ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  1 day ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  1 day ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  1 day ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  1 day ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  1 day ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  1 day ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  1 day ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  1 day ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  1 day ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  1 day ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  1 day ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  1 day ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  1 day ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  1 day ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਜਲੰਧਰ

ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਜਲੰਧਰ, 13 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਖ਼ਾਲਸੇ ਦਾ ਸਾਜਨਾ ਦਿਵਸ ਤੇ ਵਿਸਾਖੀ ਪੁਰਬ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਦੀਵਾਨਾਂ 'ਚ ਰਾਗੀ, ਢਾਡੀ ਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕਾਂ ਨੂੰ ਵਿਸਾਖੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋਏ ਖੰਡੇ ਬਾਟੇ ਦਾ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰਾਂ 'ਚ ਹਾਜ਼ਰੀ ਭਰੀ ਤੇ ਕੀਰਤਨ ਸਰਵਣ ਕੀਤਾ | ਸਮਾਗਮਾਂ ਦੌਰਾਨ ਖੇਤੀ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਫਲਤਾ ਤੇ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕੀਤੀਆਂ ਗਈਆਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਤੋਂ ਸਜਾਏ ਗਏ ਦੀਵਾਨ 'ਚ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਗਿਆਨੀ ਗੁਰਮੀਤ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਤੇ ਕਵੀਸ਼ਰੀ ਜਥਾ ਭਾਈ ਗੁਰਵਿੰਦਰ ਸਿੰਘ-ਬਲਵਿੰਦਰ ਸਿੰਘ ਦੇ ਜਥੇ ਨੇ ਬੀਰ ਰਸ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੇ ਵਿਸਾਖੀ ਪੁਰਬ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ | ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਭਾਈ ਦਵਿੰਦਰ ਸਿੰਘ ਦੇ ਜਥੇ ਨੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਸਮੂਹ ਸੰਗਤ ਤੇ ਖ਼ਾਲਸਾ ਪੰਥ ਨੂੰ ਵਧਾਈ ਦਿੰਦੇ ਹੋਏ ਨੌਜਵਾਨਾਂ ਨੂੰ ਅੰਮਿ੍ਤ ਛਕਣ, ਰਹਿਤ ਰੱਖ ਕੇ ਤਿਆਰ ਬਰ ਤਿਆਰ ਹੋ ਕੇ ਸਿੰਘ ਸੱਜਣ ਦੀ ਅਪੀਲ ਕੀਤੀ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਕੇਸਾਂ ਦੀ ਬੇਅਦਬੀ ਨਾ ਕਰਨ ਤੇ ਖ਼ਾਸ ਕਰ ਕੇ ਸਿੱਖ ਬੱਚਿਆਂ ਅਤੇ ਬੱਚੀਆਂ ਨੂੰ ਟੋਪੀ ਨਾ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਦਵਿੰਦਰ ਸਿੰਘ ਮੱਕੜ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸੰਗਤਾਂ 'ਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇ ਹਸਪਤਾਲ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ, ਸਕੂਲ ਕਮੇਟੀ ਦੇ ਚੇਅਰਮੈਨ ਗੁਰਕਿਰਪਾਲ ਸਿੰਘ, ਦਵਿੰਦਰ ਸਿੰਘ ਰਹੇਜਾ, ਅਮਰੀਕ ਸਿੰਘ, ਕੁਲਵੰਤ ਬੀਰ ਸਿੰਘ ਕਾਲੜਾ (ਸੀਨੀਅਰ ਮੀਤ ਪ੍ਰਧਾਨ), ਚਰਨਜੀਤ ਸਿੰਘ ਸਰਾਫ਼, ਅਮਰਜੀਤ ਸਿੰਘ ਭਾਟੀਆ, ਇੰਦਰਪਾਲ ਸਿੰਘ, ਜਗਜੀਤ ਸਿੰਘ, ਚਰਨਜੀਤ ਸਿੰਘ ਲੁਬਾਣਾ, ਜਸਬੀਰ ਸਿੰਘ ਸੇਠੀ, ਪ੍ਰੇਮ ਸਿੰਘ-ਗੁਰਦੀਪ ਸਿੰਘ ਬਵੇਜਾ, ਗੁਰਜੀਤ ਸਿੰਘ ਪੋਪਲੀ, ਡਾ: ਸਤਨਾਮ ਸਿੰਘ, ਪਰਮਜੀਤ ਸਿੰਘ ਨੈਨਾ, ਹਰਬੰਸ ਸਿੰਘ, ਤਰਲੋਕ ਸਿੰਘ ਟਰਾਂਸਪੋਰਟਰ, ਗੁਰਬਚਨ ਸਿੰਘ, ਬਿਸ਼ਨ ਸਿੰਘ, ਬਲਵੰਤ ਸਿੰਘ, ਇੰਸ. ਸ਼ਿੰਗਾਰਾ ਸਿੰਘ ਆਦਿ ਪਤਵੰਤੇ ਹਾਜ਼ਰ ਸਨ | ਗੁਰਦੁਆਰਾ ਮਾਡਲ ਟਾਊਨ
ਪ੍ਰਧਾਨ ਅਜੀਤ ਸਿੰਘ ਸੇਠੀ ਤੇ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ 'ਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵੈਸਾਖ ਮਹੀਨੇ ਦੀ ਸੰਗਰਾਂਦ 'ਤੇ ਸਵੇਰ-ਸ਼ਾਮ ਦੇ ਵਿਸ਼ੇਸ਼ ਦੀਵਾਨ ਸ਼ਰਧਾ ਸਹਿਤ ਸਜਾਏ ਗਏ | ਉਨ੍ਹਾਂ ਦੱਸਿਆ ਕਿ ਨਿਸ਼ਾਨ ਸਾਹਿਬ ਦੇ ਚੋਲ੍ਹਾ ਸਾਹਿਬ ਬਦਲਣ ਦੀ ਸੇਵਾ ਸੰਗਤਾਂ ਵਲੋਂ ਕੀਤੀ ਗਈ | ਸਵੇਰ ਦੇ ਸਜੇ ਦੀਵਾਨ 'ਚ ਭਾਈ ਗੁਰਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ), ਭਾਈ ਫ਼ਤਿਹ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ) ਤੇ ਬੀਬੀ ਗੁਰਜੀਤ ਕੌਰ ਨੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ-ਸ਼ਬਦ ਨਾਲ ਜੋੜਿਆ | ਭਾਈ ਬਲਬੀਰ ਸਿੰਘ (ਹੈੱਡ ਗ੍ਰੰਥੀ ਤੇ ਬੀਬੀ ਜਸਜੀਤ ਕੌਰ ਨੇ ਇਸ ਇਤਿਹਾਸਿਕ ਦਿਹਾੜੇ 'ਤੇ ਗੁਰਮਤਿ ਵਿਚਾਰਾਂ ਕਰਦਿਆਂ ਸਮੂਹ ਸੰਗਤਾਂ ਨੂੰ ਨਾਮ ਸਿਮਰਨ ਤੇ ਗੁਰੂ-ਘਰ ਨਾਲ ਜੁੜਨ ਦੀ ਬੇਨਤੀ ਕੀਤੀ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਤੇ ਕਮੇਟੀ ਮੈਂਬਰ ਮੋਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਕੁਲਤਾਰਨ ਸਿੰਘ ਅਨੰਦ, ਗਗਨਦੀਪ ਸਿੰਘ ਸੇਠੀ, ਐਚ. ਐਸ. ਭਸੀਨ, ਤੇਜਦੀਪ ਸਿੰਘ ਸੇਠੀ ਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਸੰਗਤਾਂ ਵਿਚ ਹਾਜ਼ਰੀ ਭਰੀ | ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ |
ਗੁਰਦੁਆਰਾ ਸੈਂਟਰਲ ਟਾਊਨ
ਸਥਾਨਕ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਦੂਰ ਦੂਰ ਤੋਂ ਸੰਗਤਾਂ ਨੇ ਇਸ ਸਮਾਗਮ 'ਚ ਹਾਜ਼ਰੀਆਂ ਭਰੀਆਂ | ਅੰਮਿ੍ਤ ਵੇਲੇ ਤੋਂ ਆਰੰਭ ਹੋਏ ਦੀਵਾਨਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸਜਾਏ ਦੀਵਾਨਾਂ 'ਚ ਭਾਈ ਕਮਲਜੀਤ ਸਿੰਘ (ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ) ਭਾਈ ਅਮਰਜੀਤ ਸਿੰਘ ਨਾਗਰਾ, ਭਾਈ ਸ਼ਨਬੀਰ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੀ ਜਦ ਕਿ ਗਿਆਨੀ ਗੁਰਜਿੰਦਰ ਸਿੰਘ, ਗਿਆਨੀ ਮਨਜੀਤ ਸਿੰਘ ਸੇਵਕ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਇਸ ਤੋਂ ਇਲਾਵਾ ਇਸਤਰੀ ਸਤਸੰਗ ਸਭਾ ਤੇ ਗੁਰੂ ਤੇਗ਼ ਬਹਾਦਰ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਸਟੇਜ ਸਕੱਤਰ ਦੀ ਸੇਵਾ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਵਲੋਂ ਨਿਭਾਈ ਗਈ | ਉਨ੍ਹਾਂ ਸਮੂਹ ਸੰਗਤਾਂ ਨੂੰ ਖ਼ਾਲਸੇ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਪ੍ਰਧਾਨ ਚਰਨਜੀਤ ਸਿੰਘ ਨੇ ਸਮੂਹ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਹਲਕਾ ਵਿਧਾਇਕ ਰਾਜਿੰਦਰ ਬੇਰੀ ਤੇ ਸੁਧੀਰ ਘੁੱਗੀ ਵਲੋਂ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਚੇਅਰਮੈਨ ਗੁਰਚਰਨ ਸਿੰਘ ਬਾਗਾਂਵਾਲੇ, ਪ੍ਰਧਾਨ ਚਰਨਜੀਤ ਸਿੰਘ, ਖ਼ਜ਼ਾਨਚੀ ਜਤਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ ਸੇਠੀ, ਗੁਰਮਿੰਦਰ ਸਿੰਘ ਗੋਮਾ, ਰਾਜਿੰਦਰ ਸਿੰਘ ਬੇਦੀ, ਹਰਜਿੰਦਰ ਸਿੰਘ, ਬਲਬੀਰ ਸਿੰਘ, ਸਰਬਜੀਤ ਸਿੰਘ, ਦਵਿੰਦਰ ਸਿੰਘ, ਸਰਦੂਲ ਸਿੰਘ, ਮਨਵਿੰਦਰ ਸਿੰਘ ਸਹਿਗਲ, ਰਵਿੰਦਰ ਸਿੰਘ ਆਦਿ ਹਾਜ਼ਰ ਸਨ | ਜ਼ਿਲ੍ਹਾ ਭਾਜਪਾ ਆਗੂ ਅਮਰਜੀਤ ਸਿੰਘ ਅਮਰੀ ਨੇ ਵੀ ਇਸ ਸਮਾਗਮ 'ਚ ਹਾਜ਼ਰੀ ਭਰੀ |
ਗੁ: ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1
ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਗੁ: ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਜਲੰਧਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਜਸਵਿੰਦਰ ਸਿੰਘ ਆਜ਼ਿਜ਼ ਹਜ਼ੂਰੀ ਰਾਗੀ, ਇਸਤਰੀ ਸਤਿਸੰਗ ਸਭਾ, ਭਾਈ ਭੁਪਿੰਦਰ ਸਿੰਘ ਖ਼ਾਲਸਾ ਤੇ ਭਾਈ ਜਬਰ ਤੋੜ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਨੇ ਕੀਰਤਨ ਰਾਹੀਂ ਤੇ ਭਾਈ ਤਲਵਿੰਦਰ ਸਿੰਘ ਕਥਾਵਾਚਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਅਮਰਿੰਦਰ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸ਼ਾਮ ਦੇ ਦੀਵਾਨ 'ਚ ਭਾਈ ਰਣਜੀਤ ਸਿੰਘ ਨੇ ਕਥਾ ਤੇ ਭਾਈ ਵਰਿਆਮ ਸਿੰਘ ਪਾਰਸ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਪ੍ਰਧਾਨ ਕਮਾਂਡਰ ਬਲਵੀਰ ਸਿੰਘ, ਮਹਿੰਦਰ ਸਿੰਘ ਸਕੱਤਰ, ਨਿਰਮਲ ਸਿੰਘ ਉਪ ਪ੍ਰਧਾਨ, ਕੈਪਟਨ ਪੀ. ਐਸ. ਭੱਲਾ, ਕੁਲਵੰਤ ਸਿੰਘ ਪੰਨੂ, ਹਰਮਿੰਦਰ ਸਿੰਘ, ਰਵਿੰਦਰ ਸਿੰਘ, ਮਨਮੋਹਨ ਸਿੰਘ ਰੂਬੀ, ਪਰਮਿੰਦਰ ਸਿੰਘ ਖਰਬੰਦਾ, ਦਰਸ਼ਨ ਸਿੰਘ, ਰਜਿੰਦਰ ਸਿੰਘ ਭਾਟੀਆ, ਜਸਬੀਰ ਸਿੰਘ ਰਾਣਾ ਤੇ ਮੈਨੇਜਰ ਨਰਿੰਦਰਪਾਲ ਸਿੰਘ ਵੱਖ-ਵੱਖ ਸੇਵਾਵਾਂ ਨਿਭਾਈਆਂ |
ਗੁਰਦੁਆਰਾ ਸ੍ਰੀ ਗੁਰੂ ਅਮਰਦਾਸ
ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਾਲੋਨੀ ਜਲੰਧਰ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਨਿਤਨੇਮ ਦੀਆਂ ਪੰਜ ਬਾਣੀਆਂ ਸੰਗਤੀ ਰੂਪ 'ਚ ਕਰਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਭਾਰੀ ਦੀਵਾਨ ਸਜੇ | ਪ੍ਰਧਾਨ ਗੁਰਨਾਮ ਸਿੰਘ ਪੇਲੀਆ ਅਨੁਸਾਰ ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ, ਭਾਈ ਜਲੰਧਰ ਸਿੰਘ, ਭਾਈ ਗੁਰਚਰਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਬੀਬੀ ਜਸਜੀਤ ਕੌਰ ਐਡਵੋਕੇਟ ਤੇ ਭਾਈ ਜਗਜੀਤ ਸਿੰਘ ਨੇ ਇਸ ਮਹਾਨ ਦਿਵਸ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ | ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਦੂਲ ਸਿੰਘ, ਭਗਵੰਤ ਸਿੰਘ, ਉਂਕਾਰ ਸਿੰਘ, ਸਤਿੰਦਰਪਾਲ ਸਿੰਘ, ਮੋਹਨ ਸਿੰਘ, ਪਿ੍ੰਸ ਸੰਧੂ, ਬਲਬੀਰ ਸਿੰਘ, ਜਗਜੀਤ ਸਿੰਘ, ਮਹਿੰਦਰ ਸਿੰਘ, ਮਹੀਪਾਲ ਸਿੰਘ, ਬੰਤ ਸਿੰਘ, ਤਜਿੰਦਰ ਦੀਪ ਸਿੰਘ, ਜਸਵਿੰਦਰ ਸਿੰਘ ਤੇ ਡਾ: ਤਰਲੋਕ ਸਿੰਘ ਰੰਧਾਵਾ ਆਦਿ ਨੇ ਵਿਸ਼ੇਸ਼ ਹਾਜ਼ਰੀ ਲਵਾਈ | ਸ਼ਾਮ ਦੇ ਦੀਵਾਨ 'ਚ ਭਾਈ ਸ਼ਨਬੀਰ ਸਿੰਘ ਗੁ: ਗੁਰੂ ਤੇਗ਼ ਬਹਾਦਰ ਸੈਂਟਰਲ ਟਾਊਨ ਨੇ ਕੀਰਤਨ ਦੀ ਸੇਵਾ ਨਿਭਾਈ |
ਗੁਰਦਵਾਰਾ ਕਲਗ਼ੀਧਰ ਸਿੰਘ ਸਭਾ, ਅਸ਼ੋਕ ਨਗਰ ਜਲੰਧਰ ਵਿਖੇ ਵਿਸਾਖੀ ਤੇ ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਦੇ ਸਬੰਧ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਸਬੰਧ 'ਚ ਰੱਖੇ ਹੋਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਸਜਾਏ ਗਏ ਦੀਵਾਨਾਂ 'ਚ ਸੰਤ ਬਾਬਾ ਸੁਰਜੀਤ ਸਿੰਘ ਘਨੂੰੜਕੀ ਵਾਲਿਆਂ ਨੇ ਗੁਰਮਤਿ ਦੀ ਕਥਾ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਰਮਜੀਤ ਸਿੰਘ, ਗੁਰਦੇਵ ਸਿੰਘ, ਜਸਦੇਵ ਸਿੰਘ, ਮਨਮੀਤ ਸਿੰਘ, ਲਵਪ੍ਰੀਤ ਸਿੰਘ ਤੇ ਇਲਾਕੇ ਦੀਆਂ ਸੰਗਤ ਦਾ ਵੱਡੀ ਗਿਣਤੀ 'ਚ ਹਾਜ਼ਰ ਸੀ |
ਖ਼ਾਲਸਾ ਸਾਜਨਾ ਦਿਵਸ ਮਨਾਇਆ
ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖ ਮਹੀਨੇ ਦੀ ਸੰਗਰਾਂਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-2 ਵਿਖੇ ਨਾਲ ਲੱਗਦੀਆਂ ਕਾਲੋਨੀਆਂ ਦੀ ਸੰਗਤ ਤੇ ਪ੍ਰਬੰਧਕ ਕਮੇਟੀ ਨੇ ਸ਼ਰਧਾ ਸਹਿਤ ਮਨਾਈ | ਇਸ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਦਰਸ਼ਨ ਸਿੰਘ ਨੇ ਕਥਾ ਦੁਆਰਾ ਖ਼ਾਲਸੇ ਦੇ ਪ੍ਰਕਾਸ਼ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ, ਉਪਰੰਤ ਭਾਈ ਭੁਪਿੰਦਰ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਨੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਐਡਵੋਕੇਟ ਹਰਜਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਨੇ ਸਟੇਜ ਸਕੱਤਰ ਦੀ ਡਿਊਟੀ ਬਾਖ਼ੂਬੀ ਨਿਭਾਈ | ਉਨ੍ਹਾਂ ਨੇ ਆਈਆਂ ਸੰਗਤਾਂ ਨੂੰ ਆਪਣੇ ਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਖ਼ਾਲਸੇ ਦੇ ਸਾਜਨਾ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਗੁਰੂ ਜੀ ਦੇ ਦੱਸੇ ਮਾਰਗ ਨੂੰ ਆਪਣੇ ਜੀਵਨ 'ਚ ਅਪਣਾਉਣਾ ਚਾਹੀਦਾ ਹੈ | ਜਸਜੀਤ ਸਿੰਘ ਰਾਏ ਪ੍ਰਧਾਨ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆ ਅਪੀਲ ਕੀਤੀ ਕਿ ਆਪਾਂ ਨੂੰ ਬਾਣੀ ਤੇ ਬਾਣੇ ਨਾਲ ਜੁੜ ਕੇ ਗੁਰੂ ਜੀ ਦੁਆਰਾ ਦੱਸੇ ਮਾਰਗ 'ਤੇ ਚੱਲਦਿਆਂ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਦੀ ਲੋੜ ਹੈ | ਇਸ ਮੌਕੇ ਡਾ: ਜਸਪ੍ਰੀਤ ਸਿੰਘ ਸਚਦੇਵਾ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਪੈਟਰੋਲੀਅਮ ਇੰਜੀਨਰਿੰਗ ਦੀ ਡਿਗਰੀ ਹਾਸਲ ਕਰਨ ਤੇ ਸਿਰੋਪਾਓ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਧਾਨ ਤੇ ਜਨਰਲ ਸਕੱਤਰ ਤੋਂ ਇਲਾਵਾ ਸਰਬਜੀਤ ਕੌਰ ਕੌਂਸਲਰ, ਕਰਨਲ ਹਰਬੰਸ ਸਿੰਘ ਵਿਰਕ, ਜਸਬੀਰ ਸਿੰਘ ਜੰਡੂ, ਬਲਬੀਰ ਸਿੰਘ ਕਰੀਰ, ਅਮਰਜੀਤ ਸਿੰਘ ਸਚਦੇਵਾ, ਮੋਹਨ ਸਿੰਘ ਸੰਘਾ, ਲਖਵਿੰਦਰ ਸਿੰਘ ਕਾਹਲੋਂ, ਬਲਬੀਰ ਸਿੰਘ ਪੇਲੀਆ, ਬਲਵਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਕੰਗ, ਗੁਰਦੇਵ ਸਿੰਘ ਬੈਂਸ, ਸੁਦਰਸ਼ਨ ਸਿੰਘ, ਹਰਬੰਸ ਕੌਰ, ਮਹਿੰਦਰ ਕੌਰ, ਤੇਜਿੰਦਰ ਕੌਰ, ਕੁਲਵਿੰਦਰ ਕੌਰ, ਮਨਜਿੰਦਰ ਕੌਰ, ਦਲਜੀਤ ਕੌਰ ਨੇ ਇਸ ਪੁਰਬ 'ਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ |
ਖ਼ਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਇਆ ਅਲੌਕਿਕ ਗੁਰਮਤਿ ਸਮਾਗਮ
ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਅਲੌਕਿਕ ਗੁਰਮਤਿ ਸਮਾਗਮ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਵਿਖੇ ਸਮੂਹ ਸੰਗਤਾਂ ਵਲੋਂ ਕਰਵਾਇਆ ਗਿਆ | ਇਸ ਮੌਕੇ ਸਵੇਰੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨ ਦੌਰਾਨ ਸੰਤ ਰਣਜੀਤ ਸਿੰਘ, ਭਾਈ ਸੁਰਿੰਦਰ ਸਿੰਘ ਰਮਤਾ, ਭਾਈ ਸਨਵੀਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਅਜਮੇਰ ਸਿੰਘ ਅਤੇ ਬੀਬਾ ਨਿਰੰਜਣ ਕੌਰ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ ਗਿਆ | ਇਸ ਮੌਕੇ ਸੰਗਤਾਂ ਨਾਲ ਆਪਣੇ ਪ੍ਰਵਚਨਾਂ ਦੀ ਸਾਂਝ ਪਾਉਂਦਿਆਂ ਉਕਤ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਜਸਵਿੰਦਰ ਸਿੰਘ ਨੇ ਆਖਿਆ ਕਿ ਚੌਰਾਸੀ ਦੇ ਚੱਕਰ ਤੋਂ ਬਚਣ ਲਈ ਚੰਗੇ ਕਾਰਜ ਕਰਨੇ ਚਾਹੀਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਬਾਣੀ ਤੇ ਬਾਣੇ ਦਾ ਧਾਰਨੀ ਬਣਨਾ ਚਾਹੀਦਾ ਹੈ | ਇਸ ਮੌਕੇ ਸੰਤ ਬਾਬਾ ਜਸਵਿੰਦਰ ਸਿੰਘ ਦੇ ਸਪੁੱਤਰ ਸੁਖਮਨਦੀਪ ਸਿੰਘ ਦਸਤਾਰ ਸਜਾਉਣ ਦੀ ਰਸਮ ਵੀ ਪੂਰੀ ਕੀਤੀ ਗਈ | ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਗਿਆਨੀ ਬਲਵੀਰ ਸਿੰਘ ਮੁੱਖ ਗ੍ਰੰਥੀ ਗੁ. ਮਾਡਲ ਟਾਊਨ ਜਲੰਧਰ, ਅਜੀਤ ਸਿੰਘ ਕਿੰਡੜਾ, ਵਿਵੇਕ ਖੰਨਾ, ਕੌਂਸਲਰ ਸ਼ੈਲੀ, ਖੰਨਾ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਰਜਿੰਦਰ ਸਿੰਘ, ਨਿਰੰਜਣ ਸਿੰਘ, ਸੁਰਿੰਦਰ ਸਿੰਘ ਛਿੰਦਾ, ਮਨਜੀਤ ਸਿੰਘ ਮਨੀ, ਗੁਰਚਰਨ ਸਿੰਘ ਹੈਪੀ, ਸੁਰਜੀਤ ਸਿੰਘ ਪੱਪੂ, ਡਾ. ਗੁਰਦੀਪ ਸਿੰਘ ਅਰੌੜਾ, ਹਰਪ੍ਰੀਤ ਸਿੰਘ ਲੁਧਿਆਣਾ, ਕਿਸ਼ਨ ਲਾਲ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਪ੍ਰੇਮ ਯਾਦਵ, ਰਾਧੇ ਕੁਮਾਰ, ਰੌਕੀ, ਸੁਰਜੀਤ ਸਿੰਘ ਪੱਪੂ, ਸੰਤ ਲਾਲ ਗੁਗਨਾਨੀ, ਹਨੀ ਤੇ ਸੋਢੀ ਸਿੰਘ ਹਾਜ਼ਰ ਸਨ | ਇਸ ਮੌਕੇ ਕਈ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਸਾਹਿਬ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ |
ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਦੇ ਦੁਕਾਨਦਾਰਾਂ ਵਲੋਂ ਕਰਵਾਇਆ ਵਿਸਾਖੀ ਦਿਹਾੜੇ ਸਬੰਧੀ ਸਮਾਗਮ
ਸੇਵਾਦਲ ਸਮਾਜ ਭਲਾਈ ਸੰਗਠਨ ਦੇ ਪ੍ਰਬੰਧਕਾਂ ਤੇ ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਦੇ ਸਮੂਹ ਦੁਕਾਨਦਾਰਾਂ ਵਲੋਂ ਮਿਲ ਕੇ ਮੰਗਲਵਾਰ ਨੂੰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਸਰਬੱਤ ਦੇ ਭਲੇ ਲਈ ਗੁਰੂ ਸਾਹਿਬਾ ਅੱਗੇ ਅਰਦਾਸ ਕੀਤੀ ਗਈ | ਇਸ ਦੌਰਾਨ ਇਕੱਠ ਨੂੰ ਇਸ ਮੁਬਾਰਕ ਦਿਵਸ ਦੀਆਂ ਵਧਾਈਆਂ ਦਿੰਦਿਆਂ ਉਕਤ ਸੰਗਠਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਦੇ ਹੋਏ ਆਪਾਂ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਡਟ ਕੇ ਹੰਭਲਾ ਮਾਰਨਾ ਚਾਹੀਦਾ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਮਨਜੋਤ ਸਿੰਘ ਖਰਬੰਦਾ, ਸੰਦੀਪ ਹਾਂਡਾ, ਕੁਲਵੀਰ ਸਿੰਘ, ਪ੍ਰਦੀਪ ਕੁਮਾਰ ਜੁਲਕਾ, ਰਾਮ ਕੁਮਾਰ ਘਈ, ਜਸਕੀਰਤਨ ਸਿੰਘ, ਹਰਜੋਤ ਸਿੰਘ, ਨਵਦੀਪ ਸਿੰਘ, ਦਲਜੀਤ ਸਿੰਘ ਅਰੋੜਾ, ਲਾਲਾ, ਵਿਨੋਦ ਕੁਮਾਰ ਆਦਿ ਹਾਜ਼ਰ ਸਨ |
ਸਰਬ ਧਰਮ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਵਿਸਾਖੀ ਮੌਕੇ ਲਗਾਇਆ ਲੰਗਰ
ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਸਰਬ ਧਰਮ ਵੈੱਲਫ਼ੇਅਰ ਸੁਸਾਇਟੀ ਲੰਮਾ ਪਿੰਡ ਵਲੋਂ ਲੰਮਾ-ਪਿੰਡ ਹੁਸ਼ਿਆਰਪੁਰ ਰੋਡ 'ਤੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਇਆ ਗਿਆ, ਜਿਸ ਵਿਚ ਸਾਰੇ ਮੈਂਬਰਾਂ ਵਲੋਂ ਉਤਸ਼ਾਹ ਨਾਲ ਇਸ ਮਹਾਨ ਦਿਹਾੜੇ 'ਤੇ ਸੰਗਤਾਂ ਨੂੰ ਲੰਗਰ ਛਕਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ | ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਅੱਜ ਦਾ ਮਹਾਨ ਪਵਿੱਤਰ ਦਿਹਾੜਾ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਵਲੋਂ ਪੰਜ ਪਿਆਰਿਆਂ ਨੂੰ ਇਕੋ ਬਾਟੇ 'ਚੋਂ ਅੰਮਿ੍ਤ ਛਕਾ ਕੇ ਜਿੱਥੇ ਊਚ-ਨੀਚ ਦਾ ਭੇਦਭਾਵ ਤੋਂ ਉੱਪਰ ਉੱਠਣ ਦਾ ਮਨੁੱਖ ਨੂੰ ਸੰਦੇਸ਼ ਦਿੱਤਾ ਗਿਆ ਉੱਥੇ ਆਪੇ ਗੁਰੂ ਚੇਲਾ ਬਣ ਕੇ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਇਕ ਵੱਖਰੀ ਪਹਿਚਾਣ ਅਤੇ ਵੱਖਰੀ ਦਿੱਖ ਦੇ ਕੇ ਜਬਰ ਜ਼ੁਲਮ ਦੇ ਵਿਰੁੱਧ ਲੜਨ ਲਈ ਫ਼ੌਜ ਤਿਆਰ ਕੀਤੀ ਅਤੇ ਜਾਬਰਾਂ ਦਾ ਟਾਕਰਾ ਕਰਨ ਲਈ ਕੁਰਬਾਨੀਆਂ ਦੇ ਕੇ ਇਤਿਹਾਸ ਰਚੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੁਲਵੰਤ ਸਿੰਘ ਮੰਨਣ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਮਾਰਗ ਦੇ ਪਾਂਧੀ ਬਣਨ ਲਈ ਜਿੱਥੇ ਸੰਗਤਾਂ ਨੂੰ ਸੰਦੇਸ਼ ਦਿੱਤਾ ਉੱਥੇ ਹੀ ਗੁਰੂ ਸਾਹਿਬ ਜੀ ਦੀਆਂ ਲਾਸਾਨੀ ਸ਼ਹਾਦਤਾਂ ਤੇ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਗੁਰੂ ਕੇ ਸਿੱਖ ਨੇ ਜਬਰ ਜ਼ੁਲਮ ਕਰਨ ਵਾਲਿਆਂ ਵਿਰੱੁਧ ਲੜਾਈ ਲੜ ਕੇ ਇਨਸਾਫ਼ ਦਿਵਾਇਆ ਹੈ | ਇਸ ਮੌਕੇ ਮਹਿੰਦਰ ਸਿੰਘ, ਅਜਮੇਰ ਸਿੰਘ, ਜਗਜੀਤ ਸਿੰਘ ਖ਼ਾਲਸਾ, ਮਲਕਿੰਦਰ ਸਿੰਘ ਸੈਣੀ, ਬਹਾਦਰ ਸਿੰਘ, ਫੁੰਮਣ ਸਿੰਘ, ਬੱਬੂ ਵਰਮਾ, ਓਮ ਪ੍ਰਕਾਸ਼, ਹਰਬੰਸ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ ਬੱਬੂ, ਮਨਮੋਹਨ ਟਾਂਕ, ਪਰਮਜੀਤ ਸਿੰਘ ਕੰਬੋਜ, ਤਰਨਜੀਤ ਸਿੰਘ ਗੱਗੂ, ਹਰਜੀਤ ਸਿੰਘ, ਕਸ਼ਮੀਰ ਸਿੰਘ, ਲਾਲ ਚੰਦ, ਬਲਦੇਵ ਸਿੰਘ ਬਿੰਦਾ, ਸੁਖਦੇਵ ਸਿੰਘ, ਮਨਜੀਤ ਸਿੰਘ, ਕਰਨਵੀਰ ਸਿੰਘ ਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਭਾਜਪਾ ਆਗੂਆਂ ਦੀ ਆਮਦ 'ਤੇ ਵਾਰ-ਵਾਰ ਰਸਤੇ ਬੰਦ ਕਰਨ ਤੋਂ ਲੋਕ ਪੇ੍ਰਸ਼ਾਨ

ਜਲੰਧਰ, 13 ਅਪ੍ਰੈਲ (ਸ਼ਿਵ)-ਕਿਸਾਨਾਂ ਦੇ ਰੋਸ ਤੋਂ ਭਾਜਪਾ ਆਗੂਆਂ ਨੂੰ ਬਚਾਉਣ ਲਈ ਪੁਲਿਸ ਵਲੋਂ ਵਾਰ-ਵਾਰ ਮੁੱਖ ਰਸਤੇ ਬੰਦ ਕਰਨ ਦੇ ਫ਼ੈਸਲੇ ਤੋਂ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਭਾਜਪਾ ਆਗੂਆਂ ਨੂੰ ਤਾਂ ਰੋਸ ਦਾ ਸਾਹਮਣਾ ਉਸ ਵੇਲੇ ਤੋਂ ਕਰਨਾ ਪੈ ਰਿਹਾ ਹੈ ...

ਪੂਰੀ ਖ਼ਬਰ »

ਕਿਸਾਨ ਆਗੂ ਸੁਰਿੰਦਰ ਸਿੰਘ ਸ਼ੇਰਗਿੱਲ ਦਾ ਦਿਹਾਂਤ

ਜਮਸ਼ੇਰ ਖ਼ਾਸ, 13 ਅਪ੍ਰੈਲ (ਅਵਤਾਰ ਤਾਰੀ)-ਜਮਸ਼ੇਰ ਖ਼ਾਸ ਇਲਾਕੇ ਦੇ ਕਿਸਾਨ ਆਗੂ ਪ੍ਰਧਾਨ ਸੁਰਿੰਦਰ ਸਿੰਘ ਸ਼ੇਰਗਿੱਲ ਦਾ ਦਿਹਾਂਤ ਹੋ ਗਿਆ | ਇਸ ਮੌਕੇ ਅਮਰੀਕ ਸਿੰਘ ਬੁੱਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਸੁਰਿੰਦਰ ਸਿੰਘ ਸ਼ੇਰਗਿੱਲ ਨੇ ਕਿਸਾਨ ...

ਪੂਰੀ ਖ਼ਬਰ »

ਸਕੀਮ 'ਚ ਉਸਾਰੀ ਕਰਨ ਦੇ ਨਕਸ਼ੇ ਲਈ ਲੈਣੀ ਪਵੇਗੀ ਟਰੱਸਟ ਕੋਲੋਂ ਐਨ. ਓ. ਸੀ.

ਜਲੰਧਰ, 13 ਅਪ੍ਰੈਲ (ਸ਼ਿਵ ਸ਼ਰਮਾ)-ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਸਕੀਮਾਂ 'ਚ ਮਕਾਨ ਜਾਂ ਹੋਰ ਉਸਾਰੀ ਕਰਨ ਲਈ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਤੋਂ ਪਹਿਲਾਂ ਟਰੱਸਟ ਤੋਂ ਐਨ. ਓ. ਸੀ. ਲੈਣੀ ਪੈ ਸਕਦੀ ਹੈ ਕਿਉਂਕਿ ਇੰਪਰੂਵਮੈਂਟ ਟਰੱਸਟ ਨੇ ਸਥਾਨਕ ਸਰਕਾਰਾਂ ਵਿਭਾਗ ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਮਰਲ ਕੁਟੀਆ ਜੌਹਲਾਂ ਵਿਖੇ ਸਮਾਗਮ

ਚੁਗਿੱਟੀ/ਜੰਡੂਸਿੰਘਾ, 13 ਅਪ੍ਰੈਲ (ਨਰਿੰਦਰ ਲਾਗੂ)-ਸੰਤ ਬਸੰਤ ਸਿੰਘ ਦੇ ਤਪ ਸਥਾਨ ਨਿਰਮਲ ਕੁਟੀਆ ਜੌਹਲਾਂ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ...

ਪੂਰੀ ਖ਼ਬਰ »

ਸਕੂਟਰ ਸਲਿਪ ਹੋਣ ਕਾਰਨ ਸੜਕ 'ਤੇ ਡਿਗ ਕੇ ਨੌਜਵਾਨ ਦੀ ਮੌਤ

ਮਕਸੂਦਾਂ, 13 ਅਪ੍ਰੈਲ (ਲਖਵਿੰਦਰ ਪਾਠਕ)-ਜਲੰਧਰ-ਅੰਮਿ੍ਤਸਰ ਹਾਈਵੇ 'ਤੇ ਇੰਡਸਟਰੀਅਲ ਅਸਟੇਟ ਨੇੜੇ ਅਚਾਨਕ ਸਕੂਟਰ ਸਲਿਪ ਹੋਣ ਕਾਰਨ ਇਕ ਨੌਜਵਾਨ ਸੜਕ 'ਤੇ ਡਿਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਰਾਹੁਲ ਸ਼ਰਮਾ (28) ਪੁੱਤਰ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 29 ਸਾਲ ਦੀ ਲੜਕੀ ਸਮੇਤ 5 ਵਿਅਕਤੀਆਂ ਦੀ ਮੌਤ, 391 ਮਰੀਜ਼ ਹੋਰ ਮਿਲੇ

ਜਲੰਧਰ, 13 ਅਪ੍ਰੈਲ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 29 ਸਾਲ ਦੀ ਲੜਕੀ ਸਮੇਤ 5 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1005 ਹੋ ਗਈ ਹੈ ਜਦ ਕਿ 391 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 34,751 ਪਹੁੰਚ ਗਈ ਹੈ | ਮਿ੍ਤਕਾਂ ...

ਪੂਰੀ ਖ਼ਬਰ »

-ਮਾਮਲਾ ਭਾਰਗੋ ਕੈਂਪ ਦੇ ਥਾਣਾ ਮੁਖੀ 'ਤੇ ਹੋਏ ਹਮਲੇ ਦਾ- ਪਰਿਵਾਰਿਕ ਮੈਂਬਰਾਂ ਨੇ ਪੁਲਿਸ 'ਤੇ ਘਰ 'ਚੋਂ 5 ਲੱਖ ਦੇ ਗਹਿਣੇ ਤੇ ਨਕਦੀ ਚੋਰੀ ਕਰਵਾਉਣ ਦੇ ਲਗਾਏ ਦੋਸ਼

ਜਲੰਧਰ, 13 ਅਪ੍ਰੈਲ (ਐੱਮ. ਐੱਸ. ਲੋਹੀਆ)-ਸਨਿਚਰਵਾਰ ਦੀ ਦੇਰ ਰਾਤ ਡਿਊਟੀ ਦੇ ਰਹੇ ਥਾਣਾ ਭਾਰਗੋ ਕੈਂਪ ਦੇ ਮੁਖੀ ਭਗਵੰਤ ਕੁਮਾਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਅੱਜ ਹਮਲਾਵਰਾਂ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰ ਸੰਮੇਲਨ ਕਰ ਕੇ ਪੁਲਿਸ 'ਤੇ ਘਰ 'ਚੋਂ ਢਾਈ ਲੱਖ ਰੁਪਏ ਦੀ ...

ਪੂਰੀ ਖ਼ਬਰ »

ਮਾਮਲਾ ਇਲੈਕਟ੍ਰੀਕਲ ਦੀ ਦੁਕਾਨ 'ਚੋਂ ਹੋਈ ਚੋਰੀ ਦਾ ਵਾਰਦਾਤ 'ਚ ਸ਼ਾਮਿਲ ਇਕ ਹੋਰ ਵਿਅਕਤੀ ਗਿ੍ਫ਼ਤਾਰ

ਜਲੰਧਰ, 13 ਅਪ੍ਰੈਲ (ਐੱਮ. ਐੱਸ. ਲੋਹੀਆ)-ਮੁਹੱਲਾ ਚਹਾਰ ਬਾਗ 'ਚ ਇਲੈਕਟ੍ਰੀਕਲ ਦੀ ਦੁਕਾਨ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਵਾਲੇ ਮੁਲਜ਼ਮਾਂ 'ਚ ਇਕ ਹੋਰ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੁਨੀਲ ਕੁਮਾਰ ਉਰਫ਼ ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਨਗਰ ਡਿਸਪੈਂਸਰੀ 'ਚ ਕੋਵਿਡ ਵੈਕਸੀਨ ਲਾਉਣ ਦਾ ਕੰਮ ਹੋਇਆ ਤੇਜ਼

ਜਲੰਧਰ ਛਾਉਣੀ, 13 ਅਪ੍ਰੈਲ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਬਾਬਾ ਬੁੱਢਾ ਜੀ ਨਗਰ ਵਿਖੇ ਸਥਿਤ ਸਰਕਾਰੀ ਡਿਸਪੈਂਸਰੀ 'ਚ ਕੋਵਿਡ ਵੈਕਸੀਨ ਦਾ ਟੀਕਾ ਲਾਉਣ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ ਤੇ ਅੱਜ ਡਾਕਟਰਾਂ ਦੀ ਟੀਮ ਵਲੋਂ ਇਸ ਡਿਸਪੈਂਸਰੀ 'ਚ 50 ਤੋਂ ਵੱਧ ...

ਪੂਰੀ ਖ਼ਬਰ »

ਅਨਾਜ ਮੰਡੀਆਂ 'ਚ ਤਾਇਨਾਤ ਜੀ. ਓ. ਜੀਜ਼ ਨੂੰ ਆਕਸੀਮੀਟਰ, ਮਾਸਕ, ਥਰਮਲ ਸਕੈਨਰ ਤੇ ਸੈਨੇਟਾਈਜ਼ਰ ਵੰਡੇ

ਜਲੰਧਰ, 13 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਕਣਕ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਡੀਆਂ 'ਚ ਤਾਇਨਾਤ ਗਾਰਡੀਅਨ ਆਫ਼ ਗਵਰਨੈਂਸ (ਜੀ. ਓ. ਜੀਜ਼) ਨੂੰ ਪਲਸ ਆਕਸੀਮੀਟਰ, ਥਰਮਲ ਸਕੈਨਰ, ਐਨ 95 ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 11053 ਮੀਟਿ੍ਕ ਟਨ ਕਣਕ ਦੀ ਹੋਈ ਖਰੀਦ-ਡੀ. ਸੀ.

ਜਲੰਧਰ, 13 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹ•ੇ ਦੀਆਂ ਮੰਡੀਆਂ 'ਚ ਹੁਣ ਤੱਕ ਕਰੀਬ 11947 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਿਸ 'ਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 11053 ਮੀਟਿ੍ਕ ਟਨ ਦੇ ਕਰੀਬ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਭਾਰਤੀ ਮਜ਼ਦੂਰ ਸੰੰਘ ਪੰਜਾਬ ਤੇ ਚੰਡੀਗੜ੍ਹ ਦਾ 22ਵਾਂ ਸੂਬਾਈ ਇਜਲਾਸ

ਚੰਡੀਗੜ੍ਹ, 13 ਅਪ੍ਰੈਲ (ਅ.ਬ.)-ਭਾਰਤੀ ਮਜ਼ਦੂਰ ਸੰੰਘ ਪੰਜਾਬ ਤੇ ਚੰਡੀਗੜ੍ਹ ਦਾ 22ਵਾਂ ਸੂਬਾਈ ਇਜਲਾਸ ਲਾਅ ਆਡੀਟੋਰੀਅਮ ਭਵਨ ਸੈਕਟਰ-37 ਚੰਡੀਗੜ੍ਹ 'ਚ ਸੂਬਾ ਪ੍ਰਧਾਨ ਰਾਜੇਸ਼ ਪੱਸੀਵਾਲ ਦੀ ਪ੍ਰਧਾਨਗੀ 'ਚ ਸਮਾਪਤ ਹੋਇਆ, ਜਿਸ 'ਚ ਸਾਬਕਾ ਅਖਿਲ ਭਾਰਤੀ ਪ੍ਰਧਾਨ ਸੀ.ਕੇ. ...

ਪੂਰੀ ਖ਼ਬਰ »

ਘਰ ਦੀ ਤੀਸਰੀ ਮੰਜ਼ਿਲ 'ਤੇ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਜਲੰਧਰ, 13 ਅਪ੍ਰੈਲ (ਸ਼ੈਲੀ)-ਬੀਤੀ ਦੇਰ ਰਾਤ ਸ਼ਕਤੀ ਨਗਰ ਵਿਖੇ ਇਕ ਘਰ ਵਿਚ ਅਚਾਨਕ ਅੱਗ ਲੱਗਣ ਨਾਲ ਘਰ ਅੰਦਰ ਪਿਆ ਕਾਫ਼ੀ ਸਾਮਾਨ ਸੜ੍ਹ ਗਿਆ | ਇਸ ਦੌਰਾਨ ਕਾਫ਼ੀ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਘਰ ਵਿਚ ਵਿਆਹ ਰੱਖਿਆ ਹੋਇਆ ਸੀ ਅਤੇ ਘਰ ਵਾਲੇ ਘਰ ਨਹੀਂ ਸਨ | ਅੱਗ ...

ਪੂਰੀ ਖ਼ਬਰ »

ਹਾਦਸੇ ਰੋਕਣ 'ਚ ਅਹਿਮ ਭੂਮਿਕਾ ਨਿਭਾਅ ਰਹੀ 'ਐਨ. ਜੀ. ਓ. ਮਾਈ ਫੈਮਲੀ'

ਜਲੰਧਰ, 13 ਅਪ੍ਰੈਲ (ਸ਼ਿਵ ਸ਼ਰਮਾ)-ਨਗਰ ਨਿਗਮ ਜਲੰਧਰ ਵਲੋਂ ਆਪਣੇ ਤੌਰ 'ਤੇ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਚਾਹੇ ਉਪਾਅ ਕੀਤੇ ਜਾਂਦੇ ਰਹੇ ਹਨ ਪਰ ਕਈਆਂ ਵਲੋਂ ਆਪ ਹੀ ਸਮੱਸਿਆਵਾਂ ਦਾ ਹੱਲ ਕੱਢਣ ਦੀ ਜਗ੍ਹਾਂ ਉਨ੍ਹਾਂ ਨੂੰ ਹਰ ਵੇਲੇ ਕੋਸਣ ਵਾਲੇ ਵੀ ਕਈ ਲੋਕ ਮਿਲ ਜਾਂਦੇ ...

ਪੂਰੀ ਖ਼ਬਰ »

ਨੌਜਵਾਨ ਵਲੋਂ ਫਾਹਾ ਲਾ ਕੇ ਖੁਦਕੁਸ਼ੀ

ਚੁਗਿੱਟੀ/ਜੰਡੂਸਿੰਘਾ, 13 ਅਪ੍ਰੈਲ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਗੁਰੂ ਨਾਨਕਪੁਰਾ (ਵੈਸਟ) ਵਿਖੇ ਇਕ ਘਰ 'ਚ ਕਿਰਾਏ 'ਤੇ ਰਹਿੰਦੇ ਨੌਜਵਾਨ ਵਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਨੂੰ ਖ਼ਤਮ ਕਰ ਲਿਆ ਗਿਆ | ਪੁਲਿਸ ਅਨੁਸਾਰ ਮੌਤ ਦਾ ਸ਼ਿਕਾਰ ਹੋਏ ...

ਪੂਰੀ ਖ਼ਬਰ »

ਡਾ: ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ

ਜਲੰਧਰ, 13 ਅਪ੍ਰੈਲ (ਜਸਪਾਲ ਸਿੰਘ)-ਡਾ: ਬੀ. ਆਰ. ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ | ਇਹ ਮਾਰਚ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਦੀ ਹੋ ਕੇ ਲੰਘਿਆ | ਮਾਰਚ 'ਚ ਵੱਖ-ਵੱਖ ਰਾਜਸੀ, ...

ਪੂਰੀ ਖ਼ਬਰ »

ਕਸ਼ਮੀਰ ਚੰਦ ਭਗਤ ਬਣੇ ਪੰਜਾਬ ਨਾਨ-ਟੀਚਿੰਗ ਸਟਾਫ਼ ਦੇ ਪ੍ਰਚਾਰ ਸਕੱਤਰ

ਜਲੰਧਰ, 13 ਅਪ੍ਰੈਲ (ਰਣਜੀਤ ਸਿੰਘ ਸੋਢੀ)-ਪੰਜਾਬ ਕਾਲਜਿਜ਼ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ 'ਚ ਸਥਾਨਕ ਦੋਆਬਾ ਕਾਲਜ ਜਲੰਧਰ ਦੇ ਨਾਨ-ਟੀਚਿੰਗ ਮੁਲਾਜ਼ਮ ਆਗੂ ਕਸ਼ਮੀਰ ਚੰਦ ਭਗਤ ਨੂੰ ਪੰਜਾਬ ਯੂਨਿਟ ਦਾ ਪ੍ਰਚਾਰ ਸਕੱਤਰ ਚੁਣਿਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX