ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  1 day ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  1 day ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  1 day ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  1 day ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  1 day ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  1 day ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  1 day ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  1 day ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  1 day ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  1 day ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  1 day ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  1 day ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  1 day ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  1 day ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਫ਼ਤਹਿਗੜ੍ਹ ਸਾਹਿਬ

ਜ਼ਿਲੇ੍ਹ 'ਚ ਖ਼ਾਲਸਾ ਸਾਜਨਾ ਦਿਵਸ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਜਗਦੀਪ ਸਿੰਘ ਚੀਮਾ ਤੇ ਗੁਰਦੁਆਰਾ ਮੈਨੇਜਰ ਭਾਈ ਗੁਰਦੀਪ ਸਿੰਘ ਕੰਗ ਨੇ ਵੀ ਸਮੁੱਚੀਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਉੱਧਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮਿ੍ਤ ਵੇਲੇ ਤੋਂ ਹੀ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ, ਜਿਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਵਾਹਨ ਪਾਰਕਿੰਗ ਅਤੇ ਲੰਗਰਾਂ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਸਨ, ਜਦੋਂਕਿ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਲੰਗਰ ਕਮੇਟੀਆਂ ਵਲੋਂ ਵੀ ਵੱਖੋ-ਵੱਖਰੇ ਲੰਗਰ ਲਗਾਏ ਗਏ ਸਨ | ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਰਾਗੀ ਜਥਿਆਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਬਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਸਮਾਣਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਸਨ |
ਮੰਡੀ ਗੋਬਿੰਦਗੜ੍ਹ 'ਚ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
ਮੰਡੀ ਗੋਬਿੰਦਗੜ੍ਹ, (ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਇਲਾਕਿਆਂ 'ਚ ਸਥਿਤ ਗੁਰੂਘਰਾਂ ਵਿਚ ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੌਰਾਨ ਮੁਹੱਲਾ ਕੁੱਕੜ ਮਾਜਰਾ ਦੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਵਲੋਂ ਸਮਾਗਮ ਕਰਵਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਖ਼ਾਲਸਾ ਸਾਜਨਾ ਨਾਲ ਸਬੰਧਿਤ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਭਾਈ ਰਵਿੰਦਰ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਅਮਲੋਹ ਨੇ ਸਮੁੱਚੀਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਸਮਾਗਮ 'ਚ ਦਰਸ਼ਨ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ ਨਸਰਾਲੀ, ਮੈਨੇਜਰ ਰਘਵੀਰ ਸਿੰਘ, ਗੁਰਵਿੰਦਰ ਸਿੰਘ, ਕਾਕਾ ਸਿੰਘ ਤੇ ਹੋਰ ਸੰਗਤਾਂ ਸ਼ਾਮਿਲ ਹੋਈਆਂ |
ਇਸੇ ਤਰ੍ਹਾਂ ਮੁਹੱਲਾ ਨਸਰਾਲੀ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਵੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਤੇ ਰਾਗੀ ਜਥੇ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ | ਸਮਾਗਮ ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਸੰਤ, ਬਾਰਾ ਸਿੰਘ, ਰਾਜਿੰਦਰ ਸਿੰਘ, ਨੰਬਰਦਾਰ ਹਰਪਾਲ ਸਿੰਘ ਨਸਰਾਲੀ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਚੰਦ ਸਿੰਘ ਨਸਰਾਲੀ ਸਾਬਕਾ ਕੌਂਸਲਰ, ਮਾਸਟਰ ਸੁਖਵਿੰਦਰ ਸਿੰਘ, ਡਾ. ਬਚਿੱਤਰ ਸਿੰਘ, ਹੌਲਦਾਰ ਬਲਦੇਵ ਸਿੰਘ, ਸੇਵਾ ਮੁਕਤ ਥਾਣੇਦਾਰ ਦਰਸ਼ਨ ਸਿੰਘ ਆਦਿ ਸੰਗਤਾਂ ਸ਼ਾਮਿਲ ਹੋਈਆਂ |
ਇਸੇ ਤਰ੍ਹਾਂ ਮੁਹੱਲਾ ਦਲੀਪ ਨਗਰ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ 'ਚ ਵੀ ਖ਼ਾਲਸਾ ਸਾਜਨਾ ਦਿਵਸ ਸਮਾਗਮ ਮਨਾਇਆ ਗਿਆ | ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਯੂਥ ਅਕਾਲੀ ਦਲ ਹਲਕਾ ਅਮਲੋਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਿੱਕੀ ਚਾਹਲ ਨੇ ਸਮੁੱਚੀਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਸਮਾਗਮ ਵਿਚ ਹੈੱਡਗ੍ਰੰਥੀ ਗਿਆਨੀ ਦਵਿੰਦਰ ਸਿੰਘ, ਗਿਆਨ ਸਿੰਘ, ਭੂਸ਼ਨ ਸ਼ਰਮਾ, ਗੁਰਮੇਲ ਸਿੰਘ, ਜਸਪਾਲ ਸਿੰਘ, ਬੀਬੀ ਬਲਵੀਰ ਕੌਰ ਚਾਹਲ, ਕੈਲਾਸ਼ ਰਾਣੀ, ਰਜਨੀ, ਨਿਰਮਲਾ ਦੇਵੀ ਆਦਿ ਸ਼ਾਮਿਲ ਸਨ |
ਵਿਸਾਖੀ ਮੌਕੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਪਾਠ ਦੇ ਭੋਗ ਪਾਏ
ਖਮਾਣੋਂ, (ਜੋਗਿੰਦਰ ਪਾਲ)-ਅੱਜ ਵਿਸਾਖੀ ਦੇ ਸ਼ੁੱਭ ਮੌਕੇ ਵਾਰਡ ਨੰਬਰ 8 ਤੋਂ ਕੌਂਸਲਰ ਅਤੇ ਅਕਾਲੀ ਦਲ ਸ਼ਹਿਰੀ ਪ੍ਰਧਾਨ ਰਾਜੀਵ ਅਹੂਜਾ ਵਲੋਂ ਜਿੱਤ ਦੀ ਖ਼ੁਸ਼ੀ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਸ਼ਹਿਰ 'ਚੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਲਵਾਈ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਹਲਕਾ ਬਸੀ ਪਠਾਣਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੇਵਾਦਾਰ ਦਰਬਾਰਾ ਸਿੰਘ ਗੁਰੂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਨਗਰ ਪੰਚਾਇਤ ਖਮਾਣੋਂ ਦੇ ਨਵ-ਨਿਯੁਕਤ ਪ੍ਰਧਾਨ ਡਾ. ਅਮਰਜੀਤ ਸੋਹਲ ਵੀ ਵਿਸ਼ੇਸ਼ ਤੌਰ 'ਤੇ ਪੁੱਜੇ | ਪ੍ਰਬੰਧਕ ਕਮੇਟੀ ਵਲੋਂ ਦਰਬਾਰਾ ਸਿੰਘ ਗੁਰੂ, ਡਾ. ਅਮਰਜੀਤ ਸੋਹਲ ਅਤੇ ਹੋਰਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਭਾਈ ਗੁਰਨਾਮ ਸਿੰਘ ਰਾਣਵਾਂ ਵਾਲਿਆਂ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ | ਉਪਰੰਤ ਦਿਲਪ੍ਰੀਤ ਸਿੰਘ ਲੋਹਟ ਨੇ ਸਭਨਾ ਦਾ ਗੁਰੂ ਘਰ ਪੁੱਜਣ 'ਤੇ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਮਦਨ ਸਿੰਘ, ਮਨਦੀਪ ਸਿੰਘ ਮੀਤ ਪ੍ਰਧਾਨ, ਸ਼ੇਰ ਸਿੰਘ ਖ਼ਜ਼ਾਨਚੀ, ਦਿਲਬਾਰਾ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਸੁਰਜੀਤ ਸਿੰਘ, ਬਲਜੀਤ ਕੌਰ ਸਾਬਕਾ ਕੌਂਸਲਰ, ਡਾਕਟਰ ਜਗਦੀਪ ਸਿੰਘ ਰਾਣਾ, ਗੁਰਦੀਪ ਸਿੰਘ ਘੁਮਾਣ, ਜਸਮੇਲ ਸਿੰਘ ਬਡਲਾ, ਕੁਲਵਿੰਦਰ ਸਿੰਘ ਬਿਲਾਸਪੁਰ ਆਦਿ ਹਾਜ਼ਰ ਸਨ |
ਹੰਸਾਲੀ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ
ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਤੇ ਖ਼ਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੰੂ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸੰਤ ਨਿਰਮਲ ਆਸ਼ਰਮ ਖੇੜਾ-ਹੰਸਾਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕਰਵਾਏ ਗਏ | ਇਸ ਮੌਕੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਅਤੇ ਸੰਤ ਬਾਬਾ ਗੁਰਮੁਖ ਸਿੰਘ ਅੰਮਿ੍ਤਸਰ ਸਾਹਿਬ ਵਾਲਿਆਂ ਨੇ ਕਿਹਾ ਕਿ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਸਾਨੂੰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਧਾਰਨਾਵਾਂ ਨਾਲ ਜੋੜਿਆ ਹੈ, ਇਸ ਲਈ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਮਾੜੀਆਂ ਕੁਰੀਤੀਆਂ ਤੋਂ ਦੂਰ ਰੱਖਿਆ ਜਾ ਸਕੇ | ਇਸ ਮੌਕੇ ਬਲੱਡ ਕੌਂਸਲ ਮੋਰਿੰਡਾ ਵਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਸੈਕਟਰ 32 ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ 57 ਯੂਨਿਟਾਂ ਖੂਨ ਇਕੱਤਰ ਕੀਤਾ | ਇਸ ਮੌਕੇ ਰਾਜਿੰਦਰ ਸਿੰਘ ਗਰੇਵਾਲ, ਭਾਈ ਮਨਜਿੰਦਰ ਸਿੰਘ, ਭਾਈ ਗੁਰਸਿਤਾਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਗੁਰਜੰਟ ਸਿੰਘ, ਅਸ਼ੋਕ ਕੁਮਾਰ ਮੋਰਿੰਡਾ, ਸੁਰਿੰਦਰ ਬਾਜਵਾ, ਸੰਜੀਵ ਸਰੀਨ, ਡਾ. ਰਵਨੀਤ ਕੌਰ ਬੇਦੀ, ਡਾ. ਅਰਪਿਤਾ, ਡਾ. ਵੂਵਨ, ਡਾ. ਦਿਆਪ੍ਰੀਤ ਕੌਰ, ਨਰਿੰਦਰ ਸਿੰਘ ਜਲਵੇੜੀ ਧੂੰਮੀ, ਗੁਰਦੇਵ ਸਿੰਘ, ਮੈਨੇਜਰ ਪਰਮਜੀਤ ਸਿੰਘ ਬਾਲਾ, ਮੈਨੇਜਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ |
ਭਗੜਾਣਾ ਵਿਖੇ ਖ਼ਾਲਸਾ ਸਾਜਨਾ ਦਿਵਸ ਮੌਕੇ ਧਾਰਮਿਕ ਸਮਾਗਮ
ਫ਼ਤਹਿਗੜ੍ਹ ਸਾਹਿਬ, (ਪੱਤਰ ਪ੍ਰੇਰਕ)-ਨਜ਼ਦੀਕੀ ਪਿੰਡ ਭਗੜਾਣਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਨਰਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਹੋਰ ਵੱਖ-ਵੱਖ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਬੀਰ ਰਸ ਕਥਾਵਾਂ ਨਾਲ ਜੋੜਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮੈਨੇਜਰ ਜਸਵੰਤ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਵਧਾਈ ਦਿੰਦਿਆਂ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ | ਗੁਰਦੁਆਰਾ ਕਮੇਟੀ ਵਲੋਂ ਭਾਈ ਨਰਿੰਦਰ ਸਿੰਘ ਦੇ ਰਾਗੀ ਜਥੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਭਾਈ ਹਰਚਰਨ ਸਿੰਘ ਬਾਵਾ, ਭਾਈ ਜਸਬੀਰ ਸਿੰਘ ਪ੍ਰਭੂ ਅਤੇ ਡਾ. ਪਰਵਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਹੋਈਆਂ |
ਸ਼ਮਸਪੁਰ ਸਿੰਘਾ ਵਿਖੇ ਮਨਾਈ ਵਿਸਾਖੀ
ਖਮਾਣੋਂ, (ਮਨਮੋਹਨ ਸਿੰਘ ਕਲੇਰ)-ਪਿੰਡ ਸ਼ਮਸਪੁਰ ਸਿੰਘਾਂ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਗੁਰਿੰਦਰ ਸਿੰਘ ਨੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਬਾਅਦ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੋਹਣ ਸਿੰਘ ਦੀ ਅਗਵਾਈ 'ਚ ਕਰਵਾਏ ਇਸ ਧਾਰਮਿਕ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਬਲਜਿੰਦਰ ਸਿੰਘ ਬੋੜ ਅਤੇ ਸਰਬਜੀਤ ਸਿੰਘ ਸਿੱਧੂਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਲੰਗਰਾਂ ਵਾਸਤੇ ਬਰਤਨਾਂ ਦਾ ਸੈੱਟ ਭੇਟ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸੋਹਣ ਸਿੰਘ, ਜਸਵੰਤ ਸਿੰਘ, ਜੈ ਸਿੰਘ, ਰੂਪ ਸਿੰਘ, ਮਾ. ਭਜਨ ਸਿੰਘ, ਪਟਵਾਰੀ ਭਿੰਦਰ ਸਿੰਘ, ਗ੍ਰੰਥੀ ਸਿੰਘ ਅੱਛਰ ਸਿੰਘ, ਲਾਲੀ ਕੰਗ ਨੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਉਨ੍ਹਾਂ ਨਾਲ ਆਈ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਸਭ ਤੋਂ ਪਹਿਲੀ ਗਿ੍ਫ਼ਤਾਰੀ ਦੇਣ ਵਾਲੇ ਧਰਮੀ ਫ਼ੌਜੀ ਬਾਪੂ ਗੁਰਮੁਖ ਸਿੰਘ ਸ਼ਮਸਪੁਰ ਸਿੰਘਾਂ ਨੂੰ ਅਵਤਾਰ ਸਿੰਘ ਰਿਆ ਤੇ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ |
ਖ਼ਾਲਸਾ ਸਾਜਨਾ ਦਿਵਸ ਮੌਕੇ ਦਸਤਾਰਬੰਦੀ ਮੁਕਾਬਲੇ ਕਰਵਾਏ
ਸੰਘੋਲ, (ਗੁਰਨਾਮ ਸਿੰਘ ਚੀਨਾ)-ਨਜ਼ਦੀਕੀ ਪਿੰਡ ਲੋਹਾਰ ਮਾਜਰਾ ਖ਼ੁਰਦ ਵਿਖੇ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਬਾਰੇ ਅਤੇ ਖ਼ਾਲਸਾ ਪਰਗਟ ਦਿਵਸ ਸਬੰਧੀ ਜਾਣੂ ਕਰਵਾਇਆ ਗਿਆ | ਇਸ ਮੌਕੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕੀਤੀ | ਇਸ ਮੌਕੇ ਕਾਂਗਰਸੀ ਆਗੂ ਰਣਜੀਤ ਸਿੰਘ, ਸਰਪੰਚ ਲੁਹਾਰ ਮਾਜਰਾ ਖ਼ੁਰਦ ਹਰਮਿੰਦਰ ਸਿੰਘ ਪੂਨੀਆ, ਸੰਮਤੀ ਮੈਂਬਰ ਸੁਖਦੇਵ ਸਿੰਘ, ਹਰਦੀਪ ਸਿੰਘ ਪੰਚ, ਜਗਪਾਲ ਸਿੰਘ ਪੰਚ, ਮਾਸਟਰ ਕੇਸਰ ਸਿੰਘ, ਸਰਪੰਚ ਸਤਵਿੰਦਰ ਸਿੰਘ ਸੁਹਾਵੀ, ਥਾਣਾ ਮੁਖੀ ਖੇੜੀ ਨੌਧ ਸਿੰਘ, ਹਰਮਿੰਦਰ ਸਿੰਘ ਆਦਿ ਹਾਜ਼ਰ ਸਨ |

'ਆਪ' ਦੇ ਕੌਂਸਲ ਚੋਣਾਂ ਦੇ ਉਮੀਦਵਾਰਾਂ ਤੇ ਵਲੰਟੀਅਰਾਂ ਨਾਲ ਐਡ. ਟਿਵਾਣਾ ਨੇ ਕੀਤੀ ਬੈਠਕ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਿਤ ਨਗਰ ਕੌਂਸਲ ਸਰਹਿੰਦ ਦੀਆਂ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਇਕ ਵਿਸ਼ੇਸ਼ ਮੀਟਿੰਗ ਕਾਨੂੰਨੀ ਸੈੱਲ ...

ਪੂਰੀ ਖ਼ਬਰ »

'ਵਿਸ਼ਵ ਸਿਹਤ ਦਿਵਸ' ਮਨਾਇਆ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਐਨ.ਸੀ.ਸੀ. ਯੂਨਿਟ ਵਲੋਂ ਆਨਲਾਈਨ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕੈਡਿਟਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ...

ਪੂਰੀ ਖ਼ਬਰ »

ਐਸ.ਡੀ. ਮਾਡਲ ਸਕੂਲ ਨੇ ਆਨਲਾਈਨ ਵਿਸਾਖੀ ਮਨਾਈ

ਮੰਡੀ ਗੋਬਿੰਦਗੜ੍ਹ, 13 ਅਪ੍ਰੈਲ (ਮੁਕੇਸ਼ ਘਈ)-ਐਸ.ਡੀ. ਮਾਡਲ ਸਕੂਲ ਮੰਡੀ ਗੋਬਿੰਦਗੜ੍ਹ ਵਲੋਂ ਆਨਲਾਈਨ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਬੱਚਿਆਂ ਵਲੋਂ ਵਧ ਚੜ੍ਹ ਕੇ ਹਿੱਸਾ ਲਿਆ ਗਿਆ | ਇਸ ਪ੍ਰੋਗਰਾਮ ਦੌਰਾਨ ਬੱਚਿਆਂ ਵਲੋਂ ਰੰਗ ਬਿਰੰਗੇ ਲਿਬਾਸ ਪਾ ਕੇ ...

ਪੂਰੀ ਖ਼ਬਰ »

ਰਿਮਟ 'ਵਰਸਿਟੀ 'ਚ ਵਿਸਾਖੀ ਆਨਲਾਈਨ ਮਨਾਈ

ਮੰਡੀ ਗੋਬਿੰਦਗੜ੍ਹ, 13 ਅਪ੍ਰੈਲ (ਸਟਾਫ਼ ਰਿਪੋਰਟਰ)-ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਵਿਸਾਖੀ ਦਾ ਦਿਹਾੜਾ ਆਨਲਾਈਨ ਪਲੇਟ ਫਾਰਮ ਰਾਹੀਂ ਮਨਾਇਆ ਗਿਆ, ਜਿਸ ਦੌਰਾਨ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਅੰਜਲੀ ਨੇ ਰਸਮੀ ਉਦਘਾਟਨ ਕੀਤਾ | ਯੂਨੀਵਰਸਿਟੀ ...

ਪੂਰੀ ਖ਼ਬਰ »

ਭਾਰਤੀ ਫ਼ੌਜ ਦੇ ਸੂਬੇਦਾਰ ਰਤਨ ਸਿੰਘ ਦਾ ਸੈਂਪਲਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਬਸੀ ਪਠਾਣਾਂ, 13 ਅਪ੍ਰੈਲ (ਗੁਰਬਚਨ ਸਿੰਘ ਰੁਪਾਲ)-ਭਾਰਤੀ ਸੈਨਾ ਦੇ ਜਵਾਨ ਅਤੇ ਦੇਸ਼ ਦੀਆਂ ਸਰਹੱਦਾਂ ਦੇ ਰਾਖੇ ਸੂਬੇਦਾਰ ਰਤਨ ਸਿੰਘ ਦਾ ਅੰਤਿਮ ਸਸਕਾਰ ਬੀਤੀ ਸ਼ਾਮ ਇਸ ਸਬ-ਡਵੀਜ਼ਨ ਦੇ ਪਿੰਡ ਸੈਂਪਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ | ਸੂਬੇਦਾਰ ...

ਪੂਰੀ ਖ਼ਬਰ »

ਅੰਕਿਤਾ ਅਗਰਵਾਲ ਨੇ ਤਹਿਸੀਲਦਾਰ ਦਾ ਅਹੁਦਾ ਸੰਭਾਲਿਆ

ਅਮਲੋਹ, 13 ਅਪ੍ਰੈਲ (ਰਿਸ਼ੂ ਗੋਇਲ)-ਤਹਿਸੀਲ ਅਮਲੋਹ ਵਿਖੇ ਤਹਿਸੀਲਦਾਰ ਪ੍ਰਵੀਨ ਸਿੰਗਲਾ ਦੀ ਬਦਲੀ ਹੋ ਜਾਣ ਤੋਂ ਬਾਅਦ ਅੱਜ ਅੰਕਿਤਾ ਅਗਰਵਾਲ ਨੇ ਤਹਿਸੀਲ ਅਮਲੋਹ ਵਿਖੇ ਨਵੇਂ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਲਿਆ ਹੈ, ਜਿਨ੍ਹਾਂ ਦਾ ਤਹਿਸੀਲ ਅਮਲੋਹ ਦੇ ਪ੍ਰਧਾਨ ...

ਪੂਰੀ ਖ਼ਬਰ »

ਭਾਰਤੀ ਫ਼ੌਜ ਦੇ ਸੂਬੇਦਾਰ ਰਤਨ ਸਿੰਘ ਦਾ ਸੈਂਪਲਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਬਸੀ ਪਠਾਣਾਂ, 13 ਅਪ੍ਰੈਲ (ਗੁਰਬਚਨ ਸਿੰਘ ਰੁਪਾਲ)-ਭਾਰਤੀ ਸੈਨਾ ਦੇ ਜਵਾਨ ਅਤੇ ਦੇਸ਼ ਦੀਆਂ ਸਰਹੱਦਾਂ ਦੇ ਰਾਖੇ ਸੂਬੇਦਾਰ ਰਤਨ ਸਿੰਘ ਦਾ ਅੰਤਿਮ ਸਸਕਾਰ ਬੀਤੀ ਸ਼ਾਮ ਇਸ ਸਬ-ਡਵੀਜ਼ਨ ਦੇ ਪਿੰਡ ਸੈਂਪਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ | ਸੂਬੇਦਾਰ ...

ਪੂਰੀ ਖ਼ਬਰ »

ਵੈਸਾਖ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਸਮਾਗਮ

ਬਸੀ ਪਠਾਣਾਂ, 13 ਅਪ੍ਰੈਲ (ਰਵਿੰਦਰ ਮੌਦਗਿਲ, ਐਚ.ਐਸ. ਗੌਤਮ)-ਵੈਸਾਖ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡੇਰੇ ਦੇ ਮਹੰਤ ਡਾ. ਸਿਕੰਦਰ ਸਿੰਘ ਨੇ ਵਿਸਾਖੀ ਦੀ ਵਧਾਈ ਦਿੱਤੀ ਅਤੇ ਬਾਬਾ ਜੀ ਦੇ ਦਰਬਾਰ ਵਿਚ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਕੂਲ ਚੁੰਨ੍ਹੀ ਕਲਾਂ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ

ਚੁੰਨ੍ਹੀ, 13 ਅਪ੍ਰੈਲ (ਗੁਰਪ੍ਰੀਤ ਸਿੰਘ ਬਿਲਿੰਗ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੁੰਨ੍ਹੀ ਕਲਾਂ ਵਿਖੇ ਨਵੇਂ ਵਿੱਦਿਅਕ ਸਾਲ, ਵਿਸਾਖੀ ਤੇ ਸਰਬੱਤ ਭਲੇ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਅਰਦਾਸ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 3762 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ-ਨਾਗਰਾ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅੱਜ ਪੀਰਜੈਨ ਦੀ ਅਨਾਜ ਮੰਡੀ ਵਿਖੇ ਰਸਮੀ ਤੌਰ 'ਤੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਨਾਗਰਾ ਨੇ ਕਿਹਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ 14 ਫ਼ੀਸਦੀ ਨਮੀ ਵਾਲੀ ਕਣਕ ਖ਼ਰੀਦੇ ਜਾਣ ਦੀ ਮੰਗ

ਨੰਦਪੁਰ ਕਲੌੜ, 13 ਅਪ੍ਰੈਲ (ਜਰਨੈਲ ਸਿੰਘ ਧੁੰਦਾ)-ਸਰਕਾਰ ਦੀ ਕਣਕ ਦੀ ਖ਼ਰੀਦ ਨੀਤੀ ਨੇ ਕਿਸਾਨਾਂ ਨੂੰ ਅਨਾਜ ਮੰਡੀਆਂ ਵਿਚ ਸੁੱਕਣੇ ਪਾ ਦਿੱਤਾ ਹੈ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੀਨੀਅਰ ਆਗੂ ਕਰਨੈਲ ਸਿੰਘ ਡਡਿਆਣਾ, ਹਰਭਜਨ ਸਿੰਘ ਰਾਇਲੋਂ, ਜਰਨੈਲ ਸਿੰਘ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਮਨਪ੍ਰੀਤ ਸਿੰਘ)-ਜੀ.ਟੀ. ਰੋਡ ਮੁਲਤਾਨੀ ਢਾਬੇ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਦੇ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਛਲੇੜੀ ਕਲਾਂ ਵਸਨੀਕ ਸ਼ਮਸ਼ੇਰ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ 'ਚ ਚੱਲਿਆ ਰਚਨਾਵਾਂ ਦਾ ਦੌਰ

ਮੰਡੀ ਗੋਬਿੰਦਗੜ੍ਹ, 13 ਅਪ੍ਰੈਲ (ਮੁਕੇਸ਼ ਘਈ)-ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇਕੱਤਰਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਪ੍ਰਧਾਨ ਅਨੂਪ ਸਿੰਘ ਖ਼ਾਨਪੁਰੀ ਦੀ ਅਗਵਾਈ 'ਚ ਹੋਈ, ਜਿਸ ਦੀ ਸ਼ੁਰੂਆਤ ਬਾਬਾ ਨਾਮਦੇਵ ਜੀ ਦੇ ...

ਪੂਰੀ ਖ਼ਬਰ »

ਪਿੰਡ ਬਲਾੜੀ 'ਚ ਅੱਗ ਲੱਗਣ ਨਾਲ 35 ਏਕੜ ਕਣਕ ਸੜੀ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਬੀਤੇ ਕੱਲ੍ਹ ਪਿੰਡ ਬਲਾੜੀ ਕਲਾਂ ਵਿਖੇ ਵੱਖ-ਵੱਖ ਕਿਸਾਨਾਂ ਦੀ ਕਰੀਬ 35 ਏਕੜ ਕਣਕ ਦੀ ਪੱਕੀ ਫ਼ਸਲ ਸੜ ਕੇ ਸੁਆਹ ਹੋ ਜਾਣ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤ ਕੌਰ ਗਿੱਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ( 2 ਆਫ਼ 1974) ਦੀ ਧਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿਚ ਕੋਈ ਵੀ ਵਿਅਕਤੀ, ...

ਪੂਰੀ ਖ਼ਬਰ »

ਟਰੱਕ ਬਾਡੀ ਐਸੋਸੀਏਸ਼ਨ ਨੇ ਨਵੇਂ ਆਏ ਆਬਕਾਰੀ ਕਮਿਸ਼ਨਰ ਦਾ ਕੀਤਾ ਸਨਮਾਨ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਮਨਪ੍ਰੀਤ ਸਿੰਘ)-ਟਰੱਕ ਬਾਡੀ ਐਸੋਸੀਏਸ਼ਨ ਦੁਆਰਾ ਨਵੇਂ ਆਏ ਆਬਕਾਰੀ ਤੇ ਕਰ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਐਸੋਸੀਏਸ਼ਨ ਦੇ ਆਗੂਆਂ ਹਰਮੀਕ ਸਿੰਘ ਸੱਗੂ, ਕਰਮ ਸਿੰਘ, ਭਜਨ ਸਿੰਘ ਤੇ ਅਸ਼ੋਕ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੇ ਰਾਜ 'ਚ ਹੱਕ ਮੰਗਣਾ ਵੀ ਹੋਇਆ ਗੁਨਾਹ-ਰਾਜਾ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਯੂਥ ਵਿੰਗ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਰਸ਼ਪਿੰਦਰ ਸਿੰਘ ਰਾਜਾ ਨੇ ਬੀਤੇ ਦਿਨੀਂ ਰੁਜ਼ਗਾਰ ਮੰਗ ਰਹੇ ਨੌਜਵਾਨਾਂ 'ਤੇ ਕਾਂਗਰਸ ਸਰਕਾਰ ਵਲੋਂ ਢਾਹੇ ਗਏ ਤਸ਼ੱਦਦ ਦੀ ਨਿੰਦਾ ਕਰਦਿਆਂ ...

ਪੂਰੀ ਖ਼ਬਰ »

ਸੀ.ਐਚ.ਸੀ. ਖੇੜਾ ਨੇ ਹੋਟਲ ਦੇ 13 ਵਿਅਕਤੀਆਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ

ਚੁੰਨ੍ਹੀ, 13 ਅਪ੍ਰੈਲ (ਗੁਰਪ੍ਰੀਤ ਸਿੰਘ ਬਿਲਿੰਗ)-ਹੈਲਥ ਸੈਂਟਰ ਖੇੜਾ ਵਲੋਂ ਚੁੰਨ੍ਹੀ ਕਲਾਂ ਇਲਾਕੇ ਵਿਚ ਵੱਖ-ਵੱਖ ਹੋਟਲਾਂ ਦੇ ਸਟਾਫ਼ ਮੈਂਬਰਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ | ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾਕਟਰ ਰਕੇਸ਼ ਬਾਲੀ ਨੇ ਦੱਸਿਆ ਕਿ ਸਿਹਤ ...

ਪੂਰੀ ਖ਼ਬਰ »

ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦਾ ਪਿੰਡ ਸਲਾਣਾ ਵਿਖੇ ਉਦਘਾਟਨ

ਅਮਲੋਹ, 13 ਅਪ੍ਰੈਲ (ਰਿਸ਼ੂ ਗੋਇਲ)-ਪੰਜਾਬ ਦੇ ਪਿੰਡਾਂ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਵਿਚ ਰਾਊਾਡ ਗਲਾਸ ਫਾਊਾਡੇਸ਼ਨ ਮੁਹਾਲੀ ਦੇ ਸਾਂਝੇ ਉਪਰਾਲੇ ਅਤੇ ਗ੍ਰਾਮ ਪੰਚਾਇਤ ਸਲਾਣਾ ਜੀਵਨ ਸਿੰਘ ਵਾਲਾ ...

ਪੂਰੀ ਖ਼ਬਰ »

ਜੁਗਨੀ ਗਰੁੱਪ ਵਲੋਂ ਲਗਾਏ ਖ਼ੂਨਦਾਨ ਕੈਂਪ 'ਚ 99 ਯੂਨਿਟਾਂ ਖੂਨ ਇਕੱਤਰ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਮਨਪ੍ਰੀਤ ਸਿੰਘ)-ਸਮਾਜ ਸੇਵੀ ਸੰਸਥਾ ਜੁਗਨੀ ਗਰੁੱਪ ਵਲੋਂ ਵਿਸਾਖੀ ਮੌਕੇ ਸਵ. ਨੌਜਵਾਨ ਸਨੀ ਸਰੋਆ ਦੀ ਯਾਦ 'ਚ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਥਾਣਾ ਫ਼ਤਹਿਗੜ੍ਹ ...

ਪੂਰੀ ਖ਼ਬਰ »

ਕੈਂਪ ਦੌਰਾਨ 96 ਵਿਅਕਤੀਆਂ ਵਲੋਂ ਖ਼ੂਨਦਾਨ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਮੌਕੇ ਬਾਬਾ ਮੋਤੀ ਰਾਮ ਮਹਿਰਾ ਖ਼ੂਨਦਾਨ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 119ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ, ...

ਪੂਰੀ ਖ਼ਬਰ »

ਐਸ.ਡੀ.ਐਮ. ਖਮਾਣੋਂ ਵਲੋਂ ਕਣਕ ਦੀ ਖ਼ਰੀਦ ਸਬੰਧੀ ਮੀਟਿੰਗ

ਖਮਾਣੋਂ, 13 ਅਪ੍ਰੈਲ (ਮਨਮੋਹਨ ਸਿੰਘ ਕਲੇਰ)-ਐਸ.ਡੀ.ਐਮ. ਖਮਾਣੋਂ ਅਰਵਿੰਦ ਕੁਮਾਰ ਦੀ ਪ੍ਰਧਾਨਗੀ 'ਚ ਮਾਰਕੀਟ ਕਮੇਟੀ ਦਫ਼ਤਰ ਖਮਾਣੋਂ ਵਿਖੇ ਕਣਕ ਦੀ ਖ਼ਰੀਦ ਸਬੰਧੀ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ, ...

ਪੂਰੀ ਖ਼ਬਰ »

ਸੁਸਾਇਟੀ ਨੇ ਐਡ. ਗੋਪਾਲ ਕਿ੍ਸ਼ਨ ਗਰਗ ਨੂੰ ਕੀਤਾ ਸਨਮਾਨਿਤ

ਮੰਡੀ ਗੋਬਿੰਦਗੜ੍ਹ, 13 ਅਪ੍ਰੈਲ (ਮੁਕੇਸ਼ ਘਈ)-ਗੋਬਿੰਦਗੜ੍ਹ ਵੈੱਲਫੇਅਰ ਸੁਸਾਇਟੀ ਅਤੇ ਜੈ ਮਾਂ ਕਾਲੀ ਵੈੱਲਫੇਅਰ ਸੁਸਾਇਟੀ ਵਲੋਂ ਸਥਾਨਕ ਬੱਸ ਸਟੈਂਡ 'ਤੇ ਰੱਖੇ ਗਏ ਇਕ ਸਨਮਾਨ ਸਮਾਗਮ ਦੌਰਾਨ ਬਾਰ ਕੌਂਸਲ ਅਮਲੋਹ ਦੇ ਪ੍ਰਧਾਨ ਐਡ. ਗੋਪਾਲ ਕਿ੍ਸ਼ਨ ਗਰਗ ਨੂੰ ...

ਪੂਰੀ ਖ਼ਬਰ »

ਬਨੂੜ ਮੰਡੀ 'ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਬਨੂੜ, 13 ਅਪ੍ਰੈਲ (ਪ.ਪ.)-ਬਨੂੜ ਅਨਾਜ ਮੰਡੀ 'ਚੋਂ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਗਈ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਕਿਸੇ ਵੀ ਏਜੰਸੀ ਵਲੋਂ ਲਿਫ਼ਟਿੰਗ ਆਰੰਭ ਨਾ ਕੀਤੇ ਜਾਣ ਕਾਰਨ ਮੰਡੀ 'ਚ ਕਣਕ ਵੇਚਣ ਆ ਰਹੇ ਕਿਸਾਨਾਂ ਨੂੰ ਕਣਕ ਸੁੱਟਣ ਲਈ ਵੀ ਦਿੱਕਤਾਂ ਆ ...

ਪੂਰੀ ਖ਼ਬਰ »

ਵਿਸਾਖੀ ਜੋੜ ਮੇਲ 'ਚ ਅਧਿਆਪਕਾਂ ਨੇ ਕੀਤਾ ਸਰਕਾਰੀ ਸਕੂਲਾਂ ਦਾ ਪ੍ਰਚਾਰ

ਬਹਾਦਰਗੜ੍ਹ, 13 ਅਪ੍ਰੈਲ (ਕੁਲਬੀਰ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਤਹਿਤ ਅੱਜ ਇਤਿਹਾਸਕ ਗੁਰਦੁਆਰਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਕਰਨ 'ਚ ਅਸਫ਼ਲ ਰਹੀ-ਤੇਜਿੰਦਰਪਾਲ ਸਿੰਘ ਸੰਧੂ

ਪਟਿਆਲਾ, 13 ਅਪੈ੍ਰਲ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਦੇ ਜਨਰਲ ਸਕੱਤਰ ਅਤੇ ਐਸ.ਐਸ. ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਆਖਿਆ ਕਿ ਕਾਂਗਰਸ ਸਰਕਾਰ ਦੀ ਨਾਲਾਇਕੀ ਕਾਰਨ ਲੱਖੇ ਸਧਾਣੇ ਦੇ ਭਰਾ ਨੂੰ ਦਿੱਲੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਚੇਅਰਮੈਨ ਮਦਨਜੀਤ ਨੇ ਕੀਤਾ ਮੰਡੀਆਂ ਦਾ ਤੂਫ਼ਾਨੀ ਦੌਰਾ

ਡਕਾਲਾ, 13 ਅਪ੍ਰੈਲ (ਪਰਗਟ ਸਿੰਘ ਬਲਬੇੜਾ)-ਮਾਰਕੀਟ ਕਮੇਟੀ ਡਕਾਲਾ ਦੇ ਚੇਅਰਮੈਨ ਮਦਨਜੀਤ ਡਕਾਲਾ ਵਲੋਂ ਅੱਜ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਵੱਖ-ਵੱਖ ਮੰਡੀਆਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਮੰਡੀਆਂ 'ਚ ਪੁੱਜੀ ਕਣਕ ਦੀ ਫ਼ਸਲ ਦਾ ਜਾਇਜ਼ਾ ...

ਪੂਰੀ ਖ਼ਬਰ »

ਬੇਰੁਜ਼ਗਾਰ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਨੀਤ ਕੌਰ ਨਾਲ ਹੋਈ ਮੀਟਿੰਗ

ਪਟਿਆਲਾ, 13 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਥਾਨਕ ਕੋਠੀ ਅੱਗੇ 31 ਦਸੰਬਰ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ 5 ਬੇਰੁਜ਼ਗਾਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ 11 ਅਪ੍ਰੈਲ ਨੂੰ ਮੋਤੀ ਮਹਿਲ ਵੱਲ ਪਟਿਆਲਾ ਵਿਖੇ ਰੋਸ ਮਾਰਚ ...

ਪੂਰੀ ਖ਼ਬਰ »

ਕੂੜੇ ਦੇ ਢੇਰ ਨੂੰ ਪਿਛਲੇ 3 ਦਿਨਾਂ ਤੋਂ ਲੱਗੀ ਅੱਗ ਨੂੰ ਬੁਝਾਉਣ ਦੀ ਲੋਕਾਂ ਨੇ ਕੀਤੀ ਮੰਗ

ਅਮਲੋਹ, 13 ਅਪ੍ਰੈਲ (ਰਿਸ਼ੂ ਗੋਇਲ)-ਸ਼ਹਿਰ ਅਮਲੋਹ ਸਥਿਤ ਗਊਸ਼ਾਲਾ ਦੇ ਸਾਹਮਣੇ ਬਣੇ ਕੂੜੇ ਦੇ ਡੰਪ ਵਿਚ ਪਿਛਲੇ 3 ਦਿਨਾਂ ਤੋਂ ਅੱਗ ਲੱਗੀ ਹੋਈ ਹੈ ਜੋ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ ਜਿਸ ਕਾਰਨ ਡੰਪ ਦੇ ਆਲੇ-ਦੁਆਲੇ ਦੇ ਕਿਸਾਨਾਂ ਤੇ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ...

ਪੂਰੀ ਖ਼ਬਰ »

ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਤੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਦਾ ਵੱਖ-ਵੱਖ ਜਥੇਬੰਦੀਆਂ ਵਲੋਂ ਸਨਮਾਨ

ਮੰਡੀ ਗੋਬਿੰਦਗੜ੍ਹ, 13 ਅਪ੍ਰੈਲ (ਬਲਜਿੰਦਰ ਸਿੰਘ)-ਪੰਜਾਬ ਦੀ 'ਏ' ਕਲਾਸ ਸ਼੍ਰੇਣੀ ਵਾਲੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਨਵੇਂ ਚੁਣੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਅਤੇ ਉਪ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਦਾ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX