ਤਾਜਾ ਖ਼ਬਰਾਂ


ਸੀਤਾਰਮਨ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਲੈਣਗੇ ਹਿੱਸਾ,ਕਈ ਅਹਿਮ ਮੁੱਦਿਆਂ 'ਤੇ ਚਰਚਾ
. . .  3 minutes ago
ਨਵੀਂ ਦਿੱਲੀ, 28 ਅਕਤੂਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ 29 ਅਕਤੂਬਰ ਨੂੰ ਰੋਮ 'ਚ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਸ਼ਿਰਕਤ ਕਰਨਗੇ | ਇਸ ਬੈਠਕ ਵਿਚ ਕਈ ਅਹਿਮ ਮੁੱਦਿਆਂ ਦੇ ਨਾਲ - ਨਾਲ ਕੋਵਿਡ ਮਹਾਂਮਾਰੀ ਦੀ...
ਜਬਰ ਜਨਾਹ ਮਾਮਲੇ ਦੇ ਮੁਲਜ਼ਮ ਦੀ ਪਤਨੀ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ 5 ਗ੍ਰਿਫ਼ਤਾਰ
. . .  10 minutes ago
ਠਾਣੇ, 28 ਅਕਤੂਬਰ - ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ ਵਿਚ ਬਲਾਤਕਾਰ ਦੇ ਇਕ ਮਾਮਲੇ ਵਿਚ ਮੁਲਜ਼ਮ ਦੀ ਪਤਨੀ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ਵਿਚ ਪੁਲੀਸ ਨੇ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਿਸ ਇੰਸਪੈਕਟਰ ਰਵਿੰਦਰ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 16,156 ਨਵੇਂ ਮਾਮਲੇ
. . .  9 minutes ago
ਨਵੀਂ ਦਿੱਲੀ, 28 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 16,156 ਨਵੇਂ ਮਾਮਲੇ ਸਾਹਮਣੇ ਆਏ ਹਨ | 733 ਮੌਤਾਂ ਹੋਈਆਂ...
ਆਰਿਅਨ ਖਾਨ ਮਾਮਲੇ ਦੇ ਗਵਾਹ ਕਿਰਨ ਗੋਸਾਵੀ ਨੂੰ ਪੁਣੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ
. . .  57 minutes ago
ਨਵੀਂ ਦਿੱਲੀ, 28 ਅਕਤੂਬਰ -ਆਰਿਅਨ ਖਾਨ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁੱਖ ਗਵਾਹ ਕਿਰਨ ਗੋਸਾਵੀ ਨੂੰ ਪੁਣੇ ਪੁਲਿਸ ਨੇ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਗੋਸਾਵੀ ਪਿਛਲੇ 8 ਦਿਨਾਂ ਤੋਂ ਭਗੌੜਾ ਸੀ ਅਤੇ ਪੁਣੇ ਪੁਲਿਸ ਨੂੰ ....
ਟਿੱਕਰੀ ਬਾਰਡਰ 'ਤੇ ਟਿੱਪਰ ਨੇ ਮਾਨਸਾ ਦੀਆਂ ਕਿਸਾਨ ਔਰਤਾਂ ਨੂੰ ਕੁਚਲਿਆ, 3 ਔਰਤਾਂ ਦੀ ਮੌਤ, 2 ਜ਼ਖ਼ਮੀ
. . .  about 1 hour ago
ਮਾਨਸਾ, 29 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ) ਅੱਜ ਸਵੇਰੇ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ। ਇਨ੍ਹਾਂ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਦੋ ਹੋਰ ਔਰਤਾਂ ਜ਼ਖ਼ਮੀ ਹੋ....
ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਤ ਸਮੇਂ ਡਰੋਨ ਦੀ ਹਲਚਲ
. . .  1 minute ago
ਅਜਨਾਲਾ,28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਰਾਤ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਜ਼ਦੀਕ ਬੀ.ਐੱਸ.ਐਫ. ਜਵਾਨਾਂ ਵਲੋਂ ਡਰੋਨ ਦੀ ਹਲਚਲ ਦਿਖਾਈ ਦਿੱਤੀ 9 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ....
ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਫ਼ੌਜ ਤੇ ਪੁਲਿਸ ਦੇ ਏ.ਡੀ.ਪੀ. 'ਤੇ ਕੀਤੀ ਗੋਲੀਬਾਰੀ , ਜਵਾਬੀ ਕਾਰਵਾਈ 'ਚ 1 ਅੱਤਵਾਦੀ ਮਰਿਆ
. . .  about 1 hour ago
ਜੰਮੂ-ਕਸ਼ਮੀਰ, 28 ਅਕਤੂਬਰ - ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਚੇਰਦਰੀ ਬਾਰਾਮੂਲਾ 'ਚ ਅੱਤਵਾਦੀਆਂ ਨੇ ਫ਼ੌਜ ਅਤੇ ਪੁਲਿਸ ਦੇ ਏ.ਡੀ.ਪੀ. 'ਤੇ ਗੋਲੀਬਾਰੀ ਕੀਤੀ। ਅਲਰਟ ਪਾਰਟੀਆਂ ਨੇ ਜਵਾਬੀ ਕਾਰਵਾਈ ਕੀਤੀ ਅਤੇ 1 ਅੱਤਵਾਦੀ ਮਾਰਿਆ ਗਿਆ। ਪਛਾਣ ਦਾ ਪਤਾ ਲਗਾਇਆ ....
ਯੂ.ਪੀ: ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਖ਼ਿਲਾਫ਼ ਦੇਸ਼-ਧ੍ਰੋਹ ਦੀ ਕਾਰਵਾਈ ਕੀਤੀ ਜਾਵੇਗੀ
. . .  about 1 hour ago
ਉੱਤਰ ਪ੍ਰਦੇਸ਼, 28 ਅਕਤੂਬਰ - ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਖ਼ਿਲਾਫ਼ ਦੇਸ਼-ਧ੍ਰੋਹ (ਕਾਨੂੰਨ) ਦੀ ....
ਕੈਲਗਰੀ ਫੋਰੈਸਟ ਲਾਉਨ ਤੋਂ ਜਸਰਾਜ ਸਿੰਘ ਹੱਲਣ ਨੇ ਦੂਸਰੀ ਵਾਰ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸੰਭਾਲ਼ਿਆ ਅਹੁਦਾ
. . .  about 2 hours ago
ਕੈਲਗਰੀ,28 ਅਕਤੂਬਰ ( ਜਸਜੀਤ ਸਿੰਘ ਧਾਮੀ )-ਪਾਰਲੀਮੈਂਟ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਦੂਸਰੀ ਵਾਰ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਅੱਜ ਆਪਣਾ ਅਹੁਦਾ ਸੰਭਾਲ਼ਿਆ ਹੈ। ਇਸ ਸਮੇਂ ਉਨ੍ਹਾਂ ਨਾਲ ਕੈਲਗਰੀ ਸ਼ਹਿਰ ....
ਪ੍ਰਧਾਨ ਮੰਤਰੀ ਅੱਜ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਸ਼ਾਮਿਲ ਹੋਣਗੇ
. . .  about 2 hours ago
ਨਵੀਂ ਦਿੱਲੀ, 28 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਸ਼ਾਮਿਲ ਹੋਣਗੇ। ਸਿਖਰ ਸੰਮੇਲਨ ਵਿਚ ਆਸੀਆਨ ਦੇਸ਼ਾਂ ਦੇ ਰਾਜ/ਸਰਕਾਰ....
ਪੁਲਿਸ ਤਬਾਦਲੇ: ਪੰਜਾਬ ਦੇ 3 ਆਈ.ਪੀ.ਐੱਸ. ਅਫ਼ਸਰਾਂ ਸਮੇਤ 90 ਡੀ.ਐੱਸ.ਪੀ. ਬਦਲੇ
. . .  about 2 hours ago
ਅਜਨਾਲਾ,28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਆਈ.ਪੀ.ਐੱਸ. ਅਫ਼ਸਰਾਂ ਸਮੇਤ 90 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ 9 ਸਬ ਡਵੀਜ਼ਨ....
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਹੈਦਰਾਬਾਦ ਵਿਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਦਿੱਤਾ ਜਨਮ
. . .  1 day ago
ਹੈਦਰਾਬਾਦ, 27 ਅਕਤੂਬਰ - ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾ: ਸਚਿਨ ਨੇ ਦੱਸਿਆ, "ਪਹਿਲਾ ਬੱਚਾ ਇਕ ਲੜਕਾ ਹੈ ਅਤੇ ਬਾਕੀ ਤਿੰਨ ਲੜਕੀਆਂ ਹਨ...
ਕਰੂਜ਼ ਸ਼ਿਪ ਕੇਸ : ਆਰੀਅਨ ਕੇਸ ਵਿਚ ਐਨ.ਸੀ.ਬੀ. ਗਵਾਹ ਲਾਪਤਾ
. . .  1 day ago
ਮੁੰਬਈ, 27 ਅਕਤੂਬਰ – ਐਨ.ਸੀ.ਬੀ. ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰੀਅਨ ਕੇਸ ਦੇ ਮੁੱਖ ਗਵਾਹ ਕੇ.ਪੀ. ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਐਨ.ਸੀ.ਬੀ. ...
'ਆਪ' ਨੇ ਕੁਲਜੀਤ ਰੰਧਾਵਾ ਨੂੰ ਹਲਕਾ ਡੇਰਾਬਸੀ ਦਾ ਇੰਚਾਰਜ ਲਾਇਆ
. . .  1 day ago
ਜ਼ੀਰਕਪੁਰ, 27 ਅਕਤੂਬਰ (ਹੈਪੀ ਪੰਡਵਾਲਾ)- ਆਮ ਆਦਮੀ ਪਾਰਟੀ ਵਲੋਂ ਅੱਜ ਕੁਝ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਲਜੀਤ ਸਿੰਘ ਰੰਧਾਵਾ ਨੂੰ ਵਿਧਾਨ ਸਭਾ ...
ਜਗਤਾਰ ਸਿੰਘ ਗੋਸਲ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 27 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗ੍ਰਹਿ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਜਥੇ: ਜਗਤਾਰ ਸਿੰਘ ਗੋਸਲ ਨੂੰ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ ...
ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਦਿੱਤੀ ਧਮਕੀ -ਸ਼ਰਲਿਨ ਚੋਪੜਾ
. . .  1 day ago
ਮੁੰਬਈ , 27 ਅਕਤੂਬਰ – ਅਭਿਨੇਤਰੀ ਸ਼ਰਲਿਨ ਚੋਪੜਾ ਨੇ ਕਿਹਾ ਹੈ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਧਮਕੀ ਦਿੱਤੀ ਹੈ ਅਤੇ ਹੁਣ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਪਰ ਮੈਂ ਡਰਾਂਗੀ ਨਹੀਂ। ਮੈਂ ਪੁਲਿਸ ...
ਨਾਬਾਲਗ਼ ਪੋਤੇ ਨੇ ਦਾਦਾ-ਦਾਦੀ ਬੇਰਹਿਮੀ ਨਾਲ ਵੱਢੇ
. . .  1 day ago
ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ ਕੁਲਵਿੰਦਰ ਸਿੰਘ)-ਕਲਯੁੱਗ ਦੇ ਦੌਰ ਵਿਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਇਕ ਨਾਬਾਲਗ਼ ਪੋਤੇ ਨੇ ਆਪਣੇ ਦਾਦਾ ਅਤੇ ਦਾਦੀ ਨੂੰ ਮਹਿਜ 1 ਕਮਰੇ ਦੇ ਚਲਦੇ ਆ ਰਹੇ ਘਰੇਲੂ ਝਗੜੇ ...
ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਿਆਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 27 ਅਕਤੂਬਰ – ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਾਵਾਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਪੋਪ ਫਰਾਂਸਿਸ ਨੇ ਐਂਟੀ ਕੋਵਿਡ ਵੈਕਸੀਨ ਦਾ ਤੀਜਾ ਟੀਕਾ ਲਗਵਾਇਆ
. . .  1 day ago
ਵੈਨਿਸ (ਇਟਲੀ) 27 ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ 'ਚ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਮੂੰਹੀਮ ਆਰੰਭ ਹੋਣ ਕਰ ਕੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕੇ ਲਗਵਾਏ ਜਾ ਰਹੇ ਹਨ ਜਿਸ ਤਹਿਤ ਈਸਾਈਆਂ ਦੇ ...
ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ-ਟਿਕੈਤ
. . .  1 day ago
ਸਰਦੂਲਗੜ੍ਹ 27 ਅਕਤੂਬਰ ( ਜੀ.ਐਮ.ਅਰੋੜਾ )-ਕੇਂਦਰ ਸਰਕਾਰ ਆਪਣੇ ਉੱਪਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦਾ ਇੱਕ ਸਾਲ ਦਾ ਟੈਗ ਨਹੀਂ ਲਾਉਣਾ ਚਾਹੁੰਦੀ। ਅਤੇ 26-27 ਨਵੰਬਰ ਤੋਂ ਪਹਿਲਾਂ ਖੇਤੀ ਕਾਨੂੰਨ ...
ਫਗਵਾੜਾ ਜੀ.ਟੀ.ਰੋਡ 'ਤੇ ਵਾਪਰੇ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਫਗਵਾੜਾ, 27 ਅਕਤੂਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਜਲੰਧਰ-ਲੁਧਿਆਣਾ ਸੜਕ 'ਤੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ 'ਤੇ ਤੇਜ਼ ਰਫ਼ਤਾਰ ਟਰਾਲਾ ਚੜ੍ਹਨ ਕਾਰਨ ਮੌਕੇ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ...
ਪੰਜਾਬ ਸਰਕਾਰ ਵਲੋਂ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ, ਪੰਜਾਬ ਵਿੱਤੀ ਨਿਗਮ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿਚ ਡਿਫਾਲਟਰਾਂ ਲਈ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਮੁੰਬਈ,27 ਅਕਤੂਬਰ - ਡਰੱਗਜ਼ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਸੁਣਵਾਈ ਵੀਰਵਾਰ ਲਈ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਅਗਲੀ ਬਹਿਸ ਲਈ ਕੱਲ੍ਹ ਦੁਪਹਿਰ 3 ਵਜੇ ਸੁਣਵਾਈ...
ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 27 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਸੁਪਰੀਮ ਕੋਰਟ ਨੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਫਰੀਦਕੋਟ

ਡਾ. ਭੀਮ ਰਾਓ ਅੰਬੇਦਕਰ ਦੀ ਜਨਮ ਸ਼ਤਾਬਦੀ 'ਤੇ ਮੁੱਖ ਮੰਤਰੀ ਨੇ ਰਾਜ ਵਾਸੀਆਂ ਨੂੰ ਵਧਾਈ ਦਿੱਤੀ

ਫ਼ਰੀਦਕੋਟ, 14 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਮਹਾਨ ਰਾਜਨੀਤੀਵਾਨ ਅਤੇ ਪ੍ਰਸਿੱਧ ਸਮਾਜ ਸੁਧਾਰਕ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 130ਵੇਂ ਜਨਮ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਵਰਚੁਅਲ ਸਮਾਗਮ ਕੀਤਾ ਗਿਆ | ਜਿਸ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਾ ਅਤੇ ਸਬ ਡਿਵੀਜ਼ਨ ਪੱਧਰ ਦੇ ਮੰਤਰੀ ਤੇ ਐਮ.ਐਲ.ਏ ਸਾਹਿਬਾਨਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਰਾਜ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ 'ਤੇ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾ. ਅੰਬੇਦਕਰ ਇਕ ਯੁੱਗ ਪੁਰਸ਼ ਸਨ ਜਿਨ੍ਹਾਂ ਨੇ ਆਪਣਾ ਜੀਵਨ ਦੱਬੇ-ਕੁਚਲੇ ਲੋਕਾਂ ਦੀ ਸੇਵਾ ਅਤੇ ਸਮਾਜ ਸੁਧਾਰ ਲਈ ਲਗਾਇਆ | ਉਨ੍ਹਾਂ ਭਾਰਤੀ ਸੰਵਿਧਾਨ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਭਾਰਤ ਰਤਨ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਡਾ. ਭੀਮ ਰਾਓ ਦੇ ਸੁਪਨਿਆਂ ਨੂੰ ਸਵੀਕਾਰ ਕਰਨ ਅਤੇ ਸੰਵਿਧਾਨ ਦੁਆਰਾ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਪੂਰਤੀ ਲਈ ਦਿਨ ਰਾਤ ਕੰਮ ਕਰ ਰਹੀ ਹੈ | ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਰਾਜ ਦੇ ਗਰੀਬ ਤੇ ਦਲਿਤ ਵਰਗ ਦੀ ਉੱਨਤੀ ਤੇ ਵਿਕਾਸ ਲਈ ਵੱਡੇ ਕਾਰਜ ਕੀਤੇ ਹਨ | ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੀ ਸਮਾਜ ਤੇ ਸਾਡੇ ਸੰਵਿਧਾਨ ਲਈ ਬਹੁਤ ਵੱਡੀ ਦੇਣ ਹੈ, ਨੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਤੇ ਲੋਕਾਂ ਨੂੰ ਸਿੱਖਿਅਤ ਕਰਨ ਵਿਚ ਵੀ ਵੱਡਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗ਼ਰੀਬ ਵਰਗ ਲਈ ਸ਼ਗਨ ਸਕੀਮ ਦੀ ਰਾਸ਼ੀ 51000 ਕਰ ਦਿੱਤੀ ਗਈ ਹੈ ਅਤੇ ਇਸ ਦਾ ਲਾਭ 1,95,000 ਲੋਕਾਂ ਨੂੰ ਹੋਇਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਨੂੰ ਵੀ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਐਸ.ਸੀ ਵਰਗ ਦੇ ਲਈ 50000 ਤੱਕ ਦੇ ਕਰਜ਼ੇ ਜੋ ਐਸ.ਸੀ. ਕਾਰਪੋਰੇਸ਼ਨ ਤੋਂ ਲਏ ਗਏ ਸਨ, ਮੁਆਫ਼ ਕਰ ਦਿੱਤੇ ਗਏ ਹਨ | ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਡਾ. ਅੰਬੇਦਕਰ ਦੀ ਖੋਜ ਸਬੰਧੀ ਵਿਸ਼ੇਸ਼ ਚੇਅਰ ਸਥਾਪਿਤ ਕੀਤੀ ਗਈ ਹੈ | ਇਸ ਤੋਂ ਇਲਾਵਾ ਪੀ.ਟੀ.ਯੂ ਜਲੰਧਰ ਵਿਖੇ ਵੀ ਡਾ. ਅੰਬੇਦਕਰ ਦੀ ਢੁੱਕਵੀਂ ਯਾਦਗਾਰ ਬਣਾਈ ਜਾ ਰਹੀ ਹੈ ਜਿਸ 'ਤੇ 100 ਕਰੋੜ ਰੁਪਏ ਖਰਚ ਕੀਤੇ ਜਾਣਗੇ | ਮੁੱਖ ਮੰਤਰੀ ਨੇ ਸਮੂਹ ਰਾਜ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਰੋਕਥਾਮ ਲਈ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਵਿਚ ਸਾਥ ਦੇਣ ਅਤੇ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਜਿਹੜੇ ਵੀ ਵਰਗ ਨੂੰ ਟੀਕਾਕਰਨ ਕੀਤਾ ਜਾ ਰਿਹਾ ਹੈ, ਉਹ ਟੀਕਾ ਜ਼ਰੂਰ ਲਗਵਾਉਣ ਅਤੇ 45 ਸਾਲ ਤੋਂ ਵੱਧ ਉਮਰ ਵਾਲੇ ਟੀਕੇ ਜ਼ਰੂਰ ਲਗਵਾਉਣ, ਇਹ ਟੀਕਾ ਸਿਹਤ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ | ਸਮਾਗਮ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ, ਰਾਜ ਕੁਮਾਰ ਵੇਰਕਾ, ਚੌਧਰੀ ਸੰਤੋਖ ਸਿੰਘ ਐਮ.ਪੀ ਸਮੇਤ ਵੱਖ- ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ | ਜ਼ਿਲ੍ਹਾ ਪੱਧਰੀ ਸਮਾਗਮ ਵਿਚ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਐਸ.ਡੀ.ਐਮ ਪੂਨਮ ਸਿੰਘ, ਤਹਿਸੀਲਦਾਰ ਪਰਮਜੀਤ ਸਿੰਘ ਬਰਾੜ, ਜ਼ਿਲ੍ਹਾ ਭਲਾਈ ਅਫ਼ਸਰ ਗੁਰਮੀਤ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ | ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਜ਼ਿਲ੍ਹਾ ਪੱਧਰੀ ਕੰਪਲੈਕਸ ਵਿਚ ਲੱਗੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ 'ਤੇ ਫੁੱਲ ਮਾਲਾ ਵੀ ਭੇਟ ਕੀਤੀ ਤੇ ਜਨਮ ਦਿਨ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ |
ਡਾ. ਅੰਬੇਦਕਰ ਦੇ ਜਨਮ ਦਿਨ 'ਤੇ ਮਜ਼ਦੂਰ ਸਹਾਰਾ ਸੰਸਥਾ ਨੇ ਮਾਸਕ ਵੰਡੇ
ਫ਼ਰੀਦਕੋਟ, (ਸਤੀਸ਼ ਬਾਗ਼ੀ)-ਸਥਾਨਕ ਭਾਈ ਘਨੱ੍ਹਈਆ ਚੌਂਕ ਵਿਖੇ ਅੱਜ ਮਜ਼ਦੂਰ ਸਹਾਰਾ ਸੰਸਥਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਤਵਿੰਦਰ ਸਿੰਘ ਵਿਰਕ ਡੀ. ਐਸ. ਪੀ. ਫ਼ਰੀਦਕੋਟ ਅਤੇ ਅਮਰਜੀਤ ਸਿੰਘ ਐਸ. ਐਚ. ਓ. ਸਿਟੀ ਦੀ ਅਗਵਾਈ ਹੇਠ ਮਾਸਕ ਵੰਡੇ ਗਏ | ਇਸ ਮੌਕੇ ਡੀ.ਐਸ.ਪੀ. ਵਿਰਕ ਨੇ ਕਿਹਾ ਕਿ ਸਾਨੂੰ ਡਾ. ਬੀ.ਆਰ. ਅੰਬੇਦਕਰ ਦਾ ਜਨਮ ਦਿਨ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ | ਇਸ ਮੌਕੇ ਆਉਣ ਜਾਣ ਵਾਲੇ ਰਾਹੀਆਂ ਅਤੇ ਦੁਕਾਨਦਾਰਾਂ ਨੂੰ ਮਾਸਕ ਵੰਡ ਕੇ ਉਨ੍ਹਾਂ ਨੂੰ ਕੋਰੋਨਾਂ ਮਹਾਂਮਾਰੀ ਤੋਂ ਬਚਾਓ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਵਲੋਂ ਗ਼ਰੀਬ ਅਤੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਬਰਾਬਰਤਾ ਦਾ ਹੱਕ ਸਭ ਨੂੰ ਪ੍ਰਾਪਤ ਹੋਇਆ ਹੈ | ਇਸ ਮੌਕੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ, ਡਾ. ਕਸ਼ਮੀਰ ਸਿੰਘ ਕਾਂਗਰਸੀ ਆਗੂ, ਨਿਰਮਲ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਸੁਸਾਇਟੀ, ਰਾਕੇਸ਼ ਕੁਮਾਰ, ਜਤਿੰਦਰ ਐਮ.ਸੀ., ਹਰਮਨ ਸਿੰਘ, ਕੁਲਦੀਪ ਕੁਮਾਰ, ਨਿਰਮਲ ਸਿੰਘ, ਦਵਿੰਦਰ ਸਿੰਘ, ਸੰਨੀ ਕੁਮਾਰ ਅਤੇ ਸੰਨੀ ਫੋਟੋਗ਼੍ਰਾਫ਼ਰ ਆਦਿ ਮੈਂਬਰ ਹਾਜ਼ਰ ਸਨ |
ਬਾਬਾ ਸਾਹਿਬ ਦਾ ਜਨਮ ਦਿਵਸ ਮਨਾਇਆ
ਫ਼ਰੀਦਕੋਟ, (ਬਾਗ਼ੀ)-ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਅਮਨਦੀਪ ਸਿੰਘ ਪਾਂਧੀ ਜ਼ਿਲ੍ਹਾ ਪ੍ਰਧਾਨ ਅੰਬੇਦਕਰ ਮਿਸ਼ਨ ਸੁਸਾਇਟੀ ਪੰਜਾਬ ਡਵੀਜ਼ਨ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਅੰਬੇਦਕਰ ਪਾਰਕ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਜਿਸ ਦੌਰਾਨ ਅਹੁਦੇਦਾਰਾਂ ਨੇ ਡਾ. ਅੰਬੇਦਕਰ ਦੇ ਆਦਮ ਕੱਦ ਬੁੱਤ 'ਤੇ ਫ਼ੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕੋਰੋਨਾ ਹਦਾਇਤਾਂ ਤਹਿਤ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਸੰਜੀਵ ਕੁਮਾਰ ਆਡਿਟ ਇੰਸਪੈਕਟਰ ਨੇ ਕੀਤੀ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ ਨੇ ਕਿਹਾ ਕਿ ਬੱਚਿਆਂ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਉੱਚ ਵਿੱਦਿਆ ਹਾਸਿਲ ਕਰਕੇ ਆਪਣੇ ਵਰਗ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਜਗਜੀਵਨ ਸਿੰਘ ਹੈੱਡ ਮਾਸਟਰ ਨੇ ਕਿਹਾ ਕਿ ਬਾਬਾ ਸਾਹਿਬ ਨੇ ਉਸ ਵੇਲੇ ਜਦ ਛੂਆ ਛੂਤ ਸਿਖਰਾਂ 'ਤੇ ਸੀ ਅਤੇ ਦਲਿਤ ਸਮਾਜ ਨੂੰ ਪੜ੍ਹਨਾ ਤਾਂ ਦੂਰ ਪਾਣੀ ਪੀਣ ਦਾ ਹੱਕ ਵੀ ਨਹੀਂ ਸੀ, ਅਜਿਹੇ ਹਾਲਾਤਾਂ ਦਾ ਡਟ ਕੇ ਸਾਹਮਣਾ ਕਰਦਿਆਂ ਉੱਚ ਵਿੱਦਿਆ ਹਾਸਿਲ ਕਰਕੇ ਸਮੁੱਚੀ ਦੁਨੀਆ ਦੇ ਵਿਦਵਾਨਾਂ ਵਿਚੋਂ ਇਕ ਹੋਣ ਦਾ ਮਾਣ ਭਾਰਤ ਨੂੰ ਦਿਵਾਇਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਸਾਰੇ ਵਰਗਾਂ ਲਈ ਪ੍ਰੇਰਣਾ ਸਰੋਤ ਹਨ ਅਤੇ ਸਾਨੂੰ ਉਨ੍ਹਾਂ ਦੇ ਉੱਚ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ | ਇਸ ਮੌਕੇ ਸਮਾਜਿਕ ਅਤੇ ਸਿੱਖਿਆ ਦੇ ਖੇਤਰ ਵਿਚ ਵਧੀਆ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਬਾਹੀਆ ਵਾਈਸ ਪ੍ਰਧਾਨ ਅੰਬੇਦਕਰ ਮਿਸ਼ਨ ਸੁਸਾਇਟੀ, ਓਮ ਪ੍ਰਕਾਸ਼ ਬੋਹਤ ਪੰਜਾਬ ਪ੍ਰਧਾਨ ਭਾਵਾਧਸ, ਹੁਕਮ ਚੰਦ ਮੈਨੇਜਰ ਐਫ਼.ਸੀ.ਆਈ, ਸ਼ਮਿੰਦਰ ਸਿੰਘ ਮਾਨ, ਸੰਦੀਪ ਸਿੰਘ ਮਚਾਕੀ, ਜਸਵਿੰਦਰ ਸਿੰਘ ਪੱਕਾ, ਜਸਵੰਤ ਸਿੰਘ, ਰਵੀ ਕੁਮਾਰ ਚੇਅਰਮੈਨ, ਮਨਜੀਤ ਸਿੰਘ ਖਿੱਚੀ ਪ੍ਰਧਾਨ ਰਵਿਦਾਸ ਮੰਦਿਰ, ਜੋਗਿੰਦਰ ਸਿੰਘ ਸਿੱਧੂ ਪ੍ਰਧਾਨ ਗਿਆਨ ਜੋਤੀ ਚੈਰੀਟੇਬਲ ਟਰੱਸਟ, ਵਿੱਕੀ ਦਾਨਵ ਅਤੇ ਵਿਕਰਮ ਆਦਿ ਵੀ ਹਾਜ਼ਰ ਸਨ |
ਭਾਵਾਧਸ ਨੇ ਡਾ. ਬੀ.ਆਰ. ਅੰਬੇਦਕਰ ਦਾ ਜਨਮ ਦਿਨ ਮਨਾਇਆ
ਫ਼ਰੀਦਕੋਟ, (ਬਾਗ਼ੀ)-ਸਥਾਨਕ ਬਲਵੀਰ ਐਵਿਨਿਊ ਵਿਖੇ ਭਾਰਤੀ ਵਾਲਮੀਕਿ ਧਰਮ ਸਮਾਜ ਪੰਜਾਬ ਦੇ ਪ੍ਰਧਾਨ ਵੀਰ ਓਮ ਪ੍ਰਕਾਸ਼ ਬੋਹਤ ਦੀ ਅਗਵਾਈ ਹੇਠ ਡਾ. ਬੀ.ਆਰ.ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਅਤੇ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸਨ ਜਦਕਿ ਸਤਵਿੰਦਰ ਸਿੰਘ ਵਿਰਕ ਡੀ.ਐਸ.ਪੀ. ਵਿਸ਼ੇਸ਼ ਮਹਿਮਾਨ ਸਨ | ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਮੂਹ ਸਮਾਜ ਨੂੰ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸੰਵਿਧਾਨ ਦਾ ਨਿਰਮਾਣ ਕਰਕੇ ਸਮਾਜ ਦੇ ਸਾਰੇ ਹੀ ਵਰਗਾਂ ਨੂੰ ਪਹਿਚਾਣ ਦਿੱਤੀ ਅਤੇ ਸਾਰੇ ਵਰਗਾਂ ਦੇ ਹੱਕ ਵਿਚ ਕਾਨੂੰਨ ਬਣਾਏ ਜਿਸ ਸਦਕਾ ਸਾਰਿਆਂ ਨੂੰ ਗੌਰਵ ਨਾਲ ਜਿਓਣ ਦਾ ਹੱਕ ਪ੍ਰਾਪਤ ਹੋਇਆ ਹੈ | ਡਾ. ਜਤਿੰਦਰ ਕੁਮਾਰ ਹੰਸਾ ਜ਼ਿਲ੍ਹਾ ਜਨਰਲ ਸਕੱਤਰ ਨੇ ਡਾ. ਬੀ.ਆਰ. ਅੰਬੇਦਕਰ ਦੀ ਜੀਵਨੀ ਸਬੰਧੀ ਵਿਚਾਰ ਪੇਸ਼ ਕੀਤੇ | ਇਸ ਮੌਕੇ ਵਿਧਾਇਕ ਢਿੱਲੋਂ ਅਤੇ ਸਤਵਿੰਦਰ ਸਿੰਘ ਵਿਰਕ ਡੀ.ਐਸ.ਪੀ ਨੂੰ ਭਾਵਾਧਸ ਅਹੁਦੇਦਾਰਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਸਾਦਿਕ, (ਆਰ.ਐਸ.ਧੁੰਨਾ)-ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਜੈਯੰਤੀ ਸਮੇਂ ਬਲਾਕ ਸੰਮਤੀ ਫ਼ਰੀਦਕੋਟ ਦੇ ਚੇਅਰਮੈਨ ਹਰਵਿੰਦਰ ਸਿੰਘ ਟਿੱਕਾ ਸੰਧੂ ਦੀ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਟਿੱਕਾ ਸੰਧੂ ਨੇ ਬਾਬਾ ਸਾਹਿਬ ਦੀ ਤਸਵੀਰ 'ਤੇ ਫੁੱਲ ਮਾਲਾ ਭੇਟ ਕੀਤੀਆਂ | ਇਸ ਮੌਕੇ ਲਖਵੀਰ ਸਿੰਘ ਲੱਖਾ ਅਤੇ ਕੁਲਦੀਪ ਸਿੰਘ ਦੋਵੇਂ ਮੈਂਬਰ ਬਲਾਕ ਸੰਮਤੀ, ਸੁਖਦੇਵ ਸਿੰਘ ਪੱਖੀ, ਮਨਜਿੰਦਰਪਾਲ ਸਿੰਘ ਸ਼ੇਰ ਸਿੰਘ ਵਾਲਾ, ਪਰਵਿੰਦਰ ਸਿੰਘ ਨੰਬਰਦਾਰ ਸ਼ੇਰ ਸਿੰਘ ਵਾਲਾ, ਪ੍ਰਧਾਨ ਸਿਮਰਨਜੀਤ ਸਿੰਘ, ਅਜੈਪਾਲ ਸ਼ਰਮਾ ਪ੍ਰੈਸ ਸਕੱਤਰ, ਸੁਖਚੈਨ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ ਸਾਰੇ ਪੰਚਾਇਤ ਸਕੱਤਰ, ਗੁਲਜਿੰਦਰ ਸਿੰਘ ਵੀ.ਡੀ.ਓ, ਅਮਨ ਸਾਗਰ ਪੰਚਾਇਤ ਅਫ਼ਸਰ, ਨਰਿੰਦਰ ਕੌਰ ਅਤੇ ਰਕੇਸ਼ ਕੁਮਾਰ ਸੰਮਤੀ ਕਲਰਕ ਅਤੇ ਜਸਵਿੰਦਰ ਸਿੰਘ ਢਿੱਲੋਂ ਸੂਬਾ ਕਮੇਟੀ ਮੈਂਬਰ ਆਦਿ ਵੀ ਹਾਜ਼ਰ ਸਨ |
ਆਦਿ ਧਰਮ ਸਮਾਜ ਅਤੇ ਆਦਿ ਅੰਬੇਦਕਰ ਸਮਾਜ ਵੱਲੋਂ ਮੋਟਰ ਸਾਈਕਲ ਚੇਤਨਾ ਮਾਰਚ ਕੱਢਿਆ
ਫ਼ਰੀਦਕੋਟ, (ਸਤੀਸ਼ ਬਾਗ਼ੀ)-ਆਦਿ ਧਰਮ ਸਮਾਜ ਅਤੇ ਆਦਿ ਅੰਬੇਦਕਰ ਸਮਾਜ ਵੱਲੋਂ ਦਲਿਤਾਂ ਦੇ ਮਸੀਹਾ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਵਸ 'ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਵਿਕਰਮ ਭੀਲ ਨੇ ਕਿਹਾ ਕਿ ਆਦਿ ਵੀਰਾਂ ਦੀ ਕੁਰਬਾਨੀ ਨੂੰ ਸਾਨੂੰ ਹਮੇਸ਼ਾ ਯਾਦ ਰੱਖ ਕੇ, ਉਨ੍ਹਾਂ ਵਲੋਂ ਦਰਸਾਏ ਗਏ ਮਾਰਗ਼ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਦਲਿਤਾਂ ਨੂੰ ਧਾਰਮਿਕ ਸਥਾਨਾਂ 'ਤੇ ਜਾਣ ਅਤੇ ਇਸ ਵਰਗ ਦੇ ਬੱਚਿਆਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ | ਜਦ ਬਾਬਾ ਸਾਹਿਬ ਸਕੂਲ ਵਿਚ ਪੜ੍ਹਨ ਲਈ ਗਏ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਕਈ ਔਕੜਾਂ ਦੇ ਬਾਵਜੂਦ, ਉਨ੍ਹਾਂ ਨੇ ਉੱਚ ਵਿੱਦਿਆ ਹਾਸਿਲ ਕਰਕੇ ਦਲਿਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ ਅਤੇ ਦਲਿਤਾਂ ਨੂੰ ਸਿੱਖਿਆ ਪ੍ਰਾਪਤ ਕਰਕੇ ਇਕਮੁੱਠ ਹੋ ਕੇ ਸੰਘਰਸ਼ ਕਰਨ ਦਾ ਨਾਅਰਾ ਦਿੱਤਾ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦਿਵਾਉਣੀ ਚਾਹੀਦੀ ਹੈ ਅਤੇ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਅਤੇ ਦਲਿਤਾਂ ਨੂੰ ਅੰਧ ਵਿਸ਼ਵਾਸ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਚਾਹੀਦਾ ਹੈ | ਇਸ ਮੌਕੇ ਆਦਿ ਧਰਮ ਸਮਾਜ ਦੇ ਮੈਂਬਰਾਂ ਵਲੋਂ ਮੋਟਰ ਸਾਈਕਲ ਚੇਤਨਾ ਮਾਰਚ ਵੀ ਕੱਢਿਆ ਗਿਆ | ਜਿਸ ਨੂੰ ਜ਼ਿਲ੍ਹਾ ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ ਵੀਰ ਸੰਤ ਰਾਮ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਮਾਸਟਰ ਕੋਡੇ ਸ਼ਾਹ ਮੁੱਖ ਸਲਾਹਕਾਰ ਆਦਿ ਧਰਮ ਸਮਾਜ, ਵੀਰ ਰਾਜ ਕੁਮਾਰ ਡਿਕਾਊ, ਮਦਨ ਲਾਲ ਕਲਿਆਣ ਚੰਦ, ਵੀਰ ਰਾਜਿੰਦਰ ਕੁਮਾਰ, ਵੀਰ ਮਨੂੰ ਪ੍ਰਧਾਨ, ਵੀਰ ਵਿੱਕੀ ਦਾਨਵ, ਵੀਰ ਓਮ ਪ੍ਰਕਾਸ਼, ਵੀਰ ਵਿਕਰਮ ਭੀਲ, ਅੰਕਿਤ ਅਨਾਦਿ ਜ਼ਿਲ੍ਹਾ ਪ੍ਰਧਾਨ ਵਾਲਮੀਕਿ ਅੰਬੇਦਕਰ ਅੰਦੋਲਨ, ਕੈਲਾਸ਼ ਚੰਦ, ਅਕਾਸ਼, ਵਿਸ਼ਾਲ, ਕਮਲ ਰਾਜੋਰੀਆ, ਸਾਹਿਲ ਪਹਿਵਾਲ, ਗੌਰਵ ਰਾਜਪੂਤ, ਸੁਭਮ, ਵੀਰ ਸ਼ੰਕਰ, ਵੀਰ ਟੋਨੀ ਮੱਲਕਟ, ਵੀਰ ਰਜਤ, ਵੀਰ ਸੰਜੇ, ਵੀਰ ਸ਼ਿਵਮ, ਵੀਰ ਸੈਮ ਡਿਕਾਓ, ਵੀਰ ਆਯੂਸ਼, ਵੀਰ ਆਸ਼ੂ, ਵੀਰ ਰਾਹੁਲ, ਵੀਰ ਰੋਹਨ ਵੀ ਹਾਜ਼ਰ ਸਨ | ਇਹ ਚੇਤਨਾ ਮਾਰਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਦੀ ਹੁੰਦਾ ਹੋਇਆ ਡਾਕਟਰ ਅੰਬੇਦਕਰ ਭਵਨ ਵਿਖੇ ਸਮਾਪਤ ਹੋਇਆ ਜਿੱਥੇ ਸਾਰੇ ਹੀ ਅਹੁਦੇਦਾਰਾਂ ਵਲੋਂ ਬਾਬਾ ਸਾਹਿਬ ਦੇ ਸਰੂਪ 'ਤੇ ਫ਼ੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ |

ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨ ਮੰਡੀਆਂ 'ਚ ਹੋ ਰਿਹੈ ਖੱਜਲ ਖੁਆਰ

ਫ਼ਰੀਦਕੋਟ, 14 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਭਾਵੇਂ ਕਿ ਸਰਕਾਰ ਦਾਅਵੇ ਕਰਦੀ ਹੈ ਕੇ ਮੰਡੀਆਂ 'ਚ ਫ਼ਸਲ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਜ਼ਮੀਨੀ ਪੱਧਰ 'ਤੇ ਜੇਕਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ...

ਪੂਰੀ ਖ਼ਬਰ »

ਕਣਕ ਦੀ ਖਰੀਦ, ਲਿਫ਼ਟਿੰਗ ਤੇ ਅਦਾਇਗੀ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ: ਭਾਰਤ ਭੂਸ਼ਣ ਆਸ਼ੂ

ਫ਼ਰੀਦਕੋਟ, 14 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸ੍ਰੀ ਭਾਰਤ ਭੂਸ਼ਣ ਆਸ਼ੂ ਖੁਰਾਕ ਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਮੰਤਰੀ ਪੰਜਾਬ ਨੇ ਕਿਹਾ ਕਿ ਰਾਜ ਦੇ ਖਰੀਦ ਕੇਂਦਰਾਂ ਵਿਚ ਕਣਕ ਦੀ ਖਰੀਦ ਦਾ ਕੰਮ ਬਹੁਤ ਹੀ ਸੁਚੱਜੇ ਤੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਤੇ ਮੰਡੀਆਂ ...

ਪੂਰੀ ਖ਼ਬਰ »

ਮੈਡੀਕਲ ਕਾਲਜ ਤੇ ਹਸਪਤਾਲ ਦੇ ਬਾਹਰ ਬਣੇ ਖੋਖਿਆਂ ਨੂੰ ਲੱਗੀ ਅੱਗ

ਫ਼ਰੀਦਕੋਟ, 14 ਅਪ੍ਰੈਲ (ਸਰਬਜੀਤ ਸਿੰਘ)-ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬਾਹਰ ਫ਼ਰੂਟ, ਜੂਸ ਅਤੇ ਢਾਬੇ ਵਾਲੀਆਂ ਦੁਕਾਨਾਂ ਨੂੰ ਦੇਰ ਰਾਤ ਅਚਾਨਕ ਅੱਗ ਗਈ | ਜਿਸ ਕਾਰਨ ਇਨ੍ਹਾਂ ਵਿਚ ਵੱਖ-ਵੱਖ ਕਾਰੋਬਾਰ ਕਰਨ ਵਾਲਿਆਂ ਨੂੰ ਭਾਰੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਨੇ ਸਿਖਲਾਈ ਪ੍ਰਾਪਤ ਲੜਕੀਆਂ ਨੂੰ ਵੰਡੇ ਸਰਟੀਫਿਕੇਟ

ਫ਼ਰੀਦਕੋਟ, 14 ਅਪੈ੍ਰਲ (ਸਰਬਜੀਤ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਿਛਲੇ ਕੁਝ ਸਾਲਾਂ ਤੋਂ ਬੇਸਹਾਰਾ, ਦੀਨ ਦੁਖੀਆਂ, ਗਰੀਬਾਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਲੜਕੀਆਂ ਦੀ ਨਿਰਸਵਾਰਥ ਮਦਦ ਕਰ ਰਿਹਾ ਹੈ | ਜਿਸ ਤਹਿਤ ਫ਼ਰੀਦਕੋਟ ਇਕਾਈ ਵਲੋਂ ਪਿੰਡ ਝੋਕ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਕੀਤੀ ਅਪੀਲ

ਫ਼ਰੀਦਕੋਟ, 14 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਕੱਟਣ ਉਪਰੰਤ ਰਹਿੰਦ ਖੂੰਹਦ ਅਤੇ ਨਾੜ ਨੂੰ ਸਬੰਧਿਤ ਕਿਸਾਨਾਂ ਵਲੋਂ ਅੱਗ ...

ਪੂਰੀ ਖ਼ਬਰ »

ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ

ਕੋਟਕਪੂਰਾ, 14 ਅਪ੍ਰੈਲ (ਮੋਹਰ ਸਿੰਘ ਗਿੱਲ, ਮੇਘਰਾਜ)-ਖ਼ਾਲਸਾ ਸਾਜਨਾ ਦਿਵਸ 'ਤੇ ਵਿਸਾਖੀ ਮੌਕੇ ਹਰ ਸਾਲ ਦੀ ਤਰ੍ਹਾਂ ਪਿੰਡ ਹਰੀਨੌਂ ਦੀਆਂ ਚਾਰਾਂ ਪੱਤੀਆਂ ਦੇ ਕਬੱਡੀ ਮੈਚ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ, ਸਮੂਹ ਕਲੱਬਾਂ, ਗੁਰਦੁਆਰਾ ਕਮੇਟੀ ਬਾਬਾ ਭਾਈ ਸਾਈਾ ...

ਪੂਰੀ ਖ਼ਬਰ »

ਜਥੇਦਾਰ ਮੰਡ ਵਾਲਾ ਨੇ ਕਿਸਾਨ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ

ਕੋਟਕਪੂਰਾ, 14 ਅਪ੍ਰੈਲ (ਮੋਹਰ ਸਿੰਘ ਗਿੱਲ)-ਹਲਕੇ ਦੇ ਸ਼੍ਰੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਨੇ ਸ਼ੋ੍ਰਮਣੀ ਕਮੇਟੀ ਵਲੋਂ ਜਾਰੀ ਕੀਤਾ ਗਿਆ 1 ਲੱਖ ਰੁਪਏ ਦਾ ਚੈੱਕ ਦਿੱਲੀ ਅੰਦੋਲਨ ਦੌਰਾਨ ਵਿੱਛੜ ਗਏ ਨੇੜਲੇ ਪਿੰਡ ਸਿਰਸੜੀ ਦੇ ਕਿਸਾਨ ਨਾਇਬ ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ ਵਿਚ ਕੋਵਿਡ-19 ਟੀਕਾਕਰਨ ਕੈਂਪ ਲਗਾਇਆ

ਬਾਜਾਖਾਨਾ, 14 ਅਪ੍ਰੈਲ (ਜੀਵਨ ਗਰਗ, ਜਗਦੀਪ ਸਿੰਘ ਗਿੱਲ)-ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਬਾਜਾਖਾਨਾ ਡਾ. ਅਵਤਾਰਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਬਾਜਾਖਾਨਾ ਅਧੀਨ ਆਉਂਦੇ ਸਮੂਹ ਸਬ ਸੈਂਟਰਾਂ ਵਿਖੇ ਕੋਰੋਨਾ ਤੋਂ ਬਚਾਅ ਸਬੰਧੀ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ...

ਪੂਰੀ ਖ਼ਬਰ »

28 ਕਿਲੋ ਭੁੱਕੀ ਸਮੇਤ ਦੋ ਵਿਅਕਤੀ ਕਾਬੂ

ਬਾਜਾਖਾਨਾ, 14 ਅਪ੍ਰੈਲ (ਜੀਵਨ ਗਰਗ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸਵਰਨ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਜੈਤੋ ਦੇ ਇੰਚਾਰਜ ਦਲਵੀਰ ਸਿੰਘ, ਥਾਣਾ ਮੁਖੀ ਇਕਬਾਲ ਹੁਸੈਨ ਅਤੇ ਏ.ਐਸ.ਆਈ. ਦਰਸ਼ਨ ਸਿੰਘ ਨੇ ...

ਪੂਰੀ ਖ਼ਬਰ »

ਮਨਿੰਦਰ ਸਿੰਘ ਈ.ਟੀ.ਟੀ ਅਧਿਆਪਕ ਨੂੰ ਦਿੱਤੀ ਵਿਦਾਇਗੀ ਪਾਰਟੀ

ਜੈਤੋ, 14 ਅਪ੍ਰੈਲ (ਗਾਬੜੀਆ)-ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਵਿਖੇ ਈ.ਟੀ.ਟੀ. ਅਧਿਆਪਕ ਮਨਿੰਦਰ ਸਿੰਘ ਦੀ ਬਦਲੀ ਢੇਲਵਾਂ ਕਲਾਂ (ਬਠਿੰਡਾ) ਵਿਖੇ ਹੋ ਗਈ, ਦੇ ਸਬੰਧ ਵਿਚ ਸਟਾਫ਼ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਸਮਾਗਮ ਕੀਤਾ ਗਿਆ | ਸਕੂਲ ਦੇ ...

ਪੂਰੀ ਖ਼ਬਰ »

6200 ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ

ਕੋਟਕਪੂਰਾ, 14 ਅਪ੍ਰੈਲ (ਮੋਹਰ ਸਿੰਘ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਚਰਨਜੀਤ ...

ਪੂਰੀ ਖ਼ਬਰ »

ਕਿਸਾਨ ਸਿਖਲਾਈ ਕੈਂਪ ਲਗਾਇਆ

ਬਰਗਾੜੀ, 14 ਅਪ੍ਰੈਲ (ਲਖਵਿੰਦਰ ਸ਼ਰਮਾ)-ਖੇਤੀਬਾੜੀ ਵਿਭਾਗ ਪੰਜਾਬ ਵਲੋਂ ਇੱਥੇ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਡਾ. ਪਾਖਰ ਸਿੰਘ ਦੀ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਕਿਸਾਨਾਂ ਨੂੰ ਨਰਮੇ, ਝੋਨੇ ਦੀ ਬਿਜਾਈ, ਸਾਂਭ ...

ਪੂਰੀ ਖ਼ਬਰ »

ਜੌਗ਼ਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ

ਫ਼ਰੀਦਕੋਟ, 14 ਅਪ੍ਰੈਲ (ਸਤੀਸ਼ ਬਾਗ਼ੀ)-ਜੌਗਰਫ਼ੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਅੱਜ ਇੱਥੇ ਦੱਸਿਆ ਕਿ ਯੂਨੀਅਨ ਦਾ ਵਫ਼ਦ ਉਨ੍ਹਾਂ ਅਤੇ ਮੀਤ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਹੇਠ ਭੂਗੋਲ (ਜੌਗ਼ਰਫ਼ੀ) ਵਿਸ਼ੇ ਦੇ ਲੈਕਚਰਾਰਾਂ ...

ਪੂਰੀ ਖ਼ਬਰ »

ਫ਼ਰੀਦਕੋਟ 'ਚ 95 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ

ਫ਼ਰੀਦਕੋਟ, 14 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 95 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 527 ਹੋ ਗਈ ਹੈ | ...

ਪੂਰੀ ਖ਼ਬਰ »

ਡਾ: ਬੀ. ਆਰ. ਅੰਬੇਡਕਰ ਦੇ 130ਵੇਂ ਜਨਮ ਦਿਨ 'ਤੇ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਹਾਨ ਰਾਜਨੀਤੀਵਾਨ, ਪ੍ਰਸਿੱਧ ਸਮਾਜ ਸੁਧਾਰਕ ਅਤੇ ਦਲਿਤਾਂ ਦੇ ਮਸੀਹਾ ਭਾਰਤ ਰਤਨ ਡਾ: ਬੀ. ਆਰ. ਅੰਬੇਡਕਰ ਦੇ 130ਵੇਂ ਜਨਮ ਦਿਵਸ ਮੌਕੇ 'ਤੇ ਅੱਜ ਪੰਜਾਬ ਦੇ ...

ਪੂਰੀ ਖ਼ਬਰ »

ਕਿਸਾਨ ਅਗਵਾ ਕੇਸ 'ਚ ਦੋ ਔਰਤਾਂ ਸਣੇ ਤਿੰਨੇ ਮੁਲਜ਼ਮ ਦੋ ਦਿਨਾਂ ਰਿਮਾਂਡ 'ਤੇ

ਮੰਡੀ ਕਿੱਲਿਆਂਵਾਲੀ, 14 ਅਪ੍ਰੈਲ (ਸ਼ਾਂਤ)-52 ਸਾਲਾ ਕਿਸਾਨ ਨੂੰ ਅਗਵਾ ਕਰਕੇ 50 ਲੱਖ ਰੁਪਏ ਫਿਰੌਤੀ ਮਾਮਲੇ ਵਿਚ ਗਿ੍ਫ਼ਤਾਰ ਦੋ ਔਰਤਾਂ ਅਤੇ ਨੌਜਵਾਨ ਨੂੰ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਥਾਣਾ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿਹਾ ਗਰੋਹ ਦੀ ਮੁਖੀ ਔਰਤ ...

ਪੂਰੀ ਖ਼ਬਰ »

'ਆਪ' ਆਗੂ ਕਾਕਾ ਬਰਾੜ ਨੇ ਸ੍ਰੀ ਰਾਵਤਸਰ ਲਈ ਪੈਦਲ ਜਥਾ ਕੀਤਾ ਰਵਾਨਾ

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜੈ ਬਾਬਾ ਖੇਤਰਪਾਲ ਦੀ ਅਪਾਰ ਕ੍ਰਿਪਾ ਸਦਕਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਰਾਵਤਸਰ ਲਈ 14ਵੀਂ ਪੈਦਲ ਯਾਤਰਾ ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਜੈ ਬਾਬਾ ਖੇਤਰਪਾਲ ਮੰਦਰ 'ਚੋਂ ਰਵਾਨਾ ਕੀਤੀ ਗਈ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 65 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ-ਇਕ ਹੋਰ ਮਰੀਜ਼ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 65 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 17, ਮਲੋਟ 24, ਗਿੱਦੜਬਾਹਾ 4, ਪਿੰਡ ਬਾਦਲ 2, ਸ਼ੇਖ਼ੂ 1, ਸਰਾਵਾਂ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕਰੀਬ 40,000 ਲੋਕਾਂ ਦੇ ਲੱਗਿਆ ਕੋਰੋਨਾ ਦਾ ਟੀਕਾ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਸ਼ੁਰੂ ਕੀਤੀ ਗਈ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਜ਼ਿਲੇ੍ਹ ਵਿਚ ਸਰਕਾਰੀ ਸਿਹਤ ਸੰਸਥਾਵਾਂ ਤੋਂ ਇਲਾਵਾ ਹੁਣ ਸਮਾਜ ਸੇਵੀ ...

ਪੂਰੀ ਖ਼ਬਰ »

ਬੱਸ ਅਤੇ ਮੋਟਰਸਾਈਕਲ ਵਿਚਕਾਰ ਹਾਦਸੇ 'ਚ ਨੌਜਵਾਨ ਦੀ ਮੌਤ

ਗਿੱਦੜਬਾਹਾ, 14 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਅੱਜ ਸ਼ਹਿਰ ਦੇ ਨਜ਼ਦੀਕ ਬੱਸ ਤੇ ਮੋਟਰ ਸਾਈਕਲ ਦੀ ਸਿੱਧੀ ਟੱਕਰ 'ਚ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ | ਹਰਮੇਸ਼ ਸਿੰਘ 42 ਸਾਲ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਲੂਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆਪਣੇ ਮੋਟਰ ...

ਪੂਰੀ ਖ਼ਬਰ »

ਮਾ: ਜਸਪਾਲ ਸਿੰਘ ਨੇ ਆਲਮਵਾਲਾ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਮਲੋਟ, 14 ਅਪ੍ਰੈਲ (ਅਜਮੇਰ ਸਿੰਘ ਬਰਾੜ)-ਆਲਮਵਾਲਾ ਦਾਣਾ ਮੰਡੀ ਵਿਚ ਕਣਕ ਦੀ ਖ਼ਰੀਦ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਜਸਪਾਲ ਸਿੰਘ ਵਲੋਂ ਸ਼ੁਰੂ ਕਰਵਾਈ ਗਈ | ਇਸ ਮੌਕੇ ਮਾਸਟਰ ਜਸਪਾਲ ਸਿੰਘ ਨੇ ਕਣਕ ਦੀ ਖ਼ਰੀਦ ਲਈ ਅਤੇ ਢੁਕਵੇਂ ...

ਪੂਰੀ ਖ਼ਬਰ »

ਰਾਜਿਆਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੰਦਾ ਰਿਹੈ ਪਿੰਡ ਮਦਰੱਸਾ

ਮਿਲਖ ਰਾਜ 98150-02150 ਮੰਡੀ ਲੱਖੇਵਾਲੀ : ਪਿੰਡ ਮਦਰੱਸਾ ਮੰਡੀ ਲੱਖੇਵਾਲੀ ਤੋਂ 4 ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਰੀਬ 16 ਕਿੱਲੋਮੀਟਰ ਦੂਰ ਪੁਰਾਤਨ ਇਤਿਹਾਸਿਕ ਮਹੱਤਤਾ ਵਾਲਾ ਪਿੰਡ ਹੈ | ਆਜ਼ਾਦੀ ਤੋਂ ਪਹਿਲਾਂ ਇਹ ਪਿੰਡ ਮੁਸਲਮਾਨਾਂ ਦੀ ਬਹੁਗਿਣਤੀ ਵਾਲਾ ...

ਪੂਰੀ ਖ਼ਬਰ »

ਦਾਣਾ ਮੰਡੀ ਦੋਦਾ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

ਦੋਦਾ, 14 ਅਪ੍ਰੈਲ (ਰਵੀਪਾਲ)-ਸਥਾਨਕ ਦਾਣਾ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ ਜਿਸ ਦਾ ਰਸਮੀ ਉਦਘਾਟਨ ਦੋਦਾ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਬੂ ਸਚਦੇਵਾ ਸਮੂਹ ਕੱਚਾ ਆੜ੍ਹਤੀਆ ਐਸੋਸੀਏਸ਼ਨ ਅਤੇ ਬੱਗੀ ਬਰਾੜ ਡਾਇਰੈਕਟਰ ਕੋ-ਅ: ਬੈਂਕ ਵਲੋਂ ਸਾਂਝੇ ...

ਪੂਰੀ ਖ਼ਬਰ »

ਰਾਣਾ ਕਮਰਾ ਭਾਜਪਾ ਦੇ ਮੰਡਲ ਪ੍ਰਧਾਨ ਨਿਯੁਕਤ

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਜਲਾਲਾਬਾਦ ਰੋਡ ਵਿਖੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਰਾਣਾ ਕਮਰਾ ਨੂੰ ਭਾਜਪਾ ਦਾ ...

ਪੂਰੀ ਖ਼ਬਰ »

ਪਨਗਰੇਨ ਵਲੋਂ ਕਣਕ ਦੀ ਖ਼ਰੀਦ ਸ਼ੁਰੂ

ਮਲੋਟ, 14 ਅਪ੍ਰੈਲ (ਅਜਮੇਰ ਸਿੰਘ ਬਰਾੜ)-ਮਲੋਟ ਦਾਣਾ ਮੰਡੀ ਵਿਖੇ ਪਨਗਰੇਨ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ | ਪਨਗਰੇਨ ਦੇ ਇੰਚਾਰਜ ਸ: ਸਰਬਜੀਤ ਸਿੰਘ ਭੁੱਲਰ ਵਲੋਂ ਗਾਂਧੀ ਟਰੇਡਿੰਗ ਕੰਪਨੀ 'ਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਹੈ | ਖ਼ਰੀਦ ਸ਼ੁਰੂ ਹੋਣ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜ ਵਿਖੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨੇਸ਼ਨ ਕੈਂਪ ਲਾਇਆ ਗਿਆ | ਇਸ ਮੌਕੇ ਡਾ: ਧਰਮਿੰਦਰ ਸਿੰਘ, ਬਿੰਦਰ ਕੌਰ ਭੂੰਦੜ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX