ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  1 day ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  1 day ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  1 day ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  1 day ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  1 day ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  1 day ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  1 day ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  1 day ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  1 day ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  1 day ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  1 day ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  1 day ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  1 day ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  1 day ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਮੋਗਾ

ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਸ਼ਰਧਾ ਪੂਰਵਕ ਮਨਾਏ

ਕੋਟ ਈਸੇ ਖਾਂ, 13 ਅਪ੍ਰੈਲ (ਗੁਲਾਟੀ, ਖ਼ਾਲਸਾ)-ਖ਼ਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਇਲਾਕੇ 'ਚ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਈ ਗਈ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਅਤੇ ਕੀਰਤਨ ਦਰਬਾਰ ਸਜਾਏ ਗਏ | ਮਸੀਤਾਂ ਰੋਡ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਵਿਸਾਖੀ ਦਿਵਸ ਮਨਾਇਆ ਗਿਆ | ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਸਮੇਂ ਭਰਵੀਂ ਗਿਣਤੀ 'ਚ ਸੰਗਤਾਂ ਗੁਰੂ ਚਰਨਾ 'ਚ ਜੁੜ ਬੈਠੀਆਂ | ਭਾਈ ਬਾਜ ਸਿੰਘ ਮੋਗੇ ਵਾਲੇ ਰਾਗੀ ਜਥੇ ਨੇ ਮਨੋਹਰ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮੇਂ ਸੰਗਤਾਂ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਡਾ. ਜਸਪਾਲ ਸਿੰਘ ਸੰਧੂ, ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਹਿਬ ਏ ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਸਭ ਨੂੰ ਅਪੀਲ ਹੈ ਕਿ ਦਸਮ ਪਾਤਸ਼ਾਹ ਜੀ ਦੁਆਰਾ ਬਖ਼ਸ਼ਿਸ਼ ਖੰਡੇ ਬਾਟੇ ਦਾ ਅੰਮਿ੍ਤ ਦੀ ਦਾਤ ਪ੍ਰਾਪਤ ਕਰੀਏ | ਇਸ ਸਮੇਂ ਬਾਬਾ ਸਾਧਾ ਸਿੰਘ, ਗੁਰਬਖ਼ਸ਼ ਸਿੰਘ, ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਗੁਰਪ੍ਰੀਤ ਸਿੰਘ ਸਿੱਧੂ ਐਮ.ਸੀ., ਕੁਲਦੀਪ ਸਿੰਘ ਪ੍ਰਧਾਨ ਨਗਰ ਪੰਚਾਇਤ, ਡਾ. ਜਸਪਾਲ ਸਿੰਘ, ਰਵੀ ਗੁਲਾਟੀ, ਲਖਵਿੰਦਰ ਸਿੰਘ ਸੰਧੂ ਅਤੇ ਹੋਰ ਸੇਵਾਦਾਰਾਂ ਨੇ ਗੁਰੂ ਕਾ ਲੰਗਰ ਵਰਤਾਉ ਣ ਦੀ ਸੇਵਾ ਕੀਤੀ |
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਕਾ ਸਾਹਿਬ ਪਿੰਡ ਮਧੇਕੇ ਵਿਖੇ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਸਿੱਖ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਦੇ ਜਥੇ ਵਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ¢ ਸਮਾਗਮ ਦੌਰਾਨ ਜੈਤੋ ਅਤੇ ਗੁਰੂ ਕੇ ਬਾਗ ਦੇ ਮੋਰਚਿਆਂ ਵਿਚ ਹਿੱਸਾ ਲੈ ਕੇ ਉਸ ਸਮੇਂ ਦੀਆਂ ਸਰਕਾਰਾਂ ਦਾ ਤਸ਼ੱਦਦ ਆਪਣੇ ਪਿੰਡੇ 'ਤੇ ਹੰਢਾਉਣ ਵਾਲੇ ਰਣਜੀਤ ਸਿੰਘ ਅਤੇ ਗੁਰਬਖ਼ਸ਼ ਸਿੰਘ ਦੇ ਪਰਿਵਾਰਾਂ ਨੂੰ ਗੁਰਦੁਆਰਾ ਕਮੇਟੀ ਪ੍ਰਧਾਨ ਜਸਪਿੰਦਰ ਸਿੰਘ ਦੀ ਅਗਵਾਈ ਵਿਚ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਭਾਈ ਜਸਪਿੰਦਰ ਸਿੰਘ ਅਤੇ ਕੁਲਦੀਪ ਸਿੰਘ ਮਧੇਕੇ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਖ਼ਿਲਾਫ਼ ਲਗਾਏ ਮੋਰਚੇ ਵਿਚ ਤਸ਼ੱਦਦ ਝੱਲਣ ਵਾਲੇ ਸਿੰਘਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਠੀਕ ਉਸੇ ਤਰ੍ਹਾਂ ਮੌਜੂਦਾ ਕਿਸਾਨ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਅਤੇ ਹੁਣ ਦੀਆਂ ਸਰਕਾਰਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ¢ ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ, ਹਰੀ ਸਿੰਘ ਆਦਿ ਹਾਜ਼ਰ ਸਨ¢
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)-ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਤਪ ਅਸਥਾਨ ਦੌਲੇਵਾਲਾ ਵਿਖੇ ਖ਼ਾਲਸਾ ਸਾਜਨਾ ਦਿਵਸ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਪ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਫ਼ੌਜੀ ਦੀ ਰਹਿਨੁਮਾਈ ਹੇਠ ਸੰਗਤਾਂ ਵਲੋਂ ਮਨਾਇਆ ਗਿਆ | ਇਸ ਸੰਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ਦੀਵਾਨ ਸਜਾਏ ਗਏ | ਇਲਾਕੇ ਦੀਆਂ ਸੈਂਕੜੇ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਮੱਥਾ ਟੇਕਿਆ | ਦੀਵਾਨ 'ਚ ਆਏ ਸਿੱਖ ਪੰਥ ਦੇ ਰਾਗੀ, ਢਾਡੀ, ਜਥਿਆਂ ਨੇ ਵਾਰਾਂ ਆਦਿ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਭਾਈ ਅਵਤਾਰ ਸਿੰਘ ਫ਼ੌਜੀ ਨੇ ਕਿਹਾ ਕਿ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਂਦਿਆਂ ਖਾਲਸੇ ਦੇ ਬੋਲ-ਬਾਲਾ ਅਤੇ ਸਰਬੱਤ ਦੇ ਭਲੇ ਦੀ ਸੋਚ ਦੇ ਪਾਸਾਰ ਵਾਸਤੇ ਗੁਰੂ ਆਸ਼ੇ ਅਨੁਕੂਲ ਗੁਰਮਤਿ ਫ਼ਲਸਫ਼ੇ ਦੀ ਰੌਸ਼ਨੀ ਵਿਚ ਆਦਰਸ਼ਕ ਜੀਵਨ ਜਾਂਚ ਅਪਣਾਉਣ ਦੀ ਅੱਜ ਵੱਡੀ ਲੋੜ ਹੈ | ਇਸ ਸਮੇਂ ਖੀਰ ਕੜਾਹ, ਲੱਡੂਆਂ ਆਦਿ ਦਾ ਲੰਗਰ ਅਤੁੱਟ ਵਰਤਿਆ | ਇਸ ਸਮੇਂ ਸੇਵਾਦਾਰਾਂ ਵਿਚ ਬੂਟਾ ਸਿੰਘ ਖ਼ਜ਼ਾਨਚੀ, ਬਲਵਿੰਦਰ ਸਿੰਘ ਫ਼ੌਜੀ, ਮੁੱਖ ਗ੍ਰੰਥੀ ਜਗਤਾਰ ਸਿੰਘ, ਗੁਰਦੀਪ ਸਿੰਘ ਗਹਿਲੀ ਵਾਲ, ਹਰਦੀਪ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ |
ਨੱਥੂਵਾਲਾ ਗਰਬੀ, (ਸਾਧੂ ਰਾਮ ਲੰਗੇਆਣਾ)-ਇਤਿਹਾਸਕ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲੰਡੇ-ਰੋਡੇ-ਸਮਾਲਸਰ ਹੱਦ ਵਿਖੇ ਖਾਲਸਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ¢ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਪੰਥ ਪ੍ਰਸਿੱਧ ਅੰਤਰਰਾਸ਼ਟਰੀ ਢਾਡੀ ਸਾਧੂ ਸਿੰਘ ਧੰਮੂ ਧੂੜਕੋਟ ਵਾਲਿਆਂ ਦੇ ਢਾਡੀ ਜਥੇ ਨੇ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ¢ ਇਸ ਮੌਕੇ ਢਾਡੀ ਭਾਈ ਧੰਮੂ ਨੇ ਕਿਹਾ ਕਿ ਵਿਸਾਖੀ ਦਾ ਇਤਿਹਾਸ ਸਾਡਾ ਅਮੀਰ ਵਿਰਸਾ ਹੈ¢ ਇਸ ਤੋਂ ਸੇਧ ਲੈਂਦਿਆਂ ਨਸ਼ਿਆਂ ਦਾ ਤਿਆਗ ਕਰਕੇ ਅਤੇ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ¢ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਮੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਗ੍ਰੰਥੀ ਭਾਈ ਚਮਕੌਰ ਸਿੰਘ, ਢਾਡੀ ਬੀਬੀ ਚਰਨਜੀਤ ਕੌਰ ਖਾਲਸਾ, ਢਾਡੀ ਬੀਬੀ ਰਾਮਪ੍ਰੀਤ ਕੌਰ ਪ੍ਰੀਤ ਮੱਲਕੇ, ਜਸਵਿੰਦਰ ਸਿੰਘ ਮਾਨਸਾ ਆਦਿ ਹਾਜ਼ਰ ਸਨ¢
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਥਾਨਕ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਵਿਖੇ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸੇ ਦਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਜਿਸ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਤੇ ਕਥਾਵਾਚਕ ਭਾਈ ਅਰਜਿੰਦਰ ਸਿੰਘ ਕਾਲਾ ਨੇ ਹੁਕਮਨਾਮੇ ਦੀ ਕਥਾ ਕੀਤੀ ਤੇ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਨ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ | ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ | ਅੰਤ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜ਼ੀਰ ਸਿੰਘ ਮਾਨ ਨੇ ਰਾਗੀ ਜਥੇ ਤੇ ਹੋਰ ਪਤਵੰਤਿਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਹਰਿੰਦਰ ਕੌਰ ਸ਼ਾਹ, ਮੀਤ ਪ੍ਰਧਾਨ ਚਮਕੌਰ ਸਿੰਘ ਮਾਨ, ਖ਼ਜ਼ਾਨਚੀ ਰਣਜੀਤ ਸਿੰਘ, ਸੈਕਟਰੀ ਸੁਖਚੈਨ ਸਿੰਘ, ਸਾਬਕਾ ਪ੍ਰਧਾਨ ਜਸਵੀਰ ਸਿੰਘ ਸ਼ਾਹ, ਹਰਜਿੰਦਰ ਸਿੰਘ ਔਲਖ, ਗਗਨਦੀਪ ਸਿੰਘ ਸਾਗੂ, ਪਿ੍ੰਸੀਪਲ ਕਮਲਜੀਤ ਕੌਰ ਸੈਣੀ, ਹਰਭਜਨ ਸਿੰਘ ਬਾਬਾ, ਮਲਕੀਤ ਸਿੰਘ, ਬਾਬਾ ਰਾਮ ਰਤਨ ਸਿੰਘ, ਡਾਕਟਰ ਰਘਵੀਰ ਸਿੰਘ ਰਾਜੂ, ਕਰਨਬੀਰ ਸਿੰਘ ਕਲਸੀ, ਗੁਰਮੀਤ ਸਿੰਘ ਲਾਡੀ, ਜੱਸੀ ਪੰਨੂੰ, ਸੁਖਦੇਵ ਸਿੰਘ ਪੁਰਬਾ, ਗੁਰਦਰਸ਼ਨ ਸਿੰਘ, ਮਾਸਟਰ ਤੇਜਾ ਸਿੰਘ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਮੌਤ

ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ)-ਨਸ਼ੇ ਦੀ ਓਵਰ ਡੋਜ਼ ਨਾਲ ਇਕ 23 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਉਮਰ 23 ਸਾਲ ਵਾਸੀ ਪੰਡੋਰੀ ਜੱਟਾਂ (ਜ਼ੀਰਾ) ਜੋ ਕਿ ਮੱਧ ਪ੍ਰਦੇਸ਼ ਵਿਖੇ ਕੰਬਾਈਨ 'ਤੇ ਕਣਕ ਕੱਟਣ ਗਿਆ ਹੋਇਆ ਸੀ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਨੇ ਤੇਜ਼ੀ ਫੜ੍ਹੀ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਵਿਚ ਕਣਕ ਦੀ ਸਰਕਾਰੀ ਖ਼ਰੀਦ ਬੀਤੇ ਕੱਲ੍ਹ ਸ਼ੁਰੂ ਹੋ ਗਈ ਜਿਸ ਲਈ ਜ਼ਿਲ੍ਹਾ ਮੋਗਾ ਵਿਚ ਖ਼ਰੀਦ ਪ੍ਰਬੰਧ ਪ੍ਰਕਿਰਿਆ ਜਾਰੀ ਹਨ | ਕਣਕ ਦੀ ਮੰਡੀਆਂ ਵਿਚ ਆਮਦ ਨੇ ਤੇਜ਼ੀ ਫੜ ਲਈ ਹੈ | ਅੱਜ ਚੌਥੇ ਦਿਨ ਤੱਕ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ 'ਚ ਕੋਰੋਨਾ ਦੇ ਆਏ 46 ਹੋਰ ਨਵੇ ਮਾਮਲੇ -ਕੋਰੋਨਾ ਨਾਲ ਦੋ ਔਰਤਾਂ ਦੀ ਮੌਤ

ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ 'ਚ ਸਿਹਤ ਵਿਭਾਗ ਨੂੰ ਜੋ ਅੱਜ ਕੋਰੋਨਾ ਸੰਬੰਧੀ ਰਿਪੋਰਟਾਂ ਮਿਲੀਆਂ ਹਨ ਉਸ ਮੁਤਾਬਿਕ 46 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 4081 ਹੋ ਗਈ ਹੈ ਜਦੋਂ ਕਿ 468 ਐਕਟਿਵ ਕੇਸ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ)-ਸਥਾਨਕ ਪੁਲਿਸ ਵਲੋਂ ਪਿੰਡ ਦੌਲੇਵਾਲਾ ਬੱਸ ਅੱਡਾ ਨੇੜੇ ਗਸ਼ਤ ਦੌਰਾਨ ਦੋ ਜਾਣਿਆਂ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ...

ਪੂਰੀ ਖ਼ਬਰ »

ਨਗਰ ਨਿਗਮ ਮੋਗਾ ਦੇ ਮੇਅਰ, ਸੀਨੀਅਰ ਤੇ ਡਿਪਟੀ ਮੇਅਰਾਂ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਹੋਈਆਂ ਤੇਜ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਦੇ ਮੇਅਰ ਦੀ ਚੋਣ ਦੀ ਤਾਰੀਖ਼ ਭਾਵੇਂ ਅਜੇ ਨਿਸ਼ਚਿਤ ਨਹੀਂ ਕੀਤੀ ਗਈ ਸੀ ਪਰ ਅੱਜ ਇਸ ਚੋਣ ਨੂੰ ਲੈ ਕੇ ਸਰਗਰਮੀਆਂ ਉਸ ਵਕਤ ਤੇਜ਼ ਹੋ ਗਈਆਂ ਜਦੋਂ ਸੱਤਾਧਾਰੀ ਪਾਰਟੀ ਦੇ ਜੇਤੂ ਕੌਂਸਲਰਾਂ ਨਾਲ ...

ਪੂਰੀ ਖ਼ਬਰ »

ਸਾਂਝ ਕੇਂਦਰ ਤੋਂ ਮਿਲਦੀਆਂ ਸੇਵਾਵਾਂ ਤੇ ਗ਼ਰੀਬ ਕਲਿਆਣ ਯੋਜਨਾਵਾਂ ਸਬੰਧੀ ਕੀਤਾ ਜਾਗਰੂਕ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)-ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਕੰਵਲ ਕੌਰ ਐਸ.ਪੀ. (ਪੀ.ਬੀ.ਈ.) ਮੋਗਾ ਦੀ ਅਗਵਾਈ ਹੇਠ ਸਬ ਡਵੀਜ਼ਨ ਸਾਂਝ ਕੇਂਦਰ ਬਾਘਾ ਪੁਰਾਣਾ ਦੀ ਇੰਚਾਰਜ ਐਸ.ਆਈ. ਹਰਜੀਤ ਕੌਰ ...

ਪੂਰੀ ਖ਼ਬਰ »

2 ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਦੋ ਵਿਅਕਤੀ ਕਾਬੂ

ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਪੀ.ਆਈ. ਜਗਤਪ੍ਰੀਤ ਸਿੰਘ, ਡੀ.ਐਸ.ਪੀ. ਜੰਗਜੀਤ ਸਿੰਘ ਅਤੇ ਸੀ.ਆਈ.ਏ. ਦੇ ਮੁੱਖ ਅਫ਼ਸਰ ਇੰਸ. ਤਰਲੋਚਨ ਸਿੰਘ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ...

ਪੂਰੀ ਖ਼ਬਰ »

ਜਥੇ. ਤੋਤਾ ਸਿੰਘ ਵਲੋਂ ਕੁਲਦੀਪ ਸਿੰਘ ਢੋਸ ਦੀ ਮੌਤ 'ਤੇ ਦੁੱਖ ਪ੍ਰਗਟ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇ. ਤੋਤਾ ਸਿੰਘ ਨੇ ਧਰਮਕੋਟ ਹਲਕੇ ਦੇ ਮੌਜੂਦਾ ਕਾਂਗਰਸੀ ਆਗੂ ਕੁਲਦੀਪ ਸਿੰਘ ਢੋਸ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਵਿਸਾਖੀ ਦਾ ਦਿਹਾੜਾ ਮਨਾਇਆ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ¢ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਪੇਂਡੂ ਅਨਾਜ ਮੰਡੀਆਂ 'ਚ ਖ਼ਰੀਦ ਨਾ ਸ਼ੁਰੂ ਹੋਣ ਕਰਕੇ ਕਿਸਾਨਾਂ 'ਚ ਮਚੀ ਹਾਹਾਕਾਰ

ਨੱਥੂਵਾਲਾ ਗਰਬੀ, 13 ਅਪ੍ਰੈਲ (ਲੰਗੇਆਣਾ)-ਪੇਂਡੂ ਅਨਾਜ ਮੰਡੀਆਂ ਨੱਥੂਵਾਲਾ ਗਰਬੀ, ਭਲੂਰ, ਮਾਹਲਾ ਕਲਾਂ ਅਤੇ ਲੰਗੇਆਣਾ ਵਿਖੇ ਅਜੇ ਤੱਕ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਨਾ ਹੋਣ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਰਹੇ ਅੱਜ ਦੇ ਕਿਸਾਨ ਧਰਨੇ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਵਿਖੇ ਅਡਾਨੀ ਦੇ ਸੈਲੋ ਪਲਾਂਟ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਗਾਤਾਰ ਧਰਨੇ ਜਾਰੀ ਹਨ ਅਤੇ ਅੱਜ ਦੇ ਧਰਨੇ 13 ਅਪ੍ਰੈਲ ...

ਪੂਰੀ ਖ਼ਬਰ »

ਲੇਖਕ ਹਰੀ ਸਿੰਘ ਦਾ ਵਿਸ਼ੇਸ਼ ਸਨਮਾਨ ਕੱਲ੍ਹ

ਅਜੀਤਵਾਲ, 13 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-15 ਅਪ੍ਰੈਲ ਨੂੰ ਢੁੱਡੀਕੇ ਲਾਲਾ ਲਾਜਪਤ ਰਾਏ ਸਮਾਰਕ 'ਤੇ ਪੰਜਾਬੀ ਦੇ ਨਾਮਵਰ ਲੇਖਕ ਮਾਸਟਰ ਹਰੀ ਸਿੰਘ ਤੇ ਉਨ੍ਹਾਂ ਦੀ ਧਰਮ-ਪਤਨੀ ਗੁਰਦੇਵ ਕੌਰ ਦਾ ਵਿਸ਼ੇਸ਼ ਸਨਮਾਨ ਹੋਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ...

ਪੂਰੀ ਖ਼ਬਰ »

ਵਿਧਾਇਕ ਲੋਹਗੜ੍ਹ ਨੇ ਦਾਣਾ ਮੰਡੀ ਧਰਮਕੋਟ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਧਰਮਕੋਟ, 13 ਅਪ੍ਰੈਲ (ਪਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਹਾੜ੍ਹੀ ਦੀ ਫ਼ਸਲ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਜਿਸ ਤਹਿਤ ਬਾਰਦਾਨੇ ਦੀ ਕੋਈ ਕਮੀ ਨਹੀਂ ਹੋਵੇਗੀ | ਲਿਫ਼ਟਿੰਗ ਦਾ ਕੰਮ ਨਾਲੋ-ਨਾਲ ਹੋਵੇਗਾ ਅਤੇ ਫ਼ਸਲ ਦੀ ਅਦਾਇਗੀ ਜਲਦ ਹੋਵੇਗੀ¢ ਉਕਤ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

ਅਫ਼ਵਾਹਾਂ 'ਤੇ ਧਿਆਨ ਨਾ ਦੇ ਕੇ ਕੋਰੋਨਾ ਵੈਕਸੀਨ ਲਗਵਾਈ ਜਾਵੇ-ਦੇਵ ਪ੍ਰੀਆ ਤਿਆਗੀ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪ੍ਰਸਿੱਧ ਸਮਾਜ ਸੇਵੀ ਅਤੇ ਰਾਈਟ ਵੇ ਏਅਰਿਲੰਕਸ ਦੇ ਡਾਇਰੈਕਟਰ ਦੇਵ ਪ੍ਰੀਆ ਤਿਆਗੀ ਨੇ ਕੋਰੋਨਾ ਵੈਕਸੀਨ ਸੰਬੰਧੀ ਕਿਹਾ ਕਿ ਜਿਸ ਤੇਜੀ ਨਾਲ ਕੋਰੋਨਾ ਆਪਣੇ ਦੂਸਰੇ ਦੌਰ ਵਿਚ ਫੈਲ ਰਿਹਾ ਹੈ, ਉਹ ਚਿੰਤਾ ਦਾ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਚੇਅਰਮੈਨ ਤਖ਼ਤੂਪੁਰਾ

ਨਿਹਾਲ ਸਿੰਘ ਵਾਲਾ, 13 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਸਥਾਨਕ ਮੁੱਖ ਦਾਣਾ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕਮੇਟੀ ਦੇ ਸਕੱਤਰ ਸੰਦੀਪ ...

ਪੂਰੀ ਖ਼ਬਰ »

'ਆਪ' ਵਲੰਟੀਅਰਾਂ ਵਲੋਂ ਹਰਪ੍ਰੀਤ ਰਿੰਟੂ ਅਤੇ ਮਨਜਿੰਦਰ ਸਿੰਘ ਦਾ ਸਨਮਾਨ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)-ਆਮ ਆਦਮੀ ਪਾਰਟੀ ਦੇ ਸ਼ਹਿਰੀ ਵਲੰਟੀਅਰਾਂ ਨੇ ਪਾਰਟੀ ਵਲੋਂ ਬੀਤੇ ਦਿਨੀਂ ਕੀਤੀਆਂ ਨਵੀਆਂ ਨਿਯੁਕਤੀਆਂ ਨੂੰ ਲੈ ਕੇ ਸਨਮਾਨ ਸਮਾਰੋਹ ਦਾ ਆਯੋਜਨ ਸੁਖਮੰਦਰ ਸਿੰਘ ਰਖਰਾ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰਲੀ ਦੁਕਾਨ ਵਿਖੇ ...

ਪੂਰੀ ਖ਼ਬਰ »

ਰਜਿੰਦਰ ਸਿੰਘ ਖਹਿਰਾ ਮਸੀਤਾਂ ਆਪ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ

ਕੋਟ ਈਸੇ ਖਾਂ, 13 ਅਪ੍ਰੈਲ (ਗੁਲਾਟੀ, ਖ਼ਾਲਸਾ)-ਨਜ਼ਦੀਕੀ ਪਿੰਡਾਂ ਮਸੀਤਾਂ, ਪ੍ਰੀਤਮ ਨਗਰ ਸੰਬੰਧਿਤ ਖੇਤੀਬਾੜੀ ਸਫ਼ਾਂ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਛਾ ਗਈ ਜਦ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕਿਸਾਨੀ ਸੰਘਰਸ਼ ਨਾਲ ਜੁੜੇ ਕਿਸਾਨ ਆਗੂ, ਬੁਲਾਰੇ ਰਜਿੰਦਰ ਸਿੰਘ ...

ਪੂਰੀ ਖ਼ਬਰ »

ਵਿਧਾਇਕ ਲੋਹਗੜ੍ਹ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਕੋਟ ਈਸੇ ਖਾਂ, 13 ਅਪ੍ਰੈਲ (ਗੁਰਮੀਤ ਸਿੰਘ ਖਾਲਸਾ, ਨਿਰਮਲ ਸਿੰਘ ਕਾਲੜਾ, ਯਸ਼ਪਾਲ ਗੁਲਾਟੀ)-ਸਥਾਨਕ ਦਾਣਾ ਮੰਡੀ 'ਚ ਪੁੱਜ ਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ¢ ਇਸ ਮੌਕੇ ਉਨ੍ਹਾਂ ਨੇ ਵਲੋਂ ਮਾਰਕੀਟ ਕਮੇਟੀ ਦੇ ...

ਪੂਰੀ ਖ਼ਬਰ »

ਰਿਲਾਇੰਸ ਪੰਪ ਰਾਜੇਆਣਾ ਦਾ ਪੱਕਾ ਮੋਰਚਾ 195ਵੇਂ ਦਿਨ ਵਿਚ ਸ਼ਾਮਿਲ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)-ਰਿਲਾਇੰਸ ਪੰਪ ਰਾਜੇਆਣਾ ਦਾ ਪੱਕਾ ਮੋਰਚਾ 195ਵੇਂ ਦਿਨ ਵਿਚ ਸ਼ਾਮਿਲ ਹੋ ਗਿਆ¢ ਅੱਜ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਵਲੋਂ ਵਿਸਾਖੀ, ਖਾਲਸਾ ਪੰਥ ਦੇ ਸਥਾਪਨਾ ਦਿਵਸ ਅਤੇ ਜਲਿਆਂ ਵਾਲੇ ਬਾਗ ਦੇ ...

ਪੂਰੀ ਖ਼ਬਰ »

ਟੋਲ ਪਲਾਜ਼ਾ ਚੰਦ ਪੁਰਾਣਾ ਧਰਨੇ 'ਤੇ ਵਡੀ ਗਿਣਤੀ 'ਚ ਪਹੁੰਚੇ ਕਿਸਾਨ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਵਲੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਅਤੇ ਜਨਰਲ ਸਕੱਤਰ ਦੀ ਅਗਵਾਈ ਹੇਠ ਧਰਨਾ 195ਵੇਂ ਦਿਨ ਵਿਚ ਦਾਖਲ ਹੋ ਗਿਆ | ਅੱਜ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ

ਨੱਥੂਵਾਲਾ ਗਰਬੀ, 13 ਅਪ੍ਰੈਲ (ਸਾਧੂ ਰਾਮ ਲੰਗੇਆਣਾ)-ਸਰਕਾਰੀ ਹਾਈ ਸਕੂਲ ਲੰਗੇਆਣਾ ਖ਼ੁਰਦ ਦੇ ਸਾਲ 2020-21 ਦੌਰਾਨ ਸਾਲਾਨਾ ਨਤੀਜਿਆਂ 'ਚੋ ਗਿਆਰ੍ਹਵੀਂ ਦੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਜਿਨ੍ਹਾਂ 'ਚ ਪਰਮਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ...

ਪੂਰੀ ਖ਼ਬਰ »

ਵਿਵੇਕ ਆਸ਼ਰਮ 'ਚ ਧਾਰਮਿਕ ਸਮਾਗਮ ਕਰਵਾਇਆ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)-ਹਿੰਦ-ਪਾਕਿ ਯੁੱਧ 1971 ਦੇ ਵੀਰ ਚੱਕਰ ਵਿਜੇਤਾ ਸ਼ਹੀਦ ਨੈਬ ਸਿੰਘ ਗਿੱਲ ਦੀ ਯਾਦਗਾਰ ਅਤੇ ਜਨਮ ਅਸਥਾਨ ਬੈਕੁੰਠ ਵਾਸੀ ਸੰਤ ਬਾਬਾ ਕਰਨੈਲ ਦਾਸ ਵਿਵੇਕ ਆਸ਼ਰਮ ਮੱਲੇਵਾਲਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਮਹਿੰਦਰ ਦਾਸ ਦੀ ...

ਪੂਰੀ ਖ਼ਬਰ »

ਗੁਰਦੁਆਰਾ ਅੰਗੀਠਾ ਸਾਹਿਬ ਵਿਖੇ 7 ਦਿਨਾਂ ਧਾਰਮਿਕ ਸਮਾਗਮ ਸਮਾਪਤ

ਅਜੀਤਵਾਲ, 13 ਅਪ੍ਰੈਲ (ਹਰਦੇਵ ਸਿੰਘ ਮਾਨ)-ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਨਰੈਣ ਸਿੰਘ ਦੀ 19ਵੀਂ ਬਰਸੀ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ...

ਪੂਰੀ ਖ਼ਬਰ »

ਰਾਈਸ ਮਿੱਲ 'ਚ ਲਗਾਇਆ ਕੋਰੋਨਾ ਵੈਕਸੀਨੇਸ਼ਨ ਕੈਂਪ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਕੋਰੋਨਾ ਵੈਕਸੀਨ ਟੀਕਾਕਰਨ ਦੀ ਵਿੱਢੀ ਮੁਹਿੰਮ ਸਬੰਧੀ ਇੱਥੇ ਐਸ.ਡੀ.ਐਮ. ਰਾਜਪਾਲ ਸਿੰਘ ਅਤੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਵਲੋਂ ਸਮਾਜ ਸੇਵੀ ...

ਪੂਰੀ ਖ਼ਬਰ »

ਰਾਧਾ ਸਵਾਮੀ ਸਤਿਸੰਗ ਘਰ ਵਿਖੇ ਕੋਰੋਨਾ ਵੈਕਸੀਨ ਦਾ ਟੀਕਾਕਰਨ ਕਰਵਾਇਆ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)-ਸਥਾਨਕ ਕੋਟਕਪੂਰਾ ਸੜਕ ਉੱਪਰ ਸਥਿਤ ਰਾਧਾ ਸਵਾਮੀ ਸਤਿਸੰਗ ਘਰ ਵਿਖੇ ਪ੍ਰਧਾਨ ਅਸ਼ੋਕ ਕੁਮਾਰ, ਸੈਕਟਰੀ ਤਰਸੇਮ ਲਾਲ ਪੁਰੀ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਕੋਰੋਨਾ ਵੈਕਸੀਨ ਦੇ ਟੀਕਾਕਰਨ ਦਾ ਆਯੋਜਨ ਕੀਤਾ ਗਿਆ ਜਿਸ ...

ਪੂਰੀ ਖ਼ਬਰ »

ਇੰਗਲਿਸ਼ ਜੋਨ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਨਿਹਾਲ ਸਿੰਘ ਵਾਲਾ, 13 ਅਪ੍ਰੈਲ (ਪਲਵਿੰਦਰ ਟਿਵਾਣਾ)-ਇੰਗਲਿਸ਼ ਜੋਨ ਨਿਹਾਲ ਸਿੰਘ ਵਾਲਾ ਨੇ ਜਸਵਰਦਨ ਪੁੱਤਰ ਰਮਨਦੀਪ ਸਿੰਘ ਵਾਸੀ ਬਰਨਾਲਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ | ਇੰਗਲਿਸ਼ ਜੋਨ ਦੇ ਡਾਇਰੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਜਸਵਰਦਨ ਨੇ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ

ਅਜੀਤਵਾਲ, 13 ਅਪ੍ਰੈਲ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਅੱਵਲ ਰਹਿਣ ਵਾਲੇ ਵਿਦਿਆਰਥੀਆ ਨੂੰ ਇਨਾਮ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ...

ਪੂਰੀ ਖ਼ਬਰ »

ਗੁਰਪੁਰਬ ਕਮੇਟੀ ਵਲੋਂ ਢਾਡੀ ਦਰਬਾਰ ਅਤੇ ਧਾਰਮਿਕ ਨਾਟਕ ਕਰਵਾਏ

ਮੋਗਾ, 13 ਅਪ੍ਰੈਲ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਨੌਵੇਂ ਪਾਤਸ਼ਾਹ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਪੰਥ ਸਾਜਣਾ ਦਿਵਸ ਵਿਸਾਖੀ ...

ਪੂਰੀ ਖ਼ਬਰ »

ਬਾਬਾ ਬਰਫ਼ਾਨੀ ਸੇਵਾ ਮੰਡਲ ਵਲੋਂ ਕੋਰੋਨਾ ਵੈਕਸੀਨ ਦਾ ਟੀਕਾ ਕੈਂਪ 18 ਨੂੰ

ਮੋਗਾ, 13 ਅਪ੍ਰੈਲ (ਅਸ਼ੋਕ ਬਾਂਸਲ)-ਸੁਰੇਸ਼ ਗਵਲ ਤੇ ਸੁਰਿੰਦਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਬਰਫ਼ਾਨੀ ਸੇਵਾ ਮੰਡਲ ਮੋਗਾ ਵਲੋਂ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦਾ ਮੁਫ਼ਤ ਟੀਕਾ ਲਗਾਉਣ ਲਈ ਕੈਂਪ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪ੍ਰਸ਼ਾਸਨ ਦੇ ...

ਪੂਰੀ ਖ਼ਬਰ »

ਬਲੌਜ਼ਮਜ਼ ਸਕੂਲ ਵਿਖੇ ਮਨਾਈ ਗਈ ਵਿਸਾਖੀ

ਕਿਸ਼ਨਪੁਰਾ ਕਲਾਂ, 13 ਅਪ੍ਰੈਲ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਲੀਲਾ ਮੇਘ ਸਿੰਘ ਵਿਖੇ ਵਿਸਾਖੀ ਬੜੀ ਸ਼ਰਧਾ ਪੂਰਵਕ ਮਨਾਈ ਗਈ | ਬੇਸ਼ੱਕ ਸਰਕਾਰੀ ਹੁਕਮਾਂ ਅਨੁਸਾਰ ਸਕੂਲ ਬੰਦ ਹਨ ਪਰ ਬੱਚਿਆਂ ਵਲੋਂ ਘਰਾਂ ਵਿਚ ਵਿਸਾਖੀ ਮਨਾਈ ਗਈ ਅਤੇ ਸਕੂਲ ਦੇ ...

ਪੂਰੀ ਖ਼ਬਰ »

'ਡਾ.ਬੀ.ਆਰ. ਅੰਬੇਦਕਰ ਅਤੇ ਸੰਵਿਧਾਨ' ਵਿਸ਼ੇ 'ਤੇ ਆਨਲਾਈਨ ਕੁਇਜ਼ ਮੁਕਾਬਲਾ ਅੱਜ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਸੰਵਿਧਾਨ ਆਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਅਧੀਨ ਸਾਂਝੇ ਕੀਤੇ ਗਏ 9 ਲੇਖਾਂ ਅਤੇ ਡਾ. ਅੰਬੇਦਕਰ ਨਾਲ ਸਬੰਧਿਤ ਸਵਾਲਾਂ ਦੇ ਅਧਾਰ 'ਤੇ ਡਾ. ਅੰਬੇਦਕਰ ਜਯੰਤੀ ਦੇ ਮੌਕੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੀ ਦਿੱਖ ਬਦਲਣ ਦੇ ਨਾਲ-ਨਾਲ ਦਾਖ਼ਲਿਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ - ਡੀ.ਸੀ.

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਹੇਠ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ 'ਤੇ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਨੇੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ. ਪਲਾਜਾ ਬਿਲਡਿੰਗ ਵਿਖੇ ਸਥਿਤ ਮਾਲਵੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਵਲੋਂ ਵਿਦਿਆਰਥਣ ਮੁਸਕਾਨ ਸ਼ਰਮਾ ਪੁੱਤਰੀ ਜਤਿੰਦਰ ਸ਼ਰਮਾ ਨਿਵਾਸੀ ਘੱਲ ...

ਪੂਰੀ ਖ਼ਬਰ »

ਗੋ ਗਲੋਬਲ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਸਬ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ , ਵੱਲੋਂ ਇਕ ਹੋਰ ਵਿਦਿਆਰਥਣ ਅਮਨਪ੍ਰੀਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ਸੰਸਥਾ ...

ਪੂਰੀ ਖ਼ਬਰ »

ਗਰੇਅ ਮੈਟਰਜ਼ ਦੀ ਵਿਦਿਆਰਥਣ ਨੇ ਹਾਸਲ ਕੀਤੇ 6 ਬੈਂਡ

ਬੱਧਨੀ ਕਲਾਂ, 13 ਅਪ੍ਰੈਲ (ਸੰਜੀਵ ਕੋਛੜ)-ਸਥਾਨਕ ਬੇਦੀ ਮਾਰਕੀਟ 'ਚ ਸਥਿੱਤ ਸੰਸਥਾ ਗਰੇਅ ਮੈਟਰਜ਼ ਦੀ ਵਿਦਿਆਰਥਣ ਰੁਪਿੰਦਰ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਰਸੂਲਪੁਰ ਨੇ ਆਇਲਟਸ ਲਿਸਨਿੰਗ 'ਚੋਂ 6, ਰੀਡਿੰਗ 'ਚੋਂ 6.5, ਰਾਈਟਿੰਗ 'ਚੋਂ 6, ਸਪੀਕਿੰਗ 'ਚੋਂ 6 ਅਤੇ ਓਵਰਆਲ 6 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX