ਤਾਜਾ ਖ਼ਬਰਾਂ


ਜੰਮੂ -ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ 'ਤੇ ਸੁਰੱਖਿਆ ਲਈ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਮਹਿਲਾ ਕਰਮਚਾਰੀ
. . .  about 1 hour ago
ਐੱਨ.ਆਰ.ਆਈ. ਖਾਤੇ ਵਿਚੋਂ ਧੋਖਾਧੜੀ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ 12 ਗ੍ਰਿਫਤਾਰ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਸਾਈਬਰ ਸੈੱਲ ਦੇ ਡੀ.ਸੀ.ਪੀ. ਕੇ.ਪੀ.ਐਸ. ਮਲਹੋਤਰਾ ਨੇ ਕਿਹਾ ਕਿ ਐਚ.ਡੀ.ਐਫ.ਸੀ. ਦੇ 3 ਕਰਮਚਾਰੀਆਂ ਸਮੇਤ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਐਨਆਰਆਈ ਖਾਤਿਆਂ...
ਐਸ.ਆਈ.ਟੀ. ਨੇ ਲਖੀਮਪੁਰ ‘ਚ ਹੋਈ ਹਿੰਸਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
. . .  about 2 hours ago
ਲਖਨਊ , 19 ਅਕਤੂਬਰ -ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਘਟਨਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਸ.ਆਈ.ਟੀ. ਨੇ ਲੋਕਾਂ ਨੂੰ ...
ਉਤਰਾਖੰਡ ਵਿਚ ਮੀਂਹ ਕਾਰਨ ਤਬਾਹੀ, ਹੁਣ ਤੱਕ 25 ਮੌਤਾਂ, ਸੈਂਕੜੇ ਸੈਲਾਨੀ ਫਸੇ
. . .  about 2 hours ago
ਮਹਿਲ ਕਲਾਂ (ਬਰਨਾਲਾ) 'ਚ ਆਰਥਿਕ ਤੰਗੀ ਕਰਕੇ 12ਵੀਂ ਦੀ ਵਿਦਿਆਰਥਣ ਵਲੋਂ ਖੁਦਕੁਸ਼ੀ
. . .  about 2 hours ago
ਮਹਿਲ ਕਲਾਂ,19 ਅਕਤੂਬਰ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ ਵਿਖੇ ਘਰ ਦੀ ਆਰਥਿਕ ਤੰਗੀ ਕਰਕੇ ਮਾਨਸਿਕ ਪ੍ਰੇਸ਼ਾਨੀ 'ਤੇ ਚੱਲਦਿਆ 12ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜਗਮੋਹਣ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਨੇ ਆਪਣੇ ਘਰ ...
ਵੱਡੀ ਖਬਰ : ਵਿਧਾਨ ਸਭਾ ਦੇ ਸਪੀਕਰ ਵਲੋਂ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਕੀਤਾ ਮਨਜ਼ੂਰ
. . .  about 2 hours ago
ਵੇਅਰ ਹਾਊਸ ਦਾ ਇੰਸਪੈਕਟਰ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
. . .  about 3 hours ago
ਭੁਲੱਥ ,19 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ ) - ਅੱਜ ਵਿਜੀਲੈਂਸ ਵਿਭਾਗ ਵਲੋਂ ਡੀ. ਐਸ. ਪੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵੇਅਰ ਹਾਊਸ ਦੇ ਇੰਸਪੈਕਟਰ ਮਨੀਸ਼ ਨੂੰ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ...
ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਦੇ ਖਿਲਾਫ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ
. . .  about 3 hours ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੰਡ ਮਿੱਲਾਂ ਨਾਲ ਜੁੜੇ ਮੁੱਦਿਆਂ 'ਤੇ ਵਫ਼ਦ ਨਾਲ ਕੀਤੀ ਮੀਟਿੰਗ
. . .  about 3 hours ago
ਪੰਡੋਰਾ ਪੇਪਰ ਮਾਮਲਾ - ਏਜੰਸੀ ਸਮੂਹ ਦੀ ਜਾਂਚ ਸ਼ੁਰੂ, ਪਹਿਲੀ ਮੀਟਿੰਗ ਹੋਈ
. . .  about 4 hours ago
ਉਤਰਾਖੰਡ : ਪਿਛਲੇ 24 ਘੰਟਿਆਂ ਵਿਚ 200 ਮਿਲੀਮੀਟਰ ਮੀਂਹ, ਹੁਣ ਤੱਕ 16 ਮੌਤਾਂ
. . .  about 4 hours ago
ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਚੰਨੀ ਨੂੰ ਮਿਲੇ
. . .  about 4 hours ago
ਚੰਡੀਗੜ੍ਹ,19 ਅਕਤੂਬਰ - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਵਫਦ ਦੇ ਰੂਪ ਵਿਚ ਮਿਲ ਕੇ ਹਰੇਕ ਐਮ.ਐਲ.ਏ. ਨੂੰ ਆਪੋ ਆਪਣੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਵਿਕਾਸ ...
ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ
. . .  about 4 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਜੇ ਵੀ ਕੁਝ ਮੁੱਦਿਆਂ 'ਤੇ ਰੇੜਕਾ ਹੈ...
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ 'ਚ ਆਈ ਖ਼ਰਾਬੀ, ਯਾਤਰੀ ਹੋਏ ਪ੍ਰੇਸ਼ਾਨ
. . .  about 5 hours ago
ਰਾਜਾਸਾਂਸੀ, 19 ਅਕਤੂਬਰ (ਹੇਰ) - ਕੁਝ ਹੀ ਸਮਾਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਮੁਲਕ ਦੀ ਰਾਜਧਾਨੀ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਹ ਉਡਾਣ ਜਿੱਥੇ ਆਪਣੀ ਮੰਜ਼ਿਲ ਵੱਲ ਨੂੰ ਜਾਣ ਤੋਂ ਵਾਂਝੀ ਹੋਈ ਹੈ। ਉੱਥੇ...
ਚੀਨ ਦੀਆਂ ਸਰਹੱਦੀ ਗਤੀਵਿਧੀਆਂ ਭਾਰਤ ਲਈ ਬਣ ਰਹੀਆਂ ਚੁਣੌਤੀਆਂ - ਕਮਾਂਡਰ ਲੈਫ਼ਟੀਨੈਂਟ ਜਨਰਲ
. . .  about 5 hours ago
ਨਵੀਂ ਦਿੱਲੀ, 19 ਅਕਤੂਬਰ - ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਸਰਹੱਦ 'ਤੇ ਚੀਨ ਦੀ ਵੱਧ ਰਹੀਆਂ ਗਤੀਵਿਧੀਆਂ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਐਲ.ਏ. ਦੇ ਰਣਨੀਤਕ ਮਾਡਲ ਪਿੰਡ ਦੀਆਂ ਸਰਹੱਦਾਂ ਕੋਲ ਆ ਗਏ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਇਸ ਦੇ...
ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  about 6 hours ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  about 6 hours ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  about 7 hours ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  about 7 hours ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  about 8 hours ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  about 8 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  about 8 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਸੁਨਾਮ ਤੋਂ ਬਲਦੇਵ ਸਿੰਘ ਮਾਨ ਤੇ ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੋਣਗੇ ਉਮੀਦਵਾਰ
. . .  about 8 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
. . .  about 8 hours ago
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਹਰਦੇਵ ਮੇਘ ਗੋਬਿੰਦਗੜ੍ਹ ਬਣੇ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ
. . .  1 minute ago
ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ) - ਬੱਲੂਆਣਾ (ਰਾਖਵੇਂ) ਵਿਧਾਨ ਸਭਾ ਹਲਕੇ ਤੇ ਹਰਦੇਵ ਮੇਘ ਗੋਬਿੰਦਗੜ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ। ਹਰਦੇਵ ਮੇਘ ਗੋਬਿੰਦਗੜ੍ਹ ਜੋ ਕਿ ਹਲਕੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਪਟਿਆਲਾ

ਡਾ. ਅੰਬੇਡਕਰ ਦਾ ਜਨਮ ਦਿਹਾੜਾ ਜ਼ਿਲ੍ਹੇ ਭਰ 'ਚ ਸ਼ਰਧਾ ਨਾਲ ਮਨਾਇਆ

ਪਟਿਆਲਾ, 14 ਅਪ੍ਰੈਲ (ਅ. ਸ. ਆਹਲੂਵਾਲੀਆ)-ਬੱਸ ਸਟੈਂਡ ਪਟਿਆਲਾ ਵਿਖੇ ਪਟਿਆਲਾ ਜ਼ਿਲੇ੍ਹ ਨਾਲ ਸਬੰਧਿਤ 21 ਜਥੇਬੰਦੀਆਂ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 130ਵਾਂ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਸੀ., ਬੀ.ਸੀ. ਇੰਪਲਾਈਜ਼ ਅਤੇ ਲੋਕ ਏਕਤਾ ਫ਼ਰੰਟ ਪੰਜਾਬ ਦੇ ਕਨਵੀਨਰ ਅਵਤਾਰ ਸਿੰਘ ਵਲੋਂ ਦੱਸਿਆ ਗਿਆ ਕਿ ਵੱਖ-ਵੱਖ ਸਕੂਲਾਂ ਦੇ ਗਰੀਬ ਤੇ ਹੋਣਹਾਰ ਬੱਚਿਆਂ ਨੂੰ ਕਾਪੀਆਂ, ਪੈੱਨ, ਰਜਿਸਟਰ ਵੰਡੇ ਗਏ | ਸਮੂਹ ਜਥੇਬੰਦੀਆਂ ਵਲੋਂ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਸਮੂਹ ਬੁਲਾਰਿਆਂ ਵਲੋਂ ਸਭ ਨੂੰ ਅਪੀਲ ਕੀਤੀ ਗਈ ਕਿ ਸ਼ਾਮ ਨੂੰ ਆਪਣੇ ਘਰਾਂ 'ਤੇ ਦੀਪਮਾਲਾ ਕੀਤੀ ਜਾਵੇ ਕਿਉਂਕਿ ਅੱਜ ਦਾ ਦਿਹਾੜਾ ਸਾਡੇ ਸਭ ਲਈ ਬਹੁਤ ਵੱਡਾ ਤਿਉਹਾਰ ਹੈ | ਇਸ ਮੌਕੇ ਹੋਰਨਾਂ ਇੰਜ. ਆਰ.ਐੱਸ. ਸਿਆਨ ਪੋ੍ਰਗਰੈਸਿਵ ਵੈੱਲਫੇਅਰ ਐਸੋਸੀਏਸ਼ਨ, ਮਲਾਗਰ ਸਿੰਘ, ਲਛਮਣ ਸਿੰਘ ਨਬੀਪੁਰ, ਨਾਰੰਗ ਸਿੰਘ, ਹੁਸ਼ਿਆਰ ਚੰਦ, ਜਰਨੈਲ ਸਿੰਘ, ਸੰਦੀਪ ਚੌਧਰੀ, ਜਤਿੰਦਰ ਸਿੰਘ, ਪ੍ਰਗਟ ਸਿੰਘ, ਮਨਿੰਦਰ ਸਿੰਘ, ਸੋਨੀ ਗਿੱਲ, ਨਰੇਸ਼ ਗਾਟ, ਐਡਵੋਕੇਟ ਰਾਜੀਵ ਲੋਹਟਬੱਦੀ, ਅਸ਼ੋਕ ਕੁਮਾਰ, ਅਹੀਰ, ਪ੍ਰੋ. ਹਰਨੇਕ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਸਮਾਣਾ, (ਸਾਹਿਬ ਸਿੰਘ)-ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਦੱਸਿਆ ਹੈ ਕਿ ਜਲਦੀ ਹੀ ਸਮਾਣਾ ਵਿਚ ਵੱਡਾ ਅੰਬੇਡਕਰ ਭਵਨ ਬਣਾਇਆ ਜਾਵੇਗਾ ਜਿਸ ਵਿਚ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ | ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦਮਨ ਸਿੰਘ ਵਿਰਕ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ, ਪਰਮਜੀਤ ਸਿੰਘ ਬੱਬੂ, ਇੰਦਰਸੈਨ ਅਤੇ ਸ਼ਿਵ ਕੁਮਾਰ ਘੱਗਾ ਵੀ ਸ਼ਾਮਿਲ ਸਨ | ਵਿਧਾਇਕ ਰਜਿੰਦਰ ਸਿੰਘ ਨੇ ਆਖਿਆ ਕਿ ਡਾ. ਅੰਬੇਡਕਰ ਸਾਡੇ ਚਾਨਣ ਮੁਨਾਰੇ ਹਨ, ਜਿਨ੍ਹਾਂ ਦੇ ਕੀਤੇ ਕੰਮ ਸਾਡਾ ਮਾਰਗ ਦਰਸ਼ਨ ਹਨ | ਇਸ ਮੌਕੇ ਗਗਨ ਸਿੰਗਲਾ, ਜਤਿਨ ਵਰਮਾ, ਸਤਪਾਲ ਪਾਲੀ, ਹਰਪ੍ਰੀਤ ਸਿੰਘ ਕੂਕਾ, ਰਾਜ ਕੁਮਾਰ ਟਿੰਕਾ ਗਾਜੇਵਾਸ, ਰਾਜ ਕੁਮਾਰ ਸਚਦੇਵਾ, ਅਵਿਨਾਸ਼ ਡਾਂਗ, ਮੰਗਤ ਮਵੀ, ਰਾਜ ਪਾਲ ਸਿੰਘ ਬੰਮਣਾ ਅਤੇ ਗੁਰਜੀਤ ਸਿੰਘ ਬੱਬੀ ਵੀ ਹਾਜ਼ਰ ਸਨ | ਇਸ ਤੋਂ ਪਹਿਲਾਂ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਬੀਬੀ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਆਗੂ ਜਸਵਿੰਦਰ ਸਿੰਘ ਰੰਧਾਵਾ ਅਤੇ ਗੋਪਾਲ ਕ੍ਰਿਸ਼ਨ ਨੇ ਵੀ ਡਾ. ਅੰਬੇਡਕਰ ਦੇ ਬੁੱਤ 'ਤੇ ਫੁਲਮਾਲਾ ਪਹਿਨਾਈਆਂ | ਬਹੁਜਨ ਸਮਾਜ ਪਾਰਟੀ ਵਲੋਂ ਮੱਘਰ ਸਿੰਘ, ਸੇਵਾ ਸਿੰਘ ਅਤੇ ਭੀਮ ਸਿੰਘ ਕਾਦਰਾਬਾਦ ਆਦਿ ਨੇ ਵੀ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ |
ਨਾਭਾ, (ਅਮਨਦੀਪ ਸਿੰਘ ਲਵਲੀ)-ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਵਸ ਮੌਕੇ ਪਟਿਆਲਾ ਗੇਟ ਨਾਭਾ ਵਿਖੇ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਆਗੂ ਅਤੇ ਐਸ.ਸੀ. ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਜੱਸੀ ਸੋਹੀਆਂ ਵਾਲਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਬਿੱਟੂ ਦੀ ਅਗਵਾਈ 'ਚ 'ਆਪ' ਵਲੰਟੀਅਰਾਂ ਵਲੋਂ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਦੇ ਜਨਮ ਦਿਨ ਦੀ ਖ਼ੁਸ਼ੀ 'ਚ ਲੱਡੂ ਵੰਡੇ ਗਏ | ਗੱਲਬਾਤ ਕਰਦਿਆਂ ਜੱਸੀ ਸੋਹੀਆਂ ਵਾਲਾ ਅਤੇ ਵਰਿੰਦਰ ਬਿੱਟੂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸੰਵਿਧਾਨ 'ਚ ਹਰ ਇਕ ਭਾਰਤੀ ਨੂੰ ਮਿਲੇ ਅਧਿਕਾਰ ਖੋਹ ਰਹੀਆਂ ਹਨ ਅਤੇ ਉਨ੍ਹਾਂ ਦੇ ਬਣਾਏ ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਆਗੂ ਨਰਿੰਦਰ ਖੇੜੀਮਾਨੀਆ, ਸੁੱਖੀ ਢੀਂਡਸਾ, ਸਤਵੰਤ ਸਿੰਘ ਭੰਗੂ, ਧੀਰਜ ਠਾਕੁਰ, ਦੀਦਾਰ ਭੱਮ, ਬੰਟੀ ਧੀਮਾਨ, ਬਲਾਕ ਪ੍ਰਧਾਨ ਸੱਤਗੁਰ ਸਿੰਘ ਖਹਿਰਾ, ਰਾਜੂ ਦੁਲੱਦੀ, ਲਾਡੀ ਖਹਿਰਾ ਆਦਿ ਮੌਜੂਦ ਸਨ |
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 130ਵੀਂ ਜਯੰਤੀ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਹਰਚੰਦ ਸਿੰਘ ਬਰਸਟ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ 'ਤੇ ਪਹੁੰਚੇ | ਆਮ ਆਦਮੀ ਪਾਰਟੀ ਤੇ ਸਮਾਣੇ ਸ਼ਹਿਰ ਦੀ ਪੂਰੀ ਟੀਮ ਦੀ ਉਨ੍ਹਾਂ ਨਾਲ ਡਾ. ਅੰਬੇਡਕਰ ਦੇ ਬੁੱਤ 'ਤੇ ਜਾ ਕੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਬਰਸਟ ਨੇ ਕਿਹਾ ਕਿ ਬਾਬਾ ਸਾਹਿਬ ਨੇ ਜੋ ਸੰਵਿਧਾਨ ਸਾਡੇ ਲਈ ਬਣਾਇਆ ਗਿਆ, ਉਨ੍ਹਾਂ ਦੀ ਬਦੌਲਤ ਅਸੀਂ ਅੱਜ ਉਸ ਸੰਵਿਧਾਨ ਕਰਕੇ ਆਪਣੀ ਆਜ਼ਾਦੀ ਦੀ ਨਿੱਘ ਮਾਣ ਰਹੇ ਹਾਂ ਤੇ ਸਾਡਾ ਬਹੁਜਨ ਸਮਾਜ ਅੱਗੇ ਵੱਧ ਫੁਲ ਰਿਹਾ ਹੈ | ਇਸ ਸਮੇਂ ਉਨ੍ਹਾਂ ਨਾਲ ਜੁਆਇੰਟ ਸਕੱਤਰ ਟਰੇਡ ਵਿੰਗ ਵਿਕਾਸ ਵਰਮਾ ਵੀ ਸਨ | ਇਸ ਮੌਕੇ ਸ਼ਾਮ ਲਾਲ ਦੱਤ, ਦੀਪਕ ਬਾਜੀਗਰ, ਸ਼ਸ਼ੀ ਭੂਸ਼ਨ ਸਿੰਗਲਾ, ਹਰਜੀਤ ਸਿੰਘ, ਹਰਜਿੰਦਰ ਗੁਪਤਾ, ਕੀਮਤੀ ਲਾਲ, ਅਨਿਲ ਕੁਮਾਰ, ਹੇਮ ਰਾਜ ਚੁਪਕੀ, ਸੰਦੀਪ ਸ਼ਰਮਾ, ਅਨਿਲ ਸ਼ਰਮਾ ਤੋਂ ਇਲਾਵਾ ਹੋਰ ਮੌਜੂਦ ਸਨ |
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ 130ਵੀਂ ਜਯੰਤੀ ਨੂੰ ਸਮਰਪਿਤ ਇਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਚੇਤਨ ਸਿੰਘ ਜੋੜਾਮਾਜਰਾ ਕਿਸਾਨ ਵਿੰਗ ਜੁਆਇੰਟ ਸੈਕਟਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਆਮ ਆਦਮੀ ਪਾਰਟੀ ਤੇ ਸਮਾਣੇ ਦੀ ਪੂਰੀ ਟੀਮ ਵੀ ਉਨਾਂ ਨਾਲ ਡਾ. ਅੰਬੇਡਕਰ ਦੇ ਬੁੱਤ 'ਤੇ ਜਾ ਕੇ ਫੁਲ ਮਾਲਾਵਾਂ ਭੇਟ ਕੀਤੀਆਂ | ਇਸ ਸਮੇਂ ਉਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਸ਼ਹਿਰੀ ਬਲਕਾਰ ਸਿੰਘ ਗੱਜੂਮਾਜਰਾ ਨੇ ਵੀ ਬਾਬਾ ਸਾਹਿਬ ਨੂੰ ਫੁਲ ਮਾਲਾਵਾਂ ਭੇਟ ਕੀਤੀਆਂ | ਇਸ ਮੌਕੇ ਦੇਵੀ ਰਾਣੀ, ਨਰੇਸ਼ ਕੁਮਾਰ, ਬਲਵਿੰਦਰ ਕਾਹਨਗੜ੍ਹ, ਗਿਸਾ ਰਾਮ, ਕੁਲਦੀਪ ਲਾਡੀ, ਅਮਰੀਕ ਗੁੱਜਰਾਂ, ਨਿਸ਼ਾਨ ਚੀਮਾ, ਜੀਵਨ ਕੁਮਾਰ, ਭਾਰਤੀ ਚੌਹਾਨ, ਅਨਿਲ ਕੁਮਾਰ, ਸੁਨੈਨਾ ਮਿੱਤਲ ਆਦਿ ਮੌਜੂਦ ਸਨ |
ਰਾਜਪੁਰਾ, (ਰਣਜੀਤ ਸਿੰਘ)-ਸਥਾਨਿਕ ਸ਼ਹਿਰ 'ਚ ਭਾਜਪਾ ਓਬੀਸੀ ਮੋਰਚਾ ਵਲੋਂ ਨਰਿੰਦਰ ਵਰਮਾ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਭਾਜਪਾ ਓਬੀਸੀ ਮੋਰਚਾ ਦੇ ਪਟਿਆਲਾ ਉੱਤਰੀ ਦੇ ਪ੍ਰਧਾਨ ਜਰਨੈਲ ਸਿੰਘ ਹੈਪੀ ਕੰਬੋਜ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਉਨ੍ਹਾਂ ਨੇ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਦੇ ਸਬੰਧ 'ਚ ਭਰਪੂਰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਭਾਜਪਾ ਪੰਜਾਬ ਕਾਰਜਕਾਰਨੀ ਮੈਂਬਰ ਪ੍ਰਵੀਨ ਛਾਬੜਾ, ਜ਼ਿਲ੍ਹਾ ਪਟਿਆਲਾ ਉੱਤਰੀ ਦੇ ਵਾਇਸ ਪ੍ਰਧਾਨ ਪ੍ਰਦੀਪ ਨੰਦਾ, ਯੁਵਾ ਮੋਰਚਾ ਸੈਕਟਰੀ ਵਿਸ਼ੂ ਸ਼ਰਮਾ, ਸੈਕਟਰੀ ਰਵਿੰਦਰ ਸਿੰਘ, ਮਹਾਂਮੰਤਰੀ ਮਹੇਸ਼ ਜੋਸ਼ੀ ਤੇ ਹੋਰ ਪਤਵੰਤੇ ਸੱਜਣ ਤੇ ਪਾਰਟੀ ਵਰਕਰ ਹਾਜ਼ਰ ਸਨ |
ਸਮਾਣਾ, (ਸਾਹਿਬ ਸਿੰਘ)-ਡਾ. ਭੀਮ ਰਾਓ ਅੰਬੇਡਕਰ ਭਲਾਈ ਸੰਸਥਾ ਵਲੋਂ ਬੇਗਮਪੁਰਾ ਭਵਨ ਘਿਓਰਾ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਮਜ਼ਦੂਰ ਕਿਸਾਨਾਂ ਵਲੋਂ ਵੱਡੀ ਪੱਧਰ 'ਤੇ ਸ਼ਿਰਕਤ ਕੀਤੀ ਅਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ | ਸੰਸਥਾ ਦੇ ਪ੍ਰਧਾਨ ਮਿਸ਼ਨਰੀ ਆਗੂ ਗੁਰਦੀਪ ਸਿੰਘ ਨੰਬਰਦਾਰ ਨੇ ਸੰਗਤਾਂ ਨੂੰ ਬਾਬਾ ਸਾਹਿਬ ਦੇ ਜੀਵਨ 'ਚ ਕੀਤੇ ਗਏ ਸੰਘਰਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਆਪਣੀ ਉੱਚ ਵਿੱਦਿਆ ਹਾਸਿਲ ਕਰਨ ਲਈ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਸਦੀਆਂ ਦੇ ਲਤਾੜੇ ਹੋਏ ਸਮਾਜ ਨੂੰ ਬਰਾਬਰ ਦੇ ਅਧਿਕਾਰ ਅਤੇ ਹੱਕ ਦਿਵਾਉਣ ਲਈ ਲੜਦੇ ਰਹੇ | ਉਨ੍ਹਾਂ ਦੋਸ਼ ਲਾਇਆ ਕਿ ਅੱਜ ਕੁੱਝ ਰੂੜੀਵਾਦੀ ਸੋਚ ਫਿਰ ਆਪਣੇ ਮਨਸੂਬੇ ਤਿਆਰ ਕਰ ਰਹੀ ਹੈ | ਸਮਾਗਮ ਵਿਚ ਮਨਜੀਤ ਸਿੰਘ, ਵਰਿੰਦਰ ਸਿੰਘ, ਮਲਕੀਅਤ ਸਿੰਘ, ਸੁਖਪਾਲ ਸਿੰਘ, ਬਖਸ਼ੀਸ਼ ਸਿੰਘ, ਬਲਕਾਰ ਸਿੰਘ, ਦਾਰਾ ਸਿੰਘ ਤੋਂ ਇਲਾਵਾ ਦੀਪ ਸਿੰਘ ਕਕਰਾਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
ਨਾਭਾ, (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਵਲੋਂ ਵੱਡੀ ਗਿਣਤੀ 'ਚ ਭਾਈਚਾਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰਾਂ ਨੂੰ ਇਕੱਠਿਆਂ ਕਰ ਵਿਸ਼ੇਸ਼ ਤੌਰ 'ਤੇ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਪਾਰਟੀ ਦੇ ਮੁੱਖ ਦਫ਼ਤਰ ਨਾਭਾ ਵਿਖੇ ਮਨਾਇਆ ਗਿਆ | ਗੱਲਬਾਤ ਦੌਰਾਨ ਬਾਬੂ ਕਬੀਰ ਦਾਸ ਨੇ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ ਐਲਾਨ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮਦਿਨ ਤੇ ਐਲਾਨ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਹੋਵੇਗਾ ਉਹ ਵੱਡਾ ਅਤੇ ਸ਼ਲਾਘਾਯੋਗ ਕਦਮ ਹੈ ਅਤੇ ਭਾਈਚਾਰੇ 'ਚ ਇਸ ਨੂੰ ਲੈ ਕੇ ਖ਼ੁਸ਼ੀ ਦੀ ਲਹਿਰ ਹੈ | ਇਸ ਮੌਕੇ ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਕੁਲਵੰਤ ਸਿੰਘ ਸੁਖੇਵਾਲ, ਖੁਸ਼ਹਾਲ ਕੁਮਾਰ ਬੱਬਲ ਐਮ.ਸੀ., ਪਰਮਜੀਤ ਥੂਹੀ, ਜਸਵਿੰਦਰ ਨੰਬਰਦਾਰ ਅੱਚਲ, ਜਗਨ ਨਾਥ ਮੈਹਸ, ਗੁਰਜੰਟ ਸਿੰਘ, ਰੋਸ਼ਨ ਲਾਲ, ਸਤਪਾਲ ਸਿੰਘ, ਰਾਜਾ ਪੋ੍ਪਰਟੀ ਡੀਲਰ, ਜਗਰੂਪ ਸਿੰਘ, ਡਾ.ਬਲਰਾਜ ਪਹਾੜਪੁਰ, ਵਾਸਦੇਵ ਨਰਮਾਣਾ ਆਦਿ ਹਾਜ਼ਰ ਸਨ |
ਘਨੌਰ, (ਜਾਦਵਿੰਦਰ ਸਿੰਘ ਜੋਗੀਪੁਰ)-ਹਲਕਾ ਘਨੌਰ ਦੇ ਪਿੰਡ ਉਲਾਣਾ ਦੇ ਖੇਡ ਸਟੇਡੀਅਮ ਵਿਖੇ ਫਿਊਚਰ ਸਪੋਰਟਸ ਅਕੈਡਮੀ ਪੰਜਾਬ ਵਲੋਂ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਵਸ ਅਥਲੈਟਿਕ ਮੀਟ ਅਤੇ ਹੋਰ ਖੇਡਾਂ ਕਰਵਾ ਕੇ ਮਨਾਇਆ | ਇਸ ਮੌਕੇ ਜ਼ੋਨ ਘਨੌਰ ਦੇ ਖੇਡ ਸਕੱਤਰ ਜਸਵਿੰਦਰ ਸਿੰਘ ਚਪੜ ਨੇ ਖਿਡਾਰੀਆਂ ਅਤੇ ਪਹੁੰਚੇ ਹੋਏ ਪਤਵੰਤਿਆਂ ਨੂੰ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਬਾਰੇ ਚਾਨਣਾ ਪਾਇਆ | ਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਸਮਾਜ ਦੀਆਂ ਮੁੱਢਲੀਆਂ ਲੋੜਾਂ ਹਨ | ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ | ਜੇਤੂ ਖਿਡਾਰੀਆਂ ਨੂੰ ਸਮੂਹ ਮਹਿਮਾਨਾਂ ਵਲੋਂ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਸਰਪੰਚ ਪ੍ਰਦੀਪ ਰਿੰਕਾ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਗਤਕਾ ਕੋਚ, ਜਸਵੀਰ ਸਿੰਘ ਕਬੱਡੀ ਕੋਚ, ਨਿਰਮਲ ਸਿੰਘ ਸੂਬੇਦਾਰ, ਮਨਜੀਤ ਸਿੰਘ, ਗੁਰਦੀਪ ਸਿੰਘ ਖ਼ਾਲਸਾ, ਮੱਖਣ ਸਿੰਘ, ਰਜ਼ਤ ਸ਼ਰਮਾ ਤੋਂ ਇਲਾਵਾ ਸਮੂਹ ਪੰਚਾਇਤ ਅਤੇ ਖਿਡਾਰੀ ਮੌਜੂਦ ਸਨ |
ਪਟਿਆਲਾ, (ਗੁਰਪ੍ਰੀਤ ਸਿੰਘ ਚੱਠਾ)-ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ 130ਵੇਂ ਜਨਮ ਦਿਹਾੜੇ ਦੇ ਮੌਕੇ 'ਤੇ ਪਟਿਆਲਾ ਵਿਖੇ ਵਾਲਮੀਕੀ ਧਰਮ ਸਭਾ ਵਲੋਂ ਇਕ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕਰਵਾਇਆ, ਜਿਸ ਵਿੱਚ ਉੱਘੇ ਸਮਾਜਸੇਵੀ ਅਤੇ ਵਰਧਮਾਨ ਮਹਾਂਵੀਰ ਹਸਪਤਾਲ ਦੇ ਐਮ.ਡੀ. ਸੌਰਵ ਜੈਨ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਨੂੰ 1000 ਤੋਂ ਵੱਧ ਕਾਪੀਆਂ ਅਤੇ ਸਕੂਲ ਬੈਗ ਵੰਡੇ | ਇਸ ਮੌਕੇ ਡਿਪਟੀ ਮੇਅਰ ਵਿਨਤੀ ਸੰਗਰ, ਸੋਨੂੰ ਸੰਗਰ, ਜਤਿੰਦਰ ਪਿ੍ੰਸ, ਨਰੇਸ ਬੌਬੀ, ਰਜੇਸ਼ ਘਾਰੂ, ਨੱਥੂ ਰਾਮ ਆਦਿ ਸ਼ਾਮਿਲ ਸਨ |
ਬਨੂੜ, (ਭੁਪਿੰਦਰ ਸਿੰਘ)-ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਅੱਜ ਬਨੂੜ ਸ਼ਹਿਰ ਅਤੇ ਇਸ ਖੇਤਰ ਦੇ ਪਿੰਡਾਂ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਬਨੂੜ ਵਿਖੇ ਡਾ. ਅੰਬੇਡਕਰ ਮਹਾਂਸਭਾ ਬਨੂੜ ਵਲੋਂ ਜਗਤਾਰ ਸਿੰਘ ਜੱਗੀ ਦੀ ਅਗਵਾਈ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ | ਇਸ ਮੌਕੇ ਸਰਪੰਚ ਸਤਪਾਲ ਸਿੰਘ ਰਾਜੋਮਾਜਰਾ ਨੇ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ ਅੱਜ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਜਗਤਾਰ ਸਿੰਘ ਜੱਗੀ, ਕੈਪਟਨ ਬੰਤ ਸਿੰਘ, ਬਾਬਾ ਦਿਲਬਾਗ ਸਿੰਘ, ਜਗਜੀਤ ਸਿੰਘ ਛੜਬੜ, ਰੂਪ ਚੰਦ, ਲਖਵੀਰ ਸਿੰਘ, ਸਾਧੂ ਸਿੰਘ, ਦੀਦਾਰ ਸਿੰਘ, ਮਨਦੀਪ ਸਿੰਘ ਲਾਡੀ, ਜਸਵੰਤ ਸਿੰਘ ਖੱਟੜਾ, ਕਿਸਾਨ ਆਗੂ ਕਿ੍ਪਾਲ ਸਿੰਘ ਸਿਆਉਂ, ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਕਰਾਲਾ, ਫ਼ੌਜੀ ਪ੍ਰੇਮ ਸਿੰਘ ਬਨੂੜ, ਸੁੱਖਾ ਸਿੰਘ ਆਦਿ ਮੌਜੂਦ ਸਨ | ਇਸ ਤੋਂ ਇਲਾਵਾ ਅੱਜ ਪਿੰਡ ਮਨੌਲੀ ਸੂਰਤ ਵਿਖੇ ਭਗਤ ਰਵੀਦਾਸ ਕਮੇਟੀ ਵਲੋਂ ਵੀ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ | ਜਿਸ ਵਿਚ ਪਿੰਡ ਦੇ ਸਰਪੰਚ ਨੈਬ ਸਿੰਘ ਮਨੌਲੀ ਸੂਰਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਦੀਪ ਸਿੰਘ, ਸੁਭਾਸ਼ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਹਰਵਿੰਦਰ ਸਿੰਘ ਮੌਜੂਦ ਸਨ |
ਪਟਿਆਲਾ, (ਗੁਰਪ੍ਰੀਤ ਸਿੰਘ ਚੱਠਾ)-ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 130ਵੇਂ ਜਨਮ ਦਿਹਾੜੇ 'ਤੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਬੱਸ ਸਟੈਂਡ ਨਜ਼ਦੀਕ ਅੰਬੇਡਕਰ ਪਾਰਕ ਵਿਖੇ ਕੇਂਦਰੀ ਸੰਗਠਨ ਮੈਂਬਰ (ਭਾਵਾਧਸ), ਨਰੇਸ਼ ਕੁਮਾਰ ਨਿੰਦੀ ਅਤੇ ਅੰਬੇਡਕਰ ਟੈਂਪੂ ਯੂਨੀਅਨ ਵਲੋਂ ਸੰਦੀਪ ਕੁਮਾਰ ਸ਼ੰਭੂ ਦੀ ਅਗਵਾਈ ਹੇਠ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਉਨ੍ਹਾਂ ਦੇ ਨਾਲ ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ ਟੂਰਿਜ਼ਮ ਕਾਰਪੋਰੇਸ਼ਨ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਜਸਪਾਲ ਕਲਿਆਣ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਰਾਜੇਸ਼ ਕੁਮਾਰ ਕਾਲਾ ਸੀਨੀਅਰ ਆਗੂ ਅਕਾਲੀ ਦਲ, ਸ਼ਾਰਧਾ ਦੇਵੀ ਸਾਬਕਾ ਕੌਂਸਲਰ ਵਾਰਡ ਨੰਬਰ 51, ਆਦਿ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੌਰਾਨ ਵੀ ਸੁਰਜੀਤ ਸਿੰਘ ਰੱਖੜਾ ਤੇ ਹੋਰ ਅਕਾਲੀ ਆਗੂਆਂ ਵਲੋਂ ਡਾ. ਅੰਬੇਡਕਰ ਦੀ ਮੂਰਤੀ 'ਤੇ ਹਾਰ ਪਾ ਕੇ ਸੰਵਿਧਾਨ ਨਿਰਮਾਤਾ ਨੂੰ ਨਮਨ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਮਰਿੰਦਰ ਬਜਾਜ, ਜਸਪਾਲ ਕਲਿਆਣ, ਰਾਜੇਸ਼ ਕਾਲਾ, ਸ਼ਾਰਧਾ ਦੇਵੀ ਅਤੇ ਨਰੇਸ਼ ਕੁਮਾਰ ਨਿੰਦੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |

ਫਲਾਈਓਵਰ 'ਤੇ ਚਲਦੀ ਕਾਰ ਨੂੰ ਲੱਗੀ ਅੱਗ

ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਲੰਘੀ ਰਾਤ 22 ਨੰਬਰ ਫਾਟਕ ਉਤੋਂ ਲੰਘਦੇ ਫਲਾਈਓਵਰ 'ਤੇ ਉਸ ਵਕਤ ਭਗਦੜ ਮਚ ਗਈ ਜਦੋਂ ਇਕ ਚਲਦੀ ਕਾਰ ਅੱਗ ਦੀਆਂ ਲਪਟਾਂ ਦੇ ਹਵਾਲੇ ਹੋ ਗਈ | ਸੂਚਨਾ ਮੁਤਾਬਿਕ ਕਾਰ 'ਚ ਦੋ ਸਵਾਰ ਸਨ | ਜੋ ਅੱਗ ਦਾ ਪਤਾ ਲੱਗਣ ਸਾਰ ਕਾਰ 'ਚੋਂ ਬਾਹਰ ਨਿਕਲਣ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਨਾਲ 6 ਹੋਰ ਮੌਤਾਂ, 338 ਨਵੇਂ ਮਾਮਲੇ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲੇ੍ਹ ਵਿਚ 338 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ | 6 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 652 ਹੋ ਗਈ ਹੈ, ਜਿਸ 'ਚੋਂ ਆਡਿਟ ਦੌਰਾਨ ਪੰਜ ਮੌਤਾਂ ਨਾਨ ਕੋਵਿਡ ਪਾਈਆਂ ਗਈਆਂ ...

ਪੂਰੀ ਖ਼ਬਰ »

ਕੋਵਿਡ ਦੇ ਵਧਦੇ ਕੇਸਾਂ ਬਾਰੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੀਤਾ ਸੁਚੇਤ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕੋਵਿਡ ਦੇ ਵੱਧਦੇ ਕੇਸਾਂ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਬੁਖ਼ਾਰ, ਖਾਂਸੀ, ਜ਼ੁਕਾਮ ਜਾਂ ਕੋਈ ਹੋਰ ਲੱਛਣ ਹੋਣ 'ਤੇ ਤੁਰੰਤ ਕੋਵਿਡ ਟੈਸਟ ਕਰਵਾਉਣ ਦਾ ਸੱਦਾ ਦਿੱਤਾ ਹੈ ...

ਪੂਰੀ ਖ਼ਬਰ »

1 ਏਕੜ ਕਣਕ ਤੇ ਕਰੀਬ 6 ਏਕੜ ਨਾੜ ਸੜਿਆ

ਭੁਨਰਹੇੜੀ, 14 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਅਲੀਵਾਲ ਵਿਚ ਅੱਜ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ | ਕੁੱਝ ਪਲਾਂ ਅੰਦਰ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਇਕ ਏਕੜ ਕਣਕ ਅਤੇ ਕਰੀਬ 6 ਏਕੜ ਨਾੜ ਸੜ ਕੇ ਸੁਆਹ ਹੋ ਗਿਆ | ਖੇਤਾਂ ਵਿਚ ਫੈਲ ਰਹੀ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਤੇ ਕਣਕ ਦੀ ਢਿੱਲੀ ਖ਼ਰੀਦ ਦਾ ਮਾਮਲਾ ਭੱਖਿਆ

ਘਨੌਰ, 14 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਸੰਯੁਕਤ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਦੀਵਾਨ ਹਾਲ ਘਨੌਰ ਵਿਖੇ ਚਰਨਜੀਤ ਸਿੰਘ ਝੰੁਗੀਆਂ ਦੀ ਅਗਵਾਈ 'ਚ ਕੀਤੀ ਗਈ, ਜਿਸ 'ਚ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ | ਮੀਟਿੰਗ ...

ਪੂਰੀ ਖ਼ਬਰ »

ਸਦਰ ਪੁਲਿਸ ਵਲੋਂ 3 ਪਿਸਤੌਲਾਂ ਸਮੇਤ ਇਕ ਗਿ੍ਫ਼ਤਾਰ

ਰਾਜਪੁਰਾ, 14 ਅਪ੍ਰੈਲ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ 'ਤੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 3 ਦੇਸੀ ਕੱਟੇ (ਪਿਸਤੌਲਾਂ) ਸਮੇਤ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਦੇ ਮੁੱਖ ਅਫ਼ਸਰ ਥਾਣੇਦਾਰ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਔਰਤ ਨੇ ਪੱਖੇ ਨਾਲ ਲਟਕ ਕੇ ਲਿਆ ਫਾਹਾ

ਰਾਜਪੁਰਾ, 14 ਅਪ੍ਰੈਲ (ਜੀ.ਪੀ. ਸਿੰਘ)-ਨੇੜਲੇ ਪਿੰਡ ਸ਼ਾਮਦੋਂ 'ਚ ਇੱਕ ਔਰਤ ਵਲੋਂ ਆਪਣੇ ਸਹੁਰੇ ਪਰਿਵਾਰ ਵਲੋਂ ਕੀਤੀ ਜਾਂਦੀ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ | ਜਿਸ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਮਾਮਲੇ 'ਚ ਮਿ੍ਤਕਾ ਦੇ ...

ਪੂਰੀ ਖ਼ਬਰ »

5 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਔਰਤ ਗਿ੍ਫ਼ਤਾਰ

ਪਾਤੜਾਂ, 14 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ ਇਕ ਔਰਤ ਨੂੰ ਭੁੱਕੀ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ | ਜਿਸ ਦੇ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 25 ਲੱਖ ਦੀ ਠੱਗੀ-ਮਾਮਲਾ ਦਰਜ

ਸਮਾਣਾ, 14 ਅਪ੍ਰੈਲ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਰਾਜਵਿੰਦਰ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਗਰੀਨ ਸਿਟੀ ਸਮਾਣਾ ਦੀ ਸ਼ਿਕਾਇਤ 'ਤੇ ਗੁਰਸੇਵਕ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਕਨੋਈ ਜ਼ਿਲ੍ਹਾ ਸੰਗਰੂਰ ਹਾਲ ਆਬਾਦ 38-ਸੀ ਚੰਡੀਗੜ੍ਹ ...

ਪੂਰੀ ਖ਼ਬਰ »

ਰੋਡ ਕਿਸਾਨ ਸੰਘਰਸ਼ ਕਮੇਟੀ ਨੇ ਹੱਲ ਨਾ ਨਿਕਲਣ 'ਤੇ ਵੱਡੀ ਟਰੈਕਟਰ ਰੈਲੀ ਕਰਨ ਦੀ ਦਿੱਤੀ ਚਿਤਾਵਨੀ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਟਿਆਲਾ ਸਥਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਨੇੜੇ ਲਗਾਇਆ ਗਿਆ ਧਰਨਾ ਅੱਜ 21ਵੇਂ ਦਿਨ 'ਚ ਦਾਖਲ ਹੋਣ 'ਤੇ ਪੰਜਾਬ ਭਰ ਦੇ ਜ਼ਿਲ੍ਹਾ ਪ੍ਰਧਾਨਾਂ ...

ਪੂਰੀ ਖ਼ਬਰ »

ਪ੍ਰਦਰਸ਼ਨਕਾਰੀਆਂ ਨੂੰ ਬੀ.ਐਸ.ਐਨ.ਐਲ. ਟਾਵਰ ਤੋਂ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ-ਡੀ.ਸੀ.

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬੀ.ਐਸ.ਐਨ.ਐਲ. ਟਾਵਰ 'ਤੇ ਚੜ੍ਹਕੇ ਪ੍ਰਦਰਸ਼ਨ ਕਰ ਰਹੇ ਈ.ਟੀ.ਟੀ. ਟੀ.ਈ.ਟੀ. ਪ੍ਰਦਰਸ਼ਨਕਾਰੀਆਂ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਅਤੇ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਕਿਸਾਨ ਮੋਰਚੇ ਦੀ ਹਮਾਇਤ ਬਿਆਨਾਂ ਦੀ ਥਾਂ ਠੋਸ ਰੂਪ 'ਚ ਕਰਨ- ਬਠੋਈ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਪਿਛਲੇ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ ਅਤੇ ਵਿੱਤੀ ਅਤੇ ਹੋਰ ਸਹਿਯੋਗ ਦੇ ਰਹੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਬਲਦੇਵ ਸਿੰਘ ਬਠੋਈ ਨੇ ਕਿਹਾ ਕਿ ਕਿਸਾਨ ਮੋਰਚਾ ...

ਪੂਰੀ ਖ਼ਬਰ »

ਵਪਾਰੀ ਨਹੀਂ ਭਰਨਗੇ ਡਿਵੈਲਪਮੈਂਟ ਟੈਕਸ-ਰਾਕੇਸ਼ ਗੁਪਤਾ

ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਸਰਕਾਰ ਦੁਆਰਾ ਵਪਾਰੀਆਂ 'ਤੇ ਲਗਾਇਆ ਗਿਆ ਡਿਵੈਲਪਮੈਂਟ ਟੈਕਸ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ, ਜਿਸ ਨੂੰ ਵਪਾਰੀ ਆਗੂ ਕਿਸੇ ਵੀ ਹਾਲਤ 'ਚ ਨਹੀਂ ਭਰਨਗੇ | ਮੌਜੂਦਾ ਸਮੇਂ ਪਹਿਲਾ ਹੀ ਵਪਾਰ ਨਾਮਾਤਰ ਹੋਇਆ ਪਿਆ ਹੈ, ਇਸ ਮੌਕੇ ਸਰਕਾਰ ...

ਪੂਰੀ ਖ਼ਬਰ »

25 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ

ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਥਾਣਾ ਸਿਵਲ ਲਾਈਨ ਵਿਖੇ ਕਾਇਆ ਬਲੈਡਰਜ਼ ਐਂਡ ਡਿਸਟਲਰੀਜ਼ ਦੇ ਸੀ.ਐਮ.ਡੀ. ਕਰੁਣਾ ਕੋੜਾ ਤੇ ਮੈਨੇਜਰ ਗੋਪਾਲ ਬਿਠਲ ਕਾਇਆ ਬਲੈਡਰਜ਼ ਐਂਡ ਡਿਸਟਲਰੀਜ਼ ਐੱਸ.ਸੀ.ਓ. 18 ਸਿਟੀ ਸੈਂਟਰ ਪਟਿਆਲਾ ਖ਼ਿਲਾਫ਼ ਅਰਪਿਤ ਗੁਪਤਾ ਨੇ ਸ਼ਿਕਾਇਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਾਂਗਰਸੀ ਪੰਚਾਇਤਾਂ ਨੂੰ ਗਰਾਂਟਾਂ ਦੇਣ 'ਚ ਕਰ ਰਹੀ ਹੈ ਵਿਤਕਰਾ-ਧਨੌਰੀ, ਝੰਡੀ

ਡਕਾਲਾ, 14 ਅਪ੍ਰੈਲ (ਪਰਗਟ ਸਿੰਘ ਬਲਬੇੜਾ)-ਪੰਚਾਇਤ ਯੂਨੀਅਨ ਜ਼ਿਲ੍ਹਾ ਪਟਿਆਲਾ ਦੀ ਬੈਠਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ ਦੀ ਅਗਵਾਈ ਹੇਠ ਹੋਈ, ਜਿਸ 'ਚ ਪੰਚਾਇਤ ਯੂਨੀਅਨ ਬਲਾਕ ਪਟਿਆਲਾ ਦੇ ਪ੍ਰਧਾਨ ਮਨਦੀਪ ਸਿੰਘ ਮੱਖਣ ਝੰਡੀ, ਸਮਾਣਾ ਬਲਾਕ ...

ਪੂਰੀ ਖ਼ਬਰ »

ਖੇਡਾਂ ਹੀ ਨੌਜਵਾਨਾਂ ਨੂੰ ਬਣਾਉਂਦੀਆਂ ਹਨ ਸਿਹਤਮੰਦ-ਭੈਣੀ

ਦੇਵੀਗੜ੍ਹ, 14 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਸੰਤ ਬਾਬਾ ਦੀਵਾਨ ਸਿੰਘ, ਸੰਤ ਬਾਬਾ ਖਜਾਨ ਸਿੰਘ, ਬਾਬਾ ਨਿਰੰਜਨ ਸਿੰਘ ਦੀ ਯਾਦ 'ਚ ਅਤੇ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਭੈਣੀ ਦੀ ਅਗਵਾਈ ...

ਪੂਰੀ ਖ਼ਬਰ »

ਗੋਲੀ ਕਾਂਡ ਦੀ ਤਫ਼ਤੀਸ਼ ਨੂੰ ਕੈਪਟਨ ਅਮਰਿੰਦਰ ਸਿੰਘ ਵੱਟੇ ਖਾਤੇ ਪਾਉਣਾ ਚਾਹੁੰਦੇ ਹਨ- ਬੀਰ ਦਵਿੰਦਰ ਸਿੰਘ

ਪਟਿਆਲਾ, 14 ਅਪ੍ਰੈਲ (ਸਟਾਫ਼ ਰਿਪੋਰਟਰ)-ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਡੀਂਗ ਮਾਰਕੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਕਿਸ ਨੂੰ ਬੁੱਧੂ ਬਣਾ ਰਹੇ ਹਨ ਕਿ ''ਪੰਜਾਬ ਸਰਕਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਛੇਕੜਲੀ ਅਦਾਲਤ ...

ਪੂਰੀ ਖ਼ਬਰ »

ਇਟਲੀ ਤੋਂ ਵਾਪਸ ਆਇਆ ਭਗੌੜਾ ਸ਼ੰਭੂ ਪੁਲਿਸ ਨੇ ਕੀਤਾ ਕਾਬੂ

ਘਨੌਰ, 14 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਜ਼ਿਲ੍ਹਾ ਪੁਲਸ ਮੁਖੀ ਵਿਕਰਮਜੀਤ ਦੁੱਗਲ ਪਟਿਆਲਾ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਜਸਵਿੰਦਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਅਗਵਾਈ ਹੇਠ ਐੱਸ.ਆਈ. ਗੁਰਮੀਤ ਸਿੰਘ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀ ਟੋਕਨ ਨੀਤੀ ਕਾਰਨ ਮੰਡੀਆਂ 'ਚ ਰੁਲਣ ਲਈ ਮਜਬੂਰ ਹੋਇਆ ਕਿਸਾਨ-ਅਗੌਲ

ਨਾਭਾ, 14 ਅਪ੍ਰੈਲ (ਅਮਨਦੀਪ ਸਿੰਘ ਲਵਲੀ)-ਪੰਜਾਬ 'ਚ ਕਣਕ ਦੀ ਵਾਢੀ ਦਾ ਸੀਜ਼ਨ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਪ੍ਰੰਤੂ ਮੰਡੀਆਂ 'ਚ ਖ਼ਰੀਦ ਦੇ ਪ੍ਰਬੰਧ ਬਿਲਕੁਲ ਵੀ ਠੀਕ ਨਹੀਂ ਅਤੇ ਅੜਿੱਕਾ ਡਾਹੁਣ ਵਾਲੇ ਹਨ | ਕੋਰੋਨਾ ਦੀ ਆੜ 'ਚ ਖ਼ਰੀਦ ਦੀ ਧੀਮੀ ਰਫ਼ਤਾਰ ਕਾਰਨ ਪੰਜਾਬ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਬਿਜਲੀ ਦੇ ਬਿਲ ਸਾੜ ਕੇ ਕੀਤਾ ਵਿਰੋਧ

ਪਟਿਆਲਾ, 14 ਅਪ੍ਰੈਲ (ਅ. ਸ. ਆਹਲੂਵਾਲੀਆ)-ਆਮ ਆਦਮੀ ਪਾਰਟੀ ਦੇ ਵਲੋਂ ਰਾਜ ਕੁਮਾਰ ਮਿਠਾਰੀਆ ਸਰਕਲ ਇੰਚਾਰਜ ਵਾਰਡ ਨੰਬਰ 26 ਵਲੋਂ ਬਿਜਲੀ ਅੰਦੋਲਨ ਦੇ ਸਬੰਧ ਵਿਚ ਜਸਬੀਰ ਗਾਂਧੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਪ੍ਰੀਤੀ ਮਲਹੋਤਰਾ ਸਾਬਕਾ ਹਲਕਾ ਇੰਚਾਰਜ ਬਿਜਲੀ ...

ਪੂਰੀ ਖ਼ਬਰ »

32 ਕਿੱਲੋ ਭੁੱਕੀ ਸਮੇਤ ਇਕ ਕਾਬੂ

ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਥਾਣਾ ਕੋਤਵਾਲੀ ਅਧੀਨ ਪੈਂਦੀ ਛੋਟੀ ਨਦੀ ਦੇ ਪੁਲ ਘਲੋੜੀ ਗੇਟ ਵਿਖੇ ਸੂਰਜ ਪ੍ਰਕਾਸ਼ ਦੀ ਅਗਵਾਈ 'ਚ ਨਾਕਾ ਲਗਾਇਆ ਗਿਆ ਸੀ ਤਾਂ ਟਰੱਕ ਨੰਬਰ ਪੀਬੀ46ਐਸ-9205 ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ | ਪੜਤਾਲ ਕਰਨ 'ਤੇ ਉਸ ਤੋਂ 32 ਕਿੱਲੋ ...

ਪੂਰੀ ਖ਼ਬਰ »

'ਆਪ' ਆਗੂ ਵਿੱਕੀ ਘਨੌਰ ਦੀ ਅਗਵਾਈ 'ਚ ਚਮਾਰੂ ਵਾਸੀਆਂ ਨੇ ਫੂਕੇ ਬਿਜਲੀ ਬਿਲ

ਘਨੌਰ, 14 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਬਿਜਲੀ ਦਰਾਂ ਦੇ ਵਾਧੇ ਦੇ ਵਿਰੋਧ 'ਚ ਪਿੰਡ-ਪਿੰਡ ਰੋਸ ਮੁਜ਼ਾਹਰੇ ਅਤੇ ਅੰਦੋਲਨ ਕੀਤੇ ਜਾ ਰਹੇ ਹਨ | ਜਿਸ ਤਹਿਤ ਹਲਕਾ ਘਨੌਰ ਦੇ ਪਿੰਡ ਚਮਾਰੂ ਵਿਖੇ ਆਪ ਖੇਡ ਵਿੰਗ ਦੇ ਸੂਬਾ ਜੁਆਇੰਟ ...

ਪੂਰੀ ਖ਼ਬਰ »

ਟਰੱਕਾਂ 'ਚੋਂ ਲੋਹਾ ਚੋਰੀ ਕਰਨ ਵਾਲੇ ਦੋ ਕਾਬੂ

ਡਕਾਲਾ, 14 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਪੁਲਿਸ ਚੌਕੀ ਬਲਬੇੜ੍ਹਾ ਦੀ ਟੀਮ ਵਲੋਂ ਟਰੱਕਾਂ ਵਿਚੋਂ ਲੋਹਾ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਮੁਲਜ਼ਮਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਅਮਰ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਰਾਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 40 ਸਾਲਾ ਨੌਜਵਾਨ ਦੀ ਮੌਤ

ਬਨੂੜ, 14 ਅਪ੍ਰੈਲ (ਭੁਪਿੰਦਰ ਸਿੰਘ)-ਬਨੂੜ ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਮਾਣਕਪੁਰ ਕੱਲਰ ਨੇੜੇ ਬਣੇ ਏਅਰਪੋਰਟ ਰੋਡ 'ਤੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ 40 ਸਾਲਾ ਨੌਜਵਾਨ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ | ਥਾਣਾ ਬਨੂੜ ...

ਪੂਰੀ ਖ਼ਬਰ »

ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ

ਪਟਿਆਲਾ, 14 ਅਪ੍ਰੈਲ (ਪ.ਪ.)-ਗੁਰਦੁਆਰਾ ਸੰਤ ਕੰਬਲੀਵਾਲਾ ਵਿਖੇ ਬਾਬਾ ਨਛੱਤਰ ਸਿੰਘ ਕਾਲੀ ਕੰਬਲੀਵਾਲਿਆਂ ਦੀ ਯੋਗ ਅਗਵਾਈ 'ਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਖਾਏ ...

ਪੂਰੀ ਖ਼ਬਰ »

ਫਾਰਮ ਹਾਊਸ ਅੰਦਰ ਖੜ੍ਹੀ ਕਾਰ ਚੋਰੀ

ਰਾਜਪੁਰਾ, 14 ਅਪ੍ਰੈਲ (ਜੀ.ਪੀ. ਸਿੰਘ)-ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਬੀਬੀਪੁਰ ਦੇ ਇਕ ਫਾਰਮ ਹਾਊਸ ਦੇ ਅੰਦਰ ਖੜ੍ਹੀ ਕਾਰ ਚੋਰੀ ਹੋ ਗਈ | ਥਾਣਾ ਸ਼ੰਭੂ ਦੀ ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ...

ਪੂਰੀ ਖ਼ਬਰ »

ਮੋਹਿਤ ਮੋਹਿੰਦਰਾ ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਵਿਸਾਖੀ ਦੇ ਸ਼ੁੱਭ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮੋਹਿੰਦਰਾ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਿਕਾਸ ਨਗਰ ਵਿਖੇ ਗੁਰੂ ਚਰਨਾਂ ਵਿਚ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ...

ਪੂਰੀ ਖ਼ਬਰ »

ਰਾਜਪੁਰਾ ਹਲਕੇ ਦੇ 70 ਫ਼ੀਸਦੀ ਪਿੰਡਾਂ 'ਚ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਹੋਇਆ ਮੁੁਕੰਮਲ-ਬੀ.ਡੀ.ਪੀ.ਓ.

ਰਾਜਪੁਰਾ, 14 ਅਪ੍ਰੈਲ (ਜੀ.ਪੀ. ਸਿੰਘ)-ਹਲਕਾ ਰਾਜਪੁਰਾ ਦੇ ਪਿੰਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਬੀ.ਡੀ.ਪੀ.ਓ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵਲੋਂ 45 ਸਾਲ ਤੋਂ 70 ਸਾਲ ਤਕ ਦੇ ਵਿਅਕਤੀਆਂ ਨੂੰ ਲਗਾਏ ਜਾ ਰਹੇ ਵੈਕਸੀਨ ਦਾ 70 ...

ਪੂਰੀ ਖ਼ਬਰ »

ਪਟਿਆਲਾ ਦਿਹਾਤੀ ਹਲਕੇ 'ਚ ਵਿਕਾਸ ਕਾਰਜਾਂ ਦੀ ਮਿਸਾਲ ਕਾਇਮ ਕਰਾਂਗੇ : ਬ੍ਰਹਮ ਮਹਿੰਦਰਾ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ...

ਪੂਰੀ ਖ਼ਬਰ »

ਉਪ ਚੇਅਰਮੈਨ ਅਮਨ ਨੈਣਾਂ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਡਕਾਲਾ/ਭੁੱਨਰਹੇੜੀ, 14 ਅਪ੍ਰੈਲ (ਪਰਗਟ ਸਿੰਘ ਬਲਬੇੜਾ, ਧਨਵੰਤ ਸਿੰਘ)-ਬਲਾਕ ਸੰਮਤੀ ਭੁਨਰਹੇੜੀ ਤੇ ਉਪ ਚੇਅਰਮੈਨ ਤੇ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਅਮਨ ਰਣਜੀਤ ਸਿੰਘ ਨੈਣਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ, ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਨੈਣਾਂ ...

ਪੂਰੀ ਖ਼ਬਰ »

ਭਾਈ ਗੁਰਦਾਸ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਮਨਾਈ ਵਿਸਾਖੀ

ਪਟਿਆਲਾ, 14 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)- ਭਾਈ ਗੁਰਦਾਸ ਨਰਸਿੰਗ ਕਾਲਜ, ਪਟਿਆਲਾ ਦੇ ਜੀ.ਐਨ.ਐਮ ਅਤੇ ਬੀ.ਐੱਸ.ਸੀ ਦੇ ਵਿਦਿਆਰਥੀਆਂ ਨੇ ਵਿਸਾਖੀ ਦਾ ਤਿਉਹਾਰ ਪੱਕੀ ਕਣਕ ਦੇ ਖੇਤਾਂ 'ਚ ਪੰਜਾਬ ਦੇ ਸਭਿਆਚਾਰ ਦੀ ਝਾਕੀ ਪੇਸ਼ ਕਰਕੇ ਮਨਾਇਆ | ਭੰਗੜੇ ਦੀ ਤਰਜ਼ ਤੇ ...

ਪੂਰੀ ਖ਼ਬਰ »

ਕਲਗੀਧਰ ਨੈਸ਼ਨਲ ਸਕੂਲ ਮੂੰਗੋ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ

ਭਾਦਸੋਂ, 14 ਅਪ੍ਰੈਲ (ਪ੍ਰਦੀਪ ਦੰਦਰਾਲਾ) - ਕੋਰੋਨਾ ਮਹਾਂਮਾਰੀ ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਤੇ ਪਿੰਡਾਂ 'ਚ ਵੈਕਸੀਨ ਕਾੈਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੱਜ ਭਾਦਸੋਂ ਦੇ ਪਿੰਡ ਮੂੰਗੋ ਵਿਖੇ ਐਸ.ਡੀ.ਐਮ. ਕਾਲਾ ਰਾਮ ਕਾਂਸਲ ਦੀ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਢਿੱਲੋਂ 'ਆਪ' 'ਚ ਹੋਏ ਸ਼ਾਮਿਲ

ਸਨੌਰ, 14 ਅਪੈ੍ਰਲ (ਸੋਖਲ)- ਹਲਕਾ ਸਨੌਰ ਦੇ ਜੰਮਪਲ ਪ੍ਰਸਿੱਧ ਸਮਾਜ ਸੇਵੀ ਤੇ ਹੋਟਲ ਐਸੋਸੀਏਸ਼ਨ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਢਿੱਲੋਂ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਪਾਰਟੀ 'ਚ ਆਉਣ ਤੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ...

ਪੂਰੀ ਖ਼ਬਰ »

ਆਗਾਮੀ ਵਿਧਾਨ ਸਭਾ ਚੋਣਾਂ 'ਚ ਲੋਕ ਅਕਾਲੀ/ਕਾਂਗਰਸ ਨੂੰ ਤੁਰਦਾ ਕਰਨ-ਦੇਵ ਮਾਨ

ਨਾਭਾ, 14 ਅਪ੍ਰੈਲ (ਅਮਨਦੀਪ ਸਿੰਘ ਲਵਲੀ)- ਜੇਕਰ ਸੂਬੇ ਦੀ ਜਨਤਾ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਅਤੇ ਕਾਂਗਰਸ ਨੂੰ ਤੁਰਦਾ ਕਰਨਾ ਪਵੇਗਾ | ਇਹ ਵਿਚਾਰ ਹਲਕਾ ਨਾਭਾ ਤੋਂ ਸਾਬਕਾ ਆਮ ਆਦਮੀ ਪਾਰਟੀ ਦੇ ਸਾਬਕਾ ਇੰਚਾਰਜ ...

ਪੂਰੀ ਖ਼ਬਰ »

ਬਹਾਦਰ ਖ਼ਾਨ ਨੇ ਕਰਵਾਈ ਅਨਾਜ ਮੰਡੀ ਮਡੋੜ ਵਿਖੇ ਸਰਕਾਰੀ ਖ਼ਰੀਦ ਸ਼ੁਰੂ

ਭਾਦਸੋਂ, 14 ਅਪ੍ਰੈਲ (ਪ੍ਰਦੀਪ ਦੰਦਰਾਲਾ)-ਨਾਭਾ ਨੇੜੇ ਅਨਾਜ ਮੰਡੀ ਮਡੋੜ ਵਿਖੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਿਆਸੀ ਸਕੱਤਰ ਤੇ ਮੈਂਬਰ ਘੱਟ ਗਿਣਤੀ ਕਮਿਸ਼ਨ ਬਹਾਦਰ ਖਾਨ ਵਲੋਂ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ...

ਪੂਰੀ ਖ਼ਬਰ »

1 ਲੱਖ 40 ਹਜ਼ਾਰ ਦੀ ਕੀਤੀ ਧੋਖਾਧੜੀ

ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਥਾਣਾ ਸਿਵਲ ਲਾਈਨ ਵਿਖੇ ਗੁਰਵਿੰਦਰ ਸਿੰਘ ਤੇ ਲਾਡਵਿੰਦਰ ਸਿੰਘ ਨੇ ਗੁਰਸੇਵਕ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਪੀ.ਆਰ.ਟੀ.ਸੀ. 'ਚ ਭਰਤੀ ਕਰਵਾਉਣ ਲਈ 1 ਲੱਖ 40 ਹਜ਼ਾਰ ਰੁਪਏ ਦਿੱਤੇ, ਪਰੰਤੂ ਨਾ ਹੀ ਕੰਡਕਟਰ ਭਰਤੀ ...

ਪੂਰੀ ਖ਼ਬਰ »

ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਸਮੇਤ ਇਕ ਕਾਬੂ

ਰਾਜਪੁਰਾ, 14 ਅਪ੍ਰੈਲ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਸ਼ੰਭੂ-ਘਨੌਰ ਰੋਡ 'ਤੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀ (ਪਾਬੰਦੀਸ਼ੁਦਾ) ਦਵਾਈ ਦੀਆਂ ਸ਼ੀਸ਼ੀਆਂ ਸਮੇਤ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ...

ਪੂਰੀ ਖ਼ਬਰ »

ਪਰਿਵਰਤਨ ਲਹਿਰ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ

ਸ਼ੁਤਰਾਣਾ, 14 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾ ਵਲੋਂ 'ਪਰਿਵਰਤਨ ਲਹਿਰ' ਨਾਂਅ ਹੇਠ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਸ ਲਹਿਰ ਦੇ ਨਾਲ ਵੱਡੀ ਗਿਣਤੀ 'ਚ ਲੋਕ ਜੁੜ ਰਹੇ ਹਨ | ਸਮਾਜਿਕ, ਆਰਥਿਕ, ...

ਪੂਰੀ ਖ਼ਬਰ »

ਸੈਰ ਤੇ ਬੱਚਿਆਂ ਦੇ ਖੇਡਣ ਲਈ 15 ਪਾਰਕਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ-ਮੋਹਿਤ ਮਹਿੰਦਰਾ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਵਿਧਾਨ ਸਭਾ ਹਲਕਾ ਦਿਹਾਤੀ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਵਾਂ ਦੇਣ ਦੇ ਨਾਲ ਨਾਲ ਉਨਾਂ ਦੀ ਸਿਹਤ ਤੇ ਤੰਦਰੁਸਤੀ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਹਲਕੇ 'ਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਉਣ ਦੇ ...

ਪੂਰੀ ਖ਼ਬਰ »

ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੇ ਇਮਾਨਦਾਰ ਅਧਿਕਾਰੀਆਂ ਦਾ ਹੌਸਲਾ ਕੀਤਾ ਪਸਤ-ਭਗਵੰਤ ਮਾਨ

ਪਟਿਆਲਾ, 14 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਅਕਾਲੀ-ਭਾਜਪਾ ਸਰਕਾਰ ਵੇਲੇ ਵਾਪਰੇ ਕੋਟਕਪੂਰਾ ਗੋਲੀ ਕਾਂਡ ਸਬੰਧੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਤਿਆਰ ਰਿਪੋਰਟ 2 ਜਾਂ 4 ਦਿਨਾਂ 'ਚ ਜਨਤਕ ਹੋ ਜਾਵੇਗੀ, ਜਿਸ ਨੂੰ ਜਨਤਕ ਇਸ ਗੋਲੀ ਕਾਂਡ 'ਚ ਨਿਰਦੋਸ਼ ਸ਼ਹੀਦਾਂ ਤੇ ...

ਪੂਰੀ ਖ਼ਬਰ »

ਕਿਸਾਨ ਨਿਰਮਲ ਸਿੰਘ ਮੰਡੌਰ ਦੀ ਪਤਨੀ ਨੂੰ 5 ਲੱਖ ਦਾ ਚੈੱਕ ਕੀਤਾ ਭੇਟ

ਪਟਿਆਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕਿਸਾਨ ਅੰਦੋਲਨ ਤੋਂ ਵਾਪਸ ਪਰਤਦੇ ਸਮੇਂ ਇਕ ਸੜਕ ਹਾਦਸੇ ਵਿਚ ਕਿਸਾਨ ਨਿਰਮਲ ਸਿੰਘ ਮੰਡੌਰ ਮਾਰਿਆ ਗਿਆ ਸੀ | ਉਨ੍ਹਾਂ ਦੀ ਧਰਮ ਪਤਨੀ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ 5 ਲੱਖ ਦਾ ਚੈੱਕ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ...

ਪੂਰੀ ਖ਼ਬਰ »

ਤਾਇਕਵਾਂਡੋ ਖਿਡਾਰੀ ਪੁਨੀਤਪਾਲ ਸਿੰਘ ਪੇਸ਼ ਕਰੇਗਾ ਉਲੰਪਿਕ ਲਈ ਦਾਅਵੇਦਾਰੀ

ਪਟਿਆਲਾ, 14 ਅਪ੍ਰੈਲ (ਚਹਿਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਾਇਕਵਾਂਡੋ ਖਿਡਾਰੀ ਪੁਨੀਤਪਾਲ ਸਿੰਘ ਅੱਜ ਉਲੰਪਿਕ ਕੁਆਲੀਫਾਈਾਗ ਰਾਊਾਡ ਵਿਚ ਹਿੱਸਾ ਲੈਣ ਲਈ ਰਵਾਨਾ ਹੋ ਗਿਆ ਹੈ | ਜੋ ਕਿ 15 ਤੋਂ 17 ਅਪ੍ਰੈਲ ਤੱਕ ਸਪੋਰਟਸ ਅਥਾਰਿਟੀ ਆਫ਼ ਇੰਡੀਆ ਸੈਂਟਰ ਲਖਨਊ ਵਿਖੇ ...

ਪੂਰੀ ਖ਼ਬਰ »

ਪਟਿਆਲਾ ਦੇ ਵਾਰਡ ਨੰ. 9 'ਚ ਕੋਰੋਨਾ ਵੈਕਸੀਨ ਕੈਂਪ ਲਗਾਏ

ਪਟਿਆਲਾ, 14 ਅਪ੍ਰੈਲ (ਸਟਾਫ਼ ਰਿਪੋਰਟਰ)-ਪਟਿਆਲਾ ਦਿਹਾਤੀ ਹਲਕੇ 'ਚ ਪੈਂਦੇ ਵਾਰਡ ਨੰਬਰ 9 'ਚ ਆਨੰਦ ਨਗਰ ਬੀ ਅਤੇ ਦੀਪ ਨਗਰ 'ਚ ਕੋਰੋਨਾ ਵੈਕਸੀਨ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਦਾ ਉਦਘਾਟਨ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਕੀਤਾ | ਇਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX