫੈਲਾਅ 'ਚ ਇਸ ਵਾਇਰਸ ਦੇ ਨਵੇਂ ਵੇਰੀਐਂਟ ਦਾ ਵੱਡਾ ਹੱਥ ਹੈ ਤੇ ਇਹ ਚਿੰਤਾ ਵਾਲੀ ਗੱਲ ਹੈ ...
ਸਾਨ ਫਰਾਂਸਿਸਕੋ, 9 ਅਪ੍ਰੈਲ (ਐੱਸ. ਅਸ਼ੋਕ ਭੌਰਾ)-ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ 'ਫੌਕਸ ਨਿਊਜ਼' ਦੇ ਸੀ.ਈ.ਓ ਸੁਜਾਨ ਸਕੌਟ ਨੇ ਅੱਜ ਐਲਾਨ ਕੀਤਾ ਕਿ ਟਰੰਪ ਪ੍ਰਸਾਸ਼ਨ 'ਚ ਵਿਦੇਸ਼ ਸਕੱਤਰ ਦੀਆਂ ਸੇਵਾਵਾਂ ਦੇ ਚੁੱਕੇ ਉੱਘੇ ਅਮਰੀਕੀ ਸਿਆਸਤਦਾਨ ਮਾਈਕ ਪੋਂਪੀਓ ਨੇ ...
ਸਾਨ ਫਰਾਂਸਿਸਕੋ, 9 ਅਪ੍ਰੈਲ (ਐੱਸ. ਅਸ਼ੋਕ ਭੌਰਾ)-ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਕੋਲ ਹੁਣ ਆਪਣਾ 'ਰੈਜ਼ੋਲਿਊਟ' ਡੈੱਸਕ ਹੈ ਜੋ ਕਿ ਅਮਰੀਕਾ ਦੇ ਸਭ ਤੋਂ ਪੁਰਾਣੇ ਸਮੁੰਦਰੀ ਜੰਗੀ ਜਹਾਜ਼ 'ਯੂ.ਐੱਸ.ਐੱਸ ਕੰਸੀਚਿਊਸ਼ਨ' ਦੀ ਸਮੱਗਰੀ ਤੋਂ ਤਿਆਰ ਕੀਤਾ ਗਿਆ ਹੈ | ਮਿਲਟਰੀ ...
ਕੈਲਗਰੀ, 9 ਅਪ੍ਰੈਲ (ਹਰਭਜਨ ਸਿੰਘ ਢਿੱਲੋਂ)-ਲੰਘੇ ਬੁੱਧਵਾਰ ਵਾਲੇ ਦਿਨ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ 17 ਵਿਧਾਇਕਾਂ ਵਲੋਂ ਪ੍ਰੀਮੀਅਰ ਜੇਸਨ ਕੈਨੀ ਦੇ ਐਲਬਰਟਾ 'ਚ ਨਵੀਆਂ ਸਿਹਤ ਪਾਬੰਦੀਆਂ ਲਗਾਉਣ ਦੇ ਫ਼ੈਸਲੇ ਦਾ ਖੁੱਲ੍ਹਾ ਵਿਰੋਧ ਕਰਨ ਮਗਰੋਂ ਪ੍ਰੀਮੀਅਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX