ਤਾਜਾ ਖ਼ਬਰਾਂ


ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮਾਨਸਾ ਜ਼ਿਲੇ ’ਚ ਕੋਰੋਨਾ ਨਾਲ 5 ਮੌਤਾਂ , 533 ਨਵੇਂ ਕੇਸ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨੇ ਅੱਜ ਜ਼ਿਲੇ ਦੇ 5 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ ’ਚ 40 ਤੇ 41 ਸਾਲ ਦੇ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 10 ਮੌਤਾਂ, 286 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 4 ਮਰੀਜ਼ ਸ੍ਰੀ ਮੁਕਤਸਰ ...
ਸ਼ਹੀਦ ਫੌਜੀ ਜਵਾਨ ਦੀ ਅੰਤਿਮ ਅਰਦਾਸ ਮੌਕੇ ਐਸ.ਡੀ.ਐਮ. ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ
. . .  1 day ago
ਬੁਢਲਾਡਾ, 6 ਮਈ (ਸਵਰਨ ਸਿੰਘ ਰਾਹੀ) ਪਿਛਲੇ ਦਿਨੀਂ ਲੇਹ ਲਦਾਖ ਦੇ ਸਿਆਚਿਨ ਖੇਤਰ ਚ ਗਲੇਸ਼ੀਅਰ ਪਿਘਲਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੀਤ ਸਿੰਘ ਨਮਿਤ ਅੰਤਿਮ ਅਰਦਾਸ ...
ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ
. . .  1 day ago
ਅਜਨਾਲਾ,6 ਮਈ (ਗੁਰਪ੍ਰੀਤ ਸਿੰਘ ਢਿਲੋਂ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ...
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ, 109 ਮਾਮਲੇ ਹੋਰ ਆਏ ਸਾਹਮਣੇ
. . .  1 day ago
ਮੋਗਾ ,6 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਕੋਰੋਨਾ ਨੇ ਇਕ ਹੋਰ ਜੀਵਨ ਨੂੰ ਆਪਣੀ ਲਪੇਟ ਵਿਚ ਲੈ...
ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ , 507 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 6 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ ਇਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ...
ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ
. . .  1 day ago
ਚੰਡੀਗੜ੍ਹ , 6 ਮਈ - ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ,ਤਾਂ ਜੋ ਵਿਅਕਤੀਆਂ ਨੂੰ ਅਤੇ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਰਾਜ ਵਿਚ ਆਯਾਤ ਕੀਤੇ ਜਾਣ ਵਾਲੇ ...
730 ਐਮ. ਟੀ. ਆਕਸੀਜਨ ਭੇਜਣ 'ਤੇ ਮੈਂ ਕੇਂਦਰ ਦਾ ਧੰਨਵਾਦ ਕਰਦਾ ਹਾਂ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ , 6 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੱਸਿਆ ਗਿਆ ਕਿ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਪਹਿਲੀ ਵਾਰ 730 ਐਮ. ਟੀ. ਆਕਸੀਜਨ ਭੇਜੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀਆਂ ਨਾਲ ਕੋਵਿਡ -19 ਸਥਿਤੀ ਨੂੰ ਲੈਕੇ ਹੋਈ ਬੈਠਕ , ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ , 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਵਿਡ19 ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਫੈਲਣ ਦੀ...
ਥਾਣਾ ਲੋਪੋਕੇ ਦੀ ਪੁਲਿਸ ਵਲੋ ਇਕ ਕਿੱਲੋ ਅਫ਼ੀਮ ਸਮੇਤ ਇਕ ਤਸਕਰ ਕਾਬੂ
. . .  1 day ago
ਲੋਪੋਕੇ, 6 ਮਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਐੱਸ. ਪੀ....
ਸਿਹਤ ਵਿਭਾਗ ਨੇ ਸਟਾਫ਼ ਨਰਸ 'ਤੇ ਕਾਰਵਾਈ ਕਰਦੇ ਕੀਤਾ ਤਬਾਦਲਾ
. . .  1 day ago
ਫਗਵਾੜਾ, 6 ਮਈ (ਹਰੀਪਾਲ ਸਿੰਘ) - ਫਗਵਾੜਾ ਸਿਵਲ ਹਸਪਤਾਲ ਵਿਚ ਆਏ ਮਰੀਜ਼ ਦਾ ਸਹੀ ਢੰਗ ਨਾਲ ਇਲਾਜ ਨਾਂ ਕਰਨ ਅਤੇ ਐੱਸ. ਐਮ. ਓ. ਪ੍ਰਤੀ ਗ਼ਲਤ ...
ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰ ਮਰੇ
. . .  1 day ago
ਮਾਹਿਲਪੁਰ, 06 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਅੱਡੇ ਵਿਚ ਇਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ...
ਅਸਫਲਤਾ ਇਹ ਸਪਸ਼ਟ ਕਰਦੀ ਹੈ ਕਿ ਸਿਸਟਮ ਸਹੀ ਤਰੀਕੇ ਨਾਲ ਸਥਾਪਤ ਨਹੀਂ - ਦਿੱਲੀ ਹਾਈ ਕੋਰਟ
. . .  1 day ago
ਨਵੀਂ ਦਿੱਲੀ , 6 ਮਈ - ਹਾਈ ਕੋਰਟ ਨੇ ਇਕ ਵਾਰ ਫਿਰ ਦਿੱਲੀ ਵਿਚ ਵਿਗੜ ਰਹੇ ਹਾਲਾਤਾਂ 'ਤੇ ਦਿੱਲੀ ਸਰਕਾਰ ਨੂੰ ਘੇਰਿਆ ਹੈ | ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਇਕ ਵਕੀਲ...
ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ਵਿਚੋਂ 50000 ਰੁਪਏ ਲੈ ਕੇ ਲੁਟੇਰਾ ਹੋਇਆ ਫ਼ਰਾਰ
. . .  1 day ago
ਅਜਨਾਲਾ, 6 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਰਾਸ਼ਟਰੀ-ਅੰਤਰਰਾਸ਼ਟਰੀ

ਓਾਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੇ ਸੱਦੇ 'ਤੇ ਡੰਪ ਟਰੱਕਾਂ ਵਾਲਿਆਂ ਨੇ ਘੇਰੀਆਂ ਸਰਕਾਰੀ ਸਕੇਲਾਂ

ਟੋਰਾਂਟੋ, 13 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਓਾਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੇ ਸੱਦੇ 'ਤੇ ਕੁਝ ਮੰਗਾਂ ਨੂੰ ਲੈ ਕੇ ਓਾਟਾਰੀਓ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਅਤੇ ਡੰਪ ਟਰੱਕਾਂ ਵਾਲੀਆਂ ਕੰਪਨੀਆਂ 'ਚ ਚਲ ਰਹੇ ਰੇੜਕੇ ਕਾਰਨ ਸੈਂਕੜੇ ਹੀ ਡੰਪ ਟਰੱਕ ਕੰਪਨੀਆਂ ਨੇ ਅੱਜ ਇੱਥੇ ਵੱਖ-ਵੱਖ ਥਾਵਾਂ 'ਤੇ ਪੈਂਦੀਆਂ ਚਾਰ ਸਰਕਾਰੀ ਸਕੇਲਾਂ (ਟਰੱਕਾਂ ਦਾ ਭਾਰ ਅਤੇ ਮਕੈਨੀਕਲ ਜਾਂਚ ਕਰਨ ਵਾਲੇ ਸਰਕਾਰੀ ਅਦਾਰੇ ਦੇ ਸਥਾਨ) ਨੂੰ ਮੁਕੰਮਲ ਤੌਰ 'ਤੇ ਘੇਰ ਕੇ ਪੂਰੀ ਤਰ੍ਹਾਂ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਅਤੇ ਇਨ੍ਹਾਂ ਸਕੇਲਾਂ ਦੀ ਸਾਰੀ ਦੀ ਸਾਰੀ ਜਗ੍ਹਾ ਡੰਪ ਟਰੱਕਾਂ ਨਾਲ ਭਰ ਦਿੱਤੀ | ਜਿਸ ਬਾਰੇ 'ਅਜੀਤ' ਨਾਲ ਗੱਲ ਕਰਦਿਆਂ ਐਸੋਸੀਏਸ਼ਨ ਦੇ ਕੁਝ ਮੋਹਤਬਰਾਂ ਨੇ ਦੱਸਿਆ ਕਿ ਕੁਝ ਵਾਜਬ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਰੇੜਕਾ ਖਤਮ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ ਅਤੇ ਡੰਪ ਟਰੱਕਾਂ ਵਾਲੀਆਂ ਕੰਪਨੀਆਂ ਨੇ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ | ਸੰਸਥਾ ਦੇ ਮੈਂਬਰਾਂ ਨੇ ਗੱਲ ਕਰਨ 'ਤੇ ਦੱਸਿਆ ਕਿ ਡੰਪ ਟਰੱਕਾਂ ਵਾਲਿਆਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਡੰਪ ਟਰੱਕਾਂ 'ਤੇ ਲੱਗੇ 'ਸਪਿੱਫ' (ਸਵਿੱਫਟ) ਸਿਸਟਮ ਨਾਲ ਹੁੰਦੀ ਹੈ ਅਤੇ ਡੰਪ ਟਰੱਕਾਂ ਵਾਲਿਆਂ ਵਲੋਂ ਸਰਕਾਰ ਕੋਲੋਂ ਇਹ ਸਿਸਟਮ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ | ਜਿਸ ਬਾਰੇ ਮੈਂਬਰਾਂ ਨੇ ਆਖਿਆ ਕਿ ਮੰਗਾਂ ਨਾ ਮੰਨੇ ਜਾਣ ਉੱਤੇ ਇਹ ਸੰਘਰਸ਼ ਅਣਮਿੱਥੇ ਸਮੇਂ ਲਈ ਵੀ ਚਲ ਸਕਦਾ ਹੈ | ਸੰਸਥਾ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ, ਅਜੇ ਤਾਂ ਇੱਥੇ ਪੈਂਦੀਆਂ ਹਾਈਵੇਅ 403 ਉੱਤੇ ਓਕਵਿਲ ਵਾਲੀਆਂ ਦੋਵੇ ਸਕੇਲਾਂ, ਹਾਈਵੇਅ 400/ਕਿੰਗ ਵਾਲੀ ਸਕੇਲ, ਹਾਈਵੇਅ 10 ਉੱਤੇ ਕੈਲੇਡਨ ਵਾਲੀ ਸਕੇਲ ਸਮੇਤ ਚਾਰ ਸਕੇਲਾਂ ਦਾ ਘਿਰਾਓ ਹੀ ਕੀਤਾ ਹੈ ਅਤੇ ਜੇਕਰ ਸਰਕਾਰ ਵਲੋਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਣ ਵਾਲੇ ਸਮੇਂ 'ਚ ਹਾਈਵੇਅ 401 'ਤੇ ਪੈਂਦੀਆਂ ਵਿੰਡਸਰ, ਲੰਡਨ ਸਮੇਤ ਸਾਰੇ ਹਾਈਵੇਜ਼ ਉੱਤੇ ਪੈਂਦੀਆਂ ਸਕੇਲਾਂ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ |

ਕੈਲੀਫੋਰਨੀਆ ਪੁੱਜਣ 'ਤੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਦਾ ਸਵਾਗਤ

ਸਾਨ ਫਰਾਂਸਿਸਕੋ, 13 ਅਪ੍ਰੈਲ (ਐੱਸ.ਅਸ਼ੋਕ ਭੌਰਾ)-ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ 'ਚ ਐੱਨ.ਆਰ.ਆਈ ਭਰਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਪੰਜਾਬ ਕਦੇ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਪ੍ਰਦੇਸੀਆਂ ਦੇਣਾ ਨਹੀਂ ਭੁੱਲ ਸਕਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਲੋਂ ਸਿੱਖ ਭਾਈਚਾਰੇ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ

ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਸਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ ਅਤੇ ਗੁਰੂ ਘਰਾਂ 'ਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਗੁਰਬਾਣੀ ਦੀ ਅਨੰਦ ਮਾਣਿਆ | ਕੋਰੋਨਾ ਤਾਲਾਬੰਦੀ ...

ਪੂਰੀ ਖ਼ਬਰ »

ਐੱਸ.ਅਸ਼ੋਕ ਭੌਰਾ ਦਾ ਲਿਖਿਆ ਤੇ ਰਾਜ ਦੀਪ ਦਾ ਗਾਇਆ ਗੀਤ 'ਨਹੀਂ ਮੇਰੇ ਪਿੰਡ ਜਿਹਾ' ਰਿਲੀਜ਼

ਜਲੰਧਰ, 13 ਅਪ੍ਰੈਲ (ਅਜੀਤ ਬਿਊਰੋ)-ਪੰਜਾਬੀ ਦੇ ਨਾਮਵਰ ਲੇਖਕ, ਪੱਤਰਕਾਰ ਤੇ ਸੰਗੀਤਕ ਚਿੰਤਕ ਐੱਸ.ਅਸ਼ੋਕ ਭੌਰਾ ਦਾ ਲਿਖਿਆ ਤੇ ਬੇਹੱਦ ਸੁਰੀਲੀ ਗਾਇਕਾ ਰਾਜ ਦੀਪ ਦਾ ਗਾਇਆ ਗੀਤ 'ਨਹੀਂ ਮੇਰੇ ਪਿੰਡ ਜਿਹਾ' ਅੱਜ ਭੌਰਾ ਇੰਟਰਨੈਸ਼ਨਲ ਐਂਟਰੇਟਨਮੈਂਟ ਦੇ ਬੈਨਰ ਹੇਠ ਵਿਸ਼ਵ ...

ਪੂਰੀ ਖ਼ਬਰ »

ਨਿਊਯਾਰਕ ਤੇ ਨਿਊਜਰਸੀ 'ਚ ਏਸ਼ੀਅਨਾਂ 'ਤੇ ਹਮਲਿਆਂ ਵਿਰੁੱਧ ਰੈਲੀਆਂ

ਸੈਕਰਾਮੈਂਟੋ, 13 ਅਪ੍ਰੈਲ (ਹੁਸਨ ਲੜੋਆ ਬੰਗਾ)-ਨਿਊਯਾਰਕ ਤੇ ਨਿਊਜਰਸੀ 'ਚ 'ਸਟਾਪ ਏਸ਼ੀਅਨ ਹੇਟ' ਰੈਲੀਆਂ ਕੱਢੀਆਂ ਗਈਆਂ | ਜਿਨ੍ਹਾਂ 'ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ | ਨਿਊਯਾਰਕ 'ਚ 10,000 ਤੋਂ ਵੱਧ ਏਸ਼ੀਅਨ ਮੂਲ ਦੇ ਅਮਰੀਕੀ ਲੋਕ ਇਕੱਠੇ ਹੋਏ | ਜਿਨ੍ਹਾਂ 'ਚ ਸਥਾਨਕ ...

ਪੂਰੀ ਖ਼ਬਰ »

ਅਮਰੀਕਾ 'ਚ 'ਜੌਹਨਸਨ ਐਂਡ ਜੌਹਨਸਨ' ਟੀਕੇ 'ਤੇ ਲੱਗੇਗੀ ਰੋਕ

ਐੱਸ.ਅਸ਼ੋਕ ਭੌਰਾ ਸਾਨ ਫਰਾਂਸਿਸਕੋ, 13 ਅਪ੍ਰੈਲ-ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਸ਼ਨ (ਸੀ.ਡੀ.ਸੀ.) ਅਤੇ ਯੂ.ਐੱਸ. ਫੂਡ ਡਰੱਗ ਐਡਮਨਿਸਟੇ੍ਰਸ਼ਨ ਮਹਿਕਮਿਆਂ ਦੀ ਸਿਫ਼ਾਰਸ਼ 'ਤੇ ਸਰਕਾਰ ਵਲੋਂ ਅਮਰੀਕਾ 'ਚ 'ਜੌਹਨਸਨ ਐਂਡ ਜੌਹਨਸਨ' ਦੇ ਕੋਵਿਡ-19 ਟੀਕੇ ਦੇ ...

ਪੂਰੀ ਖ਼ਬਰ »

ਜਾਰਜੀਆ 'ਚ ਬਦਮਾਸ਼ਾਂ ਵਲੋਂ ਚਲਾਈ ਗੋਲੀ 'ਚ 3 ਪੁਲਿਸ ਅਧਿਕਾਰੀ ਜ਼ਖਮੀ

ਸੈਕਰਾਮੈਂਟੋ, 13 ਅਪ੍ਰੈਲ (ਹੁਸਨ ਲੜੋਆ ਬੰਗਾ)-ਸ਼ੱਕੀ ਵਿਅਕਤੀਆਂ ਦੀ ਕਾਰ ਦਾ ਪਿੱਛਾ ਕਰ ਰਹੀ ਪੁਲਿਸ ਉੱਪਰ ਚਲਾਈਆਂ ਗੋਲੀਆਂ 'ਚ 3 ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ ਤੇ ਜਵਾਬੀ ਕਾਰਵਾਈ 'ਚ ਇਕ ਸ਼ੱਕੀ ਵੀ ਮਾਰਿਆ ਗਿਆ ਜਦਕਿ ਦੂਸਰੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਵਿਖੇ ਧਾਰਮਿਕ ਸਮਾਗਮ

ਲੈਸਟਰ (ਇੰਗਲੈਂਡ), 13 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਅੱਜ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਤ ਹੋਰਨਾਂ ਗੁਰੂ ਘਰਾਂ 'ਚ ਸ੍ਰੀ ਨਿਸ਼ਾਨ ਸਾਹਿਬ ਉਪਰ ਨਵਾ ਚੋਲਾ ਸਾਹਿਬ ...

ਪੂਰੀ ਖ਼ਬਰ »

ਵਿਸਾਖੀ ਮੌਕੇ ਗੁਰਦੁਆਰਾ ਗਲੈਨਵੁੱਡ ਵਿਖੇ ਵਿਸ਼ੇਸ਼ ਇਕੱਠ

ਸਿਡਨੀ, 13 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਵਿਸਾਖੀ ਅਤੇ ਖ਼ਾਲਸਾ ਪੰਥ ਸਾਜਨਾ ਦਿਵਸ ਦੇ ਸਬੰਧ 'ਚ ਗੁਰਦੁਆਰਾ ਗਲੈਨਵੁੱਡ ਵਿਖੇ ਵਿਸ਼ੇਸ਼ ਇਕੱਠ ਹੋਇਆ | ਸੰਗਤਾਂ ਅੰਮਿ੍ਤ ਵੇਲੇ ਤੋਂ ਹੀ ਗੁਰੂਘਰ ਵਿਖੇ ਜੁੜਦੀਆਂ ਰਹੀਆਂ | ਰਸਭਿੰਨੇ ਕੀਰਤਨ ਦਾ ਪ੍ਰਵਾਹ ਸਾਰਾ ਦਿਨ ...

ਪੂਰੀ ਖ਼ਬਰ »

ਨਿਊਯਾਰਕ ਤੇ ਨਿਊਜਰਸੀ 'ਚ ਏਸ਼ੀਅਨਾਂ 'ਤੇ ਹਮਲਿਆਂ ਵਿਰੁੱਧ ਰੈਲੀਆਂ

ਸੈਕਰਾਮੈਂਟੋ, 13 ਅਪ੍ਰੈਲ (ਹੁਸਨ ਲੜੋਆ ਬੰਗਾ)-ਨਿਊਯਾਰਕ ਤੇ ਨਿਊਜਰਸੀ 'ਚ 'ਸਟਾਪ ਏਸ਼ੀਅਨ ਹੇਟ' ਰੈਲੀਆਂ ਕੱਢੀਆਂ ਗਈਆਂ | ਜਿਨ੍ਹਾਂ 'ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ | ਨਿਊਯਾਰਕ 'ਚ 10,000 ਤੋਂ ਵੱਧ ਏਸ਼ੀਅਨ ਮੂਲ ਦੇ ਅਮਰੀਕੀ ਲੋਕ ਇਕੱਠੇ ਹੋਏ | ਜਿਨ੍ਹਾਂ 'ਚ ਸਥਾਨਕ ...

ਪੂਰੀ ਖ਼ਬਰ »

ਸਿਡਨੀ 'ਚ ਫ਼ਤਹਿ ਫਾਊਾਡੇਸ਼ਨ ਵਲੋਂ ਖੂਨਦਾਨ ਕੈਂਪ ਲਗਾਇਆ

ਸਿਡਨੀ, 13 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਕੋਰੋਨਾ ਦਾ ਕਹਿਰ ਚਲਦਿਆਂ ਪੂਰੀ ਦੁਨੀਆ ਵਿਚ ਖੂਨ ਦੀ ਕਮੀ ਹੋਈ ਹੈ | ਰੈੱਡ ਕਰਾਸ ਤੇ ਵੱਖ-ਵੱਖ ਸੰਸਥਾਵਾਂ ਵਲੋਂ ਖੂਨਦਾਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ | ਸਿਡਨੀ ਦੀ ਫ਼ਤਹਿ ਫਾਊਾਡੇਸ਼ਨ ਵਲੋਂ ਪੈਰਾਮੈਟਾ ਵਿਖੇ ...

ਪੂਰੀ ਖ਼ਬਰ »

ਗੁਰਲਾਲ ਸਿੰਘ ਮਾਣੂੰਕੇ ਨਾਲ ਦੁੱਖ ਦਾ ਪ੍ਰਗਟਾਵਾ

ਕੈਲਗਰੀ, 13 ਅਪ੍ਰੈਲ (ਜਸਜੀਤ ਸਿੰਘ ਧਾਮੀ)-ਉੱਘੇ ਸਮਾਜ ਸੇਵਕ ਅਤੇ ਸਾਬਕਾ ਚੇਅਰਮੈਨ ਮੋਹਰ ਸਿੰਘ ਮਾਣੂੰਕੇ ਦੀ ਧਰਮ-ਪਤਨੀ ਅਤੇ ਉੱਘੇ ਖੇਡ ਪ੍ਰਮੋਟਰ ਗੁਰਲਾਲ ਸਿੰਘ ਮਾਣੂੰਕੇ ਦੀ ਮਾਤਾ ਇੰਦਰਜੀਤ ਕੌਰ ਜੋ ਕਿ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਅਕਾਲ ਚਲਾਣੇ ...

ਪੂਰੀ ਖ਼ਬਰ »

ਟੀਚੇ ਤੋਂ ਉਤਸ਼ਾਹਿਤ ਬਰਤਾਨੀਆ ਦੀ ਹੈਲਥ ਸਰਵਿਸਜ਼ ਵਲੋਂ ਟੀਕਾਕਰਨ 'ਚ ਵਾਧਾ

* 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਗਾ ਟੀਕਾ ਲੈਸਟਰ (ਇੰਗਲੈਂਡ), 13 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਨੈਸ਼ਨਲ ਹੈਲਥ ਸਰਵਿਸਿਜ਼ (ਐਨ. ਐਚ. ਐਸ.) ਨੇ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਕੋਵਿਡ 19 ਤੋਂ ਬਚਾਅ ਲਈ ਟੀਕਾਕਰਨ ਕਰਨ ਦਾ ਟੀਚਾ ਮੁਕੰਮਲ ਕਰ ...

ਪੂਰੀ ਖ਼ਬਰ »

ਉੱਘੇ ਪੰਜਾਬੀ ਲੇਖਕ ਦਰਸ਼ਨ ਧੀਰ ਨੂੰ ਸ਼ਰਧਾਂਜਲੀ

ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਘੇ ਪੰਜਾਬੀ ਲੇਖਕ ਦਰਸ਼ਨ ਧੀਰ ਦੇ ਅਕਾਲ ਚਲਾਣੇ 'ਤੇ ਇੰਗਲੈਂਡ ਵਸਦੇ ਪੰਜਾਬੀ ਹਿਤੈਸ਼ੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਐਮ.ਪੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਇੰਗਲੈਂਡ ਵਰਗੇ ਦੇਸ਼ 'ਚ ਪੰਜਾਬੀ ...

ਪੂਰੀ ਖ਼ਬਰ »

ਐਲਬਰਟਾ ਦੇ ਸਪੀਕਰ ਨੇ ਆਪਣੇ ਕੀਤੇ ਦੀ ਮੰਗੀ ਮੁਆਫ਼ੀ

ਕੈਲਗਰੀ, 13 ਅਪ੍ਰੈਲ (ਹਰਭਜਨ ਸਿੰਘ ਢਿੱਲੋਂ)-ਐਲਬਰਟਾ ਸਰਕਾਰ ਦੇ ਸੂਬੇ ਭਰ 'ਚ ਸਿਹਤ ਸਬੰਧੀ ਪਾਬੰਦੀਆਂ ਲਾਗੂ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਿਤ 17 ਵਿਧਾਇਕਾਂ ਦੀ ਸੂਚੀ 'ਚ ਸ਼ਾਮਿਲ ਵਿਧਾਨ ਸਭਾ ਸਪੀਕਰ ਨੇਥਨ ਕੂਪਰ ...

ਪੂਰੀ ਖ਼ਬਰ »

ਉਂਟਾਰੀਓ 'ਚ ਸਕੂਲ ਅਣਮਿਥੇ ਸਮੇਂ ਲਈ ਬੰਦ

*ਆਨਲਾਈਨ ਪੜ੍ਹਾਈ ਰਹੇਗੀ ਜਾਰੀ ਟੋਰਾਂਟੋ, 13 ਅਪ੍ਰੈਲ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਾਂਤ ਉਂਟਾਰੀਓ 'ਚ ਬੀਤੇ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ | ਵੈਕਸੀਨ ਦੇ ਸਹਾਰੇ, ਮੌਤ ਦਰ ਤਾਂ ਭਾਵੇਂ ਘੱਟ ਹੋ ਚੁੱਕੀ ...

ਪੂਰੀ ਖ਼ਬਰ »

ਪਿ੍ੰਸ ਫਿਲਿਪ ਦੇ ਅੰਤਿਮ ਸੰਸਕਾਰ 'ਚ ਚੋਣਵੀਂਆਂ ਹਸਤੀਆਂ ਹੋਣਗੀਆਂ ਸ਼ਾਮਿਲ

ਲੈਸਟਰ (ਇੰਗਲੈਂਡ), 13 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਡਿਊਕ ਆਫ ਈਡਨਬਰਗ ਪਿ੍ੰਸ ਫਿਲਿਪ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ, ਦੇ ਸਨਿੱਚਰਵਾਰ ਨੂੰ ਹੋ ਰਹੇ ਅੰਤਿਮ ਸੰਸਕਾਰ ਵਿਚ 30 ਲੋਕ ਸ਼ਾਮਿਲ ਹੋਣਗੇ | ਜਿਨ੍ਹਾਂ ਵਿਚ ਜ਼ਿਆਦਾਤਰ ਸ਼ਾਹੀ ਪਰਿਵਾਰ ਦੇ ਮੈਂਬਰ ...

ਪੂਰੀ ਖ਼ਬਰ »

ਮਨਜਿੰਦਰ ਸਿੰਘ ਸਿਰਸਾ ਦੀ ਹਮਾਇਤ 'ਤੇ ਆਏ ਪ੍ਰਵਾਸੀ ਭਾਰਤੀ

ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵਿਦੇਸ਼ਾਂ 'ਚ ਵੀ ਚਰਚਾ ਹੋ ਰਹੀ ਹੈ | ਦਿੱਲੀ ਕਮੇਟੀ ਵਲੋਂ ਬੀਤੇ ਸਮੇਂ 'ਚ ਕਿਸਾਨ ਸੰਘਰਸ਼ ਦੌਰਾਨ ਨਿਭਾਈ ਭੂਮਿਕਾ ਨੇ ਪ੍ਰਵਾਸੀ ਪੰਜਾਬੀਆਂ ਦਾ ਦਿੱਲ ...

ਪੂਰੀ ਖ਼ਬਰ »

ਐਡੀਲੇਡ 'ਚ ਵਿਸਾਖੀ ਦੇ ਤਿਉਹਾਰ ਤੇ ਜੁਝਾਰੂ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਵਿਖਾਏ

ਐਡੀਲੇਡ, 13 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਬਲੇਅਰ ਐਥਲ ਪਾਰਕ 'ਚ ਇੰਡੀਅਨ ਆਸਟਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵਲੋਂ ਸਭਨਾਂ ਦੇ ਸਹਿਯੋਗ ਨਾਲ ਮਨਾਏ ਗਏ ਵਿਸਾਖੀ ਮੇਲੇ 'ਚ ਵਿਸਾਖੀ ਦੇ ਤਿਉਹਾਰ ਤੇ ਜੁਝਾਰੂ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਵਿਖਾਏ | ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਨੂੰ ਸਮਰਪਿਤ 'ਮਦਾਰੀ' ਨਾਟਕ ਬਲੇਅਰ ਐਥਲ ਪਾਰਕ 'ਚ ਖੇਡਿਆ

ਐਡੀਲੇਡ, 13 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਬਲੇਅਰ ਐਥਲ ਪਾਰਕ 'ਚ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵਲੋਂ ਸਭਨਾਂ ਦੇ ਸਹਿਯੋਗ ਨਾਲ ਮਨਾਏ ਗਏ ਵਿਸਾਖੀ ਮੇਲੇ 'ਚ ਐਡੀਲੇਡ 'ਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਫੇਕ ਲਾਈਫ਼ ਥੀਏਟਰੀਕਲ ...

ਪੂਰੀ ਖ਼ਬਰ »

ਜਦੋਂ ਲੱਤ ਦੀ ਚਮੜੀ ਨਾਲ ਜੋੜੀ ਕੱਟੀ ਹੋਈ ਜੀਭ 'ਤੇ ਉੱਗਣ ਲੱਗੇ ਵਾਲ

ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ 'ਚ ਰਹਿਣ ਵਾਲੀ 48 ਸਾਲਾ ਏਨਾਬੇਲ ਲੋਵਿਕ ਦੀ ਜੀਭ ਨੂੰ ਕੈਂਸਰ ਕਾਰਨ ਕੱਟਣਾ ਪਿਆ ਪਰ ਡਾਕਟਰਾਂ ਨੇ ਲੱਤ ਦੀ ਚਮੜੀ ਨੂੰ ਕੱਟ ਕੇ ਜੀਭ ਬਣਾ ਦਿੱਤੀ | ਪਰ ਡਾਕਟਰਾਂ ਦੀ ਇਹ ਤਕਨੀਕ ਹੁਣ ਏਨਾਬੇਲ ਲਈ ਮੁਸੀਬਤ ਬਣ ਗਈ ...

ਪੂਰੀ ਖ਼ਬਰ »

ਚੀਨ ਦੀ ਵੈਕਸੀਨ 'ਤੇ ਭਰੋਸਾ ਨਹੀਂ ਇੰਗਲੈਂਡ ਦੇ ਵਿਗਿਆਨੀਆਂ ਨੂੰ

ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਚੋਟੀ ਦੇ ਵਿਗਿਆਨੀਆਂ ਨੇ ਚਤਾਵਨੀ ਦਿੱਤੀ ਹੈ ਕਿ ਚੀਨ ਦੇ ਕੋਵਿਡ ਵੈਕਸੀਨ 'ਤੇ ਨਿਰਭਰ ਦੇਸ਼ਾਂ ਨੂੰ ਲਾਗ ਦੀ ਗਤੀ ਨੂੰ ਤੇਜ਼ ਕਰਨ ਦਾ ਖਤਰਾ ਹੈ | ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਨੂੰ ...

ਪੂਰੀ ਖ਼ਬਰ »

ਬਰਤਾਨੀਆ ਟਾਈਫੂਨ ਜਹਾਜ਼ ਰੋਮਾਨੀਆ 'ਚ ਕਰੇਗਾ ਤਾਇਨਾਤ

ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰੂਸ ਅਤੇ ਯੂਕਰੇਨ 'ਚ ਚੱਲ ਰਹੇ ਤਣਾਅ ਦੌਰਾਨ ਬਰਤਾਨੀਆ ਦੀ ਰਾਇਲ ਏਅਰ ਫੋਰਸ ਰੋਮਾਨੀਆ 'ਚ ਆਪਣੇ ਸਭ ਤੋਂ ਉੱਨਤ ਟਾਈਫੂਨ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ | ਬਿ੍ਟਿਸ਼ ਫੌਜ ਦੇ ਮੁਖੀ ਨੇ ਕਿਹਾ ...

ਪੂਰੀ ਖ਼ਬਰ »

ਨਿਕੋਲਾ ਸਟਰਜਨ ਵਲੋਂ ਸਮੁੱਚੀ ਸਿੱਖ ਸੰਗਤ ਨੂੰ ਵਿਸਾਖੀ ਦੀਆਂ ਮੁਬਾਰਕਾਂ

ਗਲਾਸਗੋ, 13 ਅਪ੍ਰੈਲ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਗੁਰੂ ਘਰਾਂ 'ਚ ਵਿਸਾਖੀ ਦਾ ਸ਼ੁੱਭ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਅਤੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਇੰਗਲੈਂਡ ਦੇ 5 ਸੀਨੀਅਰ ਵਿਗਿਆਨੀਆਂ ਦੀ ਭਾਰਤ ਲਈ ਵਿਜ਼ਿਟਿੰਗ ਪ੍ਰੋਫੈਸਰਸ਼ਿਪ ਲਈ ਚੋਣ

*ਚੰਡੀਗੜ੍ਹ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਦਾ ਕਰਨਗੇ ਦੌਰਾ ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਪੰਜ ਸੀਨੀਅਰ ਵਿਗਿਆਨੀਆਂ ਨੂੰ ਰੋਇਲ ਸੁਸਾਇਟੀ ਯੂਸਫ ਹਮੀਦ ਵਿਜ਼ਿਟਿੰਗ ਪ੍ਰੋਫੈਸਰਸ਼ਿਪ ਟੂ ਇੰਡੀਆ ਲਈ ਚੁਣਿਆ ਗਿਆ ਹੈ | ਇਹ ਨਾਮ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX