ਤਾਜਾ ਖ਼ਬਰਾਂ


ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮਾਨਸਾ ਜ਼ਿਲੇ ’ਚ ਕੋਰੋਨਾ ਨਾਲ 5 ਮੌਤਾਂ , 533 ਨਵੇਂ ਕੇਸ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨੇ ਅੱਜ ਜ਼ਿਲੇ ਦੇ 5 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ ’ਚ 40 ਤੇ 41 ਸਾਲ ਦੇ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 10 ਮੌਤਾਂ, 286 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 4 ਮਰੀਜ਼ ਸ੍ਰੀ ਮੁਕਤਸਰ ...
ਸ਼ਹੀਦ ਫੌਜੀ ਜਵਾਨ ਦੀ ਅੰਤਿਮ ਅਰਦਾਸ ਮੌਕੇ ਐਸ.ਡੀ.ਐਮ. ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ
. . .  1 day ago
ਬੁਢਲਾਡਾ, 6 ਮਈ (ਸਵਰਨ ਸਿੰਘ ਰਾਹੀ) ਪਿਛਲੇ ਦਿਨੀਂ ਲੇਹ ਲਦਾਖ ਦੇ ਸਿਆਚਿਨ ਖੇਤਰ ਚ ਗਲੇਸ਼ੀਅਰ ਪਿਘਲਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੀਤ ਸਿੰਘ ਨਮਿਤ ਅੰਤਿਮ ਅਰਦਾਸ ...
ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ
. . .  1 day ago
ਅਜਨਾਲਾ,6 ਮਈ (ਗੁਰਪ੍ਰੀਤ ਸਿੰਘ ਢਿਲੋਂ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ...
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ, 109 ਮਾਮਲੇ ਹੋਰ ਆਏ ਸਾਹਮਣੇ
. . .  1 day ago
ਮੋਗਾ ,6 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਕੋਰੋਨਾ ਨੇ ਇਕ ਹੋਰ ਜੀਵਨ ਨੂੰ ਆਪਣੀ ਲਪੇਟ ਵਿਚ ਲੈ...
ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ , 507 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 6 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ ਇਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ...
ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ
. . .  1 day ago
ਚੰਡੀਗੜ੍ਹ , 6 ਮਈ - ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ,ਤਾਂ ਜੋ ਵਿਅਕਤੀਆਂ ਨੂੰ ਅਤੇ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਰਾਜ ਵਿਚ ਆਯਾਤ ਕੀਤੇ ਜਾਣ ਵਾਲੇ ...
730 ਐਮ. ਟੀ. ਆਕਸੀਜਨ ਭੇਜਣ 'ਤੇ ਮੈਂ ਕੇਂਦਰ ਦਾ ਧੰਨਵਾਦ ਕਰਦਾ ਹਾਂ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ , 6 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੱਸਿਆ ਗਿਆ ਕਿ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਪਹਿਲੀ ਵਾਰ 730 ਐਮ. ਟੀ. ਆਕਸੀਜਨ ਭੇਜੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀਆਂ ਨਾਲ ਕੋਵਿਡ -19 ਸਥਿਤੀ ਨੂੰ ਲੈਕੇ ਹੋਈ ਬੈਠਕ , ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ , 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਵਿਡ19 ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਫੈਲਣ ਦੀ...
ਥਾਣਾ ਲੋਪੋਕੇ ਦੀ ਪੁਲਿਸ ਵਲੋ ਇਕ ਕਿੱਲੋ ਅਫ਼ੀਮ ਸਮੇਤ ਇਕ ਤਸਕਰ ਕਾਬੂ
. . .  1 day ago
ਲੋਪੋਕੇ, 6 ਮਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਐੱਸ. ਪੀ....
ਸਿਹਤ ਵਿਭਾਗ ਨੇ ਸਟਾਫ਼ ਨਰਸ 'ਤੇ ਕਾਰਵਾਈ ਕਰਦੇ ਕੀਤਾ ਤਬਾਦਲਾ
. . .  1 day ago
ਫਗਵਾੜਾ, 6 ਮਈ (ਹਰੀਪਾਲ ਸਿੰਘ) - ਫਗਵਾੜਾ ਸਿਵਲ ਹਸਪਤਾਲ ਵਿਚ ਆਏ ਮਰੀਜ਼ ਦਾ ਸਹੀ ਢੰਗ ਨਾਲ ਇਲਾਜ ਨਾਂ ਕਰਨ ਅਤੇ ਐੱਸ. ਐਮ. ਓ. ਪ੍ਰਤੀ ਗ਼ਲਤ ...
ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰ ਮਰੇ
. . .  1 day ago
ਮਾਹਿਲਪੁਰ, 06 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਅੱਡੇ ਵਿਚ ਇਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ...
ਅਸਫਲਤਾ ਇਹ ਸਪਸ਼ਟ ਕਰਦੀ ਹੈ ਕਿ ਸਿਸਟਮ ਸਹੀ ਤਰੀਕੇ ਨਾਲ ਸਥਾਪਤ ਨਹੀਂ - ਦਿੱਲੀ ਹਾਈ ਕੋਰਟ
. . .  1 day ago
ਨਵੀਂ ਦਿੱਲੀ , 6 ਮਈ - ਹਾਈ ਕੋਰਟ ਨੇ ਇਕ ਵਾਰ ਫਿਰ ਦਿੱਲੀ ਵਿਚ ਵਿਗੜ ਰਹੇ ਹਾਲਾਤਾਂ 'ਤੇ ਦਿੱਲੀ ਸਰਕਾਰ ਨੂੰ ਘੇਰਿਆ ਹੈ | ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਇਕ ਵਕੀਲ...
ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ਵਿਚੋਂ 50000 ਰੁਪਏ ਲੈ ਕੇ ਲੁਟੇਰਾ ਹੋਇਆ ਫ਼ਰਾਰ
. . .  1 day ago
ਅਜਨਾਲਾ, 6 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਜਗਰਾਓਂ

ਖ਼ਾਲਸਾ ਪੰਥ ਦਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਜਗਰਾਉਂ, 13 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਖ਼ਾਲਸਾ ਪੰਥ ਦਾ ਸਥਾਪਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਸ਼ਰਧਾਲੂਆਂ ਨੇ ਗੁਰੂ ਘਰਾਂ ਵਿਖੇ ਨਤਮਸਤਕ ਹੋ ਕੇ ਗੁਰਬਾਣੀ ਦਾ ਕੀਰਤਨ ਸੁਣਿਆ ਤੇ ਬੁਲਾਰਿਆਂ ਤੋਂ ਸਿੱਖ ਇਤਿਹਾਸ ਪ੍ਰਤੀ ਜਾਣਕਾਰੀ ਹਾਸਲ ਕੀਤੀ | ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ, ਗੁਰਦੁਆਰਾ ਗੁਰੂ ਰਾਮ ਦਾਸ ਜੀ, ਗੁਰਦੁਆਰਾ ਮਾਈ ਦਾ, ਗੁਰਦੁਆਰਾ ਭਹੋਈ ਸਾਹਿਬ ਜੀ, ਗੁਰਦੁਆਰਾ ਦਸਮੇਸ਼ ਨਗਰ, ਗੁਰਦੁਆਰਾ ਭਗਤ ਰਵਿਦਾਸ ਜੀ, ਗੁਰਦੁਆਰਾ ਬਾਬਾ ਨਾਮ ਦੇਵ ਜੀ, ਗੁਰਦੁਆਰਾ ਅਗਵਾੜ ਲੋਪੋ ਤੇ ਡਾਲਾ ਆਦਿ ਵਿਖੇ ਸਵੇਰ ਤੋਂ ਹੀ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਸ਼ੁਰੂ ਕੀਤੀਆਂ | ਇਥੇ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਜਾਏ ਦੀਵਾਨਾਂ 'ਚ ਕੀਰਤਨੀ, ਕਵੀਸ਼ਰੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਤੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਪ੍ਰਤੀ ਜਾਣੂ ਕਰਵਾਇਆ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਐਸ. ਆਰ. ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਚੇਅਰਮੈਨ ਮੇਜਰ ਸਿੰਘ ਭੈਣੀ, ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਪ੍ਰਧਾਨ ਅਜਮੇਰ ਸਿੰਘ ਢੋਲਣ, ਸਤਨਾਮ ਸਿੰਘ, ਕੌਂਸਲਰ ਜਤਿੰਦਰਪਾਲ ਰਾਣਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸਮਾਜ ਸੇਵੀ ਗੁਰਿੰਦਰ ਸਿੰਘ ਸਿੱਧੂ ਤੇ ਰਜਿੰਦਰ ਜੈਨ, ਪ੍ਰਧਾਨ ਅਵਤਾਰ ਸਿੰਘ ਬਿੱਲਾ, ਐਡਵੋਕੇਟ ਅਮਰਜੀਤ ਸਿੰਘ ਲਾਂਬਾ, ਐਡਵੋਕੇਟ ਜਰਨੈਲ ਸਿੰਘ ਖਹਿਰਾ, ਖ਼ੂਨਦਾਨੀ ਐਡਵੋਕੇਟ ਰਘਬੀਰ ਸਿੰਘ ਤੂਰ, ਅਮਰ ਨਾਥ ਕਲਿਆਣ, ਭਜਨ ਸਿੰਘ ਆਦਿ ਹਾਜਰ ਸਨ | ਇਸ ਮੌਕੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ |
ਗੁਰਦੁਆਰਾ ਨਾਨਕਸਰ ਤੇਰਾਂ ਮੰਜ਼ਿਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ
ਜਗਰਾਉਂ/ਹਠੂਰ, (ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਨਾਨਕਸਰ ਤੇਰਾਂ ਮੰਜ਼ਿਲਾਂ ਪਿੰਡ ਝੋਰੜਾਂ ਵਿਖੇ ਖ਼ਾਲਸਾ ਪੰਥ ਸਾਜਨਾ ਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿਚ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਤੇ ਕਵੀਸ਼ਰੀ ਤੇ ਢਾਡੀ ਜਥਿਆਂ ਨੇ ਵਾਰਾਂ ਦਾ ਗਾਇਣ ਕੀਤਾ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਗਤਕਾ ਟੀਮਾਂ ਨੇ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਵਿਚ ਜੋਸ਼ ਭਰਿਆ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਦੀਆਂ ਤੋਂ ਲਿਤਾੜੇ ਜਾਂਦੇ ਰਹੇ ਲੋਕਾਂ ਨੂੰ ਇਕ ਮੰਚ 'ਤੇ ਇਕੱਠਾ ਕੀਤਾ | ਇਸ ਮੌਕੇ ਇਕ ਦਰਜਨ ਤੋਂ ਵੱਧ ਕੀਰਤਨੀ, ਕਵੀਸ਼ਰੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਤੇ ਵਾਰਾਂ ਰਾਹੀਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ | ਇਸ ਮੌਕੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਭਾਈ ਹਰਬੰਸ ਸਿੰਘ ਸੈਕਟਰੀ ਵਲੋਂ ਕੀਤਾ ਗਿਆ | ਇਸ ਮੌਕੇ ਬਾਬਾ ਕਰਨੈਲ ਸਿੰਘ ਝੋਰੜਾਂ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਆਗਿਆਪਾਲ ਸਿੰਘ ਨਾਨਕਸਰ, ਜਸਵਿੰਦਰ ਸਿੰਘ ਬਿੰਦੀ, ਬੱਗਾ ਸਿੰਘ, ਗੇਜਾ ਸਿੰਘ, ਬਿੰਦਰ ਸਿੰਘ, ਗੋਰਾ ਸਿੰਘ, ਜੱਸਾ ਸਿੰਘ ਆਦਿ ਹਾਜਰ ਸਨ |
ਵਿਸਾਖੀ ਮੌਕੇ ਧਾਰਮਿਕ ਸਮਾਗਮ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿ:) ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ, ਵਿਸਾਖੀ ਤੇ ਬਾਬਾ ਰਾਮ ਥੰਮਣ ਜੀ ਦੇ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਤੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਸਮਾਗਮ ਵਿਚ ਸਰਪ੍ਰਸਤ ਮਨਜੀਤ ਸਿੰਘ ਸੀੜਾ, ਬਲਵੰਤ ਸਿੰਘ ਧਨੋਆ, ਸਰਪੰਚ ਬਲਜਿੰਦਰ ਸਿੰਘ ਮਲਕਪੁਰ, ਜਗਦੀਸ਼ ਸਿੰਘ ਪਮਾਲ, ਰਾਜ ਕਪੂਰ, ਪਵਨ ਸਿਡਾਨਾ, ਪ੍ਰਮਿੰਦਰ ਸਿੰਘ ਬਿੱਟੂ, ਸੁੱਚਾ ਸਿੰਘ ਤੁਗਲ ਸ਼ਮੂਲੀਅਤ ਕੀਤੀ | ਸੰਗਤ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਧਰਮ ਦੇ ਇਤਿਹਾਸ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ ਗਿਆ | ਪ੍ਰਧਾਨ ਬਾਵਾ ਨੇ ਦੱਸਿਆ ਕਿ ਬੈਰਾਗੀ ਭਾਈਚਾਰੇ ਵਲੋਂ ਅੱਜ ਦੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਸੇਰ ਭਰਾ ਬਾਬਾ ਰਾਮ ਥੰਮਣ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਫਾਊਾਡੇਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਹੋਰ ਅਹੁਦੇਦਾਰਾਂ ਵਲੋਂ ਮਹੰਤ ਰਘਵੀਰ ਦਾਸ ਤਪਾ ਦਾ ਸਨਮਾਨ ਕੀਤਾ ਗਿਆ | ਇਸ ਸਮੇਂ ਬੁਕਣ ਦਾਸ, ਕਿ੍ਸ਼ਨ ਦਾਸ, ਭੁਪਿੰਦਰ ਦਾਸ, ਬੀਰਬਲ ਦਾਸ, ਸਵੀਤਾ ਬਾਵਾ, ਰੇਸ਼ਮ ਸਿੰਘ ਸੱਗੂ, ਹੋਰ ਮੌਜੂਦ ਸਨ |
ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਵਿਖੇ ਖ਼ਾਲਸਾ ਪੰਥ ਦਾ ਸਥਾਪਨਾ ਦਿਵਸ ਮਨਾਇਆ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਗੁਰੂਸਰ ਕਾਉਂਕੇ (ਜਗਰਾਉਂ) ਵਿਖੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਸੰਗਤਾਂ ਵਲੋਂ ਜਾਹੋ-ਜਲਾਲ ਨਾਲ ਮਨਾਇਆ ਗਿਆ | ਸਮਾਗਮ 'ਚ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵਲੋਂ ਮੱਥਾ ਟੇਕਿਆ ਤੇ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ | ਇਸ ਦੌਰਾਨ ਕੋਵਿਡ-19 ਨੂੰ ਦੇਖਦਿਆਂ ਪ੍ਰਬੰਧਕਾਂ ਨੇ ਉਸਾਰੂ ਪ੍ਰਬੰਧ ਕੀਤੇ ਹੋਏ ਸਨ | ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਦੀਆਂ ਤੋਂ ਚਲੇ ਆ ਰਹੇ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵਾਂ ਤੋਂ ਪੀੜ੍ਹਤ ਆਮ ਵਰਗ ਨੂੰ ਦਸਮੇਸ਼ ਪਿਤਾ ਨੇ ਅੰਮਿ੍ਤ ਛਕਾ ਕੇ ਸਿੰਘ ਬਣਾ ਦਿੱਤਾ ¢ ਸਮਾਗਮ ਵਿਚ ਸਾਬਕਾ ਵਿਧਾਇਕ ਐਸ.ਆਰ.ਕਲੇਰ ਨੇ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਖ਼ੂਨਦਾਨ ਕੈਂਪ ਲਗਾਉਣ ਅਤੇ ਬੂਟੇ ਵੰਡਣ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਹੈੱਡ ਗ੍ਰੰਥੀ ਭੁਪਿੰਦਰ ਸਿੰਘ, ਮੈਨੇਜਰ ਗੁਰਜੀਤ ਸਿੰਘ, ਪ੍ਰੋ: ਕਰਮ ਸਿੰਘ ਸਿੰਧੂ, ਮੇਜਰ ਸਿੰਘ ਛੀਨਾ, ਹਰੀ ਸਿੰਘ ਕਾਉਂਕੇ, ਸਰਪ੍ਰੀਤ ਸਿੰਘ ਕਾਉਂਕੇ, ਸਤਪਾਲ ਸਿੰਘ ਦੇਹੜਕਾ, ਮਾ: ਹਰਨਰਾਇਣ ਸਿੰਘ, ਮੈਡਮ ਕੰਚਨ, ਹਰਵਿੰਦਰ ਸਿੰਘ ਢੋਲਣ ਤੇ ਕਮਲਜੀਤ ਸਿੰਘ ਆਦਿ ਹਾਜ਼ਰ ਸਨ |
ਪੂਰੇ ਬੇਟ ਇਲਾਕੇ 'ਚ ਵਿਸਾਖੀ ਦਾ ਤਿਉਹਾਰ ਮਨਾਇਆ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਪੂਰੇ ਬੇਟ ਇਲਾਕੇ 'ਚ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸਾਖੀ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਲਾਕੇ ਦੀ ਸੰਗਤ ਵਲੋਂ ਪਹਿਲੀ ਤੇ ਛੇਵੀਂ ਪਾਤਸ਼ਾਹੀ ਜੀ ਦੀ ਚਰਨਛੋਹ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲ (ਗਿੱਦੜਵਿੰਡੀ), ਦਰਿਆ ਸਤਲੁਜ ਦੇ ਕੰਢੇ 'ਤੇ ਸਥਿਤ ਬਾਬਾ ਨੰਦ ਸਿੰਘ ਜੀ ਜਲ ਪ੍ਰਵਾਹ ਅਸਥਾਨ ਠਾਠ ਕੰਨੀਆਂ ਸਾਹਿਬ ਤੇ ਡੇਰਾ ਬਾਬਾ ਹੀਰਾ ਲਾਲ ਸਿੰਘ ਦੇ ਅਸਥਾਨਾਂ 'ਤੇ ਨਤਮਸਤਕ ਹੋ ਕੇ ਗੁਰਬਾਣੀ ਦਾ ਆਨੰਦ ਮਾਣਿਆ | ਗੁਰਦੁਆਰਾ ਬਾਓਲੀ ਸਾਹਿਬ ਵਿਖੇ ਸੰਤ ਬਾਬਾ ਹਰਨੇਕ (ਬਾਕੀ ਸਫ਼ਾ 6 'ਤੇ)


ਸਿੰਘ ਦੀ ਯਾਦ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ 'ਚ ਧਾਰਮਿਕ ਦੀਵਾਨ ਸਜਾਏ ਗਏ | ਜਿਨ੍ਹਾਂ 'ਚ ਹਾਜ਼ਰੀ ਭਰਦੇ ਹੋਏ ਵੱਖ-ਵੱਖ ਮਹਾਂਪੁਰਸ਼ਾਂ, ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰਦਿਆਂ ਜੁੜੀਆਂ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀ ਮਹੱਤਤਾ ਦੇ ਨਾਲ-ਨਾਲ ਗੁਰੂਆਂ ਵਲੋਂ ਦਰਸਾਏ ਗਏ ਮਾਰਗ ਦੇ ਪਾਂਧੀ ਬਣਨ ਦੀ ਅਪੀਲ ਕੀਤੀ | ਸੰਗਤਾਂ ਲਈ ਗੁਰੂੁ ਕਾ ਲੰਗਰ ਵੀ ਅਤੁੱਟ ਵਰਤਿਆ | ਇਸ ਮੌਕੇ ਗੁਰੂ ਹਰਗੋਬਿੰਦ ਟਰੱਸਟ ਦੇ ਪ੍ਰਧਾਨ ਗੁਰਦੀਪ ਸਿੰਘ ਗਿੱਦੜਵਿੰਡੀ, ਮੀਤ ਪ੍ਰਧਾਨ ਜਗਰਾਜ ਸਿੰਘ ਜਨੇਤਪੁਰਾ, ਸੈਕਟਰੀ ਤੇਜਿੰਦਰ ਸਿੰਘ ਲੋਧੀਵਾਲ ਅਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਬਲਜੀਤ ਸਿੰਘ ਵੀ ਹਾਜਰ ਸਨ |
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੈਂਬਸਰ ਪਾਤਸ਼ਾਹੀ ਛੇਵੀਂ ਪਿੰਡ ਸੋਹੀਆਂ
ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ)-ਐੱਨ.ਆਰ.ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਖ਼ਾਲਸੇ ਦਾ ਜਨਮ ਦਿਵਸ ਤੇ ਵਿਸਾਖੀ ਦਾ ਦਿਹਾੜਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੈਂਬਸਰ ਪਾਤਸ਼ਾਹੀ ਛੇਵੀਂ ਪਿੰਡ ਸੋਹੀਆਂ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਰਾਗੀ, ਕਵੀਸ਼ਰੀ ਤੇ ਢਾਡੀ ਜਥਿਆਂ ਨੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਸੋਹੀਆਂ, ਜਥੇਦਾਰ ਹਰਨੇਕ ਸਿੰਘ ਬੜਿੰਗ, ਸੁਖਮਿੰਦਰ ਸਿੰਘ ਕਾਕਾ ਸੋਹੀਆਂ, ਜਗਤਾਰ ਸਿੰਘ ਕੁਲਾਰ ਤੇ ਗੁਰਦੇਵ ਸਿੰਘ ਸੋਹੀਆਂ ਨੇ ਦੱਸਿਆ 15 ਪ੍ਰਾਣੀ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ | ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਅੰਮਿ੍ਤ ਛੱਕਣ ਵਾਲੇ ਪ੍ਰਾਣੀਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ | ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਸੋਹੀਆਂ ਨੇ ਆਈ ਸੰਗਤ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਮਨਜੀਤ ਸਿੰਘ ਵੱਡੇ ਘਰ ਵਾਲੇ, ਸੂਬੇਦਾਰ ਚਮਕੌਰ ਸਿੰਘ, ਸੂਬੇਦਾਰ ਸੁਖਜੀਤ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਦਲਜੀਤ ਸਿੰਘ, ਮੁਕੰਦ ਸਿੰਘ, ਜਸਵਿੰਦਰਪਾਲ ਸਿੰਘ ਘੀਟਾ ਆਦਿ ਹਾਜ਼ਰ ਸਨ |
ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਧਾਰਮਿਕ ਸਮਾਗਮ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਖ਼ਾਲਸਾ ਸਾਜਨਾ ਦਿਹਾੜਾ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀਂ 10ਵੀਂ ਰਾਏਕੋਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੀ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਸ ਸਮੇਂ ਮੁਤਾਬਿਕ ਖ਼ਾਲਸਾ ਪੰਥ ਨੂੰ ਸਾਜਣਾ ਸਮੇਂ ਦੀ ਲੋੜ ਬਣ ਚੁੱਕੀ ਸੀ ਕਿਉਂਕਿ ਮੁਗਲ ਸਾਮਰਾਜ ਵਲੋਂ ਲੋਕਾਂ 'ਤੇ ਅੱਤਿਆਚਾਰ ਐਨਾ ਕੀਤਾ ਜਾ ਰਿਹਾ ਸੀ ਕਿ ਮੁਗਲ ਫੌਜ ਦਾ ਟਾਕਰਾ ਕਰਨ ਲਈ ਖ਼ਾਲਸਾ ਫੌਜ ਦੀ ਵੱਡੀ ਲੋੜ ਸੀ |
ਸਮਾਗਮ ਦੌਰਾਨ ਪੰਥਕ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਗਿਆਨੀ ਵਰਿਆਮ ਸਿੰਘ ਕੁਲਾਰ, ਭਾਈ ਜੈਪਾਲ ਸਿੰਘ ਬੀਹਲਾ, ਭਾਈ ਅੰਮਿ੍ਤਪਾਲ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਭਾਈ ਦਰਸ਼ਨ ਸਿੰਘ ਜੱਟਪੁਰਾ ਵਲੋਂ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਢਾਡੀ ਜਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਨੇਜਰ ਗੁਰਸੇਵਕ ਸਿੰਘ ਹਠੂਰ, ਜੋਗਾ ਸਿੰਘ, ਮਨਜੀਤ ਸਿੰਘ ਆਰ.ਕੇ., ਹਰਵਿੰਦਰ ਸਿੰਘ ਭੂੰੰਦੜੀ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਬਰਨਾਲਾ, ਗ੍ਰੰਥੀ ਭਾਈ ਹਰਦੀਪ ਸਿੰਘ, ਹੈੱਡ ਗ੍ਰੰਥੀ ਭਾਈ ਨਾਜਰ ਸਿੰਘ, ਭਾਈ ਹਰਪ੍ਰੀਤ ਸਿੰਘ ਸਹਾਇਕ ਆਰ.ਕੇ. ਆਦਿ ਹਾਜ਼ਰ ਸਨ |

ਪੁਲਿਸ ਨੇ ਡੇਅਰੀ ਮਾਲਕ ਦੇ ਅੰਨੇ੍ਹ ਕਤਲ ਦੀ ਗੁੱਥੀ ਸੁਲਝਾਈ

ਜਗਰਾਉਂ/ਲੋਹਟਬੱਦੀ, 13 ਅਪ੍ਰੈਲ (ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਕੀ ਲੋਹਟਬੱਦੀ ਅਧੀਨ ਪਿੰਡ ਬੜੂੰਦੀ ਵਿਖੇ ਪਿਛਲੇ ਮਹੀਨੇ 23 ਮਾਰਚ ਨੂੰ ਇੱਕ ਡੇਅਰੀ ਮਾਲਕ ਦੇ ਹੋਏ ਅੰਨੇ ਕਤਲ ਕਾਂਡ ਦੀ ਗੁੱਥੀ ਪੁਲਿਸ ਵਲੋਂ ਸੁੁਲਝਾ ਲਈ ਗਈ ਹੈ, ਜਿਸ 'ਚ ਸਕੇ ...

ਪੂਰੀ ਖ਼ਬਰ »

ਵਿਸਾਖੀ ਮੌਕੇ ਪੜ੍ਹਾਈ ਤੇ ਧਾਰਮਿਕ ਮੁਕਾਬਲਿਆਂ 'ਚ ਅੱਵਲ ਆਏ ਬੱਚਿਆਂ ਦਾ ਵਿਸ਼ੇਸ਼ ਸਨਮਾਨ

ਹਠੂਰ, 12 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਰਸੂਲਪੁਰ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਸਾਧੂ ਰਾਮ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਜਿਸ 'ਚ ਜਿੱਥੇ ਕਮੇਟੀ ਵਲੋਂ ਪਹਿਲੀ ਤੋਂ ਬਾਰਵੀਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ

ਜਗਰਾਉਂ, 13 ਅਪ੍ਰੈਲ (ਗੁਰਦੀਪ ਸਿੰਘ ਮਲਕ)-ਕੋਰੋਨਾ ਵੈਕਸੀਨ ਸਬੰਧੀ ਆਮ ਜਨਤਾ 'ਚ ਪਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਵਲੋਂ ਪੰਚਾਇਤ ਵਿਭਾਗ ਨਾਲ ਮਿਲਕੇ ਨਜ਼ਦੀਕੀ ਪਿੰਡ ਸ਼ੇਰਪੁਰ ਕਲਾਂ ਵਿਖੇ ਮੁਫ਼ਤ ਕੋਰੋਨਾ ਟੀਕਾਕਰਨ ਦੇ ਕੈਂਪ ਲਗਾਇਆ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਦੀਆਂ ਹਦਾਇਤਾਂ 'ਤੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਲਈ ਪ੍ਰਕਿਰਿਆ ਸ਼ੁਰੂ

ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਵਿਸਾਖੀ ਦੇ ਦਿਹਾੜੇ 'ਤੇ ਮਾਣਯੋਗ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਚਰਨਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਬਲਾਕ ਰਾਏਕੋਟ ਐਨਰੋਲਮੈਂਟ ...

ਪੂਰੀ ਖ਼ਬਰ »

ਮਲਕੀਤ ਸਿੰਘ ਜੋਧਾਂ ਨਮਿਤ ਭੋਗ ਅੱਜ

ਜੋਧਾਂ, 13 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਸਹਿਕਾਰੀ ਖੇਤੀਬਾੜੀ ਸਭਾ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਗਰੇਵਾਲ ਤੇ ਬਿਕਰਮਜੀਤ ਸਿੰਘ ਗਰੇਵਾਲ ਦੇ ਪਿਤਾ ਸਰਦਾਰ ਮਲਕੀਤ ਸਿੰਘ ਗਰੇਵਾਲ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ...

ਪੂਰੀ ਖ਼ਬਰ »

ਸ਼ਹੀਦਾਂ, ਦੇਸ਼ ਭਗਤਾਂ, ਕ੍ਰਾਂਤੀਕਾਰੀ ਕਵੀਆਂ ਦੀ ਜਨਮ ਭੂਮੀ ਪਿੰਡ 'ਰਛੀਨ'

ਕੁਲਵਿੰਦਰ ਸਿੰਘ ਡਾਂਗੋਂ 94178-00351) ਲੋਹਟਬੱਦੀ- ਅਹਿਮਦਗੜ੍ਹ-ਰਾਏਕੋਟ ਮਾਰਗ 'ਤੇ ਸਥਿਤ ਪਿੰਡ ਰਛੀਨ ਨੂੰ ਸ਼ਹੀਦਾਂ, ਦੇਸ਼ ਭਗਤਾਂ, ਕ੍ਰਾਂਤੀਕਾਰੀ ਕਵੀਆਂ ਤੇ ਹੋਰਨਾਂ ਖੇਤਰਾਂ 'ਚ ਨਾਮਣਾ ਖੱਟਣ ਵਾਲਿਆਂ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ | 450 ਸਾਲ ਪੁਰਾਣੇ ...

ਪੂਰੀ ਖ਼ਬਰ »

ਜੋਧਾਂ 'ਚ ਡਾ. ਅੰਬੇਡਕਰ ਦਾ ਜਨਮ ਦਿਨ ਅੱਜ ਮਨਾਇਆ ਜਾਵੇਗਾ

ਜੋਧਾਂ, 13 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਡਾ. ਬੀ.ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਜੋਧਾਂ, ਜਨਵਾਦੀ ਇਸਤਰੀ ਸਭਾ ਪੰਜਾਬ, ਮੈਡੀਕਲ ਪ੍ਰਕੈਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਮਿਤੀ 14 ਅਪ੍ਰੈਲ ਨੂੰ ਸਵੇਰੇ 11 ਵਜੇ ਪਿੰਡ ...

ਪੂਰੀ ਖ਼ਬਰ »

ਪੂਰੇ ਬੇਟ ਇਲਾਕੇ 'ਚ ਚਿੱਟੇ ਦੇ ਕਾਲੇ ਕਾਰੋਬਾਰ ਨੇ ਮੁੜ ਜੋੜ ਫੜਿਆ

ਸਿੱਧਵਾਂ ਬੇਟ, 13 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਪੰਜਾਬ ਦੀ ਸਤ੍ਹਾ 'ਤੇ ਕਾਬਜ਼ ਪਾਰਟੀ ਨੇ ਨਸ਼ਿਆਂ ਦੇ ਕਾਰੋਬਾਰ ਦਾ ਲੱਕ ਸਿਰਫ਼ 4 ਹਫ਼ਤਿਆਂ ਵਿਚ ਤੋੜ ਦੇਣ ਦਾ ਵਾਅਦਾ ਕੀਤਾ ਸੀ ਤੇ ਪਹਿਲੇ ਸਾਲ 'ਚ ਪੁਲਿਸ ਪ੍ਰਸ਼ਾਸਨ ਵਲੋਂ ਚਲਾਈ ਮੁਹਿੰਮ ਦੀ ਬਦੌਲਤ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਪੰਜਾਬ ਦੀ ਵਿਸ਼ੇਸ਼ ਇਕੱਤਰਤਾ

ਹਲਵਾਰਾ, 13 ਅਪ੍ਰੈਲ (ਭਗਵਾਨ ਢਿੱਲੋਂ)-ਜਨਵਾਦੀ ਇਸਤਰੀ ਸਭਾ ਪੰਜਾਬ ਦੀ ਵਿਸ਼ੇਸ਼ ਇਕੱਤਰਤਾ ਪਿੰਡ ਰੱਤੋਵਾਲ ਦੇ ਕਮਿਊਨਿਟੀ ਸੈਂਟਰ ਵਿਖੇ ਰੱਤੋਵਾਲ ਇਕਾਈ ਦੀ ਪ੍ਰਧਾਨ ਬੀਬੀ ਸਿਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਕੱਤਰਤਾ 'ਚ ਪਿੰਡ ਦੀਆਂ ਔਰਤਾਂ ਨੇ ਵੱਡੀ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰਾਂ ਨੇ ਰਕਬਾ ਟੋਲ ਬੈਰੀਅਰ 'ਤੇ ਮਨਾਇਆ ਵਿਸਾਖੀ ਦਾ ਤਿਉਹਾਰ

ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕੇਂਦਰੀ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਾਲੇ ਕਿਸਾਨ-ਮਜ਼ਦੂਰ ਧਰਨਾਕਾਰੀਆਂ ਵਲੋਂ ਵਿਸਾਖੀ ਦਾ ਪਵਿੱਤਰ ਦਿਹਾੜਾ ਰਕਬਾ ਟੋਲ ਸੜਕਾਂ 'ਤੇ ਬੈਠ ਕੇ ਕੇਂਦਰ ਸਰਕਾਰ ...

ਪੂਰੀ ਖ਼ਬਰ »

ਦਾਣਾ ਮੰਡੀ ਮੁੱਲਾਂਪੁਰ ਦਾਖਾ 'ਚ ਕਣਕ ਦੀ ਖ਼ਰੀਦ ਸ਼ੁਰੂ

ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮਾਰਕੀਟ ਕਮੇਟੀ ਦਾਖਾ ਦੇ ਮੁੱਖ ਯਾਰਡ ਦਾਣਾ ਮੰਡੀ ਮੁੱਲਾਂਪੁਰ-ਰਕਬਾ ਵਿਖੇ ਕਣਕ ਦੀ ਆਮਦ ਤੇਜ਼ ਹੋ ਜਾਣ 'ਤੇ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ | ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ...

ਪੂਰੀ ਖ਼ਬਰ »

ਸੀਟੂ ਦਾ ਝੰਡਾ ਪਾੜਨ ਵਾਲੇ ਤੇ ਕੇਸਰੀ ਝੰਡਾ ਲਹਿਰਾਉਣ ਵਾਲਿਆਂ ਖਿਲਾਫ ਕਾਰਵਾਈ ਹੋਵੇ-ਕਾਮਰੇਡ ਜਤਿੰਦਰਪਾਲ/ਗੋਰਾ

ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡ ਜਤਿੰਦਰਪਾਲ ਸਿੰਘ ਤੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਰਾਏਕੋਟ ਦੇ ਲੇਬਰ ਚੌਂਕ ਵਿੱਚ ਭਾਰਤ ਨਿਰਮਾਣ ਮਿਸਤਰੀ ਯੂਨੀਅਨ (ਸੀਟੂ) ਵਲੋਂ ਲਗਾਏ ਗਏ ਝੰਡੇ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਪਿ੍ੰਸੀਪਲ ਤੇ ਅਧਿਆਪਕਾਂ ਨੇ ਕੋਰੋਨਾ ਵੈਕਸੀਨ ਲਗਵਾਈ

ਚੌਂਕੀਮਾਨ, 13 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਗੁਰੂ ਹਰਿਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਸਿਹਤ ਵਿਭਾਗ ਵਲੋਂ ਸਕੂਲ ਦੇ ਪਿ੍ੰਸੀਪਲ ਸਮੇਤ ਸਮੂਹ ਸਕੂਲ ਸਟਾਫ਼ ਦੇ ਕੋਰੋਨਾ ਵੈਕਸੀਨ ਲਗਵਾਈ ਗਈ | ਜਿਸਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਪਵਨ ਸੂਦ ਵਲੋਂ ...

ਪੂਰੀ ਖ਼ਬਰ »

ਜਤਿੰਦਰਾ ਗਰੀਨਫੀਲਡ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ 'ਵਿਸਾਖੀ' ਦਾ ਤਿਉਹਾਰ

ਗੁਰੂਸਰ ਸੁਧਾਰ, 13 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਵਲੋਂ ਵਿਸਾਖੀ ਦੇ ਤਿਉਹਾਰ ਨੂੰ ਆਨਲਾਈਨ ਢੰਗ ਨਾਲ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲੀ ਬੱਚਿਆਂ ਨੇ ਇਸ ਮੌਕੇ ਭੰਗੜਾ, ਗਿੱਧਾ, ...

ਪੂਰੀ ਖ਼ਬਰ »

ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਵਲੋਂ ਵਿਧਾਇਕ ਹਿੱਸੋਵਾਲ ਨੂੰ ਮੰਗ ਪੱਤਰ

ਗੁਰੂਸਰ ਸੁਧਾਰ, 13 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਦੇ ਕਰਮਚਾਰੀਆਂ ਤੇ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਹੇਠ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਸੂਬਾ ...

ਪੂਰੀ ਖ਼ਬਰ »

ਪਿੰਡ ਬੱਸੀਆਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਅਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਦਾ ਕੈਪਟਨ ਸੰਦੀਪ ਸੰਧੂ ਵਲੋਂ ਜਾਇਜ਼ਾ

ਜਗਰਾਉਂ, 13 ਅਪ੍ਰੈਲ (ਗੁਰਦੀਪ ਸਿੰਘ ਮਲਕ)-ਵਿਧਾਨ ਸਭਾ ਹਲਕਾ ਦਾਖਾ ਅਧੀਨ ਪੈਂਦੇ ਪਿੰਡ ਢੋਲਣ 'ਚ ਚੱਲ ਰਹੇ ਵੱਖ-ਵੱਖ ਵਿਕਾਸ ਦੇ ਕੰਮਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਜਾਇਜ਼ਾ ਲੈਂਦੇ ਹੋਏ ਵਿਕਾਸ ...

ਪੂਰੀ ਖ਼ਬਰ »

ਗੁੱਜਰਵਾਲ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਵਿਸਾਖੀ ਮੇਲਾ

ਜੋਧਾਂ, 13 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਪਿੰਡ ਗੁੱਜਰਵਾਲ ਵਿਖੇ ਕੋਹਲੂ ਵਾਲਿਆਂ ਦੇ ਪਰਿਵਾਰ ਵਲੋਂ ਗੁਰਮਿੰਦਰ ਕੌਰ ਰੰਧਾਵਾ ਸੀਨੀਅਰ ਵਾਈਸ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਵਿਸਾਖੀ ...

ਪੂਰੀ ਖ਼ਬਰ »

8 ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਕੇ ਖ਼ਾਲਸਾ ਸਾਜਨਾ ਦਿਵਸ ਮਨਾਇਆ

ਜਗਰਾਉਂ, 13 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਜਗਰਾਉਂ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਕੇ ਖ਼ਾਲਸਾ ਪੰਥ ਸਾਜਨਾ ਦਿਹਾੜਾ ਮਨਾਇਆ | ਸਮਾਗਮ ਵਿਚ 8 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਜਿਨ੍ਹਾਂ ਵਿਚੋਂ ਇਕ ਮੁਸਲਿਮ ...

ਪੂਰੀ ਖ਼ਬਰ »

ਮਾਮਲਾ ਆਂਡਲੂ ਦੀ ਸਹਿਕਾਰੀ ਸਭਾ ਦੇ ਕਰਮਚਾਰੀਆਂ ਵਲੋਂ ਗਬਨ ਕਰਨ ਦਾ

ਦੀ ਆਂਡਲੂ ਬਹੁ-ਮੰਤਵੀ ਸਹਿਕਾਰੀ ਸਭਾ ਦੇ 6 ਕਰੋੜ 28 ਲੱਖ ਗਬਨ ਦਾ ਮਾਮਲਾ ਗਰਮਾਇਆ

ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦੀ ਆਂਡਲੂ ਬਹੁ ਮੰਤਵੀ ਸਹਿਕਾਰੀ ਸਭਾ ਦੇ ਹਿਸਾਬ-ਕਿਤਾਬ 'ਚ 6 ਕਰੋੜ 28 ਲੱਖ ਰੁਪਏ ਗਬਨ ਦੇ ਮਾਮਲੇ ਸਬੰਧੀ ਸਮੁੱਚੇ ਖਾਤੇ ਧਾਰਕਾਂ ਤੇ ਪਿੰਡ ਵਾਸੀਆਂ ਨੇ ਸਭਾ ਦੇ ਸਾਬਕਾ ਸਕੱਤਰ ਨਰਿੰਦਰ ਕੁਮਾਰ, ਸਾਬਕਾ ਸੇਲਜਮੈਨ ...

ਪੂਰੀ ਖ਼ਬਰ »

ਆਸ਼ੂ ਨੇ ਜਗਰਾਉਂ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਜਗਰਾਉਂ, 13 ਅਪ੍ਰੈਲ (ਜੋਗਿੰਦਰ ਸਿੰਘ)-ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਅੱਜ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਕਣਕ ਦੀ ਖ਼ਰੀਦ ਦੌਰਾਨ ਬਾਰਦਾਨੇ ਦੀ ਕੋਈ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ

ਜਗਰਾਉਂ, 13 ਅਪ੍ਰੈਲ (ਜੋਗਿੰਦਰ ਸਿੰਘ)-ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ ਦੇ ਵਿਦਿਆਰਥੀਆਂ 'ਚੋਂ ਜਸ਼ਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਜਗਰਾਉਂ ਨੇ ਲਿਸਨਿੰਗ 'ਚੋਂ 6 ਬੈਂਡ, ਰੀਡਿੰਗ 'ਚੋਂ 6.5, ਰਾਈਟਿੰਗ 'ਚੋਂ 6 ਤੇ ਸਪੀਕਿੰਗ 'ਚੋਂ 6 ਬੈਂਡ ਹਾਸਲ ਕੀਤੇ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX