ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  43 minutes ago
ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ, ਨੌਕਰਾਣੀ ਦੀ ਭੈਣ ਨਿਕਲੀ ਕਾਤਲ
. . .  50 minutes ago
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਗੁਰੂ ਨਾਨਕ ਵਾੜਾ ਇਲਾਕੇ 'ਚ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ...
ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਰੋਸ ਰੈਲੀ
. . .  57 minutes ago
ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ) - ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੀ.ਸੀ.ਐਮ.ਐੱਸ. ਸਪੈਸ਼ਲਿਸਟ ਡਾਕਟਰਜ਼...
ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਖੋਲਿਆ ਮੋਰਚਾ ,ਮਾਮਲਾ ਨੌਜਵਾਨ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ
. . .  about 1 hour ago
ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ) - ਅੱਜ ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਹਿੰਦ ਨਹਿਰ ਲਾਗੇ ਗੜੀ ਪੁਲ ਕੋਲ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ...
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਯੂ.ਕੇ. ਹਾਈ ਕੋਰਟ ਵਲੋਂ ਝਟਕਾ
. . .  about 1 hour ago
ਨਵੀਂ ਦਿੱਲੀ, 22 ਜੁਨ - ਯੂ.ਕੇ. ਹਾਈ ਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ...
ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  about 2 hours ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 2 hours ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਡਾ. ਸੁਖਬੀਰ ਕੌਰ ਮਾਹਲ ਬਣੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਨਰੇਰੀ ਡਾਇਰੈਕਟਰ
. . .  about 2 hours ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀਆਂ ਅਕਾਦਮਿਕ ਅਤੇ ਪ੍ਰਬੰਧਕੀ ਗਤੀਵਿਧੀਆਂ ਲਈ ਸੁਖਬੀਰ ਕੌਰ ਮਾਹਲ ਨੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ...
ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿਖਾਈ ਚਿਖਾ ਨੂੰ ਅਗਨੀ
. . .  about 2 hours ago
ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਬੀਤੇ ਕੱਲ੍ਹ ਪੀ.ਜੀ.ਆਈ. ਚੰਡੀਗੜ੍ਹ ਤੋਂ ਦੁਬਾਰਾ ਪੋਸਟ ਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ...
ਸਾਂਝੇ ਦੂਰਸੰਚਾਰ ਸਰੋਤ ਵਾਲਾ ਇਕ ਬੀ.ਪੀ.ਓ. ਸੈਂਟਰ ਹੁਣ ਵਿਸ਼ਵ ਭਰ ਵਿਚ ਗਾਹਕਾਂ ਨੂੰ ਦਵੇਗਾ ਸੇਵਾ
. . .  about 1 hour ago
ਨਵੀਂ ਦਿੱਲੀ, 23 ਜੂਨ - ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਓ.ਐਸ.ਪੀ. (ਹੋਰ ਸੇਵਾ ਪ੍ਰਦਾਤਾ) ਵਿਚਕਾਰ ਅੰਤਰ ਨੂੰ...
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਰੱਦ
. . .  about 3 hours ago
ਪਠਾਨਕੋਟ, 23 ਜੂਨ (ਸੰਧੂ ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਜਸਵਿੰਦਰ ਸਿੰਘ ਨੇ ਕਿਹਾ...
ਝੋਨੇ ਲਈ ਅੱਠ ਘੰਟੇ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਹਲਵਾਰਾ ਦੇ ਕਿਸਾਨਾਂ ਨੇ 66 ਕੇ ਵੀ ਸਬ ਸਟੇਸ਼ਨ ਸੁਧਾਰ ਉਪ ਮੰਡਲ ਦਾ ਕੀਤਾ ਘਿਰਾਓ
. . .  about 3 hours ago
ਗੁਰੂਸਰ ਸੁਧਾਰ, (ਲੁਧਿਆਣਾ) 23 ਜੂਨ (ਬਲਵਿੰਦਰ ਸਿੰਘ ਧਾਲੀਵਾਲ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਪ੍ਰੀਤ ਸਿੰਘ ਹਲਵਾਰਾ, ਪ੍ਰਧਾਨ ਜਤਿੰਦਰ ਸਿੰਘ ਜੋਤੀ ...
ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦਾ ਰੋਸ ਮਾਰਚ, ਪੁਲਿਸ ਨੇ ਰੋਕਿਆ
. . .  about 3 hours ago
ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ) - ਐੱਨ.ਐੱਸ. ਕਯੂ. ਐੱਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ 22 ਜੂਨ ਦੀ ਮੀਟਿੰਗ ਬੇਸਿੱਟਾ ਨਿਕਲਣ...
ਬੀ. ਡੀ. ਪੀ. ਓ. ਗੁਰੂਹਰਸਹਾਏ ਦੇ ਸਾਰੇ ਕਰਮਚਾਰੀ ਕਲਮ ਛੋੜ ਹੜਤਾਲ 'ਤੇ
. . .  about 4 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ 'ਚ ਸੋਧ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦੇ ਸਦੇ ਅਨੁਸਾਰ...
ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ - ਰਾਵਤ
. . .  about 4 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਕਾਦੀਆਂ ਤੋਂ...
ਲਾਹੌਰ 'ਚ ਹੋਏ ਬੰਬ ਧਮਾਕਾ 'ਚ ਇੱਕ ਦੀ ਮੌਤ, 16 ਜ਼ਖ਼ਮੀ
. . .  about 4 hours ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਆਬਾਦੀ ਜੌਹਰ ਟਾਊਨ ਵਿਖੇ ਅੱਜ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ...
ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦੇ ਪੂਰੇ ਕਰਨ ਲਈ ਹਾਈਕਮਾਨ ਨੇ ਦਿੱਤਾ ਅੰਤਿਮ ਸਮਾਂ (ਡੈੱਡਲਾਈਨ) - ਰਾਵਤ
. . .  about 4 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ...
ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ 'ਤੇ ਕਿਸਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਕੀਤਾ ਜਾਮ, ਗਰਿੱਡ ਘੇਰਿਆ
. . .  about 5 hours ago
ਫੁੱਲਾਂਵਾਲ, 23 ਜੂਨ (ਮਨਜੀਤ ਸਿੰਘ ਦੁੱਗਰੀ) - ਝੋਨੇ ਦੀ ਬਿਜਾਈ ਲਈ ਸਰਕਾਰ ਵਲੋਂ ਨਿਰਧਾਰਿਤ ਕੀਤੀ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ 'ਤੇ ਸ਼ਹੀਦ ਕਰਤਾਰ...
ਪੈਸਿਆਂ ਦੇ ਲੈਣ ਦੇਣ ਬਦਲੇ ਗੋਸਲਾਂ 'ਚ ਤਿੰਨ ਵਿਅਕਤੀ ਟੈਂਕੀ 'ਤੇ ਚੜ੍ਹੇ
. . .  about 5 hours ago
ਮਲੌਦ (ਲੁਧਿਆਣਾ), 23 ਜੂਨ (ਨਿਜ਼ਾਮਪੁਰ/ਚਾਪੜਾ) - ਮਲੌਦ ਲਾਗਲੇ ਪਿੰਡ ਗੋਸਲਾਂ ਵਿਖੇ ਪੀੜਤ ਵਿਅਕਤੀਆਂ ਦੇ ਪਿਤਾ ...
2022 ਵਿਚ ਕਾਂਗਰਸ ਇਕੱਠੀ ਹੋ ਕੇ ਚੋਣ ਲੜੇ - ਸੁਨੀਲ ਜਾਖੜ
. . .  about 5 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਬਾਹਰ ਆਏ ਜਿਸ ਦੌਰਾਨ...
ਪੰਜਾਬ ਵਿਚ ਚਲ ਰਹੇ ਕਾਂਗਰਸ ਦੇ ਸਿਆਸੀ ਕਲੇਸ਼ ਨੂੰ ਸੁਲਝਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ
. . .  about 6 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਵਿਚ ...
ਬਿਜਲੀ ਸਪਲਾਈ ਪੂਰੀ ਨਾ ਮਿਲਣ 'ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ ਮੁੱਖ ਮਾਰਗ ਜਾਮ
. . .  about 6 hours ago
ਖੋਸਾ ਦਲ ਸਿੰਘ, 23 ਜੂਨ (ਮਨਪ੍ਰੀਤ ਸਿੰਘ ਸੰਧੂ) - ਕਿਸਾਨਾਂ ਵਲੋਂ ਝੋਨੇ ਦੀ ਲਵਾਈ ਜੋਰਾ 'ਤੇ ਜਾਰੀ ਹੈ, ਪਰ ਕਿਸਾਨਾਂ ਨੂੰ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲ ...
ਕੋਟ ਈਸੇ ਖਾਂ 'ਚ ਕਿਸਾਨਾਂ ਨੇ ਮੇਨ ਸੜਕ ਕੀਤੀ ਜਾਮ
. . .  about 6 hours ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਝੋਨੇ ਦੀ ਲੁਆਈ ਦੇ ਚੱਲਦਿਆਂ ਮੋਟਰਾਂ 'ਤੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਜ਼ਿਲ੍ਹਾ ...
ਇਕ ਹਫ਼ਤੇ ਵਿਚ ਸਾਰਾ ਮਾਮਲਾ ਹੱਲ ਹੋ ਜਾਵੇਗਾ - ਬਾਜਵਾ
. . .  about 6 hours ago
ਨਵੀਂ ਦਿੱਲੀ, 23 ਜੂਨ - ਰਾਹੁਲ ਗਾਂਧੀ ਦੇ ਘਰ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਹੋਏ ਸਨ । ਮੀਡੀਆ ਨਾਲ ਗੱਲਬਾਤ ਕਰਦੇ ਹੋਏ, ...
ਗੁਰੂ ਹਰ ਸਹਾਏ : ਤਿੰਨ ਦਿਨਾਂ ਤੋਂ ਬਿਜਲੀ ਬੰਦ ਹੋਣ ਦੇ ਚਲਦੇ ਕਿਸਾਨਾਂ ਲਾਇਆ ਫ਼ਿਰੋਜ਼ਪੁਰ - ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਧਰਨਾ
. . .  about 6 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਝੋਨੇ ਦੇ ਸੀਜ਼ਨ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਖੇਤੀ ਸੈਕਟਰ ਲਈ ਥ੍ਰੀ ਫੇਸ ਬਿਜਲੀ ਨਾ ਮਿਲਣ ਕਾਰਨ ਵੱਖ - ਵੱਖ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਹੁਸ਼ਿਆਰਪੁਰ / ਮੁਕੇਰੀਆਂ

ਡਾ: ਅੰਬੇਡਕਰ ਦੇ ਜਨਮ ਦਿਨ 'ਤੇ ਵੱਖ-ਵੱਖ ਥਾਈਾ ਸਮਾਗਮ

ਭਾਜਪਾ ਸਪੋਰਟਸ ਸੈੱਲ ਨੇ ਡਾ: ਬੀ. ਆਰ. ਅੰਬੇਡਕਰ ਦਾ ਜਨਮ ਦਿਨ ਮਨਾਇਆ
ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਭਾਜਪਾ ਸਪੋਰਟਸ ਸੈੱਲ ਪੰਜਾਬ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਮੁਹੱਲਾ ਬੰਸੀ ਨਗਰ ਹੁਸ਼ਿਆਰਪੁਰ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਜਪਾ ਹਿਮਾਚਲ ਪ੍ਰਦੇਸ਼ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਖੰਨਾ ਸਮੇਤ ਸੈੱਲ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਡਾ: ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਖੰਨਾ ਨੇ ਕਿਹਾ ਕਿ ਡਾ: ਅੰਬੇਡਕਰ ਨੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸੰਵਿਧਾਨ ਦੀ ਰਚਨਾ ਕਰਕੇ ਹਰੇਕ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕੀਤੀ, ਜਿਸ ਲਈ ਪੂਰਾ ਦੇਸ਼ ਉਨ੍ਹਾਂ ਦਾ ਹਮੇਸ਼ਾਂ ਰਿਣੀ ਰਹੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ, ਡਾ: ਪੰਕਜ ਸ਼ਰਮਾ, ਰਾਜ ਕੁਮਾਰ ਸ਼ਰਮਾ, ਅਮਿਤ ਸਿੱਧੂ, ਡਾ: ਰਾਜ ਕੁਮਾਰ ਸੈਣੀ, ਡਾ: ਵਸ਼ਿਸ਼ਟ ਕੁਮਾਰ, ਗਗਨ ਕੁਮਾਰ, ਬੱਬੂ ਪ੍ਰਧਾਨ, ਦਿਨੇਸ਼ ਠਾਕੁਰ, ਵਿਨੀਤ ਪਟਿਆਲ, ਵਿਜੇ ਠਾਕੁਰ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਸੁਨੀਲ ਸੇਠੀ, ਨੀਰਜ ਕੁਮਾਰ, ਮਨਮੋਹਨ ਸਿੰਘ, ਸਹਿਜਪ੍ਰੀਤ, ਮੋਹਿਤ ਤਿਵਾੜੀ, ਜਸਵੀਰ ਕੁਮਾਰ, ਨਰੇਸ਼ ਕੁਮਾਰ, ਵਿਸ਼ਾਲ ਆਦਿ ਹਾਜ਼ਰ ਸਨ |
ਧੁੱਗਾ ਵਲੋਂ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਸਮਾਗਮ
ਦਸੂਹਾ, (ਭੁੱਲਰ)- ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਦੇਸ ਰਾਜ ਸਿੰਘ ਧੁੱਗਾ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ 'ਤੇ ਫ਼ੁਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਜਥੇਦਾਰ ਦੇਸ ਰਾਜ ਸਿੰਘ ਧੁੱਗਾ ਨੇ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਹ ਜਿੱਥੇ ਸੰਵਿਧਾਨ ਦੇ ਨਿਰਮਾਤਾ ਹਨ ਉੱਥੇ ਹੀ ਦਲਿਤ ਸਮਾਜ ਦੇ ਮਸੀਹਾ ਹਨ | ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਨੂੰ ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ ਤੋਂ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ | ਇਸ ਮੌਕੇ ਜੋਗਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਗਿਆਨੀ ਬਲਵੀਰ ਸਿੰਘ, ਜੁਝਾਰ ਸਿੰਘ ਸਾਬਕਾ ਸਰਪੰਚ ਅੱਲ੍ਹੜ ਪਿੰਡ, ਜਸਵੰਤ ਸਿੰਘ, ਸੋਹਣ ਸਿੰਘ, ਈਸ਼ਵਰ ਸਿੰਘ, ਜੁਝਾਰ ਸਿੰਘ ਧੁੱਗਾ, ਹਰਜਿੰਦਰ ਸਿੰਘ ਪ੍ਰਧਾਨ, ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ, ਜੁਗਰਾਜ ਸਿੰਘ, ਡਾ. ਪਰਮਜੀਤ ਸਿੰਘ, ਕੁਲਜੀਤ ਕੌਰ ਧੁੱਗਾ ਸਾਬਕਾ ਚੇਅਰਪਰਸਨ ਬਲਾਕ ਸੰਮਤੀ ਭੂੰਗਾ, ਸੁਨੀਤਾ ਰਾਣੀ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |
ਮੁਰਾਦਪੁਰ ਅਵਾਣਾ ਵਾਸੀਆਂ ਨੇ ਅੰਬੇਡਕਰ ਜੈਅੰਤੀ ਮਨਾਈ
ਨੰਗਲ ਬਿਹਾਲਾਂ, (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਮੁਰਾਦਪੁਰ ਅਵਾਣਾ ਵਿਖੇ ਸਰਪੰਚ ਮਸਜਿੰਦਰ ਸਿੰਘ ਦੀ ਅਗਵਾਈ ਹੇਠ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਬੜੀ ਸ਼ਰਧਾ ਨਾਲ ਮਨਾਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਸਜਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਦੀ ਮੂਰਤੀ 'ਤੇ ਫੁੱਲ ਦੇ ਹਾਰ ਪਾ ਕੇ ਅਤੇ ਉਨ੍ਹਾਂ ਦੀ ਜੀਵਨੀ 'ਤੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪਦ ਚਿੰਨ੍ਹਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ, ਨਿਰਮਲ ਸਿੰਘ, ਮੋਹਨ ਲਾਲ, ਸੁਖਵਿੰਦਰ ਕੌਰ, ਸੁਰਜੀਤ ਕੌਰ, ਹਰਬੰਸ ਕੌਰ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਰਵੇਲ ਸਿੰਘ ਰਜਿੰਦਰ ਕੁਮਾਰ, ਬਲਜਿੰਦਰ ਕੁਮਾਰ, ਸ਼ਾਮ ਲਾਲ, ਰਾਮ ਪ੍ਰਕਾਸ਼, ਬਿਸ਼ਨ ਦਾਸ ਅਤੇ ਬਖਸ਼ੀ ਰਾਮ ਆਦਿ ਹਾਜ਼ਰ ਸਨ |
ਡਾ: ਅੰਬੇਡਕਰ ਦਾ ਜੀਵਨ ਹਰੇਕ ਪੀੜ੍ਹੀ ਲਈ ਮਿਸਾਲ ਬਣਿਆ- ਐਡਵੋਕੇਟ ਬਾਗ਼ੀ
ਹੁਸ਼ਿਆਰਪੁਰ, (ਨਰਿੰਦਰ ਸਿੰਘ ਬੱਡਲਾ)- ਡਾ. ਅੰਬੇਡਕਰ ਵਿਚਾਰ ਮੰਚ ਹੁਸ਼ਿਆਰਪੁਰ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ 130ਵੀਂ ਜਯੰਤੀ ਮੌਕੇ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਮੰਚ ਦੇ ਪ੍ਰਧਾਨ ਐਡਵੋਕੇਟ ਡੀ. ਐੱਸ ਬਾਗ਼ੀ ਨੇ ਕਿਹਾ ਕਿ ਡਾ. ਅੰਬੇਡਕਰ ਵਲੋਂ ਅਧਿਕਾਰਾਂ ਤੋਂ ਵਾਂਝੇ ਵਰਗ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਸਾਰੀ ਜ਼ਿੰਦਗੀ ਕੀਤਾ ਗਿਆ ਸੰਘਰਸ਼ ਨੌਜਵਾਨ ਪੀੜ੍ਹੀ ਲਈ ਮਿਸਾਲ ਬਣਿਆ ਰਹੇਗਾ | ਉਨ੍ਹਾਂ ਕਿਹਾ ਕਿ ਨੌਜਵਾਨ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਤੋਂ ਸਿੱਖਿਆ ਲੈ ਕੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ 'ਚ ਢਾਲਣ ਦਾ ਸੰਕਲਪ ਕਰਨ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੀ ਦੇਸ਼ ਨੂੰ ਸਭ ਤੋਂ ਵੱਡੀ ਦੇਣ ਸਮਾਨਤਾ ਦੇ ਆਧਾਰ 'ਤੇ ਬਣਾਇਆ ਗਿਆ ਪ੍ਰਗਤੀਸ਼ੀਲ ਸੰਵਿਧਾਨ ਹੈ ਜਿਸ ਨਾਲ ਦੇਸ਼ ਅੱਗੇ ਵਧਿਆ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਵਿਸ਼ਾਲ ਆਚਰਨ ਤੇ ਵਿਚਾਰ ਹਰੇਕ ਵਰਗ ਲਈ ਪ੍ਰੇਰਨਾ ਸਰੋਤ ਹਨ | ਇਸ ਮੌਕੇ ਸਾਹਿਲ ਸਾਂਪਲਾ, ਐੱਸ ਐੱਮ ਸਿੱਧੂ, ਸੁਖਵਿੰਦਰ ਸਿੰਘ ਸਹੋਤਾ, ਦੇਵ ਰਾਜ ਸੀਕਰੀ, ਨਰਿੰਦਰ ਪਾਲ, ਅਸ਼ੋਕ ਕੁਮਾਰ, ਰਾਜ ਕੁਮਾਰ, ਨੰਬਰਦਾਰ ਹਰਵਿੰਦਰ ਸਿੰਘ, ਅਸ਼ਵਨੀ ਅੋਹਰੀ ਆਦਿ ਵੀ ਹਾਜ਼ਰ ਸਨ |
'ਆਪ' ਬੁੱਧੀਜੀਵੀ ਵਿੰਗ ਵਲੋਂ ਮਾਹਿਲਪੁਰ 'ਚ ਡਾ: ਅੰਬੇਡਕਰ ਜੈਅੰਤੀ ਮਨਾਈ
ਮਾਹਿਲਪੁਰ, (ਰਜਿੰਦਰ ਸਿੰਘ)- ਆਮ ਆਦਮੀ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੁੱਧੀਜੀਵੀ ਵਿੰਗ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਮਾਹਿਲਪੁਰ ਵਿਖੇ ਰਾਓ ਕੈਂਡੋਵਾਲ ਮੀਤ ਪ੍ਰਧਾਨ, ਰਾਜੇਸ਼ ਜਸਵਾਲ ਸੰਯੁਕਤ ਸਕੱਤਰ ਪੰਜਾਬ ਦੀ ਅਗਵਾਈ ਵਿਚ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਚÏਧਰੀ ਜੈ ਕ੍ਰਿਸ਼ਨ ਸਿੰਘ ਰÏੜੀ ਵਿਸ਼ੇਸ਼ ਤÏਰ ' ਤੇ ਸ਼ਾਮਿਲ ਹੋਏ¢ ਇਸ ਮÏਕੇ ਚÏਧਰੀ ਜੈ ਕ੍ਰਿਸ਼ਨ ਸਿੰਘ ਰÏੜੀ ਹੁਰਾਂ ਡਾ. ਭੀਮ ਰਾਓ ਅੰਬੇਡਕਰ ਤਸਵੀਰ 'ਤੇ ਫੁੱਲਾ ਦੀ ਮਾਲਾ ਭੇਟ ਕਰਦੇ ਹੋਏ ਉਨ੍ਹਾਂ ਦੇ ਜੀਵਨੀ 'ਤੇ ਚਰਚਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਗਰੀਬਾਂ ਤੇ ਦਲਿਤਾਂ ਦੇ ਮਸੀਹਾ ਸਨ¢ ਸਾਨੂੰ ਸਭ ਨੂੰ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਸਮਾਜਿਕ ਸਮਾਨਤਾ ਤੇ ਏਕਤਾ ਸਥਾਪਿਤ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ¢ਇਸ ਮÏਕੇ ਰਾਓ ਕੈਂਡੋਵਾਲ, ਰਜੇਸ਼ ਜਸਵਾਲ, ਬਿੱਲਾ ਖੜÏਦੀ, ਰਣਜੀਤ ਬਿੰਜੋਂ, ਪਿ੍ੰ. ਸਰਬਜੀਤ ਸਿੰਘ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਆਪ ਵਲੰਟੀਅਰਾਂ ਨੂੰ ਲਾਮਬੰਦ ਕੀਤਾ ਤਾਂ ਜੋ ਮÏਜੂਦਾ ਤਾਨਾਸ਼ਾਹ ਸਰਕਾਰਾਂ ਦੇ ਤਾਨਾਸ਼ਾਹੀ ਰਾਜ ਨੂੰ ਖ਼ਤਮ ਕੀਤਾ ਜਾਵੇ¢ਇਸ ਮÏਕੇ ਬਿੱਲਾ ਖੜÏਦੀ, ਰਣਜੀਤ ਬਿੰਜੋਂ, ਪਿ੍ੰ. ਸਰਬਜੀਤ ਸਿੰਘ, ਹਰਵਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਸਰਪੰਚ ਬਲਵਿੰਦਰ ਕÏਰ, ਹਰਪ੍ਰੀਤ ਕÏਰ ਅਮਰਦੀਪ ਕÏਰ, ਬਲਿਹਾਰ ਸਿੰਘ ਹਰਜੋਤ ਰਾਓ, ਰਣਜੀਤ ਰਾਓ, ਸਰਬਜੀਤ ਸਮੇਤ ਆਪ ਵਲੰਟੀਅਰ ਵਰਕਰ ਵੋਟਰ ਤੇ ਸਪੋਰਟਰ ਹਾਜ਼ਰ ਸਨ¢
ਜਨਮ ਦਿਨ 'ਤੇ ਵਿਚਾਰ ਗੋਸ਼ਟੀ
ਗੜ੍ਹਸ਼ੰਕਰ, (ਧਾਲੀਵਾਲ)-ਇਥੇ ਡੈਮੋਕੇ੍ਰਟਿਕ ਟੀਚਰਜ਼ ਫਰੰਟ ਵਲੋਂ ਜੀਵਨ ਜਾਗਿ੍ਤੀ ਮੰਚ, ਕਿਰਤੀ ਕਿਸਾਨ ਯੂਨੀਅਨ ਅਤੇ ਦੋਆਬਾ ਸਾਹਿਬ ਸਭਾ ਦੇ ਸਹਿਯੋਗ ਨਾਲ ਸਵ. ਮੇਜਰ ਸਿੰਘ ਮੌਜੀ ਲਾਇਬੇ੍ਰਰੀ 'ਚ ਡਾ. ਭੀਮ ਰਾਓ. ਅੰਬੇਡਕਰ ਦੇ ਜਨਮ ਦਿਵਸ ਮੌਕੇ 'ਚ ਡਾ. ਬੀ.ਆਰ. ਅੰਬੇਡਕਰ ਦੇ ਫ਼ਲਸਫ਼ੇ ਦੀ ਮਹੱਤਤਾ ਵਿਸ਼ੇ 'ਤੇ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ | ਗੋਸ਼ਟੀ ਦੇ ਮੁੱਖ ਬੁਲਾਰੇ ਪ੍ਰੋ. ਸੰਧੂ ਵਰਿਆਣਵੀਂ ਨੇ ਬੋਲਦਿਆਂ ਕਿਹਾ ਕਿ ਡਾ. ਅੰਬੇਡਕਰ ਦੇ ਫ਼ਲਸਫ਼ੇ ਨੂੰ ਸਮਝਣ ਲਈ ਸਾਨੂੰ ਸਮਾਜਿਕ ਬਣਤਰ ਨੂੰ ਸਮਝਣਾ ਪਵੇਗਾ, ਜਦ ਤੱਕ ਅਸੀਂ ਸਮਾਜਿਕ ਬਣਤਰ ਦਾ ਅਧਿਐਨ ਨਹੀਂ ਕਰਦੇ ਉਦੋਂ ਤੱਕ ਡਾ. ਅੰਬੇਡਕਰ ਦੇ ਫ਼ਲਸਫ਼ੇ ਵੱਲ ਨਹੀਂ ਵਧ ਸਕਦੇ | ਪਿ੍ੰਸੀਪਲ ਬਿੱਕਰ ਸਿੰਘ ਅਤੇ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਦੁਆਰਾ ਲੰਮੇ ਸੰਘਰਸ਼ ਰਾਹੀਂ ਲੈ ਕੇ ਦਿੱਤੇ ਲੋਕ ਅਧਿਕਾਰਾਂ ਨੂੰ ਅਜੋਕੇ ਸਮੇਂ ਦੇ ਹਾਕਮ ਸੰਵਿਧਾਨ ਵਿਚ ਸੋਧਾਂ ਕਰਕੇ ਅਤੇ ਲੋਕ ਵਿਰੋਧੀ ਫ਼ੈਸਲੇ ਕਰਕੇ ਇੱਕ ਇੱਕ ਕਰਕੇ ਖ਼ਤਮ ਕਰ ਰਹੇ ਹਨ | ਇਸ ਮੌਕੇ ਮੁਕੇਸ਼ ਗੁਜਰਾਤੀ, ਹਰਦੇਵ ਰਾਏ, ਬਲਵੀਰ ਖ਼ਾਨਪੁਰੀ, ਅਜੀਤ ਬੋੜਾ, ਕੁਲਵਿੰਦਰ ਚਾਹਲ, ਹੰਸ ਰਾਜ, ਸਤਪਾਲ ਕਲੇਰ, ਜਰਨੈਲ ਸਿੰਘ ਡਘਾਮ, ਸੁਖਦੇਵ ਡਾਨਸੀਵਾਲ, ਗੁਰਮੇਲ ਸਿੰਘ, ਸੰਜੀਵ ਕੁਮਾਰ, ਮਨਜੀਤ ਸਿੰਘ ਬੰਗਾ, ਰਮੇਸ਼ ਮਲਕੋਵਾਲ, ਅਜੇ ਕੁਮਾਰ, ਹਰਵਿੰਦਰ ਸਿੰਘ, ਪਰਮਜੀਤ ਚੌਹੜਾ, ਕੁਲਵਿੰਦਰ ਮਹਿਮੀ, ਹਰਬੰਸ ਹੀਓ, ਪ੍ਰੋ. ਮਾਲਵਿੰਦਰ ਸਿਕੰਦਰ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਸੁਖਵੰਤ ਸਿੰਘ ਨੇ ਵਿਚਾਰ ਗੋਸ਼ਟੀ ਵਿਚ ਭਾਗ ਲਿਆ | ਨਾਮਵਰ ਕਵੀ ਸੁਰਜੀਤ ਜੱਜ ਅਤੇ ਪਰਮਜੀਤ ਕਾਹਮਾ ਨੇ ਇਨਕਲਾਬੀ ਰਚਨਾਵਾਂ ਪੇਸ਼ ਕੀਤੀ |
ਦੋਆਬਾ ਪਬਲਿਕ ਸਕੂਲ ਦੋਹਲਰੋਂ ਡਾਕਟਰ ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ
ਮਾਹਿਲਪੁਰ, (ਰਜਿੰਦਰ ਸਿੰਘ)- ਚੇਅਰਪਰਸਨ ਬਲਵਿੰਦਰ ਕੌਰ ਅਤੇ ਐਮ.ਡੀ.ਹਰਜਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਚੱਲ ਰਹੇ ਦੋਆਬਾ ਪਬਲਿਕ ਸਕੂਲ ਦੋਹਲਰੋਂ ਮਾਹਿਲਪੁਰ ਵਿਖੇ ਭਾਰਤੀ ਸੰਵਿਧਾਨ ਦੇ ਰਚਨਹਾਰ ਡਾਕਟਰ ਭੀਮ ਰਾਓ ਅੰਬੇਡਕਰ ਦੀ130ਵੀਂ ਜਯੰਤੀ 'ਤੇ ਪਿ੍ੰ. ਅਰੁਣ ਗੁਪਤਾ ਦੀ ਦੇਖ ਰੇਖ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿੰਡ ਬਾੜੀਆਂ ਕਲਾਂ ਵਿਖੇ ਬਣੇ ਡਾ. ਭੀਮ ਰਾਓ ਅੰਬੇਡਕਰ ਬਣੇ ਬੁੱਤ ਨੂੰ ਸਕੂਲ ਵਲੋਂ ਗੋਂਦ ਲੈਂਦੇ ਹੋਏ ਸਭ ਤੋਂ ਪਹਿਲਾ ਫੱੁਲ ਭੇਟ ਕੀਤੇ ਗਏ ਅਤੇ 8 ਪੰਜਾਬ ਬਟਾਲੀਅਨ ਫਗਵਾੜੇ ਦੀ ਐਨ.ਸੀ.ਸੀ. ਯੂਨਿਟ ਦੇ ਕਰਨਲ ਜੁਗੇਸ਼ ਭਾਰਤਵਾਜ ਤੇ ਸਕੂਲ ਦੇ ਐਨ.ਸੀ.ਸੀ. ਵਿਦਿਆਰਥੀ ਵਲੋਂ ਇਸ ਬੁੱਤ ਦੀ ਸਾਂਭ-ਸੰਭਾਲ ਦਾ ਜ਼ਿੰਮੇਵਾਰੀ ਲਈ | ਇਸ ਮੌਕੇ ਮੈਡਮ ਰਜਨੀ ਤੇ ਕਰਨਲ ਜੁਗੇਸ਼ ਭਾਰਤਵਾਜ ਨੇ ਡਾ. ਸਾਹਿਬ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਰਿਤੇਸ਼ ਕਾਲੀਆਂ, ਗੌਤਮ ਬੰਗਾ, ਅਕਸ਼ਿਤ ਜਸਵਾਲ, ਕੁਨਾਲ ਵਰਮਾ, ਮਨਵੀਰ ਸਿੰਘ, ਮੈਡਮ ਰਜਨੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |
ਡਾ: ਅੰਬੇਡਕਰ ਦੇ ਜਨਮ ਦਿਨ ਮੌਕੇ ਸਮਾਗਮ
ਸ਼ਾਮਚੁਰਾਸੀ, (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਖ਼ਾਨਪੁਰ (ਸਹੋਤਾ) ਵਿਖੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪਾਠ ਦੇ ਭੋਗ ਉਪਰੰਤ ਸੰਬੋਧਨ ਕਰਦਿਆਂ ਹਰਪ੍ਰੀਤ ਢੱਡਾ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਵਲੋਂ ਦੱਸੇ ਹੋਏ ਮਾਰਗ 'ਤੇ ਚੱਲਣ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਡਾ. ਸਾਹਿਬ ਨੇ ਜਿੱਥੇ ਭਾਰਤੀ ਸੰਵਿਧਾਨ ਦੀ ਸਿਰਜਣਾ ਕੀਤੀ ਉੱਥੇ ਸਾਰੀ ਜ਼ਿੰਦਗੀ ਬਰਾਬਰਤਾ ਅਤੇ ਇਨਸਾਫ਼ ਦੇ ਸਿਧਾਂਤਾਂ 'ਤੇ ਆਧਾਰਿਤ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਰਹੇ | ਇਸ ਮੌਕੇ ਰਜਿੰਦਰ ਕੁਮਾਰ ਤੇ ਪਰਮਿੰਦਰ ਸਿੰਘ ਖ਼ਾਨਪੁਰ ਨੇ ਸੰਬੋਧਨ ਕਰਦਿਆਂ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ, ਸਿੱਖਿਆ, ਸੰਘਰਸ਼ ਤੇ ਦੇਸ਼ ਪ੍ਰਤੀ ਦੇਣ 'ਤੇ ਚਾਨਣਾ ਪਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਹਰਬਖ਼ਸ਼ ਤੌਰ, ਸੁਖਵਿੰਦਰ ਸਿੰਘ ਸਹੋਤਾ, ਪਰਮਜੀਤ ਸਿੰਘ ਸੋਢੀ, ਸੁਰਜੀਤ ਕੌਰ ਬੱਬੀ, ਰਾਕੇਸ਼ ਕੁਮਾਰ, ਹਰਪ੍ਰੀਤ ਸਿੰਘ ਹੈਪੀ, ਸਾਬਕਾ ਸਰਪੰਚ ਸੰਤੋਸ਼ ਕੌਰ, ਬੀਬੀ ਬਲਵੀਰ ਕੌਰ, ਅਮਰਜੀਤ ਕੌਰ, ਮਨਦੀਪ ਕੌਰ, ਮਨਜੀਤ ਸਿੰਘ ਵੀ ਸ਼ਾਮਿਲ ਹੋਏ |
ਅੰਬੇਡਕਰ ਦੇ ਬੁੱਤ 'ਤੇ ਫੁੱਲਮਾਲਾ ਭੇਂਟ ਕਰ ਕੇ ਸ਼ਰਧਾਂਜਲੀ ਦਿੱਤੀ
ਹੁਸ਼ਿਆਰਪੁਰ, (ਹਰਪ੍ਰੀਤ ਕੌਰ)-ਗਜ਼ਟਿਡ ਤੇ ਨਾਨ ਗਜ਼ਟਿਡ ਐਸ.ਸੀ, ਬੀ.ਸੀ ਇੰਪਲਾਈਜ਼ ਵੈਲਫ਼ੇਅਰ ਫ਼ੈਡਰੇਸ਼ਨ ਵਲੋਂ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਰਾਏ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ 'ਤੇ ਫ਼ੁੱਲਮਾਲਾ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਉਕਤ ਆਗੂਆਂ ਨੇ ਕਿਹਾ ਕਿ ਅੰਬੇਦਕਰ ਮਾਨਵਤਾ ਦੇ ਪੁਜਾਰੀ, ਔਰਤਾਂ ਦੇ ਅਧਿਕਾਰਾਂ ਦੇ ਰਾਖੇ ਅਤੇ ਸਮਾਜ ਨੂੰ ਮਾਨ ਸਨਮਾਨ ਦੇਣ ਵਾਲੇ ਕ੍ਰਾਂਤੀਕਾਰੀ ਯੋਧੇ ਸਨ | ਉਨ੍ਹਾਂ ਨੇ ਇਕ ਗਰੀਬ ਪਰਿਵਾਰ 'ਚ ਜਨਮ ਲੈ ਕੇ ਅਨੇਕਾਂ ਕਸ਼ਟ ਸਹਿੰਦੇ ਹੋਏ ਉਸਾਰੂ ਰੋਲ ਨਿਭਾ ਕੇ ਇਤਿਹਾਸਕ ਕੰਮ ਕੀਤਾ | ਇਸ ਮੌਕੇ ਲੈਕਚਰਾਰ ਬਲਦੇਵ ਸਿੰਘ ਧੁੱਗਾ, ਜਰਨੈਲ ਸਿੰਘ ਸੀਕਰੀ, ਯੋਧਾ ਮੱਲ, ਪਿ੍ੰਸੀਪਲ ਗੁਰਦਿਆਲ ਸਿੰਘ, ਰਣਜੀਤ ਸਿੰਘ, ਸੁਖਵੀਰ ਸਿੰਘ ਆਦਿ ਮੌਜੂਦ ਸਨ | ਕਿਸਾਨ ਜਥੇਬੰਦੀਆਂ ਨੇ ਧਰਨਿਆਂ ਦੌਰਾਨ ਅੰਬੇਡਕਰ ਦਾ ਜਨਮ ਦਿਨ ਮਨਾਇਆ
ਸਰਬ ਸਾਂਝੀ ਪਾਰਟੀ ਨੇ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)- ਸਰਬ ਸਾਂਝੀ ਪਾਰਟੀ ਹੁਸ਼ਿਆਰਪੁਰ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਪਾਰਟੀ ਚੇਅਰਮੈਨ ਡਾ. ਨਰੇਸ਼ ਸੱਗੜ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਨੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਲਈ ਜਿਹੜੀ ਆਵਾਜ਼ ਬੁਲੰਦ ਕੀਤੀ ਸੀ ਉਸ ਨੂੰ ਦੇਸ਼ ਹੀ ਨਹੀਂ ਸਾਰਾ ਸੰਸਾਰ ਮੰਨਦਾ ਹੈ | ਉਨ੍ਹਾਂ ਕਿਹਾ ਕਿ ਕੁੱਝ ਸੌੜੀ ਸੋਚ ਦੇ ਮਾਲਿਕ ਭਾਵੇਂ ਡਾ ਭੀਮ ਰਾਓ ਅੰਬੇਦਕਰ ਦੀਆਂ ਸਿੱਿਖ਼ਆਵਾਂ ਤੋਂ ਬੇਮੁੱਖ਼ ਹੋ ਚੁੱਕੇ ਹਨ ਪਰੰਤੂ ਦੇਸ਼ ਦੇ ਹਰ ਵਰਗ ਦੇ ਲੋਕ ਉਨ੍ਹਾਂ ਦੀ ਸਮਾਜ ਨੂੰ ਦਿੱਤੀ ਦੇਣ ਨੂੰ ਨਹੀਂ ਭੁਲਾ ਸਕਦੇ ਅਤੇ ਉਨ੍ਹਾਂ ਆਪਣਾ ਸਾਰਾ ਜੀਵਨ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਸਮਰਪਣ ਕੀਤਾ ਹੋਇਆ ਸੀ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰ ਕੇ ਨਰੋਏ ਸਮਾਜ ਦੀ ਨੀਂਹ ਰੱਖੀ | ਇਸ ਮੌਕੇ ਸਰਬ ਸਾਂਝੀ ਪਾਰਟੀ ਦੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |
ਅੰਬੇਡਕਰ ਦਾ ਜਨਮ ਦਿਨ ਮਨਾਇਆ
ਸੈਲਾ ਖ਼ੁਰਦ, (ਹਰਵਿੰਦਰ ਸਿੰਘ ਬੰਗਾ)-ਡਾ: ਬੀ.ਆਰ. ਅੰਬੇਡਕਰ ਦਾ ਜਨਮ ਦਿਲ ਪਿੰਡ ਸਰਦੁੱਲਾਪੁਰ ਵਿਖੇ ਲੱਡੂ ਵੰਡ ਕੇ ਮਨਾਇਆ ਗਿਆ | ਇਸ ਮੌਕੇ ਸਰਪੰਚ ਜਗਦੀਸ਼ ਕੌਰ ਸਰਦੁੱਲਾਪੁਰ, ਸਰਪੰਚ ਵਿਜੈ ਕੁਮਾਰ ਬੱਢੋਆਣ, ਨੰਬਰਦਾਰ ਵਿਜੈ ਕੁਮਾਰ, ਪ੍ਰਧਾਨ ਬਲਵੀਰ ਚੰਦ ਅਤੇ ਬਲਵਿੰਦਰ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੱਬੇ-ਕੁਚਲੇ ਸਮਾਜ ਦੇ ਮਸੀਹਾ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਦਲਿਤ ਸਮਾਜ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸੰਵਿਧਾਨਕ ਹੱਕ ਦਿੱਤੇ, ਪ੍ਰੰਤੂ ਜੋ ਉਨ੍ਹਾਂ ਦੇ ਸਮਾਜਿਕ, ਆਰਥਿਕ ਬਰਾਬਰੀ ਦੇ ਸੁਪਨੇ ਸਨ, ਉਹ ਅਜੇ ਵੀ ਅਧੂਰੇ ਹਨ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵੱਖ-ਵੱਖ ਮੌਕਾਪ੍ਰਸਤ ਸਰਕਾਰਾਂ ਵਲੋਂ ਸੰਵਿਧਾਨ ਨਾਲ ਕੀਤੀ ਜਾ ਰਹੀ ਛੇੜਛਾੜ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਥਾਣੇਦਾਰ ਬਲਵੀਰ ਸਿੰਘ, ਚਰਨ ਦਾਸ, ਬਲਵਿੰਦਰ ਕੁਮਾਰ ਸਮੇਤ ਹੋਰ ਮੋਹਤਵਰ ਮੌਜੂਦ ਸਨ |
ਜਨਮ ਦਿਵਸ ਸਬੰਧੀ ਸਮਾਗਮ
ਕੋਟਫ਼ਤੂਹੀ, (ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਅੱਛਰਵਾਲ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਡਾ. ਅੰਬੇਡਕਰ ਕਮੇਟੀ ਪ੍ਰਧਾਨ ਬਲਰਾਜ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਗੀਤਕਾਰ ਪਾਲ ਖੈੜੀਆ, ਜਸਵੰਤ ਸਿੰਘ, ਵਿਜੈ ਰਸੂਲਪੁਰੀ, ਨਰੇਸ਼ ਭੰਮੀਆ, ਡਾ. ਰਾਜਿੰਦਰ ਕੁਮਾਰ ਗੜ੍ਹਸ਼ੰਕਰ, ਅਮਰੀਕ ਅਨੁਰਾਗ ਆਦਿ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਜੀਵਨ ਫ਼ਲਸਫ਼ੇ ਉੱਪਰ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਉੱਪਰ ਚੱਲਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਆਪਣਾ ਸਾਰਾ ਜੀਵਨ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਸਮਰਪਣ ਕੀਤਾ ਹੋਇਆ ਸੀ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰ ਕੇ ਨਰੋਏ ਸਮਾਜ ਦੀ ਨੀਂਹ ਰੱਖੀ | ਇਸ ਮੌਕੇ ਚਮਨ ਲਾਲ, ਮਨਜੀਤ ਸਿੰਘ, ਦਾਸ ਰਾਮ, ਰੇਸ਼ਮ ਚੰਦ, ਹਰਵਿੰਦਰ ਸਿੰਘ ਹਰਬਿਲਾਸ ਸਿੰਘ, ਨਵਦੀਪ ਸਿੰਘ ਨਵੀਂ ਆਦਿ ਹਾਜ਼ਰ ਸਨ |
ਡਾ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
ਮਾਹਿਲਪੁਰ (ਦੀਪਕ ਅਗਨੀਹੋਤਰੀ)-ਕਾਂਗਰਸ ਪਾਰਟੀ ਵਲੋਂ ਅੱਜ ਸਥਾਨਕ ਰੈਸਟ ਹਾਊਸ ਵਿਖ਼ੇ ਡਾ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ ਹਾਜ਼ਰ ਹੋਏ ਐਨ ਆਰ ਆਈ ਕਮਿਸ਼ਨ ਪੰਜਾਬ ਸਰਕਾਰ ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਨੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਲਈ ਜਿਹੜੀ ਆਵਾਜ਼ ਬੁਲੰਦ ਕੀਤੀ ਸੀ ਉਸ ਨੂੰ ਦੇਸ਼ ਹੀ ਨਹੀਂ ਸਾਰਾ ਸੰਸਾਰ ਮੰਨਦਾ ਹੈ | ਉਨ੍ਹਾਂ ਬਾਬਾ ਸਾਹਿਬ ਦੀ ਫ਼ੋਟੋ 'ਤੇ ਫੁੱਲ ਮਾਲਾ ਭੇਂਟ ਕੀਤੀ | ਇਸ ਮੌਕੇ ਉਨ੍ਹਾਂ ਨਾਲ ਤਰਲੋਚਨ ਰਾਮ, ਚੰਚਲ ਵਰਮਾ ਪ੍ਰਧਾਨ ਸੋਸ਼ਲ ਵੈਲਫ਼ੇਅਰ ਸੁਸਾਇਟੀ, ਸੰਦੀਪ ਸ਼ਰਮਾ, ਪਿ੍ਥੀਪਾਲ ਸਿੰਘ, ਸਤਪਾਲ ਸਿੰਘ, ਲਵਜੀਤ ਸਿੰਘ ਸਮੇਤ ਕਾਂਗਰਸੀ ਆਗੂ ਵੀ ਹਾਜ਼ਰ ਸਨ |
ਬਾਬਾ ਸਾਹਿਬ ਡਾ. ਅੰਬੇਡਕਰ ਦੀ ਜੈਅੰਤੀ ਮੌਕੇ ਸਮਾਗਮ
ਬੀਣੇਵਾਲ, (ਬੈਜ ਚੌਧਰੀ)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ ਸਾਹਿਬ ਵਿੱਖੇ ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਦੌਰਾਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੂੰ ਸਾਰਾ ਭਾਰਤ ਪੂਜ ਰਿਹਾ ਹੈ | ਉਹਨਾਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਸਾਰੀ ਉਮਰ ਸ਼ਲਾਘਾਯੋਗ ਕੰਮ ਕੀਤਾ | ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਲੋਕਤੰਤਰ ਬਹਾਲ ਹੋ ਸਕਿਆ ਸੀ | ਮੱਖਣ ਸਿੰਘ ਮੋਲਾ ਵਾਹਿਦਪੁਰ ਨੇ ਬਾਬਾ ਸਾਹਿਬ ਦੀ ਜੀਵਨੀ 'ਤੇ ਚਾਨਣਾ ਪਾਇਆ | ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਭਾਈ ਕੇਵਲ ਸਿੰਘ.ਚੇਅਰਮੈਂਨ ਡਾ ਕੁਲਵਰਨ ਸਿੰਘ,ਗੁਰਮੇਜ ਸਿੰਘ ਪੰਚ,ਮੱਖਣ ਸਿੰਘ ਵਾਹਿਦਪੁਰੀ,ਦਲਿਜੀਤ ਸਿੰਘ ਥਰੀਕੇ,ਰਜਿੰਦਰ ਯੋਧਾ,ਹਰਭਜਨ ਸਿੰਘ,ਸੁਖਦੇਵ ਸਿੰਘ,ਜੀਤ ਸਿੰਘ,ਬਾਬਾ ਨਰੇਸ਼ ਸਿੰਘ,ਰੋਸ਼ਨ ਲਾਲ ਸਰਪੰਚ,ਵਿੰਦਰ ਸਿੰਘ,ਸਤ ਪਾਲ,ਗੁਰਦੀਪ ਸਿੰਘ,ਗੁਰਮੀਤ ਸਿੰਘ ਹਾਜਰ ਸਨ |
ਡਾ. ਅੰਬੇਡਕਰ ਦੇ ਸੁਪਨਿਆਂ ਨੂੰ ਰਲ ਮਿਲ ਪੂਰਾ ਕਰਨ ਦੀ ਜ਼ਰੂਰਤ-ਡਾ.ਰਵਜੋਤ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਡਾ. ਭੀਮ ਰਾਓ ਅੰਬੇਡਕਰ ਨੇ ਉਸ ਸਮੇਂ ਸਮਾਜ ਵਿਚ ਫੈਲੀਆਂ ਹੋਈਆਂ ਬੁਰਾਈਆਂ 'ਤੇ ਚੋਟ ਕਰਕੇ ਬਰਾਬਰ ਦਾ ਸਮਾਜ ਸਿਰਜਣ ਦੀ ਨੀਂਹ ਰੱਖੀ ਸੀ ਜਦੋਂ ਇਸ ਵਿਸ਼ੇ 'ਤੇ ਕੋਈ ਬੋਲ ਵੀ ਨਹੀਂ ਰਿਹਾ ਸੀ ਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਸਮਾਜ ਬਰਾਬਰਤਾ ਦੇ ਰਸਤੇ 'ਤੇ ਚੱਲ ਰਿਹਾ ਹੈ, ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਡਾਕਟਰ ਵਿੰਗ ਦੇ ਪੰਜਾਬ ਪ੍ਰਧਾਨ ਡਾ. ਰਵਜੋਤ ਵੱਲੋਂ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤਹਿਤ ਪੈਂਦੇ ਪਿੰਡ ਨੂਰਪੁਰ-ਹਾਜੀਪੁਰ ਵਿਖੇ ਕੀਤਾ ਗਿਆ, ਇਸ ਸਮੇਂ ਪਿੰਡ ਵਾਸੀਆਂ ਵੱਲੋਂ ਡਾ. ਅੰਬੇਦਕਰ ਦੀ ਮੂਰਤੀ ਦੀ ਸਥਾਪਨਾ ਵੀ ਕੀਤੀ ਗਈ, ਜਿਸ ਦਾ ਰੀਬਨ ਡਾ. ਰਵਜੋਤ ਤੇ ਪਿੰਡ ਵਾਸੀਆਂ ਵੱਲੋਂ ਇਕ ਬੱਚੀ ਦੇ ਹੱਥੋ ਕਟਵਾਇਆ ਗਿਆ | ਇਸ ਸਮੇਂ ਡਾ. ਰਵਜੋਤ ਨੇ ਕਿਹਾ ਕਿ ਸਾਨੂੰ ਸਭ ਨੂੰ ਡਾ. ਅੰਬੇਦਕਰ ਵੱਲੋਂ ਦਿਖਾਏ ਗਏ ਰਸਤੇ ਉਪਰ ਚੱਲਣਾ ਚਾਹੀਦਾ ਹੈ ਤਾਂ ਹੀ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੇ ਸੁਪਨਿਆਂ ਨੂੰ ਰਲ ਮਿਲ ਕੇ ਪੂਰਾ ਕਰਨ ਦੀ ਜ਼ਰੂਰਤ ਹੈ | ਇਸ ਮੌਕੇ ਗੁਰਵਿੰਦਰ ਸਿੰਘ ਪਾਬਲਾ, ਮਾਸਟਰ ਦਰਸ਼ਨ ਸਿੰਘ, ਪਰਮਜੀਤ ਸਿੰਘ, ਮਾਸਟਰ ਬਲਵਿੰਦਰ, ਮਲਕੀਤ ਸਿੰਘ, ਰਾਮ ਸਿੰਘ, ਰਾਜਾ, ਹਰਦੇਵ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਹੈਪੀ, ਤੁਲਸੀ ਰਾਮ, ਹਰਬੰਸ ਸਿੰਘ, ਸਤਪਾਲ ਸਿੰਘ, ਸੰਦੀਪ ਬਰਿਆਣਾ, ਸਤਨਾਮ ਸਿੰਘ ਆਦਿ ਵੀ ਮੌਜੂਦ ਸਨ |
ਨੰਗਲ ਸ਼ਹੀਦਾਂ ਵਿਖੇ ਜਨਮ ਦਿਹਾੜਾ ਮਨਾਇਆ
ਚੱਬੇਵਾਲ, (ਥਿਆੜਾ)-ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਪ©ੋਗਰਾਮ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਕੰਢੀ ਕਿਰਸਾਨ ਯੂਨੀਅਨ ਪੰਜਾਬ ਵਲੋਂ ਪ©ਧਾਨ ਕੁਲਜਿੰਦਰ ਸਿੰਘ ਘੁੰਮਣ ਦੀ ਅਗਵਾਈ ਵਿਚ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਵਿਖੇ ਲਗਾਏ ਪੱਕੇ ਮੋਰਚੇ 'ਤੇ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਸਮਾਜਿਕ ਨਾ-ਬਰਾਬਰੀ, ਛੂਆ-ਛੂਤ ਵਰਗੀਆਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਜਾਤੀਵਾਦ ਦੀ ਘਟੀਆ ਸੋਚ ਨੂੰ ਲੋਕਾਂ ਦੇ ਦਿਮਾਗਾਂ ਵਿਚੋਂ ਕੱਢਣ ਦਾ ਸੰਕਲਪ ਲਿਆ ਗਿਆ | ਇਸ ਮੌਕੇ ਡਾ. ਸੁਖਦੇਵ ਸਿੰਘ ਢਿੱਲੋਂ, ਮਾ. ਇੰਦਰ ਸਿੰਘ, ਜਗਜੀਤ ਸਿੰਘ ਗਿੱਲ, ਨੰ. ਹਰਵਿੰਦਰਪਾਲ ਸਿੰਘ, ਨੰ. ਨਾਨਕਪਾਲ ਸਿੰਘ, ਨੰ. ਤਲਵਿੰਦਰ ਸਿੰਘ, ਅਮਰਜੀਤ ਸਿੰਘ, ਜਗਦੀਪ ਸਿੰਘ ਜੱਜ, ਗੁਰਜਾਪ ਸਿੰਘ ਜੌਹਲ, ਇੰਦਰਜੀਤ ਸਿੰਘ ਜੱਟਪੁਰ, ਸੁਸ਼ੀਲ ਕੁਮਾਰ, ਪਵਨਦੀਪ ਸਿੰਘ, ਰਾਜਵੀਰ ਸਿੰਘ, ਗੁਰਪ©ੀਤ ਸਿੰਘ, ਗੁਰਵੀਰ ਸਿੰਘ, ਬਲਵਿੰਦਰ ਬਿੱਟੂ ਚੱਕ ਮੱਲਾਂ, ਭਗਵਾਨ ਦਾਸ ਠੇਕੇਦਾਰ, ਜਸਪਾਲ ਸਿੰਘ ਪੱਟੀ, ਦਲਵੀਰ ਸਿੰਘ, ਕਰਨੈਲ ਸਿੰਘ ਲਵਲੀ, ਅਵਤਾਰ ਸਿੰਘ ਡਾਂਡੀਆਂ, ਸੋਢੀ ਰਾਮ ਸਰਪੰਚ, ਲਾਰੈਂਸ ਚੌਧਰੀ, ਜਸਵੀਰ ਸਿੰਘ ਭਾਮ, ਮੋਹਨ ਸਿੰਘ, ਰਛਪਾਲ ਸਿੰਘ ਲੱਭਾ, ਸੋਹਣ ਸਿੰਘ, ਨਿਰਮਲ ਸਿੰਘ, ਹਰਮੀਤ ਸਿੰਘ ਆਦਿ ਵੀ ਹਾਜ਼ਰ ਸਨ |

ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰ ਗਰੋਹ ਦੇ 6 ਮੈਂਬਰ ਕਾਬੂ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਟੈਂਕਰਾਂ 'ਚੋਂ ਸਪਿਰਿਟ ਚੋਰੀ ਕਰ ਕੇ ਪਲਾਸਟਿਕ ਦੇ ਕੈਨਾਂ 'ਚ ਪਾਉਂਦੇ ਹੋਏ 6 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ...

ਪੂਰੀ ਖ਼ਬਰ »

ਸਵ: ਬੀ. ਐਨ. ਮੱਕੜ ਦੀ ਬਰਸੀ ਮੌਕੇ ਐੱਸ. ਪੀ. ਐਨ. ਕਾਲਜ ਵਿਖੇ ਸ਼ਰਧਾਂਜਲੀ ਸਮਾਗਮ

ਮੁਕੇਰੀਆਂ, 14 ਅਪ੍ਰੈਲ (ਰਾਮਗੜ੍ਹੀਆ)-ਸਵਰਗੀ ਸ੍ਰੀ ਬੀ.ਐਨ. ਮੱਕੜ ਦੀ 23ਵੀਂ ਬਰਸੀ 'ਤੇ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਵਿਖੇ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ | ਸਟੇਜ ਡਾਇਰੈਕਟਰ ਡਾ. ਸੋਨੀਆ ਸ਼ਰਮਾ ਨੇ ਸ੍ਰੀ ਬੀ. ਐਨ. ਮੱਕੜ ਦੇ ਜੀਵਨ ਅਤੇ ਸ਼ਖ਼ਸੀਅਤ ...

ਪੂਰੀ ਖ਼ਬਰ »

ਮੈਡੀਕਲ ਕਾਲਜ ਬਣਾਉਣ ਲਈ ਸਾਰੀਆਂ ਕਾਰਵਾਈਆਂ ਮੁਕੰਮਲ-ਓ. ਪੀ. ਸੋਨੀ

ਹੁਸ਼ਿਆਰਪੁਰ, 14 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਅੱਜ ਇੱਥੇ ਕਿਹਾ ਕਿ ਹੁਸ਼ਿਆਰਪੁਰ ਵਿੱਚ 375 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਹੋਵੇਗਾ ਕਿਉਂਕਿ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦਫ਼ਤਰ ਵਿਖੇ 3.34 ਲੱਖ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਵੰਡੀ

ਹੁਸ਼ਿਆਰਪੁਰ, 14 ਅਪ੍ਰੈਲ (ਹਰਪ੍ਰੀਤ ਕੌਰ)-ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਚੇਅਰਮੈਨ ਰਾਜੇਸ਼ ਗੁਪਤਾ ਵਲੋਂ ਖੇਤੀਬਾੜੀ ਹਾਦਸਾ ਘਟਨਾਗ੍ਰਸਤ 6 ਲਾਭਪਾਤਰੀਆਂ ਨੂੰ 3.34 ਲੱਖ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਵੰਡੀ ਗਈ | ਪਿੰਡ ਅੱਭੋਵਾਲ ਦੇ ਜਨਰੈਲ ਸਿੰਘ ਨੂੰ 65 ...

ਪੂਰੀ ਖ਼ਬਰ »

ਪਿੱਪਲਾਂਵਾਲਾ ਵਿਖੇ ਡੰਪ 'ਚ ਅੱਗ ਲੱਗਣ ਕਾਰਨ ਲੋਕਾਂ ਨੂੰ ਸਾਹ ਲੈਣਾ ਹੋਇਆ ਮੁਸ਼ਕਿਲ

ਹੁਸ਼ਿਆਰਪੁਰ, 14 ਅਪ੍ਰੈਲ (ਹਰਪ੍ਰੀਤ ਕੌਰ)-ਪਿੱਪਲਾਂਵਾਲਾ ਵਿਖੇ ਬਣੇ ਡੰਪ ਵਿਚ ਕੂੜੇ ਕਰਕਟ ਨੂੰ ਅੱਗ ਲੱਗਣ ਕਾਰਨ ਆਸਪਾਸ ਦੇ ਇਲਾਕਿਆਂ ਕੀਰਤੀ ਨਗਰ, ਪਿੱਪਲਾਂਵਾਲਾ, ਪੁਰਹੀਰਾਂ, ਇੰਡਸਟ੍ਰੀਅਲ ਏਰੀਆ, ਗੁਰੂ ਗੋਬਿੰਦ ਸਿੰਘ ਨਗਰ ਆਦਿ 'ਚ ਰਹਿੰਦੇ ਲੋਕਾਂ ਨੂੰ ਸਾਹ ...

ਪੂਰੀ ਖ਼ਬਰ »

ਗੋਗੋਂ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

ਗੜ੍ਹਸ਼ੰਕਰ, 14 ਅਪ੍ਰੈਲ (ਧਾਲੀਵਾਲ)- ਗੁਰਦੁਆਰਾ ਸਿੰਘ ਸਭਾ ਗੋਗੋਂ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ 3 ਦਿਨ ਲੰਗਰ ਲਗਾਏ ਗਏ | ਇਸ ਮੌਕੇ 2 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 178 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 4 ਦੀ ਮੌਤ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 178 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15629 ਅਤੇ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 649 ਹੋ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਓਵਰਸੀਜ਼ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਸ਼ੁਰੂ ਕਰੇ -ਡਾ: ਰਾਜ ਕੁਮਾਰ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਮੌਕੇ ...

ਪੂਰੀ ਖ਼ਬਰ »

ਜੇਕਰ ਦੋਸ਼ੀਆਂ ਨੂੰ ਜਲਦੀ ਕਾਬੂ ਨਹੀਂ ਕੀਤਾ ਤਾਂ ਧਰਨੇ ਲਾਏ ਜਾਣਗੇ-ਰੌੜੀ

ਮਾਹਿਲਪੁਰ, 14 ਅਪ੍ਰੈਲ (ਰਜਿੰਦਰ ਸਿੰਘ)-ਸਮੁੱਚੇ ਦੇਸ਼ 'ਚ ਲਾਅ ਐਂਡ ਆਰਡਰ ਇਨ੍ਹਾਂ ਚਰਮਾ ਗਿਆ ਕਿ ਕਿਸੇ ਵੀ ਭੈਣ ਭਰਾ ਦਾ ਘਰੋ ਨਿਕਲਣਾ ਔਖਾ ਹੋ ਗਿਆ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਖ਼ਬਰ ਲੈਣ ਆਏ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ...

ਪੂਰੀ ਖ਼ਬਰ »

ਵੱਖ-ਵੱਖ ਸੰਸਥਾਵਾਂ ਵਲੋਂ ਖੰਨਾ ਰਾਹੀਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਨਰਾਤਿਆਂ ਸਬੰਧੀ ਹਿਮਾਚਲ ਸਰਕਾਰ ਵਲੋਂ 16 ਅਪ੍ਰੈਲ ਤੋਂ ਪੰਜਾਬ ਤੋਂ ਜਾਣ ਵਾਲੇ ਸ਼ਰਧਾਲੂਆ ਲਈ ਕੋਵਿਡ-19 ਟੈੱਸਟ ਰਿਪੋਰਟ ਨੂੰ ਲਾਜ਼ਮੀ ਕਰਨ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਵਲੋਂ ਭਾਜਪਾ ਹਿਮਾਚਲ ਪ੍ਰਦੇਸ਼ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੀ ਜੈਅੰਤੀ ਮਨਾਈ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਭਾਜਪਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਦੇ ਮੌਕੇ ਨਪੁੰਨ ਸ਼ਰਮਾ ਦੀ ਅਗਵਾਈ 'ਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ...

ਪੂਰੀ ਖ਼ਬਰ »

ਸੁਰਜੀਤ ਸਿੰਘ ਸੋਨੂੰ ਐਡ. ਘੁੰਮਣ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ

ਦਸੂਹਾ, 14 ਅਪ੍ਰੈਲ (ਭੁੱਲਰ)- ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਸੁਰਜੀਤ ਸਿੰਘ ਸੋਨੂੰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਜਥੇਦਾਰ ...

ਪੂਰੀ ਖ਼ਬਰ »

ਪਿੰਡ ਚੱਕ ਬਾਮੂ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ

ਦਸੂਹਾ, 14 ਅਪ੍ਰੈਲ (ਭੁੱਲਰ)- ਅਕਾਲੀ ਗੁਰਦੁਆਰਾ ਸਾਹਿਬ ਪਿੰਡ ਚੱਕ ਬਾਮੂ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿਚ ਦੀਵਾਨ ਸਜਾਏ ਗਏ | ਇਸ ਮੌਕੇ ਕਵੀਸ਼ਰ ਭਾਈ ਪਰਮਜੀਤ ...

ਪੂਰੀ ਖ਼ਬਰ »

ਆਲ ਇੰਡੀਆ ਕ੍ਰਿਸ਼ਚੀਅਨ ਦਲਿਤ ਫ਼ਰੰਟ ਦੀ ਮੀਟਿੰਗ

ਮੁਕੇਰੀਆਂ, 14 ਅਪ੍ਰੈਲ (ਰਾਮਗੜ੍ਹੀਆ)- ਆਲ ਇੰਡੀਆ ਕ੍ਰਿਸ਼ਚਿਅਨ ਦਲਿਤ ਫ਼ਰੰਟ ਹੰਗਾਮੀ ਮੀਟਿੰਗ ਸੀ.ਐਨ.ਆਈ ਚਰਚ ਗਰਾੳਾੂਡ ਵਿਖੇ ਹੋਈ, ਜਿਸ ਵਿਚ ਮਸੀਹ ਭਾਈਚਾਰੇ ਦੇ ਆਗੂਆਂ ਨੇ ਭਾਗ ਲਿਆ | ਇਸ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਕਿ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਦੀ ਹਾਜ਼ਰੀ 'ਚ ਬਜ਼ੁਰਗ ਵਲੋਂ ਅੱਤੋਵਾਲ ਦੇ ਬੱਸ ਸ਼ੈਲਟਰ ਦਾ ਉਦਘਾਟਨ

ਹੁਸ਼ਿਆਰਪੁਰ, 14 ਅਪੈ੍ਰਲ (ਨਰਿੰਦਰ ਸਿੰਘ ਬੱਡਲਾ)-ਹਲਕਾ ਚੱਬੇਵਾਲ ਨੂੰ ਵਿਕਸਿਤ ਕਰਨ ਲਈ ਬੁਨਿਆਦੀ ਢਾਂਚਾ ਬਿਹਤਰ ਕਰ ਕੇ ਹਲਕਾ ਵਾਸੀਆਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਮੈਂ ਹਮੇਸ਼ਾਂ ਯਤਨਸ਼ੀਲ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਰਾਜ ਕੁਮਾਰ ...

ਪੂਰੀ ਖ਼ਬਰ »

ਰੁਜ਼ਗਾਰ ਮੇਲਿਆਂ ਰਾਹੀਂ ਸਰਕਾਰ ਕਰ ਰਹੀ ਹੈ ਨੌਜਵਾਨਾਂ ਨੂੰ ਜਲੀਲ-ਤਲਵਾੜ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕਾਂਗਰਸ ਸਰਕਾਰ ਵਲੋਂ ਰੋਜ਼ਗਾਰ ਮੇਲਿਆਂ ਰਾਹੀਂ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਉਨ੍ਹਾਂ ਨੂੰ ਸਬਜ਼ਬਾਗ ਦਿਖਾ ਕੇ ਜ਼ਲੀਲ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ ਜਾ ਰਿਹਾ | ਇਨ੍ਹਾਂ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਧਰਨਿਆਂ ਦੌਰਾਨ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ

ਹੁਸ਼ਿਆਰਪੁਰ, 14 ਅਪ੍ਰੈਲ (ਹਰਪ੍ਰੀਤ ਕੌਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਧਰਨਿਆਂ ਦੌਰਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ | ਮਿੰਨੀ ਸਕੱਤਰੇਤ ਦੇ ਨੇੜੇ ਜੀਓ ...

ਪੂਰੀ ਖ਼ਬਰ »

ਨਗਰ ਨਿਗਮ ਵਿਖੇ ਮੁਲਾਜ਼ਮਾਂ ਨੇ ਅੰਬੇਡਕਰ ਦਾ ਜਨਮ ਦਿਨ ਮਨਾਇਅ

ਹੁਸ਼ਿਆਰਪੁਰ, 14 ਅਪ੍ਰੈਲ (ਹਰਪ੍ਰੀਤ ਕੌਰ)-ਨਗਰ ਨਿਗਮ ਵਿਖੇ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜਾ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਜ਼ਿਲ੍ਹਾ ਇੰਚਾਰਜ ਕਮਲ ਭੱਟੀ ਦੀ ਦੇਖਰੇਖ ਹੇਠ ਬਾਬਾ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਲਾਚੋਵਾਲ ਟੋਲ ਪਲਾਜ਼ੇ 'ਤੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਤੇ ਡਾ: ਅੰਬੇਡਕਰ ਦੇ ਜਨਮ ਦਿਨ ਸਬੰਧੀ ਸਮਾਗਮ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਧਰਨਾ ਲਗਾਤਾਰ ਜਾਰੀ ਹੈ | ਇਸ ਮੌਕੇ ਖ਼ਾਲਸਾ ਪੰਥ ਦੇ ਸਾਜਨਾ ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰੂ ਲੜ ਲੱਗਣ ਦਾ ਪ੍ਰਣ ਕਰੀਏ-ਸੰਤ ਕਰਮਜੀਤ ਸਿੰਘ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਮੌਕੇ ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਗੁਰਮਤਿ ਸਮਾਗਮ ਅਮਿੱਟ ਯਾਦ ਛੱਡਦਿਆਂ ਸਮਾਪਤ ਹੋਏ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਮਾਨਗੜ੍ਹ ਟੋਲ ਪਲਾਜਾ 'ਤੇ ਕਿਸਾਨਾਂ ਦਾ ਧਰਨਾ 189ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ, 14 ਅਪ੍ਰੈਲ (ਚੱਗਰ)-ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 189ਵੇਂ ਦਿਨ ਵੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਮਾਸਟਰ ...

ਪੂਰੀ ਖ਼ਬਰ »

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ

ਅੱਡਾ ਸਰਾਂ, 14 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਵਲੋਂ ਸਥਾਨਕ ਅੱਡੇ 'ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ 3 ਨਾਮਜ਼ਦ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)- ਔਰਤ ਨੂੰ ਰਸਤੇ 'ਚ ਰੋਕ ਕੇ ਕੁੱਟਮਾਰ ਕਰਨ ਅਤੇ ਅਸਲੀਲ ਹਰਕਤਾਂ ਕਰਨ ਦੇ ਕਥਿਤ ਦੋਸ਼ 'ਚ ਥਾਣਾ ਸਦਰ ਦੀ ਪੁਲਿਸ ਨੇ ਇੱਕ ਔਰਤ ਸਮੇਤ 3 ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਸਥਾਨਕ ਮੁਹੱਲਾ ਭਵਾਨੀ ਨਗਰ ਦੀ ਵਾਸੀ ਸੋਨੀਆ ...

ਪੂਰੀ ਖ਼ਬਰ »

ਐਡਵੋਕੇਟ ਘੁੰਮਣ ਨੇ ਹਲਕਾ ਦਸੂਹਾ ਦੀਆਂ ਸਮੱਸਿਆਵਾਂ ਐਮ. ਪੀ. ਭਗਵੰਤ ਮਾਨ ਨੂੰ ਦੱਸੀਆਂ

ਤਲਵਾੜਾ, 14 ਅਪ੍ਰੈਲ (ਅ.ਪ੍ਰ.)-ਜ਼ਿਲ੍ਹਾ ਪ੍ਰਧਾਨ ਯੂਥ 'ਆਪ' ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਨੇ ਹਲਕਾ ਦਸੂਹਾ ਦੇ ਸਾਰੇ ਹੀ ਪਿੰਡਾਂ ਤੋਂ ਇਲਾਵਾ ਤਲਵਾੜਾ ਤੇ ਦਸੂਹਾ ਸ਼ਹਿਰ ਦੀਆਂ ਸਮੱਸਿਆਵਾਂ ਮੈਂਬਰ ਪਾਰਲੀਮੈਂਟ ਸ. ਭਗਵੰਤ ਮਾਨ ਨੂੰ ਪਿਛਲੇ ਦਿਨੀਂ ਇੱਕ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼ - ਗਿਆਨੀ ਹਰਨਾਮ ਸਿੰਘ ਜਲਾਲਪੁਰ

ਮਿਆਣੀ :- ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਾਰਤ ਮਾਤਾ ਦੇ ਅਣਗਿਣਤ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ ਅਤੇ ਹੋਰ ਕਈ ਪ੍ਰਕਾਰ ਦੇ ਤਸੀਹੇ ਝੱਲੇ | ਇਨ੍ਹਾਂ ਮਹਾਨ ਯੋਧਿਆਂ ਵਿਚੋਂ ਇਕ ਸਨ ਆਜ਼ਾਦੀ ਦੇ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਨੂੰ ਸਮਰਪਿਤ ਨੂਰਪੁਰ 'ਚ ਕੀਰਤਨ ਦਰਬਾਰ ਕਰਵਾਇਆ

ਹਰਿਆਣਾ, 14 ਅਪ੍ਰੈਲ (ਹਰਮੇਲ ਸਿੰਘ ਖੱਖ)- ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਿਸਾਨੀ ਅੰਦੋਲਨ ਨੂੰ ਸਮਰਪਿਤ ਗੁਰਦੁਆਰਾ ਨਾਨਕ ਦਰਬਾਰ ਨੂਰਪੁਰ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ, ਭਾਈ ...

ਪੂਰੀ ਖ਼ਬਰ »

ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ

ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਆਨਲਾਈਨ ਵਾਈਸ ਪਿ੍ੰ. ਜੋਗੇਸ਼, ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਅਤੇ ਹਿਸਟਰੀ ਵਿਭਾਗ ਦੇ ਮੁਖੀ ਪ੍ਰੋ. ਰਣਜੀਤ ਕੁਮਾਰ ਦੇ ਸਹਿਯੋਗ ਨਾਲ ਡਾ. ਭੀਮ ...

ਪੂਰੀ ਖ਼ਬਰ »

ਦੋਸ਼ੀਆਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਜਾਂਚ ਨੂੰ ਸਹੀ ਦਿਸ਼ਾ ਵਲ ਨਹੀ ਜਾਣ ਦੇ ਰਹੀ, ਕੁੰਵਰ ਵਿਜੇ ਪ੍ਰਤਾਪ ਕਾਬਲ ਅਫਸਰ-ਚੀਮਾ

ਬੀਣੇਵਾਲ, 14 ਅਪ੍ਰੈਲ (ਬੈਜ ਚੌਧਰੀ)-ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚਰਨ ਛੋਹ ਪ੍ਰਾਪਤ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਲਗਾਏ ਕੈਂਪ 'ਚ 70 ਲੋਕਾਂ ਨੇ ਟੀਕੇ ਲਗਵਾਏ

ਸੈਲਾ ਖ਼ੁਰਦ, 14 ਅਪ੍ਰੈਲ (ਹਰਵਿੰਦਰ ਸਿੰਘ ਬੰਗਾ)-ਪਿੰਡ ਬੱਢੋਆਣ ਅਤੇ ਪਿੰਡ ਸਰਦੁੱਲਾਪੁਰ ਦੀਆਂ ਪੰਚਾਇਤਾਂ ਵਲੋਂ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੀ ਰੋਕਥਾਮ ਕਰਨ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਟੀਕਾਕਰਨ ਤਹਿਤ ਪਿੰਡ 'ਚ ਹੀ ਕੈਂਪ ...

ਪੂਰੀ ਖ਼ਬਰ »

ਡਿਪਟੀ ਡੀ. ਈ. ਓ. ਨੇ ਦਾਖ਼ਲੇ ਸਬੰਧੀ ਬੱਚਿਆਂ ਨੂੰ ਕੀਤਾ ਪ੍ਰੇਰਿਤ

ਦਸੂਹਾ, 14 ਅਪ੍ਰੈਲ (ਭੁੱਲਰ)- ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਚਲਾਈ ਜਾ ਰਹੀ ਦਾਖਲਾ ਮੁਹਿੰਮ ਸਬੰਧੀ ਡਿਪਟੀ ਡੀ. ਈ. ਓ. ਸੁਖਵਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੇਰਿਤ ...

ਪੂਰੀ ਖ਼ਬਰ »

ਸੈਕਰੇਡ ਸਟੈਨਫੋਰਡ ਸਕੂਲ 'ਚ ਵਿਦਿਆਰਥੀਆਂ ਨੇ ਆਨਲਾਈਨ ਵਿਸਾਖੀ ਮਨਾਈ

ਗੜ੍ਹਸ਼ੰਕਰ, 14 ਅਪ੍ਰੈਲ (ਧਾਲੀਵਾਲ)-ਬੰਗਾ ਰੋਡ 'ਤੇ ਪਿੰਡ ਡਘਾਮ ਵਿਖੇ ਸਥਿਤ ਸੈਕਰੇਡ ਸਟੈਨਫੋਰਡ ਸਕੂਲ 'ਚ ਡਾਇਰੈਕਟਰ ਕੇ ਗਣੇਸ਼ਨ ਦੀ ਦੇਖ ਰੇਖ ਹੇਠ ਵਿਸਾਖੀ 'ਤੇ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਤੀਰਥਆਣਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਮਨਾਇਆ

ਗੜ੍ਹਸ਼ੰਕਰ, 14 ਅਪ੍ਰੈਲ (ਧਾਲੀਵਾਲ)-ਗੁਰਦੁਆਰਾ ਸ਼ਹੀਦਾਂ ਤੀਰਥਆਣਾ ਸਾਹਿਬ ਪਿੰਡ ਲੱਲੀਆਂ ਵਿਖੇ ਸੰਗਤਾਂ ਵਲੋਂ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਅਮਰਜੀਤ ਸਿੰਘ ਨੇ ਕਥਾ ਦੁਆਰਾ ਸੰਗਤਾਂ ਨਾਲ ਗੁਰਮਤਿ ...

ਪੂਰੀ ਖ਼ਬਰ »

ਹੁਣ ਘੱਟ ਸੁਣਾਈ ਦੇਣ ਦੀ ਸਮੱਸਿਆ ਤੋਂ ਪਾਇਆ ਜਾ ਸਕਦੈ ਛੁਟਕਾਰਾ

ਲੁਧਿਆਣਾ, 14 ਅਪ੍ਰੈਲ ਸਲੇਮਪੁਰੀ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਹੁਣ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਦੇ ਉਨਾਂ ਲੋਕਾਂ ਲਈ ਜਿਨ੍ਹਾਂ ਨੂੰ ਘੱਟ ਸੁਣਾਈ ...

ਪੂਰੀ ਖ਼ਬਰ »

ਗੁਰ: ਸ੍ਰੀ ਗਰਨਾ ਸਾਹਿਬ ਵਿਖੇ ਡੀ. ਐੱਸ. ਪੀ. ਖੱਖ ਦਾ ਸਨਮਾਨ

ਦਸੂਹਾ, 14 ਅਪ੍ਰੈਲ (ਭੁੱਲਰ)- ਅੱਜ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਪੀ. ਪੀ. ਐੱਸ. ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਨੇਜਰ ਰਤਨ ਸਿੰਘ ਕੰਗ ਵਲੋਂ ਉਨ੍ਹਾਂ ਨੂੰ ਸਿਰੋਪਾਉ ਭੇਟ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX