ਤਾਜਾ ਖ਼ਬਰਾਂ


'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਦੀ ਕੀਤੀ ਕੋਝੀ ਵਰਤੋਂ - ਹਰਸਿਮਰਤ
. . .  1 day ago
ਚੰਡੀਗੜ੍ਹ , 21 ਜੂਨ - ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ! ਜੋ ਅਸੀਂ ਪਹਿਲਾਂ ਤੋਂ ਦਾਅਵਾ ਕਰਦੇ ਆ ਰਹੇ ਹਾਂ, ਉਹ ਹੁਣ ਸਾਬਤ ਹੋ ਗਿਆ ਹੈ। 'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ...
ਬ੍ਰੇਕਰ ਧਮਾਕਾ ਹੋਣ ਨਾਲ ਦੱਸ ਪਿੰਡਾਂ ’ਚ ਬਲੈਕ ਆਊਟ
. . .  1 day ago
ਅਮਰਕੋਟ, 21ਜੂਨ( ਗੁਰਚਰਨ ਸਿੰਘ ਭੱਟੀ)- ਸਥਾਨਕ ਬਿਜਲੀ ਘਰ ਵਿਖੇ ਬ੍ਰੇਕਰ ਲਾਉਣ ਸਮੇਂ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ ਪਰ ਲੱਗਭਗ ਦੱਸ ਪਿੰਡਾਂ ਦੀ ਬਿਜਲੀ ਸਪਲਾਈ ...
ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
. . .  1 day ago
ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੌੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ ...
ਕਿਸ਼ਨਪੁਰਾ ਇਲਾਕੇ 'ਚ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਜਲੰਧਰ , 21 ਜੂਨ - ਕਿਸ਼ਨਪੁਰਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ ।ਕੁੱਝ ਸਮਾਂ ਪਹਿਲਾਂ ਇਸ ਨੌਜਵਾਨ ...
ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ
. . .  1 day ago
ਕੋਟ ਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ...
ਯੂਥ ਅਕਾਲੀ ਦਲ ਵਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦਾ ਘਿਰਾਓ
. . .  1 day ago
ਲੁਧਿਆਣਾ, 21 ਜੂਨ( ਪੁਨੀਤ ਬਾਵਾ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਵਿਚ ...
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ
. . .  1 day ago
ਚੰਡੀਗੜ੍ਹ , 21 ਜੂਨ -{ਗੌਰ}-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ...
ਸ੍ਰੀ ਅਮਰਨਾਥ ਯਾਤਰਾ ਹੋਈ ਰੱਦ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਲੈ ਗਿਆ 2 ਹੋਰ ਜਾਨਾਂ, ਆਏ 2 ਨਵੇਂ ਮਾਮਲੇ
. . .  1 day ago
ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੋ ਹੋਰ ਜਾਨਾਂ ਲੈਅ ਗਿਆ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 226 ਹੋ...
ਜ਼ਿਲ੍ਹਾ ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 21 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲੇ...
ਰਸ਼ਪਾਲ ਸਿੰਘ ਕਰਮੂਵਾਲਾ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਖੋਸਾ ਦਲ ਸਿੰਘ,21 ਜੂਨ (ਮਨਪ੍ਰੀਤ ਸਿੰਘ ਸੰਧੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ...
ਬਿਕਰਮਜੀਤ ਸਿੰਘ ਮਜੀਠੀਆ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਨਿਸ਼ਾਨੇ
. . .  1 day ago
ਅੰਮ੍ਰਿਤਸਰ, 21 ਜੂਨ - ਪ੍ਰੈਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ, ਇਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ...
ਨੂੰਹ ਦੇ ਪੇਕਾ ਪਰਿਵਾਰ ਵਲੋਂ ਚਲਾਈ ਗੋਲੀ ਨਾਲ ਸਹੁਰਾ ਜ਼ਖ਼ਮੀ
. . .  1 day ago
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਇੱਥੋਂ ਨਾਲ ਲੱਗਦੇ ਪਿੰਡ ਸਰਾਏ ਵਿਖੇ ਇਕ ਔਰਤ ਦੇ ਪੇਕਾ ਪਰਿਵਾਰ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਗੋਲੀ ਚਲਾਉਣ ਤੋਂ ਬਾਅਦ ਸਹੁਰਾ ਅਜੀਤ ਸਿੰਘ...
ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  1 day ago
ਲੋਪੋਕੇ, 21 ਜੂਨ (ਗੁਰਵਿੰਦਰ ਸਿੰਘ ਕਲਸੀ) - ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ...
ਕੁੰਵਰ ਵਿਜੇ ਪ੍ਰਤਾਪ ਜਾਂਚ ਰਿਪੋਰਟ ਰੱਦ ਹੋਣ ਦੀ ਨਮੋਸ਼ੀ ਕਾਰਨ ਆਪ ਵਿਚ ਸ਼ਾਮਿਲ ਹੋਇਆ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ ) - ਸਾਬਕਾ ਪੁਲਿਸ ਅਧਿਕਾਰੀ ਅਤੇ ਬੇਅਦਬੀ ਕਾਂਡ ਦੇ ਜਾਂਚ ਕਰਤਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਬਾਰੇ ਪ੍ਰਤੀਕਰਮ...
ਸੈਰ-ਸਪਾਟੇ ਦੇ ਮਕਸਦ ਨਾਲ ਬਣਾਈ ਗਈ ਸੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ"- ਸਿਰਸਾ
. . .  1 day ago
ਨਵੀਂ ਦਿੱਲੀ, 21 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ "ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ" ਜੋ ਬਣਾਈ ਜਾ ਰਹੀ ਸੀ, ਉਸ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ...
ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਤਿੰਨ ਅੱਤਵਾਦੀ ਢੇਰ, ਅੱਤਵਾਦੀ ਮੁਦਾਸੀਰ ਪੰਡਿਤ ਦੇ ਨਾਮ 'ਤੇ 18 ਐਫ.ਆਈ.ਆਰ. ਦਰਜ
. . .  1 day ago
ਸ੍ਰੀ ਨਗਰ , 21 ਜੂਨ - ਜੰਮੂ-ਕਸ਼ਮੀਰ ਦੇ ਸੋਪੋਰ ਆਪ੍ਰੇਸ਼ਨ ਵਿਚ ਤਿੰਨ ਅੱਤਵਾਦੀ ਮਾਰੇ ਗਏ। ਇਹ ਭਾਰਤੀ ਫੌਜ, ਪੁਲਿਸ ਅਤੇ ਸੀਆਰਪੀਐਫ ਦਾ ਸਾਂਝਾ ਅਭਿਆਨ ਸੀ...
ਕਾਂਗਰਸ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ 24 ਜੂਨ ਨੂੰ ਮੀਟਿੰਗ
. . .  1 day ago
ਨਵੀਂ ਦਿੱਲੀ, 21 ਜੂਨ - ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ 24 ਜੂਨ ਨੂੰ...
ਅਰਵਿੰਦ ਕੇਜਰੀਵਾਲ ਹੋਏ ਦਰਬਾਰ ਸਾਹਿਬ ਨਤਮਸਤਕ
. . .  1 day ago
ਅੰਮ੍ਰਿਤਸਰ, 21 ਜੂਨ - ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਬਾਕੀ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ...
ਤਾਏ ਦੇ ਲੜਕੇ ਨੇ ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਬਠਿੰਡਾ, 21 ਜੂਨ ( ਨਾਇਬ ਸਿੱਧੂ ) - ਬਠਿੰਡਾ ਦੇ ਕਸਬਾ ਮੌੜ ਵਿਖੇ ਦੋ ਭਰਾਵਾ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ । ਅੱਜ ਇੱਕ ਪਰਿਵਾਰ ਕਿਸੇ ਕੰਮ ਲਈ ਪਟਿਆਲਾ ਤੋਂ ...
ਪਿੰਡ ਪਠਲਾਵਾ ਦੀ ਬੈਂਕ 'ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ
. . .  1 day ago
ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ 'ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ...
ਪੰਜਾਬ ਦੇ ਲੋਕ ਤੀਜਾ ਫ਼ਰੰਟ ਚਾਹੁੰਦੇ ਹਨ : ਢੀਂਡਸਾ,ਬ੍ਰਹਮਪੁਰਾ
. . .  1 day ago
ਅੰਮ੍ਰਿਤਸਰ,21 ਜੂਨ (ਜਸਵੰਤ ਸਿੰਘ ਜੱਸ) ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ....
ਸਾਬਕਾ ਕਾਂਗਰਸੀ ਕੌਂਸਲਰ ਕਤਲ ਮਾਮਲੇ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜੂਨ (ਚੰਦੀਪ) - ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ...
ਰਵਨੀਤ ਬਿੱਟੂ ਨੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰੱਖਿਆ ਆਪਣਾ ਪੱਖ
. . .  1 day ago
ਚੰਡੀਗੜ੍ਹ, 21 ਜੂਨ - ਰਵਨੀਤ ਸਿੰਘ ਬਿੱਟੂ ਐੱਸ.ਸੀ. ਕਮਿਸ਼ਨ ਸਾਹਮਣੇ ਪੇਸ਼ ਹੋਏ , ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਆਈ....
ਜ਼ਮੀਨੀ ਵਿਵਾਦ ਕਾਰਨ ਮੌੜ ਖ਼ੁਰਦ ਚੱਲੀ ਗੋਲੀ : ਇਕ ਦੀ ਮੌਤ
. . .  1 day ago
ਬਠਿੰਡਾ, 21 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਮੌੜ ਖ਼ੁਰਦ ਵਿਖੇ ਗੋਲੀ ਚੱਲਣ ਕਾਰਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਲੁਧਿਆਣਾ

ਵੱਖ-ਵੱਖ ਜਥੇਬੰਦੀਆਂ ਨੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਡਾ. ਬੀ.ਆਰ. ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਵੱਖ-ਵੱਖ ਜਥੇਬੰਦੀਆਂ ਵਲੋਂ ਧੂਮ ਧਾਮ ਨਾਲ ਕਰਵਾਏ ਗਏ ਤੇ ਉਨ੍ਹਾਂ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਜਲੀ ਭੇਟ ਕੀਤੀ |
ਅਸ਼ਵਨੀ ਸਹੋਤਾ ਦੀ ਅਗਵਾਈ 'ਚ 'ਵਿਸ਼ਾਲ ਸਕੂਟਰ-ਮੋਟਰਸਾਈਕਲ ਰੈਲੀ'
ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਡਾ. ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ 'ਵਿਸ਼ਾਲ ਸਕੂਟਰ-ਮੋਟਰਸਾਈਕਲ ਰੈਲੀ' ਦਰੇਸੀ ਮੈਦਾਨ ਤੋਂ ਕੱਢੀ ਗਈ | ਇਸ ਰੈਲੀ ਨੂੰ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਸ੍ਰੀਮਤੀ ਮਮਤਾ ਆਸ਼ੂ ਸੀਨੀਅਰ ਕੌਂਸਲਰ ਤੇ ਮੇਅਰ ਬਲਕਾਰ ਸਿੰਘ ਸੰਧੂ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਜਗਦੇਵ ਸਿੰਘ ਸੇਖੋਂ, ਮਾਈ ਭੋਲੀ ਮਹੰਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਹ ਰੈਲੀ 'ਦਰੇਸੀ ਮੈਦਾਨ' ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ (ਮਾਲੀ ਗੰਜ), ਪ੍ਰਤਾਪ ਬਾਜ਼ਾਰ (ਮੀਨਾ ਬਾਜ਼ਾਰ), ਗਿਰਜਾ ਘਰ ਚੌਕ, ਘੰਟਾ ਘਰ ਤੋਂ ਬੈਂਕ ਆਫ ਇੰਡੀਆ ਤੋਂ ਪੁਲ ਪਾਵੇਲਿਅਨ ਮਾਲ, ਸਿਵਿਲ ਲਾਈਨ, ਫੁਵਾਰਾ ਚੌਕ ਅਤੇ ਭਾਰਤ ਨਗਰ ਚੌਕ ਤੋਂ ਹੁੰਦੀ ਹੋਈ ਨਵੀਂ ਕਚਹਿਰੀ ਡੀ. ਸੀ. ਆਫਿਸ 'ਚ ਸਥਾਪਤ ਡਾ. ਅੰਬੇਡਕਰ ਜੀ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਂਟ ਕਰਕੇ ਸਮਾਪਤ ਹੋਈ | ਇਸ ਮੌਕੇ ਮੇਅਰ ਸੰਧੂ ਅਤੇ ਸ੍ਰੀਮਤੀ ਮਮਤਾ ਆਸ਼ੂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ | ਰੈਲੀ ਵਿਚ ਇੰਦਰਪਾਲ ਚੌਹਾਨ, ਡਾ. ਡੀ. ਪੀ. ਖੋਸਲਾ, ਵਿੱਕੀ ਸਹੋਤਾ, ਵਿਜੇ ਮਾਨਵ, ਸ਼ਿਵ ਸੋਨੀ, ਰਾਜ ਕੁਮਾਰ ਸਹੋਤਾ, ਅਸ਼ਵਨੀ ਭੀਲ, ਕਿਸ਼ਨਪਾਲ ਬੇਦੀ, ਰਾਜੇਸ਼ ਦੈਤਯ, ਵਰਿੰਦਰ ਕਾਲਾ ਸੁਆਮੀ, ਨਰੇਸ਼ ਸੌਦਾ, ਲਾਲਾ ਪ੍ਰਵੀਨ, ਬਲਵੀਰ ਸਹੋਤਾ, ਮੇਨਪਾਲ ਡੁਲਗਚ, ਅਜੇ ਕਾਲੜਾ, ਸੰਨੀ ਖੋਸਲਾ, ਸਿਕੰਦਰ ਚੌਹਾਨ, ਬਿੱਟੂ ਡੁਲਗਚ, ਅਰੁਣ ਗੋਗਨਾ, ਦੀਪਕ ਸਭਰਵਾਲ, ਦਵਿੰਦਰ ਕਾਕਾ, ਨਰੇਸ਼ ਸਹੋਤਾ, ਬਿੱਟੂ ਮੱਟੂ, ਵਿਨੋਦ ਸਹੋਤਾ, ਸੰਜੇ ਅਸੁਰ, ਨਿਸ਼ੂ ਘਈ, ਅਭੈ ਸਹੋਤਾ, ਕਰਨ ਬਾਲੀ, ਰਾਜੂ ਸ਼ੇਰਪੁਰੀਆ, ਕੁਲਦੀਪ ਕੁੱਦਾ, ਰੋਨੀ ਬੈਨੀਵਾਲ, ਸੁਨੀਲ ਲੋਹਟ, ਅਜੈ ਸਭਰਵਾਲ, ਹਰਵਿੰਦਰ ਸਿੰਘ ਪੱਤੜ, ਰਾਜਨ ਮਹਿਰਾ, ਰਾਜੇਸ਼ ਮੱਟੂ, ਸੰਦੀਪ ਗੌਤਮ, ਸੰਜੀਵ ਸਹੋਤਾ ਬੰਟੀ, ਗੌਰਵ ਸਹੋਤਾ, ਪ੍ਰੀਤੀ ਭੱਟੀ, ਸੋਨੀਆ ਕਟਾਰੀਆ, ਮਨਜੀਤ ਕੌਰ ਸਹੋਤਾ, ਰਜਿੰਦਰ ਕਲਿਆਣ, ਪਵਨ ਸਹੋਤਾ, ਵਿਮਲ ਸਹੋਤਾ, ਰਾਮ ਲਾਲ, ਕੌਸ਼ਲ ਸ਼ੈਲੀ ਮੱਟੂ, ਰਾਜੇਸ਼ ਖੋਸਲਾ,ਪ੍ਰਦੀਪ ਟਾਂਕ, ਰਵਿੰਦਰ ਡੁਲਗਚ, ਵਿਸ਼ਾਲ ਸਭਰਵਾਲ, ਜਤਿੰਦਰ ਕੁਮਾਰ, ਮਣੀ ਮੂੰਗ, ਟਿੰਕੂ ਭੂੰਬਕ, ਰਾਕੇਸ਼ ਗਿੱਲ, ਬੌਬੀ ਚੰਡਾਲਿਆ, ਮੋਤੀ ਅਟਵਾਲ, ਰਵੀ ਸਾਹਿਲ, ਚੰਦਨ ਆਂਚਲ, ਪ੍ਰੀਤੀ ਭੱਟੀ, ਸੋਨੀਆ ਕਟਾਰੀਆ, ਰਮੇਸ਼ ਸਹੋਤਾ, ਓਮੀ ਧੀਂਗਾਨ, ਹਰੀ ਕ੍ਰਿਸ਼ਨ ਢੇਰੂ, ਗੁਰਚਰਨ ਸਿੰਘ ਸਿੱਧੂ, ਰਵੀ ਭੱਟੀ, ਪਿ੍ੰਸ ਅਟਵਾਲ, ਸੋਨੂੰ ਸੂਦ, ਬਲਵਿੰਦਰ ਕੁਮਾਰ, ਰਵੀ ਸ਼ੰਕਰ ਮੱਟੂ, ਭਾਨੂੰ ਪ੍ਰਤਾਪ, ਲੱਕੀ ਸਹੋਤਾ, ਸੰਜੈ ਸਹੋਤਾ, ਜੋਗਿੰਦਰ ਕੁਮਾਰ, ਅਰਜੁਨ ਸਹੋਤਾ, ਮੁੰਨਾ ਨਾਹਰ, ਵਰਿੰਦਰ ਕੁਮਾਰ, ਬਿੱਟੂ ਪਾਰਚਾ, ਸੂਰਜ ਟਾਂਕ, ਨੰਦ ਕਿਸ਼ੋਰ, ਰਮੇਸ਼ ਧੀਂਗਾਨ, ਰਾਜੇਸ਼ ਟਾਂਕ ਆਦਿਹਾਜ਼ਰ ਸਨ |
ਆਜ਼ਾਦ ਸਮਾਜ ਪਾਰਟੀ ਵਲੋਂ ਮੋਟਰਸਾਈਕਲ ਯਾਤਰਾ
ਆਜ਼ਾਦ ਸਮਾਜ ਪਾਰਟੀ ਵਲੋਂ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ, ਸੂਬਾ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਰੁਣ ਭੱਟੀ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਮੋਟਰਸਾਈਕਲ ਯਾਤਰਾ ਕੱਢੀ ਗਈ, ਜੋ ਲੁਧਿਆਣਾ ਦੇ ਪਵੇੇਲੀਅਨ ਮਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚੋਂ ਹੁੰਦੀ ਹੋਈ ਜਲੰਧਰ ਬਾਈਪਾਸ ਸਥਿਤ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਰਾਹੁਲ ਪਾਰਖੀ, ਉਪ ਪ੍ਰਧਾਨ ਰਵੀ ਰਾਓ, ਪ੍ਰਧਾਨ ਲੁਧਿਆਣਾ ਭੀਮ ਆਰਮੀ ਪੁਨੀਤ ਕਾਲੀ ਸੋਂਦੀ, ਪ੍ਰਧਾਨ ਲੁਧਿਆਣਾ ਯੂਥ ਵਿੰਗ ਮੋਹਿਤ ਧੀਂਗਾਨ, ਉਪ ਪ੍ਰਧਾਨ ਲੁਧਿਆਣਾ ਯੂਥ ਵਿੰਗ ਐਡਵੋਕੇਟ ਰਾਹੁਲ ਸਿੰਘ, ਅਭੈ ਸਿੰਘ ਚੀਮਾ, ਵੇਦਾਂਤ ਕੁਮਾਰ, ਸੁਰਿੰਦਰ ਨਾਹਰ, ਬਰਜੇਸ਼ ਲੱਕੀ, ਗੋਲਡੀ, ਡਾ ਇੰਦਰਜੀਤ ਕਮਾਲਕੇ ਪ੍ਰਧਾਨ ਸ਼ਹਿਰੀ ਆਜ਼ਾਦ ਸਮਾਜ ਪਾਰਟੀ ਡਾ ਰਵਿੰਦਰ ਸਰੋਏ, ਤੀਰਥ ਸਮਰਾ, ਤਾਲਿਬ ਖ਼ਾਨ, ਰਮੇਸ਼ ਮੱਲ ਆਦਿ ਸ਼ਾਮਿਲ ਸਨ |
ਨੈਤਿਕ ਬਰਾਬਰਤਾ ਤੇ ਨਿਆਂ ਦਾ ਹੱਕ ਬਾਬਾ ਸਾਹਿਬ ਦੀ ਬਦੌਲਤ ਹੀ ਹਰ ਭਾਰਤੀ ਨੂੰ ਮਿਲਿਆ-ਐਡਵੋਕੇਟ ਸਿੱਧੂ
ਡਾ. ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਜੀਵਨ ਗੁਪਤਾ ਦੀ ਅਗਵਾਈ ਹੇਠ ਜਲੰਧਰ ਬਾਈਪਾਸ ਵਿਖੇ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਂਟ ਸ਼ਰਧਾਂਜ਼ਲੀ ਭੇਂਟ ਕੀਤੀ | ਇਸ ਮੌਕੇ ਸ੍ਰੀ ਗੁਰੂ ਰਵੀਦਾਸ ਧਰਮਸ਼ਾਲਾ ਭੌਰਾ ਕਾਲੋਨੀ ਦੇ ਪ੍ਰਬੰਧਕਾਂ ਦੇ ਉੱਦਮ ਸਦਕਾ 50 ਗਰੀਬ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਦੇ ਸੈੱਟ ਦੇ ਕੇ ਬਾਬਾ ਸਾਹਿਬ ਦੇ ਦਰਸਾਏ ਪੜ੍ਹਾਈ ਦੇ ਮਾਰਗ ਤੇ ਮਹੱਤਵ ਤੇ ਚਾਨਣਾ ਪਾਇਆ | ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਤੇ ਸਾਡੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਬਾਬਾ ਸਾਹਿਬ ਦੇ ਦਿਖਾਏ ਮਾਰਗ 'ਤੇ ਇਮਾਨਦਾਰੀ ਨਾਲ ਚੱਲਦਿਆਂ ਆਪਣੇ ਦੇਸ਼, ਆਪਣੇ ਸਮਾਜ ਦੀ ਬੇਹਤਰੀ ਤੇ ਹਰ ਵਰਗ ਦਾ ਮਾਣ ਤੇ ਸਤਿਕਾਰ ਕਰਦੇ ਹੋਏ ਅੱਗੇ ਵਧੀਏ | ਇਸ ਮੌਕੇ ਰਾਮ ਗੁਪਤਾ, ਕਾਂਤੇਂਦੂ ਸ਼ਰਮਾ, ਯਸ਼ਪਾਲ ਯਨੋਤਰਾ, ਵਿਸ਼ਾਲ ਗੁਲਾਟੀ, ਸੁਰਿੰਦਰ ਕੁਮਾਰ ਬੰਗੜ, ਮਨਜੀਤ ਸਿੰਘ ਸ਼ੰਭੂ, ਬਲਵਿੰਦਰ ਪਾਲ ਬਿੱਲਾ, ਕਿ੍ਸ਼ਨ ਧੀਰ ਆਦਿ ਮੌਜੂਦ ਸਨ |
ਡਾ.ਅੰਬੇਡਕਰ ਦਾ ਜਨਮ ਦਿਨ ਮਨਾਇਆ
ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਮੌਕੇ ਲੋਕ ਹਿੱਤ ਐਜੂਕੇਸ਼ਨ ਸੇਵਾ ਸੁਸਾਇਟੀ ਵਲੋਂ ਵੱਖ-ਵੱਖ ਮੁਹੱਲਿਆਂ 'ਚ 200 ਦੇ ਕਰੀਬ ਬੱਚਿਆਂ ਨੂੰ ਪੜ੍ਹਾਈ ਵਿਚ ਵਰਤੋਂ ਆਉਣ ਵਾਲੀਆਂ ਵਸਤੂਆਂ ਵੰਡੀਆਂ ਗਈਆਂ, ਜਿਸ ਵਿਚ ਡਾ. ਅੰਬੇਡਕਰ ਨਗਰ ਦੁੱਗਰੀ, ਮਹਾਮੁਨੀ ਸ਼ਬੂਕ ਗਿਆਨ ਕੇਂਦਰ, ਗੋਪਾਲ ਨਗਰ ਹੈਬੋਵਾਲ ਕਲਾਂ, ਅਜ਼ਾਦ ਨਗਰ ਲੁਧਿਆਣਾ ਦੇ ਸੁਸਾਇਟੀ ਦੇ ਚੇਅਰਮੈਨ ਬੀ.ਕੇ ਟਾਂਕ ਵਲੋਂ ਸਿੱਖਿਆ ਸੰਬੰਧਿਤ ਸਮੱਗਰੀ ਵੰਡਦੇ ਹੋਏ ਬੱਚਿਆਂ ਅਤੇ ਸਮੂਹ ਸਮਾਜ ਨੂੰ ਆਦਿ ਮਹਾਂਪੁਰਸ਼ਾਂ ਦੇ ਪੂਰਨਿਆਂ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਸਮਾਜ ਸੇਵਕ ਰਵੀ ਬਾਲੀ, ਰਜਿੰਦਰ ਆਦਿ

ਵਾਸੀ, ਰੋਹਿਤ ਦਾਨਵ, ਸੋਨੂੰ ਸੁਨਿਆਰਾ, ਪੰਕਜ ਟਾਂਕ ਮੁਕੇਸ਼, ਜੋਗਿੰਦਰ, ਸ਼ਿਵ ਕੁਮਾਰ, ਸੰਜੀਵ, ਹਰਪਾਲ ਆਦਿ ਵਾਸੀ, ਹਰਬੰਸ ਸਿੰਘ, ਸੋਨੂੰ ਟਾਂਕ, ਰਵਿੰਦਰ ਆਦਿ ਹਾਜ਼ਰ ਸਨ |
ਲਵਲੀਪਾਲ ਦਿਸ਼ਾਵਰ ਦੀ ਅਗਵਾਈ ਹੇਠ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
ਮਿਉਂਸਪਲ ਸਫਾਈ ਮਜਦੂਰ ਯੂਨੀਅਨ ਦੇ ਦਫਤਰ ਵਿਖੇ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ, ਮਿਉਂਸਪਲ ਸਫਾਈ ਮਜਦੂਰ ਯੂਨੀਅਨ, ਬਾਬਾ ਸਾਹਿਬ ਦਲਿਤ ਫੋਰਸ ਪੰਜਾਬ ਤੇ ਸਫਾਈ ਕਰਮਚਾਰੀ ਅੰਦੋਲਨ ਵਲੋਂ ਸਾਂਝੇ ਤੌਰ 'ਤੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਉਨ੍ਹਾਂ ਦੇ ਬੁੱਤ ਨੂੰ ਦੁੱਧ ਅਤੇ ਗੰਗਾਜਲ ਨਾਲ ਇਸ਼ਨਾਨ ਕਰਵਾਕੇ ਫੁੱਲਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਲੱਡੂ ਵੰਡਕੇ ਖੁਸ਼ੀਆਂ ਸਾਂਝੀ ਕੀਤੀਆਂ | ਇਸ ਮੌਕੇ ਸੰਘਰਸ਼ ਕਮੇਟੀ ਅਤੇ ਮਿਉਂਸਪਲ ਸਫਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਲਵਲੀਪਾਲ ਦਿਸਾਵਰ ਨੇ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀ | ਇਸ ਮੌਕੇ ਸੁਭਾਸ਼ ਦਿਸਾਵਰ, ਅਜੈਪਾਲ ਦਿਸਾਵਰ, ਪ੍ਰਸ਼ਾਂਤ ਮੂੰਗ ਕਾਲੀ, ਸੰਜੀਵ ਜਡੇਜਾ, ਰਾਜਵੀਰ ਸਿੰਘ, ਸ਼ੁਭਮ ਭਗਤ, ਮਾਖਨ ਨਿਗਮ, ਮਨੀ ਗਿੱਲ, ਭਗਤ ਤਿਰਖਾ ਰਾਮ, ਅਸ਼ੋਕ ਕੁਮਾਰ, ਅਜੈ ਭਗਤ, ਪੱਪੂ ਸ਼ਿਮਲਾਪੁਰੀ, ਲੱਕੀ ਮਾਨ, ਮੋਤੀ ਰਾਮ, ਜਤਿੰਦਰ ਜਵੱਦੀ, ਅਮਿਤ ਕੁਮਾਰ, ਸੁਨੀਲ ਕੁਮਾਰ, ਰਾਜੇਸ਼ ਗਾਗਟ, ਹਰੀਸ਼ ਗੋਹਣਾ, ਸੁਰੇਸ਼ ਡੁਗਰੀ, ਰਾਜਾ ਰਾਮ, ਸੋਨੂ, ਰਮੇਸ਼ ਕੁਮਾਰ, ਲਲਿਤ ਧੀਂਗਾਨ, ਹੈਪੀ ਰਾਣਾ, ਸੂਰਜ ਬੋਹਤ ਆਦਿ ਹਾਜ਼ਰ ਸਨ |
ਭਾਵਾਧਸ ਵਲੋਂ ਡਾ. ਅੰਬੇਡਕਰ ਜੀ ਦੇ ਜਨਮ ਦਿਨ ਸਬੰਧੀ ਸਮਾਗਮ
ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਸਥਾਨਕ ਸ਼ਾਹੀ ਮੁਹੱਲਾ ਭਗਵਾਨ ਵਾਲਮੀਕਿ ਬ੍ਰਹਮਆਲਯ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਮਨਾਇਆ | ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਯੂਥ ਵਿੰਗ ਦੇ ਪ੍ਰਧਾਨ ਲਵ ਦਾਵਿ੍ੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਮੂਹ ਭਾਵਾਧਸ ਆਗੂਆਂ ਵਲੋਂ ਬਾਬਾ ਸਾਹਿਬ ਦੀ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਇਸ ਮੌਕੇ ਭਾਵਾਧਸ ਵਲੋਂ ਸਮਾਜ ਦੇ ਹੋਣਹਾਰ ਬੱਚਿਆਂ ਨੂੰ ਸਮਨਾਨਿਤ ਕੀਤਾ | ਇਸ ਮੌਕੇ ਨੇਤਾ ਜੀ ਸੌਂਧੀ, ਦੇਵ ਰਾਜ ਅਸਾਰ, ਮੋਹਨਵੀਰ ਚੌਹਾਨ, ਅਜੇ ਬਿਰਲਾ, ਸੁਰਿੰਦਰ ਸੋਦਾਈ, ਵਿਮਲ ਭੱਟੀ, ਅਸ਼ੋਕ ਦਾਨਵ, ਹੀਰਾ ਗਿੱਲ, ਅਕਸ਼ੇ ਰਾਜ, ਵਿਮਲ ਭੱਟੀ, ਸੰਜੇ ਦਿਸ਼ਾਵਰ, ਸੋਹਣਵੀ ਰਣੀਆ, ਵਿਕਾਸ ਤਲਵਾੜ, ਅਸ਼ੋਕ ਦੈਤਯਾ, ਬਾਬੂ ਰਾਮ ਚੰਡਾਲ, ਸੁਨੀਲ ਸੌਧੀ, ਸਨੀ ਥਰੀਕੇ, ਚਰਨਪਾਲ ਚੰਨਾ, ਦੀਪੂ ਘਈ, ਕਨੌਜ ਦਾਨਵ, ਪੱਪੂ ਮਚਲ, ਕਨੌਜ ਪ੍ਰਕਾਸ਼, ਸਾਗਰ ਲਕਸ਼ੇ , ਸੁਨੀਲ ਹੰਸ ਆਦਿ ਆਗੂ ਹਾਜ਼ਰ ਸਨ |
ਡਾ: ਅੰਬੇਡਕਰ ਦੇ 130ਵੇਂ ਜਨਮ ਦਿਨ ਮੌਕੇ ਸਮਾਗਮ
ਡਾ: ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਵਸ ਮੌਕੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਵਿਸ਼ੇਸ਼ ਤੌਰ'ਤੇ ਸ਼ਾਮਿਲ ਹੋਏ ਅਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਰਾਜ ਕੁਮਾਰ ਅਟਵਾਲ ਨੇ ਸਾਰਿਆਂ ਨੂੰ ਨਿਆਂ ਅਤੇ ਬਰਾਬਰੀ 'ਤੇ ਅਧਾਰਤ ਸਮਾਜ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਯਸ਼ਪਾਲ ਜਨੋਤਰਾ, ਮਹੇਸ਼ ਦੱਤ, ਆਰ. ਡੀ. ਸ਼ਰਮਾ, ਕੰਤੇਦੁ ਸ਼ਰਮਾ, ਰਾਮ ਗੁਪਤਾ, ਕੁਲਵਿੰਦਰ ਸਿੰਘ, ਕੌਂਸਲਰ ਸੁਰਿੰਦਰ ਕੁਮਾਰ ਅਟਵਾਲ, ਕੌਂਸਲਰ ਯਸ਼ਪਾਲ ਚੌਧਰੀ ਆਦਿ ਹਾਜ਼ਰ ਸਨ |
ਭਿੰਡਰ ਦੀ ਅਗਵਾਈ 'ਚ ਡਾ.ਅੰਬੇਡਕਰ ਦਾ ਜਨਮ ਦਿਨ ਮਨਾਇਆ
ਹਲਕਾ ਪੂਰਬੀ ਅਧੀਨ ਪੈਂਦੇ ਸੁਭਾਸ਼ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਸਾਬਕਾ ਕੌਂਸਲਰ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਡਾ. ਅੰਬੇਡਕਰ ਦਾ 130ਵਾਂ ਜਨਮ ਦਿਨ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਇਆ | ਇਸ ਮੌਕੇ ਯੂਥ ਆਗੂ ਐਡਵੋਕੇਟ ਪਰਮਿੰਦਰ ਸਿੰਘ ਸੰਧੂ, ਸਨੀ ਬੇਦੀ, ਤੇਜਿੰਦਰ ਸਿੰਘ, ਕੁਲਵਿੰਦਰ ਸਿੰਘ, ਗਗਨ ਜੇਥੀ, ਵਰਿੰਦਰ ਬਾਰੂ, ਰਣਜੀਤ ਸੈਣੀ, ਜਗਦੀਸ਼ ਸੈਣੀ, ਹਰਪ੍ਰੀਤ ਸਿੰਘ ਅਤੇ ਧਰਮਿਦਰ ਸਿੰਘ ਫੌਜੀ ਆਦਿ ਹਾਜ਼ਰ ਸਨ |
ਸਤਿਗੁਰੂ ਰਵਿਾਦਸ ਧਰਮ ਸਮਾਜ (ਸਰਧਸ) ਵਲੋਂ ਰੈਲੀ
ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਡਾ. ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਵਿਸ਼ਾਲ ਮੋਟਰਸਾਇਕਲ ਰੈਲੀ ਪ੍ਰਧਾਨ ਅਨੰਦ ਕਿਸ਼ੋਰ ਦੀ ਅਗਵਾਈ ਹੇਠ ਕੱਢੀ ਗਈ | ਰੈਲੀ ਸ੍ਰੀ ਗੁਰੂ ਰਵਿਦਾਸ ਚੌਕ ਬਸਤੀ ਜੋਧੇਵਾਲ ਤੋਂ ਸ਼ੁਰੂ ਹੋ ਕੇ ਜਲੰਧਰ ਬਾਈਪਾਸ ਵਿਖੇ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਚੇਅਰਮੈਨ ਸੋਮ ਨਾਥ ਹੀਰ, ਜਨਰਲ ਸਕੱਤਰ ਪ੍ਰੋਫੈਸਰ ਪਰਮਜੀਤ, ਸਕੱਤਰ ਬਲਵਿੰਦਰ ਬਿੱਟਾ, ਯੂਥ ਪ੍ਰਧਾਨ ਜਸਵੀਰੀ, ਜਸਬੀਰ ਸਿੰਘ ਬਾਲੀ, ਹਰਜਿੰਦਰ ਸੁਜਾਤਵਾਲ, ਰਾਜਿੰਦਰ ਬੱਧਣ, ਇੰਦਰਜੀਤ, ਭੁਪਿੰਦਰ ਕਾਕੂ, ਅੰਕੁਰ ਸਿੱਧੜ, ਕਪਿਲ ਕੁਮਾਰ, ਅੰਮਿ੍ਤ, ਦੀਪਕ ਸਾਂਪਲਾ, ਅਮਰਜੀਤ, ਪ੍ਰਦੀਪ, ਅਨਿਲ ਕੁਮਾਰ, ਸਟੀਫਨ ਮੱਲ, ਅਸ਼ੋਕ ਸਾਂਪਲਾ, ਵਿਜੈ ਝੱਲੀ, ਸਰਬਜੀਤ ਸਾਬੀ, ਚੰਨੀ ਕਲੇਰ, ਰਵੀ, ਐਡਵੋਕੇਟ ਪਰਮਿੰਦਰ, ਵਿੱਕੀ, ਗੋਲਡੀ, ਬੱਬਲੂ ਕਟਾਰੀਆ, ਗੁਰਪਾਲ, ਬਲਵਿੰਦਰ, ਸੰਨੀ ਆਦਿ ਸੈਂਕੜੇ ਸਾਥੀ ਮੌਜੂਦ ਰਹੇ |
ਡਾ. ਅੰਬੇਡਕਰ ਦੇ ਜਨਮ ਦਿਨ 'ਤੇ ਲਿਪ ਐਸ.ਸੀ. ਵਿੰਗ ਨੇ ਦਿੱਤੀ ਸ਼ਰਧਾਂਜਲੀ
ਲੋਕ ਇਨਸਾਫ ਪਾਰਟੀ ਐਸ.ਸੀ. ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਾਜੇਸ਼ ਖੋਖਰ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਦਫਤਰ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ | ਇਸ ਮੌਕੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਕੇ ਉਨ੍ਹਾਂ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਮੌਕੇ ਬਲਦੇਵ ਸਿੰਘ, ਮਹਿੰਗੂ ਰਾਮ ਯਾਦਵ, ਜਸਪਾਲ ਸਿਮਘ ਰਿਐਤ, ਨੀਰਜ ਗੋਰਾ, ਪਵਨ ਚੱਢਾ, ਰਿਸ਼ੀ ਕੁਮਾਰ, ਵਾਰਡ ਪ੍ਰਧਾਨ ਰਵੀ ਕੁਮਾਰ, ਪੰਮਾ ਧਾਲੀਵਾਲ, ਦਰਸ਼ਨ ਸਿੰਘ, ਯੂਥ ਆਗੂ ਬੌਨੀ ਕੁਮਾਰ, ਸੁਨੀਲ ਨਾਗਰ, ਸੁੱਖਵਿੰਦਰ ਸਿੰਘ, ਰਾਮ ਸਿੰਘ ਭੱਟੀ, ਹਰਵਿੰਦਰ ਸਿੰਘ ਬਿੱਟੂ, ਸੋਹਣ ਸਿੰਘ ਆਦਿ ਹਾਜਰ ਸਨ |
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮ ਦਿਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਕਾਂਗਰਸ ਭਵਨ ਵਿਖੇ ਉਨ੍ਹਾਂ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਮਨਾਇਆ ਗਿਆ | ਇਸ ਮੌਕੇ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਸਾਡੀ ਸਰਕਾਰ ਰਾਸ਼ਟਰ ਨਿਰਮਾਣ ਦੇ ਉਸ ਰਾਹ 'ਤੇ ਚੱਲ ਰਹੀ ਹੈ ਜੋ ਬਾਬਾ ਸਾਹਿਬ ਨੇ ਦਰਸਾਇਆ ਹੈ | ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਡਾ.ਬੀ.ਆਰ. ਅੰਬੇਡਕਰ ਜੀ ਨੇ ਸੰਵਿਧਾਨ ਵਿਚ ਉਨ੍ਹਾਂ ਦੇ ਅਧਿਕਾਰਾਂ ਅਤੇ ਸਤਿਕਾਰ ਲਈ ਨਾ ਸਿਰਫ ਦੱਬੇ-ਕੁਚਲੇ ਤੇ ਪਛੜੇ ਲੋਕਾਂ, ਬਲਕਿ ਭਾਰਤ ਦੇ ਹਰ ਨਾਗਰਿਕ ਵੱਲ ਵਿਸ਼ੇਸ਼ ਧਿਆਨ ਦਿੱਤਾ | ਇਸ ਮੌਕੇ ਡੀ. ਆਰ. ਭੱਟੀ, ਸੁਸ਼ੀਲ ਪਰਾਸ਼ਰ, ਰਮੇਸ਼ ਜੋਸ਼ੀ, ਕੋਮਲ ਖੰਨਾ, ਸਮੇਂ ਸਿੰਘ ਬਿਰਲਾ, ਬੰਨੂ ਬਹਿਲ, ਲਕਸ਼ਮਣ ਟੱਕ, ਬੀ. ਕੇ. ਅਰੋੜਾ, ਸਿਆਮ ਲਾਲ ਸਹਿਗਲ, ਅਰਵਿੰਦ ਭੱਟੀ, ਗੁਰਮੁਖ ਸਿੰਘ ਮਿੱਠੂ, ਮਾਨਵ ਪਾਠਕ, ਲਾਲਾ ਜੀਵਨ ਕੁਮਾਰ, ਜੋਰਾਵਰ ਸਿੰਘ ਜੌਹਲ, ਸੋਹਲ ਲਾਲ ਕਪੂਰ, ਰਿੰਕੂ ਕੁਮਾਰ ਸਿਧਾਰ, ਰੋਸ਼ਨ ਲਾਲ, ਰਾਮਜੀ ਦਾਸ, ਮੋਹਨ ਲਾਲ, ਸੁਰੇਂਦਰ ਸ਼ਰਮਾ, ਰਣਧੀਰ ਨਿੱਕਾ, ਕਪਿਲ ਕੋਛੜ ਆਦਿ ਹਾਜ਼ਰ ਸਨ |
<br/>

ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਰਾਜ ਮਿਸਤਰੀ ਗਿ੍ਫ਼ਤਾਰ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਰਾਜ ਮਿਸਤਰੀ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

10 ਹਜ਼ਾਰ ਲੀਟਰ ਲਾਹਨ ਬਰਾਮਦ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਐਂਟੀ ਸਮਗਲਿੰਗ ਸੈੱਲ ਦੀ ਪੁਲਿਸ ਨੇ ਪਿੰਡ ਰਜਾਪੁਰ 'ਚ ਛਾਪੇਮਾਰੀ ਕਰਕੇ ਉਥੋਂ 10 ਹਜ਼ਾਰ ਲਿਟਰ ਲਾਹਣ ਬਰਾਮਦ ਕੀਤਾ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਖਾਲਸੇ ਸਾਜਨਾ ਦਿਵਸ ਮੌਕੇ ਨਗਰ ਕੀਰਤਨ ਸਜਾਇਆ

ਲੁਧਿਆਣਾ 14 ਅਪ੍ਰੈਲ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਬਲਾਕ ਜੇ. ਭਾਈ ਰਣਧੀਰ ਸਿੰਘ ਨਗਰ ਤੋਂ ਖਾਲਸੇ ਦੇ ਸਾਜਨਾ ਦਿਵਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ...

ਪੂਰੀ ਖ਼ਬਰ »

ਨਹੀਂ ਮਿਲ ਰਹੀਆਂ ਲੋਕਾਂ ਨੂੰ ਪੈਟਰੋਲ ਪੰਪਾਂ ਉੱਪਰ ਮੁੱਢਲੀਆਂ ਸਹੂਲਤਾਂ

ਲੁਧਿਆਣਾ, 14 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ 'ਚ ਚਲ ਰਹੇ ਅਨੇਕਾਂ ਹੀ ਪੈਟਰੋਲ ਪੰਪਾਂ ਉਪਰ ਕਥਿਤ ਤੌਰ 'ਤੇ ਲੋਕਾਂ ਨੂੰ ਬੇਹਤਰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਦੇ ਚਲਦਿਆਂ ਲੋਕਾਂ ਦੇ ਮਨਾਂ 'ਚ ਨਾਰਾਜ਼ਗੀ ਪਾਈ ਜਾਂਦੀ ਹੈ | ਅਨੇਕਾਂ ਹੀ ...

ਪੂਰੀ ਖ਼ਬਰ »

ਮਿ੍ਤਕ ਆਗਿਆ ਵੰਤੀ ਦੀ ਕਿਡਨੀ ਕੱਢਣ ਦੇ ਮਾਮਲੇ ਦੀ ਪੁਲਿਸ ਜਾਂਚ ਦੇ ਹੁਕਮ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਮਿ੍ਤਕ ਆਗਿਆਵੰਤੀ ਦੀ ਕਿਡਨੀ ਕੱਢਣ ਦੇ ਮਾਮਲੇ 'ਚ ਪੁਲਿਸ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਏ.ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨੂੰ ਜਾਂਚ ਕਰਨ ਉਪਰੰਤ ਰਿਪੋਰਟ ਦੇਣ ਲਈ ਕਿਹਾ ਹੈ | ਇਸ ...

ਪੂਰੀ ਖ਼ਬਰ »

ਪੁਲਿਸ ਨਾਕਿਆਂ ਦੌਰਾਨ 25 ਹਜ਼ਾਰ ਵਿਅਕਤੀਆਂ ਦੇ ਕੀਤੇ ਕੋਰੋਨਾ ਟੈਸਟ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਵੇਖਦਿਆਂ ਸ਼ਹਿਰ 'ਚ 25 ਥਾਵਾਂ 'ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ, ਜਿਸ 'ਚ ਪਿਛਲੇ 12 ਦਿਨਾਂ ਦੌਰਾਨ 25 ਹਜ਼ਾਰ ਵਿਅਕਤੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ, ...

ਪੂਰੀ ਖ਼ਬਰ »

ਸੱਟੇਬਾਜ਼ੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਨਾਲ ਠੱਗੀਆਂ ਕਰਨ ਵਾਲਾ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 14 ਅਪ੍ਰੈਲ (ਪ੍ਰਮਿੰਦਰ ਸਿੰਘ ਆਹੂਜਾ)-ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਸੱਟੇਬਾਜ਼ੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਨਾਲ ਠੱਗੀਆਂ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਰਾਜੇਸ਼ ...

ਪੂਰੀ ਖ਼ਬਰ »

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਨੇ 24 ਘੰਟੇ 'ਚ ਨੂਰਵਾਲਾ 66 ਕੇ.ਵੀ. ਸਬ ਸਟੇਸ਼ਨ ਕੀਤਾ ਅਪਗਰੇਡ

ਲੁਧਿਆਣਾ, 14 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਨੂਰਵਾਲਾ 66 ਕੇ.ਵੀ. ਸਬ ਸਟੇਸ਼ਨ ਦੇ ਖ਼ਰਾਬ ਹੋਏ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਟੀ-4 ਨੂੰ 24 ਘੰਟਿਆਂ ਅੰਦਰ 31.5 ਐਮ.ਵੀ.ਏ. ਵਿਚ ਅਪਗਰੇਡ ਕਰ ਦਿੱਤਾ ਹੈ | ਪੀ.ਐਸ.ਪੀ.ਸੀ.ਐਲ. ਦੇ ...

ਪੂਰੀ ਖ਼ਬਰ »

ਖ਼ਤਰਨਾਕ ਵਾਹਨ ਚੋਰ ਗਿਰੋਹ ਦੇ 2 ਮੈਂਬਰ ਗਿ੍ਫ਼ਤਾਰ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਾਹਨ ਚੋਰੀ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਖਤਰਨਾਕ ਵਾਹਨ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ 10 ਹੋਰ ਮਰੀਜ਼ਾਂ ਨੇ ਦਮ ਤੋੜਿਆ

ਲੁਧਿਆਣਾ, 14 ਅਪ੍ਰੈਲ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਕਿਉਂਕਿ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜ੍ਹਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਅਕਾਡਮੀ ਵਲੋਂ ਉੱਘੇ ਲੇਖਕ ਦਰਸ਼ਨ ਧੀਰ ਦੇ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਦਰਸ਼ਨ ਧੀਰ ਦੇ ਸਦੀਂਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ...

ਪੂਰੀ ਖ਼ਬਰ »

ਸਕੂਲ ਸਟਾਫ ਨੇ ਗੁਰਦੁਆਰਿਆਂ 'ਚ ਲਗਾਏ ਦਾਖ਼ਲਾ ਸਟਾਲ

ਲਾਡੋਵਾਲ,14 ਅਪ੍ਰੈਲ (ਬਲਬੀਰ ਸਿੰਘ ਰਾਣਾ)-ਸਰਕਾਰੀ ਹਾਈ ਸਕੂਲ ਰੱਜੋਵਾਲ (ਲੁਧਿਆਣਾ) ਦੇ ਸਟਾਫ ਵਲੋਂ ਵੱਖ-ਵੱਖ ਪਿੰਡਾਂ ਜਿਵੇਂ ਕਿ ਪਿੰਡ ਬੱਗਾ ਖੁਰਦ, ਰੱਜੋਵਾਲ, ਲਾਦੀਆਂ ਤੇ ਚਾਹੜਾਂ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਨਵੇਂ ਦਾਖਲੇ ਨੂੰ ਲੈ ਕੇ ਸਟਾਲ ਲਗਾ ਕੇ ...

ਪੂਰੀ ਖ਼ਬਰ »

ਚੌਹਾਨ ਲਗਾਤਾਰ ਚੌਥੀ ਵਾਰ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਡਾਬਾ/ਲੁਹਾਰਾ, 14 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਲੁਧਿਆਣਾ ਦੀ ਬੀਤੇ ਦਿਨ ਹੋਈ ਚੋਣ ਦੌਰਾਨ ਅਮਰਜੀਤ ਸਿੰਘ ਚੌਹਾਨ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ | ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਹਦਾਇਤਾਂ ਨੂੰ ...

ਪੂਰੀ ਖ਼ਬਰ »

ਦਸਤਾਰ ਸਜਾਓ ਸਿਖਲਾਈ ਕੈਂਪ ਮੌਕੇ ਨੌਜਵਾਨਾਂ ਨੇ ਦਸਤਾਰ ਸਜਾਉਣ ਦੇ ਸਿੱਖੇ ਗੁਰ

ਆਲਮਗੀਰ, 14 ਅਪ੍ਰੈਲ (ਜਰਨੈਲ ਸਿੰਘ ਪੱਟੀ)-ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵਲੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ 'ਆਪ' ਵਲੋਂ ਸਮਾਗਮ

ਆਲਮਗੀਰ, 14 ਅਪਰੈਲ (ਜਰਨੈਲ ਸਿੰਘ ਪੱਟੀ)-ਆਮ ਆਦਮੀ ਪਾਰਟੀ ਹਲਕਾ ਗਿੱਲ ਵਲੋਂ ਡਾ ਬੀ.ਆਰ. ਅੰਬੇਡਕਰ ਦੇ ਜਨਮ ਦਿਨ ਮੌਕੇ ਐਸ.ਸੀ. ਵਿੰਗ ਪੰਜਾਬ ਦੇ ਮੀਤ ਪ੍ਰਧਾਨ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ. ਬੀ.ਆਰ ਅੰਬੇਡਕਰ ਦੀ ...

ਪੂਰੀ ਖ਼ਬਰ »

ਹਲਕਾ ਲੁਧਿਆਣਾ ਪੂਰਬੀ ਦੇ ਕੌਂਸਲਰਾਂ ਵਲੋਂ ਡਾ.ਅੰਬੇਡਕਰ ਨੂੰ ਸ਼ਰਧਾਂਜਲੀ ਭੇਟ

ਲੁਧਿਆਣਾ, 14 ਅਪੈ੍ਰਲ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਕਾਂਗਰਸੀਆਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ 'ਚ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ ਤੇ ਬਾਬਾ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਲਾਈਵ ਪੋ੍ਰਗਰਾਮ 'ਚ ਹਿੱਸਾ ਲੈ ਕੇ ਡਾ. ਅੰਬੇਡਕਰ ਨੂੰ 130ਵੇਂ ਦਿਹਾੜੇ 'ਤੇ ਕੀਤਾ ਯਾਦ

ਲੁਧਿਆਣਾ, 14 ਅਪੈ੍ਰਲ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੇ 130ਵੇਂ ਜਨਮ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਅੱਜ ਇਥੇ ਬਚਤ ਭਵਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...

ਪੂਰੀ ਖ਼ਬਰ »

ਵਿਧਾਇਕ ਕੋਟੇ 'ਚੋਂ 80.68 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਰਵਾਉਣ 'ਤੇ ਬੈਂਸ ਦਾ ਧੰਨਵਾਦ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਆਪਣੇ ਕੋਟੇ 'ਚੋਂ 80.68 ਲੱਖ ਰੁਪਏ ਦੀ ਲਾਗਤ ਨਾਲ ਕਮਿਉਟੀ ਸੈਂਟਰ ਰੋਡ ਤੇ 100 ਗੱਜ ਬਲਾਕ ਵਿਖੇ ਵਿਕਾਸ ਕਰਵਾਉਣ 'ਤੇ ਹਲਕੇ 'ਚ ਪੈਂਦੇ ਵਾਰਡ ...

ਪੂਰੀ ਖ਼ਬਰ »

ਬੁੱਢੇ ਦਰਿਆ ਨੂੰ ਕੂੜਾਮੁਕਤ ਰੱਖਣ ਲਈ ਕਮਿਸ਼ਨਰ ਨੇ ਅਧਿਕਾਰੀਆਂ ਦੀ ਲਗਾਈ ਡਿਊਟੀ

ਲੁਧਿਆਣਾ, 14 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਬੁੱਢੇ ਦਰਿਆ ਨੂੰ ਕੂੜਾਮੁਕਤ ਕਰਨ ਤੇ ਆਸ ਪਾਸ ਦੇ ਇਲਾਕੇ ਨੂੰ ਖੂਬਸੂਰਤ ਬਣਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਮੁੜ ਤੇਜ਼ ਕੀਤਾ ਜਾਵੇਗਾ, ਜਿਸ ਲਈ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨ ਲਈ ...

ਪੂਰੀ ਖ਼ਬਰ »

ਪ੍ਰਧਾਨ ਸਵਰਨ ਸਿੰਘ ਇੰਟਕ ਦਾ ਪਲੇਨਿੰਗ ਬੋਰਡ ਦਾ ਮੈਂਬਰ ਨਿਯੁਕਤ ਕਰਨ 'ਤੇ ਸਨਮਾਨ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਦੇਵ ਨਗਰ ਪੰਚਾਇਤ ਵਲੋਂ ਸ੍ਰੀ ਕੌਰ ਚੰਦ ਸਰਪੰਚ ਦੀ ਅਗਵਾਈ ਹੇਠ ਪ੍ਰਧਾਨ ਸਵਰਨ ਸਿੰਘ ਇੰਟਕ ਨੂੰ ਪਲੇਨਿੰਗ ਬੋਰਡ ਦਾ ਮੈਂਬਰ ਨਿਯੁਕਤ ਕਰਨ 'ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ | ਬੁਲਾਰਿਆਂ ਨੇ ...

ਪੂਰੀ ਖ਼ਬਰ »

ਜਾਅਲੀ ਜ਼ਮਾਨਤਾਂ ਦੇ ਮਾਮਲੇ 'ਚ ਔਰਤ ਤੇ ਉਸਦੇ ਸਾਥੀਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਨਯੋਗ ਜੱਜ ਨੀਰਜ ਗੋਇਲ ਦੀ ਸ਼ਿਕਾਇਤ 'ਤੇ ਪਿ੍ਯੰਕਾ ਪਤਨੀ ਗੌਰਵ ਵਾਸੀ ਸਲੇਮਟਾਬਰੀ ਤੇ ਉਸਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਈ. ਟੀ. ਯੂ. ਵਲੋਂ ਵਾਹਨਾਂ 'ਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਸ਼ੁਰੂ

ਲੁਧਿਆਣਾ, 14 ਅਪ੍ਰੈਲ (ਪੁਨੀਤ ਬਾਵਾ)-ਏ.ਟੀ.ਯੂ. ਟਰਾਂਸਪੋਰਟ ਯੂਨੀਅਨ ਵਲੋਂ ਵਾਹਨਾਂ 'ਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਵਾਹਨਾਂ 'ਤੇ ਰਿਫਲੈਕਟਰ ਲਾਉਣ ਦੀ ਸ਼ੁਰੂਆਤ ਏ.ਸੀ.ਪੀ.ਟਰੈਫ਼ਿਕ ਵਰੁਣਜੀਤ ਸਿੰਘ ਨੇ ਪ੍ਰਧਾਨ ਬਲਦੇਵ ਸਿੰਘ ਧਰੋੜ ਨਾਲ ਇਕ ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਲਾਡੋਵਾਲ, 14 ਅਪ੍ਰੈਲ (ਬਲਬੀਰ ਸਿੰਘ ਰਾਣਾ)-ਪਿੰਡ ਬਾੜੇਵਾਲ ਡੋਗਰਾਂ ਵਿਖੇ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅੰਬੇਡਕਰ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਬਾੜੇਵਾਲ ਨੇ ਸਮੂਹ ਦੇਸ਼ ਵਾਸੀਆਂ ਨੂੰ ਡਾ. ਬੀ.ਆਰ. ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾਇਆ

ਆਲਮਗੀਰ, 14 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਸਾਖੀ ਦਿਹਾੜੇ ਮੌਕੇ ਰਹਿਰਾਸ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਚਰਨ ਸਿੰਘ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ 'ਚ ਹੋਏ ਘੁਟਾਲਿਆਂ ਦੀ ਰਾਜ ਸਰਕਾਰ ਵਲੋਂ ਮੰਗੀ ਰਿਪੋਰਟ ਕਾਰਨ ਮੱਚੀ ਹਲਚਲ

ਲੁਧਿਆਣਾ, 14 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਿਚ ਪਿਛਲੇ ਕਈ ਦਹਾਕਿਆਂ ਤੋਂ ਹੋ ਰਹੇ ਕਥਿਤ ਘੋਟਾਲੇ ਦੀ ਰਿਪੋਰਟ ਰਾਜ ਸਰਕਾਰ ਵਲੋਂ ਮੰਗੇ ਜਾਣ ਦੀ ਜਾਣਕਾਰੀ ਮਿਲੀ ਹੈ | ਬੁੱਧਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਨਗਰ ਸੁਧਾਰ ਟਰੱਸਟ ਦਾ ...

ਪੂਰੀ ਖ਼ਬਰ »

ਕੰਪਲੈਕਸ ਦਾ ਐਮਰਜੈਂਸੀ ਰਸਤਾ ਬੰਦ ਕਰਨ ਲਈ ਕੀਤੀ ਜਾ ਰਹੀ ਦੀਵਾਰ ਦਾ ਕੰਮ ਕਰਵਾਇਆ ਬੰਦ

ਲੁਧਿਆਣਾ, 14 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਏ. ਅਧੀਨ ਪੈਂਦੀ ਗੁੜ ਮੰਡੀ 'ਚ ਬਣਾਏ ਕੰਪਲੈਕਸ ਦੇ ਐਮਰਜੈਂਸੀ ਰਸਤੇ ਅੱਗੇ ਕੀਤੀ ਜਾ ਰਹੀ ਦੀਵਾਰ ਦਾ ਦੁਕਾਨਦਾਰਾਂ ਵਲੋਂ ਵਿਰੋਧ ਕਰਦਿਆਂ ਉੱਚ ਇਮਾਰਤੀ ਸ਼ਾਖਾ ਦੇ ੳੱੁਚ ਅਧਿਕਾਰੀਆਂ ਨੂੰ ਕੀਤੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਟਰੱਸਟੀਆਂ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਅੱਖਾਂ, ਦੰਦਾਂ ਤੇ ਹੋਰ ...

ਪੂਰੀ ਖ਼ਬਰ »

ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਪੁਲਿਸ ਨੇ ਸ਼ਿਕੰਜਾ ਕੱਸਿਆ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਟ੍ਰੈਫਿਕ ਪੁਲਿਸ ਵਲੋਂ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ 'ਤੇ ਸ਼ਿਕੰਜਾ ਕੱਸਿਆ ਹੈ ਤੇ ਤਿੰਨ ਦਿਨਾਂ ਵਿਚ 765 ਵਾਹਨ ਚਾਲਕਾਂ ਦੇ ਚਾਲਾਨ ਕੀਤੇ ਹਨ | ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਟ੍ਰੈਫਿਕ ...

ਪੂਰੀ ਖ਼ਬਰ »

ਲਾਈਵ ਹੋ ਕੇ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਉਣ ਦੀ ਅਪੀਲ

ਲੁਧਿਆਣਾ, 14 ਅਪ੍ਰੈਲ (ਪੁਨੀਤ ਬਾਵਾ)-ਜ਼ਿਲਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਪੇਜ਼ 'ਤੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਲੁਧਿਆਣਾ ਵਾਸੀਆਂ ਨੂੰ ਭਾਵੁਕ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਲੋਂ ਨਾਮ ਸਿਮਰਨ ਅਭਿਆਸ ਸਮਾਗਮ

ਲੁਧਿਆਣਾ 14 ਅਪ੍ਰੈਲ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਮ ਸਿਮਰਨ ਅਭਿਆਸ ਸਮਾਗਮ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਸ਼ਰਧਾ ਤੇ ਸਤਿਕਾਰ ...

ਪੂਰੀ ਖ਼ਬਰ »

ਸਰਬ ਹਿਤਕਾਰੀ ਸੁਸਾਇਟੀ ਨੇ ਲਗਾਇਆ ਮੁਫ਼ਤ ਕੋਰੋਨਾ ਵੈਕਸੀਨ ਕੈਂਪ

ਲੁਧਿਆਣਾ, 14 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸਰਬ ਹਿਤਕਾਰੀ ਸੁਸਾਇਟੀ ਵਲੋਂ ਗੁਰਦੁਆਰਾ ਮਾਈ ਨੰਦ ਕੌਰ ਘੁਮਾਰ ਮੰਡੀ ਵਿਖੇ ਮੁਫ਼ਤ ਕੋਰੋਨਾ ਵੈਕਸੀਨ ਕੈਂਪ ਪ੍ਰਧਾਨ ਜਸਜੋਤ ਸਿੰਘ ਰੋਬੀ ਬੱਤਰਾ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਦੌਰਾਨ 102 ਵਿਅਕਤੀਆਂ ਨੂੰ ਸਿਵਲ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸਾਖੀ ਮੌਕੇ ਦੀਵਾਨ ਸਜਾਏ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਖਾਲਸਾ ਦੇ ਸਾਜਨਾ ਦਿਵਸ ਤੇ ਵਿਸਾਖੀ 'ਤੇ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਵਲੋਂ ਵਿਸ਼ੇਸ ਦੀਵਾਨ ਸਜਾਏ ਗਏ | ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੋਂ ਬਾਅਦ ਇਸਤਰੀ ਸਤਿਸੰਗ ਸਭ ਦੀ ਬੀਬੀਆਂ ਨੇ ਸ਼ਬਦ ਕੀਰਤਨ ਦੀ ...

ਪੂਰੀ ਖ਼ਬਰ »

ਬੈਂਸ 'ਤੇ ਟਿੱਪਣੀ ਕਰਨ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ-ਚਾਹਲ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਨਗਰ ਨਿਗਮ 'ਚ ਆਗੂ ਕੌਂਸਲਰ ਸਵਰਨਦੀਪ ਸਿੰਘ ਚਾਹਲ ਨੇ ਕਿਹਾ ਹੈ ਕਿ ਲਿਪ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਟਿੱਪਣੀ ਕਰਨ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਉਹ ਕਿੰਨੇ ਕੁ ਪਾਣੀ ਵਿਚ ਹਨ | ...

ਪੂਰੀ ਖ਼ਬਰ »

ਨਵਜਾਤ ਬੱਚੇ ਦੀਆਂ ਅੱਖਾਂ ਦਾ ਸਫਲ ਆਪਰੇਸ਼ਨ ਕਰਨ ਵਾਲੇ ਡਾਕਟਰ ਦਾ ਸਨਮਾਨ

ਲੁਧਿਆਣਾ, 14 ਅਪ੍ਰੈਲ (ਸਲੇਮਪੁਰੀ)-ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਵਿਚ ਅੱਖ ਰੋਗਾਂ ਦੇ ਮਾਹਿਰ ਡਾ. ਗੌਰਵ ਗੁਪਤਾ ਵਲੋਂ ਇਕ ਨਵਜਾਤ ਬੱਚੇ ਦੀਆਂ ਅੱਖਾਂ ਦਾ ਸਫਲ ਆਪਰੇਸ਼ਨ ਕਰਕੇ ਉਸ ਦੀ ਜਿੰਦਗੀ ਨਰਕ ਹੋਣ ਤੋਂ ਬਚਾ ਲਈ ਗਈ ਹੈ | ਡਾ. ਗੁਪਤਾ ਨੇ ਦੱਸਿਆ ਬੱਚੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵਲੋਂ ਦਾਣਾ ਮੰਡੀਆਂ ਦਾ ਦੌਰਾ

ਲੁਧਿਆਣਾ, 14 ਅਪੈ੍ਰਲ (ਪੁਨੀਤ ਬਾਵਾ)-ਦਾਣਾ ਮੰਡੀਆਂ 'ਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਬੁੱਧਵਾਰ ਨੂੰ ਦਾਣਾ ਮੰਡੀਆਂ ਦਾ ਦੌਰਾ ਕੀਤਾ, ਜਿਸ ਦੌਰਾਨ ਉਨਾਂ ਨੇ ...

ਪੂਰੀ ਖ਼ਬਰ »

ਪ੍ਰਧਾਨਗੀ ਕੰਮ ਤੇ ਲਿਆਕਤ ਨੂੰ ਮਿਲਦੀ ਹੈ- ਜੈਨ

ਡਾਬਾ/ਲੁਹਾਰਾ, 14 ਅਪ੍ਰੈਲ (ਕੁਲਵੰਤ ਸਿੰਘ ਸੱਪਲ)-300 ਦੇ ਲਗਭਗ ਮੈਂਬਰਾਂ ਵਾਲੀ ਜਥੇਬੰਦੀ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਲੁਧਿਆਣਾ ਦੀ ਬੀਤੇ ਦਿਨੀਂ ਹੋਈ ਚੋਣ ਦੌਰਾਨ ਅਮਰਜੀਤ ਸਿੰਘ ਚੌਹਾਨ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਬਣਨ 'ਤੇ ਸੈਕਟਰੀ ਗੌਤਮ ਜੈਨ ਵਲੋਂ ...

ਪੂਰੀ ਖ਼ਬਰ »

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਮਨੁੱਖੀ ਕਾਰਜਾਂ ਨੂੰ ਸਮਰਪਿਤ ...

ਪੂਰੀ ਖ਼ਬਰ »

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਅੰਮਿ੍ਤ ਸੰਚਾਰ ਕਰਵਾਇਆ

ਡਾਬਾ/ਲੁਹਾਰਾ, 14 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਰੱਸਟ ਸ਼ਿਮਲਾਪੁਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਗੀ ਢਾਡੀ ਤੇ ...

ਪੂਰੀ ਖ਼ਬਰ »

ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ

ਆਲਮਗੀਰ, 14 ਅਪ੍ਰੈਲ (ਜਰਨੈਲ ਸਿੰਘ ਪੱਟੀ)-ਡਾ. ਬੀ.ਆਰ. ਅੰਬੇਡਕਰ ਦੇ 130ਵੇਂ ਜਨਮ ਦਿਨ ਮੌਕੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਗਿੱਲ ਦੇ ਸੀਨੀਅਰ ਨਾਮੀ ਆਗੂ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕੋਰੋਨਾ ਵਾਇਰੈਸ ਦੀ ਚੇਨ ਨੂੰ ਤੋੜਣ ਲਈ ਜਾਗਰੂਕ ਹੋਣਾ ਜ਼ਰੂਰੀ-ਰਵਿੰਦਰ ਪਿ੍ੰਸ

ਲੁਧਿਆਣਾ, 14 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰਜ਼ ਤੇ ਟ੍ਰੇਡਰ ਐਸੋਸੀਏਸ਼ਨ ਦੇ ਮੈਂਬਰ ਰਵਿੰਦਰ ਸਿੰਘ ਪਿ੍ੰਸ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਜਾਗਰੂਕ ਹੋਣਾ ...

ਪੂਰੀ ਖ਼ਬਰ »

ਬਿਨਾਂ ਵਰਦੀ ਤੋਂ ਦਿੱਤੀ ਜਾ ਰਹੀ ਰਸੋਈ ਗੈਸ ਦੀ ਸਪਲਾਈ

ਲੁਧਿਆਣਾ, 14 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖਪਤਕਾਰਾਂ ਨੂੰ ਘਰ-ਘਰ ਰਸੋਈ ਗੈਸ ਦੀ ਡਿਲੀਵਰੀ ਦੇਣ ਵਾਲੇ ਅਨੇਕਾਂ ਹੀ ਰੇਹੜਾ ਚਾਲਕ ਕਥਿਤ ਤੌਰ 'ਤੇ ਬਿਨ੍ਹਾਂ ਵਰਦੀ ਤੋਂ ਰਸੋਈ ਗੈਸ ਦੀ ਸਪਲਾਈ ਦੇ ਰਹੇ ਹਨ | ਅਨੇਕਾਂ ਕੋਲ ਹੀ ਮੌਕੇ ...

ਪੂਰੀ ਖ਼ਬਰ »

ਮੱਕੜ ਪਰਿਵਾਰ ਨੂੰ ਸਦਮਾ, ਗੁਰਜੀਤ ਸਿੰਘ ਵਲੀਪੁਰ ਕਲਾਂ ਵਾਲੇ ਨਹੀਂ ਰਹੇ

ਭੂੰਦੜੀ, 14 ਅਪ੍ਰੈਲ (ਕੁਲਦੀਪ ਸਿੰਘ ਮਾਨ)-ਅੱਜ ਵਲੀਪੁਰ ਕਲਾਂ ਦੇ ਮੱਕੜ ਪਰਿਵਾਰ ਨੂੰ ਉੱਦੋਂ ਗਹਿਰਾ ਸਦਮਾ ਪਹੁੰਚਿਆ ਜਦੋਂ ਨਿਰਮਲ ਸਿੰਘ, ਮਨਮੋਹਨ ਸਿੰਘ ਤੇ ਰਵਿੰਦਰ ਸਿੰਘ ਰਵੀ ਦੇ ਸਤਿਕਾਰਯੋਗ ਪਿਤਾ ਗੁਰਜੀਤ ਸਿੰਘ ਮੱਕੜ ਅਚਾਨਕ ਇਸ ਸੰਸਾਰ ਨੂੰ ਸਦੀਵੀਂ ...

ਪੂਰੀ ਖ਼ਬਰ »

ਵਾਰਡ ਨੰਬਰ 30 ਸੂਆ ਰੋਡ ਤੋਂ ਵਿਕਾਸ ਕੰਮਾਂ ਦਾ ਉਦਘਾਟਨ

ਢੰਡਾਰੀ ਕਲਾਂ, 14 ਅਪ੍ਰੈਲ (ਪਰਮਜੀਤ ਸਿੰਘ ਮਠਾੜੂ)-ਢੰਡਾਰੀ ਕਲਾਂ ਵਾਰਡ ਨੰਬਰ 30 'ਚ ਸੂਆ ਰੋਡ 'ਤੇ ਸੀਵਰੇਜ, ਪੀਣ ਵਾਲੇ ਪਾਣੀ ਦੇ ਪਾਈਪ ਸਮੇਤ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਕੀਤਾ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ 28 ਲੱਖ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX