ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  1 day ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  1 day ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  1 day ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  1 day ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  1 day ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  1 day ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  1 day ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  1 day ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  1 day ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  1 day ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  1 day ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  1 day ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  1 day ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  1 day ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਚੇਤ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਕਪੂਰਥਲਾ / ਫਗਵਾੜਾ

ਜ਼ਿਲ੍ਹੇ ਦੀਆਂ ਮੰਡੀਆਂ 'ਚ ਅੱਜ ਪਹਿਲੇ ਦਿਨ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਈ

ਕਪੂਰਥਲਾ, 10 ਅਪ੍ਰੈਲ (ਅਮਰਜੀਤ ਕੋਮਲ)-ਭੁਲੱਥ ਦਾਣਾ ਮੰਡੀ ਨੂੰ ਛੱਡ ਕੇ ਅੱਜ ਜ਼ਿਲ੍ਹੇ ਦੀ ਕਿਸੇ ਵੀ ਦਾਣਾ ਮੰਡੀ 'ਚ ਕਣਕ ਨਹੀਂ ਆਈ ਤੇ ਨਾ ਹੀ ਕਿਸੇ ਸਰਕਾਰੀ ਏਜੰਸੀ ਨੇ ਕਣਕ ਦੀ ਖ਼ਰੀਦ ਕੀਤੀ ਹੈ | ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਅੱਜ ਕਣਕ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ | ਇਸੇ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਆਨਲਾਈਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੀਆਂ ਮੰਡੀਆਂ 'ਚ ਇਸ ਵਰ੍ਹੇ 3.59 ਲੱਖ ਮੀਟਰਿਕ ਟਨ ਕਣਕ ਆਉਣ ਦੇ ਆਸਾਰ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਣਕ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਮੰਡੀ ਵਿਚ ਕਣਕ ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇੱਥੇ ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਕਣਕ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾਣ ਦੇ ਮਾਮਲਿਆਂ ਨੂੰ ਲੈ ਕੇ ਆੜ੍ਹਤੀਏ ਹੜਤਾਲ 'ਤੇ ਸਨ, ਪ੍ਰੰਤੂ ਅੱਜ ਆੜ੍ਹਤੀਆਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਅਗਲੇ ਦਿਨਾਂ 'ਚ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ |

ਕੇਂਦਰੀ ਟੀਮ ਜ਼ਿਲ੍ਹੇ 'ਚ ਯੂ.ਕੇ. ਸਟਰੇਨ ਦੇ 31 ਪਾਜ਼ੀਟਿਵ ਕੇਸਾਂ ਤੇ ਉਨ੍ਹਾਂ ਦੇ ਸੰਪਰਕਾਂ ਦਾ ਮੁਲਾਂਕਣ ਕਰੇਗੀ

ਕਪੂਰਥਲਾ, 10 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੇ ਪਸਾਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰੀ ਟੀਮ ਡਾ: ਸੰਜੇ ਗੁਪਤਾ ਪ੍ਰੋਫੈਸਰ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਫੈਮਿਲੀ ਵੈੱਲਫੇਅਰ ਤੇ ਏਮਜ਼ ਦੇ ਮੈਡੀਸਨ ਵਿਭਾਗ ਦੇ ਡਾਕਟਰ ਆਸ਼ੂਤੋਸ਼ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਨੇ ਕੈਪਟਨ ਤੇ ਕੇਜਰੀਵਾਲ ਦਾ ਪੁਤਲਾ ਸਾੜ ਕੇ ਕੀਤਾ ਰੋਸ ਵਿਖਾਵਾ

ਕਪੂਰਥਲਾ, 10 ਅਪ੍ਰੈਲ (ਸਡਾਨਾ, ਬਜਾਜ)-ਯੂਥ ਅਕਾਲੀ ਦਲ ਵਲੋਂ ਦੁਆਬਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਅਵੀ ਰਾਜਪੂਤ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖ਼ਿਲਾਫ਼ ਰੋਸ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ-ਵਿਧਾਇਕ ਚੀਮਾ

ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ, ਹੈਪੀ)-ਕੋਵਿਡ 19 ਤੋਂ ਬਚਾਓ ਲਈ ਦੇਸ਼ ਭਰ 'ਚ ਲਗਾਏ ਜਾ ਰਹੇ ਵੈਕਸੀਨੇਸ਼ਨ ਦੇ ਤਹਿਤ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਲੋਂ ਨਗਰ ਕੌਂਸਲ ਦਫ਼ਤਰ ਵਿਖੇ ਇਕ ਵਿਸ਼ਾਲ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ ਦੌਰਾਨ ਅੱਜ 3292 ਕੇਸਾਂ ਵਿਚੋਂ 1716 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਕਪੂਰਥਲਾ, 10 ਅਪ੍ਰੈਲ (ਦੀਪਕ ਬਜਾਜ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕੌਮੀ ਲੋਕ ਅਦਾਲਤ ਦੌਰਾਨ ਅੱਜ 3292 ਕੇਸਾਂ ਦੀ ਸੁਣਵਾਈ ਕਰਦੇ ਹੋਏ ਮੌਕੇ 'ਤੇ ਹੀ 1716 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ 8 ਕਰੋੜ 45 ਲੱਖ 49726 ਰੁਪਏ ਦੀ ਰਾਸ਼ੀ ਨੂੰ ਮੁਆਵਜ਼ੇ ਵਜੋਂ ਤੈਅ ...

ਪੂਰੀ ਖ਼ਬਰ »

ਵਿਸ਼ਵ ਸਿਹਤ ਦਿਵਸ 'ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ. ਵਲੋਂ ਆਨਲਾਈਨ ਸਮਾਗਮ

ਕਪੂਰਥਲਾ, 10 ਅਪ੍ਰੈਲ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰੇਲ ਕੋਚ ਫ਼ੈਕਟਰੀ ਦੇ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਵਲੋਂ ਇਕ ਸਮਾਗਮ ਕਰਵਾਇਆ ਗਿਆ | ਆਨਲਾਈਨ ਕਰਵਾਏ ਗਏ ਇਸ ਸਮਾਗਮ 'ਚ ਵਿਦਿਆਰਥੀਆਂ ਨੇ ਵਿਸ਼ਵ ਸਿਹਤ ਦਿਵਸ 'ਤੇ ਗੀਤ ਤੇ ਕਵਿਤਾਵਾਂ ਪੇਸ਼ ...

ਪੂਰੀ ਖ਼ਬਰ »

ਪਿੰਡ ਨਰੰਗਪੁਰ ਵਿਚ ਦੋ ਧਿਰਾਂ 'ਚ ਹੋਈ ਲੜਾਈ ਵਿਚ 2 ਔਰਤਾਂ ਸਮੇਤ 2 ਵਿਅਕਤੀ ਜ਼ਖਮੀ

ਬੇਗੋਵਾਲ, 10 ਅਪ੍ਰੈਲ (ਸੁਖਜਿੰਦਰ ਸਿੰਘ)-ਬੀਤੀ ਰਾਤ ਪਿੰਡ ਨਰੰਗਪੁਰ ਚ ਦੋ ਧਿਰਾਂ ਚ ਹੋਈ ਲੜਾਈ ਦੌਰਾਨ ਦੋ ਔਰਤ ਸਮੇਤ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਪਹਿਲੀ ਧਿਰ ਜੋ ਪਰਮਜੀਤ ਹਸਪਤਾਲ ਬੇਗੋਵਾਲ ਚ ਜੇਰੇ ਇਲਾਜ ਅਧੀਨ ਅਮਰਜੀਤ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਕਾਬੂ

ਕਪੂਰਥਲਾ, 10 ਅਪ੍ਰੈਲ (ਸਡਾਨਾ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਇਕ ਔਰਤ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਸਵਰਨ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਕਥਿਤ ਦੋਸ਼ਣ ਲਖਵਿੰਦਰ ਕੌਰ ਉਰਫ਼ ਲੱਖੋ ਵਾਸੀ ਧੱਕਾ ਕਲੋਨੀ ਨੂੰ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਇਕ ਔਰਤ ਗਿ੍ਫ਼ਤਾਰ

ਕਪੂਰਥਲਾ, 10 ਅਪ੍ਰੈਲ (ਸਡਾਨਾ)-ਥਾਣਾ ਕੋਤਵਾਲੀ ਮੁਖੀ ਹਰਪਾਲ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਗਸ਼ਤ ਦੌਰਾਨ ਇਕ ਔਰਤ ਨੂੰ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਵਿਲਾ ਕੋਠੀ ਨੇੜੇ ਪੁਲਿਸ ਪਾਰਟੀ ਨੇ ਕਥਿਤ ਦੋਸ਼ਣ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕੋਰੋਨਾ ਦੇ 108 ਮਰੀਜ਼ ਆਏ ਸਾਹਮਣੇ, ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਹੋਈ ਮੌਤ

ਕਪੂਰਥਲਾ, 10 ਅਪ੍ਰੈਲ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ ਸ਼ਨੀਵਾਰ ਨੂੰ 108 ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋਈ ਹੈ | ਮਰਨ ਵਾਲਿਆਂ ਵਿਚ ਵਿਚ 71 ਸਾਲਾ ਵਿਅਕਤੀ ਪਿੰਡ ਨਡਾਲੀ ਤੇ 68 ਸਾਲਾ ਔਰਤ ਵਾਸੀ ਫਗਵਾੜਾ ਨਾਲ ...

ਪੂਰੀ ਖ਼ਬਰ »

ਮੋਦੀ ਸਰਕਾਰ ਦੇ ਸਿੱਧੀ ਅਦਾਇਗੀ ਦੇ ਫ਼ੈਸਲੇ ਵਿਰੁੱਧ ਆੜ੍ਹਤੀਆਂ ਨੇ ਮੰਡੀ ਬੰਦ ਕਰ ਕੇ ਕੀਤੀ ਭਾਰੀ ਨਾਅਰੇਬਾਜ਼ੀ

ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ, ਹੈਪੀ)-ਮੋਦੀ ਸਰਕਾਰ ਵੱਲੋਂ ਕਣਕ ਦੀ ਫ਼ਸਲ ਦੀ ਸਿੱਧੀ ਅਦਾਇਗੀ ਕਰਨ ਦੇ ਫ਼ੈਸਲੇ ਵਿਰੁੱਧ ਆੜ੍ਹਤੀਆ ਫੈਡਰੇਸ਼ਨ ਆਫ਼ ਪੰਜਾਬ ਵੱਲੋਂ ਰਾਜ ਦੀਆਂ ਸਮੂਹ ਮੰਡੀਆਂ ਵਿਚ ਕਣਕ ਦੀ ਫ਼ਸਲ ਦੀ ਖ਼ਰੀਦ ਦਾ ਮੁਕੰਮਲ ਬਾਈਕਾਟ ਕਰਨ ਅਤੇ ...

ਪੂਰੀ ਖ਼ਬਰ »

120 ਕਰੋੜ ਰੁ. ਦੀ ਲਾਗਤ ਨਾਲ ਕਪੂਰਥਲਾ ਵਿਖੇ ਬਣਾਈ ਜਾਵੇਗੀ ਡਾ.ਅੰਬੇਡਕਰ ਯਾਦਗਾਰ- ਚੇਅਰਮੈਨ ਵੇਰਕਾ

ਅੰਮਿ੍ਤਸਰ, 10 ਅਪੈ੍ਰਲ (ਰੇਸ਼ਮ ਸਿੰਘ)- ਰਾਜ ਅਨੁਸੂਚਿਤ ਜਾਤੀਆਂ ਭੋ-ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਆਪਣੇ 50 ਸਾਲਾ (ਗੋਲਡਨ ਜੁਬਲੀ) ਸਮਾਗਮਾਂ ਦੀ ਲੜੀ 'ਚ 4 ਜ਼ਿਲਿ੍ਹਆਂ (ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਕਪੂਰਥਲਾ) ਦਾ ਸਮਾਗਮ ਇਥੇ ਡਾ: ਅੰਬੇਡਕਰ ਭਵਨ ...

ਪੂਰੀ ਖ਼ਬਰ »

ਸਾਲਾਨਾ ਵਿਸਾਖੀ ਕਬੱਡੀ ਟੂਰਨਾਮੈਂਟ ਸਰਕਾਰੀ ਸਕੂਲ ਭੁਲੱਥ ਦੀ ਗਰਾਊਾਡ 'ਚ ਅੱਜ

ਭੁਲੱਥ, 10 ਅਪ੍ਰੈਲ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਯੂਥ ਸਪੋਰਟਸ ਕਲੱਬ ਭੁਲੱਥ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਗੁਰਭੇਜ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਰਵਾਏ ਜਾ ਰਹੇ ਸਾਲਾਨਾ ਵਿਸਾਖੀ ਕਬੱਡੀ ਟੂਰਨਾਮੈਂਟ ਸਬੰਧੀ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਪੀ.ਟੀ.ਯੂ. ਵਲੋਂ ਯਾਯਾਵਰ ਸਾਹਿਤਕ ਉਤਸਵ ਦੇ ਸਹਿਯੋਗ ਨਾਲ ਕਰਵਾਇਆ ਗਿਆ ਆਨਲਾਈਨ ਸਮਾਗਮ

ਕਪੂਰਥਲਾ, 10 ਅਪ੍ਰੈਲ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ 'ਯਾਯਾਵਰ ਸਾਹਿਤਕ ਉਤਸਵ' ਦੇ ਸਹਿਯੋਗ ਨਾਲ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ 'ਨਵੋਨਮੇਸ਼' ਨਾਮੀ ਸਮਾਗਮ ਕਰਵਾਇਆ ਗਿਆ | ਆਨਲਾਈਨ ਕਰਵਾਏ ਇਸ ਸਮਾਗਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਫ਼ੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 10 ਅਪ੍ਰੈਲ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਫ਼ੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ | ਇਹ ਗੱਲ ਰਾਣਾ ਗੁਰਜੀਤ ਸਿੰਘ ਕਾਂਗਰਸੀ ...

ਪੂਰੀ ਖ਼ਬਰ »

ਲੋਕ ਕੋਰੋਨਾ ਤੇ ਡੇਂਗੂ ਤੋਂ ਬਚਣ ਲਈ ਸਰਕਾਰ ਦਾ ਸਾਥ ਦੇਣ-ਹਰਸਿਮਰਨਜੀਤ ਸਿੰਘ ਸਹਿਗਲ

ਕਪੂਰਥਲਾ, 10 ਅਪ੍ਰੈਲ (ਦੀਪਕ ਬਜਾਜ)-ਵਾਰਡ ਨੰਬਰ 44 ਵਿਚ ਡੇਂਗੂ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵਾਰਡ ਦੇ ਕੌਂਸਲਰ ਹਰਸਿਮਰਨਜੀਤ ਸਿੰਘ ਸਹਿਗਲ ਵਲੋਂ ਫੋਗਿੰਗ ਤੇ ਸੈਨੀਟਾਈਜ਼ੇਸ਼ਨ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰ ਰਾਮ ਲੁਭਾਇਆ ਨੂੰ ਵਧੀਆਂ ਸੇਵਾਵਾਂ ਦੇਣ ਤੇ ਸੂਬਾਈ ਆਗੂਆਂ ਨੇ ਕੀਤਾ ਸਨਮਾਨਿਤ

ਫਗਵਾੜਾ, 10 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾਈ ਆਗੂ ਅਤੇ ਸਿਵਲ ਹਸਪਤਾਲ ਫਗਵਾੜਾ ਵਿਚ ਤਾਇਨਾਤ ਵੈਟਰਨਰੀ ਇੰਸਪੈਕਟਰ ਰਾਮ ਲੁਭਾਇਆ ਅਹੀਰ ਵਲੋਂ ਵਧੀਆਂ ਸੇਵਾਵਾਂ ਦੇਣ ਤੇ ਪੰਜਾਬ ਭਰਦੇ ਵੈਟਰਨਰੀ ...

ਪੂਰੀ ਖ਼ਬਰ »

ਖ਼ਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਤੋਂ ਮਹਾਨ ਨਗਰ ਕੀਰਤਨ ਸਜਾਇਆ

ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ, ਹੈਪੀ)-ਖ਼ਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਅਰਦਾਸ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੀ ਹਮਾਇਤ 'ਚ ਇਦਨਾ ਕਲਾਸਕੇ ਵਿਖੇ ਮੀਟਿੰਗ

ਫਗਵਾੜਾ, 10 ਅਪ੍ਰੈਲ (ਵਾਲੀਆ)-ਇੱਥੋਂ ਥੋੜ੍ਹੀ ਦੂਰ ਪਿੰਡ ਇਦਨਾ ਕਲਾਸਕੇ ਵਿਖੇ ਕਿਸਾਨ-ਮਜ਼ਦੂਰ ਹਮਾਇਤੀ ਕਮੇਟੀ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ ਜਿਸ ਨੂੰ ਮਹਿੰਦਰਪਾਲ, ਸੁਖਦੇਵ ਸਿੰਘ ਕਨਵੀਨਰ, ...

ਪੂਰੀ ਖ਼ਬਰ »

ਰਣਦੀਪ ਸਿੰਘ ਗਗਨ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

ਨਡਾਲਾ, 10 ਅਪ੍ਰੈਲ (ਮਾਨ)-ਨੌਜਵਾਨ ਆਗੂ ਰਣਦੀਪ ਸਿੰਘ ਗਗਨ ਨੂੰ ਉਨ੍ਹਾਂ ਦੇ ਅੰਤਿਮ ਅਰਦਾਸ ਸਮਾਗਮ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਪਹੁੰਚ ਕੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਭਾਈ ...

ਪੂਰੀ ਖ਼ਬਰ »

ਚੋਰਾਂ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ, ਹੈਪੀ)-ਬੀਤੀ ਰਾਤ ਕਰਮਜੀਤਪੁਰ ਰੋਡ ਤੇ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ 'ਚੋਂ ਹਜ਼ਾਰਾਂ ਰੁਪਏ ਦੇ ਰਾਸ਼ਨ ਦਾ ਸਾਮਾਨ ਤੇ ਨਕਦੀ ਚੋਰੀ ਕਰਨ ਦੀ ਖ਼ਬਰ ਮਿਲੀ ਹੈ | ਦੁਕਾਨਦਾਰ ਰੁਪਿੰਦਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਪਿੰਡ ਜੈਰਾਮਪੁਰ ਵਿਖੇ ਧਾਰਮਿਕ ਸਮਾਗਮ ਅੱਜ

ਢਿਲਵਾਂ, 10 ਅਪ੍ਰੈਲ (ਸੁਖੀਜਾ, ਪ੍ਰਵੀਨ)-ਪਿੰਡ ਜੈਰਾਮਪੁਰ ਵਿਖੇ ਸਮੂਹ ਪਿੰਡ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਦੀ ਯਾਦ ਵਿਚ ਉਹਨਾ ਦੇ ਪਵਿੱਤਰ ਤਪ ਅਸਥਾਨ ਵਿਖੇ 9 ਤੋਂ 11 ਅਪੈ੍ਰਲ ਤੱਕ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੱਖ-ਵੱਖ ਵਾਰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਕਪੂਰਥਲਾ, 10 ਅਪ੍ਰੈਲ (ਸਡਾਨਾ)-ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਨਿਰੀਖਣ ਕੀਤਾ ਜਾ ਰਿਹਾ ਹੈ | ਜਿਸ ਤਹਿਤ ਉਨ੍ਹਾਂ ਵਲੋਂ ਵਾਰਡ ਨੰਬਰ 25 ਅਧੀਨ ਆਉਂਦੇ ਇਲਾਕਾ ਸ਼ਿਵ ਕਲੋਨੀ ਵਿਚ ਕੰਕਰੀਟ ਦੀ ਬਣ ਰਹੀ ਸੜਕ ਦਾ ਨਿਰੀਖਣ ...

ਪੂਰੀ ਖ਼ਬਰ »

ਹੱਟ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜ ਜਲਦੀ ਮੁਕੰਮਲ ਕੀਤੇ ਜਾਣਗੇ- ਕੁਲਾਰ, ਰੂਹੀ

ਸੁਲਤਾਨਪੁਰ ਲੋਧੀ, 10 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀ ਸਰਾਂਵਾਂ ਤੇ ਹੋਰ ...

ਪੂਰੀ ਖ਼ਬਰ »

ਵਾਰਡ ਨੰਬਰ 15 'ਚ ਵੈਕਸੀਨੇਸ਼ਨ ਕੈਂਪ ਵਿਚ 80 ਲੋਕਾਂ ਨੇ ਲਗਵਾਈ ਕੋਰੋਨਾ ਵੈਕਸੀਨ

ਫਗਵਾੜਾ, 10 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਵਾਰਡ ਨੰਬਰ 15 ਵਿਚ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਵਲੋਂ ਕਾਂਗਰਸੀ ਆਗੂ ਗੁਰਜੀਤ ਪਾਲ ਵਾਲਿਆਂ ਦੇ ਦਫ਼ਤਰ ਵਿਚ ਕੋਰੋਨਾ ਵੈਕਸੀਨੇਸ਼ਨ ਦੇ ਤਹਿਤ ਕੈਂਪ ਲਗਾਇਆ ਗਿਆ | ਕੈਂਪ ਦੇ ਦੌਰਾਨ ਸਿਹਤ ਵਿਭਾਗ ਦੀ ...

ਪੂਰੀ ਖ਼ਬਰ »

ਏ.ਡੀ.ਸੀ ਫਗਵਾੜਾ ਨੂੰ ਪ੍ਰਬੰਧਕੀ ਤਾਕਤਾਂ ਦੇਣ ਦੀ ਡੀ.ਸੀ. ਕਪੂਰਥਲਾ ਤੋਂ ਕੀਤੀ ਮੰਗ

ਫਗਵਾੜਾ, 10 ਅਪੈ੍ਰਲ (ਤਰਨਜੀਤ ਸਿੰਘ ਕਿੰਨੜਾ)-ਸਰਵ ਨੌਜਵਾਨ ਸਭਾ ਫਗਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਪੰਜਾਬੀ ਵਿਰਸਾ ਟਰੱਸਟ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਚਿੱਠੀ ਲਿਖਕੇ ਮੰਗ ਕੀਤੀ ਹੈ ਕਿ ਫਗਵਾੜਾ ਵਿਖੇ ...

ਪੂਰੀ ਖ਼ਬਰ »

ਸਿਧਵਾਂ ਦੋਨਾ 'ਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ

ਸਿਧਵਾਂ ਦੋਨਾ, 10 ਅਪ੍ਰੈਲ (ਅਵਿਨਾਸ਼ ਸ਼ਰਮਾ)-ਸੰਤ ਬਾਬਾ ਪੰਜਾਬ ਸਿੰਘ ਸਪੋਰਟਸ ਕਲੱਬ ਸਿਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਅੱਜ ਸੰਤ ਭਾਈ ਪੰਜਾਬ ਸਿੰਘ ...

ਪੂਰੀ ਖ਼ਬਰ »

ਅਧਿਆਪਕ ਆਗੂ ਪਿ੍ੰਸੀਪਲ ਰਕੇਸ਼ ਭਾਸਕਰ ਦੀ ਮੌਤ ਨਾਲ ਅਧਿਆਪਕ ਵਰਗ ਨੂੰ ਵੱਡਾ ਘਾਟਾ ਪਿਆ-ਡੀ.ਟੀ.ਐਫ.

ਕਪੂਰਥਲਾ, 10 ਅਪ੍ਰੈਲ (ਵਿ.ਪ੍ਰ.)-ਡੈਮੋਕਰੈਟਿਕ ਟੀਚਰ ਫ਼ਰੰਟ ਜ਼ਿਲ੍ਹਾ ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਫ਼ਰੰਟ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਜੋਤੀ ਮਹਿੰਦਰੂ ਦੀ ਅਗਵਾਈ ਵਿਚ ਹੋਈ | ਮੀਟਿੰਗ ...

ਪੂਰੀ ਖ਼ਬਰ »

ਮਹਾਂਕੁੰਭ ਵਿਚ ਪ੍ਰਵੇਸ਼-ਸ਼ਾਹੀ ਨਾਲ ਹੋਈ ਨਿਰਮਲ ਸੰਪ੍ਰਦਾ ਦੇ ਸਮਾਗਮਾਂ ਦੀ ਆਰੰਭਤਾ

ਸੁਲਤਾਨਪੁਰ ਲੋਧੀ, 10 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਹਰਿਦੁਆਰ ਵਿਚ ਗੰਗਾ ਕਿਨਾਰੇ ਚੱਲ ਰਹੇ ਮਹਾਂ ਕੁੰਭ ਵਿਚ ਨਿਰਮਲਾ ਸੰਪ੍ਰਦਾ ਦੀ ਸਮਾਗਮਾਂ ਆਰੰਭਤਾ ਪ੍ਰਵੇਸ਼ ਸ਼ਾਹੀ ਨਾਲ ਹੋਈ | ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ ਦੀ ਸ਼ਾਖਾ ਏਕੜ ਕਲਾਂ ਤੋਂ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲੇ ਲਈ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਵਿਧਾਇਕ ਚੀਮਾ ਵਲੋਂ ਆਗ਼ਾਜ਼

ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ, ਹੈਪੀ)-ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖ਼ਲਿਆਂ ਦੀ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਸ਼ੁੱਭ ਆਰੰਭ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਸੁਲਤਾਨਪੁਰ ਲੋਧੀ ਤੋਂ ਕਰਵਾਇਆ | ਇਸ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ਸੂਬੇ ਦੇa ...

ਪੂਰੀ ਖ਼ਬਰ »

ਸਮੇਂ ਨਾਲ ਤਰੱਕੀ ਕਰ ਰਿਹਾ ਦੋ ਹਿੱਸਿਆਂ 'ਚ ਵੰਡਿਆ ਪਿੰਡ ਸ਼ਾਹਪੁਰ ਪੀਰਾਂ

ਢਿਲਵਾਂ:-ਪ੍ਰਵੀਨ ਕੁਮਾਰ, 98150-05825 ਢਿਲਵਾਂ, ਪੰਜਾਬ ਦੇ ਬਹੁ-ਗਿਣਤੀ ਪਿੰਡ ਆਪਣਾ ਇਤਿਹਾਸ, ਮਿਥਿਹਾਸ ਰੱਖਦੇ ਹੋਏ ਵਿਕਸਤ ਹੋ ਰਹੇ ਹਨ ਅੱਜ ਇਹਨਾਂ ਪਿੰਡਾਂ ਦੇ ਸਰੂਪ, ਬਣਤਰ ਤੇ ਵਰਤੋਂ ਵਿਹਾਰ 'ਚ ਬਹੁਤ ਤਬਦੀਲੀਆਂ ਆ ਗਈਆਂ ਹਨ | ਇਸੇ ਤਰ੍ਹਾਂ ਕਰੀਬ 29 ਸਾਲ ਪਹਿਲਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX