ਤਾਜਾ ਖ਼ਬਰਾਂ


ਸਬ-ਇੰਸਪੈਕਟਰ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ
. . .  7 minutes ago
ਨਵੀਂ ਦਿੱਲੀ, 28 ਅਕਤੂਬਰ - ਦਿੱਲੀ ਦੇ ਮੈਦਾਨ ਗੜ੍ਹੀ ਪੁਲਿਸ ਸਟੇਸ਼ਨ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਨੂੰ ਕੱਲ੍ਹ ਸਾਕੇਤ ਤੋਂ ਕਥਿਤ ਤੌਰ 'ਤੇ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ...
ਸੀਤਾਰਮਨ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਲੈਣਗੇ ਹਿੱਸਾ,ਕਈ ਅਹਿਮ ਮੁੱਦਿਆਂ 'ਤੇ ਚਰਚਾ
. . .  24 minutes ago
ਨਵੀਂ ਦਿੱਲੀ, 28 ਅਕਤੂਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ 29 ਅਕਤੂਬਰ ਨੂੰ ਰੋਮ 'ਚ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਸ਼ਿਰਕਤ ਕਰਨਗੇ | ਇਸ ਬੈਠਕ ਵਿਚ ਕਈ ਅਹਿਮ ਮੁੱਦਿਆਂ ਦੇ ਨਾਲ - ਨਾਲ ਕੋਵਿਡ ਮਹਾਂਮਾਰੀ ਦੀ...
ਜਬਰ ਜਨਾਹ ਮਾਮਲੇ ਦੇ ਮੁਲਜ਼ਮ ਦੀ ਪਤਨੀ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ 5 ਗ੍ਰਿਫ਼ਤਾਰ
. . .  31 minutes ago
ਠਾਣੇ, 28 ਅਕਤੂਬਰ - ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ ਵਿਚ ਬਲਾਤਕਾਰ ਦੇ ਇਕ ਮਾਮਲੇ ਵਿਚ ਮੁਲਜ਼ਮ ਦੀ ਪਤਨੀ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ਵਿਚ ਪੁਲੀਸ ਨੇ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਿਸ ਇੰਸਪੈਕਟਰ ਰਵਿੰਦਰ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 16,156 ਨਵੇਂ ਮਾਮਲੇ
. . .  30 minutes ago
ਨਵੀਂ ਦਿੱਲੀ, 28 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 16,156 ਨਵੇਂ ਮਾਮਲੇ ਸਾਹਮਣੇ ਆਏ ਹਨ | 733 ਮੌਤਾਂ ਹੋਈਆਂ...
ਆਰਿਅਨ ਖਾਨ ਮਾਮਲੇ ਦੇ ਗਵਾਹ ਕਿਰਨ ਗੋਸਾਵੀ ਨੂੰ ਪੁਣੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ
. . .  about 1 hour ago
ਨਵੀਂ ਦਿੱਲੀ, 28 ਅਕਤੂਬਰ -ਆਰਿਅਨ ਖਾਨ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁੱਖ ਗਵਾਹ ਕਿਰਨ ਗੋਸਾਵੀ ਨੂੰ ਪੁਣੇ ਪੁਲਿਸ ਨੇ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਗੋਸਾਵੀ ਪਿਛਲੇ 8 ਦਿਨਾਂ ਤੋਂ ਭਗੌੜਾ ਸੀ ਅਤੇ ਪੁਣੇ ਪੁਲਿਸ ਨੂੰ ....
ਟਿੱਕਰੀ ਬਾਰਡਰ 'ਤੇ ਟਿੱਪਰ ਨੇ ਮਾਨਸਾ ਦੀਆਂ ਕਿਸਾਨ ਔਰਤਾਂ ਨੂੰ ਕੁਚਲਿਆ, 3 ਔਰਤਾਂ ਦੀ ਮੌਤ, 2 ਜ਼ਖ਼ਮੀ
. . .  about 1 hour ago
ਮਾਨਸਾ, 29 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ) ਅੱਜ ਸਵੇਰੇ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ। ਇਨ੍ਹਾਂ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਦੋ ਹੋਰ ਔਰਤਾਂ ਜ਼ਖ਼ਮੀ ਹੋ....
ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਤ ਸਮੇਂ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ,28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਰਾਤ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਜ਼ਦੀਕ ਬੀ.ਐੱਸ.ਐਫ. ਜਵਾਨਾਂ ਵਲੋਂ ਡਰੋਨ ਦੀ ਹਲਚਲ ਦਿਖਾਈ ਦਿੱਤੀ 9 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ....
ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਫ਼ੌਜ ਤੇ ਪੁਲਿਸ ਦੇ ਏ.ਡੀ.ਪੀ. 'ਤੇ ਕੀਤੀ ਗੋਲੀਬਾਰੀ , ਜਵਾਬੀ ਕਾਰਵਾਈ 'ਚ 1 ਅੱਤਵਾਦੀ ਮਰਿਆ
. . .  about 2 hours ago
ਜੰਮੂ-ਕਸ਼ਮੀਰ, 28 ਅਕਤੂਬਰ - ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਚੇਰਦਰੀ ਬਾਰਾਮੂਲਾ 'ਚ ਅੱਤਵਾਦੀਆਂ ਨੇ ਫ਼ੌਜ ਅਤੇ ਪੁਲਿਸ ਦੇ ਏ.ਡੀ.ਪੀ. 'ਤੇ ਗੋਲੀਬਾਰੀ ਕੀਤੀ। ਅਲਰਟ ਪਾਰਟੀਆਂ ਨੇ ਜਵਾਬੀ ਕਾਰਵਾਈ ਕੀਤੀ ਅਤੇ 1 ਅੱਤਵਾਦੀ ਮਾਰਿਆ ਗਿਆ। ਪਛਾਣ ਦਾ ਪਤਾ ਲਗਾਇਆ ....
ਯੂ.ਪੀ: ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਖ਼ਿਲਾਫ਼ ਦੇਸ਼-ਧ੍ਰੋਹ ਦੀ ਕਾਰਵਾਈ ਕੀਤੀ ਜਾਵੇਗੀ
. . .  about 2 hours ago
ਉੱਤਰ ਪ੍ਰਦੇਸ਼, 28 ਅਕਤੂਬਰ - ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਖ਼ਿਲਾਫ਼ ਦੇਸ਼-ਧ੍ਰੋਹ (ਕਾਨੂੰਨ) ਦੀ ....
ਕੈਲਗਰੀ ਫੋਰੈਸਟ ਲਾਉਨ ਤੋਂ ਜਸਰਾਜ ਸਿੰਘ ਹੱਲਣ ਨੇ ਦੂਸਰੀ ਵਾਰ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸੰਭਾਲ਼ਿਆ ਅਹੁਦਾ
. . .  about 2 hours ago
ਕੈਲਗਰੀ,28 ਅਕਤੂਬਰ ( ਜਸਜੀਤ ਸਿੰਘ ਧਾਮੀ )-ਪਾਰਲੀਮੈਂਟ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਦੂਸਰੀ ਵਾਰ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਅੱਜ ਆਪਣਾ ਅਹੁਦਾ ਸੰਭਾਲ਼ਿਆ ਹੈ। ਇਸ ਸਮੇਂ ਉਨ੍ਹਾਂ ਨਾਲ ਕੈਲਗਰੀ ਸ਼ਹਿਰ ....
ਪ੍ਰਧਾਨ ਮੰਤਰੀ ਅੱਜ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਸ਼ਾਮਿਲ ਹੋਣਗੇ
. . .  about 2 hours ago
ਨਵੀਂ ਦਿੱਲੀ, 28 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਸ਼ਾਮਿਲ ਹੋਣਗੇ। ਸਿਖਰ ਸੰਮੇਲਨ ਵਿਚ ਆਸੀਆਨ ਦੇਸ਼ਾਂ ਦੇ ਰਾਜ/ਸਰਕਾਰ....
ਪੁਲਿਸ ਤਬਾਦਲੇ: ਪੰਜਾਬ ਦੇ 3 ਆਈ.ਪੀ.ਐੱਸ. ਅਫ਼ਸਰਾਂ ਸਮੇਤ 90 ਡੀ.ਐੱਸ.ਪੀ. ਬਦਲੇ
. . .  about 2 hours ago
ਅਜਨਾਲਾ,28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਆਈ.ਪੀ.ਐੱਸ. ਅਫ਼ਸਰਾਂ ਸਮੇਤ 90 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ 9 ਸਬ ਡਵੀਜ਼ਨ....
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਹੈਦਰਾਬਾਦ ਵਿਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਦਿੱਤਾ ਜਨਮ
. . .  1 day ago
ਹੈਦਰਾਬਾਦ, 27 ਅਕਤੂਬਰ - ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾ: ਸਚਿਨ ਨੇ ਦੱਸਿਆ, "ਪਹਿਲਾ ਬੱਚਾ ਇਕ ਲੜਕਾ ਹੈ ਅਤੇ ਬਾਕੀ ਤਿੰਨ ਲੜਕੀਆਂ ਹਨ...
ਕਰੂਜ਼ ਸ਼ਿਪ ਕੇਸ : ਆਰੀਅਨ ਕੇਸ ਵਿਚ ਐਨ.ਸੀ.ਬੀ. ਗਵਾਹ ਲਾਪਤਾ
. . .  1 day ago
ਮੁੰਬਈ, 27 ਅਕਤੂਬਰ – ਐਨ.ਸੀ.ਬੀ. ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰੀਅਨ ਕੇਸ ਦੇ ਮੁੱਖ ਗਵਾਹ ਕੇ.ਪੀ. ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਐਨ.ਸੀ.ਬੀ. ...
'ਆਪ' ਨੇ ਕੁਲਜੀਤ ਰੰਧਾਵਾ ਨੂੰ ਹਲਕਾ ਡੇਰਾਬਸੀ ਦਾ ਇੰਚਾਰਜ ਲਾਇਆ
. . .  1 day ago
ਜ਼ੀਰਕਪੁਰ, 27 ਅਕਤੂਬਰ (ਹੈਪੀ ਪੰਡਵਾਲਾ)- ਆਮ ਆਦਮੀ ਪਾਰਟੀ ਵਲੋਂ ਅੱਜ ਕੁਝ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਲਜੀਤ ਸਿੰਘ ਰੰਧਾਵਾ ਨੂੰ ਵਿਧਾਨ ਸਭਾ ...
ਜਗਤਾਰ ਸਿੰਘ ਗੋਸਲ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 27 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗ੍ਰਹਿ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਜਥੇ: ਜਗਤਾਰ ਸਿੰਘ ਗੋਸਲ ਨੂੰ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ ...
ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਦਿੱਤੀ ਧਮਕੀ -ਸ਼ਰਲਿਨ ਚੋਪੜਾ
. . .  1 day ago
ਮੁੰਬਈ , 27 ਅਕਤੂਬਰ – ਅਭਿਨੇਤਰੀ ਸ਼ਰਲਿਨ ਚੋਪੜਾ ਨੇ ਕਿਹਾ ਹੈ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਧਮਕੀ ਦਿੱਤੀ ਹੈ ਅਤੇ ਹੁਣ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਪਰ ਮੈਂ ਡਰਾਂਗੀ ਨਹੀਂ। ਮੈਂ ਪੁਲਿਸ ...
ਨਾਬਾਲਗ਼ ਪੋਤੇ ਨੇ ਦਾਦਾ-ਦਾਦੀ ਬੇਰਹਿਮੀ ਨਾਲ ਵੱਢੇ
. . .  1 day ago
ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ ਕੁਲਵਿੰਦਰ ਸਿੰਘ)-ਕਲਯੁੱਗ ਦੇ ਦੌਰ ਵਿਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਇਕ ਨਾਬਾਲਗ਼ ਪੋਤੇ ਨੇ ਆਪਣੇ ਦਾਦਾ ਅਤੇ ਦਾਦੀ ਨੂੰ ਮਹਿਜ 1 ਕਮਰੇ ਦੇ ਚਲਦੇ ਆ ਰਹੇ ਘਰੇਲੂ ਝਗੜੇ ...
ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਿਆਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 27 ਅਕਤੂਬਰ – ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਾਵਾਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਪੋਪ ਫਰਾਂਸਿਸ ਨੇ ਐਂਟੀ ਕੋਵਿਡ ਵੈਕਸੀਨ ਦਾ ਤੀਜਾ ਟੀਕਾ ਲਗਵਾਇਆ
. . .  1 day ago
ਵੈਨਿਸ (ਇਟਲੀ) 27 ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ 'ਚ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਮੂੰਹੀਮ ਆਰੰਭ ਹੋਣ ਕਰ ਕੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕੇ ਲਗਵਾਏ ਜਾ ਰਹੇ ਹਨ ਜਿਸ ਤਹਿਤ ਈਸਾਈਆਂ ਦੇ ...
ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ-ਟਿਕੈਤ
. . .  1 day ago
ਸਰਦੂਲਗੜ੍ਹ 27 ਅਕਤੂਬਰ ( ਜੀ.ਐਮ.ਅਰੋੜਾ )-ਕੇਂਦਰ ਸਰਕਾਰ ਆਪਣੇ ਉੱਪਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦਾ ਇੱਕ ਸਾਲ ਦਾ ਟੈਗ ਨਹੀਂ ਲਾਉਣਾ ਚਾਹੁੰਦੀ। ਅਤੇ 26-27 ਨਵੰਬਰ ਤੋਂ ਪਹਿਲਾਂ ਖੇਤੀ ਕਾਨੂੰਨ ...
ਫਗਵਾੜਾ ਜੀ.ਟੀ.ਰੋਡ 'ਤੇ ਵਾਪਰੇ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਫਗਵਾੜਾ, 27 ਅਕਤੂਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਜਲੰਧਰ-ਲੁਧਿਆਣਾ ਸੜਕ 'ਤੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ 'ਤੇ ਤੇਜ਼ ਰਫ਼ਤਾਰ ਟਰਾਲਾ ਚੜ੍ਹਨ ਕਾਰਨ ਮੌਕੇ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ...
ਪੰਜਾਬ ਸਰਕਾਰ ਵਲੋਂ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ, ਪੰਜਾਬ ਵਿੱਤੀ ਨਿਗਮ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿਚ ਡਿਫਾਲਟਰਾਂ ਲਈ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਮੁੰਬਈ,27 ਅਕਤੂਬਰ - ਡਰੱਗਜ਼ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਸੁਣਵਾਈ ਵੀਰਵਾਰ ਲਈ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਅਗਲੀ ਬਹਿਸ ਲਈ ਕੱਲ੍ਹ ਦੁਪਹਿਰ 3 ਵਜੇ ਸੁਣਵਾਈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਫਾਜ਼ਿਲਕਾ / ਅਬੋਹਰ

ਸ਼ਰਾਬ ਠੇਕੇਦਾਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਗੰਗਾਨਗਰ ਰੋਡ 'ਤੇ ਸਥਿਤ ਇੰਡਸਟਰੀਅਲ ਫੋਕਲ ਪੁਆਇੰਟ ਵਿਖੇ ਇਕ ਸੰੁਨਸਾਨ ਜਗ੍ਹਾ 'ਤੇ ਸ਼ਰਾਬ ਠੇਕੇਦਾਰ ਨੇ ਆਪਣੀ ਕਾਰ ਵਿਚ ਬੈਠ ਕੇ ਖ਼ੁਦ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਭਾਵੇਂ ਮੌਤ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਚੱਲ ਸਕਿਆ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਿ੍ਤਕ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਬਾਰੇ ਪੁਲਿਸ ਅਜੇ ਕੋਈ ਖ਼ੁਲਾਸਾ ਨਹੀਂ ਕਰ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਰਿੱਧੀ-ਸਿੱਧੀ ਕਾਲੋਨੀ ਵਾਸੀ ਅਨਿਲ ਕਟਾਰੀਆ (40) ਪੁੱਤਰ ਮੋਹਨ ਲਾਲ ਕਟਾਰੀਆ ਨੇ ਆਪਣੇ ਘਰ ਤੋਂ ਕੁੱਝ ਹੀ ਦੂਰੀ 'ਤੇ ਬਣੇ ਇੰਡਸਟਰੀਅਲ ਫੋਕਲ ਪੁਆਇੰਟ ਵਿਚ ਇਕ ਸੰੁਨਸਾਨ ਜਗ੍ਹਾ 'ਤੇ ਆਪਣੀ ਕਾਰ ਰੋਕ ਕੇ ਆਪਣੇ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ | ਹਾਦਸੇ ਸਮੇਂ ਕਾਰ ਵਿਚ ਮਿਊਜ਼ਿਕ ਚੱਲ ਰਿਹਾ ਸੀ ਅਤੇ ਉਸ ਦੀ ਕਾਰ ਸਟਾਰਟ ਸੀ | ਉਸ ਨੇ ਆਪਣਾ ਪਿਸਤੌਲ ਵੀ ਹੱਥ ਵਿਚ ਹੀ ਫੜਿਆ ਹੋਇਆ ਸੀ | ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ. ਰਾਹੁਲ ਭਾਰਦਵਾਜ, ਥਾਣਾ ਸਿਟੀ-2 ਦੇ ਮੁਖੀ ਬਲਜੀਤ ਸਿੰਘ ਤੇ ਹੋਰ ਪੁਲਿਸ ਫੋਰਸ ਨਾਲ ਪੁੱਜ ਗਏ ਅਤੇ ਲਾਸ਼ ਨੂੰ ਕਾਰ ਵਿਚੋਂ ਬਾਹਰ ਕੱਢਿਆ ਤੇ ਪਿਸਤੌਲ ਕਬਜ਼ੇ ਵਿਚ ਲੈ ਲਿਆ | ਪੁਲਿਸ ਨੇ ਦੱਸਿਆ ਕਿ ਮਿ੍ਤਕ ਦੇ ਹੱਥ ਵਿਚ ਪਿਸਤੌਲ ਗੋਲੀਆਂ ਨਾਲ ਲੋਡ ਸੀ ਅਤੇ ਉਸ ਵਿਚੋਂ ਸਿਰਫ਼ ਇਕ ਹੀ ਗੋਲੀ ਚੱਲ ਸੀ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿੰਡ ਚੱਕ ਖੇੜੇ ਵਾਲਾ (ਜੈਮਲ ਵਾਲਾ) ਦੀ ਅਨਾਜ ਮੰਡੀ ਅੰਦਰ ਸਰਕਾਰੀ ਦਾਅਵਿਆਂ ਦੀ ਨਿਕਲੀ ਫ਼ੂਕ

ਮੰਡੀ ਲਾਧੂਕਾ, 14 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਸੀ, ਪਰ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਨਹੀਂ ਕੀਤੀ ਗਈ ਜਿਸ ਦੇ ਕਾਰਨ ਕਿਸਾਨਾਂ ਵਿਚ ਸਰਕਾਰ ਪ੍ਰਤੀ ਭਾਰੀ ...

ਪੂਰੀ ਖ਼ਬਰ »

ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ 'ਚ 4 ਲੋਕਾਂ 'ਤੇ ਪਰਚਾ ਦਰਜ

ਜਲਾਲਾਬਾਦ, 14 ਅਪ੍ਰੈਲ (ਕਰਨ ਚੁਚਰਾ)-ਥਾਣਾ ਸਿਟੀ ਪੁਲਿਸ ਨੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ 'ਚ 4 ਲੋਕਾਂ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਮਾ ਰਾਣੀ ਵਾਸੀ ਸ਼ਹੀਦ ਊਧਮ ਸਿੰਘ (ਮੰਨੇਵਾਲਾ) ਨੇ ਸ਼ਿਕਾਇਤ ...

ਪੂਰੀ ਖ਼ਬਰ »

ਮੇਅਰ ਵਿਮਲ ਠਠਈ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨਾਲ ਕੀਤੀ ਮੁਲਾਕਾਤ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਨਗਰ ਨਿਗਮ ਦੇ ਨਵੇਂ ਬਣੇ ਮੇਅਰ ਵਿਮਲ ਠਠਈ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਮੁੱਖ ...

ਪੂਰੀ ਖ਼ਬਰ »

ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲੈ ਜਾਣ ਦੇ ਮਾਮਲੇ ਵਿਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ...

ਪੂਰੀ ਖ਼ਬਰ »

ਲਾਪਤਾ ਨੌਜਵਾਨ ਦੀ ਲਾਸ਼ ਮਿਲੀ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਨਵੀਂ ਆਬਾਦੀ ਨਿਵਾਸੀ ਇਕ ਨੌਜਵਾਨ ਦੀ ਲਾਸ਼ ਅੱਜ ਪਿੰਡ ਸ਼ੇਰਗੜ੍ਹ ਦੀਆਂ ਟੇਲਾਂ ਤੋਂ ਬਰਾਮਦ ਹੋਈ ਹੈ | ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪਰਿਵਾਰਿਕ ਮੈਂਬਰਾਂ ਹਵਾਲੇ ਕਰ ਦਿੱਤਾ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਦੇ ਦੋਸ਼ 'ਚ ਮਾਮਲਾ ਦਰਜ

ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਗਊਸ਼ਾਲਾ ਰੋਡ 'ਤੇ ਸਥਿਤ ਇਲਾਹਾਬਾਦ ਬੈਂਕ ਕੋਲ ਖੜ੍ਹਾ ਇਕ ਮੋਟਰਸਾਈਕਲ ਚੋਰੀ ਹੋ ਜਾਣ 'ਤੇ ਸਿਟੀ ਥਾਣਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ...

ਪੂਰੀ ਖ਼ਬਰ »

4 ਨਾਮਾਲੂਮ ਵਿਅਕਤੀ ਲਾਕਰ ਸਮੇਤ ਲੱਖਾਂ ਦੀ ਰਾਸ਼ੀ ਲੈ ਕੇ ਫ਼ਰਾਰ

ਮੰਡੀ ਅਰਨੀਵਾਲਾ, 14 ਅਪ੍ਰੈਲ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਕ ਲਾਕਰ ਸਮੇਤ ਲੱਖਾਂ ਦੀ ਨਕਦੀ ਲੈ ਕੇ ਜਾਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸ਼ੀਲਾ ਰਾਣੀ ਪਤਨੀ ਰਮੇਸ਼ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖ਼ਰੀਦ-ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਖ਼ਰੀਦ ਕੇਂਦਰਾਂ 'ਚ ਪੁੱਜੀ ਕਣਕ 'ਚੋਂ ਜ਼ਿਲ੍ਹੇ ਅੰਦਰ ਬੀਤੀ ਸ਼ਾਮ ਤੱਕ 700 ਕੁਇੰਟਲ ਕਣਕ ਕਣਕ ਦੀ ਖ਼ਰੀਦ ਕੀਤੀ ਗਈ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਡਾ. ਸਿਵਾਏ ਮਾਨ ਸਿੰਘ ਨੇ ਟਿਕਰੀ ਬਾਰਡਰ 'ਤੇ ਵਿਸਾਖੀ ਮੇਲੇ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਕੀਤਾ ਸਨਮਾਨਿਤ

ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦਿੱਲੀ ਦੇ ਟਿਕਰੀ ਬਾਰਡਰ ਉੱਪਰ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਤੇ ਹਰਿਆਣਾ ਦੀਆਂ ਕਰੀਬ 40 ਜਥੇਬੰਦੀਆਂ ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਿਸਾਖੀ ਮੇਲੇ ਮੌਕੇ ਡਾ.ਸਿਵਾਏ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ, ਮਾਮਲਾ ਦਰਜ

ਫ਼ਾਜ਼ਿਲਕਾ, 14 ਅਪ੍ਰੈਲ (ਅਮਰਜੀਤ ਸ਼ਰਮਾ)-ਸਦਰ ਥਾਣਾ ਪੁਲਿਸ ਨੇ ਪਿੰਡ ਲੱਖੇ ਕੇ ਉਤਾੜ ਤੋਂ ਨਾਜਾਇਜ਼ ਸ਼ਰਾਬ ਦੀਆਂ 50 ਬੋਤਲਾਂ ਬਰਾਮਦ ਕੀਤੀਆਂ ਹਨ | ਪੁਲਿਸ ਜਦੋਂ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਲਕੀਤ ਸਿੰਘ ਪੁੱਤਰ ਦਲੀਪ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨਾਲ 4 ਮੌਤਾਂ

ਫ਼ਾਜ਼ਿਲਕਾ, 14 ਅਪ੍ਰੈਲ(ਦਵਿੰਦਰ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਵਾਈਰਸ ਦਾ ਕਹਿਰ ਵਧਦਾ ਜਾ ਰਿਹਾ ਹੈ | ਅੱਜ ਕੋਰੋਨਾ ਕਾਰਨ ਜ਼ਿਲ੍ਹੇ ਵਿਚ 4 ਮੌਤਾਂ ਹੋਈਆਂ ਹਨ | ਕੋਰੋਨਾ ਨਾਲ ਜਲਾਲਾਬਾਦ ਵਿਚ 2, ਫ਼ਾਜ਼ਿਲਕਾ ਵਿਚ 1 ਅਤੇ ਅਬੋਹਰ ਵਿਚ ਵੀ 1 ਮੌਤ ਹੋਈ ਹੈ | ਜਿਸ ...

ਪੂਰੀ ਖ਼ਬਰ »

ਅਬੋਹਰ 'ਚ ਕੋਰੋਨਾ ਮਹਾਂਮਾਰੀ ਨਾਲ 29ਵੀਂ ਮੌਤ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਕੰਧਵਾਲਾ ਰੋਡ ਨਿਵਾਸੀ ਬਜ਼ੁਰਗ ਵਿਅਕਤੀ ਦੀ ਕੋਰੋਨਾ ਮਹਾਂਮਾਰੀ ਨਾਲ ਮੌਤ ਹੋ ਗਈ | ਜਿਸ ਦੀ ਲਾਸ਼ ਨੂੰ ਨਰ ਸੇਵਾ ਨਰਾਇਣ ਸੇਵਾ ਸੰਮਤੀ ਵਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਅਗਵਾਈ ਹੇਠ ਨਾਨਕਸਰ ਸ਼ਿਵ ਭੂਮੀ ...

ਪੂਰੀ ਖ਼ਬਰ »

ਜ਼ਿਲੇ੍ਹ ਅੰਦਰ ਹੁਣ ਤੱਕ 33778 ਲੋਕਾਂ ਨੇ ਕਰਵਾਈ ਕੋਰੋਨਾ ਵੈਕਸੀਨੇਸ਼ਨ-ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 14 ਅਪ੍ਰੈਲ(ਦਵਿੰਦਰ ਪਾਲ ਸਿੰਘ)-ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਸਰਕਾਰ ਵਲੋਂ ਚਲਾਈ ਗਈ ਟੀਕਾਕਰਨ ਮੁਹਿੰਮ ਤਹਿਤ ਜ਼ਿਲੇ੍ਹ ਦੀਆਂ ਸਿਹਤ ਸੰਸਥਾਵਾਂ ਵਿਖੇ ਟੀਕਾ ਲਗਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਛੱਤ ਨੂੰ ਸੰਨ੍ਹ ਲਾ ਕੇ ਬਿਜਲੀ ਦੇ ਸਾਮਾਨ ਦੀ ਦੁਕਾਨ 'ਚ ਕੀਤੀ ਚੋਰੀ

ਜਲਾਲਾਬਾਦ, 14 ਅਪ੍ਰੈਲ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਫ਼ਿਰੋਜ਼ਪੁਰ ਸੜਕ 'ਤੇ ਸਥਿਤ ਨਵੇਂ ਬੱਸ ਸਟੈਂਡ ਨੇੜੇ ਸਥਿਤ ਬਿਜਲੀ ਦੇ ਸਾਮਾਨ ਦੀ ਦੁਕਾਨ 'ਚ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮੈਸਰਜ਼ ਅਰਮਾਨ ਇਲੈਕਟ੍ਰੀਸ਼ਨ ਦੀ ਦੁਕਾਨ 'ਤੇ ਚੋਰੀ ਦੀ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਬੋਹਰ ਦੀਆਂ ਮੰਡੀਆਂ 'ਚ ਰਾਜਸਥਾਨੀ ਕਣਕ ਦੀ ਆਮਦ ਜ਼ੋਰਾਂ 'ਤੇ ਰਾਜਸਥਾਨੀ ਕਣਕ ਨਾਲ ਨੱਕੋ-ਨੱਕ ਭਰੀਆਂ ਸਰਹੱਦੀ ਮੰਡੀਆਂ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਭਾਵੇਂ ਕੈਪਟਨ ਸਰਕਾਰ ਲੱਖ ਦਾਅਵੇ ਕਰ ਰਹੀ ਹੈ ਕਿ ਪੰਜਾਬ ਅੰਦਰ ਬਾਹਰਲੇ ਸੂਬਿਆਂ ਦੀ ਕਣਕ ਨਹੀਂ ਵਿਕਣ ਦਿੱਤੀ ਜਾਵੇਗੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਬੋਹਰ ਸਬ ਡਵੀਜ਼ਨ ਅੰਦਰ ਆਉਂਦੀਆਂ ਰਾਜਸਥਾਨ ...

ਪੂਰੀ ਖ਼ਬਰ »

'ਆਪ' ਆਗੂ ਖਿੰਡਾ ਵਲੋਂ ਭਗਵੰਤ ਮਾਨ ਨਾਲ ਮੁਲਾਕਾਤ

ਖੋਸਾ ਦਲ ਸਿੰਘ, 14 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)-ਆਮ ਆਦਮੀ ਪਾਰਟੀ ਹਲਕਾ ਜ਼ੀਰਾ ਦੇ ਨੌਜਵਾਨ ਆਗੂ ਸ਼ਮਿੰਦਰ ਸਿੰਘ ਖਿੰਡਾ ਜੁਆਇੰਟ ਸਕੱਤਰ ਯੂਥ ਵਿੰਗ ਪੰਜਾਬ ਵਲੋਂ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨਾਲ ...

ਪੂਰੀ ਖ਼ਬਰ »

200 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, 2 ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 14 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਪੁਲਿਸ ਟੀਮ ਸਮੇਤ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਨੋਰੰਗ ਕੇ ਸਿਆਲ ਦੇ ਸ਼ਮਸ਼ਾਨਘਾਟ ਵਿਖੇ ਮੌਜੂਦ ਸਨ, ਤਾਂ ਮੁਖਬਰ ਵਲੋਂ ਇਤਲਾਹ ਦਿੱਤੀ ਗਈ ...

ਪੂਰੀ ਖ਼ਬਰ »

ਗੁਰੂਹਰਸਹਾਏ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰੇੜਕਾ ਬਰਕਰਾਰ

ਗੁਰੂਹਰਸਹਾਏ, 14 ਅਪ੍ਰੈਲ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਨਗਰ ਕੌਂਸਲ ਲਈ ਪ੍ਰਧਾਨ ਦੀ ਹੋਣ ਵਾਲੀ ਚੋਣ ਅੱਜ ਮੁੜ ਟਲ ਗਈ ਹੈ | ਪਹਿਲਾਂ ਇਸ ਚੋਣ ਲਈ 14 ਅਪ੍ਰੈਲ ਦਾ ਦਿਨ ਰੱਖਿਆ ਗਿਆ ਸੀ ਤੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ...

ਪੂਰੀ ਖ਼ਬਰ »

ਆਰ.ਐੱਸ.ਐੱਸ. ਪੰਜਾਬ ਦੇ ਰਾਮ ਗੋਪਾਲ ਦਾ ਕਿਸਾਨ ਯੂਨੀਅਨ ਵਲੋਂ ਵਿਰੋਧ

ਮੱਲਾਂਵਾਲਾ, 14 ਅਪ੍ਰੈਲ (ਸੁਰਜਨ ਸਿੰਘ ਸੰਧੂ)-ਬੀਤੇ ਮੰਗਲਵਾਰ ਸ਼ਾਮ ਮੱਲਾਂਵਾਲਾ ਦੇ ਸਨਾਤਨ ਧਰਮ ਮੰਦਰ ਵਿਚ ਆਰ.ਐੱਸ.ਐੱਸ. ਪੰਜਾਬ ਪ੍ਰਧਾਨ ਰਾਮ ਗੋਪਾਲ ਨੇ ਰਾਮ ਮੰਦਰ ਦੇ ਲਈ ਦਿੱਤੇ ਗਏ ਚੰਦੇ ਦਾ ਧੰਨਵਾਦ ਕਰਨ ਲਈ ਸਨਾਤਨ ਧਰਮ ਮੰਦਰ ਮੱਲਾਂਵਾਲਾ ਵਿਖੇ ਪਹੁੰਚੇ ਅਤੇ ...

ਪੂਰੀ ਖ਼ਬਰ »

ਮੈਡਮ ਗਾਇਤਰੀ ਬੇਦੀ ਵਲੋਂ ਤਾਰਾ ਸਿੰਘ ਵਾਲਾ ਨੂੰ 3 ਲੱਖ ਰੁਪਏ ਦਾ ਚੈੱਕ ਭੇਟ

ਲੱਖੋ ਕੇ ਬਹਿਰਾਮ, 14 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਹਲਕੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਉਨ੍ਹਾਂ ਦੀ ਬੇਟੀ ਮੈਡਮ ਗਾਇਤਰੀ ਬੇਦੀ ਵਲੋਂ ਪਿੰਡ ਤਾਰਾ ਸਿੰਘ ਵਾਲਾ ਦੀ ਬਾਬਾ ਨੋਧ ...

ਪੂਰੀ ਖ਼ਬਰ »

ਕਿਡ ਜੀ ਸਕੂਲ ਜ਼ੀਰਾ ਨੇ ਆਨਲਾਈਨ ਮਨਾਇਆ ਵਿਸਾਖੀ ਦਾ ਤਿਉਹਾਰ

ਜ਼ੀਰਾ, 14 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)-ਕਿਡ ਜੀ ਪ੍ਰੀ ਸਕੂਲ ਵਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵਿਸਾਖੀ ਦਾ ਤਿਉਹਾਰ ਪ੍ਰਬੰਧਕਾਂ ਅਤੇ ਸਕੂਲ ਦੇ ਬੱਚਿਆਂ ਵਲੋਂ ਆਨਲਾਈਨ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਵਿਚ ਡਰੈੱਸਿੰਗ, ਪੇਂਟਿੰਗ ਅਤੇ ਵੱਖ-ਵੱਖ ਤਰ੍ਹਾਂ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਕੌਂਸਲ ਨੇ ਮੁਫ਼ਤ ਕੱਪੜੇ ਅਤੇ ਮਾਸਕ ਵੰਡੇ

ਜ਼ੀਰਾ, 14 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)-ਸਮਾਜਿਕ ਸੰਸਥਾ ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਵਲੋਂ ਮੁੱਖ ਚੌਕ ਜ਼ੀਰਾ ਵਿਖੇ ਭਾਰਤ ਰਤਨ ਅਤੇ ਸੰਵਿਧਾਨ ਰਚੇਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸਟਾਲ ਲਗਾ ਕੇ ਆਉਂਦੇ-ਜਾਂਦੇ ਜ਼ਰੂਰਤਮੰਦ ਰਾਹਗੀਰਾਂ ਨੂੰ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਯਾਦਗਾਰੀ ਭਵਨ ਦੀ ਉਸਾਰੀ ਲਈ ਵਿਧਾਇਕ ਜ਼ੀਰਾ ਨੇ ਸਾਬਕਾ ਸੈਨਿਕਾਂ ਨੂੰ ਦਿੱਤੀ 2 ਲੱਖ ਦੀ ਵਿਸ਼ੇਸ਼ ਗਰਾਂਟ

ਮਖੂ, 14 ਅਪ੍ਰੈਲ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)-ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਮਖੂ ਸ਼ਹਿਰ ਵਿਖੇ ਇਲਾਕੇ ਦੇ ਸਾਬਕਾ ਸੈਨਿਕਾਂ, ਸਰਪੰਚਾਂ, ਪੰਚਾਂ ਅਤੇ ਮਖੂ ਨਗਰ ਪੰਚਾਇਤ ਦੇ ਸਹਿਯੋਗ ਨਾਲ ਉਸਾਰੀ ਅਧੀਨ ਕਾਰਗਿਲ ਸ਼ਹੀਦ ਯਾਦਗਾਰੀ ਭਵਨ ਵਿਖੇ ਇਕ ਸਮਾਗਮ ...

ਪੂਰੀ ਖ਼ਬਰ »

ਜਨਮੇਜਾ ਸਿੰਘ ਸੇਖੋਂ ਨੇ ਅਕਾਲੀ ਵਰਕਰਾਂ ਨਾਲ ਕੀਤੀਆਂ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ

ਮੱਲਾਂਵਾਲਾ, 14 ਅਪ੍ਰੈਲ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਉਮੀਦਵਾਰ ਅਕਾਲੀ ਦਲ ਬਾਦਲ ਹਲਕਾ ਜ਼ੀਰਾ ਨੇ ਸਰਗਰਮੀਆਂ ਤੇਜ਼ ਕਰਦਿਆਂ ਜਨਮਤ ਮੁਹਿੰਮ ਦੌਰਾਨ ਪਿਆਰਾ ਸਿੰਘ ਸਭਰਾਂ ਸਾਬਕਾ ਚੇਅਰਮੈਨ ਦੇ ...

ਪੂਰੀ ਖ਼ਬਰ »

ਸੁਰੱਖਿਅਤ ਮਾਤਰਤਵ ਦਿਨ ਦੇ ਸਬੰਧ ਵਿਚ ਜਾਗਰੂਕਤਾ ਕੈਂਪ ਲਗਾਏ

ਜ਼ੀਰਾ, 14 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਵਲੋਂ ਗਰਭਵਤੀ ਔਰਤਾਂ ਨੂੰ ਪਹਿਲਾਂ ਤੇ ਜਣੇਪੇ ਤੋਂ ਬਾਅਦ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਟੈੱਸਟ, ਦਵਾਈ ਅਤੇ ਫ਼ਰੀ ਜਣੇਪੇ ਸਬੰਧੀ ਸਿਹਤ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਮੁਲਾਜ਼ਮਾਂ ...

ਪੂਰੀ ਖ਼ਬਰ »

ਸ਼ਹੀਦੀ ਜੋੜ ਮੇਲੇ ਅਤੇ ਸ਼ੇਰੇ ਪੰਜਾਬ ਦੀ ਬਰਸੀ 'ਚ ਪਾਕਿਸਤਾਨ ਜਾਣ ਦੇ ਚਾਹਵਾਨ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣ- ਭੱੁਲਰ

ਫ਼ਿਰੋਜ਼ਪੁਰ, 14 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ...

ਪੂਰੀ ਖ਼ਬਰ »

35 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਜਲਾਲਾਬਾਦ , 14 ਅਪ੍ਰੈਲ (ਕਰਨ ਚੁਚਰਾ)-ਥਾਣਾ ਸਿਟੀ ਪੁਲਿਸ ਨੇ 35 ਬੋਤਲ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਭਜਨ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਫਲੀਆਂ ਵਾਲਾ ਸ਼ਮਸ਼ਾਨਘਾਟ ਜਲਾਲਾਬਾਦ ਦੇ ...

ਪੂਰੀ ਖ਼ਬਰ »

ਟਿਊਬਵੈੱਲ ਮੋਟਰ ਚੋਰੀ ਕਰਨ ਵਾਲੇ 2 ਲੋਕਾਂ 'ਤੇ ਪਰਚਾ ਦਰਜ

ਜਲਾਲਾਬਾਦ , 14 ਅਪ੍ਰੈਲ (ਕਰਨ ਚੁਚਰਾ)-ਥਾਣਾ ਵੈਰੋ ਕੇ ਪੁਲਿਸ ਨੇ ਟਿਊਬਵੈੱਲ ਮੋਟਰ ਚੋਰੀ ਕਰਨ ਵਾਲੇ 2 ਲੋਕਾਂ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਲਖਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੌਰਾਨੇ ਗਸ਼ਤ ਮੁਖ਼ਬਰੀ ਮਿਲੀ ਕਿ ਸਵਰਨ ਸਿੰਘ ਅਤੇ ਮਨਜੀਤ ਸਿੰਘ ...

ਪੂਰੀ ਖ਼ਬਰ »

800 ਨਸ਼ੀਲੀਆਂ ਗੋਲੀਆਂ ਬਰਾਮਦ

ਫ਼ਾਜ਼ਿਲਕਾ, 14 ਅਪ੍ਰੈਲ (ਅਮਰਜੀਤ ਸ਼ਰਮਾ)-ਸਦਰ ਥਾਣਾ ਪੁਲਿਸ ਨੇ ਝੁੱਗੇ ਲਾਲ ਸਿੰਘ ਤੋਂ 800 ਨਸ਼ੀਲੀ ਗੋਲੀਆਂ ਬਰਾਮਦ ਕਰ ਕੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਜਦੋਂ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਜਾ ਰਹੀ ਸੀ ਤਾਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਦੀਆਂ ਰੈਲੀਆਂ 'ਚ ਕਿਉਂ ਨਹੀਂ ਆਉਂਦਾ ਕੋਰੋਨਾ

ਜਲਾਲਾਬਾਦ, 14 ਅਪ੍ਰੈਲ (ਜਤਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਕੇਸਾਂ ਬਾਬਤ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਲਗਾਤਾਰ ਗਾਈਡ ਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਜਾਰੀ ਹਿਦਾਇਤਾਂ ਅਨੁਸਾਰ ਵੱਡੇ ...

ਪੂਰੀ ਖ਼ਬਰ »

ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੇ ਵੱਡੀਆਂ ਟੂਲ ਕਿੱਟਾਂ

ਫ਼ਾਜ਼ਿਲਕਾ, 14 ਅਪ੍ਰੈਲ (ਅਮਰਜੀਤ ਸ਼ਰਮਾ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 130 ਵੇਂ ਜਨਮ ਦਿਵਸ ਮੌਕੇ ਅੱਜ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵਲੋਂ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਟੂਲ ਕਿੱਟ ਵੰਡਣ ਲਈ ਇਕ ਲਘੂ ...

ਪੂਰੀ ਖ਼ਬਰ »

ਚਾਈਲਡ ਲਾਈਨ ਨੇ ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਨ ਲਈ ਦਿੱਤੀ ਸਮੱਗਰੀ

ਫ਼ਾਜ਼ਿਲਕਾ, 14 ਅਪ੍ਰੈਲ(ਦਵਿੰਦਰ ਪਾਲ ਸਿੰਘ)-ਚਾਈਲਡ ਲਾਈਨ ਫ਼ਾਜ਼ਿਲਕਾ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 3 ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਨ ਲਈ ਸਮੱਗਰੀ ਦਿੱਤੀ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਫ਼ੁਲ ਚੰਦ ਨੇ ਦੱਸਿਆ ਕਿ ਫ਼ਾਜ਼ਿਲਕਾ ਦੇ ਸਿਵਲ ...

ਪੂਰੀ ਖ਼ਬਰ »

ਪੰਜਾਬ ਦੇ ਮੇਲੇ ਸੱਭਿਆਚਾਰ ਦਾ ਅਭਿੰਨ ਅੰਗ-ਅਰੁਣ ਵਧਵਾ

ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਮੇਲੇ ਸੱਭਿਆਚਾਰ ਦਾ ਅਭਿੰਨ ਅੰਗ ਹਨ | ਮੇਲਿਆਂ ਨਾਲ ਲੋਕਾਂ ਵਿਚ ਭਾਈਚਾਰਾ ਵਧਦਾ ਹੈ | ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਟਰੇਡ ਵਿੰਗ ਆਗੂ ਅਰੁਣ ਵਧਵਾ ਨੇ ਪਿੰਡ ਕਬੂਲ ਸ਼ਾਹ ਖੁੱਬਣ ਵਿਖੇ ਪੀਰ ਬਾਬਾ ...

ਪੂਰੀ ਖ਼ਬਰ »

ਮੀਰਾ ਨਰਸਿੰਗ ਕਾਲਜ 'ਚ ਕੈਂਸਰ ਦੀ ਬਿਮਾਰੀ ਵਿਸ਼ੇ 'ਤੇ ਵਰਕਸ਼ਾਪ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਮੀਰਾ ਨਰਸਿੰਗ ਕਾਲਜ ਵਿਚ ਕੈਂਸਰ ਦੀ ਬਿਮਾਰੀ ਵਿਸ਼ੇ 'ਤੇ ਵਰਕਸ਼ਾਪ ਲੈਕਚਰਾਰ ਕੁਲਦੀਪ ਕੌਰ, ਮੈਡਮ ਸ਼ਾਇਨਾ ਅਤੇ ਸਹਾਇਕ ਪ੍ਰੋਫੈਸਰ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਲਗਾਈ ਗਈ | ਇਸ ਮੌਕੇ ਬਾਬਾ ਫ਼ਰੀਦ ਕਾਲਜ, ...

ਪੂਰੀ ਖ਼ਬਰ »

ਦਾਣਾ ਮੰਡੀ ਕਿੜਿਆਵਾਲੀ 'ਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ

ਮੰਡੀ ਲਾਧੂਕਾ, 14 ਅਪੈ੍ਰਲ (ਮਨਪ੍ਰੀਤ ਸਿੰਘ ਸੈਣੀ)-ਪਿੰਡ ਕਿੜਿਆਵਾਲੀ ਦੀ ਦਾਣਾ ਮੰਡੀ 'ਚ ਖ਼ਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਰਾਮ ਚੰਦ ਅਤੇ ਮਾਰਕੀਟ ਕਮੇਟੀ ਤੋਂ ਬਲਵਿੰਦਰ ਸਿੰਘ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ | ਇਸ ਦੌਰਾਨ ਮੰਡੀ ਦੀ ਫ਼ਰਮ ...

ਪੂਰੀ ਖ਼ਬਰ »

ਆਲ ਓਪਨ ਕ੍ਰਿਕਟ ਟੂਰਨਾਮੈਂਟ 'ਚ ਬਾਘਾ ਪਿੰਡ ਦੀ ਟੀਮ ਜੇਤੂ

ਮੰਡੀ ਅਰਨੀਵਾਲਾ, 14 ਅਪ੍ਰੈਲ (ਨਿਸ਼ਾਨ ਸਿੰਘ ਸੰਧੂ)-ਟਿਕਰੀ ਬਾਰਡਰ ਵਿਖੇ ਵਿਸਾਖੀ ਮੌਕੇ ਕਰਵਾਏ ਗਏ ਨੌਜਵਾਨਾਂ ਦੇ ਖੇਡ ਮੁਕਾਬਲਿਆਂ ਵਿਚ ਆਲ ਓਪਨ ਕ੍ਰਿਕਟ ਟੂਰਨਾਮੈਂਟ ਵਿਚ ਪਿੰਡ ਬਾਘਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਪਿੰਡ ਬਾਘਾ ਦੀ ਟੀਮ ਨੂੰ 31 ਹਜ਼ਾਰ ...

ਪੂਰੀ ਖ਼ਬਰ »

ਸੁਖਬੀਰ ਦਾ ਪਿੰਡ ਬੰਦੀਵਾਲਾ ਵਿਖੇ ਪਹੁੰਚਣ 'ਤੇ ਪ੍ਰਵੀਨ ਕੰਬੋਜ ਅਤੇ ਸਾਥੀਆਂ ਵਲੋਂ ਸਵਾਗਤ

ਮੰਡੀ ਲਾਧੂਕਾ, 14 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਿੰਡ ਬੰਦੀ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪ੍ਰਵੀਨ ਕੰਬੋਜ ਦੇ ਗ੍ਰਹਿ ਪਹੁੰਚਣ 'ਤੇ ਪ੍ਰਵੀਨ ਕੰਬੋਜ ਤੇ ਪਿੰਡ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਖ਼ਾਲਸਾ ਪੰਥ ਦਾ ਜਨਮ ਦਿਹਾੜਾ ਮਨਾਇਆ

ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਖ਼ਾਲਸਾ ਪੰਥ ਦਾ ਸਾਜਣਾ ਦਿਵਸ ਵਿਸਾਖੀ ਦਾ ਤਿਉਹਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਬੀਤੀ ਰਾਤ ਮਨਾਇਆ ਗਿਆ | ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਮੰਗਲ ਸਿੰਘ ਦੇ ਰਾਗੀ ਜਥੇ ਅਤੇ ਭਾਈ ...

ਪੂਰੀ ਖ਼ਬਰ »

ਸੰਦੀਪ ਜਾਖੜ ਨੇ ਅਬੋਹਰ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਅਨਾਜ ਮੰਡੀ ਵਿਚ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ਕਣਕ ਦੀ ਖ਼ਰੀਦ ਦੀ ਰਸਮੀ ਸ਼ੁਰੂਆਤ ਕਰਵਾਈ | ਅੱਜ ਮੰਡੀ ਵਿਚ ਲਗਭਗ 50 ਹਜ਼ਾਰ ਕੁਇੰਟਲ ਕਣਕ ਦੀ ਫ਼ਸਲ ਕਿਸਾਨਾਂ ਵਲੋਂ ਲਿਆਂਦੀ ਗਈ ਸੀ | ਇਸ ਮੌਕੇ ਸ੍ਰੀ ਜਾਖੜ ...

ਪੂਰੀ ਖ਼ਬਰ »

ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਬੇਹੱਦ ਨਿਰਾਸ਼-ਮੁਸਾਫਰ

ਅਬੋਹਰ, 14 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਹਲਕਾ ਬੱਲੂਆਣਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਮੁਸਾਫ਼ਰ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਵਿਚ ਜਨਤਾ ਨਾਲ ਕਈ ਤਰ੍ਹਾਂ ਤੇ ਵਾਅਦੇ ਕੀਤੇ ਸਨ ਜਿਨ੍ਹਾਂ ਨੂੰ ਚਾਰ ਸਾਲ ਤੋਂ ...

ਪੂਰੀ ਖ਼ਬਰ »

ਹਵਨ ਯੱਗ ਨਾਲ ਕੀਤਾ ਨਵ ਸੰਮਤ ਦਾ ਸਵਾਗਤ

ਫ਼ਾਜ਼ਿਲਕਾ, 14 ਅਪ੍ਰੈਲ (ਅਮਰਜੀਤ ਸ਼ਰਮਾ)-ਰਾਸ਼ਟਰਵਾਦੀ ਵਿਚਾਰ ਮੰਚ ਵਲੋਂ ਸੰਸਕ੍ਰਿਤ ਕਾਲਜ ਵਿਖੇ ਹਵਨ ਯੱਗ ਕਰ ਕੇ ਨਵ ਸੰਮਤ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਪੰਡਿਤ ਰਾਮ ਸਰੂਪ ਸ਼ਾਸਤਰੀ ਨੇ ਮਾਨਵਤਾ ਦੇ ਕਲਿਆਣ ਅਤੇ ਸੁੱਖ ਸ਼ਾਂਤੀ ਦੀ ਪ੍ਰਾਰਥਨਾ ਕੀਤੀ | ਮੰਚ ਦੇ ...

ਪੂਰੀ ਖ਼ਬਰ »

ਘੁਬਾਇਆ ਸਕੂਲ ਸਟਾਫ਼ ਵਲੋਂ ਨਵੇਂ ਦਾਖ਼ਲੇ ਸਬੰਧੀ ਘਰ-ਘਰ ਪ੍ਰਚਾਰ

ਮੰਡੀ ਘੁਬਾਇਆ,14 ਅਪ੍ਰੈਲ (ਅਮਨ ਬਵੇਜਾ)-ਮੰਡੀ ਘੁਬਾਇਆ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਮੈਡਮ ਰੰਜਨਾ ਕੁੱਕੜ ਦੀ ਅਗਵਾਈ ਹੇਠ ਸਕੂਲ 'ਚ ਨਵੇਂ ਦਾਖ਼ਲਿਆਂ ਲਈ ਮੰਡੀ ਘੁਬਾਇਆ ਅਤੇ ਨੇੜਲੇ ਪਿੰਡਾਂ 'ਚ ਗੁਰਦੁਆਰਾ ਸਾਹਿਬ 'ਚ ਅਨਾਊਾਸਮੈਂਟ, ਫਲੈਕਸ ਆਦਿ ...

ਪੂਰੀ ਖ਼ਬਰ »

'ਆਪ' ਆਗੂ ਮਹਿੰਦਰ ਕਚੂਰਾ ਨੇ ਬਿਜਲੀ ਬਿੱਲਾਂ 'ਤੇ ਮੌਜੂਦਾ ਸਰਕਾਰ ਨੂੰ ਘੇਰਿਆ

ਜਲਾਲਾਬਾਦ, 14 ਅਪ੍ਰੈਲ (ਕਰਨ ਚੁਚਰਾ)-ਆਮ ਆਦਮੀ ਪਾਰਟੀ ਹਲਕਾ ਜਲਾਲਾਬਾਦ ਤੋਂ 'ਆਪ' ਆਗੂ ਮਹਿੰਦਰ ਸਿੰਘ ਕਚੂਰਾ ਨੇ ਹਲਕਾ ਜਲਾਲਾਬਾਦ ਦੇ ਪਿੰਡ ਟਾਹਲੀ ਵਾਲਾ, ਚੱਕ ਬਜੀਦਾ ਲਮੋਚੜ ਕਲਾਂ ਵੱਖ-ਵੱਖ ਪਿੰਡਾਂ 'ਚ ਜਨ ਸਭਾ ਕੀਤੀਆਂ ਗਈਆਂ, ਲੋਕਾਂ ਨੂੰ ਦੱਸਿਆ ਕੇ ਮੌਜੂਦਾ ...

ਪੂਰੀ ਖ਼ਬਰ »

ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ 'ਚ ਕੀਤੀ ਮਾਂ ਬ੍ਰਹਮਚਾਰਣੀ ਦੀ ਪੂਜਾ

ਫ਼ਾਜ਼ਿਲਕਾ, 14 ਅਪ੍ਰੈਲ (ਅਮਰਜੀਤ ਸ਼ਰਮਾ)-ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ ਵਿਚ ਨਰਾਤੇ ਦੇ ਦੂਜੇ ਦਿਨ ਮਾਂ ਬ੍ਰਹਮਚਾਰਣੀ ਦੀ ਪੂਜਾ ਕੀਤੀ ਗਈ | ਜਿਸ ਵਿਚ ਲਵਲੀ ਕਟਾਰੀਆ, ਰਾਜਨ ਅਹੂਜਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਬਤੌਰ ਮੁੱਖ ਜਜਮਾਨ ਦੇ ਰੂਪ ਵਿਚ ...

ਪੂਰੀ ਖ਼ਬਰ »

ਫ਼ਾਜ਼ਿਲਕਾ ਇਲਾਕੇ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਵਸ

ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ | ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸਭਾ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਨਵੀਂ ਆਬਾਦੀ ਇਸਲਾਮਾਬਾਦ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX