ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਪਿਤਾ ਪੁੱਤਰ ਦੀ ਮੌਤ, ਲੜਕੇ ਦੀ ਮਾਤਾ ਗੰਭੀਰ ਜ਼ਖ਼ਮੀ
. . .  2 minutes ago
ਅਜਨਾਲਾ ,13 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਭਿੰਡੀ ਸ਼ੈਦਾਂ ਮੁੱਖ ਮਾਰਗ ’ਤੇ ਪਿੰਡ ਕੋਟਲਾ ਨਜ਼ਦੀਕ ਅੱਜ ਇਕ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਦੌਰਾਨ ਪਿਤਾ ਪੁੱਤ ਦੀ ਮੌਤ ਹੋ ਗਈ ਜਦ...
ਜ਼ਿਲ੍ਹੇ ’ਚ 82 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ
. . .  53 minutes ago
ਹੁਸ਼ਿਆਰਪੁਰ, 13 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 82 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 27942 ਅਤੇ 2 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 946 ਹੋ ...
ਜ਼ਿਲ੍ਹੇ ਵਿਚ ਕੋਰੋਨਾ ਨਾਲ ਗਈ 3 ਹੋਰ ਜਾਨਾਂ ,ਆਏ 18 ਨਵੇਂ ਮਾਮਲੇ
. . .  about 1 hour ago
ਮੋਗਾ ,13 ਮਈ (ਗੁਰਤੇਜ ਸਿੰਘ ਬੱਬੀ) -ਅੱਜ ਮੋਗਾ ਵਿਚ ਕੋਰੋਨਾ ਨਾਲ 3 ਹੋਰ ਜਾਨਾਂ ਚਲੀਆਂ ਗਈਆਂ ਅਤੇ 18 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 8409 ’ਚੋਂ ਸਰਗਰਮ ਮਾਮਲੇ...
ਮੋਦੀ ਸਰਕਾਰ ਡਰੋਨ ਰਾਹੀਂ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਪਹੁੰਚਾਏਗੀ ਵੈਕਸੀਨ
. . .  about 2 hours ago
ਨਵੀਂ ਦਿੱਲੀ, 13 ਜੂਨ -ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਲਦੀ ਹੀ ਡਰੋਨ ਦੇ ਜ਼ਰੀਏ ਟੀਕੇ ਪ੍ਰਦਾਨ ਕੀਤੇ ਜਾਣਗੇ। ਇਸ ਦੇ ਲਈ, ਇੰਡੀਆ ਕੌਂਸਲ ਆਫ ਮੈਡੀਕਲ ਰਿਸਰਚ ਦੀ ਤਰਫੋਂ ਐਚ.ਐਲ.ਐਲ...
ਦਿੱਲੀ 'ਚ ਕਾਬੂ 'ਚ ਆਇਆ ਕੋਰੋਨਾ
. . .  about 3 hours ago
ਨਵੀਂ ਦਿੱਲੀ, 13 ਜੂਨ - ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 255 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 23 ਮਰੀਜ਼ਾਂ ਦੀ ਮੌਤ ਹੋਈ...
ਅਗਲੇ 48 ਘੰਟਿਆਂ ਦੌਰਾਨ ਦਿੱਲੀ-ਪੰਜਾਬ-ਹਰਿਆਣਾ 'ਚ ਮਾਨਸੂਨ ਦੇ ਪੁੱਜਣ ਦੀ ਸੰਭਾਵਨਾ
. . .  about 4 hours ago
ਨਵੀਂ ਦਿੱਲੀ, 13 ਜੂਨ - ਦੱਖਣੀ ਪੱਛਮੀ ਮਾਨਸੂਨ ਚੰਗੀ ਗਤੀ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਤੇ ਪੂਰਬੀ ਉਤਰ ਪ੍ਰਦੇਸ਼ ਤੋਂ ਬਾਅਦ ਹੁਣ ਮਾਨਸੂਨ ਦੇ ਅਗਲੇ 48...
ਚੀਨ ਵਿਚ ਵੱਡਾ ਹਾਦਸਾ, ਗੈਸ ਪਾਈਪ ਧਮਾਕੇ 'ਚ 11 ਲੋਕਾਂ ਦੀ ਮੌਤ, 37 ਜ਼ਖਮੀ
. . .  about 4 hours ago
ਬੀਜਿੰਗ, 13 ਜੂਨ - ਮੱਧ ਚੀਨ ਦੇ ਹੁਬੇਈ ਪ੍ਰਾਂਤ ਵਿਚ ਅੱਜ ਐਤਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਭਿਆਨਕ ਗੈਸ ਪਾਈਪ ਧਮਾਕੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜਦਕਿ 37 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ...
ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਜੈਪਾਲ ਭੁੱਲਰ ਦਾ ਸਸਕਾਰ ਰੋਕਿਆ
. . .  about 4 hours ago
ਫ਼ਿਰੋਜ਼ਪੁਰ, 13 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਬੀਤੇ ਦਿਨੀਂ ਹੋਏ ਪੁਲਿਸ ਮੁਕਾਬਲੇ 'ਤੇ ਸਵਾਲ ਖੜੇ ਕਰਦਿਆਂ ਜੈਪਾਲ ਭੁੱਲਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੈਪਾਲ ਭੁੱਲਰ ਦੇ ਪਿਤਾ ਵਲੋਂ ਜੈਪਾਲ...
ਕਾਂਗਰਸ ਦੀ ਸੀਨੀਅਰ ਆਗੂ ਡਾ. ਇੰਦਰਾ ਹਿਰਦੇਸ਼ ਦਾ ਹੋਇਆ ਦਿਹਾਂਤ
. . .  about 5 hours ago
ਨਵੀਂ ਦਿੱਲੀ, 13 ਜੂਨ - ਉਤਰਾਖੰਡ ਕਾਂਗਰਸ ਦੀ ਸੀਨੀਅਰ ਨੇਤਾ ਡਾ. ਇੰਦਰਾ ਹਿਰਦੇਸ਼ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਉਤਰਾਖੰਡ ਸਦਨ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਦਿਲ...
ਨਾਲੀਆਂ ਵਿਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਸ਼ਿਵ ਸੈਨਾ ਦੇ ਵਿਧਾਇਕ ਨੇ ਠੇਕੇਦਾਰ ਨੂੰ ਜਬਰੀ ਗੰਦੇ ਪਾਣੀ 'ਚ ਬਿਠਾਇਆ
. . .  about 5 hours ago
ਮੁੰਬਈ, 13 ਜੂਨ - ਮੁੰਬਈ ਵਿਚ ਭਾਰੀ ਮਾਨਸੂਨ ਦੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਕੁਰਲਾ ਇਲਾਕੇ ਦਾ ਵੀ ਇਹੀ ਹਾਲ ਹੈ। ਜਿੱਥੇ ਨਾਲੀਆਂ ਜਾਮ ਹਨ ਤੇ ਸੜਕਾਂ 'ਤੇ ਪਾਣੀ ਵਹਿ ਰਿਹਾ ਹੈ। ਇਸ ਨੂੰ ਦੇਖ ਕੇ ਸ਼ਿਵ ਸੈਨਾ ਵਿਧਾਇਕ ਦਲੀਪ ਲਾਂਡੇ ਨੇ ਗੁੱਸੇ ਵਿਚ ਆਉਂਦੇ ਹੋਏ ਠੇਕੇਦਾਰ ਨੂੰ...
ਦਿੱਲੀ 'ਚ ਲੱਗੀਆਂ ਪਾਬੰਦੀਆਂ ਵਿਚ ਢਿੱਲ, 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ
. . .  about 6 hours ago
ਨਵੀਂ ਦਿੱਲੀ, 13 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਐਲਾਨ ਕੀਤਾ ਗਿਆ ਕਿ ਸੋਮਵਾਰ ਤੋਂ ਰੈਸਟੋਰੈਂਟ 50 ਫ਼ੀਸਦੀ 'ਤੇ ਕੰਮ ਕਰਨਗੇ। ਨਿੱਜੀ ਦਫ਼ਤਰ 50 ਫ਼ੀਸਦੀ ਦੇ ਸਮਰਥਾ ਦੇ ਨਾਲ ਸਵੇਰੇ...
ਘਰ ਬੁਲਾ ਕੇ ਨੌਜਵਾਨ ਨੂੰ ਬੰਨ੍ਹ ਕੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮੁਕਾਇਆ
. . .  about 6 hours ago
ਡੱਬਵਾਲੀ (ਹਰਿਆਣਾ) , 13 ਜੂਨ (ਇਕਬਾਲ ਸਿੰਘ ਸ਼ਾਂਤ) - ਚੌਟਾਲਾ ਵਿਖੇ ਵਿਆਹੁਤਾ ਔਰਤ ਨਾਲ ਕਥਿਤ ਨਾਜਾਇਜ਼ ਸੰਬੰਧਾਂ ਤਹਿਤ ਇਕ ਨੌਜਵਾਨ ਨੂੰ ਘਰ ਬੁਲਾ ਕੇ ਬੰਧਕ ਬਣਾ ਕੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰਨ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਹੱਤਿਆ ਦੇ ਦੋਸ਼ਾਂ ਤਹਿਤ ਔਰਤ, ਉਸ ਦੇ ਪਤੀ ਸਮੇਤ...
ਦਿੱਲੀ 'ਚ ਰੋਹਿੰਗੀਆਂ ਸ਼ਰਨਾਰਥੀ ਕੈਂਪ 'ਚ ਭਿਆਨਕ ਅੱਗ, 50 ਤੋਂ ਉੱਪਰ ਝੌਂਪੜੀਆਂ ਸੜ ਕੇ ਸੁਆਹ
. . .  about 7 hours ago
ਨਵੀਂ ਦਿੱਲੀ, 13 ਜੂਨ - ਦੱਖਣੀ ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਦੇ ਕੋਲ ਲੱਗੀ ਅੱਗ ਵਿਚ 53 ਝੌਂਪੜੀਆਂ ਸੜ ਕੇ ਰਾਖ ਹੋ ਗਈਆਂ ਹਨ। ਇਹ ਅੱਗ ਰਾਤ ਕਰੀਬ 11 ਵੱਜ ਕੇ 55 ਮਿੰਟ 'ਤੇ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਤੜਕੇ ਕਰੀਬ 3 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਜਿੱਥੇ ਅੱਗ...
ਮੈਕਸੀਕੋ 'ਚ ਇਕ ਬਜ਼ੁਰਗ ਦੇ ਘਰ ਵਿਚੋਂ ਮਿਲੀਆਂ ਹਜ਼ਾਰਾਂ ਹੱਡੀਆਂ, 17 ਲੋਕਾਂ ਦੀਆਂ ਹੱਤਿਆਵਾਂ ਹੋਣ ਦਾ ਖ਼ਦਸ਼ਾ
. . .  about 8 hours ago
ਮੈਕਸੀਕੋ ਸਿਟੀ, 13 ਜੂਨ - ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਇਕ ਬਜ਼ੁਰਗ ਸ਼ੱਕੀ ਹਤਿਆਰੇ ਦੇ ਘਰ ਦੀ ਖੁਦਾਈ ਦੌਰਾਨ ਜਾਂਚਕਰਤਾਵਾਂ ਨੂੰ ਹੁਣ ਤੱਕ ਹੱਡੀਆਂ ਦੇ 3 ਹਜ਼ਾਰ 787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਵੱਖ ਵੱਖ ਲੋਕਾਂ ਦੀਆਂ ਪ੍ਰਤੀਤ ਹੋ ਰਹੀਆਂ ਹਨ। ਇਹ ਖੁਦਾਈ ਅਜੇ ਵੀ ਰੁਕੀ ਨਹੀਂ ਹੈ...
ਮੁੰਬਈ ਵਿਚ ਤੇਜ਼ ਮੀਂਹ ਦਾ ਅਲਰਟ
. . .  about 8 hours ago
ਮੁੰਬਈ, 13 ਜੂਨ - ਮੌਸਮ ਵਿਭਾਗ ਵਲੋਂ ਮਾਨਸੂਨ ਦੇ ਚੱਲਦਿਆਂ ਮੁੰਬਈ ਵਿਚ ਤੇਜ਼ ਮੀਂਹ ਦਾ ਅਨੁਮਾਨ ਲਗਾਇਆ ਹੈ। ਉੱਥੇ ਹੀ, ਉਤਰ ਪ੍ਰਦੇਸ਼ ਤੇ ਦਿੱਲੀ ਵਿਚ ਜਲਦ ਮਾਨਸੂਨ ਦਸਤਕ...
ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ ਮਾਲਵੇ ਦੇ ਲੋਕ ਆਗੂ ਸੁਖਦੇਵ ਸਿੰਘ ਬੜੀ ਨਮਿਤ ਸ਼ਰਧਾਂਜਲੀ ਸਮਾਗਮ ਅੱਜ
. . .  about 9 hours ago
ਸੰਗਰੂਰ, 13 ਜੂਨ (ਧੀਰਜ ਪਸ਼ੋਰੀਆ) - ਜੀਵਨ ਭਰ ਅਧਿਆਪਕਾਂ, ਮੁਲਾਜ਼ਮਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ ਮਾਲਵੇ ਦੇ ਲੋਕ ਆਗੂ ਸੁਖਦੇਵ ਸਿੰਘ ਬੜੀ ਨਮਿਤ ਸ਼ਰਧਾਂਜਲੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 80 ਹਜ਼ਾਰ ਤੋਂ ਉੱਤੇ ਆਏ ਕੋਰੋਨਾ ਕੇਸ, 3303 ਹੋਈਆਂ ਮੌਤਾਂ
. . .  about 9 hours ago
ਨਵੀਂ ਦਿੱਲੀ, 13 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 80 ਹਜ਼ਾਰ 834 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3 ਹਜ਼ਾਰ 303 ਮਰੀਜ਼ਾਂ ਦੀ...
ਹੁਣ ਦੇਸ਼ ਦੇ ਦੂਰ ਦਰਾਜ਼ ਇਲਾਕਿਆਂ 'ਚ ਡਰੋਨ ਨਾਲ ਕੋਰੋਨਾ ਵੈਕਸੀਨ ਪਹੁੰਚਾਏਗੀ ਸਰਕਾਰ
. . .  about 10 hours ago
ਨਵੀਂ ਦਿੱਲੀ, 13 ਜੂਨ - ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਹੁਣ ਲਗਾਤਾਰ ਘੱਟ ਹੋ ਰਹੇ ਹਨ। ਇਸ ਵਿਚਕਾਰ ਦੇਸ਼ ਵਿਚ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਦਾ ਅਭਿਆਨ ਵੀ ਚੱਲ ਰਿਹਾ...
ਪੰਜਾਬ ਵਿਚ ਪੈ ਰਹੀ ਗਰਮੀ ਤੋਂ ਮੀਂਹ ਨੇ ਦਿਵਾਈ ਰਾਹਤ, ਝੋਨੇ ਦੀ ਬਿਜਾਈ ਲਈ ਮਦਦਗਾਰ
. . .  about 10 hours ago
ਫ਼ਿਰੋਜ਼ਪੁਰ/ਸ੍ਰੀ ਮੁਕਤਸਰ ਸਾਹਿਬ/ਸੁਲਤਾਨਪੁਰ ਲੋਧੀ, 13 ਜੂਨ ( ਜਸਵਿੰਦਰ ਸਿੰਘ ਸੰਧੂ/ਰਣਜੀਤ ਸਿੰਘ ਢਿੱਲੋਂ/ਥਿੰਦ, ਲਾਡੀ) - ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਮੀਂਹ ਪੈਣ ਨਾਲ ਲੋਕਾਂ ਨੇ ਭਾਰੀ ਰਾਹਤ ਮਹਿਸੂਸ ਕੀਤੀ...
ਅੱਜ ਦਾ ਵਿਚਾਰ
. . .  about 11 hours ago
ਦਿੱਲੀ 'ਚ ਕੋਰੋਨਾ ਦੇ ਇਕ ਮਾਰਚ ਤੋਂ ਬਾਅਦ ਰਿਕਾਰਡ ਕੀਤੇ ਗਏ ਸਭ ਤੋਂ ਘੱਟ ਕੇਸ
. . .  1 day ago
ਨਵੀਂ ਦਿੱਲੀ, 12 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿਚ ਅੱਜ 213 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਜੋ ਇਕ ਮਾਰਚ ਤੋਂ ਬਾਅਦ ਸਭ ਤੋਂ ਘੱਟ...
ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  5 minutes ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  16 minutes ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਅੰਮ੍ਰਿਤਸਰ ਵਿਚ 100 ਕੋਰੋਨਾ ਕੇਸ ਆਏ ਸਾਹਮਣੇ, 6 ਮੌਤਾਂ
. . .  38 minutes ago
ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 100 ਕੇਸ ਸਾਹਮਣੇ ਆਏ ਹਨ ਅਤੇ 6 ਮਰੀਜ਼ਾਂ ਦੀ...
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
. . .  about 1 hour ago
ਜੋਗਾ,(ਮਾਨਸਾ) 12 ਜੂਨ (ਹਰਜਿੰਦਰ ਸਿੰਘ ਚਹਿਲ) - ਅੱਜ ਪਿੰਡ ਰੱਲਾ ਮਾਨਸਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਚੇਤ ਸੰਮਤ 553

ਮਾਨਸਾ

ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ 192ਵੇਂ ਦਿਨ ਵੀ ਰੋਸ ਪ੍ਰਦਰਸ਼ਨ

*ਕੇਂਦਰ ਸਰਕਾਰ ਦੀ ਅਰਥੀ ਸਾੜੀ
ਮਾਨਸਾ, 9 ਅਪੈ੍ਰਲ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਖੇਤੀ ਵਿਰੋਧੀ ਤਿੰਨ ਕਾਨੂੰਨ ਰੱਦ ਕਰਵਾਉਣ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਵੱਖ ਵੱਖ ਥਾਵਾਂ 'ਤੇ 192ਵੇਂ ਦਿਨ ਵੀ ਰੋਸ ਪ੍ਰਦਰਸ਼ਨ ਕੀਤੇ ਗਏ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ 'ਤੇ ਕਾਰਪੋਰੇਟ ਪੱਖੀ ਹੋਣ ਦਾ ਦੋਸ਼ ਲਗਾਇਆ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨ ਵਾਪਸ ਲੈਣ ਤੱਕ ਅੰਦੋਲਨ ਜਾਰੀ ਰਹੇਗਾ | ਇਸ ਮੌਕੇ ਕੇਂਦਰ ਸਰਕਾਰ ਦੀ ਅਰਥੀ ਵੀ ਸਾੜੀ ਗਈ | ਕਿਸਾਨ ਆਗੂ ਤੇਜ ਸਿੰਘ ਚਕੇਰੀਆਂ ਤੇ ਇਕਬਾਲ ਸਿੰਘ ਮਾਨਸਾ ਨੇ ਦੱਸਿਆ ਕਿ ਧਰਨੇ 'ਚ ਰੋਜ਼ਾਨਾ ਵੱਖ ਵੱਖ ਪਿੰਡਾਂ 'ਚੋਂ ਕਿਸਾਨ ਤੇ ਔਰਤਾਂ ਸ਼ਿਰਕਤ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਹਾੜੀ ਦੇ ਸੀਜ਼ਨ ਦੇ ਚੱਲਦਿਆਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਦਿੱਲੀ ਧਰਨੇ 'ਚ ਵੀ ਵਿਉਂਤਬੰਦੀ ਨਾਲ ਜਥੇ ਭੇਜਣੇ ਜਾਰੀ ਹਨ |
ਬੁਢਲਾਡਾ ਰਿਲਾਇੰਸ ਪੈਟਰੋਲ ਪੰਪ ਅੱਗੇ ਧਰਨਾ ਜਾਰੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਕਾਨੂੰਨਾਂ ਅਤੇ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਆਰੰਭੇ ਸੰਘਰਸ਼ ਤਹਿਤ ਸਥਾਨਕ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਅੱਗੇ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ | ਸੰਬੋਧਨ ਕਰਦਿਆਂ ਮਹਿੰਦਰ ਸਿੰਘ ਦਿਆਲਪੁਰਾ, ਕਾ: ਜਸਵੰਤ ਸਿੰਘ ਬੀਰੋਕੇ, ਦਰਸ਼ਨ ਸਿੰਘ ਗੁਰਨੇ ਕਲਾਂ, ਬਬਲੀ ਸਿੰਘ ਅਟਵਾਲ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਨਾ ਰੱਦ ਕਰਨ ਦੀ ਰੱਟ ਤੋਂ ਸਪਸ਼ਟ ਹੈ ਕਿ ਸਰਕਾਰ ਕਾਰਪੋਰੇਟ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਦਬਾਅ ਥੱਲੇ ਹੈ | ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਮੁੱਢ ਤੋਂ ਰੱਦ ਕਰਵਾਉਣੇ ਦੇਸ਼ ਦੇ ਕਿਸਾਨਾਂ ਦੀ ਪੱਕੀ ਮੰਗ ਹੈ, ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ | ਇਸ ਮੌਕੇ ਹਰਦਿਆਲ ਸਿੰਘ ਦਾਤੇਵਾਸ, ਸਰੂਪ ਸਿੰਘ ਗੁਰਨੇ ਗੁਰਨੇ, ਦਰਸ਼ਨ ਸਿੰਘ ਰੱਲੀ, ਗੁਰਪਿਆਰ ਸਿੰਘ ਹਸਨਪੁਰ, ਗੁਰਦੇਵ ਸਿੰਘ ਗੁਰਨੇ ਕਲਾਂ, ਅਮਰੀਕ ਸਿੰਘ ਮੰਦਰਾਂ, ਬਲਵੀਰ ਸਿੰਘ ਗੁਰਨੇ ਖੁਰਦ, ਕੌਰ ਸਿੰਘ ਮੰਡੇਰ, ਲੱਖਾ ਸਿੰਘ ਗੁਰਨੇ ਖੁਰਦ, ਭੂਰਾ ਸਿੰਘ ਅਹਿਮਦਪੁਰ ਆਦਿ ਹਾਜ਼ਰ ਸਨ |
ਬਰੇਟਾ 'ਚ ਧਰਨਾ ਰਿਹਾ ਜਾਰੀ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ-ਕੇਂਦਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ ਨੇੜੇ ਧਰਨਾ ਜਾਰੀ ਰਿਹਾ | ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਸਰਕਾਰ ਖੇਤੀ ਸਬਸਿਡੀਆਂ 'ਤੇ ਕੱਟ ਲਗਾ ਕੇ ਖੇਤੀ ਲਾਗਤਾਂ ਵਿਚ ਵਾਧਾ ਕਰ ਕੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦੀ ਹੈ, ਜੋ ਕਾਰਪੋਰੇਟ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਹੀ ਰੂਪ ਹੈ, ਇਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ | ਹੋਰਨਾਂ ਆਗੂਆਂ ਵਲੋਂ ਕਾਲੇ ਕਾਨੂੰਨਾਂ ਦਾ ਖ਼ਾਤਮਾ, ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਜੁਰਮਾਨਾ ਆਰਡੀਨੈਂਸਾਂ ਦੀ ਵਾਪਸੀ ਤੱਕ ਮੋਰਚਾ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ | ਧਰਨੇ ਨੂੰ ਗੁਰਜੰਟ ਸਿੰਘ ਬਖਸ਼ੀਵਾਲਾ, ਮੇਲਾ ਸਿੰਘ ਦਿਆਲਪੁਰਾ, ਵਸਾਵਾ ਸਿੰਘ ਧਰਮਪੁਰਾ, ਪੂਰਨ ਸਿੰਘ ਕੁੱਲਰੀਆਂ, ਛੱਜੂ ਸਿੰਘ ਬਰੇਟਾ, ਦਸੌਂਧਾ ਸਿੰਘ ਧਰਮਪੁਰਾ, ਨਿਰਮਲ ਸਿੰਘ, ਅਮਰਜੀਤ ਕੌਰ ਬਹਾਦਰਪੁਰ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ ਬਰੇਟਾ ਅੱਗੇ ਕਿਸਾਨਾਂ ਵਲੋਂ ਮੋਰਚਾ ਜਾਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਰਿਲਾਇੰਸ ਪੰਪ ਬਰੇਟਾ ਅੱਗੇ ਧਰਨਾ ਜਾਰੀ ਹੈ | ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਖਾਧਾਂ ਦੇ ਰੇਟਾਂ ਵਿੱਚ ਵਾਧਾ ਕਰ ਕੇ ਖੇਤੀਬਾੜੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਮਨਮਰਜ਼ੀ ਦੇ ਭਾਅ ਥੋਪ ਰਹੀ ਹੈ, ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਦੇ ਰੱਦ ਹੋਣ ਤੱਕ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਅਤੇ ਭਾਜਪਾ ਦਾ ਵਿਰੋਧ ਜਾਰੀ ਰਹੇਗਾ | ਇਸ ਮੌਕੇ ਮੇਜਰ ਸਿੰਘ ਗੋਬਿੰਦਪੁਰਾ, ਮੱਖਣ ਸਿੰਘ ਬਰੇਟਾ, ਕਰਮਜੀਤ ਸਿੰਘ ਸੰਘਰੇੜੀ, ਲੀਲਾ ਸਿੰਘ ਕਿਸ਼ਨਗੜ੍ਹ, ਜਸਵਿੰਦਰ ਕੌਰ ਬਹਾਦਰਪੁਰ, ਸਰੋਜ ਕੌਰ ਦਿਆਲਪੁਰਾ, ਸਤਵੀਰ ਕੌਰ ਖੁਡਾਲ, ਚਰਨਜੀਤ ਕੌਰ ਸਿਰਸੀਵਾਲਾ ਨੇ ਸੰਬੋਧਨ ਕੀਤਾ |

ਜਸਟਿਸ ਮਹਾਬੀਰ ਸਿੰਘ ਸਿੱਧੂ ਵਲੋਂ ਜ਼ਿਲ੍ਹਾ ਤੇ ਸਬ-ਡਵੀਜ਼ਨ ਅਦਾਲਤਾਂ ਦਾ ਨਿਰੀਖ਼ਣ

ਮਾਨਸਾ, 9 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਜਸਟਿਸ ਮਹਾਬੀਰ ਸਿੰਘ ਸਿੱਧੂ ਵਲੋਂ ਅੱਜ ਜ਼ਿਲ੍ਹਾ ਅਤੇ ਸਬ ਡਵੀਜ਼ਨ ਅਦਾਲਤਾਂ ਦਾ ਨਿਰੀਖ਼ਣ ਕੀਤਾ ਗਿਆ | ਉਨ੍ਹਾਂ ਮਾਨਸਾ ਤੇ ਬੁਢਲਾਡਾ ਵਿਖੇ ਅਦਾਲਤਾਂ ਦੇ ਚੱਲ ਰਹੇ ...

ਪੂਰੀ ਖ਼ਬਰ »

'ਆਪ' ਵਲੋਂ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਜੋਗਾ, 9 ਅਪ੍ਰੈਲ (ਹਰਜਿੰਦਰ ਸਿੰਘ ਚਹਿਲ)-ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਬਿਜਲੀ ਦਰਾਂ 'ਚ ਵਾਧੇ ਦੇ ਮੁੱਦੇ ਨੂੰ ਲੈ ਕੇ ਸੂਬੇ ਭਰ ਵਿਚ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਤਹਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਰਮੇਸ਼ ਸਿੰਘ ਖਿਆਲਾ ਅਤੇ ਮੇਘ ਰਾਜ ਰੱਲਾ ਦੀ ...

ਪੂਰੀ ਖ਼ਬਰ »

ਫਫੜੇ ਭਾਈਕੇ ਕਾਲਜ ਵਲੋਂ 440 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬੀਨਾਰ ਕਰਵਾਇਆ

ਮਾਨਸਾ, 9 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਦੇ ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬੀਨਾਰ 'ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਅਤੇ ਫ਼ਲਸਫ਼ਾ' ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਜਨਮ ਦਿਵਸ 11 ਨੂੰ ਮਨਾਇਆ ਜਾਵੇਗਾ-ਬਹਾਦਰਪੁਰ

ਮਾਨਸਾ, 9 ਅਪ੍ਰੈਲ (ਸ. ਰਿ.)-ਮੋਦੀ ਸਰਕਾਰ ਵਲੋਂ ਭਾਰਤੀ ਸੰਵਿਧਾਨ ਉੱਪਰ ਕੀਤੇ ਜਾ ਰਹੇ ਫਾਸੀਵਾਦੀ ਹਮਲਿਆਂ ਅਤੇ ਮਜ਼ਦੂਰਾਂ, ਕਿਸਾਨਾਂ ਵਿਰੁੱਧ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਲੋਕ ਲਾਮਬੰਦੀ ਨੂੰ ਤੇਜ਼ ਕਰਨ ਲਈ 11 ਅਪ੍ਰੈਲ ਨੂੰ ਸੰਵਿਧਾਨ ਬਚਾਓ, ਦੇਸ਼ ਬਚਾਓ ...

ਪੂਰੀ ਖ਼ਬਰ »

ਪੀ. ਆਰ. ਟੀ. ਸੀ. ਡੀਪੂ ਵਲੋਂ ਪਾਰਕਿੰਗ ਬੰਦ ਰੱਖਣ ਕਾਰਨ ਲੋਕ ਪ੍ਰੇਸ਼ਾਨ

ਬੁਢਲਾਡਾ, 9 ਅਪ੍ਰੈਲ (ਸੁਨੀਲ ਮਨਚੰਦਾ)-ਸਥਾਨਕ ਬੱਸ ਸਟੈਂਡ ਅੰਦਰ ਪਾਰਕਿੰਗ ਦਾ ਠੇਕਾ ਨਾ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ | ਜਾਣਕਾਰੀ ਅਨੁਸਾਰ ਲੋਕਾਂ ਨੂੰ ਆਪਣੇ ਵਹੀਕਲ ਖੜੇ੍ਹ ਕਰਨ ਲਈ ਬੱਸ ਸਟੈਂਡ ਅੰਦਰ ਜਗ੍ਹਾ ਨਾ ਹੋਣ ਕਾਰਨ ਸੜਕ 'ਤੇ ਖੜੇ੍ਹ ਕਰਨੇ ਪੈਂਦੇ ਹਨ, ਜੋ ...

ਪੂਰੀ ਖ਼ਬਰ »

ਸੀ.ਪੀ.ਐੱਫ. ਯੂਨੀਅਨ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਮੋਟਰਸਾਈਕਲ ਰੋਸ ਮਾਰਚ ਕੱਢਿਆ

ਮਾਨਸਾ, 9 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)-ਸੀ.ਪੀ.ਐਫ. ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਬੱਸ ਸਟੈਂਡ ਤੱਕ ਮੋਟਰਸਾਈਕਲ ਰੋਸ ਮਾਰਚ ਕੱਢਣ ਉਪਰੰਤ ਪੁਰਾਣੀ ਪੈਨਸ਼ਨ ਬਹਾਲੀ ਲਈ ਵਿਧਾਇਕ ਨਾਜਰ ...

ਪੂਰੀ ਖ਼ਬਰ »

ਮਾਨਸਾ 'ਚ ਕੋਰੋਨਾ ਦੇ 76 ਨਵੇਂ ਕੇਸ ਆਏ

ਮਾਨਸਾ, 9 ਅਪ੍ਰੈਲ (ਸ. ਰਿ.)-ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ 76 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 13 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 326 ਹੋ ਗਈ ਹੈ | ਦੱਸਣਾ ਬਣਦਾ ਹੈ ਕਿ ...

ਪੂਰੀ ਖ਼ਬਰ »

ਮੈਗਾ ਕੋਵਿਡ ਵੈਕਸੀਨੇਸ਼ਨ ਕੈਂਪ 'ਚ 281 ਨਾਗਰਿਕਾਂ ਨੇ ਲਗਵਾਇਆ ਟੀਕਾ

ਮਾਨਸਾ, 9 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਪਾਰ ਮੰਡਲ ਦੇ ਸਹਿਯੋਗ ਨਾਲ ਮੈਗਾ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ 'ਚ 281 ਨਾਗਰਿਕਾਂ ਨੇ ਕੋਵਿਡ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਮਾਨਸਾ ਦੇ ਆੜ੍ਹਤੀਆਂ ਵਲੋਂ ਅੱਜ ਤੇ ਕੱਲ੍ਹ ਕਣਕ ਦੀ ਖ਼ਰੀਦ ਦਾ ਮੁਕੰਮਲ ਬਾਈਕਾਟ

ਬਰੇਟਾ, 9 ਅਪ੍ਰੈਲ (ਪਾਲ ਸਿੰਘ ਮੰਡੇਰ)-ਜ਼ਿਲ੍ਹਾ ਮਾਨਸਾ ਵਿਚ ਪੈਂਦੀਆਂ ਸਾਰੀਆਂ ਮੰਡੀਆਂ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਆੜ੍ਹਤੀ, ਮਜ਼ਦੂਰ ਅਤੇ ਕਿਸਾਨ ਮਾਰੂ ਨੀਤੀ 'ਤੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਲਈ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬੁਢਲਾਡਾ, 9 ਅਪ੍ਰੈਲ (ਸਵਰਨ ਸਿੰਘ ਰਾਹੀ)-ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਕਰਮਚਾਰੀਆਂ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਹਲਕਾ ਵਿਧਾਇਕ ਬੁੱਧ ਰਾਮ ਰਾਹੀਂ ਪੰਜਾਬ ਸਰਕਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਰੈਲੀ ਕੱਢੀ

ਝੁਨੀਰ, 9 ਅਪੈ੍ਰਲ (ਰਮਨਦੀਪ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਝੁਨੀਰ ਬਲਾਕ ਦੇ ਪਿੰਡ ਮੋਫ਼ਰ ਵਿਖੇ ਦਿੱਲੀ ਸੰਘਰਸ਼ ਦੇ ਸਬੰਧ ਵਿੱਚ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮਨਜੀਤ ਸਿੰਘ ਉੱਲਕ ਨੇ ਕੀਤੀ ਅਤੇ ਇਸਤਰੀ ਵਿੰਗ ਦੇ ਜ਼ਿਲ੍ਹਾ ਆਗੂ ...

ਪੂਰੀ ਖ਼ਬਰ »

ਬਿਜਲੀ ਦੇ ਵੱਧ ਰੇਟਾਂ ਦੇ ਵਿਰੋਧ 'ਚ 'ਆਪ' ਨੇ ਬਿਜਲੀ ਬਿੱਲ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਝੁਨੀਰ, 9 ਅਪ੍ਰੈਲ (ਰਮਨਦੀਪ ਸਿੰਘ ਸੰਧੂ)-ਪੰਜਾਬ ਵਿਚ ਬਿਜਲੀ ਦੇ ਰੇਟਾਂ ਦੇ ਵਿਰੋਧ 'ਚ ਪਿੰਡ ਭਲਾਈਕੇ ਅਤੇ ਸਾਹਨੇਵਾਲੀ ਵਿਖੇ ਆਮ ਆਦਮੀ ਪਾਰਟੀ ਵਲੋਂ ਬਿਜਲੀ ਦੇ ਬਿੱਲਾਂ ਨੂੰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | 'ਆਪ' ਆਗੂ ਨੇਮ ਚੰਦ ਚੌਧਰੀ ਅਤੇ ਸਰਬਜੀਤ ਸਿੰਘ ...

ਪੂਰੀ ਖ਼ਬਰ »

ਖੇਤੀਬਾੜੀ ਸਹਿਕਾਰੀ ਸਭਾ ਕੋਟਲੀ ਕਲਾਂ ਦੀ ਚੋਣ

ਮਾਨਸਾ, 9 ਅਪ੍ਰੈਲ (ਸ. ਰਿ.)-ਖੇਤੀਬਾੜੀ ਸਹਿਕਾਰੀ ਸਭਾ ਕੋਟਲੀ ਕਲਾਂ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ 'ਚ ਸੁਖਵਿੰਦਰ ਸਿੰਘ ਪ੍ਰਧਾਨ ਚੁਣੇ ਗਏ | ਹੋਰ ਅਹੁਦੇਦਾਰਾਂ 'ਚ ਲਛਮਣ ਦਾਸ ਸੀਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ ਜੂਨੀਅਰ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਸਟਾਫ਼ ਦਾ ਹੋਇਆ ਕੋਰੋਨਾ ਟੀਕਾਕਰਨ

ਬੁਢਲਾਡਾ, 9 ਅਪ੍ਰੈਲ (ਸਵਰਨ ਸਿੰਘ ਰਾਹੀ)-ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਬੁਢਲਾਡਾ ਸਬ ਡਵੀਜ਼ਨ ਅੰਦਰ ਜਾਰੀ ਕੋਰੋਨਾ ਵੈਕਸੀਨ ਟੀਕਾਕਰਨ ਮੁਹਿੰਮ ਤਹਿਤ ਮਾਰਕੀਟ ਕਮੇਟੀ ਦੇ ਸਮੁੱਚੇ ਸਟਾਫ਼ ਦਾ ਟੀਕਾਕਰਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸਕੱਤਰ ਮਾਰਕੀਟ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀਆਂ 4 ਸਾਲ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਵੇਗੀ ਯੂਥ ਕਾਂਗਰਸ-ਮੁਕੇਸ਼ ਕੁਮਾਰ

ਭੀਖੀ, 9 ਅਪ੍ਰੈਲ (ਗੁਰਿੰਦਰ ਸਿੰਘ ਔਲਖ)-ਪੰਜਾਬ ਯੂਥ ਕਾਂਗਰਸ ਦੀ ਮੀਟਿੰਗ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਸਿੰਘ ਚਹਿਲ ਦੀ ਅਗਵਾਈ ਹੇਠ ਇੱਥੋਂ ਦੇ ਇੱਕ ਹੋਟਲ 'ਚ ਹੋਈ | ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੂਬਾ ਇੰਚਾਰਜ ਮੁਕੇਸ਼ ਕੁਮਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ 'ਪੋਸਟਰ ਬਣਾਓ' ਆਨਲਾਈਨ ਮੁਕਾਬਲੇ ਕਰਵਾਏ

ਬੁਢਲਾਡਾ, 9 ਅਪ੍ਰੈਲ (ਸਵਰਨ ਸਿੰਘ ਰਾਹੀ)-ਸਥਾਨਕ ਸ਼ਹਿਰ ਦੇ ਲਾਲਾ ਅਰਜਨ ਦਾਸ ਮੈਮੋਰੀਅਲ ਡੀ. ਏ. ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ 'ਪੋਸਟਰ ਬਣਾਓ' ਆਨਲਾਈਨ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਰਾਜਨ ਖੁਰਾਨਾ ਦੀ ਅਗਵਾਈ ਹੇਠ 'ਵਿਸ਼ਵ ਸਿਹਤ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਯੂਥ ਕਾਂਗਰਸ ਨੇ ਕਰਵਾਇਆ ਸਮਾਗਮ

ਬੁਢਲਾਡਾ, 9 ਅਪ੍ਰੈਲ (ਸਵਰਨ ਸਿੰਘ ਰਾਹੀ)-ਯੂਥ ਕਾਂਗਰਸ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਥਾਨਕ ਭਾਰਤੀ ਪੈਲੇਸ ਵਿਖੇ ਹਲਕਾ ਪੱਧਰੀ ਸਮਾਗਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਮੁਕੇਸ਼ ਕੁਮਾਰ ਦਿੱਲੀ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX