ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  1 day ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  1 day ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  1 day ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  1 day ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  1 day ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  1 day ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  1 day ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  1 day ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  1 day ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  1 day ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  1 day ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  1 day ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  1 day ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  1 day ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਚੇਤ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਦਿੱਲੀ / ਹਰਿਆਣਾ

ਹਰਿਆਣਾ ਸਕੂਲ ਅਧਿਆਪਕ ਸੰਘ ਬਲਾਕ ਕਾਲਾਂਵਾਲੀ ਦੀ ਨਵੀਂ ਕਾਰਜਕਾਰਨੀ ਦੀ ਚੋਣ

ਕਾਲਾਂਵਾਲੀ, 10 ਅਪ੍ਰੈਲ (ਅ. ਬ.)-ਹਰਿਆਣਾ ਸਕੂਲ ਅਧਿਆਪਕ ਸੰਘ ਬਲਾਕ ਕਾਲਾਂਵਾਲੀ ਦੀ ਚੋਣ ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਜ਼ਿਲ੍ਹਾ ਚੋਣ ਸੁਪਰਵਾਈਜਰ ਤੇ ਜ਼ਿਲ੍ਹਾ ਸਕੱਤਰ ਬੂਟਾ ਸਿੰਘ ਅਤੇ ਸਹਾਇਕ ਸਕੱਤਰ ਗੁਰਮੀਤ ਸਿੰਘ ਤੇ ਜ਼ਿਲ੍ਹਾ ਸੰਗਠਨ ਸਕੱਤਰ ਰਮੇਸ ਸੇਠੀ ਦੀ ਨਿਗਰਾਨੀ ਹੇਠ ਹੋਈ | ਇਸ ਦੌਰਾਨ ਬਲਾਕ ਸੱਕਤਰ ਹਰਬਾਦਲ ਸਿੰਘ ਨੇ ਪਿਛਲੇ ਤਿੰਨ ਸਾਲਾਂ ਦੇ ਸੰਗਠਨਾਤਮਕ, ਆਮਦਨੀ ਤੇ ਖਰਚਿਆਂ ਦੀ ਰਿਪੋਰਟ ਪੇਸ ਕੀਤੀ ਅਤੇ ਮੌਜੂਦਾ ਨੁਮਾਇੰਦਿਆਂ ਨੇ ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ | ਬਲਾਕ ਪ੍ਰਧਾਨ ਅਜਾਇਬ ਜਲਾਲਆਨਾ ਨੇ ਪਿਛਲੇ ਤਿੰਨ ਸਾਲਾਂ ਦੇ ਸੈਸ਼ਨ ਦੌਰਾਨ ਬਲਾਕ ਦੇ ਅਧਿਆਪਕਾਂ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਪਿਛਲੇ ਸੈਸ਼ਨ ਦੀ ਕਾਰਜਕਾਰਨੀ ਨੂੰ ਭੰਗ ਕਰਦਿਆਂ ਆਪਣਾ ਤੇ ਆਪਣੀ ਟੀਮ ਦਾ ਅਸਤੀਫਾ ਸੌਂਪ ਦਿੱਤਾ | ਇਸ ਮੌਕੇ ਸੁਪਰਵਾਈਜਰਾਂ ਦੀ ਹਾਜ਼ਰੀ 'ਚ ਬਲਾਕ ਦੇ ਨਵੇਂ ਕਾਰਜਕਾਰੀ ਸੈਸ਼ਨ 2021-24 ਲਈ ਨਵੀਂ ਚੋਣ ਹੋਈ, ਜਿਸ 'ਚ ਅਜਾਇਬ ਜਲਾਲਆਣਾ ਨੂੰ ਮੁੜ ਪ੍ਰਧਾਨ, ਅਮਰਜੀਤ ਸਿੰਘ ਨੂੰ ਸਕੱਤਰ ਜਗਦੀਸ ਸਿੰਘਪੁਰਾ ਨੂੰ ਖਜਾਨਚੀ ਤੇ ਸਿਕੰਦਰ ਸਿੰਘ ਨੂੰ ਸੰਗਠਨ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ | ਸੰਗਠਨ ਦੇ ਸੰਵਿਧਾਨ ਮੁਤਾਬਿਕ ਸਮਸੇਰ ਚੌਰਮਾਰ, ਨਛੱਤਰ ਸਿੰਘ, ਹਰਗੋਬਿੰਦ ਸਿੰਘ, ਮੁਲਖ ਪਿਪਲੀ, ਸੁਖਪਾਲ ਸਿੰਘ, ਜਗਦੇਵ ਸਿੰਘ ਗਿੱਲ, ਜਗਸੀਰ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਬਲਾਕ ਕਾਰਜਕਾਰਣੀ ਮੈਂਬਰ ਚੁਣਿਆ ਗਿਆ | ਚੋਣ 'ਚ ਕੁਲਦੀਪ ਸਿੰਘ, ਜੈਨਬੀਰ, ਵਿਜੈ ਕੁਮਾਰ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ, ਸੁਰਿੰਦਰ ਕੁਮਾਰ, ਰਾਜਵਿੰਦਰ ਸ਼ਰਮਾ ਆਦਿ ਬਹੁਤ ਸਾਰੇ ਅਧਿਆਪਕਾਂ ਨੇ ਭਾਗ ਲਿਆ | ਅੰਤ 'ਚ ਗੁਰਮੀਤ ਸਿੰਘ ਵਲੋਂ ਚੁਣੇ ਗਏ ਸਾਰੇ ਅਹੁਦੇਦਾਰਾਂ ਤੇ ਕਾਰਜਕਾਰਣੀ ਮੈਂਬਰਾਂ ਨੂੰ ਸਹੁੰ ਚੁਕਾਈ ਗਈ |

ਪੋਰਟਲ 'ਤੇ ਹੋ ਰਹੀ ਫ਼ਸਲਾਂ ਦੀ ਰਜਿਸਟ੍ਰੇਸ਼ਨ ਕਿਸਾਨਾਂ ਲਈ ਬਣੀ ਮੁਸੀਬਤ

ਏਲਨਾਬਾਦ, 10 ਅਪ੍ਰੈਲ (ਜਗਤਾਰ ਸਮਾਲਸਰ)-ਹਰਿਆਣਾ ਸਰਕਾਰ ਵਲੋਂ ਕਿਸਾਨਾਂ ਦੀ ਫ਼ਸਲ ਨੂੰ ਖਰੀਦਣ ਲਈ ਡਿਜੀਟਲ ਵਿਵਸਥਾ ਕਾਇਮ ਕਰਨ ਲਈ ਅਨੇਕ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਰਕਾਰੀ ਦਾਅਵੇ ਜਿਥੇ ਸਿਰਫ਼ ਕਾਗਜ਼ਾ ਤੱਕ ਸੀਮਤ ਹੁੰਦੇ ਨਜ਼ਰ ਆ ਉੱਥੇ ਹੀ ਕਿਸਾਨਾਂ ਦੀਆਂ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸੰਗਤਾਂ ਵਲੋਂ ਸਵਾਗਤ

ਨਵੀਂ ਦਿੱਲੀ, 10 ਅਪ੍ਰੈਲ (ਜਗਤਾਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਚੱਲ ਕੇ ਦਿੱਲੀ ਪੁੱਜੇ ਨਗਰ ਕੀਰਤਨ ਦਾ ਦਿੱਲੀ ਦੀਆਂ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕੋਰੋਨਾ ਨਾਲ ਇਕ ਹੋਰ ਮਹਿਲਾ ਦੀ ਮੌਤ, 78 ਕੋਰੋਨਾ ਪਾਜ਼ੀਟਿਵ ਦੇ ਨਵੇਂ ਕੇਸ

ਸਿਰਸਾ, 10 ਅਪ੍ਰੈਲ (ਅ. ਬ.)-ਕੋਰੋਨਾ ਪਾਜ਼ੀਟਿਵ ਦੇ ਕੇਸਾਂ 'ਚ ਜਿਥੇ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਉਥੇ ਹੀ ਇਕ ਹੋਰ ਮਹਿਲਾ ਦੀ ਕੋਰੋਨਾ ਨਾਲ ਮੌਤ ਹੋਣ ਕਾਰਨ ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 122 'ਤੇ ਪੁੱਜ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਰਸਾ ਦੇ ਡਿਪਟੀ ਸਿਵਲ ...

ਪੂਰੀ ਖ਼ਬਰ »

ਦਰਸ਼ਨ ਕੌਰ ਜੌੜਾ ਬਣੀ ਮੈੜ੍ਹ ਰਾਜਪੂਤ ਸਵਰਨਕਾਰ ਸੰਘ ਦੀ ਪ੍ਰਧਾਨ

ਕਾਲਾਂਵਾਲੀ, 10 ਅਪ੍ਰੈਲ (ਅ.ਬ.)-ਮੈੜ੍ਹ ਰਾਜਪੂਤ ਸਵਰਨਕਾਰ ਸੰਘ ਹਰਿਆਣਾ ਵਲੋਂ ਦਰਸ਼ਨ ਕੌਰ ਜੌੜਾ ਨੂੰ ਸੰਘ ਦੀ ਕਾਲਾਂਵਾਲੀ ਇਕਾਈ ਦੇ ਮਹਿਲਾ ਵਿੰਗ ਪ੍ਰਧਾਨ ਬਣਾਇਆ ਹੈ | ਉਨ੍ਹਾਂ ਆਪਣੀ ਇਸ ਨਿਯੁਕਤੀ ਲਈ ਮੈੜ੍ਹ ਰਾਜਪੂਤ ਸਵਰਨਕਾਰ ਸੰਘ ਦੀ ਸੂਬਾ ਕਾਰਜਕਾਰਨੀ ਦਾ ...

ਪੂਰੀ ਖ਼ਬਰ »

ਇਨੈਲੋ ਦਾ ਵਿਰੋਧ ਪ੍ਰਦਰਸ਼ਨ ਕੱਲ੍ਹ

ਏਲਨਾਬਾਦ, 10 ਅਪ੍ਰੈਲ (ਜਗਤਾਰ ਸਮਾਲਸਰ)-ਡੀ. ਏ. ਪੀ. ਖਾਦ ਦੇ ਰੇਟਾਂ 'ਚ ਸਰਕਾਰ ਵਲੋਂ ਕੀਤੇ ਵਾਧੇ ਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਇਨੈਲੋ ਵਲੋਂ 12 ਅਪ੍ਰੈਲ ਨੂੰ ਜ਼ਿਲ੍ਹਾ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾਣਗੇ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਸਕੂਲਾਂ ਨੂੰ ਬੰਦ ਕਰਨ ਦੀ ਚੱਲ ਰਹੀ ਚਰਚਾ ਤੋਂ ਸਕੂਲ ਸੰਚਾਲਕ ਖਫ਼ਾ

ਏਲਨਾਬਾਦ, 10 ਅਪ੍ਰੈਲ (ਜਗਤਾਰ ਸਮਾਲਸਰ)-ਏਲਨਾਬਾਦ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਲੋਂ ਇਕ ਮੀਟਿੰਗ ਦਾ ਆਯੋਜਨ ਕਰ ਕੇ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਸਕੂਲਾਂ ਨੂੰ ਬੰਦ ਕਰਨ ਦੀ ਚੱਲ ਰਹੀ ਚਰਚਾ ਦੀ ਨਿਖੇਧੀ ਕੀਤੀ ਗਈ | ਐਸੋਸੀਏਸ਼ਨ ਦੇ ਬੁਲਾਰੇ ਅਨਿਲ ਨਹਿਰਾ ਨੇ ...

ਪੂਰੀ ਖ਼ਬਰ »

ਕੰਗਣਪੁਰ ਪਿੰਡ 'ਚੋਂ ਨਾਬਾਲਗ ਲੜਕੀ ਅਗਵਾ, ਕੇਸ ਦਰਜ

ਸਿਰਸਾ, 10 ਅਪ੍ਰੈਲ (ਅ.ਬ.)-ਸਿਰਸਾ ਜ਼ਿਲ੍ਹਾ ਦੇ ਪਿੰਡ ਕੰਗਣਪੁਰ 'ਚੋਂ ਇਕ ਨਾਬਾਲਗ ਲੜਕੀ ਦੇ ਅਗਵਾ ਹੋਣ ਦੀ ਮਾਪਿਆਂ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ | ਪੁਲਿਸ ਨੇ ਕੇਸ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ...

ਪੂਰੀ ਖ਼ਬਰ »

ਕੋਰੋਨਾ ਦੀ ਲਾਗ ਤੋਂ ਬਚਣ ਲਈ ਲੋਕਾਂ ਨੂੰ ਕੀਤਾ ਜਾਗਰੂਕ

ਸਿਰਸਾ, 10 ਅਪ੍ਰੈਲ (ਅ. ਬ.)-ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਮਾਸਕ ਨਾ ਲਾਉਣ ਵਾਲਿਆਂ ਦੇ ਪੁਲੀਸ ਵਲੋਂ ਚਾਲਾਨ ਕੱਟੇ ਗਏ ਤੇ ਸਮਾਜ ਸੇਵੀ ਸੰਸਥਾਵਾਂ ਨੇ ਬਾਜ਼ਾਰਾਂ 'ਚ ਮਾਸਕ ਵੰਡ ਕੇ ਲੋਕਾਂ ਨੂੰ ਮਾਸਕ ਲਾਉਣ ਦੀ ਤਾਗੀਦ ਕੀਤੀ | ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਕਰੀਬ ਦੋ ਏਕੜ ਕਣਕ ਸੜੀ

ਏਲਨਾਬਾਦ, 10 ਅਪ੍ਰੈਲ (ਜਗਤਾਰ ਸਮਾਲਸਰ)-ਖੇਤਰ ਦੇ ਪਿੰਡ ਮਿੱਠੀ ਸੁਰੇਰਾ ਦੇ ਰਕਬੇ 'ਚ ਅੱਜ ਕਣਕ ਦੀ ਕਟਾਈ ਕਰਦੇ ਸਮੇ ਕੰਬਾਈਨ 'ਚੋਂ ਨਿਕਲੀ ਚਿੰਗਾਰੀ ਕਾਰਨ ਅੱਗ ਲੱਗ ਗਈ ਜਿਸ ਨਾਲ ਕਰੀਬ ਦੋ ਏਕੜ ਕਣਕ ਦੀ ਫ਼ਸਲ ਸੜ ਗਈ | ਜਾਣਕਾਰੀ ਅਨੁਸਾਰ ਪਿੰਡ ਦੇ ਨਜ਼ਦੀਕ ਹੀ ਰਾਜੇਸ਼ ...

ਪੂਰੀ ਖ਼ਬਰ »

20 ਹਜ਼ਾਰ ਰੁਪਏ ਖੋਹ ਕੇ ਮੋਟਰਸਾਈਕਲ ਸਵਾਰ ਫਰਾਰ

ਏਲਨਾਬਾਦ, 10 ਅਪ੍ਰੈਲ (ਜਗਤਾਰ ਸਮਾਲਸਰ)-ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਢੰਡੇਲਾ ਨਿਵਾਸੀ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਏਲਨਾਬਾਦ ਪੁਲਿਸ ਨੇ ਦੋ ਅਣਪਛਾਤੇ ਲੋਕਾਂ ਖ਼ਿਲਾਫ਼ ਧੋਖਾਧੜੀ ਕਰ ਕੇ ਪੈਸੇ ਠੱਗਣ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਸਿਰਸਾ, 10 ਅਪ੍ਰੈਲ (ਅ. ਬ.)-ਸਿਰਸਾ ਦੇ ਹੁੱਡਾ ਸੈਕਟਰ 19 'ਚ ਰਹਿੰਦੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ | ਜਾਣਕਾਰੀ ਅਨੁਸਾਰ ਮਨੀ ...

ਪੂਰੀ ਖ਼ਬਰ »

ਕਣਕ ਦੀ ਤੁਲਾਈ ਸ਼ੁਰੂ ਹੋਣ ਮਗਰੋਂ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ

ਸਿਰਸਾ, 10 ਅਪ੍ਰੈਲ (ਅ. ਬ.)-ਕਣਕ ਦੀ ਤੁਲਾਈ ਦਾ ਕੰਮ ਸ਼ੁਰੂ ਹੋਣ ਮਗਰੋਂ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ | ਸਰਕਾਰ ਵਲੋਂ ਜਿਣਸਾਂ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਆੜ੍ਹਤੀਆਂ ਵਲੋਂ ਆੜ੍ਹਤੀ ਕਣਕ ਦੀ ਖ਼ਰੀਦ 'ਚ ਸਹਿਯੋਗ ...

ਪੂਰੀ ਖ਼ਬਰ »

ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਕੁਰੂਕਸ਼ੇਤਰ ਤੋਂ ਅੱਜ ਰਵਾਨਾ ਹੋਵੇਗਾ ਜਥਾ-ਡਾ: ਸਰੋਹਾ

ਸ਼ਾਹਬਾਦ ਮਾਰਕੰਡਾ, 10 ਅਪ੍ਰੈਲ (ਅਵਤਾਰ ਸਿੰਘ)-'ਵਿਸਾਖੀ' ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੁਆਰਾ ਭੇਜਿਆ ਜਾਣ ਵਾਲਾ ਜਥਾ 11 ਅਪ੍ਰੈਲ ਨੂੰ ਕੁਰੂਕਸ਼ੇਤਰ ਤੋਂ ਰਵਾਨਾ ਹੋਵੇਗਾ | ਸ਼ੋ੍ਰਮਣੀ ...

ਪੂਰੀ ਖ਼ਬਰ »

ਦਿੱਲੀ ਕਮੇਟੀ ਦੇ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 10 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਸ. ਸੀ., ਐਸ. ਟੀ. ਤੇ ਓ. ਬੀ. ਸੀ. ਤੇ ਘੱਟ ਗਿਣਤੀਆਂ ਵਿਦਿਆਰਥੀਆਂ ਲਈ ਬੰਦ ਕੀਤੀ ਗਈ ਸਟੇਸ਼ਨਰੀ ਖਰੀਦ 'ਚ ਸਹਾਇਤਾ ਤੇ ਮੈਰਿਟ ...

ਪੂਰੀ ਖ਼ਬਰ »

ਦਿੱਲੀ ਗੁਰਦੁਆਰਾ ਕਮੇਟੀ ਦੇ ਵਕੀਲਾਂ ਨੇ ਰਾਜੇਵਾਲ ਦੇ ਬਿਆਨ ਨੂੰ ਦੱਸਿਆ ਮੰਦਭਾਗਾ

ਨਵੀਂ ਦਿੱਲੀ, 10 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐਡਵੋਕੇਟ ਵਰਿੰਦਰ ਸਿੰਘ ਸੰਧੂ ਤੇ ਐਡਵੋਕੇਟ ਰਵਿੰਦਰ ਕੌਰ ਬੱਤਰਾ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ਨੂੰ ਮੰਦਭਾਗਾ ਕਰਾਰ ...

ਪੂਰੀ ਖ਼ਬਰ »

ਸੁਭਾਨਪੁਰ ਪੁਲਿਸ ਵਲੋਂ ਨਸ਼ੀਲੇ ਪਦਾਰਥ ਸਮੇਤ ਵਿਅਕਤੀ ਕਾਬੂ

ਢਿਲਵਾਂ, 10 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ 120 ਗਾ੍ਰ੍ਰਮ ਨਸ਼ੀਲੇ ਪਦਾਰਥ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ | ਥਾਣਾ ਸੁਭਾਨਪੁਰ ਦੇ ਮੁਖੀ ਅਮਨਦੀਪ ਨਾਹਰ, ਏ.ਐਸ.ਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਭੈੜੇ ...

ਪੂਰੀ ਖ਼ਬਰ »

ਡਾ. ਸ਼ਲਿੰਦਰ ਸਿੰਘ ਨੇ ਐਸ. ਐਮ. ਓ. ਭੁਲੱਥ ਦਾ ਅਹੁਦਾ ਸੰਭਾਲਿਆ

ਭੁਲੱਥ, 10 ਅਪ੍ਰੈਲ (ਮਨਜੀਤ ਸਿੰਘ ਰਤਨ)-ਡਾ. ਸ਼ਲਿੰਦਰ ਸਿੰਘ ਨੇ ਸਰਕਾਰੀ ਹਸਪਤਾਲ ਭੁਲੱਥ ਵਿਖੇ ਬਤੌਰ ਐਸ.ਐਮ.ਓ. ਦਾ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ | ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਕਿਉਂਕਿ ਪਹਿਲਾਂ ਵੀ ਉਨ੍ਹਾਂ ਨੇ ਬਹੁਤ ਵਧੀਆ ...

ਪੂਰੀ ਖ਼ਬਰ »

ਅਮਨ ਸ਼ਾਂਤੀ ਨਾਲ ਮਾਰਚ ਕਰਕੇ ਸੰਸਦ ਘੇਰਨ ਵਾਲੇ ਫ਼ੈਸਲੇ ਦੀ ਸਫ਼ਲਤਾ ਤੋਂ ਉਪਰੰਤ ਮੋਦੀ ਦੀ ਹੋਵੇਗੀ ਹਾਰ-ਭਾਈ ਖ਼ਾਲਸਾ

ਗੂਹਲਾ ਚੀਕਾ, 10 ਅਪ੍ਰੈਲ (ਓ. ਪੀ. ਸੈਣੀ)-ਨੌਜਵਾਨਾਂ ਦੇ ਨਾਂਅ 'ਤੇ ਲੱਖਾ ਸਿਧਾਣਾ ਦਾ ਕਿਸਾਨੀ ਮੋਰਚੇ ਦਾ ਫਿਰ ਤੋਂ ਸਾਥ ਦੇਣ ਲਈ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ 'ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਦੇ ...

ਪੂਰੀ ਖ਼ਬਰ »

ਚੁਣੇ ਹੋਏ ਕੌ ਾਸਲਰਾਂ 'ਚੋਂ ਬਣੇਗਾ ਨਗਰ ਨਿਗਮ ਦਾ ਮੇਅਰ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 10 ਅਪ੍ਰੈਲ (ਸਡਾਨਾ, ਬਜਾਜ)-ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਚੁਣੇ ਜਾਣ ਸਬੰਧੀ ਜਾਰੀ ਹੋਏ ਨੋਟੀਫ਼ਿਕੇਸ਼ਨ ਤੋਂ ਬਾਅਦ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਜਿਨ੍ਹਾਂ ਨੂੰ ਅੱਜ ਮੁੱਢ ਤੋਂ ਰੱਦ ਕਰਦਿਆਂ ਹਲਕਾ ਵਿਧਾਇਕ ਰਾਣਾ ...

ਪੂਰੀ ਖ਼ਬਰ »

ਡਾ: ਸੰਦੀਪ ਧਵਨ ਨੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲਿਆ

ਕਪੂਰਥਲਾ, 10 ਅਪ੍ਰੈਲ (ਸਡਾਨਾ)-ਅੱਖਾਂ ਦੇ ਰੋਗਾਂ ਦੇ ਮਾਹਿਰ ਡਾ: ਸੰਦੀਪ ਧਵਨ ਨੇ ਸਿਵਲ ਹਸਪਤਾਲ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਈ.ਐਸ.ਆਈ. ਹਸਪਤਾਲ ਜਲੰਧਰ ਵਿਖੇ ਐਸ.ਐਮ.ਓ. ਵਜੋਂ ਕਾਰਜਸ਼ੀਲ ਸਨ | ਇੱਥੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਤੇ ਖ਼ੂਨਦਾਨ ਕੈਂਪ 13 ਨੂੰ

ਨਡਾਲਾ, 10 ਅਪ੍ਰੈਲ (ਮਾਨ)-ਲਾਇਨਜ਼ ਕਲੱਬ ਵਿਸ਼ਵਾਸ ਨਡਾਲਾ ਅਤੇ ਵਾਹਿਗੁਰੂ ਸਿਮਰਨ ਸੁਸਾਇਟੀ ਨਡਾਲਾ ਵਲੋਂ ਵਿਸਾਖੀ ਦੇ ਸ਼ੁੱਭ ਅਵਸਰ 'ਤੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਗੁਰਮਤਿ ਸਮਾਗਮ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਗਰਭਪਾਤ ਦੇ ਮਾਮਲੇ 'ਚ ਮਹਿਲਾ ਕਾਬੂ, ਕੇਸ 'ਚ ਵਰਤੇ ਸੰਦ ਬਰਾਮਦ

ਕਾਲਾਂਵਾਲੀ, 10 ਅਪ੍ਰੈਲ (ਅ. ਬ.)-ਸਿਹਤ ਵਿਭਾਗ ਦੀ ਇਕ ਟੀਮ ਨੇ ਪਿੰਡ ਤਾਰੂਆਣਾ ਵਿਚ ਇਕ ਮਹਿਲਾ ਨੂੰ ਗਰਭਪਾਤ ਕਰਨ ਦੇ ਮਾਮਲੇ 'ਚ ਕਾਬੂ ਕੀਤਾ ਹੈ | ਕਾਲਾਂਵਾਲੀ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਦੇ ਇੰਚਾਰਜ ਡਾ: ਬੁੱਧ ਰਾਮ ਦੀ ਸ਼ਿਕਾਇਤ 'ਤੇ ਮਹਿਲਾ ਦੇ ਖ਼ਿਲਾਫ਼ ਕੇਸ ਦਰਜ ...

ਪੂਰੀ ਖ਼ਬਰ »

ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿਰੁੱਧ ਜਨ ਅਭਿਯਾਨ ਚਲਾਏਗੀ ਦਿੱਲੀ ਭਾਜਪਾ

ਨਵੀਂ ਦਿੱਲੀ, 10 ਅਪ੍ਰੈਲ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੇ ਖ਼ਿਲਾਫ਼ ਜਨ ਅਭਿਯਾਨ ਚਲਾਉਣ ਦਾ ਐਲਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਨਸ਼ਾਬੰਦੀ ਦੇ ਵਿਰੋਧ 'ਚ ਸੋਸ਼ਲ ਮੀਡੀਆ ...

ਪੂਰੀ ਖ਼ਬਰ »

ਦਿੱਲੀ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਕਈ ਮਿਸਾਲੀ ਕਾਰਜ ਕੀਤੇ-ਸਿਸੋਦੀਆ

ਨਵੀਂ ਦਿੱਲੀ, 10 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅਸ਼ੋਕਾ ਯੂਨੀਵਰਸਿਟੀ ਦੁਆਰਾ ਕਰਵਾਈ ਵਰਚੁਅਲ ਐਜੂਕੇਸ਼ਨ ਕਾਨਫਰੰਸ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਕਈ ਮਿਸਾਲੀ ਕਾਰਜ ਕੀਤੇ ਹਨ ...

ਪੂਰੀ ਖ਼ਬਰ »

ਕੇਂਦਰ ਤੇ ਦਿੱਲੀ ਸਰਕਾਰ ਦੀ ਲਾਪ੍ਰਵਾਹੀ ਕਾਰਨ ਵਧ ਰਹੇ ਨੇ ਕੋਰੋਨਾ ਮਾਮਲੇ-ਚੌ. ਅਨਿਲ ਕੁਮਾਰ

ਨਵੀਂ ਦਿੱਲੀ, 10 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਚੌ. ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਰਿਕਾਰਡ ਤੋੜ ਰਹੇ ਹਨ ਜਦ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਗੈਰ ਜ਼ਿੰਮੇਵਾਰੀ ਵਾਲੇ ਬਿਆਨ ਦੇ ...

ਪੂਰੀ ਖ਼ਬਰ »

ਹੈਲਪਿੰਗ ਹੈਂਡਸ ਵੈੱਲਫੇਅਰ ਟਰੱਸਟ ਵਲੋਂ ਸੋਨ ਤਗਮਾ ਜੇਤੂ ਅਨਮੋਲ ਦਾ ਸਨਮਾਨ

ਰਤੀਆ, 10 ਅਪ੍ਰੈਲ (ਬੇਅੰਤ ਕੌਰ ਮੰਡੇਰ)-ਰਤੀਆ ਹੈਲਪਿੰਗ ਹੈਂਡਸ ਵੈੱਲਫੇਅਰ ਟਰੱਸਟ ਨੇ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ 'ਚ ਬੇਟੀ ਅਨਮੋਲ ਕੰਬੋਜ ਉਮਰ 17 ਸਾਲ ਵਲੋਂ ਸੋਨੇ ਦਾ ਤਗਮਾ ਜਿੱਤ ਕੇ ਰਤੀਆ ਖੇਤਰ ਦੀ ਮਾਣ ਵਧਾ ਦਿੱਤਾ ਹੈ | ਖੇਤਰ ਦੀ ਇਸ ਮਹਾਨ ਬੇਟੀ ਨੂੰ ...

ਪੂਰੀ ਖ਼ਬਰ »

ਫ਼ਤਿਹਾਬਾਦ ਜ਼ਿਲੇ੍ਹ ਦੇ ਪਿੰਡ ਢਾਂਡ 'ਚ ਬੂਟਿਆਂ ਨਾਲ ਹੋਇਆ ਬਰਾਤੀਆਂ ਦਾ ਸਨਮਾਨ

ਫ਼ਤਿਹਾਬਾਦ, 10 ਅਪ੍ਰੈਲ (ਹਰਬੰਸ ਸਿੰਘ ਮੰਡੇਰ)-ਪੇਂਡੂ ਖੇਤਰ 'ਚ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਸਮਾਜਿਕ ਤਬਦੀਲੀ ਦਾ ਇਕ ਪੜਾਅ ਆਉਣ ਲੱਗ ਪਿਆ ਹੈ | ਪਿੰਡਾਂ 'ਚ ਦਾਜ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਤਿਆਗਣ ਲਈ ਪਿੰਡਾਂ ਵਿਚ ਇਕ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ ...

ਪੂਰੀ ਖ਼ਬਰ »

ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ

ਜਲੰਧਰ, 10 ਅਪ੍ਰੈਲ (ਰਣਜੀਤ ਸਿੰਘ ਸੋਢੀ)-ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਕਾਰਨ ਸੰਸਥਾ ਨੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ, ਜਿਸ ਦਾ ਨਤੀਜਾ ਸ਼ਾਨਦਾਰ ਰਿਹਾ | ਨਵੇਂ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿਧਾਇਕ ਬੇਰੀ ਤੇ ਵਡਾਲਾ ਨੂੰ ਦਿੱਤਾ ਮੰਗ ਪੱਤਰ

ਜਲੰਧਰ, 10 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸਾਲ 2004 ਤੋਂ ਬਾਅਦ ਸਰਕਾਰੀ ਨੌਕਰੀਆਂ 'ਚ ਭਰਤੀ ਹੋਏ ਮੁਲਾਜ਼ਮਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

176 ਬਿਜਲੀ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਲਗਵਾਏ ਟੀਕੇ

ਜਲੰਧਰ, 10 ਅਪ੍ਰੈਲ (ਸ਼ਿਵ)-ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਪਾਵਰਕਾਮ ਦੇ ਸ਼ਕਤੀ ਸਦਨ ਦਫਤਰ 'ਚ ਲਗਾਏ ਕੈਂਪ ਵਿਚ 176 ਬਿਜਲੀ ਅਫ਼ਸਰਾਂ, ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ ਗਏ | ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆਂ 'ਚ ਮੁੱਖ ਇੰਜੀਨੀਅਰ ਜੈਨਿੰਦਰ ...

ਪੂਰੀ ਖ਼ਬਰ »

ਰਾਏਪੁਰ ਫਰਾਲਾ ਦੇ ਸਰਕਾਰੀ ਸਕੂਲ ਨੂੰ 2 ਏ. ਸੀ. ਭੇਟ

ਜਲੰਧਰ, 10 ਅਪ੍ਰੈਲ (ਜਸਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਫਰਾਲਾ ਨੂੰ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ 2 ਏ. ਸੀ. ਭੇਟ ਕੀਤੇ ਗਏ ਹਨ | ਇਹ ਏ. ਸੀ. ਪਿੰਡ ਦੇ ਅਗਾਂਹਵਧੂ ਕਿਸਾਨ ਆਗੂ ਤੇ ਸਮਾਜ ਸੇਵਕ ਕੁਲਦੀਪ ਸਿੰਘ ਸੰਘਾ ਅਤੇ ਪਿੰਡ ਦੇ ...

ਪੂਰੀ ਖ਼ਬਰ »

ਡਿਪਸ ਨੇ ਨਵੇਂ ਸੈਸ਼ਨ ਦੇ ਆਗਾਜ਼ 'ਤੇ ਕਰਵਾਈ ਗਤੀਵਿਧੀ

ਜਲੰਧਰ, 10 ਅਪ੍ਰੈਲ (ਰਣਜੀਤ ਸਿੰਘ ਸੋਢੀ)-ਡਿਪਸ ਸੰਸਥਾਵਾਂ ਦੀਆਂ ਸਾਰੀਆਂ ਬਰਾਂਚਾਂ 'ਚ ਬੱਚਿਆਂ 'ਤੇ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਗਤੀਵਿਧੀ ਕਰਵਾਈ ਗਈ, ਜਿਸ ਤਹਿਤ ਬੱਚਿਆ ਤੋਂ ਇਲਾਵਾ ਦਾਦਾ-ਦਾਦੀ, ਨਾਨਾ-ਨਾਨੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਬੜੇ ...

ਪੂਰੀ ਖ਼ਬਰ »

'ਲੂਣਾ ਦਾ ਗਵਾਹ' ਕਾਵਿ ਸੰਗ੍ਰਹਿ ਅੱਜ ਹੋਵੇਗਾ ਲੋਕ ਅਰਪਣ

ਮਕਸੂਦਾਂ, 10 ਅਪ੍ਰੈਲ (ਲਖਵਿੰਦਰ ਪਾਠਕ)-ਪੰਜਾਬ ਦੇ ਲੇਖਕ ਪ੍ਰਦੀਪ ਥਿੰਦ ਦਾ ਆਉਣ ਵਾਲਾ ਕਾਵਿ ਸੰਗ੍ਰਹਿ 'ਲੂਣਾ ਦਾ ਗਵਾਹ' 11 ਅਪ੍ਰੈਲ ਨੂੰ ਲੋਕ ਅਰਪਣ ਕੀਤਾ ਜਾਵੇਗਾ | ਜਾਣਕਾਰੀ ਦਿੰਦੇ ਹੋਏ ਲੇਖਕ ਪ੍ਰਦੀਪ ਥਿੰਦ ਨੇ ਦੱਸਿਆ ਕਿ ਕਾਵਿ ਸੰਗ੍ਰਹਿ ਆਪਣੇ ਆਪ 'ਚ ਨਿਵੇਕਲਾ ...

ਪੂਰੀ ਖ਼ਬਰ »

10 ਲੱਖ ਨਾਲ ਬਣੇਗੀ ਮੁੱਖ ਸਤਿਗੁਰੂ ਕਬੀਰ ਮੰਦਰ ਭਾਰਗੋ ਕੈਂਪ ਦੀ ਸੜਕ

ਜਲੰਧਰ, 10 ਅਪੈ੍ਰਲ (ਸ਼ਿਵ)-ਜਲੰਧਰ ਵੈਸਟ ਹਲਕੇ ਦੇ ਭਾਰਗੋ ਨਗਰ 'ਚ ਪੈਂਦੇ ਵਾਰਡ ਨੰਬਰ 34 ਤੇ 36 ਦੇ ਸਤਿਗੁਰੂ ਕਬੀਰ ਮਹਾਰਾਜ ਦੇ ਮੁੱਖ ਮੰਦਰ ਦੇ ਸਾਹਮਣੇ ਵਾਲੀ ਸੜਕ ਬਣਾਉਣ ਦੇ ਕੰਮ ਦਾ ਸ਼ੁਭਆਰੰਭ ਜਲੰਧਰ ਵੈਸਟ ਦੇ ਵਿਧਾਇਕ ਸੁਸ਼ੀਲ ਰਿੰਕੂ, ਮੇਅਰ ਜਗਦੀਸ਼ ਰਾਜਾ, ...

ਪੂਰੀ ਖ਼ਬਰ »

ਸੰਘਾ ਫਾਰਮ 'ਚ ਲੱਗੀ ਭਿਆਨਕ ਅੱਗ, 22 ਟਰੈਕਟਰ ਸੜੇ

ਲਾਂਬੜਾ, 10 ਅਪ੍ਰੈਲ (ਪਰਮੀਤ ਗੁਪਤਾ)-ਪੰਜਾਬ 'ਚ ਆਲੂ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਸੰਘਾ ਫਾਰਮ ਹਾਊਸ ਦੇ ਕਾਦੀਆਂ ਵਾਲੀ ਵਰਕਸ਼ਾਪ ਵਿਚ ਬੀਤੀ ਰਾਤ ਅਚਾਨਕ ਅੱਗ ਲੱਗਣ ਕਾਰਨ 22 ਟਰੈਕਟਰ ਸੜ ਕੇ ਸੁਆਹ ਹੋ ਗਏ | ਜਿਸ ਕਾਰਨ 2 ਕਰੋੜ ਤੋਂ ਵੱਧ ਦਾ ਨੁਕਸਾਨ ਹੋਣ ਦਾ ...

ਪੂਰੀ ਖ਼ਬਰ »

ਤਰੁਣ ਗਰਗ ਬਣੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਦੇ ਸਰਕਲ ਪ੍ਰਧਾਨ

ਜਲੰਧਰ ਛਾਉਣੀ, 10 ਅਪ੍ਰੈਲ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਤਰੁਣ ਗਰਗ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਲੰਧਰ ਕੈਂਟ ਦਾ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਖੇਡ ਵਿੰਗ ਦਾ ਲੋਗੋ ਜਾਰੀ

ਜਲੰਧਰ, 10 ਅਪ੍ਰੈਲ (ਸਾਬੀ)-ਸਰਕਾਰੀ ਮਾਡਲ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਵਿਖੇ ਨਵ-ਨਿਯੁਕਤ ਬਲਾਕ ਸਪੋਰਟਸ ਅਫ਼ਸਰਾਂ ਦੀ ਬੈਠਕ ਆਯੋਜਿਤ ਕੀਤੀ | ਇਸ ਮੌਕੇ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਹਰਿੰਦਰਪਾਲ ...

ਪੂਰੀ ਖ਼ਬਰ »

ਧੀਣਾ 'ਚ ਫੁੱਟਬਾਲ ਟੂਰਨਾਮੈਂਟ ਦੌਰਾਨ ਟੀਮਾਂ ਦੇ ਹੋਏ ਫਸਵੇਂ ਮੁਕਾਬਲੇ

ਜਲੰਧਰ ਛਾਉਣੀ, 10 ਅਪ੍ਰੈਲ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਧੀਣਾ ਵਿਖੇ ਡਾ: ਬੀ. ਆਰ. ਅੰਬੇਡਕਰ ਸਪੋਰਟਸ ਕਲੱਬ ਧੀਣਾ ਵਲੋਂ ਕਰਵਾਏ ਜਾ ਰਹੇ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਫੁੱਟਬਾਲ ਦੀਆਂ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ 14 ਨੂੰ ਮਨਾਇਆ ਜਾਵੇਗਾ ਡਾ: ਅੰਬੇਡਕਰ ਦਾ ਜਨਮ ਦਿਹਾੜਾ

ਜਲੰਧਰ, 10 ਅਪ੍ਰੈਲ (ਜਸਪਾਲ ਸਿੰਘ)-ਸੰਘਰਸ਼ਸ਼ੀਲ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 14 ਅਪ੍ਰੈਲ ਨੂੰ ਡਾ: ਬੀ. ਆਰ. ਅੰਬੇਡਕਰ ਦਾ ਜਨਮ ਦਿਹਾੜਾ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਭਰ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਉਪ ਮੰਡਲ ਪੱਧਰੀ ਲੋਕ ਅਦਾਲਤ 'ਚ ਜੱਜਾਂ ਵਲੋਂ ਕੇਸਾਂ ਦੀ ਸੁਣਵਾਈ

ਫ਼ਤਿਹਾਬਾਦ, 10 ਅਪ੍ਰੈਲ (ਹਰਬੰਸ ਸਿੰਘ ਮੰਡੇਰ)-ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਪੰਚਕੂਲਾ ਦੇ ਮੈਂਬਰ ਸਕੱਤਰ ਤੋਂ ਪ੍ਰਾਪਤ ਦਿਸਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ 'ਤੇ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ | ਜ਼ਿਲ੍ਹਾ ...

ਪੂਰੀ ਖ਼ਬਰ »

ਸੁਸਾਇਟੀ ਚੋਣਾਂ 'ਚ ਸਮਾਜ ਸੇਵੀ ਰਣਜੀਤ ਕੌਰ ਦੀ ਜਿੱਤ

ਲੋਹੀਆਂ ਖਾਸ, 10 ਅਪ੍ਰੈਲ (ਬਲਵਿੰਦਰ ਸਿੰਘ ਵਿੱਕੀ)-ਬਲਾਕ ਲੋਹੀਆਂ ਖਾਸ ਦੇ ਪਿੰਡ ਕਾਕੜ ਕਲਾਂ ਵਿਖੇ ਕੋਅਪਰੇਟਿਵ ਸੁਸਾਇਟੀ ਦੇ ਮੈਂਬਰਾਂ ਲਈ ਹੋਈਆਂ ਚੋਣਾਂ 'ਚ ਸ੍ਰੀਮਤੀ ਰਣਜੀਤ ਕੌਰ ਪਤਨੀ ਰਤਨ ਸਿੰਘ ਕਾਕੜ ਕਲਾਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ...

ਪੂਰੀ ਖ਼ਬਰ »

ਰਾਹਗੀਰਾਂ ਲਈ ਮੁਸੀਬਤ ਬਣੇ ਚੁਗਿੱਟੀ ਫਲਾਈਓਵਰ ਲਾਗੇ ਫਿਰਦੇ ਅਵਾਰਾ ਪਸ਼ੂ

ਚੁਗਿੱਟੀ/ਜੰਡੂਸਿੰਘਾ, 10 ਅਪ੍ਰੈਲ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫ਼ਲਾਈਓਵਰ ਦੇ ਆਸ-ਪਾਸ ਫਿਰਦੇ ਅਵਾਰਾ ਪਸ਼ੂ ਰਾਹਗੀਰਾਂ ਲਈ ਮੁਸੀਬਤ ਬਣੇ ਹੋਏ ਹਨ | ਉਨ੍ਹਾਂ ਦੇ ਮੁਤਾਬਿਕ ਇਸ ਪ੍ਰੇਸ਼ਾਨੀ ਦੇ ਹੱਲ ਲਈ ਉਹ ਕਈ ਵਾਰ ਮੀਡੀਆ ਰਾਹੀਂ ਅਵਾਜ਼ ਉਠਾ ਚੁੱਕੇ ਹਨ, ਪਰ ...

ਪੂਰੀ ਖ਼ਬਰ »

ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ, 10 ਅਪ੍ਰੈਲ (ਐੱਮ. ਐੱਸ. ਲੋਹੀਆ)-ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਸਥਾਨਕ ਪ੍ਰਤਾਪ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਪਹਿਚਾਣ ਜਤਿੰਦਰ ਕੁਮਾਰ ਉਰਫ਼ ਜੈਕੀ (31) ਪੁੱਤਰ ਗੁਰਦਿਆਲ ਵਜੋਂ ਦੱਸੀ ਗਈ ਹੈ | ਘਟਨਾ ਦੀ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 4 ਵਿਅਕਤੀਆਂ ਦੀ ਮੌਤ, 502 ਮਰੀਜ਼ ਹੋਰ ਮਿਲੇ

ਜਲੰਧਰ, 10 ਅਪ੍ਰੈਲ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 4 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 984 ਹੋ ਗਈ ਹੈ | 502 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ ਹੋ ਕੇ 33,361 ਪਹੁੰਚ ਗਈ ਹੈ | ਮਿ੍ਤਕਾਂ 'ਚ ਸੁੱਖ ...

ਪੂਰੀ ਖ਼ਬਰ »

ਪੁਰਾਣੇ ਖੰਭਿਆਂ 'ਤੇ ਐਲ. ਈ. ਡੀ. ਲਾਈਟਾਂ ਲੱਗਣ ਤੋਂ ਭੜਕੇ ਭਾਜਪਾ ਕੌ ਾਸਲਰ

ਜਲੰਧਰ, 10 ਅਪ੍ਰੈਲ (ਸ਼ਿਵ)-ਸਮਾਰਟ ਸਿਟੀ 'ਚ 41 ਕਰੋੜ ਨਾਲ ਸ਼ਹਿਰ 'ਚ ਲੱਗ ਰਹੀ ਐਲ. ਈ. ਡੀ. ਲਾਈਟਾਂ ਦੇ ਮਾਮਲੇ 'ਚ ਭਾਜਪਾ ਕੌਂਸਲਰ ਵਿਰੇਸ਼ ਮਿੰਟੂ, ਕੌਂਸਲਰ ਪਤੀ ਪ੍ਰਭਦਿਆਲ ਨੇ ਕਿਹਾ ਹੈ ਕਿ ਮੇਅਰ ਤੇ ਕਮਿਸ਼ਨਰ ਵਲੋਂ ਨਿਗਮ ਹਾਊਸ 'ਚ ਕਹਿਣ ਦੇ ਬਾਵਜੂਦ ਸੋਡੀਅਮ ਸਟਰੀਟ ...

ਪੂਰੀ ਖ਼ਬਰ »

ਕੋਵਿਡ-19 ਮਹਾਂਮਾਰੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਜਲੰਧਰ ਪਹੁੰਚੀ ਕੇਂਦਰੀ ਟੀਮ

ਜਲੰਧਰ, 10 ਅਪ੍ਰੈਲ (ਐੱਮ. ਐੱਸ. ਲੋਹੀਆ)-ਕੋਵਿਡ ਮਹਾਂਮਾਰੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਪਹੁੰਚੀ | ਟੀਮ 'ਚ ਸ਼ਾਮਿਲ ਡਾ: ਸ਼ੁਭਾਨਗੀ ਤੇ ਡਾ: ਮਨੀਸ਼ ਕੁਮਾਰ ਨੇ ਸਿਵਲ ਹਸਪਤਾਲ ਸਮੇਤ ਸ਼ਹਿਰ ਦੇ ਕਈ ...

ਪੂਰੀ ਖ਼ਬਰ »

ਜ਼ਿਲੇ੍ਹ ਦੇ 300 ਲੋਕ ਨਹੀਂ ਲੈਣ ਆਏ ਆਪਣੇ ਜਮ੍ਹਾਂ ਪਾਸਪੋਰਟ

ਜਲੰਧਰ, 10 ਅਪ੍ਰੈਲ (ਸ਼ਿਵ)-ਜਲੰਧਰ ਜ਼ਿਲੇ੍ਹ ਦੇ ਕਰੀਬ 300 ਲੋਕ ਆਪਣੇ ਪਾਸਪੋਰਟ ਨਗਰ ਨਿਗਮ ਦਫ਼ਤਰ ਤੋਂ ਲੈਣ ਨਹੀਂ ਆ ਰਹੇ ਜਿਸ ਕਰ ਕੇ ਨਗਰ ਨਿਗਮ ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੇ ਨਿਗਮ ਦਫ਼ਤਰ 'ਚ ਮੌਜੂਦ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ 10 ਅਪ੍ਰੈਲ (ਨਰਿੰਦਰ ਲਾਗੂ)-ਥਾਣਾ ਪਤਾਰਾ ਦੀ ਪੁਲਿਸ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਇਸ ਸਬੰਧੀ ਥਾਣਾ ਮੁਖੀ ਐਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਕੋਰੋਨਾ ਦਾ ਕੋਈ ਡਰ ਨਹੀਂ, ਇਹ ਅੰਦੋਲਨ ਨੂੰ ਰੋਕ ਨਹੀਂ ਸਕਦਾ- ਅੰਦੋਲਨਕਾਰੀ ਕਿਸਾਨ

ਨਵੀਂ ਦਿੱਲੀ, 10 ਅਪ੍ਰੈਲ (ਏਜੰਸੀ)- ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਦਿੱਲੀ 'ਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਬਾਵਜੂਦ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਕੋਈ ਡਰ ਨਹੀਂ ਹੈ ਤੇ ਇਹ ਉਨ੍ਹਾਂ ਦੇ ...

ਪੂਰੀ ਖ਼ਬਰ »

ਫ਼ੌਜ ਦੀ ਭਰਤੀ ਸਮੇਂ ਅੰਮਿ੍ਤਧਾਰੀ ਸਿੱਖ ਨੌਜਵਾਨਾਂ ਦੇ ਕਕਾਰਾਂ ਦੀ ਬੇਅਦਬੀ

ਫ਼ਿਰੋਜ਼ਪੁਰ, 10 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਫ਼ੌਜ ਦੀ ਭਰਤੀ ਦੇਖਣ ਆਏ ਨੌਜਵਾਨਾਂ ਦੇ ਸਰੀਰਕ ਯੋਗਤਾ ਟੈੱਸਟ ਹੋਣ ਤੋਂ ਪਹਿਲਾਂ ਆਰਮੀ ਖੇਤਰ 'ਚ ਦਾਖਲ ਹੋਣ ਸਮੇਂ ਅੰਮਿ੍ਤਧਾਰੀ ਨੌਜਵਾਨਾਂ ਦੇ ਫ਼ੌਜੀ ਪਹਿਰੇਦਾਰ ਜਵਾਨਾਂ ਨੇ ਦਾਖ਼ਲੇ 'ਤੇ ਰੋਕ ਲਗਾ ਦਿੱਤੀ | ...

ਪੂਰੀ ਖ਼ਬਰ »

ਕੋਰੋਨਾ ਦਾ ਅਸਰ, ਇਸ ਸਾਲ ਵੀ ਵਿਸਾਖੀ ਵਾਲੇ ਦਿਨ ਨਹੀਂ ਖੁਲ੍ਹੇਗਾ ਇਤਿਹਾਸਕ ਜਲਿ੍ਹਆਂਵਾਲਾ ਬਾਗ਼

ਅੰਮਿ੍ਤਸਰ, 10 ਅਪ੍ਰੈਲ (ਹਰਮਿੰਦਰ ਸਿੰਘ)-ਇਤਿਹਾਸਕ ਜਲਿ੍ਹਆਂ ਵਾਲਾ ਬਾਗ਼ ਨੂੰ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਆਉਣ ਤੋਂ ਬਾਅਦ ਹੀ ਖੋਲਿ੍ਹਆ ਜਾਵੇਗਾ | ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਤੇ ਜਲਿ੍ਹਆਂ ਵਾਲਾ ਬਾਗ਼ ਟਰੱਸਟ ਦੇ ਮੈਂਬਰ ਸ਼ਵੇਤ ਮਲਿਕ ਵਲੋਂ ...

ਪੂਰੀ ਖ਼ਬਰ »

ਔਰਤ ਨੇ 2 ਬੱਚਿਆਂ ਸਮੇਤ ਜ਼ਹਿਰੀਲੀ ਚੀਜ਼ ਨਿਗਲੀ

ਬਟਾਲਾ, 10 ਅਪ੍ਰੈਲ (ਕਾਹਲੋਂ)-ਬਟਾਲਾ ਨੇੜਲੇ ਪਿੰਡ ਦਿਆਲਗੜ੍ਹ ਦੀ ਰਹਿਣ ਵਾਲੀ ਔਰਤ ਅੰਜੂ ਮਸੀਹ ਨੇ ਆਪਣੇ 2 ਬੱਚਿਆਂ ਸਮੇਤ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਨ੍ਹਾਂ ਨੂੰ ਨਾਜ਼ੁਕ ਹਾਲਤ ਦੇ ਚੱਲਦਿਆਂ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ...

ਪੂਰੀ ਖ਼ਬਰ »

20 ਦਿਨਾਂ ਤੋਂ ਟਾਵਰ 'ਤੇ ਬੈਠੇ ਦੋਵੇਂ ਬੇਰੁਜ਼ਗਾਰਾਂ ਦੀ ਹਾਲਤ ਗੰਭੀਰ

ਪਟਿਆਲਾ, 10 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੀ.ਐਸ.ਐਨ.ਐਲ. ਟਾਵਰ 'ਤੇ ਲਗਾਤਾਰ 20 ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ | ਲਗਾਤਾਰ ਭੁੱਖੇ ਪਿਆਸੇ ਬੈਠਣ ਕਾਰਨ ਦੋਵੇਂ ...

ਪੂਰੀ ਖ਼ਬਰ »

ਪੰਜਾਬ ਭਾਜਪਾ ਵਲੋਂ ਆਪਣੇ ਸਾਰੇ ਸਮਾਗਮ 30 ਤੱਕ ਮੁਲਤਵੀ

ਚੰਡੀਗੜ੍ਹ, 10 ਅਪ੍ਰੈਲ (ਅਜੀਤ ਬਿਊਰੋ)-ਸੂਬੇ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਰਾਜ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਸਾਰੇ ਸਮਾਗਮਾਂ ਨੂੰ 30 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ | ਸੂਬਾ ...

ਪੂਰੀ ਖ਼ਬਰ »

ਰਿਹਾਇਸ਼ੀ ਇਲਾਕਿਆਂ 'ਚ ਮੋਬਾਈਲ ਟਾਵਰ ਲਾਉਣ ਦੇ ਮਾਮਲੇ 'ਚ ਹਾਈ ਪਾਵਰ ਕਮੇਟੀ ਬਣਾਉਣ ਦੇ ਆਦੇਸ਼

ਚੰਡੀਗੜ੍ਹ, 10 ਅਪ੍ਰੈਲ (ਬਿ੍ਜੇਂਦਰ ਗੌੜ)-ਲਗਪਗ ਮਹੀਨਾ ਪਹਿਲਾਂ ਪੰਜਾਬ ਦੇ ਰਿਹਾਇਸ਼ੀ ਇਲਾਕਿਆਂ 'ਚ ਮੋਬਾਈਲ ਟਾਵਰ ਲਾਉਣ 'ਤੇ ਰੋਕ ਲਗਾਉਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਤਾਜ਼ਾ ਆਦੇਸ਼ਾਂ 'ਚ ਇਕ ਹਾਈ ਪਾਵਰ ਕਮੇਟੀ ਬਣਾਉਣ ਦੇ ਆਦੇਸ਼ ਪੰਜਾਬ ...

ਪੂਰੀ ਖ਼ਬਰ »

ਕਤਲ ਤੇ ਕਈ ਵਾਰਦਾਤਾਂ 'ਚ ਹੋਰ ਰਾਜਾਂ ਵਲੋਂ ਲੋੜੀਂਦਾ ਭਗੌੜਾ 4 ਪਿਸਤੌਲਾਂ ਸਮੇਤ ਕਾਬੂ

ਖੰਨਾ, 10 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐਸ.ਐਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਇਕ ਪੈੱ੍ਰਸ ਕਾਨਫ਼ਰੰਸ 'ਚ ਦੱਸਿਆ ਕਿ ਖੰਨਾ ਪੁਲਿਸ ਨੇ ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਲੁੱਟਾਂ ਖੋਹਾਂ ਤੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਧੰਦੇ 'ਚ ਸ਼ਾਮਿਲ ਕਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX